ਤਾਜਾ ਖ਼ਬਰਾਂ


ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  7 minutes ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  12 minutes ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  38 minutes ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 1 hour ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 2 hours ago
ਨਵੀਂ ਦਿੱਲੀ, 18 ਨਵੰਬਰ- ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਸਦਨ ਇਸ ਦੇ ਲਈ ਹਮੇਸ਼ਾ ਤਿਆਰ ਰਿਹਾ...
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 2 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸੰਗਰੂਰ ਦੇ ਚੰਗਾਲੀਵਾਲਾ ਪਿੰਡ 'ਚ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਨਹਿਲੇ 'ਤੇ ਦਹਿਲਾ: ਕਿੰਨੇ ਪੈਸੇ ਲੈ ਕੇ ਆਵਾਂ

ਅੱਜਕਲ੍ਹ ਬੱਚਿਆਂ, ਔਰਤਾਂ, ਨੌਜਵਾਨਾਂ ਨੂੰ ਅਗਵਾ ਕਰਕੇ ਮੋਟੀਆਂ-ਮੋਟੀਆਂ ਰਕਮਾਂ ਵਸੂਲਣ ਦਾ ਸਿਲਸਿਲਾ ਜ਼ੋਰਾਂ 'ਤੇ ਹੈ | ਅਗਵਾਕਾਰ ਅਮੀਰ ਘਰਾਂ ਦੇ ਬੱਚਿਆਂ ਨੂੰ ਅਗਵਾ ਕਰਕੇ ਮੰੂਹ ਮੰਗੀ ਰਕਮ ਪ੍ਰਾਪਤ ਕਰ ਲੈਂਦੇ ਹਨ | ਔਰਤਾਂ ਅਤੇ ਨੌਜਵਾਨਾਂ ਦੇ ਅਗਵਾ ਦਾ ਸਿਲਸਿਲਾ ਵੀ ਏਸੇ ਕਰਕੇ ਚੱਲ ਰਿਹਾ ਹੈ | ਜੇਕਰ ਅਗਵਾ ਹੋਏ ਬੱਚੇ, ਨੌਜਵਾਨ ਜਾਂ ਔਰਤ ਦਾ ਘਰ ਵਾਲਾ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਅਗਵਾ ਹੋਏ ਦੀ ਮੌਤ ਯਕੀਨੀ ਹੋ ਜਾਂਦੀ ਹੈ | ਕਈ ਵਾਰੀ ਅਗਵਾ ਦੀ ਘਟਨਾ ਅਜੀਬ ਰੰਗ ਲੈ ਲੈਂਦੀ ਹੈ |
ਸਾਡੇ ਮੁਹੱਲੇ ਵਿਚ ਰਹਿੰਦੇ ਇਕ ਪਤੀ-ਪਤਨੀ ਦੀ ਆਪਸ ਵਿਚ ਨਹੀਂ ਬਣਦੀ ਸੀ | ਹਮੇਸ਼ਾ ਦੋਵਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ ਸੀ | ਉਨ੍ਹਾਂ ਦੀ ਖਹਿਬੜ ਏਨੀ ਵਧ ਚੁੱਕੀ ਸੀ ਕਿ ਉਨ੍ਹਾਂ ਦੀ ਆਪਸੀ ਤੂੰ-ਤੂੰ, ਮੈਂ-ਮੈਂ ਦਾ ਗੁਆਂਢੀਆਂ 'ਤੇ ਵੀ ਕੋਈ ਅਸਰ ਨਹੀਂ ਸੀ ਹੁੰਦਾ | ਉਹ ਇਸ ਤਕਰਾਰ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਜ਼ਰੂਰੀ ਅੰਗ ਸਮਝਣ ਲੱਗ ਪਏ ਸਨ |
ਇਕ ਦਿਨ ਉਹ ਔਰਤ ਸਵੇਰੇ-ਸਵੇਰੇ ਇਕੱਲੀ ਸੈਰ ਕਰਨ ਗਈ ਤਾਂ ਦੁਪਹਿਰ ਤੱਕ ਘਰ ਨਾ ਪਰਤੀ | ਪਤੀ 'ਤੇ ਇਸ ਦਾ ਕੋਈ ਅਸਰ ਨਾ ਹੋਇਆ | ਉਹ ਆਪਣੇ ਰੁਝੇਵਿਆਂ ਵਿਚ ਡੁੱਬਾ ਰਿਹਾ | ਸ਼ਾਮ ਹੋਈ ਤਾਂ ਉਹਦੇ ਮੋਬਾਈਲ ਦੀ ਘੰਟੀ ਵੱਜੀ | ਉਸ ਨੇ ਬਟਨ ਦੱਬਿਆ ਅਤੇ ਹੈਲੋ ਕਿਹਾ | ਦੂਜੇ ਪਾਸੇ ਤੋਂ ਧਮਕੀ ਭਰੇ ਲਹਿਜ਼ੇ ਵਿਚ ਆਵਾਜ਼ ਆਈ, 'ਮੈਂ ਤੇਰੀ ਪਤਨੀ ਨੂੰ ਅਗਵਾ ਕਰਕੇ ਬੰਧਕ ਬਣਾਇਆ ਹੈ, ਤੂੰ ਜਲਦੀ ਤੋਂ ਜਲਦੀ ਨੋਟਾਂ ਦਾ ਬੰਡਲ ਲੈ ਕੇ ਆ, ਨਹੀਂ ਤਾਂ ਤੇਰੀ ਪਤਨੀ ਦਾ ਕਤਲ ਕਰ ਦਿਆਂਗਾ |'
ਔਰਤ ਦੇ ਪਤੀ ਨੇ ਜਵਾਬ ਵਿਚ ਕਿਹਾ, 'ਮੇਰੇ ਕੋਲ ਪੈਸੇ ਹੈ ਨਹੀਂ' ਅਤੇ ਫੋਨ ਰੱਖ ਦਿੱਤਾ | ਦੂਜੇ ਦਿਨ ਫਿਰ ਫੋਨ ਆਇਆ ਅਤੇ ਔਰਤ ਦੇ ਪਤੀ ਨੇ ਕਿਹਾ, 'ਮੇਰੇ ਕੋਲ ਪੈਸੇ ਹੈ ਨਹੀਂ |'
ਤੀਜੇ ਦਿਨ ਅਗਵਾਕਾਰ ਨੇ ਫਿਰ ਫੋਨ ਕੀਤਾ ਅਤੇ ਆਖਿਆ, 'ਤੂੰ ਜਲਦੀ ਤੋਂ ਜਲਦੀ ਨੋਟਾਂ ਦਾ ਬੰਡਲ ਲੈ ਕੇ ਮੇਰੀ ਦੱਸੀ ਥਾਂ 'ਤੇ ਆ ਨਹੀਂ ਤਾਂ ਮੈਂ ਤੇਰੀ ਪਤਨੀ ਨੂੰ ਤੇਰੇ ਘਰ ਛੱਡ ਦਿਆਂਗਾ |' ਇਹ ਸੁਣ ਕੇ ਔਰਤ ਦਾ ਪਤੀ ਘਬਰਾਇਆ ਅਤੇ ਕਹਿਣ ਲੱਗਾ, 'ਕਿੰਨੇ ਪੈਸੇ ਲੈ ਕੇ ਆਵਾਂ?'

--ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਕਹਾਣੀ: ਸੱਚਾ ਪਿਆਰ

'ਤੁਸੀਂ ਰੋਜ਼ ਮੇਰਾ ਪਿੱਛਾ ਕਿਉਂ ਕਰਦੇ ਹੋ' ਸੁਨੀਤਾ ਨੇ ਇਕ ਦਿਨ ਲੜਕੇ ਨੂੰ ਪੁੱਛ ਹੀ ਲਿਆ | ਉਸ ਨੇ ਬੜੇ ਸਹਿਜ ਨਾਲ ਕਿਹਾ ਕਿ ਉਹ ਉਸ ਦਾ ਪਿੱਛਾ ਨਹੀਂ ਕਰਦਾ, ਬਲਕਿ ਉਹ ਵੀ ਉਸੇ ਗੱਡੀ ਵਿਚ ਜਾਂਦਾ ਹੈ, ਜਿਸ ਵਿਚ ਉਹ ਜਾਂਦੀ ਹੈ | ਅਕਸਰ ਕੁਝ ਦਿਨਾਂ ਬਾਅਦ ਉਹ ਆਹਮਣੇ-ਸਾਹਮਣੇ ਹੋ ਜਾਂਦੇ | ਇਕ ਦਿਨ ਸੁਨੀਤਾ ਆਪਣੀ ਸੀਟ 'ਤੇ ਬੈਠੀ ਅਖ਼ਬਾਰ ਪੜ੍ਹ ਰਹੀ ਸੀ ਤਾਂ ਅਚਾਨਕ ਇਕ ਲੜਕੇ ਨੇ ਸੀਟ ਵੱਲ ਇਸ਼ਾਰਾ ਕਰਦਿਆਂ ਪੁੱਛਿਆ ਕੀ ਇਥੇ ਕੋਈ ਬੈਠਾ ਹੈ ਜਾਂ ਨਹੀਂ | ਸੁਨੀਤਾ ਨੇ ਬਿਨਾਂ ਵੇਖੇ ਨਾਂਹ ਵਿਚ ਜਵਾਬ ਦੇ ਦਿੱਤਾ | ਜਦੋਂ ਕੁਝ ਦੇਰ ਬਾਅਦ ਉਸ ਨੇ ਅਖ਼ਬਾਰ ਪਰ੍ਹੇ ਹਟਾਈ ਤਾਂ ਉਹ ਹੀ ਲੜਕਾ ਬੈਠਾ ਹੋਇਆ ਸੀ | ਦੋਵੇਂ ਇਕ-ਦੂਜੇ ਬਾਰੇ ਜਾਨਣ ਲਈ ਉਤਸੁਕ ਸਨ, ਪਰ ਪਹਿਲ ਕਰਨ ਤੋਂ ਡਰਦੇ ਸਨ | ਮਨ ਹੀ ਮਨ ਵਿਚ ਜਜ਼ਬਾਤ ਛੁਪਾਏ ਬੈਠੇ ਰਹੇ ਅਤੇ ਸਟੇਸ਼ਨ ਆਉਣ 'ਤੇ ਉੱਤਰ ਗਏ | ਇਸ ਤਰ੍ਹਾਂ ਸਿਲਸਿਲਾ ਕਈ ਦਿਨਾਂ ਤੱਕ ਚਲਦਾ ਰਿਹਾ ਪਰ ਵਿਚੋਂ ਵਿਚ ਖਿੱਚ ਇਕ-ਦੂਜੇ ਲਈ ਵਧਦੀ ਜਾ ਰਹੀ ਸੀ |
ਇਕ ਦਿਨ ਗੱਡੀ ਕੁਝ ਲੇਟ ਹੋ ਗਈ | ਸੁਨੀਤਾ ਬੈਂਚ 'ਤੇ ਬੈਠੀ ਗੱਡੀ ਦੀ ਉਡੀਕ ਕਰ ਰਹੀ ਸੀ | ਅਚਾਨਕ ਉਹ ਹੀ ਲੜਕਾ ਮੋਹਨ ਉਸ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਉਹ ਪਤਾ ਕਰਕੇ ਆਇਆ ਹੈ, ਗੱਡੀ ਅੱਧਾ ਘੰਟ ਲੇਟ ਹੈ | ਮੋਹਨ ਨੇ ਹੌਸਲਾ ਕਰਕੇ ਸੁਨੀਤਾ ਨੂੰ ਪੁੱਛ ਹੀ ਲਿਆ ਕਿ ਉਹ ਕਿਥੇ ਨੌਕਰੀ ਕਰਦੀ ਹੈ ਅਤੇ ਘਰ ਵਿਚ ਕੌਣ-ਕੌਣ ਹਨ | ਮੋਹਨ ਨੇ ਬਿਨਾਂ ਪੁੱਛਿਆਂ ਹੀ ਦੱਸ ਦਿੱਤਾ ਕਿ ਬੈਂਕ ਵਿਚ ਕੰਮ ਕਰਦਾ ਹਾਂ ਅਤੇ ਘਰ ਵਿਚ ਉਸ ਦੀ ਇਕੱਲੀ ਮਾਂ ਹੈ | ਹੌਲੀ-ਹੌਲੀ ਦੋਵਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ ਅਤੇ ਪਿਆਰ ਵਿਚ ਬਦਲ ਗਈਆਂ | ਪਰ ਦੋਵੇਂ ਇਹ ਗੱਲ ਇਕ-ਦੂਜੇ ਨੂੰ ਕਹਿਣ ਤੋਂ ਡਰਦੇ ਸਨ | ਇਕ ਦਿਨ ਮੋਹਨ ਨੇ ਉਸ ਨੂੰ ਦੱਸਿਆ ਕਿ ਉਹ ਬੈਂਕ ਵਲੋਂ ਕੁਝ ਸਮੇਂ ਲਈ ਵਿਦੇਸ਼ ਜਾ ਰਿਹਾ ਹੈ | ਸੁਨੀਤਾ ਨੇ ਕਿਹਾ ਕਿ ਉਹ ਉਥੇ ਜਾ ਕੇ ਕਿਸੇ ਗੋਰੀ ਨਾਲ ਵਿਆਹ ਤਾਂ ਨਹੀਂ ਕਰਵਾ ਲਵੇਗਾ | ਉਸ ਨੇ ਕਿਹਾ ਕਿ ਇਸ ਗੱਲ ਨਾਲ ਉਸ ਨੂੰ ਕੀ ਫਰਕ ਪੈਂਦਾ ਹੈ | ਪਰ ਮਨ ਹੀ ਮਨ ਮੋਹਨ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਰਿਹਾ ਸੀ | ਸੁਨੀਤਾ ਨੇ ਨੀਵੀਂ ਪਾਉਂਦਿਆਂ ਹੋਇਆਂ ਕਿਹਾ ਕਿ ਜਾਣ ਤੋਂ ਪਹਿਲਾਂ ਮੇਰੇ ਘਰਦਿਆਂ ਨਾਲ ਵਿਆਹ ਦੀ ਗੱਲ ਕਰਕੇ ਜਾਓ | ਮੋਹਨ ਨੂੰ ਤਾਂ ਆਪਣੇ ਸਵਾਲ ਦਾ ਜਵਾਬ ਬਿਨਾਂ ਕੋਸ਼ਿਸ਼ ਕੀਤਿਆਂ ਹੀ ਮਿਲ ਗਿਆ | ਉਹ ਮਨ ਹੀ ਮਨ ਰੱਬ ਦਾ ਸ਼ੁਕਰ ਮਨਾ ਰਿਹਾ ਸੀ | ਸਟੇਸ਼ਨ ਆਉਣ 'ਤੇ ਮਨ ਵਿਚ ਬਹੁਤ ਸਾਰੇ ਸੁਪਨੇ ਲੈ ਕੇ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਮੰਜ਼ਲ ਵੱਲ ਚਲ ਪਏ |
ਮੋਹਨ ਨੂੰ ਤਾਂ ਕਾਹਲੀ ਪੈ ਰਹੀ ਸੀ ਕਿ ਉਹ ਕਦੋਂ ਘਰ ਪਹੁੰਚੇ ਤੇ ਇਹ ਖ਼ੁਸ਼ਖ਼ਬਰੀ ਆਪਣੀ ਮਾਂ ਨੂੰ ਦੱਸੇ, ਜਿਹੜੀ ਰੋਜ਼ ਉਸ ਨੂੰ ਕਹਿੰਦੀ ਸੀ ਕਿ ਪੁੱਤ ਮੈਨੂੰ ਜਿਊਾਦਿਆਂ ਨੂੰ ਹ ਲਿਆ ਦੇ | ਮੋਹਨ ਨੇ ਆਪਣੀ ਮਾਂ ਨੂੰ ਘਰ ਆਉਂਦਿਆਂ ਗਲਵੱਕੜੀ ਵਿਚ ਲਿਆ ਤੇ ਕਹਿਣ ਲੱਗਾ, 'ਮਾਂ ਜੇ ਤੰੂ ਕਹਿੰਦੀ ਏ ਤਾਂ ਮੈਂ ਤੈਨੂੰ ਨੂੰ ਹ ਲਿਆ ਹੀ ਦੇਂਦਾ ਹਾਂ |' ਮਾਂ ਬੜੀ ਖੁਸ਼ ਹੋਈ ਅਤੇ ਨੂੰ ਹ ਦੇ ਸੁਪਨੇ ਵੇਖਣ ਲੱਗੀ | ਐਤਵਾਰ ਮੋਹਨ ਆਪਣੀ ਮਾਂ ਨੂੰ ਲੈ ਕੇ ਸੁਨੀਤਾ ਦੇ ਘਰ ਚਲਾ ਗਿਆ | ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਜਾਤ-ਬਰਾਦਰੀ ਦੀਵਾਰ ਵਾਂਗ ਵਿਚ ਆ ਕੇ ਖੜ੍ਹੀ ਹੋ ਗਈ | ਸੁਨੀਤਾ ਦਾ ਪਿਓ ਇਸ ਰਿਸ਼ਤੇ ਵਾਸਤੇ ਰਾਜ਼ੀ ਨਹੀਂ ਸੀ | ਖੁਸ਼ੀ ਦਾ ਮਾਹੌਲ ਪ੍ਰੇਸ਼ਾਨੀ ਵਿਚ ਬਦਲ ਗਿਆ | ਪਿਓ ਨੇ ਸੁਨੀਤਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫ਼ੈਸਲੇ 'ਤੇ ਚੱਟਾਨ ਵਾਂਗ ਅਡਿੱਗ ਸੀ | ਅੰਤ ਵਿਚ ਫ਼ੈਸਲਾ ਬੱਚਿਆਂ ਦੇ ਪੱਖ ਵਿਚ ਹੋਇਆ ਅਤੇ ਰਿਸ਼ਤਾ ਪੱਕਾ ਹੋ ਗਿਆ | ਮੋਹਨ ਨੇ ਕਿਹਾ ਕਿ ਉਹ ਬਿਨਾਂ ਦਹੇਜ ਤੋਂ ਸਾਦੇ ਢੰਗ ਨਾਲ ਵਿਆਹ ਦੇ ਹੱਕ ਵਿਚ ਹੈ | ਕੁੜੀ ਵਾਲੇ ਇਹ ਗੱਲ ਸੁਣ ਕੇ ਹੋਰ ਵੀ ਖੁਸ਼ ਹੋਏ ਕਿ ਉਨ੍ਹਾਂ ਦੀ ਧੀ ਕਿੱਡੇ ਉੱਚੇ ਵਿਚਾਰਾਂ ਵਾਲੇ ਲੋਕਾਂ ਦੇ ਘਰ ਜਾ ਰਹੀ ਹੈ | ਅਗਲੇ ਹਫ਼ਤੇ ਸਾਦੇ ਢੰਗ ਨਾਲ ਦੋਵਾਂ ਦੀ ਕੁੜਮਾਈ ਦੀ ਰਸਮ ਹੋਈ ਤੇ ਮੋਹਨ ਵਿਦੇਸ਼ ਚਲਾ ਗਿਆ | ਮੋਹਨ ਅਤੇ ਸੁਨੀਤਾ ਅਕਸਰ ਆਪਸ ਵਿਚ ਰੋਜ਼ ਗੱਲਬਾਤ ਕਰਦੇ ਸਨ | ਦੋਵੇਂ ਆਪਸ ਵਿਚ ਬਹੁਤ ਖੁਸ਼ ਸਨ |
ਪਰ ਇਹ ਖ਼ੁਸ਼ੀ ਕੁਝ ਹੀ ਦਿਨਾਂ ਬਾਅਦ ਗ਼ਮ ਵਿਚ ਬਦਲ ਗਈ ਜਦੋਂ ਖਿਆਲਾਂ ਵਿਚ ਖੋਈ ਹੋਈ ਸੁਨੀਤਾ ਗੱਡੀ ਵਿਚੋਂ ਉਤਰਨ ਲੱਗੀ ਤਾਂ ਉਸ ਦਾ ਪੈਰ ਪਲੇਟਫਾਰਮ 'ਤੇ ਰੱਖਣ ਦੀ ਬਜਾਏ ਲਾਈਨਾਂ ਵਿਚ ਫਸ ਗਿਆ | ਲੋਕਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤਦ ਤੱਕ ਉਸ ਦਾ ਪੈਰ ਲੱਤ ਨਾਲੋਂ ਵੱਖਰਾ ਹੋ ਚੁੱਕਾ ਸੀ | ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਦੱਸਿਆ ਕਿ ਸਾਰੇ ਸਰੀਰ ਵਿਚ ਜ਼ਹਿਰ ਫੈਲਣ ਦਾ ਡਰ ਹੈ ਇਸ ਲਈ ਉਸ ਦੀ ਲੱਤ ਕੱਟਣੀ ਪਵੇਗੀ | ਇਹ ਸੁਣਦਿਆਂ ਹੀ ਉਸ ਦੀ ਮਾਂ ਬੇਹੋਸ਼ ਹੋ ਗਈ | ਸਾਰੇ ਪਰਿਵਾਰ ਨੂੰ ਇਹ ਚਿੰਤਾ ਸੀ ਕਿ ਜਾਨ ਤਾਂ ਬਚ ਗਈ, ਪਰ ਹੁਣ ਉਸ ਦੇ ਵਿਆਹ ਦਾ ਕੀ ਬਣੇਗਾ? ਮੋਹਨ ਤਾਂ ਹੁਣ ਅਪੰਗ ਨਾਲ ਵਿਆਹ ਨਹੀਂ ਕਰਵਾਏਗਾ | ਕਿਸੇ ਦੀ ਵੀ ਹਿੰਮਤ ਨਹੀਂ ਸੀ ਪੈ ਰਹੀ, ਜੋ ਇਸ ਘਟਨਾ ਦੀ ਜਾਣਕਾਰੀ ਮੋਹਨ ਨੂੰ ਦੇ ਸਕੇ | ਅੰਤ ਵਿਚ ਮੋਹਨ ਦੀ ਮਾਂ ਨੂੰ ਇਸ ਦਰਦਨਾਕ ਹਾਦਸੇ ਬਾਰੇ ਦੱਸਿਆ ਗਿਆ |
ਮੋਹਨ ਦੀ ਮਾਂ ਨੇ ਇਸ ਘਟਨਾ ਬਾਰੇ ਦੱਸਦਿਆਂ ਉਸ ਨੂੰ ਜਲਦੀ ਵਾਪਸ ਆਉਣ ਲਈ ਕਿਹਾ | ਕੁਝ ਹੀ ਦਿਨਾਂ 'ਚ ਮੋਹਨ ਆ ਗਿਆ ਅਤੇ ਕੁਝ ਸਮੇਂ ਬਾਅਦ ਹੀ ਦੋਵੇਂ ਹਸਪਤਾਲ ਪਹੁੰਚ ਗਏ | ਦੋਵੇਂ ਬੜੇ ਹੌਸਲੇ ਵਿਚ ਸਨ ਤੇ ਦੂਜੇ ਪਾਸੇ ਕੁੜੀ ਵਾਲੇ ਡੰੂਘੇ ਸਦਮੇ ਵਿਚ ਸਨ ਕਿ ਪਤਾ ਨਹੀਂ ਕਦੋਂ ਇਨ੍ਹਾਂ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਸੁਣਾ ਦੇਣਾ ਹੈ | ਮੋਹਨ ਨੇ ਸੁਨੀਤਾ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, ਹੌਸਲਾ ਰੱਖ ਸਭ ਠੀਕ ਹੋ ਜਾਵੇਗਾ | ਉਹ ਉਸ ਦਾ ਹੈ ਅਤੇ ਹਮੇਸ਼ਾ ਉਸ ਦਾ ਰਹੇਗਾ | ਇਹ ਸੁਣ ਕੇ ਇੰਜ ਲੱਗ ਰਿਹਾ ਸੀ, ਜਿਵੇਂ ਉਹ ਸਾਰਾ ਆਪਣਾ ਦੁੱਖ ਭੁੱਲ ਗਈ ਹੋਵੇ | ਉਸ ਦੇ ਚਿਹਰੇ ਦਾ ਤਾਂ ਰੰਗ ਹੀ ਬਦਲ ਗਿਆ ਸੀ | ਮੋਹਨ ਦੀ ਮਾਂ ਨੇ ਕਿਹਾ ਕਿ ਉਹ ਆਪਣੀ ਨੂੰ ਹ ਨੂੰ ਇਸ ਹਾਲਤ ਵਿਚ ਆਪਣੇ ਨਾਲ ਰੱਖੇਗੀ, ਇਸ ਕਰਕੇ ਤੁਸੀਂ ਸ਼ਾਦੀ ਦਾ ਇੰਤਜ਼ਾਮ ਕਰੋ, ਅਸੀਂ ਹਸਪਤਾਲ ਤੋਂ ਹੀ ਆਪਣੀ ਨੂੰ ਹ ਘਰ ਲੈ ਕੇ ਜਾਵਾਂਗੇ | ਮੋਹਨ ਨੇ ਆਪਣੀ ਮਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ ਸ਼ੁਕਰ ਹੈ ਉਸ ਵਾਹਿਗੁਰੂ ਦਾ ਜਿਸ ਨੇ ਉਸ ਦੀ ਜਾਨ ਤਾਂ ਬਚਾ ਦਿੱਤੀ, ਹੁਣ ਉਹ ਉਸ ਤੋਂ ਦੂਰ ਨਹੀਂ ਰਹਿ ਸਕਦਾ, ਕਿਉਂਕਿ ਦੋਵਾਂ ਨੂੰ ਇਕ-ਦੂਜੇ ਦੀ ਬਹੁਤ ਲੋੜ ਹੈ | ਇਹ ਗੱਲ ਸੁਣ ਕੇ ਸੁਨੀਤਾ ਦਾ ਪਿਓ ਮੋਹਨ ਦੇ ਪੈਰੀਂ ਪੈ ਗਿਆ | ਮੋਹਨ ਨੇ ਸਤਿਕਾਰ ਨਾਲ ਹੱਥ ਜੋੜਦਿਆਂ ਕਿਹਾ, 'ਤੁਸੀਂ ਆਪਣੀ ਕੁੜੀ ਨੂੰ ਪੁੱਛੋ, ਜੇ ਮੇਰੀ ਲੱਤ ਕੱਟੀ ਜਾਂਦੀ ਤਾਂ ਉਹ ਮੈਨੂੰ ਛੱਡ ਦੇਂਦੀ |' ਸਾਡਾ ਪਿਆਰ ਸੱਚਾ ਹੈ, ਜਿਹੜਾ ਧਰਮ, ਜਾਤ, ਬਰਾਦਰੀ, ਦਾਜ ਅਤੇ ਸਰੀਰਕ ਸੰੁਦਰਤਾ ਤੋਂ ਬਹੁਤ ਉੱਪਰ ਹੈ | ਗਮ-ਖੁਸ਼ੀ ਵਿਚ ਬਦਲ ਗਿਆ, ਸੁਨੀਤਾ ਹਸਪਤਾਲ ਤੋਂ ਡੋਲੀ ਵਿਚ ਬੈਠ ਕੇ ਸਹੁਰੇ ਘਰ ਚਲੀ ਗਈ ਤੇ ਮਨ ਹੀ ਮਨ ਸੋਚ ਰਹੀ ਸੀ ਕਿ ਉਹ ਕਿੰਨੀ ਕਿਸਮਤ ਵਾਲੀ ਹੈ, ਜਿਸ ਨੂੰ ਮੋਹਨ ਵਰਗਾ ਪਤੀ ਮਿਲਿਆ ਹੈ, ਇੰਨੇ ਨੂੰ ਮੋਹਨ ਨੇ ਕਿਹਾ ਮੈਂ ਵੀ ਬਹੁਤ ਕਿਸਮਤ ਵਾਲਾ ਹਾਂ, ਜਿਸ ਨੂੰ ਤੇਰੇ ਵਰਗੀ ਪਤਨੀ ਮਿਲੀ ਹੈ, ਸੁਨੀਤਾ ਨੇ ਸ਼ਰਮਾ ਕੇ ਨੀਵੀਂ ਪਾ ਲਈ |

-ਮੋਬਾਈਲ : 98782-49944.

'ਆਂਡਾ' ਗੋਲ ਕਿਉਂ ਹੈ?


ਆਂਡਾ... ਇਹ ਕੁੱਕੜੀ ਦੇਂਦੀ ਹੈ, ਇਹ ਸਵਾਲ ਸਦੀਆਂ ਤੋਂ ਚਲਦਾ ਆ ਰਿਹਾ ਹੈ... ਪਹਿਲਾਂ ਕੁਕੜੀ ਆਈ ਕਿ ਆਂਡਾ? ਇਹ ਇਕ ਉਲਝਣ ਬਣੀ ਹੋਈ ਹੈ, ਅੜੌਣੀ, ਇਸ ਦਾ ਸਹੀ ਜਵਾਬ ਅੱਜ ਤਾੲੀਂ ਕੋਈ ਨਹੀਂ ਦੇ ਸਕਿਆ | ਹਾਂ, ਊਟ-ਪਟਾਂਗ, ਹਾਸੋਹੀਣੀਆਂ ਦਲੀਲਾਂ ਕਈਆਂ ਨੇ ਦਿੱਤੀਆਂ ਹਨ | ਕੱੁਕੜ ਨੂੰ ਬੜੀ ਤਕਲੀਫ ਹੋਈ ਹੈ, ਮੈਨੂੰ ਕੋਈ ਪੁੱਛਦਾ ਹੀ ਨਹੀਂ | ਭਲਾ ਮੇਰੇ ਬਿਨਾਂ ਕੁੱਕੜੀ ਆਂਡਾ ਦੇ ਸਕਦੀ ਹੈ?
ਪਰ ਬੰਦਾ ਬੜਾ ਤੇਜ਼ ਬੁੱਧੀ ਵਾਲਾ ਹੈ, ਇਹਨੇ ਮੁਰਗੀਖਾਨੇ ਖੋਲੇ ਹੋਏ ਹਨ, ਜਿਨ੍ਹਾਂ 'ਚ ਇਨ੍ਹਾਂ ਨੇ ਟੀਕੇ ਤੋਂ ਬਹੁਤ ਮੁਰਗੀਆਂ ਤੋਂ ਆਂਡੇ ਲੈ ਲਏ ਹਨ |
ਜੇਕਰ ਬੈਲ, ਢੱਗਿਆਂ, ਭੇਡ-ਬੱਕਰੀਆਂ ਤੋਂ ਬਿਨਾਂ ਇਹ ਇਕ-ਦੂਜੇ ਦੀ ਉਮੰਗ-ਕੁਦਰਤ ਦੇ ਸਾਜੇ ਨਿਯਮ ਅਨੁਸਾਰ ਸਿੱਧਾ ਮੇਲ ਕਰਾਏ ਬਿਨਾਂ ਬਸ ਟੀਕੇ ਦੁਆਰਾ ਉਨ੍ਹਾਂ ਤੋਂ ਬੱਚੇ ਪੈਦਾ ਕਰਵਾ ਸਕਦੇ ਹਨ ਤਾਂ ਇਹ ਕੁੱਕੜ-ਕੁੱਕੜੀਆਂ ਕੀ ਚੀਜ਼ ਹਨ | ਖੈਰ, ਗੱਲ 'ਆਂਡੇ' ਦੀ ਕਰੀਏ, ਇਹ ਵੈੱਜ (ਵੈਜੀਟੇਰੀਅਨ) ਵੀ ਹੈ, ਨਾਨ ਵੈੱਜ ਵੀ ਹੈ |
ਇਹਨੂੰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ | ਇਹ ਸਾਰੇ ਸੰਸਾਰ 'ਚ, ਸਭੇ ਸ਼ਹਿਰਾਂ 'ਚ, ਸਭੇ ਪਿੰਡਾਂ ਵਿਚ, ਸਵੇਰ ਦੇ ਨਾਸ਼ਤੇ 'ਚ ਤਾਂ ਖੂਬ ਵਰਤਿਆ ਜਾਂਦਾ ਹੈ | ਜਿਥੇ ਵੇਖੋ, ਬ੍ਰੈੱਡ ਤੇ ਆਂਡਾ | ਆਮਲੇਟ ਬਣਾਓ, ਭਾਵੇਂ ਉਬਲਿਆ, ਹਾਫ਼-ਉਬਲਿਆ ਆਂਡਾ ਭਾਵੇਂ ਭੁਰਜੀ... ਬ੍ਰੈੱਡ ਯਾਨਿ ਡਬਲ ਰੋਟੀ, ਇਨ੍ਹਾਂ ਦੋਵਾਂ ਦਾ ਮੇਲ ਖੂਬ ਹੈ | ਕਈ ਤਾਂ ਆਂਡੇ ਨੂੰ ਕੱਚਾ ਹੀ ਪੀ ਜਾਂਦੇ ਹਨ, ਆਂਡੇ ਤੋਂ ਇਕ ਨਿੱਕਾ ਜਿਹਾ ਛਿਲਕਾ ਲਾਹ ਕੇ ਉਹਨੂੰ ਸਿੱਧਾ ਮੰੂਹ ਵਿਚ ਉਲੱਦ ਦਿੰਦੇ ਹਨ |
ਆਂਡੇ ਖਾਓ, ਸਿਹਤਾਂ ਬਣਾਓ |
ਪਰ ਇਕ ਸਾਇੰਸਦਾਨ ਨੇ ਇਹ ਨਵੀਂ ਖੋਜ ਪੇਸ਼ ਕੀਤੀ ਕਿ ਆਂਡਾ ਬਿਲਕੁਲ ਹੀ ਸਿਹਤ ਵਰਧਕ ਨਹੀਂ ਹੈ, ਇਹ ਕਈ-ਕਈ ਵਿਕਾਰਾਂ ਨੂੰ ਸਰੀਰ 'ਚ ਪੈਦਾ ਕਰਦਾ ਹੈ | ਪਰ ਲੋਕਾਂ ਨੇ ਇਸ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ, ਡਰੇ ਵੀ ਨਹੀਂ, ਖਾਈ ਜਾਂਦੇ ਹਨ ਤੇ ਖਾਈ ਜਾਂਦੇ ਹਨ |
ਅੱਜਕਲ੍ਹ ਆਂਡਾ ਵੀ ਬਹੁਤ ਮਹਿੰਗਾ ਹੋ ਗਿਆ ਹੈ | ਕਿਤੇ ਅਠੱਨੀ 'ਚ ਇਕ ਮਿਲ ਜਾਂਦਾ ਸੀ, ਅੱਜਕਲ੍ਹ ਤਾਂ ਇਥੇ 7 ਤੋਂ 10 ਰੁਪਏ ਦਾ ਇਕ ਮਿਲ ਰਿਹਾ ਹੈ | ਲੋਕੀਂ ਫਿਰ ਵੀ ਖਰੀਦੀ ਜਾਂਦੇ ਹਨ | ਆਂਡਾ ਸੜ ਜਾਏ, ਪੁਰਾਣਾ ਹੋ ਜਾਏ ਤਾਂ ਉਸ ਤੋਂ ਬੜੀ ਬਦਬੂ ਆਉਂਦੀ ਹੈ | ਉਹ ਵੀ ਬੜੇ ਕੰਮ ਦੀ ਚੀਜ਼ ਜੇ, ਭਿ੍ਸ਼ਟ, ਗੰਦੇ ਨੇਤਾਵਾਂ ਵਿਰੁੱਧ ਪ੍ਰੋਟੈਸਟ ਕਰਨ ਵਾਲਿਆਂ ਦੇ, ਜਿਉਂ ਹੀ ਨੇਤਾ ਜੀ ਸਾਹਮਣੇ ਜ਼ਾਹਰ ਹੁੰਦੇ ਹਨ, ਇਹ ਪ੍ਰੋਟੈਸਟਰ ਉਨ੍ਹਾਂ 'ਤੇ ਗੰਦੇ ਆਂਡੇ ਤੇ ਸੜੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੰਦੇ ਹਨ, ਘਰੋਂ ਨ੍ਹਾ-ਧੋ ਕੇ ਚਿੱਟੇ ਕੱਪੜਿਆਂ 'ਚ ਤਿਆਰ ਹੋ ਕੇ, ਨੇਤਾ ਜੀ, ਸੜੇ ਆਂਡਿਆਂ, ਗਲੇ ਟਮਾਟਰਾਂ ਦੀ ਦੁਰਗੰਧ ਨਾਲ ਮੰੂਹ ਤੋਂ ਲੈ ਕੇ, ਕੱਪੜਿਆਂ ਤੱਕ ਭਰ ਜਾਂਦੇ ਹਨ |
ਇਕੋ ਵੇਲੇ ਇਕ ਬੰਦਾ ਉੱਪਰਥਲੀ ਕਿੰਨੇ ਆਂਡੇ ਖਾ ਸਕਦਾ ਹੈ, ਇਹਦੇ ਵੀ ਮੁਕਾਬਲੇ ਲਗਦੇ ਹਨ |
ਪਤੈ, ਸਪੇਨ ਵਿਚ ਹਰ ਸਾਲ, ਟਮਾਟਰਾਂ ਦੀ ਮਿਝ ਕੱਢਣ ਦਾ ਇਕ ਆਮ ਮੇਲਾ ਲਗਦਾ ਹੈ | ਢੇਰ ਕਿੱਲੋ ਟਮਾਟਰਾਂ 'ਤੇ ਲੋਕੀਂ ਨੰਗੇ ਪਿੰਡੇ, ਨੰਗੇ ਪੈਰੀਂ ਖੜ੍ਹੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਇਕੱਠੇ ਖੁਸ਼ੀ ਨਾਲ ਮਿੱਧਣ ਲਗਦੇ ਹਨ | ਮੁਆਫ਼ ਕਰਨਾ ਸਾਡੇ ਇਥੇ ਕਈ ਵੱਡੇ ਹੋਟਲਾਂ 'ਚ, ਢਾਬਿਆਂ 'ਚ ਆਟਾ ਵੀ ਇਸੇ ਤਰ੍ਹਾਂ ਮਿੱਧਿਆ (ਗੰੁਨਿਆ) ਜਾਂਦਾ ਹੈ | ਹਾਂ ਸਪੇਨ ਦੇ ਲੋਕੀਂ ਵੀ ਇਕ-ਦੂਜੇ 'ਤੇ ਟਮਾਟਰ ਸੁੱਟਦੇ ਹਨ | ਹਾਏ ਭਾਰਤ ਤੇ ਪਾਕਿਸਤਾਨ ਦੀ ਜਨਤਾ | ਅੱਜਕਲ੍ਹ ਭਾਰਤ 'ਚ ਅਚਾਨਕ ਟਮਾਟਰ 30 ਤੋਂ 40 ਰੁਪਏ ਕਿਲੋ ਹਨ ਤੇ ਪਾਕਿਸਤਾਨ ਵਿਚ 150 ਰੁਪਏ ਕਿਲੋ |
ਖ਼ੈਰ, ਸਾਡਾ ਮੁੱਖ ਵਿਸ਼ਾ ਹੈ ਆਂਡਿਆਂ ਦਾ | ਪੰਜਾਬੀ ਫ਼ਿਲਮ 'ਮਾਮਾ ਜੀ' ਵਿਚ ਗੋਪਾਲ ਸਹਿਗਲ ਦਾ ਰੋਲ ਭੋਲੇ ਭਾਲੇ ਗੁਪਾਲੇ ਦਾ ਸੀ, ਉਹ ਆਪਣੀ ਭੈਣ ਦੇ ਘਰ ਹੀ ਰਹਿੰਦਾ ਸੀ, ਮਾਤਾ-ਪਿਤਾ ਖੁਣੋਂ ਯਤੀਮ ਸੀ, ਉਹਨੂੰ ਸਭੇ ਝੱਲਾ ਸਮਝਦੇ ਸਨ | ਇਕ ਦਿਨ ਸਵੇਰੇ-ਸਵੇਰੇ ਉਹਦੀ ਭੈਣ ਨੇ ਉਹਨੂੰ ਇਕ ਰੁਪਿਆ ਦੇ ਕੇ, ਕਿਹਾ ਗੋਪਾਲਿਆ ਤੇਰੇ ਜੀਜਾ ਜੀ ਨੇ ਕੰਮ 'ਤੇ ਜਾਣਾ ਹੈ, ਉਹਨੂੰ ਇਕ ਰੁਪਏ ਦੇ ਦੋ ਸਿੱਕੇ ਦੇ ਕੇ ਕਿਹਾ, ਜਾਹ ਇਕ ਰੁਪਏ ਦੇ ਆਂਡੇ ਤੇ ਇਕ ਰੁਪਏ ਦੀ ਡਬਲ ਰੋਟੀ ਲੈ ਆ |
ਗੋਪਾਲਾ, ਜੀ ਭੈਣ ਜੀ ਕਹਿ ਕੇ ਚਲਾ ਗਿਆ | ਕਾਫੀ ਦੇਰ ਹੋ ਗਈ, ਉਹ ਮੁੜਿਆ ਨਾ | ਭੈਣ ਵੀ ਕਾਹਲੀ ਪੈ ਗਈ, ਵੇਖਿਆ ਗੋਪਾਲਾ ਲੱਥੇ ਮੰੂਹ ਨਾਲ ਖਾਲੀ ਹੱਥ ਵਾਪਸ ਆ ਗਿਆ | ਭੈਣ ਨੇ ਪੁੱਛਿਆ ਵੇ ਕੀ ਹੋਇਆ ਈ |
ਉਹਨੇ ਜਵਾਬ ਦਿੱਤਾ, 'ਭੈਣ ਜੀ, ਮੈਨੂੰ ਸਮਝ ਹੀ ਨਹੀਂ ਆਈ...ਕਿਹੜੇ ਰੁਪਏ ਦੇ ਆਂਡੇ ਲੈਣੇ ਹਨ ਤੇ ਕਿਹੜੇ ਦੀ ਡਬਲ ਰੋਟੀ |'
ਭੈਣ ਵਿਚਾਰੀ ਕੀ ਕਰੇ |
'ਆਂਡਾ ਇਕ ਹੋਰ ਤਰ੍ਹਾਂ ਵੀ ਬੜਾ ਮਸ਼ਹੂਰ ਹੈ |'
ਇਕ ਮਾਸਟਰ ਜੀ, ਵਿਦਿਆਰਥੀਆਂ ਵਲੋਂ ਲਿਖੇ ਗਏ ਲੇਖ ਦੇ ਪੇਪਰ ਪੜ੍ਹ ਰਹੇ ਸਨ | ਵਿਸ਼ਾ ਇਹ ਸੀ 'ਫੱੁਟਬਾਲ 'ਤੇ ਲੇਖ ਲਿਖੋ |'
ਇਕ ਵਿਦਿਆਰਥੀ ਨੇ ਲੇਖ ਬਸ ਇਕ ਦੋ ਪੈਰਾਗ੍ਰਾਫ਼ 'ਚ ਹੀ ਇਉਂ ਲਿਖਿਆ ਸੀ, 'ਫੱੁਟਬਾਲ ਕਿਉਂ ਗੋਲ ਹੈ? ਕਿਉਂਕਿ ਧਰਤੀ ਵੀ ਗੋਲ ਹੈ | ਬੰਦੇ ਦਾ ਸਿਰ ਵੀ ਗੋਲ ਹੈ, ਡੰਡਾ ਵੀ ਗੋਲ ਹੈ, ਇਸੇ ਲਈ ਫੁੱਟਬਾਲ ਵੀ ਗੋਲ ਹੈ |'
ਮਾਸਟਰ ਜੀ ਨੇ ਉਹਦੇ ਥੱਲੇ ਹੀ ਲਿਖ ਦਿੱਤਾ, 'ਚੰਗੀ ਤਰ੍ਹਾਂ ਵੇਖ, ਸਿਫਰ ਵੀ ਗੋਲ ਹੈ... ਤੈਨੂੰ ਮਿਲਿਆ ਨੰਬਰ ਵੀ ਗੋਲ ਹੈ |'
ਮਾਸਟਰ ਜੀ ਨੇ ਨੰਬਰ ਲਿਖਿਆ ਸੀ, ਸਿਫਰ, ਯਾਨਿ ਜ਼ੀਰੋ... |
* ਇਕ ਭਾਈ ਥੜ੍ਹੀ 'ਤੇ ਦੁਕਾਨ ਲਾਈ ਆਂਡੇ ਵੇਚ ਰਿਹਾ ਸੀ | ਇਕ ਬੜਾ ਚਲਾਕ ਬੁੱਧੀ ਵਾਲਾ ਗਾਹਕ ਆਇਆ, ਉਸ ਨੇ ਭਾਅ ਪੁੱਛਿਆ, ਉਹਨੇ ਕਿਹਾ, '6 ਰੁਪਏ ਦਾ ਇਕ |'
ਉਸ ਨੇ ਇਕ ਆਂਡਾ ਚੁੱਕ ਕੇ ਵੇਖਿਆ, ਉਹਨੇ ਭਾਈ ਨੂੰ ਤਨਜ਼ ਕਰਦਿਆਂ ਆਖਿਆ, 'ਲੈ...ਅ...ਤੇਰਾ ਆਂਡਾ ਤਾਂ ਬਹੁਤ ਛੋਟਾ ਹੈ, ਉਹ ਦੂਜਾ ਆਂਡੇ ਵਾਲਾ ਤਾਂ ਐਨਾ ਮੋਟਾ-ਮੋਟਾ ਆਂਡਾ ਛੇ ਰੁਪਿਆਂ 'ਚ ਵੇਚ ਰਿਹਾ ਹੈ... ਇਸ ਤੋਂ ਡਬਲ |'
ਆਂਡੇ ਵਾਲੇ ਨੇ ਵੀ ਉਸੇ ਲਹਿਜ਼ੇ ਵਿਚ ਜਵਾਬ ਦਿੱਤਾ, 'ਲੈ...ਅ... ਅਸਾਂ ਇਕ ਰੁਪਏ ਬਦਲੇ ਵਿਚਾਰੀ ਕੁੱਕੜੀ ਨੂੰ ਦੁੱਖ ਜ਼ਰੂਰ ਦੇਣਾ ਹੈ |'

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸਰੀਰ ਸਿਹਤਮੰਦ ਤੇ ਅਰੋਗ ਹੋਵੇ ਤਾਂ ਹੀ ਵਿਅਕਤੀ ਰੁਟੀਨ ਠੀਕ ਢੰਗ ਨਾਲ ਨਿਭਾਅ ਸਕਦਾ ਹੈ | ਆਪਣੇ ਕੰਮ ਤੇ ਮਿਹਨਤ ਕਰ ਸਕਦਾ ਹੈ |
• ਖ਼ੁਸ਼ੀ ਦਾ ਸੰਕਲਪ ਸਿਰਜਣਾ ਵਿਚ ਹੈ ਤੇ ਸਿਰਜਣਾ ਕੰਮ ਤੋਂ ਬਿਨਾਂ ਸੰਭਵ ਹੀ ਨਹੀਂ |
• ਅਧਿਆਪਕ ਰਾਹ ਦਿਖਾਉਣ ਦਾ ਕੰਮ ਕਰਦੇ ਹਨ ਪਰ ਚਲਣਾ ਸਾਨੂੰ ਖੁਦ ਹੀ ਪੈਂਦਾ ਹੈ |
• ਆਰਥਿਕ ਮਾਹਿਰਾਂ ਅਨੁਸਾਰ ਜੇ ਕੋਈ ਕੰਮ ਮਨਪ੍ਰਚਾਵੇ, ਸੇਵਾ ਜਾਂ ਸ਼ੌਕ ਨਾਲ ਕੀਤਾ ਜਾਵੇ ਅਤੇ ਉਸ ਰਾਹੀਂ ਧਨ ਦੀ ਪ੍ਰਾਪਤੀ ਨਾ ਹੋਵੇ ਤਾਂ ਉਸ ਨੂੰ ਕੰਮ ਨਹੀਂ ਕਿਹਾ ਜਾਂਦਾ ਪਰ ਜਿਸ ਕੰਮ ਵਿਚ ਮਨਪ੍ਰਚਾਵੇ ਦੇ ਨਾਲ-ਨਾਲ ਧਨ ਦੀ ਪ੍ਰਾਪਤੀ ਹੋਵੇ ਤਾਂ ਉਹ ਕੰਮ ਬਣ ਜਾਂਦਾ ਹੈ |
• ਮਨੁੱਖ ਦੇ ਸਾਰੇ ਕਾਰਜ ਇਨ੍ਹਾਂ ਸੱਤਾਂ ਵਿਚੋਂ ਕਿਸੇ ਇਕ ਵਜ੍ਹਾ ਕਾਰਨ ਹੁੰਦੇ ਹਨ : ਮੌਕਾ, ਪ੍ਰਕ੍ਰਿਤੀ, ਮਜਬੂਰੀ, ਆਦਤ, ਕਾਰਨ, ਜਨੂੰਨ ਤੇ ਇੱਛਾ |
• ਆਪਣੇ ਕੰਮ ਨੂੰ ਜਲਦੀ ਪੂਰਾ ਕਰਨ ਦੀ ਇੱਛਾ ਵਾਲਾ ਵਿਅਕਤੀ ਨਛੱਤਰਾਂ ਦੀ ਉਡੀਕ ਨਹੀਂ ਕਰਦਾ |
• ਕੰਮ ਕਦੇ ਵੀ ਵੱਧ ਨਹੀਂ ਹੁੰਦਾ | ਚਿੰਤਾ ਉਸ ਨੂੰ ਵੱਧ ਤੋਂ ਵੱਧ ਬਣਾ ਦਿੰਦੀ ਹੈ |
• ਕੋਈ ਵਿਅਕਤੀ ਆਪਣੇ ਕੰਮ ਨਾਲ ਮਹਾਨ ਬਣਦਾ ਹੈ, ਜਨਮ ਤੋਂ ਮਹਾਨ ਨਹੀਂ ਹੁੰਦਾ | • ਸਹੀ ਕੰਮ ਉਹ ਕਲਾ ਹੈ ਜੋ ਸਿਖਲਾਈ ਤੇ ਆਦਤ ਨਾਲ ਆਉਂਦੀ ਹੈ |
• ਆਪਣਾ ਕੰਮ ਸਮੇਂ ਸਿਰ ਕਰਦੇ ਰਹੋ, ਜਿੰਨਾ ਅਸੀਂ ਕਿਸੇ ਕੰਮ ਦੇ ਪ੍ਰਤੀ ਗਹਿਰਾਈ ਵਿਚ ਜਾਂਦੇ ਜਾਵਾਂਗੇ, ਓਨਾ ਹੀ ਅਸੀਂ ਉੱਪਰ ਉਠਦੇ ਜਾਵਾਂਗੇ |
• ਤੁਹਾਡਾ ਅਧਿਕਾਰ ਕਰਮ ਉਤੇ ਹੈ, ਫਲ ਦੀ ਪ੍ਰਾਪਤੀ ਉਤੇ ਬਿਲਕੁਲ ਨਹੀਂ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਕਹਾਣੀ ਜਾਦੂਗਰੀ

 (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅੱਜ ਨਾਜ਼ਰ ਫ਼ੌਜੀ ਨੂੰ ਤਨਖਾਹ ਮਿਲੀ ਸੀ। ਉਸ ਨੇ ਮੈਨੇਜਰ ਤੋਂ ਇਕ ਘੰਟਾ ਪਹਿਲਾਂ ਛੁੱਟੀ ਲੈ ਲਈ ਸੀ। ਸਾਈਕਲ 'ਤੇ ਛਾਉਣੀ ਵਿਚ ਸਿੱਧਾ ਫ਼ੌਜੀ ਕੰਟੀਨ ਵਿਚ ਗਿਆ। ਘਰ ਦਾ ਸਾਰਾ ਸੌਦਾ ਖਰੀਦਿਆ। ਦੋ ਬੋਤਲਾਂ ਰੰਮ ਦੀਆਂ ਖਰੀਦੀਆਂ। ਕੰਟੀਨ ਕੋਲ ਬਣੀ ਬੀਅਰ ਬਾਰ ਵਿਚ ਗਿਆ। ਬੀਅਰ ਬਾਰ ਵਿਚ ਬੈਠ ਕੇ ਇਕ ਪੈੱਗ ਰੰਮ ਦਾ ਲਾਇਆ ਤੇ ਅੰਡਿਆਂ ਦੀ ਭੁਰਜੀ ਖਾਧੀ। ਬਾਰ ਵਿਚ ਪਏ ਟੱਬ 'ਚੋਂ ਖਾਲੀ ਅਧੀਆ ਚੁੱਕਿਆ। ਫਿਰ ਬੋਤਲ ਵਿਚੋਂ ਅਧੀਆ ਭਰ ਲਿਆ। ਸਾਈਕਲ 'ਤੇ ਲੱਤ ਦੇ ਕੇ ਪਿੰਡ ਨੂੰ ਤੁਰ ਪਿਆ। ਦਿਨ ਅਜੇ ਚਲਕੋਰੀ ਖੜ੍ਹਾ ਸੀ। ਮਿੱਠੂ ਤੇ ਉਸ ਦੇ ਨਾਲ ਦੋ ਛੋਹਰ ਅਜੇ ਇੱਜੜ ਬਹਾਈ ਬੈਠੇ ਸਨ, ਬਸ ਤੁਰਨ ਦੀ ਤਿਆਰੀ ਕਰੀ ਜਾਂਦੇ ਸਨ। ਨਾਜ਼ਰ ਫ਼ੌਜੀ ਵੀ ਉਨ੍ਹਾਂ ਕੋਲ ਆ ਕੇ ਸਾਈਕਲ ਤੋਂ ਉੱਤਰ ਖੜ੍ਹਾ ਹੋ ਗਿਆ। ਮਿੱਠੂ ਨੂੰ ਬੋਲਿਆ, 'ਸੁਣਾ ਬਈ ਮਿੱਠੂ ਭਤੀਜ ਕਿਵੇਂ ਆਂ?'
'ਠੀਕ ਐ ਫ਼ੌਜੀ ਚਾਚਾ, ਸਾਸਰੀ ਕਾਲ।'
'ਸਾਸਰੀ ਕਾਲ! ਉਰ੍ਹੇ ਆ। ਐਥੇ ਬੈਠ ਤੈਨੂੰ ਤੋਹਫ਼ਾ ਦੇਵਾਂ।'
ਫ਼ੌਜੀ ਨੇ ਰੰਮ ਦਾ ਅਧੀਆ ਕੱਢ ਕੇ ਮਿੱਠੂ ਨੂੰ ਫੜਾਇਆ। ਮਿੱਠੂ ਬਾਗੋ-ਬਾਗ ਹੋ ਗਿਆ। ਫ਼ੌਜੀ ਨੂੰ ਆਖਣ ਲੱਗਾ, 'ਇਹ ਕਿੰਨੀ ਕੀਮਤ ਦਾ ਐ ਚਾਚਾ ਜੀ।'
'ਓਏ ਏਹੋ ਜਿਹੀਆਂ ਚੀਜ਼ਾਂ ਦੀ ਕੀਮਤ ਨਹੀਂ ਪੁੱਛੀਦੀ ਹੁੰਦੀ। ਤੂੰ ਜਿੰਨੇ ਖ਼ੁਸ਼ੀ ਨਾਲ ਦੇਵੇਂਗੇ, ਓਨੇ ਹੀ ਲੈ ਲਵਾਂਗਾ।'
'ਨਹੀਂ ਫੇਰ ਵੀ ਕਿੰਨੇ ਦਾ ਹੈ?'
'ਯਾਰ, ਬੰਦੇ ਦੀ ਜ਼ਬਾਨ ਹੁੰਦੀ ਐ। ਜਦੋਂ ਤੈਨੂੰ ਆਖ ਈ ਦਿੱਤਾ। ਤੂੰ ਜਿੰਨੇ ਦੇਵੇਂਗਾ ਲੈ ਲਵਾਂਗਾ। ਜਦ ਤੇਰੇ ਕੋਲ ਹੋਏ ਦੇ ਦੇਵੀਂ। ਯਾਰੀ ਐ ਯਾਰ ਕੋਈ ਛੋਲਿਆਂ ਦਾ ਵੱਢ ਐ।'
ਮਿੱਠੂ ਨੂੰ ਕੋਈ ਅਨੂਠੀ ਖ਼ੁਸ਼ੀ ਚੜ੍ਹ ਗਈ। ਉਹ ਆਪਣੇ ਨਾਲ ਦੇ ਛੋਹਰ ਨੂੰ ਬੋਲਿਆ, 'ਓ ਬਚੀ। ਔ ਨਲਕੇ ਤੋਂ ਨਾਲੇ ਬਾਟੀ ਧੋ ਲਿਆ, ਨਾਲੇ ਪਤੀਲੀ ਠੰਢੇ ਪਾਣੀ ਦੀ ਭਰ ਲਿਆ।'
'ਮੁੰਡੇ ਨੇ ਕੁੰਡੇ ਵਾਲੀ ਪਤੀਲੀ ਠੰਢੇ ਪਾਣੀ ਦੀ ਭਰ ਲਿਆਂਦੀ। ਨਲਕਾ ਨਹਿਰ ਦੇ ਕਿਨਾਰੇ ਲੱਗਿਆ ਹੋਣ ਕਰਕੇ ਪਾਣੀ ਬਰਫ਼ ਤੋਂ ਵੀ ਠੰਢਾ ਨਿਕਲਦਾ ਸੀ। ਮਿੱਠੂ ਨੇ ਜਦ ਰੰਮ ਦਾ ਅਧੀਆ ਖੋਲ੍ਹਿਆ ਤਾਂ ਰੰਮ ਦੀ ਖੁਸ਼ਬੂ ਨਾਲ ਹੀ ਖਿੜ੍ਹ ਗਿਆ। ਫ਼ੌਜੀ ਥੱਲੇ ਹੀ ਘਾਹ 'ਤੇ ਬੈਠ ਗਿਆ ਸੀ। ਮਿੱਠੂ ਨੇ ਜਦ ਬਾਟੀ 'ਚ ਪਾ ਕੇ ਪੈੱਗ ਪੀ ਲਿਆ ਤਾਂ ਬੋਲਿਆ, 'ਚਾਚਾ ਫ਼ੌਜੀਆ ਜਿਊਂਦਾ ਰਹਿ। ਇਹ ਸ਼ਿਵ ਜੀ ਮਹਾਰਾਜ ਦਾ ਸੋਮਰਸ ਤਾਂ ਅੱਜ ਬੜੇ ਚਿਰਾਂ ਮਗਰੋਂ ਮਿਲਿਆ ਹੈ। ਤੇਰਾ ਬੱਚਾ ਜਿਊਂਦਾ ਰਹੇ।'
ਦੂਜੇ ਪੈੱਗ ਨਾਲ ਜਦ ਮਿੱਠੂ ਝੂਮਣ ਲੱਗ ਪਿਆ ਤਾਂ ਨਾਜ਼ਰ ਫ਼ੌਜੀ ਸਾਈਕਲ 'ਤੇ ਲੱਤ ਦੇ ਕੇ ਪਿੰਡ ਨੂੰ ਚਲਦਾ ਬਣਿਆ।
ਹੁਣ ਜੇ ਕਦੇ ਨਾਜ਼ਰ ਫ਼ੌਜੀ ਨੂੰ ਡਿਊਟੀ 'ਤੇ ਜਾਂਦੇ ਨੂੰ ਮਿੱਠੂ ਇੱਜੜ ਲਈ ਜਾਂਦਾ ਮਿਲ ਪੈਂਦਾ ਤਾਂ ਉਹ ਉਸ ਨੂੰ ਰਸਮੀ ਬੁਲਾ ਕੇ ਲੰਘ ਜਾਂਦਾ। ਤੀਜੇ-ਚੌਥੇ ਦਿਨ ਸ਼ਾਮ ਨੂੰ ਨਾਜ਼ਰ ਸਾਈਕਲ ਭਜਾਈ ਪਿੰਡ ਨੂੰ ਆਉਂਦਾ ਸੀ। ਪਟੜੀ ਤੋਂ ਹਟਵਾਂ ਮਿੱਠੂ ਤੇ ਉਸ ਦਾ ਚੇਲਾ ਇੱਜੜ ਖੜ੍ਹਾਈ ਖੜ੍ਹੇ ਸਨ। ਕੋਲ ਮੋਪਡ ਦੇ ਮਗਰ ਲੱਕੜ ਦੀ ਪੇਟੀ ਬੰਨ੍ਹੀ ਰਾਜੂ ਕਸਾਈ ਖੜ੍ਹਾ ਸੀ। ਰਾਜੂ ਕਸਾਈ, ਮਿੱਠੂ ਨਾਲ ਇਕ ਬੱਕਰੇ ਦਾ ਸੌਦਾ ਕਰੀ ਜਾਂਦਾ ਸੀ। ਸਾਈਕਲ ਤੋਂ ਉੱਤਰ ਕੇ ਨਾਜ਼ਰ ਫ਼ੌਜੀ ਵੀ ਉਨ੍ਹਾਂ ਕੋਲ ਖੜ੍ਹ ਗਿਆ। ਮਿੱਠੂ ਨੇ ਫ਼ੌਜੀ ਨੂੰ ਫਤਹਿ ਕਹੀ, ਮਗਰੇ ਹੀ ਰਾਜੂ ਕਸਾਈ ਨੇ ਵੀ ਉਸ ਨੂੰ ਫਤਹਿ ਕਹੀ। ਮਿੱਠੂ ਤੇ ਰਾਜੂ ਕਸਾਈ ਬੱਕਰੇ ਦਾ ਸੌਦਾ ਕਰਦੇ ਝਗੜ ਰਹੇ ਸਨ। ਮਿੱਠੂ ਨੇ ਬੱਕਰੇ ਦਾ ਮੁੱਲ 4 ਹਜ਼ਾਰ ਰੁਪਿਆ ਕੀਤਾ ਸੀ। ਰਾਜੂ ਕਸਾਈ ਨੇ ਬੱਕਰੇ ਦਾ ਢਾਈ ਹਜ਼ਾਰ ਲਾਇਆ ਸੀ। ਹੌਲੀ-ਹੌਲੀ ਸਵਾ ਤਿੰਨ ਹਜ਼ਾਰ 'ਤੇ ਆ ਗਿਆ ਤੇ ਰਾਜੂ ਕਸਾਈ ਨੇ ਬੱਕਰੇ ਦਾ ਪੌਣੇ ਤਿੰਨ ਹਜ਼ਾਰ ਰੁਪਿਆ ਲਾ ਦਿੱਤਾ। ਹੁਣ ਦੋਵੇਂ ਆਪਣੀ-ਆਪਣੀ ਥਾਂ ਅੜ ਗਏ। ਫਿਰ ਕੋਲ ਖੜ੍ਹਾ ਨਾਜ਼ਰ ਫ਼ੌਜੀ ਬੋਲਿਆ, 'ਅਰੇ ਓ ਬਾਤ ਸੁਨੋ ਮੁੰਡਿਓ। ਮੈਂ ਕਰਾਂ ਫੈਸਲਾ ਜੋ ਮੰਨੋਗੇ?'
ਦੋਵੇਂ ਆਖਣ ਲੱਗੇ ਕਿ ਹਾਂ ਜੀ ਮੰਨ ਲਵਾਂਗੇ। ਨਾਜ਼ਰ ਫ਼ੌਜੀ ਰਾਜੂ ਕਸਾਈ ਨੂੰ ਬੋਲਿਆ, 'ਦੇਖ ਬਈ, ਮੈਨੂੰ ਦੋਵੇਂ ਇਕੋ ਜਿਹੇ ਹੋ। ਮਿੱਠੂ ਤੂੰ ਆ ਗਿਐ ਸਵਾ ਤਿੰਨ ਹਜ਼ਾਰ 'ਤੇ ਅਤੇ ਰਾਜੂ ਤੂੰ ਪੌਣੇ ਤਿੰਨ ਹਜ਼ਾਰ ਦਿੰਦਾ ਹੈਂ। ਐਂ ਕਰ ਰਾਜੂ ਲਿਆ ਪੂਰਾ ਤਿੰਨ ਹਜ਼ਾਰ ਫੜਾ। ਹੁਣ ਦੋਵੇਂ ਬੋਲਿਓ ਨਾ-ਠੀਕ ਐ?'
ਦੋਵੇਂ ਚੁੱਪ ਕਰ ਗਏ। ਰਾਜੂ ਨੇ ਤਿੰਨ ਹਜ਼ਾਰ ਰੁਪਏ ਦੇ ਨੋਟ ਗਿਣ ਕੇ ਫ਼ੌਜੀ ਨੂੰ ਫੜਾ ਦਿੱਤੇ। ਉਸ ਨੇ ਗਿਣ ਕੇ ਜੇਬ ਵਿਚ ਪਾ ਲਏ। ਰਾਜੂ ਨੇ ਬੱਕਰਾ ਫੜ ਕੇ ਨੂੜ ਕੇ ਮੋਪਡ ਦੇ ਮਗਰ ਪੇਟੀ ਵਿਚ ਰੱਖ ਕੇ ਰੱਸਿਆਂ ਨਾਲ ਬੰਨ੍ਹ ਲਿਆ ਅਤੇ ਮੋਪਡ ਸਟਾਰਟ ਕਰ ਕੇ ਚਲਦਾ ਬਣਿਆ। ਨਾਜ਼ਰ ਫ਼ੌਜੀ, ਮਿੱਠੂ ਨੂੰ ਬੋਲਿਆ, 'ਦੇਖ ਐਸਾ ਕਰ ਮਿੱਠੂ ਸਿੰਘ। ਇਹ ਰੁਪਏ ਮੈਨੂੰ ਚਾਹੀਦੇ ਹਨ, ਮੇਰਾ ਇਕ ਕੰਮ ਖੜ੍ਹਾ ਹੈ। ਅੱਜ ਉਨੱਤੀ ਤਰੀਕ ਹੈ। ਤੇਰਾ ਇਕ ਤਰੀਕ ਸ਼ਾਮ ਨੂੰ ਮੈਂ ਇਹ ਤਿੰਨ ਹਜ਼ਾਰ ਰੁਪਿਆ ਵਾਪਸ ਕਰ ਦੇਵਾਂਗਾ। ਪਹਿਲੀ ਤਰੀਕ ਨੂੰ ਮੈਨੂੰ ਤਨਖਾਹ ਮਿਲ ਜਾਂਦੀ ਹੈ। ਇਕੱਤੀ ਦਾ ਮਹੀਨਾ ਹੈ, ਸਮਝ ਤਿੰਨ ਦਿਨ ਹੀ ਰਹਿ ਗਏ ਹਨ।'
ਮਿੱਠੂ ਢਿੱਲੇ ਜੇ ਬੁੱਲ੍ਹ ਕਰਕੇ ਕਹਿੰਦਾ, 'ਚੰਗਾ ਜੀ।'
ਤਿੰਨ ਦਿਨ ਤਾਂ ਫ਼ੌਜੀ ਪਟੜੀ-ਪਟੜੀ ਲੰਘਦਾ ਮਿੱਠੂ ਨੂੰ ਬੁਲਾ ਕੇ ਲੰਘਦਾ ਰਿਹਾ। ਜਦ ਪਹਿਲੀ ਤਰੀਕ ਆਈ ਤਾਂ ਫ਼ੌਜੀ ਰਾਹ ਬਦਲ ਕੇ ਕਿਸੇ ਹੋਰ ਪਿੰਡ ਵਿਚਦੀ ਵਿੰਗ ਪਾ ਕੇ ਸ਼ਹਿਰ ਡਿਊਟੀ 'ਤੇ ਜਾਣ ਲੱਗ ਪਿਆ। ਜਦ ਤਿੰਨ-ਚਾਰ ਤਰੀਕ ਆ ਗਈ ਤਾਂ ਫ਼ੌਜੀ, ਮਿੱਠੂ ਨੂੰ ਨਾ ਟੱਕਰਿਆ। ਮਿੱਠੂ ਨੂੰ ਪਿੱਸੂ ਪੈ ਗਏ। ਉਹ ਸ਼ਾਮ ਨੂੰ ਹਨੇਰੇ ਹੋਏ ਇੱਜੜ ਵਾੜੀ ਵਿਚ ਵਾੜ ਕੇ ਨਾਜ਼ਰ ਫ਼ੌਜੀ ਦੇ ਘਰ ਆਇਆ। ਮਿੱਠੂ ਨੇ ਕੁੰਡਾ ਖੜਕਾਇਆ। ਫ਼ੌਜੀ ਨੇ ਬਾਰ ਖੋਲ੍ਹਿਆ। ਅੱਗੇ ਮਿੱਠੂ ਖੜ੍ਹਾ ਸੀ। ਫ਼ੌਜੀ ਥੋੜ੍ਹਾ ਰੁੱਖਾ ਬੋਲਿਆ, 'ਆ ਬਈ ਮਿੱਠੂ?'
'ਚਾਚਾ ਜੀ ਸਾਸਰੀਕਾਲ! ਤੂੰ ਅਧੀਏ ਦਾਰੂ ਦੇ ਪੈਸੇ ਕੱਟ ਕੇ ਬਾਕੀ ਰੁਪਈਏ ਮੈਨੂੰ ਦੇ ਦੇ।'
'ਇਸ ਵਕਤ ਮਿੱਠੂ ਮੇਰੇ ਪਾਸ ਨਹੀਂ ਹਨ। ਕਈ ਗੱਲਾਂ ਹੁੰਦੀਆਂ ਹਨ, ਤੂੰ ਸੁਬ੍ਹਾ ਲੈ ਜਾਵੀਂ।'
'ਸੁਬ੍ਹਾ ਤਾਂ ਜੀ ਮੈਂ ਮਾਲ ਲੈ ਕੇ ਜਾਣਾ ਹੁੰਦਾ ਹੈ।'
'ਤੋ ਐਸਾ ਕਰੀਂ ਆਪਣੀ ਪਤਨੀ ਮੇਰੀ ਨੂੰਹ ਨੂੰ ਭੇਜ ਦੇਵੀਂ, ਮੈਂ ਪੈਸੇ ਦੇ ਦੇਵਾਂਗਾ।'
ਮਿੱਠੂ ਢਿੱਲਾ ਜੇਹਾ ਹੋ ਕੇ ਮੁੜ ਗਿਆ।
ਸੁਬ੍ਹਾ ਸਦੇਹਾਂ ਹੀ ਮਿੱਠੂ ਦੀ ਘਰਵਾਲੀ ਕਰਮੋ ਭਖੀ ਭਖਾਈ ਆਈ। ਫ਼ੌਜੀ ਦਾ ਬਾਰ ਖੜਕਾਇਆ। ਕੁੱਤਾ ਭੌਂਕਦਾ ਸੁਣ ਕੇ ਬਾਰ ਵਿਚ ਹੀ ਖੜ੍ਹ ਗਈ। ਫ਼ੌਜੀ ਡਿਊਟੀ 'ਤੇ ਜਾਣ ਲਈ ਤਿਆਰ ਹੋਈ ਜਾਂਦਾ ਸੀ। ਉਹ ਬਾਰ ਵਿਚ ਆਇਆ ਤੇ ਬਾਰ ਖੋਲ੍ਹਿਆ। ਸਾਹਮਣੇ ਕਰਮੋ ਖੜ੍ਹੀ ਸੀ। ਫ਼ੌਜੀ ਬੋਲਿਆ, 'ਆ ਭਾਈ ਕਿਵੇਂ ਆਈਂ?'
'ਚਾਚਾ, ਤੂੰ ਪੰਜ ਸੌ ਰੁਪਿਆ ਕੱਟ ਕੇ ਢਾਈ ਹਜ਼ਾਰ ਰੁਪਿਆ ਮੈਨੂੰ ਦੇ ਦੇ। ਉਹ ਪੰਜ ਸੌ ਮੈਂ ਚਾਚੀ ਦੇ ਦੇਣਾ ਸੀ।'
'ਔਰ ਭਾਈ ਬੋਤਲ ਰੰਮ ਕੀ ਨਹੀਂ ਯਾਦ? ਜੁ ਮੈਂ ਮਿੱਠੂ ਨੂੰ ਦਿੱਤੀ ਸੀ?'
ਕਰਮੋ ਗੁੱਸੇ ਨਾਲ ਬੋਲੀ, 'ਬੋਤਲ ਕਦੋਂ ਸੀ ਚਾਚਾ। ਕਿਉਂ ਝੂਠ ਮਾਰਦੈਂ। ਮਿੱਠੂ ਤਾਂ ਮੈਨੂੰ ਅਧੀਆ ਆਖਦਾ ਸੀ।'
'ਠੀਕ ਹੈ, ਮੰਨ ਗਈ ਨਾ। ਚਾਚੀ ਦੇ ਪੈਸਿਆਂ ਨਾਲ ਇਹ ਨਾ ਕਿਹਾ ਕਿ ਚਾਚਾ ਅਧੀਏ ਦੇ ਪੈਸੇ ਕੱਟ ਲੈ?'
ਹੁਣ ਕਰਮੋ ਗੱਲ ਬਦਲ ਗਈ ਤੇ ਲੋਹੀ-ਲਾਖੀ ਹੋਈ ਬੋਲੀ, 'ਤੂੰ ਚਾਚਾ ਸਾਡੇ ਨਾਲ ਚੰਗੀ ਕੀਤੀ। ਤੂੰ ਉਹਨੂੰ ਪਹਿਲੀ ਤਰੀਕ ਨੂੰ ਕਿਹਾ ਸੀ ਤੇ ਅੱਜ ਪੰਜ ਤਾਰੀਕ ਆ ਗਈ ਹੈ।'
'ਔਰ ਤੁਮਨੇ ਆਪਨੀ ਚਾਚੀ ਕੇ ਸਾਥ ਕਿਆ ਕੀਤੀ ਸੀ?'
ਕਰਮੋ ਬੁੜਬੁੜ ਕਰਦੀ ਰਹੀ। ਫਿਰ ਫ਼ੌਜੀ ਬੋਲਿਆ, 'ਯਹਾਂ ਪਰ ਰੁਕੋ। ਮੈਂ ਰੁਪਏ ਲੇ ਕਰ ਆਤਾ ਹੂੰ।'
ਕਰਮੋ ਢਿੱਲੇ ਜੇ ਬੁੱਲ੍ਹ ਕਰੀ ਖੜ੍ਹੀ ਸੀ।
ਫ਼ੌਜੀ ਅੰਦਰ ਗਿਆ ਤੇ ਦੋ ਹਜ਼ਾਰ ਦੇ ਨੋਟ ਲੈ ਆਇਆ। ਕਰਮੋ ਨੂੰ ਬੋਲਿਆ, 'ਲੇ ਦੋ ਹਜ਼ਾਰ ਰੁਪਿਆ। ਪੰਜ ਸੌ ਤੇਰੀ ਚਾਚੀ ਵਾਲਾ ਕੱਟ ਲਿਆ ਤੇ ਸੌ ਰੁਪਏ ਦਾ ਅਧੀਆ ਰੰਮ ਦਾ ਹੈ। ਰਹਿ ਗਿਆ ਚਾਰ ਸੌ ਰੁਪਿਆ। ਉਹ ਤੈਨੂੰ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਮਿਲ ਜਾਵੇਗਾ।'
ਕਰਮੋ ਔਖੀ ਜੇਹੀ ਬੋਲਣ ਲੱਗੀ। ਲੜਨ ਦੀ ਕੋਸ਼ਿਸ਼ ਕਰਨ ਲੱਗੀ। ਫ਼ੌਜੀ ਆਖਣ ਲੱਗਾ, 'ਓ ਲੜਕੀ! ਵਧ ਘਟ ਨਾ ਬੋਲੀਂ, ਮੈਂ ਮਿਲਟਰੀਮੈਨ ਹੂੰ। ਥਾਣੇ ਫੜਾ ਦੇਵਾਂਗਾ। ਔਰ ਜ਼ਮਾਨਤ ਨਹੀਂ ਹੋਨੇ ਦੂੰਗਾ, ਸਮਝੀ?'
ਕਰਮੋ ਬੁੜਬੁੜ ਕਰਦੀ ਵੀਹੀ ਵਿਚ ਮੁੜੀ ਜਾਂਦੀ ਸੀ। ਫ਼ੌਜੀ ਨੇ ਆਪਣਾ ਗੇਟ ਬੰਦ ਕਰ ਲਿਆ। ਜਦ ਉਹ ਵਿਹੜੇ ਵਿਚ ਆਇਆ ਤਾਂ ਸੰਤੀ ਖੂੰਡੀ ਦੇ ਸਹਾਰੇ ਖੜ੍ਹੀ ਮੁਸਕਰਾ ਰਹੀ ਸੀ। ਨਾਜ਼ਰ ਫ਼ੌਜੀ ਆਪਣੀ ਘਰਵਾਲੀ ਸੰਤੀ ਨੂੰ ਮੁਖਾਤਿਬ ਹੋਇਆ, 'ਅਰੇ ਓ ਅਨਪੜ੍ਹ ਖਾਤੂਨ! ਤੇਰੇ ਕੋ ਸਾਰੀ ਉਮਰ ਜਾਦੂਗਰੀ ਨਹੀਂ ਆਈ।'
(ਸਮਾਪਤ)

-ਪਿੰਡ ਤੇ ਡਾਕ: ਪੂਹਲਾ, ਰਾਹੀਂ ਨਥਾਣਾ, ਜ਼ਿਲ੍ਹਾ ਬਠਿੰਡਾ।
ਮੋਬਾਈਲ : 81969-35531.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX