ਤਾਜਾ ਖ਼ਬਰਾਂ


ਜ਼ਿਲ੍ਹਾ ਸੰਗਰੂਰ 'ਚ ਮਿਲਿਆ ਕੋਰੋਨਾ ਪਾਜ਼ੀਟਿਵ ਕੇਸ
. . .  2 minutes ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਪਿੰਡ ਜਹਾਂਗੀਰ ਦੇ 62 ਸਾਲਾ ਵਿਅਕਤੀ ਜੋ ਇੱਕ ਟੈਂਪੂ ਡਰਾਈਵਰ ਹੈ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਪਿੱਛੋਂ ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਵਿਅਕਤੀਆਂ ਦੀ ਗਿਣਤੀ 7 ਹੋ ਗਈ ਹੈ ਅੱਜ...
105 ਪੰਚਾਇਤ ਸਕੱਤਰਾਂ ਦੇ ਤਬਾਦਲੇ
. . .  16 minutes ago
ਗੜ੍ਹਸ਼ੰਕਰ, 29 ਮਈ (ਧਾਲੀਵਾਲ) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪ੍ਰਬੰਧਕੀ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਹੁਕਮਾਂ ਰਾਹੀਂ 105 ਪੰਚਾਇਤ ਸਕੱਤਰਾਂ ਦੇ ਤਬਾਦਲੇ ਕੀਤੇ ਗਏ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦਾ ਨਤੀਜਾ
. . .  21 minutes ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ...
ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  about 1 hour ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੈਗੇਟਿਵ
. . .  about 1 hour ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  about 1 hour ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  about 1 hour ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  about 1 hour ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  about 1 hour ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  about 1 hour ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  about 2 hours ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  about 2 hours ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  about 2 hours ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  about 3 hours ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  about 3 hours ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  about 3 hours ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 3 hours ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  about 4 hours ago
ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  about 4 hours ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  about 4 hours ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  about 4 hours ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  about 4 hours ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  about 4 hours ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਸੰਪਾਦਕੀ

ਇਕ ਚੰਗੀ ਪਹਿਲ

ਪਾਣੀਆਂ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਨੂੰ ਇਕ ਚੰਗਾ ਯਤਨ ਕਿਹਾ ਜਾ ਸਕਦਾ ਹੈ। ਬਹੁਤੀਆਂ ਪਾਰਟੀਆਂ ਦੇ ਆਗੂਆਂ ਦਾ ਇਸ ਪ੍ਰਤੀ ਵਤੀਰਾ ਹਾਂ-ਪੱਖੀ ਰਿਹਾ ਹੈ। ਇਸ ਵਿਚ ਦਿੱਤੇ ਗਏ ਬਹੁਤੇ ਸੁਝਾਅ ਠੋਸ ...

ਪੂਰੀ ਖ਼ਬਰ »

ਸਮਝੌਤਾ ਟੁੱਟਣ ਦੇ ਬਾਵਜੂਦ ਭਾਜਪਾ ਪ੍ਰਤੀ ਨਰਮ ਹੀ ਰਹੇਗਾ ਅਕਾਲੀ ਦਲ

ਦਿੱਲੀ ਵਿਧਾਨ ਸਭਾ ਚੋਣਾਂ ਵਿਚੋਂ ਅਕਾਲੀ ਦਲ ਬਾਦਲ ਦੇ ਬਾਹਰ ਹੋ ਜਾਣ ਨਾਲ ਅਕਾਲੀ ਦਲ ਬੜੀ ਗੁੰਝਲਦਾਰ ਸਥਿਤੀ ਵਿਚ ਫਸ ਗਿਆ ਹੈ। ਇਕ ਪਾਸੇ ਤਾਂ ਉਸ ਨੂੰ ਹਰਿਆਣਾ ਤੋਂ ਬਾਅਦ ਫਿਰ ਦੁਬਾਰਾ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਲਈ ਹੁਣ ਅਕਾਲੀ ਦਲ ਦੀ ਕੋਈ ਖ਼ਾਸ ਮਹੱਤਤਾ ਨਹੀਂ ਰਹੀ ਪਰ ਦੂਜੇ ਪਾਸੇ ਉਹ ਦੁਚਿੱਤੀ ਵਿਚ ਹੈ ਕਿ ਉਹ ਕਰੇ ਤਾਂ ਕੀ ਕਰੇ? ਜਾਏ ਤਾਂ ਕਿੱਧਰ ਜਾਏ? ਕਿਉਂਕਿ ਅਕਾਲੀ ਦਲ ਨਾ ਤਾਂ ਕਾਂਗਰਸ ਨਾਲ ਜਾਣ ਦੀ ਸਥਿਤੀ ਵਿਚ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਨਾਲ। ਸਾਡੀ ਜਾਣਕਾਰੀ ਅਨੁਸਾਰ ਭਾਵੇਂ ਅਜਿਹੀ ਦੁਚਿੱਤੀ ਦੀ ਸਥਿਤੀ ਵਿਚ ਹੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਲਾਨ ਕਰ ਦਿੱਤਾ ਹੈ ਕਿ ਅਕਾਲੀ ਦਲ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਾ ਲੜਨ ਦੇ ਬਾਵਜੂਦ ਅਕਾਲੀ-ਭਾਜਪਾ ਦੇ ਪੰਜਾਬ ਵਿਚਲੇ ਰਿਸ਼ਤਿਆਂ 'ਤੇ ਕੋਈ ਅਸਰ ਨਹੀਂ ਪਵੇਗਾ। ਪਰ ਕੋਰ ਕਮੇਟੀ ਦੀ ਮੀਟਿੰਗ ਬਾਰੇ ਜੋ ਜਾਣਕਾਰੀ ਛਣ-ਛਣ ਕੇ ਬਾਹਰ ਆ ਰਹੀ ਹੈ, ਉਸ ਅਨੁਸਾਰ ਇਸ ਮੀਟਿੰਗ ਵਿਚ ਫ਼ੈਸਲਾ ਭਾਵੇਂ ਕੁਝ ਵੀ ਹੋਇਆ ਪਰ ਮੀਟਿੰਗ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੇਸ਼ ਵਿਚ ਸਿੱਖਾਂ 'ਚ ਪਾਈ ਜਾ ਰਹੀ ਅਸੁਰੱਖਿਆ ਦੀ ਭਾਵਨਾ ਅਤੇ ਆਰ.ਐਸ.ਐਸ. ਬਾਰੇ ਦਿੱਤੇ ਬਿਆਨਾਂ ਬਾਰੇ ਕਾਫੀ ਗੰਭੀਰਤਾ ਨਾਲ ਗੱਲ ਹੋਈ। ਪਤਾ ਲੱਗਾ ਹੈ ਕਿ ਮੀਟਿੰਗ ਵਿਚ ਇਹ ਗੱਲ ਵੀ ਉੱਠੀ ਕਿ ਭਾਜਪਾ ਐਨ.ਆਰ.ਸੀ. ਤੇ ਐਨ.ਪੀ.ਆਰ. ਹੀ ਨਹੀਂ ਕਰੇਗੀ, ਸਗੋਂ ਅੱਗੇ ਚੱਲ ਕੇ 'ਯੂਨੀਫਾਈਡ ਸਿਵਲ ਕੋਡ' ਦਾ ਬਿੱਲ ਵੀ ਪਾਸ ਕਰਵਾਏਗੀ ਜੋ ਅਕਾਲੀ ਦਲ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗਾ। ਸਾਡੀ ਜਾਣਕਾਰੀ ਅਨੁਸਾਰ ਭਾਵੇਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਕੋਈ ਵੀ ਨੇਤਾ ਸ: ਸੁਖਬੀਰ ਸਿੰਘ ਬਾਦਲ ਸਾਹਮਣੇ ਇਹ ਕਹਿਣ ਦੀ ਜੁਰਅਤ ਨਹੀਂ ਕਰ ਸਕਿਆ ਕਿ ਅਕਾਲੀ ਦਲ ਭਾਜਪਾ ਨਾਲੋਂ ਨਾਤਾ ਤੋੜ ਲਵੇ ਜਾਂ ਕੇਂਦਰ ਸਰਕਾਰ ਤੋਂ ਬਾਹਰ ਆ ਜਾਵੇ ਪਰ ਇਹ ਗੱਲਾਂ ਜ਼ਰੂਰ ਉੱਠੀਆਂ ਕਿ ਅਕਾਲੀ ਦਲ ਦਾ ਇਤਿਹਾਸ ਭਾਜਪਾ ਵਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਨਾਲ ਮੇਲ ਨਹੀਂ ਖਾਂਦਾ।
ਪਰਦੇ ਪਿੱਛੇ ਦੀ ਕਹਾਣੀ
ਜਾਣਕਾਰ ਹਲਕਿਆਂ ਅਨੁਸਾਰ ਦਿੱਲੀ ਵਿਚ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਟੁੱਟਣ ਦੀ ਪਰਦੇ ਪਿੱਛੇ ਦੀ ਕਹਾਣੀ ਬਾਰੇ ਕਈ ਤਰ੍ਹਾਂ ਦੇ ਚਰਚੇ ਸੁਣਾਈ ਦੇ ਰਹੇ ਹਨ। ਸਾਡੀ ਜਾਣਕਾਰੀ ਅਨੁਸਾਰ ਅਕਾਲੀ ਨੇਤਾਵਾਂ ਦੀਆਂ ਪਹਿਲੀਆਂ ਦੋ ਮੀਟਿੰਗਾਂ ਦਿੱਲੀ ਭਾਜਪਾ ਦੇ ਚੋਣ ਇੰਚਾਰਜ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਦਿੱਲੀ ਚੋਣਾਂ ਦੇ ਕਨਵੀਨਰ ਤਰੁਣ ਚੁੱਘ ਨਾਲ ਕਾਫੀ ਖੁਸ਼ਗਵਾਰ ਮਾਹੌਲ ਵਿਚ ਹੋਈਆਂ। ਇਨ੍ਹਾਂ ਵਿਚ ਅਕਾਲੀ ਦਲ ਵਲੋਂ 7 ਸੀਟਾਂ ਦੀ ਮੰਗ ਕੀਤੀ ਗਈ ਤੇ ਕੁਝ ਹਲਕੇ ਅਕਾਲੀ ਦਲ ਵਲੋਂ 8 ਸੀਟਾਂ ਮੰਗੇ ਜਾਣ ਦੀ ਗੱਲ ਵੀ ਕਰਦੇ ਹਨ। ਪਰ ਭਾਜਪਾ ਅਕਾਲੀ ਦਲ ਨੂੰ ਸਿਰਫ 2 ਸੀਟਾਂ ਦੀ ਪੇਸ਼ਕਸ਼ ਹੀ ਕਰਦੀ ਰਹੀ। ਇਸ 'ਤੇ ਅਕਾਲੀ ਦਲ ਭਾਜਪਾ ਵਲੋਂ ਪਹਿਲਾਂ ਅਕਾਲੀ ਦਲ ਨੂੰ ਦਿੱਤੀਆਂ ਜਾਂਦੀਆਂ 4 ਸੀਟਾਂ ਲੈਣ ਲਈ ਵੀ ਤਿਆਰ ਹੋ ਗਿਆ ਸੀ। ਪਰ ਭਾਜਪਾ ਅੰਤ ਤੱਕ 2 ਸੀਟਾਂ ਦੇਣ 'ਤੇ ਹੀ ਅੜੀ ਰਹੀ। ਇਸ ਦਰਮਿਆਨ ਅਕਾਲੀ ਦਲ ਨੇ ਭਾਜਪਾ 'ਤੇ ਰਣਨੀਤਕ ਦਬਾਅ ਬਣਾਉਣ ਲਈ 8 ਸੀਟਾਂ ਆਪਣੇ ਤੌਰ 'ਤੇ ਭਾਜਪਾ ਤੋਂ ਵੱਖਰੇ ਹੋ ਕੇ ਲੜਨ ਦੇ ਸੰਕੇਤ ਦਿੱਤੇ। ਪਰ ਭਾਜਪਾ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ, ਸਗੋਂ ਭਾਜਪਾ ਹਲਕੇ ਇਹ ਕਹਿਣ ਲੱਗ ਪਏ ਕਿ ਜੇਕਰ ਅਕਾਲੀ ਦਲ ਵੱਖਰੇ ਤੌਰ 'ਤੇ ਚੋਣ ਲੜਦਾ ਹੈ ਤਾਂ ਭਾਜਪਾ ਨੂੰ ਫਾਇਦਾ ਹੋਵੇਗਾ ਤੇ ਇਸ ਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇਗਾ। ਇਸ ਦਰਮਿਆਨ ਇਹ ਚਰਚਾ ਵੀ ਸੁਣਾਈ ਦਿੱਤੀ ਕਿ ਅਕਾਲੀ ਦਲ ਵਲੋਂ ਚੋਣ ਲੜਨ ਲਈ ਚੁਣੇ ਗਏ 8 ਉਮੀਦਵਾਰਾਂ ਵਿਚੋਂ ਬਹੁਤੇ ਭਾਜਪਾ ਤੋਂ ਵੱਖਰੇ ਹੋ ਕੇ ਚੋਣ ਲੜਨ ਲਈ ਤਿਆਰ ਨਹੀਂ ਹੋਏ, ਜਿਸ ਕਰਕੇ ਅਕਾਲੀ ਦਲ ਨੂੰ ਚੋਣ ਮੈਦਾਨ ਤੋਂ ਪਿੱਛੇ ਹਟਣ ਦਾ ਫ਼ੈਸਲਾ ਕਰਨਾ ਪਿਆ। ਹਾਲਾਂ ਕਿ ਅਕਾਲੀ ਦਲ ਇਹ ਦਾਅਵਾ ਖੁੱਲ੍ਹ ਕੇ ਕਰਦਾ ਹੈ ਕਿ ਦਿੱਲੀ ਵਿਚ ਭਾਜਪਾ ਨਾਲ ਚੋਣ ਸਮਝੌਤਾ ਟੁੱਟਣ ਦਾ ਕਾਰਨ ਅਕਾਲੀ ਦਲ ਦਾ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਬਾਰੇ ਸਟੈਂਡ ਹੈ। ਕਿਉਂਕਿ ਅਕਾਲੀ ਦਲ ਚਾਹੁੰਦਾ ਹੈ ਕਿ ਇਸ ਵਿਚ ਦੇਸ਼ ਦੀ ਪ੍ਰਮੁੱਖ ਘੱਟ-ਗਿਣਤੀ 'ਮੁਸਲਮਾਨਾਂ' ਨੂੰ ਵੀ ਸ਼ਾਮਿਲ ਕੀਤਾ ਜਾਵੇ। ਪਰ ਜੇ ਅਕਾਲੀ ਦਲ ਦੀ ਇਹ ਗੱਲ ਸਹੀ ਹੈ ਤੇ ਭਾਜਪਾ ਸੀ.ਏ.ਏ. ਬਾਰੇ ਅਕਾਲੀ ਦਲ ਦੇ ਸਟੈਂਡ ਤੋਂ ਏਨਾ ਹੀ ਦੁਖੀ ਹੈ ਤਾਂ ਉਸ ਨੇ ਇਨ੍ਹਾਂ ਚੋਣਾਂ ਵਿਚ ਇਸ ਬਾਰੇ ਅਕਾਲੀ ਦਲ ਤੋਂ ਕਿਤੇ ਸਖ਼ਤ ਸਟੈਂਡ ਲੈਣ ਵਾਲੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂ) ਨੂੰ 2 ਸੀਟਾਂ ਕਿਉਂ ਦੇ ਦਿੱਤੀਆਂ? ਸਾਡੀ ਜਾਣਕਾਰੀ ਅਨੁਸਾਰ ਇਸ ਪਿੱਛੇ ਪੰਜਾਬ ਅਤੇ ਸਿੱਖਾਂ ਵਿਚ ਅਕਾਲੀ ਦਲ ਦੀ ਕਮਜ਼ੋਰ ਹੋਈ ਸਥਿਤੀ, ਹਰਿਆਣਾ ਵਿਧਾਨ ਸਭਾ ਵਿਚ ਅਕਾਲੀ ਦਲ ਦਾ ਰੋਲ ਅਤੇ ਭਾਜਪਾ ਦੀ ਦਿੱਲੀ ਇਕਾਈ ਦਾ ਅਕਾਲੀ ਦਲ ਨਾਲ ਵਿਰੋਧ ਆਦਿ ਮੁੱਦੇ ਸਮਝੌਤਾ ਟੁੱਟਣ ਦੇ ਮੁੱਖ ਕਾਰਨ ਬਣੇ। ਫਿਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋਇਆ ਸਫ਼ਰ-ਏ-ਅਕਾਲੀ ਲਹਿਰ ਪ੍ਰੋਗਰਾਮ ਵੀ ਦਿੱਲੀ ਵਿਚ ਅਕਾਲੀ ਦਲ ਬਾਦਲ ਦੀ ਸਥਿਤੀ ਕਮਜ਼ੋਰ ਕਰ ਗਿਆ। ਕਿਹਾ ਜਾਂਦਾ ਹੈ ਕਿ ਬਾਦਲ ਵਿਰੋਧੀ ਅਕਾਲੀ ਧੜਿਆਂ ਨੇ ਵੀ ਭਾਜਪਾ ਨੂੰ ਇਹ ਸੰਕੇਤ ਦਿੱਤੇ ਕਿ ਜੇਕਰ ਅਕਾਲੀ ਦਲ ਬਾਦਲ ਨਾਲ ਮਿਲ ਕੇ ਚੋਣ ਲੜੋਗੇ ਤਾਂ ਅਸੀਂ ਤੁਹਾਡਾ ਵਿਰੋਧ ਕਰਨ 'ਤੇ ਮਜਬੂਰ ਹੋਵਾਂਗੇ ਜਦੋਂ ਕਿ ਹੁਣ ਇਨ੍ਹਾਂ ਧੜਿਆਂ ਦੇ ਚੁੱਪ ਰਹਿਣ ਦੇ ਆਸਾਰ ਜ਼ਿਆਦਾ ਹਨ। ਇਥੇ ਵਰਨਣਯੋਗ ਹੈ ਕਿ ਪਹਿਲਾਂ ਭਾਜਪਾ ਲਈ ਅਕਾਲੀ ਦਲ ਦਾ ਕਿੰਨਾ ਮਹੱਤਵ ਸੀ, ਇਸ ਦੀਆਂ ਦੋ ਉਦਾਹਰਨਾਂ ਹਨ। 2013 ਵਿਚ ਜਦੋਂ ਦਿੱਲੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਨ ਤਾਂ ਉਨ੍ਹਾਂ ਨੇ ਅਜਿਹੀ ਸਥਿਤੀ ਆਉਣ 'ਤੇ ਵੱਖਰੇ ਤੌਰ 'ਤੇ ਚੋਣ ਲੜਨ ਦੀ ਗੱਲ ਕਹੀ ਸੀ ਤਾਂ ਭਾਜਪਾ ਨੂੰ ਝੁਕਣਾ ਪਿਆ ਸੀ। 2008 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਵੀ ਅਜਿਹੀ ਸਥਿਤੀ ਬਣੀ ਤਾਂ ਉਸ ਵੇਲੇ ਵੀ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੂੰ ਖ਼ੁਦ ਸੁਖਬੀਰ ਸਿੰਘ ਬਾਦਲ ਦੇ ਘਰ ਖ਼ੁਦ ਚਲ ਕੇ ਮਨਾਉਣ ਲਈ ਆਉਣਾ ਪਿਆ ਸੀ।
ਹੁਣ ਅਕਾਲੀ ਦਲ ਦਿੱਲੀ ਵਿਚ ਕੀ ਕਰੇਗਾ?
ਇਸ ਵੇਲੇ ਇਹ ਸਵਾਲ ਬੜੇ ਜ਼ੋਰ ਨਾਲ ਪੁੱਛਿਆ ਜਾ ਰਿਹਾ ਹੈ ਕਿ ਹੁਣ ਅਕਾਲੀ ਦਲ ਦਿੱਲੀ ਵਿਚ ਕਿਸ ਪਾਰਟੀ ਦੀ ਮਦਦ ਕਰੇਗਾ? ਅਕਾਲੀ ਦਲ ਦੀ ਕੋਰ ਕਮੇਟੀ ਨੇ ਤਾਂ ਇਸ ਦਾ ਫ਼ੈਸਲਾ ਦਿੱਲੀ ਅਕਾਲੀ 'ਤੇ ਛੱਡ ਦਿੱਤਾ ਹੈ। ਦਿੱਲੀ ਦੇ ਵੱਡੇ ਅਕਾਲੀ ਦਲ ਨੇਤਾ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਸ ਬਾਰੇ ਫ਼ੈਸਲਾ ਦਿੱਲੀ ਦੇ ਸਿੱਖ ਸੰਗਠਨਾਂ ਦੀ ਰਾਏ ਲੈ ਕੇ ਹੀ ਕੀਤਾ ਜਾਵੇਗਾ।
ਇਸ ਵੇਲੇ ਅਕਾਲੀ ਦਲ ਕੋਲ ਸਿਰਫ ਦੋ ਰਸਤੇ ਹੀ ਵਿਖਾਈ ਦੇ ਰਹੇ ਹਨ। ਇਕ ਤਾਂ ਉਹ ਇਨ੍ਹਾਂ ਚੋਣਾਂ ਵਿਚ ਵਰਕਰਾਂ ਨੂੰ ਖੁੱਲ੍ਹੀ ਛੁੱਟੀ ਦੇ ਦੇਵੇ ਤੇ ਆਪਣੀ ਆਤਮਾ ਦੀ ਆਵਾਜ਼ ਨਾਲ ਵੋਟਾਂ ਪਾਉਣ ਲਈ ਕਹੇ ਤੇ ਦੂਸਰਾ ਇਹ ਕਿ ਸਾਰੇ ਵਿਰੋਧਾਂ ਦੇ ਬਾਵਜੂਦ ਫਿਰ ਵੀ ਭਾਜਪਾ ਦੀ ਮਦਦ ਦਾ ਐਲਾਨ ਕਰ ਦੇਵੇ।
ਦਿੱਲੀ ਦੇ ਸਿੱਖ ਕਤਲੇਆਮ ਦੇ ਸੰਦਰਭ ਵਿਚ ਕਾਂਗਰਸ ਪ੍ਰਤੀ ਆਪਣੇ ਸਟੈਂਡ ਦੇ ਚਲਦਿਆਂ ਬਾਦਲ ਦਲ ਕਾਂਗਰਸ ਦੀ ਮਦਦ ਨਹੀਂ ਕਰ ਸਕਦਾ। ਉਂਜ ਵੀ ਪੰਜਾਬ ਵਿਚ ਅਕਾਲੀ ਦਲ ਦੀ ਕਾਂਗਰਸ ਨਾਲ ਹੀ ਸਿੱਧੀ ਟੱਕਰ ਹੈ। ਦੂਜੀ ਗੱਲ ਰਹੀ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਵੀ ਅਕਾਲੀ ਦਲ ਲਈ ਪੰਜਾਬ ਦੀ ਰਾਜਨੀਤੀ ਦੇ ਪ੍ਰਸੰਗ ਵਿਚ ਸੰਭਵ ਨਹੀਂ।
ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਤੇ 'ਸਰਗੋਸ਼ੀਆਂ' ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਤੋਂ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਜਾਪਦੀ ਹੈ ਕਿ ਜਿਵੇਂ ਅਜੇ ਵੀ ਭਾਜਪਾ ਨਾਲ ਚੋਣ ਸਮਝੌਤਾ ਟੁੱਟਣ ਦੇ ਬਾਵਜੂਦ ਅਕਾਲੀ ਦਲ ਭਾਜਪਾ ਪ੍ਰਤੀ ਹਮਲਾਵਰ ਰੁਖ਼ ਨਹੀਂ ਅਪਣਾ ਰਿਹਾ, ਸਗੋਂ ਰਖਿਆਤਮਕ ਬਿਆਨਬਾਜ਼ੀ ਹੀ ਕਰ ਰਿਹਾ ਹੈ, ਉਹ ਪੰਜਾਬ ਵਿਚ ਭਾਜਪਾ ਨਾਲ ਸਮਝੌਤਾ ਬਚਾਉਣ ਲਈ ਅਤੇ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਿਲ ਰਹਿਣ ਲਈ ਦਿੱਲੀ ਵਿਚ ਭਾਜਪਾ ਦੀ ਮਦਦ ਦਾ ਐਲਾਨ ਕਰ ਸਕਦਾ ਹੈ।
ਸੰਧੂ, ਗੁਰਕੀਰਤ ਤੇ ਨਾਗਰਾ ਦਾ ਵਧਿਆ ਕੱਦ
ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਕਮੇਟੀ ਭੰਗ ਕਰਕੇ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਵਿਚ ਤਾਲਮੇਲ ਬਿਹਤਰ ਕਰਨ ਲਈ 11 ਮੈਂਬਰੀ ਕਮੇਟੀ ਬਣਾਏ ਜਾਣ ਨਾਲ ਕਾਂਗਰਸ ਪਾਰਟੀ ਨੂੰ ਰਾਜਨੀਤਕ ਤੌਰ 'ਤੇ ਕੋਈ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਅਤੇ ਕਾਂਗਰਸ ਵਿਚ ਪੈਂਦੀਆਂ ਫੁੱਟ ਦੀਆਂ ਤਰੇੜਾਂ ਨੂੰ ਇਹ ਕਮੇਟੀ ਰੋਕ ਸਕਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਕਮੇਟੀ ਦੇ ਗਠਨ ਨਾਲ ਸਭ ਤੋਂ ਵੱਧ ਫਾਇਦਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ, ਪਾਰਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਹੋਇਆ ਹੈ। ਕਿਉਂਕਿ ਇਸ ਕਮੇਟੀ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੋਂ ਬਾਅਦ ਪੰਜਾਬ ਵਿਚ ਪਾਰਟੀ ਦੀ ਲੀਡਰਸ਼ਿਪ ਦੀ ਦੂਸਰੀ ਸੀਨੀਅਰ ਕਤਾਰ ਉਸਾਰੇ ਜਾਣ ਦੀ ਇਕ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਗ਼ੌਰਤਲਬ ਹੈ ਕਿ ਇਸ ਕਮੇਟੀ ਵਿਚ ਜਾਂ ਤਾਂ ਪਹਿਲੀ ਕਤਾਰ ਦੇ 4 ਨੇਤਾ ਸ਼ਾਮਿਲ ਹਨ ਜਾਂ ਫਿਰ ਮੌਜੂਦਾ ਕੈਬਨਿਟ ਮੰਤਰੀ ਇਸ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਇਸ ਤਰ੍ਹਾਂ ਬਾਕੀ ਤਿੰਨਾਂ ਗੁਰਕੀਰਤ, ਸੰਧੂ ਤੇ ਨਾਗਰਾ ਪਾਰਟੀ ਵਰਕਰਾਂ ਸਾਹਮਣੇ ਪਹਿਲੀ ਵਾਰ ਹਾਈ ਕਮਾਨ ਦੇ ਚਹੇਤਿਆਂ ਵਜੋਂ ਉੱਭਰ ਕੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਦਾ ਰਾਜਨੀਤਕ ਕੱਦ ਉੱਚਾ ਹੋਇਆ ਹੈ। ਉਂਜ ਤਾਂ ਇਸ ਕਮੇਟੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਹੀ ਚੱਲੀ ਹੈ ਪਰ ਗੁਰਕੀਰਤ ਦੀ ਸ਼ਮੂਲੀਅਤ ਪਿੱਛੇ ਉਸ ਦੇ ਕੌਮੀ ਸਕੱਤਰ ਹੋਣ ਤੋਂ ਇਲਾਵਾ ਸਾਬਕ ਮੁੱਖ ਮੰਤਰੀ ਬੇਅੰਤ ਸਿੰਘ ਧੜੇ ਦੀ ਪੰਜਾਬ ਕਾਂਗਰਸ ਵਿਚ ਅਹਿਮੀਅਤ ਨੂੰ ਵੀ ਦਰਸਾਉਂਦੀ ਹੈ।


-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 


ਖ਼ਬਰ ਸ਼ੇਅਰ ਕਰੋ

ਸਵਾਲਾਂ ਦੇ ਘੇਰੇ ਵਿਚ ਹੈ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਟੈਸਟ

ਪੰਜਾਬ ਸਰਕਾਰ ਵਲੋਂ ਹਰ ਸਾਲ ਅਧਿਆਪਕ ਯੋਗਤਾ ਟੈਸਟ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸਰਕਾਰ ਇਹ ਟੈਸਟ ਨਿਰੰਤਰ ਹਰ ਸਾਲ ਸਮੇਂ ਉੱਤੇ ਲੈਣ ਵਿਚ ਅਸਫਲ ਰਹੀ ਹੈ। ਅਧਿਆਪਕ ਯੋਗਤਾ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦਾ ਲਿਆ ਜਾਂਦਾ ਹੈ ਜੋ ਕਿ ਬੀ.ਐੱਡ ਜਾਂ ਈ.ਟੀ.ਟੀ. ਦੇ ...

ਪੂਰੀ ਖ਼ਬਰ »

ਕਿਸ ਤਰ੍ਹਾਂ ਦੀ ਨਹਿਰ ਚਾਹੁੰਦੇ ਸਨ ਲੋਕ ?

(ਕੱਲ੍ਹ ਤੋਂ ਅੱਗੇ) ਕੰਢੀ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕਢਵਾਉਣ ਲਈ ਇਲਾਕੇ ਦੇ ਲੋਕਾਂ ਨੇ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਾਫੀ ਲੰਬੇ ਸਮੇਂ ਤੋਂ ਸੂਬੇ ਅੰਦਰ ਰਾਜ ਕਰਦੀਆਂ ਰਹੀਆਂ ਹਾਕਮ ਧਿਰਾਂ ਤੋਂ ਕੰਢੀ ਨਹਿਰ ਨੂੰ ਬੁਰਜੀ 112 ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX