ਤਾਜਾ ਖ਼ਬਰਾਂ


ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  52 minutes ago
ਅੰਮ੍ਰਿਤਸਰ 15 ਨਵੰਬਰ (ਜਸਵੰਤ ਸਿੰਘ ਜੱਸ ) - ਟੀਵੀ, ਰੰਗਮੰਚ ਅਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਨਰਿੰਦਰ ਜੱਟੂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਬੀਤੀ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਪੰਜ ਛੇ ਵਰ੍ਹਿਆਂ ਤੋਂ ਯਾਦਦਾਸ਼ਤ ਭੁੱਲ ਜਾਣ ਕਾਰਨ ਬਿਮਾਰ ਸਨ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕੀਤਾ...
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 1 hour ago
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ) - ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਅੱਜ ਤੜਕੇ 4:30 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬੇਹੱਦ ਗੰਭੀਰ ਹੈ। ਪੂਰੀ ਦਿੱਲੀ 'ਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਜਿਸ ਦੇ ਚੱਲਦਿਆਂ ਵਿਜ਼ੀਬਿਲਿਟੀ (ਦ੍ਰਿਸ਼ਟਤਾ) ਸਿਰਫ਼ 400 ਮੀਟਰ ਰਹਿ ਗਈ ਹੈ। ਏਅਰ ਕੁਆਲਿਟੀ ਇੰਡੈਕਸ ਦਿੱਲੀ 'ਚ ਪੀ.ਐਮ 2.5 ਤੇ ਪੀ.ਐਮ 10 ਦਾ ਪੱਧਰ 500 ਤੱਕ ਪਹੁੰਚ...
ਅੱਜ ਦਾ ਵਿਚਾਰ
. . .  about 2 hours ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  1 day ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  1 day ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  1 day ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  1 day ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  1 day ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ


ਨਗਮਾ ਛੇੜ ਮੁਹੱਬਤ ਵਾਲਾ, ਸੁਰ ਕਰ ਮੋਹ ਦਾ ਸਾਜ਼ ਭਰਾ |
ਰੱਖ ਲਬਾਂ 'ਤੇ ਉਲਫ਼ਤ ਵਾਲੇ, ਮੋਹ ਭਿੱਜੇ ਅਲਫ਼ਾਜ਼ ਭਰਾ |
ਪਿਆਰ ਤਰੰਗ ਫ਼ਿਜ਼ਾ ਵਿਚ ਗੰੂਜੇ, ਰੂਹਾਂ ਨੂੰ ਸਰਸ਼ਾਰ ਕਰੇ,
ਸਭ ਦੇ ਮੰੂਹੋਂ ਵਾਹ! ਵਾਹ!! ਨਿਕਲੇ, ਏਦਾਂ ਕਰ ਆਗਾਜ਼ ਭਰਾ |
ਬਾਰੂਦ ਸੁਰੰਗਾਂ ਵਾਲੀ ਥਾਂ, ਸਾਂਝਾਂ ਵਾਲੇ ਫੁੱਲ ਖਿੜਾਅ,
ਮਨ ਮਸਤਕ 'ਚੋਂ ਖੋਟ ਗਵਾਅ ਕੇ, ਬਣ ਮੇਰਾ ਹਮਰਾਜ਼ ਭਰਾ |
ਤੀਜੇ ਦੀ ਕੀ ਤਾਕਤ ਹੈ ਉਹ, ਸਾਨੂੰ ਵੰਡੀ ਰੱਖੇ ਇਉਂ,
ਜਾਂਬਾਜ਼ੀ ਨੂੰ ਮੂਲੋਂ ਤੱਜ ਕੇ ਨਫ਼ਰਤ ਤੋਂ ਆ ਬਾਜ਼ ਭਰਾ |
ਆਕਾਸ਼ੀ ਨੀਲੱਤਣ ਮੋਹਣੀ, ਸੈਨਤ ਮਾਰ ਬੁਲਾਉਂਦੀ ਹੈ,
ਧਰਤੀ 'ਤੇ ਰੀਂਗਣ ਦੀ ਥਾਂ ਭਰ, ਅੰਬਰ ਵੱਲ ਪਰਵਾਜ਼ ਭਰਾ |
ਇਕੋ ਬੋਲੀ, ਸਾਂਝਾ ਵਿਰਸਾ, ਸਾਂਝ ਯੁਗਾਂ ਦੀ ਹੈ ਮਿੱਤਰ,
ਮੈਂ ਤੇਰੇ 'ਤੇ ਮਾਣ ਕਰਾਂ, ਤੂੰ ਕਰ ਮੇਰੇ 'ਤੇ ਨਾਜ਼ ਭਰਾ |
ਥੋਹਰਾਂ ਦੀ ਥਾਂ ਫੁੱਲ ਗੁਲਾਬੀ, ਲਾ ਕੇ ਮਾਣੀਂ ਮਹਿਕ ਜ਼ਰਾ,
ਵੇਖੀਂ ਸੋਚ ਸੁਗੰਧਤ ਹੋ ਕੇ ਕਿੰਝ ਭਰੇ ਪਰਵਾਜ਼ ਭਰਾ |
ਤੇਰੇ ਮਨ ਦੀ ਵੀਣਾ ਵਿਚੋਂ, ਅਨਹਦ ਧੁਨ ਫਿਰ ਉਪਜੇਗੀ,
ਜੇਕਰ ਮੇਰੇ ਇਕਤਾਰੇ ਨੂੰ , ਸਮਝ ਲਵੇਂ ਤੂੰ ਸਾਜ਼ ਭਰਾ |
ਘੋਗਲ ਕੰਨਾਂ ਬਣ ਕੇ ਇਸ ਨੂੰ 'ਅਣ-ਸੁਣਾ' ਨਾ ਤੂੰ ਕਰ ਦੇਵੀਂ,
ਆਪਣੇ ਦਿਲ ਦੀ ਤਹਿ 'ਚੋਂ ਤੈਨੂੰ, ਦਿੱਤੀ ਹੈ ਆਵਾਜ਼ ਭਰਾ |
ਮੌਲਸਰੀ ਦੇ ਬੂਟੇ ਲਾ ਤੂੰ, ਫੁੱਲ ਬਸੰਤੀ ਲਾਉਂਦਾ ਮੈਂ,
ਮੈਂ ਹਾਂ ਤੇਰਾ 'ਸੂਫ਼ੀ' ਯਾਰਾ, ਤੂੰ ਮੇਰਾ ਗੁਲਨਾਜ਼ ਭਰਾ |

-ਮੋਬਾਈਲ : 98555-43660 amarsufi0yahoo.in


ਪੌਣਾਂ ਹੱਥ ਸੁਨੇਹਾ ਘੱਲਿਆ, ਇਸ ਨੂੰ ਖ਼ੁਦ ਪਰਵਾਨ ਕਰੋ ਜੀ,
ਏਨੀ ਡੰੂਘੀ ਚੁੱਪ ਧਾਰੀ ਹੈ, ਕੁਝ ਤਾਂ ਮੇਰੀ ਜਾਨ ਕਰੋ ਜੀ |

ਦਸਤਕ ਦੇ ਦੇ ਹਾਰ ਗਿਆ ਹਾਂ, ਬੂਹਾ ਬੰਦ ਹੈ ਖੁੱਲਿ੍ਹਆ ਨਹੀਉਂ,
ਆਖ ਦਿਓ, ਤੂੰ ਵਾਪਸ ਮੁੜ ਜਾ, ਏਨਾ ਤਾਂ ਅਹਿਸਾਨ ਕਰੋ ਜੀ |

ਕਿਥੇ ਲਿਖਿਐ, ਕਿਰਸ ਕੰਜੂਸੀ ਏਦਾਂ ਮੇਰੇ ਨਾਲ ਕਰਨ ਲਈ,
ਨਜ਼ਰ ਮਿਹਰ ਦੀ ਪਾ ਕੇ ਝੋਲੀ, ਕੁਝ ਪਲ ਤਾਂ ਧਨਵਾਨ ਕਰੋ ਜੀ |

ਜਾਨ ਕੁੜਿੱਕੀ ਦੇ ਵਿਚ ਫਾਥੀ, ਨਾ ਏਧਰ ਨਾ ਉਧਰ ਹਾਂ ਮੈਂ,
ਆਪ ਅਲਵਿਦਾ ਕਹਿ ਕੇ ਮੇਰਾ ਪਰਤਣ ਜ਼ਰਾ ਆਸਾਨ ਕਰੋ ਜੀ |

ਸੁਰ ਸ਼ਹਿਜ਼ਾਦੀ ਰੂਪਵੰਤ ਦੇ ਹੋਠ ਉਡੀਕਣ ਸ਼ਬਦ ਸੁਰੀਲੇ,
ਇਹ ਪਲ ਮਹਿੰਗੇ, ਮੁੜ ਨਹੀਂ ਮਿਲਣੇ ਨਾ ਏਡਾ ਨੁਕਸਾਨ ਕਰੋ ਜੀ |

ਪੂਰਨਮਾਸ਼ੀ ਦਾ ਚੰਨ ਸੋਹਣਾ, ਰਿਸ਼ਮਾਂ ਕੱਤ ਅਟੇਰ ਰਿਹਾ ਹੈ,
ਨੀਂਦਰ ਪਿਛੇ ਮਹਿੰਗੀ ਦੌਲਤ, ਏਦਾਂ ਨਾ ਕੁਰਬਾਨ ਕਰੋ ਜੀ |

ਸੁਹਜ, ਲਿਆਕਤ, ਦਿਲ ਦੀ ਦੌਲਤ, ਵਧ ਜਾਵੇ ਜੇ ਵੰਡ ਦਿਉ ਤਾਂ,
ਦਰ ਤੇ ਆਏ ਖੜ੍ਹੇ ਸਵਾਲੀ, ਮੁੱਠੀਆਂ ਭਰ ਭਰ ਦਾਨ ਕਰੋ ਜੀ |

-ਮੋਬਾਈਲ : 98726-31199.


ਖ਼ਬਰ ਸ਼ੇਅਰ ਕਰੋ

ਕਹਾਣੀ ਮਜ਼ਦੂਰ

ਘਰ ਵਿਚ ਦੀਵਾਲੀ ਤੋਂ ਪਹਿਲਾਂ ਸਫਾਈ ਲਈ ਪ੍ਰਕਾਸ਼ ਨੂੰ ਉਸ ਦੇ ਘਰਵਾਲੀ ਨੇ ਇਕ ਮਜ਼ਦੂਰ ਲਿਆਉਣ ਲਈ ਕਿਹਾ | ਪ੍ਰਕਾਸ਼ ਥੋੜਾ ਲੇਟ ਹੋ ਗਿਆ ਏਸ ਕਰਕੇ ਮਜ਼ਦੂਰਾਂ ਦੇ ਚੌਕ ਵਿਚ ਜਿਹੜੇ ਬਚੇ-ਖੁਚੇ ਮਜ਼ਦੂਰ ਖੜ੍ਹੇ ਸੀ ਉਹ ਉਨ੍ਹਾਂ ਵਿਚੋ ਹੀ ਇਕ ਮਜ਼ਦੂਰ ਨੂੰ ਲੈ ਆਉਂਦਾ ਹੈ | ਘਰ ਵਿਚ ਕਮਰਿਆਂ ਦੀ ਸਫ਼ਾਈ ਕਰਦਿਆਂ-2 ਜਦੋਂ ਡਰਾਇੰਗ ਰੂਮ ਦੀ ਵਾਰੀ ਆਈ ਤਾਂ ਮਜ਼ਦੂਰ ਕੰਧ 'ਤੇ ਲੱਗੀ ਇਕ ਫੋਟੋ ਵੱਲ ਬੜੇ ਧਿਆਨ ਨਾਲ ਵੇਖ ਰਿਹਾ ਸੀ | ਉਹ ਉਸ ਕੀਮਤੀ ਫਰੇਮ ਵਾਲੀ ਫੋਟੋ ਨੂੰ ਹੱਥ ਵਿਚ ਫੜਕੇ ਉਸ ਤੋਂ ਹਾਰ ਉਤਾਰ ਕੇ ਚੰਗੀ ਤਰ੍ਹਾਂ ਫੋਟੋ ਨੂੰ ਸਾਫ਼ ਕਰਕੇ ਫੇਰ ਪ੍ਰਕਾਸ਼ ਨੂੰ ਪੁੱਛ ਹੀ ਲੈਂਦਾ ਹੈ ਕਿ ਇਹ ਤੁਹਾਡੇ ਕੀ ਲੱਗਦੇ ਨੇ?
ਜਦੋਂ ਪ੍ਰਕਾਸ਼ ਨੇ ਦੱਸਿਆ ਕਿ ਇਹ ਮੇਰੇ ਪਿਤਾ ਜੀ ਹਨ ਤਾਂ ਮਜ਼ਦੂਰ ਇਕਦਮ ਚੁੱਪ ਕਰ ਗਿਆ, ਇੰਝ ਲੱਗਾ ਜਿਵੇਂ ਉਸ ਦੇ ਸਿਰ ਵਿਚ ਸੌ ਘੜੇ ਪਾਣੀ ਦੇ ਪੈ ਗਏ ਹੋਣ, ਉਹ ਇਕ ਵਾਰ ਘਰ ਨੂੰ ਚੰਗੀ ਤਰ੍ਹਾਂ ਬੜੇ ਧਿਆਨ ਨਾਲ ਵੇਖਦੈ ਕਿ ਐਨਾ ਸੋਹਣਾ ਘਰ ਨੱਥੂ ਸੀਰੀ ਦੇ ਮੁੰਡੇ ਦਾ! ਉਹ ਪ੍ਰਕਾਸ਼ ਤੋਂ ਪਾਣੀ ਮੰਗਦੈ ਤੇ ਬੈਠ ਕੇ ਪਾਣੀ ਪੀਂਦਾ-2 ਥੋੜ੍ਹੀ ਦੇਰ ਸੋਚਾਂ ਵਿੱਚ ਪੈ ਜਾਂਦੈ | ਪ੍ਰਕਾਸ਼ ਉਹਨੂੰ ਹਲੂਣਾ ਜਿਹਾ ਦੇ ਕੇ ਪੁੱਛਦੈ, ਕੀ ਗੱਲ ਹੋਗੀ? ਸਿਹਤ ਠੀਕ ਐ? ਗਰਮੀ ਤਾਂ ਐਨੀ ਹੈ ਨ੍ਹੀ ਜਿੰਨਾ ਤੈਨੂੰ ਪਸੀਨਾ ਆ ਗਿਆ?
ਮਜ਼ਦੂਰ ਕੰਮ ਤਾਂ ਸ਼ੁਰੂ ਕਰ ਦਿੰਦਾ ਹੈ ਪਰ ਦਿਮਾਗ ਉਸ ਦੇ ਹੱਥਾਂ ਨੂੰ ਕੰਮ ਕਰਨ ਵਿਚ ਰੁਕਾਵਟ ਪੈਦਾ ਕਰ ਰਿਹਾ ਸੀ | ਉਹ ਪ੍ਰਕਾਸ਼ ਵੱਲ ਵੇਖ ਕੇ ਸੋਚ ਰਿਹਾ ਸੀ ਕਿ ਇਹ ਛੋਟਾ ਜਿਹਾ ਹੁੰਦਾ ਮੇਰੇ ਤੋਂ ਮੰਗ ਕੇ ਖਾਂਦਾ ਸੀ, ਮੇਰੇ ਉਤਾਰੇ ਕੱਪੜੇ ਪਾਉਂਦਾ ਸੀ, ਅੱਜ ਐਨਾ ਤਕੜਾ ਆਦਮੀ ਬਣਿਆ ਬੈਠੈ, ਲੱਗਦੈ ਕੋਈ ਵੱਡਾ ਈ ਅਫ਼ਸਰ ਲੱਗਿਐ | ਕੋਠੀ, ਕਾਰ, ਕੀਮਤੀ ਸਾਮਾਨ, ਘਰਵਾਲੀ ਵੀ ਚੰਗੀ ਪੜ੍ਹੀ-ਲਿਖੀ ਲੱਗਦੀ ਐ | ਪਰ 'ਹੁਣ ਪਛਤਾਉਣ ਦਾ ਕੀ ਫਾਇਦਾ ਜਦ ਚਿੜੀਆ ਚੁਗ ਗਈ ਖੇਤ' ਪੜ੍ਹ-ਲਿਖ ਕੇ ਇਨ੍ਹੇ ਆਪਣੀ ਜ਼ਿੰਦਗੀ ਬਣਾਈ ਹੈ ਤੇ ਮੈਂ ਫੋਕੀ 'ਮੈਂ' ਤੇ ਨਸ਼ਿਆਂ ਵਿਚ ਗਵਾਈ ਹੈ, ਆਪਣੇ ਪਿਓ ਦੀ ਬਣਾਈ ਜਾਇਦਾਦ ਵੀ ਨ੍ਹੀ ਛੱਡੀ, ਸਭ ਨਸ਼ਿਆਂ ਦੇ ਦਰਿਆ ਵਿਚ ਰੋੜ੍ਹ ਦਿੱਤਾ | ਉਸ ਦਾ ਨਤੀਜਾ ਤਾਂ ਭੁਗਤਣਾ ਹੀ ਪੈਣੈ ਹੁਣ | ਸ਼ਰਮ ਵੀ ਐਨੀ ਆ ਰਹੀ ਹੈ ਕਿ ਗੱਲ ਵੀ ਨ੍ਹੀ ਕਰ ਸਕਦਾ, ਇਹ ਵੀ ਨ੍ਹੀ ਦੱਸ ਸਕਦਾ ਕਿ ਏਸੇ ਸੀਰੀ ਦੇ ਮੋਢਿਆਂ 'ਤੇ ਬੈਠ ਕੇ ਮੇਰਾ ਬਚਪਨ ਬੀਤਿਐ, ਪਹਿਚਾਣ ਛੁਪਾ ਕੇ ਉਸ ਨੇ ਆਵਦੇ ਮਨ ਨੂੰ ਤਸੱਲੀ ਦਿੱਤੀ ਕਾਹਲੀ ਨਾਲ ਕੰਮ ਖ਼ਤਮ ਕਰਕੇ ਅਣਮੰਨੇ ਮਨ ਨਾਲ ਮਜ਼ਦੂਰੀ ਦੇ ਪੈਸੇ ਲੈ ਕੇ ਆਪਣੇ ਘਰ ਨੂੰ ਤੁਰ ਪਿਆ |

-ਪਟਿਆਲਾ |
ਮੋਬਾਈਲ : 94177-38737.

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬੁੱਧੀ ਨਾਲ ਪੈਸਾ ਕਮਾਇਆ ਜਾ ਸਕਦਾ ਹੈ ਪਰ ਪੈਸੇ ਨਾਲ ਬੁੱਧੀ (ਅਕਲ) ਨਹੀਂ ਖਰੀਦੀ ਜਾ ਸਕਦੀ |
• ਵਿੱਦਿਆ ਅਤੇ ਸਮਝਦਾਰੀ ਅਲੱਗ-ਅਲੱਗ ਹਨ, ਪਹਿਲੀ ਜੀਵਨ ਚਲਾਉਣ ਵਿਚ ਮਦਦ ਕਰਦੀ ਹੈ ਅਤੇ ਦੂਜੀ ਜੀਵਨ ਨਿਰਮਾਣ ਵਿਚ |
• ਇਨਸਾਨ ਉਸ ਵੇਲੇ ਸਿਆਣਾ ਨਹੀਂ ਬਣਦਾ ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ, ਸਗੋਂ ਉਸ ਵੇਲੇ ਸਿਆਣਾ ਬਣਦਾ ਹੈ, ਜਦੋਂ ਉਹ ਛੋਟੀਆਂ-ਛੋਟੀਆਂ ਗੱਲਾਂ ਸਮਝਣ ਲਗਦਾ ਹੈ |
• ਸਿਆਣਾ ਮਨੁੱਖ ਪੜਿ੍ਹਆ-ਲਿਖਿਆ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੁੰਦਾ ਤੇ ਨਾ ਹੀ ਪੜ੍ਹੇ-ਲਿਖੇ ਦਾ ਸਿਆਣਾ ਹੋਣਾ ਜ਼ਰੂਰੀ ਹੁੰਦਾ ਹੈ |
• ਮੂਰਖਾਂ ਨਾਲ ਬਹਿਸ ਕਰਕੇ ਕੋਈ ਵੀ ਵਿਅਕਤੀ ਬੁੱਧੀਮਾਨ ਨਹੀਂ ਅਖਵਾ ਸਕਦਾ | ਮੂਰਖ 'ਤੇ ਜਿੱਤ ਪ੍ਰਾਪਤ ਕਰਨ ਦਾ ਸਿਰਫ਼ ਇਕੋ-ਇਕ ਉਪਾਅ ਹੈ ਕਿ ਉਸ ਵੱਲ ਧਿਆਨ ਹੀ ਨਾ ਦਿੱਤਾ ਜਾਵੇ |
• ਜੋ ਆਦਮੀ ਸੁੱਖ-ਦੁੱਖ, ਹੋਣੀ-ਅਣਹੋਣੀ ਸਭ ਸਵੀਕਾਰ ਕਰੇ, ਉਹੀ ਸਮਝਦਾਰ ਹੈ |
• ਸੰਦੇਹ ਦੇ ਪਾਤਾਲ ਵਿਚ ਝਾਕਣ ਤੋਂ ਪਹਿਲਾਂ ਵਿਵੇਕ ਦੀ ਮਜ਼ਬੂਤੀ ਦਾ ਸਹਾਰਾ ਲੈ ਲੈਣਾ ਅਕਲਮੰਦੀ ਹੈ |
• ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ ਹੈ, ਕੰਮ ਕਰਦੇ ਹੋਏ ਸੋਚਣਾ ਸਾਵਧਾਨੀ ਹੈ ਅਤੇ ਕੰਮ ਕਰਨ ਤੋਂ ਬਾਅਦ ਸੋਚਣਾ ਮੂਰਖਤਾ ਹੈ |
• ਸ਼ਿਕਰਿਆਂ ਦੇ ਦੇਸ਼ ਵਿਚ ਮੁਰਗੀ ਦਾ ਇੱਜ਼ਤ-ਮਾਣ ਹੋਵੇਗਾ, ਇਸ ਤਰ੍ਹਾਂ ਦੀ ਆਸ ਰੱਖਣਾ ਸਿਆਣਪ ਨਹੀਂ ਅਖਵਾਉਂਦਾ |
• ਕੋਈ ਇਸ ਤਰ੍ਹਾਂ ਦਾ ਬੁੱਧੀਮਾਨ ਵਿਅਕਤੀ ਨਹੀਂ ਹੈ, ਜਿਸ ਨੂੰ ਸਿੱਖਣ ਦੀ ਜ਼ਰੂਰਤ ਨਾ ਹੋਵੇ ਅਤੇ ਨਾ ਹੀ ਕੋਈ ਵਿਅਕਤੀ ਏਨਾ ਮੂੜ੍ਹ ਹੈ ਕਿ ਉਸ ਨੂੰ ਸਿੱਖਣ ਲਈ ਕੁਝ ਨਾ ਹੋਵੇ |
• ਬੁੱਧੀਮਾਨ ਉਹ ਹੈ ਜੋ ਦੂਸਰਿਆਂ ਦੀ ਗਲਤੀ ਤੋਂ ਸਿੱਖਦਾ ਹੈ | ਉਸ ਤੋਂ ਥੋੜ੍ਹਾ ਘੱਟ ਬੁੱਧੀਮਾਨ ਉਹ ਹੈ ਜੋ ਆਪਣੀਆਂ ਗ਼ਲਤੀਆਂ ਤੋਂ ਸਿੱਖਦਾ ਹੈ | ਮੂਰਖ ਇਕ ਹੀ ਗ਼ਲਤੀ ਵਾਰ-ਵਾਰ ਦੁਹਰਾਉਂਦਾ ਰਹਿੰਦਾ ਹੈ ਪਰ ਸਿੱਖਦਾ ਨਹੀਂ |
• ਉਹ ਆਦਮੀ ਅਸਲ ਰੂਪ ਵਿਚ ਬੁੱਧੀਮਾਨ ਹੁੰਦਾ ਹੈ ਜੋ ਕਰੋਧ ਵਿਚ ਵੀ ਗ਼ਲਤ ਗੱਲ ਮੰੂਹ ਵਿਚੋਂ ਨਹੀਂ ਕੱਢਦਾ |
• ਇਕ ਗੱਪੀ ਦੂਸਰਿਆਂ ਸਬੰਧੀ, ਇਕ ਗਾਲੜੀ/ਬਾਤੂਨੀ ਕੇਵਲ ਆਪਣੇ ਬਾਰੇ ਹੀ ਅਤੇ ਇਕ ਬੁੱਧੀਮਾਨ ਤੁਹਾਡੇ ਬਾਰੇ ਵੀ ਵਾਰਤਾਲਾਪ ਕਰਦਾ ਹੈ |
• ਸੂਝਵਾਨ ਉਹੀ ਹੁੰਦਾ ਹੈ, ਜਿਹੜਾ ਦੂਜਿਆਂ ਨੂੰ ਕਾਇਲ ਕਰੇ |
• ਅਕਲਮੰਦੀ ਤਾਂ ਉਹ ਹੁੰਦੀ ਹੈ, ਜਿਸ ਦੀ ਦੂਜਿਆਂ ਦੇ ਮੰੂਹੋਂ ਤਾਰੀਫ਼ ਹੋਵੇ |
• ਚੰਗੀ ਤਰ੍ਹਾਂ ਸੋਚਣਾ ਬੁੱਧੀਮਾਨੀ ਹੈ ਅਤੇ ਕੰਮ ਨੂੰ ਚੰਗੀ ਤਰ੍ਹਾਂ ਪੂਰਾ ਕਰਨਾ ਸਭ ਤੋਂ ਵੱਡੀ ਬੁੱਧੀਮਾਨੀ ਹੈ, ਭਾਵ ਜੋ ਮਨੁੱਖ ਆਪਣੇ ਕੰਮ ਨੂੰ ਪੂਰੇ ਸੰਕਲਪ ਨਾਲ ਕਰਦਾ ਹੈ, ਉਹੀ ਵਿਅਕਤੀ ਬੁੱਧੀਮਾਨ ਹੈ |
• ਬੁਢਾਪੇ ਵਿਚ ਨਸ਼ਾ ਕਰਕੇ ਕੰਧਾਂ-ਕੌਲਿਆਂ ਨਾਲ ਖਹਿਣਾ ਕੋਈ ਸਿਆਣਪ ਨਹੀਂ ਹੈ |
• ਬਿਨਾਂ ਸਮਝ ਦਾ ਜੀਵਨ, ਬਿਨਾਂ ਬਰੇਕ ਦੀ ਗੱਡੀ ਬਰਾਬਰ ਹੈ |
• ਜਿਥੇ ਕੁਬੁੱਧੀ ਹੋਵੇਗੀ, ਉਥੇ ਅਸ਼ਾਂਤੀ, ਚਿੰਤਾ ਅਤੇ ਤਿ੍ਸ਼ਨਾ ਨੇ ਡੇਰਾ ਲਾਇਆ ਹੋਵੇਗਾ |
• ਬੰਦੇ ਦੀ ਸਮਝ ਇੰਨੀ ਕੁ ਹੈ ਕਿ ਜਾਨਵਰ ਕਹੋ ਤਾਂ ਗੁੱਸਾ ਕਰਦਾ ਹੈ ਪਰ ਸ਼ੇਰ ਕਹੋ ਤਾਂ ਖੁਸ਼ ਹੁੰਦਾ ਹੈ |
• ਜੇ ਸਿਆਣਪ ਨਾ ਹੋਵੇ ਤਾਂ ਵਕਤ ਅਤੇ ਵਸੀਲਿਆਂ ਦੀ ਦੁਰਵਰਤੋਂ ਹੀ ਹੋਵੇਗੀ |
• ਜੇ ਬੁੱਧੀ ਭਿ੍ਸ਼ਟ ਹੋ ਜਾਵੇ ਤਾਂ ਇਹ ਮਨੁੱਖ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ |
• ਜੀਵਨ ਵਿਚ ਦੁਖਦ ਗੱਲ ਇਹ ਹੈ ਕਿ ਵੱਡੇ ਤਾਂ ਅਸੀਂ ਬਹੁਤ ਜਲਦੀ ਹੋ ਜਾਂਦੇ ਹਾਂ ਪਰ ਬੁੱਧੀਮਾਨ ਬਹੁਤ ਬਾਅਦ ਵਿਚ ਹੁੰਦੇ ਹਾਂ |
• ਹਾਲਾਤ ਕਿਸ ਤਰ੍ਹਾਂ ਦੇ ਵੀ ਹੋਣ, ਕਦੇ ਵੀ ਆਪਣੀਆਂ ਭਾਵਨਾਵਾਂ ਨੂੰ ਆਪਣੀ ਬੁੱਧੀ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ |
• ਅੱਖਾਂ ਅੰਨੀਆਂ ਹੋਣ ਤਾਂ ਚੱਲ ਸਕਦਾ ਹੈ ਪਰ ਜੇ ਅਕਲ ਅੰਨ੍ਹੀ ਹੋਵੇ ਤਾਂ ਬਹੁਤ ਔਖਾ ਹੈ |
• ਮੱਤ ਤੋਂ ਅੰਨ੍ਹੇ ਨੂੰ ਕੋਈ ਆਪਣੇ ਤੋਂ ਵਧੀਆ ਨਹੀਂ ਦਿਸਦਾ | ਸਵਾਰਥੀ ਨੂੰ ਆਪਣੇ 'ਚ ਕੋਈ ਦੋਸ਼ ਨਜ਼ਰ ਨਹੀਂ ਆਉਂਦਾ |
• ਪੁਰਾਣੇ ਸਮੇਂ ਵਿਚ ਪਿੰਡਾਂ ਵਿਚ ਖੂਹ ਹੁੰਦੇ ਸਨ | ਸਿਆਣੇ ਲੋਕ ਆਪਣੇ ਪਿੰਡ ਦੇ ਖੂਹ ਨੂੰ ਖਾਲੀ ਨਹੀਂ ਸੀ ਹੋਣ ਦਿੰਦੇ ਪਰ ਬੇਅਕਲ ਲੋਕਾਂ ਦੇ ਪਿੰਡ ਦੇ ਖੂਹ ਦਾ ਪਾਣੀ ਮੁੱਕ ਜਾਂਦਾ ਸੀ | ਇਸੇ ਕਰਕੇ ਸਿਆਣੇ ਲੋਕ ਕਿਹਾ ਕਰਦੇ ਸਨ ਕਿ 'ਅਕਲਾਂ ਬਿਨਾਂ ਖੂਹ ਖਾਲੀ |'

(ਚਲਦਾ)

-ਮੋਬਾਈਲ : 99155-63406.

ਹੱਲ ਨਹੀਂ ਹੈ ਪਲਾਇਨਵਾਦ

'ਅੱਖਾਂ ਬੰਦ ਕਰੋ! ਹੁਣ ਸੋਚੋ ਤੁਹਾਡੇ ਆਲੇ-ਦੁਆਲੇ ਕੋਈ ਨਹੀਂ ਹੈ |' ਇਹ ਕਹਿੰਦਿਆਂ-ਕਹਿੰਦਿਆਂ ਆਵਾਜ਼ ਦੋ ਸੈਕਿੰਡ ਲਈ ਰੁਕੀ | ਫਿਰ ਕਿਹਾ, 'ਹੁਣ ਲੰਮਾ ਸਾਹ ਲਓ |' ਲੰਮੇ ਸਾਹ ਦੀ ਲੰਬਾਈ ਦਾ ਅੰਦਾਜ਼ਾ ਦੇਣ ਲਈ ਉਸ ਆਵਾਜ਼ ਨੇ ਆਪਣੇ ਵਲੋਂ ਸਾਹ ਲੈ ਕੇ ਵਿਖਾਇਆ | ਲੱਗਾ ਨਿਰੰਤਰ ਚੱਲਣ ਵਾਲੇ ਸਾਹਾਂ ਦੀ ਵੁਕਤ ਸ਼ਾਇਦ ਉਸ ਵੇਲੇ ਹੀ ਸਮਝ ਆਉਂਦੀ ਹੈ, ਜਦੋਂ ਇਸ ਦੀ ਰਵਾਨਗੀ ਨੂੰ ਰੋਕ ਕੇ, ਘਟਾ-ਵਧਾ ਕੇ ਵੇਖਿਆ ਜਾਏ |
ਮੇਰੀਆਂ ਸੋਚਾਂ ਦੇ ਪ੍ਰਵਾਹ ਤੋਂ ਬੇਪ੍ਰਵਾਹ ਹੋ ਕੇ ਉਹ ਆਵਾਜ਼ ਲਗਾਤਾਰ ਅੱਗੇ ਵਧੀ ਜਾ ਰਹੀ ਸੀ | ਹੁਣ ਉਸ ਕੰਮ ਬਾਰੇ ਸੋਚੋ ਜੋ ਤੁਸੀਂ ਕਰਨਾ ਚਾਹੁੰਦੇ ਹੋ | ਪੂਰਾ ਧਿਆਨ ਉਸ ਕੰਮ ਵੱਲ ਲਾਓ | ਸੋਚੋ ਤੁਸੀਂ ਉਸ ਕੰਮ ਨੂੰ ਕਿਵੇਂ ਕਰਨਾ ਚਾਹੁੰਦੇ ਹੋ | ਇਹ ਆਵਾਜ਼ ਬਸ 'ਚ ਮੇਰੇ ਨਾਲ ਬੈਠੀ ਪਲਕ ਦੀ ਸੀ | 7ਵੀਂ ਕਲਾਸ 'ਚ ਪੜ੍ਹਨ ਵਾਲੀ ਪਲਕ ਮੈਨੂੰ ਮਾੲੀਂਡਫੁਲਨੈੱਸ (ਚੇਤੰਨਤਾ), ਇਕ ਧਾਰਨਾ ਜੋ ਉਨ੍ਹਾਂ ਨੂੰ ਪਿਛਲੇ ਇਕ ਸਾਲ ਤੋਂ ਸਕੂਲ 'ਚ ਸਿਖਾਈ ਜਾ ਰਹੀ ਸੀ, ਸਿਖਾ ਰਹੀ ਸੀ |
ਮਾੲੀਂਡਫੁਲਨੈੱਸ ਦਾ ਸਬਕ ਲੈਂਦਿਆਂ ਮੇਰੀ ਸੋਚ ਉਸ ਵਾਕ 'ਤੇ ਜਾ ਟਿਕੀ, ਜਿਸ 'ਚ ਪਲਕ ਕਹਿ ਰਹੀ ਸੀ ਕਿ ਉਹ ਕੰਮ ਜੋ ਤੁਸੀਂ ਕਰਨਾ ਚਾਹੁੰਦੇ ਹੋ | ਇਸ ਦੇ ਨਾਲ ਹੀ ਕਈ ਵਿਦਿਆਰਥੀਆਂ ਦਾ ਵੀ ਧਿਆਨ ਆਇਆ | ਇਹ ਵਿਦਿਆਰਥੀ ਪਲਕ ਦੇ ਜਮਾਤੀ ਨਹੀਂ ਸਨ, ਸਗੋਂ ਉਸ ਦੇ ਸੀਨੀਅਰ ਸਨ | ਜੇਕਰ ਸੀਨੀਅਰ ਨੂੰ ਹੋਰ ਸਪੱਸ਼ਟਤਾ ਨਾਲ ਲਿਖਣਾ ਹੋਵੇ ਤਾਂ ਉਹ ਵਿਦਿਆਰਥੀ ਜਿਹੜੇ ਸਕੂਲੀ ਪੜ੍ਹਾਈ 'ਚ ਫੈਸਲਾਕੁਨ ਪੜਾਅ 'ਤੇ ਖੜ੍ਹੇ ਹਨ | ਪੜ੍ਹਾਈ ਪੱਖੋਂ ਚੌਰਾਹੇ 'ਤੇ ਖੜ੍ਹੇ ਇਨ੍ਹਾਂ ਵਿਦਿਆਰਥੀਆਂ ਨੂੰ 10ਵੀਂ 'ਚ ਇਕ ਦਿਸ਼ਾ ਦੀ ਚੋਣ ਕਰਨੀ ਪੈਂਦੀ ਹੈ, ਜਦਕਿ 12ਵੀਂ 'ਚ ਉਸ ਦਿਸ਼ਾ ਦੇ ਇਕ ਰਸਤੇ ਦੀ |
ਇਨ੍ਹਾਂ ਚਿਹਰਿਆਂ 'ਚ ਇਕ ਚਿਹਰਾ ਮਿਹਰ ਦਾ ਵੀ ਸੀ | ਮਿਹਰ ਨੇ 10ਵੀਂ ਤੋਂ ਬਾਅਦ ਸਾਇੰਸ ਦੇ ਵਿਸ਼ੇ ਲੈ ਕੇ ਬੜੇ ਚਾਓ-ਚਾੲੀਂ ਆਪਣੀ ਦਿਸ਼ਾ ਨਿਸ਼ਚਿਤ ਕੀਤੀ ਸੀ | ਪਰ ਅਗਲੇ ਦੋ ਸਾਲਾਂ 'ਚ ਉਹ ਚਾਅ ਸੰਘਰਸ਼ 'ਚ ਬਦਲ ਗਿਆ | ਚੁਣੀ ਹੋਈ ਦਿਸ਼ਾ 'ਤੇ ਨਿਰੰਤਰ ਤੁਰੇ ਜਾਣ ਦਾ ਸੰਘਰਸ਼ |
10ਵੀਂ ਤੱਕ ਪੜ੍ਹਾਈ 'ਚ ਅੱਵਲ ਰਹਿਣ ਵਾਲਾ ਮਿਹਰ ਡਿਗਦੇ ਨਤੀਜਿਆਂ ਨੂੰ ਕਦੇ ਮਾਂ-ਬਾਪ ਤੋਂ ਲੁਕਾਉਂਦਾ ਅਤੇ ਰੋਜ਼ ਆਪਣੇ-ਆਪ ਤੋਂ | ਇਸ ਸੰਘਰਸ਼ ਨੂੰ ਵਿਰਾਮ ਉਸ ਵੇਲੇ ਮਿਲਿਆ ਜਦੋਂ ਇੱਛਾ-ਸ਼ਕਤੀ ਮਿਹਨਤ ਦੇ ਨਾਲ ਉਸ ਨੂੰ ਸਹੀ ਮਾਰਗ ਦਰਸ਼ਕ ਅਤੇ ਸਲਾਹਕਾਰ ਮਿਲਿਆ |
ਮਿਹਰ ਤੋਂ ਧਿਆਨ ਹਟਾਉਂਦਿਆਂ ਪਲਕ ਨੇ ਮੁੜ ਆਵਾਜ਼ ਦਿੰਦਿਆਂ ਕਿਹਾ, 'ਸਾਡੀ ਅਧਿਆਪਕਾ (ਟੀਚਰ) ਕਹਿੰਦੀ ਹੈ ਕਿ ਹਰ ਰੋਜ਼ ਘੱਟੋ-ਘੱਟ 10 ਮਿੰਟ ਇਹ ਜ਼ਰੂਰ ਕਰਨਾ ਚਾਹੀਦਾ ਹੈ |'
ਮੇਰੀ ਛੋਟੀ ਜਿਹੀ ਸਿਖਿਅਕ ਦੀਆਂ ਛੋਟੀਆਂ-ਛੋਟੀਆਂ ਗੱਲਾਂ ਜਿਵੇਂ ਮੈਨੂੰ ਸਿਖਾ ਰਹੀਆਂ ਹੋਣ ਕਿ ਜ਼ਿੰਦਗੀ ਦੀ 'ਸੋਝ' ਭਾਵੇਂ ਪੋਥੀਆਂ ਤੋਂ ਮਿਲਦੀ ਹੋਵੇ, ਪਰ ਜ਼ਿੰਦਗੀ ਦਾ 'ਅਸਲ' ਸਾਡੇ ਆਲੇ-ਦੁਆਲੇ ਖਿੰਡੀਆਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ 'ਚ ਹੀ ਹੈ |
ਮੇਰੀਆਂ ਸੋਚਾਂ ਦੇ ਦੋ ਸਿਰਿਆਂ ਦੇ ਲੜ ਪਲਕ ਅਤੇ ਮਿਹਰ ਫੜੀ ਬੈਠੇ ਸੀ | ਤਿੰਨ ਅਨਜਾਣ ਲੋਕ-ਉਮਰ, ਸਿੱਖਿਆ ਅਤੇ ਤਜਰਬੇ ਦੇ ਆਪੋ-ਆਪਣੇ ਪੜਾਅ ਵਿਚੀਂ ਲੰਘ ਰਹੇ ਸਨ |
ਮਿਹਰ ਵੱਲ ਦਾ ਸਿਰਾ ਜਦ ਜ਼ਿਆਦਾ ਜ਼ੋਰ ਦੀ ਖਿੱਚਿਆ ਗਿਆ ਤਾਂ ਉਹ ਇੰਜੀਨੀਅਰਿੰਗ ਦੇ ਦੂਜੇ ਸਾਲ ਦਾ ਵਿਦਿਆਰਥੀ ਬਣ ਚੁੱਕਾ ਸੀ | ਪਹਿਲਾ ਸਾਲ ਕਾਲਜ ਦੀ ਪੜ੍ਹਾਈ, ਹੋਸਟਲ 'ਚ ਰਹਿਣ ਅਤੇ ਹੋਰ ਢੰਗ-ਤਰੀਕਿਆਂ ਨੂੰ ਸਮਝਣ-ਸਮਝਾਉਣ 'ਚ ਲੰਘ ਗਿਆ | ਦੂਜੇ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਨੂੰ ਲੱਗਾ ਕਿ ਹੁਣ ਪਹਿਲੇ ਸਾਲ ਦੇ ਸਭ ਸ਼ੁਰੂਆਤੀ ਝਟਕਿਆਂ, ਤਜਰਬਿਆਂ ਤੋਂ ਸੁਰਖਰੂ ਹੋ ਕੇ ਹੁਣ ਜ਼ਿੰਦਗੀ ਦੀ ਗੱਡੀ ਸਹੀ ਗੇਅਰ 'ਚ ਆ ਗਈ ਹੈ | ਪਰ ਸ਼ਾਇਦ ਉਹ ਭੁੱਲੀ ਬੈਠਾ ਸੀ ਕਿ ਗੱਡੀ ਇਕੋ ਗੇਅਰ 'ਚ ਨਹੀਂ ਚਲਦੀ | ਕਦੇ ਬਰੇਕ ਵੀ ਲਾਉਣੀ ਪੈਂਦੀ ਹੈ ਅਤੇ ਕਦੇ ਸਮੇਂ ਮੁਤਾਬਿਕ ਗੇਅਰ ਵੀ ਬਦਲਣੇ ਪੈਂਦੇ ਹਨ |
ਮਿਹਰ ਹਾਲੇ ਤੱਕ ਨਾ ਤਾਂ ਹੋਸਟਲ ਦੇ ਮਾਹੌਲ 'ਚ ਰਚ-ਵਸ ਸਕਿਆ ਸੀ ਅਤੇ ਨਾ ਹੀ ਪੜ੍ਹਾਈ ਦੇ ਦਬਾਅ (ਪ੍ਰੈਸ਼ਰ) ਨੂੰ ਝੱਲ ਸਕਣ 'ਚ ਖੁਦ ਨੂੰ ਸਮਰੱਥ ਬਣਾ ਪਾ ਰਿਹਾ ਸੀ |
ਮਿਹਰ ਮੈਨੂੰ ਕੁਝ ਦਿਨ ਪਹਿਲਾਂ ਇੰਜ ਹੀ ਸਫ਼ਰ ਦੌਰਾਨ ਮਿਲਿਆ ਸੀ | ਉਸ ਵੇਲੇ ਉਸ ਨੇ ਆਪਣੇ ਪਿਛੋਕੜ ਅਤੇ ਹਾਲੀਆ ਹਾਲਾਤ ਬਾਰੇ ਦੱਸਿਆ | ਗੱਲਾਂ ਦੀ ਰੋਹ 'ਚ ਉਸ ਨੇ ਕਿਹਾ, 'ਮੇਰੇ ਕੋਲ ਨਹੀਂ ਹੋ ਰਿਹਾ |' ਮੈਟਰੋ 'ਚ ਬੈਠੇ ਮਿਹਰ ਨੇ ਬਾਹਰ ਨੂੰ ਵੇਖਦਿਆਂ ਬਹੁਤ ਹੌਲੀ ਜਿਹੀ ਆਵਾਜ਼ ਵਿਚ ਫਿਰ ਕਿਹਾ, 'ਮੈਂ ਨਹੀਂ ਕਰ ਪਾ ਰਿਹਾ |' ਇਸ ਵਾਕ 'ਚ ਲਫ਼ਜ਼ ਘਟ ਅਤੇ ਉਦਾਸੀ ਜ਼ਿਆਦਾ ਸੁਣਾਈ ਦੇ ਰਹੀ ਸੀ |
ਸੋਚਾਂ ਦੇ ਜੰਗਲ 'ਚ ਗੁਆਚਣ ਵਾਲੇ ਦਿਮਾਗ ਨੂੰ ਕਈ ਵਾਰ ਜਾਂ ਇੰਜ ਕਹੋ ਵਾਰ-ਵਾਰ ਉਸ ਰਾਹ ਦਾ ਪਤਾ ਯਾਦ ਕਰਵਾਉਣਾ ਪੈਂਦਾ ਹੈ, ਜਿਸ 'ਤੇ ਜਾਣ ਲਈ ਅਸੀਂ ਸੋਚਦੇ ਤਾਂ ਹਾਂ, ਪਰ ਸੋਚ ਦਾ ਦਾਇਰਾ ਏਨਾ ਕੁ ਸੀਮਤ ਹੁੰਦਾ ਹੈ ਕਿ ਉਸ 'ਚ ਨਾ ਤਾਂ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਕੋਈ ਜ਼ਿਕਰ ਹੁੰਦਾ ਹੈ ਅਤੇ ਨਾ ਹੀ ਕਿਸੇ-ਕਿਸਮ ਦੀਆਂ ਔਕੜਾਂ ਦੀ ਸੰਭਾਵਨਾ |
ਸੀਮਤ ਸੋਚ ਦਾ ਟਕਰਾਅ ਜਦ ਅਸੀਮਤ ਹਕੀਕਤਾਂ ਨਾਲ ਪੈਂਦਾ ਹੈ ਤਾਂ ਅਸੀਂ ਉਸ ਜੰਗਲ ਦਾ ਹਿੱਸਾ ਬਣ ਜਾਂਦੇ ਹਾਂ, ਜਿਥੇ ਕੁਰੱਖਤ ਹਕੀਕਤ ਦੇ ਪਹੁੰਚਣ 'ਤੇ ਵਰਜਣਾ ਲਾਈ ਜਾਂਦੀ ਹੈ | ਇਸ ਸਥਿਤੀ ਨੂੰ ਅਸਕੇਪਇਜ਼ਮ ਜਾਂ ਪਲਾਇਨਵਾਦ ਜਾਂ ਬਚਣਾ ਕਿਹਾ ਜਾ ਸਕਦਾ ਹੈ |
ਪਲਾਇਨਵਾਦ ਨੂੰ ਪ੍ਰੀਭਾਸ਼ਾਈ ਪੱਧਰ 'ਤੇ ਸਮਰਥਨ ਦੀ ਕੋਸ਼ਿਸ਼ ਕਰੀਏ ਤਾਂ ਅਜਿਹਾ 'ਅਸਲ' ਜੋ ਲੋਕਾਂ ਨੂੰ ਹਕੀਕਤ ਨਾਲ ਆਪਣਾ-ਆਪਣਾ ਸੰਬੰਧ ਤੋੜਨ ਅਤੇ ਕੁਝ ਸਿਰਜਣਾਤਮਕ ਕਰਨ ਤੋਂ ਇਨਕਾਰੀ ਹੋਣ ਵੱਲ ਤੋਰਦਾ ਹੈ | ਭਾਵ ਕਿਸੇ ਸੁਪਨੇ ਨੂੰ ਪੂਰਾ ਕਰਨ ਲਈ ਜਦੋਂ ਹਕੀਕੀ ਔਕੜਾਂ ਨਾਲ ਵਾਹ ਪੈਂਦਾ ਹੈ ਤਾਂ ਉਸ ਦਾ ਹੱਲ ਤਲਾਸ਼ਣ ਦੀ ਥਾਂ 'ਤੇ ਆਪਣਾ ਆਪ ਛੱਡ ਦੇਣਾ |
ਦੋ ਭਾਰੇ-ਭਾਰੇ ਲਫ਼ਜ਼ਾਂ 'ਚ ਉਲਝੀ ਮੈਂ ਸਮੱਸਿਆ ਦਾ ਮੁੱਢ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਸਾਂ |
ਸਾਹਾਂ ਦਾ ਉਤਾਰ-ਚੜ੍ਹਾਅ ਜਿਵੇਂ ਸਾਨੂੰ ਜ਼ਿੰਦਾ ਹੋਣ ਦੇ ਅਹਿਸਾਸ ਦੀ ਯਾਦ ਦਿਵਾਉਂਦਾ ਰਹਿੰਦਾ ਹੈ, ਉਂਜ ਹੀ ਖੁਸ਼ੀ ਅਤੇ ਉਦਾਸੀ ਬਾਰੇ ਪਲ ਵੀ ਜ਼ਿੰਦਗੀ ਦੀ ਰਵਾਨਗੀ ਨੂੰ ਹੀ ਦਰਸਾਉਂਦੇ ਹਨ |
ਜੇਕਰ ਸਮੱਸਿਆਵਾਂ ਕੌੜੀ ਸਚਾਈ ਹਨ, ਤਾਂ ਲੋੜ ਪਹਿਲਾਂ ਇਸੇ ਸਚਾਈ ਨੂੰ ਪ੍ਰਵਾਨ ਕਰਨ ਦੀ ਹੈ | 'ਸਿਰਫ਼ ਮੈਂ ਹੀ ਕਿਉਂ?' ਦੇ ਤੌਖਲੇ ਨੂੰ ਦੂਰ ਕਰਕੇ, ਵਾਕ ਨੂੰ ਇਕ ਸ਼ਬਦ ਨਾਲ ਮੁੜ ਤਰਤੀਬ ਕਰ ਕੇ ਦੇਖੋ |
'ਸਿਰਫ਼ ਮੈਂ ਹੀ ਕਿਸ ਤਰ੍ਹਾਂ!' ਪ੍ਰਸ਼ਨ ਚਿੰਨ੍ਹ ਦੀ ਥਾਂ ਤੇ ਜਦੋਂ ਵਿਸਮਿਕ ਚਿੰਨ੍ਹ ਲਾ ਕੇ ਇਹ ਵਾਕ ਬੋਲੇਗਾ ਤਾਂ ਵਾਕ ਆਪਣੇ-ਆਪ ਹੀ ਤੁਹਾਡੇ ਸੰਘਰਸ਼ ਦੀ ਕਹਾਣੀ ਬਿਆਨ ਕਰੇਗਾ |
ਕਿਸ ਤਰ੍ਹਾਂ ਤੁਸੀਂ ਕਿਸੇ ਸੰਘਰਸ਼ ਨੂੰ ਪਾਰ ਲੰਘਾਇਆ | ਹੋ ਸਕਦਾ ਹੈ ਤੁਹਾਡੇ ਪ੍ਰਸ਼ਨ ਚਿੰਨ੍ਹ ਤੋਂ ਵਿਸਮਿਕ ਚਿੰਨ੍ਹ ਵੱਲ ਵਧਣ ਦਾ ਸਫ਼ਰ ਕਿਸੇ ਲਈ ਮਿਸਾਲ ਬਣ ਜਾਏ |
ਪਲਾਇਨਵਾਦ ਹੱਲ ਨਹੀਂ ਹੈ—ਨਾ ਮਿਹਰ ਲਈ, ਨਾ ਮੇਰੇ ਲਈ, ਨਾ ਤੁੁਹਾਡੇ ਲਈ | ਮੈਂ ਨਹੀਂ ਕਰ ਸਕਦਾ/ਸਕਦੀ ਤੋਂ 'ਮੈਂ ਕਿਵੇਂ ਕਰਾਂ' ਤੋਂ ਸ਼ੁਰੂਆਤ ਤਾਂ ਕਰਨੀ ਹੀ ਪਏਗੀ |
ਪੂਰਾ ਧਿਆਨ ਉਸ ਕੰਮ ਵੱਲ ਲਾਉਣ ਦਾ ਸੰਦੇਸ਼ ਦੇਣ ਵਾਲੀ ਮੇਰੀ ਸਿਖਿਅਕ ਦੇ ਸਬਕ ਦਾ ਦੂਜਾ ਵਾਕ ਸੀ, 'ਸੋਚੋ! ਤੁਸੀਂ ਉਸ ਕੰਮ ਨੂੰ ਕਿਵੇਂ ਕਰਨਾ ਚਾਹੁੰਦੇ ਹੋ |'
ਮੈਂ ਮੁਸਕਰਾਉਂਦਿਆਂ ਅੱਖਾਂ ਖੋਲ੍ਹੀਆਂ ਅਤੇ ਪਲਕ ਨੂੰ ਪੁੱਛਿਆ ਕਿ ਉਸ ਨੇ ਕਦੇ ਆਪਣੀ ਮੰਮੀ ਨੂੰ ਵੀ ਮਾੲੀਂਡਫੁਲਨੈੱਸ (ਚੇਤੰਨਤਾ) ਦਾ ਇਹ ਅਭਿਆਸ ਕਰਵਾਇਆ ਹੈ | ਨਿੱਕੀ ਜਿਹੀ ਟੀਚਰ ਨੇ ਆਪਣੀ ਲੰਮੀ ਜਿਹੀ ਜ਼ਬਾਨ ਆਪਣੇ ਦੰਦਾਂ 'ਚ ਦਬਾਉਂਦਿਆਂ ਕਿਹਾ, 'ਓ ਹਾਂ! ਹੁਣ ਮੈਂ ਘਰ ਜਾ ਕੇ ਉਨ੍ਹਾਂ ਨੂੰ ਕਰਾਵਾਂਗੀ |'
ਉਹ ਸੰਤੁਸ਼ਟ ਸੀ ਕਿ ਉਸ ਨੇ ਆਪਣੇ ਪਹਿਲੇ 'ਵਿਦਿਆਰਥੀ' ਨੂੰ ਠੀਕ ਢੰਗ ਨਾਲ ਕੁਝ ਗਿਆਨ ਤਾਂ ਦੇ ਹੀ ਦਿੱਤਾ ਹੈ | ਤੇ ਮੈਂ ਖ਼ੁਸ਼ ਸੀ ਕਿ ਆਪਣੀ 'ਟੀਚਰ' ਦੇ ਪੈਮਾਨਿਆਂ 'ਤੇ ਖਰੀ ਉੱਤਰ ਸਕੀ |

ਈਮੇਲ : upma.dagga@gmail.com

ਨਹਿਲੇ 'ਤੇ ਦਹਿਲਾ ਮੇਰੀ ਬੀਵੀ ਤੋਂ ਵੀ ਬਦਸੂਰਤ ਸੀ

ਸਾਡੇ ਫ਼ੌਜੀ ਅਫਸਰ ਜ਼ਮੀਰ ਜਾਫ਼ਰੀ ਸਾਹਿਬ ਜਿਥੇ ਵਧੀਆ ਸ਼ਾਇਰ ਸਨ, ਉਥੇ ਉਹ ਖੁਸ਼ਦਿਲ ਇਨਸਾਨ ਵੀ ਸਨ | ਉਹ ਗੱਲ ਕਰਨ ਲੱਗਿਆਂ ਕਿਸੇ ਗੱਲ ਦਾ ਓਹਲਾ ਨਹੀਂ ਸਨ ਰੱਖਦੇ | ਗੱਲ ਭਾਵੇਂ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਸਬੰਧਿਤ ਹੋਵੇ, ਉਨ੍ਹਾਂ ਨੂੰ ਕਹਿਣ ਵਿਚ ਕੋਈ ਹਿਚਕ ਨਹੀਂ ਸੀ ਹੁੰਦੀ | ਉਹ ਜਿਸ ਕਾਲੋਨੀ ਵਿਚ ਰਹਿੰਦੇ ਸਨ, ਉਹ ਸਰਕਾਰੀ ਕਾਲੋਨੀ ਸੀ | ਉਸ ਦੇ ਸਾਰੇ ਫਲੈਟ ਇਕੋ ਜਿਹੇ ਸਨ | ਬਾਹਰਲੇ ਦਰਵਾਜ਼ੇ ਵੀ ਇਕੋ ਜਿਹੇ ਸਨ | ਸਾਰੇ ਫਲੈਟਾਂ ਦਾ ਰੰਗ ਇਕੋ ਜਿਹੀ ਦਿਖ ਰੱਖਦਾ ਸੀ | ਹਰ ਫਲੈਟ ਦੇ ਮੂਹਰਲੇ ਗੇਟ 'ਤੇ ਬਾਰੀਕ ਜਿਹੇ ਅੱਖਰਾਂ ਵਿਚ ਫਲੈਟ ਦਾ ਨੰਬਰ ਲਿਖਿਆ ਹੋਇਆ ਸੀ | ਆਉਣ ਵਾਲਾ ਮਹਿਮਾਨ ਨੰਬਰ ਪੜ੍ਹ ਕੇ ਆਪਣੀ ਮੰਜ਼ਲ ਦਾ ਪਤਾ ਲਗਾ ਲੈਂਦਾ ਸੀ |
ਇਕ ਵਾਰੀ ਘਰ ਪਰਤਦੇ ਸਮੇਂ ਜਾਫਰੀ ਸਾਹਿਬ ਨੇ ਆਪਣੇ ਘਰ ਦੇ ਗੇਟ 'ਤੇ ਦਸਤਕ ਨਾ ਦੇ ਕੇ ਗਲਤੀ ਨਾਲ ਦੂਸਰੇ ਫਲੈਟ ਦਾ ਗੇਟ ਖੜਕਾ ਦਿੱਤਾ | ਅੰਦਰੋਂ ਇਕ ਬੀਬੀ ਨਿਕਲੀ, ਜਿਸ ਨੂੰ ਵੇਖ ਕੇ ਜਾਫਰੀ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਸੌਰੀ ਕਹਿ ਕੇ ਪਰਤ ਆਏ | ਇਸ ਘਟਨਾ ਦਾ ਜ਼ਿਕਰ ਜਾਫਰੀ ਸਾਹਿਬ ਨੇ ਆਪਣੇ ਇਕ ਪਿਆਰੇ ਮਿੱਤਰ ਅੱਗੇ ਹਾਸਰਸ ਅੰਦਾਜ਼ ਵਿਚ ਕੀਤਾ, ਤਾਂ ਉਨ੍ਹਾਂ ਦਾ ਦੋਸਤ ਬਹੁਤ ਹੱਸਿਆ ਅਤੇ ਫਿਰ ਮੁਸਕਰਾ ਕੇ ਪੁੱਛਣ ਲੱਗਾ, 'ਜਾਫਰੀ ਸਾਹਿਬ ਤੁਸੀਂ ਆਪਣੇ ਘਰ ਦੇ ਬਜਾਏ ਦੂਜੇ ਘਰ ਦਾ ਗੇਟ ਥਪਥਪਾਇਆ | ਅੰਦਰੋਂ ਦੂਜੀ ਬੀਬੀ ਵੇਖ ਕੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ?' ਜਨਾਬ ਜਾਫ਼ਰੀ ਸਾਹਿਬ ਨੇ ਜਵਾਬ ਵਿਚ ਸ਼ਾਇਰਾਨਾ ਅੰਦਾਜ਼ ਵਿਚ ਕਿਹਾ, 'ਸ਼ਰਮਿੰਦਗੀ ਤਾਂ ਹੋਈ ਅਤੇ ਮੈਂ ਮਹਿਸੂਸ ਵੀ ਕੀਤੀ ਪਰ ਸ਼ਰਮਿੰਦਗੀ ਨਾਲੋਂ ਜ਼ਿਆਦਾ ਮੈਨੂੰ ਜ਼ਿਹਨੀ ਤਕਲੀਫ ਹੋਈ, ਕਿਉਂਕਿ ਦਰਵਾਜ਼ਾ ਖੋਲ੍ਹਣ ਵਾਲੀ ਔਰਤ ਮੇਰੀ ਬੀਵੀ ਨਾਲੋਂ ਵੀ ਬਦਸੂਰਤ ਸੀ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਛੋਟਾ ਕੰਮ

ਪੋਤਾ ਜਵਾਨ ਹੋ ਜਾਣ 'ਤੇ ਅਸੀਂ ਮਕਾਨ ਦੀ ਦੂਜੀ ਮੰਜ਼ਿਲ ਬਣਾਉਣੀ ਸ਼ੁਰੂ ਕਰ ਦਿੱਤੀ | ਮੇਰੇ ਬੇਟੇ ਨੇ ਛੁੱਟੀ ਲੈ ਕੇ ਸਾਰਾ ਕੰਮ ਸੰਭਾਲ ਲਿਆ | ਚਿਣਾਈ ਉੱਪਰ ਤੱਕ ਹੋ ਜਾਣ ਕਰਕੇ ਤਰਾਈ ਕਰਨ ਵਾਸਤੇ ਸਾਨੂੰ ਸਵੇਰੇ 6 ਤੋਂ 7 ਅਤੇ ਇਸੇ ਤਰ੍ਹਾਂ ਸ਼ਾਮ ਨੂੰ ਇਕ-ਇਕ ਘੰਟਾ ਅੱਧੀ ਦਿਹਾੜੀ 'ਤੇ ਮਜ਼ਦੂਰ ਦੀ ਲੋੜ ਸੀ |
ਸਾਡੇ ਘਰ ਬਹੁਤ ਸਾਲਾਂ ਤੋਂ ਕੰਮ ਕਰਦੀ ਇਕ ਮਿਹਨਤੀ ਔਰਤ ਦੇ ਦੋ ਲੜਕੇ ਮੈਟਿ੍ਕ ਕਰਨ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਕੇ ਵਿਹਲੇ ਬੈਠੇ ਸਨ | ਉਸ ਨੂੰ ਪੁੱਛਿਆ ਤਾਂ ਬੋਲੀ, 'ਮੇਰੇ ਮੰੁਡੇ ਤਾਂ ਅੱਠ ਵਜੇ ਤੋਂ ਪਹਿਲਾਂ ਨਹੀਂ ਉਠਦੇ | ਆਥਣੇ ਵਾਲੀਬਾਲ ਖੇਡਦੇ ਹਨ | ਨਾਲੇ ਏਹੋ ਜਿਹਾ ਛੋਟਾ ਕੰਮ ਉਹ ਕਰਦੇ ਵੀ ਨਹੀਂ |'

-305, ਮਾਡਲ ਟਾਊਨ (ਫੇਜ਼-1), ਬਠਿੰਡਾ-151001.
ਮੋਬਾਈਲ : 98149-41214.

ਖ਼ਲੀਲ ਜਿਬਰਾਨ ਦੀ ਮੇ (ਮੇਰੀ) ਜ਼ਿਆਦ ਨੂੰ ਲਿਖੀ ਚਿੱਠੀ

ਕਿੰਨੀ ਪਿਆਰੀ ਏ ਮੇਰੀ ਮਹਿਬੂਬਾ ਜੋ ਹਰ ਰੋਜ਼ ਮੈਨੂੰ ਆਪਣੀਆਂ ਅਰਦਾਸਾਂ ਵਿਚ ਯਾਦ ਕਰਦੀ ਏ, ਉਹ ਕਿੰਨੀ ਪਿਆਰੀ ਏ, ਉਹ ਕਿੰਨੀ ਦਰਿਆ ਦਿਲ ਏ ਤੇ ਉਸ ਦੀ ਰੂਹ ਕਿੰਨੀ ਖ਼ੂਬਸੂਰਤ ਏ |
ਮੇਰੀ ਮਹਿਬੂਬਾ ਦੀ ਖਾਮੋਸ਼ੀ ਕਿੰਨੀ ਅਜੀਬ ਏ | ਕਿੰਨੀ ਅਜੀਬ ਖਾਮੋਸ਼ੀ ਏ | ਇਹ ਖ਼ਾਮੋਸ਼ੀ ਜੁਗਾ-ਜੁਗਾਂਤਰਾਂ ਜਿੰਨੀ ਲੰਮੀ ਏ ਤੇ ਦੇਵਤਿਆਂ ਦੇ ਸੁਪਨਿਆਂ ਜਿੰਨੀ ਗਹਿਰੀ ਏ | ਇਹ ਉਪ ਖਾਮੋਸ਼ੀ ਏ ਜਿਸ ਦਾ ਤਰਜਮਾ ਕੋਈ ਮਨੁੱਖੀ ਜ਼ਬਾਨ ਨਹੀਂ ਕਰ ਸਕਦੀ | ਕੀ ਤੂੰ ਭੁੱਲ ਗਈ ਏਾ ਜਦ ਤੇਰੀ ਲਿਖਣ ਦੀ ਵਾਰੀ ਸੀ, ਤੂੰ ਨਹੀਂ ਲਿਖਿਆ? ਕੀ ਤੂੰ ਭੁੱਲ ਗਈ ਏਾ ਕਿ ਅਸੀਂ ਜ਼ਿੰਦਗੀ ਨੂੰ ਸ਼ਾਂਤ ਪੁਰ ਸਕੂਨ ਜਿਊਣ ਦਾ ਇਕਰਾਰ ਕੀਤਾ ਸੀ ਤੇ ਇਹ ਰਾਤ ਪੈਣ ਤੋਂ ਪਹਿਲਾਂ ਪੂਰਾ ਕਰਨਾ ਸੀ |
ਤੂੰ ਮੇਰੀ ਸਿਹਤ ਤੇ ਖਿਆਲਾਂ ਬਾਰੇ ਪੁੱਛਿਆ ਸੀ ਕਿਉਂਕਿ ਇਸ ਦਾ ਮੇਰੇ ਨਾਲ ਸਬੰਧ ਸੀ | ਮੈਂ ਕਿਸ ਤਰ੍ਹਾਂ ਹਾਂ? ਮੈਂ ਬਿਲਕੁਲ ਤੇਰੇ ਵਾਂਗ ਹਾਂ, ਮੇਰੀ (ਮੇ) ਪਰ ਜਿਵੇਂ ਮੇਰੇ ਖਿਆਲਾਂ ਦੀ ਗੱਲ ਏ, ਇਹ ਅਜੇ ਵੀ ਧੰੁਦ ਦੇ ਲਿਬਾਸ ਵਿਚ ਲਿਪਟੇ ਹਨ, ਜਿਸ ਤਰ੍ਹਾਂ ਪਹਿਲਾਂ ਸਨ, ਜਦ ਮੈਂ ਤੇ ਤੂੰ ਹਜ਼ਾਰਾਂ ਸਾਲ ਪਹਿਲਾਂ ਮਿਲੇ ਸਾਂ |
ਮਰੀਅਮ ਜ਼ਿੰਦਗੀ ਇਕ ਖੂਬਸੂਰਤ ਗੀਤ ਏ | ਸਾਡੇ ਵਿਚੋਂ ਕਈਆਂ ਨੂੰ ਇਹ ਇਕ 'ਆਵਾਜ਼' ਜਿਹੀ ਲਗਦੀ ਏ ਜਦੋਂ ਕਿ ਦੂਸਰੇ ਜ਼ਿੰਦਗੀ ਦੇ ਇਸ ਖ਼ੂਬਸੂਰਤ ਗੀਤ ਵਿਚੋਂ ਇਸ ਦੀ ਤਰਜ਼, ਧੁਨ, ਸੁਰਸੰਗੀਤ ਤੇ ਮਿਠਾਸ ਦਾ ਆਨੰਦ ਜ਼ਿੰਦਗੀ ਦੇ ਰਸ ਤੇ ਰੰਗਾਂ ਵਿਚੋਂ ਮਾਣਦੇ ਹਨ | ਮੈਨੂੰ ਇਸ ਤਰ੍ਹਾਂ ਲਗਦਾ ਏ ਮਰੀਅਮ ਨਾ ਤਾਂ ਮੈਂ ਜ਼ਿੰਦਗੀ ਦੇ ਇਸ ਖ਼ੂਬਸੂਰਤ ਗੀਤ ਵਿਚੋਂ ਕੋਈ ਆਵਾਜ਼ ਹੀ ਸੁਣ ਸਕਿਆ ਹਾਂ ਤੇ ਨਾ ਹੀ ਮੈਂ ਜ਼ਿੰਦਗੀ ਦੇ ਖ਼ੂਬਸੂਰਤ ਗੀਤ ਵਿਚੋਂ ਕੋਈ ਤਰਜ਼, ਧੁਨ, ਸੁਰਸੰਗੀਤ ਤੇ ਮਿਠਾਸ ਦਾ ਆਨੰਦ ਮਾਣ ਸਕਿਆ ਹਾਂ | ਮੈਨੂੰ ਇਸ ਤਰ੍ਹਾਂ ਲਗਦੈ ਕਿ ਮੈਂ ਅਜੇ ਵੀ ਉਸ ਧੰੁਦ ਦੇ ਲਿਬਾਸ ਵਿਚ ਹਾਂ, ਜਿਸ ਨੇ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਮਿਲਾਇਆ ਸੀ |
ਮੈਂ ਤਾਂ ਆਪਣੇ ਬਾਰੇ ਇਹ ਹੀ ਜਾਣਦਾ ਹਾਂ | ਆਓ, ਕੁਝ ਹੋਰ ਜ਼ਰੂਰੀ ਗੱਲ ਕਰ ਲਈਏ | ਮੈਂ ਆਪਣੀ ਮਹਿਬੂਬ ਦਾ ਹਾਲ ਪੁੱਛਦਾਂ | ਤੂੰ ਕਿਸ ਤਰ੍ਹਾਂ ਏਾ? ਤੇਰੀਆਂ ਅੱਖਾਂ ਕਿਸ ਤਰ੍ਹਾਂ ਹਨ? ਕੀ ਤੂੰ ਕਾਹਿਰਾ ਵਿਚ ਓਨੀ ਖ਼ੁਸ਼ ਏਾ ਜਿੰਨਾ ਮੈਂ ਨਿਊਯਾਰਕ ਵਿਚ ਹਾਂ | ਤੂੰ ਆਪਣੇ ਕਮਰੇ ਵਿਚ ਅੱਧੀ ਰਾਤ ਤੋਂ ਬਾਅਦ ਚਹਿਲਕਦਮੀ ਕਰਦੀ ਏਾ? ਕੀ ਤੂੰ ਕਦੀ ਕਦੀ ਆਪਣੇ ਕਮਰੇ ਦੀ ਖਿੜਕੀ ਵਿਚੋਂ ਬਾਹਰ ਸੋਹਣੇ ਤਾਰਿਆਂ 'ਤੇ ਨਜ਼ਰ ਟਿਕਾ ਕੇ ਵੇਖਦੀ ਏਾ? ਫਿਰ ਤੂੰ ਆਪਣੇ ਬਿਸਤਰੇ 'ਤੇ ਸੌਣ ਚਲੀ ਜਾਂਦੀ ਏਾ? ਜਿਨ੍ਹਾਂ ਮੁਸਕਾਨਾਂ ਦੀ ਖ਼ੁਸ਼ੀ ਨਾਲ ਤੇਰੀਆਂ ਅੱਖਾਂ 'ਚੋਂ ਅੱਥਰੂ ਛਲਕ ਕੇ ਗਿਲਾਫ਼ (ਉਛਾੜ) 'ਤੇ ਡਿੱਗੇ ਸਨ, ਕੀ ਤੂੰ ਉਸ ਨੂੰ ਸਾਫ਼ ਕਰ ਦਿੱਤੈ?
ਮੈਂ ਤੇਰੇ ਬਾਰੇ, ਮੇਰੀ (ਮੇ), ਹਰ ਦਿਨ, ਹਰ ਰਾਤ ਨੂੰ ਸੋਚਦਾ ਹਾਂ | ਹਰ ਵਕਤ ਇਹ ਸੋਚਦਾਂ ਹਾਂ ਕਿ ਹਰ ਖਿਆਲ ਵਿਚ ਇਕ ਖਾਸ ਖ਼ੁਸ਼ੀ ਹੁੰਦੀ ਏ ਤੇ ਇਕ ਖਾਸ ਪੀੜ ਹੁੰਦੀ ਏ | ਇਹ ਕਿੰਨਾ ਅਜੀਬ ਏ, ਮਰੀਅਮ ਕਿ ਜਦੋਂ ਵੀ ਮੈਂ ਤੇਰੇ ਬਾਰੇ ਸੋਚਦਾਂ ਹਾਂ, ਮੈਂ ਚੁੱਪ-ਚੁਪੀਤੇ ਹੌਲੀ ਜਿਹੀ ਤੈਨੂੰ ਕਹਿਨਾਂ, ਆ ਜਾ ਤੇ ਆਪਣੇ ਸੀਨੇ 'ਚੋਂ ਸਾਰੇ ਦੁੱਖ ਕੱਢ ਕੇ ਮੇਰੇ ਸੀਨੇ ਵਿਚ ਪਾ ਦੇ, ਕਈ ਵੇਰਾਂ ਮੈਂ ਤੇਰਾ ਨਾਂਅ ਲੈ ਕੇ ਬੁਲਾਉਂਦਾ ਹਾਂ, ਜਿਵੇਂ ਮੋਹ ਮਮਤਾ ਵਿਚ ਭਿੱਜੇ ਮਾਂ-ਬਾਪ ਆਪਣੇ ਪਿਆਰੇ ਬੱਚਿਆਂ ਨੂੰ ਬੁਲਾਉਂਦੇ ਹਨ |
ਮੈਂ ਤੇਰੇ ਹੱਥਾਂ ਦੀਆਂ ਤਲੀਆਂ ਨੂੰ ਚੰੁਮਦਾ ਹਾਂ, ਤੂੰ ਆਪਣਾ ਮੱਥਾ ਮੇਰੇ ਨੇੜੇ ਕਰ, ਮਰੀਅਮ ਹੋਰ ਨੇੜੇ ਕਰ, ਹਾਂ ਇਸ ਤਰ੍ਹਾਂ, ਹਾਂ ਇਸ ਤਰ੍ਹਾਂ | ਮੇਰੇ ਦਿਲ ਵਿਚ ਭਿੰਨੀ-ਭਿੰਨੀ ਖ਼ੁਸ਼ਬੋ ਵਾਲਾ ਸੁੱਚਾ ਗੁਲਾਬ ਦਾ ਫੁੱਲ ਮਹਿਕ ਰਿਹਾ ਏ ਜੋ ਮੈਂ ਤੇਰੇ ਸੋਹਣੇ ਪਿਆਰੇ ਮੱਥੇ 'ਤੇ ਰੱਖ ਦੇਵਾਂ | ਪਿਆਰ ਕਿੰਨਾ ਮਿੱਠਾ ਤੇ ਪਿਆਰਾ ਹੁੰਦੈ, ਜੋ ਖ਼ੁਦ ਆਪਣੇ-ਆਪ ਨੂੰ ਵੇਖ ਕੇ ਸੰਗ-ਸੰਗ ਕੇ ਕੰਬਣ ਲੱਗ ਜਾਂਦੈ | ਮੇਰੀ ਮਹਿਬੂਬਾ ਨੂੰ ਰੱਬ ਮੇਰੇ ਵਾਸਤੇ ਬੱਚਾ ਕੇ ਰੱਖੇ, ਜੋ ਉਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਏ | ਸੱਚਾ ਰੱਬ ਤੇਰੇ ਸੋਹਣੇ ਦਿਲ ਵਿਚ ਫਰਿਸ਼ਤਿਆਂ ਦੇ ਗੀਤ ਭਰ ਦੇਵੇ |

ਆਮੀਨ! -ਜਿਬਰਾਨ |
-ਡਿਸਟਿ੍ਕ ਅਟਾਰਨੀ ਰਿਟਾ: ਐਡਵੋਕੇਟ, 787, ਸੈਕਟਰ-8, ਕਰਨਾਲ |
ਮੋਬਾਈਲ : 98960-49250.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX