ਤਾਜਾ ਖ਼ਬਰਾਂ


ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  about 1 hour ago
ਅੰਮ੍ਰਿਤਸਰ 15 ਨਵੰਬਰ (ਜਸਵੰਤ ਸਿੰਘ ਜੱਸ ) - ਟੀਵੀ, ਰੰਗਮੰਚ ਅਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਨਰਿੰਦਰ ਜੱਟੂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਬੀਤੀ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਪੰਜ ਛੇ ਵਰ੍ਹਿਆਂ ਤੋਂ ਯਾਦਦਾਸ਼ਤ ਭੁੱਲ ਜਾਣ ਕਾਰਨ ਬਿਮਾਰ ਸਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ...
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ) - ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਅੱਜ ਤੜਕੇ 4:30 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਹੈ। ਪੂਰੀ ਦਿੱਲੀ 'ਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਜਿਸ ਦੇ ਚੱਲਦਿਆਂ ਵਿਜ਼ੀਬਿਲਿਟੀ (ਦ੍ਰਿਸ਼ਟਤਾ) ਸਿਰਫ਼ 400 ਮੀਟਰ ਰਹਿ ਗਈ ਹੈ। ਏਅਰ ਕੁਆਲਿਟੀ ਇੰਡੈਕਸ ਦਿੱਲੀ 'ਚ ਪੀ.ਐਮ 2.5 ਤੇ ਪੀ.ਐਮ 10 ਦਾ ਪੱਧਰ 500 ਤੱਕ ਪਹੁੰਚ...
ਅੱਜ ਦਾ ਵਿਚਾਰ
. . .  about 2 hours ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
ਹੋਰ ਖ਼ਬਰਾਂ..

ਦਿਲਚਸਪੀਆਂ

ਇੰਤਜ਼ਾਰ

ਪੜ੍ਹਾਈ ਲਿਖਾਈ ਤੋਂ ਬਾਅਦ ਦੋਵੇਂ ਬੱਚੇ ਨੌਕਰੀ ਦੇ ਸਿਲਸਿਲੇ ਵਿਚ ਘਰ ਤੋਂ ਦੂਰ ਚਲੇ ਗਏ | ਇਸ ਦੌਰਾਨ ਘਰ ਵਿਚ ਲੱਗੇ ਇਕ ਬੂਟੇ ਵਿਚ ਇਕ ਨਿੱਕੀ ਕਾਲੀ ਚਿੜੀ ਨੇ ਆਪਣਾ ਆਲ੍ਹਣਾ ਪਾ ਲਿਆ ਅਤੇ ਉਸ ਵਿਚ ਦੋ ਆਂਡੇ ਵੀ ਦੇ ਦਿੱਤੇ | ਮੈਂ ਸੋਚਿਆ ਕਿ ਚਿੜੀ ਅਤੇ ਉਸ ਦੇ ਦੋਹੇਂ ਬੱਚਿਆਂ ਨਾਲ ਘਰ ਦੇ ਵਿਹੜੇ ਵਿਚ ਫੇਰ ਕੁਝ ਰੌਣਕ ਲੱਗ ਜਾਵੇਗੀ |
ਪਰ ਇਕ ਰਾਤ ਆਈ ਹਨੇਰੀ ਕਾਰਨ ਚਿੜੀ ਦਾ ਆਲ੍ਹਣਾਂ ਹੇਠਾਂ ਡਿੱਗ ਗਿਆ | ਸਵੇਰੇ ਉੱਠ ਕੇ ਮੈਂ ਉਹ ਆਲ੍ਹਣਾ ਉਸੇ ਤਰ੍ਹਾਂ ਧਿਆਨ ਨਾਲ ਬੂਟੇ ਵਿਚ ਟਿਕਾ ਦਿੱਤਾ ਅਤੇ ਫਿਰ ਚਿੜੀ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗਾ ਪਰ ਫਿਰ ਉਹ ਚਿੜੀ ਕਦੀ ਵਾਪਸ ਨਹੀਂ ਆਈ | ਮੈਨੂੰ ਹਾਲੇ ਵੀ ਚਿੜੀ ਸਮੇਤ ਬੱਚਿਆਂ ਦਾ ਇੰਤਜ਼ਾਰ ਰਹਿੰਦਾ ਹੈ ਕਿ ਉਹ ਫਿਰ ਕਦੀ ਨਾ ਕਦੀ ਪੁਰਾਣੇ ਘਰ ਵਿਚ ਵਾਪਸ ਜ਼ਰੂਰ ਆਉਣਗੇ |

-ਜਗਰਾਉਂ | ਮੋਬਾਈਲ : 94179-85058.


ਖ਼ਬਰ ਸ਼ੇਅਰ ਕਰੋ

ਕਾਵਿ ਮਹਿਫ਼ਲ


ਸਿਰਫ ਕਿਰਦਾਰ ਦੀ ਚਿੰਤਾ,
ਮੇਰੇ ਦਿਲਦਾਰ ਦੀ ਚਿੰਤਾ |
ਕਿਤੇ ਨਾ ਅਕਲ ਆ ਜਾਵੇ,
ਮੇਰੀ ਸਰਕਾਰ ਦੀ ਚਿੰਤਾ |
ਝੁਕੇ ਨਾ ਜ਼ਾਲਮਾਂ ਅੱਗੇ,
ਬੜੀ ਦਸਤਾਰ ਦੀ ਚਿੰਤਾ |
ਕੁੜੱਤਣ ਕਿਸ ਤਰ੍ਹਾਂ ਮੁੱਕੇ,
ਬੜੀ ਗੁਫ਼ਤਾਰ ਦੀ ਚਿੰਤਾ |
ਕਿਵੇਂ ਹਰ ਵਾਰ ਨੂੰ ਜੀਵੇਂ,
ਮੇਰੀ ਹਰ ਵਾਰ ਦੀ ਚਿੰਤਾ |

-ਮੋਬਾਈਲ : 90419-19908.


ਹਾਦਸੇ ਤਾਂ ਸ਼ਹਿਰ ਅੰਦਰ ਆਮ ਨੇ,
ਸਿਰਫ਼ ਮੇਰੇ ਸਿਰ ਹੀ ਕਿਉਂ ਇਲਜ਼ਾਮ ਨੇ |
ਲੜ ਰਹੇ ਜਾਂਬਾਜ਼ ਨੇ ਸਰਹੱਦ 'ਤੇ,
ਕਰ ਰਹੇ ਹਾਕਮ ਘਰੀਂ ਆਰਾਮ ਨੇ |
ਕਿਉਂ ਵਗੀ ਉਸ ਸ਼ਹਿਰ ਸੀ ਫਿਰਕੂ ਹਵਾ?
ਜਿਸ ਸ਼ਹਿਰ ਅਵਤਾਰ ਲਿਤਾ ਰਾਮ ਨੇ |
ਦਿਨ ਢਲੇਗਾ ਆਏਗੀ ਠੰਢੀ ਹਵਾ,
ਭਰਮ ਸੀ, ਜੋ ਤੋੜ ਦਿੱਤਾ ਸ਼ਾਮ ਨੇ |
ਕੀ ਬਣੇਗਾ ਮੁਲਕ ਦਾ ਐ ਦੋਸਤੋ?
ਰੋਜ਼ ਹੜਤਾਲਾਂ ਤੇ ਚੱਕੇ ਜਾਮ ਨੇ |

-ਮੋਬਾਈਲ : 98765-82500.


ਕਦੇ ਤਾਂ ਝਾਤੀ ਮਾਰ ਵੇ ਸੱਜਣਾ,
ਦਿਲ ਸਾਡੇ ਨੂੰ ਠਾਰ ਵੇ ਸੱਜਣਾ |
ਤੱਕ ਤੱਕ ਰਾਹਾਂ ਅੱਖੀਆਂ ਥੱਕੀਆਂ,
ਲੈਂਦਾ ਕਿਉਂ ਨਹੀਂ ਸਾਰ ਵੇ ਸੱਜਣਾ |
ਹਿਜਰ ਤੇਰੇ ਵਿਚ ਜਿੰਦ ਕੁਮਲਾਈ,
ਮੁੱਖ ਤੇ ਲਿਆ ਬਹਾਰ ਵੇ ਸੱਜਣਾ |
ਵਿਚ ਗ਼ਮਾਂ ਦੇ ਜਿੰਦ ਡੁੱਬ ਚੱਲੀ,
ਮਾਰ ਕੇ ਚੱਪੂ ਤਾਰ ਵੇ ਸੱਜਣਾ |
ਬਿਨ ਤੇਰੇ ਜੱਗ ਸੰੁਨਾ ਜਾਪੇ,
ਤੇਰੇ ਸੰਗ ਗੁਲਜ਼ਾਰ ਵੇ ਸੱਜਣਾ |
ਬਿਨ ਤੇਰੇ ਸਾਡਾ ਸੁੱਕਾ ਸਾਵਣ,
ਤੇਰੇ ਨਾਲ ਫੁਹਾਰ ਵੇ ਸੱਜਣਾ |
ਹੋ ਗਈ 'ਚਹਿਲਾ' ਵਾਟ ਬਥੇਰੀ,
ਹੁਣ ਤਾਂ ਮੋੜ ਮੁਹਾਰ ਵੇ ਸੱਜਣਾ |

-ਪਿੰਡ ਕੋਟ ਲੱਲੂ, ਜ਼ਿਲ੍ਹਾ ਮਾਨਸਾ | ਮੋਬਾ : 94642-82636.

ਮਾਂ ਦੀਆਂ ਆਂਦਰਾਂ

ਪਤਨੀ ਦੀ ਮੌਤ ਤੋਂ ਬਾਅਦ ਮੇਰੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਮਾਂ ਮੇਰੇ ਕੋਲ ਸ਼ਹਿਰ ਹੀ ਆ ਗਈ ਸੀ | ਪਰ ਸ਼ਹਿਰ ਦੀ ਘੁਟਣ ਭਰੀ ਜ਼ਿੰਦਗੀ ਤੋਂ ਉਹ ਅੱਕ ਜਾਂਦੀ ਸੀ | ਇਸ ਕਰਕੇ ਉਹ ਕਦੇ ਪਿੰਡ ਮੇਰੇ ਛੋਟੇ ਭਰਾ ਕੋਲ ਤੇ ਕਦੇ ਮੇਰੀ ਭੈਣ ਕੋਲ ਉਹਦੇ ਪਿੰਡ ਜਾ ਆਉਂਦੇ ਸਨ | ਉਦੋਂ ਵੀ ਮਾਂ ਮੇਰੀ ਭੈਣ ਕੋਲ ਪਿੰਡ ਗਈ ਹੋਈ ਸੀ ਕਿ ਮੇਰੀ ਇਕ ਕਿਤਾਬ ਲੋਕ-ਅਰਪਣ ਹੋਣ ਜਾ ਰਹੀ ਸੀ ਜਿਸ ਕਰਕੇ ਮੈਨੂੰ ਪੂਰੇ ਪਰਿਵਾਰ ਸਮੇਤ ਮੇਰੀ ਸੰਸਥਾ ਨੇ ਮੋਹਾਲੀ ਬੁਲਾਇਆ ਸੀ | ਉਥੋਂ ਕਾਰਜ ਸਿਰੇ ਚੜ੍ਹਾ ਕੇ ਦੁਪਹਿਰ ਦਾ ਖਾਣਾ ਉਥੋਂ ਹੀ ਖਾ ਕੇ ਦੇਰ ਰਾਤ ਘਰ ਪਹੁੰਚੇ ਕਿ ਭੱਜ-ਨੱਠ, ਥਕਾਵਟ ਕਰਕੇ ਨੂੰ ਹ ਰਾਣੀ ਬਿਮਾਰ ਹੋ ਗਈ ਤੇ ਆਉਂਦੇ ਹੀ ਮੰਜੇ 'ਤੇ ਢੇਰੀ ਹੋ ਗਈ | ਉਸ ਦੇ ਉਹੜ-ਪੋਹੜ ਵਿਚ ਲੱਗ ਗਏ ਤੇ ਘਰ ਰਾਤ ਦਾ ਖਾਣਾ ਬਣਿਆ ਹੀ ਨਾ |
ਅਗਲੇ ਦਿਨ ਸਵੇਰੇ ਚਾਹ ਦਾ ਕੱਪ ਵੀ ਬੇਟੇ ਨੇ ਹੀ ਦਿੱਤਾ | ਨਹਾ ਧੋ ਕੇ ਦਫਤਰ ਨੂੰ ਜਾਣ ਲੱਗੇ ਤਾਂ ਰਸੋਈ ਵਿਚ ਚੁੱਪ ਹੀ ਪਸਰੀ ਪਈ ਸੀ | ਬੇਟੇ ਨੇ ਦੱਸਿਆ ਕਿ ਬਹੂ ਅਜੇ ਵੀ ਬਿਮਾਰ ਹੈ, ਨਾ ਨਾਸ਼ਤਾ ਬਣਿਆ ਹੈ, ਨਾ ਟਿਫਨ ਤਿਆਰ ਹੋਇਆ ਹੈ | ਉਸਨੇ ਵੀ ਬਹੂ ਨੂੰ ਦਵਾਈ ਦਵਾ ਕੇ ਦਫਤਰ ਚਲੇ ਜਾਣਾ ਸੀ |
ਦਫਤਰ ਪਹੁੰਚ ਕੇ ਕੰਮ-ਧੰਦੇ ਵਿਚ ਰੁੱਝ ਗਏ ਪਰ ਦੋ ਡੰਗਾਂ ਦੀ ਭੁੱਖ ਵਿਚ-ਵਿਚ ਅੰਗੜਾਈਆਂ ਲੈ ਲੈਂਦੀ ਸੀ | ਚਾਹ ਆਈ ਕੁਝ ਸਮੇਂ ਲਈ ਆਸਰਾ ਦੇ ਗਈ | ਦੁਪਹਿਰ ਦੇ ਖਾਣੇ 'ਤੇ ਸਾਰੇ ਟਿਫਨ ਫੜ ਕੇ ਤੁਰ ਪਏ | ਆਪਾਂ ਵੀ ਇਸ ਆਸ ਨਾਲ ਕਿ ਘਰ ਖਾਣਾ ਤਿਆਰ ਹੋਵੇਗਾ, ਘਰ ਨੂੰ ਚੱਲ ਪਏ | ਦਫਤਰ ਅਤੇ ਘਰ ਨਜ਼ਦੀਕ ਹੀ ਸਨ | ਘਰ ਪਹੁੰਚੇ ਤਾਂ ਬਹੂ ਅਜੇ ਵੀ ਦਵਾਈ ਦੀ ਘੂਕੀ ਵਿਚ ਸੁੱਤੀ ਪਈ ਸੀ | ਰਸੋਈ ਵਿਚ ਪਤੀਲੇ-ਛਿੱਕੂ ਖਾਲੀ ਆਪਣੀ ਭੁੱਖ ਜ਼ਾਹਰ ਕਰ ਰਹੇ ਸਨ | ਬਹੂ ਨੂੰ ਹਾਲ ਪੁੱਛਿਆ ਤਾਂ ਉਸ ਦੱਸਿਆ ਕਿ ਉਸ ਬਰੈਡ ਖਾ ਲਿਆ ਸੀ,ਦਵਾਈ ਲੈ ਲਈ ਸੀ | ਜ਼ਿਆਦਾ ਕੁਝ ਪੁੱਛਣ-ਦੱਸਣ ਦੀ ਲੋੜ ਹੀ ਨਹੀਂ ਪਈ | ਪਾਣੀ ਦਾ ਗਿਲਾਸ ਪੀ ਫਿਰ ਦਫਤਰ ਨੂੰ ਚਾਲੇ ਪਾ ਲਏ | ਰਾਹ ਵਿਚ ਸੜਕ 'ਤੇ ਰੇੜ੍ਹੀ ਲਗਾ ਕੇ ਰੋਟੀ ਖਵਾਉਣ ਵਾਲੇ ਕੋਲ ਬੈਠ ਕੇ ਰੋਟੀ ਦਾ ਆਰਡਰ ਦੇ ਵੀ ਦਿੱਤਾ ਪਰ ਦੂਸਰੇ ਹੀ ਪਲ ਦੇਖਿਆ ਕਿ ਬਹੁਤ ਸਾਰੇ ਜਾਣਕਾਰ ਇਧਰ-ਉਧਰ ਗੁਜ਼ਰ ਰਹੇ ਸਨ | ਉਥੋਂ ਵੀ ਉੱਠ ਕੇ ਚਲ ਪਏ ਕਿ ਕੋਈ ਕੀ ਕਹੇਗਾ ਤੇ ਘਰ ਦੇ ਪਰਦੇ ਜ਼ਾਹਰ ਹੋਣਗੇ | ਦਫਤਰ ਪਹੁੰਚ ਚੁੱਪ-ਚਾਪ ਆਪਣੀ ਸੀਟ 'ਤੇ ਬੈਠ ਫਾਈਲਾਂ ਖੋਲ੍ਹ ਲਈਆਂ | ਬਾਕੀ ਸਟਾਫ ਅਜੇ ਆਇਆ ਨਹੀਂ ਸੀ, ਕੇਵਲ ਬੌਸ ਹੀ ਬੈਠਾ ਸੀ | ਇਕ ਵਾਰ ਤਾਂ ਉਸ ਨੇ ਪੁੱਛਿਆ ਕਿ ਬਹੁਤ ਜਲਦੀ ਆ ਗਿਆ, ਰੋਟੀ ਖਾ ਕੇ ਨਹੀ ਆਇਆ | ਜਵਾਬ ਤਾਂ ਦੇ ਦਿੱਤਾ ਕਿ ਖਾ ਆਇਆ ਹਾਂ ਪਰ ਅੱਖਾਂ-ਚਿਹਰਾ ਸਭ ਬਿਆਨ ਕਰ ਦਿੰਦਾ ਹੈ | ਬੌਸ ਜੋ ਮੇਰੀ ਘਰੇਲੂ ਹਾਲਤ ਤੋਂ ਭਲੀ-ਭਾਂਤ ਵਾਕਿਫ਼ ਸੀ ਕੁਝ ਬੋਲਣ ਹੀ ਲੱਗਾ ਸੀ ਕਿ ਚੁੱਪ ਰਹਿ ਗਿਆ ਪਰ ਉਹਦਾ ਚਿਹਰਾ ਸਭ ਬਿਆਨ ਕਰ ਗਿਆ |
ਸ਼ਾਮ 5 ਵਜੇ ਛੁੱਟੀ ਹੋਈ ਰਸਤੇ ਵਿਚ ਹੀ ਭੈਣ ਦਾ ਫੋਨ ਆ ਗਿਆ ਕਿ ਮਾਤਾ ਨੇ ਬਹੁਤ ਤੰਗ ਕੀਤਾ ਹੈ, ਕਹਿੰਦੀ ਹੈ ਮੈਨੂੰ ਹੁਣੇ ਜਲੰਧਰ ਛੱਡ ਕੇ ਆਓ, ਆਹ ਲੈ ਆਪ ਹੀ ਗੱਲ ਕਰ ਲੈ | ਮਾਂ ਨੇ ਸਭ ਤੋਂ ਪਹਿਲਾਂ ਇਹੋ ਪੁੱਛਿਆ ਕਿ ਕੀ ਤੂੰ ਰੋਟੀ ਖਾਧੀ ਹੈ | ਇਕ ਦਮ ਮੈਂ ਕੋਈ ਜਵਾਬ ਨਾ ਦੇ ਸਕਿਆ | ਗਲਾ ਭਰ ਆਇਆ ਪਰ ਸੰਭਲਦੇ ਹੋਏ ਬੋਲਿਆ, 'ਹਾਂ ਖਾਧੀ ਹੈ |' ਮਾਂ ਬੋਲੀ, 'ਨਹੀਂ ਤੂੰ ਰੋਟੀ ਨਹੀਂ ਖਾਧੀ | ਮੈਨੂੰ ਲੈ ਜਾ ਮੈਂ ਤੈਨੂੰ ਆਪ ਰੋਟੀ ਪਕਾ ਕੇ ਖਵਾਵਾਂਗੀ |' ਬੜੀ ਹੈਰਾਨੀ ਜਿਹੀ ਹੋਈ ਕਿ ਇੰਨੀ ਦੂਰ ਤੋਂ ਵੀ ਮਾਂ ਨੂੰ ਕਿਸ ਤਰਾਂ ਪਤਾ ਲੱਗ ਗਿਆ ਕਿ ਪਿਛਲੇ ਤਿੰਨ ਡੰਗ ਤੋਂ ਮੈ ਭੁੱਖਾ ਹੀ ਹਾਂ | ਇਸ ਸਬੰਧੀ ਆਪਣੇ ਤੇ ਭੈਣ ਦੇ ਪਰਿਵਾਰ ਤੋਂ ਬਹੁਤ ਜਾਨਣ ਦੀ ਕੋਸ਼ਿਸ ਕੀਤੀ ਕਿ ਮਾਂ ਨੂੰ ਮੇਰੇ ਘਰ ਦੀ ਇਸ ਸਥਿਤੀ ਬਾਰੇ ਕਿਸ ਤਰਾਂ ਪਤਾ ਲੱਗਾ ਪਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ | ਇਹ ਕੇਵਲ ਤੇ ਕੇਵਲ ਮਾਂ ਦੀਆਂ ਆਂਦਰਾਂ ਹੀ ਹਨ ਜੋ ਕੋਹਾਂ ਦੂਰ ਤੋਂ ਵੀ ਆਪਣੇ ਬੱਚਿਆਂ ਦੇ ਦੁੱਖ ਨੂੰ ਮਹਿਸੂਸ ਕਰ ਲੈਂਦੀਆਂ ਹਨ |

-ਮੋਬਾਈਲ : 98550-53839.

ਸੰਗੀਤ ਦਾ ਜਾਦੂ

'ਭਵਾਨੀਗੜ੍ਹ ਦਾ ਸਭਿਆਚਾਰਕ ਮੇਲਾ' ਜ਼ਿਲ੍ਹਾ ਸੰਗਰੂਰ ਦੇ ਮੇਲਿਆਂ 'ਚੋਂ ਸਿਰ ਕਢਵਾਂ ਮੇਲਾ ਕਿਹਾ ਜਾਂਦਾ ਸੀ | ਗੱਲ ਸਾਲ 1993-94 ਦੀ ਹੈ | ਉੱਚੀ ਸਟੇਜ 'ਤੇ ਦਾਣਾ ਮੰਡੀ ਵਾਲਾ ਵਿਸ਼ਾਲ ਪੰਡਾਲ ਜਿੱਥੇ ਸਰੋਤਿਆਂ ਨੇ ਤਿਲ ਸੁੱਟਣ ਵਾਲੀ ਜਗ੍ਹਾ ਵੀ ਖਾਲੀ ਨਹੀਂ ਸੀ ਛੱਡੀ, ਮੰਚ ਦੇ ਸਾਹਮਣੇ ਦਿਗਜ਼ ਸ਼ਖ਼ਸੀਅਤਾਂ ਹਰਪਾਲ ਟਿਵਾਣਾ ਜੀ ਅਤੇ ਫ਼ਿਲਮਾਂ ਤੇ ਅਖਾੜਿਆਂ ਦੇ ਨਾਇਕ ਦਾਰਾ ਸਿੰਘ ਪਹਿਲਵਾਨ ਸੋਫਿਆਂ 'ਤੇ ਸੁਸ਼ੋਿ ਭਤ ਸਨ ਜਿਨ੍ਹਾਂ ਦਾ ਮੇਲਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਜਾਣਾ ਸੀ | ਮੇਲਾ ਆਪਣੇ ਜੋਬਨ 'ਤੇ ਪਹੁੰਚ ਚੁੱਕਾ ਸੀ | ਇੰਦਰ ਦੇਵਤਾ ਮਿਹਰਬਾਨ ਹੋਇਆ ਤਾਂ ਕਿਣਮਿਣ ਕਣੀ ਸ਼ੁਰੂ ਹੋ ਗਈ | ਮੇਲਾ ਪ੍ਰਬੰਧਕਾਂ ਨੂੰ ਖਦਸ਼ਾ ਹੋਣ ਲੱਗਿਆ ਕਿ ਸਨਮਾਨ ਸਮਾਰੋਹ ਮੀਂਹ ਦੀ ਭੇਟ ਚੜ੍ਹ ਜਾਵੇਗਾ | ਸਟੇਜ ਸੰਚਾਲਕਾ ਮੈਡਮ ਨੇ ਅਚਾਨਕ ਵਰ੍ਹਦੇ ਮੀਂਹ ਵਿਚ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ | ਇਹ ਮਾਣਕ ਹੀ ਸੀ ਜਿਸ ਨੇ ਵਰ੍ਹਦੇ ਮੀਂਹ ਦੀ ਪ੍ਰਵਾਹ ਨਹੀਂ ਕੀਤੀ ਸੀ ਪਤਾ ਨਹੀਂ ਉਸ ਨੂੰ ਆਪਣੇ ਸਰੋਤਿਆਂ 'ਤੇ ਹੀ ਐਨਾ ਵਿਸ਼ਵਾਸ ਸੀ ਜਾਂ ਆਪਣੀ ਗਾਇਨ ਕਲਾ 'ਤੇ |
ਸਟੇਜ ਦੀ ਹਿੱਕ ਤੋਂ ਵਾਰ ਬੰਦਾ ਸਿੰਘ ਬਹਾਦਰ ਪੇਸ਼ ਕਰਨ ਉਪਰੰਤ ਦਾਰਾ ਸਿੰਘ ਹੋਰਾਂ ਦੀ ਫਰਮਾਇਸ਼ 'ਤੇ ਮਾਣਕ ਨੇ ਹੀਰ ਦੀ ਕਲੀ ਛੋਹ ਲਈ | 'ਤੇਰੇ ਟਿੱਲੇ ਤੋਂ ਓਹ ਸੂਰਤ ਦੀਹਦੀ ਆ ਹੀਰ ਦੀ' ਅਲਫਾਜ਼ ਗਾ ਕੇ ਮਾਣਕ ਨੇ ਸਾਰੰਗੀ ਮਾਸਟਰ ਕਰਨੈਲ ਸ਼ੇਰਪੁਰੀ ਨੂੰ ਸਾਰੰਗੀ ਦੇ ਕੌਤਕ ਦਿਖਾਉਣ ਦਾ ਇਸ਼ਾਰਾ ਕੀਤਾ | ਬਸ ਫਿਰ ਕੀ ਸੀ... | ਸਰੋਤਿਆਂ ਨੂੰ ਵਰ੍ਹਦੇ ਮੀਂਹ ਦਾ ਮਾਣੋ ਚੇਤਾ ਹੀ ਭੁੱਲ ਗਿਆ | ਪੰਡਾਲ ਦੇ ਚਾਰੇ ਪਾਸੇ ਚੁੱਪ ਪਸਰ ਗਈ | ਸ਼ੇਰਪੁਰੀ ਦੇ ਸਾਰੰਗੀ ਦੇ ਗਜ਼ ਤੇ ਪੋਟਿਆਂ ਦੇ ਕੌਤਕ ਨਾਲ ਕਲੀ ਪੇਸ਼ ਕਰਦਾ ਮਾਣਕ ਕੰਨ 'ਤੇ ਹੱਥ ਰੱਖ ਸੱਪ ਦੀ ਤਰ੍ਹਾਂ ਮੇਲ ਰਿਹਾ ਸੀ | ਮੇਲਾ ਪ੍ਰਬੰਧਕਾਂ ਦੇ ਸੁੱਕੇ ਸਾਹਾਂ 'ਚ ਮੁਸਕਰਾਹਟ ਦਾ ਵਾਸਾ ਪਰਤ ਆਇਆ ਸੀ | ਵਰ੍ਹਦਾ ਮੀਂਹ ਥੰਮ੍ਹ ਚੁੱਕਾ ਸੀ ਮਾਣਕ ਨੇ ਹੱਥ ਖੜ੍ਹਾ ਕਰਕੇ ਕਲੀ ਸਮਾਪਤ ਕੀਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ | ਮੈਂ ਪੰਡਾਲ ਦੇ ਇਕ ਕੋਨੇ 'ਚ ਖੜ੍ਹਾ ਸੋਚ ਰਿਹਾ ਸੀ ਕਿ ਸੁਣਿਐਾ ਤਾਨਸੈਨ ਦੀ ਗਾਇਕੀ ਨਾਲ ਦੀਵੇ ਜਗ ਪੈਂਦੇ ਸਨ ਤਾਂ ਮਾਣਕ ਦੀ ਗਾਇਕੀ ਨਾਲ ਇੰਦਰ ਦੇਵਤਾ ਅਸ਼-ਅਸ਼ ਕਰ ਉੱਠਦਾ ਹੈ ਤੇ ਮੀਂਹ ਵਰਸਾਉਣ ਦਾ ਚੇਤਾ ਵਿਸਾਰ ਬੈਠਦਾ ਹੈ |

-ਧਨੌਲਾ (ਬਰਨਾਲਾ)
ਮੋਬਾਈਲ : 98552-64144

ਕਾਵਿ-ਵਿਅੰਗ: ਜਿੱਤ ਦੇ ਅਰਥ

• ਨਵਰਾਹੀ ਘੁਗਿਆਣਵੀ •
ਵਾਰ ਵਾਰ ਜੋ ਹਾਰ ਦੀ ਗੱਲ ਕਰਦਾ,
ਨਹੀਂ ਜਿੱਤ ਦੇ ਅਰਥ ਪਛਾਣ ਸਕਦਾ |
ਸੌੜੀ ਸੋਚ ਦੀ ਸੁਰੰਗ ਵਿਚ ਬੰਦ ਹੋ ਕੇ,
ਖੁੱਲ੍ਹੀ ਫ਼ਿਜ਼ਾ ਦਾ ਲੁਤਫ਼ ਨਹੀਂ ਮਾਣ ਸਕਦਾ |
ਕੋਈ ਯੋਧਾ ਹੀ ਵੱਡੇ ਸਿਰੜ ਵਾਲਾ,
ਦੁੱਖ ਸਹਿ ਸਕਦਾ, ਖ਼ਾਕ ਛਾਣ ਸਕਦਾ |
ਪਤਾ ਨਹੀਂ ਹੈ ਕਦੋਂ ਆਵਾਜ਼ ਵੱਜੇ,
ਕੇਵਲ ਮੂਰਖ ਹੀ ਲੰਮੀਆਂ ਤਾਣ ਸਕਦਾ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਚਲਾਨ

'ਦੀਸ਼ੇ ਰੋਕ ਇਹਨੂੰ, ਕੀ ਸਵਾਂਗ ਬਣਾਇਐ ਇਹਨੇ', ਥਾਣੇਦਾਰ ਨੇ ਸਿਪਾਹੀ ਨੂੰ ਹੁਕਮ ਚਾੜਿ੍ਹਆ |
'ਹਾਂ ਬਈ, ਲਿਆ ਮੋਟਰਸਾਈਕਲ ਦੇ ਕਾਗਜ਼', ਸਿਪਾਹੀ ਨੇ ਮੋਟੀ ਅਸਾਮੀ ਫਸਦੀ ਵੇਖ ਕੇ ਕਿਹਾ |
'ਜਨਾਬ ਇਹ ਬੁਲਟ ਮੋਟਰਸਾਈਕਲ ਤਾਂ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਦਾ ਐ, ਮੈਂ ਤਾਂ ਰਾਮਲੀਲ੍ਹਾ 'ਚ ਰਾਵਣ ਦਾ ਰੋਲ ਕਰਨ ਚੱਲਿਐਾ', ਚਾਲਕ ਨੇ ਦੱਸਿਆ |
'ਮੋਟਰਸਾਈਕਲ ਕਿਸੇ ਦਾ ਵੀ ਹੋਵੇ, ਪਰ ਹੁਣ ਚਲਾ ਤਾਂ ਤੂੰ ਰਿਹਾ ਏਾ ਨਾ ਜਾਂ ਤਾਂ ਪੂਰੇ ਕਾਗਜ਼ ਦਿਖਾ ਜਾਂ ਚਲਾਨ ਕਟਾ | ਚਲ, ਚਲ ਜਲਦੀ ਕਰ', ਥਾਣੇਦਾਰ ਨੇ ਮੋਟਰਸਾਈਕਲ ਦੇ ਨੇੜੇ ਆਉਂਦਿਆਂ ਕਿਹਾ |
'ਠੀਕ ਐ ਜਨਾਬ... ਏ...ਆਹ ਲਓ ਮੋਟਰਸਾਈਕਲ ਦੀ ਕਾਪੀ, ਆਹ ਲਓ ਬੀਮਾ ਅਤੇ ਆਹ ਲਓ ਪ੍ਰਦੂਸ਼ਣ ਸਰਟੀਫਿਕੇਟ', ਹੁਣ ਚਾਲਕ ਦੇ ਚਿਹਰੇ 'ਤੇ ਰੌਣਕ ਜਿਹੀ ਆ ਗਈ ਸੀ |
'ਤੇਰਾ ਡਰਾਈਵਿੰਗ ਲਾਇਸੈਂਸ ਕਿਥੇ ਆ ਓਏ?' ਥਾਣੇਦਾਰ ਫਿਰ ਗਰਜਿਆ |
'ਉਹ ਤਾਂ ਜੀ ਮੇਰੇ ਬਟੂਏ 'ਚ ਮੇਰੀ ਪੈਂਟ 'ਚ ਰਹਿ ਗਿਆ', ਚਾਲਕ ਦੀ ਆਵਾਜ਼ ਵਿਚ ਹੁਣ ਤਰਲਾ ਸੀ |
'ਚਲ ਓਏ ਦੀਸੇ ਕੱਟ ਚਲਾਨ ਇਹਦਾ | ਦਸ ਹਜ਼ਾਰ ਡਰਾਈਵਿੰਗ ਲਾਇਸੰਸ ਦਾ ਅਤੇ ਦਸ ਹਜ਼ਾਰ 10 ਸਿਰਾਂ ਦੇ ਹੈਲਮਟ ਦਾ | ਤੂੰ ਰਾਵਣ ਤਾਂ ਬਣ ਗਿਐਾ, ਤੈਨੂੰ ਇਹ ਨੀ ਪਤਾ ਕਿ ਹੈਲਮਟ ਵੀ ਪਾਉਣੇ ਨੇ?'

-ਮੋਬਾਈਲ : 99159-95505.

ਗੱਲ ਲਾਠੀਚਾਰਜ ਦੀ

ਮੈਨੂੰ ਪਿਛਲੇ ਹਫ਼ਤੇ ਪਾਠ ਦੇ ਸ਼ੋਕ ਉੱਤੇ ਜਾਣ ਦਾ ਮੌਕਾ ਮਿਲਿਆ | ਪ੍ਰਬੰਧਕਾਂ ਅਤੇ ਪਰਿਵਾਰ ਵਾਲਿਆਂ ਨੇ ਸਮਾਰੋਹ ਦੀ ਸਮਾਪਤੀ ਸਾਢੇ 12 ਵਜੇ ਕਰਨੀ ਸੀ | ਇਸ ਤੋਂ ਬਾਅਦ 1 ਵਜੇ ਉਸੇ ਸਥਾਨ ਦੂਸਰਾ ਸਮਾਗਮ ਸ਼ੁਰੂ ਹੋਣਾ ਸੀ | ਦੋ ਬੁਲਾਰਿਆਂ ਨੇ ਤਰਲੇ-ਮਿੰਨਤਾਂ ਕਰ ਕੇ ਬੋਲਣ ਵਾਸਤੇ ਸਮਾਂ ਲੈ ਲਿਆ | ਉਨ੍ਹਾਂ ਵਲੋਂ ਦਿੱਤੀ ਸ਼ਰਧਾਂਜਲੀ ਨੇ ਸਾਢੇ 12 ਦੀ ਥਾਂ ਡੇਢ ਵਜਾ ਦਿੱਤਾ | ਦੂਸਰੇ ਸਮਾਗਮ ਵਾਲੇ ਬਾਹਰ ਖੜ੍ਹੇ ਔਖੇ ਹੋਈ ਜਾਣ | ਇਹ ਵਰਤਾਰਾ ਕਿਸੇ ਇਕ ਸਮਾਗਮ ਦਾ ਨਹੀਂ, ਸਗੋਂ ਅਕਸਰ ਹੁੰਦਾ ਹੈ | ਕੁਝ ਲੋਕ ਮਾਈਕ ਉੱਤੇ ਜਾ ਕੇ ਆਪਣੇ-ਆਪ ਨੂੰ ਦੁਨੀਆ ਦਾ ਮਹਾਨ ਵਿਦਵਾਨ ਮੰਨ ਕੇ ਅਜਿਹਾ ਭਾਸ਼ਨ ਕਰਦੇ ਹਨ ਕਿ ਸੁਣਨ ਵਾਲੇ ਜਾਂ ਤਾਂ ਉੱਠ ਕੇ ਚਲੇ ਜਾਂਦੇ ਹਨ ਅਤੇ ਜਾਂ ਫਿਰ ਮਜਬੂਰੀ ਵਿਚ ਬੈਠੇ ਰਹਿੰਦੇ ਹਨ |
ਅੱਜ ਮੇਰੀ ਇਕ ਦੋਸਤ ਮੇਰੇ ਕੋਲ ਆਈ | ਬੜੀ ਥੱਕੀ ਜਿਹੀ ਮਹਿਸੂਸ ਹੋ ਰਹੀ ਸੀ | ਮੇਰੇ ਪੁੱਛਣ ਉੱਤੇ ਉਸ ਨੇ ਦੱਸਿਆ ਕਿ ਅੱਜ ਉਹ ਇਕ ਸੈਮੀਨਾਰ ਵਿਚ ਗਈ ਸੀ, ਜਿੱਥੇ ਹੋਏ ਲਾਠੀਚਾਰਜ ਕਾਰਨ ਉਸ ਦਾ ਮੂਡ ਖ਼ਰਾਬ ਹੋ ਗਿਆ | ਲਾਠੀਚਾਰਜ ਸ਼ਬਦ ਸੁਣ ਕੇ ਮੈਂ ਬੜਾ ਹੈਰਾਨ ਹੋਈ ਅਤੇ ਸੈਮੀਨਾਰ ਵਿਚ ਲਾਠੀਚਾਰਜ ਹੋਣ ਦਾ ਕਾਰਨ ਪੁੱਛਣ ਉੱਤੇ ਉਸ ਨੇ ਦੱਸਿਆ ਕਿ ਸੈਮੀਨਾਰ ਵਿਚ 9 ਬੁਲਾਰੇ ਬੋਲੇ ਅਤੇ ਹਰੇਕ ਨੇ 35-40 ਮਿੰਟ ਦਾ ਸਮਾਂ ਲਿਆ | 5 ਘੰਟੇ ਲਗਾਤਾਰ ਭਾਸ਼ਨ ਸੁਣਨੇ, ਕੀ ਇਹ ਲਾਠੀਚਾਰਜ ਤੋਂ ਘੱਟ ਹੈ |
ਮੈਨੂੰ ਇਕ ਸੱਜਣ ਦੀ ਗੱਲ ਬੜੀ ਵਧੀਆ ਲੱਗੀ | ਉਨ੍ਹਾਂ ਕਿਹਾ ਕਿ ਮੰਚ ਉੱਤੇ ਜਾ ਕੇ ਘੱਟ ਬੋਲੋ ਪਰ ਬੋਲੋ ਅਜਿਹਾ ਕਿ ਲੋਕ ਤੁਹਾਨੂੰ ਹੋਰ ਬੋਲਣ ਲਈ ਆਪਣੇ-ਆਪ ਕਹਿਣ |
ਇਕ ਕਵੀ ਦਰਬਾਰ ਵਿਚ ਇਕ ਕਵੀ ਦਾ ਨਾਂਅ ਐਲਾਨਿਆ ਗਿਆ | ਉਸ ਨੇ ਮੰਚ ਉੱਤੇ ਜਾ ਕੇ ਕਿਹਾ ਕਿ ਉਸ ਪਾਸ ਇਕ ਕਵਿਤਾ ਉਹ ਹੈ ਜੋ ਉਸ ਨੇ ਅੱਜ ਹੀ ਲਿਖੀ ਹੈ, ਇਕ ਕਵਿਤਾ ਉਹ ਹੈ ਜੋ ਅੱਜ ਹੀ ਅਖ਼ਬਾਰ ਵਿਚ ਛਪੀ ਹੈ ਅਤੇ ਇਕ ਕਵਿਤਾ ਉਹ ਹੈ ਜੋ ਉਸ ਨੇ ਪਹਿਲੀ ਵਾਰ ਲਿਖੀ ਸੀ | ਉਸ ਨੇ ਸਰੋਤਿਆਂ ਨੂੰ ਪੁੱਛਿਆ ਕਿ ਕਿਹੜੀ ਕਵਿਤਾ ਸੁਣਨੀ ਚਾਹੋਗੇ | ਦਰਸ਼ਕਾਂ ਨੇ ਕਿਹਾ ਕਿ ਜਿਹੜੀ ਮਰਜ਼ੀ ਸੁਣਾ ਦਿਓ, ਤਾਂ ਕਵੀ ਕਹਿਣ ਲੱਗਾ, 'ਅੱਛਾ ਅੱਛਾ, ਤਿੰਨੇ ਸੁਣਨੀਆਂ ਹਨ | ਲਓ ਜੀ, ਤਿੰਨੇ ਸੁਣ ਲਵੋ |' ਲਓ ਜੀ, ਦਰਸ਼ਕਾਂ ਨੇ ਇਹ ਲਾਠੀਚਾਰਜ ਕਿਵੇਂ ਸਹਿਣ ਕੀਤਾ, ਉਹੀਓ ਜਾਣਦੇ ਹਨ |

-ਸੰਗਰੂਰ |

ਨਸ਼ਾ ਮੁਕਤੀ ਜਾਗਰੂਕਤਾ ਕੈਂਪ

ਪੁਲਿਸ ਵਿਭਾਗ ਨੇ ਆਪਣੇ ਉਪਰਲੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਸਾਡੇ ਪਿੰਡ ਵੀ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਵਾ ਕੇ ਆਪਣਾ ਜ਼ਾਬਤਾ ਪੂਰਾ ਕੀਤਾ | ਇਸ ਕੈਂਪ ਦੌਰਾਨ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਪਿੰਡ ਦੇ ਸੂਝਵਾਨ ਲੋਕਾਂ ਨੂੰ ਵੀ ਸੰਬੋਧਨ ਕਰਨ ਲਈ ਜ਼ੋਰ ਦਿੱਤਾ ਗਿਆ | ਪਿੰਡ 'ਚ ਸਭ ਤੋਂ ਵਧੀਆ ਇਕ ਸਾਬਕਾ ਸਰਪੰਚ ਸਟੇਜ 'ਤੇ ਬੋਲਣ 'ਚ ਮੋਹਰੀ ਸੀ | ਬਾਕੀ ਲੋਕ ਜਕਦੇ-ਜਕਾਉਂਦੇ ਬੋਲਣ ਪੱਖੋਂ ਸ਼ਰਮਾਅ ਜਾਂਦੇ ਸਨ | ਉਹ ਸਾਬਕਾ ਸਰਪੰਚ ਸਵੇਰ ਤੋਂ ਕਿਸੇ ਲੜਕੇ ਦੇ ਸ਼ਗਨ ਪਾਰਟੀ 'ਤੇ ਨੇੜਲੇ ਮੈਰਿਜ ਪੈਲਿਸ 'ਚ ਗਿਆ ਹੋਇਆ ਸੀ | ਕੈਂਪ ਅਜੇ ਚੱਲ ਰਿਹਾ ਸੀ ਕਿ ਸਰਪੰਚ ਵੀ ਵਾਪਸ ਆ ਕੇ ਕੈਂਪ 'ਚ ਸ਼ਾਮਿਲ ਹੋ ਗਿਆ ਸੀ | ਉਸ ਨੇ ਨਸ਼ਿਆਂ ਪ੍ਰਤੀ ਪੂਰੇ ਜ਼ੋਰ-ਸ਼ੋਰ ਨਾਲ ਸੰਬੋਧਨ ਕੀਤਾ |
'ਵਾਹ... ਸਰਪੰਚ ਸਾਬ੍ਹ ਵਾਹ...ਤੁਹਾਡੇ ਬਿਨਾਂ ਤਾਂ ਕੈਂਪ ਅਧੂਰਾ ਹੀ ਜਾਪ ਰਿਹਾ ਸੀ | ਤੁਸੀਂ ਤਾਂ 10 ਮਿੰਟ 'ਚ ਹੀ ਧੰਨ-ਧੰਨ ਕਰਵਾਉਂਦਿਆਂ ਨਸ਼ਿਆਂ ਬਾਰੇ ਬੁਲੰਦ ਅਵਾਜ਼ ਨਾਲ ਅਜਿਹਾ ਭਾਸ਼ਨ ਕੀਤਾ ਕਿ ਸਭ ਲੋਕ ਮੰਤਰ-ਮੁਗਧ ਹੀ ਹੋ ਕੇ ਰਹਿ ਗਏ', ਥਾਣੇਦਾਰ ਨੇ ਸਾਬਕਾ ਸਰਪੰਚ ਦੀ ਪੁਰਜ਼ੋਰ ਸ਼ਬਦਾਂ 'ਚ ਸ਼ਲਾਘਾ ਕਰਦਿਆਂ ਕਿਹਾ...?
'ਥਾਣੇਦਾਰ ਸਾਹਿਬ, ਅਜੇ ਤਾਂ ਮੇਰੇ ਪਾਰਟੀ ਦੌਰਾਨ ਅੰਗਰੇਜ਼ੀ ਸ਼ਕਤੀ ਵਾਟਰ ਦੇ ਤਿੰਨ ਕੁ ਹੀ ਪੈੱਗ ਲੱਗੇ ਸਨ | ਜੇਕਰ ਕਿੱਧਰੇ....ਖੱਦਰ ਦੇ ਗਿਲਾਸ 'ਚ ਰੂੜੀ ਮਾਰਕਾ ਦਾ ਇਕ-ਅੱਧਾ ਹੀ ਕਰੜਾ ਜਿਹਾ....ਤਾਂ...ਫੇਰ... |

-ਪਿੰਡ:-ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285.

ਸਾਡੀ ਹਿੰਮਤ

'ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ' ਜੋ ਹਿੰਮਤ ਕਰ ਸਕਦਾ ਹੈ, ਲੋਕ ਉਸ ਦੇ ਮਗਰ ਤੁਰ ਪੈਂਦੇ ਹਨ | ਹਿੰਮਤ ਕਰਕੇ ਕੁਝ ਕਰਨ 'ਤੇ ਦਿਲ ਨੂੰ ਤਸੱਲੀ ਮਿਲਦੀ ਹੈ | ਇਹ ਤਾਂ ਦੁਨੀਆ ਦਾ ਵੇਗ ਹੈ | ਜੇ ਤੁਸੀਂ ਹਿੰਮਤ ਨਹੀਂ ਕਰ ਸਕਦੇ ਤਾਂ ਫਿਰ ਲੋਕਾਂ ਦੇ ਪਿੱਛੇ-ਪਿੱਛੇ ਤੁਰਨਾ ਪੈਂਦਾ ਹੈ | ਹਿੰਮਤ ਤੋਂ ਭਾਵ ਮੇਰਾ ਜ਼ਿੰਮੇਵਾਰੀ ਨਿਭਾਉਣ ਤੋਂ ਹੈ | ਜੇ ਅਸੀਂ ਹਿੰਮਤੀ ਹੋਵਾਂਗੇ ਤਾਂ ਕਿਸੇ 'ਤੇ ਨਿਰਭਰ ਨਹੀਂ ਕਰਾਂਗੇ | ਸਾਨੂੰ ਹਿੰਮਤ ਕਰਨੀ ਚਾਹੀਦੀ ਹੈ, ਹਿੰਮਤੇ ਮਰਦਾਂ ਮਦਦੇ ਖੁਦਾ | ਜੋ ਹਿੰਮਤੀ ਹੁੰਦੇ ਹਨ ਪ੍ਰਮਾਤਮਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ | ਕਈ ਲੋਕ ਸੋਚਦੇ ਰਹਿੰਦੇ ਹਨ ਕਿ ਕੋਈ ਉਨ੍ਹਾਂ ਦੀ ਮਦਦ ਕਰੇ | ਹਿੰਮਤੀ ਲੋਕ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਨ | 'ਜ਼ਮਾਨੇ ਕੋ ਬਦਲਨਾ ਹਮ ਨੇ ਠਾਨਾ, ਜ਼ਿੰਦਾ ਵੋ ਹੈਾ ਜੋ ਜ਼ਮਾਨੇ ਕੋ ਬਦਲ ਦੇਤੇ ਹੈਾ |'
ਅੱਗੇ ਲੱਗ ਕੇ ਚੱਲਣ ਵਾਲਿਆਂ ਤੇ ਪਿੱਛੇ-ਪਿੱਛੇ ਆਉਣ ਵਾਲਿਆਂ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ | ਸਾਡੇ ਕੋਲ ਤੀਸਰਾ ਰਸਤਾ ਨਹੀਂ ਹੁੰਦਾ ਕੋਈ | ਜਾਂ ਤਾਂ ਮੂਹਰੇ ਹੋ ਕੇ ਤੁਰੀਏ ਤੇ ਜਾਂ ਪਿੱਛੇ ਲੱਗ ਤੁਰੀਏ | ਕਾਮਯਾਬੀ ਦੀ ਪਹਿਲੀ ਪੌੜੀ ਹਿੰਮਤੀ ਹੋਣਾ ਹੈ | ਜੇ ਤੁਸੀਂ ਹਿੰਮਤੀ ਨਹੀਂ ਤਾਂ ਬੜਾ ਮੁਸ਼ਕਿਲ ਹੈ ਕਾਮਯਾਬ ਹੋਣਾ | ਦੁਨੀਆ ਦੇਖਣ ਨੂੰ ਤਾਂ ਇਕੋ ਜਿਹੀ ਹੀ ਲਗਦੀ ਹੈ, ਦੋ ਅੱਖਾਂ, ਦੋ ਹੱਥ, ਦੋ ਕੰਨ, ਦੋ ਪੈਰ ਵਾਲੀ ਪਰ ਥੋੜ੍ਹੇ ਜਿਹੇ ਲੋਕ ਅੱਗੇ ਲੰਘਦੇ ਹਨ, ਜਿਨ੍ਹਾਂ ਨੂੰ ਅਸੀਂ ਕਾਮਯਾਬ ਲੋਕ ਕਹਿੰਦੇ ਹਾਂ | ਇਹ ਗੱਲ ਪੱਕੀ ਹੈ ਕਿ ਜੇ ਤੁਸੀਂ ਅੱਗੇ ਨਹੀਂ ਲਗਦੇ ਤਾਂ ਕੋਈ ਨਾ ਕੋਈ ਜ਼ਰੂਰ ਤੁਹਾਡੇ ਅੱਗੇ ਲੱਗ ਤੁਰੇਗਾ ਤੇ ਤੁਸੀਂ ਪਿੱਛੇ ਰਹਿ ਜਾਓਗੇ | ਫਾਡੀ ਵੀ ਰਹਿ ਸਕਦੇ ਹੋ | ਹਿੰਮਤੀ ਲੋਕ ਕਦੇ ਵੀ ਫਾਡੀ ਨਹੀਂ ਰਹਿੰਦੇ | ਕਿਸੇ ਨੇ ਖੂਬ ਲਿਖਿਆ 'ਮੰਜ਼ਿਲ ਪਰ ਚਲਨੇ ਵਾਲੋਂ ਕੋ ਪਥ ਮੇਂ ਰਾਤ ਹੂਆ ਕਰਦੀ ਹੈ' ਪਰ ਜੇ ਰਾਹ ਵਿਚ ਰਾਤ ਪੈ ਜਾਣ ਦੇ ਡਰ ਕਰਕੇ ਕੋਈ ਤੁਰੇ ਹੀ ਨਾ ਤਾਂ ਕਿੱਥੇ ਪਹੁੰਚੇਗਾ? ਹਿੰਮਤੀ ਲੋਕ ਔਖੀਆਂ ਤੋਂ ਔਖੀਆਂ ਮੰਜ਼ਿਲਾਂ ਤੈਅ ਕਰ ਲੈਂਦੇ ਹਨ | ਸੋ, ਹਿੰਮਤ ਕਰੋ, ਜੇ ਤੁਸੀਂ ਹਿੰਮਤ ਕਰੋਗੇ ਤਾਂ ਅਜਿਹਾ ਕਿਹੜਾ ਕੰਮ ਹੈ ਜੋ ਤੁਸੀਂ ਨਹੀਂ ਕਰ ਸਕਦੇ? ਹਿੰਮਤ ਕਰਕੇ ਤੁਰਨਾ ਹੀ ਸਭ ਤੋਂ ਵੱਡੀ ਗੱਲ ਹੈ |
ਆਲਸੀ ਲੋਕ ਆਪਣੀ ਯੋਗਤਾ 'ਤੇ ਸ਼ੱਕ ਕਰਦੇ ਹਨ, ਉਹ ਸੋਚਦੇ ਹਨ ਕਿ ਮੈਂ ਕੀ ਕਰ ਸਕਦਾਂ? ਪਰ ਹਿੰਮਤੀ ਕਹੇਗਾ ਕਿ ਹੁਣ ਕੋਈ ਹੋਰ ਰਸਤਾ ਭਾਲਿਆ ਜਾਵੇ | ਆਲਸੀ ਕਹੇਗਾ ਲੋਕਾਂ ਨੇ ਮੈਨੂੰ ਤੰਗ ਕਰ ਦਿੱਤਾ ਹੈ | ਹਿੰਮਤੀ ਕਹੇਗਾ ਮੈਂ ਕਿਸੇ ਦੀ ਪ੍ਰਵਾਹ ਕਿਉਂ ਕਰਾਂ? ਆਲਸੀ ਸੋਚਦਾ ਰਹਿ ਜਾਵੇਗਾ ਕਿ ਲੋਕਾਂ ਨੇ ਮੈਨੂੰ ਕੁਝ ਨਹੀਂ ਕਰਨ ਦੇਣਾ ਤੇ ਹਿੰਮਤੀ ਸੰਘਰਸ਼ ਕਰੇਗਾ |
ਹਿੰਮਤੀ ਲੋਕ ਬਾਕੀਆਂ ਨੂੰ ਮਾਰਗ ਦਰਸ਼ਨ ਕਰਾਉਣ ਦੀ ਸਮਰੱਥਾ ਰੱਖਦੇ ਹਨ | ਆਲਸੀ ਲੋਕ ਦੂਜਿਆਂ ਨੂੰ ਦੋਸ਼ ਦਿੰਦੇ ਹਨ ਪਰ ਹਿੰਮਤੀ ਕਹੇਗਾ, 'ਹਸਤ ਰੇਖਾਵਾਂ ਦੀ ਚਿੰਤਾ ਨਾ ਕਰੋ, ਹੱਥ ਸਿਰਜਣਹਾਰ ਨੇ ਤਕਦੀਰ ਦੇ |'
ਜੇ ਤੁਸੀਂ ਆਪਣੇ-ਆਪ ਨੂੰ ਪਿਆਰ ਕਰਦੇ ਹੋ ਤਾਂ ਆਪਣੇ-ਆਪ ਵਾਸਤੇ ਕੁਝ ਕਰੋ ਭਾਵ ਹਿੰਮਤ ਕਰੋ | ਜੇ ਕੁਝ ਤਿਆਗ ਵੀ ਕਰਨਾ ਪਿਆ ਫਿਰ ਕੀ ਹੋਇਆ, ਕੁਝ ਹਾਸਲ ਕਰਨ ਵਾਸਤੇ ਕੁਝ ਤਿਆਗਣਾ ਤਾਂ ਪਵੇਗਾ ਹੀ | ਸਭ ਕੁਝ ਮੁਮਕਿਨ ਹੈ ਜੇ ਹਿੰਮਤ ਹੈ ਤੁਹਾਡੇ ਵਿਚ?

ਮੋਬਾਈਲ : 98725-49506

ਕਾਵਿ-ਵਿਅੰਗ: ਮਾਰੂ ਲਾਲਸਾ

• ਨਵਰਾਹੀ ਘੁਗਿਆਣਵੀ •
ਰਾਜ ਭਾਗ ਦੀ ਲਾਲਸਾ ਬਹੁਤ ਮਾਰੂ,
ਪੈਰ ਪੈਰ 'ਤੇ ਕੂੜ ਕਮਾਉਣ ਸ਼ੁਹਦੇ |
ਠਿੱਬੀ ਮਾਰ ਕੇ ਦੂਜੇ ਨੂੰ ਚਿੱਤ ਕਰਦੇ,
ਹਰ ਵਕਤ ਇਹ ਕਾਰ ਕਮਾਉਣ ਸ਼ੁਹਦੇ |
ਵੋਟਾਂ ਵਾਸਤੇ ਕਰਨ ਹਰ ਯਤਨ ਹੀਲਾ,
ਬਿਨਾਂ ਲੋੜ ਨਜ਼ਦੀਕ ਨਾ ਆਉਣ ਸ਼ੁਹਦੇ |
ਪੁੱਤ ਪੋਤਰੇ ਵਾਸਤੇ ਫਿਰਨ ਦੌੜੇ,
ਸਾਂਝੇ ਕੰਮ ਨੂੰ ਹੱਥ ਨਾ ਪਾਉਣ ਸ਼ੁਹਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਦੁਸਹਿਰਾ

ਪਿੰਡ ਦੀ ਸੱਥ ਵਿਚ ਦੁਸਹਿਰੇ ਦੇ ਤਿਉਹਾਰ ਬਾਰੇ ਚਰਚਾ ਹੋ ਰਹੀ ਸੀ | ਇਕ ਬਜ਼ੁਰਗ ਦੱਸ ਰਿਹਾ ਸੀ ਕਿ ਦੁਸਹਿਰਾ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ | ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਮਾਰਿਆ ਸੀ | ਅੱਜ ਦੇ ਦਿਨ ਸਾਰੇ ਭਾਰਤ ਵਿਚ ਥਾਂ-ਥਾਂ 'ਤੇ ਰਾਵਣ ਦੇ ਪੁਤਲੇ ਬਣਾ ਕੇ ਸਾੜੇ ਜਾਂਦੇ ਨੇ, ਲੋਕਾਂ ਦੀ ਬੜੀ ਭੀੜ ਇਕੱਠੀ ਹੁੰਦੀ ਹਹੈ |
'ਬਾਬਾ ਜੀ ਇਸ ਦਿਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰਾਵਣ ਮਾੜਾ ਬੰਦਾ ਸੀ ਤੇ ਉਹਦੇ ਪੁਤਲੇ ਬਣਾ ਬਣਾ ਫੂਕਣੇ ਨੇ', ਜੱਗੀ ਇਕਦਮ ਬੋਲਿਆ |
ਸੱਥ ਵਿਚ ਬੈਠੇ ਮਾਸਟਰ ਮੇਲਾ ਸਿਉਂ ਬੋਲੇ, 'ਜਵਾਨਾ, ਦੁਸਹਿਰੇ ਤੋਂ ਭਾਵ ਰਾਵਣ ਦਾ ਪੁਤਲਾ ਸਾੜ ਕੇ ਵਾਤਾਵਰਨ ਹੀ ਦੂਸ਼ਿਤ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਆਪਣੇ ਅੰਦਰ ਦੀਆਂ ਦਸ ਬੁਰਾਈਆਂ ਹਊਮੈ, ਬੇਰਹਿਮੀ, ਕਾਮ, ਗੁੱਸਾ, ਬੇਇਨਸਾਫ਼ੀ, ਲਾਲਚ, ਹੰਕਾਰ, ਈਰਖਾ, ਮੋਹ, ਸੁਆਰਥ ਨੂੰ ਖ਼ਤਮ ਕਰਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ |'
'ਬਿਲਕੁਲ ਠੀਕ ਕਿਹਾ ਮਾਸਟਰ ਜੀ, ਅਸੀਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਨ ਨਾਲੋਂ ਥਾਂ-ਥਾਂ ਪੁਤਲੇ ਫੂਕ ਕੇ ਵਾਤਾਵਰਨ ਈ ਪਲੀਤ ਕਰ ਰਹੇ ਹਾਂ | ਪੁਤਲੇ ਫੂਕਣ ਬਾਅਦ ਆਪਾਂ ਫ਼ਸਲਾਂ ਦੀ ਰਹਿੰਦ-ਖੰੂਹਦ ਵੀ ਅੱਗ ਲਾ ਕੇ ਸਾੜਨੀ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨਾ, ਸਾਨੂੰ ਇਸ ਦੇ ਸਾਰਥਿਕ ਹੱਲ ਕੱਢਣੇ ਚਾਹੀਦੇ ਹਨ, ਜਿਸ ਲਈ ਸਾਨੂੰ ਸਿੱਖਿਅਤ ਹੋਣਾ ਪੈਣਾ', ਵਿਦੇਸ਼ ਤੋਂ ਪਰਤਿਆ ਕੁਲਬੀਰ ਬੋਲਿਆ |

-ਨੰਗਲ ਅੰਬੀਆਂ | ਮੋਬਾ : 97791-91447.

ਰੰਗ ਤੇ ਵਿਅੰਗ: ਬੇਵਕੂਫ਼

ਪਤਨੀ-ਜੀ ਸੁਣਦੇ ਹੋ ਸਾਡੀ ਲੜਕੀ ਹੁਣ ਜਵਾਨ ਹੋ ਚੁੱਕੀ ਹੈ, ਇਸ ਦੀ ਸ਼ਾਦੀ ਕਰ ਦੇਣੀ ਚਾਹੀਦੀ ਹੈ |
ਪਤੀ-ਮੈਂ ਕਾਫ਼ੀ ਲੜਕੇ ਵੇਖੇ ਹਨ, ਹਰ ਕੋਈ ਬੇਵਕੂਫ਼ ਹੀ ਮਿਲਦਾ ਹੈ |
'ਜੇ ਮੇਰੀ ਮਾਂ ਵੀ ਇਸ ਤਰ੍ਹਾਂ ਕਰਦੀ ਤਾਂ ਅੱਜ ਮੈਂ ਵੀ ਕੁਆਰੀ ਹੋਣਾ ਸੀ', ਪਤਨੀ ਨੇ ਪੋਲੇ ਜਿਹੇ ਮੰੂਹ ਨਾਲ ਕਿਹਾ |

-ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ: ਖੋਸਾ ਪਾਂਡੋ, ਜ਼ਿਲ੍ਹਾ ਮੋਗਾ-142048.

ਪੁੱਤ

ਨਸੀਬੋ ਖੰਘਦੀ-ਖੰਘਦੀ ਆਪਣੀ ਗੁਆਂਢਣ ਨਾਲ ਗੱਲ ਕਰ ਰਹੀ ਸੀ ਕਿ ਉਸ ਦੀ ਨੂੰ ਹ ਕੋਲ ਕੇਵਲ ਧੀ ਹੀ ਹੈ | ਕਾਸ਼ ਕਿਤੇ ਰੱਬ ਪੁੱਤ ਦੇ ਦਿੰਦਾ | ਐਨੇ ਨੂੰ ਗੱਲ ਵਿਚੋਂ ਹੀ ਕੱਟ ਕੇ ਉਹ ਕੋਲ ਖੇਡਦੀ ਆਪਣੀ ਪੋਤੀ ਨੂੰ ਕਹਿੰਦੀ ਹੈ, 'ਆਹ ਪੁੱਤ ਮੇਰੀ ਖੰਘ ਦੀ ਦਵਾਈ ਫੜਾੲੀਂ ਜ਼ਰਾ |'
ਨਸੀਬੇ ਦੇ ਮੰੂਹੋਂ ਪੋਤੀ ਲਈ 'ਪੁੱਤ' ਸ਼ਬਦ ਸੁਣ ਕੇ ਕੋਲ ਬੈਠੀ ਗੁਆਂਢਣ ਸੋਚੀਂ ਪੈ ਗਈ ਕਿ ਆਖਿਰ ਨਸੀਬੋ ਨੂੰ ਹੋਰ ਕਿਹੜੇ 'ਪੁੱਤ' ਦੀ ਭਾਲ ਹੈ |

-ਮਨਦੀਪ ਸਿੰਘ ਸ਼ੇਰੋਂ
ਸੁਨਾਮ ਊਦਮ ਸਿੰਘ ਵਾਲਾ |
ਮੋਬਾਈਲ : 73076-25006.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX