ਤਾਜਾ ਖ਼ਬਰਾਂ


ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  36 minutes ago
ਵਾਸ਼ਿੰਗਟਨ, 16 ਸਤੰਬਰ - ਸਾਉਦੀ ਅਰਬ ਦੀਆਂ ਤੇਲ ਫ਼ੈਕਟਰੀਆਂ 'ਤੇ ਡਰੋਨ ਹਮਲੇ ਤੋਂ ਬਾਅਦ ਕੱਚੇ ਤੇਲ ਦੀ ਕਮੀ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  37 minutes ago
ਸ੍ਰੀਨਗਰ, 16 ਸਤੰਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਪੁਣਛ 'ਚ ਪੈਂਦੇ ਬਾਲਾਕੋਟ ਤੇ ਮੇਂਡਰ ਸੈਕਟਰ 'ਚ ਬੀਤੀ ਰਾਤ ਜੰਗਬੰਦੀ ਦੀ ਉਲੰਘਣਾ ਕੀਤੀ ਗਈ...
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  34 minutes ago
ਅਮਰਾਵਤੀ, 16 ਸਤੰਬਰ - ਆਂਧਰਾ ਪ੍ਰਦੇਸ਼ ਦੀ ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 11 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਅੱਜ ਸਵੇਰੇ ਕਿਸ਼ਤੀਆਂ ਤੇ ਹੈਲੀਕਾਪਟਰਾਂ ਦੀ ਮਦਦ ਨਾਲ...
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  52 minutes ago
ਨਵੀਂ ਦਿੱਲੀ, 16 ਸਤੰਬਰ - ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਤੋਂ ਸੁਣਵਾਈ...
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 1 hour ago
ਵਾਸ਼ਿੰਗਟਨ, 16 ਸਤੰਬਰ - ਹੋਸਟਨ ਵਿਖੇ 22 ਸਤੰਬਰ ਨੂੰ ਹੋਣ ਵਾਲੇ "Howdi, Modi!" ਈਵੈਂਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਾਮਲ ਹੋਣਗੇ। ਇਸ ਦੀ ਪੁਸ਼ਟੀ ਵਾਈਟ ਹਾਊਸ...
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 1 hour ago
ਚੇਨਈ, 16 ਸਤੰਬਰ - ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਇੱਕ ਮਹਿਲਾ ਦੇ ਢਿੱਡ 'ਚੋ 7 ਕਿੱਲੋ ਦੀ ਰਸੌਲ਼ੀ ਨਿਕਲੀ। ਇਹ ਆਪ੍ਰੇਸ਼ਨ ਕੋਇੰਬਟੂਰ ਦੇ ਹਸਪਤਾਲ 'ਚ ਹੋਇਆ, ਜਿਸ ਨੂੰ ਕਿ 7 ਘੰਟੇ...
ਅੱਜ ਦਾ ਵਿਚਾਰ
. . .  about 1 hour ago
ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕਰੀਨਾ ਕਪੂਰ ਖ਼ਾਨ

ਡਿਗਦੀ ਨੂੰ ਸਹਾਰਾ ਸੈਫ਼ ਦਾ

ਲੰਡਨ ਵਿਖੇ ਘੁੰਮਣ-ਫਿਰਨ ਲਈ 'ਬੇਬੋ' ਸਿਰਫ਼ 12 ਘੰਟੇ ਲਈ ਉਥੇ ਹਵਾਈ ਯਾਤਰਾ ਕਰਕੇ ਮੁੰਬਈ ਆ ਗਈ। ਯੂ.ਕੇ. 'ਚ ਉਹ ਤੈਮੂਰ ਨੂੰ ਘੁੰਮਾਉਣ-ਫਿਰਾਉਣ ਗਈ ਹੈ। 'ਡਾਂਸ ਇੰਡੀਆ ਡਾਂਸ' ਦੀ ਸ਼ੂਟਿੰਗ ਲਈ ਖਾਸ ਤੌਰ 'ਤੇ ਮੁੰਬਈ ਆਈ। ਇਸ ਸ਼ੋਅ ਰਾਹੀਂ ਉਹ ਟੀ.ਵੀ. 'ਤੇ ਪ੍ਰਵੇਸ਼ ਕਰ ਰਹੀ ਹੈ। ਇਸ 'ਡਾਂਸ ਇੰਡੀਆ ਡਾਂਸ' ਦੀ ਉਹ ਜੱਜ ਹੋਵੇਗੀ। ਇਹ ਹੈ ਕੰਮ ਲਈ ਸਮਰਪਣ, ਯੂ.ਕੇ. ਤੋਂ 12 ਘੰਟੇ ਲਈ ਮੁੰਬਈ ਆਉਣਾ। ਯੂਰਪ ਨਾਲ ਕਰੀਨਾ ਕਪੂਰ ਨੂੰ ਖਾਸ ਪਿਆਰ ਹੈ। ਉਥੇ ਜਾ ਕੇ ਵੀ ਉਹ ਕਸਰਤ ਨਹੀਂ ਭੁੱਲਦੀ। ਇਧਰ ਕਰੀਨਾ ਫਿਰ ਆਮਿਰ ਖ਼ਾਨ ਨਾਲ ਆ ਰਹੀ ਹੈ 'ਥ੍ਰੀ-ਈਡੀਅਟਸ' ਤੋਂ ਬਾਅਦ 'ਲਾਲ ਸਿੰਘ ਚੱਢਾ', ਨਵੀਂ ਫ਼ਿਲਮ ਕਰੀਨਾ ਨੇ ਆਮਿਰ ਨਾਲ ਸਾਈਨ ਕੀਤੀ ਹੈ। ਯੋਗ ਆਸਨ 'ਚ ਵੀ ਉਹ ਮਾਹਿਰ ਹੈ ਤੇ ਪਰਿਵਾਰ ਨਾਲ ਯੂ.ਕੇ. 'ਚ ਉਸ ਨੇ ਯੋਗਾ ਦਿਨ 'ਤੇ ਯੋਗ ਵੀ ਕੀਤਾ। ਕਰਨ ਜੌਹਰ ਲਈ ਇਕ ਵੈੱਬ ਸੀਰੀਜ਼ ਵੀ ਉਹ ਕਰ ਰਹੀ ਹੈ। 'ਲਾਲ ਸਿੰਘ ਚੱਢਾ' ਕਰੀਨਾ ਲਈ ਬਹੁਤ ਵੱਡੀ ਫ਼ਿਲਮ ਹੋਵੇਗੀ। ਇਸ ਦੌਰਾਨ ਕਰੀਨਾ ਨੇ ਕਿਹਾ ਕਿ ਫ਼ਿਲਮ ਦੇ ਸੰਪਾਦਨ ਸਮੇਂ ਔਰਤਾਂ ਦੇ ਕਿਰਦਾਰ 'ਤੇ ਵੀ ਕੈਂਚੀ ਚਲਦੀ ਹੈ ਤੇ ਬਹਾਨਾ ਲੰਬਾਈ ਦਾ ਲਾ ਦਿੱਤਾ ਜਾਂਦਾ ਹੈ। ਵੈੱਬ ਸੀਰੀਜ਼ 'ਚ ਅਜਿਹਾ ਨਹੀਂ ਹੈ। ਇਸ ਲਈ ਉਸ ਨੂੰ ਵੈੱਬ ਸੀਰੀਜ਼ ਪਸੰਦ ਹਨ। 20 ਸਾਲ ਦਾ ਉਸ ਦਾ ਕੈਰੀਅਰ ਸਫ਼ਲ ਹੈ। ਪਿਆਰੀ ਮਾਂ, ਸਫ਼ਲ ਗ੍ਰਹਿਣੀ ਤੇ ਮਤਰੇਈ ਧੀ ਸਾਰਾ ਨਾਲ ਵੀ ਪਿਆਰ ਕਰੀਨਾ ਸਭ ਦਾ ਦਿਲ ਜਿੱਤ ਰਹੀ ਹੈ। ਡਿਗਦੀ ਕਰੀਨਾ ਨੂੰ ਸੈਫ਼ ਨੇ ਹੀ ਸਹਾਰਾ ਦਿੱਤਾ ਸੀ। ਅਕਸਰ ਇਹ ਗੱਲ ਉਹ ਸਾਰਿਆਂ ਨੂੰ ਦੱਸਦੀ ਹੈ। 38 ਸਾਲ ਦੀ ਕਰੀਨਾ ਕੁਝ ਦਿਨ ਇਟਲੀ ਘੁੰਮ ਕੇ ਵੀ ਆਈ ਹੈ। ਧੁੱਪ 'ਚ ਬੇਹਾਲ ਕਰੀਨਾ ਦੀ ਇਕ ਫੋਟੋ 'ਤੇ ਲੋਕਾਂ ਨੇ 'ਆਂਟੀ', 'ਬੁੱਢੀ' ਲਿਖਿਆ ਤਾਂ ਉਹ ਭੜਕ ਪਈ ਕਿ ਥੋੜ੍ਹਾ ਖਿਆਲ ਕਰੋ। ਕਦੇ ਰਾਣੀ ਕਹਿੰਦੇ ਹੋ, ਜ਼ਰਾ ਇਹ ਫੋਟੋ ਕੀ ਆਈ ਕਿ ਰਾਤੋ-ਰਾਤ ਬੁੱਢੀ ਕਰੀਨਾ ਕਿਹਾ ਜਾ ਰਿਹਾ ਹੈ।


ਖ਼ਬਰ ਸ਼ੇਅਰ ਕਰੋ

ਯਾਮੀ ਗੌਤਮ

ਲਖਨਊ ਦੀ ਸੁਪਰ ਮਾਡਲ

'ਬਦਲਾਪੁਰ' ਤੋਂ ਬਾਅਦ ਦਿਨੇਸ਼ ਵਿਜਾਨ ਨੇ ਯਾਮੀ ਗੌਤਮ ਨੂੰ ਚੁਣਿਆ ਹੈ। ਆਯੂਸ਼ਮਨ ਖੁਰਾਣਾ ਨਾਲ ਯਾਮੀ ਗੌਤਮ ਨੂੰ ਲਿਆ ਗਿਆ ਹੈ। 'ਲਖਨਊ ਦੀ ਸੁਪਰ ਮਾਡਲ' ਦਾ ਕਿਰਦਾਰ ਯਾਮੀ ਨੂੰ ਮਿਲਿਆ ਹੈ। ਗੰਜੇਪਨ ਦੀ ਸਮੱਸਿਆ ਫ਼ਿਲਮ ਦਾ ਵਿਸ਼ਾ ਤੇ 'ਗਲੋਬਲ ਮੈਗਜ਼ੀਨ' ਲਈ ਯਾਮੀ ਦੀ ਚੋਣ ਹੋਈ ਹੈ। ਰਿਤਿਕ ਰੌਸ਼ਨ ਨਾਲ 'ਕਾਬਿਲ' ਕਰ ਚੁੱਕੀ ਚੰਡੀਗੜ੍ਹ ਸ਼ਹਿਰ ਦੀ ਕੁੜੀ ਯਾਮੀ ਨੇ ਪੰਜਾਬੀ ਸਿਨੇਮਾ ਲਈ ਵੀ ਕੰਮ ਕੀਤਾ ਹੈ। ਯਾਮੀ ਦੇ ਚੀਨ 'ਚ ਵੀ ਕਈ ਪ੍ਰਸੰਸਕ ਹਨ। 'ਵਿੱਕੀ ਡੋਨਰ' ਤੋਂ ਯਾਮੀ ਦਾ ਕਰੀਅਰ ਚਮਕਿਆ ਸੀ। 'ਪਾਨੀ ਕਾ ਰੰਗ' ਯਾਮੀ ਨੂੰ ਦੇਖਦੇ ਹੀ ਪ੍ਰਸੰਸਕ ਗਾਉਣ ਲੱਗ ਪੈਂਦੇ ਹਨ। ਯਾਮੀ ਇਸ ਸਮੇਂ ਕਰਨ ਜੌਹਰ ਦੀ ਵੀ ਚਹੇਤੀ ਹੈ। ਯਾਮੀ ਹਾਲੇ ਵੀ ਪੰਜਾਬੀ ਸਿਨੇਮਾ ਨਾਲ ਪਿਆਰ ਕਰਦੀ ਹੈ ਪਰ ਵਧੇਰੇ ਕੰਟੈਂਟ ਵਾਲੀ ਹੀ ਫ਼ਿਲਮ ਉਹ ਕਰੇਗੀ। ਇਕ ਸਮਾਗਮ 'ਚ ਡਿਗਣ ਤੋਂ ਬਚੀ ਯਾਮੀ ਨੂੰ 'ਉੜੀ' ਫ਼ਿਲਮ ਨੇ ਵੀ ਲੋਕਪ੍ਰਿਯਤਾ ਦਿੱਤੀ ਹੈ। ਇੰਟਰਨੈੱਟ 'ਤੇ ਯਾਮੀ ਦੇ ਇੰਟਰਵਿਊ ਕਾਫ਼ੀ ਚਰਚਿਤ ਹੋਏ ਹਨ। 32 ਸਾਲ ਦੀ ਯਾਮੀ ਹੋ ਗਈ ਹੈ। ਅਸਲ 'ਚ ਯਾਮੀ ਦੀ ਸੁੰਦਰਤਾ ਦੇਸੀ ਨੁਸਖਿਆਂ ਨਾਲ ਕਾਇਮ ਹੈ। ਵਾਲਾਂ ਤੋਂ ਲੈ ਕੇ ਚਮੜੀ ਤੱਕ ਦਾ ਖਿਆਲ ਯਾਮੀ ਦੇਸੀ ਨੁਸਖਿਆਂ ਨਾਲ ਕਰਦੀ ਹੈ। ਐਲੋਵਰਾ ਜੈੱਲ, ਵਿਟਾਮਿਨ ਈ ਤੇ ਕੇਸਰ ਦਾ ਤੇਲ ਉਸ ਦੀਆਂ ਰੇਸ਼ਮੀ ਜੁਲਵਾਂ ਦਾ ਰਾਜ਼ ਹੈ। ਨਾਰੀਅਲ ਪਾਣੀ ਨਿੱਤ ਪੀਣਾ ਹੈ ਤੇ ਇਕ ਤਰਲ ਤੇ ਲਚਕੀਲਾ ਜਿਸਮ ਬਣਾਉਂਦਾ ਹੈ। ਖੰਡ, ਸ਼ਹਿਦ ਤੇ ਹਲਦੀ ਮਿਲਾ ਕੇ ਬਣਾਏ ਲੇਪ ਨਾਲ ਉਹ ਚਿਹਰਾ ਸਾਫ਼ ਕਰਦੀ ਹੈ। ਇਸ ਸਭ ਨਾਲ 'ਲਖਨਊ ਦੀ ਸੁਪਰ ਮਾਡਲ' ਉਹ ਕੁਦਰਤੀ ਲੱਗ ਰਹੀ ਹੈ ਤਾਂ ਹੀ ਦਿਨੇਸ਼ ਵਿਜਾਨ ਨੇ ਅਯੂਸ਼ਮਨ ਖੁਰਾਣਾ ਨਾਲ ਯਾਮੀ ਨੂੰ ਆਪਣੀ ਨਵੀਂ ਫ਼ਿਲਮ 'ਚ ਇਹੀ ਕਿਰਦਾਰ ਦਿੱਤਾ ਹੈ। ਯਾਮੀ ਗੌਤਮ ਆ ਰਹੇ ਸਮੇਂ 'ਚ ਹੋਰ ਸਟਾਰਡੰਮ ਵੱਲ ਕਦਮ ਪੁਟਦੀ ਨਜ਼ਰ ਆਏਗੀ।

ਰਣਵੀਰ ਸਿੰਘ

ਜਯੇਸ਼ ਭਾਈ ਜ਼ੋਰਦਾਰ

ਬਹੁਤ ਚਲਾਕੀ, ਚੁਸਤੀ ਕਦੇ-ਕਦੇ ਮਹਿੰਗੀ ਪੈਂਦੀ ਹੈ ਤੇ ਰਣਵੀਰ ਸਿੰਘ ਨਾਲ ਅਜਿਹਾ ਹੋਇਆ ਹੈ, ਕਿਉਂਕਿ ਪਾਕਿ-ਭਾਰਤ ਕ੍ਰਿਕਟ ਮੈਚ ਦੌਰਾਨ ਰਣਵੀਰ ਨੇ ਕੁਮੈਂਟਰੀ ਸਮੇਂ ਹਾਰਦਿਕ ਪੰਡਿਆ ਲਈ 'ਐਸ਼ ਕਰੋ, ਖਾਓ-ਪੀਓ' ਸ਼ਬਦ ਵਰਤੇ ਤੇ ਇਹੀ ਹਾਰਦਿਕ ਨਾਲ ਸੈਲਫੀ ਖਿੱਚ ਟਵਿੱਟਰ 'ਤੇ ਪਾਏ ਤੇ ਭਲਵਾਨ ਬਲਾਕ ਪ੍ਰੈਸਨਰ ਦੇ ਵਕੀਲ ਪਾਲ ਨੇ ਉਸ ਨੂੰ ਨੋਟਿਸ ਘੱਲਿਆ ਹੈ ਕਿ ਇਹ ਲਫ਼ਜ਼ ਤੇ ਉਨ੍ਹਾਂ ਦਾ ਕਾਨੂੰਨੀ ਅਧਿਕਾਰ ਹੈ। ਕਾਪੀ ਰਾਈਟ ਹੈ। ਹੁਣ ਰਣਵੀਰ ਨੇ ਜੇ ਮੁਆਫ਼ੀ ਨਾ ਮੰਗੀ ਤਾਂ ਅਦਾਲਤ ਦਾ ਚੱਕਰ ਲਾਉਣਾ ਪੈਣਾ ਹੈ। '83' ਫ਼ਿਲਮ ਕਰ ਰਹੇ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਬਾਇਓਪਿਕ ਕਰਨੀ ਹੈ। ਇਸ ਲਈ ਨੇੜਿਓਂ ਉਹ ਕ੍ਰਿਕਟ ਦੇਖ ਰਿਹਾ ਹੈ। 'ਜਯੇਸ਼ ਭਾਈ ਜ਼ੋਰਦਾਰ' ਯਸ਼ਰਾਜ ਬੈਨਰ ਦੀ ਇਹ ਨਵੀਂ ਫ਼ਿਲਮ ਰਣਵੀਰ ਸਿੰਘ ਨੇ ਹੁਣੇ ਹੀ ਸਾਈਨ ਕੀਤੀ ਹੈ। ਡਰਾਮਾ, ਬਾਇਓਪਿਕ, ਰੋਮਾਂਸ ਤੇ ਹੀਰੋ ਬਣੇ ਰਣਵੀਰ ਦੀ ਇਹ ਪਹਿਲੀ ਕਾਮੇਡੀ ਫ਼ਿਲਮ ਹੋਵੇਗੀ। ਇਧਰ ਇਸ ਹੀਰੋ ਦੇ ਅਥਾਹ ਪ੍ਰਸੰਸਕ ਜਤਿਨ ਦੇ ਦਿਹਾਂਤ 'ਤੇ ਰਣਵੀਰ ਨੇ ਇੰਸਟਾਗ੍ਰਾਮ 'ਤੇ ਦੁੱਖ ਪ੍ਰਗਟਾਇਆ ਹੈ। ਇਹ ਹੀਰੋ ਜਨਜੀਵਨ, ਜਨੂੰਨ ਤੇ ਲੋਕਾਂ ਨਾਲ ਜੁੜਿਆ ਹੋਇਆ ਹੈ। ਇਧਰ ਰਣਵੀਰ ਸਿੰਘ '83' ਕਰ ਰਿਹਾ ਹੈ ਤਾਂ ਲਾਭ ਪਤਨੀ ਦੀਪਿਕਾ ਨੂੰ ਵੀ ਉਸ ਨੇ ਦਿਵਾ ਦਿੱਤਾ ਹੈ। 14 ਕਰੋੜ 'ਚ ਦੀਪਿਕਾ '83' ਲਈ ਸਾਈਨ ਹੋਈ ਹੈ। ਮਤਲਬ ਭਾਰਤ-ਪਾਕਿ ਮੈਚ, ਕ੍ਰਿਕਟ ਸੰਸਾਰ ਕੱਪ, ਸਟਾਰ ਸਪੋਰਟਸ ਤੇ ਕੁਮੈਂਟਰੀ ਨੇ ਰਣਵੀਰ ਸਿੰਘ ਦੀ ਟੀ.ਆਰ.ਪੀ. ਵਧਾ ਦਿੱਤੀ ਹੈ। ਉਧਰ ਫ਼ਿਲਮ ਵੀ ਉਹ ਕ੍ਰਿਕਟ 'ਤੇ ਹੀ ਕਰ ਰਿਹਾ ਹੈ। '83' ਵਾਲਾ ਰਣਵੀਰ ਸਿੰਘ 'ਜਯੇਸ਼ ਭਾਈ ਜ਼ੋਰਦਾਰ' ਬਣ ਰਿਹਾ ਹੈ। ਪਾਲ ਤੋਂ ਮੁਆਫ਼ੀ ਮੰਗ ਲਈ ਤਾਂ 'ਜਯੇਸ਼ ਭਾਈ ਜ਼ੋਰਦਾਰ' ਦੀ '83' ਫ਼ਿਲਮ 2019 'ਚ ਸੁਪਰ ਫ਼ਿਲਮ ਹੋਵੇਗੀ। ਸਲਮਾਨ, ਸ਼ਾਹਰੁਖ ਦੀ ਥਾਂ ਸਿਰਫ਼ ਰਣਵੀਰ ਸਿੰਘ ਹੀ ਲਏਗਾ। ਲਗਦਾ ਕੁਝ ਅਜਿਹਾ ਹੀ ਹੈ।


-ਸੁਖਜੀਤ ਕੌਰ

ਅਮਾਇਰਾ ਦਸਤੂਰ

ਅੱਜਕਲ੍ਹ ਚੜ੍ਹਾਈਆਂ

ਅਮਾਇਰਾ ਰੁੱਝੀ ਹੋਈ ਅਭਿਨੇਤਰੀ ਹੈ। ਚਾਰ ਹਿੰਦੀ ਦੀਆਂ ਤੇ ਦੋ ਦੱਖਣ ਦੀਆਂ ਫ਼ਿਲਮਾਂ ਲਗਾਤਾਰ ਦੌੜ-ਭੱਜ ਕੇ ਕੀਤੀਆਂ ਤੇ ਅਮਾਇਰਾ ਦਾ ਨਾਂਅ ਇਸ ਸਾਲ ਪੂਰਾ ਚਰਚਿਤ ਰਹੇਗਾ। ਚਰਿੱਤਰ ਤੇ ਪ੍ਰਦਰਸ਼ਨ ਵਧੀਆ ਹੋਏ ਇਸ ਲਈ ਉਹ ਖਾਸ ਤੌਰ 'ਤੇ ਤਾਮਿਲ ਸਿੱਖ ਰਹੀ ਹੈ। ਤਾਮਿਲ ਭਾਸ਼ਾ ਦੀ ਟਿਊਸ਼ਨ ਪੜ੍ਹ ਰਹੀ ਹੈ। ਪ੍ਰਭੂ ਦੇਵਾ ਨਾਲ ਫ਼ਿਲਮ ਮਿਲ ਗਈ ਤੇ ਅਮਾਇਰਾ ਦਾ ਨਾਂਅ ਬਣ ਗਿਆ। 'ਮੇਡ ਇਨ ਚਾਈਨਾ', 'ਪ੍ਰਸਥਾਨਮ', 'ਕੋਈ ਜਾਨੇ ਨਾ' ਖਾਸ ਫ਼ਿਲਮਾਂ ਅਮਾਇਰਾ ਕੋਲ ਹਨ। 'ਰਾਜਮਾਂਹ ਚਾਵਲ' ਨੇ ਉਸ ਦੀ ਪਛਾਣ ਪੱਕੀ ਕੀਤੀ ਹੈ। 'ਮੈਂਟਲ ਹੈ ਕਿਆ' 'ਚ ਖਾਸ ਕੰਮ ਕੀਤਾ ਹੈ। ਅਮਾਇਰਾ ਕੋਲ ਕੰਮ ਦੀ ਘਾਟ ਹੀ ਨਹੀਂ। 'ਵਰਲਡ ਆਫ਼ ਐਨੀਮਲਜ਼' ਨਾਲ ਉਸ ਦਾ ਨਾਤਾ ਹੈ। ਖਾਣੇ ਦੀ ਬਰਬਾਦੀ ਰੋਕੋ ਉਹ ਅਕਸਰ ਆਖਦੀ ਹੈ। ਕੜਕਦੀ ਧੁੱਪ ਦੀ ਪ੍ਰਵਾਹ ਨਹੀਂ ਜੇ ਕੰਮ ਹੈ ਤਾਂ ਫਿਰ 'ਪ੍ਰਸਥਾਨਮ' ਦੀ ਸ਼ੂਟਿੰਗ ਉੱਤਰ ਭਾਰਤ ਦੀ ਤਿੱਖੜ ਗਰਮੀ ਤੇ ਗਰਮੀ 'ਚ ਰੁਮਾਂਟਿਕ ਗਾਣਾ, ਗਰਮੀ ਨਾਲ ਬੇਹੋਸ਼ ਹੋ ਗਈ ਪਰ ਮਾਂ ਦੀ ਧੀ ਨੇ ਹੌਸਲਾ ਨਹੀਂ ਹਾਰਿਆ ਤੇ ਧੁੱਪ 'ਚ ਹੀ ਸ਼ੂਟਿੰਗ ਜਾਰੀ ਰੱਖੀ। ਜਵਾਨ ਅਭਿਨੇਤਰੀ ਅਮਾਇਰਾ ਨੇ 'ਕਾਲਾਕੰਦੀ' 'ਚ ਸੈਫ਼ ਅਲੀ ਨਾਲ ਕੰਮ ਕਰਕੇ ਵਧੀਆ ਪ੍ਰਤੀਕਿਰਿਆਵਾਂ ਲਈਆਂ ਸਨ। ਸੰਜੇ ਦੱਤ ਤੇ ਅਲੀ ਫ਼ਜ਼ਲ ਨਾਲ 'ਪ੍ਰਸਥਾਨਮ' ਉਸ ਦੀ ਪ੍ਰਮੁੱਖ ਫ਼ਿਲਮ ਹੈ। ਰਾਜਕੁਮਾਰ ਰਾਓ ਤੇ ਕੰਗਨਾ ਨਾਲ ਮਿਲ ਕੇ ਅਮਾਇਰਾ ਨੂੰ ਨਵੀਂ ਊਰਜਾ ਹਾਸਲ ਹੋਈ ਹੈ। ਜੈਕੀ ਚੇਨ ਨਾਲ ਵੀ ਫ਼ਿਲਮ ਕਰ ਚੁੱਕੀ ਇਹ ਅਭਿਨੇਤਰੀ ਇਸ ਸਾਲ ਪ੍ਰਿਅੰਕਾ, ਅਨੁਸ਼ਕਾ, ਆਲੀਆ ਦੀ ਸ਼੍ਰੇਣੀ ਵੱਲ ਵਧਦੀ ਦਿਖਾਈ ਦੇਵੇਗੀ। ਕੁਨਾਲ ਕਪੂਰ ਨਾਲ 'ਕੋਈ ਜਾਨੇ ਨਾ' ਦੇ ਸੈੱਟ 'ਤੇ ਗਈ ਹੈ। ਅਮੀਨ ਹਾਜ਼ੀ ਦੀ ਡਾਇਰੈਕਸ਼ਨ 'ਚ ਬਣ ਰਹੀ ਇਹ ਫ਼ਿਲਮ ਭੂਸ਼ਨ ਕੁਮਾਰ ਦੀ ਹੈ। ਇਸ ਤਰ੍ਹਾਂ ਅਮਾਇਰਾ ਦਸਤੂਰ ਦੇ ਸਿਤਾਰੇ 2019 ਵਿਚ ਖੂਬ ਚਮਕਣ ਵਾਲੇ ਹਨ। ਅਮਾਇਰਾ ਦਸਤੂਰ ਦੋ ਫ਼ਿਲਮਾਂ ਨਾਲ ਹੀ ਚੋਟੀ 'ਤੇ ਕਾਬਜ਼ ਹੋਣਵੱਲ ਵਧ ਰਹੀ ਹੈ।

ਕੈਨੇਡਾ ਵਿਚ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫ਼ੁਲਿਤ ਕਰ ਰਹੀ ਹੈ ਮੁਟਿਆਰ ਨਵਦੀਪ ਕੌਰ ਪੰਧੇਰ

26 ਕੁ ਸਾਲ ਦੀ ਛੈਲ-ਛਬੀਲੀ, ਉੱਚੇ ਕੱਦ-ਕਾਠ ਵਾਲੀ, ਘੁੰਗਰਾਲੇ ਵਾਲਾਂ ਦੀ ਦਿੱਖ ਵਾਲੀ ਨਵਦੀਪ ਕੌਰ ਪੰਧੇਰ ਕੈਨੇਡਾ ਦੇ ਮਸ਼ਹੂਰ ਖੂਬਸੂਰਤ ਸ਼ਹਿਰ ਐਡਮਿੰਟਨ ਵਿਖੇ ਰਹਿੰਦੀ ਹੈ। ਉਥੋਂ ਦੀ ਜੰਮਪਲ ਹੈ। ਉਸ ਦੇ ਮਾਤਾ-ਪਿਤਾ 1982 ਵਿਚ ਇਥੇ ਆ ਕੇ ਵਸ ਗਏ ਸੀ। ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਨੱਥੂਮਾਜਰਾ ਦੇ ਰਹਿਣ ਵਾਲੇ ਹਨ। ਉਸ ਨੂੰ ਸੱਭਿਆਚਾਰ ਦੀਆਂ ਕਈ ਕਲਾਵਾਂ ਵਿਚ ਪ੍ਰਪੱਕਤਾ ਹਾਸਲ ਹੈ, ਜਿਥੇ ਉਹ ਇਕ ਕਰਮਠ, ਸਮਝਦਾਰ, ਤਜਰਬੇਕਾਰ, ਪ੍ਰਾਚੀਨ ਤੇ ਆਧੁਨਿਕਤਾ ਦੀ ਸੁਮੇਲ ਕਲਾਸਿਕ ਗਿੱਧਾ ਕਲਾਕਾਰ ਹੈ, ਉਸ ਦੇ ਨਾਲ-ਨਾਲ ਉਹ ਇਕ ਵਧੀਆ ਪੰਜਾਬੀ ਗਾਇਕਾ, ਮਰਮਸਪਰਸ਼ੀ ਭੰਗੜਾ ਕਲਾਕਾਰ, ਬੀ.ਏ. ਬੀ.ਐੱਡ ਅਤੇ ਖਾਸ ਕਰਕੇ ਇਨ੍ਹਾਂ ਗੁਣਾਂ ਦੇ ਨਾਲ-ਨਾਲ ਉਹ 'ਮਿਸ ਪੰਜਾਬਣ ਐਡਮਿੰਟਨ' ਦਾ ਵੀ ਖਿਤਾਬ ਹਾਸਲ ਕਰ ਚੱਕੀ ਹੈ। ਹੋਰ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਉਹ ਤਿੰਨ ਪੁਸਤਕਾਂ ਸਾਹਿਤ ਦੀ ਝੋਲੀ ਵਿਚ (ਖਰੜੇ ਦੇ ਰੂਪ ਵਿਚ, ਛਪਣ ਅਧੀਨ) ਪਾ ਚੁੱਕੀ ਹੈ। ਇਹ ਪੁਸਤਕਾਂ ਭਾਵੇਂ ਅੰਗਰੇਜ਼ੀ ਵਿਚ ਹਨ ਪਰ ਹਨ ਪੰਜਾਬੀ ਸੱਭਿਆਚਾਰ-ਇਤਿਹਾਸ ਨਾਲ ਸਬੰਧਿਤ। ਇਹ ਪੁਸਤਕਾਂ ਭਗਤਾਂ ਤੋਂ ਲੈ ਕੇ ਅੱਜ ਦੇ ਪੰਜਾਬ ਦੇ ਵਾਤਾਵਰਨ ਹਾਲਾਤ ਉੱਪਰ ਕੇਂਦਰਿਤ ਹਨ। ਬਤੌਰ ਅਧਿਆਪਕਾ ਉਹ ਸਕੂਲਾਂ ਵਿਚ ਸਿੱਖ ਪੰਜਾਬੀ ਇਤਿਹਾਸ ਪੜ੍ਹਾਉਂਦੀ ਹੈ। ਉਸ ਨੇ ਸ਼ਿਕਾਗੋ ਅਤੇ ਐਡਮਿੰਟਨ ਦੇ ਕਈ ਸਕੂਲਾਂ ਵਿਚ ਪੰਜਾਬੀ ਵੀ ਪੜ੍ਹਾਈ ਹੈ ਅਤੇ ਪੜ੍ਹਾ ਰਹੀ ਹੈ।
ਤਿੱਖੇ ਆਕਰਸ਼ਕ ਛਬੀਲੇ ਨੈਣ-ਨਕਸ਼ਾਂ ਵਾਲੀ ਨਵਦੀਪ ਭਾਵੇਂ ਡਿਊਟੀ ਦੌਰਾਨ ਕੈਨੇਡੀਅਨ ਪਹਿਰਾਵਾ ਪਾਉਂਦੀ ਹੈ ਪਰ ਉਸ ਨੂੰ ਪੰਜਾਬੀ ਪਹਿਰਾਵਾ ਜ਼ਿਾਅਦਾ ਪਸੰਦ ਹੈ।
ਐਡਮਿੰਟਨ ਦੇ ਪ੍ਰਸਿੱਧ ਕੈਟ ਕੈਚਵਿਨ ਸਕੂਲ ਵਿਖੇ ਉਸ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸਕੂਲ ਵਿਖੇ ਪੰਜਾਬੀ ਬੱਚਿਆਂ ਦਾ 15 ਰੋਜ਼ਾ ਸਮਰਕੈਂਪ ਚੱਲ ਰਿਹਾ ਸੀ। ਲਗਪਗ ਦੋ ਸਕੂਲਾਂ ਵਿਚ ਲਗਪਗ 700 ਬੱਚੇ-ਬੱਚੀਆਂ ਨੇ ਭਾਗ ਲਿਆ ਜਿਨ੍ਹਾਂ ਦੀ ਉਮਰ ਕੋਈ ਚਾਰ ਸਾਲ ਤੋਂ ਲੈ ਕੇ 15 ਸਾਲਾਂ ਤੱਕ ਸੀ। ਨਵਦੀਪ ਨੇ ਦੱਸਿਆ ਕਿ ਇਸ ਕੈਂਪ ਵਿਚ ਬੱਚਿਆਂ ਨੂੰ ਗਿੱਧੇ-ਭੰਗੜੇ ਦੀ ਟ੍ਰੇਨਿੰਗ ਦੇ ਨਾਲ-ਨਾਲ ਪੰਜਾਬੀ ਲਿਖਣੀ, ਬੋਲਣੀ, ਪੜ੍ਹਨੀ ਅਤੇ ਸਮਝਣ ਦਾ ਅਭਿਆਸ ਕਰਵਾਇਆ ਜਾਂਦਾ ਹੈ ਤਾਂ ਜੋ ਵਿਦੇਸ਼ ਵਿਚ ਰਹਿ ਕੇ ਵੀ ਬੱਚੇ ਆਪਣੀ ਮਾਤ-ਭਾਸ਼ਾ, ਸੱਭਿਆਚਾਰ, ਵਿਰਸਾ ਅਤੇ ਵਿਰਾਸਤ ਨਾਲ ਜੁੜੇ ਰਹਿਣ।
ਇਸ ਕੈਂਪ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਨਵਦੀਪ ਨੇ ਗਿੱਧੇ ਦੇ ਤਾਲ-ਲੈਅ ਲਈ ਜਿਹੜੇ ਗੀਤਾਂ ਦੀ ਚੋਣ ਕੀਤੀ ਸੀ, ਉਹ ਬਹੁਤ ਹੀ ਸਰਾਹੁਣਯੋਗ ਸੀ। ਸੁਰਿੰਦਰ ਕੌਰ ਦੇ ਗਾਏ ਪੁਰਾਣੇ ਦਿਲਕਸ਼, ਸੀਨੇ 'ਚ ਹੂਕ ਤੇ ਲਲਕ ਪਾਉਣ ਵਾਲੇ ਗੀਤ ਜੋ ਨੰਦ ਲਾਲ ਨੂਰਪੁਰੀ ਤੇ ਹੋਰਨਾਂ ਦੇ ਲਿਖੇ ਹੋਏ ਸਨ, ਕਮਾਲ ਸੀ।
ਖਾਸ ਕਰਕੇ ਗਿੱਧੇ ਨੂੰ ਬੁਲੰਦੀਆਂ ਅਤੇ ਪੰਜਾਬੀ ਸੱਭਿਆਚਾਰ ਦੀ ਅਗਵਾਈ ਕਰਦੇ ਇਹ ਗੀਤ ਜੋ ਪੰਜਾਬੀ ਦੇ ਠੇਠ ਸ਼ਬਦ ਅਤੇ ਅਲੋਪ ਹੋ ਚੁੱਕੇ ਸ਼ਬਦਾਂ ਨੂੰ ਜ਼ਿੰਦਾ ਕਰਨ ਦੇ ਪਰਾਏਵਾਚੀ ਹਨ, ਜਿਵੇਂ ਕਿ 'ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ', 'ਚੰਨ ਵੇ ਕਿ ਸ਼ੌਂਕਣ ਮੇਲੇ ਦੀ, ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ', 'ਮਧਾਣੀਆਂ... ਹਾਏ ਉਏ ਮੇਰੇ ਡਾਢਿਆ ਰੱਬਾ', 'ਜੁੱਤੀ ਕਸੂਰੀ ਪੈਰੀਂ ਨਾ ਪੂਰੀ' ਆਦਿ ਗੀਤ ਪੰਜਾਬੀ ਸੱਭਿਆਚਾਰ ਨੂੰ ਜੀਵਤ ਰੱਖਣਗੇ, ਚੰਨ ਸੂਰਜ ਤੇ ਤਾਰਿਆਂ ਦੇ ਵਾਂਗ।
ਨਵਦੀਪ ਗਿੱਧੇ ਦੀਆਂ ਕਿਰਿਆਵਾਂ ਦੇ ਨਵੇਂ-ਨਵੇਂ ਅਤੇ ਪ੍ਰਾਚੀਨ ਅਭਿਆਸ ਕਰਵਾਉਣ ਵਿਚ ਮੁਹਾਰਤ ਰੱਖਦੀ ਹੈ। ਨਵਦੀਪ ਨੇ ਦੱਸਿਆ ਕਿ ਸੰਗੀਤ, ਲੈਅ ਅਤੇ ਅਭਿਆਸ ਜਦ ਅੰਤਰਮੁਖੀ ਹੋ ਕੇ ਬਾਹਰ ਨਿਕਲਦਾ ਹੈ ਤਾਂ ਸਾਰਾ ਵਾਤਾਵਰਨ ਗਿੱਧਾਮਈ ਹੋ ਜਾਂਦਾ ਹੈ।
ਨਵਦੀਪ ਨੇ ਦੱਸਿਆ ਕਿ ਐਡਮਿੰਟਨ ਵਿਚ ਹਰ ਸਾਲ ਮਨਾਏ ਜਾਂਦੇ ਤੀਆਂ ਦੇ ਤਿਉਹਾਰ, ਸਾਵਣ ਤਿਉਹਾਰ ਅਤੇ ਹੋਰ ਪੰਜਾਬੀ ਸੱਭਿਆਚਾਰ ਦੇ ਦਿਨ ਤਿਉਹਾਰਾਂ ਵਿਚ ਉਹ ਗਿੱਧੇ ਅਤੇ ਨੱਚਣ-ਕੁੱਦਣ ਅਤੇ ਹੋਰ ਮਨੋਰੰਜਨ ਕਿਰਿਆਵਾਂ ਦੀ ਅਗਵਾਈ ਵੀ ਕਰਦੀ ਹੈ।


-ਬਲਵਿੰਦਰ ਬਾਲਮ, ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)।

ਦਿਸ਼ਾ ਪਟਾਨੀ

ਨਾਦਾਨ ਕੁੜੀ!

'ਐਕਸ਼ਨ ਗਰਲ', 'ਕਮਾਲ ਦੀ ਨ੍ਰਤਕੀ' ਦਿਸ਼ਾ ਪਟਾਨੀ ਕਰ ਰਹੀ ਸੀ 'ਮਲੰਗ' ਫ਼ਿਲਮ ਦੀ ਸ਼ੂਟਿੰਗ ਕਿ ਹਾਦਸਾ ਵਾਪਰ ਗਿਆ। ਜ਼ਖ਼ਮੀ ਦਿਸ਼ਾ ਦਾ ਵੀਡੀਓ ਆਇਆ ਸੋਸ਼ਲ ਮੰਚ 'ਤੇ ਸਾਹਮਣੇ ਤੇ ਦਿਸ਼ਾ ਦੇ ਚਹੇਤਿਆਂ ਨੇ ਇਸ ਨੂੰ ਖੂਬ ਸ਼ੇਅਰ ਕੀਤਾ। ਦੁਆਵਾਂ ਦਾ ਦੌਰ ਸ਼ੁਰੂ ਹੋਇਆ ਕਿ ਦਿਸ਼ਾ ਜਲਦੀ ਸੱਟ ਤੋਂ ਉੱਭਰ ਜਾਵੇ। ਅਦਿਤਯ ਰਾਏ ਕਪੂਰ 'ਮਲੰਗ' 'ਚ ਉਸ ਦਾ ਹੀਰੋ ਹੈ। ਦਿਸ਼ਾ ਨੇ ਹਸਪਤਾਲ ਜਾ ਕੇ ਜਿਹੜਾ ਟੀਕਾ ਲਗਾਇਆ, ਉਸ ਦੀ ਫੋਟੋ ਵੀ ਆ ਗਈ ਤੇ ਹਮਦਰਦੀਆਂ ਦਾ ਦੌਰ ਜਾਰੀ ਹੈ। ਦਿਸ਼ਾ ਦਾ ਜਨਮ ਦਿਨ ਸੀ ਤੇ ਰੈਸਟੋਰੈਂਟ 'ਚ ਭੀੜ ਨੇ ਉਸ ਨੂੰ ਦੇਖ ਲਿਆ। ਲੰਗੜਾ ਕੇ ਸੱਟ ਕਾਰਨ ਉਹ ਚੱਲ ਰਹੀ ਸੀ। ਟਾਈਗਰ ਸ਼ਰਾਫ਼ ਨੇ ਰੈਸਟੋਰੈਂਟ 'ਚ ਭੀੜ ਤੋਂ ਦਿਸ਼ਾ ਨੂੰ ਬਚਾਇਆ। ਅਮਰੀਕੀ ਗਾਇਕਾ ਸੇਲੇਨਾ ਗੇਮਜ਼ ਦੇ ਗੀਤ 'ਆਈ ਕਾਂਟ ਗੈਟ ਐਨ' ਤੇ ਦਿਸ਼ਾ ਨੇ ਨਾਚ ਵੀ ਕੀਤਾ ਤੇ ਇਸ ਦਾ ਵੀਡੀਓ ਵੀ ਤਿਆਰ ਕੀਤਾ। ਡਾਂਸ ਟ੍ਰੇਨਰ ਡਿੰਪਲ ਵੀ ਦਿਸ਼ਾ ਦੇ ਨਾਲ ਇਸ ਵੀਡੀਓ 'ਚ ਹੈ। ਤਦ ਦਿਸ਼ਾ ਨੂੰ ਸੱਟ ਨਹੀਂ ਸੀ ਲੱਗੀ। 'ਭਾਰਤ' ਫ਼ਿਲਮ ਨਾਲ ਮਸ਼ਹੂਰੀ ਖੱਟ ਰਹੀ ਦਿਸ਼ਾ ਪਟਾਨੀ ਨੇ ਸ਼ਿਵ ਸੈਨਾ ਮੁਖੀ ਊਧਵ ਦੇ ਪੁੱਤਰ ਅਦਿਤਯ ਠਾਕਰੇ ਨਾਲ ਡਿਨਰ ਕੀਤਾ। ਲੋਕਾਂ ਨੇ ਰਾਈ ਦਾ ਪਹਾੜ ਬਣਾ ਦਿੱਤਾ। ਦਿਸ਼ਾ ਨੇ ਨਵਾਂ ਬਲੂੰਗੜਾ (ਬਿੱਲੀ ਦਾ ਬੱਚਾ) ਆਪਣੇ ਜਨਮ ਦਿਨ 'ਤੇ ਲਿਆਂਦਾ ਹੈ। ਦਿਸ਼ਾ ਬਿੱਲੀਆਂ ਨੂੰ ਬਹੁਤ ਪਿਆਰ ਕਰਦੀ ਹੈ। 'ਮਲੰਗ' ਦੀ ਸ਼ੂਟਿੰਗ 'ਤੇ ਅਕਸਰ ਉਹ ਆਪਣੇ ਡਰਾਈਵਰ ਤੋਂ ਪੁੱਛਦੀ ਸੀ ਕਿ ਬਲੂੰਗੜੇ ਦਾ ਰੋਟੀ-ਪਾਣੀ ਹੋ ਗਿਆ ਸੀ ਨਾ, ਨਹੀਂ ਤਾਂ ਘਰੇ ਫੋਨ ਕਰੋ। ਵਾਹ ਬੇਜ਼ੁਬਾਨਿਆਂ ਨਾਲ ਏਨਾ ਪਿਆਰ! ਦਿਸ਼ਾ ਇਸ ਨਾਲ ਸਭ ਦੀਆਂ ਨਜ਼ਰਾਂ 'ਚ ਸਤਿਕਾਰਤ ਅਭਿਨੇਤਰੀ ਬਣੀ ਹੈ। ਹਾਂ, ਉਮਰ ਦਾ ਫ਼ਰਕ ਉਸ ਦੇ ਤੇ ਸਲਮਾਨ ਖ਼ਾਨ 'ਚ ਜ਼ਰੂਰ ਹੈ। ਕਿਥੇ ਜਵਾਨ ਕੁੜੀ, ਕਿਥੇ ਅਧਖੜ ਤੋਂ ਵੀ ਉੱਪਰ ਸਲਮਾਨ ਕਹਿ ਕੇ ਦਿਸ਼ਾ ਪਟਾਨੀ ਨੇ ਭਵਿੱਖ 'ਚ ਸਲਮਾਨ ਨਾਲ ਫ਼ਿਲਮ ਕਰਨ ਦੇ ਦਰਵਾਜ਼ੇ ਆਪ ਹੀ ਬੰਦ ਕਰ ਲਏ ਹਨ। ਦਿਸ਼ਾ ਨੂੰ ਕੌਣ ਸਮਝਾਵੇ ਕਿ ਇਥੇ ਉਮਰਾਂ ਨਹੀਂ, ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਨ।

'ਅਰਥ' ਦੀ ਰੀਮੇਕ ਵਿਚ ਜੈਕਲਿਨ-ਸਵਰਾ

ਮਹੇਸ਼ ਭੱਟ ਵਲੋਂ ਨਿਰਦੇਸ਼ਿਤ 'ਅਰਥ' ਵਿਚ ਕੁਲਭੂਸ਼ਣ ਖਰਬੰਦਾ, ਸਮਿਤਾ ਪਾਟਿਲ ਤੇ ਸ਼ਬਾਨਾ ਆਜ਼ਮੀ ਨੇ ਅਭਿਨੈ ਕੀਤਾ ਸੀ। ਹੁਣ ਅਦਾਕਾਰਾ-ਨਿਰੇਦਸ਼ਿਕਾ ਰੇਵਤੀ ਇਸ ਨੂੰ ਨਵੇਂ ਰੂਪ ਵਿਚ ਬਣਾਉਣ ਜਾ ਰਹੀ ਹੈ ਅਤੇ ਇਸ ਰੀਮੇਕ ਲਈ ਰੇਵਤੀ ਨੇ ਜੈਕਲੀਨ ਫਰਨਾਂਡਿਸ ਤੇ ਸਵਰਾ ਭਾਸਕਰ ਨੂੰ ਕਰਾਰਬੱਧ ਕਰ ਲਿਆ ਹੈ। ਜੈਕਲੀਨ ਉਹ ਭੂਮਿਕਾ ਨਿਭਾਏਗੀ ਜੋ ਅਸਲ ਭਾਗ ਵਿਚ ਸਮਿਤਾ ਪਾਟਿਲ ਵਲੋਂ ਨਿਭਾਈ ਗਈ ਸੀ, ਜਦਕਿ ਸ਼ਬਾਨਾ ਆਜ਼ਮੀ ਵਲੋਂ ਨਿਭਾਈ ਗਈ ਭੂਮਿਕਾ ਸਵਰਾ ਦੇ ਹਿੱਸੇ ਆਈ ਹੈ। ਹੁਣ ਦੇਖਣਾ ਇਹ ਹੈ ਕਿ ਕੁਲਭੂਸ਼ਣ ਵਲੋਂ ਨਿਭਾਏ ਗਏ ਇੰਦਰ ਦੇ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਕਿਸ ਨੂੰ ਮਿਲਦਾ ਹੈ।

'ਪਾਨੀਪਤ' ਵਿਚ ਜ਼ੀਨਤ ਅਮਾਨ

'ਲਗਾਨ', 'ਜੋਧਾ ਅਕਬਰ' ਫੇਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਇਨ੍ਹੀਂ ਦਿਨੀਂ ਫ਼ਿਲਮ 'ਪਾਨੀਪਤ' ਦਾ ਨਿਰਮਾਣ ਕਰ ਰਿਹਾ ਹੈ। ਅਰਜੁਨ ਕਪੂਰ, ਕ੍ਰਿਤੀ ਸੇਨਨ ਤੇ ਸੰਜੈ ਦੱਤ ਨੂੰ ਚਮਕਾਉਂਦੀ ਇਸ ਫ਼ਿਲਮ ਲਈ ਹੁਣ ਜ਼ੀਨਤ ਅਮਾਨ ਨੂੰ ਵੀ ਕਾਸਟ ਕੀਤਾ ਗਿਆ ਹੈ। ਉਹ ਇਸ ਵਿਚ ਸਕੀਨਾ ਬੇਗਮ ਦੀ ਭੂਮਿਕਾ ਨਿਭਾਏਗੀ। ਇਹ ਵੀ ਇਕ ਸੰਯੋਗ ਰਿਹਾ ਕਿ ਸਾਲ 1989 ਵਿਚ ਆਈ ਸਸਪੈਂਸ ਫ਼ਿਲਮ 'ਗਵਾਹੀ' ਵਿਚ ਜ਼ੀਨਤ ਅਮਾਨ ਦੇ ਨਾਲ ਆਸ਼ੂਤੋਸ਼ ਗੋਵਾਰੀਕਰ ਸਨ ਅਤੇ ਆਸ਼ੂਤੋਸ਼ ਬਾਲੀਵੁੱਡ ਵਿਚ ਆਪਣੇ ਪੈਰ ਜਮਾਉਣ ਲਈ ਸੰਘਰਸ਼ ਕਰ ਰਹੇ ਸਨ। ਅੱਜ ਜ਼ੀਨਤ ਅਮਾਨ ਨੂੰ ਆਪਣੀ ਫ਼ਿਲਮ ਲਈ ਨਿਰਦੇਸ਼ਿਤ ਕਰਕੇ ਆਸ਼ੂਤੋਸ਼ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਬਾਲੀਵੁੱਡ ਵਿਚ ਇਕ ਹੋਰ ਚੋਟੀ ਸਰ ਕਰ ਲਈ ਹੈ।
'ਪਾਨੀਪਤ' ਵਿਚ ਪਦਮਿਨੀ ਕੋਲਹਾਪੁਰੀ ਵੀ ਹੈ ਅਤੇ ਆਪਣੇ ਜ਼ਮਾਨੇ ਦੀ ਚਰਚਿਤ ਫ਼ਿਲਮ 'ਇਨਸਾਫ਼ ਕਾ ਤਰਾਜ਼ੂ' ਤੋਂ ਬਾਅਦ ਜ਼ੀਨਤ ਤੇ ਪਦਮਿਨੀ ਫਿਰ ਇਕ ਵਾਰ ਵੱਡੇ ਪਰਦੇ 'ਤੇ ਇਕੱਠੀਆਂ ਦਿਸਣਗੀਆਂ।

ਮੈਂ ਦਰੱਖ਼ਤਾਂ ਨਾਲ ਗੱਲ ਕਰਦਾ ਹਾਂ : ਚੰਦਨ ਰਾਏ ਸਾਨਿਆਲ

ਫ਼ਿਲਮ 'ਰੰਗ ਦੇ ਬਸੰਤੀ' ਵਿਚ ਛੋਟੀ ਜਿਹੀ ਭੂਮਿਕਾ ਨਿਭਾ ਕੇ ਬਾਲੀਵੁੱਡ ਵਿਚ ਆਪਣੀ ਸ਼ੁਰੂਆਤ ਕਰਨ ਵਾਲੇ ਚੰਦਨ ਰਾਏ ਸਾਨਿਆਲ ਦੇ ਨਾਂਅ ਹੁਣ 'ਕਮੀਨੇ', 'ਡੀ. ਡੇੇ.', 'ਮੰਟੋ', 'ਜਜ਼ਬਾ', 'ਸ਼ੈਫ', 'ਜਬ ਹੈਰੀ ਮੈਟ ਸੇਜਲ' ਆਦਿ ਫ਼ਿਲਮਾਂ ਦਰਜ ਹਨ। ਅੱਜ ਜਿਥੇ ਵੈੱਬ ਸੀਰੀਜ਼ ਵਿਚ ਕਹਾਣੀ ਦੇ ਨਾਂਅ 'ਤੇ ਗਾਲ਼ਾਂ ਤੇ ਗੰਦਗੀ ਪੇਸ਼ ਕੀਤੀ ਜਾ ਰਹੀ ਹੈ ਤਾਂ ਇਸ ਤਰ੍ਹਾਂ ਚੰਦਨ ਨੇ 'ਦ ਸ਼ੋਅਲੇ ਗਰਲ' ਦੇ ਰੂਪ ਵਿਚ ਇਕ ਇਸ ਤਰ੍ਹਾਂ ਦੀ ਵੈੱਬ ਸੀਰੀਜ਼ ਕੀਤੀ ਜੋ ਔਰਤ ਸਟੰਟ ਕਲਾਕਾਰ ਦੀ ਜ਼ਿੰਦਗੀ 'ਤੇ ਆਧਾਰਿਤ ਸੀ। ਹੁਣ ਚੰਦਨ ਨੇ ਇਕ ਹੋਰ ਵੈੱਬ ਸੀਰੀਜ਼ 'ਹਵਾ ਬਦਲੇ ਹੱਸੂ' ਕੀਤੀ ਹੈ ਅਤੇ ਇਸ ਵਿਚ ਵਾਤਾਵਰਨ ਦੇ ਵਧਦੇ ਦੁਸ਼ਪ੍ਰਭਾਵ 'ਤੇ ਚਿੰਤਾ ਪ੍ਰਗਟਾਈ ਗਈ ਹੈ।
ਚੰਦਨ ਵਲੋਂ ਇਸ ਵਿਚ ਰਿਕਸ਼ਾ ਡਰਾਈਵਰ ਹਸਮੁਖ ਪਾਂਡੇ ਦਾ ਕਿਰਦਾਰ ਨਿਭਾਇਆ ਗਿਆ ਹੈ ਜੋ ਸਵਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਦਾ ਹੈ।
ਇਸ ਵੈੱਬ ਸੀਰੀਜ਼ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਲਈ ਚੰਦਨ ਮਹਿਸੂਸ ਕਰਦੇ ਹਨ ਕਿ ਇਸ ਵਿਚ ਕੰਮ ਕਰ ਕੇ ਉਨ੍ਹਾਂ ਨੇ ਸਮਾਜ ਸੇਵਾ ਦਾ ਕੰਮ ਕੀਤਾ ਹੈ। ਉਹ ਕਹਿੰਦੇ ਹਨ, 'ਅੱਜ ਦੁਨੀਆ ਵਿਚ ਪ੍ਰਦੂਸ਼ਣ ਦਾ ਵਧਦਾ ਪੱਧਰ ਡੂੰਘੀ ਚਿੰਤਾ ਦਾ ਵਿਸ਼ਾ ਹੈ। ਪ੍ਰਦੂਸ਼ਣ ਦੀ ਵਜ੍ਹਾ ਕਰਕੇ ਨਵੀਆਂ-ਨਵੀਆਂ ਬਿਮਾਰੀਆਂ ਫੈਲਣ ਲੱਗੀਆਂ ਹਨ।
* ਤੁਸੀਂ ਖ਼ੁਦ ਕਿੰਨੇ ਵਾਤਾਵਰਨ ਪ੍ਰੇਮੀ ਹੋ?
-ਮੈਂ ਜਿਥੇ ਰਹਿੰਦਾ ਹਾਂ, ਉਸ ਸੁਸਾਇਟੀ ਵਿਚ ਮੇਰੀ ਪਛਾਣ ਵਾਤਾਵਰਨ ਪ੍ਰੇਮੀ ਦੇ ਤੌਰ 'ਤੇ ਹੋ ਚੁੱਕੀ ਹੈ। ਜਦੋਂ ਲੋਕ ਪਾਣੀ ਨੂੰ ਫਜ਼ੂਲ ਜਾਣ ਦਿੰਦੇ ਹਨ ਤਾਂ ਮੈਨੂੰ ਗੁੱਸਾ ਆ ਜਾਂਦਾ ਹੈ। ਮੈਂ ਆਪਣੀ ਸੁਸਾਇਟੀ ਦੇ ਕਰਤਾ-ਧਰਤਾ ਲੋਕਾਂ ਨੂੰ ਕਈ ਵਾਰ ਕਿਹਾ ਵੀ ਹੈ ਕਿ ਦਿਨ ਵਿਚ ਦੋ ਵਾਰ ਦੋ ਘੰਟੇ ਪਾਣੀ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਾਣੀ ਦਾ ਮਹੱਤਵ ਸਮਝ ਆਵੇ। ਮੈਂ ਆਪਣੇ ਘਰ ਦੇ ਆਲੇ-ਦੁਆਲੇ ਕਈ ਦਰੱਖ਼ਤ ਵੀ ਲਗਾਏ ਹਨ। ਉਨ੍ਹਾਂ ਦਰੱਖ਼ਤਾਂ ਨਾਲ ਮੈਂ ਗੱਲਾਂ ਵੀ ਕਰਦਾ ਹਾਂ। ਮੇਰੇ ਕੁਝ ਦੋਸਤ ਮੈਨੂੰ ਪਾਗਲ ਕਹਿੰਦੇ ਹਨ ਪਰ ਮੈਨੂੰ ਪਰਵਾਹ ਨਹੀਂ ਹੈ। ਮੈਂ ਦਰੱਖ਼ਤਾਂ ਨੂੰ ਧਰਤੀ ਦਾ ਸ਼ਿੰਗਾਰ ਮੰਨਦਾ ਹਾਂ। ਇਸ ਸ਼ਿੰਗਾਰ ਦੀ ਰੱਖਿਆ ਤਾਂ ਹੋਣੀ ਹੀ ਚਾਹੀਦੀ ਹੈ।
* ਹੁਣ ਹਿੰਦੀ ਫ਼ਿਲਮਾਂ ਵਿਚ ਅੱਗੇ ਕੁਝ...?
-ਮੇਰੀ ਇਕ ਫ਼ਿਲਮ ਆ ਰਹੀ ਹੈ 'ਜਬਰੀਆ ਜੋੜੀ'। ਇਸ ਵਿਚ ਮੈਂ ਬਿਹਾਰੀ ਗੁੰਡਾ ਬਣਿਆ ਹਾਂ ਅਤੇ ਇਥੇ ਮੇਰਾ ਪੇਸ਼ਾ ਜਬਰਨ ਵਿਆਹ ਕਰਵਾਉਣ ਦਾ ਹੈ। ਇਹ ਕਾਮੇਡੀ ਭੂਮਿਕਾ ਹੈ ਅਤੇ ਮੈਨੂੰ ਲਗਦਾ ਹੈ ਕਿ ਆਪਣੇ ਵਿਸ਼ੇ 'ਤੇ ਮਨੋਰੰਜਨ ਦੀ ਪੁਟ ਚਾੜ੍ਹਨ ਦੀ ਵਜ੍ਹਾ ਕਰਕੇ ਇਹ ਫ਼ਿਲਮ ਧਮਾਲ ਮਚਾ ਦੇਵੇਗੀ।


-ਮੁੰਬਈ ਪ੍ਰਤੀਨਿਧ

ਨਵਾਂ ਰਾਈਜ਼ਿੰਗ ਸਟਾਰ

ਮੈਨੂੰ ਪਿਛੋਕੜ ਨਹੀਂ ਭੁੱਲਦਾ-ਆਫ਼ਤਾਬ

ਦ੍ਰਿੜ੍ਹ ਨਿਸ਼ਚੇ ਅਤੇ ਲਗਨ ਨਾਲ ਕੀਤੀ ਗਈ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ ਤੇ ਇਕ ਦਿਨ ਆਪਣਾ ਰੰਗ ਜ਼ਰੂਰ ਵਿਖਾਉਂਦੀ ਹੈ। ਪੰਜਾਬੀ ਦੀ ਕਹਾਵਤ 'ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ' ਨੂੰ ਗਰੀਬੀ ਵਿਚ ਰਹਿੰਦਿਆਂ ਆਪਣੇ ਹੌਸਲੇ ਨੂੰ ਬੁਲੰਦ ਰੱਖਦਿਆਂ ਸਿੱਧ ਕਰ ਵਿਖਾਇਆ। ਪਿਤਾ ਮਹੇਸ਼ ਸਿੰਘ ਅਤੇ ਮਾਤਾ ਸਤਵਿੰਦਰ ਕੌਰ ਵਾਸੀ ਪਿੰਡ ਦੀਪ ਸਿੰਘ ਵਾਲਾ ਦੇ ਰਾਈਜ਼ਿੰਗ ਸਟਾਰ-3 ਦੇ ਜੇਤੂ ਬਾਲ ਗਾਇਕ ਆਫ਼ਤਾਬ ਸਿੰਘ ਨੇ, ਜਿਸ ਨੇ ਆਪਣੀ 12 ਸਾਲ ਦੀ ਉਮਰ ਵਿਚ ਇਸ ਖ਼ਿਤਾਬ ਦੇ ਨਾਲ ਟਰਾਫੀ ਅਤੇ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ, ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ:
* ਕਲਰਜ਼ ਟੀ.ਵੀ ਦੇ ਇਸ ਮੁਕਾਬਲੇ ਵਿਚ ਜਾਣ ਦਾ ਕਿਵੇਂ ਸਬੱਬ ਬਣਿਆ?
-ਇਸ ਸ਼ੋਅ ਤੋਂ ਪਹਿਲਾਂ ਵੀ ਮੈਂ ਵੱਖ-ਵੱਖ ਟੀ.ਵੀ ਚੈਨਲਾਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਵਿਚ ਵਿਚ ਹਿੱਸਾ ਲੈਂਦਾ ਰਿਹਾ ਹਾਂ ਅਤੇ ਜ਼ੀ.ਟੀ.ਵੀ ਦੇ ਸ਼ੋਅ ਸਾਰੇ ਗਾ ਮਾ ਪਾ ਦੇ ਅਖੀਰਲੇ ਪੰਜਾਂ ਵਿਚ ਆਇਆ ਸੀ ਤੇ ਉਸ ਤੋਂ ਬਾਅਦ ਮੈਨੂੰ ਕਲਰਜ਼ ਟੀ.ਵੀ. ਵਲੋਂ ਸੱਦਾ ਆਇਆ ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ।
* ਤੁਸੀਂ ਇਹ ਸ਼ੋਅ ਜਿੱਤ ਕੇ ਕੀ ਮਹਿਸੂਸ ਕਰਦੇ ਹੋ ਤੇ ਇਨਾਮੀ ਰਾਸ਼ੀ ਦਾ ਕੀ ਕਰੋਗੇ?
-ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਨਸੀਬ ਸਮਝਦਾ ਹਾਂ ਕਿ ਇਕ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਦੇਸ਼ ਦੇ ਅਵਾਮ ਨੇ ਐਨਾ ਪਿਆਰ ਦਿੱਤਾ। ਮੇਰੇ ਕੋਲ ਕੋਈ ਸ਼ਬਦ ਨਹੀਂ, ਜਿਸ ਨਾਲ ਮੈਂ ਲੋਕਾਂ ਦਾ ਧੰਨਵਾਦ ਕਰ ਸਕਾਂ। ਜਿੱਤੀ ਇਨਾਮੀ ਰਾਸ਼ੀ ਨਾਲ ਮੈਂ ਆਪਣੀ ਵੱਡੀ ਭੈਣ ਦਾ ਵਿਆਹ ਕਰਾਂਗਾ, ਪਿਤਾ ਜੀ ਦੇ ਸਿਰ ਤੇ ਚੜ੍ਹਿਆ ਕਰਜ਼ਾ ਉਤਾਰਾਂਗਾ।
* ਆਫ਼ਤਾਬ ਐਨੀ ਛੋਟੀ ਉਮਰ ਵਿਚ ਮਿਲੀ ਸ਼ੌਹਰਤ ਨੂੰ ਕਿਵੇਂ ਸੰਭਾਲੇਗਾ?
-ਮੈਂ ਅਤੇ ਮੇਰੇ ਪ੍ਰੀਵਾਰ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਸਾਡੇ ਕੋਲ ਆਪਣਾ ਘਰ ਨਾ ਹੋਣ ਕਾਰਨ ਕੁਝ ਸਮਾਂ ਅਸੀਂ ਬਾਬਾ ਕਾਲਾ ਮਹਿਰ ਜੀ ਦੇ ਅਸਥਾਨ 'ਤੇ ਸੇਵਾ ਕੀਤੀ ਅਤੇ ਉਥੇ ਹੀ ਆਪਣਾ ਸਮਾਂ ਗੁਜ਼ਾਰਿਆ। ਮੈਨੂੰ ਆਪਣਾ ਪਿਛੋਕੜ ਹਰ ਸਮੇਂ ਯਾਦ ਰਹਿੰਦਾ ਹੈ। ਇਸ ਲਈ ਮੈਂ ਆਪਣੇ ਪੈਰ ਹਮੇਸ਼ਾ ਧਰਤੀ 'ਤੇ ਹੀ ਰੱਖਾਗਾਂ ਤੇ ਕਿਸੇ ਨੂੰ ਕਦੇ ਨਿਰਾਸ਼ ਨਹੀਂ ਕਰਾਂਗਾ ਕਿਉਂਕਿ ਇਹ ਜਿੱਤ ਮੇਰੀ ਨਹੀਂ ਪਿੰਡ ਦੀਪ ਸਿੰਘ ਵਾਲਾ ਸਮੇਤ ਪੂਰੇ ਭਾਰਤ ਦੇ ਲੋਕਾਂ ਦੀ ਹੈ।
* ਗਾਉਣ ਦੀ ਗੁੜ੍ਹਤੀ ਤਾਂ ਵਿਰਸੇ 'ਚ ਮਿਲੀ ਪਰ ਕੀ ਹੋਰ ਕਿਤੋਂ ਵੀ ਸੰਗੀਤ ਸਿੱਖਿਆ?
-ਮੇਰੇ ਪਾਪਾ ਜੀ ਗਾਉਂਦੇ ਸਨ ਤੇ ਜਦੋਂ ਉਨ੍ਹਾਂ ਰਿਆਜ਼ ਕਰਨਾ ਤਾਂ ਮੈਂ ਕੋਲ ਬੈਠ ਜਾਣਾ। ਤਿੰਨ ਸਾਲ ਦੀ ਉਮਰ ਵਿਚ ਮੈਂ ਗਾਉਣਾ ਸ਼ੁਰੂ ਕਰ ਦਿੱਤਾ ਸੀ। ਫਿਰ ਪਾਪਾ ਜੀ ਕਹਿੰਦੇ ਹੁਣ ਤੁਸੀਂ ਗਾਓ ਤੇ ਉਨ੍ਹਾਂ ਗਾਉਣਾ ਛੱਡ ਦਿੱਤਾ।


-ਆਰ. ਐਸ. ਧੁੰਨਾ
ਪੱਤਰ ਪ੍ਰੇਰਕ, ਸਾਦਿਕ (ਫ਼ਰੀਦਕੋਟ)।

ਹੁਣ ਆ ਰਿਹਾ ਹੈ ਅਘੋਰੀ

ਕਈ ਸਾਲ ਪਹਿਲਾਂ ਜ਼ੀ ਚੈਨਲ 'ਤੇ ਇਕ ਸ਼ੋਅ 'ਕਾਲ ਕਪਾਲ ਮਹਾਕਾਲ' ਪ੍ਰਸਾਰਿਤ ਹੋਇਆ ਕਰਦਾ ਸੀ ਅਤੇ ਇਸ ਵਿਚ ਅਘੋਰੀ ਲੋਕਾਂ ਦੀ ਜ਼ਿੰਦਗੀ 'ਤੇ ਵੀ ਰੌਸ਼ਨੀ ਪਾਈ ਗਈ ਸੀ। ਹੁਣ ਜ਼ੀ ਚੈਨਲ 'ਅਘੋਰੀ' ਨਾਂਅ ਨਾਲ ਇਕ ਲੜੀਵਾਰ ਲੈ ਆਇਆ ਹੈ ਅਤੇ ਇਸ ਵਿਚ ਗੌਰਵ ਚੋਪੜਾ, ਸਿਮਰਨ ਕੌਰ, ਪਰਾਗ ਤਿਆਗੀ, ਪ੍ਰੀਤੀ ਪੁਰੀ, ਮਲਹਾਰ ਪਾਂਡਿਆ, ਜ਼ਫਰ ਰਾਜਧਾਨੀ ਅਭਿਨੈ ਕਰ ਰਹੇ ਹਨ।
ਲੜੀਵਾਰ ਦੀ ਕਹਾਣੀ ਇਹ ਹੈ ਕਿ ਇਕ ਸਿੱਧੀ-ਸਾਦੀ ਕੁੜੀ ਇਕ ਮੁੰਡੇ ਨੂੰ ਆਪਣਾ ਦਿਲ ਦੇ ਬੈਠਦੀ ਹੈ। ਬਾਅਦ ਵਿਚ ਕੁੜੀ ਨੂੰ ਪਤਾ ਲੱਗਦਾ ਹੈ ਕਿ ਆਮ ਜਿਹਾ ਦਿਸਣ ਵਾਲਾ ਇਹ ਮੁੰਡਾ ਹਕੀਕਤ ਵਿਚ ਅਘੋਰੀ ਹੈ। ਮੁੰਡੇ ਦੀ ਇਹ ਅਸਲੀਅਤ ਕੀ ਰੰਗ ਲਿਆਉਂਦੀ ਹੈ?' ਇਹ ਇਸ ਵਿਚ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਗੌਰਵ ਚੋਪੜਾ ਵਲੋਂ ਇਸ ਵਿਚ ਮੁੱਖ ਭੂਮਿਕਾ ਨਿਭਾਈ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੋ ਉਲਟ ਸ਼ੇਡਜ਼ ਵਾਲੀ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦਾ ਉਨ੍ਹਾਂ ਨੂੰ ਪਹਿਲੀ ਵਾਰ ਮੌਕਾ ਮਿਲਿਆ ਹੈ। ਇਸ ਅਨੋਖੇ ਕਿਰਦਾਰ ਬਾਰੇ ਉਹ ਕਹਿੰਦੇ ਹਨ, 'ਆਮ ਤੌਰ 'ਤੇ ਲੋਕਾਂ ਵਿਚ ਇਹ ਮਾਨਤਾ ਹੈ ਕਿ ਅਘੋਰੀ ਲੋਕ ਜੰਗਲ ਜਾਂ ਗੁਫਾ ਵਿਚ ਰਹਿ ਕੇ ਸਾਧਨਾ ਕਰਦੇ ਹੁੰਦੇ ਹਨ। ਪਰ ਇਹ ਸੱਚ ਨਹੀਂ ਹੈ। ਆਮ ਕਰਕੇ ਅਘੋਰੀ ਲੋਕ ਆਮ ਜ਼ਿੰਦਗੀ ਜਿਊਂਦੇ ਹੁੰਦੇ ਹਨ।
ਪਰਾਗ ਤਿਆਗੀ ਵੀ ਇਸ ਵਿਚ ਅਘੋਰੀ ਬਣੇ ਹਨ। ਇਥੇ ਉਨ੍ਹਾਂ ਦੇ ਕਿਰਦਾਰ ਦਾ ਨਾਂਅ ਰੁਦਰਾਨਾਥ ਹੈ। ਸਿਮਰਨ ਇਸ ਗੱਲ ਤੋਂ ਖੁਸ਼ ਹੈ ਕਿ ਇਸ ਲੜੀਵਾਰ ਵਿਚ ਨਾ ਤਾਂ ਉਹ ਨੂੰਹ ਬਣੀ ਹੈ ਅਤੇ ਨਾ ਹੀ ਉਨ੍ਹਾਂ ਦਾ ਵਾਹ ਸੱਸ ਨਾਲ ਪੈਂਦਾ ਹੈ। 'ਇਹ ਵਾਕਈ ਵੱਖਰੀ ਜਿਹੀ ਭੂਮਿਕਾ ਹੈ।


-ਮੁੰਬਈ ਪ੍ਰਤੀਨਿਧ

2 ਜੁਲਾਈ ਨੂੰ ਜਨਮ ਦਿਨ 'ਤੇ ਵਿਸ਼ੇਸ਼

'ਦਿਲ ਮੇਂ ਬਸਨੇ ਵਾਲੇ ਮਰ ਕੇ ਭੀ ਦਿਲ ਸੇ ਨਿਕਲਤੇ ਨਹੀਂ...' ਮੁਹੰਮਦ ਅਜ਼ੀਜ਼

ਪ੍ਰਸਿੱਧ ਗਾਇਕ 'ਮੁਹੰਮਦ ਅਜ਼ੀਜ਼' ਦਾ ਨਾਂਅ ਸੁਣਦਿਆਂ ਹੀ ਉਨ੍ਹਾਂ ਦੇ ਗਾਏ ਗਾਣਿਆਂ 'ਆਜ ਕਲ੍ਹ ਯਾਦ ਕੁਛ ਔਰ ਰਹਿਤਾ ਨਹੀਂ...', 'ਦਿਲ ਮੇਂ ਬਸਨੇ ਵਾਲੇ ਮਰ ਕੇ ਭੀ ਦਿਲ ਸੇ ਨਿਕਲਤੇ ਨਹੀਂ...' , '...ਕਿ ਲੋਗ ਹਮੇਂ ਯਾਦ ਕਰੇਂਗੇ.... ਦੀ ਯਾਦ ਆ ਜਾਂਦੀ ਹੈ। 'ਮੁਹੰਮਦ ਅਜ਼ੀਜ਼' ਵਰਗੇ ਸੁਰੀਲੇ ਗਾਇਕ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਸੰਗੀਤ ਪ੍ਰੇਮੀਆਂ ਦੀਆਂ ਅੱਖਾਂ 'ਚ ਅੱਥਰੂ ਲੈ ਆਇਆ। ਪਿਤਾ 'ਸਈਅਦ ਵਾਹੀਦੁਨ ਨਬੀ' ਤੇ ਮਾਤਾ 'ਸਲੇਹਾ ਨਬੀ' ਦੇ ਘਰ 2 ਜੁਲਾਈ 1954 ਨੂੰ ਪੈਦਾ ਹੋਏ 'ਮੁਹੰਮਦ ਅਜ਼ੀਜ਼' ਦੀ ਪ੍ਰਤਿਭਾ ਨੂੰ ਸਭ ਤੋਂ ਪਹਿਲਾਂ ਪਰਖਣ ਵਾਲੇ ਸੰਗੀਤਕਾਰ ਸਨ 'ਸਪਨ ਜਗਮੋਹਨ'। ਉਨ੍ਹਾਂ ਨੇ ਫ਼ਿਲਮ 'ਅੰਬਰ' 'ਚ ਉਨ੍ਹਾਂ ਤੋਂ ਗਵਾਇਆ ਸੀ। ਇਸ ਤੋਂ ਬਾਅਦ ਸੰਗੀਤਕਾਰ ਅਨੁ ਮਲਿਕ ਨੇ ਫ਼ਿਲਮ 'ਮਰਦ' 'ਚ 'ਅਜ਼ੀਜ਼' ਨੂੰ ਅਮਿਤਾਭ ਬੱਚਨ ਲਈ ਗਵਾਇਆ। ਫ਼ਿਲਮ ਦੇ ਗਾਣੇ 'ਮਰਦ ਤਾਂਗੇ ਵਾਲਾ ਮੈਂ ਹੂੰ ਮਰਦ ਤਾਂਗੇ ਵਾਲਾ' ਨੇ ਚਾਰੇ ਪਾਸੇ ਧੁੰਮਾਂ ਪਾ ਦਿੱਤੀਆਂ। ਇਸ ਤੋਂ ਪਹਿਲਾਂ 'ਮੁਹੰਮਦ ਅਜ਼ੀਜ਼' ਨੇ ਰਾਹੁਲ ਦੇਵ ਬਰਮਨ ਤੇ 'ਲਕਸ਼ਮੀ ਕਾਂਤ-ਪਿਆਰੇ ਲਾਲ' ਸਮੇਤ ਕਈ ਸੰਗੀਤਕਾਰਾਂ ਨੂੰ ਆਪਣੀ ਆਵਾਜ਼ ਸੁਣਾਉਣ ਲਈ ਧੱਕੇ ਖਾਧੇ ਪਰ ਕਿਸੇ ਨੇ ਵੀ 'ਅਜ਼ੀਜ਼ ਸਾਹਿਬ' ਦੀ ਫਰਿਆਦ ਨਹੀਂ ਸੁਣੀ। 'ਮਰਦ ਤਾਂਗੇ ਵਾਲਾ..' ਗੀਤ ਦੇ ਹਿੱਟ ਹੋਣ ਤੇ ਸੰਗੀਤਕਾਰ 'ਰਾਹੁਲ ਦੇਵ ਬਰਮਨ' ਤੇ 'ਲਕਸ਼ਮੀਕਾਂਤ ਪਿਆਰੇ ਲਾਲ' ਨੇ ਉਨ੍ਹਾਂ ਤੋਂ ਧੜਾਧੜ ਗੀਤ ਗਵਾਉਣੇ ਸ਼ੁਰੂ ਕਰ ਦਿੱਤੇ। ਰਾਹੁਲ ਦੇਵ ਬਰਮਨ ਉਹੀ ਸੰਗੀਤਕਾਰ ਸੀ, ਜਿਸ ਨੇ ਕਦੇ ਅਜ਼ੀਜ਼ ਸਾਹਿਬ ਨੂੰ ਕਿਹਾ ਸੀ ਕਿ ਤੇਰਾ ਸੁਰ ਵਿਗੜਿਆ ਹੋਇਆ ਹੈ ਤੇ ਤੇਰੀ ਉਰਦੂ ਵੀ ਖਾਰਾਬ ਹੈ। ਇਸੇ ਤਰ੍ਹਾਂ ਹੀ ਸੰਗੀਤਕਾਰ 'ਲਕਸ਼ਮੀ-ਪਿਆਰੇ' ਨੇ ਅਜ਼ੀਜ਼ ਨੂੰ ਇਹ ਕਹਿ ਕੇ ਸਟੂਡੀਓ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਕਿ 'ਜਾਹ ਭਾਈ ਜਾਹ, ਤੇਰੀ ਆਵਾਜ਼ 'ਚ ਪ੍ਰਪੱਕਤਾ ਨਹੀਂ ਹੈ ਤੇ ਬਿਨਾਂ ਦੱਸੇ ਪੁੱਛੇ ਮੂੰਹ ਚੱਕ ਕੇ ਆ ਜਾਨਾ ਏਂ।' ਸੰਘਰਸ਼ ਦੇ ਦੌਰਾਨ ਇਸ ਕਦਰ ਬੇਇੱਜ਼ਤੀ ਸਹਿਣ ਵਾਲੇ ਮੁਹੰਮਦ ਅਜ਼ੀਜ਼ ਦੇ ਜਦ ਦਿਨ ਫਿਰੇ ਤਾਂ ਸੰਗੀਤਕਾਰ ਲਕਸ਼ਮੀ ਕਾਂਤ-ਪਿਆਰੇ ਲਾਲ ਨੇ 'ਅਜ਼ੀਜ਼' ਤੋਂ 'ਮੇਰਾ ਦੁੱਖ ਕਿਤਨਾ ਕਮ ਹੈ', 'ਮੁਹੰਮਦ ਰਫ਼ੀ ਤੂ ਬਹੁਤ ਯਾਦ ਆਇਆ ..' ਤੇ 'ਦਿਲ ਦੀਆ ਹੈ ਜਾਨ ਭੀ ਦੇਂਗੇ ਐ ਵਤਨ ਤੇਰੇ ਲੀਏ...' ਵਰਗੇ ਗੀਤ ਗਵਾ ਕੇ ਇਕ ਅਮਰ ਗਾਇਕ ਬਣਾ ਦਿੱਤਾ। ਫ਼ਿਲਮ 'ਬੰਜਾਰਨ' 'ਚ ਉਨ੍ਹਾਂ ਨੇ ਇਕ ਗੀਤ ਗਾਇਆ ਸੀ। ਬੋਲ ਸਨ, 'ਦਿਲ ਮੇਂ ਬਸਨੇ ਵਾਲੇ ਮਰ ਕੇ ਭੀ ਦਿਲ ਸੇ ਨਿਕਲਤੇ ਨਹੀਂ...।' ਗੀਤ ਸੁਣਦੇ ਹਾਂ ਤਾਂ ਮਨ 'ਚੋਂ ਇਕ ਚੀਸ ਉੱਠਦੀ ਹੈ। 'ਮੁਹੰਮਦ ਅਜ਼ੀਜ਼' ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਹਮੇਸ਼ਾ ਹੀ ਵਸਦੇ ਰਹਿਣਗੇ ਚਾਹੇ ਉਹ ਅੱਜ ਇਸ ਦੁਨੀਆ 'ਚ ਨਹੀਂ ਹਨ।


-ਸਿਮਰਨ, ਜਗਰਾਉਂ

'ਲਿਵ ਟੂਗੈਦਰ' ਵਿਚ ਅਨੰਗ ਦੇਸਾਈ

ਮੋਬਾਈਲ ਫੋਨ ਦੇ ਆਗਮਨ ਤੋਂ ਬਾਅਦ ਸੰਪਰਕ ਖੇਤਰ ਵਿਚ ਤਾਂ ਕ੍ਰਾਂਤੀ ਆਈ ਹੀ ਹੈ ਪਰ ਹੁਣ ਸਮਾਰਟ ਫੋਨ ਆਉਣ ਨਾਲ ਵੈੱਬ ਸੀਰੀਜ਼ ਦੇ ਨਿਰਮਾਣ ਵਿਚ ਵੀ ਭਾਰੀ ਉਛਾਲ ਆਇਆ ਹੈ। ਵੈੱਬ ਸੀਰੀਜ਼ ਨੂੰ ਲੈ ਕੇ ਨਵੇਂ ਐਪ ਲਾਂਚ ਹੋ ਰਹੇ ਹਨ ਅਤੇ ਇਸੇ ਲੜੀ ਵਿਚ ਹੁਣ ਜੀਓਗੁਰੂ ਐਪ ਦਾ ਵੀ ਆਗਮਨ ਹੋ ਗਿਆ ਹੈ। ਇਸ ਐਪ ਦੀ ਬਦੌਲਤ ਵੈੱਬ ਸੀਰੀਜ਼ ਦੇ ਨਾਲ-ਨਾਲ ਉੱਭਰਦੇ ਗਾਇਕਾਂ ਲਈ 'ਸਿੰਗਿੰਗ ਸਟਾਰ' ਤੇ ਸੁੰਦਰਤਾ ਪ੍ਰਤੀਯੋਗਤਾ 'ਜੀਓ ਕਿੰਗ ਐਂਡ ਕਵੀਨ' ਵਰਗੇ ਸ਼ੋਅ ਵੀ ਪੇਸ਼ ਕੀਤੇ ਗਏ ਹਨ।
ਇਸ ਐਪ 'ਤੇ ਵੈੱਬ ਸੀਰੀਜ਼ 'ਲਿਵ ਟੂਗੈਦਰ' ਵੀ ਉਪਲਬਧ ਹੈ ਅਤੇ ਅਨੰਗ ਦੇਸਾਈ ਨੇ ਇਸ ਵਿਚ ਅਭਿਨੈ ਕੀਤਾ ਹੈ। ਹਾਸ ਲੜੀਵਾਰ 'ਖਿਚੜੀ' ਵਿਚ ਤੁਲਸੀਦਾਸ ਪਾਰੇਖ ਦੀ ਭੂਮਿਕਾ ਨਿਭਾਅ ਕੇ ਮਨੋਰੰਜਨ ਪੇਸ਼ ਕਰਨ ਵਾਲੇ ਅਨੰਗ ਦੀ ਇਹ ਪਹਿਲੀ ਵੈੱਬ ਸੀਰੀਜ਼ ਹੈ। ਅਨੰਗ ਅਨੁਸਾਰ ਪਹਿਲਾਂ ਵੀ ਉਨ੍ਹਾਂ ਨੂੰ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ ਆਉਂਦੀਆਂ ਰਹੀਆਂ ਸਨ ਪਰ ਕਿਉਂਕਿ ਵੈੱਬ ਸੀਰੀਜ਼ ਵਿਚ ਬੋਲਡਨੈੱਸ ਜ਼ਿਆਦਾ ਪੇਸ਼ ਕੀਤੀ ਜਾਂਦੀ ਹੈ, ਇਸ ਵਜ੍ਹਾ ਕਰਕੇ ਉਹ ਇਸ ਵਿਚ ਕੰਮ ਕਰਨ ਤੋਂ ਹਿਚਕਚਾ ਰਹੇ ਸਨ। ਪਰ ਜਦੋਂ ਜੀਓਗੁਰੂ ਦੇ ਸੌਮਿਆਜੀਤ ਗਾਂਗੁਲੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 'ਲਿਵ ਟੂਗੈਦਰ' ਸਾਫ-ਸੁਥਰੀ ਸੀਰੀਜ਼ ਹੋਵੇਗੀ ਤਾਂ ਉਹ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋ ਗਏ। ਇਸ ਸੀਰੀਜ਼ ਵਿਚ ਵਿਆਹੁਤਾ ਜੋੜੇ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਕਿਵੇਂ ਸਫ਼ਲ ਬਣਾਈ ਜਾਵੇ, ਇਸ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਹਾਂ, ਇਸ ਗੱਲ ਦਾ ਵੀ ਖਿਆਲ ਜ਼ਰੂਰ ਰੱਖਿਆ ਗਿਆ ਹੈ ਕਿ ਇਹ ਸੀਰੀਜ਼ ਜ਼ਿਆਦਾ ਉਪਦੇਸ਼ਾਤਮਕ ਨਾ ਬਣ ਜਾਵੇ।
ਅਨੰਗ ਨੇ ਕੋਲਕਾਤਾ ਜਾ ਕੇ ਇਸ ਦੀ ਸ਼ੂਟਿੰਗ ਕੀਤੀ ਸੀ ਅਤੇ ਜਦੋਂ ਪਹਿਲਾ ਅਨੁਭਵ ਚੰਗਾ ਰਿਹਾ ਤਾਂ ਉਹ ਇਸੇ ਐਪ ਲਈ ਹੋਰ ਸੀਰੀਜ਼ ਕਰਨ ਲਈ ਵੀ ਰਾਜ਼ੀ ਹੋ ਗਏ। ਇਸ ਹੇਠ ਉਨ੍ਹਾਂ ਨੇ ਇਕ ਸਨਸਨੀਖੇਜ ਸੀਰੀਜ਼ ਵਿਚ ਵੀ ਕੰਮ ਕੀਤਾ ਹੈ। ਇਸ ਵਿਚ ਉਹ ਇੰਟੈਲੀਜੈਂਸ ਅਫ਼ਸਰ ਬਣੇ ਹਨ ਅਤੇ ਅਨੰਗ ਦਾ ਕਹਿਣਾ ਹੈ ਕਿ ਇਹ ਕਿਰਦਾਰ ਸਾਡੇ ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਤੋਂ ਪ੍ਰੇਰਿਤ ਹੈ।
ਇਹ ਵੀ ਸੰਯੋਗ ਹੈ ਕਿ ਸੁਰੱਖਿਆ ਸਲਾਹਕਾਰ ਉੱਤਰਾਖੰਡ ਤੋਂ ਹਨ ਪਰ ਪਰਦੇ 'ਤੇ ਉਨ੍ਹਾਂ ਨੂੰ ਜਿਨ੍ਹਾਂ ਦੋ ਕਲਾਕਾਰਾਂ ਨੇ ਨਿਭਾਇਆ ਹੈ, ਉਹ ਦੋਵੇਂ ਗੁਜਰਾਤੀ ਹਨ। ਪਹਿਲਾਂ ਪਰੇਸ਼ ਰਾਵਲ ਨੇ 'ਉਰੀ' ਵਿਚ ਉਨ੍ਹਾਂ ਦਾ ਕਿਰਦਾਰ ਨਿਭਾਇਆ ਤੇ ਹੁਣ ਵੈੱਬ ਸੀਰੀਜ਼ ਵਿਚ ਅਨੰਗ ਦੇਸਾਈ ਨਿਭਾਅ ਰਹੇ ਹਨ।
ਪਰੇਸ਼ ਰਾਵਲ ਦੀ 'ਉਰੀ' ਤਾਂ ਸੁਪਰ ਹਿੱਟ ਰਹੀ ਸੀ, ਹੁਣ ਦੇਖੋ ਅਨੰਗ ਦੀ ਵੈੱਬ ਸੀਰੀਜ਼ ਕੀ ਰੰਗ ਲਿਆਉਂਦੀ ਹੈ।


-ਮੁੰਬਈ ਪ੍ਰਤੀਨਿਧ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX