'ਕੌਨ ਕਹਤਾ ਹੈ ਕਿ ਨੇਤਰਹੀਣੋਂ ਮੇਂ ਦਮ ਨਹੀਂ, ਹਮ ਨੇਤਰਹੀਣ ਹੂਏ ਤੋ ਕਿਆ ਹੂਆ, ਹਮ ਭੀ ਕਿਸੀ ਸੇ ਕਮ ਨਹੀਂ', ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਉਣ ਵਾਲਾ ਹੈ ਨੇਤਰਹੀਣ ਖਿਡਾਰੀ ਰਾਮਕਰਣ ਸਿੰਘ, ਜਿਸ ਨੂੰ ਦਿਸਦਾ ਨਹੀਂ ਪਰ ਉਸ ਦੀ ਜ਼ਿੰਦਗੀ ਦੀ ਰਫ਼ਤਾਰ ਘਟੀ ਨਹੀਂ ਅਤੇ ਹਕੀਕਤ ਵਿਚ ਵੀ ਉਹ ਇਕ ਦੌੜਾਕ ਖਿਡਾਰੀ ਹੈ। ਬਸ ਦੌੜ ਰਿਹਾ ਹੈ ਜ਼ਿੰਦਗੀ ਦੀ ਰਫ਼ਤਾਰ ਵਿਚ ਵੀ ਅਤੇ ਖੇਡ ਦੇ ਮੈਦਾਨ ਵਿਚ ਵੀ। ਇਸ ਨੇਤਰਹੀਣ ਖਿਡਾਰੀ ਦਾ ਜਨਮ 5 ਸਤੰਬਰ, 1990 ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਹਨਪੁਰ ਵਿਚ ਪੈਂਦੇ ਪਿੰਡ ਬੈਹਮਈ ਵਿਚ ਪਿਤਾ ਵਰਿੰਦਰ ਸਿੰਘ ਦੇ ਘਰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਹੋਇਆ।
ਰਾਮਕਰਣ ਸਿੰਘ ਅਜੇ ਮੁਢਲੀ ਵਿੱਦਿਆ ਹੀ ਲੈ ਰਿਹਾ ਸੀ, ਉਮਰ ਕਰੀਬ 7-8 ਸਾਲ ਦੀ ਸੀ ਕਿ ਉਹ ਦੀਵਾਲੀ ਦੇ ਦਿਨਾਂ ਵਿਚ ਆਪਣੇ ਸੰਗੀਆਂ ਅਤੇ ਭਰਾਵਾਂ ਨਾਲ ਪਟਾਕੇ ਚਲਾ ਰਹੇ ਸੀ, ਤਾਂ ਅਚਾਨਕ ਪਟਾਕਾ ਫਟ ਕੇ ਰਾਮਕਰਣ ਦੀਆਂ ਅੱਖਾਂ ਵਿਚ ਪੈ ਗਿਆ ਅਤੇ ਰਾਮਕਰਣ ਦੀਆਂ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ। ਉਸ ਨੂੰ ਡਾਕਟਰਾਂ ਦੇ ਕੋਲ ਲਿਜਾਇਆ ਗਿਆ, ਜਿੱਥੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਚੱਲੇ ਪਟਾਕੇ ਵਲੋਂ ...
ਹੱਥੀਂ ਕਿਰਤ ਕਰਨ ਜਾਂ ਨਿਰੰਤਰ ਵਰਜਿਸ਼ ਕਰਨ ਦੇ ਨਾਲ-ਨਾਲ ਸੰਤੁਲਿਤ ਖੁਰਾਕ ਖਾ ਕੇ ਹੀ ਮਨੁੱਖ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖ ਸਕਦਾ ਹੈ। ਇਸੇ ਧਾਰਨਾ 'ਤੇ ਚੱਲਦਿਆਂ ਉਮਰ ਦੇ 85 ਸਾਲ ਪੂਰੇ ਕਰ ਚੁੱਕੇ ਵੈਟਰਨ ਅਥਲੀਟ ਕੈਪਟਨ ਗੁਰਜੀਵਨ ਸਿੰਘ ਸਿੱਧੂ ਨੇ ਜਿੱਥੇ ਏਸ਼ੀਆ ਪੱਧਰ 'ਤੇ ਸੋਨ ਤਗਮੇ ਜਿੱਤੇ ਹਨ, ਉੱਥੇ ਅਜੋਕੀ ਸਿਹਤ ਸੰਭਾਲ ਤੋਂ ਦੂਰ ਚੱਲ ਰਹੀ ਨਵੀਂ ਪੀੜ੍ਹੀ ਲਈ ਨਵੀਂ ਮਿਸਾਲ ਵੀ ਪੈਦਾ ਕੀਤੀ ਹੈ। ਸ: ਸਿੱਧੂ ਨੇ ਵੈਟਰਨ ਖੇਡਾਂ 'ਚ ਏਸ਼ੀਆ ਪੱਧਰ 'ਤੇ ਇੰਨੇ ਕੁ ਤਗਮੇ ਜਿੱਤ ਲਏ ਹਨ, ਜਿਨ੍ਹਾਂ ਕਾਰਨ ਉਸ ਨੂੰ ਖੇਡ ਹਲਕਿਆਂ 'ਚ ਗੋਲਡਨ ਸਿੱਧੂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ 16 ਜੂਨ, 1932 ਨੂੰ ਜਨਮੇ ਗੁਰਜੀਵਨ ਸਿੰਘ ਸਿੱਧੂ ਨੇ ਡੀ.ਬੀ. ਹਾਈ ਸਕੂਲ ਨਥਾਣਾ ਵਿਖੇ ਪੜ੍ਹਦਿਆਂ ਕਬੱਡੀ ਅਤੇ ਅਥਲੈਟਿਕਸ 'ਚ ਜ਼ੋਰ ਅਜਮਾਇਸ਼ ਕੀਤੀ। ਫਿਰ ਮਹਿੰਦਰਾ ਕਾਲਜ ਪਟਿਆਲਾ ਵਿਖੇ ਗ੍ਰੈਜੂਏਸ਼ਨ ਕਰਦਿਆਂ ਯੂਨੀਵਰਸਿਟੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਕਬੱਡੀ, ਗੋਲਾ, ਹੈਮਰ ਅਤੇ ਡਿਸਕਸ ਸੁੱਟਣ 'ਚ ਹਿੱਸਾ ਲਿਆ। ਇਸ ਉਪਰੰਤ ਸ: ਸਿੱਧੂ ਨੇ ਜਲੰਧਰ ਦੇ ਲਾਅ ਕਾਲਜ ...
ਜ਼ਿਲ੍ਹਾ ਲੁਧਿਆਣਾ ਦੇ ਚਰਚਿਤ ਪਿੰਡ ਕਿਲ੍ਹਾ ਰਾਏਪੁਰ ਦੀ ਪੇਂਡੂ ਖੇਡ ਮੇਲਿਆਂ ਦਾ ਜਾਗ ਲਾਉਣ ਕਰਕੇ ਪੂਰੀ ਦੁਨੀਆ ਵਿਚ ਪਹਿਚਾਣ ਹੈ। ਭਾਵੇਂ ਇਨ੍ਹਾਂ ਖੇਡਾਂ ਵਿਚ ਅੱਜ ਦੀ ਘੜੀ ਜ਼ਿਆਦਾ ਰੁਝਾਨ ਰਵਾਇਤੀ ਖੇਡਾਂ ਦਾ ਹੈ, ਪਰ ਫਿਰ ਵੀ ਕਿਲ੍ਹਾ ਰਾਏਪੁਰ ਦੀ ਕੌਮੀ ਹਾਕੀ ਖੇਡ ਵਿਚ ਇਕ ਵਿਲੱਖਣ ਪਹਿਚਾਣ ਬਣੀ ਹੈ। ਇਹ ਇਕ ਵੱਖਰੀ ਗੱਲ ਹੈ ਕਿ ਕਿਲ੍ਹਾ ਰਾਏਪੁਰ ਨੂੰ ਹਾਕੀ ਵਿਚ ਜੋ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਸਨ, ਉਹ ਨਹੀਂ ਹੋ ਸਕੀਆਂ ਪਰ ਫਿਰ ਵੀ ਉਲੰਪੀਅਨ ਗੁਰਚਰਨ ਸਿੰਘ ਜੋ 1936 ਉਲੰਪਿਕ ਵਿਚ ਧਿਆਨ ਚੰਦ ਦੀ ਕਪਤਾਨੀ ਹੇਠ ਭਾਰਤ ਵਲੋਂ ਖੇਡਿਆ ਤੇ ਰੇਲਵੇ ਵਾਲਾ ਦਲਜੀਤ ਸਿੰਘ ਗਰੇਵਾਲ, ਜਿੰਦੂ ਬਾਈ, ਅਥਲੀਟ ਤੇ ਹਾਕੀ ਖਿਡਾਰੀ ਹਰਭਜਨ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸੁੱਖੀ, ਪਰਮਜੀਤ ਸਿੰਘ ਪੰਮਾ, ਨਰਾਇਣ ਸਿੰਘ ਗਰੇਵਾਲ ਆਦਿ ਕਈ ਹੋਰ ਨਾਮੀ ਖਿਡਾਰੀ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨਾਂ ਨੇ ਪੈਦਾ ਕੀਤੇ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਕੌਮੀ ਪੱਧਰ 'ਤੇ ਆਪਣਾ ਹਾਕੀ ਦਾ ਹੁਨਰ ਬਿਖੇਰਿਆ। ਹੁਣ ਪਿੰਡ ਕਿਲ੍ਹਾ ਰਾਏਪੁਰ ਨੂੰ ਇਕ ਵੱਡਾ ਨਾਮਣਾ ਮਿਲਿਆ ਹੈ ਕਿ ਕਿਲ੍ਹਾ ਰਾਏਪੁਰ ਦਾ ...
ਖੇਡਾਂ ਦੇ ਖੇਤਰ ਵਿਚ 22 ਵਾਰ ਮਾਕਾ ਟਰਾਫੀ ਜਿੱਤਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇਸ਼ ਦੀ ਅਜਿਹੀ ਸਿਰਮੌਰ ਯੂਨੀਵਰਸਿਟੀ ਹੈ, ਜੋ ਆਪਣੇ ਖਿਡਾਰੀਆਂ ਦਾ ਹਰ ਸਾਲ ਨਕਦ ਇਨਾਮਾਂ ਨਾਲ ਸਨਮਾਨ ਕਰਦੀ ਹੈ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਖਿਡਾਰੀਆਂ ਦਾ ਸਨਮਾਨ ਕਰਨਾ ਭੁੱਲ ਜਾਂਦੀਆਂ ਹਨ, ਪਰ ਇਸ ਯੂਨੀਵਰਸਿਟੀ ਨੇ ਆਪਣੀ ਇਸ ਖੇਡ ਵਿਰਾਸਤ ਨੂੰ ਸਾਂਭ ਕੇ ਕਾਇਮ ਰੱਖਿਆ ਹੈ ਤੇ ਇਹ ਹਰ ਸਾਲ ਆਪਣੇ ਖਿਡਾਰੀਆਂ ਦਾ ਖੇਡਾਂ ਦੇ ਖੇਤਰ ਵਿਚ ਵਹਾਇਆ ਪਸੀਨਾ ਸੁੱਕਣ ਤੋਂ ਪਹਿਲਾਂ ਨਕਦ ਇਨਾਮਾਂ ਨਾਲ ਸਨਮਾਨ ਕਰਕੇ ਆਪਣਾ ਵਾਅਦਾ ਜ਼ਰੂਰ ਪੂਰਾ ਕਰਦੀ ਹੈ। ਇਸ ਸਾਲ 2017-18 ਦੇ ਸੈਸ਼ਨ ਵਿਚੋਂ ਦੇਸ਼-ਵਿਦੇਸ਼ ਵਿਚ ਖੇਡਾਂ ਦੇ ਖੇਤਰ ਵਿਚ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕਰਨ ਵਾਲੇ 700 ਦੇ ਕਰੀਬ ਖਿਡਾਰੀਆਂ ਦਾ ਸਨਮਾਨ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ 2 ਕਰੋੜ ਰੁਪਏ ਨਾਲ 11 ਮਈ ਨੂੰ ਕਰਨ ਜਾ ਰਹੀ ਹੈ। ਇਸ ਵਿਚ ਕੌਮਾਂਤਰੀ ਪੱਧਰ 'ਤੇ ਜੇਤੂ ਖਿਡਾਰੀ ਨੂੰ ਇਕ ਲੱਖ ਰੁਪਏ, ਉਪ-ਜੇਤੂ ਨੂੰ 75 ਹਜ਼ਾਰ, ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 50 ਹਜ਼ਾਰ, ਚੌਥੇ ਸਥਾਨ ਵਾਲੇ ਖਿਡਾਰੀ ਨੂੰ 30 ਹਜ਼ਾਰ ਤੇ ...
ਭਾਰਤ ਨੇ ਕੁਝ ਦਿਨ ਪਹਿਲਾਂ ਚੀਨ ਵੂਹਾਨ ਵਿਚ ਹੋਏ ਬੈਡਮਿੰਟਨ ਟੂਰਨਾਮੈਂਟ ਵਿਚ ਆਸ ਤੋਂ ਉਲਟ ਪ੍ਰਦਰਸ਼ਨ ਕਰਕੇ ਇਕ ਵਾਰ ਫਿਰ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਅਸੀਂ ਮਰਦ ਅਤੇ ਇਸਤਰੀ ਵਰਗ ਦੋਵਾਂ ਵਿਚ ਹਾਰ ਦਾ ਮੂੰਹ ਦੇਖਿਆ। ਖੇਡ ਪ੍ਰੇਮੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਜੇ ਵੀ ਜਿਸ ਖੇਡ ਵਿਚ ਸਾਨੂੰ ਉਲੰਪਿਕ ਵਿਚ ਸੋਨੇ ਦੇ ਤਗਮੇ ਦੀ ਆਸ ਹੋ ਸਕਦੀ ਹੈ, ਹੁਣ ਇਸ ਖੇਡ ਵਿਚ ਨਿਰੰਤਰਤਾ ਦੀ ਘਾਟ ਇਸ ਦੇ ਪ੍ਰਦਰਸ਼ਨ ਨੂੰ ਲੈ ਕੇ ਮਹਿਸੂਸ ਕੀਤੀ ਜਾ ਸਕਦੀ ਹੈ।
ਇਹ ਆਸ ਪੈਦਾ ਹੋਣ ਦਾ ਇਕ ਮਹੱਤਵਪੂਰਨ ਕਾਰਨ ਇਹ ਹੋ ਸਕਦਾ ਹੈ ਕਿ ਪੀ.ਵੀ. ਸਿੰਧੂ ਨੇ ਰੀਓ ਉਲੰਪਿਕ ਵਿਚ ਚਾਂਦੀ ਦਾ ਤੇ ਸਾਇਨਾ ਨੇ ਲੰਡਨ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਖੇਡਾਂ ਵਿਚ ਬੈਡਮਿੰਟਨ ਦੀ ਖੇਡ ਨੂੰ ਵਿਸ਼ੇਸ਼ ਮਹੱਤਵ ਹੁਣ ਦੂਸਰੀਅਂਾ ਖੇਡਾਂ ਦੇ ਮੁਕਾਬਲੇ ਵਿਚ ਇਸ ਕਰਕੇ ਮਿਲ ਗਿਆ ਹੈ, ਕਿਉਂਕਿ ਭਾਰਤ ਨੇ ਇਕ ਬਹੁਤ ਹੀ ਸ੍ਰੇਸ਼ਠ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ ਰਾਸ਼ਟਰਮੰਡਲ ਵਿਚ ਦੋਵੇਂ ਸੋਨੇ, ਚਾਂਦੀ ਦੇ ਤਗਮੇ ਆਪਣੀ ਝੋਲੀ ਵਿਚ ਪਾਏ ਹਨ।
ਇਸ ਖੇਡ ਦੀ ਇਕ ਨਿਆਰੀ ਗੱਲ ਮਾਹਿਰਾਂ ਅਨੁਸਾਰ ਇਹ ਵੀ ...
ਬਹੁਤ ਘੱਟ ਅਜਿਹਾ ਹੁੰਦਾ ਹੈ ਕਿ ਇਕ ਖਿਡਾਰੀ ਅਤੇ ਉਸ ਦੀ ਟੀਮ ਦੋਵੇਂ ਇਕੋ ਜਿਹਾ ਪ੍ਰਦਰਸ਼ਨ ਕਰ ਰਹੇ ਹੋਣ ਅਤੇ ਇਕੋ ਜਿਹੀ ਸਫਲਤਾ ਦੇ ਨਾਲ-ਨਾਲ ਇਕੋ ਜਿਹੀ ਬਾਦਸ਼ਾਹਤ ਦਾ ਆਨੰਦ ਮਾਣ ਰਹੇ ਹੋਣ। ਦੁਨੀਆ ਦੀ ਸਭ ਤੋਂ ਬਿਹਤਰੀਨ ਫੁੱਟਬਾਲ ਟੀਮ ਬਾਰਸੀਲੋਨਾ ਅਤੇ ਇਸ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਲਿਓਨਲ ਮੈਸੀ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਸਟਾਰ ਫੁੱਟਬਾਲਰ ਲਿਓਨਲ ਮੈਸੀ ਦੀ ਹੈਟ੍ਰਿਕ ਸਦਕਾ ਬਾਰਸੀਲੋਨਾ ਕਲੱਬ ਨੇ ਲੰਘੇ ਦਿਨੀਂ ਡੈਪੋਰਟਿਵੋ ਲਾ ਕੋਰੂਨਾ ਟੀਮ ਨੂੰ ਹਰਾਇਆ ਤਾਂ ਇਸ ਜਿੱਤ ਦੇ ਨਾਲ-ਨਾਲ ਇਨ੍ਹਾਂ ਦੋਵਾਂ ਨੇ ਸਪੇਨ ਦੀ ਘਰੇਲੂ ਲੀਗ ਲਾ-ਲੀਗਾ ਦਾ ਕੁੱਲ 25ਵਾਂ ਖ਼ਿਤਾਬ ਆਪਣੇ ਨਾਂਅ ਕਰ ਲਿਆ। ਮੈਸੀ ਨੇ ਇਸ ਦੌਰਾਨ ਜਦੋਂ ਆਪਣੀ ਹੈਟ੍ਰਿਕ ਪੂਰੀ ਕੀਤੀ ਤਾਂ ਇਹ ਉਸ ਦਾ ਸੀਜ਼ਨ ਵਿਚ 32ਵਾਂ ਲੀਗ ਗੋਲ ਵੀ ਸੀ ਅਤੇ ਮੈਸੀ ਦੀ ਇਸ ਖੇਡ ਸਦਕਾ ਹੀ ਬਾਰਸੀਲੋਨਾ ਨੇ 10 ਸਾਲਾਂ ਵਿਚ ਸੱਤਵੀਂ ਵਾਰ ਲਾ ਲੀਗਾ ਖ਼ਿਤਾਬ ਜਿੱਤਿਆ ਹੈ।
ਕੋਚ ਅਰਨੈਸਟੋ ਵੈਲਵਰਡੇ ਦੀ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਮੰਤਰਮੁਗਧ ਕਰਨ ਵਾਲੀ ਤਾਕਤਵਰ ਟੀਮ ਬਾਰਸੀਲੋਨਾ ਵਿਚ ਲਿਓਨਲ ਮੈਸੀ, ਲੂਈਸ ਸੁਆਰੇਜ਼, ਫਿਲੀਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX