ਤਾਜਾ ਖ਼ਬਰਾਂ


ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  13 minutes ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  55 minutes ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 1 hour ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ


ਅਸੀਂ ਰਲ ਗੀਤ ਗਾਇਆ ਜਦ ਫ਼ਿਜ਼ਾਵਾਂ ਹੱਸੀਆਂ ਯਾਰੋ |
ਖਿਜ਼ਾ ਵਿਚ ਨੂਰ ਆਇਆ ਤੇ ਹਵਾਵਾਂ ਨੱਚੀਆਂ ਯਾਰੋ |
ਕਦੇ ਉਸ ਨਾ ਕਦਰ ਪਾਈ ਮਿਰੇ ਜਜ਼ਬਾਤ ਦੀ ਯਾਰਾ,
ਸਦਾ ਜਿਸ ਸ਼ਖ਼ਸ ਦੀ ਖਾਤਿਰ ਨਿਗਾਹਾਂ ਥੱਕੀਆਂ ਯਾਰੋ |
ਰੁਕਾਵਟ ਨਾ ਕਦੇ ਬਣਦੇ ਵਡੇਰੇ ਜਿਗਰਿਆਂ ਵਾਲੇ,
ਸਦਾ ਦਿਲਦਾਰ ਦਿੰਦੇ ਨੇ ਸਲਾਹਾਂ ਸੱਚੀਆਂ ਯਾਰੋ |
ਸੁਣਾਈ ਵੇਦਨਾ ਜਦ ਉਸ ਸਮੇਂ ਦੀ ਨਬਜ਼ ਵੀ ਰੁਕ ਗਈ,
ਉਜਾੜੇ ਵਾਲੀਆਂ ਗੱਲਾਂ ਜਦੋਂ ਉਸ ਦੱਸੀਆਂ ਯਾਰੋ |
ਵਸੇਂਦੇ ਦੂਰ ਨੇ ਭਾਵੇਂ ਅਸਾਡੇ ਕੋਲ ਸਭ ਯਾਦਾਂ,
ਸਜਾ ਕੇ ਦਿਲ ਦੇ ਕੋਨੇ ਵਿਚ ਅਜੇ ਵੀ ਰੱਖੀਆਂ ਯਾਰੋ |

-ਪਿੰਡ ਪੱਖੋ ਕਲਾਂ (ਬਰਨਾਲਾ) | ਮੋਬਾਈਲ : 94651-96946.


ਬੁੱਕਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ,
ਮਹਿਫਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਤੇਰੇ ਦਰ 'ਤੇ ਜੋਗੀ ਬਣ ਕੇ ਐਵੇਂ ਅਲਖ ਜਗਾਈ ਨਾ,
ਸਰਦਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਆਸ਼ਿਕ ਤੇ ਪਰਵਾਨੇ ਕਦ ਨੇ ਡਰਦੇ ਹੁੰਦੇ ਮਰਨੇ ਤੋਂ,
ਮਕਤਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਪਾਵਣ ਦਾ ਅਧਿਕਾਰ ਅਸਾਂ ਦਾ ਖੋਹ ਨਾ ਸਾਥੋਂ ਅੜਿਆ ਵੇ,
ਹਾਸਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਲਹਿਰਾਂ ਅੰਦਰ ਗੋਤੇ ਖਾ-ਖਾ ਡੁੱਬ ਕਿਤੇ ਨਾ ਜਾਵਾਂ ਮੈਂ,
ਸਾਹਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਖਦਾ ਹੈ |
ਰਾਹੇ ਵਾਟੇ ਆਉਂਦੇ ਜਾਂਦੇ ਸਹਿਜ ਸੁਭਾਹੇ ਅਕਸਰ ਹੀ,
ਹਲਚਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
'ਬੋਪਾਰਾਏ' ਝੂਠ ਰਤਾ ਨਾ ਬੋਲੇ ਆਖੇ ਸੱਚੀਆਂ ਹੀ,
ਝਿਲਮਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |

-ਸੰਗਰੂਰ | ਮੋਬਾਈਲ : 98550-91442.


ਕਿਤਾਬਾਂ ਜਦ ਬਣੇ ਅੱਥਰੂ ਉਦੀ ਸੰਭਾਲ ਰੱਖਾਂਗਾ |
ਰਵਾਇਆ ਜਾਨ ਮੇਰੀ ਨੇ ਨਿਸ਼ਾਨੀ ਨਾਲ ਰੱਖਾਂਗਾ |
ਨਿਰਾ ਰੇਤਾ ਭਰੀ ਬੈਠੇ ਉਹੋ ਦਿਲ ਦੇ ਸਮੰੁਦਰ ਵਿਚ,
ਖਿਆਲੀ ਊਠ ਦੀ ਕਿਸ਼ਤੀ ਬਣਾ ਹਰ ਹਾਲ ਰੱਖਾਂਗਾ |
ਕਦੀ ਦਿਲ ਦੇ ਚੁਬਾਰੇ ਵਿਚ ਪਧਾਰੋ ਦੋਸਤੀ ਖ਼ਾਤਰ,
ਸਵਾਗਤ ਹੈ ਮੁਹੱਬਤ ਦੇ ਭਰੇ ਮੈਂ ਥਾਲ਼ ਰੱਖਾਂਗਾ |
ਹਨੇਰਾ ਛਾ ਨਹੀਂ ਸਕਦਾ ਮੁਹੱਬਤ ਦੇ ਕਿਲੇ ਅੰਦਰ,
ਉਨ੍ਹਾਂ ਦੇ ਨਾਮ ਦਾ ਦੀਵਾ ਸਦਾ ਮੈਂ ਬਾਲ਼ ਰੱਖਾਂਗਾ |
ਨਦੀ ਬਣ ਕੇ ਪਧਾਰੇ ਹੋ ਕਦੀ ਸਿੰਜੋ ਅਸਾਂ ਨੂੰ ਵੀ,
ਮੜ੍ਹਾ ਸੋਨਾ, ਜੜਾ ਹੀਰੇ ਬਣਾ ਕੇ ਖਾਲ਼ ਰੱਖਾਂਗਾ |
ਜਰਾ ਦੱਸੀਂ ਕਦੋਂ ਖਿੜਨੈ ਗੁਲਾਬੀ ਮੁੱਖੜਾ ਤੇਰਾ,
ਦਵਾਈ ਇਸ਼ਕ ਦੀ ਬਣਦੀ ਸਦਾ ਮੈਂ ਭਾਲ਼ ਰੱਖਾਂਗਾ |
ਜਵਾਨੀ ਮਸਤ ਹੈ 'ਲੋਟੇ' ਦੁਲੱਤੇ ਮਾਰਦੈ ਜੋਬਨ,
ਉਡਾਰੀ ਮਾਰ ਨਾ ਜਾਵੇ, ਬਣਾ ਕੇ ਜਾਲ਼ ਰੱਖਾਂਗਾ |

-319/2, ਪ੍ਰੀਤ ਵਿਹਾਰ ਕਾਲੋਨੀ, ਧੂਰੀ-148024. ਮੋਬਾਈਲ : 094177-73277.


ਘਰ 'ਚੋਂ ਬਾਹਰ ਪੈਰ ਉਠਾਵਾਂ, ਮੇਰਾ ਬਸ ਇਹ ਮਕਸਦ ਹੈ,
ਆਪਣੀ ਮੰਜ਼ਿਲ ਤੇ ਪੁੱਜ ਜਾਵਾਂ, ਮੇਰਾ ਬਸ ਇਹ ਮਕਸਦ ਹੈ |
ਘਰ ਘਰ ਤਹਿਸ ਨਹਿਸ ਨੇ ਹੋਏ ਬੋਲ ਕੁਸੈਲੇ ਬੋਲਾਂ ਨਾਲ,
ਨਫ਼ਰਤ ਮਨ ਦੀ ਆਪ ਮਿਟਾਵਾਂ, ਮੇਰਾ ਬਸ ਇਹ ਮਕਸਦ ਹੈ |
ਲੋੜੋਂ ਵੱਧ ਕੇ ਪਾਉਣ ਦੀ ਆਦਤ ਜ਼ਹਿਰ ਕਿਸੇ ਤੋਂ ਘੱਟ ਨੲੀਂ,
ਭੈਣ ਭਰਾਵਾਂ ਨੂੰ ਸਮਝਾਵਾਂ, ਮੇਰਾ ਬੱਸ ਇਹ ਮਕਸਦ ਹੈ |
ਉਹ ਜੋ ਕਰਦੇ, ਕਰਦੇ ਰਹਿਣ, ਮੈਂ ਕੁਝ ਮੰੂਹੋਂ ਬੋਲਾਂ ਨਾ,
ਮੈਂ ਆਪਣੇ ਤੇ ਕਾਬੂ ਪਾਵਾਂ, ਮੇਰਾ ਬਸ ਇਹੋ ਮਕਸਦ ਹੈ |
ਛਾਵਾਂ ਬਿਰਖ ਬਜ਼ੁਰਗਾਂ ਵਰਗੇ, ਮੁੱਕਦੇ ਜਾਂਦੇ ਧਰਤੀ ਤੋਂ,
ਪਾਣੀ ਲਾਵਾਂ ਬਿਰਖ ਬਚਾਵਾਂ, ਮੇਰਾ ਬਸ ਇਹ ਮਕਸਦ ਹੈ |
ਮਨਮੋਹਣੀ ਨਿੱਤ ਖ਼ੁਸ਼ਬੂ ਆਉਂਦੀ ਮੇਰੀ ਵੇਖ ਰਸੋਈ 'ਚੋਂ,
ਆਪਣੀ ਵਹੁਟੀ ਦੇ ਗੁਣ ਗਾਵਾਂ ਮੇਰਾ ਬਸ ਇਹ ਮਕਸਦ ਹੈ |
ਉੱਦਮੀ ਰਾਹੀ ਹਿੰਮਤ ਕਰਕੇ ਆਪਣੀ ਮੰਜ਼ਿਲ ਪੁੱਜਦੇ ਰਹਿਣ,
ਰਾਹ ਭਟਕੀਲਾ ਨਾ ਅਖਵਾਵਾਂ, ਮੇਰਾ ਬਸ ਇਹ ਮਕਸਦ ਹੈ |
ਆਪਣੀ ਕਹਿ ਕੇ ਤੁਰਦਾ ਹੋਇਆ 'ਟੋਨੀ' ਕਿੰਨਾ ਸ਼ਾਤਿਰ ਉਹ?
ਮੈਂ ਵੀ ਉਸ ਨੂੰ ਦਰਦ ਸੁਣਾਵਾਂ, ਮੇਰਾ ਬਸ ਇਹ ਮਕਸਦ ਹੈ |

-ਰਾਮ ਸ਼ਰਨਮ ਕਾਲੋਨੀ, ਕਾਹਨੂੰਵਾਨ ਰੋਡ, ਗੁਰਦਾਸਪੁਰ |
ਮੋਬਾਈਲ : 98764-98603.

ਖ਼ਬਰ ਸ਼ੇਅਰ ਕਰੋ

ਕਹਾਣੀ ਅਸੂਲ

ਹੋਲੀ ਦਾ ਤਿਉਹਾਰ ਸੀ | ਬੱਚੇ ਤੇ ਜਵਾਨ ਇਕ-ਦੂਜੇ 'ਤੇ ਰੰਗ ਪਾ ਹੋਲੀ ਖੇਡਣ ਵਿਚ ਮਸਤ ਸਨ | ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਦੋਸਤਾਂ ਦੇ ਘਰ ਜਾ ਕੇ ਉਨ੍ਹਾਂ 'ਤੇ ਰੰਗ ਪਾ ਰਹੇ ਸਨ, ਕਾਨੂੰਨ ਨੇ ਵੀ ਸਖਤਾਈ ਕੀਤੀ ਹੋਈ ਸੀ, ਕੋਈ ਅਣਸੁਖਾਵੀਂ ਘਟਨਾ ਹੋਣ ਤੋਂ ਪੁਲਿਸ ਪੂਰੀ ਤਰ੍ਹਾਂ ਚੌਕੰਨੀ ਸੀ | ਮਾਹੌਲ ਅਮਨ-ਅਮਾਨ ਤੇ ਸ਼ਾਂਤਮਈ ਰੱਖਣ ਵਿਚ ਤਤਪਰ ਸੀ | ਸ਼ਹਿਰ ਦੇ ਰੇਲਵੇ ਫਾਟਕ 'ਤੇ ਪੁਲਿਸ ਕਰਮਚਾਰੀ ਤਿੰਨ ਮੋਟਰ ਸਾਈਕਲ ਸਵਾਰਾਂ ਨੂੰ ਰੋਕ ਰਹੇ ਸਨ ਪਰ ਮੱਛਰੀ ਮੰਡ੍ਹੀਰ ਫਿਰ ਵੀ ਕਾਨੂੰਨ ਦੀ ਉਲੰਘਣਾ ਕਰ ਰਹੀ ਸੀ |
ਹੌਲਦਾਰ ਸੁੱਚਾ ਸਿੰਘ ਤੇ ਦੋ ਸਿਪਾਹੀ ਤਿੰਨ ਸਵਾਰਾਂ ਨੂੰ ਘੇਰ-ਘੇਰ ਛਿੱਤਰ ਪਰੇਡ ਕਰ ਰਹੇ ਸਨ, ਥੋੜ੍ਹੀ ਦੇਰ ਬਾਅਦ ਸੁੱਚਾ ਸਿੰਘ ਨੇ ਵੇਖਿਆ ਕਿ ਥਾਣੇਦਾਰ ਦਾ ਲਾਡਲਾ ਸਪੁੱਤਰ ਡਿਸਕੋ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਉਨ੍ਹਾਂ ਨੂੰ ਹੱਥ ਖੜ੍ਹਾ ਕਰ ਕੇ ਹੱਸਦਾ-ਹੱਸਦਾ ਲੰਘ ਗਿਆ |
'ਇਹ ਤਾਂ ਥਾਣੇਦਾਰ ਸਾਬ੍ਹ ਦਾ ਪੁੱਤਰ ਐ', ਨਾਲ ਦਾ ਸਿਪਾਹੀ ਬੋਲਿਆ |
'ਹਾਂ ਮੈਂ ਸੋਚਿਆ ਲੰਘ ਜਾਣਦੇ ਘਰ ਦਾ ਮੰੁਡੈ', ਸੁੱਚਾ ਸਿੰਘ ਨੇ ਜਵਾਬ ਦਿੱਤਾ |
'ਪਰ ਹੌਲਦਾਰ ਸਾਬ੍ਹ ਕਾਨੂੰਨ ਤਾਂ ਸਭ ਲਈ ਬਰਾਬਰ ਐ, ਸਾਨੂੰ ਥਾਣੇਦਾਰ ਸਾਬ੍ਹ ਨੂੰ ਦੱਸਣਾ ਚਾਹੀਦੈ |'
'ਨਹੀਂ, ਥਾਣੇਦਾਰ ਸਾਬ੍ਹ ਗੁੱਸੇ 'ਚ ਹੋਣਗੇ |
ਨਾ ਦੱਸਿਆਂ ਤਾਂ ਆਪਾਂ ਝੂਠੇ ਪੈ ਜਾਵਾਂਗੇ |
'ਦੱਸ ਦੇਈਏ ਫਿਰ' ਸੁੱਚਾ ਸਿੰਘ ਦੁਚਿੱਤੀ ਵਿਚ ਸੀ |
'ਜ਼ਰੂਰ' ਸਿਪਾਹੀ ਨੇ ਸ਼ਬਦਾਂ 'ਤੇ ਜ਼ੋਰ ਦੇ ਕੇ ਕਿਹਾ |
ਸੁੱਚਾ ਸਿੰਘ ਨੇ ਥਾਣੇਦਾਰ ਦਾ ਨੰਬਰ ਮਿਲਾਇਆ |
ਸਤਿ ਸ੍ਰੀ ਅਕਾਲ ਜਨਾਬ,
ਸਤਿ ਸ੍ਰੀ ਅਕਾਲ ਸੁੱਚਾ ਸਿੰਘ ਦੱਸੋ |
ਸਰ ਤੁਹਾਡਾ ਬੇਟਾ ਡਿਸਕੋ ਮੋਟਰਸਾਈਕਲ 'ਤੇ ਜਾ ਰਿਹਾ ਸੀ ਨਾਲ ਦੋ ਲੜਕੇ ਸਨ | ਮੋਟਰਸਾਈਕਲ 'ਤੇ ਤਿੰਨ ਸਵਾਰ ਸਨ |
ਤੁਸੀਂ ਉਸ ਨੂੰ ਰੋਕਣਾ ਸੀ |
ਸਰ ਮੈਂ ਸੋਚਿਆ ਤੁਹਾਡਾ ਬੇਟਾ ਏ |
ਸੁੱਚਾ ਸਿੰਘ ਤੂੰ ਕਾਨੂੰਨ ਦਾ ਰਾਖਾ ਹੋ ਕੇ ਇਹ ਗੱਲ ਕਹਿ ਰਿਹਾ ਏਾ, ਅਫ਼ਸੋਸ ਦੀ ਗੱਲ ਐ ਇਕ ਸਿਪਾਹੀ ਨੂੰ ਭੇਜੋ ਉਸ ਦਾ ਮੋਬਾਈਲ ਨੰਬਰ ਪਤਾ ਕਰ ਕੇ ਜਲਦੀ ਤੋਂ ਜਲਦੀ ਥਾਣੇ ਪੇਸ਼ ਕਰੋ |
ਜੀ ਜਨਾਬ |
ਥੋੜ੍ਹੀ ਦੇਰ ਮਗਰੋਂ ਥਾਣੇਦਾਰ ਦਾ ਲੜਕਾ ਆਪਣੇ ਦੋਵਾਂ ਸਾਥੀਆਂ ਸਮੇਤ ਥਾਣੇ 'ਚ ਨੀਵੀਂ ਪਾਈ ਖੜ੍ਹਾ ਸੀ, ਸਜ਼ਾ ਦੀ ਉਡੀਕ ਕਰ ਰਿਹਾ ਸੀ |

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ).
ਮੋਬਾਈਲ : 98783-25301.

ਸਸਤੇ ਜਿਸਮ, ਮਹਿੰਗੇ ਕਫ਼ਨ

ਅੰਦਰੂਨੀ ਬਾਜ਼ਾਰ ਵਿਚ ਇਕ ਬਜਾਜੀ ਦੀ ਦੁਕਾਨ ਉੱਪਰ ਇਕ ਹੋਰ ਦੁਕਾਨ ਬਣਾਉਣ ਲਈ ਮਿਸਤਰੀ ਮਜ਼ਦੂਰ ਕੰਮ ਕਰ ਰਹੇ ਸਨ | ਮਜ਼ਦੂਰ ਦੁਕਾਨ ਵਿਚੋਂ ਦੀ ਰੱਖੀ ਪੌੜੀ ਰਾਹੀਂ ਇੱਟਾਂ ਸਿਰ 'ਤੇ ਢੋਹ ਰਿਹਾ ਸੀ | ਲਾਲਾ ਕਹਿੰਦਾ ਮਜ਼ਦੂਰ ਨੂੰ , ਤੂੰ ਨੌਾ-ਨੌਾ ਇੱਟਾਂ ਲੈ ਕੇ ਉੱਪਰ ਜਾ ਰਿਹਾ ਹੈਾ ਤੂੰ ਪੰਦਰਾਂ-ਪੰਦਰਾਂ ਖੜ | ਹਾਂ.. ਹਾਂ...ਹਾਂ... ਮਜ਼ਦੂਰ ਅਤੇ ਮੁਸ਼ਕਿਲ 'ਚ ਵੀ ਖੁਸ਼ ਰਹਿੰਦੇ ਨੇ | ਮਜ਼ਦੂਰ ਕਹਿੰਦਾ ਬਾਊ ਜੀ ਤੁਸੀਂ ਮੇਰੇ ਨਾਲ ਸ਼ਾਮ ਤੱਕ ਖਾਲੀ ਹੀ ਉੱਪਰ ਥੱਲੇ ਪੌੜੀਆਂ ਤੋਂ ਆਈ ਤੇ ਜਾਈ ਜਾਓ ਤੇ ਮੈਂ ਇੱਟਾਂ ਲੈ ਕੇ ਜਾਵਾਂਗਾ | ਲਾਲਾ ਬਹੁਤਾ ਨਾ ਬੋਲਿਆ, ਕਿਉਂਕਿ ਵਾਢੀਆਂ ਦੇ ਦਿਨ ਸਨ ਤੇ ਸ਼ਹਿਰ ਵਿਚ ਲੇਬਰ ਦੀ ਘਾਟ ਸੀ | ਦੋ ਕੁ ਘੰਟੇ ਕੰਮ 'ਤੇ ਲੱਗੇ ਨੂੰ ਹੋਏ ਸੀ ਤੇ ਮਜ਼ਦੂਰ ਦੀ ਲੱਤ ਨੂੰ ਗਾਰਡਰ ਦੀ ਨੁੱਕਰ ਵੱਜ ਗਈ, ਖੂਨ ਵਗਣ ਲੱਗਾ | ਪਰ ਮਜ਼ਦੂਰ ਇੱਟਾਂ ਢੋਂਹਦਾ ਰਿਹਾ | ਲਾਲਾ ਮਜ਼ਦੂਰ ਦੇ ਹਰ ਫੇਰੇ ਦਾ ਆਉਣ ਤੇ ਜਾਣ ਦਾ ਟਾਈਮ ਯਾਦ ਰੱਖ ਰਿਹਾ ਸੀ | ਹੁਣ ਖੂਨ ਨਾਲ ਪਲਾਸਟਿਕ ਦੀ ਜੁੱਤੀ, ਜਿਹੜੀ ਪਸੀਨੇ ਨਾਲ ਸ਼ਲੱਪ-ਸ਼ਲੱਪ ਕਰਦੀ ਸੀ, ਉਹ ਖੂਨ ਨਾਲ ਸ਼ਲੱਪ-ਸ਼ਲੱਪ ਕਰ ਰਹੀ ਸੀ | ਕੱਪੜੇ ਦੀ ਦੁਕਾਨ 'ਤੇ ਕੰਮ ਲੱਗਣ ਕਰਕੇ ਮਜ਼ਦੂਰ ਨੇ ਲਾਲੇ ਤੋਂ ਜ਼ਖ਼ਮ 'ਤੇ ਬੰਨ੍ਹਣ ਲਈ ਇਕ ਲੀਰ ਮੰਗੀ | ਲਾਲੇ ਨੇ ਕੁਝ ਦੇਰ ਸੋਚਣ ਤੋਂ ਬਾਅਦ ਮਜ਼ਦੂਰ ਨਾਲ ਸਵੇਰ ਵਾਲੀ ਗੱਲ ਤੋਂ ਖੰੁਦਕ ਖਾਣ ਕਰਕੇ ਮਜ਼ਦੂਰ ਨੂੰ ਕੱਪੜਾ ਨਾ ਦਿੱਤਾ ਤੇ ਅੱਗੋਂ ਕਹਿੰਦਾ, 'ਸਸਤੇ ਜਿਸਮ' ਮਜ਼ਦੂਰਾਂ ਦੀਆਂ ਸੱਟਾਂ 'ਤੇ ਰਾਤੋ-ਰਾਤ ਠੀਕ ਹੋ ਜਾਂਦੀਆਂ ਹਨ | ਹੋਇਆ ਵੀ ਏਦਾਂ ਹੀ | ਕੁਝ ਦਿਨ ਬੀਤਣ ਤੋਂ ਬਾਅਦ ਉਹੀ ਮਜ਼ਦੂਰ ਲੇਬਰ ਚੌਕ 'ਚ ਖੜ੍ਹਾ ਸੀ | ਸਵੇਰੇ-ਸਵੇਰੇ ਕਿਸੇ ਠੇਕੇਦਾਰ ਦਾ ਦਿਹਾੜੀ ਲਗਾਉਣ ਲਈ ਇੰਤਜ਼ਾਰ ਕਰ ਰਿਹਾ ਸੀ ਕਿ ਚੌਕ ਵਲੋਂ ਇਕ ਅਰਥੀ ਸੜਕ 'ਤੇ ਨਿਕਲੀ, ਜੋ ਅੱਗੇ ਨੂੰ ਤੁਰੀ ਜਾਵੇ | ਮਜ਼ਦੂਰ ਨੇ ਠੰਢ ਦੇ ਦਿਨਾਂ ਵਿਚ ਵੀ ਘਸੇ ਜਿਹੇ ਚੈੱਕਦਾਰ ਪਰਨੇ ਦੀ ਬੁੱਕਲ ਮਾਰੀ ਹੋਈ ਸੀ ਤੇ ਠਰੰੂ-ਠਰੰੂ ਕਰ ਰਿਹਾ ਸੀ | ਅਰਥੀ ਕੋਲ ਹੀ ਆ ਪਹੁੰਚੀ ਸੀ | ਉਸ ਅਰਥੀ 'ਤੇ ਬਹੁਤ ਸਜਾਵਟ, ਮੁਰਦੇ 'ਤੇ ਰੇਸ਼ਮੀ ਸ਼ਾਲ, ਬਰੈਂਡਡ ਕੰਬਲ ਤੇ ਗਰਮ ਚਾਦਰਾਂ ਸਨ | ਚਿੱਟਾ ਪਰਨਾ ਸਿਰ 'ਤੇ ਅਤੇ ਲੱਕ ਬੰਨਿ੍ਹਆ ਮੰੁਡੇ ਨੂੰ ਪਹਿਚਾਣ ਕੇ ਮਜ਼ਦੂਰ ਇਹ ਜਾਣ ਗਿਆ ਕਿ ਇਹ ਅਰਥੀ ਉਸੇ ਬਜਾਜੀ ਵਾਲੇ ਲਾਲੇ ਦੀ ਹੈ | ਮਜ਼ਦੂਰ ਦੇ ਮੰੂਹੋਂ ਆਪਣੇ-ਆਪ ਨਿਕਲ ਗਿਆ, 'ਮਹਿੰਗੇ ਕਫ਼ਨ |'

-ਪਿੰਡ ਤੇ ਡਾਕ: ਤਾਲਿਬਪੁਰ, ਪੰਡੋਰੀ, ਗੁਰਦਾਸਪੁਰ |
ਮੋਬਾਈਲ : 94177-36610.

ਦੋ ਦਿਲਖੁਸ਼ ਚੈਪਟਰ

ਅੱਜ ਦੋ ਚੈਪਟਰ ਨੇ, ਦੋਵੇਂ ਸੁਆਦਲੇ ਨੇ, ਇਕ ਰਤਾ ਚਟਖਾਰੇ ਲੈਣ ਵਾਲਾ ਤੇ ਦੂਜਾ ਰਤਾ ਗੰਭੀਰ ਹੈ | ਚਲੋ ਪਹਿਲਾਂ ਚਟਖਾਰੇ ਲੈਣ ਵਾਲੇ ਤੋਂ ਸ਼ੁਰੂ ਕਰਦੇ ਹਾਂ, ਇਹ ਦੋਵੇਂ ਟੀ.ਵੀ. ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ |
ਚੈਪਟਰ-1 : ਯੂ.ਪੀ. ਦੀ ਅਦਾਲਤ ਵਿਚ ਇਕ ਬੜਾ ਹੀ ਦਿਲਚਸਪ ਕੇਸ ਆਇਆ ਹੈ | ਇਕ ਔਰਤ ਨੇ ਜੀਹਦੇ ਪਤੀ ਨੇ ਦੋ ਵਹੁਟੀਆਂ ਰੱਖੀਆਂ ਹੋਈਆਂ ਨੇ, ਉਨ੍ਹਾਂ 'ਚੋਂ ਇਕ ਨੇ ਅਦਾਲਤ 'ਚ ਦਰਖ਼ਾਸਤ ਦਿੱਤੀ ਹੈ ਕਿ ਉਹਨੂੰ ਉਹਦੀ ਸੌਾਕਣ ਤੋਂ ਬਚਾਇਆ ਜਾਵੇ, ਕਿਉਂਕਿ ਉਹ ਉਹਨੂੰ ਘਰੋਂ ਕਢਵਾਉਮਾ ਚਾਹੁੰਦੀ ਹੈ | ਸੌਾਕਣਾਂ ਦੀ ਕਿੱਦਾਂ 'ਮਹੀਂਓ ਤੇਰੇ ਨਾਲ ਕੱਟੀਆਂ ਹੋਰ ਕੋਈ ਕੱਟੇ ਵੀ ਨਾ, ਮਹੀਂਓ ਤੇਰੇ ਨਾਲ ਵਸੀਂ ਹਾਂ, ਕੋਈ ਵਸੇ ਵੀ ਨਾ |'
ਉਹ ਆਪਸ 'ਚ ਇਉਂ ਜ਼ਬਾਨੀ ਤਲਵਾਰਾਂ ਲੈ ਇਕ-ਦੂਜੀ 'ਤੇ ਵਾਰ ਕਰਦੀਆਂ ਹਨ:
ਸੌਾਕਣੇ ਨੀਂ ਸੌਾਕਣੇ, ਪਤਾ ਤੂੰ ਮੇਰੇ 'ਤੇ ਭੌਾਕਣੈ,
ਭੌਾਕ ਨਾ ਨੀ ਕੁੱਤੀਏ, ਕੁੱਤੀ ਤੂੰ ਕੁਪੱਤੀ ਤੂੰ
ਤੇਰਾ ਖ਼ਾਨਦਾਨ ਕੁਪੱਤਾ... |
ਅਖਾੜੇ 'ਚ ਭਲਵਾਨਾਂ ਵਾਲਾ ਯੁੱਧ ਸ਼ੁਰੂ ਬਸ, ਵਾਲਾਂ ਤੋਂ ਫੜ ਕੇ ਇਕ-ਦੂਜੀ ਦੀ ਪਿੱਠ ਲਾਉਣ ਦੀ ਕਾਰਵਾਈ ਸ਼ੁਰੂ | ਇਕ ਨਾ ਲਾਲਾ ਜੀ ਦੀਆਂ ਵੀ ਦੋ ਵਹੁਟੀਆਂ ਸਨ, ਆਪਸ 'ਚ ਇਕ-ਦੂਜੀ ਵਿਰੁੱਧ ਰੱਜ ਕੇ ਸਾੜਾ ਕੱਢਣ ਵਾਲੀਆਂ ਸੌਾਕਣਾ, ਦੋ ਵਹੁਟੀਆਂ, ਲਾਲਾ ਜੀ ਜਾਣ ਬੁੱਝ ਕੇ ਰਾਤੀਂ, ਬਹੁਤ ਲੇਟ ਘਰ ਪਹੁੰਚਿਆ ਕਰਦੇ ਸਨ, ਤਾਂ ਜੋ ਉਹ ਦੋਵੇਂ ਜਾਂ ਇਕ ਸੁੱਤੀ ਹੋਵੇ |
ਇਕ ਦਿਨ ਇਕ ਚੋਰ, ਚੋਰੀ ਕਰਨ ਲਈ ਪਾਈਪ ਫੜ-ਫੜ ਕੇ ਉਨ੍ਹਾਂ ਦੇ ਘਰ ਲਾਲਾ ਜੀ ਦੀ ਖਿੜਕੀ 'ਚੋਂ ਟੱਪ ਕੇ ਉਨ੍ਹਾਂ ਦੇ ਕਮਰੇ 'ਚ ਆ ਗਿਆ ਤੇ ਉਥੇ ਹੀ ਇਕ ਪਾਸੇ ਆਪਣੇ-ਆਪ ਨੂੰ ਲੁਕਾ ਕੇ ਖੜ੍ਹਾ ਹੋ ਗਿਆ |
ਐਨ ਉਸ ਵੇਲੇ ਹੀ ਲਾਲਾ ਜੀ ਬਾਹਰ ਵਾਲਾ ਬੂਹਾ ਖੋਲ੍ਹ ਕੇ ਅੰਦਰ ਆ ਪਧਾਰੇ, ਉਨ੍ਹਾਂ ਕੋਲ ਚਾਬੀ ਹੈ ਸੀ |
ਉਹ ਅੰਦਰ ਆਏ ਤਾਂ ਹੈਰਾਨ ਹੋ ਗਏ ਦੋਵੇਂ ਵਹੁਟੀਆਂ ਆਪਸ 'ਚ ਸੌਾਕਣਾਂ ਜਾਗ ਰਹੀਆਂ ਸਨ ਤੇ ਉਨ੍ਹਾਂ 'ਤੇ ਹੱਲਾ ਬੋਲ ਵਾਲੇ ਯੁੱਧ ਦੀਆਂ ਤਿਆਰੀਆਂ 'ਚ ਸਨ | ਲਾਲਾ ਜੀ ਦੇ ਅੰਦਰ ਆਉਂਦਿਆਂ ਹੀ ਦੋਵੇਂ ਉਨ੍ਹਾਂ 'ਤੇ ਟੁੱਟ ਪਈਆਂ | ਇਕ ਉਨ੍ਹਾਂ ਦਾ ਇਕ ਹੱਥ ਕਾਬੂ ਕਰ ਕੇ, ਆਪਣੇ ਵੱਲ ਖਿੱਚ ਰਹੀ ਸੀ, ਦੂਜੀ ਆਪਣੇ ਵੱਲ | ਇਸ ਖਿਚੋਤਾਣੀ ਵਿਚ ਲਾਲਾ ਜੀ ਦੀ ਧੋਤੀ ਖੁੱਲ੍ਹ ਗਈ... ਸ਼ੁਕਰ ਹੈ ਉਨ੍ਹਾਂ ਥੱਲੇ ਕੱਛਾ ਪਾਇਆ ਹੋਇਆ ਸੀ, ਨਹੀਂ ਤਾਂ ਉਨ੍ਹਾਂ ਦੀ ਇੱਜ਼ਤ ਤਾਂ ਮਿਟੀ 'ਚ ਰੁਲ ਜਾਣੀ ਸੀ |
ਚੋਰ ਸਾਰਾ ਨਜ਼ਾਰਾ ਵੇਖ ਰਿਹਾ ਸੀ, ਇਹ ਅੰਤਲਾ ਦਿ੍ਸ਼ ਵੇਖ ਕੇ ਉਹਦਾ ਹਾਸਾ ਨਿਕਲ ਗਿਆ ਤੇ ਸਭਨਾਂ ਨੂੰ ਉਸ ਦੇ ਉਥੇ ਹੋਣ ਦਾ ਪਤਾ ਲੱਗ ਗਿਆ, ਲਾਲਾ ਜੀ ਤਾਂ ਆਪਣੀ ਧੋਤੀ ਸੰਭਾਲਦੇ ਰਹੇ, ਦੋਵੇਂ ਬੀਬੀਆਂ ਨੇ ਜਾ ਕੇ ਚੋਰ 'ਤੇ ਇਕੱਠਾ ਹੱਲਾ ਬੋਲ ਦਿੱਤਾ ਤੇ ਉਹਨੂੰ ਦਬੋਚ ਥੱਲੇ ਸੁੱਟ ਲਿਆ |
ਦੂਜੇ ਦਿਨ ਚੋਰ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ | ਮੈਜਿਸਟ੍ਰੇਟ ਸਾਹਬ ਨੇ ਪੁੱਛਿਆ, 'ਹਾਂ ਬਈ, ਤੂੰ ਚੋਰ ਹੈਾ?'
'ਆਹੋ ਜਨਾਬ |'
'ਤੂੰ ਚੋਰੀ ਕਰਨ ਗਿਆ ਸੀ, ਲਾਲਾ ਜੀ ਦੇ ਘਰ?'
'ਆਹੋ ਜਨਾਬ |'
ਮੈਜਿਸਟ੍ਰੇਟ ਨੇ ਕਿਹਾ, 'ਓਏ ਤੂੰ ਤਾਂ ਬੜਾ ਸੱਚਾ ਚੋਰ ਏਾ, ਝੱਟ ਆਪਣਾ ਗੁਨਾਹ ਕਬੂਲ ਕਰ ਲਿਆ | ਚੱਲ ਤੂੰ ਆਪੇ ਹੀ ਦੱਸ ਤੈਨੂੰ ਕੀ ਸਜ਼ਾ ਦਿੱਤੀ ਜਾਏ?'
ਚੋਰ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, 'ਜਨਾਬ ਮੈਨੂੰ ਹੋਰ ਜਿਹੜੀ ਮਰਜ਼ੀ ਸਜ਼ਾ ਦੇ ਦਿਓ, ਪਰ ਦੋ ਵਹੁਟੀਆਂ ਨਾਲ ਵਿਆਹ ਕਰਨ ਦੀ ਸਜ਼ਾ ਨਾ ਦੇਣਾ ਜੀ |'
ਚੈਪਟਰ-2 : ਕਲਯੁਗ ਦੇ ਰੱਥ ਦਾ ਸਾਰਥੀ ਕੌਣ ਹੈ?
ਕੂੜ... ਜੂਠ... ਫਰੇਬ... ਆਚਰਣਹੀਨਤਾ | ਕਿਸ-ਕਿਸ ਤਰ੍ਹਾਂ ਦੇ ਦੁਰਾਚਾਰੀ ਧਰਮਗੁਰੂ ਹੋਣ ਦਾ ਪਾਖੰਡ ਕਰ ਕੇ, ਦੁਰਾਚਾਰੀ ਹੋਣ ਦਾ ਸਬੂਤ ਪੇਸ਼ ਕਰਦੇ ਹਨ |
ਇਕ ਫ਼ਿਲਾਸਫ਼ਰ ਨੇ ਠੀਕ ਕਿਹਾ ਹੈ, 'ਜੇਕਰ ਮਨੁੱਖ ਨੂੰ ਮੌਤ ਦਾ ਡਰ ਨਾ ਹੁੰਦਾ ਤਾਂ ਇਸ ਧਰਤੀ 'ਤੇ ਕੋਈ ਵੀ ਧਰਮ ਨਾ ਹੁੰਦਾ, ਉਪਰੋਂ ਸੱਚੇ-ਸੁੱਚੇ ਤੇ ਅੰਦਰੋਂ ਕੂੜੇ, ਫਰੇਬੀ, ਦੁਰਾਚਾਰੀ ਹੋਣ ਦਾ ਸਬੂਤ ਦਿੰਦੇ ਲੋਕਾਂ ਦਾ ਅੰਤ ਨੂੰ ਇਕ ਦਿਨ ਭੇਦ ਖੁੱਲ੍ਹ ਹੀ ਜਾਂਦਾ ਹੈ |
ਸਾਰਥੀ ਦੇ ਹੱਥਾਂ 'ਚ ਜਿਹੜੀਆਂ ਲਗਾਮਾਂ ਹੁੰਦੀਆਂ ਹਨ ਉਹ ਹੈਣ...
'ਕਾਮ, ਕ੍ਰੋਧ, ਲੋਭ, ਮੋਹ, ਹੰਕਾਰ |'
ਕਾਮ ਦਾ ਦਰਜਾ ਸਭ ਤੋਂ ਉੱਪਰ ਹੈ | ਕਾਮ, ਕੀ-ਕੀ ਕਾਰੇ ਕਰਾਉਂਦਾ ਹੈ, ਇਨ੍ਹਾਂ ਤੋਂ ਇਕ ਦਿਨ ਤਾਂ ਪਰਦਾ ਫਾਸ਼ ਹੋ ਹੀ ਜਾਂਦਾ ਹੈ |
ਅੱਜਕਲ੍ਹ ਹੁਣੇ-ਹੁਣੇ ਹੀ ਪਰਦਾਫ਼ਾਸ਼ ਹੋਇਆ ਹੈ ਸੁਆਮੀ ਚਿਨਮਈਆ ਦਾ | ਸੁਆਮੀਆਂ ਵਾਲੇ ਬਸਤਰ ਧਾਰਨ ਕਰਦਾ ਹੈ ਇਹ | ਇਕ ਲਾਅ (ਕਾਨੂੰਨ) ਦੀ ਸਿੱਖਿਆ ਪੜ੍ਹ ਰਹੀ ਕੁੜੀ ਦੀ ਇਸ ਨੇ ਆਸ਼ੀਰਵਾਦ ਲੈਣ ਆਈ ਦੀ ਪੱਤ ਲੁਟ ਲਈ | ਇਸ ਨੂੰ ਪੁਲਿਸ ਨੇ ਇਸ ਗੁਨਾਹੇ-ਅਜ਼ੀਮ ਲਈ ਗਿ੍ਫ਼ਤਾਰ ਕਰ ਲਿਆ ਹੈ | ਇਸ ਸੁਆਮੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ | ਅਦਾਲਤ ਨੇ 14 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਦੇ ਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਹੈ | ਪਰ ਇਸ ਵਿਚ ਇਕ ਨਵਾਂ ਮੋੜ ਆ ਗਿਆ ਹੈ | ਹੁਣ ਉਲਟਾ ਦੋਸ਼ ਲਾਉਣ ਵਾਲੀ ਕਾਨੂੰਨ ਦੀ ਪੜ੍ਹਾਈ ਕਰ ਰਹੀ ਕੁੜੀ ਉਤੇ ਉਲਟਾ ਕੇਸ ਕਰ ਦਿੱਤਾ ਗਿਆ ਹੈ |
ਮੈਨੂੰ ਯਾਦ ਹੈ, ਮੇਰਾ ਇਕ ਦੋਸਤ ਸੀ, ਫ਼ਿਲਮਾਂ 'ਚ ਛੋਟੇ-ਮੋਟੇ ਰੋਲ ਕਰਦਾ ਸੀ, ਉਹ ਫ਼ਿਲਮਾਂ 'ਚ ਉੱਚਾ ਨਾਉਂ ਕਮਾਉਣ ਲਈ ਕਈ ਸੁਆਮੀਆਂ ਦਾ ਭਗਤ ਸੀ | ਇਕ ਦਿਨ ਮੈਨੂੰ ਮੰੁਬਈ ਦੇ ਖਾਰ ਢਾਂਢਾ ਰੋਡ 'ਤੇ ਮਿਲ ਗਿਆ | ਮੈਂ ਪੁੱਛ ਹੀ ਲਿਆ, ਉਏ ਦੁੱਗਲਾ ਤੂੰ ਇਸ ਤਰ੍ਹਾਂ ਕਿਥੇ?' ਕਹਿਣ ਲੱਗਾ, 'ਅਹੁ ਜਿਹੜੀ ਪਹਾੜੀ ਹੈ ਨਾ... ਇਸ ਦੇ ਉੱਪਰ ਇਕ ਸੁਆਮੀ ਜੀ ਦਾ ਛੋਟਾ ਜਿਹਾ ਆਸ਼ਰਮ ਹੈ, ਬਸ, ਉਨ੍ਹਾਂ ਕੋਲ ਹੀ ਚੱਲਾਂ ਹਾਂ, ਚੱਲ ਯਾਰ ਤੂੰ ਵੀ ਆ ਜਾਹ |'
ਮੈਂ ਚੱਲ ਪਿਆ ਉਹਦੇ ਨਾਲ | ਬੜੀਆਂ ਪੌੜੀਆਂ ਸਨ, ਉਥੇ ਪਹੁੰਚਣ ਲਈ, ਅਸੀਂ ਪਹੁੰਚ ਹੀ ਗਏ... ਬੇਸ਼ੱਕ ਥੱਕ ਗਏ ਸਾਂ ਪਰ ਨੇੜਿਉਂ ਹੀ ਸਮੰੁਦਰ ਦੀ ਸਮੀਰ ਆ ਰਹੀ ਸੀ, ਉਹਨੇ ਤਸਕੀਨ ਦਿੱਤੀ | ਗੇਰੂਏ ਵਸਤਰ ਧਾਰਨ ਕੀਤੇ ਸੁਆਮੀ ਜੀ ਨੇ ਦੁੱਗਲ ਨੂੰ ਜੀ ਆਇਆਂ ਆਖਿਆ | ਥੋੜ੍ਹੀ ਦੇਰ ਮਗਰੋਂ ਮੈਂ ਉਨ੍ਹਾਂ ਨੂੰ ਪੁੱਛ ਲਿਆ, 'ਸੁਆਮੀ ਜੀ ਆਪ ਯਹਾਂ ਅਕੇਲੇ ਹੀ ਰਹਿਤੇ ਹੈਾ?' ਸੁਆਮੀ ਜੀ ਨੇ ਮੈਨੂੰ ਘੂਰ ਕੇ ਵੇਖਿਆ | ਫੇਰ ਰਤਾ ਨਰਮ ਪੈ ਕੇ ਜਵਾਬ ਦਿੱਤਾ, 'ਸ਼ਿਵ ਜੀ ਮਹਾਰਾਜ ਭੀ ਤੋ ਪਹਾੜੋਂ ਮੇਂ ਗੁਫ਼ਾਓਾ ਮੇਂ ਰਹਿਤੇ ਥੇ... ਬੜੇ ਬੜੇ ਰਿਸ਼ੀ-ਮੰੁਨੀ ਪਹਾੜੋਂ ਪਰ ਹੀ ਤਪ ਕਰਤੇ ਥੇ |' ਮੇਰੇ ਕੋਲ ਤਾਂ ਕੋਈ ਕਿੰਤੂ-ਪੰ੍ਰਤੂ ਨਹੀਂ ਸੀ | ਸੁਆਮੀ ਜੀ ਨੇ ਸਾਨੂੰ ਦੋਵਾਂ ਨੂੰ ਕੇਸਰ ਵਾਲਾ ਦੁੱਧ ਪਿਆਇਆ, ਫਿਰ ਮੇਰੇ ਵੱਲ ਮੁਸਕਰਾ ਕੇ ਵੇਖਿਆ, ਕਿਹਾ, ਆਪ ਬਹੁਤ ਜ਼ਹੀਨ ਹੈਾ... ਆਪ ਨੇ ਸੱਤਯ ਕਹਾ ਹੈ |'
ਦੁੱਗਲ ਵੀ ਖ਼ੁਸ਼, ਮੈਂ ਵੀ ਖ਼ੁਸ਼... ਅਸੀਂ ਦੋਵੇਂ ਪਹਾੜੀ ਤੋਂ ਥੱਲੇ ਆ ਗਏ | ਇਕ ਦਿਨ ਮੈਨੂੰ ਦੁੱਗਲ ਫੇਰ ਮਿਲ ਗਿਆ | ਮੈਂ ਪੁੱਛਿਆ 'ਦੁੱਗਲਾ ਪਹਾੜੀ 'ਤੇ ਜਾ ਰਿਹੈਾ?'
ਉਸ ਨੇ ਰਤਾ ਹਿਕਾਰਤ ਨਾਲ ਕਿਹਾ, 'ਸੁਆਮੀ ਜੀ ਤਾਂ ਜੇਲ੍ਹ 'ਚ ਹਨ |'
ਉਹਨੇ ਮੇਰੇ ਹੈਰਾਨੀ ਭਰੇ ਚਿਹਰੇ ਨੂੰ ਸੱਚ ਦੱਸਿਆ, 'ਸੁਆਮੀ ਜੀ ਤਾਂ ਜੇਲ੍ਹ 'ਚ ਸਨ ਉਨ੍ਹਾਂ ਨੂੰ ਤਾਂ ਤਾਉਮਰ ਜੇਲ੍ਹ ਦੀ ਸਜ਼ਾ ਹੋਈ ਸੀ | ਇਕ ਕਾਲਜ ਪੜ੍ਹਦੀ ਕੁੜੀ ਦੇ ਇਮਤਿਹਾਨ ਸਨ, ਉਹ ਉਨ੍ਹਾਂ ਕੋਲ ਅਸ਼ੀਰਵਾਦ ਲੈਣ ਗਈ ਸੀ, ਉਨ੍ਹਾਂ ਨੇ ਜੋ ਉਸ ਨਾਲ ਕੀਤਾ, ਉਹ ਦੱਸਣ ਦੀ ਜ਼ਰੂਰਤ ਨਹੀਂ |'
ਸਾਰੀਆਂ, ਹਰੇਕ ਬੋਲੀ ਦੀਆਂ ਰੋਜ਼ਾਨਾ ਅਖ਼ਬਾਰਾਂ ਵਿਚ, ਹਰ ਰੋਜ਼ ਦੋ-ਚਾਰ ਜਬਰ ਜਨਾਹ ਦੀਆਂ ਖ਼ਬਰਾਂ ਹੁੰਦੀਆਂ ਹੀ ਹੁੰਦੀਆਂ ਹਨ |
••

ਨਹਿਲੇ 'ਤੇ ਦਹਿਲਾ

ਇਕੋ ਪਰਚਾ ਬਚਿਆ ਸੀ...

ਕੋਈ ਵੀ ਵਿਦਿਆਰਥੀ ਜਦੋਂ ਕਿਸੇ ਵੀ ਮਜ਼ਮੂਨ ਤੇ ਡਿਗਰੀ ਦੀ ਰੈਗੂਲਰ ਜਾਂ ਪ੍ਰਾਈਵੇਟ ਪੜ੍ਹਾਈ ਕਰਕੇ ਪ੍ਰੀਖਿਆ ਦਿੰਦਾ ਹੈ ਤਾਂ ਉਸ ਦਾ ਧਿਆਨ ਮਿਲਣ ਵਾਲੇ ਨੰਬਰਾਂ 'ਤੇ ਰਹਿੰਦਾ ਹੈ | ਅੱਜਕਲ੍ਹ ਜ਼ਿਆਦਾ ਨੰਬਰ ਲੈਣ ਲਈ ਨੰਬਰ ਦੇਣ ਵਾਲੇ ਦਾ ਨਾਂਅ ਪਤਾ ਲੱਭਿਆ ਜਾਂਦਾ ਹੈ ਅਤੇ ਫਿਰ ਉਸ 'ਤੇ ਸਿਫ਼ਾਰਸ਼ ਦਾ ਰਾਹ ਲੱਭ ਕੇ ਉਸ 'ਤੇ ਜ਼ਿਆਦਾ ਨੰਬਰ ਦੇਣ ਦਾ ਖੂਬਸੂਰਤ ਦਬਾਅ ਪਾ ਲਿਆ ਜਾਂਦਾ ਹੈ | ਇਹ ਦਬਾਅ ਇਕ ਤਰ੍ਹਾਂ ਦਾ ਨਹੀਂ ਹੁੰਦਾ | ਇਸ ਦੇ ਚੰਗੇ-ਮੰਦੇ ਕਈ ਪਹਿਲੂ ਹੁੰਦੇ ਹਨ | ਇਕ ਵਾਰੀ ਜਨਾਬ ਅਹਿਮਦ ਨਦੀਮ ਦੀ ਧੀ ਨੇ ਉਰਦੂ ਐਮ.ਏ. ਦਾ ਫਾਈਨਲ ਇਮਤਿਹਾਨ ਦਿੱਤਾ | ਜਨਾਬ ਅਹਿਮਦ ਨਦੀਮ ਨੇ ਪਤਾ ਲਗਾ ਲਿਆ ਕਿ ਨੰਬਰ ਦੇਣ ਲਈ ਪਰਚੇ ਜਨਾਬ ਸੂਫ਼ੀ ਗੁਲਾਮ ਮੁਸਤਫ਼ਾ ਕੋਲ ਭੇਜੇ ਗਏ ਹਨ |
ਜਨਾਬ ਅਹਿਮਦ ਨਦੀਮ ਕਾਸਮੀ, ਜਿਨ੍ਹਾਂ ਦਾ ਸਿੱਖਿਆ ਦੇ ਖੇਤਰ ਵਿਚ ਕਾਫੀ ਅਸਰ ਸੀ, ਉਹ ਆਪਣੀ ਧੀ ਨੂੰ ਨਾਲ ਲੈ ਕੇ ਸੂਫ਼ੀ ਸਾਹਿਬ ਦੇ ਘਰ ਪਹੁੰਚ ਗਏ | ਸੂਫ਼ੀ ਸਾਹਿਬ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਦੁਆ-ਸਲਾਮ ਹੋਈ | ਉਸ ਤੋਂ ਬਾਅਦ ਸੂਫ਼ੀ ਸਾਹਿਬ ਉੱਠ ਕੇ ਆਪਣੇ ਕਮਰੇ ਵਿਚ ਚਲੇ ਗਏ | ਕਾਸਮੀ ਸਾਹਿਬ ਨੂੰ ਉਨ੍ਹਾਂ ਦਾ ਵਿਹਾਰ ਚੰਗਾ ਨਹੀਂ ਲੱਗਾ | ਉਨ੍ਹਾਂ ਨੂੰ ਤਕਲੀਫ਼ ਹੋਈ ਕਿ ਉਨ੍ਹਾਂ ਨੇ ਨਾ ਚਾਹ-ਪਾਣੀ ਪੁੱਛਿਆ, ਨਾ ਆਉਣ ਦਾ ਮਕਸਦ ਪੁੱਛਿਆ ਬਸ ਉੱਠ ਕੇ ਚਲੇ ਗਏ |
ਏਨੇ ਨੂੰ ਸੂਫ਼ੀ ਗੁਲਾਮ ਮੁਸਤਫਾ ਸਾਹਿਬ ਵਾਪਸ ਆ ਗਏ | ਉਨ੍ਹਾਂ ਦੇ ਹੱਥ ਵਿਚ ਪੇਪਰ ਫੜਿਆ ਹੋਇਆ ਸੀ ਆਉਂਦੇ ਹੀ ਪੁੱਛਿਆ, 'ਦੱਸੋ ਕਿੰਨੇ ਨੰਬਰ ਦੇ ਦਿਆਂ?'
ਕਾਸਮੀ ਸਾਹਿਬ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਪੁੱਛ ਲਿਆ, 'ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇਸ ਕੰਮ ਲਈ ਹੀ ਆਇਆ ਹਾਂ |'
ਸੂਫ਼ੀ ਸਾਹਿਬ ਨੇ ਜਵਾਬ ਦਿੰਦੇ ਹੋਏ ਕਿਹਾ, 'ਮੇਰੇ ਕੋਲ ਕੁੱਲ 32 ਪਰਚੇ ਨੰਬਰ ਦੇਣ ਲਈ ਆਏ ਸਨ | ਹੁਣ ਤੱਕ 31 ਲੋਕ ਸਿਫਾਰਸ਼ ਲੈ ਕੇ ਆ ਚੁੱਕੇ ਹਨ | ਇਕ ਪਰਚਾ ਹੀ ਬਾਕੀ ਸੀ | ਤੁਸੀਂ ਆਏ ਤਾਂ ਮੈਂ ਸਮਝ ਗਿਆ ਕਿ ਬਾਕੀ ਪਏ ਇਕ ਪਰਚੇ ਦੀ ਸਿਫ਼ਾਰਸ਼ ਲੈ ਕੇ ਤੁਸੀਂ ਹੀ ਆਏ ਹੋ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀ ਆਸ

ਮਾਰਚ ਮਹੀਨੇ ਦਾ ਰਿਜ਼ਲਟ ਆਉਣ ਤੋਂ ਬਾਅਦ ਨਵੀਆਂ ਕਿਤਾਬਾਂ-ਕਾਪੀਆਂ ਖ਼ਰੀਦਣ ਦਾ ਚਾਅ ਬੱਚਿਆਂ ਵਿਚ ਸਾਉਣ ਭਾਦੋਂ ਦੇ ਬੱਦਲਾਂ ਵਾਂਗ ਭਰ-ਭਰ ਉਮੜ ਰਿਹਾ ਸੀ | ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚੇ ਬੜੇ ਖੁਸ਼ ਦਿਖਾਈ ਦੇ ਰਹੇ ਸਨ | ਰਿਜ਼ਲਟ ਤੋਂ ਕੁਝ ਦਿਨਾਂ ਬਾਅਦ ਬੱਚੇ ਨਵੀਆਂ ਕਿਤਾਬਾਂ-ਕਾਪੀਆਂ ਲੈਣ ਤੇ ਦਾਖਲੇ ਭਰਨ ਲਈ ਸਕੂਲ ਵਿਚ ਆਉਣ ਲੱਗੇ | ਮੇਰੀ ਵੀ ਉਸ ਟੀਚਰ ਨਾਲ ਡਿਊਟੀ ਲਗਾ ਦਿੱਤੀ ਗਈ ਜੋ ਪੁਸਤਕਾਂ ਦੇਣ ਲਈ ਬੈਠੇ ਸਨ |
ਇਕ ਦਿਨ ਇਕ ਅਲੱਗ ਜਿਹੇ ਕਮਰੇ ਵਿਚ ਬੈਠੇ ਮਾਪਿਆਂ ਦੀ ਉਡੀਕ ਕਰ ਰਹੇ ਸੀ | ਚਾਹ ਦੀਆਂ ਚੁਸਕੀਆਂ ਲੈਂਦੇ ਲੈਂਦੇ ਇਕ ਦੋ ਹੋਰ ਟੀਚਰ ਸਾਡੇ ਲਾਗੇ ਬੈਠ ਗਏ | ਸਕੂਲ ਦੇ ਬੱਚਿਆਂ ਬਾਰੇ ਗੱਲਾਂ ਕਰਦਿਆਂ ਕਰਦਿਆਂ ਸਭ ਨੇ ਆਪੋ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵਾਰਤਾਲਾਪ ਕਰਨੀ ਸ਼ੁਰੂ ਕਰ ਦਿੱਤੀ | ਕੋਈ ਆਪਣੇ ਬੱਚੇ ਨੂੰ ਡਾਕਟਰ,ਇੰਜੀਨੀਅਰ ਤੇ ਕੋਈ ਟੀਚਰ ਬਣਾਉਣਾ ਚਾਹੁੰਦੀ ਸੀ |
ਗੱਲਾਂ ਕਰਦੇ ਕਰਦੇ ਇਕ ਬਜ਼ੁਰਗ ਇਕ ਬੱਚੇ ਦੀ ਉਂਗਲ ਫੜ ਅੰਦਰ ਦਾਖਲ ਹੋਇਆ | ਬੜੀ ਨਿਮਰਤਾ ਨਾਲ ਉਸ ਨੇ ਸਾਡੀ 'ਸਤਿ ਸ੍ਰੀ ਅਕਾਲ' ਪ੍ਰਵਾਨ ਕੀਤੀ ਤੇ ਕੁਰਸੀ ਤੇ ਬੈਠ ਗਿਆ | ਬਜ਼ੁਰਗ ਨੇ ਪੁੱਛਿਆ—ਬੀਬਾ ਇਹ ਪੜ੍ਹਾਈ ਵਿਚ ਕਿਵੇਂ ਹੈ ? ਉਸ ਦੀ ਕਲਾਸ ਟੀਚਰ ਨੇ ਬੱਚੇ ਦੀ ਪ੍ਰਸੰਸਾ ਕੀਤੀ ਤੇ ਸੈਕਿੰਡ ਡਿਵੀਜ਼ਨ ਵਿਚ ਪਾਸ ਹੋਣ ਦੀ ਵਧਾਈ ਦਿੱਤੀ | ਬਜ਼ੁਰਗ ਤੋਂ ਖ਼ੁਸ਼ੀ ਸੰਭਾਲੀ ਨਾ ਗਈ | ਚੰਗਾ, ਜੇ ਪੜ੍ਹ ਜਾਵੇ, ਆਖਦਾ ਹੁੰਦੈ 'ਬਾਪੂ! ਮੈਂ ਨੀ ਪਿਓ ਵਾਂਗੂ ਦਿਹਾੜੀ ਕਰਨੀ, ਮੈਂ ਤਾਂ ਡਾਕਟਰ ਬਣੂੰਗਾ' | ਕਹਿੰਦੇ ਕਹਿੰਦੇ ਉਸ ਬਜ਼ੁਰਗ ਦੀਆਂ ਅੱਖਾਂ ਵਿਚ ਚਮਕ ਆ ਗਈ |
'ਭਾਈ ਬੀਬਾ ਫਿਰ ਤੀਜੀ ਕਲਾਸ ਦੀਆਂ ਕਿਤਾਬਾਂ ਦੇ ਦਿਓ', ਬਜ਼ੁਰਗ ਨੇ ਕਿਹਾ | ਮੈਡਮ ਨੇ ਤੀਜੀ ਕਲਾਸ ਦੀਆਂ ਕਿਤਾਬਾਂ ਲਿਆ ਬਜ਼ੁਰਗ ਦੇ ਅੱਗੇ ਰੱਖ ਦਿੱਤੀਆਂ ਤੇ ਮੈਨੂੰ ਸਲਿੱਪ ਕੱਟਣ ਲਈ ਕਹਿ ਦਿੱਤਾ |
'ਭਾਈ ਬੀਬਾ' ਕਿੰਨੇ ਦੀਆਂ ਨੇ...? ਚਾਰ ਕੁ ਕਿਤਾਬਾਂ ਹੱਥ ਵਿਚ ਫੜੀ ਬਜ਼ੁਰਗ ਉਨ੍ਹਾਂ ਦੀ ਚਮਕ ਵਿਚ ਆਪਣੇ ਪੋਤੇ ਦਾ ਭਵਿੱਖ ਲੱਭ ਰਿਹਾ ਸੀ | ਮੈਡਮ ਕਹਿੰਦੀ, '1100 ਦੀਆਂ ਨੇ ਜੀ...' |
'1100 ਦੀਆਂ...!' ਬਾਬਾ ਸੋਚੀਂ ਪੈ ਗਿਆ | ਮੈਲੇ ਕੁਚੈਲੇ ਕੁੜਤੇ ਦੇ ਖੀਸੇ ਵਿਚ ਹੱਥ ਮਾਰ ਬਾਬੇ ਨੇ ਕੁਝ ਪੈਸੇ ਕੱਢੇ...ਇਕ 500 ਦਾ ਨੋਟ ਤੇ ਬਾਕੀ 50-50 ਰੁਪਏ ਦੇ ਚਾਰ ਨੋਟ ਸਨ | 'ਭਾਈ ਬੀਬਾ ਮੇਰੇ ਕੋਲ ਤਾਂ ਅਜੇ ਇੰਨੇ ਹੀ ਨੇ...!' ਬਾਕੀ ਫੇਰ ਦੇ ਦੇਵਾਂਗਾ | ਮੈਂ ਤਾਂ ਸੋਚਿਆ ਸੀ ਕਿ ਇਸੇ ਵਿਚ ਹੀ ਨਵੀਆਂ ਕਿਤਾਬਾਂ ਤੇ ਬਸਤਾ ਲੈ ਆਵਾਂਗੇ...' |
ਉਸ ਦੇ ਚਿਹਰੇ ਦੀ ਚਮਕ ਹੁਣ ਮੱਧਮ ਪੈ ਗਈ | ਉਸਦੀਆਂ ਅੱਖਾਂ ਵਿਚ ਆਸ ਦੇ ਸੁਪਨੇ ਧੁੰਦਲੇ ਜਿਹੇ ਲੱਗੇ | ਉਸ ਦੀ ਚਾਲ ਵਿਚ ਮੱਠਾਪਣ ਸੀ, ਜੋ ਮੈਨੂੰ ਸੋਚਣ ਲਈ ਮਜਬੂਰ ਕਰ ਗਿਆ | ਕੀ ਕਦੀ ਉਸ ਬੱਚੇ ਦੇ ਸੁਪਨਿਆਂ ਤੇ ਬਜ਼ੁਰਗ ਦੀ ਆਸ ਨੂੰ ਬੂਰ ਪਵੇਗਾ ਜਾਂ...?
ਸੋਚਦੇ-ਸੋਚਦੇ ਕਿਸੇ ਹੋਰ ਟੁੱਟੀ ਆਸ ਦਾ ਸਾਹਮਣਾ ਕਰਨ ਦੇ ਡਰੋਂ ਮੈਂ ਉੱਥੇ ਕਿਸੇ ਹੋਰ ਟੀਚਰ ਦੀ ਡਿਊਟੀ ਲਗਵਾ ਕਮਰੇ ਤੋਂ ਬਾਹਰ ਆ ਗਈ |

-ਮਾਨਸਾ | ਮੋਬਾਈਲ : 7009923030

ਭੂਸ਼ਨ ਬਨਮਾਲੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਸ ਫਿਰ ਕੀ ਸੀ, ਉਪਰੋਂ ਫੂਕਾਂ ਮਾਰਨ ਲੱਗੇ ਹੇਠਿਓਾ ਹਵਾ ਦੇਣ ਲੱਗੇ ਅਸੀਂ | ਅੰਗੀਠੀ ਮਘਣ ਲੱਗ ਪਈ | ਕੁਝ ਧੂੰਆਂ ਜ਼ਰੂਰ ਜਮਾਂ ਹੋਣ ਲੱਗਾ ਕਮਰੇ ਵਿਚ | ਅੱਧੀ ਰਾਤ ਗੁਜ਼ਰ ਗਈ ਅੰਗੀਠੀ ਲਾਲ ਕਰਦਿਆਂ |
ਬਿਸਤਰੇ ਠੀਕ ਕੀਤੇ | ਲੇਟੇ ਸਾਂ ਕਿ ਤਰਨ ਨੇ ਹੌਲੀ ਜਿਹੀ ਆਵਾਜ਼ ਦਿੱਤੀ | ਮੇਰੇ 'ਹੂੰ' ਕਹਿਣ 'ਤੇ ਬੋਲਿਆ 'ਮੈਟਿ੍ਕ ਵਿਚ ਇਕ ਸਬਕ ਪੜਿ੍ਹਆ ਸੀ ਕਿ ਬੰਦ ਕਮਰਿਆਂ ਵਿਚ ਕੋਲੇ ਬਾਲ ਕੇ ਨਹੀਂ ਸੌਣਾ ਚਾਹੀਦਾ, ਕਿਉਂਕਿ ਉਸ ਨਾਲ ਇਕ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਤੁਸੀਂ ਬੇਹੋਸ਼ ਹੋ ਸਕਦੇ ਹੋ ਅਤੇ ਮਰ ਵੀ ਸਕਦੇ ਹੋ | ਇਸ ਲਈ ਜ਼ਰੂਰੀ ਸੀ ਕਿ ਕੋਈ ਰੋਸ਼ਨਦਾਨ ਖੁੱਲਿ੍ਹਆ ਰਹੇ ਜਿਸ ਨਾਲ ਆਕਸੀਜਨ ਅੰਦਰ ਦਾਖ਼ਲ ਹੁੰਦੀ ਰਹੇ |'
ਚਾਰੇ ਪਾਸੇ ਨਜ਼ਰਾਂ ਘੁਮਾਈਆਂ, ਉਸ ਕਮਰੇ ਵਿਚ ਕੋਈ ਖਿੜਕੀ ਨਹੀਂ ਸੀ | ਕੋਈ ਰੌਸ਼ਨਦਾਨ ਨਹੀਂ ਸੀ | ਉਲਝ ਗਏ |
'ਤਰਨ ਯਾਰ ਮੈਟਿ੍ਕ ਦਾ ਪੜਿ੍ਹਆ ਅੱਜ ਹੀ ਯਾਦ ਆਉਣਾ ਸੀ ਤੈਨੂੰ?' ਮੈਨੂੰ ਤੱਸਲੀ ਦੇਣ ਲਈ ਉਸ ਨੇ ਪੁੱਛਿਆ |
'ਉਂਜ ਕੋਈ ਖ਼ਤਰਾ ਤਾਂ ਨਹੀਂ ਨਾ?'
'ਇਸ ਠੰਢ ਵਿਚ ਵੀ ਕੋਈ ਬੇਹੋਸ਼ ਹੋਵੇਗਾ?'
ਬੋਲ ਤਾਂ ਪਿਆ ਪਰ ਇਕ ਅਚੱਵੀਂ ਜਿਹੀ ਲੱਗ ਗਈ | ਤਰਨ ਨੇ ਫਿਰ ਕਿਹਾ: 'ਇੰਝ ਕਰਦੇ ਹਾਂ ਥੋੜ੍ਹਾ ਦਰਵਾਜ਼ਾ ਖੋਲ੍ਹ ਲੈਂਦੇ ਹਾਂ |'
'ਠੀਕ ਹੈ |'
ਬੂਹਾ ਖੋਲਿ੍ਹਆ ਤਾਂ ਹਵਾ ਅਜਿਹੀ ਬੇਰੁਖੀ ਨਾਲ ਅੰਦਰ ਦਾਖ਼ਲ ਹੋਈ ਜਿਵੇਂ ਰੇਡ 'ਤੇ ਆਈ ਹੋਵੇ | ਬੂਹਾ ਥੋੜ੍ਹਾ ਜਿਹਾ ਹੀ ਖੋਲ੍ਹ ਕੇ ਰੱਖਿਆ ਸੀ ਤਾਂ ਲੁੱਚਿਆਂ ਵਾਂਗ ਸੀਟੀਆਂ ਮਾਰਨ ਲੱਗ ਪਈ | ਸਮਝ ਨਾ ਆਵੇ ਕੀ ਕਰੀਏ? ਇਕ ਤਰੀਕਾ ਸੱੁਝਿਆ ਕਿ ਇਕ ਸੂਟਕੇਸ ਵਿਚ ਪਾ ਕੇ ਦਰਵਾਜ਼ਾ ਬੰਨ੍ਹ ਦੇਈਏ | ਬੰਨ੍ਹਦੇ ਕਿਵੇਂ? ਰੱਸੀ ਤਾਂ ਹੈ ਹੀ ਨਹੀਂ ਸੀ ਪਜਾਮੇ ਦਾ ਨਾੜਾ ਖੋਲਿ੍ਹਆ | ਉਸ ਨੂੰ ਦਰਵਾਜ਼ੇ ਨਾਲ ਬੰਨ੍ਹ ਕੇ ਇਕ ਸੂਟਕੇਸ ਵਿਚ ਫਸਾ ਦਿੱਤਾ | ਕੁਝ ਤਸੱਲੀ ਹੋ ਗਈ | ਪਰ ਕਮਰੇ ਵਿਚ ਸਰਦੀ ਵਧ ਗਈ | ਨੀਂਦ ਗ਼ਾਇਬ ਹੋ ਗਈ | ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਇਕ ਖਿਆਲ ਆਉਂਦਾ ਰਿਹਾ ਕਿ ਭੂਸ਼ਨ ਦਾ ਕੀ ਹਾਲ ਹੈ?' ਇਕ ਰਜਾਈ, ਇਕ ਕੰਬਲ ਤਾਂ ਸੀ ਉਸ ਉੱਤੇ, ਉਠ ਕੇ ਇਕ ਰਜਾਈ ਹੋਰ ਪਾ ਦਿੱਤੀ |
ਤਰਨ ਨੇ ਫਿਰ ਪਾਸਾ ਲਿਆ, ਬੋਲਿਆ 'ਹਵਾ ਕੰਧ ਨਾਲ ਵੱਜ ਕੇ ਸਿੱਧੀ ਭੂਸ਼ਨ ਨੂੰ ਲੱਭਦੀ ਹੈ' ਅਤੇ ਚੁੱਪ ਹੋ ਗਿਆ | ਇਸ ਚੁੱਪ ਤੋਂ ਮਗਰੋਂ ਮੇਰੇ ਬੋਲਣ ਦੀ ਵਾਰੀ ਸੀ |
ਤਰਨ ਜਿਵੇਂ-ਜਿਵੇਂ ਰਾਤ ਵਧ ਰਹੀ ਹੈ ਠੰਢ ਵੀ ਵਧਦੀ ਜਾ ਰਹੀ ਹੈ | ਮੈਂ ਆਪਣੀ ਰਜਾਈ ਉਸ 'ਤੇ ਪਾ ਦਿੰਦਾ ਹਾਂ | ਇੰਝ ਨਾ ਹੋਵੇ ਸਵੇਰੇ ਜੁਲਾਹੇ ਦੇ ਜਵਾਈ ਵਾਂਗ ਮੁਸਕੁਰਾ ਰਿਹਾ ਹੋਵੇ |
ਤਰਨ ਚੁੱਪ ਰਿਹਾ | ਮੈਂ ਆਪਣਾ ਬਿਸਤਰਾ ਪੁੱਠਾ ਕਰ ਦਿੱਤਾ | ਕੰਬਲ ਹੇਠਾਂ ਕਰ ਲਿਆ | ਰਜਾਈ ਉੱਤੇ ਲੈ ਲਈ ਅਤੇ ਰਜਾਈ ਵੀ ਭੂਸ਼ਨ ਉੱਤੇ ਪਾ ਦਿੱਤੀ | ਥੋੜ੍ਹੀ ਦੇਰ ਮਗਰੋਂ ਅੰਗੀਠੀ ਵੀ ਠੰਢੀ ਹੋਣ ਲੱਗ ਪਈ | ਤਰਨ ਨੇ ਉਠ ਕੇ ਥੋੜ੍ਹੇ ਜਿਹੇ ਕੋਲੇ ਹੋਰ ਪਾ ਦਿੱਤੇ | ਅਤੇ ਨਾਲ ਹੀ ਆਪਣੀ ਰਜਾਈ ਵੀ ਭੂਸ਼ਨ ਉੱਤੇ ਪਾ ਦਿੱਤੀ | ਫਿਰ ਰਜਾਈ ਵਿਚ ਵੜ ਕੇ ਲੇਟ ਗਿਆ | ਇਸੇ ਵਿਚ ਥੱਕ-ਥਕਾ ਕੇ ਅੱਖ ਲੱਗ ਗਈ |
ਸੋ, ਸਵੇਰੇ ਦੇਰ ਨਾਲ ਉੱਠੇ | ਭੂਸ਼ਨ ਉਸ ਦਿਨ ਸਾਡੇ ਤੋਂ ਪਹਿਲਾਂ ਜਾਗ ਪਏ | ਮੰਜੇ ਤੋਂ ਹੀ ਪਾਸਾ ਲੈ ਕੇ ਵੇਖਿਆ | ਬੜੇ ਬੇਚੈਨ ਲੱਗਾ ਰਹੇ ਸਨ | ਮੈਂ ਪੁੱਛਿਆ 'ਕਿਉਂ? ਰਾਤੀ ਚੰਗੀ ਤਰ੍ਹਾਂ ਨੀਂਦ ਨਹੀਂ ਆਈ?'
ਇਕ ਉਬਾਸੀ ਲੈ ਕੇ ਬੋਲੇ 'ਨੀਂਦਰ ਤਾਂ ਚੰਗੀ ਆਈ ਪਰ ਇਕ ਗੱਲ ਦੱਸੋ | ਰਾਤੀ ਤੁਸੀਂ ਆਪਣਾ ਸਾਮਾਨ ਚੁੱਕ-ਚੁੱਕ ਕੇ ਮੇਰੇ ਉੱਤੇ ਕਿਉਂ ਸੁੱਟ ਰਹੇ ਸੀ?'
ਤਰਨ ਜ਼ੋਰ ਦੀ ਹੱਸ ਪਿਆ |
'ਲੈ ਹੋਰ ਸੁਣੋ ? ਤੁਹਾਡੇ ਕਰਕੇ ਅਸੀਂ ਅੱਧੀ ਰਾਤ ਤੀਕ ਸੁੱਤੇ ਨਹੀਂ | ਹੁਣ ਉਠੋ 'ਤੇ ਚਾਹ ਦਾ ਇੰਤਜ਼ਾਮ ਕਰੋ |'
ਖਾਨਸਾਮੇ ਨੇ ਦੂਜੀ ਵਾਰ ਚਾਹ ਤਿਆਰ ਕਰ ਦਿੱਤੀ ਸੀ | ਟ੍ਰੇਅ ਸਜਾ ਕੇ ਲਾਅਨ ਵਿਚ ਲੈ ਕੇ ਆ ਰਿਹਾ ਸੀ | ਜਦੋਂ ਸੰਤੋਸ਼ ਜੀ ਨੂੰ ਭੂਸ਼ਨ ਦੇ ਕਮਰੇ ਵਿਚੋਂ ਨਿਕਲਦਿਆਂ ਵੇਖਿਆ ਪੁੱਛਿਆ, 'ਕਿਉਂ ਅੱਜ ਸੌਾ ਕੇ ਨਹੀਂ ਉਠੇ ਹਾਲੇ ਤੀਕ |'
ਸੰਤੋਸ਼ ਜੀ ਨੇ ਦੁੱਪਟੇ ਵਿਚ ਮੂੰਹ ਦਿੱਤਾ ਹੋਇਆ ਸੀ | ਆ ਕੇ ਕੁਰਸੀ ਤੇ ਡਿੱਗ ਪਏ | ਜ਼ੋਰ ਨਾਲ ਧੌਣ ਨੂੰ ਮਾਰ ਕੇ ਬੋਲੇ 'ਨਹੀਂ, ਹੁਣ ਉਹ ਨਹੀਂ ਉਠੇਗਾ |'
ਉਨ੍ਹਾਂ ਆਪਣਾ ਰੋਣ ਬੁੱਕਲ ਅੰਦਰ ਸ਼ਾਲ ਵਿਚ ਨੱਪ ਲਿਆ | (ਸਮਾਪਤ)

-ਮੋਬਾਈਲ : 98141-77954.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX