ਤਾਜਾ ਖ਼ਬਰਾਂ


ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ
. . .  1 day ago
ਮੁੰਬਈ ,11 ਅਗਸਤ {ਇੰਦਰ ਮੋਹਨ ਪੰਨੂੰ }- ਬਾਲੀਵੁੱਡ ਕਲਾਕਾਰ ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਦੇ ਲਈ ਅਮਰੀਕਾ ਲਿਜਾਇਆ ਜਾਵੇਗਾ । 61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ...
ਪ੍ਰਤਾਪ ਸਿੰਘ ਬਾਜਵਾ ਦੀ ਜਾਨ ਨੂੰ ਖ਼ਤਰਾ
. . .  1 day ago
ਚੰਡੀਗੜ੍ਹ ,11 ਅਗਸਤ { ਅਜੀਤ ਬਿਉਰੋ }- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਹੈ ਤਾ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਚੇਅਰਮੈਨ ਕਸ਼ਮੀਰ ਖਿਆਲਾ ਨੂੰ ਸਦਮਾ , ਪਿਤਾ ਦਾ ਦਿਹਾਂਤ
. . .  1 day ago
ਰਾਮ ਤੀਰਥ { ਅੰਮ੍ਰਿਤਸਰ } , 10 ਅਗਸਤ ( ਧਰਵਿੰਦਰ ਸਿੰਘ ਔਲਖ ) -ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੂੰ ਉਸ ਵੇਲੇ ਸਦਮਾ ਪਹੁੰਚਿਆ , ਜਦ ਉਨ੍ਹਾਂ ਦੇ ਪਿਤਾ...
ਸੀ ਆਈ ਏ ਸਟਾਫ ਤੋਂ ਦੁਖੀ 26 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਅੰਮ੍ਰਿਤਸਰ ,11 ਅਗਸਤ (ਰਾਜੇਸ਼ ਕੁਮਾਰ) - ਤਰਨ ਤਾਰਨ ਰੋਡ 'ਤੇ ਮੁਰੱਬੇ ਵਾਲੀ ਗਲੀ 'ਚ ਰਹਿਣ ਵਾਲੇ ਨੌਜਵਾਨ ਸੰਦੀਪ ਭਾਟੀਆ ਨੇ ਪੁਲਿਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ।
ਅਮਰੀਕਾ ਤੋਂ ਖੀਸੇ ਖਾਲੀ ਕਰਾ ਕੇ ਡਿਪੋਰਟ ਹੋਣ ਮਗਰੋਂ ਚੌਥੀ ਉਡਾਣ ਰਾਹੀਂ ਰਾਜਾਸਾਂਸੀ ਹਵਾਈ ਅੱਡਾ ਪੁੱਜੇ 123 ਭਾਰਤੀ ਨੌਜਵਾਨ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ} ,11 ਅਗਸਤ (ਹੇਰ ,ਖੀਵਾ ) -ਤਕਰੀਬਨ ਬੀਤੇ ਵਰ੍ਹੇ ਆਪਣੀਆਂ ਅੱਖਾਂ ‘ਚ ਚਮਕ ਦਮਕ ਦੀ ਦੁਨੀਆਂ ਦੇ ਸੁਪਨੇ ਪਾਲਦੇ ਹੋਏ ਅਮਰੀਕਾ ਗਏ ਭਾਰਤੀ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ...
ਰਾਜਪੁਰਾ (ਪਟਿਆਲਾ) ਕੋਰੋਨਾ ਦੇ 22 ਨਵੇ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 11 ਅਗਸਤ (ਰਣਜੀਤ ਸਿੰਘ) - ਅੱਜ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ 22 ਕੋਰੋਨਾ ਮਰੀਜ਼ ਪਾਜ਼ੀਟਿਵ ਪਾਏ ਗਏ ਹਨ ।ਇਸ ਦੀ ਪੁਸ਼ਟੀ ਸੀ.ਐਮ.ਓ ਪਟਿਆਲਾ ਡਾ. ਹਰੀਸ਼...
ਪੰਜਾਬ 'ਚ ਅੱਜ ਕੋਰੋਨਾ ਨਾਲ 32 ਮੌਤਾਂ, 1002 ਨਵੇਂ ਮਾਮਲੇ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਅµਕੜਿਆਂ ਅਨੁਸਾਰ ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਕਾਰਨ 32 ਮੌਤਾਂ ਹੋਈਆਂ ਹਨ ਤੇ 1002 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 11 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 3 ਹੋਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦਾ 1 ਕੇਸ ਅਤੇ ਅਬੋਹਰ ਦੇ 2 ਕੇਸ ਹਨ। ਸਿਹਤ ਵਿਭਾਗ ਫ਼ਾਜ਼ਿਲਕਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ...
ਮੁਕੰਦਪੁਰ (ਨਵਾਂਸ਼ਹਿਰ) ਇਲਾਕੇ ਚ ਦੋ ਹੋਰ ਕੋਰੋਨਾ ਮਾਮਲੇ ਪਾਜ਼ੀਟਿਵ
. . .  1 day ago
ਮੁਕੰਦਪੁਰ,11 ਅਗਸਤ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਗੁਣਾਚੌਰ ਅਤੇ ਦੁਸਾਂਝ ਖ਼ੁਰਦ ਦੇ ਇੱਕ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐੱਸ.ਐਮ.ਓ ਮੁਕੰਦਪੁਰ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਿਚ ਦਰਜਾ-ਚਾਰ ਕਰਮਚਾਰੀ ਦੀ 10 ਅਗਸਤ ਨੂੰ ਕੋਰੋਨਾ ਪਾਜ਼ੀਟਿਵ...
ਕਪੂਰਥਲਾ 'ਚ ਕੋਰੋਨਾ ਦੇ 54 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਸਿੰਘ ਸਡਾਨਾ) - ਜ਼ਿਲੇ੍ਹ ਵਿਚ ਕੋਰੋਨਾ ਦੇ ਅੱਜ ਕੁੱਲ 54 ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿਚ 18 ਮਾਮਲੇ ਫਗਵਾੜਾ ਤੋਂ 6 ਬੇਗੋਵਾਲ ਤੋਂ, 17 ਕਪੂਰਥਲਾ ਬਲਾਕ ਤੋਂ, 4 ਟਿੱਬਾ ਤੋਂ, 2 ਸੁਲਤਾਨਪੁਰ ਲੋਧੀ, 6 ਫੱਤੂਢੀਂਗਾ ਤੇ ਇੱਕ ਮਰੀਜ਼ ਭੁਲੱਥ...
ਕੋਰੋਨਾ ਨਾਲ ਹਰੀਕੇ ਪੱਤਣ (ਤਰਨਤਾਰਨ) ਦੇ ਸਾਬਕਾ ਪੰਚਾਇਤ ਸਕੱਤਰ ਦੀ ਮੌਤ
. . .  1 day ago
ਹਰੀਕੇ ਪੱਤਣ,11 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਨਿਵਾਸੀ ਸਾਬਕਾ ਪੰਚਾਇਤ ਸਕੱਤਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਾਬਕਾ ਪੰਚਾਇਤ ਸਕੱਤਰ ਪਰਮਜੀਤ ਸਿੰਘ ਨੂੰ ਸਾਹ ਦੀ ਤਕਲੀਫ਼ ਹੋਣ ਕਾਰਨ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ...
ਮੋਗਾ 'ਚ 14 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਅੱਜ ਕੋਰੋਨਾ ਵਾਇਰਸ ਦੇ 14 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 620 ਹੋ ਗਈ ਹੈ, ਜਿਨ੍ਹਾਂ 'ਚੋਂ 260...
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੰਕੇਤਕ ਰੂਪ 'ਚ ਸਜਾਇਆ ਜਾਵੇਗਾ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 11 ਅਗਸਤ - ( ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ ਇਸ ਵਾਰ ਸੰਕੇਤਕ ਰੂਪ ਵਿਚ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਨਾਨਕਸ਼ਾਹੀ ਕਲੰਡਰ ਅਨੁਸਾਰ ਪ੍ਰਕਾਸ਼...
ਸੁਨਾਮ (ਸੰਗਰੂਰ) ’ਚ ਕੋਰੋਨਾ ਕਾਰਨ ਤੀਜੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ) - ਜ਼ਿਲ੍ਹਾ ਸੰਗਰੂਰ ਸੁਨਾਮ ਸ਼ਹਿਰ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਜਿੱਥੇ ਮੌਤਾਂ ਦੀ ਗਿਣਤੀ ਦਾ ਅੰਕੜਾ ਦਿਨੋ ਦਿਨ...
ਮਸ਼ਹੂਰ ਕਵੀ ਰਾਹਤ ਇੰਦੌਰੀ ਦਾ ਦੇਹਾਂਤ
. . .  1 day ago
ਮੁੰਬਈ, 11 ਅਗਸਤ - ਮਸ਼ਹੂਰ ਕਵੀ ਰਾਹਤ ਇੰਦੌਰੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦੇ 2 ਦੌਰੇ ਪਏ ਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਐਤਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ...
ਹੁਸ਼ਿਆਰਪੁਰ 'ਚ 60 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ
. . .  1 day ago
ਹੁਸ਼ਿਆਰਪੁਰ, 11 ਅਗਸਤ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 60 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 733 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ...
ਪੁਲਿਸ ਨੇ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਣੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਪਠਾਨਕੋਟ, 11 ਅਗਸਤ (ਚੌਹਾਨ)- ਆਜ਼ਾਦੀ ਦਿਹਾੜੇ ਦੇ ਸੰਬੰਧ 'ਚ ਚੱਕੀ ਪੁਲ 'ਤੇ ਲਾਏ ਨਾਕੇ ਤੋਂ ਪਠਾਨਕੋਟ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ...
ਭਲਕੇ ਤੋਂ ਪੰਜਾਬ 'ਚ ਵੰਡੇ ਜਾਣਗੇ ਸਮਾਰਟ ਫੋਨ, ਸਰਕਾਰ ਵਲੋਂ ਤਿਆਰੀ ਪੂਰੀ
. . .  1 day ago
ਜਲੰਧਰ, 11 ਅਗਸਤ (ਅ. ਬ.)- ਪੰਜਾਬ ਸਰਕਾਰ ਵਲੋਂ ਭਲਕੇ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਵਲੋਂ ਤਿਆਰੀ ਵੀ ਪੂਰੀ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 244 ਮਾਮਲੇ ਆਏ ਸਾਹਮਣੇ ਅਤੇ 9 ਹੋਰ ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 11 ਅਗਸਤ (ਸਲੇਮਪੁਰੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ...
ਸਿੰਗਲਾ ਵਲੋਂ ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਟਰਾਂਸਫ਼ਰ ਸਰਟੀਫਿਕੇਟ ਦੀ ਬੰਦਿਸ਼ ਖ਼ਤਮ ਕਰਨ ਦੀ ਹਦਾਇਤ
. . .  1 day ago
ਚੰਡੀਗੜ੍ਹ , 11 ਅਗਸਤ- ਸਰਕਾਰੀ ਸਕੂਲਾਂ 'ਚ ਦਾਖ਼ਲੇ ਦੇ ਸੰਬੰਧ 'ਚ ਵਿਦਿਆਰਥੀਆਂ ਨੂੰ ਟਰਾਂਸਫ਼ਰ ਸਰਟੀਫਿਕੇਟ ਪ੍ਰਾਪਤ ਕਰਨ ਦੀ ਆ ਰਹੀ ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ...
ਗੁਰਦਾਸਪੁਰ 'ਚ 37 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਇੱਕ ਔਰਤ ਦੀ ਮੌਤ
. . .  1 day ago
ਗੁਰਦਾਸਪੁਰ, 11 ਅਗਸਤ (ਆਰਿਫ਼)- ਕੋਵਿਡ-19 ਦੇ ਚੱਲਦਿਆਂ ਬੀਤੇ ਦਿਨ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਦੇ ਸੈਂਪਲ ਲਏ ਸਨ। ਇਨ੍ਹਾਂ 'ਚੋਂ ਅੱਜ 37 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦੋਂਕਿ...
ਪੰਜਾਬ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ- ਅਜੈਪਾਲ ਸਿੰਘ ਮੀਰਾਂਕੋਟ
. . .  1 day ago
ਜੰਡਿਆਲਾ ਗੁਰੂ, 11 ਅਗਸਤ (ਰਣਜੀਤ ਸਿੰਘ ਜੋਸਨ)- ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ ਪਨਸਪ ਪੰਜਾਬ ਦੇ ਸਾਬਕਾ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਨੇ ਪਿੰਡ ਬੰਡਾਲਾ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਉਪਰੰਤ...
ਮਾਛੀਵਾੜਾ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਛੇ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਾਛੀਵਾੜਾ ਸਾਹਿਬ, 11 ਅਗਸਤ (ਮਨੋਜ ਕੁਮਾਰ)- ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜਾ 'ਚ ਅੱਜ ਕੋਰੋਨਾ ਦੇ ਛੇ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ 'ਚ 5 ਪੁਰਸ਼ ਅਤੇ ਇੱਕ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਚਿੱਟੇ ਸੋਨੇ ਨੂੰ ਕਾਲਾ ਕਰਨ ਵਾਲੀ ਚਿੱਟੀ ਮੱਖੀ 'ਤੇ ਕਾਬੂ ਪਾਉਣ ਦੀ ਲੋੜ

ਨਰਮਾ ਪੰਜਾਬ ਵਿਚ ਸਾਉਣੀ ਦੀ ਅਹਿਮ ਫ਼ਸਲ ਹੈ | ਫ਼ਸਲੀ-ਵਿਭਿੰਨਤਾ ਪੱਖੋਂ ਵੀ ਇਸ ਦੀ ਬੜੀ ਅਹਿਮੀਅਤ ਹੈ | ਕਿਸੇ ਵੇਲੇ ਕਪਾਹ ਪੱਟੀ ਦੇ ਕਿਸਾਨ ਬੜੇ ਖੁਸ਼ਹਾਲ ਸਨ ਅਤੇ ਇਹ ਪੱਟੀ ਰਾਜ ਦੀ ਖੇਤੀ ਆਧਾਰਤ ਆਰਥਿਕਤਾ ਦੀ ਪੌੜੀ ਮੰਨੀ ਜਾਂਦੀ ਸੀ | ਸਾਲ-ਬ-ਸਾਲ ਉਤਪਾਦਕਤਾ ਘਟਣ ਨਾਲ ਇਸ ਥੱਲੇ ਰਕਬਾ ਵੀ ਘਟਦਾ ਗਿਆ | ਸਾਲ 1996-97 ਵਿਚ ਕਾਸ਼ਤ ਅਧੀਨ ਰਕਬਾ 7.40 ਲੱਖ ਹੈਕਟੇਅਰ ਸੀ ਜੋ ਸੰਨ 2015 ਵਿਚ ਹੋਏ ਚਿੱਟੀ ਮੱਖੀ ਦੇ ਸ਼ਦੀਦ ਹਮਲੇ ਕਾਰਨ ਉਤਪਾਦਕਤਾ ਘਟਣ ਉਪਰੰਤ ਇਸ ਫ਼ਸਲ ਥੱਲੇ ਰਕਬਾ ਘਟ ਕੇ ਸਾਲ 2016-17 ਵਿਚ 2.78 ਲੱਖ ਹੈਕਟੇਅਰ ਰਹਿ ਗਿਆ | ਫਿਰ 2017-18 ਦੌਰਾਨ ਨਰਮਾ 2.87 ਲੱਖ ਹੈਕਟੇਅਰ ਰਕਬੇ 'ਤੇ ਬੀਜਿਆ ਗਿਆ | ਇਸੇ ਦੌਰਾਨ ਚਿੱਟੀ ਮੱਖੀ 'ਤੇ ਕਾਬੂ ਪਾਉਣ ਲਈ ਮਸ਼ੀਨੀ ਸਪਰੇਆਂ ਨਾਲ 'ਉਲਾਲਾ' (ਫਲੋਨਿਕਮਿਡ) ਵਰਗੇ ਪ੍ਰਭਾਵਸ਼ਾਲੀ ਕੀਟਨਾਸ਼ਕ ਦੀ ਵਰਤੋਂ ਨਾਲ ਚਿੱਟੀ ਮੱਖੀ 'ਤੇ ਕਾਬੂ ਪਾਉਣ ਉਪਰੰਤ ਰਕਬਾ ਹਰ ਸਾਲ ਵਧਣਾ ਸ਼ੁਰੂ ਹੋ ਗਿਆ | ਇਸ ਸਾਲ ਕਪਾਹ - ਨਰਮੇ ਦੀ ਕਾਸ਼ਤ ਹੁਣ 5.1 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ | ਮੁੱਖ ਤੌਰ 'ਤੇ ਇਹ ਕਾਸ਼ਤ ਬਠਿੰਡਾ, ਮਾਨਸਾ (ਜਿੱਥੇ ਸ਼ੁਰੂ ਵਿਚ ਹੋਈਆਂ ਬਾਰਿਸ਼ਾਂ ਕਾਰਨ ਕੁਝ ਰਕਬਾ ਵਾਹ ਵੀ ਦਿੱਤਾ ਗਿਆ), ਮੁਕਤਸਰ ਤੇ ਫਾਜ਼ਿਲਕਾ ਜ਼ਿਲਿ੍ਹਆਂ ਵਿਚ ਹੋਈ ਹੈ | ਹੋਰ ਜ਼ਿਲਿ੍ਹਆਂ ਜਿਵੇਂ ਬਰਨਾਲਾ, ਮੋਗਾ, ਫਰੀਦਕੋਟ ਅਤੇ ਸੰਗਰੂਰ ਵਿਚ ਵੀ ਨਰਮੇ-ਕਪਾਹ ਦੀ ਕਾਸ਼ਤ ਥੱਲੇ ਕੁਝ ਰਕਬਾ ਆਇਆ ਹੈ | ਇੱਥੋਂ ਤੱਕ ਕਿ ਮਾਲਵੇ ਵਿਚ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲਿ੍ਹਆਂ ਵਿਚ ਵੀ ਇਸ ਸਾਲ ਥੋੜੇ੍ਹ-ਥੋੜ੍ਹੇ ਰਕਬੇ 'ਤੇ ਕਪਾਹ-ਨਰਮੇ ਦੀ ਕਾਸ਼ਤ ਕੀਤੀ ਗਈ ਹੈ | ਪਿਛਲੇ ਸਾਲਾਂ ਵਿਚ ਚਿੱਟੀ ਮੱਖੀ ਦੇ ਹਮਲੇ ਨੇ ਇਸ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ | ਪ੍ਰੰਤੂ ਪੰਜਾਬ ਸਰਕਾਰ ਨੇ ਮਸ਼ੀਨੀ ਛਿੜਕਾਅ ਤੇ ਪ੍ਰਭਾਵਸ਼ਾਲੀ ਕੀਟਨਾਸ਼ਕਾਂ ਦਾ ਯੋਗ ਪ੍ਰਬੰਧ ਕਰ ਕੇ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਇਸ 'ਤੇ ਕਾਬੂ ਪਾ ਲਿਆ | 'ਆਦਰਸ਼ ਫਾਰਮ ਸੇਵਾ' ਸਕੀਮ ਥੱਲੇ ਯੂ. ਪੀ. ਐਲ. ਨੇ ਸਸਤੇ ਕਿਰਾਏ 'ਤੇ ਸਪਰੇਅ ਕਰਨ ਲਈ ਮਸ਼ੀਨੀ ਸਪਰੇਆਂ ਦੀ ਸੇਵਾ ਕਿਸਾਨਾਂ ਤੱਕ ਪਹੁੰਚਾਈ | ਚਿੱਟੀ ਮੱਖੀ ਫ਼ਸਲ ਦਾ ਬੜਾ ਨੁਕਸਾਨ ਕਰਦੀ ਹੈ ਅਤੇ ਪੱਤਾ ਮਰੋੜ ਨੂੰ ਵੀ ਨਾਲ ਲਿਆਉਂਦੀ ਹੈ, ਜਿਸ ਕਾਰਨ ਫ਼ਸਲ ਦੀ ਉਤਪਾਦਕਤਾ ਹੋਰ ਘਟਦੀ ਹੈ | ਸਾਲ 2015-16 ਵਿਚ ਉਤਪਾਦਕਤਾ ਘਟ ਕੇ 197 ਕਿੱਲੋ ਰੂੰ ਪ੍ਰਤੀ ਏਕੜ 'ਤੇ ਆ ਗਈ ਸੀ ਜੋ ਸਾਲ 2017-18 ਵਿਚ ਵਧ ਕੇ 304 ਕਿੱਲੋ ਪ੍ਰਤੀ ਏਕੜ ਹੋ ਗਈ | ਪਿਛਲੇ ਸਾਲ ਉਤਪਾਦਕਤਾ ਵਿਚ ਨੁਮਾਇਆਂ ਵਾਧਾ ਹੋਇਆ ਅਤੇ ਇਹ ਔਸਤਨ 806 ਕਿੱਲੋ ਪ੍ਰਤੀ ਹੈਕਟੇਅਰ ਹੋ ਗਈ | ਨਰਮੇ ਦਾ ਝਾੜ 12-14 ਕੁਇੰਟਲ ਪ੍ਰਤੀ ਏਕੜ ਦੇ ਦਰਮਿਆਨ ਰਿਹਾ |
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਅਨੁਸਾਰ ਪੰਜਾਬ ਸਰਕਾਰ ਇਸ ਸਾਲ ਕਪਾਹ-ਨਰਮੇ ਦੀ ਕਾਸ਼ਤ 'ਤੇ ਉਤਪਾਦਕਤਾ ਵਧਾਉਣ ਸਬੰਧੀ ਪ੍ਰਭਾਵਸ਼ਾਲੀ ਉਪਰਾਲੇ ਕਰ ਰਹੀ ਹੈ | ਡਾਇਰੈਕਟਰ ਐਰੀ ਹੁਣੇ-ਹੁਣੇ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ 15 ਪਿੰਡਾਂ ਦੀ ਫੇਰੀ ਪਾ ਕੇ ਆਏ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਜ਼ਿਲਿ੍ਹਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਅਤੇ ਵਿਭਾਗ ਦੇ ਮਾਹਿਰਾਂ ਨਾਲ ਵਿਸ਼ੇਸ਼ ਚਰਚਾ ਕਰ ਕੇ ਕਿਸਾਨਾਂ ਨੂੰ ਹਰ ਸਹੂਲੀਅਤ ਪਹੁੰਚਾਉਣ ਦਾ ਯਤਨ ਕੀਤਾ ਹੈ | ਮਾਹਿਰ ਕਿਸਾਨਾਂ ਨੂੰ ਦੱਸ ਰਹੇ ਹਨ ਕਿ ਈ. ਟੀ. ਐਲ. ਪੱਧਰ 'ਤੇ ਚਿੱਟੀ ਮੱਖੀ ਦਾ ਹਮਲਾ ਹੋ ਜਾਵੇ ਜਾਂ ਜਦੋਂ ਵਿਚਕਾਰਲੀ ਛਤਰੀ ਦੇ 50 ਪ੍ਰਤੀਸ਼ਤ ਬੂਟਿਆਂ ਦੇ ਪੱਤਿਆਂ 'ਤੇ ਸ਼ਹਿਦ ਵਰਗੀਆਂ ਬੂੰਦਾਂ ਹੋਣ ਤਾਂ ਬੂਟੇ ਦੇ ਉੱਪਰਲੇ ਹਿੱਸੇ ਵਿਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਫਲੋਨਿਕਮਿਡ ਆਦਿ ਦਵਾਈ ਦਾ ਛਿੜਕਾਅ ਕਰਨ | ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ ਕਿਸਾਨਾਂ ਨੂੰ ਸਿੰਥੈਟਿਕ ਪੈਰਾਥਰਾਇਡ ਕੀਟਨਾਸ਼ਕਾਂ (ਸਾਈਪਰਮੈਥਰਿਨ, ਫੈਨਵਲਰੇਟ, ਡੈਲਟਾਮੈਥਰਿਨ) ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ | ਮਸ਼ੀਨੀ ਛਿੜਕਾਅ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਚਿੱਟੀ ਮੱਖੀ ਨੂੰ ਨਾਸ਼ ਕਰਨ ਲਈ ਬੜਾ ਸਫ਼ਲ ਰਹਿੰਦਾ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਹ ਸੇਵਾ ਕਿਸਾਨਾਂ ਨੂੰ ਉਪਲਬਧ ਕਰਨ ਲਈ ਯੋਗ ਪ੍ਰਬੰਧ ਕੀਤੇ ਹਨ | ਹੁਣ ਫ਼ਸਲ 80-90 ਦਿਨ ਦੀ ਹੋ ਗਈ ਹੈ | ਸ਼ੁਰੂਆਤੀ ਅਵਸਥਾ ਵਿਚ ਚਿੱਟੀ ਮੱਖੀ ਦੇ ਹਮਲਾ ਹੋਣ 'ਤੇ ਇਕ-ਦੋ ਸਪਰੇ ਕਰ ਦੇਣੀਆਂ ਚਾਹੀਦੀਆਂ ਹਨ | ਪੀ.ਏ.ਯੂ. ਦੇ ਮਾਹਿਰਾਂ ਅਨੁਸਾਰ ਚਿੱਟੀ ਮੱਖੀ ਸਾਰਾ ਸਾਲ ਕਿਰਿਆਸ਼ੀਲ (ਜਾਗਰੂਕ) ਰਹਿੰਦੀ ਹੈ | ਇਹ ਨਦੀਨਾਂ, ਭਿੰਡੀ, ਬੈਂਗਣ, ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਬਾਗ਼ਾਂ ਦੇ ਬੂਟਿਆਂ 'ਤੇ ਪਲਦੀ ਰਹਿੰਦੀ ਹੈ | 'ਪੱਤਾ ਮਰੌੜ' ਚਿੱਟੀ ਮੱਖੀ ਨਾਲ ਫੈਲਣ ਵਾਲਾ ਇਕ ਵਿਸ਼ਾਣੂੰ ਰੋਗ ਹੈ | ਆਮ ਤੌਰ 'ਤੇ ਰੋਗੀ ਬੂਟਿਆਂ ਦੇ ਪੱਤਿਆਂ ਦੀਆਂ ਹੇਠਲੀਆਂ ਨਾੜਾਂ ਮੋਟੀਆਂ ਹੋ ਜਾਂਦੀਆਂ ਹਨ | ਕਈ ਵੇਰ ਛੋਟੀਆਂ ਅਤੇ ਵੱਡੀਆਂ ਨਾੜਾਂ ਉੱਤੇ ਛੋਟੀਆਂ-ਛੋਟੀਆਂ ਪੱਤੀਆਂ ਨਿਕਲ ਆਉਂਦੀਆਂ ਹਨ | ਜ਼ਿਆਦਾ ਬਿਮਾਰੀ ਦੀ ਹਾਲਤ ਵਿਚ ਬੂਟੇ ਛੋਟੇ ਰਹਿ ਜਾਣਗੇ ਅਤੇ ਪੱਤੇ ਕੌਲੀਆਂ ਅਤੇ ਕੱਪਾਂ ਦੀ ਸ਼ਕਲ ਅਖ਼ਤਿਆਰ ਕਰ ਲੈਣਗੇ | ਰੋਗੀ ਬੂਟੇ ਨੂੰ ਫੁੱਲ ਅਤੇ ਡੋਡੀਆਂ ਘੱਟ ਲਗਣਗੇ |
ਡਾਇਰੈਕਟਰ ਐਰੀ ਅਨੁਸਾਰ ਇਸ ਸਾਲ ਹੁਣ ਤੱਕ ਫ਼ਸਲ ਦਾ ਫੈਲਾਅ ਪਿਛਲੇ ਸਾਲ ਨਾਲੋਂ ਡੇਢ ਗੁਣਾ ਜ਼ਿਆਦਾ ਹੈ | ਕਈ ਥਾਵਾਂ 'ਤੇ ਨਰਮਾ ਨਿਰੋਗ ਸਟੇਜ 'ਤੇ ਪ੍ਰਫੁੱਲਤ ਹੋ ਰਿਹਾ ਹੈੈ | ਇਨ੍ਹਾਂ ਥਾਵਾਂ 'ਤੇ ਵਧੇਰੇ ਝਾੜ ਲੈਣ ਲਈ ਡਾਇਰੈਕਟਰ ਐਰੀ ਪੋਟਾਸ਼ੀਅਮ ਨਾਈਟ੍ਰੇਟ (13-0-45) ਦੇ ਛਿੜਕਾਅ 2 ਪ੍ਰਤੀਸ਼ਤ ਘੋਲ ਦੇ ਇਕ-ਇਕ ਹਫ਼ਤੇ ਦੇ ਵਕਫੇ 'ਤੇ 4 ਛਿੜਕਾਅ ਕਰਨ ਦਾ ਸੁਝਾਅ ਦਿੰਦੇ ਹਨ | ਕਿਸਾਨਾਂ ਨੂੰ ਵਧੇਰੇ ਨਾਈਟਰੋਜਨ (ਯੂਰੀਆ) ਨਹੀਂ ਪਾਉਣੀ ਚਾਹੀਦੀ | ਉਨ੍ਹਾਂ ਅਨੁਸਾਰ ਇਸ ਸਾਲ ਨਰਮੇ ਦੀ ਫ਼ਸਲ ਆਸ਼ਾਜਨਕ ਹੈ |

bhagwandass2260gmail.com


ਖ਼ਬਰ ਸ਼ੇਅਰ ਕਰੋ

ਕੁਦਰਤ ਤੇਰੇ ਰੰਗ ਨਿਆਰੇ

ਪੰਜਾਬ ਦਾ ਵਾਤਾਵਰਨ ਅਜੀਬ ਕਿਸਮ ਦਾ ਬਦਲਿਆ ਹੈ | ਕੋਰੋਨਾ ਦੌਰ ਵਿਚ ਪ੍ਰਦੂਸ਼ਣ ਵੀ ਘਟਿਆ ਹੈ | ਹੁਣ ਆਸਮਾਨ ਦਾ ਨੀਲਾਪਣ ਦਿਸਣ ਲੱਗ ਪਿਆ ਹੈ | ਸੂਰਜ ਦੀ ਰੌਸ਼ਨੀ ਡੁੱਬਣ ਵੇਲੇ ਤੱਕ ਲਾਲ ਨਹੀਂ ਹੁੰਦੀ | ਇਹੋ ਜਿਹੇ ਹਾਲਾਤ ਵਿਚ ਜੀਵਾਂ ਦਾ ਪ੍ਰਜਣਨ ਵਧਦਾ ਹੈ | ਝੋਨੇ ਵਿਚ ਡੱਡੂ ਵੱਡੀ ਗਿਣਤੀ ਵਿਚ ਪੈਦਾ ਹੋ ਰਹੇ ਹਨ | ਇਹ ਕਿਸਾਨ ਦਾ ਮਿੱਤਰ ਜੀਵ ਹੈ, ਜਿਸ ਖੇਤ ਵਿਚ ਡੱਡੂ ਹੋਣ, ਉਹ ਫਸਲ ਲਈ ਲਾਹੇਵੰਦ ਹੈ, ਕਿਉਂਕਿ ਇਹ ਮਿੱਟੀ ਵਿਚ ਹਵਾ ਦੀ ਮਾਤਰਾ ਵਧਾਉਂਦੇ ਹਨ | ਹੁਣ ਦੂਸਰੇ ਪਾਸੇ ਇਨ੍ਹਾਂ ਦੀ ਤਾਦਾਦ ਨੂੰ ਰੋਕਣ ਲਈ ਡੱਡੂ ਖਾਣੇ ਸੱਪ ਵੀ ਵਧ ਜਾਂਦੇ ਹਨ | ਭਾਵੇਂ ਇਹ ਜ਼ਹਿਰੀਲੇ ਨਹੀਂ ਹੁੰਦੇ, ਪਰ ਸੱਪ ਹੋਣਾ ਹੀ ਦਹਿਸ਼ਤ ਪੈਦਾ ਕਰਦਾ ਹੈ | ਇਸੇ ਤਰ੍ਹਾਂ ਦੱਖਣ ਤੋਂ ਆਏ ਲੰਮੀ ਧੌਣ ਵਾਲੇ ਦੁੱਧ ਚਿੱਟੇ ਬਗਲੇ ਵੀ ਡੱਡੂਆਂ 'ਤੇ ਗੁਜ਼ਾਰਾ ਕਰਦੇ ਹਨ | ਪਰ ਕੁਦਰਤ ਵੀ ਅਜੀਬ ਹੈ | ਇਨ੍ਹਾਂ ਦੋਵਾਂ ਦੀ ਅਸਿੱਧੀ ਦੁਸ਼ਮਣ ਚਿੱਟੀ ਮੱਖੀ ਹੈ | ਮੱਖੀ ਝੋਨੇ ਨੂੰ ਲਗਦੀ ਹੈ | ਕਿਸਾਨ ਦਵਾਈ ਦੀ ਸਪਰੇਅ ਕਰਦਾ ਹੈ | ਸਪਰੇਅ ਕਰਕੇ ਸੱਪ ਖੇਤੋਂ ਬਾਹਰ ਭੱਜਦਾ ਹੈ ਤੇ ਸੜਕਾਂ, ਰਾਹਾਂ 'ਤੇ ਮਾਰਿਆ ਜਾਂਦਾ ਹੈ | ਡੱਡੂ ਮਰੀ ਮੱਖੀ ਖਾਂਦਾ ਹੈ ਤੇ ਬਗਲਾ ਬੇਹੋਸ਼ ਡੱਡੂ ਖਾ ਜਾਂਦਾ ਹੈ ਤੇ ਫਿਰ ਦਵਾਈ ਦੇ ਅਸਰ ਨਾਲ ਉਹ ਮੁਕਤੀ ਪਾ ਜਾਂਦਾ ਹੈ | ਬਗਲੇ ਦੀਆਂ ਤੇਜ਼ਾਬੀ ਬਿੱਠਾਂ ਨਾਲ ਰੁੱਖ ਸੜ/ਸੁੱਕ ਜਾਂਦਾ ਹੈ | ਕੁਦਰਤ ਦੇ ਇਸ ਵਰਤਾਰੇ ਵਿਚ ਸੁਹੱਪਣ ਵੀ ਅੰਤਾਂ ਦਾ ਹੈ ਤੇ ਸੁਹੱਪਣ ਦਾ ਅੰਤ ਵੀ |

ਮੋਬਾਈਲ : 98159-45018

ਕਈ ਬਿਮਾਰੀਆਂ ਦਾ ਇਲਾਜ ਜਾਮਣ

ਪੰਜਾਬ ਵਿਚ ਭਰ ਗਰਮੀਆਂ ਵਿਚ ਜਦੋਂ ਹਰ ਪਾਸੇ ਵੱਖ-ਵੱਖ ਕਿਸਮਾਂ ਦੇ ਅੰਬ  ਦਿਖਾਈ ਦਿੰਦੇ ਹਨ, ਤਾਂ ਇਕ ਦੋ ਰੇਹੜੀਆਂ ਜਾਮਣ ਦੀਆਂ ਵੀ ਦਿੱਖ ਪੈਂਦੀਆਂ ਹਨ | ਇਹ ਫਲ ਮੌਨਸੂਨ ਦੇ ਅਖੀਰ ਤੱਕ ਮਿਲਦਾ ਹੈ ਪਰ ਛੇਤੀ ਖਰਾਬ ਹੋ ਜਾਂਦਾ ਹੈ |
ਜਾਮਣ ਭਾਰਤੀ ਉੱਪ ਮਹਾਂਦੀਪ ਵਿਚ ਪਾਇਆ ਜਾਣ ਵਾਲਾ ਇਕ ਸਦਾ ਬਹਾਰ ਰੁੱਖ ਹੈ, ਜੋ ਕਿ ਇੰਡੋਨੇਸ਼ੀਆ ਅਤੇ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਉੱਗਦਾ ਹੈ¢ ਪੁਰਤਗਾਲੀ ਜਾਮਣ ਦੇ ਦਰੱਖਤ ਨੂੰ ਭਾਰਤ ਤੋਂ ਬ੍ਰਾਜ਼ੀਲ ਵਿਖੇ ਲੈ ਕੇ ਗਏ ਸਨ ¢ ਜਾਮਣਾਂ ਅੱਠ-ਦਸ ਸਾਲ ਦੀ ਉਮਰ ਦੇ ਰੁੱਖ 'ਤੇ ਲੱਗਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਤਕਰੀਬਨ 60 ਸਾਲ ਲੱਗਦੀਆਂ ਰਹਿੰਦੀਆਂ ਹਨ¢ ਰੁੱਖ ਦੀ ਉਮਰ 100 ਸਾਲ ਤੋਂ ਵੀ ਜ਼ਿਆਦਾ ਹੁੰਦੀ ਹੈ¢ ਇਸ ਦੀ ਲੱਕੜ ਰੇਲਵੇ  ਸਲੀਪਰ ਬਣਾਉਣ ਦੇ ਕੰਮ ਆਉਂਦੀ ਹੈ¢ ਜਾਮਣ ਦੀ ਲੱਕੜ ਬਹੁਤ ਸਖ਼ਤ ਹੁੰਦੀ ਹੈ ਅਤੇ ਵਾਟਰਪਰੂਫ਼ ਹੁੰਦੀ ਹੈ¢ ਇਹ ਪਿੰਡਾਂ ਵਿਚ ਖੂਹਾਂ ਦੀਆਂ ਨੀਂਹਾਂ ਵਿਚ ਲਗਾਈ ਜਾਂਦੀ ਹੈ, ਜਿਸ ਪਿੱਛੇ ਇਹ ਸੋਚ ਕੰਮ ਕਰਦੀ ਹੈ ਕਿ ਇਹ ਲੱਕੜ ਪਾਣੀ ਨੂੰ ਖ਼ਰਾਬ ਨਹੀਂ ਹੋਣ ਦਿੰਦੀ¢ ਇਸ ਦੀਆਂ ਜੜ੍ਹਾਂ ਪਾਣੀ ਨੂੰ ਸ਼ੁੱਧ ਕਰਦੀਆਂ ਹਨ, ਇਸ ਲਈ ਇਹ ਆਮ ਤੌਰ 'ਤੇ ਛੱਪੜਾਂ, ਨਹਿਰਾਂ ਦੇ ਕੰਢਿਆਂ 'ਤੇ ਲਗਾਇਆ ਜਾਂਦਾ ਹੈ¢ ਜਾਮਣ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਹਨੇਰੀਆਂ ਵਿਚ ਨਹੀਂ ਡਿਗਦਾ ਤੇ ਇਸ ਨੂੰ ਬਿਮਾਰੀਆਂ ਵੀ ਨਾਮਾਤਰ ਹੀ ਲੱਗਦੀਆਂ ਹਨ¢
ਆਯੁਰਵੈਦ ਵਿਚ ਜਾਮਣ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ, ਕਿਉਂਕਿ ਇਹ ਗੁਣਾਂ ਦੀ ਖਾਣ ਹੈ¢ ਪੱਕੇ ਹੋਏ ਜਾਮਣ ਖਾਣ ਵਿਚ  ਬਹੁਤ ਸੁਆਦ ਹੁੰਦੇ ਹਨ ਤੇ ਜਲਦੀ ਹਜ਼ਮ ਵੀ ਹੋ ਜਾਂਦੇ ਹਨ¢ ਇਨ੍ਹਾਂ ਨੂੰ ਚਾਟ ਮਸਾਲੇ ਜਾਂ ਪਾਕਿਸਤਾਨੀ/ਸੇਂਧਾ ਨਮਕ ਨਾਲ ਖਾਣਾ ਚਾਹੀਦਾ ਹੈ¢
ਜਾਮਣਾਂ ਦੇ ਬੀਜ ਵੀ ਸੰਭਾਲ ਲੈਣੇ ਚਾਹੀਦੇ ਹਨ | ਇਨ੍ਹਾਂ ਨੂੰ ਤੋੜ ਕੇ ਸੁਕਾ ਲਓ ਚੂਰਨ ਬਣਾ ਕੇ ਰੱਖ ਲਵੋ, ਕਿਉਂਕਿ ਇਸ ਵਿਚ ਕਈ ਤਰ੍ਹਾਂ ਦੇ ਖਣਿਜ ਮਿਲਦੇ ਹਨ¢ ਜਾਮਣਾਂ ਵਿਚ ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਗੁਲੂਕੋਜ਼, ਵਿਟਾਮਿਨ ਸੀ, ਵਿਟਾਮਿਨ ਬੀ ਤੇ ਐਾਟੀਆਕਸੀਡੈਂਟਸ ਆਦਿ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ¢ ਇਸ ਤੋਂ ਇਲਾਵਾ anthocyanins flavonoids gallic acid etc ਜਾਮਣਾਂ ਵਿਚ ਪਾਏ ਜਾਂਦੇ ਹਨ, ਜਿਨ੍ਹਾਂ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ¢ ਜਿਨ੍ਹਾਂ ਨੂੰ ਕੀਮੋਥੈਰੇਪੀ ਹੁੰਦੀ ਹੈ | ਡਾਕਟਰ ਜਾਮਣ ਖਾਣ ਦੀ ਸਲਾਹ ਦਿੰਦੇ ਹਨ¢ 6lavonoids ਸਾਡੇ ਸਰੀਰ ਨੂੰ detoxify ਕਰਦੇ ਹਨ¢ ਜਾਮਣ ਸ਼ੂਗਰ ਨੂੰ ਵੀ ਕੰਟਰੋਲ ਵਿਚ ਰੱਖਦੇ ਹਨ¢ ਜਾਮਣ ਬਲੱਡ ਪ੍ਰੈਸ਼ਰ ਰਕਤਚਾਪ ਦੇ ਵਾਧੇ ਨੂੰ ਵੀ ਕੰਟਰੋਲ ਵਿਚ ਰੱਖਦੇ ਹਨ¢ਜਾਮਣ ਅਤੇ ਇਸ ਦੇ ਬੀਜ ਸਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣ ਦੇ ਨਾਲ-ਨਾਲ ਸਾਡੀ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦੇ ਹਨ¢ਜਾਮਣ ਗੁਰਦੇ ਵਿਚ ਪੱਥਰੀ ਨਹੀਂ ਹੋਣ ਦਿੰਦਾ ਅਤੇ ਲਿਵਰ, ਤਿੱਲੀ, ਖ਼ੂਨ ਦੀ ਗੰਦਗੀ ਸਾਫ਼ ਕਰਦਾ ਹੈ¢ਵੈਦ ਪੱਥਰੀ ਲਈ ਗੁਠਲੀ ਦਾ ਚੂਰਣ ਦਹੀਂ ਨਾਲ ਲੈਣਾ ਦੱਸਦੇ ਹਨ¢
ਜਾਮਣਾਂ ਭੁੱਖ ਵਧਾਉਂਦੀਆਂ ਹਨ ਤੇ ਖ਼ੂਨ ਦੀ ਕਮੀਂ ਨੂੰ ਦੂਰ ਕਰਦੀਆਂ ਹਨ, ਚਿਹਰੇ 'ਤੇ ਨਿਖਾਰ ਲਿਆਉਂਦੀਆਂ ਹਨ, ਗਰਮੀਆਂ ਵਿਚ  ਲੂ ਤੋਂ ਬਚਾਉਂਦੀਆਂ ਹਨ, ਪਰ ਇਹ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ¢ ਇਕ ਪਤੇ ਦੀ ਗੱਲ ਦੱਸਾਂ ਸ਼ਹਿਦ ਦੀਆਂ ਮੱਖੀਆਂ ਦਾ ਮਨਭਾਉਂਦਾ ਫੁੱਲ ਹੈ ਜਾਮਣ ਦਾ ਫੁੱਲ¢ ਜਾਮਣਾਂ ਦੇ ਫੁੱਲਾਂ ਦਾ ਸ਼ਹਿਦ ਬਹੁਤ ਵਧੀਆ ਹੁੰਦਾ ਹੈ | ਕਈ ਵਾਰੀ ਜਦੋਂ ਅਸੀਂ ਨਵੀਂ ਜੁੱਤੀ ਪਾਉਂਦੇ ਹਾਂ ਤਾਂ ਪੈਰਾਂ ਵਿਚ ਛਾਲੇ ਪੈ ਜਾਂਦੇ ਹਨ, ਜਾਮਣ ਦੀ ਗੁਠਲੀ ਦੇ ਪਾਊਡਰ ਦਾ ਗਾੜਾ ਪੇਸਟ ਬਣਾ ਕੇ ਲਗਾਉਣ ਨਾਲ ਠੀਕ ਹੋ ਜਾਂਦੇ ਹਨ ¢ ਇਹ ਦੇਸੀ ਨੁਸਖਾ ਗਠੀਆ ਵਿਚ ਵੀ ਵਰਤਿਆ ਜਾ ਸਕਦਾ ਹੈ ¢
ਜਾਮਣ ਦੇ ਪੱਤੇ ਪੀਸ ਕੇ ਹਲਕੇ ਹੱਥਾਂ ਨਾਲ ਦਸਤ ਪੇਚਿਸ ਵਿਚ ਫ਼ਾਇਦਾ ਹੁੰਦਾ ਹੈ¢ ਜਾਮਣ ਅਤੇ ਅਮਰੂਦ ਦੇ ਪੱਤਿਆਂ ਨੂੰ ਮਿਲਾ ਕੇ ਉਨ੍ਹਾਂ ਦੀ ਦਾਤਣ ਕਰਨ ਨਾਲ ਜਾਂ ਚਬਾਉਣ ਨਾਲ ਮੂੰਹ ਵਿਚ ਛਾਲੇ ਨਹੀਂ ਹੁੰਦੇ ਅਤੇ ਬਦਬੂ ਆਉਣੀ ਬੰਦ ਹੋ ਜਾਂਦੀ ਹੈ¢ ਜਿਵੇਂ ਕਿ ਜਾਮਣਾਂ ਦੇ ਸਾਡੇ ਲਈ ਫ਼ਾਇਦੇ ਹਨ ਇਨ੍ਹਾਂ ਦੇ ਕੁਝ ਨੁਕਸਾਨ ਵੀ ਹਨ ਜੇਕਰ ਜ਼ਿਆਦਾ ਮਾਤਰਾ ਵਿਚ ਖਾਧੀਆਂ ਜਾਣ¢ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜਾਮਣ ਨਹੀਂ ਖਾਣੇ ਚਾਹੀਦੇ¢ ਜ਼ਿਆਦਾ ਖਾਣ ਨਾਲ ਖੰਘ ਹੋ ਜਾਂਦੀ ਹੈ, ਜੋ ਕਿ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਕਦੇ-ਕਦੇ ਸਰੀਰ ਵਿਚ ਦਰਦ ਹੁੰਦਾ ਹੈ¢
ਆਯੁਰਵੇਦ ਅਨੁਸਾਰ ਜਾਮਣ ਇਕ ਤਾਂ ਖਾਲੀ ਪੇਟ ਨਾ ਖਾਓ ਅਤੇ ਦੂਜਾ ਇਨ੍ਹਾਂ ਨੂੰ ਖਾਣ ਤੋਂ ਬਾਅਦ ਦੁੱਧ ਨਾ ਪੀਓ |

ਫੋਨ : 9878753423
5mail - ripanbagga0gmail.com

ਕਿਸਾਨੀ ਜੀਵਨ ਵਿਚੋਂ ਅਲੋਪ ਹੋਇਆ ਗੱਡਾ

ਜਦੋਂ ਅਸੀਂ ਬਹੁਤ ਛੋਟੇ ਸੀ | ਪਿੰਡਾਂ ਵਿਚ ਢੋਆ-ਢੁਆਈ ਦੇ ਸਾਮਾਨ ਵਾਸਤੇ ਬਹੁਤ ਹੀ ਘੱਟ ਸਾਧਨ ਸਨ | ਨਿੱਤ ਵਰਤੋਂ ਵਿਚ ਆਉਣ ਵਾਲੇ ਸਾਧਨਾਂ ਵਿਚੋਂ ਸਭ ਤੋਂ ਉੱਪਰ ਇਕ ਗੱਡਾ ਹੀ ਨਾਮਾਤਰ ਐਸਾ ਸਾਧਨ ਸੀ ਜੋ ਢੋਆ-ਢੁਆਈ ਵਾਸਤੇ ਕੀ ਕਿਸਾਨ, ਵਪਾਰੀ ਅਤੇ ਆਮ ਬੰਦੇ ਲਈ ਕੰਮ ਆਉਂਦਾ ਸੀ | ਗੱਡੇ ਨੂੰ ਜੋ ਚਲਾਉਂਦਾ ਸੀ, ਉਸ ਨੂੰ ਗਾਡੀ ਕਹਿੰਦੇ ਸੀ | ਸਵਾਰੀਆਂ ਨੂੰ ਚੜ੍ਹਾਉਣ ਲਈ ਪਿੰਡਾਂ ਵਿਚ ਟਾਵੇਂ-ਟਾਵੇਂ ਤਾਂਗੇ ਹੁੰਦੇ ਸੀ ਜੋ ਵੱਡਿਆਂ ਅੱਡਿਆਂ ਤੋਂ ਮਿਲਦੇ ਸੀ | ਆਮ ਤੌਰ 'ਤੇ ਲੋਕ ਪੈਦਲ ਹੀ ਸ਼ਹਿਰ ਜਾਂਦੇ ਸੀ | ਕਈ ਲੋਕ ਮੱਸਿਆ-ਪੰੁਨਿਆਂ ਤਾਂਗੇ 'ਤੇ ਸ਼ਹਿਰ ਜਾਂਦੇ ਸੀ | ਬਲਦਾਂ ਨੂੰ ਜੂਲੇ ਜੋੜਿਆ ਜਾਂਦਾ ਸੀ | ਜੂਲੇ ਨੂੰ ਚਮੜੇ ਦੇ ਰੱਸੇ ਨਾਲ ਜਾਂ ਲਾਸ ਦੀ ਮਜ਼ਬੂਤੀ ਨਾਲ ਬੰਨਿ੍ਹਆ ਜਾਂਦਾ ਸੀ | ਗੱਡੇ ਨੂੰ ਚਲਾਉਣ ਲਈ ਲੱਕੜ ਦੇ ਦੋ ਪਹੀਏ ਜੋ ਧੁਰੇ ਨਾਲ ਜੁੜੇ ਹੁੰਦੇ ਸਨ | ਗੱਡਾ ਰਵਾਂ ਰਹੇ ਅਕਸਰ ਸਰ੍ਹੋਂ ਦਾ ਤੇਲ, ਕਾਲਾ ਤੇਲ ਜਾਂ ਗਰੀਸ ਦਿੱਤੀ ਜਾਂਦੀ ਸੀ | ਕਈ ਵਾਰੀ ਮੱਖਣ ਨਾਲ ਵੀ ਚੋਪੜਿਆ ਜਾਂਦਾ ਸੀ, ਤਾਂ ਜੋ ਪਹੀਏ ਆਾਸਾਨੀ ਨਾਲ ਤੁਰੇ ਰਹਿਣ, ਕੋਈ ਰੁਕਾਵਟ ਨਾ ਆਵੇ | ਬਲਦ ਆਸਾਨੀ ਨਾਲ ਤੁਰੇ ਰਹਿਣ ਤੇ ਉਨ੍ਹਾਂ ਦਾ ਜ਼ਿਆਦਾ ਜ਼ੋਰ ਨਾ ਲੱਗੇ |
ਜਦੋਂ ਕਿਸਾਨ ਕਣਕ ਫਲਿਆਂ ਰਾਹੀਂ ਕੱਢ ਲੈਂਦਾ ਸੀ ਤੇ ਝੋਨਾ ਝਾੜ ਲੈਂਦਾ ਸੀ, ਗੱਡੇ 'ਤੇ ਲੱਦ ਕੇ ਸ਼ਹਿਰ ਮੰਡੀ ਵਿਚ ਵੇਚਣ ਲਈ ਲਿਜਾਂਦੇ ਸੀ | ਰਾਤ ਨੂੰ ਗੱਡੇ ਦੇ ਅੱਗੇ ਤੇ ਪਿਛੇ ਲਾਲਟੈਣ ਜਗਾਈ ਜਾਂਦੀ ਸੀ ਤਾਂ ਜੋ ਅੱਗੋਂ ਤੇ ਪਿਛੋਂ ਆਉਣ ਵਾਲੇ ਨੂੰ ਪਤਾ ਲੱਗ ਜਾਵੇ | ਤੂੜੀ-ਪੱਠੇ ਖੇਤਾਂ ਤੋਂ ਵੱਢ ਕੇ ਲਿਆਉਣ ਜਾਂ ਸ਼ਹਿਰ ਤੱਕ ਲਿਜਾਣ ਲਈ ਗੱਡੇ ਦੀ ਹੀ ਵਰਤੋਂ ਕੀਤੀ ਜਾਂਦੀ ਸੀ | ਵਪਾਰੀ ਲੋਕ ਵੀ ਸ਼ਹਿਰ ਤੋਂ ਕਰਿਆਨੇ ਦਾ ਸਾਮਾਨ ਲਿਆਉਣ ਲਈ ਗੱਡੇ ਦੀ ਹੀ ਵਰਤੋਂ ਕਰਦੇ ਸਨ | ਗੱਡਾ ਹਰ ਕੰਮ ਵਿਚ ਸਹਾਈ ਹੁੰਦਾ ਸੀ | ਗੱਡਾ ਪਿੰਡ ਦੇ ਤਰਖਾਣ ਤੋਂ ਬਣਵਾਇਆ ਜਾਂਦਾ ਸੀ ਜੋ ਇਸ ਕੰਮ ਵਿਚ ਨਿਪੰੁਨ ਹੁੰਦਾ ਸੀ ਅਤੇ ਤਕਰੀਬਨ ਮਹੀਨੇ-ਡੇਢ ਮਹੀਨੇ ਵਿਚ ਗੱਡਾ ਬਣ ਕੇ ਤਿਆਰ ਹੁੰਦਾ ਸੀ | ਪਰ ਸਮਾਂ ਬੀਤਣ ਦੇ ਨਾਲ-ਨਾਲ ਤੇ ਤੇਜ਼ ਰਫਤਾਰ ਜ਼ਿੰਦਗੀ ਵਿਚ ਨਵੀਆਂ ਗੱਡੀਆਂ ਆਉਣ ਨਾਲ ਹੁਣ ਗੱਡਾ ਬੀਤੇ ਸਮਾਂ ਦੀ ਗੱਲ ਬਣ ਗਿਆ ਹੈ |
ਹੁਣ ਤਾਂ ਗੱਡਾ ਖੇਤੀ ਦੇ ਬਾਕੀ ਰਵਾਇਤੀ ਸਾਧਨਾਂ ਵਾਂਗ ਹੀ ਅਲੋਪ ਹੁੰਦਾ ਜਾ ਰਿਹਾ ਹੈ | ਗੱਡਾ ਵੀ ਪੁਰਾਤਨ ਚੀਜ਼ਾਂ ਵਾਂਗ ਅਜਾਇਬ ਘਰ ਜਾਂ ਨੁਮਾਇਸ਼ 'ਤੇ ਵਿਖਾਉਣ ਲਈ ਰਹਿ ਗਿਆ ਹੈ | ਨਵੀਂ ਪੀੜ੍ਹੀ ਇਸ ਤੋਂ ਬਿਲਕੁਲ ਅਣਜਾਣ ਹੈ ਤੇ ਉਸ ਨੂੰ ਸਿਰਫ਼ ਤਸਵੀਰਾਂ ਵਿਚ ਹੀ ਪਤਾ ਲਗਦਾ ਹੈ ਕਿ ਗੱਡਾ ਪੁਰਤਾਨ ਸਮੇਂ ਇਕ ਅਹਿਮ ਸਾਧਨ ਹੁੰਦਾ ਸੀ |
-ਸੇਵਾਮੁਕਤ ਇੰਸਪੈਕਟਰ |
ਮੋਬਾਈਲ : 98786-00221.

ਜ਼ਮੀਨ ਵਿਚੀਂ ਲੰਘ ਰਹੇ ਪਾਣੀ ਦੇ ਸਦਉਪਯੋਗ ਲਈ ਸਫ਼ਲ ਕਾਢ ਮੱਕੋਵਾਲ ਡੈਮ

ਵਿਸ਼ਵ ਪੱਧਰ 'ਤੇ ਬਹੁਤੇ ਡੈਮ ਪਾਣੀ ਦੇ ਸਦਉਪਯੋਗ ਲਈ ਨਿਵਾਣਾਂ ਵੱਲ ਨੂੰ ਬੇਕਾਰ ਜਾ ਰਹੇ ਪਾਣੀ ਨੂੰ ਬੰਨ੍ਹ ਲਾ ਕੇ ਰੋਕਣ ਲਈ ਬਣਾਏ ਜਾਂਦੇ ਹਨ ਪਰ ਪੰਜਾਬ ਵਿਚ ਕੰਢੀ ਦੇ ਖੁਸ਼ਕ ਇਲਾਕੇ ਅੰਦਰ ਧਰਤੀ ਵਿੱਚ ਬੰਨ੍ਹ ਲਾ ਕੇ ਪਾਣੀ ਰੋਕਣ ਤੇ ਇਸ ਪਾਣੀ ਨੂੰ ਖੇਤੀ 'ਚ ਸਿੰਚਾਈ ਤੇ ਪੀਣ ਲਈ ਵਰਤਣ ਵਾਸਤੇ ਵਿਲੱਖਣ ਤਕਨੀਕ ਵਿਕਸਤ ਕੀਤੀ ਗਈ ਹੈ ਤੇ ਇਸ ਨੂੰ 'ਮੱਕੋਵਾਲ ਡੈਮ' ਦਾ ਨਾਂਅ ਦਿੱਤਾ ਗਿਆ ਹੈ |
ਪੰਜਾਬ ਦੇ ਕੰਢੀ ਜ਼ੋਨ ਵਿਚ ਅਜਿਹੇ ਡੈਮਾਂ ਦੀ ਸਫ਼ਲ ਸਥਾਪਤੀ ਤੋਂ ਬਾਅਦ ਹਿਮਾਚਲ ਵਿਚ ਊਨਾ ਅਤੇ ਬਿਲਾਸਪੁਰ ਦੇ ਨਾਲ-ਨਾਲ ਜੰਮੂ ਅਤੇ ਹਰਿਆਣਾ ਵਰਗੇ ਪੰਜਾਬ ਦੇ ਸਮਕਾਲੀ ਰਾਜਾਂ ਵਿਚ ਪਾਣੀ ਨੂੰ ਸੰਭਾਲਣ ਤੇ ਪਾਣੀ ਦੀ ਢੁੱਕਵੀਂ ਵਰਤੋਂ ਲਈ ਅਜਿਹੇ ਅਨੇਕਾਂ ਡੈਮ ਬਣੇ ਤੇ ਇਨ੍ਹਾਂ ਡੈਮਾਂ ਨੂੰ 'ਮੱਕੋਵਾਲ ਡੈਮ' ਦਾ ਹੀ ਨਾਂਅ ਦਿੱਤਾ ਗਿਆ ਹੈ | ਅਜਿਹਾ ਵਿਲੱਖਣ ਤੇ ਮਹੱਤਵਪੂਰਨ ਪਹਿਲਾ ਡੈਮ ਕੰਢੀ ਵਿਚ ਬਲਾਚੌਰ ਦੇ ਸਬ ਡਵੀਜ਼ਨ ਦੇ ਪਿੰਡ ਮੱਕੋਵਾਲ 'ਚ ਸ਼ਿਵਾਲਕ ਪਹਾੜਾਂ ਦੇ ਪੈਰਾਂ ਵਿਚ ਸਾਧ ਦੀ ਕੁਟੀਆ ਸਥਾਨ ਦੇ ਨੇੜੇ 1990 ਵਿਚ ਬਣਨਾ ਸ਼ੁਰੂ ਹੋਇਆ | 1982 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਇਲਾਕੇ ਦੇ ਪਿੰਡ ਬੱਲੋਵਾਲ ਸੌਾਖੜੀ ਵਿਖੇ ਬਰਾਨੀ ਖੇਤੀ ਲਈ ਖੋਜ ਵਾਸਤੇ ਖੇਤਰੀ ਖੋਜ ਕੇਂਦਰ ਦੀ ਸਥਾਪਨਾ ਹੋਈ ਤੇ ਇਸ ਕੇਂਦਰ ਦੇ ਪਹਿਲੇ ਡਾਇਰੈਕਟਰ ਡਾਕਟਰ ਬੀ. ਐੱਨ. ਰਾਓ ਬਣੇ | ਡਾਕਟਰ ਰਾਓ ਅਮਰੀਕਾ ਤੋਂ ਸਾਇਲ ਵਾਟਰ ਮੈਨੇਜਮੈਂਟ ਇੰਜੀਨੀਅਰਿੰਗ ਦੀ ਉੱਚਤਮ ਵਿੱਦਿਆ ਪ੍ਰਾਪਤ ਕਰਕੇ ਆਏ ਸਨ ਤੇ ਉਨ੍ਹਾਂ ਦੀ ਵਿਲੱਖਣ ਸੋਚ ਰਾਹੀਂ ਹੀ ਇਸ ਡੈਮ ਦਾ ਸਫ਼ਲ ਨਿਰਮਾਣ ਹੋਇਆ | ਵਿਸ਼ਵ ਪੱਧਰ 'ਤੇ ਸ਼ੁਰੂ ਹੋਏ ਵਾਟਰ ਸ਼ੈੱਡ ਪ੍ਰੋਗਰਾਮ ਦੀ ਸੇਧ ਵਿਚ 1990 ਵਿਚ ਡਾਕਟਰ ਰਾਓ ਦੀ ਸਰਪ੍ਰਸਤੀ ਹੇਠ ਇਸ ਡੈਮ ਦੀ ਬੁਨਿਆਦ ਰੱਖੀ ਗਈ ਅਤੇ ਇਸ ਦੀ ਉਸਾਰੀ ਦਾ ਕੰਮ 1992 ਵਿਚ ਪੂਰਾ ਹੋਇਆ | ਇਸ ਡੈਮ ਦੇ ਨਿਰਮਾਣ ਤੇ ਸਫਲਤਾ ਵਿਚ ਪੀ. ਏ. ਯੂ. ਦੇ ਬੱਲੋਵਾਲ ਸੌਾਖੜੀ ਖੇਤੀ ਖੋਜ ਕੇਂਦਰ ਦੇ ਸਹਾਇਕ ਬਣ ਵਿਗਿਆਨੀ ਡਾਕਟਰ ਐੱਸ. ਸੀ. ਸ਼ਰਮਾ ਅਤੇ ਭੂਮੀ ਰੱਖਿਆ ਵਿਭਾਗ, ਜੰਗਲਾਤ ਵਿਭਾਗ ਤੇ ਬਾਗਬਾਨੀ ਵਿਭਾਗ ਪੰਜਾਬ ਦੇ ਮਾਹਿਰਾਂ ਨੇ ਵੀ ਇਸ ਡੈਮ ਨੂੰ ਬਣਾਉਣ ਵਿਚ ਆਪਣਾ ਯੋਗਦਾਨ ਦਿੱਤਾ |
ਇਸ ਡੈਮ ਦੀ ਸਥਾਪਨਾ ਲਈ ਧਰਤੀ ਦੇ ਅੰਦਰ ਵਗਦੇ ਪਾਣੀ ਦਾ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਕੁਝ ਦੂਰ ਉਚਾਈ 'ਤੇ ਵਗਦੇ ਸਤਲੁਜ ਦਰਿਆ ਦਾ ਤੇ ਹਿਮਾਚਲ ਦੇ ਉੱਚੇ ਇਲਾਕਿਆਂ ਵਲੋਂ ਧਰਤੀ ਹੇਠ ਵਗਦਾ ਪਾਣੀ ਲਹਿੰਦੇ ਪਾਸੇ ਨੂੰ ਜਾ ਰਿਹਾ ਹੈ | ਇਸ ਪਾਣੀ ਨੂੰ ਰੋਕਣ ਵਾਸਤੇ ਧਰਤੀ ਵਿਚ ਲਗਪਗ ਵੀਹ ਫੁੱਟ ਡੂੰਘਾ ਤੇ ਤੀਹ ਫੁੱਟ ਲੰਮਾ ਖੱਡਾ ਪੁੱਟ ਕੇ ਇਸ ਵਿਚ ਲੰਮੀ ਦੀਵਾਰ ਬਣਾ ਕੇ ਪਾਣੀ ਨੂੰ ਧਰਤੀ ਦੇ ਵਿਚ ਹੀ ਰੋਕ ਲਿਆ ਗਿਆ ਅਤੇ ਫਿਰ ਬਰੀਕ ਛੇਕਾਂ ਵਾਲੇ ਵੀਹ ਵੀਹ ਫੁੱਟ ਲੰਮੇ ਪਾਈਪ ਪੰਜ ਪੰਜ ਛੇ-ਛੇ ਫੁੱਟ ਦੇ ਫ਼ਾਸਲੇ ਤੇ ਪਾ ਕੇ ਪਾਣੀ ਨੂੰ ਉੱਪਰ ਵੱਲ ਉਭਾਰ ਲਿਆ ਗਿਆ ਅਤੇ ਇਕ ਚੌੜਾ ਖੂਹ ਬਣਾ ਕੇ ਇਨ੍ਹਾਂ ਪੰਪਾਂ ਨੂੰ ਖੂਹ ਦੇ ਨਾਲ ਜੋੜ ਦਿੱਤਾ ਗਿਆ ਉੱਪਰੋਂ ਵਲੋਂ ਤਿੰਨ ਸੌ ਏਕੜਾਂ ਦਾ ਪਾਣੀ ਧਰਤੀ ਹੇਠਾਂ ਬੂੰਦ-ਬੂੰਦ ਸਿੰਮ ਕੇ ਇਸ ਡੈਮ ਵਿਚ ਆਉਂਦਾ ਹੈ | ਮੁਕੰਮਲ ਹੋਣ ਉਪਰੰਤ ਬਿਨਾਂ ਕਿਸੇ ਜਨਰੇਟਰ ਤੇ ਬਿਜਲੀ ਦੇ ਇਸ ਡੈਮ ਨੇ ਸਫਲਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਵੇਖ ਕੇ ਇਸ ਦਾ ਨਿਰਮਾਣ ਕਰਨ ਵਾਲੀ ਟੀਮ ਨੂੰ ਭਰਪੂਰ ਖ਼ੁਸ਼ੀ ਹੋਈ |
ਸਭ ਤੋਂ ਪਹਿਲਾਂ ਇਸ ਡੈਮ ਦਾ ਪਾਣੀ ਬੱਲੋਵਾਲ ਸੌਾਖੜੀ ਵਿਖੇ ਸਥਿਤ ਖੇਤਰੀ ਖੋਜ ਕੇਂਦਰ ਵਿਚ ਵਰਤਿਆ ਗਿਆ ਤੇ ਪਿੱਛੇ ਇਸ ਡੈਮ ਨੇ ਇਲਾਕੇ ਦੇ ਤਿੰਨ ਪਿੰਡਾਂ ਮਣਸੇਵਾਲ, ਟਕਾਰਲਾ ਤੇ ਬੱਲੋਵਾਲ ਸੌਾਖੜੀ ਦੀਆਂ ਪੀਣ ਵਾਲੇ ਪਾਣੀ ਅਤੇ ਖੇਤੀ ਲਈ ਸਿੰਚਾਈ ਦੀਆਂ ਲੋੜਾਂ ਪੂਰੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ | ਇਹ ਪਾਣੀ ਕਿਉਂਕਿ ਧਰਤੀ ਹੇਠ ਲੰਮੀ ਯਾਤਰਾ ਰਾਹੀਂ ਸਿੰਮ ਸਿੰਮ ਕੇ ਤੇ ਮਿੱਟੀ ਵਿਚੋਂ ਲੰਘ ਕੇ ਡੈਮ ਵਿਚ ਆਉਂਦਾ ਹੈ ਇਸ ਕਰਕੇ ਇਹ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਹੋ ਜਾਂਦਾ ਹੈ ਅਤੇ ਲੋਕਾਂ ਦੀ ਪਿਆਸ ਬੁਝਾਉਣ ਲਈ ਵੀ ਅਨੁਕੂਲ ਹੈ |
ਇਸ ਵੇਲੇ ਕੰਢੀ ਦੇ ਪੰਜਾਂ ਜ਼ਿਲਿ੍ਹਆਂ ਵਿਚ ਅਜਿਹੇ 86 ਡੈਮ ਲੋਕਾਂ ਦੀਆਂ ਪਾਣੀ ਵਾਸਤੇ ਲੋੜਾਂ ਦੀ ਪੂਰਤੀ ਕਰ ਰਹੇ ਹਨ, ਕੇਵਲ ਬੱਲੋਵਾਲ ਸੌਾਖੜੀ ਵਾਲਾ ਪਹਿਲਾ ਮੱਕੋਵਾਲ ਡੈਮ ਇਲਾਕੇ ਵਿਚ ਲਗਪਗ ਸੱਤ ਸੌ ਏਕੜ ਰਕਬੇ ਦੀ ਸਿੰਚਾਈ ਅਤੇ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਦੀ ਪੂਰਤੀ ਕਰ ਰਿਹਾ ਹੈ, ਸਾਰੇ ਦੇ ਸਾਰੇ 86 ਡੈਮ ਕੰਢੀ ਏਰੀਏ ਵਿਚ ਸੱਤਰ ਹਜ਼ਾਰ ਏਕੜ ਰਕਬੇ ਦੀ ਸਿੰਚਾਈ ਕਰ ਰਹੇ ਹਨ, ਕੇਵਲ ਬੱਲੋਵਾਲ ਸੌਾਖੜੀ ਵਾਲੇ ਡੈਮ ਵਿਚੋਂ ਹੀ ਦੋ ਵੱਡੇ ਟਿਊਬਵੈਲਾਂ ਜਿੱਡੇ ਪਾਈਪ ਡੈਮ ਵਿਚੋਂ ਤਿੰਨਾਂ ਪਿੰਡਾਂ ਵਾਸਤੇ ਪਾਣੀ ਹੇਠਾਂ ਵੱਲ ਉਤਾਰ ਰਹੇ ਹਨ | ਪਾਣੀ ਦੀ ਵਰਤੋਂ ਨਾਲ ਸਬੰਧਤ ਮੈਨੇਜਮੈਂਟ ਕਮੇਟੀ, ਜਿਸ ਦੇ ਮੈਂਬਰ ਸਬੰਧਿਤ ਇਲਾਕੇ ਦੇ ਪਿੰਡਾਂ ਦੇ ਲੋਕ ਅਤੇ ਕਿਸਾਨ ਹਨ, ਪਾਣੀ ਦੀ ਵੰਡ ਕਰਦੀ ਹੈ ਅਤੇ ਡੈਮ ਦੇ ਰੱਖ-ਰਖਾਅ ਦੇ ਖਰਚੇ ਵਾਸਤੇ ਪਾਣੀ ਦੀ ਥੋੜ੍ਹੀ ਜਿਹੀ ਫੀਸ ਵੀ ਕਮੇਟੀ ਵਲੋਂ ਵਸੂਲ ਕੀਤੀ ਜਾਂਦੀ ਹੈ, ਅੰਦਾਜ਼ਨ ਇਕ ਰੁਪਿਆ ਖ਼ਰਚ ਕੇ ਖਪਤਕਾਰ ਨੂੰ ਇਸ ਡੈਮ ਦੇ ਪਾਣੀ ਨਾਲ ਲਗਪਗ ਤਿੰਨ ਰੁਪਏ ਦਾ ਲਾਭ ਪ੍ਰਾਪਤ ਹੁੰਦਾ ਹੈ | ਫ਼ਸਲਾਂ ਲਈ ਇਸ ਡੈਮ ਦੇ ਪਾਣੀ ਦੇ ਸਦਉਪਯੋਗ ਵਾਸਤੇ ਕਿਸਾਨਾਂ ਨੂੰ ਲੋੜੀਂਦੀਆਂ ਸੇਧਾਂ ਪੀ. ਏ. ਯੂ. ਦੇ ਬੱਲੋਵਾਲ ਸੌਾਖੜੀ ਖੇਤਰੀ ਖੋਜ ਕੇਂਦਰ ਦੇ ਮਾਹਿਰਾਂ ਅਤੇ ਖੇਤੀ ਵਿਗਿਆਨੀਆਂ ਵਲੋਂ ਦਿੱਤੀਆਂ ਜਾਂਦੀਆਂ ਹਨ | ਇੱਕ ਕਿਸਾਨ ਦੇ ਖੇਤਾਂ ਲਈ ਮਹੀਨੇ ਵਿਚ ਤਿੰਨ ਵਾਰ ਪਾਣੀ ਦੀ ਵਾਰੀ ਆਉਂਦੀ ਹੈ, ਇਸ ਇਲਾਕੇ ਅੰਦਰ ਮੱਕੋਵਾਲ ਡੈਮ ਬਣਨ ਤੋਂ ਪਹਿਲਾਂ ਜਿੱਥੇ ਹਾੜ੍ਹੀ ਦੀਆਂ ਫਸਲਾਂ ਬਹੁਤ ਘੱਟ ਬੀਜੀਆਂ ਜਾਂਦੀਆਂ ਸਨ ਤੇ ਸਾਉਣੀ ਵਿਚ ਬਾਜਰਾ, ਚਰ੍ਹੀ ਅਤੇ ਮਾਮੂਲੀ ਮਾਤਰਾ ਵਿਚ ਕੇਵਲ ਮੱਕੀ, ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਹੁੰਦੀ ਸੀ, ਹੁਣ ਲਗਪਗ ਸੌ ਫ਼ੀਸਦੀ ਰਕਬੇ ਵਿੱਚ ਸਾਰਾ ਸਾਲ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਹੁੰਦੀ ਹੈ, ਕਿਸਾਨ ਫਰੂਟ ਤੇ ਡੇਅਰੀ ਵੱਲ ਵੀ ਅੱਗੇ ਵਧ ਰਹੇ ਹਨ ਅਤੇ ਕੰਢੀ ਦਾ ਇਲਾਕਾ ਵੱਖ-ਵੱਖ ਫ਼ਸਲਾਂ ਦੇ ਹਰੇ ਭਰੇ ਤੇ ਖੂਬਸੂਰਤ ਦਿ੍ਸ਼ ਨਾਲ ਸਜਿਆ ਨਜ਼ਰ ਆਉਂਦਾ ਹੈ |

-ਮੋ: 94632-33991

ਦੱਖਣ ਪੱਛਮੀ ਮੌਨਸੂਨ ਅਤੇ ਖੇਤੀਬਾੜੀ

ਮੌਨਸੂਨ ਦੀ ਪ੍ਰਕਿਰਤੀ ਵਿਸ਼ਵ ਪੱਧਰ ਦੀ ਹੈ ਅਤੇ ਇਹ ਏਸ਼ੀਆਂ ਅਫ਼ਰੀਕਾ ਅਤੇ ਉੱਤਰੀ ਆਸਟ੍ਰੇਲੀਆ ਦੇ ਹਿੱਸਿਆਂ ਜੋ ਕਿ ਵਿਸ਼ਵ ਦੀ ਆਬਾਦੀ ਦੇ ਲਗਪਗ 50 ਫ਼ੀਸਦੀ ਹਿੱਸਾ ਹਨ, ਨੂੰ ਪ੍ਰਭਾਵਿਤ ਕਰਦੀ ਹੈ¢ ਮੌਨਸੂਨ ਨਾਂਅ ਹਵਾ ਦੀ ਦਿਸ਼ਾ ਬਦਲਣ ਨੂੰ ਦਿੱਤਾ ਗਿਆ ਹੈ ਜੋ ਕਿ ਅਰਬੀ ਸ਼ਬਦ 'ਮੌਸਿਮ' ਜਾਂ ਮਲਿਆਣ ਸ਼ਬਦ 'ਮੌਨਸਿਨ', ਜਿਨ੍ਹਾਂ ਦਾ ਅਰਥ ਰੁੱਤ ਹੈ, ਤੋਂ ਲਿਆ ਗਿਆ ਹੈ¢ ਮੌਨਸੂਨ ਭਾਰਤੀ ਮਹਾਂਸਾਗਰ ਖਾਸ ਕਰਕੇ ਅਰੇਬੀਅਨ ਮਹਾਂਸਾਗਰ ਦੇ ਉੱਤੇ ਹਵਾ ਦੇ ਬਦਲਾਅ ਨੂੰ ਦਰਸਾਉਂਦਾ ਹੈ ਜੋ ਕਿ ਅੱਧਾ ਸਾਲ ਦੱਖਣ ਪੱਛਮੀ ਅਤੇ ਅੱਧਾ ਸਾਲ ਉੱਤਰ ਪੂਰਬੀ ਚੱਲਦੀ ਹੈ¢ ਏਸ਼ੀਆਂ ਦੀ ਮੌਨਸੂਨ ਖਾਸ ਕਰਕੇ ਭਾਰਤੀ ਉਪ ਮਹਾਂਦੀਪ ਅਤੇ ਏਸ਼ੀਆਂ ਦੇ ਦੱਖਣ ਪੂਰਬੀ ਇਲਾਕਿਆਂ ਨੂੰ ਪ੍ਰਭਾਵਿਤ ਕਰਦੀ ਹੈ¢
ਭਾਰਤੀ ਉਪ ਮਹਾਂਦੀਪ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਤਾਪਮਾਨ ਵੱਧਣ ਨਾਲ ਗਰਮ ਹੋਣਾ ਸ਼ੁਰੂ ਹੁੰਦਾ ਹੈ ਅਤੇ ਮਈ ਵਿਚ ਸਭ ਤੋਂ ਵੱਧ ਗਰਮ ਹੁੰਦਾ ਹੈ¢ ਧਰਤੀ ਦੇ ਗਰਮ ਹੋਣ ਨਾਲ ਸਮੁੰਦਰ ਅਤੇ ਧਰਤੀ ਦੇ ਤਾਪਮਾਨ ਵਿਚ ਅੰਤਰ ਪੈਦਾ ਹੋਣ ਕਰਕੇ ਹਵਾਵਾਂ ਸਮੁੰਦਰ ਤੋਂ ਧਰਤੀ ਵੱਲ ਚੱਲਣ ਲਗਦੀਆਂ ਹਨ¢ ਇਸ ਗਰਮੀ ਕਾਰਨ ਸਮੁੰਦਰੀ ਸਤ੍ਹਾ ਦੇ ਤਾਪਮਾਨ ਅਤੇ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿਚ ਫ਼ਰਕ ਆਉਂਦਾ ਹੈ ਜਿਸ ਕਰ ਕੇ ਸਮੁੰਦਰ ਤੋਂ ਲੈ ਕੇ ਜ਼ਮੀਨੀ ਹਵਾਵਾਂ ਵਿਚ ਬਦਲਾਅ ਆਉਂਦਾ ਹੈ¢
ਭਾਰਤੀ ਮੌਨਸੂਨ ਅਤੇ ਇਸ ਦੀ ਭਵਿੱਖਬਾਣੀ : ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਹਰ ਸਾਲ ਦੱਖਣ-ਪੱਛਮੀ ਮੌਨਸੂਨ ਦੀਆਂ ਬਾਰਿਸ਼ਾਂ ਦੀ ਲੰਮੀ-ਸੀਮਾ ਪੂਰਵ ਅਨੁਮਾਨ ਜਾਰੀ ਕਰਦਾ ਹੈ¢ ਲੰਬੇ ਸਮੇਂ ਦੀ ਭਵਿੱਖਬਾਣੀ ਦਾ ਵਿਗਿਆਨਕ ਆਧਾਰ ਇਹ ਹੈ ਕਿ ਮੌਨਸੂਨ ਤੋਂ ਪਹਿਲਾਂ ਵੱਖ-ਵੱਖ ਮੌਸਮੀ ਕਾਰਕਾਂ ਦੇ ਸੰਕੇਤਾਂ ਤੋਂ ਇਸ ਦੀ ਸੰਭਾਵਤ ਕਾਰਗੁਜ਼ਾਰੀ ਦਾ ਪਤਾ ਲਗਾਉਣਾ ਜਿਵੇਂ ਕਿ ਮੌਨਸੂਨ ਕਦੋਂ ਅਤੇ ਕਿੰਨੀ ਅਸਰਦਾਰ ਰਹਿਣ ਦੀ ਸੰਭਾਵਨਾ ਹੈ¢ ਆਈ ਐੱਮ ਡੀ ਦੀ ਚਾਲੂ ਲੰਮੀ ਸੀਮਾ ਪੂਰਵ ਸੂਚਨਾ ਪ੍ਰਣਾਲੀ ਸਮੇਂ-ਸਮੇਂ 'ਤੇ ਪਹੁੰਚ ਅਤੇ ਖੇਤਰ ਵਿਚ ਤਬਦੀਲੀਆਂ ਕਰ ਚੁੱਕੀ ਹੈ¢ ਸਭ ਤੋਂ ਪਹਿਲਾਂ 1988 ਤੋਂ 2002 ਤੱਕ, ਆਈ.ਐਮ.ਡੀ. ਨੇ 16 ਮੌਸਮੀ ਪੈਮਾਨਿਆਂ ਨੂੰ ਲੈ ਕੇ ਮਾਡਲ ਤਿਆਰ ਕੀਤਾ ਅਤੇ ਉਨ੍ਹਾਂ 16 ਮੌਸਮੀ ਪੈਮਾਨਿਆਂ ਵਿਚੋਂ, 6 ਤਾਪਮਾਨ ਦੀਆਂ ਸਥਿਤੀਆਂ, 3 ਹਵਾ ਜਾਂ ਦਬਾਅ ਖੇਤਰ ਦੇ ਹਲਾਤਾਂ, 5 ਹਵਾ ਦਬਾਅ ਦੇ ਵਿਕਾਰਾਂ ਅਤੇ 2 ਬਰਫ਼ ਦੇ ਕੱਜ ਨਾਲ ਸਬੰਧਤ ਸਨ¢
ਮੌਜੂਦਾ 2020 ਦੇ ਦੱਖਣ-ਪੱਛਮੀ ਮੌਨਸੂਨ ਸੀਜ਼ਨ (ਜੂਨ-ਸਤੰਬਰ) ਲਈ ਆਈ ਐੱਮ ਡੀ ਦੇ ਚਾਲੂ ਲੰਮੇ ਸਮੇਂ ਦੇ ਅਨੁਮਾਨ ਨੇ ਖੁਲਾਸਾ ਕੀਤਾ ਹੈ ਕਿ ਇਸ ਸਾਲ ਪੂਰੇ ਦੇਸ਼ ਲਈ ਬਾਰਿਸ਼ 5 ਦੀ ਚੂਕ ਨਾਲ ਲੰਮੇ ਸਮੇਂ ਦੀ ਔਸਤ (ਐਲ.ਪੀ.ਏ.) ਦੇ ਹਿਸਾਬ ਨਾਲ 100 ਫ਼ੀਸਦੀ ਹੋਣ ਦੀ ਸੰਭਾਵਨਾ ਹੈ¢ ਸੰਭਾਵਨਾਤਮਕ ਮਾਡਲ 2020 ਦੇ ਦੱਖਣ-ਪੱਛਮੀ ਮੌਨਸੂਨ ਸੀਜ਼ਨ ਲਈ ਇਕ ਬਹੁਤ ਉੱਚੀ (75 ਫ਼ੀਸਦੀ) ਸੰਭਾਵਨਾ ਦਰਸਾਉਂਦਾ ਹੈ ਜਿਸ ਅਨੁਸਾਰ ਇਸ ਵਾਰ ਬਾਰਿਸ਼ਾਂ ਸਧਾਰਨ ਜਾਂ ਸਧਾਰਨ ਤੋਂ ਕੁਝ ਜ਼ਿਆਦਾ ਹੋਣ ਦੀ ਉਮੀਦ ਹੈ¢ ਕੇਰਲ ਦੇ ਤੱਟ ਉੱਤੇ ਮੌਨਸੂਨ ਦੀ ਆਮਦ ਆਮ ਤੌਰ 'ਤੇ 1 ਜੂਨ ਨੂੰ ਹੋ ਜਾਂਦੀ ਹੈ | ਇਸ ਵਾਰ ਮੌਨਸੂਨ ਦੀ ਲੰਮੇ ਸਮੇਂ ਤੱਕ ਰਹਿਣ ਦੀ ਆਸ਼ੰਕਾ ਵੀ ਦਰਸਾਈ ਜਾ ਰਹੀ ਹੈ¢ ਜਿਸ ਤੋਂ ਭਾਵ ਹੈ ਕਿ ਇਸ ਵਾਰ ਮੌਨਸੂਨ ਦੀ ਵਾਪਸੀ ਥੋੜ੍ਹੀ ਦੇਰ ਨਾਲ ਹੋਵੇਗੀ ਅਤੇ ਉੱਤਰੀ ਭਾਰਤ ਵਿਚ ਇਹ ਜ਼ਿਆਦਾ ਸਮੇਂ ਤੱਕ ਸਰਗਰਮ ਰਹੇਗੀ ¢
ਦੱਖਣ ਪੱਛਮੀ ਮੌਨਸੂਨ ਅਤੇ ਭਾਰਤੀ ਖੇਤੀਬਾੜੀ : ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਦੇਸ਼ ਦੀ ਅਰਥ-ਵਿਵਸਥਾ ਖੇਤੀ ਤੇ ਨਿਰਭਰ ਕਰਦੀ ਹੈ¢ ਦੇਸ਼ ਦੀ ਕਿਰਸਾਨੀ ਦੀ ਰੋਜ਼ੀ-ਰੋਟੀ ਵੀ ਕਾਫੀ ਹੱਦ ਤੱਕ ਮੌਨਸੂਨ ਦੀ ਵਰਖਾ ਦੀ ਮੁਹਤਾਜ਼ ਹੈ[ਭਾਰਤ ਵਿਚ ਚਾਰ ਮਹੀਨਿਆਂ ਦੌਰਾਨ ਮੌਨਸੂਨ ਦੀ ਫੇਰੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਪੂਰੇ ਸਾਲ ਦੀ 75-80 ਫ਼ੀਸਦੀ ਵਰਖਾ ਮੌਨਸੂਨ ਸੀਜ਼ਨ ਵਿਚ ਹੀ ਹੋ ਜਾਂਦੀ ਹੈ¢ ਖੇਤੀਬਾੜੀ ਭਾਰਤ ਦੀ ਜੀ.ਡੀ.ਪੀ. ਵਿਚ ਲਗਪਗ 20 ਫ਼ੀਸਦੀ ਹਿੱਸਾ ਪਾਉਂਦੀ ਹੈ ਅਤੇ 50 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ¢ ਭਾਰਤ ਦਾ ਲਗਪਗ 43 ਫ਼ੀਸਦੀ ਭੂਗੋਲਿਕ ਖੇਤਰ ਖੇਤੀਬਾੜੀ ਅਧੀਨ ਹੈ¢ ਸਵਾ ਸੌ ਮਿਲੀਅਨ ਆਬਾਦੀ ਵਾਲਾ ਦੇਸ਼ ਭਾਰਤ ਦੱਖਣੀ ਏਸ਼ੀਆਂ ਦੇ ਮੱਧ ਵਿਚ ਸਥਿਤ ਹੈ ਅਤੇ ਮੌਨਸੂਨ ਵਰਖਾ ਤੇ ਨਿਰਭਰ ਹੈ¢ ਮੌਨਸੂਨ ਸਾਲਾਨਾ ਵਰਖਾ ਵਿਚ 80 ਫ਼ੀਸਦੀ ਯੋਗਦਾਨ ਪਾਉਂਦੀ ਹੈ¢
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੱੁਲ ਖੇਤਰਫਲ 5.036 ਮਿਲੀਅਨ ਹੈਕਟੇਅਰ ਹੈ, ਜਿਸ ਵਿਚੋਂ ਖੇਤੀਬਾੜੀ ਅਧੀਨ ਰਕਬਾ 4.20 ਮਿਲੀਅਨ ਹੈਕਟੇਅਰ ਅਤੇ ਬਿਜਾਈ ਹੇਠ ਰਕਬਾ 4.023 ਮਿਲੀਅਨ ਹੈਕਟੇਅਰ ਹੈ¢
ਇਸ ਲਈ ਭਾਰਤ ਅਤੇ ਕੁਝ ਹੱਦ ਤੱਕ ਪੰਜਾਬ ਵੀ ਮੌਨਸੂਨ 'ਤੇ ਬਹੁਤ ਨਿਰਭਰ ਕਰਦਾ ਹੈ¢ ਪੰਜਾਬ ਵਿਚ ਡਿਗ ਰਹੇ ਪਾਣੀ ਦੇ ਪੱਧਰ ਨੂੰ ਚੰਗੇ ਮੌਨਸੂਨ ਨਾਲ ਹੀ ਬਚਾਇਆ ਜਾ ਸਕਦਾ ਹੈ¢ ਕੁੱਲ ਆਬਾਦੀ ਦਾ ਬਹੁਤਾ ਹਿੱਸਾ ਖੇਤੀਬਾੜੀ ਤੋਂ ਆਮਦਨ ਪ੍ਰਾਪਤ ਕਰਦਾ ਹੈ¢ ਕਿਸੇ ਖੇਤਰ ਦੀ ਸਥਾਈ ਖੇਤੀਬਾੜੀ ਵਿਚ ਉੱਥੋਂ ਦੇ ਮੌਸਮ ਦਾ ਬਹੁਤ ਮਹੱਤਵ ਹੈ¢ ਮੌਸਮੀ ਸੀਮਾਵਾਂ ਖੇਤੀਬਾੜੀ ਯੋਗਤਾ ਦੇ ਮਜ਼ਬੂਤ ਸੂਚਕ ਹਨ ਅਤੇ ਕਿਸੇ ਖੇਤਰ ਵਿਚ ਢੁਕਵੀਆਂ ਫ਼ਸਲਾਂ ਨਿਰਧਾਰਿਤ ਕਰਨ ਵਿਚ ਲਾਭਦਾਇਕ ਹਨ ਜਿਵੇਂ ਕਿ ਕਿਸੇ ਜਗ੍ਹਾਂ ਦੀ ਵਰਖਾ ਅਤੇ ਤਾਪਮਾਨ ਫ਼ਸਲਾਂ ਅਤੇ ਝਾੜ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ¢ ਜਿਨ੍ਹਾਂ ਵਿਚ ਸੁੱਕੀਆਂ ਅਤੇ ਨਮੀ ਵਾਲੀਆਂ ਰੁੱਤਾਂ ਆਉਂਦੀਆਂ ਹਨ, ਇਹ ਯੋਜਨਾਬੰਦੀ ਬਹੁਤ ਜ਼ਰੂਰੀ ਹੈ¢ ਵਰਖਾ ਰੁੱਤ ਤੋਂ ਪਹਿਲਾਂ ਮਿੱਟੀ ਵਿਚ ਨਮੀ ਨਾ ਮਾਤਰਾ ਹੁੰਦੀ ਹੈ , ਜੋ ਕਿ ਹਾਲਤ ਗਰਮੀ ਅਤੇ ਵਸ਼ਪੀਕਰਨ ਨਾਲ ਹੋਰ ਵੱਧ ਜਾਂਦੀ ਹੈ¢ ਸਿੰਚਾਈ ਵਾਲੀਆਂ ਹਾਲਤਾਂ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਬਿਜਾਈ ਵਰਖਾ ਰੁੱਤ ਦੇ ਸ਼ੁਰੂ ਹੋਣ 'ਤੇ ਨਿਰਭਰ ਕਰਦੀ ਹੈ¢ ਸਾਉਣੀ ਦੀਆਂ ਫ਼ਸਲਾਂ ਦਾ ਲੇਖਾ-ਜੋਖਾ ਦੱਖਣ ਪੱਛਮੀ ਮੌਨਸੂਨ ਦੀ ਕਾਰਗੁਜ਼ਾਰੀ ਤੇ ਬਹੁਤ ਨਿਰਭਰ ਕਰਦਾ ਹੈ¢ ਜੇ ਦੱਖਣ ਪੱਛਮੀ ਮੌਨਸੂਨ ਕਿਸੇ ਖੇਤਰ ਵਿਚ ਕਮਜ਼ੋਰ ਪੈ ਜਾਵੇ ਤਾਂ ਫ਼ਸਲਾਂ ਦੀ ਪੈਦਾਵਾਰ ਘੱਟਣ ਨਾਲ ਦੇਸ਼ ਦੀ ਅਰਥ-ਵਿਵਸਥਾ 'ਤੇ ਬੁਰਾ ਪ੍ਰਭਾਵ ਪੈਂਦਾ ਹੈ¢ ਦੱਖਣ ਪੱਛਮੀ ਮੌਨਸੂਨ ਵਿਚ ਕੋਈ ਵੀ ਬਦਲਾਅ ਦੇਸ਼ ਦੀ ਖੇਤੀਬਾੜੀ 'ਤੇ ਬਹੁਤ ਅਸਰ ਕਰਦੀ ਹੈ | ਲੰਮੇ ਸਮੇਂ ਲਈ ਸੋਕਾ ਅਤੇ ਜ਼ਿਆਦਾ ਵਾਸ਼ਪੀਕਰਨ ਕਾਰਨ ਧਰਤੀ ਵਿਚਲਾ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ¢
ਪਿਛਲੇ ਕੁਝ ਦਹਾਕਿਆਂ ਵਿਚ ਖੇਤੀਬਾੜੀ ਤਕਨਾਲੋਜੀ ਵਿਚ ਪ੍ਰਭਾਵਸ਼ਾਲੀ ਪ੍ਰਗਤੀ ਹੋਣ ਦੇ ਬਾਵਜੂਦ ਭਾਰਤ ਵਿਚ ਖੇਤੀ ਅਜੇ ਵੀ ਮੌਸਮ 'ਤੇ ਨਿਰਭਰ ਹੈ¢ ਫ਼ਸਲ ਦਾ ਉਤਪਾਦਨ ਸਿੱਧੇ ਜਾਂ ਅਸਿੱਧੇ ਤੌਰ 'ਤੇ ਮੌਸਮ ਦੇ ਮਾਧਿਅਮ ਤੋਂ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਸਾਲ-ਦਰ-ਸਾਲ ਦੇ ਆਧਾਰ 'ਤੇ ਉਤਰਾਅ-ਚੜ੍ਹਾਅ ਹੁੰਦਾ ਹੈ¢ ਨਿਰਵਿਘਨ ਖੇਤੀ ਲਈ ਇਹ ਜ਼ਰੂਰੀ ਹੈ ਕਿ ਅਨਮੋਲ ਪਾਣੀ ਦੇ ਸਰੋਤਾਂ ਦਾ ਪ੍ਰਬੰਧਨ ਅਤੇ ਸਹੀ ਤਰੀਕੇ ਨਾਲ ਸਮਝਦਾਰੀ ਨਾਲ ਅਤੇ ਕੁਸ਼ਲਤਾ ਨਾਲ ਵਰਤਿਆ ਜਾਵੇ¢

-ਸੰਚਾਰ ਕੇਂਦਰ, ਪੀ.ਏ.ਯੂ. ਲੁਧਿਆਣਾWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX