ਤਾਜਾ ਖ਼ਬਰਾਂ


ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ
. . .  0 minutes ago
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ ...
ਕਣਕ ਨਾ ਮਿਲਣ ਕਾਰਨ ਲੋਕਾਂ ਨੇ ਡੀਪੂ ਅੱਗੇ ਕੀਤਾ ਰੋਸ ਪ੍ਰਦਰਸ਼ਨ
. . .  4 minutes ago
ਬਾਘਾ ਪੁਰਾਣਾ, 16 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਘਾ ਪੁਰਾਣਾ ਦੇ ਵਾਰਡ ਨੰਬਰ 1 ਵਿਚਲੇ ਡੀਪੂ ...
ਸਿਵਲ ਹਸਪਤਾਲ ਗੁਰਦਾਸਪੁਰ ਦਾ ਲੈਬ ਟੈਕਨੀਸ਼ੀਅਨ ਨੂੰ ਹੋਇਆ ਕੋਰੋਨਾ
. . .  20 minutes ago
ਗੁਰਦਾਸਪੁਰ, 16 ਜੁਲਾਈ (ਆਰਿਫ਼)- ਸਿਵਲ ਹਸਪਤਾਲ ਗੁਰਦਾਸਪੁਰ ਦੀ ਲੈਬ ਅੰਦਰ ਕੰਮ ਕਰਦੇ ਇਕ ਸੀਨੀਅਰ ਲੈਬ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ 'ਚ 8 ਅਹਿਮ ਮਤੇ ਕੀਤੇ ਗਏ ਪਾਸ
. . .  25 minutes ago
ਚੰਡੀਗੜ੍ਹ, 16 ਜੁਲਾਈ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ...
ਨਵਾਂ ਸ਼ਹਿਰ 'ਚ ਦੋ ਡਾਕਟਰਾਂ ਸਮੇਤ 6 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  43 minutes ago
ਨਵਾਂਸ਼ਹਿਰ,16 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖ਼ਾਸ ਕਰ ਕੇ ਨਵਾਂਸ਼ਹਿਰ ਸ਼ਹਿਰੀ ਹਲਕੇ 'ਚ ...
ਸ਼ੇਰਾਂਵਾਲਾ 'ਚ ਚਾਰ ਸਾਲਾ ਬੱਚਾ, ਦਾਦਾ ਅਤੇ ਮਾਂ ਕੋਰੋਨਾ ਪਾਜ਼ੀਟਿਵ
. . .  47 minutes ago
ਮੰਡੀ ਕਿੱਲਿਆਂਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)- ਮਹਾਂਮਾਰੀ ਦੀ ਲਾਗ ਲੰਬੀ ਹਲਕੇ ਦੇ ਪੇਂਡੂ ਖੇਤਰਾਂ 'ਚ ਘਰਾਂ 'ਚ ਵੜ...
ਖਿਲਚੀਆਂ ਪੁਲਿਸ ਵੱਲੋਂ ਪਿਸਤੌਲ ਤੇ ਅਫ਼ੀਮ ਸਮੇਤ 2 ਵਿਅਕਤੀ ਕਾਬੂ
. . .  about 1 hour ago
ਟਾਂਗਰਾ, 16 ਜੁਲਾਈ (ਹਰਜਿੰਦਰ ਸਿੰਘ ਕਲੇਰ) - ਪੁਲਿਸ ਜ਼ਿਲ੍ਹਾ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ...
ਕੋਰੋਨਾ ਕਾਰਨ ਭਾਜਪਾ ਨੇ ਸੂਬੇ 'ਚ ਸਾਰੇ ਰਾਜਨੀਤਿਕ ਪ੍ਰੋਗਰਾਮ 31 ਜੁਲਾਈ ਤਕ ਕੀਤੇ ਮੁਲਤਵੀ
. . .  about 1 hour ago
ਪਠਾਨਕੋਟ, 16 ਜੁਲਾਈ (ਸੰਧੂ /ਚੌਹਾਨ/ਆਸ਼ੀਸ਼ ਸ਼ਰਮਾ)- ਕੋਵੀਡ -19 ਮਹਾਂਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ...
ਕੋਰੋਨਾ ਦਾ ਮਰੀਜ਼ ਨਾ ਲੱਭਣ ਕਾਰਨ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
. . .  about 1 hour ago
ਲਹਿਰਾਗਾਗਾ ਦੇ ਚੇਅਰਮੈਨ ਨੂੰ ਹੋਇਆ ਕੋਰੋਨਾ
. . .  about 1 hour ago
ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)- ਮਾਰਕੀਟ ਕਮੇਟੀ ਲਗਿਰਗਾਗਾ ਦੇ ਚੇਅਰਮੈਨ ਅਤੇ ਪਿੰਡ ਲਹਿਲਾ ਕਲਾਂ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 3 ਹੋਰ ਕੋਰੋਨਾ...
ਲੁਧਿਆਣਾ 'ਚ ਕੋਰੋਨਾ ਦੇ 61 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 1 hour ago
ਲੁਧਿਆਣਾ, 16 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਨਾਲ ਸਬੰਧਿਤ ਅੱਜ ਇੱਕ ਹੋਰ ਮਰੀਜ਼ ਦੀ ਕੋਰੋਨਾ ਨਾਲ....
ਅੰਮ੍ਰਿਤਸਰ 'ਚ ਕੋਰੋਨਾ ਦਾ ਉਛਾਲ, 23 ਹੋਰ ਨਵੇਂ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  about 2 hours ago
ਅੰਮ੍ਰਿਤਸਰ , 16 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦਾ ਮੁੜ ਉਛਾਲ ਆਇਆ ਹੈ। ਇੱਥੇ ਅੱਜ ਇੱਕੋ ਦਿਨ 'ਚ 23 ਨਵੇਂ ਮਾਮਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸਾਹਮਣੇ ਆਏ ਹਨ। ਇਸੇ ਦੇ ਨਾਲ ਹੀ...
ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਕੋਰੋਨਾ ਸੰਬੰਧੀ ਕੀਤੀ ਗਈ ਸੈਂਪਲਿੰਗ ਦੌਰਾਨ ਫ਼ਾਜ਼ਿਲਕਾ ਦੇ ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਪਾਜ਼ੀਟਿਵ...
ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਕੀਤਾ ਨਿਰਧਾਰਿਤ
. . .  about 2 hours ago
ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਨਿਰਧਾਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸੂਬੇ 'ਚ ਨਿੰਮ ਦੇ ਬੂਟੇ ਲਗਾਉਣ ਦਾ ਆਗਾਜ਼
. . .  about 2 hours ago
ਬੇਗੋਵਾਲ, 16 ਜੁਲਾਈ (ਸੁਖਜਿੰਦਰ ਸਿੰਘ)- ਇਸਤਰੀ ਅਕਾਲੀ ਦਲ ਵਲੋਂ ਸੂਬੇ ਭਰ 'ਚ 16 ਤੋਂ 21 ਜੁਲਾਈ ਤੱਕ ਨਿੰਮ ਦੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 220 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਸ਼ਾਹਕੋਟ : ਨਾਰੰਗਪੁਰ ਦੇ ਨੌਜਵਾਨ ਦੀ ਪਤਨੀ ਵੀ ਆਈ ਕੋਰੋਨਾ ਪਾਜ਼ੀਟਿਵ
. . .  about 2 hours ago
ਮਲਸੀਆਂ, 13 ਜੁਲਾਈ (ਅਜ਼ਾਦ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਬਲਾਕ ਦੇ ਪਿੰਡ ਨਾਰੰਗਪੁਰ ਦੇ ਇੱਕ ਨੌਜਵਾਨ ਰਮਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਪਤਨੀ...
ਕੋਰੋਨਾ ਦਾ ਮਰੀਜ਼ ਆਉਣ ਕਾਰਨ ਅੰਮ੍ਰਿਤਸਰ ਦੇ ਓਠੀਆਂ 'ਚ ਦਹਿਸ਼ਤ ਦਾ ਮਾਹੌਲ
. . .  about 2 hours ago
ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਓਠੀਆਂ ਦੇ ਇੱਕ ਮਰੀਜ਼, ਜੋ ਕਿ ਬਿਮਾਰ ਸੀ, ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਉਸ ਦੀ ਕੋਰੋਨਾ ਰਿਪੋਰਟ...
ਬੀ. ਐੱਸ. ਐੱਫ. ਦੇ ਜਵਾਨਾਂ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 27 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 2 hours ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 27 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 5 ਬੀ. ਐੱਸ. ਐੱਫ. ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਦਿੰਦਿਆਂ...
ਜਲਾਲਾਬਾਦ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਜਲਾਲਾਬਾਦ 'ਚ ਅੱਜ ਕੋਰੋਨਾ ਦੇ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ ਦੋ ਮਰਦ, ਚਾਰ ਔਰਤਾਂ ਅਤੇ ਇੱਕ ਦਸ ਸਾਲਾ ਬੱਚਾ ਸ਼ਾਮਲ ਹੈ। ਕੋਰੋਨਾ ਦੇ ਅੱਜ...
ਅੰਮ੍ਰਿਤਸਰ 'ਚ ਨਵੇਂ ਨਿਯੁਕਤ ਹੋਏ ਰਿਜਨਲ ਟਰਾਂਸਪੋਰਟ ਅਥਾਰਿਟੀ ਮੈਡਮ ਜੋਤੀ ਬਾਲਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 3 hours ago
ਅੰਮ੍ਰਿਤਸਰ, 16 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਜ਼ਿਲ੍ਹੇ 'ਚ ਨਵੇਂ ਆਏ ਰਿਜਨਲ ਟਰਾਂਸਪੋਰਟ ਅਥਾਰਿਟੀ ਮੈਡਮ ਜੋਤੀ ਬਾਲਾ ਆਪਣਾ ਚਾਰਜ ਸੰਭਾਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਸ੍ਰੀ ਦਰਬਾਰ...
ਰਾਜਸਥਾਨ ਹਾਈਕੋਰਟ 'ਚ ਟਲੀ ਸਚਿਨ ਪਾਇਲਟ ਖੇਮੇ ਦੀ ਪਟੀਸ਼ਨ 'ਤੇ ਸੁਣਵਾਈ
. . .  about 3 hours ago
ਜੈਪੁਰ, 16 ਜੁਲਾਈ- ਰਾਜਸਥਾਨ ਹਾਈਕੋਰਟ 'ਚ ਸਚਿਨ ਪਾਇਲਟ ਖੇਮੇ ਦੀ ਪਟੀਸ਼ਨ 'ਤੇ ਸੁਣਵਾਈ ਟਲ ਗਈ ਹੈ। ਪਾਇਲਟ ਕੈਂਪ ਦੀ ਇਹ ਮੰਗ ਹੈ ਕਿ ਡਬਲ ਬੈਂਚ ਮਾਮਲੇ ਦੀ ਸੁਣਵਾਈ ਕਰੇ। ਹੁਣ ਰਾਜਸਥਾਨ...
ਏਅਰ ਫਰਾਂਸ 18 ਜੁਲਾਈ ਤੋਂ 1 ਅਗਸਤ ਵਿਚਕਾਰ ਉਡਾਣਾਂ ਦਾ ਕਰੇਗਾ ਸੰਚਾਲਨ
. . .  about 3 hours ago
ਨਵੀਂ ਦਿੱਲੀ, 16 ਜੁਲਾਈ - ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਉਹ ਘੱਟ ਤੋਂ ਘੱਟ 3 ਦੇਸ਼ਾਂ ਫਰਾਂਸ, ਅਮਰੀਕਾ ਤੇ ਜਰਮਨੀ ਨਾਲ ਗੱਲਬਾਤ ਦੇ ਮੁੱਖ ਪੜਾਅ 'ਤੇ ਹੈ। ਏਅਰ ਫਰਾਂਸ 18 ਜੁਲਾਈ ਤੋਂ...
ਵੀਹ ਸਾਲਾਂ ਤੋਂ ਮੋਟਰ ਦੇ ਕੋਠੇ 'ਚ ਰੱਖੇ ਗੁਰੂ ਗ੍ਰੰਥ ਸਾਹਿਬ ਨੂੰ ਲਿਆਂਦਾ ਗੁਰੂ ਘਰ
. . .  about 3 hours ago
ਸੰਘੋਲ, 16 ਜੁਲਾਈ (ਹਰਜੀਤ ਸਿੰਘ ਮਾਵੀ) - ਮਾਮਲਾ ਬਲਾਕ ਖਮਾਣੋਂ ਦੇ ਪਿੰਡ ਖਮਾਣੋਂ ਖ਼ੁਰਦ ਦਾ ਏ ਜਿੱਥੇ ਇੱਕ ਗੁਰਸਿਖ ਵਿਅਕਤੀ ਵਲੋਂ ਪਿੱਛਲੇ ਵੀਹ ਸਾਲਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੋਟਰ ਵਾਲੇ ਕੋਠੇ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ।ਜਿਸ ਨੂੰ ਅੱਜ ਸ਼੍ਰੋਮਣੀ ਅਕਾਲੀ...
ਹੋਰ ਖ਼ਬਰਾਂ..

ਬਹੁਰੰਗ

ਸਦਾ ਚੇਤੇ ਰਹੇਗਾ 'ਸੂਰਮਾ ਭੋਪਾਲੀ' ਜਗਦੀਪ

ਫ਼ਿਲਮੀ ਦੁਨੀਆ ਵਿਚ ਜਦੋਂ ਕਦੀ ਖ਼ਾਨਦਾਨ ਦਾ ਜ਼ਿਕਰ ਹੁੰਦਾ ਹੈ ਤਾਂ ਕਪੂਰ ਖ਼ਾਨਦਾਨ, ਭੱਟ ਖ਼ਾਨਦਾਨ, ਦਿਓਲ ਖ਼ਾਨਦਾਨਾਂ ਆਦਿ ਦਾ ਜ਼ਿਕਰ ਹੋਣਾ ਆਮ ਗੱਲ ਹੈ | ਇਹ ਬਾਲੀਵੁੱਡ ਦੀ ਬੇਇਨਸਾਫ਼ੀ ਕਹੀ ਜਾਵੇਗੀ ਕਿ ਵੱਡੇ ਖ਼ਾਨਦਾਨ ਦੀ ਚਕਾਚੌਾਧ ਵਿਚ ਜ਼ਾਫ਼ਰੀ ਖ਼ਾਨਦਾਨ ਦਾ ਕਿਤੇ ਵੀ ਨਾਂਅ ਨਹੀਂ ਲਿਆ ਜਾਂਦਾ | ਬਾਲੀਵੁੱਡ ਵਿਚ ਜ਼ਾਫ਼ਰੀ ਖ਼ਾਨਦਾਨ ਦੀ ਨੀਂਹ ਜਗਦੀਪ ਵਲੋਂ ਰੱਖੀ ਗਈ ਸੀ | ਜਦੋਂ ਉਹ ਫ਼ਿਲਮ ਸਨਅਤ ਵਿਚ ਆਏ ਸਨ, ਉਦੋਂ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਵੀ ਇਥੇ ਕੰਮ ਕਰੇਗੀ | ਉਨ੍ਹਾਂ ਦੇ ਅਭਿਨੇਤਾ ਬੇਟੇ ਜਾਵੇਦ ਜ਼ਾਫ਼ਰੀ ਦੇ ਸਪੁੱਤਰ ਮੀਜ਼ਾਨ ਜ਼ਾਫ਼ਰੀ ਫ਼ਿਲਮ 'ਮਲਾਲ' ਨਾਲ ਵੱਡੇ ਪਰਦੇ 'ਤੇ ਆਗਮਨ ਕਰ ਚੁੱਕੇ ਹਨ |
ਆਪਣੇ ਬਚਪਨ ਵਿਚ ਹੀ ਫ਼ਿਲਮ ਸਨਅਤ ਨਾਲ ਸਬੰਧ ਜੋੜ ਲੈਣ ਵਾਲੇ ਜਗਦੀਪ ਦਾ ਅਸਲੀ ਨਾਂਅ 'ਸਈਅਦ ਇਸ਼ਤਿਆਕ ਅਹਿਮਦ ਜ਼ਾਫ਼ਰੀ ਸੀ ਅਤੇ ਉਨ੍ਹਾਂ ਦਾ ਜਨਮ ਮੱਧ ਪ੍ਰਦੇਸ਼ ਦੇ ਦਤੀਆ ਵਿਚ ਹੋਇਆ ਸੀ | ਬੀ.ਆਰ. ਚੋਪੜਾ ਦੀ ਫ਼ਿਲਮ 'ਅਫ਼ਸਾਨਾ' ਦੀ ਸ਼ੂਟਿੰਗ ਸਮੇਂ ਐਕਸਟਰਾ ਸਪਲਾਇਰ ਕੁਝ ਬੱਚਿਆਂ ਨੂੰ ਸੈੱਟ 'ਤੇ ਲੈ ਆਇਆ ਅਤੇ ਇਨ੍ਹਾਂ ਵਿਚੋਂ ਇਕ ਜਗਦੀਪ ਸੀ | ਐਕਟਿੰਗ ਦੇ ਨਾਂਅ 'ਤੇ ਉਸ ਨੇ ਸਿਰਫ਼ ਤਾੜੀ ਵਜਾਉਣੀ ਸੀ ਅਤੇ ਰੌਲਾ ਪਾਉਣਾ ਸੀ | ਇਕ ਦਿਨ ਦੇ ਇਸ ਕੰਮ ਲਈ ਉਸ ਨੂੰ ਤਿੰਨ ਰੁਪਏ ਦਿੱਤੇ ਗਏ | ਮੁਫ਼ਤ ਖਾਣਾ ਮਿਲਿਆ, ਸੋ ਵੱਖਰਾ | ਜਗਦੀਪ ਨੂੰ ਇਹ ਕੰਮ ਪਸੰਦ ਆ ਗਿਆ ਕਿਉਂਕਿ ਫੁੱਟਪਾਥ 'ਤੇ ਦਿਨ ਭਰ ਸਾਮਾਨ ਵੇਚ ਕੇ ਉਹ ਇਕ ਜਾਂ ਡੇਢ ਰੁਪਿਆ ਕਮਾਉਂਦਾ ਸੀ ਅਤੇ ਭੁੱਖ ਦੀ ਪ੍ਰੇਸ਼ਾਨੀ ਵੱਖਰੀ ਹੁੰਦੀ | ਉਹ ਬਤੌਰ ਬਾਲ ਕਲਾਕਾਰ ਕੰਮ ਕਰਨ ਲੱਗਾ ਅਤੇ 'ਅਬ ਦਿੱਲੀ ਦੂਰ ਨਹੀਂ', 'ਮੁੰਨਾ', 'ਆਰ ਪਾਰ', 'ਦੋ ਬੀਘਾ ਜ਼ਮੀਨ' ਸਮੇਤ ਹੋਰ ਵੀ ਫ਼ਿਲਮਾਂ ਕੀਤੀਆਂ | 18 ਸਾਲ ਦੀ ਉਮਰ ਵਿਚ ਉਨ੍ਹਾਂ ਨੇ 'ਹਮ ਪੰਛੀ ਏਕ ਡਾਲ ਕੇ' ਵਿਚ ਕੰਮ ਕੀਤਾ ਅਤੇ ਇਸ ਫ਼ਿਲਮ ਵਿਚ ਉਨ੍ਹਾਂ ਦਾ ਅਭਿਨੈ ਦੇਖ ਕੇ ਪੰਡਿਤ ਨਹਿਰੂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣਾ ਨਿੱਜੀ ਸਟਾਫ਼ ਉਨ੍ਹਾਂ ਦੀ ਿਖ਼ਦਮਤ ਵਿਚ ਲਗਾ ਦਿੱਤਾ ਸੀ | ਬਾਲ ਕਲਾਕਾਰ ਤੋਂ ਬਾਅਦ ਅੱਗੇ ਚੱਲ ਕੇ ਉਹ ਕੁਝ ਫ਼ਿਲਮਾਂ ਵਿਚ ਹੀਰੋ ਵੀ ਬਣੇ | 'ਭਾਬੀ', 'ਬਰਖਾ', 'ਬਿੰਦੀਆ' ਆਦਿ ਫ਼ਿਲਮਾਂ ਵਿਚ ਉਹ ਬਤੌਰ ਨਾਇਕ ਆਏ ਪਰ ਜਲਦ ਹੀ ਅਹਿਸਾਸ ਹੋ ਗਿਆ ਕਿ ਉਨ੍ਹਾਂ ਵਿਚ ਨਾਇਕ ਵਾਲੀ ਰੌਹਬਦਾਰ ਸ਼ਖ਼ਤੀਅਤ ਨਾ ਹੋਣ ਤੋਂ ਜ਼ਿਆਦਾ ਅੱਗੇ ਨਹੀਂ ਜਾ ਸਕੇਗਾ | ਸੋ, ਕਾਮੇਡੀਅਨ ਬਣਨ ਬਾਰੇ ਸੋਚਿਆ | 'ਬ੍ਰਹਮਚਾਰੀ' ਵਿਚ ਉਨ੍ਹਾਂ ਦੀ ਕਾਮੇਡੀ ਨੂੰ ਪਸੰਦ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਪਿੱਛੇ ਮੁੜ ਕੇ ਦੇਖਣ ਦੀ ਜ਼ਰੂਰਤ ਨਹੀਂ ਪਈ |
ਤਕਰੀਬਨ ਚਾਰ ਸੌ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਜਗਦੀਪ ਨੂੰ ਤਰਾਨਾ, ਏਜੰਟ ਵਿਨੋਦ, ਸ਼ਹਿਨਸ਼ਾਹ, ਕੁਰਬਾਨੀ, ਸੁਰੱਕਸ਼ਾ, ਤੀਨ ਬਹੂਰਾਨੀਆਂ, ਸਨਮ ਬੇਵਫ਼ਾ, ਚਾਈਨਾ ਗੇਟ, ਅੰਦਾਜ਼ ਅਪਨਾ ਅਪਨਾ ਆਦਿ ਫ਼ਿਲਮਾਂ ਲਈ ਯਾਦ ਕੀਤਾ ਜਾਂਦਾ ਰਹੇਗਾ ਪਰ ਫ਼ਿਲਮ 'ਸ਼ੋਅਲੇ' ਵਿਚ ਉਨ੍ਹਾਂ ਵਲੋਂ ਨਿਭਾਏ ਗਏ ਸੂਰਮਾ ਭੋਪਾਲੀ ਦੇ ਕਿਰਦਾਰ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ |
ਲੇਖਕ ਜੋੜੀ ਸਲੀਮ-ਜਾਵੇਦ ਨੇ ਜਦੋਂ 'ਸ਼ੋਅਲੇ' ਦੀ ਕਹਾਣੀ ਦਾ ਪਹਿਲਾ ਡ੍ਰਾਫ਼ਟ ਲਿਖਿਆ ਸੀ ਉਦੋਂ ਮਹਿਸੂਸ ਕੀਤਾ ਗਿਆ ਫ਼ਿਲਮ ਵਿਚ ਐਕਸ਼ਨ ਬਹੁਤ ਹੈ ਪਰ ਲਾਈਟ ਮੋਮੈਂਟਸ ਨਹੀਂ ਹਨ | ਦਰਸ਼ਕਾਂ ਨੂੰ ਰਾਹਤ ਦੇਣ ਲਈ ਕਹਾਣੀ ਵਿਚ ਸੂਰਮਾ ਭੋਪਾਲੀ, ਅੰਗਰੇਜ਼ਾਂ ਦੇ ਜ਼ਮਾਨੇ ਦੇ ਜੇਲ੍ਹਰ ਤੇ ਹਰੀ ਰਾਮ ਨਾਈ ਦੇ ਕਿਰਦਾਰ ਜੋੜੇ ਗਏ | ਖ਼ੁਦ ਜਾਵੇਦ ਅਖ਼ਤਰ ਨੇ ਇਹ ਕਬੂਲ ਕੀਤਾ ਕਿ ਪਾਤਰ ਚਿੱਤਰਣ ਸਮੇਂ ਸੋਚਿਆ ਨਹੀਂ ਸੀ ਕਿ ਸੂਰਮਾ ਭੋਪਾਲੀ ਲੋਕਾਂ ਨੂੰ ਇਸ ਕਦਰ ਅਪੀਲ ਕਰ ਜਾਵੇਗਾ | ਇਸ ਦਾ ਸਿਹਰਾ ਜਗਦੀਪ ਦੀ ਅਦਾਕਾਰੀ ਨੂੰ ਜਾਣਾ ਚਾਹੀਦਾ ਹੈ |
-0-


ਖ਼ਬਰ ਸ਼ੇਅਰ ਕਰੋ

ਜਦੋਂ ਮਾਧੁਰੀ ਭਾਵੁਕ ਹੋਈ

ਨਿ੍ਤ ਨਿਰਦੇਸ਼ਿਕਾ ਸਰੋਜ ਖਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਜ਼ਿਆਦਾਤਰ ਲੇਖਾਂ ਵਿਚ ਇਹ ਲਿਖਿਆ ਗਿਆ ਸੀ ਕਿ ਸ੍ਰੀਦੇਵੀ, ਮਾਧੁਰੀ ਦੀਕਸ਼ਿਤ, ਮਿਨਾਕਸ਼ੀ ਸ਼ੇਸ਼ਾਦਰੀ ਆਦਿ ਨੂੰ ਸਟਾਰ ਬਣਾਉਣ ਦੇ ਪਿੱਛੇ ਸਰੋਜ ਖਾਨ ਦੇ ਨਿ੍ਤ ਕੌਸ਼ਲ ਦਾ ਵੱਡਾ ਹੱਥ ਸੀ | ਹੁਣ ਖ਼ੁਦ ਮਾਧੁਰੀ ਨੇ ਆਪਣੇ ਸ਼ਬਦਾਂ ਵਿਚ ਆਪਣੀ ਪਸੰਦੀਦਾ ਨਿ੍ਤ ਨਿਰਦੇਸ਼ਿਕਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਸਰੋਜ ਨਾਲ ਆਪਣੇ ਰਿਸ਼ਤਿਆਂ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ |
''ਮੈਂ ਨਿ੍ਤ ਕਰਨਾ ਜਾਣਦੀ ਹਾਂ | ਮੈਂ ਸ਼ਾਸਤਰੀ ਨਿ੍ਤ ਦੀ ਸਿੱਖਿਆ ਲਈ ਹੈ ਪਰ ਨਿ੍ਤ ਵਿਚ ਅਦਾਵਾਂ ਦੀ ਵਰਤੋਂ ਕਦੋਂ ਕਰਨੀ ਹੈ, ਕਿਸ ਤਰ੍ਹਾਂ ਨਿ੍ਤ ਨੂੰ ਖ਼ੂਬਸੂਰਤ ਢੰਗ ਨਾਲ ਪੇਸ਼ ਕਰਨਾ ਹੈ, ਇਹ ਮੈਂ ਸਰੋਜ ਜੀ ਤੋਂ ਸਿੱਖਿਆ | ਮੈਂ ਉਨ੍ਹਾਂ ਨੂੰ ਮਾਸਟਰ ਜੀ ਕਿਹਾ ਕਰਦੀ ਸੀ ਅਤੇ ਉਨ੍ਹਾਂ ਨਾਲ ਹੋਈ ਪਹਿਲੀ ਮੁਲਾਕਾਤ ਮੈਨੂੰ ਬਰਾਬਰ ਯਾਦ ਹੈ | 'ਕਰਮਾ' ਲਈ ਇਕ ਗੀਤ 'ਮੈਂ ਰੱਬ ਸੇ...' ਮੇਰੇ 'ਤੇ ਫ਼ਿਲਮਾਇਆ ਜਾ ਰਿਹਾ ਸੀ ਅਤੇ ਇਸ ਦੇ ਫ਼ਿਲਮਾਂਕਣ ਲਈ ਉਹ ਸੈੱਟ 'ਤੇ ਆਏ ਸੀ | ਇਸ ਗੀਤ 'ਕਰਮਾ' ਵਿਚੋਂ ਕਟ ਦਿੱਤਾ ਗਿਆ ਪਰ 'ਤੇਜਾਬ' ਦੇ 'ਏਕ ਦੋ ਤੀਨ...' ਗੀਤ ਨੇ ਸਾਰੀ ਘਾਟ ਪੂਰੀ ਕਰ ਦਿੱਤੀ | ਇਹ ਗੀਤ ਮੇਰੇ ਕਰੀਅਰ ਦਾ ਅਹਿਮ ਪੜਾਅ ਹੈ | 'ਤੇਜਾਬ' ਤੋਂ ਬਾਅਦ ਫ਼ਿਲਮ-ਦਰ-ਫ਼ਿਲਮ ਸਾਡੇ ਦੋਵਾਂ ਦਾ ਰਿਸ਼ਤਾ ਡੂੰਘਾ ਹੁੰਦਾ ਚਲਾ ਗਿਆ | ਮੈਨੂੰ ਯਾਦ ਹੈ ਜਦੋਂ 'ਬੇਟਾ' ਦੇ ਗੀਤ 'ਧਕ ਧਕ ਕਰਨੇ ਲਗਾ...' 'ਤੇ ਸੈਂਸਰ ਬੋਰਡ ਦੀ ਇਕ ਔਰਤ ਨੇ ਇਤਰਾਜ਼ ਪ੍ਰਗਟ ਕੀਤਾ ਸੀ ਤਾਂ ਉਹ ਸੈਂਸਰ ਟਰਾਇਲ 'ਤੇ ਪਹੁੰਚ ਗਏ ਸੀ ਅਤੇ ਬਹੁਤ ਸੱਭਿਅਕ ਢੰਗ ਨਾਲ ਉਸ ਔਰਤ ਨੂੰ ਗੀਤ ਦੀ ਖ਼ੂਬਸੂਰਤੀ ਬਾਰੇ ਦੱਸਿਆ | ਅਖੀਰ ਉਹ ਗੀਤ ਬਿਨਾਂ ਕੈਂਚੀ ਚੱਲੇ ਪਾਸ ਹੋ ਗਿਆ | ਉਹ ਗੀਤ ਨੂੰ ਲੈ ਕੇ ਡੂੰਘੀ ਸਮਝ ਰੱਖਦੇ ਸੀ ਅਤੇ ਇਸ ਕਾਬਲੀਅਤ ਦੀ ਪਛਾਣ 'ਸੈਲਾਬ' ਦੇ ਗੀਤ 'ਹਮ ਕੋ ਆਜ ਕਲ ਹੈ...' ਦੇ ਫ਼ਿਲਮਾਂਕਣ ਦੌਰਾਨ ਮਿਲ ਗਈ | ਇਸ ਗੀਤ ਵਿਚ ਕੋਰਸ ਦੀ ਵਰਤੋਂ ਬਹੁਤ ਕੀਤੀ ਗਈ ਹੈ | ਉਹ ਸੈੱਟ 'ਤੇ ਆਏ ਅਤੇ ਕੁਝ ਦੇਰ ਤੱਕ ਵਾਰ-ਵਾਰ ਗੀਤ ਸੁਣਦੇ ਰਹੇ ਅਤੇ ਕੁਝ ਸੋਚਦੇ ਰਹੇ | ਫਿਰ ਅਚਾਨਕ ਬੋਲੇ, 'ਚਲੋ ਰੈਡੀ ਹੋ ਜਾਓ | ਅਸੀਂ ਇਸ ਕੋਰਸ ਦੀ ਵਰਤੋਂ ਤੇਰੇ ਫਾਇਦੇ ਲਈ ਕਰਾਂਗੇ |' ਫਿਰ ਜੋ ਉਨ੍ਹਾਂ ਨੇ ਸਟੈੱਪ ਦਿੱਤੇ, ਉਸ ਦੀ ਬਦੌਲਤ ਉਹ ਗੀਤ ਇਕ ਦਰਸ਼ਨੀ ਨਜ਼ਾਰਾ ਬਣ ਕੇ ਪਰਦੇ 'ਤੇ ਉੱਭਰਿਆ | ਜਦੋਂ ਮੈਂ ਪੁੱਛਿਆ ਕਿ 'ਤੁਸੀਂ ਏਨੀ ਜਲਦੀ ਇਸ ਵੱਖਰੇ ਜਿਹੇ ਸਟੈੱਪਸ ਬਾਰੇ ਕਿਵੇਂ ਸੋਚ ਲਿਆ? ਤਾਂ ਕਹਿਣ ਲੱਗੇ, 'ਮੈਂ ਗੀਤ ਨਹੀਂ ਸੁਣ ਰਹੀ ਸੀ, ਮੈਂ ਮਿਊਜ਼ਿਕ ਨੂੰ ਮਹਿਸੂਸ ਕਰ ਰਹੀ ਸੀ | ਮਿਊਜ਼ਿਕ ਨੂੰ ਮਹਿਸੂਸ ਕਰਨ ਨਾਲ ਹੀ ਗੀਤ ਨੂੰ ਗਹਿਰਾਈ ਤੋਂ ਸਮਝਿਆ ਜਾ ਸਕਦਾ ਹੈ |' ਜਦੋਂ 'ਦੇਵਦਾਸ' ਦੇ ਸੈੱਟ 'ਤੇ ਸਾਡਾ ਸਾਥ ਹੋਇਆ ਤਾਂ ਉਦੋਂ 'ਡੋਲਾ ਰੇ ਡੋਲਾ...' ਗੀਤ ਫ਼ਿਲਮਾਇਆ ਜਾਣਾ ਸੀ | ਉਦੋਂ ਮਾਸਟਰ ਜੀ ਨੇ 'ਜਵੈਲਥੀਫ' ਦਾ ਗੀਤ 'ਹੋਂਟੋ ਪੇ ਐਸੀ ਬਾਤ...' ਨੂੰ ਯਾਦ ਕੀਤਾ, ਉਦੋਂ ਉਹ ਸੋਹਨ ਲਾਲ ਜੀ ਦੀ ਸਹਾਇਕ ਹੋਇਆ ਕਰਦੀ ਸੀ ਅਤੇ ਇਹ ਸਿੱਖਿਆ ਸੀ ਕਿ ਕੈਮਰਾ ਜਦੋਂ ਟ੍ਰਾਲੀ 'ਤੇ ਹੋਵੇ ਤਾਂ ਕਿਸ ਤਰ੍ਹਾਂ ਦੇ ਸਟੈੱਪਸ ਜ਼ਿਆਦਾ ਸਹੀ ਰਹਿੰਦੇ ਹਨ | ਆਪਣੇ ਉਸ ਅਨੁਭਵ ਦਾ ਨਿਚੋੜ ਉਨ੍ਹਾਂ ਨੇ ਇਸ ਗੀਤ ਵਿਚ ਪੇਸ਼ ਕੀਤਾ ਅਤੇ ਉਨ੍ਹਾਂ ਦੀ ਕਾਬਲੀਅਤ ਦੀ ਬਦੌਲਤ ਅੱਜ ਵੀ ਇਸ ਗੀਤ ਦਾ ਫ਼ਿਲਮਾਂਕਣ ਤਾਜ਼ਾ ਨਜ਼ਰ ਆਉਂਦਾ ਹੈ | ਮੈਂ ਮਾਸਟਰ ਜੀ ਤੋਂ ਕਈ ਗੱਲਾਂ ਸਿੱਖੀਆਂ | ਉਹ ਅਕਸਰ ਕਿਹਾ ਕਰਦੇ ਸੀ ਕਿ 'ਜੋ ਦਿਲ ਵਿਚ ਹੈ, ਉਹ ਅੱਖਾਂ ਵਿਚ ਦਿਸਣਾ ਚਾਹੀਦਾ ਹੈ |'

ਪੂਜਾ ਹੈਗੜੇ ਆਉਣ ਵਾਲਾ ਸਮਾਂ ਚੰਗਾ ਹੈ

2021 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਰਾਧੇ ਸ਼ਿਆਮ' ਜਿਸ 'ਚ ਪ੍ਰਭਾਸ ਦੇ ਨਾਲ ਪੂਜਾ ਹੈਗੜੇ ਹੈ, ਦੀ ਪਹਿਲੀ 'ਲੁਕ' ਝਲਕ ਆਨਲਾਈਨ ਮੀਡੀਆ 'ਤੇ ਜਾਰੀ ਹੋ ਗਈ ਹੈ | ਪੂਜਾ ਚਾਹੁੰਦੀ ਹੈ ਕਿ 'ਕੋਰੋਨਾ ਕਾਲ' ਢਿੱਲਾ ਹੋ ਜਾਏ ਤੇ ਇਹ ਫ਼ਿਲਮ 'ਆਨਲਾਈਨ' ਨਹੀਂ ਬਲਕਿ ਸਿਨੇਮਾ ਘਰਾਂ 'ਚ ਆਏ | ਇਹ ਫ਼ਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਮਾਲਿਆਲਮ 'ਚ ਵੀ ਆਵੇਗੀ | ਪੂਜਾ ਨੂੰ ਵੱਡਾ ਚਾਅ ਇਸ ਗੱਲ ਦਾ ਹੈ ਕਿ ਫ਼ਿਲਮ ਟੀ-ਸੀਰੀਜ਼ ਦੀ ਹੈ ਤੇ ਨਾਲ ਭਾਗਿਆਸ੍ਰੀ ਜਿਹੇ ਸੀਨੀਅਰ ਕਲਾਕਾਰ ਵੀ ਫ਼ਿਲਮ 'ਚ ਹਨ | ਦੱਖਣ ਦੀ ਇਹ ਪ੍ਰਸਿੱਧ ਹੀਰੋਇਨ ਪਿਛਲੇ ਦਿਨੀਂ ਮੁਸੀਬਤਾਂ ਦੇ ਪਹਾੜ ਹੇਠ ਦੱਬ ਗਈ ਸੀ ਕਿਉਂਕਿ ਇਕ ਤਾਂ ਉਸ ਦਾ ਇੰਸਟਾਗ੍ਰਾਮ ਖਾਤਾ ਅਗਵਾ ਹੋ ਗਿਆ | ਦੂਜਾ ਦੱਖਣ ਦੀ ਹੀਰੋਇਨ ਸਾਮੰਥਾ ਦਾ 'ਮੀਮ' ਆ ਗਿਆ | ਇਸ ਨਾਲ ਪੂਜਾ ਦੇ ਪ੍ਰਸੰਸਕ ਵਿਰੋਧ 'ਚ ਆ ਗਏ | ਆਖਿਰ ਪੂਜਾ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ ਹੈ | ਪੂਜਾ ਦੇ ਸਿਤਾਰੇ ਸਹੀ ਚਲ ਰਹੇ ਹਨ | ਸਲਮਾਨ ਖ਼ਾਨ ਨਾਲ ਵੀ ਉਹ ਫ਼ਿਲਮ ਕਰ ਰਹੀ ਹੈ | ਪੂਜਾ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਹ ਪੰੁਨ-ਦਾਨ ਵੀ ਕਰਦੀ ਰਹਿੰਦੀ ਹੈ | ਕੈਂਸਰ ਪੀੜਤਾਂ ਲਈ ਉਹ ਕੰਮ ਕਰ ਰਹੀ ਹੈ | ਰਿਤਿਕ ਰੋਸ਼ਨ, ਪ੍ਰਭਾਸ ਤੇ ਸਲਮਾਨ ਖ਼ਾਨ ਨਾਲ ਹੀਰੋਇਨ ਵਜੋਂ ਆਉਣ ਦਾ ਅਰਥ ਹੈ ਕਿ ਕੈਟਰੀਨਾ, ਕਰੀਨਾ, ਪਿ੍ਅੰਕਾ ਦੀ ਲੜੀ 'ਚ ਆਉਣ ਨਾਲ ਪੂਜਾ ਦੀ ਟੌਹਰ ਬਾਜ਼ਾਰ ਦੀ ਕੀਮਤ 'ਤੇ ਪ੍ਰਚਾਰ ਵਧਿਆ ਹੈ | ਬਾਕੀ ਕੋਰੋਨਾ ਕਾਲ 'ਚ ਮੰੂਹ 'ਤੇ ਮਾਸਕ ਪਾ ਕੇ 'ਰਾਧੇ ਸ਼ਿਆਮ' ਦਾ ਪੋਸਟਰ ਜਦ ਆਸਾਮ ਪੁਲਿਸ ਨੇ ਆਪਣੇ ਟਵਿੱਟਰ ਹੈਾਡਲ 'ਤੇ ਜਾਰੀ ਕੀਤਾ, ਤਦ ਪੂਜਾ ਹੈਗੜੇ ਨੂੰ ਹੋਰ ਪ੍ਰਚਾਰ ਮਿਲਿਆ ਹੈ | ਸਮਝੋ ਕਿ ਆਉਣ ਵਾਲਾ ਟਾਈਮ ਪੂਜਾ ਦਾ ਹੀ ਹੈ |

-ਸੁਖਜੀਤ ਕੌਰ

'ਰਸ਼ਿਮ ਰਾਕੇਟ' ਵਿਚ ਤਾਪਸੀ ਪੰਨੂੰ

ਮਿਲਖਾ ਸਿੰਘ, ਮੇਰੀ ਕਾਮ, ਮਹਿੰਦਰ ਸਿੰਘ ਧੋਨੀ, ਸੰਦੀਪ ਸਿੰਘ ਆਦਿ ਖਿਡਾਰੀਆਂ 'ਤੇ ਬਣੀਆਂ ਫ਼ਿਲਮਾਂ ਨੂੰ ਟਿਕਟ ਖਿੜਕੀ 'ਤੇ ਸਫਲਤਾ ਹਾਸਲ ਕਰਦਿਆਂ ਦੇਖ ਕੇ ਹੁਣ ਬਾਲੀਵੁੱਡ ਵਿਚ ਖੇਡ 'ਤੇ ਆਧਾਰਿਤ ਫ਼ਿਲਮਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਣ ਲੱਗੀ ਹੈ | ਇਸੇ ਕੜੀ ਵਿਚ ਹੁਣ ਤਾਪਸੀ ਪੰਨੂੰ ਨੂੰ ਫ਼ਿਲਮ 'ਰਸ਼ਿਮ ਰਾਕੇਟ' ਵਿਚ ਤੇਜ਼ ਦੌੜਾਕ ਦੀ ਭੂਮਿਕਾ ਵਿਚ ਚਮਕਾਇਆ ਜਾਵੇਗਾ | ਇਹ ਕਾਲਪਨਿਕ ਕਹਾਣੀ 'ਤੇ ਆਧਾਰਿਤ ਫ਼ਿਲਮ ਹੈ ਅਤੇ ਇਸ ਵਿਚ ਇਹ ਦਿਖਾਇਆ ਜਾਵੇਗਾ ਕਿ ਕੱਛ (ਗੁਜਰਾਤ) ਦੇ ਰੇਗਿਸਤਾਨ ਦੀ ਗਰਮ ਰੇਤ 'ਤੇ ਨੰਗੇ ਪੈਰ ਤੇਜ਼ ਭੱਜਦੀ ਰਸ਼ਿਮ ਕਿਸ ਤਰ੍ਹਾਂ ਤੇਜ਼ ਦੌੜਾਕ ਦੇ ਰੂਪ ਵਿਚ ਰਾਸ਼ਟਰੀ ਪੱਧਰ 'ਤੇ ਆਪਣਾ ਨਾਂਅ ਰੌਸ਼ਨ ਕਰਦੀ ਹੈ | ਅਦਾਕਾਰ ਆਕਾਸ਼ ਖੁਰਾਨਾ ਦੇ ਨਿਰਦੇਸ਼ਕ aਬੇਟੇ ਆਕਰਸ਼ ਖੁਰਾਣਾ ਵਲੋਂ ਇਹ ਫ਼ਿਲਮ ਨਿਰਦੇਸ਼ਿਤ ਕੀਤੀ ਜਾ ਰਹੀ ਹੈ | ਤਾਪਸੀ ਨੂੰ ਦੌੜਾਕ ਦੀ ਸਿੱਖਿਆ ਦੇਣ ਦਾ ਜ਼ਿੰਮਾ ਮੇਲਵਿਨ ਕ੍ਰੈਸਟੋ ਨੂੰ ਸੌਾਪਿਆ ਗਿਆ ਹੈ | ਮੇਲਵਿਨ ਨੇ ਹੀ 'ਭਾਗ ਮਿਲਖਾ ਭਾਗ' ਲਈ ਫਰਾਹਨ ਅਖ਼ਤਰ ਨੂੰ ਸਿੱਖਿਆ ਦਿੱਤੀ ਸੀ |

-ਮੁੰਬਈ ਪ੍ਰਤੀਨਿਧ

ਅਭਿਸ਼ੇਕ ਦੀ ਪਤਨੀ ਬਣੀ ਨਿਤਿਆ ਮੈਨਨ

ਬਤੌਰ ਬਾਲ ਕਲਾਕਾਰ ਦੱਖਣ ਦੀਆਂ ਫ਼ਿਲਮਾਂ ਵਿਚ ਰੁੱਝੀ ਰਹੀ ਨਿਤਿਆ ਮੈਨਨ ਨੇ ਬਾਅਦ ਵਿਚ ਬਤੌਰ ਹੀਰੋਇਨ ਦੱਖਣ ਦੀਆਂ ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਫਿਰ 'ਮਿਸ਼ਨ ਮੰਗਲ' ਰਾਹੀਂ ਹਿੰਦੀ ਫ਼ਿਲਮਾਂ ਵਿਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ | ਹਿੰਦੀ ਫ਼ਿਲਮ ਤੋਂ ਬਾਅਦ ਹੁਣ ਉਹ ਹਿੰਦੀ ਵੈੱਬ ਸੀਰੀਜ਼ ਵਿਚ ਵੀ ਨਜ਼ਰ ਆਉਣ ਵਾਲੀ ਹੈ |
ਨਿਤਿਆ ਨੂੰ ਚਮਕਾਉਂਦੀ ਵੈੱਬ ਸੀਰੀਜ਼ ਦਾ ਨਾਂਅ ਹੈ 'ਬਰੀਦ ਇਨਟੂ ਦ ਸ਼ੈਡੋਜ਼' ਅਤੇ ਇਸ ਵਿਚ ਉਹ ਅਭਿਸ਼ੇਕ ਬੱਚਨ ਦੀ ਪਤਨੀ ਦੀ ਭੂਮਿਕਾ ਨਿਭਾਅ ਰਹੀ ਹੈ | ਅਭਿਸ਼ੇਕ ਦੀ ਵੀ ਇਹ ਪਹਿਲੀ ਵੈੱਬ ਸੀਰੀਜ਼ ਹੈ | ਇਹ ਸੀਰੀਜ਼ ਥਿ੍ਲਰ ਦੇ ਪੁਟ ਵਾਲੀ ਹੈ ਅਤੇ ਇਸ ਵਿਚ ਇਕ ਇਸ ਤਰ੍ਹਾਂ ਦੇ ਪਤੀ-ਪਤਨੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਨ੍ਹਾਂ ਦੀ ਛੇ ਸਾਲਾ ਬੇਟੀ ਅਗਵਾ ਕਰ ਲਈ ਜਾਂਦੀ ਹੈ ਅਤੇ ਉਸ ਨੂੰ ਛੱਡਣ ਦੇ ਬਦਲੇ ਅਗਵਾਕਾਰਾਂ ਵਲੋਂ ਪਤੀ ਨੂੰ ਕਿਸੇ ਦਾ ਖੂਨ ਕਰਨ ਨੂੰ ਕਿਹਾ ਜਾਂਦਾ ਹੈ | ਆਪਣੀ ਬੇਟੀ ਨੂੰ ਉਨ੍ਹਾਂ ਦੇ ਚੁੰਗਲ 'ਚੋਂ ਛੁਡਾਉਣ ਲਈ ਮਾਤਾ-ਪਿਤਾ ਨੂੰ ਕੀ ਕੁਝ ਕਰਨਾ ਪੈ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ |
ਨਿਤਿਆ ਅਨੁਸਾਰ ਜਦੋਂ ਉਹ ਹਿੰਦੀ ਫ਼ਿਲਮਾਂ ਵਿਚ ਆਉਣ ਦੀ ਇੱਛਾ ਰੱਖਦੀ ਸੀ, ਉਦੋਂ ਇਹ ਸੋਚ ਲਿਆ ਸੀ ਕਿ ਉਹ ਕੁਝ ਵੱਖਰਾ ਕਰਕੇ ਦਿਖਾਏਗੀ | ਇਹੀ ਵਜ੍ਹਾ ਸੀ ਕਿ ਉਸ ਨੇ ਆਪਣੀ ਪਹਿਲੀ ਹਿੰਦੀ ਫ਼ਿਲਮ ਉਹ ਚੁਣੀ ਜੋ ਪੁਲਾੜ ਦੇ ਵਿਸ਼ੇ 'ਤੇ ਆਧਾਰਿਤ ਸੀ ਅਤੇ ਹੁਣ ਵੈੱਬ ਸੀਰੀਜ਼ ਵੀ ਉਹ ਚੁਣੀ ਜਿਸ ਵਿਚ ਥਿ੍ਲਰ ਦੇ ਨਾਲ-ਨਾਲ ਇਕ ਮਾਂ ਦੀ ਭਾਵੁਕਤਾ ਵੀ ਹੈ |

ਆਪਣੀ ਮਾਂ ਦੇ ਨਕਸ਼ੇ-ਕਦਮ 'ਤੇ ਈਸ਼ਾ ਦਿਓਲ

ਸੁਪਨ ਸੁੰਦਰੀ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਹਨ | ਈਸ਼ਾ ਤੇ ਆਹਨਾ | ਦੋਵਾਂ ਵਿਚੋਂ ਈਸ਼ਾ ਦੀ ਕਰਨੀ ਦੇਖ ਕੇ ਇਹੀ ਕਹਿਣਾ ਸਹੀ ਰਹੇਗਾ ਕਿ ਉਹ ਆਪਣੀ ਮਾਂ ਦੇ ਨਕਸ਼ੇ-ਕਦਮ 'ਤੇ ਚੱਲਣਾ ਪਸੰਦ ਕਰਦੀ ਹੈ |
ਜਵਾਨੀ 'ਚ ਕਦਮ ਰੱਖਣ ਤੋਂ ਬਾਅਦ ਹੇਮਾ ਮਾਲਿਨੀ ਨੇ ਅਭਿਨੈ ਵੱਲ ਰੁਖ ਕੀਤਾ ਤੇ ਉਸੇ ਤਰਜ਼ 'ਤੇ ਈਸ਼ਾ ਵੀ ਅਭਿਨੈ ਜਗਤ ਵਿਚ ਆ ਗਈ | ਨਾਇਕਾ ਦੇ ਤੌਰ 'ਤੇ ਖ਼ੁਦ ਨੂੰ ਸਥਾਪਤ ਕਰਨ ਤੋਂ ਬਾਅਦ ਹੇਮਾ ਨੇ ਪ੍ਰੇਮ ਵਿਆਹ ਰਚਾਇਆ ਤਾਂ ਈਸ਼ਾ ਨੇ ਵੀ ਭਰਤ ਦੇ ਨਾਲ ਪ੍ਰੇਮ ਵਿਆਹ ਕੀਤਾ | ਹੇਮਾ ਦੋ ਬੇਟੀਆਂ ਦੀ ਮਾਂ ਬਣੀ ਤੇ ਹੁਣ ਈਸ਼ਾ ਵੀ ਦੋ ਬੇਟੀਆਂ ਦੀ ਮਾਂ ਹੈ | ਹੇਮਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਵਿਚ ਅਭਿਨੈ ਕਰਨਾ ਜਾਰੀ ਰੱਖਿਆ ਤੇ ਈਸ਼ਾ ਨੇ ਵੀ ਵਿਆਹ ਤੋਂ ਬਾਅਦ ਅਭਿਨੈ ਤੋਂ ਦੂਰੀ ਨਹੀਂ ਬਣਾਈ | ਕੁਝ ਸਮਾਂ ਪਹਿਲਾਂ ਹੀ ਈਸ਼ਾ ਨੇ ਲਘੂ ਫ਼ਿਲਮ 'ਕੇਕਵਾਕ' ਵਿਚ ਅਭਿਨੈ ਕੀਤਾ ਸੀ |
ਇਨ੍ਹੀਂ ਦਿਨੀਂ ਇਹ ਹੇਮਾ ਪੁੱਤਰੀ ਮਾਂ ਦੇ ਕਿਰਦਾਰ 'ਤੇ ਇਕ ਕਿਤਾਬ ਲਿਖ ਰਹੀ ਹੈ ਅਤੇ ਕਿਤਾਬ ਦਾ ਨਾਂਅ 'ਮਾਮਾ ਮੀਆਂ' ਦੀ ਦਰਜ 'ਤੇ 'ਅੰਮਾ ਮੀਆਂ' ਰੱਖਿਆ ਗਿਆ ਹੈ | ਹੇਮਾ ਆਪਣੀ ਮਾਂ ਜਯਾ ਚੱਕਰਵਰਤੀ ਨੂੰ ਅੰਮਾ ਕਿਹਾ ਕਰਦੀ ਸੀ |Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX