ਤਾਜਾ ਖ਼ਬਰਾਂ


ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  2 minutes ago
ਬਟਾਲਾ, 6 ਨਵੰਬਰ (ਡਾ. ਕਾਹਲੋਂ)- ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਲਈ ਭਾਰਤ ਦੇ ਡੇਰਾ ਬਾਬਾ ਨਾਨਕ...
ਪੁਲਿਸ ਮੁੱਠਭੇੜ 'ਚ ਮਾਰੇ ਗਏ 4 ਦੋਸ਼ੀਆਂ 'ਤੇ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿਹਾ- ਹੁਣ ਉਨ੍ਹਾਂ ਦੀ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ
. . .  6 minutes ago
ਹੈਦਰਾਬਾਦ, 6 ਦਸੰਬਰ- ਪੁਲਿਸ ਮੁੱਠਭੇੜ 'ਚ 4 ਦੋਸ਼ੀਆਂ ਜੇ ਮਾਰੇ ਜਾਣ 'ਤੇ ਜਬਰ ਜਨਾਹ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਤੋਂ ਉਹ...
ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  40 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 1 hour ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 1 hour ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਹੋਰ ਖ਼ਬਰਾਂ..

ਸਾਡੀ ਸਿਹਤ

ਹੱਡੀ ਰੋਗਾਂ ਤੋਂ ਬਚਣ ਲਈ ਕੈਲਸ਼ੀਅਮ ਲਓ

ਸਰੀਰ ਵਿਚ ਹੱਡੀਆਂ ਦੇ ਨੁਕਸਾਨੇ ਜਾਣ ਅਤੇ ਖੋਖਲਾ ਹੋ ਜਾਣ ਦੀ ਸਥਿਤੀ ਨੂੰ 'ਆਸਟਿਓਪੋਰੋਸਿਸ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਸਥਿਤੀ ਉਦੋਂ ਆਉਂਦੀ ਹੈ ਜਦੋਂ ਸਰੀਰਕ ਗਤੀਵਿਧੀਆਂ ਵਿਚ ਰੁਕਾਵਟ ਆਉਣ ਲਗਦੀ ਹੈ ਅਤੇ ਛੋਟੀ-ਛੋਟੀ ਜਿਹੀ ਗੱਲ 'ਤੇ ਹੱਡੀਆਂ ਵਿਚ ਟੁੱਟ-ਭੱਜ ਹੋਣ ਲਗਦੀ ਹੈ। ਇਸ ਬਿਮਾਰੀ ਦਾ ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਇਹ ਰੋਗ ਜਦੋਂ ਸਾਹਮਣੇ ਆਉਂਦਾ ਹੈ ਤਾਂ ਸਰੀਰ ਬੁਰੀ ਤਰ੍ਹਾਂ ਝੁਕ ਜਾਂਦਾ ਹੈ। ਇਸ ਬਿਮਾਰੀ ਤੋਂ ਜ਼ਿਆਦਾਤਰ ਔਰਤਾਂ ਹੀ ਪੀੜਤ ਹੁੰਦੀਆਂ ਹਨ। ਇਸ ਸਮੇਂ ਸਾਡੇ ਦੇਸ਼ ਵਿਚ ਲਗਪਗ 6 ਕਰੋੜ ਲੋਕ ਇਸ ਰੋਗ ਤੋਂ ਪੀੜਤ ਹਨ, ਜਿਨ੍ਹਾਂ ਵਿਚ 80 ਫੀਸਦੀ ਸਿਰਫ ਔਰਤਾਂ ਹੀ ਹਨ।
ਵਧਦੀ ਉਮਰ ਦੀਆਂ ਉਨ੍ਹਾਂ ਔਰਤਾਂ ਵਿਚ ਇਸ ਦੀ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ, ਜਿਨ੍ਹਾਂ ਦੀ ਰਜੋਨਿਵ੍ਰਿਤੀ 45 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦੀ ਹੈ। ਜੋ ਔਰਤਾਂ ਕੋਰਟੀਕੋਸਟੀਰਾਇਡ ਦਵਾਈਆਂ ਦੀ ਵਰਤੋਂ ਜ਼ਿਆਦਾ ਮਾਤਰਾ ਵਿਚ ਅਤੇ ਜ਼ਿਆਦਾ ਦਿਨਾਂ ਤੱਕ ਕਰਦੀਆਂ ਹਨ, ਉਨ੍ਹਾਂ ਦੇ ਵੀ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ। ਜਿਨ੍ਹਾਂ ਔਰਤਾਂ ਵਿਚ ਮਾਸਿਕ ਸਰਾਵ ਹਮੇਸ਼ਾ ਬਹੁਤ ਘੱਟ ਅਤੇ ਅਨਿਯਮਤ ਹੁੰਦਾ ਰਹਿੰਦਾ ਹੈ, ਉਨ੍ਹਾਂ ਵਿਚ ਵੀ ਇਸ ਦੀ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ।
ਕੁਝ ਸਮਾਂ ਪਹਿਲਾਂ ਆਸਟਿਓਪੋਰੋਸਿਸ ਨੂੰ ਸਿਰਫ ਔਰਤਾਂ ਦੀ ਸਮੱਸਿਆ ਕਹਿ ਕੇ ਅਕਸਰ ਨਕਾਰ ਦਿੱਤਾ ਜਾਂਦਾ ਸੀ ਪਰ ਹੁਣ ਇਸ ਤੱਥ ਨੂੰ ਵਿਆਪਕ ਰੂਪ ਨਾਲ ਸਵੀਕਾਰਿਆ ਗਿਆ ਹੈ ਕਿ ਇਹ ਸਿਰਫ ਔਰਤਾਂ ਦੀ ਹੀ ਨਹੀਂ, ਸਗੋਂ ਸਾਰਿਆਂ ਦੀ ਸਿਹਤ ਦੀ ਸਮੱਸਿਆ ਹੈ, ਜਿਸ ਦਾ ਪ੍ਰਭਾਵ ਕਿਸੇ ਵੀ ਉਮਰ ਦੇ ਮਰਦਾਂ 'ਤੇ ਵੀ ਪੈ ਸਕਦਾ ਹੈ। ਖਾਸ ਤੌਰ 'ਤੇ 60 ਸਾਲ ਤੋਂ ਵੱਡੀ ਉਮਰ ਦੇ ਮਰਦਾਂ ਨੂੰ ਤਾਂ ਇਸ ਦੇ ਪ੍ਰਤੀ ਸੁਚੇਤ ਰਹਿਣਾ ਹੀ ਚਾਹੀਦਾ ਹੈ।
ਖੁਰਾਕ ਵਿਚ ਕੈਲਸ਼ੀਅਮ ਦੀ ਜ਼ਿਆਦਾ ਕਮੀ, ਜ਼ਿਆਦਾ ਸ਼ਰਾਬ ਪੀਣੀ ਅਤੇ ਸਿਗਰਟਨੋਸ਼ੀ ਕਰਨੀ, ਆਰਾਮਤਲਬੀ ਦਾ ਜੀਵਨ ਬਿਤਾਉਂਦੇ ਰਹਿਣਾ, ਧੁੱਪ ਦੀ ਕਮੀ, ਕ੍ਰਾਨਿਕ ਬਿਮਾਰੀਆਂ-ਗੁਰਦੇ, ਹਾਈਪੋਥਾਇਰਾਇਡਜ਼ਮ, ਕੈਂਸਰ, ਅੰਤੜੀਆਂ ਦੀਆਂ ਬਿਮਾਰੀਆਂ ਅਤੇ ਗੈਸਟ੍ਰਿਕ ਸਰਜਰੀ ਆਦਿ ਕਾਰਨਾਂ ਨਾਲ ਵੀ ਆਸਟਿਓਪੋਰੋਸਿਸ ਹੋ ਸਕਦਾ ਹੈ।
ਕੈਲਸ਼ੀਅਮ ਨੂੰ ਭੋਜਨ ਵਿਚ ਉਚਿਤ ਮਾਤਰਾ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਹੱਡੀਆਂ ਨੂੰ ਸ਼ਕਤੀ ਅਤੇ ਮਜ਼ਬੂਤੀ ਮਿਲਦੀ ਹੈ। ਇਸ ਨਾਲ ਹੱਡੀਆਂ ਦੇ ਵਿਕਾਸ ਦੇ ਨਾਲ-ਨਾਲ ਸਰੀਰ ਦਾ ਵਿਕਾਸ ਵੀ ਜਾਰੀ ਰਹਿੰਦਾ ਹੈ। ਜਨਮ ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ 400 ਮਿਲੀਗ੍ਰਾਮ ਕੈਲਸ਼ੀਅਮ ਦੀ ਖੁਰਾਕ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ 6 ਮਹੀਨੇ ਤੋਂ ਇਕ ਸਾਲ ਤੱਕ ਦੇ ਬੱਚਿਆਂ ਨੂੰ 600 ਮਿ: ਗ੍ਰਾ:, 1 ਤੋਂ 5 ਸਾਲ ਦੇ ਬੱਚਿਆਂ ਨੂੰ 800 ਮਿ: ਗ੍ਰਾ:, 12 ਤੋਂ 24 ਸਾਲ ਤੱਕ ਦੇ ਅੱਲ੍ਹੜਾਂ ਨੂੰ 1000 ਮਿ: ਗ੍ਰਾ:, 25 ਤੋਂ 65 ਸਾਲ ਤੱਕ ਉਮਰ ਵਾਲੇ ਮਰਦਾਂ ਨੂੰ 1200 ਤੋਂ 1500 ਮਿ: ਗ੍ਰਾ:, 65 ਸਾਲ ਤੋਂ ਜ਼ਿਆਦਾ ਉਮਰ ਦੇ ਦੇ ਮਰਦਾਂ ਨੂੰ 1500 ਮਿ: ਗ੍ਰਾ: ਤੱਕ ਦੀ ਕੈਲਸ਼ੀਅਮ ਦੀ ਮਾਤਰਾ ਨਿਰਧਾਰਤ ਕੀਤੀ ਗਈ ਹੈ।
ਇਸੇ ਤਰ੍ਹਾਂ 25 ਤੋਂ 50 ਸਾਲ ਉਮਰ ਵਾਲੀਆਂ ਔਰਤਾਂ ਨੂੰ 1000 ਮਿ: ਗ੍ਰਾ: ਕੈਲਸ਼ੀਅਮ ਦੀ ਮਾਤਰਾ ਆਪਣੇ ਭੋਜਨ ਨਾਲ ਜ਼ਰੂਰ ਲੈਣੀ ਚਾਹੀਦੀ ਹੈ। ਜੋ ਔਰਤਾਂ ਐਸਟ੍ਰੋਜਨ ਦੀ ਖੁਰਾਕ ਨਾ ਲੈ ਰਹੀਆਂ ਹੋਣ ਅਤੇ ਜਿਨ੍ਹਾਂ ਦਾ ਮੇਨੋਪਾਜ਼ ਹੋ ਗਿਆ ਹੋਵੇ, ਉਨ੍ਹਾਂ ਨੂੰ 1500 ਮਿ: ਗ੍ਰਾ: ਦੀ ਮਾਤਰਾ ਵਿਚ ਕੈਲਸ਼ੀਅਮ ਨੂੰ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ।
ਕੈਲਸ਼ੀਅਮ ਦੀ ਕਮੀ ਦੇ ਲੱਛਣ ਸ਼ੁਰੂਆਤ ਵਿਚ ਨਹੀਂ ਦਿਸਦੇ ਅਤੇ ਬਾਅਦ ਵਿਚ ਜਦੋਂ ਰੋਗ ਗੰਭੀਰ ਸਰੀਰਕ ਮੁਸ਼ਕਿਲ ਪੈਦਾ ਕਰਨ ਲਗਦਾ ਹੈ ਤਾਂ ਇਸ ਦਾ ਇਲਾਜ ਔਖਾ ਹੋ ਜਾਂਦਾ ਹੈ। ਇਸ ਲਈ ਬਚਪਨ ਤੋਂ ਹੀ ਕੈਲਸ਼ੀਅਮ ਦੀ ਉਚਿਤ ਮਾਤਰਾ ਲੈਂਦੇ ਰਹਿਣਾ ਜ਼ਰੂਰੀ ਹੁੰਦਾ ਹੈ। ਇਕ ਕਿਰਿਆਸ਼ੀਲ ਸਰੀਰ ਦਾ 99 ਫੀਸਦੀ ਹਿੱਸਾ ਉਸ ਦੀਆਂ ਹੱਡੀਆਂ ਵਿਚ ਮੌਜੂਦ ਰਹਿੰਦਾ ਹੈ ਅਤੇ ਬਾਕੀ ਇਕ ਫੀਸਦੀ ਸਰੀਰ ਨੂੰ ਆਹਾਰ-ਪੋਸ਼ਣ ਤੋਂ ਮਿਲਦਾ ਹੈ।
ਜਦੋਂ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਹੁੰਦੀ ਜਾਂਦੀ ਹੈ ਤਾਂ ਉਹ ਆਪਣੀ ਲੋੜ ਲਈ ਹੱਡੀਆਂ ਤੋਂ ਕੈਲਸ਼ੀਅਮ ਲੈਣਾ ਸ਼ੁਰੂ ਕਰ ਦਿੰਦਾ ਹੈ। ਨਤੀਜੇ ਵਜੋਂ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਆਸਟਿਓਪੋਰੋਸਿਸ ਦੀ ਘਾਤਕ ਬਿਮਾਰੀ ਪੈਦਾ ਹੋ ਜਾਂਦੀ ਹੈ। ਆਪਣੇ ਭੋਜਨ ਵਿਚ ਨਿਸਚਿਤ ਰੂਪ ਨਾਲ ਕੈਲਸ਼ੀਅਮ ਦੀ ਮਾਤਰਾ ਜ਼ਰੂਰ ਲੈਣੀ ਚਾਹੀਦੀ ਹੈ, ਤਾਂ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
**


ਖ਼ਬਰ ਸ਼ੇਅਰ ਕਰੋ

ਦਿਮਾਗੀ ਬੁਖ਼ਾਰ-ਕੁਝ ਸਾਵਧਾਨੀਆਂ

ਦਿਮਾਗੀ ਬੁਖਾਰ ਇਕ ਵਿਸ਼ੇਸ਼ ਤਰ੍ਹਾਂ ਦੇ ਮੱਛਰ ਦੇ ਲੜਨ ਨਾਲ ਹੁੰਦਾ ਹੈ। ਮੱਛਰਾਂ ਨਾਲ ਕਈ ਤਰ੍ਹਾਂ ਦੇ ਬੁਖਾਰ ਹੁੰਦੇ ਹਨ। ਜੇ ਉਨ੍ਹਾਂ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਵੇ ਤਾਂ ਇਹ ਇਨਸਾਨ ਲਈ ਘਾਤਕ ਸਿੱਧ ਹੋ ਸਕਦੇ ਹਨ। ਇਹ ਰੋਗ ਇਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦਾ ਹੈ। ਦੂਸ਼ਿਤ ਮੱਛਰ ਹੀ ਇਸ ਰੋਗ ਨੂੰ ਫੈਲਾਉਣ ਵਿਚ ਮਦਦ ਕਰਦੇ ਹਨ।
ਇਸ ਰੋਗ ਦੇ ਮੱਛਰ ਮਨੁੱਖ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਬੁਖਾਰ ਨਾਲ ਦਿਮਾਗ ਵਿਚ ਸੋਜ ਪੈ ਜਾਂਦੀ ਹੈ, ਜਿਸ ਦਾ ਸਮੇਂ ਸਿਰ ਇਲਾਜ ਕਰ ਲਿਆ ਜਾਵੇ, ਤਾਂ ਕਾਬੂ ਸੌਖਾ ਹੋ ਜਾਂਦਾ ਹੈ। ਇਸ ਤੋਂ ਛੁਟਕਾਰੇ ਅਤੇ ਇਲਾਜ ਵਿਚ ਦੇਰੀ ਹੋਣ 'ਤੇ ਰੋਗੀ ਸਦਾ ਲਈ ਨੀਂਦ ਦੀ ਗੋਦ ਵਿਚ ਸਮਾ ਸਕਦਾ ਹੈ। ਧਿਆਨ ਰਹੇ ਕਿ ਇਹ ਬਿਮਾਰੀ ਜਾਨਲੇਵਾ ਬਿਮਾਰੀਆਂ ਵਿਚੋਂ ਇਕ ਹੈ।
ਦਿਮਾਗੀ ਬੁਖਾਰ ਦੇ ਹੇਠ ਲਿਖੇ ਲੱਛਣ ਮਹਿਸੂਸ ਹੁੰਦੇ ਹੀ ਡਾਕਟਰ ਨਾਲ ਸਲਾਹ ਕਰੋ, ਨਹੀਂ ਤਾਂ ਜੀਵਨ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ-
* ਤੇਜ਼ ਬੁਖਾਰ ਦਾ ਹੋਣਾ। * ਸਿਰ ਵਿਚ ਬਹੁਤ ਜ਼ਿਆਦਾ ਦਰਦ ਹੋਣੀ। * ਧੌਣ ਵਿਚ ਆਕੜ ਮਹਿਸੂਸ ਹੋਣੀ। * ਸਰੀਰ ਦੇ ਕਿਸੇ ਅੰਗ 'ਤੇ ਆਕੜ ਮਹਿਸੂਸ ਹੋਣੀ।
* ਕਿਸੇ ਕੰਮ ਵਿਚ ਮਨ ਨਾ ਲੱਗਣਾ।
* ਮੂੰਹ 'ਤੇ ਟੇਢਾਪਨ ਮਹਿਸੂਸ ਹੋਣਾ।
* ਰੋਗੀ ਦਾ ਵਾਰ-ਵਾਰ ਬੇਹੋਸ਼ ਹੋਣਾ।
* ਸਰੀਰ ਦੇ ਕਿਸੇ ਭਾਗ ਵਿਚ ਕਮਜ਼ੋਰੀ ਮਹਿਸੂਸ ਕਰਨਾ ਆਦਿ।
ਅਜਿਹਾ ਮਹਿਸੂਸ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਰੋਗੀ ਦਾ ਉਚਿਤ ਇਲਾਜ ਕਰਵਾਓ। ਘਰ ਵਿਚ ਜੇ ਕਦੇ ਕਿਸੇ 'ਤੇ ਅਜਿਹਾ ਸੰਕਟ ਆ ਜਾਵੇ ਤਾਂ ਅਜਿਹੇ ਵਿਚ ਬਹੁਤ ਜ਼ਿਆਦਾ ਘਬਰਾਓ ਨਾ।
* ਰੋਗੀ ਨੂੰ ਹਵਾਦਾਰ ਕਮਰੇ ਵਿਚ ਬਿਠਾਓ।
* ਡਾਕਟਰ ਦੀ ਸਲਾਹ ਲਓ।
* ਇਸ ਰੋਗ ਨੂੰ ਹਟਾਉਣ ਵਿਚ ਜ਼ਿਆਦਾ ਸਮਾਂ ਲਗਦਾ ਹੈ, ਇਸ ਲਈ ਘਬਰਾਓ ਨਾ।
* ਡਾਕਟਰ ਦੀ ਸਲਾਹ 'ਤੇ ਰੋਗੀ ਨੂੰ ਹਸਪਤਾਲ ਵਿਚ ਦਾਖਲ ਕਰਵਾਓ।
ਬਚਾਅ : * ਸ਼ਾਮ ਹੋਣ 'ਤੇ ਸਰੀਰ ਦੇ ਅੰਗਾਂ ਨੂੰ ਨੰਗਾ ਨਾ ਰੱਖੋ। ਸਰੀਰ ਨੂੰ ਕੱਪੜਿਆਂ ਨਾਲ ਢਕ ਕੇ ਰੱਖੋ।
* ਘਰ ਅਤੇ ਘਰ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿਓ।
* ਮੱਛਰਾਂ ਨੂੰ ਕਾਬੂ ਕਰਨ ਵਾਲੀ ਕ੍ਰੀਮ, ਟਿੱਕੀਆਂ, ਆਲਆਊਟ ਆਦਿ ਦੀ ਵਰਤੋਂ ਕਰੋ।
* ਦਿਮਾਗੀ ਬੁਖਾਰ ਤੋਂ ਬਚਾਅ ਲਈ ਮੇਨੰਜਾਇਟਿਸ ਦਾ ਟੀਕਾ ਲਗਵਾਓ।
* ਰਾਤ ਨੂੰ ਪੂਰੇ ਸਰੀਰ ਨੂੰ ਲੁਕਾਉਣ ਵਾਲੇ ਕੱਪੜੇ ਪਹਿਨ ਕੇ ਸੌਵੋਂ।

ਦਿਲ ਅਤੇ ਦਿਮਾਗ ਨੂੰ ਤੰਦਰੁਸਤ ਕਿਵੇਂ ਰੱਖੀਏ?

ਸਾਡਾ ਦਿਮਾਗ ਸਾਡੇ ਸਰੀਰ ਦਾ ਅਜਿਹਾ ਮਹੱਤਵਪੂਰਨ ਅੰਗ ਹੈ, ਜੋ 24 ਘੰਟੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਥੋਂ ਤੱਕ ਕਿ ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਤਾਂ ਵੀ ਦਿਮਾਗ ਕੰਮ ਕਰਦਾ ਰਹਿੰਦਾ ਹੈ। ਇਹ ਸਾਡੇ ਵਿਚਾਰਾਂ, ਕੋਈ ਵੀ ਹਿਲਜੁਲ ਅਤੇ ਦਿਲ ਦੀ ਧੜਕਣ ਦਾ ਖਿਆਲ ਰੱਖਦਾ ਹੈ। ਦਿਮਾਗ ਸਾਡੇ ਸਰੀਰ ਦੇ ਭਾਰ ਦਾ ਸਿਰਫ 2 ਫੀਸਦੀ ਹਿੱਸਾ ਹੁੰਦਾ ਹੈ ਪਰ ਇਸ ਵਲੋਂ ਜੋ ਸ਼ਕਤੀ ਖਰਚ ਕੀਤੀ ਜਾਂਦੀ ਹੈ, ਉਹ ਸਰੀਰ ਦੀ ਕੁਲ ਸ਼ਕਤੀ ਦਾ 20 ਫੀਸਦੀ ਹੁੰਦੀ ਹੈ। ਸਾਡਾ ਦਿਮਾਗ ਸਾਡੇ ਸਰੀਰ ਦਾ ਉਹ ਚੁਸਤ-ਫੁਰਤ ਅੰਗ ਹੈ, ਜਿਸ ਨੂੰ ਸਰੀਰ ਦੇ ਬਾਕੀ ਅੰਗਾਂ ਨਾਲੋਂ ਵਧੇਰੇ ਸ਼ਕਤੀ ਦੀ ਲੋੜ ਪੈਂਦੀ ਹੈ।
ਲਗਾਤਾਰ ਵਧੀਆ ਖੁਰਾਕ ਅਤੇ ਹਰ ਰੋਜ਼ ਕਸਰਤ ਦੁਆਰਾ ਅਸੀਂ ਇਸ ਦਾ ਧਿਆਨ ਰੱਖ ਸਕਦੇ ਹਾਂ। ਸਾਡਾ ਦਿਮਾਗ ਬਹੁਤ ਸਾਰੇ ਨਿਉਰੋਨ ਸੈੱਲਾਂ ਦਾ ਸੁਮੇਲ ਹੈ। ਦਿਮਾਗ ਦਾ ਢਾਂਚਾ ਜਾਂ ਬਣਤਰ ਬਹੁਤ ਗੁੰਝਲਦਾਰ ਹੈ। ਇਸ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ ਇਸ ਦੀ ਰੋਜ਼ਾਨਾ ਖੁਰਾਕ ਦਾ ਖਿਆਲ ਰੱਖਣਾ ਤੇ ਸਮਝਣਾ ਚਾਹੀਦਾ ਹੈ। ਆਮ ਤੌਰ 'ਤੇ ਬਹੁਤੇ ਲੋਕ ਅਜਿਹੀ ਖੁਰਾਕ ਨੂੰ ਤਰਜੀਹ ਦਿੰਦੇ ਹਨ ਜੋ ਸਰੀਰ ਦਾ ਭਾਰ ਨਾ ਵਧਣ ਦੇਵੇ ਜਾਂ ਘੱਟ ਕਰੇ। ਕੁਝ ਲੋਕ ਮਸਲ ਭਾਵ ਪੱਠਿਆਂ ਦੀ ਮਜ਼ਬੂਤੀ ਲਈ ਖੁਰਾਕ ਲੈਂਦੇ ਹਨ ਪਰ ਸਾਨੂੰ ਨਾਲ-ਨਾਲ ਅਜਿਹੀ ਖੁਰਾਕ ਵੀ ਲੈਣੀ ਚਾਹੀਦੀ ਹੈ, ਜੋ ਦਿਮਾਗ ਨੂੰ ਵੀ ਚੁਸਤ-ਫੁਰਤ ਅਤੇ ਤੰਦਰੁਸਤ ਰੱਖ ਸਕੇ। ਜੇ ਅਸੀਂ ਖੁਰਾਕ ਦਾ ਖਿਆਲ ਰੱਖਾਂਗੇ ਤਾਂ ਦਿਮਾਗ ਅਤੇ ਦਿਲ ਛੇਤੀ ਬੁੱਢੇ ਨਹੀਂ ਹੋਣਗੇ।
ਇਕ ਮਹੱਤਵਪੂਰਨ ਖੁਰਾਕੀ ਤੱਤ ਜੋ ਦਿਮਾਗ ਲਈ ਬਹੁਤ ਲਾਹੇਵੰਦ ਹੈ, ਉਸ ਨੂੰ ਅਸੀਂ 'ਓਮੇਗਾ-3 ਫੈਟੀ ਐਸਿਡ' ਦੇ ਨਾਂਅ ਨਾਲ ਜਾਣਦੇ ਹਾਂ, ਜੋ ਮੱਛੀ ਵਿਚ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਦੇ ਕੁਝ ਹੋਰ ਸਰੋਤ ਵੀ ਹਨ ਜਿਵੇਂ ਅਖਰੋਟ, ਅਲਸੀ ਆਦਿ। ਕੁਝ ਹੋਰ ਪਦਾਰਥ ਜੋ ਦਿਮਾਗ ਦੀਆਂ ਨਾੜੀਆਂ ਵੱਲ ਖੂਨ ਦਾ ਵਹਾਅ ਠੀਕ ਕਰਦੇ ਹਨ, ਜਿਵੇਂ ਲਾਲ ਸੇਬ, ਚਾਹ, ਕੁਝ ਖਟਾਸ ਵਾਲੇ ਫਲ, ਬੇਰ, ਆੜੂ, ਆਲੂਬੁਖਾਰਾ, ਬਲੈਕਬੇਰੀ, ਚੈਰੀ ਡਾਰਕ ਚਾਕਲੇਟ ਅਤੇ ਸੌਦਿਆਂ ਤੋਂ ਬਣੇ ਹੋਏ ਪਦਾਰਥ ਆਦਿ ਦਿਮਾਗੀ ਸ਼ਕਤੀ ਵਿਚ ਵਾਧਾ ਕਰਕੇ ਬਰਕਰਾਰ ਰੱਖਦੇ ਹਨ।
ਲਿਪਿਡ ਜਾਂ ਫੈਡ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਨੂੰ ਵੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ ਜਿਵੇਂ ਚੈਰੀ, ਸੇਬ, ਸ਼ਹਿਤੂਤ, ਆਲੂਬੁਖਾਰਾ, ਬੇਰਕ, ਬਲੈਕਬੇਰੀ ਆਦਿ, ਜਿਨ੍ਹਾਂ ਵਿਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਦਿਲ ਅਤੇ ਦਿਮਾਗ ਨੂੰ ਰਿਸ਼ਟ-ਪੁਸ਼ਟ ਰੱਖਦੇ ਹਨ। ਇਹ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹਨ ਜੋ ਬੁਢਾਪੇ ਵਿਚ ਵੀ ਤੰਦਰੁਸਤ ਰੱਖਦੇ ਹਨ। ਇਸ ਤੋਂ ਇਲਾਵਾ ਹਲਦੀ, ਬਰੋਕਲੀ, ਕੈਲਸ਼ੀਅਮ ਭਰਪੂਰ ਭੋਜਨ ਵੀ ਜ਼ਰੂਰੀ ਹੈ। ਖੁਰਾਕੀ ਤੱਤ ਅਤੇ ਖਣਿਜਾਂ ਦੀ ਘਾਟ ਕਾਰਨ ਦਿਮਾਗ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਸਿਹਤਮੰਦ ਭੋਜਨ ਲਵੋ, ਜਿਸ ਵਿਚ ਰੋਜ਼ਾਨਾ ਸਬਜ਼ੀਆਂ ਅਤੇ ਫਲਾਂ ਦੀ ਮਾਤਰਾ 400-450 ਗ੍ਰਾਮ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਚੁਸਤ-ਫੁਰਤ ਰਹਿਣ ਲਈ ਲਗਾਤਾਰ ਕਸਰਤ ਕਰਨੀ ਵੀ ਸ਼ਾਮਿਲ ਹੈ।

ਕੋਲੈਸਟ੍ਰੋਲ ਪੱਧਰ ਨੂੰ ਰੱਖੋ ਕਾਬੂ ਵਿਚ

ਕੋਲੈਸਟ੍ਰੋਲ ਦਾ ਵਧਣਾ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਹੈ ਪਰ ਹੋਰ ਬਿਮਾਰੀਆਂ ਨੂੰ ਵਧਾਉਣ ਵਿਚ ਸਹਿਯੋਗੀ ਹੈ। ਸਾਡੇ ਸਰੀਰ ਵਿਚ ਕੋਲੈਸਟ੍ਰੋਲ ਦੋ ਤਰ੍ਹਾਂ ਦਾ ਹੁੰਦਾ ਹੈ-ਐਚ.ਡੀ.ਐਲ. ਅਤੇ ਐਲ.ਡੀ.ਐਲ.। ਐਲ.ਡੀ.ਐਲ. ਸਾਡਾ ਦੁਸ਼ਮਣ ਹੈ ਅਤੇ ਐਚ.ਡੀ.ਐਲ. ਸਾਡਾ ਦੋਸਤ। ਜਦੋਂ ਐਲ.ਡੀ.ਐਲ. ਦੀ ਮਾਤਰਾ ਜ਼ਿਆਦਾ ਹੋਣ ਲਗਦੀ ਹੈ ਤਾਂ ਦਿਲ ਅਤੇ ਦਿਮਾਗ ਦੀਆਂ ਨਾੜੀਆਂ ਵਿਚ ਖੂਨ ਦੇ ਥੱਕੇ ਜਮ੍ਹਾਂ ਹੋਣ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਦਿਲ ਦੇ ਦੌਰੇ, ਬ੍ਰੇਨ ਸਟ੍ਰੋਕ ਅਤੇ ਅਧਰੰਗ ਹੋ ਸਕਦਾ ਹੈ। ਐਚ.ਡੀ.ਐਲ. ਸਾਡੇ ਸਰੀਰ ਦਾ ਮਿੱਤਰ ਹੈ।
ਵੈਸੇ ਮਨੁੱਖੀ ਸਰੀਰ ਵਿਚ ਕੋਲੈਸਟ੍ਰੋਲ ਦਾ ਹੋਣਾ ਵੀ ਜ਼ਰੂਰੀ ਹੈ। ਇਹ ਸਾਡੇ ਸਰੀਰ ਦੇ ਸੈੱਲ ਸਟ੍ਰਕਰ ਅਤੇ ਦਿਮਾਗੀ ਫੰਕਸ਼ਨ ਅਤੇ ਨਾੜੀਆਂ ਦੀ ਕਾਰਜ ਪ੍ਰਣਾਲੀ ਨੂੰ ਕਾਬੂ ਵਿਚ ਰੱਖਦਾ ਹੈ ਪਰ ਕੋਲੈਸਟ੍ਰੋਲ ਦੀ ਮਾਤਰਾ ਦਾ ਜ਼ਿਆਦਾ ਹੋਣਾ ਸਾਨੂੰ ਖਤਰਨਾਕ ਬਿਮਾਰੀ ਦਾ ਸੰਦੇਸ਼ ਦਿੰਦਾ ਹੈ।
ਕੋਲੈਸਟ੍ਰੋਲ ਦਾ ਪੱਧਰ ਸਾਡੇ ਖੂਨ ਵਿਚ ਉਦੋਂ ਵਧਦਾ ਹੈ ਜਦੋਂ ਸਾਡੇ ਖਾਣ-ਪੀਣ ਦਾ ਤਰੀਕਾ ਠੀਕ ਨਹੀਂ ਹੁੰਦਾ ਅਤੇ ਕਸਰਤ ਬਿਲਕੁਲ ਨਹੀਂ ਹੁੰਦੀ। ਇਥੇ ਕੁਝ ਕੁਦਰਤੀ ਸੌਖੇ ਉਪਾਅ ਹਨ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਕੋਲੈਸਟ੍ਰੋਲ ਦੇ ਪੱਧਰ ਨੂੰ ਕਾਬੂ ਵਿਚ ਰੱਖ ਸਕਦੇ ਹਾਂ।
* ਨਿਯਮਤ ਕਸਰਤ ਨਾਲ ਆਪਣੇ ਖੂਨ ਦੇ ਦਬਾਅ ਅਤੇ ਕੋਲੈਸਟ੍ਰੋਲ ਦਾ ਪੱਧਰ ਕਾਬੂ ਵਿਚ ਰੱਖਿਆ ਜਾ ਸਕਦਾ ਹੈ।
* ਸਾਨੂੰ ਸਹੀ ਕਾਰਬੋਜ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਕੋਲੈਸਟ੍ਰੋਲ ਦਾ ਪੱਧਰ ਠੀਕ ਰਹਿ ਸਕੇ। ਪੂਰੀ ਕਰੀਮ ਵਾਲਾ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮੀਟ, ਮੱਖਣ, ਕ੍ਰੀਮ, ਚੀਜ਼ ਅਤੇ ਹੋਰ ਪ੍ਰੋਸੈਸਡ ਫੂਡ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।
* ਕਣਕ ਦਾ ਚੋਕਰ, ਓਟਸ, ਜੌਂ ਦਾ ਆਟਾ, ਬੀਨਸ, ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲਾਂ ਦੇ ਨਿਯਮਤ ਸੇਵਨ ਨਾਲ ਕੋਲੈਸਟ੍ਰੋਲ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ। ਸੇਬ, ਗਾਜਰ, ਸਾਬਤ ਦਾਲਾਂ, ਲਸਣ ਆਦਿ ਦਾ ਸੇਵਨ ਵੀ ਕੋਲੈਸਟ੍ਰੋਲ ਨੂੰ ਕਾਬੂ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਇਨ੍ਹਾਂ ਸਭ ਖਾਧ ਪਦਾਰਥਾਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾਓ।
* ਓਮੇਗਾ-3 ਫੈਟੀ ਐਸਿਡ ਦੇ ਭੋਜਨ ਵਿਚ ਸੇਵਨ ਨਾਲ ਖੂਨ ਠੀਕ ਤਰ੍ਹਾਂ ਸੰਚਾਲਿਤ ਹੁੰਦਾ ਹੈ, ਜਿਸ ਨਾਲ ਖੂਨ ਦੇ ਥੱਕੇ ਬਣਨ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਵਾਸਤੇ ਟੂਨਾ, ਸੈਲਮਨ ਮੱਛੀ ਦਾ ਸੇਵਨ ਕਰੋ। ਇਸ ਤੋਂ ਇਲਾਵਾ ਸ਼ਾਕਾਹਾਰੀ ਲੋਕ ਜੈਲੀ ਬੀਜ ਅਤੇ ਕੈਨੋਲਾ ਤੇਲ ਦਾ ਸੇਵਨ ਕਰਨ।
* ਅਖਰੋਟ, ਬਦਾਮ ਅਤੇ ਪਿਸਤੇ ਵਿਚ ਮੋਨੋਸੈਚੂਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਸਾਡੀਆਂ ਨਾੜੀਆਂ ਨੂੰ ਤੰਦਰੁਸਤ ਰੱਖਦੇ ਹਨ। ਸੁੱਕੇ ਮੇਵਿਆਂ ਵਿਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਸਾਨੂੰ ਇਨ੍ਹਾਂ ਦਾ ਸੇਵਨ ਬਹੁਤ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।
* ਕਦੇ ਵੀ ਖਾਣਾ ਜ਼ਿਆਦਾ ਤਾਪਮਾਨ 'ਤੇ ਨਾ ਪਕਾਓ, ਕਿਉਂਕਿ ਇਸ ਨਾਲ ਟ੍ਰਾਂਸ ਫੈਟਸ ਦਾ ਨਿਰਮਾਣ ਹੁੰਦਾ ਹੈ, ਜਿਸ ਨਾਲ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ। ਪਹਿਲਾਂ ਤੋਂ ਬਚੇ ਤੇਲ ਵਿਚ ਖਾਣਾ ਨਾ ਪਕਾਓ। ਇਹ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
* ਫੋਲਿਕ ਐਸਿਡ ਦਾ ਸੇਵਨ ਵੀ ਆਪਣੇ ਖਾਧ ਪਦਾਰਥਾਂ ਵਿਚ ਵਧਾ ਦਿਓ। ਇਸ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸਾਬਤ ਦਾਲਾਂ ਦਾ ਸੇਵਨ ਨਿਯਮਤ ਕਰੋ। ਫੋਲਿਕ ਐਸਿਡ ਦੇ ਸੇਵਨ ਨਾਲ ਹੀਮੋਸਿਸਟੀਨ ਦਾ ਪੱਧਰ ਘੱਟ ਹੁੰਦਾ ਹੈ, ਜੋ ਸਾਡੇ ਦਿਲ ਅਤੇ ਦਿਮਾਗ ਲਈ ਉਚਿਤ ਹੈ।

ਸਿਹਤ ਖ਼ਬਰਨਾਮਾ

ਕੰਮਕਾਜੀ ਔਰਤਾਂ ਵਿਚ ਘੱਟ ਹੁੰਦਾ ਹੈ ਡਿਮੇਂਸ਼ਿਆ ਦਾ ਖ਼ਤਰਾ

ਡਿਮੇਂਸ਼ਿਆ ਅਤੇ ਅਲਜੀਮਰਸ ਰੋਗ 'ਤੇ ਹੋਈ ਇਕ ਅਮਰੀਕਨ ਖੋਜ ਵਿਚ ਪਾਇਆ ਗਿਆ ਹੈ ਕਿ ਜੋ ਔਰਤਾਂ ਨੌਕਰੀ ਕਰਦੀਆਂ ਹਨ, ਉਨ੍ਹਾਂ ਵਿਚ ਡਿਮੇਂਸ਼ਿਆ ਅਤੇ ਅਲਜੀਮਰਸ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਖੋਜ ਵਿਚ ਸ਼ਾਦੀਸ਼ੁਦਾ, ਕੰਮਕਾਜੀ ਇਕੱਲੀਆਂ ਰਹਿੰਦੀਆਂ ਮਾਵਾਂ, ਸ਼ਾਦੀਸ਼ੁਦਾ ਘਰੇਲੂ ਔਰਤਾਂ ਅਤੇ ਘਰ ਵਿਚ ਰਹਿਣ ਵਾਲੀਆਂ ਇਕੱਲੀਆਂ ਮਾਵਾਂ ਦਾ ਅਧਿਐਨ ਕੀਤਾ ਗਿਆ। ਜ਼ਿਆਦਾਤਰ ਔਰਤਾਂ ਵਿਚ 60 ਸਾਲ ਉਮਰ ਤੋਂ ਬਾਅਤ ਯਾਦ ਸ਼ਕਤੀ ਵਿਚ ਕਮੀ ਦੇਖੀ ਗਈ। ਜੋ ਔਰਤਾਂ ਕੰਮ ਨਹੀਂ ਕਰਦੀਆਂ ਸਨ, ਉਨ੍ਹਾਂ ਵਿਚ ਇਹ ਜ਼ਿਆਦਾ ਦੇਖੀ ਗਈ। ਉਨ੍ਹਾਂ ਵਿਚ ਤੇਜ਼ੀ ਨਾਲ ਯਾਦਾਸ਼ਤ ਘੱਟ ਹੋਈ। ਜੋ ਔਰਤਾਂ ਘਰ ਵਿਚ ਰਹਿ ਕੇ ਕੰਮ ਨਹੀਂ ਕਰਦੀਆਂ ਸਨ ਅਤੇ ਜੋ ਇਕੱਲੀਆਂ ਮਾਵਾਂ ਕੰਮ ਨਹੀਂ ਕਰਦੀਆਂ ਸਨ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਯਾਦਾਸ਼ਤ ਕਮਜ਼ੋਰੀ ਦੇਖੀ ਗਈ।
ਪੈਰਾਂ ਦਾ ਦਰਦ ਅਤੇ ਉਮਰ

ਉਮਰ ਵਧਣ ਦੇ ਨਾਲ ਸਾਡੇ ਪੈਰਾਂ ਦਾ ਆਕਾਰ ਕੁਝ ਬਦਲਦਾ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਪੈਰਾਂ ਦੇ ਦੁੱਖ ਅਤੇ ਦਰਦ ਆਦਿ ਵਧ ਜਾਂਦੇ ਹਨ। ਇਹ ਪਾਇਆ ਗਿਆ ਹੈ ਕਿ ਜ਼ਿਆਦਾਤਰ ਬਜ਼ੁਰਗ ਲੋਕ ਸਹੀ ਫਿਟਿੰਗ ਵਾਲੀ ਜੁੱਤੀ ਨਹੀਂ ਪਹਿਨਦੇ, ਜਿਸ ਨਾਲ ਉਨ੍ਹਾਂ ਦਾ ਸੰਤੁਲਨ ਅਤੇ ਚਾਲ ਵਿਗੜ ਸਕਦੀ ਹੈ ਅਤੇ ਡਿਗਣ ਅਤੇ ਹੱਡੀ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ। ਡਚ ਖੋਜ ਕਰਤਾਵਾਂ ਨੇ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਤੇ ਇਸ ਵਿਸ਼ੇ 'ਤੇ ਕੀਤੀਆਂ ਗਈਆਂ 57 ਖੋਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਅਨੁਸਾਰ ਬਜ਼ੁਰਗਾਂ ਨੂੰ ਸਹੀ ਆਕਾਰ ਦੀ ਜੁੱਤੀ ਪਹਿਨਣੀ ਚਾਹੀਦੀ ਹੈ, ਜਿਸ ਵਿਚ ਪੰਜਾ ਸਹੀ ਫਿੱਟ ਹੋਵੇ, ਅੱਡੀ ਦੀ ਉਚਾਈ ਘੱਟ ਹੋਵੇ ਪਰ ਅੱਡੀ ਲਈ ਲੋੜੀਂਦੀ ਜਗ੍ਹਾ ਹੋਵੇ ਅਤੇ ਕਿਤਿਓਂ ਖੁੱਲ੍ਹਾ ਜਾਂ ਤੰਗ ਨਾ ਹੋਵੇ। ਖੋਜ ਕਰਤਾਵਾਂ ਅਨੁਸਾਰ ਜਦੋਂ ਬਜ਼ੁਰਗਾਂ ਨੂੰ ਸਹੀ ਫਿਟਿੰਗ ਦੀ ਜੁੱਤੀ ਦਿੱਤੀ ਗਈ ਤਾਂ ਉਨ੍ਹਾਂ ਨੂੰ ਘੱਟ ਦਰਦ ਮਹਿਸੂਸ ਹੋਈ ਅਤੇ ਉਨ੍ਹਾਂ ਦੀ ਸਿਹਤ ਠੀਕ ਹੋਈ।

ਜ਼ਰੂਰੀ ਹੈ ਜ਼ਹਿਰੀਲੇ ਤੱਤਾਂ ਦੀ ਨਿਕਾਸੀ

ਸਰੀਰ ਦੀ ਸਫ਼ਾਈ ਅਸੀਂ ਦੋ ਤਰ੍ਹਾਂ ਨਾਲ ਕਰ ਸਕਦੇ ਹਾਂ-ਇਕ ਅੰਦਰੂਨੀ ਅਤੇ ਦੂਜੀ ਬਾਹਰੀ। ਸਰੀਰ ਦੀ ਬਾਹਰੀ ਸਫ਼ਾਈ ਦੇ ਨਾਲ-ਨਾਲ ਅੰਦਰੂਨੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਕੁਦਰਤ ਨੇ ਸਾਡੇ ਸਰੀਰ ਦੀ ਰਚਨਾ ਇਸ ਤਰ੍ਹਾਂ ਕੀਤੀ ਹੈ ਕਿ ਸਾਡੇ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਆਪਣੇ-ਆਪ ਛੁਟਕਾਰਾ ਮਿਲ ਜਾਂਦਾ ਹੈ, ਜਿਵੇਂ ਸਰੀਰ ਵਿਚ ਹੰਝੂ, ਪਸੀਨਾ, ਮਲ-ਮੂਤਰ ਦਾ ਬਾਹਰ ਨਿਕਲਣਾ ਪਰ ਇਹ ਸਭ ਸਾਡੇ ਸਰੀਰ ਵਿਚੋਂ ਲੋੜੀਂਦੀ ਮਾਤਰਾ ਵਿਚ ਜ਼ਹਿਰੀਲੇ ਤੱਤਾਂ ਨੂੰ ਬਾਹਰ ਨਹੀਂ ਕੱਢ ਸਕਦੇ ਅਤੇ ਹੌਲੀ-ਹੌਲੀ ਇਹ ਜ਼ਹਿਰ ਸਾਡੇ ਸਰੀਰ ਵਿਚ ਵਧਣ ਲਗਦੇ ਹਨ, ਜਿਸ ਕਾਰਨ ਸਰੀਰ ਵਿਚ ਕਈ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ।
ਅਸੀਂ ਜੋ ਅਨੇਕਾਂ ਤਰ੍ਹਾਂ ਦੇ ਡੱਬਾਬੰਦ ਭੋਜਨ ਖਾਂਦੇ ਹਾਂ, ਜਿਸ ਅਸ਼ੁੱਧ ਵਾਤਾਵਰਨ ਵਿਚ ਸਾਹ ਲੈਂਦੇ ਹਾਂ, ਉਸ ਨੇ ਅਤੇ ਉੱਨਤ ਪ੍ਰੌਦੋਯੋਗਿਕੀ ਦੀ ਜ਼ਿਆਦਾ ਵਰਤੋਂ ਨੇ ਸਾਡੇ ਸਰੀਰ ਨੂੰ ਅੰਦਰ ਹੀ ਅੰਦਰ ਖੋਖਲਾ ਕਰ ਦਿੱਤਾ ਹੈ। ਤਣਾਅਯੁਕਤ ਹਾਰਮੋਨਸ ਅਤੇ ਚਿੰਤਾਗ੍ਰਸਤ ਰਹਿਣ ਨਾਲ ਸਾਡੇ ਅੰਦਰ ਨਕਾਰਾਤਮਕ ਭਾਵਨਾਵਾਂ ਵਧ ਗਈਆਂ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਸਾਡਾ ਸਰੀਰ ਠੀਕ ਤਰ੍ਹਾਂ ਜ਼ਹਿਰੀਲੇ ਤੱਤਾਂ ਨੂੰ ਕੁਦਰਤੀ ਰੂਪ ਨਾਲ ਬਾਹਰ ਨਹੀਂ ਕੱਢ ਸਕਦਾ ਅਤੇ ਕੁਦਰਤੀ ਡਿਟਾਕਸ ਸਿਸਟਮ (ਨਿਕਾਸੀ ਪ੍ਰਬੰਧ) ਵਿਚ ਰੁਕਾਵਟ ਆ ਜਾਂਦੀ ਹੈ।
ਜ਼ਹਿਰੀਲੇ ਤੱਤਾਂ ਦਾ ਜਮਾਅ ਸਾਡੀਆਂ ਕੋਸ਼ਿਕਾਵਾਂ ਦੀ ਸੰਰਚਨਾ ਅਤੇ ਕਾਰਡ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਥਕਾਨ, ਕਬਜ਼, ਸਰਵਾਈਕਲ, ਮਾਈਗ੍ਰੇਨ, ਗੈਸ, ਚਮੜੀ ਰੋਗ ਆਦਿ ਬਹੁਤ ਛੋਟੀ ਉਮਰ ਵਿਚ ਹੋਣ ਲਗਦੇ ਹਨ। ਚੰਗੀ ਸਿਹਤ ਅਤੇ ਊਰਜਾ ਲਈ ਜ਼ਰੂਰੀ ਹੈ ਕਿ ਅਸੀਂ ਨਿਯਮਤ ਤੌਰ 'ਤੇ ਸਰੀਰ ਦੀ ਸਫ਼ਾਈ ਕਰੀਏ ਅਤੇ ਸੁਚੇਤ ਰਹੀਏ। ਸਾਨੂੰ ਕੋਸ਼ਿਸ਼ ਕਰਕੇ ਜੈਵਿਕ ਖਾਧ ਪਦਾਰਥ ਲੈਣੇ ਚਾਹੀਦੇ ਹਨ। ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ, ਪਾਣੀ ਸ਼ੁੱਧ ਪੀਣਾ ਚਾਹੀਦਾ ਹੈ। ਜਿਨ੍ਹਾਂ ਖਾਧ ਪਦਾਰਥਾਂ ਵਿਚ ਪ੍ਰਿਜਰਵੇਟਿਵ ਸ਼ਾਮਿਲ ਹੋਣ, ਉਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਭਾਵ ਡੱਬਾਬੰਦ, ਪੈਕਟ ਬੰਦ ਖਾਧ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਨਿਯਮਤ ਰੂਪ ਨਾਲ ਯੋਗ, ਧਿਆਨ, ਪ੍ਰਾਣਾਯਾਮ ਅਤੇ ਸ਼ੁੱਧੀ ਕਿਰਿਆਵਾਂ ਕਿਸੇ ਯੋਗ ਮਾਹਿਰਾਂ ਦੀ ਨਿਗਰਾਨੀ ਵਿਚ ਕਰਨੀਆਂ ਚਾਹੀਦੀਆਂ ਹਨ।
ਡਿਟੋਕਸੀਫੀਕੇਸ਼ ਨਾਲ ਸਰੀਰ ਨੂੰ ਆਰਾਮ ਅਤੇ ਪੋਸ਼ਣ ਮਿਲਦਾ ਹੈ। ਹਫਤੇ ਵਿਚ ਇਕ ਦਿਨ ਵਰਤ ਰੱਖੋ, ਜਿਸ ਨਾਲ ਲਗਾਤਾਰ ਕੰਮ ਕਰਨ ਵਾਲੇ ਅੰਗਾਂ ਜਿਵੇਂ ਲਿਵਰ, ਗਾਲ ਬਲੈਡਰ, ਗੁਰਦੇ ਅਤੇ ਪਾਚਣ ਪ੍ਰਣਾਲੀ ਨੂੰ ਆਰਾਮ ਮਿਲ ਸਕੇ। ਕਲੀਨਿੰਗ ਜਾਂ ਡਿਟੋਕਸੀਫੀਕੇਸ਼ ਸ਼ੁੱਧੀਕਰਨ ਕਿਸੇ ਇਕ ਬਿਮਾਰੀ ਜਾਂ ਉਸ ਦੇ ਲੱਛਣਾਂ ਦੇ ਇਲਾਜ 'ਤੇ ਨਹੀਂ, ਸਗੋਂ ਸਰੀਰ ਦੇ ਸਾਰੇ ਅੰਗਾਂ ਵਿਚ ਸੰਤੁਲਨ ਬਣਾਉਂਦੇ ਹੋਏ ਸਰੀਰ ਨੂੰ ਖੁਦ ਬਿਮਾਰੀਆਂ ਤੋਂ ਮੁਕਤ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹ ਸਰੀਰ ਵਿਚ ਜੰਮੀਆਂ ਜ਼ਹਿਰਾਂ ਨੂੰ ਬਾਹਰ ਕੱਢ ਕੇ ਸਰੀਰ ਨੂੰ ਤੰਦਰੁਸਤ ਬਣਾਉਂਦੀ ਹੈ। ਅਜਿਹਾ ਨਹੀਂ ਹੈ ਕਿ ਤੁਹਾਨੂੰ ਕਲੀਜ਼ਿੰਗ ਥੈਰੇਪੀ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇ। ਇਹ ਅਸੀਂ ਆਪਣੇ ਘਰ ਜਾਂ ਰਸੋਈ ਵਿਚ ਉਪਲਬਧ ਚੀਜ਼ਾਂ ਨਾਲ ਵੀ ਕਰ ਸਕਦੇ ਹਾਂ। ਇਸ ਵਾਸਤੇ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਸਿਰਫ ਥੋੜ੍ਹਾ ਜਿਹਾ ਧਿਆਨ ਦੇ ਕੇ ਅਸੀਂ ਖੁਦ ਸਰੀਰ ਨੂੰ ਅੰਦਰੂਨੀ ਰੂਪ ਨਾਲ ਸ਼ੁੱਧ ਕਰ ਸਕਦੇ ਹਾਂ।
ਆਪਣੇ ਸਰੀਰ ਨੂੰ ਪਿਆਰ ਕਰੋ, ਉਸ ਦੀ ਸੁਣੋ, ਉਸ ਨਾਲ ਗੱਲਾਂ ਕਰੋ ਤਾਂ ਕਿ ਅਸੀਂ ਸਮਝ ਸਕੀਏ ਕਿ ਸਾਡੇ ਸਰੀਰ ਦੀ ਮੰਗ ਕੀ ਹੈ। ਸਰੀਰ ਨੂੰ ਉਹ ਵਾਹਨ ਸਮਝੋ, ਜੋ ਤੁਹਾਨੂੰ ਅੰਤ ਤੱਕ ਸੁਰੱਖਿਅਤ ਰੱਖੇਗਾ। ਇਸ ਲਈ ਸਮੇਂ-ਸਮੇਂ 'ਤੇ ਉਸ ਦੀ ਮੁਰੰਮਤ ਜ਼ਰੂਰੀ ਹੈ। ਜਿਸ ਕੁਦਰਤ ਨੇ ਇਹ ਖੂਬਸੂਰਤ ਸਰੀਰ ਦਿੱਤਾ ਹੈ, ਉਸ ਦੀ ਅਣਦੇਖੀ ਨਾ ਕਰੋ ਅਤੇ ਰੱਬ ਦੁਆਰਾ ਦਿੱਤੀ ਬੁੱਧੀ ਦੀ ਵਰਤੋਂ ਕਰ ਕੇ ਸਰੀਰ ਨੂੰ ਬਚਾ ਕੇ ਰੱਖੋ।
ਸਮੇਂ-ਸਮੇਂ 'ਤੇ ਸਫ਼ਾਈ ਕਰਕੇ ਸਰੀਰ ਵਿਚ ਜਮ੍ਹਾਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਸਰੀਰ ਦੇ ਅੰਗ ਸੁਚਾਰੂ ਰੂਪ ਨਾਲ ਕੰਮ ਕਰਦੇ ਹਨ। ਜਿਸ ਦਿਨ ਸ਼ੁੱਧੀਕਰਨ ਕਰੋ, ਉਸ ਦਿਨ ਤਰਲ ਖੁਰਾਕ ਲਓ, ਜਿਵੇਂ ਨਿੰਬੂ ਪਾਣੀ, ਲੱਸੀ, ਤਾਜ਼ੇ ਫਲਾਂ ਦਾ ਰਸ, ਸਬਜ਼ੀਆਂ ਦਾ ਰਸ, ਹਲਕੀ-ਪਤਲੀ ਖਿਚੜੀ, ਦਲੀਆ ਆਦਿ। ਯੋਗ, ਪ੍ਰਾਣਾਯਾਮ ਨਾਲ ਆਪਣੇ-ਆਪ ਨੂੰ ਸ਼ੁੱਧ ਕਰ ਸਕਦੇ ਹੋ। ਸ਼ੰਖ ਪ੍ਰਕਸ਼ਾਲਣ, ਅਨਿਮਾ ਅਤੇ ਸ਼ੁੱਧੀ ਕਿਰਿਆਵਾਂ ਜਿਵੇਂ ਕੁੰਜਲ, ਜਲਨੇਤੀ, ਰਬੜ ਨੇਤੀ, ਨੇਤਰ ਇਸ਼ਨਾਨ ਆਦਿ ਨਾਲ ਆਪਣੇ-ਆਪ ਨੂੰ ਨਿਰੋਗੀ ਬਣਾ ਸਕਦੇ ਹੋ।
ਕੁਝ ਲੋਕਾਂ 'ਤੇ ਕੀਤੇ ਗਏ ਪ੍ਰਯੋਗ ਨਾਲ ਸਾਹਮਣੇ ਆਇਆ ਹੈ ਕਿ ਮਹੀਨੇ ਵਿਚ ਇਕ ਵਾਰ ਕੁੰਜਲ, ਹਫਤੇ ਵਿਚ ਇਕ ਵਾਰ ਅਨਿਮਾ ਅਤੇ ਜਲ ਨੇਤੀ, ਰਬੜ ਨੇਤੀ, ਨੇਤਰ ਇਸ਼ਨਾਨ ਹਰ ਰੋਜ਼ ਕਰਨ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਤੁਹਾਡਾ ਊਰਜਾ ਪੱਧਰ ਵਧੇਗਾ, ਥਕਾਨ, ਕਮਜ਼ੋਰੀ ਘੱਟ ਹੋਵੇਗੀ। ਸਾਕਾਰਾਤਮਿਕ ਦ੍ਰਿਸ਼ਟੀਕੋਣ ਦਾ ਵਿਕਾਸ ਹੋਵੇਗਾ। ਇਸ ਲਈ ਸੱਚ ਕਿਹਾ ਹੈ 'ਜ਼ਿੰਦਗੀ ਨਾ ਮਿਲੇਗੀ ਦੁਬਾਰਾ।' ਇਸ ਦਾ ਧਿਆਨ ਰੱਖ ਕੇ ਜਿਉਣ ਦਾ ਪੂਰਾ ਮਜ਼ਾ ਲਓ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX