ਤਾਜਾ ਖ਼ਬਰਾਂ


ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 23 ਸਤੰਬਰ ( ਸੁਰਿੰਦਰ ਸਿੰਘ ਵਰਪਾਲ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ...
ਸੰਗਤਾਂ ਲਈ ਤੋਹਫ਼ਾ,ਦਿੱਲੀ-ਲੋਹੀਆਂ ਖ਼ਾਸ 'ਇੰਟਰਸਿਟੀ ਸੁਪਰ ਫਾਸਟ' ਰੇਲ ਗੱਡੀ 4 ਅਕਤੂਬਰ ਤੋਂ ਚੱਲੇਗੀ
. . .  about 1 hour ago
ਲੋਹੀਆਂ ਖ਼ਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਮਨਾਉਣ ਲਈ...
ਪ੍ਰਧਾਨ ਮੰਤਰੀ ਮੋਦੀ ਸੰਯੁਕਤ ਰਾਸ਼ਟਰ 'ਚ ਮੌਸਮ ਤਬਦੀਲੀ ਬਾਰੇ ਬੋਲੇ ਕਿ ਅਸੀਂ ਵਾਤਾਵਰਨ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ
. . .  about 1 hour ago
ਛੇਹਰਟਾ : ਅਚਾਨਕ ਹੋਏ ਧਮਾਕੇ 'ਚ 2 ਵਿਅਕਤੀਆਂ ਦੀ ਮੌਤ, 7 ਜ਼ਖਮੀ
. . .  about 3 hours ago
ਛੇਹਰਟਾ, 23 ਸਤੰਬਰ (ਸੁਰਿੰਦਰ ਸਿੰਘ ਵਿਰਦੀ)- ਗੁਰੂ ਅਰਜਨ ਦੇਵ ਨਗਰ ਵਾਰਡ ਨੰ 54 ਦੇ ਨਾਲ ਲਗਦੇ ਇਲਾਕੇ ਲਵ ਕੁਸ਼ ਨਗਰ 'ਚ ਅੱਜ ਸ਼ਾਮ ਧਮਾਕਾ ਹੋਣ ਦੀ ਖ਼ਬਰ ....
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
. . .  about 3 hours ago
ਟਾਂਗਰਾ, 23 ਸਤੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ ਰੋਡ ਟਾਂਗਰਾ 'ਤੇ ਇਕ ਤੇਜ ਰਫ਼ਤਾਰ ਸਵਿਫ਼ਟ ਕਾਰ ਮੋਟਰਸਾਈਕਲ ਦੇ ਪਿਛਲੇ ਪਾਸਿਉਂ ਟਕਰਾ ਗਈ ...
ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਦਾ ਕੀਤਾ ਐਲਾਨ
. . .  about 3 hours ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ...
ਬਾਬਾ ਫ਼ਰੀਦ ਹਾਕੀ ਗੋਲਡ ਕੱਪ : ਲੜਕਿਆਂ ਦੀ ਪੰਜਾਬ ਐਂਡ ਸਿੰਧ ਬੈਂਕ ਤੇ ਲੜਕੀਆਂ ਦੀ ਸੋਨੀਪਤ ਅਕੈਡਮੀ ਟੀਮ ਜੇਤੂ
. . .  about 4 hours ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ 'ਤੇ ਪੰਜਾਬ ਐਂਡ ਸਿੰਧ ਬੈਂਕ ਨੇ ਖ਼ਿਤਾਬੀ ਜਿੱਤ ਹਾਸਿਲ ਕੀਤੀ...
ਮਿਆਦ ਲੰਘਣ ਤੋਂ ਬਾਅਦ ਆਪਣੇ ਕੋਲ ਰਿਵਾਲਵਰ ਰੱਖਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਹਰੀਕੇ ਪੱਤਣ, 23 ਸਤੰਬਰ (ਸੰਜੀਵ ਕੁੰਦਰਾ)- ਹਥਿਆਰ ਦੀ ਲਾਇਸੈਂਸ ਮਿਆਦ ਲੰਘਣ ਤੋਂ ਬਾਅਦ ਰਿਵਾਲਵਰ ਕੋਲ ਰੱਖਣ 'ਤੇ ਥਾਣਾ ਹਰੀਕੇ ਪੁਲਿਸ ਨੇ ਇਕ ...
ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦੇਹਾਂਤ
. . .  about 4 hours ago
ਮੁੰਬਈ, 23 ਸਤੰਬਰ - ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਅੱਜ ਦਿਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਇਸ ਦੀ ਜਾਣਕਾਰੀ ਦਿੰਦਿਆਂ ਮਾਧਵ....
ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਇਮਾਨਦਾਰੀ ਅਤੇ ਮਾਨਵਤਾ ਦੀ ਸੇਵਾ ਲਈ ਦਿੱਤੇ ਗਏ ਐਵਾਰਡ
. . .  about 4 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਬਾਬਾ...
ਹੋਰ ਖ਼ਬਰਾਂ..

ਦਿਲਚਸਪੀਆਂ

ਰਾਹ ਦਸੇਰਾ

ਸ਼ਾਮ ਦੇ ਕਰੀਬ ਪੰਜ ਵਜੇ ਪਿੰਡ ਦੇ ਕਿਸਾਨ ਆਪਣੇ ਝੋਨੇ ਦੇ ਖੇਤਾਂ ਵਿਚ ਨਦੀਨ ਕੱਢਣ 'ਚ ਮਘਨ ਸਨ ਕਿ ਅਚਾਨਕ ਹੀ ਉਨ੍ਹਾਂ ਨੂੰ ਨੇੜਲੀ ਲਿੰਕ ਸੜਕ ਉੱਪਰ ਖੜਾਕ ਜਿਹਾ ਸੁਣਾਈ ਦਿੱਤਾ | ਉਹ ਹਥਲਾ ਕੰਮ ਛੱਡ ਵਾਹੋਦਾਹੀ ਲਿੰਕ ਸੜਕ 'ਤੇ ਪੁੱਜੇ ਤਾਂ ਵੇਖਿਆ ਕਿ ਵਿਚਾਰੇ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਕਿਸੇ ਲੰਘ ਰਹੇ ਵਹੀਕਲ ਵਲੋਂ ਟੱਕਰ ਮਾਰ ਕੇ ਸੁੱਟ ਦਿੱਤਾ ਗਿਆ ਸੀ | ਵਹੀਕਲ ਵਾਲਾ ਤਾਂ ਆਪਣੀ ਗੱਡੀ ਭਜਾ ਕੇ ਰਫੂਚੱਕਰ ਹੋ ਗਿਆ ਪਰ ਸੜਕ ਦੇ ਕੱਚੇ ਪਾਸੇ ਡਿੱਗੇ ਬੇਹੋਸ਼ ਪਏ ਨੌਜਵਾਨ ਦੀਆਂ ਲੱਤਾਂ, ਬਾਹਾਂ, ਸਿਰ ਦੇ ਜ਼ਖ਼ਮਾਂ 'ਚੋਂ ਵਹਿ ਰਿਹਾ ਖੂਨ ਉਸ ਦੇ ਗੰਭੀਰ ਜ਼ਖ਼ਮੀ ਹੋਣ ਦੀ ਗਵਾਹੀ ਭਰ ਰਿਹਾ ਸੀ |
ਕੁਝ ਹੀ ਮਿੰਟ 'ਚ ਲੰਘ ਰਹੇ ਹੋਰ ਵਹੀਕਲਾਂ ਵਾਲੇ ਅਤੇ ਪੈਦਲ ਰਾਹਗੀਰ ਜ਼ਖ਼ਮੀ ਨੂੰ ਵੇਖਣ ਜਾਂ ਪਛਾਨਣ ਦੀ ਕੋਸ਼ਿਸ਼ 'ਚ ਉਥੇ ਆਣ ਖੜ੍ਹੇ ਸੀ | ਦੋ-ਤਿੰਨ ਮੰੁਡਿਆਂ ਵਲੋਂ ਤਾਂ ਆਪਣੇ ਮੋਬਾਈਲਾਂ ਨਾਲ ਤਸਵੀਰਾਂ ਨਾਲੋ-ਨਾਲ ਸੋਸ਼ਲ ਸਾਈਟਾਂ 'ਤੇ ਵੀ ਪਾਈਆਂ ਜਾ ਰਹੀਆਂ ਸਨ ਪਰ ਹਾਦਸਾਗ੍ਰਸਤ ਨੌਜਵਾਨ ਨੂੰ ਚੁੱਕਣ ਜਾਂ ਆਪਣੇ ਵਹੀਕਲ 'ਚ ਪਾ ਇਲਾਜ ਲਈ ਹਸਪਤਾਲ ਲੈ ਜਾਣ ਦੀ ਹਾਲੇ ਤੱਕ ਕਿਸੇ ਵੀ ਜੁਰਅਤ ਨਹੀਂ ਸੀ ਕੀਤੀ | ਇਸੇ ਪਿੰਡ ਦੀ ਸਮਾਜ ਸੇਵੀ ਜਥੇਬੰਦੀ ਦੇ ਆਗੂ ਬਿੱਕਰ ਸਿਹੰੁ ਜੋ ਕਿ ਆਪਣੇ ਖੇਤਾਂ ਤੋਂ ਸਾਈਕਲ ਪਿੱਛੇ ਚਰ੍ਹੀ ਦੀ ਪੰਡ ਰੱਖੀ ਉਥੋਂ ਲੰਘ ਰਿਹਾ ਸੀ ਤਾਂ ਉਹ ਸੜਕ ਕੰਢੇ ਹਜੂਮ ਜਿਹਾ ਖੜ੍ਹਾ ਵੇਖ ਕੇ ਰੁਕ ਗਿਆ | ਉਸ ਜਲਦੀ ਨਾਲ ਸਾਈਕਲ ਇਕ ਪਾਸੇ ਖੜ੍ਹਾ ਕਰ ਡਿੱਗੇ ਪਏ ਨੌਜਵਾਨ ਨੂੰ ਹਿਲਾਇਆ-ਜੁਲਾਇਆ ਤਾਂ ਨੌਜਵਾਨ ਦੇ ਮੰੂਹੋਂ 'ਹਾਏ ਮਰ ਗਿਆ... ਓਏ ਮਰ ਗਿਆ... ਦੀਆਂ ਨਿਕਲੀਆਂ ਦਰਦਨਾਕ ਆਵਾਜ਼ਾਂ ਨੇ ਸਪੱਸ਼ਟ ਕੀਾਤ ਕਿ ਉਸ ਦੀ ਸਾਹ ਲੜੀ ਹਾਲੇ ਚੱਲ ਰਹੀ ਹੈ | ਬਿੱਕਰ ਨੇ ਆਪਣੀ ਜੇਬ 'ਚੋਂ ਮੋਬਾਈਲ ਫੋਨ ਕੱਢ 108 ਐਾਬੂਲੈਂਸ ਨੂੰ ਸੂਚਿਤ ਕਰਨ ਉਪਰੰਤ ਕਿੇਸ ਨੂੰ ਪਾਣੀ ਲਿਆਉਣ ਲਈ ਵੀ ਕਿਹਾ ਸੀ |
'ਯਾਰੋ... ਕਮਾਲ ਹੈ ਥੋਡੇ ਵਾਲੀ... ਸਾਰੇ ਤਮਾਸ਼ਬੀਨ ਬਣੇ... ਫੋਟੋਆਂ ਤਾਂ ਖਿੱਚੀ ਜਾ ਰਹੇ ਹੋ... ਪਰ ਕੀ ਮਜ਼ਾਲ?... ਜੇ ਕਿਸੇ ਹਿੰਮਤ ਵੀ ਕੀਤੀ ਹੋਵੇ... ਵਿਚਾਰੇ ਜ਼ਿੰਦਗੀ ਮੌਤ ਵਿਚਾਲੇ ਤੜਫ ਰਹੇ ਮੰੁਡੇ ਨੂੰ ਸੰਭਾਲਣ, ਨਬਜ਼ ਟੋਹਣ, ਮੰੂਹ 'ਚ ਪਾਣੀ ਪਾਉਣ ਜਾਂ ਚੁੱਕ ਕੇ ਹਸਪਤਾਲ ਭੇਜਣ ਦੀ', ਬਿੱਕਰ ਨੇ ਸਭ ਦੇ ਚਿਹਰਿਆਂ ਵੱਲ ਤੱਕ ਆਪਣੀ ਉੱਚੀ ਬੋਲਣ ਸ਼ੈਲੀ ਵਿਚ ਕਿਹਾ |
ਭੀੜ ਦਾ ਹਿੱਸਾ ਬਣ ਖੜ੍ਹਾ ਇਕ ਅਧਖੜ ਉਮਰ ਵਾਲਾ ਕਿਸਾਨ ਤਪਾਕ ਦੇਣੇ ਬੋਲਿਆ, 'ਰੱਬ ਜਾਣੇ.. ਪਤਾ ਨਹੀਂ ਕੌਣ?... ਕਿਹੜੇ ਪਿੰਡੋਂ?... ਜੇ ਅਸੀਂ ਇਹਨੂੰ ਹਸਪਤਾਲ ਜਾਂ ਹੋਰ ਕਿਤੇ ਪਹੁੰਚਾਇਆ ਤਾਂ ਰੱਬ ਨਾ ਕਰੇ... ਇਹਦੀ ਮੌਤ ਹੋ... ਅਤੇ ਸਾਨੂੰ ਬਿਨਾਂ ਕਸੂਰੋਂ ਹੀ ਪੁਲਿਸ ਥਾਣਿਆਂ, ਕਚਹਿਰੀਆਂ ਦੇ ਚੱਕਰਾਂ 'ਚ... |'
ਹਾਲੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਸੀ ਕਿ ਬਿੱਕਰ ਸਿਹੰੁ ਉਸ ਦੀ ਗੱਲ ਵਿਚਾਲੇ ਹੀ ਕੱਟ ਪੂਰਾ ਤਾਣ ਲਗਾ ਕੇ ਬੋਲਿਆ, 'ਕੌਣ... ਕੌਣ... ਕੌਣ...?... ਯਾਰੋ ਹੈ ਤਾਂ ਕਿਸੇ ਮਾਂ ਦਾ ਪੁੱਤ... ਭੈਣ ਦਾ ਵੀਰ... ਅਤੇ ਇਨਸਾਨ ਹੀ... ਰੱਬ ਸਭ ਦਾ ਭਲਾ ਕਰੇ... ਜੇ ਇਹੀ ਕੁਝ ਤੁਹਾਡੇ ਕਿਸੇ ਆਪਣੇ ਪੁੱਤ-ਭਰਾ ਨਾਲ ਵਾਪਰ ਜਾਵੇ ਅਤੇ ਲੋਕ ਥੋਡੇ ਵਾਂਗ ਮੂਕ ਦਰਸ਼ਕ ਬਣ... ਫੋਟੋਆਂ ਖਿੱਚ... ਉਸ ਨੂੰ ਤੜਫਦਿਆਂ ਛੱਡ ਤੁਰਦੇ ਬਣੇ ਤਾਂ ਫਿਰ...?' ਖੜ੍ਹੇ ਲੋਕਾਂ ਵਿਚ ਕੁਝ ਸਕਿੰਟਾਂ ਦੀ ਪੱਸਰੀ ਸ਼ਰਮਿੰਦਗੀ ਭਰੀ ਚੁੱਪੀ ਤੋੜ ਅਤੇ ਜ਼ਖਮੀ ਨੌਜਵਾਨ ਦੇ ਮੰੂਹ ਪਾਣੀ ਪਾਉਂਦਿਆਂ ਬਿੱਕਰ ਫਿਰ ਬੋਲਿਆ ,'ਬਾਕੀ ਰਹੀ ਥੋਡੀ ਬੇਵਜ੍ਹਾ ਡਰ ਵਾਲੀ ਗੱਲ... ਸਰਕਾਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਵੀ ਬੰਦਾ ਹਾਦਸੇ ਦੇ ਮਰੀਜ਼, ਘਟਨਾ ਜਾਂ ਮੌਤ ਬਾਰੇ ਜਾਣਕਾਰੀ ਦਿੰਦਾ ਜਾਂ ਇਲਾਜ ਲਈ ਦਾਖਲ ਕਰਵਾਉਂਦਾ ਹੈ ਤਾਂ ਉਸ ਨੂੰ ਕੋਈ ਵੀ ਪੁੱਛਗਿੱਛ ਜਾਂ ਪ੍ਰੇਸ਼ਾਨੀ ਨਹੀਂ ਹੋਵੇਗੀ |'
ਹੁਣ ਹੂਟਰ ਮਾਰਦੀ ਐਾਬੂਲੈਂਸ ਵੀ ਮੌਕੇ 'ਤੇ ਪੁੱਜ ਗਈ ਸੀ | ਦੋ ਸਿਹਤ ਵਿਭਾਗੀ ਕਰਮੀਆਂ ਨੇ ਜਲਦੀ ਹੀ ਦਰਦ ਨਾਲ ਕਰਾਹ ਰਹੇ ਹਾਦਸਾ ਪੀੜਤ ਨੂੰ ਬਿੱਕਰ ਅਤੇ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਸਟਰੇਚਰ 'ਤੇ ਲਿਟਾ ਐਾਬੂਲੈਂਸ 'ਚ ਚੜ੍ਹਾਉਂਦਿਆਂ ਕਿਹਾ, 'ਹੈ ਤਾਂ ਗੰਭੀਰ ਜ਼ਖ਼ਮੀ ਪਰ ਸ਼ੁਕਰ ਹੈ ਇਸ ਦੀ ਜਾਨ ਬਚ ਗਈ ਹੈ |' ਐਾਬੂਲੈਂਸ ਜਾਣ ਬਾਅਦ ਬਿੱਕਰ ਨੇ ਵੇਖਿਆ ਕਿ ਭਾਵੇਂ ਉਸ ਦੇ ਕੱਪੜੇ, ਪੈਰ, ਹੱਥ ਪੀੜਤ ਨੌਜਵਾਨ ਦੇ ਜ਼ਖ਼ਮਾਂ ਤੋਂ ਵਹਿ ਰਹੇ ਖੂਨ ਨਾਲ ਕਈ ਥਾਵਾਂ ਤੋਂ ਲਥਪਥ ਹੋ ਚੁੱਕੇ ਸੀ, ਜਿਸ ਦੀ ਪ੍ਰਵਾਹ ਨਾ ਕਰਦਿਆਂ ਉਸ ਨੂੰ ਦਿਲੀ ਤਸੱਲੀ ਜ਼ਰੂਰ ਸੀ ਕਿ ਉਹ ਜ਼ਿੰਦਗੀ ਮੌਤ ਨਾਲ ਲਟਕ ਰਹੇ ਕਿਸੇ ਇਨਸਾਨ ਨੂੰ ਹਸਪਤਾਲ ਪਹੁੰਚਾਉਣ, ਕੀਮਤੀ ਜ਼ਿੰਦਗੀ ਬਚਾਉਣ, ਇਨਸਾਨੀ ਫ਼ਰਜ਼ ਨਿਭਾਉਣ ਦੇ ਨਾਲ-ਨਾਲ ਹੋਰਨਾਂ ਲਈ ਰਾਹ ਦਸੇਰਾ ਵੀ ਬਣਿਆ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 70870-48140.


ਖ਼ਬਰ ਸ਼ੇਅਰ ਕਰੋ

ਸੰਸਕਾਰ

ਹਰਮੇਸ਼ ਨੇ ਬੀ-ਟੈੱਕ ਪਾਸ ਕੀਤੇ ਨੂੰ ਇਕ ਸਾਲ ਹੋ ਗਿਆ ਸੀ ਪੰ੍ਰਤੂ ਉਸ ਨੂੰ ਕਿਤੇ ਨੌਕਰੀ ਨਾ ਮਿਲੀ | ਉਸ ਨੇ ਕਈ ਥਾਵਾਂ 'ਤੇ ਇੰਟਰਵਿਊ ਦਿੱਤਾ, ਪੰ੍ਰਤੂ ਉਸ ਦੀ ਸਿਲੈਕਸ਼ਨ ਨਾ ਹੋਈ | ਉਹ ਘਰ ਰਹਿ ਕੇ ਕੋਈ ਕੰਮ ਘੱਟ ਹੀ ਕਰਦਾ ਸੀ, ਉਸ ਦੇ ਮਾਂ-ਬਾਪ ਜਦੋਂ ਵੀ ਕੋਈ ਕੰਮ ਕਹਿਣ ਉਹ ਕਿਸੇ ਨਾ ਕਿਸੇ ਬਾਹਨੇ ਟਾਲ ਦਿੰਦਾ ਸੀ | ਉਸ ਨੇ ਸਵੇਰੇ ਉੱਠ ਕੇ ਕਦੇ ਬਿਸਤਰੇ ਦੀ ਚਾਦਰ ਠੀਕ ਨਹੀਂ ਕੀਤੀ ਸੀ | ਨਹਾਉਂਦੇ ਸਮੇਂ ਤੌਲੀਆ ਨਾ ਲੈ ਕੇ ਜਾਣਾ, ਦੰਦਾਂ ਵਾਲਾ ਬੁਰਸ਼ ਲੱਭਦੇ ਫਿਰਨਾ, ਲਾਈਟ ਬੰਦ ਨਾ ਕਰਨੀ, ਪੱਖਾ ਜਾਂ ਏ.ਸੀ. ਚੱਲਦੇ ਰਹਿਣਾ, ਕੰਘਾ ਕਰਦੇ ਸਮੇਂ ਉਸ ਨੂੰ ਟਿਕਾਣੇ ਨਾ ਰੱਖਣਾ, ਵਾਲਾਂ ਨੂੰ ਤੇਲ ਲਗਾਉਣ ਸਮੇਂ ਸ਼ੀਸ਼ੀ ਖੁੱਲ੍ਹੀ ਰੱਖ ਦੇਣਾ, ਰੋਟੀ ਖਾ ਕੇ ਭਾਂਡੇ ਨਾ ਚੁੱਕਣਾ ਆਦਿ ਤੋਂ ਇਲਾਵਾ ਹੋਰਨਾਂ ਕੰਮਾਂ ਵਿਚ ਵੀ ਅਕਸਰ ਅਣਗਹਿਲੀ ਕਰਦਾ ਸੀ | ਉਸ ਦੀ ਮੰਮੀ ਨੇ ਉਸ ਨੂੰ ਬਥੇਰੇ ਵਾਰ ਟੋਕਿਆ ਵੀ | ਉਹ ਘਰ ਵਿਚਲੀ ਟੋਕਾ-ਟੁਕਾਈ ਤੋਂ ਤੰਗ ਆ ਚੁੱਕਿਆ ਸੀ | ਉਹ ਆਪਣੇ-ਆਪ ਨੂੰ ਅੰਦਰੋ-ਅੰਦਰੀ ਕਹਿੰਦਾ ਸੀ ਕਿ ਜੇਕਰ ਮੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਮੈਂ ਰੋਜ਼ਾਨਾ ਮੰਮੀ-ਪਾਪਾ ਦੀ ਟੋਕਾ-ਟੋਕਾਈ ਤੋਂ ਬਚ ਜਾਵਾਂ ਅਤੇ ਮੁੜ ਘਰ ਨਾ ਆਵਾਂ | ਇਕ-ਦੋ ਦਿਨ ਬਾਅਦ ਉਸ ਨੂੰ ਇਕ ਚੰਗੀ ਕੰਪਨੀ ਦੀ ਨੌਕਰੀ ਲਈ ਕਾਲ ਆ ਗਈ | ਉਹ ਇੰਟਰਵਿਊ ਦੇਣ ਲਈ ਚਲਾ ਗਿਆ ਅਤੇ ਸਮੇਂ ਸਿਰ ਕੰਪਨੀ ਦੇ ਦਫਤਰ ਪੁੱਜ ਗਿਆ | ਜਿਵੇਂ ਹੀ ਉਹ ਅੰਦਰ ਗਿਆ, ਪਾਣੀ ਦੀ ਟੂਟੀ ਚੱਲ ਰਹੀ ਸੀ, ਤਾਂ ਹਰਮੇਸ਼ ਨੇ ਉਹ ਬੰਦ ਕਰ ਦਿੱਤੀ | ਉਹ ਅੱਗੇ ਗਿਆ ਤਾਂ ਦਿਨ ਵਿਚ ਹੀ ਸਾਰੀਆਂ ਲਾਈਟਾਂ ਜਗ ਰਹੀਆਂ ਸਨ ਤਾਂ ਉਹਨੇ ਉਹ ਬੰਦ ਕਰ ਦਿੱਤੀਆਂ | ਉਹ ਹੋਰ ਥੋੜ੍ਹਾ ਅੱਗੇ ਗਿਆ ਤੇ ਮੇਜ਼ ਉਲਟਾ ਵਿਚਕਾਰ ਗਿਰਿਆ ਹੋਇਆ ਸੀ ਅਤੇ ਕੁਰਸੀਆਂ ਵੀ ਟੇਢੀਆਂ-ਮੇਢੀਆਂ ਪਈਆਂ ਸਨ | ਹਰਮੇਸ਼ ਨੇ ਮੇਜ਼ ਤੇ ਕੁਰਸੀਆਂ ਸਿੱਧੀਆਂ ਕਰ ਕੇ ਇਕ ਪਾਸੇ ਕਰ ਦਿੱਤੀਆਂ | ਉਸ ਦੇ ਅੱਗੇ ਜਾਣ 'ਤੇ 2-3 ਫਾਈਲਾਂ ਬਰਾਂਡੇ ਵਿਚ ਗਿਰੀਆਂ ਪਈਆਂ ਸਨ ਤਾਂ ਹਰਮੇਸ਼ ਨੇ ਉਨ੍ਹਾਂ ਨੂੰ ਚੁੱਕ ਕੇ ਚਪੜਾਸੀ ਨੂੰ ਫੜਾ ਦਿੱਤੀਆਂ | ਅਖੀਰ ਉਹ ਇੰਟਰਵਿਊ ਵਾਲੇ ਕਮਰੇ ਤੱਕ ਪੁੱਜ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸ ਨੂੰ ਇੰਟਰਵਿਊ ਲਈ ਅੰਦਰ ਬੁਲਾਇਆ ਗਿਆ | ਇੰਟਰਵਿਊ ਲੈਣ ਵਾਲਿਆਂ ਨੇ ਉਸ ਤੋਂ ਇਕ ਦੋ ਪ੍ਰਸ਼ਨ ਹੀ ਪੁੱਛੇ ਅਤੇ ਉਸ ਦੀ ਸਿਲੈਕਸ਼ਨ ਦੀ ਖ਼ਬਰ ਉਸੇ ਸਮੇਂ ਹੀ ਦੇ ਦਿੱਤੀ ਅਤੇ ਕਿਹਾ ਕਿ ਤੇਰੇ ਘਰਦਿਆਂ ਨੇ ਕਿੰਨੇ ਚੰਗੇ ਸੰਸਕਾਰ ਤੈਨੂੰ ਦਿੱਤੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸੀ.ਸੀ.ਟੀ. ਕੈਮਰੇ ਰਾਹੀਂ ਸਭ ਕੁਝ ਦੇਖ ਰਹੇ ਸਨ, ਕਿ ਹੋਰ ਉਮੀਦਵਾਰ ਵੀ ਇੰਟਰਵਿਊ 'ਤੇ ਆਏ ਸਨ, ਪੰ੍ਰਤੂ ਉਨ੍ਹਾਂ ਨੇ ਰਸਤੇ ਵਿਚ ਜੋ ਕੁਝ ਵੇਖਿਆ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ | ਹਰਮੇਸ਼ ਨੂੰ ਅੰਦਰੋ-ਅੰਦਰ ਕੁਝ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਰੀਆਂ ਗੱਲਾਂ ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪੰ੍ਰਤੂ ਉਹ ਆਪ ਹੀ ਅਣਗਹਿਲੀ ਕਰਦਾ ਰਿਹਾ | ਉਸ ਨੇ ਘਰ ਜਾ ਕੇ ਆਪਣੇ ਮਾਪਿਆਂ ਦੇ ਪੈਰ ਫੜ ਲਏ ਅਤੇ ਕਿਹਾ ਤੁਹਾਡੇ ਦਿੱਤੇ ਹੋਏ ਸੰਸਕਾਰਾਂ ਨੂੰ ਮੈਂ ਦੁਰਕਾਰਦਾ ਰਿਹਾ ਅਤੇ ਇਨ੍ਹਾਂ ਸੰਸਕਾਰਾਂ ਕਰਕੇ ਹੀ ਉਸ ਨੂੰ ਨੌਕਰੀ ਮਿਲੀ ਹੈ | ਹਰਮੇਸ਼ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੰਮੀ-ਪਾਪਾ ਤੋਂ ਉਸ ਨੇ ਮੁਆਫ਼ੀ ਮੰਗੀ |

-551/2, ਰਿਸ਼ੀ ਨਗਰ, ਸ਼ਕੂਰ ਬਸਤੀ, ਰਾਣੀ ਬਾਗ਼, ਨਵੀਂ ਦਿੱਲੀ-110034. ਮੋਬਾਈਲ : 92105-88990.

ਮੂੰਹ ਆਈ ਗੱਲ ਮਾਪੇ

ਨਿਮਾਣੇ ਦਾ ਸਾਥੀ ਸੱਥ ਵਿਚ ਬੈਠਾ ਭਰੇ ਮਨ ਕਹਿ ਰਿਹਾ ਸੀ ਕਿ ਮੈਨੂੰ ਮੇਰਾ ਮਾਂ ਪਿਓ ਬਹੁਤ ਚੇਤੇ ਆਉਂਦਾ ਹੈ | ਉਹ ਲਗਾਤਾਰ ਉਖੜੀ ਜਿਹੀ ਆਵਾਜ਼ ਨਾਲ ਬੋਲਦਾ ਆਪਣੇ ਮਾਪਿਆਂ ਦੇ ਗੁਣ-ਗਾਣ ਕਰਦਾ ਕਹਿੰਦਾ ਕਿ ਉਸਨੂੰ ਮਾਂ- ਪਿਓ ਵਲੋਂ ਲਡਾਏ ਲਾਡ-ਪਿਆਰ, ਅੰਤਾਂ ਦਾ ਮੋਹ ਤੇ ਉਹਨਾਂ ਦੇ ਜਿਊਾਦੇ ਜੀਅ ਮਾਣੀਆਂ ਸੁਖ-ਸਹੂਲਤਾਂ ਕਰਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਪੇ ਅੱਜ ਵੀ ਅੱਖਾਂ ਸਾਹਮਣੇ ਘੁੰਮਦੇ ਉਸ ਦੀ ਸੁੱਖ-ਸਾਂਦ ਪੁੱਛਦੇ ਰਹਿੰਦੇ ਹਨ | ਜਦ ਉਹ ਆਪਣੇ ਬੱਚਿਆਂ ਦੀਆਂ ਗੱਲਾਂ ਕਰਦਾ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ | ਉਹ ਕਹਿੰਦਾ ਮੈਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਪੜ੍ਹਾਇਆ-ਲਿਖਾਇਆ ਚੰਗੀਆਂ ਨੌਕਰੀਆਂ ਕਰਦੇ ਸਭ ਸੁੱਖ ਸਹੂਲਤਾਂ ਮਾਣਦੇ, ਪਰ ਸਾਡੇ ਨਾਲ ਵਰਤਾਓ ਇਸ ਤਰ੍ਹਾਂ ਕਰਦੇ ਜਿਵੇਂ ਅਸੀਂ ਇਨ੍ਹਾਂ ਦੇ ਦੁਸ਼ਮਣ ਹੋਈਏ | ਸਾਰਾ ਦਿਨ ਘਰੋਂ ਬਾਹਰ ਗੁਜ਼ਾਰਨਾ ਪੈਂਦਾ ਹੈ | ਉਹ ਬੋਹੜ 'ਤੇ ਪਏ ਆਲ੍ਹਣਿਆਂ ਵਿਚ ਆਪਣੇ ਬੱਚਿਆਂ ਨਾਲ ਅਰਾਮ ਕਰ ਰਹੇ ਪੰਛੀਆਂ ਵੱਲ ਵੇਖਦਾ | ਬੋਹੜ ਦੀ ਇਕ ਜੜ੍ਹ ਨਾਲ ਬੱਝੇ ਚਾਰ-ਪੰਜ ਡੰਗਰਾਂ ਵੱਲ ਤੱਕ ਦਾ ਜਿਹੜੇ ਇਕ ਦੂਸਰੇ ਉੱਪਰ ਸਿਰ ਰੱਖੀ ਬੜੇ ਸਕੂਨ ਨਾਲ ਲੇਟੇ ਪਏ ਸੀ | ਫਿਰ ਉਹ ਮੈਲੈ ਕੁਚੈਲੈ ਕੱਪੜੇ ਪਾਈ ਬੋਹੜ ਦੇ ਥੜ੍ਹੇ ਨਾਲ ਢੋਹ ਲਗਾ ਕੇ ਬੈਠੇ ਆਪਣੇ ਹਮ-ਉਮਰਾਂ ਵੱਲ ਵੇਖਦਾ | ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਗਵਾਚ ਜਾਂਦਾ | ਅਤੀਤ ਵਿਚ ਗੁਆਚਿਆ ਉਹ ਗੱਲਾਂ ਕਰਦਾ ਕਰਦਾ ਸੱਥ ਵਿਚ ਹੀ ਨਮ ਹੋਈਆਂ ਅੱਖਾਂ ਨਾਲ ਬੋਹੜ ਦੀ ਛਾਵੇਂ ਆਪ-ਮੁਹਾਰੇ ਨੀਂਦ ਦੀ ਬੁੱਕਲ ਵਿਚ ਚਲੇ ਗਿਆ | ਨਿਮਾਣੇ ਨੇ ਉਸ ਦੇ ਸਿਰ ਥੱਲੇ ਇੱਟ ਦਾ ਸਿਰਹਾਣਾ ਬਣਾ ਦਿੱਤਾ | ਨਿਮਾਣੇ ਤੇ ਉਸ ਦੇ ਸਾਥੀਆਂ ਨੂੰ ਉਸ ਦੀ ਕਹਾਣੀ ਆਪਣੇ ਨਾਲ ਮਿਲਦੀ ਜੁਲਦੀ ਜਾਪੀ | ਸਾਰਿਆਂ ਦੇ ਚਿਹਰਿਆਂ ਤੇ ਝੂਠੀ ਜਿਹੀ ਮੁਸਕਰਾਹਟ ਤੇ ਉਦਾਸੀ ਸੀ | ਉਹ ਨਿਮਾਣੇ ਦੇ ਸਾਥੀ ਨੂੰ ਇਸ ਤਰ੍ਹਾਂ ਵੇਖ ਰਹੇ ਸਨ ਜਿਵੇਂ ਉਹ ਉਨ੍ਹਾਂ ਦੀ ਕਹਾਣੀ ਬਿਆਨ ਕਰ ਗਿਆ ਹੋਵੇ |

-ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ | sskhurmania'gmail.com

ਕਾਵਿ-ਵਿਅੰਗ: ਸੁਰੰਗ

• ਨਵਰਾਹੀ ਘੁਗਿਆਣਵੀ •
ਨਾਲ ਖ਼ੁਸ਼ੀ ਦੇ ਲਾਉਂਦੇ ਸਨ ਜੱਟ ਗੰਨਾ,
ਜਾਣ-ਬੁੱਝ ਸਰਕਾਰਾਂ ਨੇ ਫੇਲ੍ਹ ਕੀਤਾ |
ਸਾਲਾਂ-ਬੱਧੀ ਨਾ ਫ਼ਸਲ ਦਾ ਮੁੱਲ ਦਿੱਤਾ,
ਉਸ ਨੂੰ ਬਿਪਤਾ ਦੀ ਸੁਰੰਗ ਧਕੇਲ ਦਿੱਤਾ |
ਉਂਝ ਆਖਦੇ ਰਹੇ, ਤੋੜੋ ਫ਼ਸਲ-ਚੱਕਰ,
ਪਰ ਨਾ ਸਾਥ ਸਹਿਯੋਗ ਸੁਹੇਲ ਦਿੱਤਾ |
ਉਨ੍ਹਾਂ ਕਿਹਾ ਸੀ, 'ਅਸੀਂ ਨੂੰ ਦਿਉ ਮੱਲ੍ਹਮ,
ਉਲਟਾ ਉਨ੍ਹਾਂ ਦੇ ਹੱਥ ਗੁਲੇਲ ਦਿੱਤਾ |
ਤਿੱਖਾ ਬਾਣ
ਬੱਚੇ ਦੇਸ਼ ਦੇ, ਦੁਖੀ ਹਾਲਾਤ ਹੱਥੋਂ,
ਵਤਨ ਛੱਡ ਪਰਦੇਸਾਂ ਨੂੰ ਜਾਣ ਲੱਗੇ |
ਬੜਾ ਦੁੱਖ ਹੋਇਆ, ਪਿੱਛੇ ਮਾਪਿਆਂ ਨੂੰ ,
ਜਦੋਂ ਲਾਡਲੇ ਰੋਣ ਕੁਰਲਾਣ ਲੱਗੇ |
ਕੋਈ ਦਰਦ ਨਾ ਕੌਮ ਦੇ ਰਹਿਬਰਾਂ ਨੂੰ ,
ਜਿਹੜੇ ਆਪਣੇ ਹੀ ਗੁਣ-ਗਾਣ ਲੱਗੇ |
ਸੱਚੀ ਗੱਲ ਤਾਂ ਇਨ੍ਹਾਂ ਨੂੰ ਇਉਂ ਲੱਗੇ,
ਜਿਵੇਂ ਹਿਰਨ ਤਾਈਾ ਤਿੱਖਾ ਬਾਣ ਲੱਗੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਹਾਸਾ-ਠੱਠਾ

• ਪਤੀ (ਪਤਨੀ ਨੂੰ )-ਅੱਜਕਲ੍ਹ ਤੂੰ ਮੈਨੂੰ ਨਾ ਚਿੱਟਾ ਪੀਣ ਤੋਂ ਰੋਕਦੀ ਏਾ, ਨਾ ਸ਼ਰਾਬ ਪੀਣ ਤੋਂ ਰੋਕਦੀ ਏਾ, ਕੀ ਸਾਰੀਆਂ ਸ਼ਿਕਾਇਤਾਂ ਖਤਮ ਹੋ ਗਈਆਂ ?
ਪਤਨੀ-ਨਹੀਂ ਜੀ, ਐਲ.ਆਈ.ਸੀ. ਵਾਲਾ ਪਰਸੋਂ ਮੈਨੂੰ ਸਾਰੇ ਫਾਇਦੇ ਦੱਸ ਗਿਆ ਸੀ |
• ਪਤੀ-ਕੱਲ੍ਹ ਮੇਰੇ ਸੁਪਨੇ ਵਿਚ ਬਹੁਤ ਸੁੰਦਰ ਲੜਕੀ ਆਈ ਸੀ, ਵਾਹ ਕਿੰਨੀ ਸੋਹਣੀ ਸੀ |
ਪਤਨੀ-ਇਕੱਲੀ ਹੀ ਆਈ ਹੋਵੇਗੀ?
ਪਤੀ-ਹਾਂ ਪਰ ਤੈਨੂੰ ਕਿਵੇਂ ਪਤਾ ?
ਪਤਨੀ-ਕਿਉਂਕਿ ਉਸ ਦਾ ਪਤੀ ਮੇਰੇ ਸੁਪਨੇ ਵਿਚ ਆਇਆ ਸੀ |
• ਪਤੀ (ਪਤਨੀ ਨੂੰ ) ਹੁਣ ਕਿੱਥੇ ਜਾ ਰਹੀ ਏਾ ?
ਪਤਨੀ-ਖੁਦਕਸ਼ੀ ਕਰਨ ਜਾ ਰਹੀ ਹਾਂ |
ਪਤੀ-ਫਿਰ ਏਨਾ ਮੇਕਅਪ ਕਿਉਂ ਕੀਤਾ ?
ਪਤਨੀ-ਕੱਲ੍ਹ ਅਖ਼ਬਾਰ ਵਿਚ ਫੋਟੋ ਵੀ ਤਾਂ ਲੱਗੇਗੀ |
• ਪਤੀ-ਕਿੱਥੇ ਗਈ ਸੀ ਚਾਰ ਘੰਟੇ ਹੋ ਗਏ ਗਾਇਬ ਹੋਈ ਨੂੰ ?
ਪਤਨੀ-ਸ਼ੌਪਿੰਗ ਮਾਲ ਗਈ ਸੀ |
ਪਤੀ-ਫਿਰ ਕੀ ਖ਼ਰੀਦ ਲਿਆਈ ?
ਪਤਨੀ-ਇਕ ਹੇਅਰ ਬੈਂਡ ਤੇ ਚਾਲੀ ਕੁ ਸੈਲਫੀਆਂ |
• ਪਤੀ-ਪਤਨੀ ਇਕ ਪਲੇਟ ਵਿਚ ਗੋਲਗੱਪੇ ਖਾ ਰਹੇ ਸੀ, ਇਕ ਦੂਸਰੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪਤਨੀ ਨੇ ਰੁਮਾਂਟਿਕ ਮੂਡ ਵਿਚ ਪਤੀ ਨੂੰ ਕਿਹਾ, 'ਮੇਰੇ ਵੱਲ ਇੰਝ ਕਿਉਂ ਦੇਖ ਰਹੇ ਹੋ ?
ਪਤੀ-ਆਪ ਹੀ ਖਾ ਰਹੀ ਏਾ, ਮੇਰੀ ਵਾਰੀ ਵੀ ਆ ਲੈਣ ਦੇ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ | ਮੋਬਾ : 94174 47986

ਮਾਂ ਤੂੰ ਜਾਵੀਂ ਨਾ

ਦਾਰਜੀ ਦੇ ਪੂਰੇਹੋ ਜਾਣ ਮਗਰੋਂ ਬੀਜੀ ਦੀ ਸੰਘਣੀ ਛਾਂ ਦਾ ਸਾਡੇ ਚਾਰਾਂ ਭੈਣ-ਭਰਾਵਾਂ ਦੇ ਸਿਰਾਂ 'ਤੇ ਬਰਕਰਾਰ ਰਹਿਣਾ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਕਹਿ ਸਕਦੇ ਹਾਂ | ਕਦੇ ਬੀਜੀ ਨੇ ਸਾਡੇ ਸੁੱਖਾਂ ਲਈ ਆਪਣੀ ਉਮਰ ਦਾ ਸੁਹਾਵਣਾ ਦੌਰ ਸਾਡੇ 'ਤੇ ਕੁਰਬਾਨ ਕੀਤਾ ਸੀ ਤੇ ਅੱਜ ਸਾਡਾ ਏਹੀ ਚਾਰਾ ਹੈ ਕਿ ਉਨ੍ਹਾਂ ਦੀ ਹਰ ਲੋੜ ਤੇ ਚਾਹਤ 'ਤੇ ਫੁੱਲ ਚੜ੍ਹਾਏ ਜਾਣ | 90 ਸਾਲਾਂ ਨੂੰ ਢੁੱਕੇ ਬੀਜੀ ਜ਼ਿਆਦਾ ਤਰਜੀਹ ਤਾਂ ਜੱਦੀ ਘਰ ਮੇਰੇ ਤੋਂ ਛੋਟੇ ਨਾਲ ਰਹਿਣ ਨੂੰ ਹੀ ਦਿੰਦੇ ਨੇ ਪਰ ਜਦੋਂ ਉਨ੍ਹਾਂ ਦੀ ਖ਼ੁਸ਼ੀ ਹੋਵੇ ਸਾਲ 'ਚ ਇਕ-ਦੋ ਵਾਰ ਮਹੀਨਾ-ਦੋ ਮਹੀਨੇ ਸਾਡੇ ਕੋਲ ਵੀ ਆ ਜਾਂਦੇ ਨੇ | ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਤੋਂ ਸਾਨੂੰ ਹਰ ਪਲ ਜਾਣੂ ਕਰਵਾਉਂਦੇ, ਆਪਣੇ ਤਜਰਬਿਆਂ ਨੂੰ ਵੰਡਦੇ, ਸਾਡੇ ਪੁੱਤ-ਪੋਤਿਆਂ ਨੂੰ ਚੰਗੇ ਸੁਝਾਅ ਦਿੰਦੇ ਤੇ ਬੱਚਿਆਂ ਦੀਆਂ ਛੋਟੀਆਂ-ਵੱਡੀਆਂ ਸ਼ਰਾਰਤਾਂ ਨੂੰ ਬੜੇ ਗਹੁ ਨਾਲ ਨਿਹਾਰਦੇ, ਉਹ ਕਈ ਵਾਰ ਸੋਚੀਂ ਪੈ ਜਾਂਦੇ ਨੇ | ਸਾਨੂੰ ਹਰ ਔਕੜ ਸਮੇਂ ਆਪਣੇ ਗੁਰੂਆਂ ਅੱਗੇ ਅਰਦਾਸ ਕਰਨ ਦੀ ਪ੍ਰੇਰਨਾ ਦਿੰਦੇ ਨੇ | ਕੁਝ ਕੁ ਵਰ੍ਹੇ ਪਹਿਲਾਂ ਜਦੋਂ ਬੀਜੀ ਮੇਰੇ ਕੋਲ ਆਏ ਤਾਂ ਮੇਰੇ ਛੋਟੇ ਪੋਤੇ ਪ੍ਰਭਵੀਰ ਨੂੰ ਬੜਾ ਚਾਅ ਚੜਿ੍ਹਆ | 'ਬੀਜੀ-ਬੀਜੀ' ਕਰਦਾ ਉਨ੍ਹਾਂ ਦੇ ਦੁਆਲੇ ਫਿਰੇ, ਉਹ ਖੜੋਤੇ ਹੁੰਦੇ ਤਾਂ ਕੁਰਸੀ ਉਨ੍ਹਾਂ ਵੱਲ ਖਿੱਚ ਲਿਆਉਂਦਾ, ਸਵੇਰੇ ਅਖ਼ਬਾਰ ਆਉਂਦੀ ਤਾਂ ਜਿਹੜਾ ਪੱਤਰਾ ਉਹਦੇ ਹੱਥ ਲਗਦਾ, ਬੀਜੀ ਵੱਲ ਲੈ ਤੁਰਦਾ, ਸ਼ਾਮੀਂ ਚਾਦਰ ਘੜੀਸੀ ਡਿਗਦਾ-ਢਹਿੰਦਾ ਉਨ੍ਹਾਂ ਕੋਲ ਲੈ ਅੱਪੜਦਾ | ਬੀਜੀ ਉਹਨੂੰ ਅਸੀਸਾਂ ਵੀ ਦਿੰਦੇ ਤੇ ਉਹਦੀ ਅਕਲ 'ਤੇ ਹੈਰਾਨ ਵੀ ਹੁੰਦੇ | ਇਕ ਦਿਨ ਮੇਰੇ ਕੋਲ ਬੈਠਿਆਂ ਪਤਾ ਨਹੀਂ ਉਨ੍ਹਾਂ ਕੀ ਸੁਝੀ ਕਹਿਣ ਲੱਗੇ, 'ਜੀਤ ਨਿਆਣਿਆਂ ਦਾ ਮੋਹ ਵੀ ਕੀ ਚੀਜ਼ ਏ, ਬੰਦੇ ਨੂੰ ਅੱਗੇ ਤੋਂ ਅੱਗੇ ਬੰਨ੍ਹੀਂ ਜਾਂਦੈ, ਅੱਗਾ ਵੀ ਦਿਸਦੈ ਪਰ ਜਾਣ ਨੂੰ ਜੀਅ ਵੀ ਨਹੀਂ ਕਰਦਾ ਜਹਾਨੋਂ | ਨਾ ਜਾਓ ਫਿਰ, ਨੁਕਤਾ ਮੈਂ ਦੱਸ ਦੇਨਾਂ | ਮੇਰੀ ਗੱਲ ਸੁਣ ਕੇ ਉਨ੍ਹਾਂ ਹੈਰਾਨੀ ਨਾਲ ਮੇਰੇ ਵੱਲ ਵੇਖਿਆ | ਮੈਂ ਕਿਹਾ, ਮੈਂ ਪੜਿ੍ਹਆ ਸੀ ਬੀਜੀ ਜੇ ਉਮਰ ਲੰਮੀ ਕਰਨੀ ਹੋਵੇ ਤਾਂ ਜਿਹੜਾ ਜੁਆਕ ਘਰ 'ਚ ਜੰਮੇ ਤੁਸੀਂ ਇਹ ਸੋਚ ਲਿਆ ਕਰੋ ਉਹਦਾ ਵਿਆਹ ਵੇਖ ਕੇ ਮਰਨਾ ਏ, ਫਿਰ ਤੁਹਾਨੂੰ ਕੁਝ ਨਹੀਂ ਹੁੰਦਾ | ਜਾਹ ਵੇ ਪਰ੍ਹਾਂ ਮੈਥੋਂ ਨਹੀਂ ਫੋਕੇ ਭਰਮ ਪਾਲੇ ਜਾਂਦੇ, ਐਵੇਂ ਮਨ ਨੂੰ ਝੂਠੀਆਂ ਤਸੱਲੀਆਂ ਦੇਂਦੀ ਫਿਰਾਂ, ਹੁਣ ਤਾਂ ਬਥੇਰਾ ਕੁਝ ਵੇਖ ਲਿਆ ਹੈ |
ਪਰ ਡੇਢ ਕੁ ਮਹੀਨਾ ਫੁੱਲਾਂ 'ਤੇ ਲੰਘ ਗਿਆ, ਬੀਜੀ ਜੱਦੀ ਘਰ ਪਰਤ ਗਏ | ਉਥੇ ਵੀ ਮੇਰੇ ਭਤੀਜੇ ਦਾ ਤਿੰਨ ਕੁ ਸਾਲ ਦਾ ਪੁੱਤਰ ਏ ਅਦਬ, ਬਾਹਾਂ ਖਿਲਾਰੀ ਬੀਜੀ ਵੱਲ ਭੱਜਦਾ ਏ, ਤਰ੍ਹਾਂ-ਤਰ੍ਹਾਂ ਦੀਆਂ ਪਿਆਰੀਆਂ-ਪਿਆਰੀਆਂ ਗੱਲਾਂ ਉਨ੍ਹਾਂ ਨੂੰ ਸੁਣਾਉਂਦਾ ਏ ਤੇ ਜਦੋਂ ਉਹ ਇਹ ਕਹਿ ਦਿੰਦੇ ਏ ਬੀਜੀ ਹੁਣ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ, ਤੁਸੀਂ ਆਪਣੇ ਘਰ ਹੀ ਰਿਹਾ ਕਰੋ ਤਾਂ ਬੀਜੀ ਉਹਨੂੰ ਘੁੱਟ ਕੇ ਗੱਲ ਨਾਲ ਲਾ ਲੈਂਦੇ ਨੇ, ਆਪ ਮੁਹਾਰੇ ਹੀ ਉਨ੍ਹਾਂ ਦੇ ਮੰੂਹੋਂ ਨਿਕਲ ਜਾਂਦੈ, 'ਵੇ ਤੇਰਾ ਵਿਆਹ ਤਾਂ ਮੈਂ ਵੇਖ ਕੇ ਈ ਜਾਊਾ' ਇਕ ਸ਼ਾਮ ਅਸੀਂ ਸਾਰਾ ਪਰਿਵਾਰ ਬੀਜੀ ਹੁਰਾਂ ਨੂੰ ਮਿਲਣ ਪਿੰਡ ਗਏ | ਉਹ ਛੋਟੇ ਵੀਰ ਵਲੋਂ ਵਿਹੜੇ ਵਿਚ ਸਜਾਏ ਫੁੱਲਾਂ ਲੱਦੇ ਗਮਲਿਆਂ ਕੋਲ ਬੈਠੇ ਆਪਣੇ ਪੁੱਤਰ ਨਾਲ ਕੋਈ ਗੱਲ ਸਾਂਝੀ ਕਰ ਰਹੇ ਸਨ | ਸਾਨੂੰ ਵੇਖ ਕੇ ਸਾਰੇ ਖੁਸ਼ ਹੋ ਗਏ | ਪ੍ਰਭਵੀਰ ਕਹਿਣ ਲੱਗਾ, ਬੀਜੀ ਉਥੇ ਆਪਣੇ ਘਰ ਕਦੋਂ ਜਾਣਾ ਏਾ, ਉਥੇ ਬੜੇ ਅਮਰੂਦ ਲੱਗੇ ਨੇ, ਨਾਲੇ ਨਿੰਬੂ ਵੀ, ਨਾਲੇ ਸਬਜ਼ੀਆਂ ਬੀਜੀਆਂ ਨੇ | ਚੰਗਾ ਪੁੱਤ ਆ ਲੈਣ ਦੇ ਥੋੜ੍ਹੀ ਜਿਹੀ ਰੁੱਤ ਫਰੱਕੀ, ਤੁਹਾਡੇ ਕੋਲ ਵੀ ਆ ਜਾਊਾ, ਜੇ ਤੁਸੀਂ ਏਨਾ ਪਿਆਰ ਕਰਦੇ ਰਹੇ ਮੈਨੂੰ ਕੁਝ ਨਹੀਂ ਹੁੰਦਾ | ਕਹਿੰਦਿਆਂ ਪ੍ਰਭਵੀਰ ਨੂੰ ਗਲਵਕੜੀ 'ਚ ਲੈਂਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ | ਛੋਟੇ ਵੀਰ ਨੇ ਵੇਖ ਲਿਆ, ਝੱਟ ਉਠਿਆ ਟਹਿਣੀ ਸਣੇ ਗੁਲਦੌਦੀ ਦਾ ਫੁੱਲ ਤੋੜ ਕੇ ਬੀਜੀ ਵੱਲ ਵਧਾਉਂਦੇ ਹੋਏ ਸ਼ੁੱਭ ਕਾਮਨਾਵਾਂ ਕਹਿੰਦੇ ਹੋਏ ਉਨ੍ਹਾਂ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ | ਮੇਰੇ ਦਿਲ 'ਚ ਉਨ੍ਹਾਂ ਲੋਕਾਂ ਦਾ ਖਿਆਲ ਆਉਣ ਲੱਗਾ ਜਿਹੜੇ ਮਾਵਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਕੇ ਸੁਰਖਰੂ ਹੋਇਆ ਮਹਿਸੂਸ ਕਰਦੇ ਨੇ, ਫਿਰ ਮੈਂ ਸੋਚਿਆ ਉਨ੍ਹਾਂ ਦੀ ਮਜਬੂਰੀ ਉਹੀ ਜਾਣਨ |

-ਸਾਹਨੇਵਾਲ |
ਮੋਬਾ : 98144-51558.

ਭਾਈਚਾਰਾ

ਹਰਤੇਜ ਸਿੰਘ ਛੇ ਸਾਲਾਂ ਬਾਅਦ ਕੈਨੇਡਾ ਤੋਂ ਆਪਣੇ ਘਰ ਮਹਿਜ਼ ਇਕ ਮਹੀਨੇ ਦੀ ਛੁੱਟੀ ਕੱਟਣ ਲਈ ਆਇਆ ਸੀ | ਆਪਣੀ ਜਨਮ ਭੋਇੰ 'ਤੇ ਅੱਪੜ ਕੇ ਉਸ ਨੂੰ ਅਜੀਬ ਜਿਹਾ ਅਹਿਸਾਸ ਹੋਇਆ | ਨਿੱਕੇ-ਨਿੱਕੇ ਘਰਾਂ ਦੀ ਥਾਂ ਆਲੀਸ਼ਾਨ ਇਮਾਰਤਾਂ ਉਸਰੀਆਂ ਵੇਖ ਕੇ ਉਸ ਨੂੰ ਲੋਕਾਂ ਵਿਚ ਆਰਥਿਕ ਖ਼ੁਸ਼ਹਾਲੀ ਆਉਣ ਦਾ ਅਨੁਭਵ ਹੋਇਆ | ਘਰ ਆਉਂਦਿਆਂ ਹੀ ਉਹ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤਪਾਕ ਨਾਲ ਮਿਲਿਆ | ਰਾਤ ਦੀ ਰੋਟੀ ਖਾ ਕੇ ਉਸ ਨੂੰ ਸਫ਼ਰ ਦੇ ਥਕੇਵੇਂ ਸਦਕਾ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਗੱਲਾਂ ਕਰਦਿਆਂ-ਕਰਦਿਆਂ ਅੱਖ ਲੱਗ ਗਈ | ਦਿਨ ਚੜ੍ਹਦਿਆਂ ਉਹ ਬੇਫ਼ਿਕਰੀ ਨਾਲ ਉੱਠਿਆ ਅਤੇ ਉਸਦਾ ਹਾਲ-ਚਾਲ ਜਾਨਣ ਆਏ ਲੋਕਾਂ ਨੂੰ ਮਿਲ ਕੇ ਆਨੰਦਿਤ ਹੋ ਗਿਆ | ਬਦਲੇ ਹੋਏ ਭੂਗੋਲਿਕ ਵਾਤਾਵਰਨ ਕਾਰਨ ਉਸ ਨੂੰ ਹਲਕਾ ਜਿਹਾ ਬੁਖ਼ਾਰ ਹੋ ਗਿਆ, ਪਰ ਉਹ ਛੇਤੀ ਹੀ ਠੀਕ ਹੋ ਗਿਆ | ਆਂਢ-ਗੁਆਂਢ 'ਚ ਰਹਿੰਦੇ ਕੁਝ ਕੁ ਵਿਅਕਤੀ ਉਸ ਦਾ ਪਤਾ ਲੈਣ ਲਈ ਆਏ, ਪਰ ਆਪਣੇ ਸਕੇ ਚਾਚੇ-ਤਾਇਆਂ ਅਤੇ ਕੁਝ ਹੋਰ ਸ਼ਰੀਕੇ ਦੇ ਘਰਾਂ 'ਚੋਂ ਕੋਈ ਵੀ ਨਾ ਆਉਣ ਕਾਰਨ ਉਹ ਕਾਫ਼ੀ ਚਿੰਤਤ ਸੀ | ਇਸ ਉਤਸੁਕਤਾ ਨੂੰ ਖ਼ਤਮ ਕਰਨ ਲਈ ਉਸ ਨੇ ਆਪਣੀ ਭਰਜਾਈ ਬਲਵਿੰਦਰ ਕੌਰ ਨੂੰ ਪੁੱਛ ਹੀ ਲਿਆ, 'ਮਿਖ਼ਆ ਭਾਬੀ ਆਹ ਆਪਣੇ ਚਾਚੇ ਗੁਰਜੀਤ ਕੇ ਤੇ ਤਾਏ ਮਹਿੰਦਰ ਕੇ ਆਪਣੇ ਨਾਲ ਗ਼ੁੱਸੇ ਆ' | 'ਹਰਤੇਜ ਆਹ ਵੋਟਾਂ ਵੇਲੇ ਦੇ ਕਾਫ਼ੀ ਫ਼ਰਕ ਜਿਹਾ ਬਣਾਈ ਬੈਠੇ ਆ', ਰਸੋਈ ਵਲੋਂ ਚੁੰਨੀ ਸੰਭਾਲਦੀ ਆਉਂਦੀ ਬਲਵਿੰਦਰ ਨੇ ਆਖਿਆ | 'ਊਾ ਲੜੇ-ਬੋਲੇ ਤਾਂ ਨੀਂ, ਬੱਸ ਮੂੰਹ ਦਾ ਈ ਵੱਟ ਆ' | 'ਉਹ ਸਾਨੂੰ ਕਿਸੇ ਨੂੰ ਨਈਾ ਬੁਲਾਉਂਦੇ ਤੇ ਅਸੀਂ ਉਨ੍ਹਾਂ ਨੂੰ ...' | 'ਇਹ ਵੀ ਭਲਾ ਕੋਈ ਗੱਲ ਹੋਈ, ਵੋਟਾਂ ਜਿੱਥੇ ਮਰਜ਼ੀ ਪਾਈ ਜਾਓ | ਕੋਈ ਜਿੱਤ ਗਿਆ... ਕੋਈ ਹਰ ਗਿਆ | ਭਲਿਓਮਾਨਸੋ! ਆਪਣਾ ਭਾਈਚਾਰਾ ਕਿਉਂ ਤੋੜਦੇ ਹੋ? ਪਤੈ ਜਿਨ੍ਹਾਂ ਪਿੱਛੇ ਐਡਾ ਫ਼ਰਕ ਪਾਈ ਬੈਠੋ ਓ, ਉਹ ਸਭ ਆਪਸ 'ਚ ਇਕ ਹੀ ਨੇ...' | ਭਾਵੁਕ ਹੋਇਆ ਹਰਤੇਜ ਲਗਾਤਾਰ ਬੋਲੀ ਜਾ ਰਿਹਾ ਸੀ |

-ਪਿੰਡ ਤੇ ਡਾਕ : ਸਿਰਸੜੀ, ਫ਼ਰੀਦਕੋਟ-151207.
ਮੋਬਾਈਲ : 98156-59110

ਇਤਿਹਾਸ

ਮੇਰੀ ਮਾਂ ਬਹੁਤ ਹੀ ਨਿੱਘੇ ਸੁਭਾਅ ਅਤੇ ਸਬਰ ਵਾਲੀ ਔਰਤ ਸੀ | ਕਾਹਲ ਤਾਂ ਸ਼ਾਇਦ ਰੱਬ ਨੇ ਉਹਦੇ ਸੁਭਾਅ 'ਚ ਪਾਈ ਹੀ ਨਹੀਂ ਸੀ | ਹਰ ਕੰਮ ਹੌਲੀ-ਹੌਲੀ ਕਰਨਾ ਉਹਦਾ ਨੇਮ ਹੀ ਸੀ | ਘਰੇ ਸਭ ਨੇ ਕਹਿਣਾ ਕਿ ਇਕ ਕੰਮ 'ਤੇ ਘੰਟਾ ਲਾ ਦਿੰਨੀ ਐ, ਪਰ ਉਹ ਉਵੇਂ ਹੀ ਆਪਣੀ ਚਾਲ ਚਲਦੀ | ਆਟਾ ਕਾਫ਼ੀ ਢਿੱਲਾ ਗੁੰਨ੍ਹਦੀ ਪਰ ਮਜ਼ਾਲ ਕੀ ਉਹਦੀ ਵੇਲੀ ਰੋਟੀ ਕਦੇ ਚਕਲੇ ਨਾਲ ਚਿੰਬੜਦੀ ਜਾਂ ਉਸ ਨੂੰ ਪਲੇਥਣ ਵੱਧ ਲੱਗਿਆ ਹੁੰਦਾ | ਮੇਰੀ ਪਤਨੀ ਬਹੁਤ ਵਾਰ ਖਿਝਦੀ 'ਮੰਮੀ ਐਨਾ ਢਿੱਲਾ ਆਟਾ ਕਿਵੇਂ ਪਕਾਵਾਂ |'
ਉਹ ਕਹਿੰਦੀ 'ਕੋਈ ਨਾ ਮੈਂ ਪਕਾ ਲੈਨੀ ਆਂ ਪੁੱਤ |' ਅੱਜ ਅਚਾਨਕ ਮੈਂ ਰਸੋਈ ਦੇ ਅੱਗੇ ਖੜੇ੍ਹ ਨੇ ਸੁਣਿਆ ਮੇਰੀ ਨੂੰ ਹ ਕਹਿ ਰਹੀ ਸਹੀ 'ਮਾਂ ਪਤਾ ਨੀ ਐਨਾ ਢਿੱਲਾ ਆਟਾ ਕਿਉਂ ਗੁੰਨ੍ਹਦੇ ਹੋ? ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ |

-ਮੋਬਾਈਲ : 9501115015

ਮਨੀਟਰ

ਸੱਤਵੀਂ-ਅੱਠਵੀਂ ਸ਼੍ਰੇਣੀ ਵਿਚ ਸਾਡਾ ਮਨੀਟਰ ਚਤਰ ਸਿੰਘ ਸੀ | ਉੱਚਾ-ਲੰਮਾ ਤੇ ਫੁਰਤੀਲਾ ਹੋਣ ਕਰਕੇ ਖੇਡਾਂ-ਦੌੜਾਂ ਵਿਚ ਤਾਂ ਅੱਵਲ ਆਉਂਦਾ ਹੀ ਸੀ, ਸਗੋਂ ਸਕੂਲ ਦੇ ਹਰ ਸਮਾਗਮ ਵਿਚ ਵੀ ਸਭ ਤੋਂ ਮੋਹਰੀ ਹੁੰਦਾ ਸੀ | ਅਧਿਆਪਕਾਂ ਦਾ ਆਗਿਆਕਾਰੀ ਹੋਣ ਕਰਕੇ ਉਹ ਸਾਡਾ ਮਨੀਟਰ ਸੀ | ਅਧਿਆਪਕ ਦੀ ਗ਼ੈਰ-ਹਾਜ਼ਰੀ ਦੌਰਾਨ ਉਹ ਸੈਕਿੰਡ ਮਾਸਟਰ ਤੋਂ ਘੱਟ ਨਹੀਂ ਸੀ, ਪੂਰਾ ਰੋਹਬ ਪਾ ਕੇ ਡਰਾਉਂਦਾ ਸੀ | ਇਕ ਵਾਰ ਅਸੀਂ ਸ਼ਰਾਰਤਾਂ ਕਰਦੇ ਫੜੇ ਗਏ ਤਾਂ ਉਸ ਨੇ ਹੈੱਡਮਾਸਟਰ ਸਾਹਿਬ ਕੋਲ ਸ਼ਿਕਾਇਤ ਲਗਾਉਣ ਦਾ ਡਰਾਵਾ ਦੇ ਕੇ ਸਾਨੂੰ ਲੱਤਾਂ ਹੇਠੋਂ ਕੰਨ ਫੜਾ ਕੇ, ਡੱਡੂ-ਚਾਲੇ ਤੁਰਨ ਦੀ ਸਜ਼ਾ ਦਿੱਤੀ ਸੀ | ਚਤਰ ਸਿੰਘ ਪੜ੍ਹਾਈ ਵਿਚ ਵੀ ਹੁਸ਼ਿਆਰ ਸੀ, ਅੱਠਵੀਂ ਵਿਚੋਂ ਉਹ ਜ਼ਿਲ੍ਹੇ ਵਿਚੋਂ ਅੱਵਲ ਆਇਆ ਸੀ | ਮਿਡਲ ਸਕੂਲ ਹੋਣ ਕਰਕੇ ਉੱਚ ਵਿੱਦਿਆ ਲਈ ਅਸੀਂ ਅੱਡ-ਅੱਡ ਹੋ ਗਏ | ਬਾਅਦ ਵਿਚ ਉਸ ਦਾ ਨਾਂਅ ਬੀ. ਏ. ਦੀ ਮੈਰਿਟ ਲਿਸਟ ਵਿਚ ਵੀ ਪੜਿ੍ਹਆ ਸੀ | ਉਸ ਦੇ ਪਿੰਡ ਦੇ ਵਾਸੀ ਤੋਂ ਪਤਾ ਲੱਗਿਆ ਸੀ ਕਿ ਉਹ ਯੂਨੀਵਰਸਿਟੀ ਵਿਚੋਂ ਉਚੇਰੀ ਵਿੱਦਿਆ ਪੂਰੀ ਕਰ ਕੇ ਸ਼ਹਿਰ ਵਿਚ ਕਾਲਜ ਦਾ ਪਿ੍ੰਸੀਪਲ ਲੱਗਾ ਹੋਇਆ ਹੈ | ਸੁਣ ਕੇ ਖ਼ੁਸ਼ੀ ਹੋਈ ਸੀ ਕਿਉਂਕਿ ਕਾਬਲੀਅਤ ਅਨੁਸਾਰ ਉਹ ਪਿ੍ੰਸੀਪਲ ਬਣਨ ਦਾ ਹੱਕਦਾਰ ਸੀ |
ਰੱਬ ਦੀ ਮਿਹਰ ਨਾਲ ਮੈਨੂੰ ਵੀ ਸਕੂਲ ਮਾਸਟਰੀ ਨਸੀਬ ਹੋ ਗਈ ਸੀ, ਹੁਣ ਦੋ ਸਾਲਾਂ ਬਾਅਦ ਮਾਸਟਰ ਹੀ ਰਿਟਾਇਰ ਹੋ ਜਾਣਾ ਹੈ | ਅੱਜ ਚੰਡੀਗੜ੍ਹ ਤੋਂ ਦਫ਼ਤਰੀ ਕੰਮ ਬਾਅਦ ਬੱਸ ਵਿਚ ਵਾਪਸੀ ਆ ਰਿਹਾ ਸੀ ਕਿ ਕੋਲ ਬੈਠੀ ਸਵਾਰੀ ਜਾਣੀ-ਪਛਾਣੀ ਜਾਪੀ | ਹੌਸਲਾ ਕਰ ਕੇ ਪੁੱਛ ਹੀ ਲਿਆ, ਜਾਣ ਕੇ ਖ਼ੁਸ਼ੀ ਹੋਈ ਇਹ ਹਮ-ਜਮਾਤੀ ਚਤਰ ਸਿੰਘ ਹੀ ਸੀ ਜੋ ਚਾਲੀ ਸਾਲ ਬਾਅਦ ਅਚਨਚੇਤ ਮਿਲਿਆ ਸੀ | ਉਸ ਦੇ ਪੁੱਛਣ 'ਤੇ ਮੈਂ ਦੱਸਿਆ, 'ਬੀ. ਐੱਡ ਬਾਅਦ ਸਰਕਾਰ ਵੱਲੋਂ ਸਕੂਲ-ਮਾਸਟਰੀ ਮਿਲ ਗਈ ਸੀ, ਪਹਿਲਾਂ ਤਾਂ ਘੱਟ ਸੀ ਹੁਣ ਲੱਖ ਤੋਂ ਉੱਪਰ ਤਨਖਾਹ ਹੋ ਗਈ ਹੈ, ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ |' ਆਪਣੇ ਬਾਰੇ ਦੱਸ ਕੇ ਮੈਂ ਕਿਹਾ, 'ਮੈਨੂੰ ਵੀ ਪਤਾ ਲੱਗਾ ਸੀ, ਤੁਸੀਂ ਕਿਸੇ ਕਾਲਜ ਵਿਚ ਪਿ੍ੰਸੀਪਲ ਲੱਗੇ ਹੋ, ਖ਼ੂਬ ਕਮਾਈਆਂ ਕਰ ਕੇ ਹੁਣ ਤਾਂ ਆਲੀਸ਼ਾਨ ਕੋਠੀਆਂ ਵਿਚ ਐਸ਼ ਨਾਲ ਰਹਿੰਦੇ ਹੋਵੋਗੇ |'
ਚਤਰ ਸਿੰਘ ਨੇ ਲੰਮਾ ਹਾਉਕਾ ਲੈਂਦਿਆਂ ਕਿਹਾ, 'ਯਾਰ, ਕੀ ਦੱਸਾਂ? ਯੂਨੀਵਰਸਿਟੀ ਦੀ ਉੱਚੀ ਵਿੱਦਿਆ ਤੇ ਮੈਰਿਟ ਪੁਜ਼ੀਸ਼ਨਾਂ ਨੂੰ ਵੇਖ ਕੇ ਵੀ, ਸਰਕਾਰ ਨੇ ਪੰਜ ਸਾਲ ਕੋਈ ਕਦਰ-ਕੀਮਤ ਨਹੀਂ ਪਾਈ, ਬਥੇਰੀ ਦੌੜ-ਭੱਜ ਕੀਤੀ, ਅੰਤ ਪ੍ਰਾਈਵੇਟ ਕਾਲਜ ਨੇ ਹੀ ਆਸਰਾ ਦਿੱਤਾ, ਜਿਸ ਵਿਚ ਜ਼ਰੂਰ ਵੀਹ ਸਾਲ ਤੋਂ ਪਿ੍ੰਸੀਪਲ ਲੱਗਾ ਹੋਇਆ ਹਾਂ, ਵੀਹ ਕੁ ਹਜ਼ਾਰ ਹੀ ਤਨਖ਼ਾਹ ਮਿਲਦੀ ਹੈ, ਮੈਨੇਜਿੰਗ ਕਮੇਟੀ ਤੇ ਬੱਚਿਆਂ ਦੇ ਮਾਪਿਆਂ ਦੇ ਨਿੱਤ ਤਾਹਨੇ-ਮਿਹਣੇ ਸੁਣ ਕੇ ਅੱਕ ਚੁੱਕਾ ਹਾਂ ਪਰ ਪਰਿਵਾਰ ਦੀ ਖ਼ਾਤਰ ਗ਼ੁਲਾਮੀ ਦਾ ਜੀਵਨ ਬਿਤਾਉਣਾ ਪੈ ਰਿਹਾ ਹੈ |'
'ਹੱਕਾ-ਬੱਕਾ ਉਸ ਦੇ ਗ਼ਮਗੀਨ ਚਿਹਰੇ ਨੂੰ ਵੇਖਦਾ ਮੇਰਾ ਅੰਦਰਲਾ ਮਨ ਬੋਲਿਆ, 'ਰੱਬਾ! ਕੀ ਇਹ ਕਿਸਮਤ ਦੀ ਹੀ ਖੇਡ ਹੈ ਜਾਂ ਵਾਕਈ ਹੀ ਸੱਚਮੁੱਚ ਸਾਡਾ ਰਾਜਨੀਤਕ ਢਾਂਚਾ ਹੀ ਐਨਾ ਵਿਗੜ ਚੁੱਕਾ ਹੈ ਜਿਥੇ ਸਾਡੀ ਵਿੱਦਿਆ ਵਿਚਾਰੀ ਦੀ ਕਦਰ ਕੀਮਤ ਏਨੀ ਘਟ ਗਈ ਹੈ |'
ਬੱਸ ਮੰਜ਼ਿਲ 'ਤੇ ਪਹੁੰਚ ਚੁੱਕੀ ਸੀ | ਖ਼ੁਸ਼ੀ ਦੀ ਬਿਜਾਏ, ਫੋਕੀ ਝੂਠੀ ਮੁਸਕਾਨ ਚਿਹਰੇ 'ਤੇ ਲਿਆ ਕੇ, 'ਚੰਗਾ ਫਿਰ ਮਿਲਾਂਗੇ |' ਆਖਦੇ ਹੋਏ ਮੈਨੂੰ ਮਨੀਟਰ ਚਤਰ ਸਿੰਘ ਪਾਸੋਂ ਵਿਦਾਇਗੀ ਮੰਗਣੀ ਪਈ |

-ਦੂਰਦਰਸ਼ਨ ਇਨਕਲੇਵ, ਫੇਜ਼-1, ਜਲੰਧਰ ਸ਼ਹਿਰ | ਮੋਬਾਈਲ : 98144-32347.

ਕੀ ਕਸੂਰ ਹੈ?

ਇਕ ਦਿਨ ਦੁਖੀ ਮਨ ਨਾਲ ਕੁਰਸੀ 'ਤੇ ਬੈਠ ਕੇ ਅੱਖਾਂ ਬੰਦ ਕਰ ਲਈਆਂ ਅਤੇ ਖਿਆਲਾਂ ਵਿਚ ਰੱਬ ਕੋਲ ਪਹੁੰਚ ਗਿਆ | ਰੱਬ ਨੂੰ ਉਲਾਂਭੇ ਦੇ ਤੌਰ 'ਤੇ ਕਿਹਾ 'ਜਿਹੜੇ ਆਦਮੀ, ਆਪਣੇ ਤੋਂ ਛੋਟਿਆਂ ਨੂੰ ਅਤੇ ਗ਼ਰੀਬਾਂ ਨੂੰ ਅਤੇ ਮਜ਼ਲੂਮਾਂ ਨੂੰ ਤੰਗ ਕਰਦੇ ਹਨ, ਤੁਸੀਂ ਉਨ੍ਹਾਂ ਨੂੰ ਧਰਤੀ 'ਤੇ ਕਿਉਂ ਭੇਜਦੇ ਹੋ', ਤਾਂ ਰੱਬ ਨੇ ਕੁਝ ਸੋਚਦੇ ਹੋਏ ਆਖਿਆ ਕਿ ਮੈਂ ਤਾਂ ਸਾਰਿਆਂ ਨੂੰ ਇਕੋ ਜਿਹਾ ਬਣਾ ਕੇ ਭੇਜਦਾ ਹਾਂ | ਪਰ ਜਿਨ੍ਹਾਂ ਨੂੰ ਆਪਣੇ-ਆਪ 'ਤੇ ਭਰੋਸਾ ਨਹੀਂ ਜਾਂ ਕੁਝ ਕਰਨਾ ਨਹੀਂ ਚਾਹੁੰਦੇ, ਉਹ ਆਪਣੇ ਤੋਂ ਵੱਡਿਆਂ ਦੀ ਚਮਚੀ ਮਾਰ ਕੇ, ਨਾਂਅ ਜਾਂ ਦੌਲਤ ਤਾਂ ਕਮਾ ਲੈਂਦੇ ਨੇ, ਪਰ ਉਨ੍ਹਾਂ ਦੇ ਮਨ ਨੂੰ ਸਕੂਨ ਨਹੀਂ ਮਿਲਦਾ ਤੇ ਉਹ ਸੋਚਦੇ ਨੇ ਕਿ ਜਿਵੇਂ ਅਸੀਂ ਆਪਣੇ ਤੋਂ ਵੱਡਿਆਂ ਦੀਆਂ ਚਮਚੀਆਂ ਮਾਰਦੇ ਹਾਂ, ਮੈਥੋਂ ਛੋਟੇ ਵੀ ਉਸੇ ਤਰ੍ਹਾਂ ਹੀ ਮੇਰੀ ਚਮਚੀ ਮਾਰਨ |
ਪਰ ਸਾਰਿਆਂ ਦੀਆਂ ਜ਼ਮੀਰਾਂ ਤਾਂ ਉਨ੍ਹਾਂ ਵਾਂਗ ਮਰੀਆਂ ਨਹੀਂ ਹੁੰਦੀਆਂ | ਇਸੇ ਲਈ ਜਿਹੜੇ ਉਨ੍ਹਾਂ ਦੀਆਂ ਚਮਚੀਆਂ ਨਹੀਂ ਮਾਰਦੇ, ਉਹ ਉਨ੍ਹਾਂ ਦੇ ਦੁਸ਼ਮਣ ਬਣ ਜਾਂਦੇ ਹਨ | ਹੁਣ ਤੂੰ ਹੀ ਦੱਸ, ਇਸ ਵਿਚ ਮੇਰਾ ਕੀ ਕਸੂਰ ਹੈ?

-ਢਿੱਲੋਂ ਕਾਟੇਜ, 155 ਸੈਕਟਰ 2-ਏ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ |
ਮੋਬਾਈਲ : 98554-80191.

ਕਾਵਿ-ਵਿਅੰਗ

           ਭਾਵਨਾ
• ਨਵਰਾਹੀ ਘੁਗਿਆਣਵੀ •

ਪੰੁਨ ਦਾਨ ਦੀ ਭਾਵਨਾ ਬਹੁਤ ਚੰਗੀ
ਸਫਲ ਹੁੰਦੀ ਜੇ ਨੇਕ ਕਮਾਈ ਹੋਵੇ |
ਇਸ ਦੇ ਨਾਲ ਹੈ ਆਤਮਾ ਸ਼ੁੱਧ ਹੁੰਦੀ,
ਵਾਤਾਵਰਨ ਦੀ ਯੋਗ ਸਫਾਈ ਹੋਵੇ |
ਇਹ ਨਾ ਹੋਵੇ ਕਿ ਲੁੱਟ ਦੇ ਮਾਲ ਵਿਚੋਂ,
ਬੁਰਕੀ ਹੋਰਾਂ ਦੇ ਮੰੂਹ ਵਿਚ ਪਾਈ ਹੋਵੇ |
ਗੱਲ ਤਾਂ ਹੀ ਸੋਭਦੀ ਸਾਰਿਆਂ ਨੂੰ ,
ਥੋੜ੍ਹੀ ਬਹੁਤੀ ਜੇ ਵਿਚ ਸੱਚਾਈ ਹੋਵੇ |

           ਪ੍ਰਭਾਤ
ਪਾਣੀ ਰਿੜਕਿਆਂ ਮੱਖਣ ਨਹੀਂ ਆ ਸਕਦਾ,
ਕੇਵਲ ਗੱਲਾਂ ਥੀਂ ਨਹੀਂ ਨਿਜਾਤ ਹੋਣੀ |
ਸੁੱਤੇ ਰਹੇ ਜੇ ਨਸ਼ੇ ਦੇ ਅਸਰ ਹੇਠਾਂ,
ਲੰਮੀ ਹੋਰ ਸਗਵਾਂ ਸਾਡੀ ਰਾਤ ਹੋਣੀ |
ਸਾਨੂੰ ਆਸ ਹੈ ਲੋਕਾਂ ਦੇ ਰੋਹ ਅੱਗੇ,
ਬਾਜ਼ੀ ਕੂੜ-ਕੁਸੱਤ ਦੀ ਮਾਤ ਹੋਣੀ |
ਘੁੱਪ ਨ੍ਹੇਰ ਦੀ ਕੁੱਖ 'ਚੋਂ ਜਨਮ ਲੈ ਕੇ,
ਬਹੁਤ ਜਲਦ ਹੀ, ਸੁਰਖ਼ ਪ੍ਰਭਾਤ ਹੋਣੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX