ਅੰਮਿ੍ਤਸਰ, 29 ਨਵੰਬਰ (ਹਰਮਿੰਦਰ ਸਿੰਘ)-ਜਗਤ ਗੁਰੂ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ...
ਜੈਂਤੀਪੁਰ, 29 ਨਵੰਬਰ (ਭੁਪਿੰਦਰ ਸਿੰਘ ਗਿੱਲ)-ਸਥਾਨਕ ਕਸਬੇ ਵਿਖੇ ਬੀਤੀ ਦੇਰ ਰਾਤ ਨੈਸ਼ਨਲ ਹਾਈਵੇ ਉੱਪਰ ਹੋਏ ਇਕ ਹਾਦਸੇ ਵਿਚ 1 ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਸਬੇ ਨਾਲ ਸਬੰਧਤ ਮਨੀ ਖੋਸਲਾ ਪੁੱਤਰ ...
ਝੀਤਾ ਕਲਾਂ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ
ਮਾਨਾਂਵਾਲਾ, 29 ਨਵੰਬਰ (ਗੁਰਦੀਪ ਸਿੰਘ ਨਾਗੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡ ਝੀਤਾ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ, ਇਸ ਸੰਬਧੀ ਗੁਰਦੁਆਰਾ ਪੱਤੀ ਫੂਲਿਆਂ, ਝੀਤਾ ਕਲਾਂ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਰਵਾਨਾ ਹੋਇਆ, ਜੋ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਬਾਬਾ ਭਾਈ ਜਵੇਰ, ਡੇਰਾ ਕਿਲੇ ਵਾਲਾ, ਝੀਤਾ ਖੁਰਦ, ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਪਤੀ ਗਾਜੀ ਕੀ, ਗੁਰਦੁਆਰਾ ਮਾਈ ਬੁਰਜੀ, ਪਿੰਡ ਭਗਤੂਪੁਰਾ, ਡੇਰਾ ਸੇਵਾ ਦਾਸ, ਪਿੰਡ ਰਾਮਪੁਰਾ, ਗੁਰਦੁਆਰਾ ਬਾਬਾ ਭੂਰੇ ਵਾਲਾ ਤੋਂ ਹੁੰਦਾ ਹੋਇਆ ਗੁਰਦੁਆਰਾ ਪੱਤੀ ਫੂਲਿਆਂ ਵਿਖੇ ਸੰਪਨ ਹੋਇਆ, ਜਿਥੇ ਨਗਰ ਕੀਰਤਨ 'ਚ ਸ਼ਾਮਿਲ ਸਮੁੱਚੀ ਸੰਗਤ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਰਪੰਚ ਕਾਬਲ ਸਿੰਘ, ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ, ਬਸੰਤ ਸਿੰਘ, ਮੇਜਰ ਸਿੰਘ, ਜੰਗ ਬਹਾਦਰ ਸਿੰਘ, ਜਥੇ: ਜਗਜੀਤ ਸਿੰਘ ਕਾਲਾ, ਅਮਰ ਸਿੰਘ, ਮੱਸਾ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਪੱਪੂ, ਕੁਲਵਿੰਦਰ ਸਿੰਘ, ਤਰਸੇਮ ਸਿੰਘ, ਗੁਰਮੇਜ ਸਿੰਘ, ਜਥੇ: ਗੋਪਾਲ ਸਿੰਘ, ਜੱਸਾ ਸਿੰਘ, ਕਾਬਲ ਸਿੰਘ, ਬਾਬਾ ਬਚਨ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਅਮਰ ਸਿੰਘ, ਅੰਮਿ੍ਤਪਾਲ ਸਿੰਘ, ਅਕਾਸ਼ਦੀਪ ਸਿੰਘ, ਅਰਜਨ ਸਿੰਘ ਆਦਿ ਹਾਜ਼ਰ ਸਨ |
ਤਰਸਿੱਕਾ 'ਚ ਨਗਰ ਕੀਰਤਨ ਸਜਾਇਆ
ਤਰਸਿੱਕਾ, (ਅਤਰ ਸਿੰਘ ਤਰਸਿੱਕਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ ਪਿੰਡ ਤਰਸਿੱਕਾ 'ਚ ਗੁਰਦੁਆਰਾ ਸਾਹਿਬ ਪਤੀ ਮਾਂਗਟ ਤੋਂ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਉਨ੍ਹਾਂ ਤੋਂ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ 'ਚ ਸੁਸ਼ੋਭਿਤ ਸਨ | ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਮੋੜ ਸੈਦਪੁਰ ਵਿਖੇ ਆ ਕੇ ਸਮਾਪਤ ਹੋਇਆ | ਇਸ ਕੀਰਤਨ 'ਚ ਬਾਬਾ ਅਜਾਇਬ ਸਿੰਘ, ਬਾਬਾ ਗਰੀਬ ਸਿੰਘ, ਬਾਬਾ ਗੁਰਜੀਤ ਸਿੰਘ ਗੀਤਾ, ਬਲਜੀਤ ਸਿੰਘ, ਸਰਨੈਲ ਸਿੰਘ, ਤੀਰਥ ਸਿੰਘ, ਸੁਖਵਿੰਦਰ ਸਿੰਘ ਬਾਠ, ਮਾ: ਮੁਖਤਾਰ ਸਿੰਘ, ਅਜਾਇਬ ਸਿੰਘ ਮੱਟੂ, ਅਵਤਾਰ ਸਿੰਘ ਰਾਜੂ, ਬਲਵਿੰਦਰ ਸਿੰਘ ਫੌਜੀ, ਬਾਬਾ ਗੁਰਦੇਵ ਸਿੰਘ ਡੇਰਾ ਭਗਤਾਂ ਤਰਸਿੱਕਾ ਜਰਨੈਲ ਸਿੰਘ ਮਾਂਗਟ, ਸਿਮਰਨਜੀਤ ਸਿੰਘ, ਹਰਦਿਆਲ ਸਿੰਘ, ਸ਼ਿਵ ਕੁਮਾਰ, ਅੰਗਰੇਜ਼ ਸਿੰਘ ਗੇਜਾ, ਅਵਤਾਰ ਸਿੰਘ ਬਿਲਾ ਤੇ ਹਰਜੀਤ ਸਿੰਘ ਗੋਲੂ ਆਦਿ ਸੇਵਕਾਂ ਨੇ ਹਾਜ਼ਰੀਆਂ ਭਰੀਆਂ | ਗੁਰੂ ਕਾ ਲੰਗਰ ਅਤੁੱਟ ਵਰਤਿਆ |
ਗੁਰਦੁਆਰਾ ਸੰਗਤਪੁਰਾ ਸਾਹਿਬ ਪਿੰਡ ਚੱਕ ਮੁਕੰਦ ਤੋਂ ਨਗਰ ਕੀਰਤਨ ਸਜਾਇਆ
ਖ਼ਾਸਾ, (ਗੁਰਨੇਕ ਸਿੰਘ ਪੰਨੂ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ ਤੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਸਾਇਆ, ਪੰਜ ਪਿਆਰਿਆਂ ਦੀ ਅਗਵਾਈ ਵਿਚ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਅਤੇ ਜਥੇਦਾਰ ਬਾਬਾ ਕਿ੍ਪਾਲ ਸਿੰਘ ਦੇ ਉੱਦਮ ਉਪਰਾਲੇ ਸਦਕਾ, ਸਮੂਹ ਨਗਰ ਵਾਸੀ ਚੱਕ ਮੁਕੰਦ ਦੀਆਂ ਸੰਗਤਾਂ ਨੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ | ਨਗਰ ਕੀਰਤਨ ਗੁਰਦੁਆਰਾ ਸੰਗਤਪੁਰਾ ਸਾਹਿਬ ਤੋਂ ਚੱਲਕੇ ਖਾਸਾ ਬਾਜ਼ਾਰ, ਖਾਸਾ ਅੱਡਾ, ਨਿਊ ਕਠਾਨੀਆਂ, ਕਾਰ ਸੇਵਾ ਡੇਰਾ ਅਾੰਨਦਗੜ੍ਹ, ਇੰਡੀਆ ਗੇਟ, ਨਰਾਇਣ੍ਹ ਗੜ੍ਹ, ਗੁਰਦੁਆਰਾ ਕਲਗੀਧਰ ਸਾਹਿਬ ਆਦਿ ਪੜਾਵਾਂ ਤੋਂ ਹੁੰਦਾ ਹੋਇਆ ਸ੍ਰੀ ਛੇਹਰਟਾ ਸਾਹਿਬ ਵਿਖੇ ਪਹੁੰਚਿਆ | ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋਂ ਨਗਰ ਕੀਰਤਨ ਬਾਸਰਕੇ ਭੈਣੀ, ਗੁਮਾਨਪੁਰਾ, ਰਾਮਪੁਰਾ, ਮੁਲਾਂਬਹਿਰਾਮ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਗਤਪੁਰਾ ਸਾਹਿਬ ਵਿਖੇ ਸਮਾਪਤੀ ਦੀ ਅਰਦਾਸ ਕੀਤੀ ਗਈ |
ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਤੋਂ ਮਹਾਨ ਅਲੌਕਿਕ ਨਗਰ ਕੀਰਤਨ ਸਜਾਇਆ
ਰਮਦਾਸ, (ਜਸਵੰਤ ਸਿੰਘ ਵਾਹਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਕਸਬਾ ਰਮਦਾਸ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਤੋਂ ਇਕ ਮਹਾਨ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਕਸਬੇ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾਂ ਹੋਇਆ, ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ (ਭਾਈ ਸੁੱਖਾ) ਤੋਂ ਹੋ ਕੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਸੰਪੰਨ ਹੋਇਆ | ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਸ਼ਰਧਾਲੂਆਂ ਵਲੋਂ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਨਗਰ ਕੀਰਤਨ ਵਿਚ ਫੌਜੀ ਬੈਂਡ ਨੇ ਵੀ ਆਪਣੇ ਕਰਤਵ ਦਿਖਾਏ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਅਮਰੀਕ ਸਿੰਘ ਵਿਛੋਆ, ਮੈਨੇਜਰ ਹਰਜਿੰਦਰ ਸਿੰਘ ਲਸ਼ਕਰੀ ਨੰਗਲ, ਹੈੱਡ ਗ੍ਰੰਥੀ ਸੁਰਜੀਤ ਸਿੰਘ, ਸਾਬਕਾ ਕੌਾਸਲਰ ਇੰਦਰਜੀਤ ਸਿੰਘ ਰੰਧਾਵਾ, ਗ੍ਰੰਥੀ ਗੁਰਦੀਪ ਸਿੰਘ, ਇੰਚਾ: ਮਲਵਿੰਦਰ ਸਿੰਘ ਮਿੰਟੂ, ਹਰਪਾਲ ਸਿੰਘ ਅਜਨਾਲਾ, ਜੁਝਾਰ ਸਿੰਘ, ਸਵਿੰਦਰ ਸਿੰਘ ਖਜਾਨਚੀ, ਮਨਜੀਤ ਸਿੰਘ, ਭਾਈ ਗੁਰਮੀਤ ਸਿੰਘ, ਬਲਵਿੰਦਰ ਸਿੰਘ, ਗੁਲਬਹਾਰ ਸਿੰਘ, ਬੀਰ ਸਿੰਘ, ਨਿਸ਼ਾਨ ਸਿੰਘ, ਮਨਜਿੰਦਰ ਸਿੰਘ, ਤਜਿੰਦਰ ਸਿੰਘ ਸ਼ਾਹਪੁਰ, ਸੇਵਕ ਜਥਾ ਇਸ਼ਨਾਨ ਦੇ ਪ੍ਰਧਾਨ ਸਵਿੰਦਰ ਸਿੰਘ, ਪ੍ਰਧਾਨ ਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਟੀ, ਮਾ: ਅਵਤਾਰ ਸਿੰਘ, ਬਾਬਾ ਗੁਰਦਿਆਲ ਸਿੰਘ, ਰਜਿੰਦਰ ਸਿੰਘ, ਦਲਜੀਤ ਸਿੰਘ, ਡਾ: ਰਾਜੂ, ਕੁਲਦੀਪ ਸਿੰਘ, ਬਾਬਾ ਰੂਪ ਸਿੰਘ ਸੁਧਾਰ ਵਾਲੇ, ਬਲਦੇਵ ਸਿੰਘ, ਬੀਬੀ ਜਸਬੀਰ ਕੌਰ, ਗੁਰਮਿੰਦਰ ਸਿੰਘ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ |
ਗੁ: ਨਾਨਕਸਰ ਸਾਹਿਬ ਸਠਿਆਲਾ ਤੋਂ ਨਗਰ ਕੀਰਤਨ ਸਜਾਇਆ
ਸਠਿਆਲਾ, (ਸਫਰੀ)-ਗੁ: ਨਾਨਕਸਰ ਸਾਹਿਬ ਸਠਿਆਲਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਗੁਰਪੁਰਬ 'ਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਤਰਨ ਸਜਾਇਆ ਗਿਆ | ਇਸ ਮੌਕੇ ਬੈਂਡ ਵਾਜਾ ਪਾਰਟੀ, ਗਤਕਾ ਪਾਰਟੀ ਨੇ ਸੰਗਤਾਂ ਨੂੰ ਜੌਹਰ ਦਿਖਾ ਕੇ ਨਿਹਾਲ ਕੀਤਾ ਤੇ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਪਾਲਕੀ ਸਾਹਿਬ ਤੇ ਪੰਜ ਪਿਆਰਿਆਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ |
ਇਸ ਮੌਕੇ ਸੰੰਗਤਾਂ ਨਾਲ ਗੁਰੂ ਜਸ ਕਰਦੇ ਹੋਏ ਹੈਡ ਗ੍ਰੰਥੀ ਗਿਆਨੀ ਬੂਟਾ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਬਾਬਾ ਨਰਿੰਦਰ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਗਿਆਨੀ ਹਰਭਜਨ ਸਿੰਘ, ਲਖਬੀਰ ਸਿੰਘ ਸ਼ਾਹ, ਗੁਰਮੀਤ ਸਿੰਘ ਮਾਕਾ, ਕੇਬੀ ਬੱਲ, ਉਧਮ ਸਿੰਘ, ਬਾਬਾ ਦਿਲਬਾਗ ਸਿੰਘ, ਗੁਰਜੀਤ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਪੱਪੀ, ਸੇਠ ਸਰਦੂਲ ਸਿੰਘ, ਮਹਿੰਗਾ ਸਿੰਘ, ਪ੍ਰਧਾਨ ਬਲਕਾਰ ਸਿੰਘ, ਬਾਬਾ ਸੁੱਚਾ ਸਿੰਘ, ਡਾ: ਸੰਤੋਖ ਸਿੰਘ, ਰਣਜੀਤ ਸਿੰਘ ਮੱਲ੍ਹੀ, ਰਣਜੀਤ ਸਿੰਘ ਰਾਣਾ, ਅਜੀਤ ਸਿੰਘ ਲਾਂਗਰੀ, ਬਾਬਾ ਰਾਜਵਿੰਦਰ ਸਿੰਘ, ਮਨਿੰਦਰ ਸਿੰਘ ਜੰਨਤ, ਰਾਜਪਾਲ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਬੱਚੀਵਿੰਡ, (ਬਲਦੇਵ ਸਿੰਘ ਕੰਬੋ)-ਗੁਰਦੁਆਰਾ ਬਾਬਾ ਸਿੱਧ ਸਿਲਵਰਾ ਪਿੰਡ ਸਾਰੰਗੜਾ ਵਿਖੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਮੌਕੇ ਵੱਡੇ ਬਾਬਾ ਪੰਜਾਬ ਸਿੰਘ, ਬਾਬਾ ਸਕੱਤਰ ਸਿੰਘ ਨੇ ਸੰਗਤਾਂ ਨਾਲ ਸ਼ਬਦ ਬਾਣੀ ਨਾਲ ਸਾਂਝਾਂ ਪਾਈਆਂ | ਸੁਮਨਦੀਪ ਕੌਰ ਖ਼ਾਲਸਾ ਅਤੇ ਉਨ੍ਹਾਂ ਦੀਆਂ ਸਾਥਣਾ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਲੋਕਲ ਗੁਰਦੁਆਰਾ ਪ੍ਰਧਾਨ ਜਸਪਾਲ ਸਿੰਘ ਆੜ੍ਹਤੀ, ਬਾਬਾ ਅਮਰੀਕ ਸਿੰਘ, ਸਰਪੰਚ ਸ਼ਮਸ਼ੇਰ ਸਿੰਘ, ਬਾਬਾ ਦਲੀਪ ਸਿੰਘ, ਬਾਬਾ ਤਰਲੋਕ ਸਿੰਘ ਨਿਹੰਗ ਸਿੰਘ, ਬਾਬਾ ਬਲਵਿੰਦਰ ਸਿੰਘ ਨਿਹੰਗ ਸਿੰਘ, ਅਵਤਾਰ ਸਿੰਘ ਲਾਲੀ, ਅੰਮਿ੍ਤਪਾਲ ਸਿੰਘ ਛੀਨਾ, ਕਰਮਜੀਤ ਸਿੰਘ ਖ਼ਾਲਸਾ, ਦਿਲਬਾਗ ਸਿੰਘ ਮੈਂਬਰ, ਗੁਰਭਗਤ ਸਿੰਘ ਆਦਿ ਹਾਜ਼ਰ ਸਨ |
ਦਿੱਲੀ ਪਬਲਿਕ ਸਕੂਲ 'ਚ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਇਆ
ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਦਿੱਲੀ ਪਬਲਿਕ ਸਕੂਲ ਅੰਮਿ੍ਤਸਰ ਦੇ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸੰਬਧੀ ਇਕ ਵਿਸ਼ੇਸ਼ ਆਨਲਾਈਨ ਸਭਾ ਕਰਵਾਈ ਗਈ, ਜਿਸ ਵਿਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਨਲਾਈਨ ਗੂਗਲ ਮੀਟ ਤੇ ਯੂ ਟਿਊਬ ਰਾਹੀਂ ਹਿੱਸਾ ਲਿਆ | ਗੁਰੂ ਜੀ ਦੀ ਰਚੀ ਬਾਣੀ ਆਰਤੀ ਦੀ ਵਿਆਖਿਆ ਕਰਕੇ ਕੁਦਰਤ ਵਲੋਂ ਅਕਾਲ ਪੁਰਖ ਦੀ ਸਹਿਜ ਸੁਭਾਅ ਹੋ ਰਹੀ ਆਰਤੀ ਬਾਰੇ ਦੱਸਿਆ ਗਿਆ | ਗੁਰੂ ਜੀ ਦੇ ਅਦੁੱਤੀ ਜੀਵਨ ਤੇ ਉਪਦੇਸ਼ ਨੂੰ ਕਵਿਤਾ, ਭਾਸ਼ਣ ਤੇ ਸਾਖੀਆਂ ਦੇ ਰੂਪ ਵਿਚ ਪੇਸ਼ ਕੀਤਾ ਗਿਆ | ਜਪੁਜੀ ਸਾਹਿਬ ਦਾ ਪਾਠ ਵੀ ਸਰਵਣ ਕੀਤਾ ਗਿਆ | ਉਪਰੰਤ ਸਭ ਨੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰੋ: ਵਾਈਸ ਚੇਅਰਮੈਨ ਸ੍ਰੀ ਆਕਾਸ਼ ਖੰਡੇਲਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਧਾਰਨ ਕਰਕੇ ਵਧੀਆ ਇਨਸਾਨ ਬਣਨ ਦੀ ਤਾਕੀਦ ਕੀਤੀ | ਨਵ ਨਿਯੁਕਤ ਪਿ੍ੰਸੀਪਲ ਸ੍ਰੀ ਕਮਲ ਚੰਦ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪਹਿਲੀ ਵਾਰ ਸਕੂਲ ਦੇ ਸਾਰੇ ਵਿਦਿਆਰਥੀਆਂ ਨਾਲ ਆਨਲਾਈਨ ਸ਼ਾਮਿਲ ਹੋਏ ਹਨ | ਉਨ੍ਹਾਂ ਨੇ ਸਮੂਹ ਸੰਸਾਰ ਨੂੰ ਨਿਜਾਤ ਦੁਆਏ ਜਾਣ ਦੀ ਅਰਦਾਸ ਕੀਤੀ | ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਰਾਖੀ ਪੁਰੀ, ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ, ਸਾਰਿਕਾ ਸ਼ਰਮਾ, ਮਮਤਾ ਸ਼ਰਮਾ, ਅਮਨਜੀਤ ਸਿੰਘ, ਕੁਲਜੀਤ ਕੌਰ, ਹਰਪ੍ਰੀਤ ਕੌਰ, ਨਵਜੋਤ ਕੌਰ ਤੇ ਜਤਿੰਦਰ ਸਿੰਘ ਆਦਿ ਅਧਿਆਪਕਾਂ ਨੇ ਆਨਲਾਈਨ ਸ਼ਮੂਲੀਅਤ ਕੀਤੀ |
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਸੋਸ਼ਲ ਮੀਡੀਆ 'ਤੇ ਇਕ ਨਾਬਾਲਗ ਲੜਕੀ ਨਾਲ ਦੋਸਤੀ ਕਰਕੇ ਸੀ. ਆਰ. ਪੀ. ਐਫ. ਦੇ ਇਕ ਜਵਾਨ ਤੇ ਹੋਰਾਂ ਵਲੋਂ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਦਾ ਮਾਮਲਾ ਪੁਲਿਸ ਵਲੋਂ ਦਰਜ ਕਰਕੇ 7 ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਸ੍ਰੀ ਓਮ ਪ੍ਰਕਾਸ ਸੋਨੀ ਕੈਬਨਿਟ ਮੰਤਰੀ ਜੋ ਪਿਛਲੇ ਦਿਨੀ ਕੋਰੋਨਾ ਪਾਜੀਟਿਵ ਹੋ ਗਏ ਸਨ ਹੁਣ ਕੋਰੋਨਾ ਮੁਕਤ ਹੋ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ ਅਤੇ ਉਨ੍ਹਾਂ ਦੀ ਤਾਜ਼ਾ ਰਿਪੋਰਟ ਨੈਗੇਟਿਵ ਆਈ ਹੈ¢ ਇਸ ਸਬੰਧੀ ਜਾਣਕਾਰੀ ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਇਕ ਨਾਬਾਲਗ ਬੱਚੇ 'ਚ ਮੋਟਰਸਾਇਕਲ ਮਾਰਨ ਤੋਂ ਨੌਜਵਾਨ ਨੂੰ ਮਨ੍ਹਾ ਕਰਨ 'ਤੇ ਉਸ ਵਲੋਂ ਆਪਣੇ ਦਰਜ਼ਨ ਦੇ ਕਰੀਬ ਹੋਰ ਸਾਥੀਆਂ ਨਾਲ ਆ ਕੇ ਘਰ 'ਚ ਨਾ ਕੇਵਲ ਔਰਤਾਂ ਦੀ ਕੁੱਟਮਾਰ ਹੀ ਕੀਤੀ ਸਗੋਂ ਘਰ ਦੀ ਭੰਨ ਤੋੜ ਕਰਕੇ ਗੁੰਡਾਗਰਦੀ ਵੀ ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਕੋਰੋਨਾ ਦੇ ਮਾਮਲਿਆਂ 'ਚ ਇਕ ਵਾਰ ਫਿਰ ਉਛਾਲ ਆ ਰਿਹਾ ਹੈ ਅਤੇ ਅੱਜ ਕੋਰੋਨਾ ਦੇ ਜਿਥੇ ਨਵੇਂ 53 ਮਾਮਲੇ ਮਿਲੇ ਹਨ ਉੱਥੇ ਅੱਠ ਮਰੀਜ਼ਾਂ ਦੀ ਮੌਤ ਵੀ ਗਈ ਹੈ | ਅੱਜ ਮਿਲੇ 53 ਮਾਮਲਿਆਂ 'ਚੋਂ 38 ਮਾਮਲੇ ਪ੍ਰਤਖ ਲਛਣਾ ਵਾਲੇ ਹਨ ਜਦੋਂ ਕਿ 15 ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਕਰੀਬ ਡੇਢ ਮਹੀਨਾ ਪਹਿਲਾਂ ਇਥੇ ਰਣਜੀਤ ਐਵੀਨਿਊ 'ਚ ਇਕ ਬਾਊਾਸਰ ਨੂੰ ਗੋਲੀਆਂ ਮਾਰ ਕੇ ਗੈਂਗਸਟਰਾਂ ਵਲੋਂ ਬੇਰਿਹਮੀ ਨਾਲ ਕਤਲ ਕਰਨ ਦੇ ਮਾਮਲੇ 'ਚ ਆਖਰ ਪੁਲਿਸ ਨੇ ਚਾਰ ਦੋਸ਼ੀਆਂ 'ਚੋਂ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ...
ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਗਗੜੇਵਾਲ ਵਿਖੇ, ਹਲਕਾ ਇੰਚਾਰਜ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਮਾਝਾ ਜ਼ੋਨ ਦੇ ਜਰਨਲ ...
ਅਜਨਾਲਾ, 29 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ, ਤਹਿਸੀਲ ਅਜਨਾਲਾ ਦੇ ਸਰਪ੍ਰਸਤ ਡਾ: ਬਲਵਿੰਦਰ ਸਿੰਘ ਲੰਗੋਮਾਹਲ ਦੀ ਪ੍ਰਧਾਨਗੀ ਹੇਠ ਹੋਈ ਤਹਿਸੀਲ ਪੱਧਰੀ ...
ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਜਥੇਬੰਦੀਆਂ ਅਤੇ ਨਗਰ ਦੀ ਸਮੂਹ ਸਾਧ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ...
ਅੰਮਿ੍ਤਸਰ, 29 ਨਵੰਬਰ (ਰੇਸ਼ਮ ਸਿੰਘ)-ਪੁਲਿਸ ਜ਼ਿਲ੍ਹਾ ਦਿਹਾਤੀ ਨੇ ਨਸ਼ਿਆਂ ਦੀ ਤਸਕਰੀ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਤਿੰਨ ਕਿਲੋਗ੍ਰਮ ਹੈਰੋਇਨ ਤੇ ਇਕ ਤਸਕਰ ਨੂੰ ਗਿ੍ਫ਼ਤਾਰ ਕਰ ਲਿਆ, ਜਿਸ ਪਾਸੋਂ ਪੁਲਿਸ ਮਾਮਲਿਆਂ ਦਾ ਪਤਾ ਲਗਾਉਣ ਲਈ ਪੁਲਿਸ ਰਿਮਾਂਡ ਵੀ ...
ਰਾਮ ਤੀਰਥ, 29 ਨਵੰਬਰ (ਧਰਵਿੰਦਰ ਸਿੰਘ ਔਲਖ)-ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮਾਤਾ ਮਹਿੰਦਰ ਕੌਰ ਖਿਆਲਾ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਖਿਆਲਾ ਖੁਰਦ ਵਿਖੇ ਪਾਏ ਗਏ | ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਬਾਬਾ ਦਿੱਤ ਮੱਲ ...
ਅੰਮਿ੍ਤਸਰ, 29 ਨਵੰਬਰ (ਹਰਮਿੰਦਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਬੋਰਡ ਡਾਇਰੈਕਟੋਰੇਟ ਵਲੋਂ ਅੱਜ ਲਈ ਗਈ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ ਨੂੰ ਜ਼ਿਲ੍ਹਾ ਅੰਮਿ੍ਤਸਰ ਦੇ 15 ਪ੍ਰੀਖਿਆ ਕੇਂਦਰਾਂ ਵਿਚ ਸਫਲਤਾਪੂਰਵਕ ਹੋਈ ਜਿਸ ਵਿਚ 3896 ਪ੍ਰੀਖਿਆਰਥੀਆਂ ਨੇ ...
ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਦੀ ਵਾਰਦਾਤ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿ੍ਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਅੱਜ ਇੱਥੇ ਬਾਬਾ ਬਕਾਲਾ ...
ਮਜੀਠਾ, 29 ਨਵੰਬਰ (ਪੱਤਰ ਪ੍ਰੇਰਕ)-ਪਾਵਰਕਾਮ ਅੰਦਰ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦਾ ਸਾਂਝਾ ਵਫਦ ਡੀ. ਐਸ. ਪੀ. ਮਜੀਠਾ ਅਭਿਮਨਿਉ ਰਾਣਾ ਨੂੰ ਮਿਲਿਆ | ਵਫਦ ਵਲੋਂ ਡੀ. ਐਸ. ਪੀ. ਮਜੀਠਾ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸਬ ਡਵੀਜਨ ਮਜੀਠਾ ਵਿਖੇ ਤਾਇਨਾਤ ਪਾਵਰਕਾਮ ਦੇ ...
ਅੰਮਿ੍ਤਸਰ, 29 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਤੇ ਮੁੱਢਲੀਆਂ ਸਿਹਤ ਸੇਵਾਵਾਂ ਦਾ ਘੇਰਾ ਹੋਰ ਵਧਾਉਂਦੇ ਹੋਏ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ...
ਵੇਰਕਾ, 29 ਨਵੰਬਰ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਦਿਹਾੜਾ ਅਬਾਦੀ ਧੁਪਸੜੀ ਵੇਰਕਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪ੍ਰਕਾਸ਼ ਦਿਹਾੜੇ ਮੌਕੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ...
ਕੱਥੂਨੰਗਲ, 29 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਪਿੰਡ ਰੁਮਾਣਾ ਚੱਕ ਦੇ ਗੁਰਦੁਆਰਾ ਵਿਖੇ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਢਾਡੀ ਵਾਰਾ, ...
ਸੁਲਤਾਨਵਿੰਡ, 29 ਨਵੰਬਰ (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪੋਠੋਹਾਰ ਸਿੰਘ ਸਭਾ ਕੋਟ ਮਿੱਤ ਵਿਖੇ ਗੁਰਦੁਆਰਾ ਦੇ ਪ੍ਰਧਾਨ ਧਨਵੰਤ ਸਿੰਘ ਦੀ ਅਗਵਾਈ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਭਾਤ ...
ਬਾਬਾ ਬਕਾਲਾ ਸਾਹਿਬ, 29 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬੇਸਹਾਰਿਆਂ ਦਾ ਆਸਰਾ ਬਣੇ, ਹਿੰਦ ਦੀ ਚਾਦਰ ਬਿਰਧ ਆਸ਼ਰਮ ਬਾਬਾ ਬਕਾਲਾ ਸਾਹਿਬ ਵਿਖੇ ਬਿਰਧ ਆਸ਼ਰਮ ਦੇ ਮੁੱਖੀ ਜਸਪ੍ਰੀਤ ਸਿੰਘ ਗੋਰਾ ਨੇ ਆਪਣਾ ਜਨਮ ਦਿਨ ਬਜੁਰਗਾਂ ਦੇ ਨਾਲ ਰਲਕੇ ਮਨਾਇਆ | ਇਸ ...
ਓਠੀਆਂ, 29 ਨਵੰਬਰ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਕੋਟਲੀ ਸੱਕਾ ਵਿਖੇ ਅੱਜ ਸਮੂੰਹ ਪਿੰਡ ਵਾਸੀਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 10ਵਾਂ ਮਹਾਨ ਕੀਰਤਨ ਅਤੇ ਢਾਡੀ ਦਰਬਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ...
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੈਂਕੜਬਾਜ਼ੀ ਰਵੱਈਆ ਛੱਡ ਕੇ ਤੁਰੰਤ ਖੇਤੀ ਕਾਨੂੰਨ ਰੱਦ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ...
ਜੰਡਿਆਲਾ ਗੁਰੂ, 29 ਨਵੰਬਰ (ਰਣਜੀਤ ਸਿੰਘ ਜੋਸਨ)-ਪ੍ਰਾਚੀਨ ਮੰਦਰ ਮਾਤਾ ਭੱਦਰਕਾਲੀ ਵਿਖੇ ਮਾਤਾ ਭੱਦਰਕਾਲੀ ਦੀ ਚੌਕੀ ਮਹੰਤ ਬਾਬਾ ਗੋਪਾਲ ਗਿਰੀ ਦੀ ਰਹਿਨੁਮਾਈ ਹੇਠ ਕਰਵਾਈ ਗਈ | ਇਸ ਮੌਕੇ ਮਾਂ ਸ਼ਰਧਾਲੂਆਂ ਨੇ ਮਾਤਾ ਦੀ ਭੇਟਾਂ ਵਿਚ ਪ੍ਰਸ਼ੰਸਾ ਕਰਦਿਆਂ ਹਾਜ਼ਰ ...
ਅਜਨਾਲਾ, 29 ਨਵੰਬਰ (ਐਸ. ਪ੍ਰਸ਼ੋਤਮ)-ਅੱਜ ਹਲਕੇ ਦੇ ਸਰਹੱਦੀ ਨਗਰ ਸਾਰੰਗਦੇਵ ਵਿਖੇ ਟਕਸਾਲੀ ਕਾਂਗਰਸੀ ਆਗੂ ਸਰਪੰਚ ਸਤਪਾਲ ਸਿੰਘ ਤੇ ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਦੀ ਸਾਂਝੀ ਪ੍ਰਧਾਨਗੀ ਹੇਠ ਸਰਹੱਦੀ ਜ਼ੋਨ ਦੇ ਕਾਂਗਰਸ ਤੇ ...
ਛੇਹਰਟਾ, 29 ਨਵੰਬਰ (ਵਡਾਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਹੋਈ ਚੋਣ ਵਿਚ ਜਥੇ. ਸੁਰਜੀਤ ਸਿੰਘ ਭਿੱਟੇਵੱਢ ਨੂੰ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ ਤੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸ: ਗੁਰਪ੍ਰੀਤ ਸਿੰਘ ਵਡਾਲੀ ਤੇ ਯੂਥ ਆਗੂਆਂ ਵਲੋਂ ...
ਚੌਕ ਮਹਿਤਾ, 29 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਿੰਡ ਖੱਬੇ ਰਾਜਪੂਤਾਂ ਵਿੱਖੇ ਇਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਛੇਹਰਟਾ, 29 ਨਵੰਬਰ (ਸੁਰਿੰਦਰ ਸਿੰਘ ਵਿਰਦੀ)-ਕਾਂਗਰਸ ਪਾਰਟੀ ਵਲੋਂ ਆਪਣੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸਥਾਰ ਲਈ ਵਾਰਡ ਪੱਧਰ 'ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਵਰਕਰਾਂ ਨੂੰ ਅਹੁਦੇ ਦੇ ਕੇ ...
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਦਿ ਧਰਮ ਸਮਾਜ ਕਮੇਟੀ ਅਤੇ ਐਸ. ਸੀ. ਵਿੰਗ ਸ਼ਹਿਰੀ ਪ੍ਰਧਾਨ ਸੋਨੂੰ ਦਿਉਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਤੇੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ...
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਦਿ ਧਰਮ ਸਮਾਜ ਕਮੇਟੀ ਅਤੇ ਐਸ. ਸੀ. ਵਿੰਗ ਸ਼ਹਿਰੀ ਪ੍ਰਧਾਨ ਸੋਨੂੰ ਦਿਉਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਤੇੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ...
ਅੰਮਿ੍ਤਸਰ, 29 ਨਵੰਬਰ (ਹਰਮਿੰਦਰ ਸਿੰਘ)-ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਉੱਤਰੀ 'ਚ ਵਾਰਡ ਨੰ: 13 'ਚ ਸ੍ਰੀ ਚੈਤਨਯਾ ਮਹਾਪ੍ਰਭੂ ਮੰਦਰ, ਬਾਈ ਪਾਸ ਵਿਖੇ ਕੀਰਤਨ 'ਚ ਹਾਜ਼ਰੀ ਭਰੀ ¢ ਇਸ ਮੌਕੇ ਉਨ੍ਹਾਂ ਨੇ ਵੈਸ਼ਨਵ ਪੀਠ ਟਰੱਸਟ ਅਧੀਨ ਚੱਲ ਰਹੀ ਗੋਰਾਂਗ ...
ਅੰਮਿ੍ਤਸਰ, 29 ਨਵੰਬਰ (ਹਰਮਿੰਦਰ ਸਿੰਘ)-ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਉੱਤਰੀ 'ਚ ਵਾਰਡ ਨੰ: 13 'ਚ ਸ੍ਰੀ ਚੈਤਨਯਾ ਮਹਾਪ੍ਰਭੂ ਮੰਦਰ, ਬਾਈ ਪਾਸ ਵਿਖੇ ਕੀਰਤਨ 'ਚ ਹਾਜ਼ਰੀ ਭਰੀ ¢ ਇਸ ਮੌਕੇ ਉਨ੍ਹਾਂ ਨੇ ਵੈਸ਼ਨਵ ਪੀਠ ਟਰੱਸਟ ਅਧੀਨ ਚੱਲ ਰਹੀ ਗੋਰਾਂਗ ...
ਮਜੀਠਾ, 29 ਨਵੰਬਰ (ਸਹਿਮੀ)-ਪੁਲਿਸ ਥਾਣਾ ਮਜੀਠਾ ਦੇ ਥਾਣਾ ਮੁੱਖੀ ਵਜੋਂ ਇੰਸਪੈਕਟਰ ਕਪਿਲ ਕੌਸ਼ਿਲ ਨੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸ੍ਰੀ ਧਰੁਵ ਦਹੀਆ ਦੇ ...
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)- ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...
ਅਜਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)- ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...
ਮਜੀਠਾ¸ਨੰਬਰਦਾਰ ਜਸਪਾਲ ਸਿੰਘ ਸੁਪਾਰੀਵਿੰਡ ਦਾ ਜਨਮ ਸਨ 1958 ਈ: ਨੂੰ ਮਾਤਾ ਰਵੇਲ ਕੌਰ ਦੀ ਕੁੱਖੋਂ ਸਵਰਨ ਸਿੰਘ ਦੇ ਗ੍ਰਹਿ ਪਿੰਡ ਘਣੂਪੁਰ ਕਾਲੇ ਜ਼ਿਲ੍ਹਾ ਅੰਮਿ੍ਤਸਰ ਵਿੱਖੇ ਹੋਇਆ | ਨੰਬਰਦਾਰ ਜਸਪਾਲ ਸਿੰਘ ਨੇ ਮੁੱਢਲੀ ਪੜ੍ਹਾਈ ਉਪਰੰਤ ਐਗਰੀਕਲਚਰ ਖਿਤੇ 'ਚ ਬੀ. ਐਚ. ...
ਜੰਡਿਆਲਾ ਗੁਰੂ, 29 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 68ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਜੰਡਿਆਲਾ ਗੁਰੂ, 29 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 68ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਵੇਰਕਾ, 29 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨਬੀਪੁਰ ਦੇ ਕਾਂਗਰਸੀ ਸਰਪੰਚ ਸਮੇਤ ਐਸ. ਟੀ. ਐਫ਼. ਮੁਹਾਲੀ ਪੁਲਿਸ ਵਲੋਂ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕਰਕੇ ਜੇਲ੍ਹ ਭੇਜੇ ਗਏ, ਦੇ ਮਾਮਲੇ ਨੂੰ ਲੈਕੇ ਅੱਜ ਸ਼ਾਮ ਅਕਾਲੀ ਦਲ ਦੇ ਸਾਬਕਾ ...
ਜੰਡਿਆਲਾ ਗੁਰੂ, 29 ਨਵੰਬਰ (ਰਣਜੀਤ ਸਿੰਘ ਜੋਸਨ)-ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਪ ਅਸਥਾਨ ਸੰਤ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਜੋਤੀਸਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX