ਤਾਜਾ ਖ਼ਬਰਾਂ


ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  1 minute ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  12 minutes ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  19 minutes ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  47 minutes ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  57 minutes ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  about 1 hour ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  about 1 hour ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  about 1 hour ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  about 1 hour ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 1 hour ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  about 2 hours ago
ਬਿਜਲੀ ਸਪਲਾਈ ਠੱਪ, ਖਪਤਕਾਰ 'ਚ ਮੱਚੀ ਹਾਹਾਕਾਰ
. . .  about 2 hours ago
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਲਾਇਆ ਧਰਨਾ
. . .  about 2 hours ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਥਾਣਾ ਗੁਰੂ ਹਰਸਹਾਏ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਏਕਤਾ) ਵੱਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ
. . .  about 2 hours ago
ਨਾਭਾ, 29 ਮਈ (ਕਰਮਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਏਕਤਾ) ਬਲਾਕ ਨਾਭਾ ਵੱਲੋਂ ਬਲਾਕ ਪ੍ਰਧਾਨ ...
ਪਠਾਨਕੋਟ 'ਚ ਸਿਹਤਯਾਬ ਹੋਏ ਕੋਰੋਨਾ ਦੇ ਦੋ ਮਰੀਜ਼
. . .  about 2 hours ago
ਪਠਾਨਕੋਟ, 29 ਮਈ (ਸੰਧੂ) - ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ...
ਸਿਰਸਾ ਨੇ ਐਮਾਜ਼ਾਨ ਅਤੇ ਡਾਇਰੈਕਟਰਾਂ ਨੂੰ ਜਾਰੀ ਕੀਤਾ ਕਾਨੂੰਨੀ ਨੋਟਿਸ
. . .  about 2 hours ago
ਨਵੀਂ ਦਿੱਲੀ, 29 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਮਾਜ਼ਾਨ ਅਤੇ...
2 ਜੂਨ ਤੱਕ ਪੁਲਿਸ ਰਿਮਾਂਡ 'ਤੇ ਹੈਰੋਇਨ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਚੀਤਾ
. . .  about 2 hours ago
ਐੱਸ.ਏ.ਐੱਸ. ਨਗਰ, 29 ਮਈ (ਕੇ.ਐੱਸ. ਰਾਣਾ)- ਸਰਹੱਦੋਂ ਪਾਰ ਲਿਆਂਦੀ ਗਈ 532 ਕਿੱਲੋ ਹੈਰੋਇਨ ਤਸਕਰੀ ਮਾਮਲੇ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 3 hours ago
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਮਾਨਾਂਵਾਲਾ ਬਲਾਕ, 5 ਬਾਬਾ ਬਕਾਲਾ, ਇੱਕ ਸ਼ਹਿਰੀ ਖੇਤਰ ਤੇ ਇੱਕ ਨਿੱਜੀ...
ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਜਲੰਧਰ, 29 ਮਈ (ਐਮ.ਐੱਸ ਲੋਹੀਆ) - ਜਲੰਧਰ 'ਚ ਕੋਰੋਨਾ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ 'ਚ ਜਲੰਧਰ ਹਾਈਟ ਦੇ ਰਹਿਣ ਵਾਲੇ 35-35 ਸਾਲ ਦੇ ਔਰਤ ਅਤੇ ਮਰਦ, ਨਿਊ ਮਾਡਲ ਹਾਊਸ ਦੀ ਰਹਿਣ ਵਾਲੀ 35 ਸਾਲ ਦੀ ਔਰਤ, ਨਿਊ ਜਵਾਹਰ ਨਗਰ ਦੀ ਰਹਿਣ ਵਾਲੀ 31 ਸਾਲ ਦੀ ਔਰਤ...
ਰਜਵਾਹੇ ਦੇ ਓਵਰ ਫਲੋ ਹੋਣ ਕਾਰਨ ਬਠਿੰਡਾ-ਫਿਰੋਜ਼ਪੁਰ ਰੇਲਵੇ ਟਰੈਕ 'ਤੇ ਚੜਿਆ ਪਾਣੀ
. . .  about 3 hours ago
ਬਠਿੰਡਾ, 29 ਮਈ(ਨਾਇਬ ਸਿੱਧੂ)- ਬਠਿੰਡਾ ਦੇ ਐਨ.ਐਫ.ਐਲ ਫ਼ੈਕਟਰੀ ਕੋਲ ਰਜਵਾਹੇ ਦੇ ਪੁਲ 'ਚ ਝੱਖੜ ਕਾਰਨ ਦਰਖਤ ਟੁੱਟ ...
ਸੀ.ਪੀ.ਆਈ ਐਮ ਐਲ ਨਿਊ ਡੈਮੋਕਰੇਸੀ ਵੱਲੋਂ ਅਰਥੀ ਫੂਕ ਮੁਜ਼ਾਹਰਾ
. . .  about 3 hours ago
ਬਲਾਚੌਰ, 29 ਮਈ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ...
ਦੋਰਾਹਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਸ਼ਹਿਰ 'ਚ ਸਹਿਮ ਦਾ ਮਾਹੌਲ
. . .  1 minute ago
ਦੋਰਾਹਾ, 29 ਮਈ (ਜਸਵੀਰ ਝੱਜ)- ਡੀ.ਐੱਸ.ਪੀ. ਪਾਇਲ ਹਰਦੀਪ ਸਿੰਘ ਚੀਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਤੇਜ ਹਨੇਰੀ ਨਾਲ ਬਨੇਰਾ ਟੁੱਟ ਕੇ ਡਿੱਗਣ ਕਾਰਨ ਗਲੀ 'ਚ ਸਾਈਕਲ ਚਲਾ ਰਹੇ ਲੜਕੇ ਦੀ ਮੌਤ
. . .  about 4 hours ago
ਬਰਨਾਲਾ, 29 ਮਈ (ਧਰਮਪਾਲ ਸਿੰਘ)- ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਵਿਖੇ ਲੰਘੀ ਰਾਤ ਹੋਈ ਬਰਸਾਤ ਤੇ...
ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ, ਮੌਕੇ 'ਤੇ ਹੋਈ ਮੌਤ
. . .  38 minutes ago
ਗੁਰੂ ਹਰਸਹਾਏ, 29 ਮਈ (ਕਪਿਲ ਕੰਧਾਰੀ)- ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਪਠਾਣਾਂ ਵਾਲੇ ਝੁੱਗੇ ਵਿਖੇ ਅੱਜ ਇਕ ਸਹੁਰੇ ਵੱਲੋਂ ਆਪਣੀ ਨੂੰਹ...
ਬਠਿੰਡਾ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਬਠਿੰਡਾ, 29 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਸੰਪਾਦਕੀ

ਇਕ ਚੰਗੀ ਪਹਿਲ

ਪਾਣੀਆਂ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਨੂੰ ਇਕ ਚੰਗਾ ਯਤਨ ਕਿਹਾ ਜਾ ਸਕਦਾ ਹੈ। ਬਹੁਤੀਆਂ ਪਾਰਟੀਆਂ ਦੇ ਆਗੂਆਂ ਦਾ ਇਸ ਪ੍ਰਤੀ ਵਤੀਰਾ ਹਾਂ-ਪੱਖੀ ਰਿਹਾ ਹੈ। ਇਸ ਵਿਚ ਦਿੱਤੇ ਗਏ ਬਹੁਤੇ ਸੁਝਾਅ ਠੋਸ ...

ਪੂਰੀ ਖ਼ਬਰ »

ਸਮਝੌਤਾ ਟੁੱਟਣ ਦੇ ਬਾਵਜੂਦ ਭਾਜਪਾ ਪ੍ਰਤੀ ਨਰਮ ਹੀ ਰਹੇਗਾ ਅਕਾਲੀ ਦਲ

ਦਿੱਲੀ ਵਿਧਾਨ ਸਭਾ ਚੋਣਾਂ ਵਿਚੋਂ ਅਕਾਲੀ ਦਲ ਬਾਦਲ ਦੇ ਬਾਹਰ ਹੋ ਜਾਣ ਨਾਲ ਅਕਾਲੀ ਦਲ ਬੜੀ ਗੁੰਝਲਦਾਰ ਸਥਿਤੀ ਵਿਚ ਫਸ ਗਿਆ ਹੈ। ਇਕ ਪਾਸੇ ਤਾਂ ਉਸ ਨੂੰ ਹਰਿਆਣਾ ਤੋਂ ਬਾਅਦ ਫਿਰ ਦੁਬਾਰਾ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਲਈ ਹੁਣ ਅਕਾਲੀ ਦਲ ਦੀ ਕੋਈ ਖ਼ਾਸ ਮਹੱਤਤਾ ਨਹੀਂ ...

ਪੂਰੀ ਖ਼ਬਰ »

ਸਵਾਲਾਂ ਦੇ ਘੇਰੇ ਵਿਚ ਹੈ ਸਿੱਖਿਆ ਵਿਭਾਗ ਵਲੋਂ ਲਿਆ ਗਿਆ ਟੈਸਟ

ਪੰਜਾਬ ਸਰਕਾਰ ਵਲੋਂ ਹਰ ਸਾਲ ਅਧਿਆਪਕ ਯੋਗਤਾ ਟੈਸਟ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸਰਕਾਰ ਇਹ ਟੈਸਟ ਨਿਰੰਤਰ ਹਰ ਸਾਲ ਸਮੇਂ ਉੱਤੇ ਲੈਣ ਵਿਚ ਅਸਫਲ ਰਹੀ ਹੈ। ਅਧਿਆਪਕ ਯੋਗਤਾ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਦਾ ਲਿਆ ਜਾਂਦਾ ਹੈ ਜੋ ਕਿ ਬੀ.ਐੱਡ ਜਾਂ ਈ.ਟੀ.ਟੀ. ਦੇ ਕੋਰਸ ਕਰ ਚੁੱਕੇ ਹਨ। ਭਾਵੇਂ ਕਿ ਉਨ੍ਹਾਂ ਦੀ ਯੋਗਤਾ ਦੀ ਕਈ ਵਾਰ ਵੱਖ-ਵੱਖ ਪੱਧਰਾਂ 'ਤੇ ਜਾਂਚ ਕੀਤੀ ਜਾ ਚੁੱਕੀ ਹੁੰਦੀ ਹੈ। ਬੀ.ਐੱਡ ਅਤੇ ਈ.ਟੀ.ਟੀ. ਦੇ ਕੋਰਸਾਂ ਵਿਚ ਦਾਖਲਾ ਲੈਣ ਲਈ ਪਹਿਲਾਂ ਦਾਖਲਾ ਪ੍ਰੀਖਿਆ ਲਈ ਜਾਂਦੀ ਹੈ। ਉਸ ਤੋਂ ਬਾਅਦ ਇਸ ਸਿੱਖਿਆ ਉਤੇ ਵਿਦਿਆਰਥੀਆਂ ਵਲੋਂ ਭਾਰੀ ਰਕਮਾਂ ਖਰਚੀਆਂ ਜਾਂਦੀਆਂ ਹਨ। ਪਹਿਲਾਂ-ਪਹਿਲ ਜਿਹੜੇ ਚੋਣਵੇਂ ਵਿਦਿਆਰਥੀ ਇਹ ਕੋਰਸ ਕਰਦੇ ਸਨ, ਉਨ੍ਹਾਂ ਨੂੰ ਬੈਚ ਦੇ ਅਨੁਸਾਰ ਸਰਕਾਰੀ ਨੌਕਰੀ ਮਿਲ ਜਾਂਦੀ ਸੀ, ਪਰ ਹੁਣ ਵਾਰ-ਵਾਰ ਪ੍ਰੀਖਿਆਵਾਂ ਵਿਚੋਂ ਗੁਜ਼ਰਨ ਤੋਂ ਬਾਅਦ ਵੀ ਨੌਕਰੀ ਦੀ ਕੋਈ ਆਸ ਨਹੀਂ ਹੁੰਦੀ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਹਾਸਲ ਕਰਨ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪੈਂਦਾ ਹੈ, ਜਿਸ ਦਾ ਜ਼ਰੂਰੀ ਨਹੀਂ ਕਿ ਸਾਰਥਕ ਨਤੀਜਾ ਹੀ ਨਿਕਲੇ, ਪਰ ਅਜਿਹੀ ਸਥਿਤੀ ਦਾ ਸਾਹਮਣਾ ਸੂਬੇ ਦਾ ਪ੍ਰਬੰਧ ਚਲਾਉਣ ਲਈ ਜ਼ਿੰਮੇਵਾਰੀ ਮੰਤਰੀਆਂ ਨੂੰ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਯੋਗਤਾ ਦੇਖੀ ਜਾਂਦੀ ਹੈ। ਅਕਸਰ ਅਜਿਹੀਆਂ ਪ੍ਰੀਖਿਆਵਾਂ ਵਿਚ ਵਿਆਪਕ ਬੇਨਿਯਮੀਆਂ ਅਤੇ ਵਿਦਿਆਰਥੀਆਂ ਦੀ ਖੱਜਲ-ਖੁਆਰੀ ਹੁੰਦੀ ਹੈ।
ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਅਧਿਆਪਕ ਯੋਗਤਾ ਟੈਸਟ ਲਿਆ ਗਿਆ। ਜਿਸ ਨੂੰ ਸਾਲ 2018 ਵਿਚ ਲੈਣਾ ਚਾਹੀਦਾ ਸੀ ਉਹ ਟੈਸਟ ਸਰਕਾਰ ਵਲੋਂ 2019 'ਚ ਜਾ ਕੇ ਕੱਢਿਆ ਗਿਆ। ਪੇਪਰ ਦੇ ਫਾਰਮ ਭਰਨ ਤੋਂ ਬਾਅਦ ਜਦੋਂ ਪੇਪਰ ਦੇਣ ਦਾ ਸਮਾਂ ਆਇਆ ਤਾਂ ਸਰਕਾਰ ਨੇ ਤਿੰਨ ਵਾਰ ਉਸ ਦੀ ਤਰੀਕ ਬਦਲੀ ਜੋ ਅੱਗੇ ਹੁੰਦਾ ਹੋਇਆ ਸਾਲ 2020 'ਚ ਜਾ ਪਹੁੰਚਿਆ। ਇਸ ਵਿਚ ਸਭ ਤੋਂ ਪਹਿਲਾਂ ਤਾਂ ਬੇਰੁਜ਼ਗਾਰੀ ਦੇ ਮਾਰੇ ਨੌਜਵਾਨਾਂ ਨੂੰ ਹੋਰ ਤੰਗ ਕਰਨ ਲਈ ਸਰਕਾਰ ਵਲੋਂ ਪ੍ਰੀਖਿਆਰਥੀਆਂ ਨੂੰ ਆਪਣਾ ਜ਼ਿਲ੍ਹਾ ਅਲਾਟ ਨਾ ਕਰਕੇ ਦੂਜੇ ਜਾਂ ਤੀਜੇ ਜ਼ਿਲ੍ਹੇ 'ਚ ਸੈਂਟਰ ਅਲਾਟ ਕੀਤੇ ਗਏ। ਜਿਥੇ ਦੂਰ ਦੁਰਾਡੇ ਦੇ ਪ੍ਰੀਖਿਆਰਥੀਆਂ ਨੂੰ ਇਕ ਰਾਤ ਪਹਿਲਾਂ ਜਾ ਕੇ ਸੈਂਟਰ ਦੇ ਨਜ਼ਦੀਕ ਠਹਿਰਨਾ ਪਿਆ ਜਾਂ ਟੈਕਸੀ ਗੱਡੀਆਂ ਦਾ ਸਹਾਰਾ ਲੈ ਕੇ ਤੜਕੇ ਘਰੋਂ ਜਾਣਾ ਪਿਆ। ਭਾਵ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਦੀ ਖੁੱਲੀ ਲੁੱਟ ਕਰਵਾਈ। ਇਸ ਦੇ ਨਾਲ ਹੀ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਗਏ ਮਾਪਿਆਂ ਨੂੰ ਕਰਨਾ ਪਿਆ, ਕਿਉਂਕਿ ਸੈਂਟਰਾਂ 'ਚ ਕੋਈ ਖਾਸ ਪ੍ਰਬੰਧ ਨਾ ਹੋਣ ਕਾਰਨ ਜਿਵੇਂ, ਪਾਰਕਿੰਗ ਦੀ ਸਮੱਸਿਆ, ਪਾਣੀ ਦੀ ਸਮੱਸਿਆ, ਪਖਾਨਿਆਂ ਦੀ ਸਮੱਸਿਆ ਆਦਿ। ਇਸ ਦੇ ਨਾਲ ਹੀ ਗੱਲ ਸਰਕਾਰ ਦੇ ਪੁਖਤਾ ਪ੍ਰਬੰਧਾਂ ਦੀ ਵੀ ਆਉਂਦੀ ਹੈ, ਜੋ ਅਗਲੇ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਦੇਖਣ ਨੂੰ ਮਿਲੀ ਕਿ ਜਿਵੇਂ ਕਿ ਨਨਾਣ ਦਾ ਪੇਪਰ ਭਰਜਾਈ ਦੇ ਰਹੀ ਸੀ, ਜਾਂ ਕਿਸੇ ਦਾ ਪੇਪਰ ਦੇਣ ਲਈ ਪੰਜ ਲੱਖ ਦੀ ਡੀਲ ਹੋਈ ਸੀ ਆਦਿ। ਇਸ ਤੋਂ ਇਲਾਵਾ ਹੋਰ ਵੀ ਪਤਾ ਨਹੀਂ ਕਿੰਨੇ ਅਜਿਹੇ ਕੇਸ ਹੋ ਸਕਦੇ ਸੀ ਜੋ ਸਰਕਾਰ ਦੇ ਪੁਖਤਾ ਪ੍ਰਬੰਧਾਂ ਕਾਰਨ ਪਤਾ ਹੀ ਨੀ ਚੱਲ ਸਕੇ, ਕਿਉਂਕਿ ਜਿਥੇ ਸੈਂਟਰ ਬਣੇ ਸਨ ਉਥੇ ਸਿਰਫ ਪਹਿਲੇ ਗੇਟ 'ਤੇ ਥੋੜ੍ਹੀ ਵੀਡਿਓਗ੍ਰਾਫੀ ਕੀਤੀ ਗਈ ਪਰ ਕਿਸੇ ਦੀ ਵੀ ਨਿੱਜੀ ਚੈਕਿੰਗ ਨਹੀਂ ਕੀਤੀ ਗਈ ਤਾਂ ਜੋ ਪਤਾ ਲੱਗ ਸਕੇ ਕਿ ਕੋਈ ਵੀ ਪ੍ਰੀਖਿਆਰਥੀ ਆਪਣੇ ਨਾਲ ਮੋਬਾਈਲ ਫੋਨ ਜਾਂ ਇਲੈਕਟ੍ਰੋਨਿਕ ਯੰਤਰ ਤਾਂ ਨਹੀਂ ਲਿਜਾ ਰਿਹਾ। ਉਥੇ ਕਮਰਿਆਂ ਦੇ ਬਾਹਰ ਸਿਰਫ ਸਿਟਿੰਗ ਪਲੈਨ ਅਤੇ ਕਮਰਾ ਨੰਬਰ ਹੀ ਲੱਗੇ ਸਨ, ਜਿਸ ਅਧੀਨ ਵਿਦਿਆਰਥੀ ਆਪਣੀਆਂ ਸੀਟਾਂ 'ਤੇ ਬੈਠ ਜਾਂਦੇ ਸਨ। ਪ੍ਰੀਖਿਆ ਕੇਂਦਰ ਵਿਚ ਸਿਰਫ ਦਾਖ਼ਲਾ ਕਾਰਡ ਅਤੇ ਫੋਟੋ ਆਈ.ਡੀ. ਹੀ ਦੇਖੀ ਗਈ ਜਾਂ ਥੋੜ੍ਹੀ ਬਹੁਤ ਪ੍ਰੀਖਿਆ ਦੌਰਾਨ ਵੀਡੀਓਗ੍ਰਾਫੀ ਕੀਤੀ ਗਈ, ਇਸ ਤੋਂ ਇਲਾਵਾ ਨਾ ਤਾਂ ਉਥੇ ਕੋਈ ਜੈਮਰ ਸੀ ਜੋ ਮੋਬਾਈਲ ਸਿਗਨਲ ਰੋਕ ਸਕਦਾ ਹੋਵੇ ਜਾਂ ਕੋਈ ਵੀ ਅਜਿਹਾ ਯੰਤਰ ਨਹੀਂ ਸੀ ਜੋ ਇਹ ਜਾਂਚ ਕਰ ਸਕੇ ਕਿ ਕੋਈ ਵਿਦਿਆਰਥੀ ਇਲੈਕਟ੍ਰੋਨਿਕ ਯੰਤਰ ਨਾਲ ਤਾਂ ਨਹੀਂ ਲੈ ਕੇ ਆਇਆ। ਦੂਜੇ ਦਿਨ ਅਖ਼ਬਾਰ ਦੀਆਂ ਸੁਰਖੀਆਂ ਬਣੀਆਂ ਖ਼ਬਰਾਂ ਤੋਂ ਕਿਤੇ ਨਾ ਕਿਤੇ ਇਹ ਸ਼ੰਕੇ ਜ਼ਰੂਰ ਖੜ੍ਹੇ ਹੋਏ ਹਨ ਕਿ ਅਧਿਆਪਕ ਯੋਗਤਾ ਟੈਸਟ ਨੂੰ ਲੈ ਕੇ ਸਰਕਾਰ ਦੇ ਕਿੰਨੇ ਕੁ ਪੁਖਤਾ ਪ੍ਰਬੰਧ ਸਨ? ਬੇਸ਼ਕ ਸਰਕਾਰ ਵਲੋਂ ਇਸ ਟੈਸਟ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਦੇ ਦਾਅਵੇ ਕੀਤੇ ਹੋਣ ਪਰ ਫਿਰ ਵੀ ਇਸ ਵਿਚ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਵੱਡੀਆਂ ਖਾਮੀਆਂ ਸਨ। ਜਿਥੇ ਇਹ ਗੱਲ ਸੁਰੱਖਿਆ ਨੂੰ ਲੈ ਕੇ ਸਾਹਮਣੇ ਆਈ ਹੈ ਉਥੇ ਹੀ ਪੰਜਾਬ ਦੀ ਸਰਕਾਰ ਦਾ ਪੰਜਾਬੀ ਭਾਸ਼ਾ ਪ੍ਰਤੀ ਮਤਰੇਈ ਮਾਂ ਵਾਲਾ ਵਤੀਰਾ ਵੀ ਸਾਹਮਣੇ ਆਇਆ ਹੈ। ਇਸ ਅਧਿਆਪਕ ਯੋਗਤਾ ਟੈਸਟ ਨੂੰ ਸਰਕਾਰ ਨੇ ਪਤਾ ਨਹੀਂ ਕਿਥੋਂ ਤੇ ਕਿਸ ਕੋਲੋਂ ਸੈੱਟ ਕਰਵਾਇਆ ਸੀ। ਜਿਸ ਵਿਚ ਸਰਕਾਰ ਨੇ ਸ਼ਾਇਦ ਇਸ ਟੈਸਟ ਨੂੰ ਲੈ ਕੇ ਖਾਨਾ ਪੂਰਤੀ ਕਰਨ ਦੇ ਚੱਕਰ 'ਚ ਇਸ ਦੀ ਪਰੂਫ ਰੀਡਿੰਗ ਵੀ ਨਹੀਂ ਕਰਵਾਈ, ਕਿਉਂਕਿ ਟੈੱਟ ਦੇ ਇਸ ਪੇਪਰ ਵਿਚ ਪੰਜਾਬੀ ਭਾਸ਼ਾ 'ਚ ਪੁੱਛੇ ਕਈ ਸਵਾਲਾਂ 'ਚ ਏਨੀਆਂ ਤਰੁਟੀਆਂ ਸਨ ਕਿ ਸਰਕਾਰ ਦੇ ਸਬੰਧਿਤ ਵਿਭਾਗ ਦੀ ਅਣਗਹਿਲੀ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਅਧਿਆਪਕ ਯੋਗਤਾ ਟੈਸਟ ਸੀ ਤੇ ਉਤੋਂ ਪੰਜਾਬ ਸੂਬੇ ਦਾ ਟੈਸਟ ਪਰ ਪੰਜਾਬੀ ਮਾਧਿਅਮ 'ਚ ਹੀ ਗ਼ਲਤੀਆਂ ਦਾ ਹੋਣਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਸਭ ਤੋਂ ਇਲਾਵਾ ਇਕ ਹੋਰ ਗ਼ਲਤੀ ਇਹ ਵੀ ਸੀ ਕਿ ਅਧਿਆਪਕ ਯੋਗਤਾ ਟੈਸਟ ਦੇ ਵਿਚ ਪਾਏ ਹੋਏ ਸਵਾਲ 'ਚ ਦੁਹਰਾਈ ਵੀ ਕੀਤੀ ਹੋਈ ਸੀ, ਭਾਵ ਜੇਕਰ ਕੋਈ ਸਵਾਲ ਪਹਿਲੇ ਸਫ਼ੇ 'ਤੇ ਸੀ ਤਾਂ ਉਹੀ ਸਵਾਲ ਦੂਜੇ ਜਾਂ ਤੀਜੇ ਸਫ਼ੇ 'ਤੇ ਵੀ ਸੀ।
ਇਸ ਲਈ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਸਰਕਾਰ ਵਲੋਂ ਲਿਆ ਗਿਆ ਇਹ ਅਧਿਆਪਕ ਯੋਗਤਾ ਟੈਸਟ ਕਿਤੇ ਨਾ ਕਿਤੇ ਖਾਨਾ-ਪੂਰਤੀ ਲਈ ਹੀ ਲਿਆ ਗਿਆ ਸੀ, ਕਿਉਂਕਿ ਇਕ ਤਾਂ ਘਰ ਤੋਂ ਸੈਕੜੇ ਕਿਲੋਮੀਟਰ ਦੂਰ ਸੈਂਟਰ ਅਲਾਟ ਕੀਤੇ ਗਏ, ਦੂਜਾ ਬਹੁਤ ਸਾਰੇ ਸੈਂਟਰ ਮੇਨ ਸੜਕਾਂ ਤੋਂ ਏਨੇ ਅੰਦਰ ਸਨ ਕਿ ਜਾਂ ਤਾਂ ਕਿਸੇ ਤੋਂ ਪੁੱਛਗਿਛ ਕਰਕੇ ਜਾਣਾ ਪਵੇ ਜਾਂ ਫਿਰ ਗੁੱਗਲ ਮੈਪ ਦਾ ਸਹਾਰਾ ਲੈਣਾ ਪਵੇ। ਇਸ ਤੋਂ ਇਲਾਵਾ ਸ਼ਾਇਦ ਦੂਰ-ਦੁਰਾਡੇ ਸੈਂਟਰ ਦੇਣ ਦੀ ਸਰਕਾਰ ਦੀ ਇਹ ਇੱਛਾ ਵੀ ਹੋ ਸਕਦੀ ਹੈ ਕਿ ਜ਼ਿਆਦਾ ਪ੍ਰੀਖਿਆਰਥੀ ਪੇਪਰ ਹੀ ਨਾ ਦੇ ਸਕਣ। ਇਸ ਲਈ ਇਹ ਦੇਖਣ ਵਿਚ ਆਇਆ ਹੈ ਕਿ ਬਹੁਤੇ ਵਿਦਿਆਰਥੀ ਇਹ ਟੈਸਟ ਦੇਣ ਤੋਂ ਰਹਿ ਗਏ ਜਾਂ ਸਬੰਧਿਤ ਸੈਂਟਰਾਂ 'ਚ ਪੁੱਜਣ ਤੋਂ ਅਸਮੱਰਥ ਰਹੇ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਸਿੱਖਿਆ ਵਿਭਾਗ ਨੂੰ ਇਸ ਟੈਸਟ ਲਈ ਕੀਤੇ ਪ੍ਰਬੰਧਾਂ ਅਤੇ ਅਧਿਆਪਕ ਭਾਈਚਾਰੇ ਪ੍ਰਤੀ ਆਪਣੀ ਸਮੁੱਚੀ ਪਹੁੰਚ ਸਬੰਧੀ ਮੁੜ ਤੋਂ ਵਿਚਾਰ ਕਰਨੀ ਚਾਹੀਦੀ ਹੈ।


-ਪਿੰਡ ਨਿੱਕੂਵਾਲ, ਡਾਕ: ਝਿੰਜੜੀ, ਤਹਿ: ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ
ਮੋ: 90412-96518


ਖ਼ਬਰ ਸ਼ੇਅਰ ਕਰੋ

ਕਿਸ ਤਰ੍ਹਾਂ ਦੀ ਨਹਿਰ ਚਾਹੁੰਦੇ ਸਨ ਲੋਕ ?

(ਕੱਲ੍ਹ ਤੋਂ ਅੱਗੇ) ਕੰਢੀ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਕਢਵਾਉਣ ਲਈ ਇਲਾਕੇ ਦੇ ਲੋਕਾਂ ਨੇ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਾਫੀ ਲੰਬੇ ਸਮੇਂ ਤੋਂ ਸੂਬੇ ਅੰਦਰ ਰਾਜ ਕਰਦੀਆਂ ਰਹੀਆਂ ਹਾਕਮ ਧਿਰਾਂ ਤੋਂ ਕੰਢੀ ਨਹਿਰ ਨੂੰ ਬੁਰਜੀ 112 ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX