ਤਾਜਾ ਖ਼ਬਰਾਂ


ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 minute ago
ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ 'ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ...
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  about 2 hours ago
ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ) - ਬੀਤੀ ਰਾਤ 9 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਗੋਸ਼ੂ ਪੁੱਤਰ ਸਵ. ਭਗਤ ਸਿੰਘ ਦੇ ਕੋਤਵਾਲੀ ਨਜ਼ਦੀਕ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਅੱਜ ਕੋਤਵਾਲੀ ਨਾਭਾ ਵੱਲੋਂ 174 ਦੀ ਕਾਰਵਾਈ ਕਰ...
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  about 3 hours ago
ਵਾਸ਼ਿੰਗਟਨ, 22 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਧਾਰਮਿਕ ਸੁਤੰਤਰਤਾ ਦਾ ਮੁੱਦਾ ਚੁੱਕਣਗੇ। ਵਾਈਟ ਹਾਊਸ ਨੇ ਇਸ ਸਬੰਧੀ...
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  about 4 hours ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  about 4 hours ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  about 4 hours ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  about 4 hours ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  about 3 hours ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  about 5 hours ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਗੀਤ: ਝੁੱਲ ਵੇ ਤਿਰੰਗਿਆ

ਹੋਰ ਉੱਚਾ ਹੋਰ ਉੱਚਾ,
ਝੁੱਲ ਵੇ ਤਿਰੰਗਿਆ |
ਪੂਜਦੀ ਲੋਕਾਈ ਤੈਨੂੰ,
ਕੁੱਲ ਵੇ ਤਿਰੰਗਿਆ |
ਤੂੰ ਹੀ ਸਾਡਾ ਮਾਣ ਤਾਣ,
ਤੂੰ ਹੀ ਸਾਡੀ ਸ਼ਾਨ |
ਤੇਰੇ ਨਾਲ ਬਣੀ ਹੋਈ,
ਸਾਡੀ ਪਹਿਚਾਣ |
ਮਾਣਦੇ ਆਜ਼ਾਦੀ ਵਾਲੀ,
ਖੁੱਲ੍ਹ ਵੇ ਤਿਰੰਗਿਆ... |
ਰੰਗ ਤੇਰਾ ਕੇਸਰੀ,
ਸਾਧੂਆਂ ਫਕੀਰਾਂ ਦਾ |
ਜਾਨਾਂ ਵਾਰ ਗਏ ਸਭੇ,
ਯੋਧੇ ਸੂਰ-ਬੀਰਾਂ ਦਾ |
ਜਿਨ੍ਹਾਂ ਨੇ ਚੁਕਾਇਆ ਤੇਰਾ,
ਮੁੱਲ ਵੇ ਤਿਰੰਗਿਆ... |
ਹਰਾ ਰੰਗ ਤੇਰਾ ਖੇਤੀ,
ਖਿੜੀ ਹਰਿਆਲੀ ਦਾ |
ਕਣਕਾਂ ਦੇ ਦਾਣਿਆਂ 'ਚ,
ਸਾਂਭੀ ਖ਼ੁਸ਼ਹਾਲੀ ਦਾ |
ਸਰੋ੍ਹਾਆਂ ਦਾ ਰੂਪ ਪੈਂਦਾ,
ਡੁੱਲ੍ਹ ਵੇ ਤਿਰੰਗਿਆ... |
ਚਿੱਟਾ ਰੰਗ ਤੇਰਾ,
ਸੱਚ ਅਮਨ ਅਮਾਨ ਦਾ |

-ਹਰੀ ਕਿ੍ਸ਼ਨ ਮਾਇਰ
398-ਵਿਕਾਸ ਨਗਰ, ਗਲੀ-10, ਪੱਖੋਵਾਲ ਰੋਡ ਲੁਧਿਆਣਾ-141013.
ਮੋਬਾ: 97806-67686


ਖ਼ਬਰ ਸ਼ੇਅਰ ਕਰੋ

ਕਹਾਣੀ: ਪਾਣੀ ਦੇ ਬੁਲਬੁਲੇ

ਮੀਂਹ ਜ਼ੋਰੋ ਜ਼ੋਰ ਪੈ ਰਿਹਾ ਸੀ | ਘਰ ਦੇ ਪਿਛਲੇ ਵਿਹੜੇ ਵਿਚ ਪਾਣੀ ਇੱਕਠਾ ਹੋ ਗਿਆ ਸੀ | ਦੀਪੂ ਦੀ ਨਿਗ੍ਹਾ ਪਾਣੀ ਵਿਚ ਬਣ ਤੇ ਫੁੱਟ ਰਹੇ ਬੁਲਬਿੁਲਆਂ 'ਤੇ ਪਈ | ਇਹ ਬੁਲਬੁਲੇ ਉਸ ਨੂੰ ਬੜੇ ਚੰਗੇ ਲੱਗ ਰਹੇ ਸਨ | ਇੰਨੇ ਨੂੰ ਮਾਤਾ ਜੀ ਵੀ ਰਸੋਈ ਵਿਚੋਂ ਉਸ ਲਈ ਗਰਮਾ ਗਰਮ ਪਕੌੜੇ ਲੈ ਕੇ ਆ ਗਏ | ਪਕੌੜਿਆਂ ਦਾ ਸੁਆਦ ਚਖਦਿਆਂ ਉਸ ਨੇ ਮਾਤਾ ਜੀ ਨੂੰ ਸੁਆਲ ਕੀਤਾ, 'ਮਾਂ, ਇਹ ਬੁਲਬੁਲੇ ਕਿਉਂ ਬਣ ਰਹੇ ਹਨ?'
ਮਾਂ ਨੇ ਦੀਪੂ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ, 'ਦੀਪੂ ਮਿੱਟੀ ਵਿਚ ਵੀ ਹਵਾ ਹੁੰਦੀ ਹੈ | ਜਦੋਂ ਪਾਣੀ ਜ਼ਮੀਨ ਅੰਦਰ ਜਾਂਦਾ ਹੈ ਤਾਂ ਹਵਾ ਵਿਸਥਾਪਿਤ ਹੋ ਕੇ ਸਾਨੂੰ ਬੁਲਬੁਲਿਆਂ ਦੇ ਰੂਪ ਵਿਚ ਦਿਖਾਈ ਦਿੰਦੀ ਹੈ |'
ਦੀਪੂ ਨੇ ਨਾਂਹ ਵਿਚ ਸਿਰ ਹਿਲਾਉਂਦਿਆਂ ਕਿਹਾ, 'ਨਹੀਂ, ਮੈਂ ਤਾਂ ਕਿਤਾਬ ਵਿਚ ਪੜਿ੍ਹਆ ਸੀ ਕਿ ਹਵਾ ਸਾਡੇ ਚਾਰੇ ਪਾਸੇ ਹੁੰਦੀ ਹੈ ਭਾਵ ਵਾਯੂਮੰਡਲ ਵਿਚ, ਫੇਰ ਇਹ ਜ਼ਮੀਨ ਵਿਚ ਕਿਵੇਂ ਆ ਗਈ?'
ਮਾਂ ਹੱਸਦੇ ਹੋਏ ਕਹਿਣ ਲੱਗੀ, 'ਜਿਵੇਂ ਆਪਾਂ ਨੂੰ ਸਾਹ ਲੈਣ ਲਈ ਹਵਾ ਦੀ ਲੋੜ ਹੈ, ਉਸੇ ਤਰ੍ਹਾਂ ਮਿੱਟੀ ਦੇ ਅੰਦਰ ਪਾਏ ਜਾਣ ਵਾਲੇ ਜੀਵ ਅਤੇ ਪੌਦਿਆਂ ਦੀਆਂ ਜੜ੍ਹਾਂ ਨੂੰ ਸਾਹ ਲੈਣ ਲਈ ਹਵਾ ਦੀ ਲੋੜ ਹੈ | ਇਸੇ ਕਰਕੇ ਤਾਂ ਆਪਾਂ ਫ਼ਸਲ ਨੂੰ ਗੋਡੀ ਕਰਦੇ ਹਾਂ ਤਾਂ ਜੋ ਮਿੱਟੀ ਪੋਲੀ ਹੋ ਜਾਵੇ ਤੇ ਬੂਟੇ ਨੂੰ ਲੋੜੀਂਦੀ ਮਾਤਰਾ ਵਿਚ ਹਵਾ ਮਿਲ ਸਕੇ |'
ਆਪਣੀ ਕੁਰਸੀ ਕੋਲ ਕਿੰਨੇ ਸਾਰੇ ਗੰਡੋਏ ਇੱਕਠੇ ਹੋਏ ਦੇਖ ਕੇ ਦੀਪੂ ਡਰ ਗਿਆ, ਤਾਂ ਮਾਂ ਨੇ ਕਿਹਾ, 'ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ, ਇਹ ਤਾਂ ਕਿਸਾਨ ਦੇ ਮਿੱਤਰ ਨੇ, ਜ਼ਮੀਨ ਅੰਦਰ ਰਹਿਣ ਵਾਲੇ ਜੀਵ | ਅੱਜ ਜ਼ਿਆਦਾ ਮੀਂਹ ਪੈਣ ਕਾਰਨ ਮਿੱਟੀ ਵਿਚ ਹਵਾ ਦੀ ਜਗ੍ਹਾ 'ਤੇ ਪਾਣੀ ਭਰ ਗਿਆ ਹੈ ਤੇ ਇਨ੍ਹਾਂ ਜੀਵਾਂ ਨੂੰ ਸਾਹ ਲੈਣ ਵਿਚ ਔਖ ਮਹਿਸੂਸ ਹੋ ਰਹੀ ਹੈ ਤੇ ਸਾਹ ਲੈਣ ਲਈ ਹੀ ਇਹ ਜ਼ਮੀਨ ਤੋਂ ਬਾਹਰ ਆਏ ਹਨ |'
ਗੱਲਾਂ ਸੁਣਦੇ- ਸੁਣਦੇ ਪਲੇਟ ਦੇ ਪਕੌੜੇ ਵੀ ਖ਼ਤਮ ਹੋ ਗਏ ਸਨ | ਮਾਤਾ ਜੀ ਵਾਪਸ ਰਸੋਈ ਵੱਲ ਚਲੇ ਗਏ ਤੇ ਦੀਪੂ ਕਿੰਨੀ ਦੇਰ ਪਾਣੀ ਦੇ ਬੁਲਬੁਲਿਆਂ ਤੇ ਮਿੱਤਰ ਜੀਵ ਗੰਡੋਇਆਂ ਨੂੰ ਵੇਖਦਾ ਰਿਹਾ |

-ਡਾ: ਸੋਨੀਆ ਚਹਿਲ
ਮੋਬਾਈਲ : 74178-73407

ਰਾਸ਼ਟਰੀ ਏਕਤਾ, ਖ਼ੁਸ਼ਹਾਲੀ ਅਤੇ ਸ਼ਾਂਤੀ ਦਾ ਪ੍ਰਤੀਕ: ਤਿਰੰਗਾ ਝੰਡਾ

ਬੱਚਿਓ! ਸਾਡੇ ਦੇਸ਼ ਦੇ ਤਿਰੰਗੇ ਝੰਡੇ ਦੀ ਬੜੀ ਦਿਲਚਸਪ ਕਹਾਣੀ ਹੈ¢ ਇਸ ਝੰਡੇ ਨੂੰ ਪਹਿਲੀ ਵਾਰ 1907 ਈਸਵੀ ਵਿਚ ਕਲਕੱਤਾ (ਅੱਜਕਲ੍ਹ ਕੋਲਕਾਤਾ) ਵਿਖੇ ਹੋਈ ਇਕ ਭਰੀ ਸਭਾ ਵਿਚ ਲਹਿਰਾਇਆ ਗਿਆ ਸੀ¢
ਸੰਨ 1920 ਵਿਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਨੂੰ ਸੁਤੰਤਰ ਕਰਨ ਤੋਂ ਮੁਕਰ ਗਏ ਤਾਂ ਭਾਰਤ ਦੀ ਰਾਜਨੀਤੀ ਵਿਚ ਭਾਰੀ ਪਰਿਵਰਤਨ ਆਇਆ¢ ਇਸ ਗੱਲ ਨੂੰ ਮੁੱਖ ਰੱਖਦਿਆਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ 1920 ਵਿਚ ਨਵੇਂ ਝੰਡੇ ਦੀ ਰਚਨਾ ਕੀਤੀ¢ ਇਸ ਵਿਚ ਤਿੰਨ ਰੰਗ ਦੀਆਂ ਪੱਟੀਆਂ ਸ਼ਾਮਿਲ ਕੀਤੀਆਂ ਗਈਆਂ¢ ਸਭ ਤੋਂ ਉੱਪਰ ਸਫ਼ੈਦ, ਵਿਚਕਾਰ ਹਰੀ ਅਤੇ ਹੇਠਾਂ ਨੀਲੇ ਰੰਗ ਦੀ ਪੱਟੀ ਜੋੜੀ ਗਈ¢ ਇਸ ਝੰਡੇ ਵਿਚ ਸੂਤ ਕੱਤਣ ਵਾਲੇ ਚਰਖੇ ਦਾ ਨਿਸ਼ਾਨ ਵੀ ਬਣਿਆ ਹੋਇਆ ਸੀ¢ ਕੁਝ ਸਮੇਂ ਬਾਅਦ ਹੀ ਇਸ ਝੰਡੇ ਬਾਰੇ ਵੀ ਕੁਝ ਵਿਵਾਦ ਖੜ੍ਹੇ ਹੋ ਗਏ¢ ਇਨ੍ਹਾਂ ਵਿਵਾਦਾਂ ਦੇ ਹੱਲ ਲਈ 1931 ਵਿਚ ਇਸ ਝੰਡੇ ਵਿਚ ਸੋਧ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ¢ ਇਸ ਕਮੇਟੀ ਵਿਚ ਸੱਤ ਮੈਂਬਰ ਸ਼ਾਮਿਲ ਕੀਤੇ ਗਏ¢ ਇਸ ਕਮੇਟੀ ਨੇ ਵੀ ਤਿੰਨ ਰੰਗਾਂ ਵਾਲੇ ਝੰਡੇ ਦੀ ਸਿਫਾਰਸ਼ ਕੀਤੀ¢ ਇਹ ਤਿੰਨ ਰੰਗ ਹੋਰ ਸਨ, ਕੇਸਰੀ, ਸਫ਼ੈਦ ਅਤੇ ਹਰਾ¢ ਝੰਡੇ ਦੀ ਸਭ ਤੋਂ ਉਪਰਲੀ ਪੱਟੀ ਕੇਸਰੀ, ਵਿਚਕਾਰਲੀ ਸਫ਼ੈਦ ਅਤੇ ਹੇਠਲੀ ਹਰੇ ਰੰਗ ਦੀ ਸੀ¢ ਇਸ ਦੀ ਵਿਚਕਾਰਲੀ ਪੱਟੀ 'ਤੇ ਚਰਖਾ ਬਣਿਆ ਹੋਇਆ ਸੀ¢
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਵਾਰ ਫਿਰ ਇਸ ਝੰਡੇ ਵਿਚ ਥੋੜ੍ਹਾ ਜਿਹਾ ਪਰਿਵਰਤਨ ਕੀਤਾ ਗਿਆ¢ ਇਸ ਦੀ ਵਿਚਕਾਰਲੀ ਪੱਟੀ 'ਤੇ ਬਣੇ ਚਰਖੇ ਦੇ ਨਿਸ਼ਾਨ ਦੀ ਥਾਂ ਸਾਰਨਾਥ ਦੀ ਮਸ਼ਹੂਰ ਸ਼ੇਰਾਂ ਵਾਲੀ ਲਾਠ ਵਿਚਲੇ ਅਸ਼ੋਕ ਚੱਕਰ ਨੂੰ ਸ਼ਾਮਿਲ ਕੀਤਾ ਗਿਆ¢
ਬੱਚਿਓ, ਇਸ ਝੰਡੇ ਵਿਚਲੇ ਰੰਗਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ¢ ਕੇਸਰੀ ਰੰਗ ਬੀਰਤਾ ਅਤੇ ਤਿਆਗ ਦਾ, ਸਫ਼ੈਦ ਰੰਗ ਸ਼ਾਂਤੀ, ਸਚਾਈ ਅਤੇ ਪਵਿੱਤਰਤਾ ਦਾ ਅਤੇ ਹਰਾ ਰੰਗ ਵਿਸ਼ਵਾਸ, ਖ਼ੁਸ਼ਹਾਲੀ ਅਤੇ ਹਰਿਆਲੀ ਦਾ ਪ੍ਰਤੀਕ ਹੈ¢ 24 ਲਕੀਰਾਂ ਵਾਲੇ 'ਅਸ਼ੋਕ ਚੱਕਰ' ਦਾ ਭਾਵ ਹੈ ਕਿ ਦੇਸ਼ ਦਿਨ-ਰਾਤ ਉਨਤੀ ਵੱਲ ਵੱਧਦਾ ਰਹੇ¢ ਸੰਵਿਧਾਨ ਸਭਾ ਵਿਚ ਫੈਸਲਾ ਕੀਤਾ ਗਿਆ ਹੈ ਕਿ ਰਾਸ਼ਟਰੀ ਝੰਡੇ ਦਾ ਕੱਪੜਾ ਖਾਦੀ ਦਾ ਹੋਵੇਗਾ¢ 15 ਅਗਸਤ, 1947 ਨੂੰ ਇਹੀ ਤਿਰੰਗਾ ਝੰਡਾ ਕੌਮੀ ਝੰਡੇ ਦੇ ਰੂਪ ਵਿਚ ਦਿੱਲੀ ਵਿਖੇ ਲਹਿਰਾਇਆ ਗਿਆ¢

-ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048. 

ਅਨਮੋਲ ਵਚਨ

• ਜ਼ਿੰਦਗੀ ਦੀ ਲੜਾਈ ਇਕੱਲੇ ਹੀ ਲੜਨੀ ਪੈਂਦੀ ਹੈ ਕਿਉਂਕਿ ਲੋਕ ਸਿਰਫ਼ ਤਸੱਲੀ ਦਿੰਦੇ ਹਨ, ਸਾਥ ਨਹੀਂ |
• ਜਦੋਂ ਤੱਕ ਤੁਸੀਂ ਜੋ ਕਰ ਰਹੇ ਹੋ, ਉਸ ਨੂੰ ਪਸੰਦ ਨਹੀਂ ਕਰਦੇ, ਉਦੋਂ ਤੱਕ ਤੁਸੀਂ ਸਫ਼ਲਤਾ ਨਹੀਂ ਪਾ ਸਕਦੇ |
• ਦਿਲ ਦੀ ਗੱਲ ਸਾਫ਼-ਸਾਫ਼ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਦੱਸਣ 'ਤੇ ਫ਼ੈਸਲੇ ਹੁੰਦੇ ਹਨ ਨਾ ਦੱਸਣ 'ਤੇ ਫਾਸਲੇ |
• ਮਿੱਠਾ ਝੂਠ ਬੋਲਣ ਨਾਲੋਂ ਚੰਗਾ ਹੈ, ਕੌੜਾ ਸੱਚ ਬੋਲਿਆ ਜਾਵੇ, ਇਸ ਨਾਲ ਤੁਹਾਨੂੰ ਸੱਚੇ ਦੁਸ਼ਮਣ ਤਾਂ ਜ਼ਰੂਰ ਮਿਲਣਗੇ ਪਰ ਝੂਠੇ ਦੋਸਤ ਨਹੀਂ |
• ਹੌਸਲਾ ਹੋਣਾ ਚਾਹੀਦਾ ਹੈ, ਜ਼ਿੰਦਗੀ ਤਾਂ ਕਿਤੇ ਵੀ ਸ਼ੁਰੂ ਹੋ ਸਕਦੀ ਹੈ |
• ਤਨ ਜਿੰਨਾ ਘੰੁਮਦਾ ਰਹੇ ਓਨਾ ਹੀ ਤੰਦਰੁਸਤ ਰਹਿੰਦਾ ਹੈ ਤੇ ਮਨ ਜਿੰਨਾ ਸਥਿਰ ਰਹੇ ਓਨਾ ਹੀ ਤੰਦਰੁਸਤ ਰਹਿੰਦਾ ਹੈ |
• ਬਜ਼ੁਰਗਾਂ ਦੇ ਨਾਲ ਚੰਗਾ ਵਿਵਹਾਰ ਨਾ ਕਰਦੇ ਵਕਤ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਵੀ ਇਕ ਦਿਨ ਬਜ਼ੁਰਗ ਹੋਵਾਂਗੇ |

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ (ਰੋਪੜ) |
ਮੋਬਾਈਲ : 95018-10181.

ਚੁਟਕਲੇ

• ਰਾਜੀਵ (ਡਰਾਈਵਰ ਨੂੰ )-ਟੈਕਸੀ ਵਾਲੇ ਜ਼ਰਾ ਜਲਦੀ ਚਲੋ ਨਹੀਂ ਤਾਂ ਮੇਰਾ ਚਿੱਤਰਹਾਰ ਨਿਕਲ ਜਾਵੇਗਾ |
ਡਰਾਈਵਰ-ਜੇਕਰ ਮੈਂ ਜ਼ਿਆਦਾ ਤੇਜ਼ ਚਲਾਵਾਂਗਾ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਅਤੇ ਮੇਰੇ ਚਿੱਤਰਾਂ 'ਤੇ ਹਾਰ ਚੜ੍ਹ ਜਾਣ |
• ਇਕ ਔਰਤ ਦੁਕਾਨਦਾਰ ਦੇ ਕੋਲ ਜਾ ਕੇ ਬੋਲੀ, 'ਸੇਠ ਜੀ ਤੁਸੀਂ ਕੱਲ੍ਹ ਸਾਬਣ ਬਹੁਤ ਘਟੀਆ ਦਿੱਤਾ, ਕੱਪੜਿਆਂ ਨੂੰ ਲਾਉਣ ਨਾਲ ਬਿਲਕੁਲ ਨਹੀਂ ਘਸਿਆ |'
ਦੁਕਾਨਦਾਰ-ਭੈਣ ਜੀ, ਪਰ ਕੱਲ੍ਹ ਮੈਂ ਤੁਹਾਨੂੰ ਪਨੀਰ ਵੀ ਤਾਂ ਦਿੱਤਾ ਸੀ |
ਔਰਤ-ਔਹ... ਮੈਂ ਤਾਂ ਹੁਣ ਸਮਝੀ ਕਿ ਕੱਲ੍ਹ ਸੰਨੀ ਦੇ ਡੈਡੀ ਦੇ ਮੰੂਹ ਵਿਚੋਂ ਖਾਣਾ ਖਾਂਦੇ ਸਮੇਂ ਝੱਗ ਕਿਉਂ ਨਿਕਲ ਰਹੀ ਸੀ |
• ਅਧਿਆਪਕ (ਡਾਕਟਰ ਨੂੰ )-ਤੁਸੀਂ ਕਿਹਾ ਸੀ ਕਿ ਸ਼ਰਾਬ ਸਿਰਫ਼ ਮਹੀਨੇ ਵਿਚ ਇਕ ਵਾਰ ਲੈਣੀ ਹੈ | ਮੈਂ ਉਸ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ |
ਡਾਕਟਰ (ਹੈਰਾਨੀ ਨਾਲ)-ਮਾਸਟਰ ਜੀ ਤੁਹਾਡੇ ਜਿਹੇ ਸ਼ਰਾਬੀ ਲਈ ਇਹ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ ਪਰ ਇਹ ਸੰਭਵ ਕਿਵੇਂ ਹੋਇਆ?
ਅਧਿਆਪਕ-ਬਸ ਕੁਝ ਨਹੀਂ | ਮੈਂ ਪੂਰੇ ਮਹੀਨੇ ਦਾ ਸਟਾਕ ਇਕ ਵਾਰ ਹੀ ਖਰੀਦ ਲਿਆ |

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ |
ਮੋਬਾਈਲ : 98140-97917.

ਬਾਲ ਸਾਹਿਤ

ਸਫ਼ਰ ਸੋਚਾਂ ਦਾ
(ਵਾਰਤਕ ਸੰਗ੍ਰਹਿ)
ਲੇਖਿਕਾ : ਡਾ: ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਸਾਂਝੀ ਸੁਰ ਪਬਲੀਕੇਸ਼ਨਜ਼ ਰਾਜਪੁਰਾ
ਪੰਨੇ : 112, ਮੁੱਲ : 200 ਰੁਪਏ
ਸੰਪਰਕ : 81958-05111

ਹਥਲੀ ਪੁਸਤਕ 'ਸਫ਼ਰ ਸੋਚਾਂ ਦਾ' ਡਾ: ਸਤਿੰਦਰਜੀਤ ਕੌਰ ਬੁੱਟਰ ਦੀ ਪੰਜਵੀਂ ਪੁਸਤਕ ਹੈ | ਕਿੱਤੇ ਵਜੋਂ ਉਹ ਪੰਜਾਬੀ ਵਿਸ਼ੇ ਦੇ ਲੈਕਚਰਾਰ ਹਨ | ਇਸ ਵਾਰਤਕ ਪੁਸਤਕ ਵਿਚ ਉਨ੍ਹਾਂ 600 ਵਿਚਾਰ ਪੰਜਾਬੀ ਭਾਸ਼ਾ ਵਿਚ ਅਤੇ ਸਾਢੇ ਪੰਜ ਸੌ ਅੰਗਰੇਜ਼ੀ ਭਾਸ਼ਾ ਵਿਚ ਦਰਜ ਕੀਤੇ ਹਨ ਜੋ ਗਿਆਨ-ਵਰਧਕ ਹਨ | ਅਣਮੋਲ ਵਿਚਾਰ ਸਿਆਣੇ ਲੋਕਾਂ ਦਾ ਉਮਰ ਭਰ ਦਾ ਤਜਰਬਾ ਬਿਆਨ ਕਰਦੇ ਹਨ | ਆਪਣੀ ਜ਼ਿੰਦਗੀ ਦੇ ਸਫ਼ਰ ਵਿਚ ਜਿਨ੍ਹਾਂ ਦੁੱਖ-ਤਕਲੀਫ਼ਾਂ 'ਚੋਂ ਨਿਕਲ ਕੇ ਉਹ ਆਉਂਦੇ ਹਨ, ਉਨ੍ਹਾਂ ਦੇ ਆਧਾਰ 'ਤੇ ਹੀ ਉਹ ਦੂਜਿਆਂ ਦੀ ਅਗਵਾਈ ਲਈ ਆਪਣੇ ਵਿਚਾਰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਬਾਰੇ ਪ੍ਰਗਟ ਕਰਦੇ ਹਨ |
ਡਾ: ਸਤਿੰਦਰਜੀਤ ਕੌਰ ਬੁੱਟਰ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ 'ਚੋਂ ਉੱਭਰੇ ਵਿਚਾਰਾਂ ਨੂੰ ਇਕੱਠੇ ਕਰ ਕੇ ਪੁਸਤਕ ਦੇ ਰੂਪ ਵਿਚ ਪੇਸ਼ ਕਰਨ ਦਾ ਚੰਗਾ ਉਪਰਾਲਾ ਕੀਤਾ ਹੈ | ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ੁਭ ਵਿਚਾਰ ਬੇਹੱਦ ਅਨਮੋਲ ਹਨ | ਪਾਠਕ ਨੂੰ ਅਜਿਹੀਆਂ ਮਿਆਰੀ ਪੁਸਤਕਾਂ ਪੜ੍ਹਨ ਲਈ ਪ੍ਰੇਰਦੀਆਂ ਹਨ | ਉਨ੍ਹਾਂ ਦੇ ਜੀਵਨ-ਪੰਧ ਵਿਚ ਉਹ ਸਹੀ ਰਾਹ ਦਸੇਰਾ ਬਣਨ ਦੇ ਯੋਗ ਹੁੰਦੀਆਂ ਹਨ ਕਿਉਂਕਿ ਵਧੀਆ ਸਾਹਿਤ ਪੜ੍ਹਨ-ਸੁਣਨ ਨਾਲ ਹੀ ਮਨੁੱਖ ਵਿਚ ਚੰਗੀ ਸੋਚ ਅੰਗੜਾਈ ਲੈਂਦੀ ਹੈ |
'ਵਿਚਾਰਾਂ ਨੂੰ ਪੜ੍ਹ ਕੇ ਬਦਲਾਅ ਨਹੀਂ ਆਉਂਦਾ,
ਬਲਕਿ ਵਿਚਾਰਾਂ 'ਤੇ ਚੱਲ ਕੇ ਆਉਂਦਾ ਹੈ |' (175/27)
ਸਫ਼ਰ ਸੋਚਾਂ ਦਾ ਡਾ: ਬੁੱਟਰ ਦਾ ਇਸ ਵਿਸ਼ੇ 'ਤੇ ਨਿਵੇਕਲਾ ਯਤਨ ਹੈ, ਜਿਸ ਨੂੰ ਜੀ ਆਇਆਂ ਕਹਿਣਾ ਬਣਦਾ ਹੈ | ਉਮੀਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਭਵਿੱਖ ਵਿਚ ਵੀ ਪੰਜਾਬੀ ਮਾਂ-ਬੋਲੀ ਲਈ ਆਪਣਾ ਸਿਰਜਣਾਤਮਿਕ ਸਫ਼ਰ ਜਾਰੀ ਰੱਖਣਗੇ |

-ਹਰਜਿੰਦਰ ਸਿੰਘ
ਮੋਬਾਈਲ : 98726-60161

ਬਾਲ ਗੀਤ: ਪਛਤਾਵਾ

ਪੜ੍ਹਦੇ ਨੇ ਜੋ
ਮੰਨਦੇ ਕਹਿਣਾ |
ਉਨ੍ਹਾਂ ਨੇ
ਅੱਗੇ ਹੀ ਰਹਿਣਾ |
ਜਿਹੜੇ ਨੇ,
ਕੰਨੀ ਕਤਰਾਉਂਦੇ |
ਸਮਾਂ ਲੰਘਣ 'ਤੇ,
ਰਹਿੰਦੇ ਰੋਂਦੇ |
ਪੜ੍ਹ ਲੈਂਦੇ ਤਾਂ,
ਚੰਗੇ ਰਹਿੰਦੇ |
ਪੁੱਛਣ 'ਤੇ,
ਅਕਸਰ ਨੇ ਕਹਿੰਦੇ |

-ਕਮਲਜੀਤ ਨੀਲੋਂ
ਨੀਲੋਂ ਕਲਾਂ (ਲੁਧਿਆਣਾ) | ਮੋਬਾ: 94174-68668

ਦੁਨੀਆ ਦੀ ਸਭ ਤੋਂ ਵੱਡੀ ਫਰੇਮ ਬਿਲਡਿੰਗ

ਬੱਚਿਓ, ਅਸੀਂ ਸਾਰੇ ਆਪਣੇ ਘਰ ਦੀਆਂ ਕੰਧਾਂ 'ਤੇ ਪਰਿਵਾਰ, ਰਿਸ਼ਤੇਦਾਰਾਂ ਜਾਂ ਸਕੂਲ ਦੇ ਮਿੱਤਰਾਂ ਦੀ ਗਰੁੱਪ ਫੋਟੋ ਚੰਗੇ ਜਿਹੇ ਫਰੇਮ ਵਿਚ ਲਗਾਉਂਦੇ ਹਾਂ | ਜੋ ਫੋਟੋ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਦਿੰਦਾ ਹੈ | ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਏਸ਼ੀਆਈ ਦੇਸ਼ ਯੂ.ਏ.ਈ. (ਯੂਨਾਈਟਿਡ ਅਰਬ ਅਮੀਰਾਤ) ਵਿਚ ਇਕ ਇਹੋ ਜਿਹੀ ਬਿਲਡਿੰਗ ਬਣਾਈ ਗਈ ਹੈ, ਜਿਸ ਦਾ ਆਕਾਰ ਫੋਟੋ ਵਰਗਾ ਹੈ |
ਇਹ ਵੱਡੀ ਫਰੇਮ ਵਾਲੀ ਬਿਲਡਿੰਗ ਯੂ.ਏ.ਈ.ਦੇ ਸ਼ਹਿਰ ਡੁਬਈ ਸ਼ਹਿਰ ਦੇ ਜ਼ਾਬੀਲ ਪਾਰਕ ਵਿਚ ਸਥਿਤ ਹੈ | ਇਹ ਦੁਨੀਆ ਦੀ ਸਭ ਤੋਂ ਵੱਡੀ ਫੋਟੋ ਫਰੇਮ ਵਾਲੀ ਬਿਲਡਿੰਗ ਹੈ | ਸਾਲ 2009 ਵਿਚ ਡੁਬਈ ਫਰੇਮ ਬਿਸੇਨਗਰੁੱਪ ਏਲੀਵੇਟਰ ਇੰਟਰਨੈਸ਼ਨਲ ਰਾਹੀ ਡੁਬਈ ਫਰੇਮ ਬਣਾਉਣ ਦੇ ਲਈ ਇਕ ਮੁਕਾਬਲਾ ਹੋਇਆ | ਇਸ ਵਿਚ ਫਰਨਾਡੋ ਡੇਨਿਸ ਦੇ ਡਿਜ਼ਾਈਨ ਨੂੰ ਜੇਤੂ ਐਲਾਨਿਆ ਗਿਆ | ਬਾਅਦ ਵਿਚ ਇਸੇ ਡਿਜ਼ਾਈਨ ਦੇ ਆਧਾਰ 'ਤੇ ਬਿਲਡਿੰਗ ਨੂੰ ਬਣਾਇਆ ਗਿਆ |
ਡੁਬਈ ਫਰੇਮ ਗੋਲਡਨ ਥੀਮ 'ਤੇ ਬਣਿਆ ਹੈ | ਇਸ ਦੇ ਲਈ 15,000 ਸਕਵਾਇਰ ਮੀਟਰ ਦੇ ਗੋਲਡ ਸਟੇਨਲੇਸ ਸਟੀਲ ਦਾ ਇਸਤੇਮਾਲ ਹੋਇਆ ਹੈ | ਇਸ ਬਿਲਡਿੰਗ ਦੀ ਕੁੱਲ ਉੱਚਾਈ ਲਗਪਗ 150 ਮੀਟਰ ਹੈ | ਮਤਲਬ 50 ਮੰਜ਼ਿਲਾ ਬਿਲਡਿੰਗ ਦੇ ਬਰਾਬਰ | ਇਸ ਦੀ ਚੌੜਾਈ 93 ਮੀਟਰ ਹੈ | ਇਸ ਦੇ ਨਿਰਮਾਣ ਵਿਚ 9,900 ਘਣ ਮੀਟਰ ਕੰਕਰੀਟ ਅਤੇ 2,000 ਟਨ ਸਟੀਲ ਦਾ ਇਸਤੇਮਾਲ ਹੋਇਆ ਹੈ |
ਡੁਬਈ ਫਰੇਮ ਦੇ ਗਰਾਊਾਡ ਫਲੋਰ 'ਤੇ ਇਕ ਅਜਾਇਬ ਘਰ ਹੈ, ਨਾਲ ਹੀ ਸਾਲ 2050 ਨੂੰ ਇਮੇਜਿਨ ਕਰਾਉਂਦੀ ਫਿਊਚਰ ਗੈਲਰੀ ਹੈ | ਫਰੇਮ ਦੇ ਸਭ ਤੋਂ ਉੱਪਰ ਲਟਕੇ ਹਿੱਸੇ ਦਾ ਨਾਂਅ ਸਕਾਈ ਬਿ੍ਜ ਹੈ | ਇਸ ਦੀ ਕੁੱਲ ਲੰਬਾਈ 93 ਮੀਟਰ ਹੈ | ਇਹ ਸਕਾਈ ਬਿ੍ਜ ਦੋ ਟਾਵਰਾਂ ਨੂੰ ਆਪਸ ਵਿਚ ਜੋੜਦੀ ਹੈ | ਸਕਾਈ ਬਿ੍ਜ ਤੋਂ 360 ਡਿਗਰੀ ਵਾਯੂ ਤੋਂ ਪੂਰੇ ਡੁਬਈ ਨੂੰ ਦੇਖਿਆ ਜਾ ਸਕਦਾ ਹੈ |
ਸਕਾਈ ਬਿ੍ਜ ਦੇ ਇਕ ਹਿੱਸੇ ਵਿਚ ਚਮਕਦਾਰ ਕੱਚ ਲਗਾਇਆ ਗਿਆ ਹੈ | ਜਿਉਂ ਹੀ ਕੋਈ ਸੈਲਾਨੀ ਇਸ 'ਤੇ ਤੁਰਦਾ ਹੈ ਤਾਂ ਕੱਚ ਪਾਰਦਰਸ਼ੀ ਹੋ ਜਾਂਦਾ ਹੈ, ਜਿਸ ਨਾਲ ਤੁਰਨ ਵਾਲੇ ਨੂੰ ਇਹੋ ਜਿਹਾ ਅਨੁਭਵ ਹੁੰਦਾ ਹੈ ਕਿ ਉਹ ਹਵਾ ਵਿਚ ਚਲ ਰਿਹਾ ਹੈ |

-ਪਿੰਡ ਰਾਮਗੜ੍ਹ, ਡਾ: ਫਿਲੌਰ, ਜ਼ਿਲ੍ਹਾ ਜਲੰਧਰ-144410.
ਮੋਬਾਈਲ : 094631-61691.

ਬਾਲ ਕਵਿਤਾ: ਮੇਰੀ ਪਤੰਗ

ਇਹ ਹੈ ਮੇਰੀ ਪਿਆਰੀ ਪਤੰਗ¢
ਲਾਲ ਤੇ ਪੀਲ਼ਾ ਇਸ ਦਾ ਰੰਗ¢
ਪਾਪਾ ਜੀ ਨੇ ਬਣਾ ਕੇ ਦਿੱਤੀ
ਆਪ ਤਲ਼ਾਮਾ ਪਾ ਕੇ ਦਿੱਤੀ
ਸਾਥੀ ਰਹਿਗੇ ਦੇਖ ਕੇ ਦੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਤੁਣਕਾ ਮਾਰਾਂ ਖ਼ੁਸ਼ ਹੋ ਜਾਵੇ
ਮਸਤੀ ਵਿਚ ਝੂਮਦੀ ਜਾਵੇ
ਲੱਗ ਜਾਣ ਜਿਉਂ ਇਹਦੇ ਫੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਵਿਚ ਅਸਮਾਨੀਂ ਉੱਡਦੀ ਜਾਵੇ
ਬੱਦਲ਼ਾਂ ਦੇ ਵਿਚ ਇਹ ਲੁਕ ਜਾਵੇ
ਗੱਲਾਂ ਕਰੇ ਹਵਾਵਾਂ ਸੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਖੁੱਲੇ ਮੈਦਾਨ ਦੇ ਵਿਚ ਚੜਾਵਾਂ
ਬਸੰਤ ਰੁੱਤ ਦਾ ਆਨੰਦ ਉਠਾਵਾਂ
ਭਰ ਕੇ ਮਨ ਦੇ ਵਿਚ ਉਮੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਚਾਇਨਾ ਡੋਰ ਕਦੇ ਨਾ ਲਿਆਵਾਂ
ਸਾਥੀਆਂ ਨੂੰ ਵੀ ਇਹ ਸਮਝਾਵਾਂ
ਪੰਛੀ ਨਾ ਲਿਪਟਜੇ ਇਹਦੇ ਸੰਗ
ਇਹ ਹੈ ਮੇਰੀ ਪਿਆਰੀ ਪਤੰਗ¢
ਲਾਲ ਤੇ ਪੀਲ਼ਾ ਇਸਦਾ ਰੰਗ¢

-ਰਜਵੰਤ ਕੌਰ ਢੋਲਣਮਾਜਰਾ
ਮੋਬਾਈਲ : 9914198516

ਬਾਲ ਨਾਵਲ-16: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਮਾਨ ਰੱਖਣ ਤੋਂ ਬਾਅਦ ਸੁਖਮਨੀ ਨੂੰ ਥੋੜ੍ਹੀ ਸ਼ਾਂਤੀ ਹੋ ਗਈ | ਉਸ ਨੂੰ ਪਤਾ ਸੀ ਕਿ ਹੁਣ ਦਸ-ਪੰਦਰਾਂ ਮਿੰਟਾਂ ਵਿਚ ਤੁਰ ਹੀ ਪਵਾਂਗੇ |
ਰਹਿਮਤ ਚਾਹ ਬਣਾ ਕੇ ਲੈ ਆਈ | ਸਾਰਿਆਂ ਨੇ ਜਦੋਂ ਚਾਹ ਪੀ ਲਈ ਤਾਂ ਇੰਦਰਪ੍ਰੀਤ ਨੇ ਸੁਖਮਨੀ ਨੂੰ ਛੇੜਦਿਆਂ ਕਿਹਾ, 'ਅਸੀਂ ਕਦੋਂ ਦੇ ਚਾਹ ਪੀ ਕੇ ਤਿਆਰ ਬੈਠੇ ਹਾਂ | ਸੁਖਮਨੀ, ਹੁਣ ਤੂੰ ਦੇਰ ਨਾ ਕਰਾ |'
ਸੁਖਮਨੀ ਨੂੰ ਹੁਣ ਤੱਕ ਪਾਪਾ ਦੀ ਸ਼ਰਾਰਤ ਦਾ ਪਤਾ ਲੱਗ ਗਿਆ ਲੱਗਦਾ ਸੀ | ਉਸ ਨੇ ਵੀ ਬੜੇ ਪਿਆਰ ਨਾਲ ਕਿਹਾ, 'ਸੌਰੀ ਪਾਪਾ, ਹਮੇਸ਼ਾ ਵਾਂਗ ਮੈਂ ਅੱਜ ਵੀ ਤੁਹਾਨੂੰ ਲੇਟ ਕਰਾ ਦਿੱਤੈ |'
ਸੁਖਮਨੀ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ | ਹੱਸਦਿਆਂ-ਹੱਸਦਿਆਂ ਹੀ ਰਹਿਮਤ ਘਰ ਬੰਦ ਕਰਨ ਲੱਗ ਪਈ ਅਤੇ ਬਾਕੀ ਸਾਰੇ ਬਾਹਰ ਕਾਰਾਂ ਕੋਲ ਆ ਗਏ |
ਰਹਿਮਤ ਜੰਦਰੇ ਲਗਾ ਕੇ ਬਾਹਰ ਆਈ ਤਾਂ ਬੱਚੇ ਕਹਿਣ ਲੱਗੇ, 'ਅਸੀਂ ਸਾਰਿਆਂ ਨੇ ਇਕੱਠੇ ਬੈਠਣਾ ਹੈ |'
'ਠੀਕ ਐ, ਠੀਕ ਐ, ਤੁਸੀਂ ਚਾਰੇ ਮੇਰੇ ਨਾਲ ਚਲੋ | ਅਸੀਸ ਆਪਣੀ ਦੀਦੀ ਕੋਲ ਬੈਠ ਜਾਏਗੀ', ਜਗਮੀਤ ਨੇ ਬੱਚਿਆਂ ਦਾ ਮੂਡ ਵੇਖਦੇ ਹੋਏ ਕਿਹਾ |
ਸਾਰਿਆਂ ਨੂੰ ਇਹ ਗੱਲ ਪਸੰਦ ਆਈ | ਸੁਖਮਨੀ-ਨਵਰਾਜ ਆਪਣੇ ਮਾਸੜ ਜੀ ਦੀ ਕਾਰ ਵਿਚ ਜੀਤੀ-ਪੰਮੀ ਦੇ ਨਾਲ ਬੈਠ ਗਏ | ਅਸੀਸ ਆਪਣੀ ਦੀਦੀ ਅਤੇ ਜੀਜਾ ਜੀ ਦੀ ਕਾਰ ਵਿਚ ਬੈਠ ਗਈ | ਦੋਵੇਂ ਕਾਰਾਂ ਅੱਗੜ-ਪਿੱਛੜ ਪਿੰਡ ਵਲ ਤੁਰ ਪਈਆਂ |
ਕਾਰ ਚਲਦਿਆਂ ਹੀ ਰਹਿਮਤ ਦੇ ਮੋਬਾਈਲ ਦੀ ਘੰਟੀ ਵੱਜਣ ਲੱਗੀ | ਪਰਸ ਵਿਚੋਂ ਮੋਬਾਈਲ ਕੱਢ ਕੇ ਵੇਖਿਆ, ਪਾਪਾ ਦਾ ਫ਼ੋਨ ਸੀ, 'ਸਤਿ ਸ੍ਰੀ ਅਕਾਲ, ਪਾਪਾ ਜੀ |'
'ਸਤਿ ਸ੍ਰੀ ਅਕਾਲ | ਤੁਸੀਂ ਅਜੇ ਤੱਕ ਪਹੁੰਚੇ ਨਹੀਂ | ਅਸੀਂ ਤੁਹਾਡੇ ਸਾਰਿਆਂ ਦੀ ਕਦੋਂ ਦੀ ਉਡੀਕ ਕਰ ਰਹੇ ਹਾਂ | ਅਜੇ ਕਿੰਨੀ ਕੁ ਦੇਰ ਹੋਰ ਲੱਗਣੀ ਐ?'
'ਬਸ ਹੁਣੇ ਹੀ ਤੁਰੇ ਹਾਂ, ਪਾਪਾ ਜੀ |'
'ਐਨੀ ਲੇਟ?'
'ਇਕੱਠਿਆਂ ਖਾਣਾ ਖਾਂਦਿਆਂ ਅਤੇ ਗੱਪਾਂ ਮਾਰਦਿਆਂ ਵਕਤ ਦਾ ਪਤਾ ਈ ਨਹੀਂ ਚਲਿਆ |'
'ਅਸੀਸ ਹੋਰੀਂ ਆਪਣੀ ਗੱਡੀ ਵਿਚ ਨੇ?'
'ਪਾਪਾ ਜੀ, ਅਸੀਸ ਸਾਡੇ ਨਾਲ ਬੈਠੀ ਐ ਅਤੇ ਸਾਰੇ ਬੱਚੇ ਆਪਣੇ ਮਾਸੜ ਜੀ ਨਾਲ ਹਨ |'
'ਚਲੋ ਠੀਕ ਐ, ਆ ਜਾਓ ਜਲਦੀ ਜਲਦੀ |'
ਫ਼ੋਨ ਬੰਦ ਹੁੰਦਿਆਂ ਅਸੀਸ ਨੇ ਕਿਹਾ, 'ਬੱਚੇ ਠੀਕ ਈ ਰੌਲਾ ਪਾ ਰਹੇ ਸਨ ਕਿ ਨਾਨਾ ਜੀ-ਨਾਨੀ ਜੀ ਉਡੀਕ ਰਹੇ ਹੋਣੇ ਨੇ |'
'ਉਹ ਤੇ ਕਈ ਦਿਨਾਂ ਤੋਂ ਉਡੀਕਦੇ ਪਏ ਨੇ', ਰਹਿਮਤ ਨੇ ਮੋਬਾਈਲ ਪਰਸ ਵਿਚ ਪਾਉਂਦਿਆਂ ਕਿਹਾ |
ਦੋਵੇਂ ਭੈਣਾਂ ਗੱਲਾਂ ਕਰਦੀਆਂ ਰਹੀਆਂ | ਵਿਚ-ਵਿਚ ਕੋਈ ਗੱਲ ਇੰਦਰਪ੍ਰੀਤ ਵੀ ਕਰ ਦਿੰਦਾ |
ਦੂਜੀ ਕਾਰ ਵਿਚ ਬੱਚਿਆਂ ਨੇ ਖ਼ੂਬ ਰੌਣਕ ਲਾਈ ਹੋਈ ਸੀ | ਉਹ ਕਦੀ ਗੱਪਾਂ ਮਾਰਦੇ ਅਤੇ ਕਦੀ ਬਾਹਰ ਦੇ ਹਰੇ-ਭਰੇ ਖੇਤਾਂ ਦੇ ਨਜ਼ਾਰੇ ਵੇਖ ਕੇ ਗਾਣੇ ਗਾਉਣ ਲੱਗ ਪੈਂਦੇ | ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੁਖਮਨੀ ਮਾਸੜ ਜੀ ਨੂੰ ਪੁੱਛਦੀ, 'ਹੋਰ ਕਿੰਨੀ ਕੁ ਦੇਰ ਲੱਗਣੀ ਐ?'
ਜਗਮੀਤ ਮਾਸੜ ਜੀ ਅੱਗੋਂ ਇਹੋ ਕਹਿੰਦੇ, 'ਬਸ! ਹੁਣੇ ਆਪਾਂ ਪਹੁੰਚੇ ਕਿ ਪਹੁੰਚੇ |'
ਇਹ ਸੁਣ ਕੇ ਸੁਖਮਨੀ ਫੇਰ ਜੀਤੀ-ਪੰਮੀ ਨਾਲ ਗੱਲੀਂ ਜੁੱਟ ਜਾਂਦੀ |
ਦੋਵੇਂ ਕਾਰਾਂ ਪਿੰਡ ਦੇ ਕੋਲ ਪਹੁੰਚ ਗਈਆਂ | ਪਹਿਲਾਂ ਰਹਿਮਤ ਹੋਰਾਂ ਦੀ ਕਾਰ ਅੱਗੇ ਸੀ | ਹੁਣ ਬੱਚਿਆਂ ਨੇ ਰੌਲਾ ਪਾ ਕੇ ਆਪਣੀ ਕਾਰ ਤੇਜ਼ ਕਰਵਾ ਲਈ ਅਤੇ ਉਹ ਪਹਿਲੀ ਕਾਰ ਨੂੰ ਪਿੱਛੇ ਛੱਡ ਕੇ ਅੱਗੇ ਆ ਗਏ | ਹੁਣ ਕਾਰ ਘਰ ਵਾਲੇ ਪਾਸੇ ਮੁੜ ਗਈ | ਬੱਚਿਆਂ ਨੇ ਵੇਖਿਆ ਨਾਨਾ ਜੀ ਘਰ ਦੇ ਬਾਹਰ ਵਾਲੀ ਸੜਕ 'ਤੇ ਚੱਕਰ ਕੱਟ ਰਹੇ ਸਨ | 'ਔਹ ਵੇਖੋ! ਨਾਨਾ ਜੀ ਸਾਡੀ ਉਡੀਕ ਕਰ ਰਹੇ ਹਨ', ਜੀਤੀ ਨੇ ਆਪਣੀ ਉਂਗਲ ਦੇ ਇਸ਼ਾਰੇ ਨਾਲ ਸਾਰਿਆਂ ਨੂੰ ਵਿਖਾਉਂਦਿਆਂ ਕਿਹਾ |
'ਮੈਨੂੰ ਲਗਦੈ, ਅੱਜ ਨਾਨਾ ਜੀ ਸਵੇਰ ਦੇ ਹੀ ਸਾਡੀ ਉਡੀਕ ਵਿਚ ਚੱਕਰ ਕੱਟ ਰਹੇ ਹਨ', ਸੁਖਮਨੀ ਨੇ ਆਪਣਾ ਅੰਦਾਜ਼ਾ ਲਗਾਉਂਦਿਆਂ ਕਿਹਾ |
ਐਨੀ ਦੇਰ ਵਿਚ ਕਾਰ ਨਾਨਾ ਜੀ ਦੇ ਕੋਲ ਜਾ ਕੇ ਰੁਕ ਗਈ |
'ਨਾਨਾ ਜੀ, ਨਾਨਾ ਜੀ', ਬੱਚਿਆਂ ਨੇ ਕਾਰ ਦਾ ਸ਼ੀਸ਼ਾ ਥੱਲੇ ਕਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਇਕ ਮਿੰਟ ਬਾਅਦ ਦੂਸਰੀ ਕਾਰ ਵੀ ਆ ਗਈ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001
ਮੋਬਾਈਲ : 98889-24664





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX