ਤਾਜਾ ਖ਼ਬਰਾਂ


ਪੰਚਾਇਤ ਸੰਮਤੀ, ਗੜ੍ਹਸ਼ੰਕਰ ਵਿਖੇ ਪੰਚਾਇਤ ਸਕੱਤਰਾਂ ਦੀਆਂ 28 ਅਸਾਮੀਆਂ ਪ੍ਰਵਾਨਿਤ - ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
. . .  2 minutes ago
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 160ਵੇਂ ਦਿਨ ਵੀ ਜਾਰੀ
. . .  12 minutes ago
ਜੰਡਿਆਲਾ ਗੁਰੂ, 2 ਮਾਰਚ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 160ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਤਨਾਮ ਸਿੰਘ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਦੂਸਰੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ
. . .  22 minutes ago
ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਦੂਸਰੇ ਦਿਨ ਪ੍ਰਸ਼ਨ ਕਾਲ...
ਜਿਸਮਾਨੀ ਸ਼ੋਸ਼ਣ ਕੇਸ 'ਚ ਜ਼ਮਾਨਤ 'ਤੇ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ ਦੀ ਕੀਤੀ ਹੱਤਿਆ
. . .  about 1 hour ago
ਹਾਥਰਸ, 2 ਮਾਰਚ - ਉਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸਾਲ 2018 'ਚ ਜਿਸਮਾਨੀ ਸ਼ੋਸ਼ਣ ਦੇ ਦੋਸ਼ 'ਚ ਜੇਲ੍ਹ ਜਾ ਚੁੱਕੇ ਤੇ ਅਜੇ ਜ਼ਮਾਨਤ 'ਤੇ ਬਾਹਰ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ...
ਪੰਜਾਬ ਬਜਟ ਇਜਲਾਸ ਦਾ ਅੱਜ ਦੂਸਰਾ ਦਿਨ
. . .  about 1 hour ago
ਜਲੰਧਰ, 2 ਮਾਰਚ - ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਸਰਾ ਦਿਨ ਹੈ। ਬੀਤੇ ਕੱਲ੍ਹ ਤੋਂ ਪੰਜਾਬ ਸਰਕਾਰ ਦਾ ਬਜਟ ਇਜਲਾਸ ਸ਼ੁਰੂ ਹੋਇਆ ਸੀ ਅਤੇ ਬਜਟ ਇਜਲਾਸ ਦਾ...
ਪ੍ਰਧਾਨ ਮੰਤਰੀ ਮੋਦੀ ਅੱਜ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਕਰਨਗੇ ਉਦਘਾਟਨ
. . .  about 2 hours ago
ਨਵੀਂ ਦਿੱਲੀ, 2 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ....
ਕੋਰੋਨਾ ਵੈਕਸੀਨ ਦੂਸਰਾ ਪੜਾਅ : 4 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼, ਅੱਜ ਸਿਹਤ ਮੰਤਰੀ ਲਗਵਾਉਣਗੇ ਵੈਕਸੀਨ
. . .  about 2 hours ago
ਨਵੀਂ ਦਿੱਲੀ, 2 ਮਾਰਚ - ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਸਰਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਪਹਿਲੇ ਦਿਨ ਪੀ.ਐਮ. ਮੋਦੀ ਨੇ ਟੀਕਾ ਲਗਵਾਇਆ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ...
ਅੱਜ ਦਾ ਵਿਚਾਰ
. . .  about 2 hours ago
ਮਲੇਰਕੋਟਲਾ ਵਿਖੇ ਫੈਕਟਰੀ ਵਿਚ ਭਿਆਨਕ ਅੱਗ ਲੱਗੀ
. . .  1 day ago
ਮਲੇਰਕੋਟਲਾ, 1 ਮਾਰਚ ( ਕੁਠਾਲਾ) - ਅੱਜ ਦੇਰ ਰਾਤ ਕਰੀਬ 10 ਵਜੇ ਮਲੇਰਕੋਟਲਾ ਐਸ ਡੀ ਐਮ ਦਫਤਰ ਨੇੜੇ ਇੱਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਚਾਰ ਫਾਇਰ ਬਿਰਗੇਡ ਗੱਡੀਆਂ ਅੱਗ ‘ਤੇ ਕਾਬੂ ...
ਦਿੱਲੀ ਗੁਰਦੁਆਰਾ ਕਮੇਟੀ ਦੇ ਉਦਮ ਸਦਕਾ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 1 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਕਮੇਟੀ ਦੇ ਉਪਰਾਲੇ ਸਦਕਾ ਅੱਜ 15 ਹੋਰ ਲੋਕਾਂ ...
ਸੀਆਈਐਸਸੀਈ ਬੋਰਡ 10 ਵੀਂ ਅਤੇ 12 ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 01 ਮਾਰਚ - ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਸੀਈ) ਦੀ ਕੌਂਸਲ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ। 10 ਵੀਂ ਦੀਆਂ ਪ੍ਰੀਖਿਆਵਾਂ 5 ਮਈ ਨੂੰ...
ਮਹੇਸ਼ਇੰਦਰ ਸਿੰਘ ਗਰੇਵਾਲ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ ,1ਮਾਰਚ {ਪਰਮਿੰਦਰ ਸਿੰਘ ਆਹੂਜਾ}- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ .ਮਹੇਸ਼ਇੰਦਰ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮਹੇਸ਼ਇੰਦਰ ...
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਵਿਡ ਵੈਕਸੀਨ ਦੀ ਲਈ ਪਹਿਲੀ ਖੁਰਾਕ
. . .  1 day ago
ਨਵੀਂ ਦਿੱਲੀ, 01 ਮਾਰਚ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅੱਜ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲਈ ਹੈ । ਗ੍ਰਹਿ ਮੰਤਰੀ ਨੂੰ ਮੇਦਾਂਤਾ ...
ਪ੍ਰਿਅੰਕਾ ਗਾਂਧੀ 7 ਮਾਰਚ ਨੂੰ ਮੇਰਠ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਨਗੇ
. . .  1 day ago
ਨਵੀਂ ਦਿੱਲੀ, 01 ਮਾਰਚ - ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 7 ਮਾਰਚ ਨੂੰ ਮੇਰਠ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਿਅੰਕਾ ਗਾਂਧੀ ਮੇਰਠ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ...
ਮਮਤਾ ਜੀ ਨੂੰ ਜਿਤਾਉਣ 'ਚ ਅਸੀਂ ਆਪਣੀ ਤਾਕਤ ਲਗਾ ਦਿਆਂਗੇ- ਤੇਜਸਵੀ ਯਾਦਵ
. . .  1 day ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਬੋਲਦਿਆਂ ਤੇਜਸਵੀ ਯਾਦਵ...
ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਹੋਈ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ, 1 ਮਾਰਚ ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ। ਉਸ ਨੇ ਪਾਰਟੀ ਆਗੂ ਰਾਘਵ ਚੱਢਾ ਦੀ ਮੌਜੂਦਗੀ 'ਚ ਪਾਰਟੀ...
ਜਾਵੇਦ ਅਖ਼ਤਰ ਮਾਣਹਾਨੀ ਮਾਮਲੇ 'ਚ ਵਧੀਆਂ ਕੰਗਨਾ ਦੀਆਂ ਮੁਸ਼ਕਲਾਂ, ਅਦਾਲਤ ਨੇ ਜਾਰੀ ਕੀਤਾ ਵਾਰੰਟ
. . .  1 day ago
ਮੁੰਬਈ, 1 ਮਾਰਚ- ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਵਿਰੁੱਧ ਗੀਤਕਾਰ ਜਾਵੇਦ ਅਖ਼ਤਰ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਚ ਅੰਧੇਰੀ ਦੇ ਮੈਟਰੋਪਾਲੀਟਨ ਮੈਜਿਸਟ੍ਰੇਟ ਨੇ ਜ਼ਮਾਨਤੀ...
ਤੇਜਸਵੀ ਯਾਦਵ ਵਲੋਂ ਮਮਤਾ ਬੈਨਰਜੀ ਨਾਲ ਮੁਲਾਕਾਤ
. . .  1 day ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਵਲੋਂ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ...
ਮ੍ਰਿਤਕ ਦੀ ਦੇਹ ਸੜਕ ਦੇ ਵਿਚਾਲੇ ਰੱਖ ਕੇ ਪੁਲਿਸ ਸਟੇਸ਼ਨ ਬੱਧਨੀ ਕਲਾਂ ਦਾ ਕੀਤਾ ਗਿਆ ਘਿਰਾਓ
. . .  1 day ago
ਬੱਧਣੀ ਕਲਾਂ, 1 ਮਾਰਚ (ਸੰਜੀਵ ਕੋਛੜ)- ਬੀਤੇ ਦਿਨੀਂ ਪਿੰਡ ਮੀਨੀਆਂ ਦੇ ਇਕ ਵਿਅਕਤੀ, ਜਿਸ ਦੀ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਅੱਜ ਪੁਲਿਸ ਸਟੇਸ਼ਨ ਬੱਧਣੀ ਕਲਾਂ ਦੇ ਕੋਲ ਸੜਕ 'ਤੇ ਰੱਖ ਕੇ ਪਰਿਵਾਰਕ
ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਡਿਵਾਈਡਰ ਨਾਲ ਟਕਰਾਈ ਕਾਰ, 2 ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਤਪਾ ਮੰਡੀ, 1 ਮਾਰਚ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਐਨ. ਐਚ. 7 'ਤੇ ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਇਕ ਬਰਨਾਲੇ ਵਾਲੇ ਪਾਸਿਓਂ ਬਠਿੰਡੇ ਨੂੰ ਜਾ ਰਹੀ ਇਕ ਕਾਰ ਅੱਜ...
ਹੈਰੋਇਨ ਸਣੇ ਇਕ ਵਿਅਕਤੀ ਦੀ ਕਾਬੂ
. . .  1 day ago
ਡਮਟਾਲ, 1 ਮਾਰਚ (ਰਾਕੇਸ਼ ਕੁਮਾਰ)- ਪਠਾਨਕੋਟ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਨੰਗਲ ਥਾਣੇ ਦੇ ਇੰਚਾਰਜ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 159ਵੇਂ ਦਿਨ 'ਚ ਦਾਖਲ
. . .  1 day ago
ਜੰਡਿਆਲਾ ਗੁਰੂ, 1 ਮਾਰਚ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 159ਵੇਂ ਦਿਨ 'ਚ ਦਾਖਲ ਹੋ ਗਿਆ...
ਦੀਪ ਸਿੱਧੂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
. . .  1 day ago
ਨਵੀਂ ਦਿੱਲੀ, 1 ਮਾਰਚ- 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਨੂੰਨੀ ਸਹਾਇਤਾ ਪ੍ਰਦਾਨ...
ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਅਤੇ ਉਮਰਾਨੰਗਲ ਨੂੰ ਹਾਈਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ
. . .  1 day ago
ਚੰਡੀਗੜ੍ਹ, 1 ਮਾਰਚ (ਬਰਜਿੰਦਰ ਗੌੜ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਪੁਲਿਸ ਅਧਿਕਾਰੀ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਲਾਹਕਾਰ ਬਣੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ
. . .  1 day ago
ਚੰਡੀਗੜ੍ਹ, 1 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਹੈ। ਕੈਪਟਨ ਨੇ ਖ਼ੁਦ ਟਵੀਟ ਕਰਕੇ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਕਾਰਜਾਂ ਨੂੰ ਸਮਰਪਿਤ ਸਨ ਸੰਤ ਬਿਸ਼ਨ ਸਿੰਘ ਅਤੇ ਸੰਤ ਮਾਨ ਸਿੰਘ

ਮਾਹਿਲਪੁਰ ਤੋਂ 3 ਕਿਲੋਮੀਟਰ ਦੀ ਵਿੱਥ 'ਤੇ ਇਤਿਹਾਸਕ ਨਗਰ ਨੰਗਲ ਖੁਰਦ ਹੈ। ਇਸ ਨਗਰ ਵਿਚ ਹੋਤੀ ਮਰਦਾਨ ਸੰਪਰਦਾਇ ਦੇ ਸੰਤ ਬਾਬਾ ਆਇਆ ਸਿੰਘ ਦੇ ਗੁਰਭਾਈ ਸੰਤ ਬਾਬਾ ਹਰਨਾਮ ਸਿੰਘ ਜਿਆਣ ਵਾਲੇ ਹੋਏ ਹਨ। ਇਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਬਿਸ਼ਨ ਸਿੰਘ ਹੋਏ ਹਨ। ਆਪ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨਾਲ ਮਿਲ ਕੇ ਡੇਰਾ ਜਿਆਣ ਵਿਖੇ ਪੈਦਲ ਯਾਤਰਾ ਕਰਕੇ ਸੰਤ ਬਾਬਾ ਹਰਨਾਮ ਸਿੰਘ ਦੇ ਅਧਿਆਤਮਕ ਇਲਾਹੀ ਪ੍ਰਵਚਨ ਸਰਵਣ ਕਰਦੇ ਰਹੇ। ਆਪ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖੁਰਦ ਵਿਖੇ ਪਿਤਾ ਨਗੀਨਾ ਸਿੰਘ ਅਤੇ ਮਾਤਾ ਰਾਮ ਕੌਰ ਦੀ ਕੁੱਖੋਂ 29 ਦਸੰਬਰ, 1887 ਈ: (12 ਪੋਹ, 1945 ਬਿ:) ਨੂੰ ਹੋਇਆ। ਛੋਟੀ ਅਵਸਥਾ ਵਿਚ ਹੀ ਨਾਮ ਸਿਮਰਨ ਤੇ ਸੰਤਾਂ ਦੀ ਸੰਗਤ ਦਾ ਪ੍ਰੇਮ ਜਾਗ ਪਿਆ। ਸੇਵਾ ਸਿਮਰਨ ਵਿਚ ਲੀਨ ਹੁੰਦਿਆਂ ਪਹਿਲਾਂ ਆਪਣੇ ਪਿਤਾ ਤੇ ਫਿਰ ਆਪਣੇ ਭਰਾ ਸ਼ਾਮ ਸਿੰਘ ਨਾਲ ਖੇਤੀ ਕਰਾਉਂਦੇ ਰਹੇ। ਜਿਆਣ ਵਾਲੇ ਸੰਤਾਂ ਤੋਂ ਪੰਜ ਪਿਆਰਿਆਂ ਸਹਿਤ 1910 ਈ: ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ ਨਗਰ ਤੋਂ ਦੋ ਫਰਲਾਂਗ ਵਿਥ 'ਤੇ ਆਪਣੀ ਜ਼ਮੀਨ ਵਿਚ ਕੁਟੀਆ ਪਾ ਕੇ ਆਪ ਨੇ ਤਪੱਸਿਆ ਕੀਤੀ। ...

ਪੂਰਾ ਲੇਖ ਪੜ੍ਹੋ »

ਧਾਰਮਿਕ ਸਾਹਿਤ

ਮੂੰਹੋਂ ਮੰਗੀਆਂ ਮੁਰਾਦਾਂ (ਧਾਰਮਿਕ ਅਤੇ ਸੱਭਿਆਚਾਰਕ ਗੀਤ) ਗੀਤਕਾਰ/ਲੇਖਕ : ਜਗਜੀਤ ਮੁਕਤਸਰੀ ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ। ਕੀਮਤ : 250 ਰੁਪਏ, ਪੰਨੇ : 160 ਸੰਪਰਕ : 94175-62053 ਗੀਤਕਾਰ ਜਗਜੀਤ ਮੁਕਤਸਰੀ ਨੇ ਆਪਣੀ ਮੁਹਾਰਤ ਵਾਲੀ ਵੰਨਗੀ ਯਾਨੀ ਗੀਤਕਾਰੀ ਦੀ ਇਹ ਕਿਤਾਬ ਜੋ ਪਾਠਕਾਂ ਦੀ ਨਜ਼ਰ ਕੀਤੀ ਹੈ, ਉਸ ਵਿਚ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦਾ ਬੇਮਿਸਾਲ ਸੁਮੇਲ ਪੇਸ਼ ਕੀਤਾ ਗਿਆ ਹੈ। ਗੀਤਕਾਰ ਦੀਆਂ ਹੋਰਨਾਂ ਕਿਤਾਬਾਂ ਵਾਂਗ ਇਹ ਕਿਤਾਬ ਵੀ ਇਕ ਅਜਿਹੇ ਰੂਪ ਵਿਚ ਤਿਆਰ ਕੀਤੀ ਗਈ ਹੈ ਕਿ ਲੇਖਕ ਦਾ ਉੱਦਮ ਵੇਖਦੇ ਹੋਏ ਇਹ ਕਿਤਾਬ ਵਾਕਈ ਇਕ ਸਾਂਭਣਯੋਗ ਉਪਰਾਲੇ ਵਾਂਗ ਜਾਪਦੀ ਹੈ, ਜਿਸ ਵਿਚ ਗੀਤਕਾਰ ਜਗਜੀਤ ਮੁਕਤਸਰੀ ਨੇ ਗੀਤਾਂ ਦੇ ਰਾਹੀਂ ਧਰਮ ਅਤੇ ਸੱਭਿਆਚਾਰ ਦੀ ਸ਼ਲਾਘਾਯੋਗ ਬਾਤ ਪਾਈ ਹੈ। ਸਿੱਖ ਇਤਿਹਾਸ ਇਕ ਅਜਿਹਾ ਇਤਿਹਾਸ ਹੈ, ਜੋ ਆਪਣੇ ਮੁੱਢ ਤੋਂ ਹੀ ਜੋ ਇਕ ਵਿਸ਼ਾਲ ਲੰਮੇਰਾ ਅਤੇ ਲਾਮਿਸਾਲ ਪ੍ਰੇਰਨਾ ਭਰਪੂਰ ਖਜ਼ਾਨਾ ਸੰਭਾਲੀ ਬੈਠਾ ਹੈ ਅਤੇ ਇਸੇ ਮਹਾਨ ਵਿਰਸੇ ਨੂੰ ਅਤੇ ਇਸ ਦੀਆਂ ਵੱਖ-ਵੱਖ ਪ੍ਰੇਰਨਾ ਭਰਪੂਰ ਬਾਤਾਂ ਨੂੰ ਇਸ ਕਿਤਾਬ ਰਾਹੀਂ ਗੀਤਾਂ ...

ਪੂਰਾ ਲੇਖ ਪੜ੍ਹੋ »

ਪ੍ਰਾਚੀਨ, ਇਤਿਹਾਸਕ ਲਘੂ ਹਰੀਦੁਵਾਰ : ਜਵਾਲੀ (ਹਿ: ਪ੍ਰ:)

ਪ੍ਰਾਚੀਨ-ਇਤਿਹਾਸਕ ਸਥਾਨ ਲਘੂ ਹਰੀਦੁਵਾਰ ਜਵਾਲੀ (ਹਿਮਾਚਲ ਪ੍ਰਦੇਸ਼) ਵਿਖੇ ਸੁਸ਼ੋਭਿਤ ਹੈ। ਇਸ ਪ੍ਰਸਿੱਧ ਸਥਾਨ 'ਤੇ ਪਹੁੰਚਣ ਲਈ ਪਠਾਨਕੋਟ ਤੋਂ ਜਸੂਰ ਅਤੇ ਜਸੂਰ ਤੋਂ ਜਵਾਲੀ ਜਾਣਾ ਪੈਂਦਾ ਹੈ। ਜਵਾਲੀ ਨੂਰਪੁਰ ਤੋਂ ਅਤੇ ਧਰਮਸ਼ਾਲਾ ਦੇ ਰਸਤੇ ਨੂਰਪੁਰ ਨੂੰ ਆਉਂਦੇ ਵਿਚਕਾਰ ਦੇ ਰਸਤੇ ਵੀ ਆ ਜਾਂਦਾ ਹੈ। ਇਸ ਨੂੰ ਲਘੂ ਹਰੀਦੁਵਾਰ ਇਸ ਕਰਕੇ ਕਹਿੰਦੇ ਹਨ ਕਿ ਇਸ ਸਥਾਨ ਵਿਖੇ ਲੋਕ ਦੂਰ-ਦੂਰ ਤੋਂ ਅਸਥੀਆਂ ਦਾ ਪ੍ਰਵਾਹ ਕਰਨ ਲਈ ਆਉਂਦੇ ਹਨ। ਇਸ ਸਥਾਨ ਵਿਖੇ ਇਕ ਆਸ਼ਰਮ, ਲਘੂ ਮੰਦਿਰ ਅਤੇ ਦਾਹ ਸਸਕਾਰ ਕਿਰਿਆ ਲਈ ਸ਼ਮਸ਼ਾਨਘਾਟ ਵੀ ਹੈ। ਇਹ ਸਥਾਨ ਦਰਿਆ ਦੇ ਕਿਨਾਰੇ ਉੱਪਰ ਸਥਿਤ ਹੈ। ਨੀਮ ਪਹਾੜੀ ਇਲਾਕਾ ਹੋਣ ਕਰਕੇ ਇਸ ਦੇ ਚਾਰੇ ਪਾਸੇ ਦੂਰ-ਦੂਰ ਹਰਿਆਲੀ ਅਤੇ ਮਨਮੋਹਣੇ ਦ੍ਰਿਸ਼ ਆਪਣੀ ਵੱਲ ਆਕਰਸ਼ਕ ਕਰਦੇ ਹਨ। ਲੋਕ ਇਸ ਸਥਾਨ ਦੇ ਸਾਧਾਰਨ ਰੂਪ ਵਿਚ ਵੀ ਦਰਸ਼ਨ ਕਰਨ ਲਈ ਆਉਂਦੇ ਹਨ। ਜਵਾਲੀ ਦਾ ਪੁਰਾਣਾ ਨਾਂਅ ਗੁਲੇਰ ਸੀ। ਜਵਾਲੀ ਦੋਹਰਾ-ਗੋਪੀਪੁਰ ਤੋਂ ਜਸੂਰ ਰਾਜ ਮਾਰਗ 'ਤੇ ਦੋਹਰਾ ਤੋਂ ਲਗਪਗ 50 ਕਿਲੋਮੀਟਰ ਦੀ ਦੂਰੀ ਉੱਪਰ ਪੌਂਗ ਡੈਮ ਦੇ ਸੱਜੇ ਕਿਨਾਰੇ ਉੱਪਰ ਸਥਿਤ ਹੈ। ਇਹ ਇਕ ਪ੍ਰਾਚੀਨ ਸਥਾਨ ...

ਪੂਰਾ ਲੇਖ ਪੜ੍ਹੋ »

ਪ੍ਰੇਰਨਾ-ਸਰੋਤ

ਪਰਉਪਕਾਰੀ ਵਿਅਕਤੀ ਦੇ ਗੁਣ ਅਤੇ ਯੋਗਤਾ ਸਾਰਥਕ ਹੁੰਦੇ ਹਨ

ਦੀਪਤ ਪਦਾਰਥ ਜਾਂ ਪ੍ਰਕਾਸ਼ ਦਾ ਸਰੋਤ ਉਹ ਹੁੰਦਾ ਹੈ, ਜੋ ਆਪਣੇ ਪ੍ਰਕਾਸ਼ ਨਾਲ ਪ੍ਰਕਾਸ਼ਹੀਣ ਪਦਾਰਥਾਂ ਨੂੰ ਵੀ ਪ੍ਰਕਾਸ਼ਮਾਨ ਕਰਦਾ ਹੈ। ਮਹਾਂਪੁਰਸ਼ ਵੀ ਇਸ ਲਈ ਮਹਾਨ ਹੁੰਦੇ ਹਨ ਕਿ ਉਹ ਆਪਣੇ ਗਿਆਨ ਨਾਲ ਪੂਰੀ ਮਾਨਵਤਾ ਦਾ ਭਲਾ ਕਰਦੇ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਮਨੁੱਖ ਦੇ ਗੁਣ ਅਤੇ ਯੋਗਤਾ ਤਦ ਹੀ ਸਾਰਥਕ ਹੁੰਦੇ ਹਨ ਜੇ ਉਹ ਹੋਰਾਂ ਦੇ ਕੰਮ ਆਉਂਦੇ ਹਨ। ਜੀਵਨ ਵਿਚ ਸਫਲਤਾ ਲਈ ਹਰ ਮਨੁੱਖ ਅੰਦਰ ਕੁਝ ਗੁਣਾਂ ਦਾ ਵਿਕਾਸ ਹੋਣਾ ਲਾਜ਼ਮੀ ਹੈ। ਧਨ ਇਕੱਠਾ ਕਰਕੇ ਵਿਅਕਤੀ ਭੌਤਿਕ ਪਦਾਰਥਾਂ ਤੋਂ ਸੁੱਖ ਸਹੂਲਤਾਂ ਪ੍ਰਾਪਤ ਕਰਦਾ ਹੈ। ਗਿਆਨ ਨਾਲ ਉਸ ਨੂੰ ਮਾਣ ਮਿਲਦਾ ਹੈ। ਗੁਣਾਂ ਨਾਲ ਹੀ ਮਨੁੱਖ ਦੀ ਪਛਾਣ ਬਣਦੀ ਹੈ। ਸੰਸਾਰ ਵਿਚ ਅਜਿਹੇ ਅਨੇਕਾਂ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਆਪਣੇ ਗਿਆਨ ਨਾਲ ਮਹਾਨ ਕਾਰਜ ਕੀਤੇ ਹਨ। ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਜੋ ਆਪਣੇ ਗਿਆਨ ਅਤੇ ਮਿਹਨਤ ਨਾਲ ਪਰਉਪਕਾਰ ਕਰਦੇ ਹਨ। ਸੂਰਜ ਦੀ ਪੂਜਾ ਇਸੇ ਲਈ ਹੁੰਦੀ ਹੈ ਕਿ ਉਹ ਆਪਣਾ ਪ੍ਰਕਾਸ਼ ਅਤੇ ਊਰਜਾ ਸਾਰਿਆਂ ਨੂੰ ਦਿੰਦਾ ਹੈ। ਜੋ ਵਿਅਕਤੀ ਆਪਣੇ ਗਿਆਨ ਅਤੇ ਮਿਹਨਤ ਨਾਲ ...

ਪੂਰਾ ਲੇਖ ਪੜ੍ਹੋ »

ਸ਼ਬਦ ਵਿਚਾਰ

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥

ੴ ਸਤਿਗੁਰ ਪ੍ਰਸਾਦਿ॥ ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ॥ ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥ ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ॥ ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ॥ ੧॥ ਬਾਬਾ ਅਲਹੁ ਅਗਮ ਅਪਾਰੁ॥ ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ॥੧॥ ਰਹਾਉ॥ ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ॥ ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ॥ ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ॥ ੨॥ ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ॥ ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ॥ ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ॥ ੩॥ ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥ ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ॥ ੪॥ ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ॥ ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ॥ ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ॥ ੫॥ ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ॥ ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ॥ ਹੁਕਮਿ ...

ਪੂਰਾ ਲੇਖ ਪੜ੍ਹੋ »

ਸੂਫ਼ੀ ਕਾਵਿ ਅਤੇ ਮੋਹਨ ਸਿੰਘ ਦੀਵਾਨਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਬੁੱਲ੍ਹੇ ਸ਼ਾਹ ਦੀ ਸ਼ਰਾਅ ਤੋਂ ਨਾਬਰੀ ਅਤੇ ਬਿਆਨ ਦੀ ਬੇਬਾਕੀ ਸਰਬ-ਵਿਖਿਆਤ ਹੈ। 'ਭੱਠ ਨਮਾਜ਼ਾਂ ਚਿੱਕੜ ਰੋਜ਼ੇ' ਵਰਗੀ ਬੇਬਾਕ ਸ਼ੈਲੀ ਵਿਚ ਮੋਹਨ ਸਿੰਘ ਦੀਵਾਨਾ ਲਿਖਦਾ ਹੈ : ਅਸਾਂ ਸ਼ਰਮ ਹਯਾ ਨੂੰ ਭੁੰਨ ਖਾਧਾ, ਅਸਾਂ ਮੱਚ ਮਨ ਦੇ ਮਾਰੇ। ਅਸਾਂ ਟਿੱਚ ਜਾਣਿਆ ਜਗਤ ਜਲੰਦਾ, ਅਸਾਂ ਲਹੁਕੇ ਜਾਤੇ ਭਾਰੇ। ਗਏ ਸਰੂ ਦੇ ਵਾਂਗਰ ਸਿੱਧੇ, ਅਸਾਂ ਸੱਦੇ ਬਾਲ ਨ ਆਰੇ। ਵਜਦ ਜਾਂ ਬੇਖ਼ੁਦੀ ਦੀ ਅਵਸਥਾ ਐਵੇਂ ਨਹੀਂ ਹਾਸਲ ਹੁੰਦੀ, ਇਸ ਲਈ ਕਈ ਜਫ਼ਰ ਜਲਣੇ ਪੈਂਦੇ ਹਨ। ਸਭ ਤੋਂ ਪਹਿਲੀ ਸ਼ਰਤ ਆਤਮ-ਸਮਰਪਣ ਦੀ ਹੈ, ਸਮਦਰਸ਼ਤਾ ਅਤੇ ਸਾਂਝੀਵਾਲਤਾ ਦੀ ਹੈ। ਇਹ ਦੁਹਰਾਉਣ ਦੀ ਲੋੜ ਨਹੀਂ ਕਿ ਸੂਫ਼ੀ ਸੁਲਹਕੁੱਲ ਜਾਂ ਪ੍ਰੇਮ ਦੇ ਹੀ ਭੁੱਖੇ ਸਨ ਅਤੇ ਪ੍ਰੇਮ ਕਿਸੇ ਦੇ ਬਣ ਜਾਣ ਜਾਂ ਕਿਸੇ ਨੂੰ ਆਪਣੀ ਬਣਾਉਣ ਨਾਲ ਹੀ ਪੈਦਾ ਹੁੰਦਾ ਹੈ : ਆਪਣਾ ਆਪ ਕਦੇ ਨਹੀਂ ਭੁੱਲਦਾ, ਜਦ ਤਕ ਨੇਹੁੰ ਨ ਲਾਈਏ। ਆਪ ਕਿਸੇ ਦੇ ਹੋ ਕੇ ਰਹੀਏ, ਜਾਂ ਆਪਣਾ ਉਹਨੂੰ ਬਣਾਈਏ। ਬਾਬੇ ਮੈਨੂੰ ਸਾਫ਼ ਆਖਿਆ, ਰੱਬ ਦਾ ਮਿਲਣਾ ਮੁਸ਼ਕਿਲ। ਜਦ ਤੱਕ ਆਪਣੇ ਅਤੇ ਪਰਾਏ ਦਾ ਨ ਫਰਕ ਮਿਟਾਈਏ। ਏਹੋ ਅਵਸਥਾ ਹੀ ...

ਪੂਰਾ ਲੇਖ ਪੜ੍ਹੋ »

ਸਮਾਜ ਭਲਾਈ ਵਿਚ ਗੁਰਦੁਆਰਾ ਸੰਸਥਾ ਦਾ ਮਹੱਤਵ

ਗੁਰਦੁਆਰਾ ਸਿੱਖ ਧਰਮ, ਪੰਥ ਅਤੇ ਸਮਾਜ ਦਾ ਕੇਵਲ ਇਕ ਧਰਮ ਸਥਾਨ ਹੀ ਨਹੀਂ, ਸਗੋਂ ਇਹ ਸਮੁੱਚੇ ਸਿੱਖੀ ਜੀਵਨ ਅਤੇ ਸਮਾਜਿਕ-ਮਨੁੱਖੀ ਸਰੋਕਾਰਾਂ ਦਾ ਕੇਂਦਰੀ ਧੁਰਾ ਹੈ। ਸਿੱਖੀ ਜੀਵਨ ਜਿਊਣ ਦੀ ਮੁੱਢਲੀ ਪ੍ਰੇਰਨਾ ਅਤੇ ਦਿਸ਼ਾ ਗੁਰਦੁਆਰਾ ਸਥਾਨ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਸਥਾਪਿਤ ਹੋਈਆਂ ਸੰਗਤਾਂ ਤੋਂ ਲੈ ਕੇ ਵਰਤਮਾਨ ਤੱਕ ਗੁਰਦੁਆਰਾ ਸੰਸਥਾ ਨੇ ਇਕ ਵੱਡਾ ਗੁਣਾਤਮਕ ਤੇ ਗਿਣਾਤਮਕ ਸਫ਼ਰ ਤੈਅ ਕਰ ਲਿਆ ਹੈ। ਅਜੋਕੇ ਸਮੇਂ ਅਤੇ ਭਵਿੱਖ ਵਿਚ ਇਸ ਸੰਸਥਾ ਨੇ ਪੰਥਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਜੋ ਨਵੀਂ ਧਾਰਮਿਕ-ਸਮਾਜਿਕ ਭੂਮਿਕਾ ਨਿਭਾਉਣੀ ਹੈ, ਇਸ ਬਾਰੇ ਕੀਤੇ ਜਾਣ ਵਾਲੇ ਕਾਰਜਾਂ ਦੀ ਇਕ ਰੂਪ-ਰੇਖਾ ਤਿਆਰ ਕੀਤੀ ਜਾਣੀ ਜ਼ਰੂਰੀ ਹੋ ਗਈ ਹੈ। ਪੰਜਾਬ ਤੋਂ ਲੈ ਕੇ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਸ਼ਵ ਦੇ ਸਿੱਖ ਵਸੋਂ ਵਾਲੇ ਖੇਤਰਾਂ ਵਿਚ ਇਤਿਹਾਸਕ, ਸਿੰਘ ਸਭਾ ਅਤੇ ਹੋਰ ਗੁਰਦੁਆਰੇ ਵੱਡੀ ਗਿਣਤੀ ਵਿਚ ਉਸਾਰ ਲਏ ਗਏ ਹਨ। ਭਾਵੇਂ ਇਹ ਗੁਰਦੁਆਰਾ ਕੇਂਦਰ ਸਿੱਖ ਸੰਗਤਾਂ ਦੀ ਸਹੂਲਤ ਲਈ ਸਥਾਪਤ ਕੀਤੇ ਗਏ ਹਨ, ਪਰ ਅਕਸਰ ...

ਪੂਰਾ ਲੇਖ ਪੜ੍ਹੋ »

'ਬਹੁੜੀਂ ਵੇ ਤਬੀਬਾ, ਮੈਂਡੀ ਜਿੰਦ ਗਈਆ' ਵਾਲੇ ਬਾਬਾ ਬੁੱਲ੍ਹੇ ਸ਼ਾਹ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਮੁਰਸ਼ਦ ਦੀ ਨਰਾਜ਼ਗੀ ਨੇ ਬੁੱਲ੍ਹੇ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਕੋਲੋਂ ਇਹ ਤੜਪ ਸਹਾਰੀ ਨਾ ਗਈ। ਬੁੱਲ੍ਹੇ ਦਾ ਦਿਲ ਰੂੰਆ-ਰੂੰਆ ਹੋ ਉੱਠਿਆ ਅਤੇ ਉਹ ਆਪਣੇੇ ਮੁਰਸ਼ਦ ਦੇ ਵਿਯੋਗ 'ਚ ਚੀਖ਼ ਉੱਠਿਆ- ਬਹੁੜੀ ਵੇ ਤਬੀਬਾਂ, ਮੈਂਢੀ ਜਿੰਦ ਗਈ ਆ, ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ। ਇਸ ਤਰ੍ਹਾਂ ਨਾਲ ਮੁਰਸ਼ਦ ਦੇ ਵਿਛੋੜੇ ਵਿਚ ਬੁੱਲ੍ਹੇ ਦੇ ਦਿਲ ਵਿਚੋਂ ਅਜਿਹਾ ਬਿਰਹੋਂ ਫੁੱਟਿਆ, ਜਿਸ ਨੇ ਪੰਜਾਬੀ ਸਾਹਿਤ ਦੀ ਝੋਲੀ ਦਰਦ ਤੇ ਵਿਛੋੜੇ ਦੀ ਤੜਪ 'ਚ ਲਿਖੀਆਂ ਅਮੁੱਲ ਕਾਫ਼ੀਆਂ ਨਾਲ ਭਰ ਦਿੱਤੀ। ਮੁਰਸ਼ਦ ਦੇ ਵਿਯੋਗ ਵਿਚ ਲਿਖਿਆ ਬੁੱਲ੍ਹੇ ਸ਼ਾਹ ਦਾ ਇਕ-ਇਕ ਸ਼ਬਦ ਅਮਰ ਹੋ ਗਿਆ। ਬੁੱਲ੍ਹੇ ਨੇ ਕਿਸੇ ਨਚਾਰ ਵਾਂਗੂ ਪੈਰਾਂ ਵਿਚ ਘੁੰਗਰੂ, ਹੱਥ 'ਚ ਸਾਰੰਗੀ ਅਤੇ ਜ਼ਨਾਨਾ ਕੱਪੜੇ ਪਾ ਕੇ ਮੁਰਸ਼ਦ ਦੇ ਵਿਯੋਗ ਅਤੇ ਬਿਰਹਾ 'ਚ ਮਦਹੋਸ਼ ਹੋ ਕੇ ਗਲੀ-ਗਲੀ, ਬਾਜ਼ਾਰ-ਬਾਜ਼ਾਰ ਨੱਚਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ- 'ਬੱਸ ਕਰ ਜੀ, ਹੁਣ ਬੱਸ ਕਰ ਜੀ ਕਾਈ ਗੱਲ ਅਸਾਂ ਨਾਲ ਹੱਸ ਕਰ ਜੀ।' ਇਕ ਦਿਨ ਨੱਚਦੇ-ਗਾਉਂਦੇ ਬੁੱਲ੍ਹੇ ਸ਼ਾਹ ਉਸ ਮਸੀਤ ਵਿਚ ਪਹੁੰਚ ਗਏ, ਜਿੱਥੇ ਇਨਾਇਤ ਸ਼ਾਹ ਨਿੱਤ ...

ਪੂਰਾ ਲੇਖ ਪੜ੍ਹੋ »

ਕੁਝ ਹੀ ਦਿਨਾਂ ਵਿਚ ਫ਼ੌਜੀ ਜਵਾਨ ਸ਼ੇਰ ਸਿੰਘ ਦੇ ਕੰਟਰੋਲ ਤੋਂ ਬਾਹਰ ਹੋ ਗਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਅੜੀਅਲ ਸ਼ਹਿਜ਼ਾਦਾ ਸ਼ਹਿਜ਼ਾਦਾ ਸ਼ੇਰ ਸਿੰਘ ਹਮੇਸ਼ਾ ਫ਼ੌਜੀਆਂ ਤੇ ਆਮ ਲੋਕਾਂ ਵਿਚ ਹਰਮਨ ਪਿਆਰਾ ਰਿਹਾ ਹੈ। ਉਹ ਖੂਬਸੂਰਤ ਦੇ ਹਲੀਮੀ ਵਾਲਾ ਸੀ। ਉਹ ਥੋੜ੍ਹਾ ਜਿਹਾ ਅੜੀਅਲ ਤੇ ਬੜੇ ਸਲੀਕੇ ਨਾਲ ਕੱਪੜੇ ਪਹਿਨਦਾ ਸੀ। ਉਹ ਮਹਿੰਗੀਆਂ ਖੁਸ਼ਬੋਈਆਂ ਲਗਾਉਂਦਾ ਸੀ ਤੇ ਮੁੱਛਾਂ ਨੂੰ ਵੱਟ ਚਾੜ੍ਹਨ ਵਾਸਤੇ ਵੀ ਗੂੰਦ ਵਾਲੀ ਕਰੀਮ ਲਗਾਉਂਦਾ ਸੀ। ਉਹ ਆਪਣੀ ਦਾੜ੍ਹੀ ਨੂੰ ਇਕ ਡਿਜ਼ਾਈਨ ਨਾਲ ਬੰਨ੍ਹਦਾ ਸੀ। ਵਿਚਕਾਰੋਂ ਅੱਡ ਕਰਕੇ ਤੇ ਉੱਪਰ ਨੂੰ ਕੰਨਾਂ ਤੱਕ ਮਰੋੜ ਕੇ ਰੱਖਦਾ ਸੀ। ਉਹ ਚੰਗਾ ਖਾਣਾ ਤੇ ਫਰਾਂਸ ਦੀ ਵਾਈਨ ਪਸੰਦ ਕਰਦਾ ਸੀ। ਉਹ ਔਰਤਾਂ ਦਾ ਸ਼ੌਕੀਨ ਸੀ ਤੇ ਔਰਤਾਂ ਉਸ ਦੀਆਂ ਸ਼ੌਕੀਨ ਸਨ। ਉਹ ਅੰਗਰੇਜ਼ਾਂ ਦਾ ਪ੍ਰਸੰਸਕ ਸੀ ਤੇ ਅੰਗਰੇਜ਼ ਉਸ ਦੇ ਸਮਰਥਕ ਸਨ। ਉਹ ਹੋਰ ਕਿਸੇ ਨਾਲੋਂ ਵੀ ਸ਼ੇਰ ਸਿੰਘ ਨੂੰ ਲਾਹੌਰ ਦੇ ਬਾਦਸ਼ਾਹ ਦੇ ਰੂਪ ਵਿਚ ਪਸੰਦ ਕਰਦੇ ਸਨ। ਹਾਂ, ਸਿਰਫ ਸੰਧਾਵਾਲੀਆਂ ਨੂੰ ਛੱਡ ਕੇ ਜੋ ਸਿੱਧਾ ਹੀ ਚਾਹੁੰਦੇ ਸਨ ਕਿ ਅੰਗਰੇਜ਼ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਰ ਲੈਣ। ਪਰ ਸੰਧਾਵਾਲੀਏ ਸ਼ਾਹੀ ਖੂਨ ਦੇ ਸ਼ਹਿਜ਼ਾਦੇ ਨਹੀਂ ਸਨ ਤੇ ਉਨ੍ਹਾਂ ਦੀ ਇਹ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਨਾਮ ਵਿਚ ਰੰਗੀ ਰੂਹ ਸਨ ਸੰਤ ਵਰਿਆਮ ਸਿੰਘ ਧੂਰਕੋਟ ਵਾਲੇ

ਸੰਤ ਵਰਿਆਮ ਸਿੰਘ ਧੂਰਕੋਟ ਜ਼ਿਲ੍ਹਾ ਬਰਨਾਲਾ ਵਾਲੇ ਮਾਲਵੇ ਦੇ ਦਰਵੇਸ਼ ਸੰਤ ਅਤਰ ਸਿੰਘ ਘੁੰਨਸਾ ਦੇ ਸੇਵਕ ਸਨ। ਆਪ ਦਾ ਜਨਮ ਸੰਨ 1911 ਈ: ਵਿਚ ਭਾਈ ਦੁੱਲਾ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਅਮਰ ਕੌਰ ਦੀ ਕੁੱਖੋਂ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਗਿਆਨੀ ਠਾਕਰ ਸਿੰਘ ਤੋਂ ਪ੍ਰਾਪਤ ਕੀਤੀ ਅਤੇ ਸਿੱਖ ਸਿਧਾਂਤਾਂ ਬਾਰੇ ਗੂੜ੍ਹਾ ਗਿਆਨ ਪ੍ਰਾਪਤ ਕੀਤਾ। ਆਪ ਦੀ ਪ੍ਰਭੂ ਭਗਤੀ ਬਿਰਤੀ ਕਾਰਨ ਆਪ ਪਿੰਡ ਘੁੰਨਸਾ ਵਿਖੇ ਸੰਤ ਅਤਰ ਸਿੰਘ ਕੋਲ ਆ ਗਏ। ਆਪ ਜੀ ਨੂੰ ਧਾਰਮਿਕ ਵਿੱਦਿਆ ਵਿਚ ਨਿਪੁੰਨਤਾ ਲਈ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਦਿਲਵਾਰ ਸਿੰਘ ਅਤੇ ਗਿਆਨੀ ਅਮੀਰ ਸਿੰਘ ਕੋਲ ਭੇਜ ਦਿੱਤਾ। ਸਾਢੇ ਤਿੰਨ ਸਾਲ ਦੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ ਵਿਖੇ ਨਿਰਮਲੇ ਸੰਪਰਦਾਇ ਨਾਲ ਸਬੰਧਤ ਡੇਰੇ ਦੀ ਸੇਵਾ ਸੰਭਾਲ ਲਈ, ਜਿੱਥੇ ਅੱਜਕਲ੍ਹ ਉਨ੍ਹਾਂ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ 'ਤੇ ਅਨੇਕਾਂ ਲਾਵਾਰਿਸ ਬੱਚਿਆਂ ਨੂੰ ਸ਼ੁੱਧ ਗੁਰਬਾਣੀ, ...

ਪੂਰਾ ਲੇਖ ਪੜ੍ਹੋ »

ਸੁਲਤਾਨ-ਉਲ-ਕੌਮ

ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਮਿਸਲਾਂ ਦਾ ਇਤਿਹਾਸ ਬਹੁਤ ਗੌਰਵਮਈ ਹੈ। ਇਸ ਸਮੇਂ ਸਿੱਖ ਪੰਥ ਵਿਚ ਉਹ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕੀਤੇ ਸਨ ਅਤੇ ਦਸਮ ਪਾਤਸ਼ਾਹ ਦੇ ਕਰ ਕੰਵਲਾਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਸੀ। ਉਸ ਸਮੇਂ ਸਿੰਘਾਂ ਦੇ ਅੰਦਰ ਜਜ਼ਬਾ ਸੀ, ਗੁਰੂ ਲਈ ਪਿਆਰ ਸੀ, ਮਰ ਮਿਟਣ ਦੀ ਭਾਵਨਾ ਸੀ। ਇਹੀ ਕਾਰਨ ਹੈ ਕਿ ਸਿੰਘਾਂ ਨੇ 12 ਮਈ, 1710 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਰਹਿੰਦ ਫਤਹਿ ਕਰਕੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੰਘਾਂ ਦੀ ਜੂਨ, 1716 ਈ: ਨੂੰ ਸ਼ਹੀਦੀ ਤੋਂ ਬਾਅਦ ਇਸ ਤਰ੍ਹਾਂ ਜਾਪਣ ਲੱਗ ਪਿਆ, ਜਿਵੇਂ ਸਿੱਖ ਕੌਮ ਦਾ ਸੂਰਜ ਸਦਾ-ਸਦਾ ਲਈ ਡੁੱਬਣ ਵਾਲਾ ਹੈ। ਇਕ ਪਾਸੇ ਤਾਂ ਫਰੁੱਖਸ਼ੀਅਰ, ਜੋ ਉਸ ਸਮੇਂ ਦਿੱਲੀ ਦਾ ਤਾਜ਼ਦਾਰ ਸੀ, ਨੇ ਇਹ ਹੁਕਮ ਜਾਰੀ ਕਰ ਰੱਖਿਆ ਸੀ ਕਿ 'ਜਿੱਥੇ ਕਿਤੇ ਵੀ ਨਾਨਕ-ਲੇਵਾ ਮਿਲਣ, ਉਨ੍ਹਾਂ ਨੂੰ ਬਿਨਾਂ ਝਿਜਕ ਮਾਰ ਮੁਕਾਇਆ ਜਾਵੇ' ਅਤੇ ਦੂਜੇ ...

ਪੂਰਾ ਲੇਖ ਪੜ੍ਹੋ »

ਕੀ ਦਸਤਾਰ ਸਿੱਖਾਂ ਦੀ ਧਾਰਮਿਕ ਨਿਸ਼ਾਨੀ ਹੈ?

ਇਕ ਵਾਰੀ ਫਿਰ ਇਹ ਸਵਾਲ ਚਰਚਾ ਵਿਚ ਹੈ ਕਿ ਕੀ ਸਿੱਖਾਂ ਦੀ ਧਾਰਮਿਕ ਨਿਸ਼ਾਨੀ ਦਸਤਾਰ ਹੈ ਕਿ ਕੇਸ? ਦਸਤਾਰ ਧਾਰਮਿਕ ਪਹਿਰਾਵਾ ਹੈ ਕਿ ਸੱਭਿਆਚਾਰਕ? ਇਹ ਪ੍ਰਸ਼ਨ ਕਿਸੇ ਓਪਰੀ ਧਰਤੀ 'ਤੇ ਨਹੀਂ ਉੱਠਿਆ, ਇਹ ਸਵਾਲ ਸਿੱਖਾਂ ਦੀ ਆਪਣੀ ਮਾਤ-ਭੂਮੀ ਦੀ ਸਰਬਉੱਚ ਅਦਾਲਤ ਨੇ ਖੜ੍ਹਾ ਕੀਤਾ ਹੈ। ਸਵਾਲ ਇਸ ਤੋਂ ਅੱਗੇ ਵੀ ਤੁਰਦੇ ਹਨ : ਕੀ ਸਿੱਖ ਲਈ ਵਾਲ ਢਕਣੇ ਜ਼ਰੂਰੀ ਹਨ ਕਿ ਪੱਗ ਬੰਨ੍ਹਣੀ ਜ਼ਰੂਰੀ ਹੈ? ਇਹ ਕਿੱਥੇ ਲਿਖਿਆ ਹੈ ਕਿ ਪੱਗ ਉਤਾਰੀ ਨਹੀਂ ਜਾ ਸਕਦੀ? ਮੁਕਦੀ ਗੱਲ ਸਾਨੂੰ ਦੱਸੋ ਪੱਗ ਦੀ ਪਰਿਭਾਸ਼ਾ ਕੀ ਹੈ? ਇਹ ਸਵਾਲ ਸਰਬਉੱਚ ਅਦਾਲਤ ਨੇ ਇਕ ਸਾਈਕਲ ਚਾਲਕ ਨੂੰ ਉਸ ਦੇ ਕੇਸ ਦੀ ਸੁਣਵਾਈ ਵਿਚ ਪੁੱਛੇ ਹਨ, ਜੋ ਕਿ ਸਰਬਉੱਚ ਅਦਾਲਤ ਕੋਲ ਇਕ ਸਾਈਕਲ ਐਸੋਸੀਏਸ਼ਨ ਦੇ ਇਸ ਫ਼ੈਸਲੇ ਦੇ ਖਿਲਾਫ਼ ਪਹੁੰਚਿਆ ਹੈ ਕਿ ਮੁਕਾਬਲੇ ਵਿਚ ਹੈਲਮਟ ਪਹਿਨਣਾ ਜ਼ਰੂਰੀ ਹੈ। ਸਾਈਕਲ ਚਾਲਕ ਜਗਦੀਪ ਪੁਰੀ ਦਾ ਇਹ ਕਹਿਣਾ ਹੈ ਕਿ ਉਹ ਸਿੱਖ ਹੋਣ ਦੇ ਨਾਤੇ ਆਪਣੀ ਪੱਗ ਨਹੀਂ ਉਤਾਰ ਸਕਦਾ ਅਤੇ ਉਸ ਦੀ ਜਗ੍ਹਾ ਲੋਹ-ਟੋਪ ਪਾਉਣ ਦੀ ਵੀ ਉਸ ਦਾ ਧਰਮ ਇਜ਼ਾਜਤ ਨਹੀਂ ਦਿੰਦਾ। ਸਰਬਉੱਚ ਅਦਾਲਤ ਦੇ ਦੋ ਜੱਜਾਂ ਦੇ ਪੈਨਲ ਵਿਚ ਸਤਿਕਾਰਯੋਗ ਜੱਜ ਸ਼ਰਦ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX