ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ ਬਜਟ ਇਜਲਾਸ ’ਚ ਅੱਜ ਦੀ ਪ੍ਰਸ਼ਨਕਾਲ ਦੀ ਕਾਰਵਾਈ ਸਮਾਪਤ
. . .  3 minutes ago
ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਬਜਟ ਇਜਲਾਸ ’ਚ ਅੱਜ ਦੀ ਪ੍ਰਸ਼ਨਕਾਲ ਦੀ ਕਾਰਵਾਈ ਸਮਾਪਤ ਹੋ...
ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਮੈਂਬਰਾਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਦੀ ਦਿੱਤੀ ਹਦਾਇਤ
. . .  9 minutes ago
ਪੰਚਾਇਤ ਸੰਮਤੀ, ਗੜ੍ਹਸ਼ੰਕਰ ਵਿਖੇ ਪੰਚਾਇਤ ਸਕੱਤਰਾਂ ਦੀਆਂ 28 ਅਸਾਮੀਆਂ ਪ੍ਰਵਾਨਿਤ - ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
. . .  13 minutes ago
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 160ਵੇਂ ਦਿਨ ਵੀ ਜਾਰੀ
. . .  23 minutes ago
ਜੰਡਿਆਲਾ ਗੁਰੂ, 2 ਮਾਰਚ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 160ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਤਨਾਮ ਸਿੰਘ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਦੂਸਰੇ ਦਿਨ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ
. . .  33 minutes ago
ਚੰਡੀਗੜ੍ਹ, 2 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਦੂਸਰੇ ਦਿਨ ਪ੍ਰਸ਼ਨ ਕਾਲ...
ਜਿਸਮਾਨੀ ਸ਼ੋਸ਼ਣ ਕੇਸ 'ਚ ਜ਼ਮਾਨਤ 'ਤੇ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ ਦੀ ਕੀਤੀ ਹੱਤਿਆ
. . .  about 1 hour ago
ਹਾਥਰਸ, 2 ਮਾਰਚ - ਉਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸਾਲ 2018 'ਚ ਜਿਸਮਾਨੀ ਸ਼ੋਸ਼ਣ ਦੇ ਦੋਸ਼ 'ਚ ਜੇਲ੍ਹ ਜਾ ਚੁੱਕੇ ਤੇ ਅਜੇ ਜ਼ਮਾਨਤ 'ਤੇ ਬਾਹਰ ਚੱਲ ਰਹੇ ਦੋਸ਼ੀ ਨੇ ਪੀੜਤਾ ਦੇ ਪਿਤਾ...
ਪੰਜਾਬ ਬਜਟ ਇਜਲਾਸ ਦਾ ਅੱਜ ਦੂਸਰਾ ਦਿਨ
. . .  about 2 hours ago
ਜਲੰਧਰ, 2 ਮਾਰਚ - ਅੱਜ ਪੰਜਾਬ ਵਿਧਾਨ ਸਭਾ ਵਿਚ ਬਜਟ ਇਜਲਾਸ ਦਾ ਦੂਸਰਾ ਦਿਨ ਹੈ। ਬੀਤੇ ਕੱਲ੍ਹ ਤੋਂ ਪੰਜਾਬ ਸਰਕਾਰ ਦਾ ਬਜਟ ਇਜਲਾਸ ਸ਼ੁਰੂ ਹੋਇਆ ਸੀ ਅਤੇ ਬਜਟ ਇਜਲਾਸ ਦਾ...
ਪ੍ਰਧਾਨ ਮੰਤਰੀ ਮੋਦੀ ਅੱਜ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਕਰਨਗੇ ਉਦਘਾਟਨ
. . .  about 2 hours ago
ਨਵੀਂ ਦਿੱਲੀ, 2 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ....
ਕੋਰੋਨਾ ਵੈਕਸੀਨ ਦੂਸਰਾ ਪੜਾਅ : 4 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼, ਅੱਜ ਸਿਹਤ ਮੰਤਰੀ ਲਗਵਾਉਣਗੇ ਵੈਕਸੀਨ
. . .  about 2 hours ago
ਨਵੀਂ ਦਿੱਲੀ, 2 ਮਾਰਚ - ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਸਰਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਪਹਿਲੇ ਦਿਨ ਪੀ.ਐਮ. ਮੋਦੀ ਨੇ ਟੀਕਾ ਲਗਵਾਇਆ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ...
ਅੱਜ ਦਾ ਵਿਚਾਰ
. . .  about 2 hours ago
ਮਲੇਰਕੋਟਲਾ ਵਿਖੇ ਫੈਕਟਰੀ ਵਿਚ ਭਿਆਨਕ ਅੱਗ ਲੱਗੀ
. . .  1 day ago
ਮਲੇਰਕੋਟਲਾ, 1 ਮਾਰਚ ( ਕੁਠਾਲਾ) - ਅੱਜ ਦੇਰ ਰਾਤ ਕਰੀਬ 10 ਵਜੇ ਮਲੇਰਕੋਟਲਾ ਐਸ ਡੀ ਐਮ ਦਫਤਰ ਨੇੜੇ ਇੱਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਚਾਰ ਫਾਇਰ ਬਿਰਗੇਡ ਗੱਡੀਆਂ ਅੱਗ ‘ਤੇ ਕਾਬੂ ...
ਦਿੱਲੀ ਗੁਰਦੁਆਰਾ ਕਮੇਟੀ ਦੇ ਉਦਮ ਸਦਕਾ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 1 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਕਮੇਟੀ ਦੇ ਉਪਰਾਲੇ ਸਦਕਾ ਅੱਜ 15 ਹੋਰ ਲੋਕਾਂ ...
ਸੀਆਈਐਸਸੀਈ ਬੋਰਡ 10 ਵੀਂ ਅਤੇ 12 ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 01 ਮਾਰਚ - ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਸੀਈ) ਦੀ ਕੌਂਸਲ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ। 10 ਵੀਂ ਦੀਆਂ ਪ੍ਰੀਖਿਆਵਾਂ 5 ਮਈ ਨੂੰ...
ਮਹੇਸ਼ਇੰਦਰ ਸਿੰਘ ਗਰੇਵਾਲ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ ,1ਮਾਰਚ {ਪਰਮਿੰਦਰ ਸਿੰਘ ਆਹੂਜਾ}- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸ .ਮਹੇਸ਼ਇੰਦਰ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮਹੇਸ਼ਇੰਦਰ ...
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਵਿਡ ਵੈਕਸੀਨ ਦੀ ਲਈ ਪਹਿਲੀ ਖੁਰਾਕ
. . .  1 day ago
ਨਵੀਂ ਦਿੱਲੀ, 01 ਮਾਰਚ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅੱਜ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲਈ ਹੈ । ਗ੍ਰਹਿ ਮੰਤਰੀ ਨੂੰ ਮੇਦਾਂਤਾ ...
ਪ੍ਰਿਅੰਕਾ ਗਾਂਧੀ 7 ਮਾਰਚ ਨੂੰ ਮੇਰਠ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਨਗੇ
. . .  1 day ago
ਨਵੀਂ ਦਿੱਲੀ, 01 ਮਾਰਚ - ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 7 ਮਾਰਚ ਨੂੰ ਮੇਰਠ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਿਅੰਕਾ ਗਾਂਧੀ ਮੇਰਠ ਵਿਚ ਕਿਸਾਨ ਪੰਚਾਇਤ ਨੂੰ ਸੰਬੋਧਨ ...
ਮਮਤਾ ਜੀ ਨੂੰ ਜਿਤਾਉਣ 'ਚ ਅਸੀਂ ਆਪਣੀ ਤਾਕਤ ਲਗਾ ਦਿਆਂਗੇ- ਤੇਜਸਵੀ ਯਾਦਵ
. . .  1 day ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਬੋਲਦਿਆਂ ਤੇਜਸਵੀ ਯਾਦਵ...
ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਹੋਈ ਆਮ ਆਦਮੀ ਪਾਰਟੀ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ, 1 ਮਾਰਚ ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ। ਉਸ ਨੇ ਪਾਰਟੀ ਆਗੂ ਰਾਘਵ ਚੱਢਾ ਦੀ ਮੌਜੂਦਗੀ 'ਚ ਪਾਰਟੀ...
ਜਾਵੇਦ ਅਖ਼ਤਰ ਮਾਣਹਾਨੀ ਮਾਮਲੇ 'ਚ ਵਧੀਆਂ ਕੰਗਨਾ ਦੀਆਂ ਮੁਸ਼ਕਲਾਂ, ਅਦਾਲਤ ਨੇ ਜਾਰੀ ਕੀਤਾ ਵਾਰੰਟ
. . .  1 day ago
ਮੁੰਬਈ, 1 ਮਾਰਚ- ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਵਿਰੁੱਧ ਗੀਤਕਾਰ ਜਾਵੇਦ ਅਖ਼ਤਰ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਮਾਮਲੇ 'ਚ ਅੰਧੇਰੀ ਦੇ ਮੈਟਰੋਪਾਲੀਟਨ ਮੈਜਿਸਟ੍ਰੇਟ ਨੇ ਜ਼ਮਾਨਤੀ...
ਤੇਜਸਵੀ ਯਾਦਵ ਵਲੋਂ ਮਮਤਾ ਬੈਨਰਜੀ ਨਾਲ ਮੁਲਾਕਾਤ
. . .  1 day ago
ਕੋਲਕਾਤਾ, 1 ਮਾਰਚ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਵਲੋਂ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ...
ਮ੍ਰਿਤਕ ਦੀ ਦੇਹ ਸੜਕ ਦੇ ਵਿਚਾਲੇ ਰੱਖ ਕੇ ਪੁਲਿਸ ਸਟੇਸ਼ਨ ਬੱਧਨੀ ਕਲਾਂ ਦਾ ਕੀਤਾ ਗਿਆ ਘਿਰਾਓ
. . .  1 day ago
ਬੱਧਣੀ ਕਲਾਂ, 1 ਮਾਰਚ (ਸੰਜੀਵ ਕੋਛੜ)- ਬੀਤੇ ਦਿਨੀਂ ਪਿੰਡ ਮੀਨੀਆਂ ਦੇ ਇਕ ਵਿਅਕਤੀ, ਜਿਸ ਦੀ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਨੂੰ ਅੱਜ ਪੁਲਿਸ ਸਟੇਸ਼ਨ ਬੱਧਣੀ ਕਲਾਂ ਦੇ ਕੋਲ ਸੜਕ 'ਤੇ ਰੱਖ ਕੇ ਪਰਿਵਾਰਕ
ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਡਿਵਾਈਡਰ ਨਾਲ ਟਕਰਾਈ ਕਾਰ, 2 ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਤਪਾ ਮੰਡੀ, 1 ਮਾਰਚ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਐਨ. ਐਚ. 7 'ਤੇ ਤਪਾ ਬਾਈਪਾਸ 'ਤੇ ਬਣੇ ਫਲਾਈਓਵਰ 'ਤੇ ਇਕ ਬਰਨਾਲੇ ਵਾਲੇ ਪਾਸਿਓਂ ਬਠਿੰਡੇ ਨੂੰ ਜਾ ਰਹੀ ਇਕ ਕਾਰ ਅੱਜ...
ਹੈਰੋਇਨ ਸਣੇ ਇਕ ਵਿਅਕਤੀ ਦੀ ਕਾਬੂ
. . .  1 day ago
ਡਮਟਾਲ, 1 ਮਾਰਚ (ਰਾਕੇਸ਼ ਕੁਮਾਰ)- ਪਠਾਨਕੋਟ ਦੇ ਐਸ. ਐਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਨੰਗਲ ਥਾਣੇ ਦੇ ਇੰਚਾਰਜ...
ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਰੇਲ ਰੋਕੋ ਅੰਦੋਲਨ 159ਵੇਂ ਦਿਨ 'ਚ ਦਾਖਲ
. . .  1 day ago
ਜੰਡਿਆਲਾ ਗੁਰੂ, 1 ਮਾਰਚ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜ਼ਦੀਕ ਗਹਿਰੀ ਮੰਡੀ ਵਿਖੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 159ਵੇਂ ਦਿਨ 'ਚ ਦਾਖਲ ਹੋ ਗਿਆ...
ਦੀਪ ਸਿੱਧੂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
. . .  1 day ago
ਨਵੀਂ ਦਿੱਲੀ, 1 ਮਾਰਚ- 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਨੂੰਨੀ ਸਹਾਇਤਾ ਪ੍ਰਦਾਨ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਭੀੜੇ ਪੁਲਾਂ 'ਤੇ ਹੋ ਗਏ ਟਾਕਰੇ

ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਬਈ ਕਿਵੇਂ ਦੋ ਸ਼ੇਰ ਇਕ ਇਕਹਿਰੀ ਲੱਕੜ ਦੇ ਪੁਲ 'ਤੇ ਦੋਵੇਂ ਪਾਸਿਓਂ 'ਕੱਠੇ ਆ ਗਏ। ਹਊਮੇ ਤੇ ਨਾਸਮਝੀ ਦੇ ਮਾਰੇ ਲੜ ਪਏ ਤੇ ਦੋਵੇਂ ਪਾਣੀ ਵਿਚ ਡਿੱਗ ਪਏ। ਕਦੇ ਯਕੀਨ ਹੀ ਨਹੀਂ ਸੀ ਆਇਆ ਕਿ ਇੰਝ ਕਿਵੇਂ ਹੋ ਸਕਦਾ ਹੈ। ਇਹ ਗੱਲ ਪ੍ਰਤੱਖ ਦੇਖਣ ਨੂੰ ਪੰਜਾਹ ਸਾਲ ਲੱਗ ਗਏ। ਪੰਜਾਬੀਆਂ ਦੇ ਸੁਭਾਅ ਵਿਚ ਕਾਹਲ ਤੇ ਬਸ ਇਹ ਹੀ ਸੋਚਣਾ ਕਿ 'ਮੈਂ ਹੀ ਮੈਂ' ਹਾਂ। ਸਭ ਥਾਂ 'ਤੇ ਮੇਰਾ ਹੀ ਹੱਕ ਹੈ, ਕੋਈ ਹੋਰ ਕਿਵੇਂ ਮੇਰੇ ਤੋਂ ਫਾਇਦਾ ਲੈ ਜੂ, ਖਾਸ ਕਰਕੇ ਜਿਹਦਾ ਪਿੱਛਾ ਪੰਜਾਬੀ ਨਾ ਹੋਵੇ। ਸੜਕਾਂ 'ਤੇ ਹੁੰਦੀਆਂ ਰੋਜ਼ ਘਟਨਾਵਾਂ ਦੇ ਪਿੱਛੇ ਇਹੀ ਸੋਚ ਮੂਲ ਰੂਪ ਵਿਚ ਭਾਰੂ ਹੈ। ਸਦੀਆਂ ਤੋਂ ਅਸੀਂ ਵੱਟਾਂ ਪਿੱਛੇ ਲੜਦੇ ਆ ਰਹੇ ਹਾਂ। ਕਤਲ, ਮਾਰ-ਧਾੜ ਕਰਦੇ ਆ ਰਹੇ ਹਾਂ, ਧਰਤੀ 'ਤੇ ਕਬਜ਼ਾ ਕਰਨ ਦੀ ਰੀਝ ਰੱਖਦੇ ਆ ਰਹੇ ਹਾਂ, ਜਦ ਕਿ ਸੱਚ ਇਹ ਹੈ ਕਿ ਧਰਤੀ ਕਿਸੇ ਦੀ ਨਹੀਂ ਹੁੰਦੀ। ਲੱਖਾਂ ਰਾਜੇ-ਮਹਾਰਾਜੇ ਲੜਦੇ ਮਰ ਗਏ, ਪਰ ਅੱਜ ਕਿੱਥੇ ਹਨ, ਉਨ੍ਹਾਂ ਦੇ ਕਬਜ਼ੇ? ਵੱਡੇ-ਵੱਡੇ ਕਿਲ੍ਹਿਆਂ ਵਿਚ ਵੀ ਮਾਲਕ ਕਬੂਤਰ ਤੇ ਤੋਤੇ ਹੀ ਹਨ। ਸਹਿਜ ਨਾਲ ਤੇ ਸਮਝ ਨਾਲ ਜਿਊਣਾ ਜੋ-ਜੋ ਪੰਜਾਬੀ ...

ਪੂਰਾ ਲੇਖ ਪੜ੍ਹੋ »

ਝੋਨੇ/ਬਾਸਮਤੀ ਦੀ ਉੱਨਤ ਕਿਸਮ ਦੀ ਪਨੀਰੀ ਕਿਵੇਂ ਤਿਆਰ ਕਰੀਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਭ ਤੋਂ ਪਹਿਲਾਂ ਪਨੀਰੀ ਵਾਲੀ ਥਾਂ ਪੱਧਰ ਕਰ ਕੇ 100 ਕਿੱਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਗਲੀ ਸੜੀ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ। ਪਨੀਰੀ ਦੀ ਬਿਜਾਈ ਵਾਲੇ ਖੇਤ ਵਿਚ ਪਨੀਰੀ ਬੀਜਣ ਤੋਂ ਪਹਿਲਾਂ 165 ਗ੍ਰਾਮ ਯੂਰੀਆ, 375 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 250 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ ਮਰਲੇ ਦੇ ਹਿਸਾਬ ਨਾਲ ਖਿਲਾਰਨਾ ਚਾਹੀਦਾ ਹੈ। ਰੋਜ਼ਾਨਾ ਸ਼ਾਮ ਨੂੰ ਪਾਣੀ ਲਗਾ ਕੇ ਪਨੀਰੀ ਵਾਲੀ ਥਾਂ ਨੂੰ ਤਰ ਰੱਖਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ ਯੂਰੀਆ ਦੀ ਦੂਜੀ ਖੁਰਾਕ 165 ਗ੍ਰਾਮ ਯੂਰੀਆ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਸੋਧੇ ਹੋਏ ਬੀਜ ਨੂੰ ਗਿੱਲੀਆਂ ਬੋਰੀਆਂ ਉੱਪਰ ਮੋਟੀ ਤਹਿ ਵਿਚ ਖਿਲਾਰ ਕੇ ਗਿੱਲੀਆਂ ਬੋਰੀਆਂ ਨਾਲ ਢੱਕ ਦੇਣਾ ਚਾਹੀਦਾ ਹੈ। ਇਸ ਤਰ੍ਹਾਂ 24 ਤੋਂ 36 ਘੰਟੇ ਅੰਦਰ ਬੀਜ ਪੁੰਗਰ ਪਵੇਗਾ। ਇਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿੱਲੋ ਸੋਧੇ ਹੋਏ ਪੁੰਗਰੇ ਬੀਜ ਨੂੰ ਪਨੀਰੀ ਵਾਲੀ ਥਾਂ ਇਕਸਾਰ ਛਿੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 3 ਦਿਨਾਂ ਦੇ ਅੰਦਰ ਨਦੀਨਾਂ ਦੀ ...

ਪੂਰਾ ਲੇਖ ਪੜ੍ਹੋ »

ਵਿਰਸੇ ਦੀਆਂ ਬਾਤਾਂ

ਬਿਨ ਪਾਣੀ ਦੱਸੋ ਕਾਹਦੀ ਜ਼ਿੰਦਗੀ

ਦਿਨ ਚੜ੍ਹਦਿਆਂ ਜਦੋਂ ਸੂਰਜ ਅੱਗ ਵਰ੍ਹਾਉਣ ਲੱਗਦਾ ਤਾਂ ਵਾਰ-ਵਾਰ ਪਾਣੀ ਤੇ ਹੋਰ ਠੰਢੀਆਂ ਚੀਜ਼ਾਂ ਨੂੰ ਮੂੰਹ ਲਾਉਣ ਨੂੰ ਜੀਅ ਕਰਦਾ। ਠੰਢਾ-ਠੰਢਾ ਪਾਣੀ ਤਪਦੇ ਅੰਦਰੇ ਨੂੰ ਸ਼ਾਂਤ ਕਰ ਜਾਂਦਾ। ਪਿਛਲੇ ਦਿਨੀਂ ਚੰਡੀਗੜ੍ਹ ਗਿਆ ਤਾਂ ਇਕ ਸੜਕ 'ਤੇ ਪਾਣੀ ਵੇਚਣ ਵਾਲੀ ਗੱਡੀ ਖੜ੍ਹੀ ਦਿਸੀ। ਪਾਣੀ ਦੀ ਬੋਤਲ ਭਰਾਉਣੀ ਹੈ ਤਾਂ ਪੰਜ ਰੁਪਏ ਤੇ ਜੇ ਇਕ ਗਿਲਾਸ ਪਾਣੀ ਪੀਣਾ ਹੈ ਤਾਂ ਦੋ ਰੁਪਏ। ਪਾਣੀ ਸਾਫ਼-ਸੁਥਰਾ ਸੀ। ਪਾਣੀ ਪੀਣ ਮਗਰੋਂ ਮੈਂ ਹੈਰਾਨ ਵੀ ਸਾਂ ਤੇ ਖੁਸ਼ ਵੀ। ਹੈਰਾਨ ਇਸ ਕਰਕੇ ਕਿ ਗਿਲਾਸਾਂ ਵਿਚ ਪਾਣੀ ਵਿਕਣ ਲੱਗਾ ਹੈ ਤੇ ਖੁਸ਼ ਇਸ ਕਰਕੇ ਕਿ ਜਦੋਂ ਆਲੇ-ਦੁਆਲੇ ਪੀਣ ਯੋਗ ਪਾਣੀ ਬਚਿਆ ਹੀ ਨਹੀਂ, ਤਾਂ ਵੀਹ ਰੁਪਿਆਂ ਦੀ ਪਾਣੀ ਦੀ ਬੋਤਲ ਹਰ ਕੋਈ ਨਹੀਂ ਖਰੀਦ ਸਕਦਾ। ਕੁਦਰਤ ਵਲੋਂ ਮੁਫ਼ਤ ਵਿਚ ਦਿੱਤਾ ਪਾਣੀ ਦਾ ਤੋਹਫ਼ਾ ਕਿਵੇਂ ਪੈਸਿਆਂ ਨਾਲ ਗਿਣਿਆ-ਮਿਣਿਆ ਜਾਣ ਲੱਗਾ, ਇਹਦੇ ਵੱਲ ਜ਼ਰਾ ਝਾਤ ਮਾਰ ਕੇ ਦੇਖੋ। ਪਿੰਡਾਂ ਵਿਚ ਸਾਂਝੀਆਂ ਥਾਵਾਂ, ਪਹੀਆਂ 'ਤੇ ਨਲਕੇ ਲੱਗੇ ਹੁੰਦੇ ਸਨ, ਪਰ ਅੱਜ ਪਾਣੀ ਦੀਆਂ ਬੋਤਲਾਂ ਪਿੰਡਾਂ ਦੀਆਂ ਹੱਟੀਆਂ 'ਤੇ ਵੀ ਪਹੁੰਚ ਗਈਆਂ ਹਨ ਤੇ ਲੋਕ ਮਜਬੂਰੀ ਵਿਚ ਖਰੀਦ ਵੀ ...

ਪੂਰਾ ਲੇਖ ਪੜ੍ਹੋ »

ਬੀਤੇ ਸਮੇਂ ਦੀਆਂ ਯਾਦਾਂ

ਪਿੰਡਾਂ ਦੀਆਂ ਸੁਆਣੀਆਂ ਨੇ ਸੁਵੱਖਤੇ ਜਦੋਂ ਗੁਰਦੁਆਰਾ ਸਾਹਿਬ ਦੇ ਸਪੀਕਰ ਦੀ ਆਵਾਜ਼ ਸੁਣਨੀ ਤੇ ਹੋਰਾਂ ਨੂੰ ਵੀ ਖਾਸ ਕਰਕੇ ਘਰਵਾਲੇ ਨੂੰ ਉਠਾਉਣਾ ਅਖੇ, ਉਠੋ ਗੁਰਦੁਆਰੇ ਬਾਬਾ ਬੋਲ ਪਿਆ। ਉਧਰੋਂ ਚਿੜੀਆਂ ਦੀ ਚੂੰ-ਚੂੰ ਤੇ ਕੁੱਕੜ ਦੀ ਬਾਂਗ ਨੇ ਸਾਰੇ ਪਿੰਡ ਵਾਸੀਆਂ ਨੂੰ ਉਠਣ ਲਈ ਮਜਬੂਰ ਕਰ ਦੇਣਾ। ਔਰਤਾਂ ਨੇ ਇਕੱਠੀਆਂ ਹੋ ਖੂਹਾਂ ਤੋਂ ਪਾਣੀ ਲੈਣ ਜਾਣਾ, ਗਾਗਰਾਂ ਤੇ ਘੜਿਆਂ ਨੂੰ ਸਿਰਾਂ 'ਤੇ ਟਿਕਾ ਕੇ ਬੜੇ ਪਿਆਰ ਨਾਲ ਪਾਣੀ ਲੈ ਕੇ ਆਉਣਾ। ਰਾਤ ਦੇ ਜੂਠੇ ਭਾਂਡੇ ਸੁਵੱਖਤੇ ਚੁੱਲ੍ਹੇ ਦੀ ਸੁਆਹ ਨਾਲ ਸੁਆਣੀਆਂ ਨੇ ਸਾਫ਼ ਕਰਨੇ। ਬੰਦਿਆਂ ਨੇ ਉਠ ਕੇ ਹੱਥ ਵਾਲੇ ਟੋਕੇ ਨਾਲ ਪੱਠੇ ਕੁਤਰਨੇ ਤੇ ਡੰਗਰ ਵੱਛੇ ਦਾ ਕੰਮ ਸਾਂਭ ਲੈਣਾ। ਹੋਰ ਨਿੱਕੇ-ਮੋਟੇ ਘਰ ਦੇ ਕੰਮ ਨਿਬੇੜ ਲੈਣੇ। ਅਜੇ ਲੋਅ ਲੱਗਣੀ ਤੇ ਹਾਲੀਆਂ ਨੇ ਦੋ ਬਲਦਾਂ ਨਾਲ ਹਲ ਗੱਡਾ/ਰੇਹੜੀ ਉਤੇ ਹੋਰ ਸਾਮਾਨ ਰੱਖ ਲੈਣਾ, ਚਾਹ ਪੀ ਕੇ ਘਰੋਂ ਖੂਹਾਂ/ਖੇਤਾਂ ਵੱਲ ਨੂੰ ਚੱਲ ਪੈਣਾ। ਸਾਰਾ-ਸਾਰਾ ਦਿਨ ਹਲ ਵਾਹੁੰਦੇ ਰਹਿਣਾ, ਘਰ ਵਾਲੀ ਨੇ ਰੋਟੀ ਤੇ ਲੱਸੀ ਲੈ ਕੇ ਜਾਣੀ ਤੇ ਕੰਮ ਵਿਚ ਹੱਥ ਵਟਾਉਣਾ। ਸੂਰਜ ਡੁੱਬਣਾ ਤੇ ਉਸੇ ਗੱਡੇ 'ਤੇ ...

ਪੂਰਾ ਲੇਖ ਪੜ੍ਹੋ »

ਨੌਜਵਾਨ ਕਿਸਾਨ ਜੋ ਇਕ ਚਾਨਣ-ਮੁਨਾਰਾ ਸਿੱਧ ਹੋਇਆ-ਕੁਲਵਿੰਦਰ ਸਿੰਘ

ਇਨ੍ਹਾਂ ਸ਼ਬਦਾਂ ਨੂੰ ਸਹੀ ਸਿੱਧ ਕਰ ਦਿਖਾਇਆ ਕਿਸਾਨ ਕੁਲਵਿੰਦਰ ਸਿੰਘ ਨੇ। ਦੋਰਾਹੇ ਦੇ ਪਿੰਡ ਲੰਡੇ ਤੋਂ ਸਬੰਧ ਰੱਖਣ ਵਾਲਾ ਇਹ ਉਹ ਉੱਦਮੀ ਕਿਸਾਨ ਹੈ ਜਿਸ ਨੇ ਸਿਫ਼ਰ ਤੋਂ ਆਪਣੀ ਕਹਾਣੀ ਆਰੰਭੀ ਤੇ ਸਫ਼ਲਤਾ ਦਾ ਰਾਹ ਆਪ ਬਣਾਉਂਦਾ ਗਿਆ। ਆਪਣੇ ਭਵਿੱਖ ਦੇ ਲੇਖ ਖ਼ੁਦ ਲਿਖਦਾ ਅੱਗੇ ਵਧਦਾ ਗਿਆ ਅਤੇ ਆਪਣੇ-ਆਪ ਨੂੰ ਕਰਮਯੋਗੀ ਸਿੱਧ ਕੀਤਾ। ਇਹ ਉੱਦਮੀ ਕਿਸਾਨ 10+2 ਕਰਨ ਉਪਰੰਤ ਇਕ ਛੋਟੀ ਜਿਹੀ ਟਰੈਕਟਰ ਦੀ ਕੰਪਨੀ ਵਿਚ ਥੋੜ੍ਹੇ ਜਿਹੇ ਪੈਸਿਆਂ 'ਤੇ ਆਪਣੀ ਜੀਵਿਕਾ 2007 ਵਿਚ ਕਮਾਉਣ ਲੱਗਿਆ। ਥੋੜ੍ਹੇ ਸਮੇਂ ਬਾਅਦ ਕੁਲਵਿੰਦਰ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਚੱਕੀ ਦੀ ਮੋਟਰ ਨੂੰ ਸਿਰਫ਼ ਚਾਕੂ ਛੁਰੀਆਂ ਤਿੱਖੇ ਕਰਵਾਉਣ ਲਈ ਵਰਤ ਰਿਹਾ ਹੈ ਅਤੇ ਆਪਣਾ ਸਮਾਂ ਇਸ ਨੌਕਰੀ ਵਿਚ ਬੇਕਾਰ ਕਰ ਰਿਹਾ ਹੈ। ਪਿੰਡ ਦੇ 15 ਕਿੱਲੋਮੀਟਰ ਦੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਰਾਹ ਫੜਿਆ ਕੁਲਵਿੰਦਰ ਨੇ। ਬਿਨਾਂ ਇਕ ਰੁਪਿਆ ਫੀਸ ਦਿੱਤੇ ਮਧੂ ਮੱਖੀ ਪਾਲਣ ਦੀ ਸਿਖਲਾਈ ਪ੍ਰਾਪਤ ਕੀਤੀ। ਹਫ਼ਤੇ ਦੀ ਸਿਖਲਾਈ ਵਿਚ ਏਨਾ ਹੌਂਸਲਾ ਖੁੱਲ੍ਹ ਗਿਆ ਕਿ ਉਸ ਨੇ 10 ਡੱਬਿਆਂ ਨਾਲ ਆਪਣੀ ...

ਪੂਰਾ ਲੇਖ ਪੜ੍ਹੋ »

ਸਨੋਅ ਫਾਲ ਅਤੇ ਚਿੜੀਆਂ

* ਸੁਰਿੰਦਰ ਮਕਸੂਦਪੁਰੀ *

ਸਰਦੀ ਵਿਚ ਸੜਦੇ ਜੰਗਲ ਦੀ ਜੂਹੇ, ਉਸ ਠੰਢੇ ਮੁਲਕ ਦੇ ਸੰਦਲੀ ਬੂਹੇ। ਓਢ ਸਨੋਅ ਫਾਲ ਦੀ ਚਾਦਰ ਚਿੱਟੀ, ਕੁਦਰਤ ਰਾਣੀ ਦਸਤਕ ਦਿੱਤੀ। ਅੰਬਰੋਂ ਡਿੱਗੇ ਜਿਉਂ ਰੂੰ ਦੇ ਗੋਹੜੇ, ਮਨੁੱਖ ਮਾਤਰ ਸਭ ਅੰਦਰੀਂ ਹੋੜੇ। ਬਰਫ਼ਬਾਰੀ ਦੀ ਠਰਦੀ ਰੁੱਤੇ, ਬਰਫ਼ ਦੀ ਜੰਮੀ ਚਾਦਰ ਉੱਤੇ। ਅਠਖੇਲੀਆਂ ਕਰਦੀਆਂ ਚਿੜੀਆਂ ਚਹਿਕਣ, ਤੇਜ਼ ਬਰਫ਼ੀਲੀ ਬਾਰਸ਼ ਵਿਚ ਇਹ। ਚਿੱਟੀਆਂ ਕਲੀਆਂ ਬਣ ਕੇ ਮਹਿਕਣ, ਮੇਰੇ ਵਤਨ ਤੋਂ ਰੁੱਸ ਕੇ ਆਈਆਂ। ਮੈਨੂੰ ਕੰਜਕਾਂ/ਕੂੰਜਾਂ/ਚਿੜੀਆਂ ਜਾਪਣ। ਖੌਰੇ ਪ੍ਰਦੂਸ਼ਣ ਦੇ ਪ੍ਰਕੋਪ ਤੋਂ ਡਰਦੀਆਂ, ਵਿਹੁਲਾ ਪਾਣੀ ਪੀ-ਪੀ ਮਰਦੀਆਂ। ਚਿੜੀਆਂ ਨੇ ਪਰਵਾਸ ਧਾਰਿਆ, ਲੱਗ ਪਈ ਵਾੜ ਖੇਤ ਨੂੰ ਖਾਵਣ। ਮਾਲੀ ਨੇ ਹੀ ਚਮਨ ਉਜਾੜਿਆ। ਪ੍ਰਦੂਸ਼ਿਤ ਪੌਣਾਂ ਸਾਹ ਸੂਤਿਆ, ਤੜਪਣ ਚਿੜੀਆਂ ਹਉਕੇ ਭਰਦੀਆਂ। ਜੀਵ-ਜੰਤੂ ਸਭ ਰਹਿਣ ਸਲਾਮਤ, ਇਹ ਮੌਸਮ ਖ਼ੁਸ਼ਗਵਾਰ ਮੰਗਦੀਆਂ। ਰੱਬ ਦੇ ਬੰਦਿਆਂ ਕੋਲੋਂ 'ਮਕਸੂਦਪੁਰੀ', ਇਹ ਹੱਕ ਹਕੂਕ ਇਨਸਾਫ਼ ਮੰਗਦੀਆਂ। -234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਹਰੀ ਖਾਦ ਦੀ ਵਰਤੋਂ ਨਾਈਟ੍ਰੋਜਨ ਦੀ ਖਪਤ ਘਟਾਵੇ ਜ਼ਮੀਨ ਦੀ ਸਿਹਤ ਵਧਾਵੇ

ਲੋੜੀਂਦੀ ਮਾਤਰਾ ਵਿਚ ਦੇਸੀ ਖਾਦਾਂ ਦੀ ਉਪਲਬੱਧਤਾ ਨਾ ਹੋਣ ਕਾਰਨ ਝੋਨਾ ਲਾਉਣ ਤੋਂ ਪਹਿਲਾਂ ਹਰੀ ਖਾਦ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਅਤੇ ਫਾਇਦੇਮੰਦ ਹੈ। ਹਰੀ ਖਾਦ ਦਾ ਮੁੱਖ ਉਦੇਸ਼ ਜ਼ਮੀਨ ਦੇ ਖੁਰਾਕੀ ਤੱਤ ਅਤੇ ਜੈਵਿਕ ਮਾਦੇ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਹੈ। ਅਜੋਕੀ ਖੇਤੀ ਦੇ ਯੁੱਗ ਵਿਚ ਇਕ ਸਾਲ ਵਿਚ ਦੋ ਜਾਂ ਤਿੰਨ ਫਸਲਾਂ ਲੈਣ ਲਈ ਰਸਾਇਣਿਕ ਖਾਦਾਂ ਜਿਵੇਂ ਕਿ ਯੂਰੀਆ, ਡੀ.ਏ.ਪੀ. ਅਤੇ ਥੋੜ੍ਹੀ ਬਹੁਤ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇੰਨੀ ਘਣੀ ਖੇਤੀ ਕਰਨ ਕਰਕੇ ਜ਼ਮੀਨ ਵਿਚ ਲਘੂ ਤੱਤਾਂ ਦੀ ਘਾਟ ਆਉਣ ਲੱਗ ਪਈ ਹੈ। ਝੋਨੇ ਅਤੇ ਖਾਸ ਕਰਕੇ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਦੇਖਣ ਨੂੰ ਮਿਲਦੀ ਹੈ, ਜਿਸ ਦਾ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ। ਇਹ ਇਕ ਸਹਾਇਕ ਫ਼ਸਲ ਹੈ। ਇਹ ਆਪਣੀਆਂ ਜੜ੍ਹਾਂ ਵਿਚ ਗੰਢਾਂ ਵਿਚਲੇ ਬੈਕਟੀਰੀਆ ਦੀ ਮਦਦ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾ ਕਰਦੀ ਹੈ। ਢੈਂਚਾ, ਸਣ ਅਤੇ ਰਵਾਂਹ ਆਦਿ ਨੂੰ ਹਰੀ ਖਾਦ ਦੇ ਰੂਪ ਵਿਚ ਬੀਜ ਸਕਦੇ ਹਾਂ। ਇਸ ਤੋਂ ਇਲਾਵਾ ਇਨ੍ਹਾਂ ਦੇ ਸੁੱਕੇ ਮਾਦੇ ਵਿਚ ਫਾਸਫੋਰਸ ...

ਪੂਰਾ ਲੇਖ ਪੜ੍ਹੋ »

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

ਭਾਰਤ ਵਿਚ ਮੱਕੀ ਝੋਨੇ ਅਤੇ ਕਣਕ ਤੋਂ ਬਾਅਦ ਤੀਜੀ ਪ੍ਰਮੁੱੱਖ ਫ਼ਸਲ ਹੈ। ਸਾਲ 2016-17 ਦੌਰਾਨ ਪੰਜਾਬ ਵਿਚ ਮੱਕੀ ਦੀ ਕਾਸ਼ਤ 116 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ 445 ਹਜ਼ਾਰ ਟਨ ਹੋਈ । ਮੱਕੀ ਦਾ ਪ੍ਰਤੀ ਹੈਕਟਰ ਔਸਤ ਝਾੜ 38.35 ਕੁਇੰਟਲ ਰਿਹਾ । ਇਸ ਨੂੰ ਫ਼ੀਡ,ਭੋਜਨ ਅਤੇ ਚਾਰੇ ਲਈ ਵਰਤਿਆਂ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਦਯੋਗਿਕ ਵਸਤਾਂ ਜਿਵੇਂ ਕਿ ਸਟਾਰਚ, ਤੇਲ, ਪ੍ਰੋਟੀਨ, ਦਵਾਈਆਂ, ਫ਼ਿਲਮ, ਕੱੱਪੜਾ ਅਤੇ ਪੇਪਰ ਤਿਆਰ ਕੀਤਾ ਜਾਂਦਾ ਹੈ। ਪਰ ਮੱਕੀ ਦੀ ਕਾਸ਼ਤ ਅਧੀਨ ਰਕਬਾ ਵਧਾਉਣ ਲਈ ਇਸ ਦਾ ਮੰਡੀਕਰਨ ਮੁੱਖ ਮੁੱਦਾ ਹੈ। ਜੇਕਰ ਇਸ ਦਾ ਮੰਡੀਕਰਨ ਝੋਨੇ ਦੀ ਤਰਜ਼ 'ਤੇ ਹੋਵੇ ਤਾਂ ਪੰਜਾਬ ਵਿਚ ਖੇਤੀ ਵਿਭਿੰਨਤਾ ਲਿਆਉਣ ਵਿਚ ਮੱਕੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਲਈ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ। ਮੱਕੀ ਦੀ ਫ਼ਸਲ ਲਗਪਗ 100 ਦਿਨ੍ਹਾਂ ਵਿਚ ਪੱਕ ਜਾਂਦੀ ਹੈ, ਜਿਸ ਕਾਰਨ ਪਾਣੀ ਦੀ ਖਪਤ ਘੱਟ ਹੁੰਦੀ ਹੈ। ਇਸ ਦੀ ਕਾਸ਼ਤ ਬਰਾਨੀ ਇਲਾਕਿਆਂ ਵਿਚ ਵੀ ਸਫ਼ਲਤਾਪੂਰਵਕ ਕੀਤੀ ਜਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX