ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ
. . .  1 day ago
ਜਲੰਧਰ ,10 ਜੁਲਾਈ {ਸ਼ਿਵ ਸ਼ਰਮਾ } - ਪੀਰ ਬੋਦਲਾ ਬਾਜ਼ਾਰ ‘ਚ ਤੇਜ਼ ਹਨੇਰੀ ,ਮੀਂਹ ਪੈਣ ਕਾਰਨ ਬਿਜਲੀ ਦੀ ਟੁੱਟੀ ਪਈ ਤਾਰ ਕਾਰਨ ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ ਹੋ ਗਈ ।
ਸੋਨੀਆ ਗਾਂਧੀ ਕੱਲ੍ਹ ਨੂੰ ਵੀਡੀਓ ਕਾਨਫਰੰਂਸਿੰਗ ਰਾਹੀਂ ਕਰਨਗੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 10 ਜੁਲਾਈ - ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਆਰਥਿਕ ਮੁੱਦਿਆਂ ਅਤੇ ਕੋਵਿਡ-19 ਦੇ ਚੱਲਦਿਆਂ ਬਣੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਵੀਡੀਓ...
ਐੱਸ.ਡੀ.ਐਮ. ਫਗਵਾੜਾ ਨਾਲ ਮੀਟਿੰਗ 'ਚ ਭਾਗ ਲੈਣ ਵਾਲੇ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ
. . .  1 day ago
ਕਪੂਰਥਲਾ, 10 ਜੁਲਾਈ (ਅਮਰਜੀਤ ਕੋਮਲ, ਦੀਪਕ ਬਜਾਜ) - ਐੱਸ.ਡੀ.ਐਮ. ਫਗਵਾੜਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨਾਲ ਇਕ ਮੀਟਿੰਗ ਵਿਚ ਭਾਗ ਲੈਣ ਵਾਲੇ ਅੱਧੀ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ ਵਿਚ ਚਲੇ ਗਏ ਹਨ। ਪਤਾ......
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ
. . .  1 day ago
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ ਦੇ ਪਿੰਡ ਰੱਲਾ ਦੇ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਲਾਸ਼ ਸਥਾਨਕ ਚਕੇਰੀਆਂ ਰੋਡ 'ਤੇ ਰੇਲਵੇ ਫਾਟਕ ਨੇੜਿਉਂ ਝਾੜੀਆਂ 'ਚੋਂ ਮਿਲੀ ਹੈ। ਹਾਸਲ ਹੋਈ ਜਾਣਕਾਰੀ ਅਨੁਸਾਰ ਇਕ ਏਕੜ ਜ਼ਮੀਨ ਦਾ ਮਾਲਕ ਬੂਟਾ ਸਿੰਘ (35) ਪੁੱਤਰ ਭੂਰਾ ਸਿੰਘ ਮਾਨਸਾ ਵਿਖੇ ਰੀਪਰ...
ਸ਼ਨੀਵਾਰ ਤੇ ਐਤਵਾਰ ਨੂੰ ਮਮਦੋਟ ਰਹੇਗਾ ਮੁਕੰਮਲ ਬੰਦ
. . .  1 day ago
ਪੰਜਾਬ ਸਰਕਾਰ ਨੇ ਵੱਖ-ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਲਿਆ ਫ਼ੈਸਲਾ
. . .  1 day ago
ਅਜਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ...
ਨਵਾਂ ਸ਼ਹਿਰ 'ਚ ਕੋਰੋਨਾ ਦੇ ਪੰਜ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਨਵਾਂ ਸ਼ਹਿਰ, 10 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਹਿੱਸਿਆਂ 'ਚ...
ਨਸ਼ੀਲੀਆਂ ਗੋਲੀਆ ਸਮੇਤ 4 ਕਾਬੂ
. . .  1 day ago
ਲੋਪੋਕੇ, 10 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਡੀ.ਐੱਸ.ਪੀ ਚੋਗਾਵਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ 'ਚ ਥਾਣਾ ਲੋਪੋਕੇ ਅਤੇ ਕੱਕੜ ...
ਮਮਦੋਟ (ਫ਼ਿਰੋਜ਼ਪੁਰ) ਨਾਲ ਸੰਬੰਧਿਤ ਬੀ.ਐੱਸ.ਐੱਫ ਦੇ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਮਦੋਟ, 10 ਜੁਲਾਈ (ਸੁਖਦੇਵ ਸਿੰਘ ਸੰਗਮ) - ਬੀ.ਐੱਸ.ਐੱਫ ਸੈਕਟਰ ਮਮਦੋਟ ਨਾਲ ਸਬੰਧਿਤ ਇੱਕ ਜਵਾਨ ਦੀ ਰਿਪੋਰਟ ਅੱਜ...
ਪੁਲਿਸ ਨੇ ਕੁੱਝ ਹੀ ਘੰਟਿਆਂ 'ਚ ਸੁਲਝਾਇਆ ਆਦਮਪੁਰ 'ਚ ਵਿਅਕਤੀ ਦੇ ਹੋਏ ਕਤਲ ਦਾ ਮਾਮਲਾ
. . .  1 day ago
700 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ
. . .  1 day ago
ਜੋਧਾਂ, 10 ਜੁਲਾਈ (ਗੁਰਵਿੰਦਰ ਸਿੰਘ ਹੈਪੀ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ...
ਲੁਧਿਆਣਾ 'ਚ ਕੋਰੋਨਾ ਨਾਲ ਸਬੰਧਿਤ 43 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 10 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਅੱਜ ਵੀ ਸਾਢੇ ਤਿੰਨ...
ਪਟਿਆਲਾ 'ਚ 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ
. . .  1 day ago
ਪਟਿਆਲਾ, 10 ਜੁਲਾਈ (ਮਨਦੀਪ ਸਿੰਘ ਖਰੋੜ)- 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਤੋ ਬਾਅਦ ਜ਼ਿਲ੍ਹੇ '..
ਰਾਜਪੁਰਾ ਸ਼ਹਿਰ 'ਚ ਅੱਜ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਰਾਜਪੁਰਾ, 10 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿੱਚ ਨਲਾਸ ਰੋਡ 'ਤੇ ਰਹਿਣ ਵਾਲੇ ਇਕ 49 ਸਾਲਾ ਵਿਅਕਤੀ....
ਬੁਢਲਾਡਾ 'ਚ ਲਏ ਗਏ ਕੋਰੋਨਾ ਦੇ ਰਿਕਾਰਡ 280 ਸੈਂਪਲ
. . .  1 day ago
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਭਰ ਅੰਦਰ ਜਾਰੀ ...
ਭੂ ਮਾਫ਼ੀਆ ਵੱਲੋਂ ਰਿਆਸਤੀ ਕਿਲ੍ਹੇ ਅਤੇ ਰਾਜ ਮਹਿਲ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼
. . .  1 day ago
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਰਿਆਸਤ ਦੀ ਬਹੁ ਕਰੋੜੀ ਜਾਇਦਾਦ ਅੱਜ ਫਿਰ ਸੁਰਖ਼ੀਆਂ 'ਚ ਆ ਗਈ ...
ਅੰਮ੍ਰਿਤਸਰ 'ਚ ਕੋਰੋਨਾ ਦੇ 16 ਮਾਮਲੇ ਆਏ ਸਾਹਮਣੇ, 2 ਮੌਤਾਂ
. . .  1 day ago
ਅੰਮ੍ਰਿਤਸਰ 30 ਜੂਨ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਨਾਂ ਤਾਂ ਕੋਰੋਨਾ ਦੇ ਮਾਮਲੇ ਹੀ ਰੁਕਣ ਦਾ ਨਾ ਲੈ ਰਹੇ ਹਨ ਜਿਸ ਤਹਿਤ ਅੱਜ...
ਪਿੰਡ ਮੂੰਮ (ਬਰਨਾਲਾ) 'ਚ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਹਿਲ ਕਲਾਂ, 10 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਨਾਲ ਸਬੰਧਿਤ ਇਕ 39 ਸਾਲਾ ਵਿਅਕਤੀ ...
ਤੁਲੀ ਲੈਬ ਮਾਮਲੇ 'ਚ ਵਾਰ-ਵਾਰ ਉਲਝ ਰਹੇ ਹਨ ਕਾਂਗਰਸੀ ਆਗੂ : ਮਜੀਠੀਆ
. . .  1 day ago
ਚੰਡੀਗੜ੍ਹ, 10 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂ ਵਾਰ-ਵਾਰ...
ਮਾੜੀ ਮੁਸਤਫ਼ਾ (ਮੋਗਾ) 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਠੱਠੀ ਭਾਈ, 10 ਜੁਲਾਈ (ਜਗਰੂਪ ਸਿੰਘ ਮਠਾੜੂ)- ਪੰਜਾਬ ਵਿਚ ਦਿਨ ਬ-ਦਿਨ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਤਿੰਨ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਹੁਸ਼ਿਆਰਪੁਰ, 10 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਕੋਰੋਨਾ 3 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ...
ਜੰਡਿਆਲਾ ਗੁਰੂ ਵਿਖੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜੰਡਿਆਲਾ ਗੁਰੂ, 10 ਜੁਲਾਈ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ ਸਵੇਰੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ...
ਮਾਰਕੀਟ ਕਮੇਟੀ ਅਟਾਰੀ ਦੇ ਵਾਈਸ ਚੇਅਰਮੈਨ ਚੁਣੇ ਗਏ ਨਿਸ਼ਾਨ ਸਿੰਘ
. . .  1 day ago
ਬੱਚੀ ਵਿੰਡ, 10 ਜੁਲਾਈ (ਬਲਦੇਵ ਸਿੰਘ ਕੰਬੋ)- ਮਾਰਕੀਟ ਕਮੇਟੀ ਅਟਾਰੀ ਦੀ ਚੋਣ ਹੋਈ ਜਿਸ ਵਿੱਚ ਨਿਸ਼ਾਨ ਸਿੰਘ ਸ਼ਹੂਰਾ ਵਾਈਸ ....
ਅਬੋਹਰ 'ਚ ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਆਇਆ ਸਾਹਮਣੇ
. . .  1 day ago
ਅਬੋਹਰ, 10 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ...
ਐੱਸ.ਡੀ.ਐਮ ਦਫ਼ਤਰ ਸ਼ਾਹਕੋਟ ਦੇ ਮੁਲਾਜ਼ਮਾਂ ਸਮੇਤ 43 ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ
. . .  1 day ago
ਸ਼ਾਹਕੋਟ, 10 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਐੱਸ.ਡੀ.ਐਮ ਸ਼ਾਹਕੋਟ ਡਾ. ਸੰਜੀਵ ਸ਼ਰਮਾ ਦੇ ਕੋਰੋਨਾ ਪਾਜ਼ੀਟਿਵ ਆਉਣ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜਾਹਨਵੀ ਕਪੂਰ ਬਣੀ ਬਹਾਦਰ 'ਗੁੰਜਨ' ਪਰ ਡਰਦੀ 'ਕੋਰੋਨਾ' ਤੋਂ

ਦੋ ਸਾਲ ਤੋਂ ਬੋਨੀ ਕਪੂਰ ਅਤੇ ਸ੍ਰੀਦੇਵੀ ਦੀ ਧੀ ਜਾਹਨਵੀ ਕਪੂਰ ਹੁਣ ਤੇਲਗੂ ਫ਼ਿਲਮ ਇੰਡਸਟਰੀ 'ਚ ਪ੍ਰਵੇਸ਼ ਕਰਨ ਜਾ ਰਹੀ ਹੈ। ਇਸ ਸਮੇਂ 'ਗੁੰਜਨ ਸਕਸੈਨਾ' ਦੀ ਬਾਇਓਪਿਕ ਕਰ ਰਹੀ ਹੈ ਤਾਂ ਕੋਰੋਨਾ ਵਾਇਰਸ ਉਸ ਦੇ ਦਿਲ 'ਚ ਭਰਿਆ ਹੋਇਆ ਹੈ ਭਾਵ ਇਸ ਨਾਮੁਰਾਦ ਬਿਮਾਰੀ ਦਾ ਡਰ। ਹੁਣ ਤਾਂ ਹੱਥਾਂ ਨੂੰ ਦਸਤਾਨੇ (ਗਲਵਜ਼) ਤੇ ਮੂੰਹ 'ਤੇ ਮਾਸਕ ਲਾ ਕੇ ਉਹ ਘਰੇ ਹੀ ਰਹਿ ਰਹੀ ਹੈ। ਦਿਨ 'ਚ ਉੱਬਲਿਆ ਪਾਣੀ ਪੀ ਰਹੀ ਹੈ। ਗੱਲ 'ਗੁੰਜਨ ਸਕਸੈਨਾ' ਦੀ ਕਰੀਏ ਤਾਂ ਆਪ ਹੀ ਜਾਹਨਵੀ ਨੇ ਇਕ ਚੈਨਲ ਦੀ ਰਿਪੋਰਟਰ ਨਾਲ ਗੱਲ ਛੇੜ ਲਈ ਕਿ ਉਸ ਨੇ 1999 ਦੇ ਕਾਰਗਿਲ ਯੁੱਧ ਸਬੰਧੀ ਕਾਫੀ ਕੁਝ ਖੋਜ ਕਰ ਕੇ ਉਸ ਦਾ ਅਧਿਐਨ ਕੀਤਾ ਤਾਂ ਜੋ ਚਰਿੱਤਰ 'ਚ ਹੋਰ ਜਾਨ ਆਪਣੇ ਅਭਿਨੈ ਰਾਹੀਂ ਉਹ ਭਰ ਦੇਵੇ। ਕਰਨ ਜੌਹਰ ਦੀ ਇਹ ਫ਼ਿਲਮ ਜਾਹਨਵੀ ਅਨੁਸਾਰ 'ਓ.ਟੀ. ਟੀ. ਪਲੇਟਫਾਰਮ' 'ਤੇ ਆ ਸਕਦੀ ਹੈ ਕਿਉਂਕਿ ਸਿਨੇਮਾ ਘਰਾਂ ਦੇ ਖੁੱਲ੍ਹਣ ਦੀ ਅਜੇ ਆਸ ਨਹੀਂ ਹੈ। 'ਧੜਕ' ਨਾਲ ਸਿਨੇ ਯੁੱਗ ਦੀ ਧੜਕਣ ਬਣਨ ਵਾਲੀ ਇਹ ਨਾਇਕਾ ਮੀਡੀਆ ਤੋਂ ਪ੍ਰੇਸ਼ਾਨ ਹੈ ਜੋ ਘਰੋਂ ਕਦਮ ਪੁੱਟਦਿਆਂ ਹੀ 'ਕੈਮਰਿਆਂ ਦੀ ਫਲੈਸ਼' ਮਾਰਨ ਲਈ ਤਿਆਰ ਰਹਿੰਦਾ ਹੈ। ਉਹਨੇ ਤਾਂ ਇਹ ਮਿਹਣਾ ਵੀ ਮਾਰ ਦਿੱਤਾ ਕਿ ਮੀਡੀਆ ਕਾਰਨ ਘਰੋਂ ਪੂਰਾ ਤਿਆਰ ਹੋ ਕੇ ਨਿਕਲਣਾ ਪੈਂਦਾ ਹੈ ਕਿ ਕੀ ਪਤਾ ਕਦ ਕੋਈ ਉਸ ਦੀ 'ਤਸਵੀਰ' ਖਿੱਚ ਲਏ ਜਾਂ ਵੀਡੀਓ ਬਣਾ ਲਏ। 'ਕੌਫੀ ਵਿਦ ਕਰਨ-6' ਉਸ ਨੇ ਅਰਜੁਨ ਕਪੂਰ ਨਾਲ ਕੀਤਾ ਹੈ। ਕੋਰੋਨਾ ਤੋਂ ਡਰਦੀ ਕੋਹ-ਕੋਹ ਦੂਰ ਰਹਿੰਦੀ ਜਾਹਨਵੀ ਕਪੂਰ ਦੀ ਪੋਸਟ ਨੇ ਕਿ 'ਮੈਂ ਬੱਚਾ ਚਾਹੁੰਦੀ ਹਾਂ', ਨੇ ਉਸ ਦੇ ਪ੍ਰਸੰਸਕ ਹੈਰਾਨ ਕਰ ਦਿੱਤੇ ਹਨ। ਖ਼ੈਰ, ਹੁਣ 'ਨੈਟਫਲਿਕਸ' 'ਤੇ ਜਾਹਨਵੀ ਦੀ ਫ਼ਿਲਮ 'ਗੁੰਜਨ ਸਕਸੈਨਾ' ਆ ਰਹੀ ਹੈ। ਐਲਾਨ ਹੋ ਗਿਆ ਹੈ, ਹੁਣ ਮੋਬਾਈਲ, ਪੀ.ਸੀ., ਲੈਪਟਾਪ 'ਤੇ ਦੇਖੋਗੇ ਜਾਹਨਵੀ ਦੀ ਨਵੀਂ ਫ਼ਿਲਮ, ਉਥੇ ਤਾਂ ਕੋਰੋਨਾ ਦਾ ਕੋਈ ਡਰ ਨਹੀਂ।

-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਮਿਲਣਾ ਚਾਹੀਦੈ ਅਨੁਸ਼ਕਾ ਸ਼ਰਮਾ


ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵਲੋਂ ਕੀਤੀ ਗਈ ਖ਼ੁਦਕੁਸ਼ੀ ਤੋਂ ਬਾਅਦ ਹਰ ਪਾਸੇ ਇਹ ਚਰਚਾ ਬਹੁਤ ਹੋਣ ਲੱਗੀ ਹੈ ਕਿ ਬਾਲੀਵੁੱਡ ਵਿਚ ਭਾਈ-ਭਤੀਜਾਵਾਦ ਬਹੁਤ ਚੱਲ ਰਿਹਾ ਹੈ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਬੜੀ ਮੁਸ਼ਕਿਲ ਨਾਲ ਮੌਕਾ ਮਿਲਦਾ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣਾ ਪੱਖ ਰੱਖਣ ਅੱਗੇ ਆਈ ਹੈ ਅਤੇ ਕਿਉਂਕਿ ਉਹ ਖ਼ੁਦ ਫ਼ਿਲਮ ਨਿਰਮਾਤਰੀ ਵੀ ਹੈ ਇਸ ਤਰ੍ਹਾਂ ਉਨ੍ਹਾਂ ਦੀਆਂ ਗੱਲਾਂ ਮਹੱਤਵਪੂਰਨ ਬਣ ਜਾਂਦੀਆਂ ਹਨ।
ਨਵੀਆਂ ਪ੍ਰਤਿਭਾਵਾਂ ਬਾਰੇ ਆਪਣੀ ਰਾਏ ਰੱਖਦੇ ਹੋਏ ਉਹ ਕਹਿੰਦੀ ਹੈ, 'ਅੱਜ ਲੋਕ ਵਧ-ਚੜ੍ਹ ਕੇ ਕਹਿ ਰਹੇ ਹਨ ਕਿ ਬਾਲੀਵੁੱਡ ਵਿਚ ਭਾਈ-ਭਤੀਜਾਵਾਦ ਭਾਵ ਨੈਪੋਟਿਜ਼ਮ ਬਹੁਤ ਚੱਲ ਰਿਹਾ ਹੈ ਪਰ ਨੈਪੋਟਿਜ਼ਮ ਕਿਥੇ ਨਹੀਂ ਹੈ। ਹਰ ਖੇਤਰ ਵਿਚ ਭਾਈ-ਭਤੀਜਾਵਾਦ ਦਾ ਨਜ਼ਾਰਾ ਦੇਖਣ ਨੂੰ ਮਿਲ ਜਾਵੇਗਾ। ਸਿਰਫ਼ ਬਾਲੀਵੁੱਡ ਨੂੰ ਦੋਸ਼ ਦੇਣਾ ਸਹੀ ਨਹੀਂ ਹੈ। ਇਥੇ ਭਾਈ-ਭਤੀਜਾਵਾਦ ਹੈ ਤਾਂ ਨਾਲ ਹੀ ਨਵੀਆਂ ਪ੍ਰਤਿਭਾਵਾਂ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ। ਮੈਂ ਆਪਣੀ ਗੱਲ ਕਹਾਂ ਤਾਂ ਮੈਂ ਖ਼ੁਦ ਫ਼ਿਲਮੀ ਪਰਿਵਾਰ ਤੋਂ ਨਹੀਂ ਹਾਂ। 'ਰੱਬ ਨੇ ਬਨਾ ਦੀ ਜੋੜੀ' ਸਮੇਂ ਮੈਂ ਖ਼ੁਦ ਫ਼ਿਲਮ ਇੰਡਸਟਰੀ ਵਿਚ ਨਵੀਂ ਸੀ। ਮੇਰਾ ਮੰਨਣਾ ਹੈ ਕਿ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਮੈਂ ਇਥੇ ਨਵੀਆਂ ਪ੍ਰਤਿਭਾਵਾਂ ਨੂੰ ਮੌਕੇ ਮਿਲਦੇ ਵੀ ਦੇਖੇ ਹਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਹੀ ਮੈਂ ਫ਼ਿਲਮ 'ਬਦਮਾਸ਼ ਕੰਪਨੀ' ਵਿਚ ਕੰਮ ਕੀਤਾ ਸੀ। ਬਤੌਰ ਨਿਰਦੇਸ਼ਕ ਪਰਮੀਤ ਸੇਠੀ ਦੀ ਇਹ ਪਹਿਲੀ ਫ਼ਿਲਮ ਸੀ। ਭਾਵ ਨਿਰਦੇਸ਼ਕ ਦੇ ਤੌਰ 'ਤੇ ਇਥੇ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਸੀ। ਗਾਇਕ ਤੋਂ ਅਭਿਨੇਤਾ ਬਣੇ ਮਿਆਂਗ ਯੇਂਗ ਨੂੰ ਵੀ ਇਸ ਫ਼ਿਲਮ ਰਾਹੀਂ ਮੌਕਾ ਦਿੱਤਾ ਗਿਆ ਸੀ। ਇਸ ਫ਼ਿਲਮ ਤੋਂ ਬਾਅਦ ਮੈਂ 'ਬੈਂਡ ਬਾਜਾ ਬਾਰਾਤ' ਵਿਚ ਕੰਮ ਕੀਤਾ ਅਤੇ ਇਸ ਤੋਂ ਰਣਵੀਰ ਸਿੰਘ ਨੂੰ ਮੌਕਾ ਮਿਲਿਆ। ਮੇਰੀ ਫ਼ਿਲਮ 'ਲੇਡੀਜ਼ ਵਰਸਿਜ਼ ਰਿੱਕੀ ਬਹਿਲ' ਰਾਹੀਂ ਪ੍ਰਨੀਤੀ ਚੋਪੜਾ ਅਭਿਨੈ ਦੇ ਮੈਦਾਨ ਵਿਚ ਆਈ। ਇਨ੍ਹਾਂ ਨਵਿਆਂ ਦੇ ਨਾਲ ਕੰਮ ਕਰ ਕੇ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਆਪਣੀਆਂ ਅੱਖਾਂ ਵਿਚ ਉੱਜਵਲ ਭਵਿੱਖ ਦੇ ਸੁਪਨੇ ਸੰਜੋਏ ਹੋਏ ਸਨ। ਕੁਝ ਕਰ ਗੁਜ਼ਰਨ ਦਾ ਉਤਸ਼ਾਹ ਇਨ੍ਹਾਂ ਸਾਰਿਆਂ ਵਿਚ ਸਾਫ਼ ਝਲਕਦਾ ਸੀ। ਉਦੋਂ ਮੈਂ ਸੋਚ ਲਿਆ ਸੀ ਕਿ ਜਦੋਂ ਕਦੀ ਮੈਂ ਕੁਝ ਕਰਨ ਦੇ ਕਾਬਲ ਬਣੀ ਤਾਂ ਨਵੀਆਂ ਪ੍ਰਤਿਭਾਵਾਂ ਨੂੰ ਜ਼ਰੂਰ ਮੌਕਾ ਦੇਵਾਂਗੀ। ਮੈਂ ਬਤੌਰ ਨਿਰਮਾਤਰੀ ਦੇ ਤੌਰ 'ਤੇ 'ਐਨ. ਐਚ. 10' ਬਣਾਈ। ਨਿਰਦੇਸ਼ਕ ਨਵਦੀਪ ਸਿੰਘ ਦੀ ਇਹ ਦੂਜੀ ਫ਼ਿਲਮ ਸੀ। ਫਿਰ ਮੈਂ 'ਫਿਲੌਰੀ' ਬਣਾਈ ਅਤੇ ਨਿਰਦੇਸ਼ਕ ਅਨਿਸ਼ਾਹ ਲਾਲ ਨੂੰ ਮੌਕਾ ਦਿੱਤਾ। 'ਪਰੀ' ਦਾ ਨਿਰਮਾਣ ਕਰ ਕੇ ਨਵੇਂ ਨਿਰਦੇਸ਼ਕ ਪ੍ਰੋਸਿਤ ਰਾਏ ਨੂੰ ਮੌਕਾ ਦਿੱਤਾ। ਇਸ ਫ਼ਿਲਮ ਰਾਹੀਂ ਪਰਮਬ੍ਰਤਾ ਚੈਟਰਜੀ, ਰਿਸ਼ਤੰਬਰੀ ਚੱਕਰਵਰਤੀ ਆਦਿ ਦੇ ਰੂਪ ਵਿਚ ਨਵੀਆਂ ਪ੍ਰਤਿਭਾਵਾਂ ਨੂੰ ਚਮਕਾਇਆ ਗਿਆ ਸੀ। ਮੈਂ ਆਪਣੀਆਂ ਫ਼ਿਲਮਾਂ ਵਿਚ ਕਹਾਣੀ ਦੇ ਹਿਸਾਬ ਨਾਲ ਕਲਾਕਾਰਾਂ ਦੀ ਚੋਣ ਕਰਦੀ ਹਾਂ ਅਤੇ ਇਸ ਤਰ੍ਹਾਂ ਕਰਨ ਨਾਲ ਨਵੀਆਂ ਪ੍ਰਤਿਭਾਵਾਂ ਨੂੰ ਵੀ ਮੌਕਾ ਮਿਲ ਜਾਂਦਾ ਹੈ। ਕਲਾਕਾਰਾਂ ਨੂੰ ਮੌਕਾ ਦਿੰਦੇ ਰਹਿਣ ਨਾਲ ਫ਼ਿਲਮਾਂ ਵਿਚ ਨਵਾਂਪਨ ਆਉਂਦਾ ਹੈ ਅਤੇ ਬਾਲੀਵੁੱਡ ਵਿਚ ਕਲਾਕਾਰਾਂ ਦੀ ਤੰਗੀ ਮਹਿਸੂਸ ਨਹੀਂ ਹੁੰਦੀ।

ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ'

ਕਾਸਟਿੰਗ ਡਾਇਰੈਕਟਰ ਤੋਂ ਡਾਇਰੈਕਟਰ ਬਣ ਕੇ ਜਦੋਂ ਮੁਕੇਸ਼ ਛਾਬੜਾ ਨੇ ਆਪਣੀ ਫ਼ਿਲਮ ਸ਼ੁਰੂ ਕੀਤੀ ਉਦੋਂ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਫ਼ਿਲਮ ਬਾਲੀਵੁੱਡ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ। ਫ਼ਿਲਮ ਨਿਰਦੇਸ਼ਕ ਬਣਨ ਲਈ ਮੁਕੇਸ਼ ਛਾਬੜਾ ਇਕ ਅੱਧ ਭਾਵੁਕ ਕਹਾਣੀ ਦੀ ਭਾਲ ਵਿਚ ਸਨ ਅਤੇ ਉਦੋਂ ਕਿਸੇ ਨੇ ਉਨ੍ਹਾਂ ਨੂੰ ਅੰਗਰੇਜ਼ੀ ਨਾਵਲ 'ਦ ਫਾਲਟ ਇਨ ਅਵਰ ਸਟਾਰਜ਼' ਦਾ ਨਾਂਅ ਸੁਝਾਇਆ। ਜਾਨ ਗ੍ਰੀਨ ਵਲੋਂ ਲਿਖੇ ਇਸ ਨਾਵਲ ਵਿਚ ਦੋ ਕੈਂਸਰ ਮਰੀਜ਼ਾਂ ਦੀ ਕਹਾਣੀ ਪੇਸ਼ ਕੀਤੀ ਗਈ। ਮੁਕੇਸ਼ ਨੂੰ ਕਹਾਣੀ ਅਪੀਲ ਕਰ ਗਈ ਅਤੇ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ, ਸੈਫ਼ ਅਲੀ ਖਾਨ ਤੇ ਨਵੀਂ ਨਾਇਕਾ ਸੰਜਨਾ ਸਾਂਘੀ ਨੂੰ ਲੈ ਕੇ ਆਪਣੀ ਫ਼ਿਲਮ ਸ਼ੁਰੂ ਕਰ ਦਿੱਤੀ ਅਤੇ ਫ਼ਿਲਮ ਦਾ ਨਾਂਅ ਰੱਖਿਆ 'ਕਿੱਜ਼ੀ ਔਰ ਮੈੱਨੀ'। ਬਾਅਦ ਵਿਚ ਇਹ ਟਾਈਟਲ ਬਦਲ ਦਿੱਤਾ ਗਿਆ ਅਤੇ ਫ਼ਿਲਮ ਨੂੰ ਨਾਂਅ ਦਿੱਤਾ ਗਿਆ 'ਦਿਲ ਬੇਚਾਰਾ'।
ਇਥੇ ਵੀ ਫ਼ਿਲਮ ਦੀ ਕਹਾਣੀ ਦੋ ਮਰੀਜ਼ ਪ੍ਰੇਮੀਆਂ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਫ਼ਿਲਮ ਵਿਚ ਸੁੰਦਰਤਾ ਪੇਸ਼ ਕਰਨ ਲਈ ਇਸ ਦੀ ਜ਼ਿਆਦਾਤਰ ਸ਼ੂਟਿੰਗ ਯੂਰਪ ਦੀਆਂ ਖ਼ੂਬਸੂਰਤ ਲੋਕੇਸ਼ਨਾਂ 'ਤੇ ਕੀਤੀ ਗਈ ਹੈ।
ਮੁਕੇਸ਼ ਆਪਣੀ ਇਹ ਫ਼ਿਲਮ ਸਿਨੇਮਾ ਘਰਾਂ ਵਿਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਸਨ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਹੁਣ ਇਸ ਨੂੰ ਓ. ਟੀ. ਟੀ. ਪਲੇਟਫਾਰਮ ਰਾਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਅਭਿਨੇਤਾ ਸੁਸ਼ਾਂਤ ਸਿੰਘ ਦੀ ਇਹ ਆਖ਼ਰੀ ਫ਼ਿਲਮ ਹੈ ਅਤੇ ਇਸ ਨੂੰ ਸੁਸ਼ਾਂਤ ਦੀ ਆਖ਼ਰੀ ਫ਼ਿਲਮ ਦੇ ਰੂਪ ਵਿਚ ਵੀ ਯਾਦ ਕੀਤਾ ਜਾਂਦਾ ਰਹੇਗਾ। ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਫ਼ਿਲਮ ਦੇ ਨਾਇਕ ਦੀ ਖ਼ੁਦਕੁਸ਼ੀ ਦੀ ਵਜ੍ਹਾ ਨਾਲ ਇਹ ਬਾਲੀਵੁੱਡ ਦੇ ਇਤਿਹਾਸ ਦਾ ਹਿੱਸਾ ਬਣ ਜਾਵੇਗੀ।
ਸੁਸ਼ਾਂਤ ਦੇ ਕਰੀਅਰ ਨੂੰ ਉਭਾਰਨ ਵਿਚ ਮੁਕੇਸ਼ ਛਾਬੜਾ ਦਾ ਵੱਡਾ ਹੱਥ ਰਿਹਾ ਹੈ। ਇਹੀ ਵਜ੍ਹਾ ਹੈ ਕਿ ਮੁਕੇਸ਼ ਦੇ ਵਰਸੋਵਾ ਸਥਿਤ ਦਫ਼ਤਰ ਦੀ ਇਕ ਦੀਵਾਰ 'ਤੇ ਸੁਸ਼ਾਂਤ ਨੇ ਮਾਰਕਰ ਪੈੱਨ ਨਾਲ ਆਪਣਾ ਆਟੋਗ੍ਰਾਫ਼ ਇਥੇ ਲਿਖਿਆ ਹੈ। ਅੱਜ ਲੱਖਾਂ ਫ਼ਿਲਮ ਦੀਵਾਨਿਆਂ ਦੇ ਦਿਲਾਂ 'ਤੇ ਸੁਸ਼ਾਂਤ ਦਾ ਨਾਂਅ ਅੰਕਿਤ ਹੋਇਆ ਹੈ ਅਤੇ ਉਹ ਸਾਰੇ ਸੁਸ਼ਾਂਤ ਦੀ ਖ਼ੁਦਕੁਸ਼ੀ 'ਚ ਗ਼ਮਗੀਨ ਹਨ।
ਜਦੋਂ ਮੁਕੇਸ਼ ਨੇ ਆਪਣੀ ਫ਼ਿਲਮ ਦਾ ਨਾਂਅ 'ਦਿਲ ਬੇਚਾਰਾ' ਰੱਖਿਆ ਹੋਵੇਗਾ ਉਦੋਂ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਨਾਂਅ ਵਾਕਈ ਪ੍ਰਸੰਗਿਕ ਬਣ ਜਾਵੇਗਾ।

ਸਿਰਫ਼ 7 ਫ਼ਿਲਮਾਂ ਕਰ ਕੇ ਨਾਂਅ ਅਮਰ ਕਰ ਗਈ ਪ੍ਰਿਆ ਰਾਜਵੰਸ਼

ਇਨ੍ਹੀਂ ਦਿਨੀਂ ਭਾਰਤ-ਚੀਨ ਵਿਚਾਲੇ ਸੰਭਾਵਿਤ ਯੁੱਧ ਨੂੰ ਲੈ ਕੇ ਵੱਖ-ਵੱਖ ਖ਼ਬਰ ਚੈਨਲਾਂ ਵਲੋਂ ਬਹੁਤ ਖੱਪ ਪਾਈ ਜਾ ਰਹੀ ਹੈ। ਇਸ ਤਰ੍ਹਾਂ ਭਾਰਤ-ਚੀਨ ਯੁੱਧ ਦੇ ਦ੍ਰਿਸ਼ ਵੀ ਦਿਖਾਏ ਜਾ ਰਹੇ ਹਨ। ਜ਼ਿਆਦਾ ਦ੍ਰਿਸ਼ ਸਾਲ 1964 ਵਿਚ ਆਈ ਫ਼ਿਲਮ 'ਹਕੀਕਤ' ਤੋਂ ਲਏ ਹੁੰਦੇ ਹਨ ਕਿਉਂਕਿ ਇਹ ਫ਼ਿਲਮ ਭਾਰਤ-ਚੀਨ ਯੁੱਧ 'ਤੇ ਆਧਾਰਿਤ ਸੀ। ਫ਼ਿਲਮ ਵਿਚ ਧਰਮਿੰਦਰ, ਬਲਰਾਜ ਸਾਹਨੀ, ਜਯੰਤ, ਵਿਜੇ ਆਨੰਦ, ਸੰਜੈ ਖਾਨ ਵਰਗੇ ਕਲਾਕਾਰ ਸਨ ਅਤੇ ਇਨ੍ਹਾਂ ਨਾਲ ਨਵੀਂ ਹੀਰੋਇਨ ਪ੍ਰਿਆ ਰਾਜਵੰਸ਼ ਨੂੰ ਚਮਕਾਇਆ ਗਿਆ ਸੀ। ਪ੍ਰਿਆ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਗ਼ੈਰ-ਫ਼ਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਪ੍ਰਿਆ ਨੂੰ ਇਹ ਫ਼ਿਲਮ ਕਿਵੇਂ ਮਿਲੀ, ਇਸ ਦੀ ਵੀ ਰੌਚਕ ਕਹਾਣੀ ਹੈ। ਸ਼ਿਮਲਾ ਵਿਚ ਜਨਮੀ ਤੇ ਪਲੀ ਪ੍ਰਿਆ ਜਦੋਂ ਕਾਲਜ ਵਿਚ ਪੜ੍ਹਦੀ ਸੀ, ਉਦੋਂ ਨਾਟਕਾਂ ਵਿਚ ਹਿੱਸਾ ਲਿਆ ਕਰਦੀ ਸੀ। ਬਾਅਦ ਵਿਚ ਉਸ ਨੇ ਲੰਡਨ ਜਾ ਕੇ ਅਭਿਨੈ ਸਕੂਲ ਵਿਚ ਸਿਖਲਾਈ ਹਾਸਲ ਕੀਤੀ। ਉਹ ਜਦੋਂ ਲੰਡਨ ਵਿਚ ਸੀ, ਉਦੋਂ ਇਕ ਬਰਤਾਨਵੀ ਫੋਟੋਗ੍ਰਾਫ਼ਰ ਨੇ ਉਸ ਦੀਆਂ ਕੁਝ ਤਸਵੀਰਾਂ ਖਿੱਚੀਆਂ ਸਨ। ਉਨ੍ਹਾਂ ਵਿਚੋਂ ਇਕ ਤਸਵੀਰ ਭਾਰਤ ਦੀ ਇਕ ਪੱਤ੍ਰਿਕਾ ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਜਦੋਂ 'ਹਕੀਕਤ' ਦੇ ਨਿਰਦੇਸ਼ਕ ਚੇਤਨ ਆਨੰਦ ਆਪਣੇ ਇਕ ਮਿੱਤਰ ਦੇ ਘਰ ਗਏ ਤਾਂ ਉਥੇ ਉਨ੍ਹਾਂ ਦੀ ਨਜ਼ਰ ਉਸ ਪੱਤ੍ਰਿਕਾ 'ਚ ਛਪੀ ਪ੍ਰਿਆ ਦੀ ਤਸਵੀਰ 'ਤੇ ਗਈ। ਉਦੋਂ ਉਹ 'ਹਕੀਕਤ' ਦੇ ਨਿਰਮਾਣ ਦੀ ਯੋਜਨਾ ਬਣਾ ਰਹੇ ਸਨ ਅਤੇ ਫ਼ਿਲਮ ਵਿਚ ਲੱਦਾਖ ਵਾਸੀ ਕੁੜੀ ਅੰਗਮੋ ਦੇ ਕਿਰਦਾਰ ਲਈ ਯੋਗ ਚਿਹਰਾ ਭਾਲ ਰਹੇ ਸਨ। ਉਨ੍ਹਾਂ ਨੇ ਤਸਵੀਰ ਵਾਲੀ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਅਖੀਰ ਪ੍ਰਿਆ ਨੂੰ ਲੱਭ ਕੇ ਆਪਣੀ ਫ਼ਿਲਮ ਵਿਚ ਮੌਕਾ ਦਿੱਤਾ।
ਪ੍ਰਿਆ ਦੀ ਸ਼ਖ਼ਸੀਅਤ ਆਮ ਨਾਇਕਾਵਾਂ ਤੋਂ ਵੱਖਰੀ ਸੀ। ਉਸ ਦਾ ਚਿਹਰਾ ਕਾਫ਼ੀ ਰੋਹਬਦਾਰ ਸੀ ਅਤੇ ਉਸ ਦੀ ਸੰਵਾਦ ਅਦਾਇਗੀ ਵਿਚ ਵੀ ਵੱਖਰੀ ਜਿਹੀ ਅਪੀਲ ਸੀ। ਜਦੋਂ ਕਦੀ ਪਰਦੇ 'ਤੇ ਆਉਂਦੀ ਤਾਂ ਦਰਸ਼ਕਾਂ ਦੇ ਦਿਲੋ-ਦਿਮਾਗ਼ 'ਤੇ ਆਪਣੀ ਛਾਪ ਛੱਡਣ ਵਿਚ ਕਾਮਯਾਬ ਰਹਿੰਦੀ। ਆਪਣੀ ਫ਼ਿਲਮੀ ਪਾਰੀ ਦੌਰਾਨ ਪ੍ਰਿਆ ਨੇ ਸਿਰਫ ਚੇਤਨ ਆਨੰਦ ਵਲੋਂ ਨਿਰਦੇਸ਼ਿਤ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ਰਾਹੀਂ ਉਹ ਆਪਣੀ ਅਮਿੱਟ ਛਾਪ ਛੱਡ ਗਈ। ਸਿਰਫ਼ 7 ਫ਼ਿਲਮਾਂ ਵਿਚ ਕੰਮ ਕਰ ਕੇ ਪ੍ਰਿਆ ਆਪਣਾ ਨਾਂਅ ਅਮਰ ਕਰ ਗਈ ਅਤੇ ਇਹ ਸੱਤ ਫ਼ਿਲਮਾਂ ਹਨ : 'ਹਕੀਕਤ, ਹੀਰ ਰਾਂਝਾ, ਹੰਸਤੇ ਜ਼ਖ਼ਮ, ਹਿੰਦੁਸਤਾਨ ਕੀ ਕਸਮ, ਸਾਹਿਬ ਬਹਾਦੁਰ, ਕੁਦਰਤ ਕੇ ਹਾਥੋਂ ਕੀ ਲਕੀਰੇਂ'।

-ਮੁੰਬਈ ਪ੍ਰਤੀਨਿਧ

ਕਿਸਮਤ ਦਾ ਧਨੀ ਰਜਨੀਸ਼ ਦੁੱਗਲ

ਸੰਜੈ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਫ਼ਿਲਮ 'ਬਾਜੀਰਾਓ ਮਸਤਾਨੀ' ਵਿਚ ਰਣਵੀਰ ਸਿੰਘ ਵਲੋਂ ਬਾਜੀਰਾਓ ਦੀ ਭੂਮਿਕਾ ਨਿਭਾਈ ਗਈ ਸੀ। ਹੁਣ ਇਸੇ ਫ਼ਿਲਮ ਦੀ ਪਟਕਥਾ ਨੂੰ ਨਾਟਕ ਵਿਚ ਰੂਪਾਂਤਰਿਤ ਕੀਤਾ ਗਿਆ ਹੈ ਅਤੇ ਇਸ ਨਾਟਕ ਵਿਚ ਬਾਜੀਰਾਓ ਦੀ ਭੂਮਿਕਾ ਲਈ ਰਜਨੀਸ਼ ਦੁੱਗਲ ਦੀ ਚੋਣ ਕੀਤੀ ਗਈ ਹੈ।
'1920', 'ਬੇਈਮਾਨ ਲਵ', 'ਸਮਰਾਟ ਐਂਡ ਕੰਪਨੀ', 'ਉੜਨਛੂ' ਆਦਿ ਫ਼ਿਲਮਾਂ ਕਰਨ ਵਾਲੇ ਰਜਨੀਸ਼ ਨੇ ਕੁਝ ਸਮਾਂ ਪਹਿਲਾਂ ਲੜੀਵਾਰ 'ਸ੍ਰੀਮਦ ਭਾਗਵਤ ਮਹਾਪੁਰਾਣ' ਵਿਚ ਸ੍ਰੀ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਸੀ ਅਤੇ ਹੁਣ ਉਹ ਬਾਜੀਰਾਓ ਦੇ ਕਿਰਦਾਰ ਵਿਚ ਪੇਸ਼ ਹੋ ਰਹੇ ਹਨ।
ਇਸ ਕਿਰਦਾਰ ਬਾਰੇ ਉਹ ਕਹਿੰਦੇ ਹਨ, 'ਮੇਰੇ ਲਈ ਇਹ ਨਵਾਂ ਅਨੁਭਵ ਹੋਵੇਗਾ ਜਦੋਂ ਮੈਂ ਬਾਜੀਰਾਓ ਦੇ ਕਿਰਦਾਰ ਵਿਚ ਰੰਗਮੰਚ 'ਤੇ ਅਭਿਨੈ ਕਰਾਂਗਾ। ਇਕ ਚੁਣੌਤੀ ਇਹ ਵੀ ਹੈ ਕਿ ਲੋਕ ਮੇਰੇ ਕੰਮ ਦੀ ਤੁਲਨਾ ਰਣਵੀਰ ਸਿੰਘ ਨਾਲ ਕਰਨਗੇ। ਪਰ ਇਸ ਤੁਲਨਾ ਨੂੰ ਜ਼ਿਆਦਾ ਹਵਾ ਨਹੀਂ ਦਿੱਤੀ ਜਾਵੇਗੀ, ਇਸ ਤਰ੍ਹਾਂ ਮੈਨੂੰ ਲਗਦਾ ਹੈ ਕਿਉਂਕਿ ਰਣਵੀਰ ਵੱਡੇ ਪਰਦੇ 'ਤੇ ਬਾਜੀਰਾਓ ਬਣੇ ਸਨ ਤੇ ਮੈਂ ਰੰਗਮੰਚ 'ਤੇ ਬਣਿਆ ਹਾਂ। ਰੰਗਮੰਚ ਤੇ ਫ਼ਿਲਮ ਦੋਵੇਂ ਮਾਧਿਅਮਾਂ ਦੀ ਆਪਣੀ ਆਪਣੀ ਮਰਿਆਦਾ ਹੁੰਦੀ ਹੈ। ਇਸ ਤਰ੍ਹਾਂ ਮੈਨੂੰ ਤੇ ਰਣਵੀਰ ਨੂੰ ਇਕ ਹੀ ਕੰਡੇ ਵਿਚ ਤੋਲਣਾ ਸਹੀ ਨਹੀਂ ਕਿਹਾ ਜਾਵੇਗਾ। ਸਾਡਾ ਇਹ ਜੋ ਨਾਟਕ ਹੈ, ਉਹ ਮਿਊਜ਼ੀਕਲ ਹੈ, ਇਸ ਤਰ੍ਹਾਂ ਦੇ ਨਾਟਕ ਵਿਚ ਵੱਖਰੀ ਤਰ੍ਹਾਂ ਨਾਲ ਅਭਿਨੈ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੇ ਨਾਟਕ ਵਿਚ ਕੰਮ ਕਰਨ ਦਾ ਮੇਰਾ ਇਹ ਪਹਿਲਾ ਅਨੁਭਵ ਹੈ। ਪਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਨਾਮੀ ਸ਼ਾਸਤਰੀ ਨ੍ਰਿਤਕਾਰ ਪੰਡਿਤ ਬਿਰਜੂ ਮਹਾਰਾਜ ਇਸ ਨਾਟਕ ਦੇ ਨਿਰਦੇਸ਼ਨ ਵਿਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਤਰ੍ਹਾਂ ਦੀ ਮਹਾਨ ਹਸਤੀ ਦੀ ਨਿਰਦੇਸ਼ਨਾ ਵਿਚ ਕੰਮ ਕਰਨਾ ਵੀ ਮੇਰੇ ਲਈ ਕਿਸਮਤ ਵਾਲੀ ਗੱਲ ਹੈ।
ਦੇਸ਼ ਦੀਆਂ ਨਾਮੀ ਹਸਤੀਆਂ ਦੇ ਨਾਲ ਕੰਮ ਕਰਨ ਦੇ ਮਾਮਲੇ ਵਿਚ ਰਜਨੀਸ਼ ਦੁੱਗਲ ਵਾਕਈ ਲੱਕੀ ਰਹੇ ਹਨ। ਪਹਿਲਾਂ ਆਈ ਉਨ੍ਹਾਂ ਦੀ ਫ਼ਿਲਮ '1920' ਲਈ ਪੰਡਿਤ ਜਸਰਾਜ ਨੇ ਇਕ ਗੀਤ 'ਵਾਦਾ... ਤੁਮਸੇ ਹੈ ਵਾਦਾ...' ਲਈ ਆਵਾਜ਼ ਦਿੱਤੀ ਸੀ। ਇਸ ਨੂੰ ਕਹਿੰਦੇ ਹਨ ਕਿਸਮਤ ਦਾ ਕਮਾਲ।

ਅਮਜ਼ਦ ਖਾਨ ਦੀ ਵਜ੍ਹਾ ਕਰਕੇ ਰਾਵਣ ਬਣੇ ਅਰਵਿੰਦ ਤ੍ਰਿਵੇਦੀ

ਰਾਵਣ! ਇਹ ਨਾਂਅ ਸੁਣਦਿਆਂ ਹੀ ਅੱਖਾਂ ਸਾਹਮਣੇ ਲੜੀਵਾਰ 'ਰਾਮਾਇਣ' ਦੇ ਰਾਵਣ ਭਾਵ ਅਰਵਿੰਦ ਤ੍ਰਿਵੇਦੀ ਦਾ ਰੋਹਬਦਾਰ ਚਿਹਰਾ ਆ ਜਾਂਦਾ ਹੈ। ਇਸ ਵਿਚ ਦੋ ਰਾਏ ਨਹੀਂ ਕਿ ਰਾਵਣ ਦੇ ਕਿਰਦਾਰ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ।
ਉਨ੍ਹਾਂ ਨੂੰ ਇਸ ਕਿਰਦਾਰ ਲਈ ਕਿਵੇਂ ਚੁਣਿਆ ਗਿਆ ਸੀ, ਇਸ ਦੇ ਪਿੱਛੇ ਵੀ ਰੌਚਕ ਕਹਾਣੀ ਹੈ। 'ਰਾਮਾਇਣ' ਦੇ ਨਿਰਮਾਤਾ-ਨਿਰੇਦਸ਼ਕ ਰਾਮਾਨੰਦ ਸਾਗਰ ਹਿੰਦੀ ਫ਼ਿਲਮਾਂ ਦੇ ਨਾਮੀ ਨਿਰਮਾਤਾ ਸਨ। ਸੱਤਰ ਤੇ ਅੱਸੀ ਦੇ ਦਹਾਕੇ ਵਿਚ ਜਦੋਂ ਗੁਜਰਾਤੀ ਫ਼ਿਲਮਾਂ ਦੇ ਬਾਜ਼ਾਰ ਵਿਚ ਤੇਜ਼ੀ ਦਾ ਮਾਹੌਲ ਸੀ ਉਦੋਂ ਰਾਮਾਨੰਦ ਸਾਗਰ ਨੇ ਗੁਜਰਾਤੀ ਫ਼ਿਲਮਾਂ ਦੇ ਸੁਪਰ ਸਟਾਰ ਉਪੇਂਦਰ ਤ੍ਰਿਵੇਦੀ ਨੂੰ ਲੈ ਕੇ ਗੁਜਰਾਤੀ ਫ਼ਿਲਮ 'ਵੀਰ ਮਾਂਗਡਾਵਾਲੋ' ਬਣਾਈ ਸੀ ਅਤੇ ਇਸ ਵਿਚ ਮੁੱਖ ਖ਼ਲਨਾਇਕ ਦੇ ਰੂਪ ਵਿਚ ਅਮਜ਼ਦ ਖਾਨ ਨੂੰ ਚਮਕਾਇਆ ਗਿਆ ਸੀ। ਇਹ 'ਸ਼ੋਅਲੇ' ਦੇ ਪ੍ਰਦਰਸ਼ਿਤ ਹੋ ਜਾਣ ਤੋਂ ਬਾਅਦ ਦੀ ਗੱਲ ਹੈ ਅਤੇ 'ਸ਼ੋਅਲੇ' ਦੇ ਗੱਬਰ ਦੀ ਗੂੰਜ ਹਰ ਪਾਸੇ ਫੈਲੀ ਹੋਈ ਸੀ।
ਅਰਵਿੰਦ ਤ੍ਰਿਵੇਦੀ ਵੀ ਅਮਜ਼ਦ ਖਾਨ ਤੋਂ ਚੰਗੇ ਪ੍ਰਭਾਵਿਤ ਸਨ। ਸੋ, ਉਹ ਉਨ੍ਹਾਂ ਨੂੰ ਦੇਖਣ ਤੇ ਮਿਲਣ ਆਪਣੇ ਭਰਾ ਉਪੇਂਦਰ ਤ੍ਰਿਵੇਦੀ ਦੀ ਫ਼ਿਲਮ ਦੇ ਸੈੱਟ 'ਤੇ ਚਲੇ ਗਏ। ਉਥੇ ਉਹ ਨਿਰਮਾਤਾ ਰਾਮਾਨੰਦ ਸਾਗਰ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਚੰਗੀ ਜਾਣ-ਪਛਾਣ ਹੋ ਗਈ। ਬਾਅਦ ਵਿਚ ਜਦੋਂ ਰਾਮਾਨੰਦ ਸਾਗਰ ਨੇ ਆਪਣੀ ਹਿੰਦੀ ਫ਼ਿਲਮ 'ਹਮ ਤੇਰੇ ਆਸ਼ਿਕ ਹੈਂ' ਬਣਾਉਣੀ ਸ਼ੁਰੂ ਕੀਤੀ ਤਾਂ ਇਸ ਵਿਚ ਅਰਵਿੰਦ ਤ੍ਰਿਵੇਦੀ ਨੂੰ ਵੀ ਭੂਮਿਕਾ ਦਿੱਤੀ।
ਅਰਵਿੰਦ ਸ਼ਿਵ ਭਗਤ ਹਨ ਅਤੇ ਰੋਜ਼ਾਨਾ ਸ਼ਿਵ ਪੂਜਾ ਕਰਨਾ ਉਨ੍ਹਾਂ ਦਾ ਨਿਯਮ ਹੈ। ਰਾਮਾਨੰਦ ਸਾਗਰ ਉਨ੍ਹਾਂ ਦੀ ਸ਼ਿਵ ਪੂਜਾ ਤੋਂ ਕਾਫ਼ੀ ਪ੍ਰਭਾਵਿਤ ਹੋਏ ਅਤੇ ਜਦੋਂ 'ਰਾਮਾਇਣ' ਦੇ ਨਿਰਮਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਇਸ ਵਿਚ ਅਰਵਿੰਦ ਤ੍ਰਿਵੇਦੀ ਹੀ ਰਾਵਣ ਦੀ ਭੂਮਿਕਾ ਨਿਭਾਉਣਗੇ। ਇਸ ਤਰ੍ਹਾਂ ਰਾਮ ਤੇ ਸੀਤਾ ਤੋਂ ਪਹਿਲਾਂ ਅਰਵਿੰਦ ਤ੍ਰਿਵੇਦੀ ਇਸ ਲੜੀਵਾਰ ਲਈ ਫਾਈਨਲ ਹੋ ਗਏ ਸਨ।
ਅਤੇ ਹਾਂ, ਮੁੰਬਈ ਵਿਚ ਅਰਵਿੰਦ ਤ੍ਰਿਵੇਦੀ, ਜਿਸ ਇਮਾਰਤ ਵਿਚ ਰਹਿੰਦੇ ਹਨ, ਉਸ ਦਾ ਨਾਂਅ ਪੰਚਵਟੀ ਹੈ ਅਤੇ ਉਦੋਂ ਇਹ ਗੱਲ ਬਹੁਤ ਫੈਲੀ ਸੀ ਕਿ ਕੀ ਕਲਯੁੱਗ ਆ ਗਿਆ ਹੈ। ਰਾਵਣ ਵੀ ਪੰਚਵਟੀ ਵਿਚ ਰਹਿੰਦਾ ਹੈ।

ਮੜਕ ਦੇ ਨਾਲ ਤੁਰਨ ਵਾਲੀ ਸਤਿੰਦਰ ਸਿੱਧੂ

ਅਦਾਕਾਰੀ ਦੇ ਖੇਤਰ 'ਚ ਸਤਿੰਦਰ ਸਿੱਧੂ ਦਾ ਨਾਂਅ ਕਈ ਪੱਖਾਂ ਤੋਂ ਵਿਲੱਖਣ ਹੈ। ਸਿੱਧੂ ਜ਼ਿਆਦਾ ਕਰਨ ਨਾਲੋਂ ਮਿਆਰੀ ਕਰਨ 'ਚ ਵਿਸ਼ਵਾਸ ਰੱਖਦੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਉਹ ਫ਼ਿਲਮਾਂ ਦੀਆਂ ਆਉਣ ਵਾਲੀਆਂ ਤਮਾਮ ਆਫਰਾਂ ਵਿਚੋਂ ਬੜੇ ਨਖਰੇ ਨਾਲ ਚੋਣ ਕਰਦੀ ਹੈ। ਸਿੱਧੂ ਦੀ ਦੂਜੀ ਵਿਲੱਖਣਤਾ ਹੈ ਕਿ ਅਦਾਕਾਰੀ ਉਸ ਲਈ ਇਬਾਦਤ ਹੈ ਕਮਾਈ ਦਾ ਜ਼ਰੀਆ ਨਹੀਂ। ਸਕੂਲ ਸਿੱਖਿਆ ਵਿਭਾਗ 'ਚ ਬਤੌਰ ਲੈਕਚਰਾਰ ਸੇਵਾਵਾਂ ਨਿਭਾਅ ਰਹੀ ਸਤਿੰਦਰ ਸਿੱਧੂ ਨੂੰ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਹੈ। ਪਰਿਵਾਰਕ ਮਾਹੌਲ ਦੇ ਸਹਿਯੋਗ ਬਦੌਲਤ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ 'ਤੇ ਇਸ ਸ਼ੌਕ ਨੂੰ ਉਡਾਨ ਭਰਨ ਦਾ ਅਵਸਰ ਮਿਲਿਆ। ਸਿੱਧੂ ਆਪਣੇ ਆਪ ਨੂੰ ਨਸੀਬ ਵਾਲੀ ਮੰਨਦੀ ਹੈ ਕਿ ਵਿਆਹ ਉਪਰੰਤ ਪੇਕਾ ਪਰਿਵਾਰ ਵਾਂਗ ਹੀ ਸਹੁਰਾ ਪਰਿਵਾਰ ਨੇ ਵੀ ਉਸ ਦੇ ਅਦਾਕਾਰੀ ਦੇ ਸ਼ੌਕ ਨੁੂੰ ਹੋਰ ਪਰਵਾਜ਼ ਦਿੱਤੀ। ਸਿੱਧੂ ਕਮਾਲ ਦੀ ਮੰਚ ਸੰਚਾਲਕ ਅਤੇ ਅਦਾਕਾਰ ਹੈ। 2004-05 ਦੌਰਾਨ ਰਿਹਾਇਸ਼ ਚੰਡੀਗੜ੍ਹ ਤਬਦੀਲ ਕਰਨ ਨਾਲ ਟੈਗੋਰ ਥਇਏਟਰ ਨਾਲ ਜੁੜਨ ਦਾ ਬਣਿਆ ਸਬੱਬ ਉਸ ਦੀ ਅਦਾਕਾਰੀ ਨੂੰ ਉੱਚੇ ਅੰਬਰਾਂ ਦੀ ਪਰਵਾਜ਼ ਦੇ ਗਿਆ। ਸਿੱਧੂ ਦਾ ਕਹਿਣਾ ਹੈ ਕਿ ਇੱਥੇ ਰਹਿ ਕੇ ਉਸ ਨੂੰ ਜਿੱਥੇ ਥਇਏਟਰ ਦੀਆਂ ਬਾਰੀਕੀਆਂ ਸਮਝਣ ਦਾ ਮੌਕਾ ਮਿਲਿਆ, ਉੱਥੇ ਹੀ ਨਾਮਵਰ ਅਦਾਕਾਰਾਂ ਨਾਲ ਰਹਿ ਕੇ ਅਦਾਕਾਰੀ ਨੂੰ ਹੋਰ ਸੰਵਾਰਨ ਅਤੇ ਨਿਖਾਰਨ ਦਾ ਅਵਸਰ ਵੀ ਮਿਲਿਆ। ਇੱਥੋਂ ਹੀ ਉਸ ਦੀ ਚੋਣ ਬਤੌਰ ਫ਼ਿਲਮੀ ਅਦਾਕਾਰ ਹੋਈ।
ਸਿੱਧੂ ਨੇ ਫ਼ਿਲਮ 'ਬੈਸਟ ਇਜ਼ ਬੈਸਟ' ਵਿਚ ਓਮ ਪੁਰੀ ਨਾਲ ਭੂਮਿਕਾ ਨਿਭਾਉਂਦਿਆਂ ਵੱਡੇ ਪਰਦੇ 'ਤੇ ਅਦਾਕਾਰੀ ਦਾ ਆਗਾਜ਼ ਕੀਤਾ। ਭਰੂਣ ਹੱਤਿਆ ਬਾਰੇ ਫ਼ਿਲਮ 'ਕਲਖ ਹਨੇਰੇ' ਫਿਰ ਯਸਰਾਜ ਬੈਨਰਜ਼ ਦੀ ਫ਼ਿਲਮ 'ਆ ਗਏ ਮੁੰਡੇ ਯੂ ਕੇ ਦੇ' ਵਿਚ ਨੀਰੂ ਬਾਜਵਾ ਦੀ ਮਾਂ ਵਜੋਂ ਮੁੱਖ ਕਿਰਦਾਰ ਨਿਭਾਇਆ। ਫ਼ਿਲਮ 'ਦ ਬਲੱਡ ਸਟਰੀਟ' 'ਚ ਵੀ ਸਿੱਧੂ ਨੂੰ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਦਾ ਅਵਸਰ ਮਿਲਿਆ। ਸਿੱਧੂ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣ ਲਈ ਬਿਲਕੁੱਲ ਤਿਆਰ ਪਈਆਂ ਹਨ।
ਸਿੱਧੂ ਆਪਣੀ ਅਦਾਕਾਰੀ ਦਾ ਲੋਹਾ ਵਿਦੇਸ਼ਾਂ 'ਚ ਵੀ ਮੰਨਵਾ ਚੁੱਕੀ ਹੈ। ਕੈਨੇਡਾ 'ਚ ਨਗਿੰਦਰ ਗੱਖੜ ਦੀ ਨਿਰਦੇਸ਼ਨਾ ਹੇਠ 'ਜ਼ਫਰਨਾਮਾ-ਫਤਹਿ ਦੀ ਚਿੱਠੀ' ਬਾਰੇ ਖੇਡੇ ਨਾਟਕ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਵੀ ਸਿੱਧੂ ਹਮੇਸ਼ਾ ਤਤਪਰ ਰਹਿੰਦੀ ਹੈ। ਸਿੱਧੂ ਐਨ.ਐੱਸ.ਐੱਸ ਦੀ ਪ੍ਰੋਗਰਾਮ ਅਫਸਰ ਹੋਣ ਦੇ ਨਾਲ ਨਾਲ ਬਤੌਰ ਸੂਬਾਈ ਕਮਾਂਡੈਂਟ ਅਫਸਰ ਯੂਥ ਲੀਡਰਸ਼ਿਪ ਕੈਂਪਾਂ ਦੇ ਸੰਚਾਲਨ ਜਰੀਏ ਹਜ਼ਾਰਾਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰ ਚੁੱਕੀ ਹੈ। ਗਿੱਧੇ ਅਤੇ ਭੰਗੜੇ ਨਾਲ ਸਿੱਧੂ ਨੂੰ ਅੰਤਾਂ ਦਾ ਲਗਾਅ ਹੈ। ਉਸ ਦੀਆਂ ਗਿੱਧਾ ਅਤੇ ਭੰਗੜਾ ਟੀਮਾਂ ਹਮੇਸ਼ਾ ਹੀ ਪਹਿਲੇ ਸਥਾਨ 'ਤੇ ਰਹਿੰਦੀਆਂ ਹਨ।

-ਬਿੰਦਰ ਸਿੰਘ ਖੁੱਡੀ ਕਲਾਂ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX