ਤਾਜਾ ਖ਼ਬਰਾਂ


ਲੁਧਿਆਣਾ ਚ 2 ਡਾਕਟਰਾਂ ਸਮੇਤ 4 ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 31 ਮਈ (ਸਲੇਮਪੁਰੀ) - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ 4 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿਚ ਇੱਕ ਮਰੀਜ 82 ਸਾਲਾ ਉਮਰ ਦਾ ਹੈ ਜੋ ਆਪਣੀ ਦਿਲ ਦੀ ਬਿਮਾਰੀ ਦੇ ਇਲਾਜ ਦੇ ਸਬੰਧ ਵਿੱਚ ਮੋਹਨਦੇਈ ਓਸਵਾਲ...
ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਕੀਤੀ ਖੁਦਕੁਸ਼ੀ
. . .  1 day ago
ਘਨੌਲੀ,31 ਮਈ(ਜਸਵੀਰ ਸਿੰਘ ਸੈਣੀ )ਗੁਰੁ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਨਜ਼ਦੀਕੀ ਪਿੰਡ ਨੂੰਹੋਂ ਵਿਖੇ ਇੱਕ 23 ਸਾਲਾ ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦੇ...
ਪਠਾਨਕੋਟ ਵਿਖੇ 66 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸੀ.ਐਮ ਸਿਟੀ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਰਨਾਲ, 31 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ ਦੋ ਹੋਰ ਕੋਰੋਨਾ ਮਾਮਲੇ ਸਾਹਮਣੇ ਆਉਣ ਤੋ ਬਾਅਦ ਇੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 52 ਹੋ ਗਈ ਹੈ ਜਿਨ੍ਹਾਂ ਵਿਚੋ 22 ਪੀੜਤ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਜਦਕਿ 31 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ...
ਹਿਮਾਚਲ ਪੁਲਿਸ ਵੱਲੋਂ 45 ਲੱਖ ਦੀ ਭੁੱਕੀ ਬਰਾਮਦ
. . .  1 day ago
ਊਨਾ, 31 ਮਈ - ਹਿਮਾਚਲ ਪੁਲਿਸ ਨੇ ਊਨਾ ਦੇ ਹਰੋਲੀ ਇਲਾਕੇ 'ਚੋਂ 45 ਲੱਖ ਰੁਪਏ ਦੀ ਭੁੱਕੀ ਬਰਾਮਦ...
ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ
. . .  1 day ago
ਕੋਲਕਾਤਾ, 31 ਮਈ - ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ ਹੋਈਆਂ ਹਨ, ਜਦਕਿ 371 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5501 ਤੇ ਮੌਤਾਂ ਦੀ ਗਿਣਤੀ...
ਰੇਲਵੇ ਕੱਲ੍ਹ ਤੋਂ ਚਲਾਏਗਾ 200 ਪੈਸੇਂਜਰ ਟਰੇਨਾਂ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਊਨ ਦੌਰਾਨ ਰੇਲਵੇ ਵੱਲੋਂ ਕੱਲ੍ਹ ਤੋਂ 200 ਪੈਸੇਂਜਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਵਿਚ 1.45 ਲੱਖ ਤੋਂ ਵੱਧ ਯਾਤਰੀ ਸਫ਼ਰ ਕਰਨਗੇ, ਜਦਕਿ 25,82,671 ਯਾਤਰੀਆਂ...
ਪੰਜਾਬ 'ਚ ਅੱਜ ਕੋਰੋਨਾ ਦੇ 30 ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 31 ਮਈ - ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2263 ਹੋ ਗਈ। ਸੂਬੇ 'ਚ ਹੁਣ...
ਦਿੱਲੀ-ਆਦਮਪੁਰ ਸਪਾਈਸ ਜੈੱਟ ਦੀ ਉਡਾਣ ਅੱਜ ਵੀ ਰੱਦ
. . .  1 day ago
ਆਦਮਪੁਰ, 31 ਮਈ (ਰਮਨ ਦਵੇਸਰ) - ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 1 ਜੂਨ ਨੂੰ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਬਾਅਦ ਇਹ ਉਡਾਣ 26 ਮਈ ਨੂੰ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਇਹ ਉਡਾਣ ਰੋਜ਼ਾਨਾ ਹੀ ਰੱਦ ਕੀਤੀ ਜਾ ਰਹੀ ਹੈ। ਹੁਣ ਇਹ ਉਡਾਣ...
ਤਾਮਿਲਨਾਡੂ 'ਚ ਕੋਰੋਨਾ ਕਾਰਨ ਅੱਜ 13 ਮੌਤਾਂ
. . .  1 day ago
ਚੇਨਈ, 31 ਮਈ - ਤਾਮਿਲਨਾਡੂ 'ਚ ਕੋਰੋਨਾ ਵਾਇਰਸ ਕਾਰਨ ਅੱਜ 13 ਮੌਤਾਂ ਹੋਈਆਂ ਹਨ ਜਦਕਿ 1149 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,333 ਹੋ ਗਈ ਹੈ ਤੇ ਹੁਣ ਤੱਕ ਕੋਰੋਨਾ ਕਾਰਨ 173 ਮੌਤਾਂ ਹੋਈਆਂ ਹਨ। ਇਸ...
ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ
. . .  1 day ago
ਸ੍ਰੀ ਹਰਗੋਬਿੰਦਪੁਰ, 31 ਮਈ (ਕੰਵਲਜੀਤ ਸਿੰਘ ਚੀਮਾ) - ਈ.ਟੀ.ਓ ਐਕਸਾਈਜ਼ ਵਿਭਾਗ ਤੇ ਇੰਸਪੈਕਟਰ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਹਰਚੋਵਾਲ ਨੇੜੇ ਨਾਕੇਬੰਦੀ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ ਕੀਤੇ ਹਨ। ਟਰੱਕ...
ਰੇਲਵੇ ਨੇ ਹੁਣ ਤੱਕ ਚਲਾਈਆਂ 4050 'ਸ਼੍ਰਮਿਕ ਸਪੈਸ਼ਲ ਟਰੇਨਾਂ' - ਚੇਅਰਮੈਨ ਰੇਲਵੇ ਬੋਰਡ
. . .  1 day ago
ਨਵੀਂ ਦਿੱਲੀ, 31 ਮਈ - ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਸਨ ਤੇ ਹੁਣ ਤੱਕ 4050 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ 54 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਤੱਕ ਪਹੁੰਚੇ ਹਨ। ਸਭ ਤੋਂ ਵੱਧ...
ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  1 day ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  1 day ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  1 day ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  1 day ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਹੋਰ ਖ਼ਬਰਾਂ..

ਖੇਡ ਜਗਤ

ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਦਾ ਚਲਾਣਾ

ਹਾਕੀ ਦਾ ਯੁੱਗ ਪੁਰਸ਼ ਬਲਬੀਰ ਸਿੰਘ 97ਵੇਂ ਸਾਲ ਦੀ ਉਮਰ ਵਿਚ ਜਾਂਦੀ ਵਾਰ ਦੀ ਫ਼ਤਹਿ ਬੁਲਾ ਗਿਆ। ਉਸ ਨੇ ਪਹਿਲਾ ਸਾਹ 31 ਦਸੰਬਰ, 1923 ਦੀ ਰਾਤ ਨੂੰ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫ਼ਿਜ਼ਾ ਵਿਚ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। ਉਸ ਦੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਰਾਤੀਂ ਜਦ ਉਹ ਹਸਪਤਾਲ ਹੋ ਕੇ ਆਏ ਤਾਂ ਉਹ ਠੀਕ-ਠਾਕ ਸਨ ਪਰ ਤੜਕਸਾਰ ਦਿਲ ਦਾ ਚੌਥਾ ਦੌਰਾ ਪੈਣ ਨਾਲ ਜੀਵਨ ਦੀ ਖੇਡ ਹੀ ਖ਼ਤਮ ਹੋ ਗਈ। ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ 1982 ਵਿਚ ਗੁਜ਼ਰ ਗਈ ਸੀ। ਉਸ ਦੇ ਤਿੰਨ ਪੁੱਤਰ ਹਨ ਤੇ ਇਕ ਧੀ। ਤਿੰਨੇ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਧੀ ਦਾ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ 2012 ਵਿਚ ਗੁਜ਼ਰ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਬਲਬੀਰ ਸਿੰਘ ਆਪਣੀ ਧੀ ਤੇ ਦੋਹਤੇ ਪਾਸ ਚੰਡੀਗੜ੍ਹ ਰਹਿ ਰਿਹਾ ਸੀ, ਜੋ ਉਸ ਦੀ ਯੋਗ ਸੇਵਾ ਸੰਭਾਲ ਕਰ ਰਹੇ ਸਨ। ਉਨ੍ਹਾਂ ਨੇ ਇਲਾਜ ਕਰਵਾਉਣ ਤੇ ਸੇਵਾ ਕਰਨ ਦੀ ਕੋਈ ਕਸਰ ਨਹੀਂ ਛੱਡੀ। ਬਲਬੀਰ ਸਿੰਘ ਸਰੀਰਕ ਤੌਰ 'ਤੇ ਬੇਸ਼ਕ ਨਹੀਂ ਰਿਹਾ ਪਰ ਉਹਦਾ ਨਾਂਅ ਸਦਾ ਅਮਰ ਰਹੇਗਾ।
ਹਾਕੀ ਦੇ 'ਗੋਲ ਕਿੰਗ' ਬਲਬੀਰ ਸਿੰਘ ਦਾ ਜਨਮ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਬਲਬੀਰ ਸਿੰਘ ਨਾਲ ਮੇਰੀਆਂ ਮਿਲਣੀਆਂ ਤੇ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਸਨ। ਉਨ੍ਹਾਂ ਗੱਲਾਂਬਾਤਾਂ ਵਿਚੋਂ ਹੀ ਪੁਸਤਕ 'ਗੋਲਡਨ ਗੋਲ' ਨਿਕਲੀ ਸੀ, ਜਿਹੜੀ ਸੰਗਮ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ। ਉਹ ਕਹਿੰਦਾ ਹੁੰਦਾ ਸੀ, 'ਮੈਂ ਪਿਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉਥੇ ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ ਜਦੋਂ ਮੋਗੇ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ। ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾ ਹਾਂ ਜਾਂ ਛਾਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ, ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ...। ਮੇਰੇ 'ਤੇ ਰੱਬ ਦੀ ਰਹਿਮਤ ਹੈ ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਮੈਨੂੰ ਅਨੁਸ਼ਾਸਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਦੇ ਸਾਥੀਆਂ, ਦੋਸਤਾਂ-ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।'
ਬਲਬੀਰ ਸਿੰਘ ਨੂੰ ਉਲੰਪਿਕ ਖੇਡਾਂ 'ਚੋਂ ਤਿੰਨ ਸੋਨ ਤਗਮਾ ਜਿੱਤਣ ਕਰਕੇ 'ਗੋਲਡਨ ਹੈਟ ਟ੍ਰਿੱਕ' ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਵਿਚ ਸੈਮੀਫਾਈਨਲ ਅਤੇ ਫਾਈਨਲ ਮੈਚਾਂ 'ਚ ਭਾਰਤੀ ਟੀਮ ਦੇ 9 ਗੋਲਾਂ 'ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ 'ਚੋਂ ਉਸ ਦੇ 5 ਗੋਲ ਸਨ, ਜੋ ਉਲੰਪਿਕ ਖੇਡਾਂ ਦਾ 68 ਸਾਲ ਪੁਰਾਣਾ ਰਿਕਾਰਡ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ 8 ਵਿੱਚੋਂ 4 ਗੋਲ ਕੀਤੇ ਸਨ। ਬਰਲਿਨ-1936 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਵਿਚ ਧਿਆਨ ਚੰਦ ਦੇ 8 ਵਿੱਚੋਂ 3 ਗੋਲ ਸਨ।
ਲੰਡਨ ਉਲੰਪਿਕਸ-2012 ਦੀ ਉਲੰਪਿਕ ਨੁਮਾਇਸ਼ ਲਈ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕੋਨਿਕ ਉਲੰਪੀਅਨ' ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਸੀ। ਸਾਰੀ ਦੁਨੀਆ 'ਚੋਂ ਉਹ ਹਾਕੀ ਦਾ ਇਕੋ ਖਿਡਾਰੀ ਸੀ, ਜਿਸ ਨੂੰ ਇਹ ਮਾਣ ਮਿਲਿਆ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਹੀ ਦਿੱਤਾ ਸੀ ਭਾਰਤ ਸਰਕਾਰ ਨੇ ਪਤਾ ਨਹੀਂ ਕਿਉਂ ਉਸ ਨੂੰ 'ਭਾਰਤ ਰਤਨ' ਨਹੀਂ ਬਣਾਇਆ?
ਉਸ ਦੇ ਜੀਵਨ ਦੀਆਂ ਕੁਝ ਯਾਦਗਾਰੀ ਘਟਨਾਵਾਂ ਹਾਜ਼ਰ ਹਨ:
* ਐੱਮ. ਏ. ਵਿਚ ਪੜ੍ਹਦਾ ਬਲਬੀਰ ਸਿੰਘ ਪੁਲਿਸ 'ਚ ਭਰਤੀ ਕੀਤੇ ਜਾਣ ਤੋਂ ਬਚਦਾ ਅੰਬਰਸਰੋਂ ਦਿੱਲੀ ਦੌੜ ਗਿਆ ਸੀ। ਆਪਣੀ ਮੰਗੇਤਰ ਸੁਸ਼ੀਲ ਕੌਰ ਨਾਲ ਉਹਦਾ ਪ੍ਰੇਮ ਪੱਤਰ ਚੱਲ ਰਿਹਾ ਸੀ। ਉਹ ਸੁਫ਼ਨੇ ਲੈ ਰਿਹਾ ਸੀ ਕਿ ਸੁਸ਼ੀਲ ਨਾਲ ਵਿਆਹ ਕਰਾਵੇਗਾ ਤੇ ਸੁਸ਼ੀਲ ਦਿੱਲੀ ਆ ਜਾਵੇਗੀ...। ਉਹ ਇੰਡੀਆ ਦੀ ਟੀਮ ਵਿਚ ਖੇਡੇਗਾ, ਉਲੰਪਿਕ ਖੇਡਾਂ 'ਚ ਜਾਵੇਗਾ ਤੇ ਤਗਮੇ ਜਿੱਤੇਗਾ... ਉਹ ਸੁਫ਼ਨਿਆਂ ਵਿਚ ਸਰਸ਼ਾਰ ਸੀ ਕਿ ਕਿਸੇ ਨੇ ਬੂਹਾ ਆ ਠਕੋਰਿਆ। ਕੌਣ ਹੋ ਸਕਦਾ ਸੀ ਇਸ ਵੇਲੇ? ਕੀ ਪਤਾ ਸੁਸ਼ੀਲ ਹੀ ਆ ਗਈ ਹੋਵੇ? ਉਸ ਨੇ ਕੱਚੀ ਨੀਂਦੇ ਉੱਠਦਿਆਂ ਬੂਹਾ ਖੋਲ੍ਹਿਆ। ਸਾਹਮਣੇ ਬਾਵਰਦੀ ਪੁਲਿਸ ਸਾਰਜੈਂਟ ਖੜ੍ਹਾ ਸੀ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, 'ਲਾ ਲਓ ਹੱਥਕੜੀ।' ਬਲਬੀਰ ਸਿੰਘ ਨੇ ਪੁੱਛਿਆ, 'ਕਿਹੜੇ ਜੁਰਮ ਵਿਚ?' ਸਾਰਜੈਂਟ ਨੇ ਕਿਹਾ, 'ਜਲੰਧਰ ਜਾ ਕੇ ਦੱਸਾਂਗੇ। ਸਮਝ ਗਿਆ ਹੋਵੇਂਗਾ ਸਾਰੀ ਗੱਲ!'
ਹੱਥਕੜੀ ਲਾ ਕੇ ਪੁਲਿਸ ਪਾਰਟੀ ਰਾਤ ਦੇ ਹਨੇਰੇ ਵਿਚ ਰੇਲਵੇ ਸਟੇਸ਼ਨ 'ਤੇ ਪਹੁੰਚੀ ਤੇ ਅੰਮ੍ਰਿਤਸਰ ਵਾਲੀ ਗੱਡੀ ਚੜ੍ਹ ਗਈ। ਹਾਕੀ ਦਾ 'ਗੋਲ ਕਿੰਗ' ਬਣਨਾ ਉਸ ਦਾ ਜੁਰਮ ਬਣ ਗਿਆ ਸੀ! ਰਾਹ ਵਿਚ ਬਲਬੀਰ ਸਿੰਘ ਨੇ ਹੱਥਕੜੀ ਖੋਲ੍ਹਣ ਲਈ ਕਿਹਾ ਤਾਂ ਜਵਾਬ ਮਿਲਿਆ, 'ਉਤੋਂ ਹੁਕਮ ਹੈ ਪਈ ਜਲੰਧਰ ਲਿਆ ਕੇ ਈ ਖੋਲ੍ਹਣੀ ਹੈ। ਉਹਦਾ ਪਤਾ ਨੀ ਰਾਹ ਵਿਚ ਫੇਰ ਨਾ ਡਾਜ ਮਾਰ ਜੇ!'
* 1947 ਦੇ ਖ਼ੂਨੀ ਦਿਨ ਸਨ। ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰ ਗਈ। ਜੇਕਰ ਰਾਈਫਲ 'ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਉਲੰਪਿਕ ਖੇਡਾਂ ਦਾ 'ਗੋਲਡਨ ਹੈਟ ਟ੍ਰਿਕ' ਵੱਜਦਾ। ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ, ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋਂ ਬਚ ਗਿਆ। ਗੋਲੀ ਉਹਦੇ ਮੱਥੇ ਉੱਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ!
* ਬਲਬੀਰ ਸਿੰਘ ਦੇ ਦੋਸਤ ਗੁਰਿੰਦਰ ਨੇ 1948 ਵਿਚ ਮੋਗੇ ਦੀ ਇਕ ਮਾਈ ਨਾਲ ਹੋਈ ਗੱਲਬਾਤ ਦੱਸੀ। ਉਹ ਹਾਰਾਂ ਨਾਲ ਲੱਦੇ ਬਲਬੀਰ ਸਿੰਘ ਤੇ ਸੁਸ਼ੀਲ ਨੂੰ ਵੇਖ ਰਹੀ ਸੀ। ਹੈਰਾਨ ਹੋਈ ਮਾਈ ਨੇ ਗੁਰਿੰਦਰ ਨੂੰ ਪੁੱਛਿਆ, 'ਬੇਟਾ, ਇਹ ਕਿਹੜੇ ਸ਼ਹਿਜ਼ਾਦੇ ਦਾ ਵਿਆਹ ਹੋਇਐ?' ਗੁਰਿੰਦਰ ਨੇ ਕਿਹਾ, 'ਮਾਤਾ, ਇਹ ਤਾਂ ਗਿਆਨੀ ਦਲੀਪ ਸਿੰਘ ਦਾ ਲੜਕਾ ਬਲਬੀਰ ਸਿੰਘ ਲੰਡਨ ਦੀਆਂ ਉਲੰਪਿਕ ਖੇਡਾਂ 'ਚੋਂ ਹਾਕੀ ਦਾ ਸੋਨ ਤਗਮਾ ਜਿੱਤ ਕੇ ਲਿਆਇਆ। ਲੋਕ ਉਹਦਾ ਸਵਾਗਤੀ ਜਲੂਸ ਕੱਢਦੇ ਆ।' ਮਾਈ ਨੇ ਹੈਰਾਨੀ ਪ੍ਰਗਟ ਕੀਤੀ, 'ਇਹਦੇ ਮੂੰਹ 'ਤੇ ਤਾਂ ਕਿੱਡੀ ਵੱਡੀ ਦਾੜ੍ਹੀ ਐ। ਇਹ ਅਜੇ ਵੀ ਖੇਡੀ ਜਾਂਦੈ!'
* ਲਾਸ ਏਂਜਲਸ-1984 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਉਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ਭਾਰਤ ਵਿਰੁੱਧ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਿਧਣ ਲੱਗਾ। ਬਲਬੀਰ ਸਿੰਘ ਨੇ ਭੱਜ ਕੇ ਝੰਡਾ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਉਹ ਤਿਰੰਗੇ ਝੰਡੇ ਦੀ ਬੇਅਦਬੀ ਨਾ ਸਹਿ ਸਕਿਆ ਜੋ ਉਹ ਉਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਨਾ ਚਾਹਿਆ। ਤਦ ਤਕ ਪੁਲਿਸ ਆ ਗਈ, ਜਿਸ ਨੇ ਸਥਿਤੀ ਸੰਭਾਲ ਲਈ।
* ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਲਿਆ ਸੀ। ਪਾਕਿਸਤਾਨ ਨੇ ਕਰਾਚੀ ਵਿਚ ਉਲੰਪਿਕ ਜੇਤੂ ਟੀਮ ਦਾ ਰੈਸਟ ਆਫ਼ ਵਰਲਡ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਕਰਾਚੀ ਸੱਦਿਆ ਗਿਆ ਤੇ ਰੈੱਸਟ ਆਫ਼ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ, ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਿਲ ਕੀਤੇ ਗਏ। ਪਾਕਿਸਤਾਨ ਦਾ ਸਦਰ ਜਨਰਲ ਜ਼ਿਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, 'ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਇਲਾਕੇ ਦੇ ਹਾਂ। ਤੁਸੀਂ ਵੀ ਜ਼ਿਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।' ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਉੱਲ ਹੱਕ ਕੋਲ ਜਾ ਬੈਠਾ। ਹਾਫ਼ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ 'ਚ ਆਪਣੀ ਟੀਮ ਕੋਲ ਗਿਆ ਤਾਂ ਸਟੈਂਡਾਂ ਤੋਂ 'ਬਲਬੀਰ ਸਿੰਘ ਜ਼ਿੰਦਾਬਾਦ' ਦੇ ਨਾਅਰੇ ਲੱਗਣ ਲੱਗੇ। ਉਸ ਨੇ ਹੱਥ ਹਿਲਾ ਕੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਬਾਹਰ ਆਉਣ ਲੱਗਾ ਤਾਂ ਹਜੂਮ ਨੇ 'ਇੰਡੀਆ ਮੁਰਦਾਬਾਦ' ਦਾ ਨਾਅਰਾ ਲਾ ਦਿੱਤਾ, ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕਿਆ। ਉਨ੍ਹਾਂ ਨੇ ਕਿਹਾ, 'ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀਂ ਪਸੰਦ ਨਹੀਂ ਕਰ ਰਹੇ।' ਬਲਬੀਰ ਸਿੰਘ ਦਾ ਜਵਾਬ ਸੀ, 'ਤੁਸੀਂ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾਦੇਸ਼ ਨਾ ਖੁਹਾਉਂਦੇ!'
ਬਲਬੀਰ ਸਿੰਘ ਕਹਿੰਦਾ ਹੁੰਦਾ ਸੀ, 'ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਖ਼ਤਮ।'
ਆਖ਼ਰ ਬਲਬੀਰ ਸਿੰਘ ਦੀ ਜੀਵਨ ਖੇਡ 25 ਮਈ, 2020 ਨੂੰ ਸਵੇਰੇ ਸਵਾ ਛੇ ਵਜੇ ਖ਼ਤਮ ਹੋ ਗਈ।


ਖ਼ਬਰ ਸ਼ੇਅਰ ਕਰੋ

ਕਬੱਡੀ ਦੇ ਵਿਦੇਸ਼ੀ ਸੀਜ਼ਨ ਨੂੰ ਲੱਗਿਆ ਕੋਰੋਨਾ ਦਾ ਜੱਫਾ

ਪਿਛਲੇ ਵਰ੍ਹੇ ਕਬੱਡੀ 'ਚ ਡੋਪਿੰਗ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਸਰਗਰਮ ਬਹੁਤ ਸਾਰੀਆਂ ਜਥੇਬੰਦੀਆਂ ਨੇ ਆਪੋ-ਆਪਣੇ ਮੁਲਕਾਂ 'ਚ ਕਬੱਡੀ ਟੂਰਨਾਮੈਂਟ ਨਹੀਂ ਕਰਵਾਏ ਸਨ, ਜਿਸ ਕਾਰਨ ਬਹੁਤ ਸਾਰੇ ਖਿਡਾਰੀਆਂ ਲਈ ਵਿਦੇਸ਼ੀ ਧਰਤੀ 'ਤੇ ਖੇਡਣ ਦਾ ਮੌਕਾ ਖੁੱਸ ਗਿਆ ਸੀ। ਚਾਲੂ ਵਰ੍ਹੇ ਦੀ ਗਰਮ ਰੁੱਤ ਦੌਰਾਨ ਵੱਖ-ਵੱਖ ਮੁਲਕਾਂ 'ਚ ਹੋਣ ਵਾਲੇ ਕਬੱਡੀ ਕੱਪਾਂ ਨੂੰ ਵੀ ਕੋਰੋਨਾ ਨੇ ਜੱਫਾ ਲਗਾ ਕੇ ਰੋਕ ਦਿੱਤਾ। ਇਸ ਤਰ੍ਹਾਂ ਲਗਾਤਾਰ ਦੂਸਰੇ ਸਾਲ ਵੀ ਵਿਦੇਸ਼ਾਂ 'ਚ ਉੱਚਕੋਟੀ ਦੀ ਕਬੱਡੀ ਖੇਡਣ ਤੇ ਦੇਖਣ ਤੋਂ ਬਹੁਤ ਸਾਰੇ ਖਿਡਾਰੀ/ਖੇਡ-ਪ੍ਰੇਮੀ ਵਾਂਝੇ ਰਹਿ ਗਏ। ਹਰ ਸਾਲ ਗਰਮ ਰੁੱਤ 'ਚ ਚੜ੍ਹਦੀ ਜੂਨ ਤੋਂ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ, ਵੈਨਕੂਵਰ, ਐਡਮਿੰਟਨ, ਕੈਲਗਰੀ ਤੇ ਵਿੰਨੀਪੈੱਗ ਵਿਖੇ ਵੱਡੀ ਗਿਣਤੀ 'ਚ ਕਬੱਡੀ ਕੱਪ ਹੁੰਦੇ ਹਨ, ਜਿਨ੍ਹਾਂ ਲਈ ਭਾਰਤ 'ਚੋਂ ਤਕਰੀਬਨ 120-150 ਦੇ ਕਰੀਬ ਖਿਡਾਰੀ ਪੁੱਜਦੇ ਹਨ। ਟੋਰਾਂਟੋ ਵਿਖੇ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ 8 ਤੋਂ 10 ਚੋਟੀ ਦੇ ਕੱਪਾਂ ਤੋਂ ਇਲਾਵਾ ਹਰ ਸਾਲ ਇੰਡੋਰ ਸਟੇਡੀਅਮ 'ਚ ਮਿਆਰੀ ਤੇ ਮਹਿੰਗਾ ਵਿਸ਼ਵ ਕਬੱਡੀ ਕੱਪ ਕਰਵਾਇਆ ਜਾਂਦਾ ਹੈ, ਜੋ ਮੈਟਰੋ ਪੰਜਾਬੀ ਇੰਟਰਨੈਸ਼ਨਲ ਕਲੱਬ ਦੀ ਮੇਜ਼ਬਾਨੀ 'ਚ ਪਿਛਲੇ ਵਰ੍ਹੇ ਨਹੀਂ ਹੋ ਸਕਿਆ ਸੀ ਤੇ ਇਸ ਵਾਰ ਵੀ ਕੋਰੋਨਾ ਦੀ ਭੇਟ ਚੜ੍ਹ ਗਿਆ। ਇਸ ਦੇ ਨਾਲ ਹੀ ਵੈਨਕੂਵਰ ਵਿਖੇ ਵੀ ਦੋ ਵੱਖ-ਵੱਖ ਫੈਡਰੇਸ਼ਨਾਂ ਵਲੋਂ ਦਰਜਨ ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ। ਵਿਨੀਪੈਗ, ਐਡਮਿੰਟਨ ਤੇ ਕੈਲਗਰੀ ਵਿਖੇ ਵੀ 5 ਤੋਂ 6 ਟੂਰਨਾਮੈਂਟ ਹੁੰਦੇ ਹਨ। ਇਸ ਤਰ੍ਹਾਂ ਇਕੱਲੇ ਕੈਨੇਡਾ 'ਚ ਹੀ ਕਬੱਡੀ ਦਾ 20 ਕਰੋੜ ਰੁਪਏ ਦੇ ਕਰੀਬ ਦਾ ਹਰ ਸਾਲ ਕਾਰੋਬਾਰ ਹੁੰਦਾ ਹੈ। ਕੈਨੇਡਾ ਸੀਜ਼ਨ ਦੇ ਪਿਛਲੇ ਦੌਰ ਦੇ ਸਮਾਂਤਰ ਹੀ ਅਮਰੀਕਾ 'ਚ ਕਬੱਡੀ ਕੱਪ ਸ਼ੁਰੂ ਹੋ ਜਾਂਦੇ ਹਨ, ਜਿੱਥੇ ਉੱਚਕੋਟੀ ਦੀ ਕਬੱਡੀ ਦੇ ਅੱਧੀ ਦਰਜਨ ਤੋਂ ਵੱਧ ਟੂਰਨਾਮੈਂਟ ਹੁੰਦੇ ਹਨ। ਇੱਥੇ ਵੀ ਤਕਰੀਬਨ 5 ਕਰੋੜ ਰੁਪਏ ਕਬੱਡੀ 'ਤੇ ਖਰਚ ਹੁੰਦੇ ਹਨ। ਇਸ ਤੋਂ ਇਲਾਵਾ ਮਾਰਚ ਤੇ ਅਪ੍ਰੈਲ ਮਹੀਨੇ 'ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਖੇ 8 ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ, ਜਿੱਥੇ ਭਾਰਤ 'ਚੋਂ ਚੋਟੀ ਦੇ ਖਿਡਾਰੀ ਹਿੱਸਾ ਲੈਣ ਜਾਂਦੇ ਹਨ। ਇੱਥੇ ਵੀ ਤਕਰੀਬਨ 5 ਤੋਂ 10 ਕਰੋੜ ਰੁਪਏ ਦੀ ਕਬੱਡੀ ਖੇਡੀ ਜਾਂਦੀ ਹੈ। ਇੰਗਲੈਂਡ ਵਿਖੇ ਵੀ ਕੁਝ ਵਰ੍ਹਿਆਂ ਦੇ ਵਕਫ਼ੇ ਬਾਅਦ ਇਸ ਸਾਲ ਕਬੱਡੀ ਦੀਆਂ ਸਰਗਰਮੀਆਂ ਸ਼ੁਰੂ ਹੋਣੀਆਂ ਸਨ।
ਇਸ ਸਬੰਧੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਸੰਘਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫੈਡਰੇਸ਼ਨ ਵਲੋਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ ਅਤੇ ਇੰਗਲੈਂਡ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲੇ ਵਲੋਂ ਖਿਡਾਰੀਆਂ ਨੂੰ ਸੱਦਣ ਲਈ ਪ੍ਰਵਾਨਗੀ ਵੀ ਦੇ ਦਿੱਤੀ ਸੀ। ਪਰ ਕੋਰੋਨਾ ਨੇ ਸਭ ਨੂੰ ਬੇਵੱਸ ਕਰ ਦਿੱਤਾ ਹੈ। ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਰਲਾਟ ਸਿੰਘ ਲਾਡ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ, ਕਬੱਡੀ ਖਿਡਾਰੀਆਂ ਨੂੰ ਖੇਡਣ ਦਾ ਵੱਡਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਉੱਚ ਕੋਟੀ ਦੇ ਖਿਡਾਰੀਆਂ ਦੇ ਜੌਹਰ ਦੇਖਣ ਲਈ ਖੇਡ-ਪ੍ਰੇਮੀ ਹਰ ਸਾਲ ਬੇਤਾਬ ਰਹਿੰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਹਾਲਾਤ ਠੀਕ ਹੋਣ 'ਤੇ ਕੈਨੇਡਾ 'ਚ ਮੁੜ ਰੌਣਕਾਂ ਲੱਗਣਗੀਆਂ।

-ਪਟਿਆਲਾ।
ਮੋਬਾਈਲ : 97795-90575.

ਕੋਰੋਨਾ ਵਾਇਰਸ ਨੇ ਖਿਡਾਰੀਆਂ ਦੀ ਨਿਯਮਾਂ ਤਹਿਤ ਕੀਤੀ ਘੇਰਾਬੰਦੀ

ਅੱਜ ਸਾਨੂੰ ਕੋਰੋਨਾ ਵਾਇਰਸ ਦੇ ਨਿਯਮਾਂ ਹੇੇਠ ਇਹ ਯਾਦ ਰੱਖਣਾ ਪਵੇਗਾ ਕਿ ਉਹ ਹੀ ਖਿਡਾਰੀ ਮੈਦਾਨ ਵਿਚ ਜਾ ਸਕੇਗਾ ਜੋ ਸਮਾਜਿਕ ਦੂਰੀ ਅਪਣਾਏਗਾ ਤੇ ਹੁਣ ਇਹ ਖਿਡਾਰੀਆਂ ਦੀ ਜ਼ਿੰਦਗੀ ਦਾ ਇਕ ਅਹਿਮ ਅੰਗ ਬਣਨ ਜਾ ਰਿਹਾ ਹੈ। ਭਾਰਤੀ ਖੇਡ ਅਥਾਰਿਟੀ ਦੀ 6 ਮੈਂਬਰੀ ਕਮੇਟੀ ਨੇ 45 ਪੰਨਿਆਂ ਨੇ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਦੇਸ਼ ਦੇ ਖਿਡਾਰੀਆਂ ਲਈ ਤਿਆਰ ਕੀਤਾ ਹੈ। ਇਹ ਐਸ.ਓ.ਪੀ. ਦੇੇਸ਼ ਦੇ ਖਿਡਾਰੀਆਂ ਨਾਲ ਕੋਚਿੰਗ ਸਟਾਫ਼ ਤੇ ਹੋਰ ਸਹਿਯੋਗੀ ਸਟਾਫ਼, ਹੋਸਟਲ ਦੇ ਕਰਮਚਾਰੀਆਂ 'ਤੇ ਵੀ ਲਾਗੂ ਹੋਵੇਗਾ। ਹੁਣ ਹਰ ਇਕ ਖਿਡਾਰੀ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਹੋਵੇਗਾ ਤੇ ਜਿੰਮ ਨੂੰ ਵੀ ਸ਼ਿਫਟ ਵਿਚ ਇਸਤੇਮਾਲ ਕਰਨਾ ਪਵੇਗਾ ਤੇ ਸਮੇਂ-ਸਮੇਂ 'ਤੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਵੀ ਕੀਤਾ ਜਾਵੇਗਾ, ਇਹ ਸਾਰੇ ਦਿਸ਼ਾ-ਨਿਰਦੇਸ਼ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਤੇ ਹੋਰ ਸਹਿਯੋਗੀ ਸਟਾਫ਼ 'ਤੇ ਵੀ ਲਾਗੂ ਹੋਣਗੇ। ਇਸ ਦਾਇਰੇ ਵਿਚ ਰਹਿ ਕੇ ਉਹ ਪ੍ਰੈਕਟਿਸ ਕਰਨਗੇ। ਹੁਣ ਖਿਡਾਰੀਆਂ ਲਈ ਇਕ ਹਾਈਜੈਨਿਕ ਅਫ਼ਸਰ ਦੀ ਨਿਯੁਕਤੀ ਲਾਜ਼ਮੀ ਹੋਵੇਗੀ ਤੇ ਖਿਡਾਰੀਆਂ ਲਈ ਇਕ ਕੋਵਿਡ ਟਾਸਕ ਫੋਰਸ ਵੀ ਬਣਾਈ ਜਾਵੇਗੀ ਤੇ ਇਸ ਦੀ ਅਗਵਾਈ ਹੇਠ ਖੇਡਾਂ ਦੀ ਸ਼ੁਰੂਆਤ ਹੋਵੇਗੀ।
ਐਸ.ਓ.ਪੀ. ਨਾਲ ਦੇੇਸ਼ ਦੇ ਵਿਚ ਖੇਡ ਗਤੀਵਿਧੀਆ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਵਿਚ ਖੇਡਾਂ ਨੂੰ 4 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਏ ਵਰਗ ਵਿਚ ਨਾਨ ਕੰਨਟੈਕਟ ਸਪੋਰਟਸ (ਆਰਚਰੀ, ਸ਼ੂਟਿੰਗ, ਸਾਈਕਲਿੰਗ, ਫੈਸਿੰਗ ਤੇ ਅਥਲੈਟਿਕਸ) ਦੇ ਮੁਕਾਬਲੇ ਰੱਖੇ ਗਏ ਹਨ। ਬੀ ਵਰਗ ਵਿਚ (ਮੀਡੀਅਮ ਕੰਨਟੈਕਟ ਸਪੋਰਟਸ ਫੁੱਟਬਾਲ, ਹਾਕੀ, ਬਾਸਕਟਬਾਲ, ਹੈਂਡਬਾਲ ਤੇ ਇਨਡਾਇਰੈਕਟ ਕੰਨਕੈਟਕ ਵੇਟ ਲਿਫਟਿੰਗ, ਲਾਅਨ ਟੈਨਿਸ, ਟੈਨਿਸ, ਬੈਡਮਿੰਟਨ ਤੇ ਟੇਬਲ ਟੈਨਿਸ) ਦੇ ਮੁਕਾਬਲੇ ਹਨ। ਸੀ ਵਰਗ ਵਿਚ ਫੁੱਲ ਕੰਨਟੈਕਟ ਸਪੋਰਟਸ (ਬਾਕਸਿੰਗ, ਜੂਡੋ, ਵੁਸ਼ੂ, ਤਾਇਕਵਾਂਡੋ ਤੇ ਕੁਸ਼ਤੀ) ਦੇ ਮੁਕਾਬਲੇ ਰੱਖੇ ਗਏ ਹਨ। ਗਰੁੱਪ ਡੀ ਵਿਚ (ਵਾਟਰ ਸਪੋਰਟਸ ਕੈਨੋਇੰਗ, ਸੇਲਿੰਗ, ਰੋਇੰਗ, ਤੈਰਾਕੀ) ਸ਼ਾਮਿਲ ਹਨ। ਖੇਡ ਦੀ ਵੱਖਰੀ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਤੇ ਫਿਲਹਾਲ ਕੁਸ਼ਤੀ, ਬਾਕਸਿੰਗ ਵਰਗੀਆਂ ਖੇਡਾਂ ਦੇ ਖਿਡਾਰੀ ਇਕ-ਦੂਜੇ ਨਾਲ ਪ੍ਰੈਕਟਿਸ ਨਹੀਂ ਕਰਨਗੇ।
1. ਅਥਲੈਟਿਕਸ ਵਿਚ ਹਾਈ ਜੰਪ, ਲਾਂਗ ਜੰਪ, ਤੀਹਰੀ ਛਾਲ ਤੇ ਪੋਲ ਵਾਲਟ ਤੇ ਬੈਟਨ ਐਕਸਚੇਂਜ ਇਨ ਰੀਲੇਅ ਦੀ ਮਨਜ਼ੂਰੀ ਆਪਣੇ ਸਾਮਾਨ ਨਾਲ ਹੋਵੇਗੀ ਤੇ ਡਿਸਕਸ, ਸ਼ਾਟਪੁੱਟ, ਜੈਵਲਿਨ ਤੇ ਟਰੈਕ ਦੇ ਮੁਕਾਬਲੇ ਵਿਚ ਸਮਾਜਿਕ ਦੂਰੀ ਰੱਖਣੀ ਹੋਵੇਗੀ ਤੇ ਸਾਮਾਨ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਦੇ ਬਾਅਦ ਵਿਚ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।
2. ਹਾਕੀ ਵਿਚ ਖਿਡਾਰੀ ਹੀ ਆਪਣੀ ਸਟਿੱਕ ਨੂੰ ਇਸਤੇਮਾਲ ਕਰ ਸਕਣਗੇ ਤੇ ਸਮਾਜਿਕ ਦੂਰੀ ਦਾ ਇਸਤੇਮਾਲ ਵੀ ਕਰਨਗੇ ਤੇ ਸਿਰਫ਼ 12 ਖਿਡਾਰੀ ਹੀ ਇਕੋ ਵੇਲੇ ਪ੍ਰੈਕਟਿਸ ਕਰ ਸਕਣਗੇ ਤੇ ਟਰਫ਼ ਤੇ ਲੇਟ ਕੇ ਤੇ ਬੈਠ ਕੇ ਕਸਰਤ ਕਰਨ ਦੀ ਮਨਾਹੀ ਹੋਵੇਗੀ।
3. ਵੇਟਲਿਫਟਿੰਗ ਵਿਚ ਇਕ ਪਲੇਟਫਾਰਮ ਤੋਂ ਦੂਜੇ ਦੀ ਦੂਰੀ 2 ਮੀਟਰ ਹੋਵੇਗੀ ਤੇ ਟ੍ਰੇਨਿੰਗ ਸਾਮਾਨ ਦਾ ਖਿਡਾਰੀ ਇਸਤੇਮਾਲ ਕਰ ਸਕਣਗੇ।
4. ਬੈਡਮਿੰਟਨ ਵਿਚ ਇਕੋ ਵੇਲੇ ਦੋ ਖਿਡਾਰੀ ਤੇ ਕੋਚ ਮੌਜੂਦ ਰਹਿਣਗੇ ਤੇ ਖਿਡਾਰੀ ਆਪਣੇ ਰੈਕਟ ਦਾ ਇਸਤੇਮਾਲ ਕਰ ਸਕਣਗੇ।
5. ਆਰਚਰੀ ਵਿਚ ਖਿਡਾਰੀ ਆਪਣਾ ਨਿੱਜੀ ਸਾਮਾਨ ਹੀ ਇਸਤੇਮਾਲ ਕਰ ਸਕਣਗੇ ਤੇ ਆਉਟਡੋਰ ਵਿਚ ਵੀ ਪ੍ਰੈਕਟਿਸ ਕੀਤੀ ਜਾਵੇਗੀ। ਜ਼ਰੂਰੀ ਹੋਵੇਗਾ ਤਾਂ ਇਨਡੋਰ ਵਿਚ ਸਿੰਗਲ ਵਰਗ ਵਿਚ ਪ੍ਰੈਕਟਿਸ ਕੀਤੀ ਜਾ ਸਕਦੀ ਹੈ।
6. ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਦੌਰਾਨ 2 ਮੀਟਰ ਦੀ ਦੂਰੀ ਜ਼ਰੂਰੀ ਹੋਵੇਗਾ ਤੇ ਖਿਡਾਰੀ ਆਪਣੇ ਨਿੱਜੀ ਬੈਗ ਤੇ ਗਲਵਜ਼ ਦਾ ਇਸਤੇਮਾਲ ਕਰ ਸਕਣਗੇ ਤੇ ਉਸ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ।
7. ਆਰਚਰੀ ਵਿਚ ਵਿਅਕਤੀਗਤ ਟਾਰਗੈਟ ਸੈੱਟ ਮਨਜ਼ੂਰ ਹੋਣਗੇ ਤੇ ਆਰਚਰਾਂ ਨੂੰ ਕਿਸੇ ਦੇ ਸਾਮਾਨ ਨਾਲ ਪ੍ਰੈਕਟਿਸ ਕਰਨ ਦੀ ਮਨਾਹੀ ਹੈ।
8. ਫੈਸਿੰਗ ਦੇ ਖਿਡਾਰੀ ਜੋੜੀਦਾਰ ਦੇ ਨਾਲ ਪ੍ਰੈਕਟਿਸ ਨਹੀਂ ਕਰ ਸਕਣਗੇ ਤੇ ਉਹ ਡੱਮੀ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਖਿਡਾਰੀ ਛੋਟੇ ਗਰੁੱਪਾਂ ਵਿਚ ਪ੍ਰੈਕਟਿਸ ਕਰ ਸਕਣਗੇ।
9. ਸਾਈਕਲਿੰਗ ਵਿਚ ਲੋੜੀਂਦੇ ਸਾਈਕਲਿਸਟ ਨੂੰ ਹੀ ਮਨਜ਼ੂਰੀ ਹੋਵੇਗੀ ਤੇ ਸਮਾਜਿਕ ਦੂਰੀ ਵੀ ਜ਼ਰੂਰੀ ਹੈ ਤੇ ਇਕ ਦੂਜੇ ਦੇ ਸਾਈਕਲ ਨੂੰ ਚਲਾਉਣ ਦੀ ਮਨਾਹੀ ਹੈ।
10. ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਵਿਚ ਆਪਣੇ ਨਿੱਜੀ ਸਾਮਾਨ ਦੀ ਮਨਜ਼ੂਰੀ ਹੋਵੇਗੀ ਤੇ ਸਮਾਜਿਕ ਦੂਰੀ ਬਣਾਉਣੀ ਹੋਵੇਗੀ ਤੇ ਬਾਕਸਿੰਗ ਰਿੰਗ ਨੂੰ ਸ਼ੇਅਰ ਕਰਨਾ ਤੇ ਇਕ ਦੂਜੇ ਨਾਲ ਕੰਨਟੈਕਟ ਦੀ ਮਨਜ਼ੂਰੀ ਨਹੀਂ ਹੋਵੇਗੀ।
11. ਕੁਸ਼ਤੀ ਵਿਚ ਇਕੋ ਵੇਲੇ ਇਕ ਪਹਿਲਵਾਨ ਹੀ ਮੈਟ 'ਤੇ ਆਵੇਗਾ। ਮੈਟ 'ਤੇ ਡੰਮੀ ਨਾਲ ਪ੍ਰੈਕਟਿਸ ਕੀਤੀ ਜਾਵੇਗੀ। ਮੈਟ 'ਤੇ ਡੰਮੀ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕੀਤਾ ਜਾਵੇਗਾ।
12. ਟੇਬਲ ਟੈਨਿਸ ਦੇ ਇੰਡੋਰ ਵਿਚ ਸਿੰਗਲ ਵਰਗ ਵਿਚ ਸਿਖਲਾਈ ਦੀ ਆਗਿਆ ਹੋਵੇਗੀ ਤੇ ਹਰ ਇਕ ਖਿਡਾਰੀ ਆਪਣੇ ਬਾਲ ਦਾ ਹੀ ਇਸਤੇਮਾਲ ਕਰੇਗਾ ਤੇ ਸਿਖਲਾਈ ਬਦਲਵੇਂ ਬੋਰਡਾਂ 'ਤੇ ਪੂਰੀ ਸਾਵਧਾਨੀ ਨਾਲ ਕੀਤੀ ਜਾਵੇਗੀ। ਸਾਮਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਸੈਨੇਟਾਈਜ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰ ਇਕ ਖਿਡਾਰੀ, ਕੋਚ ਤੇ ਹੋਰ ਸਾਰੇ ਸਟਾਫ਼ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਜੇਕਰ ਕੋਈ ਵੀ ਖਿਡਾਰੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਕੋਰੋਨਾ ਟੈਸਟ ਨੈਗਟਿਵ ਆਉਣ ਤੱਕ ਖਿਡਾਰੀ ਇਕਾਂਤਵਾਸ ਵਿਚ ਰਹੇਗਾ ਤੇ ਖਿਡਾਰੀ ਨੂੰ ਫ਼ਾਈਨਲ ਮਨਜ਼ੂਰੀ ਸਾਈ ਦੇ ਡਾਕਟਰਾਂ ਵਲੋਂ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਉਹ ਖੇਡ ਮੈਦਾਨ ਵਿਚ ਆ ਸਕੇਗਾ।

-ਮੋਬਾਈਲ : 9872978781

ਡਿਸਕਸ ਥ੍ਰੋ ਦਾ ਅੰਤਰਰਾਸ਼ਟਰੀ ਖਿਡਾਰੀ ਹੈ ਹਰਿਆਣਾ ਦਾ ਯੋਗੇਸ਼ ਕਾਥੂਨੀਆ

ਹਰਿਆਣਾ ਦਾ 23 ਸਾਲਾ ਨੌਜਵਾਨ ਖਿਡਾਰੀ ਹੈ ਯੋਗੇਸ਼ ਕਾਥੂਨੀਆ ਜਿਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਹੈ । ਯੋਗੇਸ਼ ਕਾਥੂਨੀਆ ਦਾ ਜਨਮ ਬਹਾਦਰਗੜ੍ਹ ਪਿੰਡ ਵਿਚ 3 ਮਾਰਚ, 1997 ਨੂੰ ਪਿਤਾ ਗਿਆਨ ਚੰਦ ਦੇ ਘਰ ਮਾਤਾ ਮੀਨਾ ਦੇਵੀ ਦੀ ਕੁੱਖੋਂ ਹੋਇਆ। ਸਾਲ 2006 ਵਿਚ ਉਹ ਇਕ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਯਾਨੀ ਕਿ ਉਸ ਦੇ ਦੋਵੇਂ ਹੱਥ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਿਸ ਨੂੰ ਅਧਰੰਗ ਦਾ ਹੀ ਹਿੱਸਾ ਆਖਦੇ ਹਨ ਪਰ ਇਹ ਹਰ ਵਕਤ ਨਹੀਂ ਹੁੰਦਾ। ਭਾਵੇਂ ਯੋਗੇਸ਼ ਇਸ ਬਿਮਾਰੀ ਤੋਂ ਪੀੜਤ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਛੱਡੀ ਅਤੇ ਉਸ ਨੇ ਆਮ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਤੋਰ ਲਿਆ ਅਤੇ ਸਕੂਲੀ ਜੀਵਨ ਆਰੰਭ ਕਰ ਦਿੱਤਾ। ਸਕੂਲੀ ਪੱਧਰ 'ਤੇ ਹੀ ਉਸ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਪਰ ਬਿਮਾਰੀ ਕਾਰਨ ਉਸ ਦਾ ਵੱਸ ਨਹੀਂ ਸੀ ਚਲਦਾ ਪਰ ਉਸ ਦੇ ਖੇਡਾਂ ਪ੍ਰਤੀ ਇਰਾਦੇ ਮਜ਼ਬੂਤ ਸਨ । ਗਾਹੇ ਬਗਾਹੇ ਉਸ ਦੀ ਮੁਲਾਕਾਤ ਹਰਿਆਣਾ ਦੇ ਹੀ ਪ੍ਰਸਿੱਧ ਖਿਡਾਰੀ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਨਵਲ ਸਿੰਘ ਨਾਲ ਹੋਈ ਅਤੇ ਜਦ ਉਸ ਨੇ ਯੋਗੇਸ਼ ਵਿਚ ਖੇਡ ਭਾਵਨਾ ਵੇਖੀ ਤਾਂ ਚੇਲਾ ਅਤੇ ਗੁਰੂ ਇਕ ਹੋ ਗਏ। ਕੋਚ ਨਵਲ ਸਿੰਘ ਨੇ ਯੋਗੇਸ਼ ਨੂੰ ਐਸਾ ਖੇਡ ਦੇ ਮੈਦਾਨ ਵਿਚ ਉਤਾਰਿਆ ਤਾਂ ਉਹ ਸਦਾ ਲਈ ਖੇਡ ਮੈਦਾਨ ਦਾ ਹੀ ਨਹੀਂ ਹੋਇਆ ਸਗੋਂ ਡਿਸਕਸ-ਥ੍ਰੋ ਖੇਡਦਿਆਂ ਨੈਸ਼ਨਲ ਪੱਧਰ 'ਤੇ ਮੱਲਾਂ ਮਾਰਨ ਲੱਗਿਆ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਸਾਲ 2017 ਵਿਚ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ ਸੀ ਅਤੇ ਛੇਤੀ ਹੀ ਸਾਲ 2018 ਵਿਚ ਉਸ ਨੇ ਏਸੀਅਨ ਖੇਡਾਂ ਵਿਚ ਹਿੱਸਾ ਲੈ ਕੇ ਪੂਰੇ ਏਸ਼ੀਆ 'ਚੋਂ ਚੌਥੀ ਪੁਜ਼ੀਸ਼ਨ ਹਾਸਲ ਕਰ ਲਈ। ਸਾਲ 2019 ਵਿਚ ਯੋਗੇਸ਼ ਨੇ ਦੁਬਈ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਡਿਸਕਸ ਥਰੋ ਵਿਚ ਕਾਂਸੀ ਦਾ ਤਗਮਾ ਹਾਸਲ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂਅ ਉੱਚਾ ਕੀਤਾ। ਟੋਕੀਓ ਜਾਪਾਨ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਵੀ ਉਸ ਦੀ ਚੋਣ ਹੋਈ ਹੈ ਅਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪੈਰਾ ਉਲੰਪਿਕ ਵਿਚ ਵੀ ਜਿੱਤ ਦਰਜ ਕਰ ਕੇ ਤਿਰੰਗਾ ਲਹਿਰਾਏਗਾ। ਯੋਗੇਸ਼ ਕਾਥੂਨੀਆ ਨੇ ਹੁਣ ਤੱਕ ਨੈਸ਼ਨਲ ਪੱਧਰ ਤੱਕ 6 ਸੋਨ ਤਗਮੇ ਜਿੱਤ ਕੇ ਆਪਣੇ ਬੁਲੰਦ ਹੌਸਲੇ ਦਾ ਪ੍ਰਮਾਣ ਦਿੱਤਾ ਹੈ । ਯੋਗੇਸ਼ ਆਖਦਾ ਹੈ ਕਿ, ਮੰਜ਼ਿਲ ਪਾਉਣ ਵਾਸਤੇ ਹਿੰਮਤ ਅਤੇ ਸਮਰਪਣ ਦੀ ਭਾਵਨਾ ਚਾਹੀਦੀ ਹੈ ਅਤੇ ਰਸਤੇ ਖੁਦ ਹੀ ਮਿਲ ਜਾਇਆ ਕਰਦੇ ਹਨ । ਯੋਗੇਸ਼ ਦਾ ਖੇਡ ਗੁਰੂ ਅਤੇ ਕੋਚ ਨਵਲ ਸਿੰਘ ਮਾਣ ਨਾਲ ਆਖਦਾ ਹੈ ਕਿ, ਯੋਗੇਸ਼ ਵੀ ਇਕ ਦਿਨ ਖੇਡ ਦੇ ਮੈਦਾਨ ਦਾ ਦਰੋਣਾਚਾਰੀਆ ਹੋਵੇਗਾ।

-ਮੋਗਾ (ਪੰਜਾਬ) ਮੋਬਾਈਲ : 98551-14484

ਅਲੋਪ ਹੋ ਰਹੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਲ ਮੁੰਡਿਆਂ ਵਿਚ ਟਿਬਲਾ-ਟਿਬਲੀ ਦੀ ਖੇਡ ਵੀ ਬਹੁਤ ਲੋਕਪ੍ਰਿਯ ਰਹੀ ਹੈ। ਇਹ ਸਿਆਲ ਦੀ ਰੁੱਤ ਵਿਚ ਖੇਡੀ ਜਾਣ ਵਾਲੀ ਦਿਲਚਸਪ ਖੇਡ ਹੁੰਦੀ ਸੀ। ਇਸ ਖੇਡ ਰਾਹੀਂ ਗਲੀ ਗੁਆਂਢ ਦੇ ਘਰੀਂ ਵਸਦੇ ਇਸਤਰੀ, ਪੁਰਸ਼ ਮੈਂਬਰਾਂ ਦੀ ਜਾਣਕਾਰੀ ਦਿੱਤੀ/ਲਈ ਜਾਂਦੀ ਸੀ। ਇਬਲਾ ਸ਼ਬਦ ਪੁਰਸ਼ਾਂ ਲਈ ਅਤੇ ਇਬਲੀ ਇਸਤਰੀਆਂ ਲਈ ਪ੍ਰਯੋਗ ਹੁੰਦਾ ਸੀ। ਸ਼ੱਕਰ ਭਿੱਜੀ ਖੇਡ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਸੀ। ਟੋਲੀਆਂ ਆੜੀ ਚੁਣਨ ਦੀ ਵਿਧੀ ਦੁਆਰਾ ਬਣਦੀਆਂ ਸਨ। ਇਕ ਟੋਲੀ ਵਿਚ ਚਾਰ ਪੰਜ ਖਿਡਾਰੀ ਹੁੰਦੇ ਸਨ। ਜਿਸ ਟੋਲੀ ਦੀ ਵਾਰੀ ਹੋਵੇ, ਉਹ ਇਕ ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਖਲੋ ਜਾਂਦੇ ਸਨ। ਇਸ ਟੋਲੀ ਦਾ ਅਗਲਾ ਖਿਡਾਰੀ ਆਸਰੇ ਲਈ ਕਿਸੇ ਦਰੱਖ਼ਤ ਜਾਂ ਕੰਧ ਆਦਿ ਨੂੰ ਹੱਥ ਪਾਉਂਦਾ ਹੈ। ਦੂਜੀ ਟੋਲੀ ਦੇ ਖਿਡਾਰੀਆਂ ਵਿਚੋਂ ਇਕ ਜਣਾ ਦੂਰੋਂ ਦੌੜ ਕੇ ਬਲਕੀ ਮਾਰ ਕੇ ਝੁਕੇ ਹੋਏ ਖਿਡਾਰੀਆਂ ਦੀ ਪਿੱਠ 'ਤੇ ਬੈਠਦਾ ਹੈ। ਜੇਕਰ ਕਿਸੇ ਦਾ ਵੀ ਪੈਰ ਧਰਤੀ 'ਤੇ ਲੱਗੇ, ਹੇਠਲੀ ਟੋਲੀ ਥੱਕ ਜਾਵੇ ਤਾਂ ਉਧਰਲੇ ਪੁੱਛਦੇ ਹਨ, 'ਸ਼ੱਕਰ ਭਿੱਜੀ ਕਿ ਨਾ?' ਜੇਕਰ ਹੇਠਲੀ ਟੋਲੀ ਹਾਂ ਕਹਿ ਦੇਵੇ ਤਾਂ ਉਨ੍ਹਾਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ।
ਕੋਟਲਾ-ਛਪਾਕੀ, ਅੱਡੀ-ਛੜੱਪਾ/ ਅੱਡੀ-ਟੱਪਾ, ਭੰਡਾ-ਭੰਡਾਰੀਆ, ਬੁੱਢੀ ਮਾਈ ਕੁੜੀਆਂ ਦੀਆਂ ਹਰਮਨ ਪਿਆਰੀਆਂ ਖੇਡਾਂ ਰਹੀਆਂ ਹਨ। ਅੱਡੀ ਟੱਪਾ ਦੀ ਖੇਡ ਨੂੰ ਦੋ ਟੋਲੀਆਂ ਖੇਡਦੀਆਂ ਹਨ। ਹਰ ਟੋਲੀ ਵਿਚ ਚਾਰ-ਪੰਜ ਕੁੜੀਆਂ ਹੁੰਦੀਆਂ ਹਨ। ਇਸ ਖੇਡ ਰਾਹੀਂ ਕੁੜੀਆਂ ਦੌੜਨ ਤੇ ਉੱਚੀਆਂ ਛਾਲਾਂ ਮਾਰਨ ਅਤੇ ਸਰੀਰ ਨੂੰ ਜ਼ਬਤ ਵਿਚ ਰੱਖਣ ਦਾ ਅਭਿਆਸ ਕਰਦੀਆਂ ਹਨ। ਇਹ ਖੇਡ ਸਰੀਰ ਨੂੰ ਫੁਰਤੀਲਾ ਰੱਖਣ ਵਾਲੀ ਖੇਡ ਹੈ।
ਅਜੋਕਾ ਪੂੰਜੀਵਾਦੀ ਉਦਯੋਗਿਕ ਯੁੱਗ ਲੋਕ-ਖੇਡਾਂ ਦੇ ਅਨੁਕੂਲ ਨਹੀਂ ਹੈ। ਅੱਜ ਨਾ ਖਿੱਦੋ ਮੜ੍ਹਨ ਵਾਲੇ ਸਿਆਣੇ ਬਜ਼ੁਰਗ ਹਨ ਤੇ ਨਾ ਹੀ ਕਿੱਕਰ, ਬੇਰੀ ਦੇ ਖੂੰਡੇ ਤੇ ਨਾ ਹੀ ਇਨ੍ਹਾਂ ਨੂੰ ਖੇਡਣ ਵਾਲੇ ਬੱਚੇ ਹੀ ਮਿਲਦੇ ਹਨ। ਅਜੋਕੇ ਯੁੱਗ ਵਿਚ ਖਿੱਦੋ-ਖੂੰਡੀ, ਪਿੱਠੂ, ਲੁਕਣ-ਮੀਟੀ ਜਾਂ ਦਾਈਆਂ-ਦੂਹਕੜੇ ਵਰਗੀਆਂ ਖੇਡਾਂ ਵਿਚ ਨਾ ਤਾਂ ਕਿਸੇ ਬੱਚੇ ਦੀ ਰੁਚੀ ਹੁੰਦੀ ਹੈ ਤੇ ਨਾ ਹੀ ਉਸ ਦੇ ਕੋਲ ਵਿਹਲ ਹੁੰਦੀ ਹੈ। ਉਸ ਦੀ ਪੜ੍ਹਾਈ ਤਾਂ ਲਗਪਗ ਢਾਈ ਸਾਲ ਤੋਂ ਆਰੰਭ ਹੋ ਜਾਂਦੀ ਹੈ।
ਇਹ ਵਿਰਾਸਤੀ ਖੇਡਾਂ ਸਾਡੇ ਜੀਵਨ ਵਿਚੋਂ ਗੁਆਚ ਰਹੀਆਂ ਹਨ। ਨਾ ਹੁਣ ਪਿੰਡਾਂ ਵਿਚ ਉਹ ਜੂਹਾਂ ਰਹੀਆਂ ਹਨ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਕਿਸੇ ਕੋਲ ਖੇਡਣ ਦੀ ਵਿਹਲ ਹੈ। ਬਸ ਹੁਣ ਤਾਂ ਖੇਡਾਂ ਦੇ ਨਾਂਅ ਹੀ ਚੇਤੇ ਰਹਿ ਗਏ ਹਨ - ਪੰਜਾਬੀ ਅਖਾਣ ਹੈ, 'ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਹਨ।' ਇਹ ਵਿਰਾਸਤੀ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਨ੍ਹਾਂ ਦੀ ਸੰਭਾਲ ਅਤਿਅੰਤ ਜ਼ਰੂਰੀ ਹੈ। (ਸਮਾਪਤ)

ਪੰਜਾਬੀ ਵਿਭਾਗ
ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ (ਹਰਿਆਣਾ) ਸੰਪਰਕ : 98784-47758



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX