ਤਾਜਾ ਖ਼ਬਰਾਂ


ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  31 minutes ago
ਵਾਸ਼ਿੰਗਟਨ, 16 ਸਤੰਬਰ - ਸਾਉਦੀ ਅਰਬ ਦੀਆਂ ਤੇਲ ਫ਼ੈਕਟਰੀਆਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਕਮੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  32 minutes ago
ਸ੍ਰੀਨਗਰ, 16 ਸਤੰਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ 'ਚ ਪੈਂਦੇ ਬਾਲਾਕੋਟ ਤੇ ਮੇਂਡਰ ਸੈਕਟਰ 'ਚ ਬੀਤੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  29 minutes ago
ਅਮਰਾਵਤੀ, 16 ਸਤੰਬਰ - ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 11 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਅੱਜ ਸਵੇਰੇ ਕਿਸ਼ਤੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ...
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  47 minutes ago
ਨਵੀਂ ਦਿੱਲੀ, 16 ਸਤੰਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਤੋਂ ਸੁਣਵਾਈ...
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  about 1 hour ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਬਣੂੰ ਪੀ.ਟੀ. ਊਸ਼ਾ

ਆਪਣੇ ਚਮਕੀਲੇ ਰੂਪ, ਰੁਖ਼, ਅੰਦਾਜ਼ ਨੂੰ ਲੈ ਕੇ ਜੈਕੀ ਹਮੇਸ਼ਾ ਚਰਚਿਤ ਰਹੀ ਹੈ। ਜੈਕਲਿਨ ਦਾ ਫੈਸ਼ਨ ਸੈਂਸ ਵੀ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ। ਰੁਝੇਵੇਂ 'ਚੋਂ ਸਮਾਂ ਕੱਢ ਕੇ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ। 'ਗਰਲ ਫਰੈਂਡ ਤੋਂ ਬ੍ਰੇਕ ਅੱਪ ਤੇ ਫਿਰ ਕਾਲਾ ਸੂਟ' ਉਹ ਇਹ ਕਿਹੜਾ ਗੀਤ ਪਰ ਸ਼ਾਇਦ ਮੇਰਾ ਨਹੀਂ, ਇਹ ਅਟਪਟੀ ਜਿਹੀ ਕੈਪਸ਼ਨ ਲਿਖ ਕੇ ਜੈਕੀ ਨੇ ਤਸਵੀਰ ਇੰਸਟਾਗ੍ਰਾਮ 'ਤੇ ਪਾਈ ਹੈ। 10 ਲੱਖ ਤੋਂ ਵੱਧ ਲਾਈਕਸ ਉਸ ਨੂੰ ਮਿਲੇ ਹਨ। ਲੋਕਾਂ ਨੇ ਤੁਰੰਤ ਜੈਕੀ ਨੂੰ ਨੱਥੀ ਕਰ ਕੇ ਪੋਸਟ ਕੀਤਾ, ਮੈਡਮ ਤੁਹਾਡੇ ਲਈ ਸੱਤ ਖੂਨ ਕਰ ਸਕਦੇ ਹਾਂ। ਸੋਨੂੰ ਹੁਣ ਕੈਟੀ ਲਈ ਦਿਲਚਸਪੀ ਲੈਂਦੇ ਹਨ ਤਾਂ ਹੀ ਅਟਪਟੀਆਂ ਗੱਲਾਂ। ਇਕ ਹੋਰ ਬੰਦੇ ਨੇ ਜੈਕੀ ਨੂੰ ਪ੍ਰਤੀਕਿਰਿਆ ਦਿੱਤੀ ਹੈ। ਇਸ ਸਮੇਂ 'ਡਰਾਈਵ' ਫ਼ਿਲਮ ਹੀ ਉਸ ਕੋਲ ਹੈ ਜਾਂ ਫਿਰ 'ਮਿਸਿਜ਼ ਕਿੱਲਰ' ਵੈੱਬ ਸੀਰੀਜ਼ ਉਸ ਕੋਲ ਹੈ। ਉਮੀਦਾਂ 'ਤੇ ਸੰਸਾਰ ਚਲਦਾ ਹੈ...ਤੇ... 'ਕਿੱਕ-2' ਦਾ ਕੰਮ ਸ਼ੁਰੂ ਹੋ ਗਿਆ ਹੈ। ਇਥੇ ਵੀ ਜੈਕੀ ਨੂੰ ਉਮੀਦ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਾਰ ਸੱਲੂ ਮੀਆਂ ਚਾਹੁੰਦੇ ਹਨ ਦੀਪਿਕਾ ਨਾਲ ਜੋੜੀ... ਤੇ ਇਧਰ ਰੇਵਤੀ ਵਰਮਾ ਨੇ ਪੀ.ਟੀ. ਊਸ਼ਾ 'ਤੇ ਫ਼ਿਲਮ ਸ਼ੁਰੂ ਕੀਤੀ ਹੈ। ਗੱਲ ਜੈਕੀ 'ਤੇ ਆ ਟਿਕੀ ਹੈ ਕਿਉਂਕਿ ਕੈਟੀ ਤਾਂ ਰੇਵਤੀ ਦੇ ਬਜਟ 'ਚ ਨਹੀਂ ਹੈ। ਜੈਕੀ ਦਾ ਜਿੰਮ ਪ੍ਰੇਮ ਇਹ ਬਾਇਓਪਿਕ ਉਸ ਨੂੰ ਦਿਵਾ ਸਕਦਾ ਹੈ। ਆਪਣੀ ਦੀਦੀ ਨਾਲ ਜੈਕੀ ਹੁਣੇ ਹੀ ਛੁੱਟੀਆਂ ਮਨਾ ਕੇ ਆਈ ਹੈ। ਗੁਲਾਬੀ ਰੰਗ ਦਾ ਤੈਰਾਕੀ ਸੂਟ ਜਿਸ 'ਤੇ 'ਬੌਬੀ' ਲਿਖਿਆ ਹੈ, ਪਹਿਨ ਕੇ ਜੈਕੀ ਨੇ ਫੋਟੋਆਂ ਖਿਚਵਾਈਆਂ। ਇਹ ਸਭ ਕੁਝ 'ਡਰਾਈਵ' ਤੋਂ ਬਾਅਦ ਖਾਲੀ ਪਏ ਆਪਣੇ ਕੈਰੀਅਰ ਨੂੰ ਭਰਨ ਦੀਆਂ ਸਕੀਮਾਂ ਹਨ। ਸਲਮਾਨ ਤੋਂ 'ਨਾਂਹ' ਤੇ ਰੇਵਤੀ ਵਲੋਂ ਥੋੜੀ ਦਿਲਚਸਪੀ ਤੇ ਪੀ.ਟੀ. ਊਸ਼ਾ ਦੀ ਬਾਇਓਪਿਕ ਕਰਕੇ ਲੀਹ ਤੋਂ ਲਹਿ ਗਈ ਜੈਕੀ ਦੀ ਫ਼ਿਲਮੀ ਰੇਲ ਫਿਰ ਸਰਪਟ ਸੁਪਰ ਫਾਸਟ ਬਣ ਕੇ ਦੌੜੇਗੀ। ਚਮਕਦੀਆਂ ਤੇ ਭੜਕਾਊ ਤਸਵੀਰਾਂ ਚਰਚਾ ਦੇਣਗੀਆਂ। ਚਰਚਾ ਹੋਵੇਗੀ ਤਾਂ ਇਥੇ ਪੁੱਛਗਿੱਛ ਹੋਊ... ਜੈਕਲਿਨ ਦੀ ਵਿਉਂਤਬੰਦੀ ਸਹੀ ਹੈ, ਅੱਗੇ ਰੱਬ ਜਾਣੇ...।


ਖ਼ਬਰ ਸ਼ੇਅਰ ਕਰੋ

ਨੋਰਾ ਫਤੇਹੀ

ਚੁਸਤ ਤੇ ਚਲਾਕ

ਅਕਸਰ ਨਵੇਂ-ਨਵੇਂ ਸ਼ੋਸ਼ੇ ਤੇ ਵੀਡੀਓ ਨੋਰਾ ਫਤੇਹੀ ਦੇ ਤੁਸੀਂ ਇੰਟਰਨੈੱਟ 'ਤੇ ਦੇਖਦੇ ਹੋਵੋਗੇ। ਬੈਲੇ ਡਾਂਸ ਲਈ ਮਸ਼ਹੂਰ ਇਹ ਕੁੜੀ 'ਭਾਰਤ' ਨਾਲ ਚਰਚਿਤ ਹੋਈ ਹੈ। ਸ਼ਰਧਾ ਤੇ ਵਰੁਣ ਨਾਲ 'ਸਟਰੀਟ ਡਾਂਸਰ' 'ਚ ਵੀ ਹੈ। ਡਾਂਸ ਲਈ ਤਾਂ ਜਾਨੂੰਨ ਕੁੱਟ-ਕੁੱਟ ਉਸ ਅੰਦਰ ਭਰਿਆ ਪਿਆ ਹੈ। ਵਿਦੇਸ਼ 'ਚ ਸੜਕਾਂ 'ਤੇ ਕੱਪੜੇ ਵੇਚਦੀ ਨੋਰਾ ਦਾ ਵੀਡੀਓ ਵੀ ਕਾਫ਼ੀ ਵਾਇਰਲ ਹੋਇਆ ਹੈ। ਸਥਾਨਕ ਭਾਸ਼ਾ 'ਚ ਉਹ ਕੱਪੜਿਆਂ ਦੀ ਕੀਮਤ ਵੀ ਦੱਸ ਰਹੀ ਹੈ। ਯਾਦ ਕਰੋ 'ਇਸਤਰੀ', 'ਬਾਹੂਬਲੀ', 'ਕਿੱਕ-2' 'ਚ ਨੋਰਾ ਦੇ ਆਈਟਮ ਨੰਬਰ ਹਨ। 'ਸਟਰੀਟ ਡਾਂਸਰ-3 ਡੀ' 1999 ਦੀ 'ਸਿਰਫ਼ ਤੁਮ' ਦਾ ਰੀਮੇਕ ਨੋਰਾ ਨੂੰ ਬਹੁਤ ਪਿਆਰਾ ਲੱਗਦਾ ਹੈ। ਇਹ ਸ਼ਾਇਦ 'ਸਟਰੀਟ ਡਾਂਸਰ' 'ਚ ਨੋਰਾ 'ਤੇ ਹੀ ਹੈ। ਨੋਰਾ ਨੇ ਇਹ ਬਿਆਨ ਦੇ ਕੇ ਨੇਹਾ ਧੂਪੀਆ ਦਾ ਦਿਲ ਸਾੜ ਦਿੱਤਾ ਹੈ ਕਿ ਅੰਗਦ ਬੇਦੀ ਨਾਲ ਉਸ ਦਾ ਪਿਆਰ ਜਗ ਤੋਂ ਨਿਰਾਲਾ ਸੀ। ਕੀ ਨੋਰਾ ਇਹ ਸਭ ਸਸਤੇ ਪ੍ਰਚਾਰ ਲਈ ਕਰ ਰਹੀ ਹੈ? ਪ੍ਰਚਾਰ ਲਈ ਤੇ ਨੋਰਾ ਬੱਚਿਆਂ ਨੂੰ ਵੀ ਹਥਿਆਰ ਬਣਾ ਲੈਂਦੀ ਹੈ। 'ਸਤਿਆਮੇਵ ਜਯਤੇ' ਦੇ 'ਦਿਲਬਰ ਦਿਲਬਰ' ਗਾਣੇ 'ਤੇ ਲੰਦਨ 'ਚ ਉਸ ਨੇ ਸਥਾਨਕ ਬੱਚੇ ਨਚਾ ਦਿੱਤੇ ਤੇ ਉਨ੍ਹਾਂ ਤੋਂ ਠੁਮਕੇ ਲੁਆਏ। ਨੋਰਾ ਚਾਹੁੰਦੀ ਹੈ ਕਿ ਉਹ ਅਭਿਨੇਤਰੀ ਬਣੇ ਪਰ ਬਾਲੀਵੁੱਡ ਉਸ ਨੂੰ 'ਆਈਟਮ ਗਰਲ' ਤੱਕ ਰੱਖਣਾ ਚਾਹੁੰਦਾ ਹੈ। ਸਾਫ਼ ਗੱਲ ਹੈ ਕਿ ਨੋਰਾ ਪੂਰੀ ਚਲਾਕ-ਚੁਸਤ ਤੇ ਮੌਕਾ ਦੇਖ ਕੇ ਤੀਰ ਲਾਉਣ ਦੀਆਂ ਕੋਸ਼ਿਸ਼ਾਂ 'ਚ ਹੈ।

ਰਿਤਿਕ ਰੌਸ਼ਨ

ਸੁਪਰ-30

'ਸੁਪਰ-30' ਲਈ ਰਿਤਿਕ ਰੌਸ਼ਨ ਕਈ ਆਸਾਂ ਦੀ ਗਾਗਰ ਸਿਰ 'ਤੇ ਲੈ ਘੁੰਮ ਰਿਹਾ ਹੈ। ਤਾਂ ਹੀ ਹਰ ਦਿਨ ਸੋਸ਼ਲ ਮੀਡੀਆ 'ਤੇ ਉਹ ਇਸ ਫ਼ਿਲਮ ਬਾਰੇ ਕੋਈ ਨਾ ਕੋਈ ਖ਼ਬਰ, ਪੋਸਟ, ਫੋਟੋ ਜਾਂ ਵੀਡੀਓ ਪਾਉਂਦਾ ਰਹਿੰਦਾ ਹੈ। 'ਸੁਪਰ-30' ਲਈ ਤਾਜ਼ਾ ਟਵੀਟ 'ਚ ਰਿਤਿਕ ਨੇ ਜ਼ਿੰਦਗੀ ਤੇ ਗਣਿਤ ਦੇ ਨੰਬਰਾਂ 'ਚ ਅੰਤਰ ਦੀ ਹੈਰਾਨੀਜਨਕ ਗੱਲ ਲੋਕਾਂ ਨਾਲ ਸਾਂਝੀ ਕੀਤੀ ਹੈ। ਦੋਵੇਂ ਹੀ ਰਿਤਿਕ ਅਨੁਸਾਰ ਸਮੱਸਿਆਵਾਂ ਨਾਲ ਭਰਪੂਰ ਹਨ। 'ਸੁਪਰ-30' 'ਚ ਰਿਤਿਕ ਨੇ ਬਿਹਾਰ ਦੇ ਗਣਿਤ ਮਾਹਿਰ ਆਨੰਦ ਕੁਮਾਰ ਦੇ ਸੰਘਰਸ਼ ਦੀ ਕਹਾਣੀ ਦਾ ਬਿਰਤਾਂਤ ਪਾਇਆ ਹੈ। ਮ੍ਰਿਣਾਲ ਠਾਕੁਰ 'ਸੁਪਰ-30' 'ਚ ਰਿਤਿਕ ਦੇ ਨਾਲ ਹੈ। 12 ਜੁਲਾਈ ਨੂੰ ਰਿਤਿਕ ਦੀ 'ਸੁਪਰ-30' ਆ ਰਹੀ ਹੈ। ਵਿਕਾਸ ਬਹਿਲ ਇਸ ਫ਼ਿਲਮ ਦਾ ਨਿਰਦੇਸ਼ਕ ਹੈ। 'ਸੁਪਰ-30' ਦਾ ਗਾਣਾ ਵੀ ਪ੍ਰਸਿੱਧ ਹੈ। 'ਕੁਮ ਕੁਮ ਭਾਗਾਂ' ਵਾਲੀ ਹੈ। ਮ੍ਰਿਣਾਲ ਠਾਕੁਰ ਦੀ ਰਿਤਿਕ ਨੇ ਕਿਸਮਤ ਹੀ ਬਣਾ ਦਿੱਤੀ ਹੈ, ਜੋ ਰਿਤਿਕ ਨਾਲ 'ਸੁਪਰ-30' 'ਚ ਹੀਰੋਇਨ ਹੈ। ਮ੍ਰਿਣਾਲ ਦੀ ਜ਼ਿੰਦਗੀ ਦਾ ਭੂਗੋਲ ਹੀ ਰਿਤਿਕ ਨੇ 'ਸੁਪਰ-30' ਨਾਲ ਬਦਲ ਦਿੱਤਾ ਹੈ।

ਨਵਨੀਤ ਕੌਰ

ਫ਼ਿਲਮਾਂ, ਸਿਆਸਤ ਨਾਲੋ-ਨਾਲ

ਕੰਨੜ ਦੀ 'ਨੰਦਿਨੀ' ਤੇਲਗੂ ਦੀਆਂ 'ਗੁੱਡ ਬੁਆਏ', 'ਮਹਾਰਾਣੀ', 'ਰੂਮਾ', 'ਟੈਰਰ', 'ਫਲੈਸ਼ ਨਿਊਜ਼', 'ਕਾਲ-ਚਕਰਮ' ਸਮੇਤ ਕਾਫੀ ਫ਼ਿਲਮਾਂ ਕਰ ਚੁੱਕੀ ਨਵਨੀਤ ਕੌਰ ਨੇ ਹਿੰਦੀ ਦੀ 'ਚੇਤਨਾ' ਤੋਂ ਇਲਾਵਾ 9 ਸਾਲ ਪਹਿਲਾਂ ਪੰਜਾਬੀ ਫ਼ਿਲਮ 'ਲੜ ਗਿਆ ਪੇਚਾ' ਕੀਤੀ ਸੀ ਤੇ 'ਛੇਵਾਂ ਦਰਿਆ' 'ਚ ਵੀ ਉਹ ਹੈ ਸੀ। ਖਾਸ ਗੱਲ ਇਹ ਹੈ ਕਿ ਨਵਨੀਤ ਇਸ ਸਮੇਂ ਸੰਸਦ ਮੈਂਬਰ ਹੈ ਤੇ ਹੁਣੇ ਹੋਈਆਂ ਲੋਕ ਸਭਾ ਚੋਣਾਂ 'ਚ ਨਵਨੀਤ ਰਵੀ ਰਾਣਾ ਯਾਨੀ ਨਵਨੀਤ ਕੌਰ ਅਮਰਾਵਤੀ ਤੋਂ ਆਜ਼ਾਦ ਚੋਣ ਲੜ ਕੇ ਸੰਸਦ ਮੈਂਬਰ ਚੁਣੀ ਗਈ ਹੈ। ਅੰਦਾਜ਼ਾ ਲਾਓ ਕਿ ਦੱਖਣ 'ਚ ਲੋਕ ਹੱਥੀਂ ਛਾਵਾਂ ਨਵੀ ਨੂੰ ਕਰਦੇ ਹਨ। ਸ਼ਿਵ ਸੈਨਾ ਨੂੰ ਹਰਾਉਣਾ ਉਸ ਦੇ ਗੜ੍ਹ 'ਚ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਨਵੀ ਨੇ ਇਹ ਕਰ ਦਿਖਾਇਆ ਹੈ। 33 ਸਾਲ ਦੀ ਨਵਨੀਤ ਨੇ ਆਜ਼ਾਦ ਵਿਧਾਇਕ ਰਵੀ ਰਾਣਾ ਨਾਲ ਵਿਆਹ ਕਰਵਾਇਆ ਹੈ। ਵੈਸੇ ਰਾਜਨੀਤੀ ਤੇ ਫ਼ਿਲਮਾਂ ਹੁਣ ਰਿਵਾਜ ਹੀ ਹੈ। ਤਾਂ ਹੀ ਕਦੇ ਜਾਤ ਦੇ ਪ੍ਰਮਾਣ ਪੱਤਰ 'ਤੇ ਕਦੇ ਹੋਰ ਰੌਲੇ-ਰੱਪੇ ਉਸ ਨੂੰ ਲੈ ਕੇ ਪਏ ਹਨ ਪਰ ਉਹ ਬੇਫ਼ਿਕਰ ਆਪਣੇ ਸਫ਼ਰ 'ਤੇ ਚੱਲ ਰਹੀ ਹੈ। ਮਾਡਲ ਰਹੀ ਨਵੀ ਨੇ 6 ਸੰਗੀਤ ਵੀਡੀਓ ਵੀ ਕੀਤੇ ਹਨ। ਯੋਗਾ ਨਾਲ ਪਿਆਰ ਨੇ ਹੀ ਬਾਬਾ ਰਾਮਦੇਵ ਦੇ ਆਸ਼ਰਮ 'ਚ ਉਸ ਨੂੰ ਨੇਤਾ ਰਵੀ ਰਾਣਾ ਨਾਲ ਮਿਲਾਇਆ ਤੇ ਸਮੂਹਿਕ ਵਿਆਹ ਸਮਾਰੋਹ 'ਚ ਉਹ ਵਿਆਹੀ ਗਈ। 8 ਸਾਲ ਪਹਿਲਾਂ 3162 ਜੋੜਿਆਂ 'ਚ ਵਿਆਹ ਕਰਵਾ ਇਕ ਪਾਸੇ 'ਗਲੈਮਰ ਦੁਨੀਆ' ਤੇ ਦੂਜੇ ਪਾਸੇ ਸਾਦਾ ਵਿਆਹ ਨਵੀ ਨੇ ਮਿਸਾਲ ਪੈਦਾ ਕੀਤੀ ਹੈ। ਤੇਲਗੂ ਫ਼ਿਲਮਾਂ ਕਰਕੇ ਹੀ ਸਟਾਰਡੰਮ ਉਸ ਨੇ ਹਾਸਲ ਕੀਤਾ ਹੈ। ਸਿਰਫ਼ ਪਲੱਸ ਟੂ ਹੀ ਕੀਤੀ ਹੈ ਪਰ ਵਿਆਹ 'ਤੇ ਨਾਮਵਰ ਹਸਤੀਆਂ, ਸਹਾਰਾ ਮੁਖੀ ਤੇ ਹੋਰ ਨੇਤਾ ਵੀ ਪਹੁੰਚੇ ਸਨ। ਜੂਨੀਅਰ ਐਨ.ਟੀ.ਆਰ. ਤੇ ਵਿਜੈ ਕਾਂਤ ਨਾਲ ਦੱਖਣ 'ਚ ਉਸ ਦੀ ਜੋੜੀ ਕਾਫ਼ੀ ਮਸ਼ਹੂਰ ਹੋਈ। ਗੱਲ ਭਵਿੱਖ ਦੀ ਕਰੀਏ ਤਾਂ ਫ਼ਿਲਮਾਂ ਲਈ ਸਮਾਂ ਕੱਢਣਾ ਹੈ, ਰਾਜਨੀਤੀ ਵੀ ਕਰਨੀ ਹੈ, ਲੋਕਾਂ ਦੇ ਕੰਮ ਵੀ ਤੇ ਨਵਨੀਤ ਇਕ ਦਿਨ ਮੰਤਰੀ ਬਣ ਕੇ ਜ਼ਰੂਰ ਕੁਝ ਕਰਨ ਦੇ ਸੁਪਨੇ ਰੱਖਦੀ ਹੈ। ਇੰਜ ਹੀ ਇਹ ਪੂਰੇ ਵੀ ਹੋ ਜਾਣੇ ਹਨ।


-ਸੁਖਜੀਤ ਕੌਰ

'ਛੜਾ' ਫ਼ਿਲਮ ਰਾਹੀਂ ਇਕ ਵਾਰ ਫੇਰ ਵੱਡੇ ਪਰਦੇ 'ਤੇ ਧੁੰਮਾਂ ਪਾਵੇਗੀ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਜੋੜੀ

ਬਾਲੀਵੁੱਡ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਪੰਜਾਬੀ ਫ਼ਿਲਮਾਂ ਦੀ ਸੁਪਰਹਿੱਟ ਅਦਾਕਾਰਾ ਨੀਰੂ ਬਾਜਵਾ ਦੀ ਜੋੜੀ 4 ਸਾਲਾਂ ਬਾਅਦ 21 ਜੂਨ ਨੂੰ ਵਿਸ਼ਵ ਭਰ ਵਿਚ ਰਿਲੀਜ਼ ਹੋਣ ਵਾਲੀ ਆਪਣੀ ਨਵੀਂ ਫ਼ਿਲਮ 'ਛੜਾ' ਰਾਹੀਂ ਇਕ ਵਾਰ ਫੇਰ ਵੱਡੇ ਪਰਦੇ 'ਤੇ ਧੁੰਮਾਂ ਪਾਉਣ ਲਈ ਆ ਰਹੀ ਹੈ।
'ਛੜਾ' ਫ਼ਿਲਮ ਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਫ਼ਿਲਮ ਛੜਿਆਂ ਦੀ ਜ਼ਿੰਦਗੀ ਨਾਲ ਸਬੰਧਿਤ ਹੈ। ਫ਼ਿਲਮ ਦੇ ਟਰੇਲਰ ਅਤੇ ਗੀਤ ਛੜਾ, ਟੌਮੀ, ਐਕਸਪੈਨਸਿਵ, ਮਹਿਫ਼ਲ, ਮੋਰ ਨੂੰ ਲੱਖਾਂ ਲੋਕਾਂ ਨੇ ਦੇਖ ਕੇ ਤੇ ਪਸੰਦ ਕਰ ਕੇ ਸੁਪਰਹਿੱਟ ਕਰ ਦਿੱਤਾ ਹੈ। ਫ਼ਿਲਮ ਦੇ ਟਰੇਲਰ ਤੇ ਪੋਸਟਰਾਂ ਵਿਚ ਦਿਲਜੀਤ ਦੀ ਕੌਮਾਂਤਰੀ ਸੁਪਰ ਸਟਾਰ ਕੈਲੀ ਜੈਨਰ ਪ੍ਰਤੀ ਦੀਵਾਨਗੀ ਦਿਖਾਈ ਗਈ ਹੈ ਅਤੇ ਉਸ ਦੇ ਹੱਥ ਵਿਚ ਦੇਸੀ ਪੰਜਾਬੀ ਛੜਾ ਪਲਾਸਟਿਕ ਦੀ ਗੁੱਡੀ ਫੜ੍ਹੀ ਹੋਈ ਹੈ। ਫ਼ਿਲਮ ਦੀ ਰੋਚਕ ਟੈਗਲਾਈਨ 'ਕੁੱਤਾ ਹੋਵੇ ਜਿਹੜਾ ਵਿਆਹ ਕਰਵਾਵੇ' ਸਾਰਿਆਂ ਦੀ ਜ਼ੁਬਾਨ 'ਤੇ ਚੜ੍ਹੀ ਹੋਈ ਹੈ। 'ਛੜਾ' ਫ਼ਿਲਮ ਵਿਚ ਦਿਲਜੀਤ ਇਕ ਪਿਆਰ ਦੇਸੀ ਕਿਰਦਾਰ ਵਿਚ ਨਜ਼ਰ ਆਵੇਗਾ, ਫ਼ਿਲਮ ਵਿਚ ਛੜਿਆਂ ਦੀ ਜ਼ਿੰਦਗੀ ਦੇ ਹਰ ਰੰਗ ਨੂੰ ਬੜੇ ਵਧੀਆ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਨੀਰੂ ਬਾਜਵਾ ਨੂੰ ਵਿਆਹ ਤੇ ਮੁੰਡਿਆਂ ਤੋਂ ਦੂਰ ਰਹਿਣਾ ਚੰਗਾ ਲੱਗਦਾ ਹੈ। ਦੂਸਰੇ ਪਾਸੇ ਦਿਲਜੀਤ ਵਿਆਹ ਨੂੰ ਬੇਲੋੜਾ ਤੇ ਇਨਸਾਨ ਵੱਲੋਂ ਧੱਕੇ ਨਾਲ ਬਣਾਇਆ ਗਿਆ ਰਿਸ਼ਤਾ ਦੱਸਦਾ ਹੈ। ਛੜਿਆਂ ਤੇ ਵਿਆਹਿਆਂ ਦੀ ਜ਼ਿੰਦਗੀ ਨੂੰ ਫ਼ਿਲਮ ਵਿਚ ਬੜੀ ਖ਼ੂਬਸੂਰਤੀ ਨਾਲ ਦਰਸਾਉਣ ਦਾ ਉਪਰਾਲਾ ਕੀਤਾ ਗਿਆ ਹੈ।
ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਪੰਜਾਬੀ ਫ਼ਿਲਮ ਸਨਅਤ ਦੀ ਝੌਲੀ ਵਿਚ ਕਈ ਸਪੁਰਹਿੱਟ ਫ਼ਿਲਮਾਂ ਪਾਉਣ ਵਾਲੇ ਜਗਦੀਪ ਸਿੰਘ ਸਿੱਧੂ ਹਨ ਅਤੇ ਫ਼ਿਲਮ ਦੇ ਸੰਵਾਦ ਵੀ ਉਨ੍ਹਾਂ ਨੇ ਹੀ ਲਿਖੇ ਹਨ ਜਦਕਿ ਫ਼ਿਲਮ ਦੇ ਨਿਰਮਾਤਾ 'ਕੈਰੀ ਆਨ ਜੱਟਾ-2' ਤੇ 'ਵਧਾਈਆਂ ਜੀ ਵਧਾਈਆਂ' ਬਣਾਉਣ ਵਾਲੇ ਏ.ਐਡ.ਏ. ਐਡਵਾਈਜ਼ਰਸ ਦੇ ਅਤੁਲ ਭੱਲਾ, ਅਮਿਤ ਭੱਲਾ ਅਤੇ 'ਉੜਤਾ ਪੰਜਾਬ', 'ਕੇਸਰੀ', 'ਜੱਟ ਐਂਡ ਜੂੁਲੀਅਟ-1', 'ਜੱਟ ਐਂਡ ਜੂੁਲੀਅਟ-2' ਤੇ 'ਪੰਜਾਬ 1984' ਦਾ ਨਿਰਦੇਸ਼ਨ ਕਰਨ ਵਾਲੇ ਬਰੈਟ ਪ੍ਰੋਡਕਸ਼ਨ ਦੇ ਅਨੁਰਾਗ ਸਿੰਘ, ਅਮਨ ਗਿੱਲ, ਪਵਨ ਗਿੱਲ ਹਨ। ਫ਼ਿਲਮ ਦਾ ਸੰਗੀਤ ਨਿੱਕ ਧੰਮੂ, ਜੇ.ਐਸ.ਐਲ. ਸਿੰਘ, ਵੀ. ਰੈਕ. ਐਕਸ ਮਿਊਜ਼ਿਕ ਦੇ ਰਾਕੇਸ਼ ਵਰਮਾ ਨੇ ਤਿਆਰ ਕੀਤਾ ਹੈ। ਗੀਤਾਂ ਦੇ ਬੋਲ ਹੈਪੀ ਰਾਏਕੋਟੀ, ਰਾਜ ਰਣਜੋਧ, ਰੈਵ ਹੰਜਰਾ ਨੇ ਲਿਖੇ ਹਨ। ਫ਼ਿਲਮ ਦੇ ਗੀਤਾਂ ਨੂੰ ਦਿਲਜੀਤ ਦੁਸਾਂਝ, ਰਾਜ ਰਣਜੋਧ ਨੇ ਗਾਇਆ, ਅਦਾਕਾਰ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ-2, ਸਰਦਾਰ ਜੀ, ਜਿਹਨੇ ਮੇਰਾ ਦਿਲ ਲੁੱਟਿਆ ਰਾਹੀਂ ਬਾਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਚੁੱਕੀ ਹੈ। 4 ਸਾਲ ਬਾਅਦ ਇਹ ਜੋੜੀ ਮੁੜ ਨਵੀਂ ਕਹਾਣੀ ਤੇ ਨਵਾਂ ਅੰਦਾਜ਼ ਲੈ ਕੇ ਦਰਸ਼ਕਾਂ ਦੇ ਸਾਹਮਣੇ ਆ ਰਹੀ ਹੈ। ਦਿਲਜੀਤ ਤੇ ਨੀਰੂ ਬਾਜਵਾ ਦੀ ਜੋੜੀ ਬਾਲੀਵੁੱਡ ਦੀ ਸੁਪਰਹਿੱਟ ਧਰਮਿੰਦਰ ਤੇ ਹੇਮਾ ਮਾਲਿਨੀ, ਸ਼ਾਹਰੁਖ ਖ਼ਾਨ ਤੇ ਕਾਜੋਲ, ਗੁਰਦਾਸ ਮਾਨ ਤੇ ਪਰੀਤੀ ਸਪਰੂ ਦੀ ਜੋੜੀ ਵਾਂਗ ਬਣ ਗਈ ਹੈ, ਜਿਸ ਨੇ ਜਿੰਨੀਆਂ ਵੀ ਫ਼ਿਲਮਾਂ ਵਿਚ ਕੰਮ ਕੀਤਾ ਉਹ ਫ਼ਿਲਮਾਂ ਸੁਪਰਹਿੱਟ ਰਹੀਆਂ। ਫਿਲਮ ਦੇ ਨਿਰਦੇਸ਼ਕ ਤੇ ਨਿਰਮਾਤਾ ਅਤੇ ਕਲਾਕਾਰਾਂ ਨੂੰ ਇਸ ਫ਼ਿਲਮ ਤੋਂ ਬਹੁਤ ਜ਼ਿਆਦਾ ਆਸਾਂ ਹਨ।


-ਪੁਨੀਤ ਬਾਵਾ,
ਵਿਸ਼ੇਸ਼ ਪ੍ਰਤੀਨਿਧ, ਲੁਧਿਆਣਾ।

ਤਮੰਨਾ ਭਾਟੀਆ

ਜ਼ਿੰਦਗੀ ਸ਼ੁੱਕਰਵਾਰ ਤੱਕ

ਤਮੰਨਾ ਭਾਟੀਆ ਚਾਹੇ ਹਿੰਦੀ ਫ਼ਿਲਮਾਂ ਦੀ ਸੁਪਰ ਹੀਰੋਇਨ ਨਹੀਂ ਬਣ ਸਕੀ ਪਰ ਦੱਖਣ ਦੀਆਂ ਫ਼ਿਲਮਾਂ 'ਚ ਉਹ ਛਾਈ ਹੋਈ ਹੈ। 'ਬਾਹੂਬਲੀ' ਨੇ ਉਸ ਦੀ ਪਛਾਣ ਬਣਾਈ ਹੈ। ਤਮੰਨਾ ਨੇ ਕਿਹਾ ਕਿ ਉਹ ਉਚਾਈ ਤੋਂ ਡਰਦੀ ਹੈ। ਉਹ ਕਹਿੰਦੀ ਹੈ ਕਲਾਕਾਰ ਬਣਨ ਲਈ ਨਿਕਲੀ ਸਾਂ ਪਰ ਬਣ ਗਈ ਨਾਇਕਾ ਤੇ ਮਹਿਸੂਸ ਹੋਇਆ ਕਿ ਸਟਾਰਡਮ ਮਿਲਣਾ ਆਮ ਹੀ ਹੈ। ਇਹ ਪਹੁੰਚ ਤੋਂ ਬਾਹਰ ਦੀ ਗੱਲ ਨਹੀਂ। ਉਹ ਕਿਸਮਤ ਵਾਲੀ ਹੈ ਕਿ ਦੱਖਣ 'ਚ ਉਸ ਕੋਲ ਵਫਾਦਾਰ ਪ੍ਰਸੰਸਕ ਹਨ। ਤਮੰਨਾ ਕਹਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਸ਼ੁੱਕਰਵਾਰ ਤੋਂ ਸ਼ੁੱਕਰਵਾਰ ਤੱਕ ਵਾਲੀ ਹੈ। ਇਸ ਦਿਨ ਦੇ ਨਾਲ ਹੀ ਬਹੁਤ ਕੁਝ ਬਦਲ ਜਾਂਦਾ ਹੈ। ਕੁਝ ਚੰਗੇ ਸ਼ੁੱਕਰਵਾਰ ਤੇ ਕੁਝ ਮਾੜੇ ਸ਼ੁੱਕਰਵਾਰ ਤਮੰਨਾ ਨੇ ਦੇਖੇ ਹਨ। 'ਖ਼ਾਮੋਸ਼ੀ' ਫ਼ਿਲਮ ਲਈ ਉਸ ਨੇ ਗੂੰਗਿਆਂ ਤੇ ਬੋਲਿਆਂ ਦੀ ਸੰਕੇਤਕ ਭਾਸ਼ਾ ਵੀ ਸਿੱਖੀ ਹੈ। ਅੱਜਕਲ੍ਹ ਉਸ ਅਨੁਸਾਰ ਹਰੇਕ ਫ਼ਿਲਮ ਲਈ ਕੁਝ ਨਾ ਕੁਝ ਸਿੱਖਣਾ ਪੈਂਦਾ ਹੈ। ਹਾਲਾਂਕਿ ਤਮੰਨਾ ਦਾ ਆਨਲਾਈਨ ਵਪਾਰ ਵੀ ਹੈ ਪਰ ਜ਼ਿਆਦਾ ਧਿਆਨ ਉਸ ਦਾ ਫ਼ਿਲਮਾਂ ਵੱਲ ਹੈ। ਸਿਤਾਰਿਆਂ ਨਾਲ ਪ੍ਰਸੰਸਕਾਂ ਦੀ ਬਦਸਲੂਕੀ ਤੇ ਸੋਸ਼ਲ ਮੀਡੀਆ 'ਤੇ ਆਲੋਚਨਾ ਇਸ ਕੰਮ ਤੋਂ ਉਹ ਦੁਖੀ ਹੈ। ਤਮੰਨਾ ਨੇ ਵਿਰਾਟ ਕੋਹਲੀ ਪ੍ਰਤੀ ਝੁਕਾਅ ਨੂੰ ਗ਼ਲਤ ਦੱਸਿਆ ਹੈ, ਜਦਕਿ ਅਭਿਨੇਤਾ ਵਿੱਕੀ ਕੌਸ਼ਲ ਪ੍ਰਤੀ ਉਸ ਦਾ ਉਤਸ਼ਾਹ ਦੇਖਣ-ਸੁਣਨਯੋਗ ਹੈ। 'ਹਿੰਮਤਵਾਲਾ' ਤੋਂ 'ਸੂਰਮਾ', 'ਮਨਮਰਜ਼ੀਆਂ' ਫ਼ਿਲਮਾਂ ਕੀਤੀਆਂ ਪਰ ਤਮੰਨਾ ਦਾ ਅਸਲੀ ਟਿਕਾਣਾ ਦੱਖਣ ਹੀ ਹੈ। ਅਰਜੁਨ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਤਮੰਨਾ ਨੇ ਸਟੇਜ ਸ਼ੋਅ ਵੀ ਕੀਤੇ ਹਨ। ਫਿਰ ਗੱਲ ਫ਼ਿਲਮਾਂ 'ਤੇ ਹੀ ਮੁੱਕਦੀ ਹੈ ਤੇ ਤਮੰਨਾ ਜ਼ਿਆਦਾ ਚਿੰਤਾ ਬਾਲੀਵੁੱਡ ਲਈ ਨਹੀਂ ਕਰੇਗੀ। ਦੱਖਣ 'ਚ ਉਸ ਦਾ ਸਿੱਕਾ ਚਲ ਰਿਹਾ ਹੈ। ਤਾਂ ਹੀ ਬਾਲੀਵੁੱਡ ਦੀ ਘੱਟ ਤੇ ਦੱਖਣ ਦੀ ਉਹ ਜ਼ਿਆਦਾ ਤਾਰੀਫ਼ ਕਰਦੀ ਹੈ।

ਵੱਖਰੀ ਜਿਹੀ ਭੂਮਿਕਾ ਵਿਚ ਅਦਾ ਸ਼ਰਮਾ

'1920', 'ਕਮਾਂਡੋ' ਫੇਮ ਅਦਾ ਸ਼ਰਮਾ ਹੁਣ ਆਪਣੀ ਅਗਲੀ ਫ਼ਿਲਮ 'ਮੈਨ ਟੂ ਮੈਨ' ਵਿਚ ਵੱਖਰੀ ਜਿਹੀ ਭੂਮਿਕਾ ਨਿਭਾਉਂਦੀ ਦਿਸੇਗੀ। ਫ਼ਿਲਮ ਵਿਚ ਉਹ ਇਕ ਇਸ ਤਰ੍ਹਾਂ ਦਾ ਕਿਰਦਾਰ ਨਿਭਾਅ ਰਹੀ ਹੈ ਜਿਸ ਦੇ ਪਿਆਰ ਵਿਚ ਇਕ ਮੁੰਡਾ ਪੈ ਜਾਂਦਾ ਹੈ। ਬਾਅਦ ਵਿਚ ਜਦੋਂ ਉਸ ਮੁੰਡੇ ਨੂੰ ਪਤਾ ਲਗਦਾ ਹੈ ਕਿ ਉਹ ਜਿਸ ਕੁੜੀ ਨੂੰ ਆਪਣਾ ਦਿਲ ਦੇ ਬੈਠਾ ਹੈ, ਉਹ ਅਸਲ ਵਿਚ ਮੁੰਡਾ ਹੈ ਤੇ ਉਸ ਤੋਂ ਬਾਅਦ ਕੀ ਹੰਗਾਮਾ ਹੋ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ।
ਆਪਣੀ ਇਸ ਫ਼ਿਲਮ ਨੂੰ ਪ੍ਰਚਾਰਿਤ ਕਰਨ ਲਈ ਅਦਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਉਹ ਤਸਵੀਰ ਪੇਸ਼ ਕੀਤੀ ਹੈ ਜਿਸ ਵਿਚ ਉਹ ਮੁੱਛਾਂ ਲਗਾਈ ਨਜ਼ਰ ਆਉਂਦੀ ਹੈ। ਕਹਿਣਾ ਨਾ ਹੋਵੇਗਾ ਕਿ ਖ਼ੂਬਸੂਰਤ ਅਦਾ ਨੂੰ ਇਸ ਰੂਪ ਵਿਚ ਦੇਖ ਕੇ ਸੋਸ਼ਲ ਮੀਡੀਆ 'ਤੇ ਫ਼ਿਲਮ ਦੀ ਚਰਚਾ ਜ਼ੋਰਾਂ 'ਤੇ ਹੋਣ ਲੱਗ ਗਈ ਹੈ। ਦੇਖੋ, ਇਸ ਫ਼ਿਲਮ ਵਿਚ ਅਦਾ ਦੀ ਅਦਾ ਕੀ ਰੰਗ ਲਿਆਉਂਦੀ ਹੈ।


-ਮੁੰਬਈ ਪ੍ਰਤੀਨਿਧ

ਫ਼ਿਲਮੀ ਖ਼ਬਰਸਾਰ

ਹੁਣ 'ਮੁੰਨਾ ਬਦਨਾਮ ਹੁਆ...'

ਸਲਮਾਨ ਖਾਨ ਨੂੰ ਪੁਲਿਸ ਅਫ਼ਸਰ ਚੁਲਬੁਲ ਪਾਂਡੇ ਦੀ ਭੂਮਿਕਾ ਵਿਚ ਚਮਕਾਉਂਦੀ 'ਦਬੰਗ' ਜਦੋਂ ਪ੍ਰਦਰਸ਼ਿਤ ਹੋਈ ਸੀ ਤਾਂ ਇਸ ਨੂੰ ਹਿਟ ਕਰਾਉਣ ਦੇ ਪਿੱਛੇ ਫ਼ਿਲਮ ਦੇ ਆਈਟਮ ਗੀਤ 'ਮੁੰਨੀ ਬਦਨਾਮ ਹੁਈ...' ਦਾ ਵੀ ਵੱਡਾ ਯੋਗਦਾਨ ਰਿਹਾ ਸੀ। ਮਲਾਇਕਾ ਅਰੋੜਾ 'ਤੇ ਇਹ ਗੀਤ ਫ਼ਿਲਮਾਇਆ ਗਿਆ ਸੀ। ਬਾਅਦ ਵਿਚ ਇਸੇ ਗੀਤ ਤੋਂ ਪ੍ਰੇਰਿਤ ਹੋ ਕੇ 'ਦਬੰਗ-2' ਵਿਚ ਆਈਟਮ ਗੀਤ 'ਫੈਵੀਕੋਲ ਸੇ...' ਰੱਖਿਆ ਗਿਆ ਅਤੇ ਇਥੇ ਕਰੀਨਾ ਕਪੂਰ ਲੱਕ ਹਿਲਾਉਂਦੀ ਨਜ਼ਰ ਆਈ ਸੀ।
ਹੁਣ ਜਦੋਂ 'ਦਬੰਗ-3' ਬਣ ਰਹੀ ਹੈ ਤਾਂ ਲੋਕਾਂ ਨੂੰ ਫ਼ਿਲਮ ਵੱਲ ਆਕਰਸ਼ਿਤ ਕਰਨ ਲਈ ਫਿਰ ਇਕ ਵਾਰ ਆਈਟਮ ਗੀਤ ਦਾ ਸਹਾਰਾ ਲਿਆ ਜਾ ਰਿਹਾ ਹੈ। ਹੁਣ ਦੀ ਵਾਰ ਫ਼ਿਲਮ ਵਿਚ ਜੋ ਗੀਤ ਰੱਖਿਆ ਗਿਆ ਹੈ, ਉਸ ਦੇ ਬੋਲ ਹਨ, 'ਮੁੰਨਾ ਬਦਨਾਮ ਹੁਆ...' ਅਤੇ ਇਹ ਵਰੀਨਾ ਹੁਸੈਨ 'ਤੇ ਫ਼ਿਲਮਾਇਆ ਗਿਆ ਹੈ। ਵਰੀਨਾ ਨੂੰ ਸਲਮਾਨ ਖਾਨ ਵਲੋਂ 'ਲਵ ਯਾਤਰੀ' ਵਿਚ ਚਮਕਾਇਆ ਗਿਆ ਸੀ। ਸਲਮਾਨ ਨੇ ਆਪਣੇ ਜੀਜਾ ਆਯੂਸ਼ ਸ਼ਰਮਾ ਨੂੰ ਬਾਲੀਵੁੱਡ ਵਿਚ ਮੌਕਾ ਦੇਣ ਲਈ ਇਸ ਫ਼ਿਲਮ ਦਾ ਨਿਰਮਾਣ ਕੀਤਾ ਸੀ ਅਤੇ ਇਸ ਵਿਚ ਵਰੀਨਾ ਨੂੰ ਆਯੂਬ ਦੀ ਹੀਰੋਇਨ ਦੇ ਤੌਰ 'ਤੇ ਮੌਕਾ ਦਿੱਤਾ ਗਿਆ ਸੀ।
'ਮੁੰਨਾ ਬਦਨਾਮ ਹੁਆ...' ਨੂੰ ਸਾਜਿਦ-ਵਾਜਿਦ ਵਲੋਂ ਸੰਗੀਤਬੱਧ ਕੀਤਾ ਗਿਆ ਹੈ ਅਤੇ ਇਸ ਲਈ 'ਓ ਓ ਜਾਨੇ ਜਾਨਾ...' ਫੇਮ ਕਮਾਲ ਖਾਨ ਤੇ ਬਾਦਸ਼ਾਹ ਨੇ ਆਵਾਜ਼ ਦਿੱਤੀ ਹੈ। ਮੁੰਬਈ ਦੇ ਮਹਿਬੂਬ ਸਟੂਡੀਓ ਵਿਚ ਢਾਬੇ ਦਾ ਸੈੱਟ ਖੜ੍ਹਾ ਕਰ ਇਹ ਗੀਤ ਸਲਮਾਨ ਤੇ ਵਰੀਨਾ 'ਤੇ ਫ਼ਿਲਮਾਇਆ ਗਿਆ ਹੈ। 'ਮੁੰਨੀ...' ਨੇ ਤਾਂ 'ਦਬੰਗ' ਹਿੱਟ ਕਰਵਾ ਦਿੱਤੀ ਸੀ। ਹੁਣ ਦੇਖੋ 'ਮੁੰਨਾ...', 'ਦਬੰਗ-3' ਲਈ ਕੀ ਕਮਾਲ ਦਿਖਾਉਂਦਾ ਹੈ।

ਕਰਨ ਜੌਹਰ

ਲਿਆ ਰਹੇ ਹਨ

ਭੂਤ

ਇਕ ਜ਼ਮਾਨਾ ਸੀ ਜਦੋਂ ਰਾਮਗੋਪਾਲ ਵਰਮਾ ਅਤੇ ਕਰਨ ਜੌਹਰ ਸੋਸ਼ਲ ਮੀਡੀਆ 'ਤੇ ਇਕ ਦੂਜੇ ਦੀ ਲੱਤ ਖਿੱਚਦੇ ਰਹਿੰਦੇ ਸਨ। ਹੁਣ ਕਰਨ ਨੇ ਰਾਮਗੋਪਾਲ ਵਰਮਾ ਤੋਂ 'ਭੂਤ' ਸਿਰਲੇਖ ਮੰਗ ਕੇ ਆਪਣੀ ਨਵੀਂ ਫ਼ਿਲਮ ਬਣਾਉਣੀ ਸ਼ੁਰੂ ਕਰ ਦਿੱਤੀ ਹੈ। 'ਭੂਤ-ਪਾਰਟ ਵਨ - ਦ ਹਾਂਟੇਡ ਸ਼ਿਪ' ਨਾਂਅ ਰੱਖ ਕੇ ਕਰਨ ਹੁਣ ਡਰਾਉਣੀ ਫ਼ਿਲਮ ਬਣਾ ਰਹੇ ਹਨ ਅਤੇ ਇਸ ਦੇ ਨਾਇਕ ਹਨ ਵਿੱਕੀ ਕੌਸ਼ਲ। ਨਵੇਂ ਨਿਰਦੇਸ਼ਕ ਭਾਨੂ ਪ੍ਰਤਾਪ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪਾਣੀ ਦੇ ਜਹਾਜ਼ 'ਤੇ ਕੀਤੀ ਜਾਣੀ ਹੈ।
**

ਗੁਜਰਾਤੀ ਬਣ ਕੇ ਕਾਮੇਡੀ ਕਰੇਗਾ

ਰਣਵੀਰ ਸਿੰਘ

'ਪਦਮਾਵਤ' ਵਿਚ ਖੂੰਖਾਰ ਖਿਲਜੀ ਤੇ 'ਗਲੀ ਬੁਆਏ' ਵਿਚ ਗ਼ਰੀਬ ਪਰਿਵਾਰ ਦੇ ਮੁੰਡੇ ਦੀ ਭੂਮਿਕਾ ਨਿਭਾਉਣ ਵਾਲੇ ਰਣਵੀਰ ਸਿੰਘ ਨੂੰ ਹੁਣ ਯਸ਼ਰਾਜ ਬੈਨਰ ਵਲੋਂ ਕਾਮੇਡੀ ਫ਼ਿਲਮ 'ਜਯੇਸ਼ ਭਾਈ ਜ਼ੋਰਦਾਰ' ਲਈ ਇਕਰਾਰਬੱਧ ਕੀਤਾ ਗਿਆ ਹੈ। ਨਵੇਂ ਨਿਰਦੇਸ਼ਕ ਦਿਵਿਆਂਗ ਠੱਕਰ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਰਣਵੀਰ ਸਿੰਘ ਨੂੰ ਇਕ ਗੁਜਰਾਤੀ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾਵੇਗਾ।
ਇਸ ਕਾਮੇਡੀ ਫ਼ਿਲਮ ਨੂੰ ਲੈ ਕੇ ਰਣਵੀਰ ਚੰਗੇ ਉਤਸ਼ਾਹੀ ਵੀ ਹਨ। ਉਹ ਕਹਿੰਦੇ ਹਨ, 'ਪਿਛਲੇ ਕੁਝ ਸਮੇਂ ਤੋਂ ਮੈਂ ਪ੍ਰਭਾਵਸ਼ਾਲੀ ਭੂਮਿਕਾਵਾਂ ਕਰ ਰਿਹਾ ਸੀ। ਇਸ ਤਰ੍ਹਾਂ ਦੀ ਭੂਮਿਕਾ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ ਸੀ। ਇਸ ਤਰ੍ਹਾਂ ਮੈਨੂੰ ਇਹ ਲੱਗਣ ਲੱਗਾ ਸੀ ਕਿ ਖ਼ੁਦ ਨੂੰ ਤਣਾਅ ਤੋਂ ਮੁਕਤ ਕਰਨ ਲਈ ਮੈਨੂੰ ਕਾਮੇਡੀ ਭੂਮਿਕਾਵਾਂ ਕਰਨੀਆਂ ਚਾਹੀਦੀਆਂ ਹਨ। ਹਾਂ, 'ਸਿੰਬਾ' ਵਿਚ ਕੁਝ ਕਾਮੇਡੀ ਦ੍ਰਿਸ਼ ਸਨ ਪਰ ਫ਼ਿਲਮ ਵਿਚ ਐਕਸ਼ਨ ਦਾ ਡੋਜ਼ ਜ਼ਿਆਦਾ ਸੀ। ਇਸ ਤਰ੍ਹਾਂ ਜਦੋਂ ਯਸ਼ ਰਾਜ ਬੈਨਰ ਵਲੋਂ 'ਜਯੇਸ਼ਭਾਈ ਜ਼ੋਰਦਾਰ' ਦੀ ਪੇਸ਼ਕਸ਼ ਕੀਤੀ ਗਈ ਤਾਂ ਲੱਗਿਆ ਕਿ ਮੂੰਹੋਂ ਮੰਗੀ ਮੁਰਾਦ ਪੂਰੀ ਹੋ ਗਈ। ਮੇਰੇ ਦਿਲ ਵਿਚ ਇਸ ਬੈਨਰ ਲਈ ਵਿਸ਼ੇਸ਼ ਥਾਂ ਹੈ। ਇਥੋਂ ਹੀ ਮੈਂ 'ਬੈਂਡ ਬਾਜਾ ਬਾਰਾਤ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਮੈਂ ਜਾਣਦਾ ਹਾਂ ਕਿ ਜਦੋਂ ਕਦੀ ਇਸ ਬੈਨਰ ਵਲੋਂ ਮੈਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਜਾਵੇਗੀ ਤਾਂ ਉਸ ਵਿਚ ਜ਼ਰੂਰ ਕੁਝ ਨਵੀਂ ਗੱਲ ਹੋਵੇਗੀ। 'ਜਯੇਸ਼ਭਾਈ' ਵਿਚ ਮੇਰੀ ਜੋ ਭੂਮਿਕਾ ਹੈ, ਉਸ ਤਰ੍ਹਾਂ ਦੀ ਪਹਿਲਾਂ ਕਦੀ ਨਹੀਂ ਨਿਭਾਈ ਅਤੇ ਇਸ ਭੂਮਿਕਾ ਲਈ ਵੱਖਰੇ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪਈਆਂ। ਜਿਵੇਂ ਕਿ ਗੁਜਰਾਤੀ ਲੋਕਾਂ ਦੀ ਬੋਲ-ਚਾਲ, ਉਨ੍ਹਾਂ ਦਾ ਕੰਮ ਕਰਨ ਦਾ ਅੰਦਾਜ਼ ਆਦਿ। ਇਸ ਫ਼ਿਲਮ ਨੂੰ ਸਾਈਨ ਕਰਨ ਤੋਂ ਬਾਅਦ ਮੈਂ ਗੁਜਰਾਤੀ ਲੋਕਾਂ ਦਾ ਬਾਰੀਕੀ ਨਾਲ ਨਿਰੀਖਣ ਕਰਨ ਲੱਗਿਆ ਹਾਂ ਤਾਂ ਕਿ ਕਿਰਦਾਰ ਅਸਲ ਵਾਂਗ ਜਾਪੇ।
ਉਮੀਦ ਹੈ ਕਿ ਫ਼ਿਲਮ ਵਿਚ ਰਣਵੀਰ ਵਲੋਂ ਨਿਭਾਇਆ ਗਿਆ ਗੁਜਰਾਤੀ ਦਾ ਕਿਰਦਾਰ ਦੇਸ਼ ਦੇ ਦੋ ਵੱਡੇ ਗੁਜਰਾਤੀ ਮੋਦੀ ਤੇ ਸ਼ਾਹ ਨੂੰ ਵੀ ਅਪੀਲ ਕਰ ਜਾਵੇਗਾ।

'ਭਾਰਤ' ਦੀ ਵਜ੍ਹਾ ਨਾਲ ਕਸ਼ਮੀਰਾ ਦੇ ਭਾਅ ਵਧੇ

ਹਾਲੀਆ ਰਿਲੀਜ਼ ਹੋਈ ਫ਼ਿਲਮ 'ਭਾਰਤ' ਵਿਚ ਕਸ਼ਮੀਰਾ ਇਰਾਨੀ ਵਲੋਂ ਸਲਮਾਨ ਖਾਨ ਦੀ ਭੈਣ ਦੀ ਭੂਮਿਕਾ ਨਿਭਾਈ ਗਈ ਹੈ। ਇਸ ਭੂਮਿਕਾ ਦੀ ਖ਼ਾਸ ਗੱਲ ਇਹ ਹੈ ਕਿ ਫ਼ਿਲਮ ਵਿਚ ਇਸ ਦਾ ਆਪਣਾ ਵੱਖਰਾ ਮਹੱਤਵ ਹੈ। ਸਲਮਾਨ ਦੀ ਤਰ੍ਹਾਂ ਇਥੇ ਕਸ਼ਮੀਰਾ ਨੂੰ ਵੀ 20 ਤੋਂ ਲੈ ਕੇ 55 ਸਾਲ ਦੀ ਉਮਰ ਦੀ ਔਰਤ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਸ਼ਮੀਰਾ ਨੇ 'ਟਾਈਗਰ ਜ਼ਿੰਦਾ ਹੈ' ਵਿਚ ਵੀ ਕੰਮ ਕੀਤਾ ਸੀ ਪਰ ਹੁਣ 'ਭਾਰਤ' ਦੀ ਵਜ੍ਹਾ ਕਰਕੇ ਬਾਲੀਵੁੱਡ ਵਿਚ ਉਸ ਦੀ ਪੁੱਛਗਿੱਛ ਵਧ ਗਈ ਹੈ ਅਤੇ ਉਸ ਦੇ ਭਾਅ ਵੀ ਵਧ ਗਏ ਹਨ। ਉਂਝ ਤਾਂ ਤੱਬੂ ਨੇ ਵੀ 'ਭਾਰਤ' ਵਿਚ ਸਲਮਾਨ ਦੀ ਭੈਣ ਦੀ ਭੂਮਿਕਾ ਨਿਭਾਈ ਹੈ ਪਰ ਫ਼ਿਲਮ ਦਾ ਫਾਇਦਾ ਕਸ਼ਮੀਰਾ ਨੂੰ ਜ਼ਿਆਦਾ ਮਿਲ ਰਿਹਾ ਹੈ।
ਕਿਰਨ ਜ਼ਵੇਰੀ ਉਤਰੀ ਫ਼ਿਲਮ ਨਿਰਮਾਣ ਵਿਚ
ਫ਼ਿਲਮ 'ਜੋ ਜੀਤਾ ਵਹੀ ਸਿਕੰਦਰ' ਵਿਚ ਮਾਮਿਕ ਦੀ ਮਾਸ਼ੂਕਾ ਦੀ ਭੂਮਿਕਾ ਨਿਭਾਉਣ ਵਾਲੀ ਕਿਰਨ ਜ਼ਵੇਰੀ ਨੇ 'ਬਾਦਸ਼ਾਹ', 'ਰੌਸ਼ਨੀ' ਆਦਿ ਫ਼ਿਲਮਾਂ ਵਿਚ ਵੀ ਕੰਮ ਕੀਤਾ ਸੀ। ਹੁਣ ਕਿਰਨ ਨੇ ਫ਼ਿਲਮ ਨਿਰਮਾਣ ਵੱਲ ਆਪਣੇ ਕਦਮ ਵਧਾ ਲਏ ਹਨ ਅਤੇ ਇਨ੍ਹੀਂ ਦਿਨੀਂ ਉਹ 'ਮੋਤੀਚੂਰ ਚਕਨਾਚੂਰ', 'ਬੋਲੇ ਚੂੜੀਆਂ', 'ਰਸਟੀ ਔਰ ਡਸਟੀ' ਤੇ 'ਪਿਆਰ ਕਾ ਅਚਾਰ' ਫ਼ਿਲਮਾਂ ਦਾ ਨਿਰਮਾਣ ਕਰ ਰਹੀ ਹੈ। ਉਹ ਇਨ੍ਹਾਂ ਫ਼ਿਲਮਾਂ ਦਾ ਨਿਰਮਾਣ ਹੋਰ ਕਾਰਪੋਰੇਟ ਕੰਪਨੀਆਂ ਦੇ ਨਾਲ ਮਿਲ ਕੇ ਕਰ ਰਹੀ ਹੈ। ਇਹੀ ਨਹੀਂ, ਉਹ ਇਕ ਫ਼ਿਲਮ ਵੀ ਨਿਰਦੇਸ਼ਿਤ ਕਰੇਗੀ ਅਤੇ ਇਸ ਦਾ ਨਾਂਅ 'ਹਵੇਲੀ ਮੇਂ ਹੰਗਾਮਾ' ਰੱਖਿਆ ਗਿਆ ਹੈ। ਕਿਰਨ ਅਨੁਸਾਰ ਇਸ ਫ਼ਿਲਮ ਵਿਚ ਮਾਰਵਾੜੀ ਪਰਿਵਾਰਾਂ ਦੇ ਦੋਹਰੇ ਮਾਪਦੰਡ ਦੀ ਕਹਾਣੀ ਪੇਸ਼ ਕੀਤੀ ਜਾਵੇਗੀ।

ਹੁਣ ਨਾਂਹ ਪੱਖੀ ਭੂਮਿਕਾ ਕਰਨਾ ਚਾਹੁੰਦਾ ਹੈ ਅੰਜਨ

2 ਜੂਨ ਨੂੰ ਅਭਿਨੇਤਾ ਅੰਜਨ ਸ੍ਰੀਵਾਸਤਵ ਨੇ ਆਪਣਾ 72ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਘਰ ਜੋ ਪਾਰਟੀ ਰੱਖੀ ਸੀ, ਉਥੇ ਨਾਟ ਸੰਸਥਾ 'ਇਪਟਾ' ਦੇ ਕਈ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ। ਜਦੋਂ ਇਹ ਪੁੱਛਿਆ ਗਿਆ ਕਿ ਆਪਣੇ ਕੈਰੀਅਰ ਵਿਚ ਉਨ੍ਹਾਂ ਨੂੰ ਕਿਸ ਚੀਜ਼ ਦੀ ਘਾਟ ਰੜਕਦੀ ਹੈ ਤਾਂ ਉਹ ਸ਼ਬਦਾਂ ਨੂੰ ਚੋਰੀ ਕੀਤੇ ਬਿਨਾਂ ਕਹਿਣ ਲੱਗੇ, 'ਮੈਂ 31 ਸਾਲਾਂ ਤੱਕ ਇਲਾਹਾਬਾਦ ਬੈਂਕ ਵਿਚ ਨੌਕਰੀ ਕੀਤੀ ਅਤੇ ਇਸ ਬੈਂਕ ਨੂੰ ਬਹੁਤ ਪ੍ਰਮੋਟ ਕੀਤਾ। ਅਮਿਤਾਭ ਬੱਚਨ ਅਤੇ ਰਾਜ ਬੱਬਰ ਤੋਂ ਲੈ ਕੇ ਕਈ ਟੀ. ਵੀ. ਕਲਾਕਾਰਾਂ ਦਾ ਖਾਤਾ ਇਸ ਬੈਂਕ ਵਿਚ ਖੁੱਲ੍ਹਵਾਇਆ ਅਤੇ ਬੈਂਕ ਦਾ ਕਾਰੋਬਾਰ ਵਧਾਇਆ। ਮੈਂ ਆਪਣੀ ਬੈਂਕ ਨੂੰ ਤਾਂ ਪ੍ਰਮੋਟ ਕੀਤਾ ਪਰ ਮੈਂ ਖ਼ੁਦ ਨੂੰ ਪਰਮੋਟ ਨਹੀਂ ਕਰ ਸਕਿਆ। ਇਸ ਮਾਮਲੇ ਵਿਚ ਮੈਂ ਪਰੇਸ਼ ਰਾਵਲ ਨੂੰ ਮਾਸਟਰ ਮੰਨਦਾ ਹਾਂ। ਉਹ ਆਪਣੀਆਂ ਸ਼ਰਤਾਂ 'ਤੇ ਫ਼ਿਲਮਾਂ ਕਰਦੇ ਹਨ ਅਤੇ ਫ਼ਿਲਮ ਦੇ ਪ੍ਰਚਾਰ ਵਿਚ ਵੀ ਉਨ੍ਹਾਂ ਨੂੰ ਪੂੁਰੀ ਅਹਿਮੀਅਤ ਦਿੱਤੀ ਜਾਂਦੀ ਹੈ। ਅੱਜ ਜ਼ਮਾਨਾ ਮਾਰਕੀਟਿੰਗ ਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਆਪਣੀ ਮਰਾਕੀਟਿੰਗ ਕਰਵਾਉਣ ਦੇ ਮਾਮਲੇ ਵਿਚ ਮੈਂ ਜ਼ਰਾ ਕਮਜ਼ੋਰ ਰਿਹਾ।' ਅਭਿਨੈ ਦੇ ਮਾਮਲੇ ਵਿਚ ਅਧੂਰੀ ਇੱਛਾ ਬਾਰੇ ਪੁੱਛਣ 'ਤੇ ਉਹ ਕਹਿੰਦੇ ਹਨ, 'ਹੁਣ ਮੈਂ ਨਾਂਹਪੱਖੀ ਭੂਮਿਕਾ ਕਰਨਾ ਚਾਹੁੰਦਾ ਹਾਂ। 'ਪੁਕਾਰ' ਵਿਚ ਮੈਂ ਨਾਂਹਪੱਖੀ ਭੂਮਿਕਾ ਕੀਤੀ ਸੀ ਅਤੇ ਇਸ ਦਾ ਹੁੰਗਾਰਾ ਵੀ ਚੰਗਾ ਮਿਲਿਆ ਸੀ। ਸੱਜਨ ਜਾਂ ਮੱਧਵਰਗੀ ਆਦਮੀ ਵਾਲੀਆਂ ਭੂਮਿਕਾਵਾਂ ਤਾਂ ਬਹੁਤ ਕੀਤੀਆਂ ਅਤੇ ਲੋਕਾਂ ਦਾ ਬਹੁਤ ਪਿਆਰ ਹਾਸਲ ਕੀਤਾ। ਹੁਣ ਖਲਨਾਇਕ ਬਣ ਕੇ ਉਨ੍ਹਾਂ ਦੀ ਨਫ਼ਰਤ ਹਾਸਲ ਕਰਨਾ ਚਾਹੁੰਦਾ ਹਾਂ।

ਫਿਰ ਮੇਕਅੱਪ ਬਗ਼ੈਰ ਨਜ਼ਰ ਆਏਗੀ ਆਲੀਆ ਭੱਟ

ਆਪਣੀ ਪਹਿਲੀ ਫ਼ਿਲਮ 'ਸਟੂਡੈਂਟ ਆਫ਼ ਦ ਯੀਅਰ' ਵਿਚ ਗਲੈਮਰਸ ਅੰਦਾਜ਼ ਵਿਚ ਨਜ਼ਰ ਆਈ ਆਲੀਆ ਭੱਟ ਨੂੰ ਆਪਣੀ ਦਿੱਖ ਨੂੰ ਲੈ ਕੇ ਨਵੇਂ-ਨਵੇਂ ਪ੍ਰਯੋਗ ਕਰਨੇ ਪਸੰਦ ਹਨ। ਇਹੀ ਵਜ੍ਹਾ ਹੈ ਕਿ 'ਉੜਤਾ ਪੰਜਾਬ', 'ਹਾਈਵੇ' ਆਦਿ ਫ਼ਿਲਮਾਂ ਵਿਚ ਉਹ ਵੱਖਰੇ ਰੰਗ ਵਿਚ ਨਜ਼ਰ ਆਈ ਸੀ। ਹੁਣ 'ਸੜਕ-2' ਵਿਚ ਫਿਰ ਇਕ ਵਾਰ ਨਵਾਂ ਪ੍ਰਯੋਗ ਕਰਦੇ ਹੋਏ ਉਹ ਇਸ ਵਿਚ ਬਗ਼ੈਰ ਮੇਕਅੱਪ ਤੋਂ ਨਜ਼ਰ ਆਵੇਗੀ। ਇਹੀ ਵਜ੍ਹਾ ਹੈ ਕਿ ਉਹ ਮਹਿਜ ਪੰਦਰਾਂ ਮਿੰਟ ਵਿਚ ਤਿਆਰ ਹੋ ਕੇ ਸੈੱਟ 'ਤੇ ਆ ਜਾਂਦੀ ਹੈ। ਆਲੀਆ ਨੂੰ ਇਸ ਵਿਚ ਨਕਲੀ ਬਾਬਾ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲੀ ਕੁੜੀ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਦੁਬਾਰਾ ਜਿਊਂਦਾ ਹੋਵੇਗਾ 'ਬੰਬੇ ਟਾਕੀਜ਼' ਬੈਨਰ

ਇਕ ਜ਼ਮਾਨਾ ਸੀ ਜਦੋਂ ਬਾਲੀਵੁੱਡ ਵਿਚ 'ਬੰਬੇ ਟਾਕੀਜ਼' ਬੈਨਰ ਦਾ ਆਪਣਾ ਰੁਤਬਾ ਹੋਇਆ ਕਰਦਾ ਸੀ। ਇਸ ਬੈਨਰ ਦੀ ਸਥਾਪਨਾ ਹਿਮਾਂਸ਼ੂ ਰਾਏ, ਦੇਵਿਕਾ ਰਾਣੀ ਤੇ ਰਾਜਨਾਰਾਇਣ ਦੂਬੇ ਵਲੋਂ ਕੀਤੀ ਗਈ ਸੀ। 'ਅਛੂਤ ਕੰਨਿਆ', 'ਮਹੱਲ', 'ਜਵਾਰ ਭਾਟਾ' ਆਦਿ ਕਾਲਜਈ ਫ਼ਿਲਮਾਂ ਇਸ ਬੈਨਰ ਦੀ ਦੇਣ ਹਨ। ਬਦਲਦੇ ਸਮੇਂ ਦੇ ਨਾਲ ਇਹ ਬੈਨਰ ਭੂਤਕਾਲ ਦੀ ਗੱਲ ਬਣ ਗਿਆ ਅਤੇ ਆਪਣੀਆਂ ਫ਼ਿਲਮਾਂ ਦੀ ਬਦੌਲਤ ਇਹ ਸਿਨੇ ਪ੍ਰੇਮੀਆਂ ਦੀਆਂ ਯਾਦਾਂ ਵਿਚ ਬਣਿਆ ਰਿਹਾ। ਹੁਣ ਰਾਜਨਾਰਾਇਣ ਦੂਬੇ ਦੇ ਪੋਤੇ ਆਜ਼ਾਦ ਨੇ ਇਸ ਬੈਨਰ ਨੂੰ ਦੁਬਾਰਾ ਜਿਊਂਂਦਾ ਕਰਨ ਦਾ ਨਿਰਣਾ ਲਿਆ ਹੈ ਅਤੇ ਆਪਣੇ ਪਹਿਲੇ ਕਦਮ ਰਾਹੀਂ ਉਨ੍ਹਾਂ ਨੇ ਫ਼ਿਲਮ 'ਰਾਸ਼ਟਰਪੁੱਤਰ' ਦਾ ਨਿਰਮਾਣ ਕੀਤਾ ਹੈ। ਇਸ ਫ਼ਿਲਮ ਵਿਚ ਸੁਤੰਤਰਤਾ ਸੈਨਾਨੀ ਚੰਦਰਸ਼ੇਖਰ ਆਜ਼ਾਦ ਦੇ ਜੀਵਨ ਪ੍ਰਸੰਗਾਂ ਨੂੰ ਕਹਾਣੀ ਵਿਚ ਬੁਣਿਆ ਗਿਆ ਹੈ।
ਹਾਲੀਆ ਆਯੋਜਿਤ ਕਾਂਸ ਫ਼ਿਲਮ ਸਮਾਰੋਹ ਵਿਚ ਵੀ ਇਹ ਦਿਖਾਇਆ ਗਿਆ ਸੀ ਅਤੇ ਇਹ ਭਾਰਤ ਦੀ ਪਹਿਲੀ ਇਸ ਤਰ੍ਹਾਂ ਦੀ ਰਾਸ਼ਟਰਵਾਦੀ ਫ਼ਿਲਮ ਸੀ ਜੋ ਉਥੇ ਦਿਖਾਈ ਗਈ। ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਆਜ਼ਾਦ ਨੇ ਹੁਣ 'ਬੰਬੇ ਟਾਕੀਜ਼' ਬੈਨਰ ਹੇਠ ਹੋਰ ਫ਼ਿਲਮਾਂ ਬਣਾਉਣ ਦੀ ਯੋਜਨਾ ਬਣਾਈ ਹੈ। ਯੋਜਨਾ ਦੀ ਰੂਪਰੇਖਾ ਬਾਰੇ ਉਹ ਕਹਿੰਦੇ ਹਨ, 'ਆਪਣੇ ਜ਼ਮਾਨੇ ਵਿਚ 'ਬੰਬੇ ਟਾਕੀਜ਼' ਵਲੋਂ ਕਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਾਈਆਂ ਗਈਆਂ ਜਿਸ ਵਿਚ ਸਮਾਜਿਕ ਸੁਨੇਹਾ ਦਿੱਤਾ ਗਿਆ ਸੀ। ਛੂਆਛਾਤ ਦੇ ਵਿਰੁੱਧ ਸੰਦੇਸ਼ ਦਿੰਦੀ 'ਅਛੂਤ ਕੰਨਿਆ' ਨੂੰ 'ਕਲਟ' ਫ਼ਿਲਮ ਦਾ ਦਰਜਾ ਦਿੱਤਾ ਹੈ। ਹੁਣ ਮੇਰੀ ਇੱਛਾ ਇਸ ਤਰ੍ਹਾਂ ਦੀਆਂ ਉਪਦੇਸ਼ਾਤਮਕ ਫ਼ਿਲਮਾਂ ਬਣਾਉਣ ਦੀ ਹੈ। ਮੈਂ ਚਾਹੁੰਦਾ ਹਾਂ ਕਿ ਸਹੀ ਢੰਗ ਦੀਆਂ ਫ਼ਿਲਮਾਂ ਦੀ ਬਦੌਲਤ ਇਸ ਬੈਨਰ ਦੇ ਸੁਨਹਿਰੀ ਦਿਨ ਵਾਪਸ ਆਉਣ। ਦੋ-ਤਿੰਨ ਕਹਾਣੀਆਂ 'ਤੇ ਕੰਮ ਚੱਲ ਰਿਹਾ ਹੈ ਅਤੇ ਜਲਦੀ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਜਾਵੇਗਾ।


-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX