ਤਾਜਾ ਖ਼ਬਰਾਂ


ਤਲਵੰਡੀ ਭਾਈ 'ਚ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  2 minutes ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਜਣਿਆਂ ਦੀ ਕੋਰੋਨਾ ਰਿਪੋਰਟ ...
ਰਵੀ ਸ਼ੰਕਰ ਪ੍ਰਸਾਦ ਨੇ 59 ਚੀਨੀ ਐਪਸ 'ਤੇ ਪਾਬੰਦੀ ਲਗਾਏ ਜਾਣ ਦੇ ਕਦਮ ਨੂੰ ਦੱਸਿਆ 'ਡਿਜੀਟਲ ਸਟ੍ਰਾਈਕ'
. . .  14 minutes ago
ਨਵੀਂ ਦਿੱਲੀ, 2 ਜੁਲਾਈ- ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੇਸ਼ 'ਚ ਚੀਨੀ ਮੋਬਾਈਲ ਐਪਸ 'ਤੇ ਪਾਬੰਦੀ ਲਗਾਏ ਜਾਣ ਦੇ ਕੇਂਦਰ ਸਰਕਾਰ .....
ਸੜਕ ਹਾਦਸੇ 'ਚ ਮਜ਼ਦੂਰ ਦੀ ਮੌਤ
. . .  40 minutes ago
ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਹਰਚੰਦ ਸਿੰਘ ਭੁੱਲਰ/ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਸਵਖਤੇ ਹੀ ਸੁਨਾਮ ਲਹਿਰਾਗਾਗਾ ਸੜਕ 'ਤੇ ਹੋਏ ਇਕ ...
20 ਜੁਲਾਈ ਨੂੰ ਪੂਰੇ ਪੰਜਾਬ ਦੀਆਂ ਮੁੱਖ ਸੜਕਾਂ 'ਤੇ ਟਰੈਕਟਰ ਖੜਾ ਕੇ ਕੀਤਾ ਜਾਵੇਗਾ ਜਾਮ
. . .  45 minutes ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ)- ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਦੇ ਖ਼ਿਲਾਫ਼ ਬੀ.ਕੇ.ਯੂ...
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ
. . .  54 minutes ago
ਗੁਰੂਸਰ ਸੁਧਾਰ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਬੋਪਾਰਾਏ ਕਲਾਂ ਦੇ 27 ਸਾਲਾ ਨੌਜਵਾਨ ਹਾਕਮ ਸਿੰਘ ਪੁੱਤਰ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ ਤਿੰਨ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  59 minutes ago
ਫ਼ਿਰੋਜ਼ਪੁਰ, 2 ਜੁਲਾਈ (ਜਸਵਿੰਦਰ ਸਿੰਘ ਸੰਧੂ) - ਸਿਹਤ ਵਿਭਾਗ ਵਲੋਂ ਕੋਰੋਨਾ ਸ਼ੱਕੀ ਵਿਅਕਤੀਆਂ ਦੇ ਲਏ ਗਏ ਟੈੱਸਟਾਂ ਦੌਰਾਨ...
ਦਿੱਲੀ 'ਚ ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਹੋਈ ਸ਼ੁਰੂਆਤ, ਕੇਜਰੀਵਾਲ ਨੇ ਕੀਤਾ ਐਲਾਨ
. . .  30 minutes ago
ਨਵੀਂ ਦਿੱਲੀ, 2 ਜੁਲਾਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪੈੱ੍ਰਸ ਕਾਨਫ਼ਰੰਸ ਕਰ ਕੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਇਲਾਜ...
ਸ਼ਿਵਰਾਜ ਨੇ ਮੰਤਰੀ ਮੰਡਲ ਦਾ ਕੀਤਾ ਵਿਸਥਾਰ, 28 ਮੰਤਰੀਆਂ ਨੇ ਚੁੱਕੀ ਸਹੁੰ
. . .  about 1 hour ago
ਭੋਪਾਲ, 2 ਜੁਲਾਈ- ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਆਪਣੇ ਮੰਤਰੀ-ਮੰਡਲ ਦਾ ਵਿਸਥਾਰ ਕਰਦਿਆਂ 28 ਨਵੇਂ ...
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਰ ਮੀਡੀਆ ਨੂੰ ਕਰ ਰਹੇ ਹਨ ਸੰਬੋਧਨ
. . .  about 1 hour ago
ਮੁੱਖ ਮੰਤਰੀ ਯੋਗੀ ਨੇ 'ਕੋਵਿਡ ਮੈਨੇਜਮੈਂਟ ਟੀਮ-11' ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
. . .  about 1 hour ago
ਲਖਨਊ, 2 ਜੁਲਾਈ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 'ਕੋਵਿਡ ਮੈਨੇਜਮੈਂਟ ਟੀਮ-11' ਦੇ ਅਧਿਕਾਰੀਆਂ ...
ਜੰਮੂ-ਕਸ਼ਮੀਰ : ਪੁੰਛ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 minute ago
ਸ੍ਰੀਨਗਰ, 2 ਜੁਲਾਈ - ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਅੱਜ ਸਵੇਰੇ ਪੁੰਛ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਕਿਰਨੀ ਸੈਕਟਰ 'ਚ ਜੰਗਬੰਦੀ...
ਕਿਸਾਨ ਆਗੂ ਦੀ ਰਿਹਾਈ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਜਾਰੀ
. . .  about 2 hours ago
ਟਾਂਡਾ ਉੜਮੁੜ, 2 ਜੁਲਾਈ (ਭਗਵਾਨ ਸਿੰਘ ਸੈਣੀ)- ਬੀਤੇ ਦਿਨ ਪਿੰਡ ਰੜਾ ਮੰਡ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੇ ਖ਼ਿਲਾਫ਼ ਹੋਏ ਝਗੜੇ ਦੇ ਸੰਬੰਧ 'ਚ ਟਾਂਡਾ ....
ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਲਗਾਏ ਗਏ ਛਾਂ ਦਾਰ ਬੂਟੇ
. . .  about 2 hours ago
ਅੰਮ੍ਰਿਤਸਰ, 2 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਕਾਰਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ....
ਦੋ ਪਾਵਰਕਾਮ ਮੁਲਾਜ਼ਮਾਂ ਨਾਲ ਕੁੱਟਮਾਰ
. . .  about 2 hours ago
ਖਮਾਣੋਂ, 2 ਜੁਲਾਈ (ਪਰਮਵੀਰ ਸਿੰਘ) - ਇਲਾਕੇ 'ਚ ਪਾਵਰਕਾਮ ਦੇ ਦੋ ਮੁਲਜ਼ਮਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ....
ਮੈਕਸੀਕੋ : ਨਸ਼ਾ ਛੁਡਾਊ ਕੇਂਦਰ 'ਤੇ ਹੋਈ ਗੋਲੀਬਾਰੀ 'ਚ 24 ਲੋਕਾਂ ਦੀ ਮੌਤ
. . .  about 2 hours ago
ਮੈਕਸੀਕੋ, 2 ਜੁਲਾਈ- ਮੈਕਸੀਕੋ ਦੇ ਇਕ ਨਸ਼ਾ ਛੁਡਾਊ ਕੇਂਦਰ 'ਚ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ 'ਚ 24 ਲੋਕਾਂ ਦੇ ਮਾਰੇ ਜਾਣ ....
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ...
ਭਾਰਤ 'ਚ 1 ਜੁਲਾਈ ਤੱਕ ਕੋਰੋਨਾ ਦੇ 90,56,173 ਸੈਂਪਲ ਕੀਤੇ ਗਏ ਟੈਸਟ: ਆਈ.ਸੀ.ਐਮ.ਆਰ
. . .  about 3 hours ago
ਨਵੀਂ ਦਿੱਲੀ, 2 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਦੇਸ਼'ਚ 1 ਜੁਲਾਈ ਤੱਕ ਕੋਰੋਨਾ...
ਭਾਰਤ 'ਚ ਕੋਰੋਨਾ ਦੇ 19,148 ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 2 ਜੁਲਾਈ- ਦੇਸ਼ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਦਰਜ ਕੀਤੀ ਜਾ....
ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ...
ਸੋਪੋਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 4 hours ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਸੀ.ਆਰ.ਪੀ.ਐਫ ਦੇ ਜਵਾਨ ਨੂੰ...
ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
. . .  about 4 hours ago
ਆਈਜ਼ੌਲ, 2 ਜੁਲਾਈ- ਮਿਜ਼ੋਰਮ 'ਚ ਪਿਛਲੇ 24 ਘੰਟਿਆਂ ਦੌਰਾਨ 328 ਸੈਂਪਲਾਂ ਦੇ ਟੈੱਸਟ ਲਏ ...
ਮੁੰਬਈ 'ਚ ਪਿਛਲੇ ਦੋ ਦਿਨਾਂ 'ਚ 5800 ਵਾਹਨਾਂ ਨੂੰ ਕੀਤਾ ਗਿਆ ਜ਼ਬਤ
. . .  about 5 hours ago
ਮੁੰਬਈ, 2 ਜੁਲਾਈ- ਮੁੰਬਈ ਪੁਲਿਸ ਦੇ ਮੁਤਾਬਿਕ, ਪਿਛਲੇ 2 ਦਿਨਾਂ 'ਚ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ...
ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 52 ਹਜ਼ਾਰ ਮਾਮਲੇ ਆਏ ਸਾਹਮਣੇ
. . .  about 5 hours ago
ਵਾਸ਼ਿੰਗਟਨ, 2 ਜੁਲਾਈ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ 'ਚ ਪਿਛਲੇ 24 ਘੰਟਿਆਂ ...
ਅੱਜ ਦਾ ਵਿਚਾਰ
. . .  about 5 hours ago
ਸਬ ਡਿਵੀਜ਼ਨ ਹਸਪਤਾਲ ਭੁਲੱਥ ‘ਚੋਂ ਹਵਾਲਾਤੀ ਫਰਾਰ
. . .  1 day ago
ਭੁਲੱਥ ,1 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ ) -ਅੱਜ ਭੁਲੱਥ ਸਬ ਡਿਵੀਜ਼ਨ ਹਸਪਤਾਲ ਵਿੱਚੋਂ ਇੱਕ ਹਵਾਲਾਤੀ ਦੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ ਧਰਮਿੰਦਰ ਉਰਫ ਪਰਮਿੰਦਰ ਪਾਲ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਹੁਣ ਦੱਖਣ ਵਿਚ ਆਯੁਸ਼ਮਾਨ ਦੀਆਂ ਫ਼ਿਲਮਾਂ ਦਾ ਬੋਲਬਾਲਾ

ਕਹਿੰਦੇ ਹਨ ਕਿ ਚੰਗੀਆਂ ਕਹਾਣੀਆਂ ਲਈ ਭਾਸ਼ਾ ਦੀਆਂ ਸਰਹੱਦਾਂ ਦੀਆਂ ਦੀਵਾਰਾਂ ਰੁਕਾਵਟ ਨਹੀਂ ਬਣਦੀਆਂ ਅਤੇ ਇਸ ਦਾ ਨਵਾਂ ਨਜ਼ਾਰਾ ਆਯੁਸ਼ਮਾਨ ਖੁਰਾਣਾ ਦੀਆਂ ਫ਼ਿਲਮਾਂ ਨੇ ਪੇਸ਼ ਕਰ ਦਿੱਤਾ ਹੈ | ਆਯੁਸ਼ਮਾਨ ਦੀਆਂ ਪਿਛਲੀਆਂ ਕੁਝ ਫ਼ਿਲਮਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਸਪੱਸ਼ਟ ਤੌਰ 'ਤੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਫ਼ਿਲਮਾਂ ਵਿਚ ਕੁਝ ਨਵਾਂਪਨ ਜ਼ਰੂਰ ਰਿਹਾ ਹੈ ਅਤੇ ਕਹਾਣੀਆਂ ਵਿਚ ਦਰਸ਼ਕਾਂ ਨੂੰ ਅਪੀਲ ਕਰਨ ਲਾਇਕ ਗੱਲ ਹੁੰਦੀ ਹੈ | ਆਯੁਸ਼ਮਾਨ ਦੀਆਂ ਫ਼ਿਲਮਾਂ ਦੀ ਇਸ ਵਿਸ਼ੇਸ਼ ਅਪੀਲ ਨੇ ਹੁਣ ਦੱਖਣ ਦੇ ਨਿਰਮਾਤਾਵਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ ਅਤੇ ਇਸ ਦੇ ਚਲਦਿਆਂ ਉਥੇ ਆਯੁਸ਼ਮਾਨ ਵਲੋਂ ਅਭਿਨੀਤ ਹਿੰਦੀ ਫ਼ਿਲਮਾਂ ਦੇ ਰੀਮੇਕ ਹੱਕ ਖਰੀਦਣ ਦੀ ਹੋੜ ਜਿਹੀ ਲੱਗੀ ਹੋਈ ਹੈ | ਦੱਖਣ ਦੇ ਇਕ ਵੱਡੇ ਨਿਰਮਾਤਾ ਨੇ ਆਯੁਸ਼ਮਾਨ ਦੀ ਫ਼ਿਲਮ 'ਅੰਧਾਧੁਨ' ਦੇ ਰੀਮੇਕ ਹੱਕ ਖਰੀਦੇ ਅਤੇ ਇਸ ਦੇ ਤਾਮਿਲ ਵਰਸ਼ਨ ਵਿਚ ਉਥੋਂ ਦੇ ਨਾਮੀ ਅਦਾਕਾਰ ਪ੍ਰਸ਼ਾਂਤ ਨੂੰ ਚਮਕਾਇਆ ਗਿਆ | 'ਅੰਧਾਧੁਨ' ਦੀ ਤੇਲਗੂ ਵਰਸ਼ਨ ਵਿਚ ਚਮਕਣ ਦਾ ਮੌਕਾ ਨੀਤਿਨ ਨੂੰ ਮਿਲਿਆ ਹੈ | ਆਯੁਸ਼ਮਾਨ ਨੂੰ ਆਰ ਜੇ. ਦੀ ਭੂਮਿਕਾ ਵਿਚ ਚਮਕਾਉਂਦੀ 'ਡ੍ਰੀਮਗਰਲ' ਦੀ ਤੇਲਗੂ ਵਰਸ਼ਨ ਨੂੰ ਅਭਿਨੇਤਾ ਰਾਜ ਤਰੁਣ ਦੇ ਨਾਲ ਫ਼ਿਲਮਾਂਕਿਤ ਕੀਤਾ ਜਾ ਰਿਹਾ ਹੈ ਤੇ 'ਵਿੱਕੀਡੋਨਰ' ਤਾਮਿਲ ਐਕਟਰ ਹਰੀਸ਼ ਕਲਿਆਣ ਨੂੰ ਲੈ ਕੇ ਬਣਾਈ ਗਈ ਹੈ | ਉਨ੍ਹਾਂ ਦੀ 'ਬਧਾਈ ਹੋ' ਤੇਲਗੂ ਭਾਸ਼ਾ ਵਿਚ ਸ਼ੂਟ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਇਕ ਹਨ ਨਾਜ ਚੈਤਨਿਆ | ਛੂਆ-ਛੂਤ ਦੇ ਵਿਸ਼ੇ 'ਤੇ ਬਣੀ 'ਆਰਟੀਕਲ-15' ਨੂੰ ਤਾਮਿਲ ਭਾਸ਼ਾ ਵਿਚ ਫ਼ਿਲਮਾਂਕਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਹੀਰੋ ਹਨ ਉਦਯਾਨਿਧੀ ਸਟਾਲਿਨ |
ਖ਼ੁਦ ਆਯੁਸ਼ਮਾਨ ਆਪਣੀਆਂ ਫ਼ਿਲਮਾਂ ਦੀ ਹੋ ਰਹੀ ਰੀਮੇਕ ਤੋਂ ਖੁਸ਼ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਕਹਾਣੀ ਵਿਚ ਮੌਲਿਕਤਾ ਪੇਸ਼ ਕਰਨ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਦੀਆਂ ਫ਼ਿਲਮਾਂ ਦੂਜੀਆਂ ਭਾਸ਼ਾਵਾਂ ਵਿਚ ਬਣ ਰਹੀਆਂ ਹਨ |
ਹੁਣ ਆਯੁਸ਼ਮਾਨ ਆਪਣੀਆਂ ਫ਼ਿਲਮਾਂ ਵਿਚ ਨਵੇਂਪਨ ਨੂੰ ਲੈ ਕੇ ਹੋਰ ਸਾਵਧਾਨੀ ਵਰਤਣ ਲੱਗਣ ਤਾਂ ਇਸ ਵਿਚ ਹੈਰਾਨ ਹੋਣ ਵਾਲੀ ਗੱਲ ਨਹੀਂ ਹੋਵੇਗੀ |

-ਮੁੰਬਈ ਪ੍ਰਤੀਨਿਧ


ਖ਼ਬਰ ਸ਼ੇਅਰ ਕਰੋ

ਦੋ ਮਾਵਾਂ ਦੀ ਨੇਕ ਧੀ

ਹੁਣ ਤੱਕ ਸਿਰਫ਼ ਤਿੰਨ ਫ਼ਿਲਮਾਂ ਹੀ ਸਾਰਾ ਅਲੀ ਖ਼ਾਨ ਨੇ ਕੀਤੀਆਂ ਹਨ ਪਰ ਉਸ ਦੀ ਦਰਸ਼ਕ ਗਿਣਤੀ ਕਿਤੇ ਜ਼ਿਆਦਾ ਹੈ ਜੋ ਉਸ ਨੂੰ ਵੱਧ ਤੋਂ ਵੱਧ ਫ਼ਿਲਮਾਂ 'ਚ ਦੇਖਣਾ ਚਾਹੁੰਦੀ ਹੈ | ਇਧਰ ਸੁਸ਼ਾਂਤ ਸਿੰਘ ਰਾਜਪੂਤ ਰੱਬ ਨੂੰ ਕੀ ਪਿਆਰਾ ਹੋਇਆ, ਉਹ ਤਾਂ ਕਈਆਂ ਲਈ ਮੌਤ ਤੋਂ ਬਾਅਦ ਮੁਸੀਬਤਾਂ ਖੜ੍ਹੀਆਂ ਕਰ ਗਿਆ | ਇਕ ਪੁਰਾਣਾ ਵੀਡੀਓ ਕਿਸੇ ਨੇ ਪਾਇਆ ਹੈ ਕਿ ਕਿਵੇਂ ਸਾਰਾ ਦੀ ਮਤਰੇਈ ਮਾਂ ਕਰੀਨਾ ਕਪੂਰ ਖ਼ਾਨ ਨੇ ਕਿਹਾ ਸੀ ਕਿ ਸਾਰਾ ਹੋ ਸਕੇ ਤਾਂ ਸੁਸ਼ਾਂਤ ਤੋਂ ਦੂਰ ਹੀ ਰਹਿਣਾ, ਉਸ ਨਾਲ ਕਲਾਕਾਰ ਬਣ ਕੇ ਹੀ ਵਿਚਰਨਾ | ਲੋਕ ਸਾਰਾ ਦੀ ਮਤਰੇਈ ਮਾਂ ਕਰੀਨਾ ਕਪੂਰ ਨੂੰ ਖਰੀਆਂ-ਖੋਟੀਆਂ ਸੁਣਾ ਰਹੇ ਹਨ | ਢਿੱਡੋਂ ਚਾਹੇ ਕਰੀਨਾ ਨੇ ਸਾਰਾ ਨਹੀਂ ਜਾਈ ਪਰ ਉਹ 'ਮਾਂ' ਕਰੀਨਾ ਦੇ ਪੱਖ 'ਚ ਕਹਿ ਰਹੀ ਹੈ ਕਿ ਹਰ ਮਾਂ ਧੀ ਨੂੰ ਨੇਕ ਸਲਾਹ ਹੀ ਦਿੰਦੀ ਹੈ | ਇਸ ਗੱਲ ਨੂੰ ਕੰਗਨਾ ਰਣੌਤ ਮੁੱਦਾ ਬਣਾ ਰਹੀ ਹੈ | ਨਮਸਤੇ ਦਰਸ਼ਕੋ ਲਾਕਡਾਊਨ ਸੰਸਕਰਨ-ਸਾਰਾ ਦਾ ਸਾਰਾ ਨਾਲ ਸਾਰਾ ਦਾ ਅਧਾਰ | ਇਹ ਕੈਪਸ਼ਨ ਲਿਖ 'ਕੇਦਾਰਨਾਥ' ਦੇ ਸੈੱਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਰਾ ਨੇ ਪਾਈਆਂ ਹਨ | 'ਕੁਲੀ ਨੰਬਰ ਵੰਨ' ਸਾਰਾ ਨੇ ਆਪਣੀ ਇਸ ਫ਼ਿਲਮ ਦੇ ਪੋਸਟਰ ਨਾਲ ਤਸਵੀਰ ਪਾਈ ਹੈ ਤੇ ਮੰੂਹ 'ਤੇ ਮਾਸਕ ਪਾਇਆ ਹੋਇਆ ਹੈ | ਖ਼ੈਰ 'ਅਨਲਾਕ-1' ਦੇ ਖ਼ਤਮ ਹੁੰਦੇ ਹੀ ਸਾਰਾ ਨੂੰ 'ਅਤਰੰਗੀ ਰੇ' ਨਾਂਅ ਦੀ ਨਵੀਂ ਫ਼ਿਲਮ ਵੀ ਮਿਲੀ ਹੈ | ਆਪਣੇ ਭਰਾ ਇਬਰਾਹੀਮ ਨਾਲ ਸਾਰਾ ਅਲੀ ਖ਼ਾਨ ਨੇ 'ਯੋਗਾ' ਕੀਤਾ ਤੇ ਯੋਗਾ ਵਾਲੀ ਤਸਵੀਰ ਨੂੰ ਬਹੁਤ ਜ਼ਿਆਦਾ ਪਸੰਦ ਵਾਲੇ ਟਿਕ ਇੰਸਟਾਗ੍ਰਾਮ 'ਤੇ ਮਿਲੇ ਹਨ | ਇਹ ਸਭ ਪ੍ਰਭਾਵ ਦੇ ਰਿਹਾ ਹੈ ਕਿ ਸਾਰਾ ਅਲੀ ਖ਼ਾਨ ਪ੍ਰਤੀ ਸਿਨੇ ਦਰਸ਼ਕਾਂ 'ਚ ਆਕਰਸ਼ਣ ਹੈ |

ਰਾਜ ਕੌਰ ਬਣਨਾ ਮੇਰੇ ਲਈ ਕਿਸਮਤ ਦੀ ਗੱਲ ਸੀ : ਸਨੇਹਾ ਵਾਘ

ਮਰਾਠੀ ਰੰਗਮੰਚ ਤੇ ਲੜੀਵਾਰਾਂ ਤੋਂ ਆਈ ਸਨੇਹਾ ਵਾਘ ਨੇ ਲੜੀਵਾਰ 'ਜਯੋਤੀ' ਤੋਂ ਹਿੰਦੀ ਲੜੀਵਾਰਾਂ ਵਿਚ ਆਪਣੀ ਸ਼ੁਰੂਆਤ ਕੀਤੀ ਸੀ | ਇਸ ਵਿਚ ਸਨੇਹਾ ਵਲੋਂ ਘਰ ਦੀ ਵੱਡੀ ਬੇਟੀ ਜਯੋਤੀ ਦੀ ਭੂਮਿਕਾ ਨਿਭਾਈ ਗਈ ਸੀ ਅਤੇ ਇਹ ਲੜੀਵਾਰ ਤਕਰੀਬਨ ਦੋ ਸਾਲ ਤਕ ਪ੍ਰਸਾਰਿਤ ਹੋਇਆ ਸੀ | ਹੁਣ ਇਸ ਲੜੀਵਾਰ ਨੂੰ ਦੁਬਾਰਾ ਦੰਗਲ ਚੈਨਲ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਤਾਲਾਬੰਦੀ ਦੀ ਬਦੌਲਤ ਮਿਲੀ ਫੁਰਸਤ ਵਿਚ ਇਸ ਨੂੰ ਦੇਖਣ ਸਮੇਂ ਸਨੇਹਾ ਦਾ ਪੁਰਾਣੀਆਂ ਯਾਦਾਂ ਵਿਚ ਗਵਾਚ ਜਾਣਾ ਸੁਭਾਵਿਕ ਹੀ ਹੈ :
ਇਸ ਲੜੀਵਾਰ ਬਾਰੇ ਉਹ ਕਹਿੰਦੀ ਹੈ, 'ਉਂਝ ਤਾਂ ਮੈਂ ਕਈ ਲੜੀਵਾਰਾਂ ਵਿਚ ਕੰਮ ਕੀਤਾ ਹੈ ਪਰ 'ਜਯੋਤੀ' ਮੇਰਾ ਖ਼ਾਸ ਪਸੰਦੀਦਾ ਲੜੀਵਾਰ ਹੈ | ਇਸ ਦੀ ਬਦੌਲਤ ਮੈਨੂੰ ਹਿੰਦੀ ਲੜੀਵਾਰਾਂ ਦੀ ਦੁਨੀਆ ਵਿਚ ਦਾਖਲਾ ਮਿਲਿਆ ਸੀ ਅਤੇ ਇਸ ਵਿਚ ਕੰਮ ਕਰਕੇ ਮੈਂ ਪਾਇਆ ਕਿ ਹਿੰਦੀ ਲੜੀਵਾਰਾਂ ਦਾ ਨਿਰਮਾਣ ਕਿਵੇਂ ਕੀਤਾ ਜਾਂਦਾ ਹੈ | ਮੇਰੇ ਅਭਿਨੈ ਵਿਚ ਜੋ ਕੁਝ ਸੁਧਾਰ ਹੋਇਆ ਹੈ, ਉਸ ਦਾ ਜ਼ਿਆਦਾਤਰ ਸਿਹਰਾ 'ਜਯੋਤੀ' ਨੂੰ ਹੀ ਜਾਂਦਾ ਹੈ | ਇਸ ਲੜੀਵਾਰ ਦੀ ਬਦੌਲਤ ਹਿੰਦੀ ਲੜੀਵਾਰਾਂ ਦੇ ਦਰਵਾਜ਼ੇ ਖੁਲ੍ਹ ਗਏ ਅਤੇ ਫਿਰ ਮੈਂ 'ਚੰਦਰਸ਼ੇਖਰ', 'ਚੰਦਰਗੁਪਤ ਮੌਰਿਆ', 'ਬਿੱਟੀ ਬਿਜ਼ਨੈਸਵਾਲੀ' ਸਮੇਤ ਹੋਰ ਵੀ ਲੜੀਵਾਰਾਂ ਵਿਚ ਕੰਮ ਕੀਤਾ ਪਰ ਪੰਜਾਬ ਦੀ ਪਿੱਠਭੂਮੀ 'ਤੇ ਆਧਾਰਿਤ ਦੋ ਲੜੀਵਾਰਾਂ ਦਾ ਜ਼ਿਕਰ ਉਹ ਵਿਸ਼ੇਸ਼ ਤੌਰ 'ਤੇ ਕਰਨਾ ਪਸੰਦ ਕਰਦੀ ਹੈ | ਇਹ ਹੈ 'ਵੀਰਾ' ਜਿਸ ਵਿਚ ਉਸ ਨੇ ਰਤਨ ਦਾ ਕਿਰਦਾਰ ਨਿਭਾਇਆ ਸੀ ਤੇ ਦੂਜਾ ਹੈ 'ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ' ਅਤੇ ਇਸ ਵਿਚ ਸਨੇਹਾ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਦਾ ਕਿਰਦਾਰ ਨਿਭਾਇਆ ਗਿਆ ਸੀ | 'ਵੀਰਾ' ਦੀ ਸ਼ੂਟਿੰਗ ਪਟਿਆਲਾ ਦੇ ਨੇੜਲੇ ਪਿੰਡ ਵਿਚ ਕੀਤੀ ਗਈ ਸੀ ਅਤੇ ਜਦੋਂ ਮੈਂ ਉਥੇ ਪਹੁੰਚੀ ਤਾਂ ਮੈਨੂੰ ਕੁਝ ਪੰਜਾਬੀ ਔਰਤਾਂ ਵਿਚਾਲੇ ਬਿਠਾ ਦਿੱਤਾ ਗਿਆ ਸੀ ਤਾਂ ਕਿ ਮੈਂ ਉਨ੍ਹਾਂ ਦੇ ਹਾਵ-ਭਾਵ ਦੇਖ ਸਕਾਂ | ਉਨ੍ਹਾਂ ਔਰਤਾਂ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਤੇ ਮੈਨੂੰ ਬੇਟੀ ਵਰਗਾ ਪਿਆਰ ਦਿੱਤਾ | ਉਨ੍ਹਾਂ ਤੋਂ ਮੈਂ ਪੰਜਾਬੀ ਲਹਿਜ਼ਾ ਸਿੱਖਿਆ ਤੇ ਇਸ ਲੜੀਵਾਰ ਵਿਚ ਮੈਨੂੰ ਬਹੁਤ ਕੰਮ ਆਇਆ | ਇਸ ਲੜੀਵਾਰ ਵਿਚ ਕੰਮ ਕਰਨ ਦੀ ਬਦੌਲਤ ਹੁਣ ਮੈਂ ਪੰਜਾਬੀ ਭਾਸ਼ਾ ਸਮਝ ਸਕਦੀ ਹਾਂ ਤੇ ਥੋੜ੍ਹੀ-ਬਹੁਤ ਬੋਲ ਵੀ ਲੈਂਦੀ ਹਾਂ | ਮਹਾਰਾਜਾ ਰਣਜੀਤ ਸਿੰਘ 'ਤੇ ਬਣੇ ਲੜੀਵਾਰ ਦੀ ਕਾਫ਼ੀ ਸ਼ੂਟਿੰਗ ਰਾਜਸਥਾਨ ਦੇ ਨਾਹਰਗੜ੍ਹ ਕਿਲ੍ਹੇ ਵਿਚ ਕੀਤੀ ਗਈ ਸੀ | ਇਸ ਵਿਚ ਕੰਮ ਕਰਨ ਦੀ ਬਦੌਲਤ ਪਤਾ ਲੱਗਿਆ ਕਿ ਸਿੱਖ ਇਤਿਹਾਸ ਵਿਚ ਰਾਜ ਕੌਰ ਦਾ ਕਿੰਨਾ ਮਹੱਤਵਪੂਰਨ ਥਾਂ ਹੈ | ਉਨ੍ਹਾਂ ਬਾਰੇ ਜਾਣ ਕੇ ਮੈਨੂੰ ਫ਼ਖ਼ਰ ਮਹਿਸੂਸ ਹੋਇਆ ਕਿ ਮੈਂ ਇਸ ਤਰ੍ਹਾਂ ਦੀ ਮਹਾਨ ਹਸਤੀ ਨੂੰ ਕੈਮਰੇ ਸਾਹਮਣੇ ਪੇਸ਼ ਕਰ ਰਹੀ ਹਾਂ | ਰਾਜ ਕੌਰ ਬਣਨਾ ਮੇਰੇ ਲਈ ਕਿਸਮਤ ਦੀ ਗੱਲ ਸੀ |'
ਇਨ੍ਹੀਂ ਦਿਨੀਂ ਲੜੀਵਾਰ 'ਕਹਤ ਹਨੂਮਾਨ ਜੈ ਸ੍ਰੀ ਰਾਮ' ਵਿਚ ਹਨੂਮਾਨ ਦੀ ਮਾਤਾ ਅੰਜਨੀ ਦੀ ਭੂਮਿਕਾ ਨਿਭਾ ਰਹੀ ਸਨੇਹਾ ਦੀ ਤਮੰਨਾ ਹੁਣ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਦੀ ਵੀ ਹੈ ਅਤੇ ਉਹ ਪੰਜਾਬੀ ਫ਼ਿਲਮਾਂ ਦੇਖਣਾ ਪਸੰਦ ਵੀ ਕਰਦੀ ਹੈ |

ਪੌਰਾਣਿਕ ਲੜੀਵਾਰਾਂ ਵਿਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਰਤੀ ਪਾਂਡੇ

ਲੜੀਵਾਰ 'ਹਿਟਲਰ ਦੀਦੀ' ਵਿਚ ਰੋਹਬਦਾਰ ਕੁੜੀ ਦੀ ਭੂਮਿਕਾ ਨਿਭਾ ਕੇ ਪ੍ਰਸਿੱਧ ਹੋਈ ਰਤੀ ਪਾਂਡੇ ਨੇ 'ਮਿਲੇ ਜਬ ਹਮ ਤੁਮ', 'ਬੇਗੂਸਰਾਏ', 'ਪੋਰਸ', 'ਤੇਨਾਲੀ ਰਾਮਾ' ਆਦਿ ਲੜੀਵਾਰਾਂ ਵਿਚ ਵੀ ਅਭਿਨੈ ਕੀਤਾ ਹੈ ਅਤੇ ਹੁਣ ਆਪਣੇ 15 ਸਾਲ ਦੇ ਕੈਰੀਅਰ ਵਿਚ ਉਹ ਪਹਿਲੀ ਵਾਰ ਪੌਰਾਣਿਕ ਲੜੀਵਾਰ ਵਿਚ ਕੰਮ ਕਰ ਰਹੀ ਹੈ ਅਤੇ ਲੜੀਵਾਰ ਦਾ ਨਾਂਅ ਹੈ 'ਦੇਵੀ ਆਦਿ ਪਰਾਸ਼ਕਤੀ' | ਇਸ ਵਿਚ ਉਹ ਸਤੀ ਭਾਵ ਪਾਰਵਤੀ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਇਹ ਲੜੀਵਾਰ 'ਦੰਗਲ' ਚੈਨਲ 'ਤੇ ਪੇਸ਼ ਹੋ ਰਿਹਾ ਹੈ |
ਹਿਟਲਰ ਦੀਦੀ ਤੋਂ ਇਕਦਮ ਉਲਟ ਇਸ ਭੂਮਿਕਾ ਨਿਭਾਉਣ ਦੇ ਅਨੁਭਵ ਬਾਰੇ ਰਤੀ ਕਹਿੰਦੀ ਹੈ, ਜਦੋਂ ਮੈਨੂੰ 'ਦੇਵੀ ਆਦਿ ਪਰਾਸ਼ਕਤੀ' ਦੀ ਪੇਸ਼ਕਸ਼ ਆਈ ਤਾਂ ਮੈਂ ਮਾਨਸਿਕ ਰੂਪ ਨਾਲ ਤਿਆਰ ਸੀ ਕਿ ਇਥੇ ਜ਼ਿਆਦਾ ਮਿਹਨਤ ਕਰਨੀ ਹੋਵੇਗੀ | ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਪੌਰਾਣਿਕ ਲੜੀਵਾਰ ਦੇ ਕਿਰਦਾਰਾਂ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਹਨ | ਇਸ ਤਰ੍ਹਾਂ ਦੇ ਕਿਰਦਾਰਾਂ 'ਚ ਕਮਜ਼ੋਰ ਪੇਸ਼ਕਾਰੀ ਉਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਹਨ, ਨਾ ਹੀ ਉਹ ਇਨ੍ਹਾਂ ਕਿਰਦਾਰਾਂ ਨਾਲ ਹੋਈ ਕੋਈ ਗ਼ਲਤੀ ਮਾਫ਼ ਕਰ ਸਕਦੇ ਹਨ | ਇਸ ਤਰ੍ਹਾਂ ਇਸ ਤਰ੍ਹਾਂ ਦੇ ਲੜੀਵਾਰਾਂ ਵਿਚ ਕੰਮ ਕਰਦੇ ਸਮੇਂ ਕਾਫ਼ੀ ਸਾਵਧਾਨੀ ਵਰਤਣੀ ਪੈਂਦੀ ਹੈ | ਧਾਰਮਿਕ ਲੜੀਵਾਰਾਂ ਦੇ ਸੰਵਾਦ ਵੀ ਜ਼ਰਾ ਮੁਸ਼ਕਿਲ ਹੁੰਦੇ ਹਨ ਕਿਉਂਕਿ ਉਨ੍ਹਾਂ ਵਿਚ ਸ਼ੁੱਧ ਹਿੰਦੀ ਤੇ ਸੰਸਕ੍ਰਿਤ ਹੁੰਦੀ ਹੈ | ਮੈਂ ਆਪਣੀ ਗੱਲ ਕਹਾਂ ਤਾਂ ਮੈਨੂੰ ਦੋ ਦਿਨ ਪਹਿਲਾਂ ਸੰਵਾਦ ਦੇ ਦਿੱਤੇ ਜਾਂਦੇ ਹਨ | ਮੈਂ ਉਨ੍ਹਾਂ ਸੰਵਾਦਾਂ ਨੂੰ ਰਟ ਲੈਂਦੀ ਹਾਂ ਅਤੇ ਜਿਨ੍ਹਾਂ ਸ਼ਬਦਾਂ ਦਾ ਅਰਥ ਪਤਾ ਨਹੀਂ ਹੁੰਦਾ ਸੈੱਟ 'ਤੇ ਜਾ ਕੇ ਅਰਥ ਵੀ ਸਮਝ ਲੈਣਾ ਜ਼ਰੂਰੀ ਸਮਝਦੀ ਹਾਂ ਤਾਂ ਕਿ ਇਹ ਪਤਾ ਰਹੇ ਕਿ ਪੂਰਾ ਸੰਵਾਦ ਕਿਸ ਸੰਦਰਭ ਵਿਚ ਬੋਲਿਆ ਜਾ ਰਿਹਾ ਹੈ ਅਤੇ ਕਿਸ ਟੋਨ ਤੇ ਮੂਡ ਵਿਚ ਇਸ ਨੂੰ ਬੋਲਣਾ ਹੈ |

ਮਾਧੁਰੀ ਨੂੰ ਮਿਲੀਆਂ ਤਾਲੀਆਂ ਤੇ ਗਾਲੀਆਂ

ਹਾਲ ਹੀ ਵਿਚ ਆਪਣੇ ਜਨਮ ਦਿਨ ਵਾਲੇ ਦਿਨ ਮਾਧੁਰੀ ਨੇ ਆਪਣੇ ਨਵੇਂ ਗੀਤ 'ਕੈਂਡਲ' ਦੀ ਇਕ ਝਲਕ ਸੋਸ਼ਲ ਮੀਡੀਆ 'ਤੇ ਪੇਸ਼ ਕੀਤੀ | ਇਹ ਗੀਤ ਅੰਗਰੇਜ਼ੀ ਵਿਚ ਹੈ ਅਤੇ ਮਾਧੁਰੀ ਵਲੋਂ ਇਸ ਨੂੰ ਮਾਦਕ ਅੰਦਾਜ਼ ਵਿਚ ਗਾਇਆ ਗਿਆ ਹੈ | ਗੀਤ ਨੂੰ ਲੈ ਕੇ ਮਾਧੁਰੀ ਨੂੰ ਬਹੁਤ ਵਾਹਵਾਹੀ ਵੀ ਮਿਲ ਰਹੀ ਹੈ | ਮਾਧੁਰੀ ਨਾਲ ਕੰਮ ਕਰ ਚੁੱਕੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਗੀਤ ਦੀ ਤਾਰੀਫ਼ ਕੀਤੀ ਹੈ ਅਤੇ ਮਾਧੁਰੀ ਨੂੰ ਸ਼ੁੱਭਕਾਮਨਾਵਾਂ ਵੀ ਪੇਸ਼ ਕੀਤੀਆਂ ਹਨ |
ਇਕ ਪਾਸੇ ਮਾਧੁਰੀ ਨੂੰ ਜਿਥੇ 'ਕੈਂਡਲ' ਲਈ ਤਾੜੀਆਂ ਮਿਲ ਰਹੀਆਂ ਹਨ, ਉਥੇ ਗੀਤ ਦੇ ਿਖ਼ਲਾਫ਼ ਕੁਝ ਲੋਕ ਆਪਣਾ ਵਿਰੋਧ ਵੀ ਪ੍ਰਗਟ ਕਰ ਰਹੇ ਹਨ | ਉਨ੍ਹਾਂ ਦੀ ਦਲੀਲ ਹੈ ਕਿ ਮਾਧੁਰੀ ਨੇ ਜੋ ਨਾਂਅ ਕਮਾਇਆ ਹੈ, ਉਹ ਹਿੰਦੀ ਫ਼ਿਲਮਾਂ ਦੀ ਬਦੌਲਤ ਕਮਾਇਆ ਹੈ | ਇਸ ਤਰ੍ਹਾਂ ਹਿੰਦੀ ਦੀ ਬਜਾਏ ਅੰਗਰੇਜ਼ੀ ਵਿਚ ਗੀਤ ਗਾ ਕੇ ਮਾਧੁਰੀ ਨੇ ਹਿੰਦੀ ਭਾਸ਼ਾ ਦੇ ਨਾਲ ਅਨਿਆਂ ਕੀਤਾ ਹੈ | ਬਾਲੀਵੁੱਡ ਵਿਚ ਮਾਧੁਰੀ ਨੂੰ ਸਭ ਤੋਂ ਪਹਿਲਾਂ ਸਾਈਨ ਕਰਨ ਵਾਲੇ ਤੇ ਮਾਧੁਰੀ ਦੀ ਫ਼ਿਲਮ 'ਮਾਨਵ ਹੱਤਿਆ' ਦੇ ਨਿਰਦੇਸ਼ਕ ਸੁਦਰਸ਼ਨ ਰਤਨ ਨੇ ਵੀ ਫੇਸਬੁੱਕ 'ਤੇ ਮਾਧੁਰੀ ਦੀ ਖੁੱਲ੍ਹੇਆਮ ਆਲੋਚਨਾ ਕੀਤੀ ਹੈ ਅਤੇ ਲਿਖਿਆ ਹੈ ਕਿ ਹਿੰਦੀ ਭਾਸ਼ਾ ਪ੍ਰਤੀ ਮਾਧੁਰੀ ਦੀ ਬੇਰੁਖੀ ਤੇ ਅਣਦੇਖੀ ਸਹੀ ਨਹੀਂ ਹੈ |
ਭਾਵ ਮਾਧੁਰੀ ਦੀ 'ਕੈਂਡਲ' ਹਾਲੇ ਬਲੀ ਨਹੀਂ ਕਿ ਉਸ ਨੂੰ ਫੂਕ ਮਾਰਨ ਵਾਲੇ ਪਹਿਲਾਂ ਆ ਗਏ |

ਅਮੀਸ਼ਾ ਪਟੇਲ ਹੁਣ 'ਕੁਈਨ' ਵਰਗਾ ਕੁਝ ਕਰਨਾ

ਇਕ-ਦੋ ਸਾਲ ਤੋਂ ਅਭਿਨੇਤਰੀ ਅਮੀਸ਼ਾ ਪਟੇਲ ਦੀ ਜੀਵਨਸ਼ੈਲੀ ਵਿਚ ਇਕ ਵੱਡਾ ਬਦਲਾਅ ਸਾਫ਼ ਨਜ਼ਰ ਆ ਰਿਹਾ ਹੈ | ਉਹ ਹੁਣ ਫਿਲਮੀ ਪਾਰਟੀਆਂ ਵਿਚ ਨਹੀਂ ਪਰ ਟੀ. ਵੀ. ਸ਼ੋਅ ਵਿਚ ਅਕਸਰ ਨਜ਼ਰ ਆ ਜਾਂਦੀ ਹੈ | ਇਹੀ ਨਹੀਂ ਹੁਣ ਉਸ ਨੇ ਪੂਰੀ ਫੁਰਸਤ ਨਾਲ ਆਪਣੇ ਫ਼ਿਲਮੀ ਕਰੀਅਰ ਨੂੰ ਵੀ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ | ਉਸ ਬਾਰੇ ਮਸ਼ਹੂਰ ਹੈ ਕਿ ਹੁਣ ਕਿਸੇ ਫ਼ਿਲਮੀ ਪਾਰਟੀ ਦਾ ਸੱਦਾ ਮਿਲਣ 'ਤੇ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੋ ਕੇ ਆਪਣੇ ਘਰੋਂ ਬਾਹਰ ਨਿਕਲ ਕੇ ਪੌੜੀਆਂ ਦਾ ਚੱਕਰ ਲਗਾ ਕੇ ਘਰ ਵਾਪਸ ਆਉਂਦੀ ਹੈ | ਤਾਲਾਬੰਦੀ ਦਾ ਪਾਲਨ ਉਹ ਜਿਸ ਢੰਗ ਨਾਲ ਕਰ ਰਹੀ ਹੈ, ਉਹ ਵੀ ਲਾਜਵਾਬ ਹੈ | ਇਸ ਦੌਰਾਨ ਉਸ ਨੇ ਆਪਣੀ ਫਿਟਨੈੱਸ ਨੂੰ ਕਾਫ਼ੀ ਸਮਾਂ ਦਿੱਤਾ | ਚੰਗੇ ਮਿਊਜ਼ਿਕ ਦੇ ਨਾਲ ਹੀ ਜੰਮ ਕੇ ਕੁਕਿੰਗ ਦਾ ਅਭਿਆਸ ਵੀ ਕਰ ਰਹੀ ਹੈ | ਹੁਣ ਉਨ੍ਹਾਂ ਨੇ ਤੈਅ ਕਰ ਲਿਆ ਹੈ ਕਿ ਉਹ ਕਈ ਸਾਲ ਤੋਂ ਬੰਦ ਪਏ ਆਪਣੇ ਫ਼ਿਲਮ ਪ੍ਰੋਡਕਸ਼ਨ ਦੀ ਫ਼ਿਲਮ 'ਦੇਸੀ ਮਿਊਜ਼ਿਕ' ਨੂੰ ਇਕ ਨਵਾਂ ਜੀਵਨਦਾਨ ਦੇਵੇਗੀ | ਲਗਪਗ ਪੂਰੀ ਹੋ ਚੁੱਕੀ ਇਸ ਫ਼ਿਲਮ ਨੂੰ ਸਿਰਫ਼ ਫਿਨਿਸ਼ਿੰਗ ਟਚ ਦੇਣਾ ਬਾਕੀ | ਅਮੀਸ਼ਾ ਚਾਹੁੰਦੀ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਫ਼ਿਲਮ ਰਿਲੀਜ਼ ਹੋ ਜਾਵੇ | ਇਸ ਵਿਚ ਉਸ ਦੇ ਕੁਝ ਦੋਸਤ ਉਸ ਨੂੰ ਪੂਰੀ ਮਦਦ ਕਰ ਰਹੇ ਹਨ | ਇਸ ਤੋਂ ਇਲਾਵਾ ਉਸ ਦੀ ਇਕ ਹੋਰ ਫ਼ਿਲਮ 'ਦ ਗ੍ਰੇਟ ਇੰਡੀਅਨ ਕੈਸੀਨੋ' ਵੀ ਪੂਰੀ ਹੋ ਚੁੱਕੀ ਹੈ ਅਤੇ 'ਤੌਬਾ ਤੇਰਾ ਜਲਵਾ' ਵੀ ਫਲੋਰ 'ਤੇ ਹੈ | 44 ਸਾਲ ਦੀ ਹੋ ਚੁੱਕੀ ਅਮੀਸ਼ਾ ਹਾਲੇ ਇਨ੍ਹਾਂ ਫ਼ਿਲਮਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ | 'ਕਹੋ ਨਾ ਪਿਆਰ ਹੈ, ਗ਼ਦਰ-ਏਕ ਪ੍ਰੇਮਕਥਾ' ਵਰਗੀਆਂ ਕਈ ਵੱਡੀਆਂ ਹਿੱਟ ਫ਼ਿਲਮਾਂ ਦੀ ਨਾਇਕਾ ਹੁਣ ਆਪਣੇ ਬਾਰੇ ਕੋਈ ਵਧ-ਚੜ੍ਹ ਕੇ ਗੱਲ ਨਹੀਂ ਕਰਦੀ ਹੈ | ਉਸ ਅਨੁਸਾਰ ਹੁਣ ਉਹ ਉਮਰ ਵੀ ਨਹੀਂ ਰਹੀ | ਉਸ ਦਾ ਕਹਿਣਾ ਹੈ ਕਿ ਹੁਣ ਤਾਂ ਮੈਂ 'ਕੁਈਨ' ਜਾਂ 'ਕਹਾਨੀ' ਵਰਗੀਆਂ ਕੁਝ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹਾਂ |


ਥੀਏਟਰ ਦੀ ਰਾਣੀ, ਮੁਟਿਆਰ : ਬਾਨੀ ਸ਼ਰਮਾ

ਸੁਪ੍ਰਸਿੱਧ ਥੀਏਟਰ-ਆਰਟਿਸਟ ਤੇ ਫ਼ਿਲਮੀ ਦੁਨੀਆ ਨਾਲ ਜੁੜੀ ਹੋਈ ਸ਼ਖ਼ਸੀਅਤ ਬਾਨੀ ਸ਼ਰਮਾ ਬੜੇ ਮਾਣ ਨਾਲ ਦੱਸਦੀ ਹੈ ਕਿ ਰੰਗਮੰਚ ਮੇਰੀ ਦੁਨੀਆ ਹੈ | ਐਕਟਿੰਗ ਦੀ ਦੁਨੀਆ ਨਾਲ ਮੈਂ ਪਿਛਲੇ ਵੀਹ ਸਾਲਾਂ ਤੋਂ ਜੁੜੀ ਹੋਈ ਹਾਂ |' ਅਣਗਿਣਤ ਸਟੇਜਾਂ ਤੋਂ ਸਨਮਾਨਿਤ ਹੋ ਚੁੱਕੀ ਬਾਨੀ ਸ਼ਰਮਾ ਨੇ ਰੰਗਮੰਚ ਨਾਲ ਜੁੜੇ ਹੋਣ ਦੇ ਨਾਲ-ਨਾਲ ਕਾਮੇਡੀ ਫ਼ਿਲਮਾਂ ਅਤੇ ਕਈ ਗੀਤ ਵੀ ਕੀਤੇ ਹਨ | ਹੁਣ ਉਹ ਇਕ ਪੰਜਾਬੀ ਫੀਚਰ ਫ਼ਿਲਮ,'ਗਿੱਲ ਸਾਬ੍ਹ ਸਕੂਟਰ ਵਾਲੇ ' ਕਰ ਰਹੀ ਹੈ, ਜਿਸ ਦੇ ਬਾਰੇ ਪੁੱਛਣ 'ਤੇ ਉਸ ਦੱਸਿਆ ਕਿ ਇਸ ਦਾ ਮੁੱਖ ਵਿਸ਼ਾ ਨਸ਼ੇ ਹਨ | ਇਹ ਬਹੁਤ ਹੀ ਵਧੀਆ ਕਹਾਣੀ ਹੈ ਅਤੇ ਇਸ ਮੂਵੀ ਵਿਚ ਬਹੁਤ ਨਾਮਵਰ ਕਲਾਕਾਰ ਆਪਣੀ -ਆਪਣੀ ਅਦਾਕਾਰੀ ਦਿਖਾਉਣਗੇ | 'ਥੀਏਟਰ ਦੀਆਂ ਕਿੰਨੀਆਂ ਕੁ ਸਟੇਜਾਂ ਕਰ ਚੁੱਕੇ ਹੋ' ਦੇ ਉੱਤਰ ਵਿਚ ਉਸ ਕਿਹਾ,' ਵੀਹ ਸਾਲਾਂ ਦੀ ਗਿਣਤੀ ਦੱਸਣੀ ਔਖੀ ਹੈ, ਕਿਉਂਕਿ ਇਕ ਦਿਨ ਵਿਚ ਤਿੰਨ-ਤਿੰਨ ਵੀ ਸਟੇਜਾਂ ਕਰ ਚੁੱਕੀ ਹਾਂ |' 'ਅਕਸ ਰੰਗਮੰਚ ਸਮਰਾਲਾ', ਜਿਨ੍ਹਾਂ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਹਨ, ਹੁਣ ਉਨ੍ਹਾਂ ਦੀ ਟੀਮ ਵਿਚ ਉਹਨਾਂ ਦੇ ਨਿਰਦੇਸ਼ਨਾ ਨਾਲ ਰੰਗਮੰਚ ਦੀ ਦੁਨੀਆ ਨਾਲ ਜੁੜੀ ਹੋਈ ਬਾਨੀ ਸ਼ਰਮਾ ਨੇ ਆਪਣੇ ਆ ਰਹੇ ਨਵੇਂ ਪ੍ਰੋਜੈਕਟਾਂ ਬਾਰੇ ਦੱਸਿਆ ਕਿ ਨਵੀਆਂ ਆਉਣ ਵਾਲੀਆਂ ਕਾਮੇਡੀ ਫ਼ਿਲਮਾਂ, 'ਸੱਤ ਸਾਲੀਆਂ', 'ਫੈਮਿਲੀ ਛੜਿਆਂ ਦੀ', 'ਗਿੱਲ ਸਾਬ੍ਹ ਸਕੂਟਰ ਵਾਲੇ' ਅਤੇ ਚੱਲ ਰਹੇ ਸੌਾਗ, 'ਮਿਸ ਮੈਚ', 'ਬਚਪਨ', 'ਨੀਲੇ ਨੈਣ' ਅਤੇ 'ਮੁਲਾਕਾਤ' ਆਦਿ ਜ਼ਿਕਰਯੋਗ ਹਨ |

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

ਇਕ ਹੋਰ ਹੀਰੋਇਨ ਪਾਲੀਵੁੱਡ ਦੀ

ਪਿੰ੍ਰਟ ਸੂਟ ਮਾਡਲ ਮਨਿੰਦਰ ਕੌਰ ਗਿੱਲ ਹੀਰੋਇਨ ਬਣ ਕੇ ਇਸ ਸਾਲ ਪੰਜਾਬੀ ਫ਼ਿਲਮਾਂ ਦੇ ਪਰਦੇ 'ਤੇ ਦਸਤਕ ਦੇਵੇਗੀ | ਬਲਵਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਦੀ ਬੇਟੀ ਮਨਿੰਦਰ ਨੂੰ 'ਵਿਆਹ ਦੇ ਵਾਜੇ' ਫ਼ਿਲਮ ਮਿਲੀ ਹੈ, ਜਿਸ 'ਚ ਉਹ ਸ਼ਸ਼ੀ ਰਾਜ ਦੇ ਨਿਰਦੇਸ਼ਨ 'ਚ ਕੰਮ ਕਰ ਰਹੀ ਹੈ | ਇਸ ਤੋਂ ਪਹਿਲਾਂ ਉਸ ਨੇ ਦੱਖਣ ਦੀਆਂ ਕੁਝ ਫ਼ਿਲਮਾਂ ਕੀਤੀਆਂ ਸਨ ਪਰ ਆਪਣੀ ਬੋਲੀ ਦੀਆਂ ਫ਼ਿਲਮਾਂ ਕਰਨ ਦਾ ਆਪਣਾ ਹੀ ਲੁਤਫ਼ ਹੈ | ਇਕ ਤਾਂ ਪੰਜਾਬੀ ਫ਼ਿਲਮਾਂ 'ਚ ਕਿਰਦਾਰ ਪਰਿਵਾਰਕ ਹੁੰਦੇ ਹਨ, ਦੂਸਰੀ ਭਾਸ਼ਾ ਦੀ ਆਸਾਨੀ ਰਹਿੰਦੀ ਹੈ | ਮਨਿੰਦਰ ਨੂੰ ਹਾਲਾਂ ਕਿ ਕੁਝ ਟੀ.ਵੀ. ਲੜੀਵਾਰ ਮਿਲੇ ਪਰ ਕਿਉਂਕਿ ਲੜੀਵਾਰ ਕਲਾਕਾਰ ਨੂੰ ਟੀ.ਵੀ. ਜੋਗਾ ਹੀ ਰੱਖਦੇ ਹਨ ਅਤੇ ਕਲਾਕਾਰਾਂ ਦੀ 'ਕਲਾ ਸ਼ਕਤੀ' ਬੁਰੀ ਤਰ੍ਹਾਂ ਨਿਚੋੜ ਦਿੰਦੇ ਹਨ | ਇਸ ਲਈ ਚੰਗੀਆਂ ਤੇ ਨਾਮਵਰ ਸਿਤਾਰਿਆਂ ਨਾਲ ਬਣੀਆਂ ਪੰਜਾਬੀ ਫ਼ਿਲਮਾਂ ਕਰਕੇ ਮਨਿੰਦਰ ਕੌਰ ਗਿੱਲ ਅਗਲੇ ਪੜਾਅ ਵੱਲ ਤੁਰਨਾ ਚਾਹੁੰਦੀ ਹੈ | ਤੈਰਾਕੀ, ਡਰਾਈਵਿੰਗ ਅਭਿਨੈ ਜਮਾਤਾਂ ਤੇ ਕੈਮਰੇ ਦੀ ਦੁਨੀਆ ਸਬੰਧੀ ਕਈ 'ਵਰਕਸ਼ਾਪ' ਲਗਾ ਚੁੱਕੀ ਮਨਿੰਦਰ ਕੌਰ ਗਿੱਲ ਹੁਣ 'ਵਿਆਹ ਦੇ ਵਾਜੇ' 'ਚ ਯੋਗਰਾਜ ਸਿੰਘ, ਤਰਸੇਮ ਜੱਸਲ ਨਾਲ ਨਜ਼ਰ ਆਵੇਗੀ |

-ਅੰਮਿ੍ਤ ਪਵਾਰ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX