ਤਾਜਾ ਖ਼ਬਰਾਂ


ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  34 minutes ago
ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ 'ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ...
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  about 2 hours ago
ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ) - ਬੀਤੀ ਰਾਤ 9 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਗੋਸ਼ੂ ਪੁੱਤਰ ਸਵ. ਭਗਤ ਸਿੰਘ ਦੇ ਕੋਤਵਾਲੀ ਨਜ਼ਦੀਕ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਅੱਜ ਕੋਤਵਾਲੀ ਨਾਭਾ ਵੱਲੋਂ 174 ਦੀ ਕਾਰਵਾਈ ਕਰ...
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  about 2 hours ago
ਵਾਸ਼ਿੰਗਟਨ, 22 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਧਾਰਮਿਕ ਸੁਤੰਤਰਤਾ ਦਾ ਮੁੱਦਾ ਚੁੱਕਣਗੇ। ਵਾਈਟ ਹਾਊਸ ਨੇ ਇਸ ਸਬੰਧੀ...
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  about 3 hours ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  about 4 hours ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  about 4 hours ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  about 4 hours ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  about 3 hours ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  52 minutes ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  about 5 hours ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਮਾਂ, ਡੱਡਾਂ ਤੇ ਮੈਂ

ਇਹ 1977 ਦੇ ਸਿਆਲਾਂ ਦੇ ਦਿਨ ਸੀ, ਜਦੋਂ ਮਲੋਟ ਤੋਂ ਬਦਲੀ ਕਰਵਾ ਕੇ ਮੇਰੇ ਪਿਤਾ ਬਰੀਵਾਲਾ ਮੰਡੀ, ਜੋ ਕਿ ਸਾਡੇ ਜੱਦੀ ਪਿੰਡ ਜੰਡੋਕੀ ਤੋਂ 4 ਕਿਲੋਮੀਟਰ 'ਤੇ ਸੀ, ਸਾਇੰਸ ਮਾਸਟਰ ਦੇ ਤੌਰ 'ਤੇ ਆ ਹਾਜ਼ਰ ਹੋਏ | ਅੱਠਵੀਂ 'ਚ ਸੀ ਮੈਂ ਤੇ ਮੇਰੀ ਭੈਣ ਪੰਜਵੀਂ 'ਚ | ਸਾਂਝਾ ਘਰ ਸੀ, ਚਾਚੇ ਦੇ ਟੱਬਰ ਨਾਲ, ਨਾਲ ਦਾਦਾ ਤੇ ਦਾਦੀ | ਦਾਦੀ ਨੂੰ ਅਸੀਂ ਸਾਰੇ ਮਾਂ ਕਹਿੰਦੇ ਹੁੰਦੇ ਸੀ, ਚਾਚੇ ਤੇ ਪਿਤਾ ਦੀ ਰੀਸ ਨਾਲ | ਮਾਂ ਨਾਲ ਮੇਰਾ ਬਹੁਤ ਪਿਆਰ ਸੀ | ਮਲੋਟ ਤੋਂ, ਪਹਿਲਾਂ ਵੀ ਮੈਨੂੰ ਨਿੱਕੇ ਹੁੰਦਿਆਂ ਚਾਚਾ ਪਿੰਡ ਲੈ ਆਉਂਦਾ ਸੀ | ਮੈਂ ਸਾਰਾ ਦਿਨ ਮਾਂ (ਦਾਦੀ) ਦੇ ਗਲ਼ ਲੱਗਿਆ ਰਹਿੰਦਾ | ਉਹ ਵੀ ਮੈਨੂੰ ਅੰਤਾਂ ਦਾ ਪਿਆਰ ਕਰਦੀ | ਤੜਾਗੀ 'ਚ ਘੰੁਗਰੂ ਪਾ ਕੇ ਮਾਂ ਨੇ ਮੇਰੇ ਲੱਕ ਨਾਲ ਬੰਨ੍ਹ ਦਿੱਤੀ ਸੀ ਤੇ ਮੈਂ ਵਾਵਰੋਲੇ ਵਾਂਗ ਨੰਗਾ ਵੇਹੜੇ 'ਚ ਭੱਜਿਆ ਫਿਰਦਾ | ਗੁਸੈਲ ਵੀ ਬੜੀ ਸੀ ਉਹ, ਚਾਚੀ ਤੇ ਮੇਰੀ ਮੰਮੀ ਨੂੰ ਅਕਸਰ ਆੜੇ ਹੱਥੀਂ ਲੈਂਦੀ, 'ਹੱਥ ਟੁੱਟ ਜਾਣ ਥੋਡੇ, ਜਾਏ ਖਾਣੇ ਦੀਉ, ਭਰਾਵਾਂ ਪਿੱਟੀਓ'... ਜਿਹੇ ਛੰਦਾਂ ਨਾਲ ਨਿਵਾਜਦੀ ਨਿੱਕੀ ਮੋਟੀ ਗ਼ਲਤੀ ਹੋਣ 'ਤੇ ਉਨ੍ਹਾਂ ਨੂੰ | ਪਰ ਮੈਨੂੰ ਕੁੱਛੜੋਂ ਨਾ ਲਾਹੁੰਦੀ | ਜੇ ਕਿਸੇ ਗੱਲੋਂ ਮੈਂ ਰੁੱਸ ਜਾਣਾ ਤਾਂ ਸਿਰਹਾਣੇ ਬੈਠੀ ਰਹਿੰਦੀ ਜਿੰਨਾ ਚਿਰ ਕੁਝ ਖਾ ਨਾ ਲੈਂਦਾ | ਪਏ-ਪਏ ਦੇ ਵਾਲਾਂ 'ਚ ਹੱਥ ਫੇਰਦੀ ਰਹਿੰਦੀ ਤੇ ਪਤਾ ਨੀਂ ਕਦੋਂ ਉਹ ਆਵਦੇ ਹੱਥਾਂ ਦੀਆਂ ਉਂਗਲਾਂ 'ਚੋਂ ਹੁੰਦੀ ਹੋਈ ਮੇਰੇ ਸਿਰ ਦੇ ਵਾਲਾਂ ਰਾਹੀਂ ਮੇਰੇ ਰੋਮ-ਰੋਮ 'ਚ ਸਮਾ ਗਈ | ਕਦੇ ਅੱਕਦੀ-ਥੱਕਦੀ ਨਾ, ਸਾਰਾ ਦਿਨ ਨੰਗੇ ਪੈਰੀਂ ਊਰੀ ਵਾਂਗੂ ਘੰੁਮਦੀ ਰਹਿੰਦੀ ਘਰ 'ਚ | ਪਿੰਡ 'ਚ ਜ਼ਮੀਨ ਹੇਠਲਾ ਪਾਣੀ ਖਾਰਾ ਸੀ ਪਰ ਪਿੰਡ ਦੀ ਫਿਰਨੀ ਦੇ ਨਲਕਿਆਂ ਦਾ ਸ਼ਹਿਦ ਵਰਗਾ ਮਿੱਠਾ | ਪਾਣੀ ਭਰਨ ਜਾਣ ਲੱਗਿਆਂ ਮੈਂ ਵੀ ਨਾਲ ਜਾਣ ਦੀ ਰਿਹਾੜ ਕਰਨੀ ਤਾਂ ਤੌੜਾ ਸਿਰ 'ਤੇ ਰੱਖ ਉਹਨੇ ਮੈਨੂੰ ਵੀ ਕੁੱਛੜ ਚੁੱਕ ਲੈਣਾ | ਭਰਿਆ ਤੌੜਾ ਤੇ ਸਿੱਕੇ ਵਰਗੇ ਨੂੰ ਮੈਨੂੰ ਚੁੱਕੀ, ਜਦੋਂ ਵਾਪਸ ਮੁੜਨਾ ਤਾਂ ਖੰੁਢਾਂ 'ਤੇ ਬੈਠੇ ਪਿੰਡ ਦੇ ਬੰਦਿਆਂ 'ਚੋਂ ਕਿਸੇ ਨੇ ਕਹਿਣਾ, 'ਤਾਈ ਇਹਨੂੰ ਲਾਹ ਦੇ ਥੱਲੇ | ਕਿਉਂ ਔਖੀ ਹੋਈ ਜਾਨੀ ਐਾ |' ਤਾਂ ਮਾਂ ਨੇ ਝਪਟ ਕੇ ਜਵਾਬ ਦੇਣਾ, 'ਤੇਰਾ ਢਿੱਡ ਦੁਖਦੈ, ਮੇਰਾ ਪੋਤਾ ਮਸਾਂ ਚਾਰ ਦਿਨ ਆਇਆ ਮਲੋਟੋਂ, ਪਤਾ ਨੀ ਜਗਿੰਦਰ ਕਿੱਦੇਂ ਆ ਕੇ ਲੈ ਜੇ |' ਸੱਤ-ਅੱਠ ਸਾਲ ਦਾ ਹੋਇਆ ਤਾਂ ਵਾਲ ਰੱਖਤੇ ਘਰਦਿਆਂ ਨੇ | ਵਾਲ ਐਾ ਵਧੇ ਜਿਵੇਂ ਮੈਂ ਮਸਾਂ ਮਿਲਿਆ ਹੋਵਾਂ | ਤਿੰਨ-ਚਾਰ ਸਾਲਾਂ ਵਿਚ ਹੀ ਖੜ੍ਹੇ ਦੇ ਖੁੱਚਾਂ ਤੱਕ ਆਉਣ ਲੱਗ ਪਏ | ਮਲੋਟੋਂ ਪਿੰਡ ਆਉਣ 'ਤੇ ਮਾਂ ਮੀਢੀਆਂ ਕਰਕੇ ਜੂੜਾ ਕਰਿਆ ਕਰੇ ਬੜੇ ਪਿਆਰ ਨਾਲ, ਤੇ ਨਾਲ-ਨਾਲ ਲਾਡ ਵੀ ਬਥੇਰਾ | ਚਾਅ ਨਾਲ ਪਿੰਡ ਦੀਆਂ ਗਲੀਆਂ 'ਚ ਭੱਜਿਆ ਫਿਰਦਾ ਮੈਂ, ਨਹਿਰਾਂ ਦੇ ਪੁਲਾਂ ਤੋਂ ਛਾਲਾਂ ਮਾਰਦਾ, ਰੇਤੇ 'ਚ ਲਿਟਦਾ ਤੇ ਫੇਰ ਪਾਣੀ 'ਚ ਛਾਲਾਂ ਮਾਰਦਾ, ਪਿੰਡ ਦੇ ਮੰੁਡਿਆਂ ਨਾਲ ਮੱਝਾਂ ਚਾਰਦਾ, ਛੱਪੜਾਂ, ਸੇਮ ਨਾਲਿਆਂ 'ਚ ਮੱਛੀਆਂ ਫੜਦਾ | ਛੇਤੀ ਹੀ ਪਿੰਡ ਦੀ ਰਗ-ਰਗ ਤੋਂ ਜਾਣੂ ਹੋ ਗਿਆ | ਸਾਉਣ ਮਹੀਨੇ ਕਿਸੇ ਮੱਝ ਨੇ ਸੂਣਾ ਤਾਂ ਮਾਂ ਨੇ ਬੌਹਲੀ ਬਾਲਟੀ 'ਚ ਪਾ ਆਂਢ-ਗੁਆਂਢ ਦੇ ਜੁਆਕ ਇਕੱਠੇ ਕਰਕੇ ਦੂਜੇ ਪਿੰਡ ਨੂੰ ਜਾਂਦੇ ਰਾਹ 'ਤੇ ਬੇਰੀ ਥੱਲੇ ਬਣੀ ਵਡੇਰਿਆਂ 'ਚੋਂ ਇਕ ਦੀ ਮੜ੍ਹੀ ਵੱਲ ਲੈ ਤੁਰਨਾ | ਰਾਹ 'ਚ ਪੈਂਦਾ ਛੱਪੜ ਨੇੜੇ ਆਉਣ 'ਤੇ ਅਸੀਂ ਉਹਦੇ ਨਾਲੋਂ ਨਿੱਖੜ ਕੇ ਛੱਪੜ ਕੰਢੇ ਬੈਠੀਆਂ ਡੱਡਾਂ (ਡੱਡੀਆਂ) ਵੱਲ ਭੱਜਣਾ | ਮਾਂ ਨੇ ਦੁਹਾਈਆਂ ਪਾਉਣੀਆਂ, 'ਜਏ ਖਾਣੇ ਦਿਓ ਡੱਡਾਂ ਨਾ ਮਾਰ ਦਿਓ ਜੇ ਕਿਤੇ, ਮੱਝਾਂ ਫਲ਼ ਸਿੱਟ ਜਾਂਦੀਆਂ ਹੁੰਦੀਆਂ, ਫੇਰ ਦੁੱਧ ਨੂੰ ਤਰਸੋਂਗੇ |' ਪਰ ਸਾਡੇ ਪਹੰੁਚਣ ਤੋਂ ਪਹਿਲਾਂ ਹੀ ਉਹ ਛੱਪੜ 'ਚ ਧੜਾਂ-ਧੜਾਂ ਛਾਲਾਂ ਮਾਰ ਜਾਂਦੀਆਂ ਤੇ ਅਸੀਂ ਛੱਪੜ ਦੀ ਚੜ੍ਹਾਈ ਚੜ੍ਹ ਕੇ ਮਾਂ ਨਾਲ ਫੇਰ ਜਾ ਰਲਦੇ | ਬੇਰੀ ਥੱਲੇ 6 ਇੱਟਾਂ ਦੀ ਕਲੀ ਕੀਤੀ ਮੜ੍ਹੀ ਕੋਲ ਅਸੀਂ ਬਹੁਲੀ ਦੀ ਝਾਕ 'ਚ ਬਲਾਂਗੜੀ ਮਾਰ ਕੇ ਬੈਠ ਜਾਣਾ | ਮਾਂ ਨੇ ਜੁੱਤੀ ਇਕ ਪਾਸੇ ਲਾਹ ਕੇ ਮੜ੍ਹੀ 'ਤੇ ਥੋੜ੍ਹੀ ਜਿਹੀ ਬਹੁਲੀ ਪਾ ਕੇ ਮੱਥਾ ਟੇਕਣਾ ਤੇ ਸਾਨੂੰ ਬਾਟੀਆਂ 'ਚ ਬਹੁਲੀ ਪਾ ਦੇਣੀ | ਕੁਝ ਸਾਲ ਹੋਰ ਬੀਤੇ ਤੇ ਹੁਣ ਅਸੀਂ ਸਾਰਾ ਪਰਿਵਾਰ ਮਲੋਟੋਂ ਪਿੰਡ ਪੱਕੇ ਤੌਰ 'ਤੇ ਰਹਿਣ ਲਈ ਪਹੁੰਚ ਗਏ ਸੀ | ਪਰ ਬਿਜਲੀ ਨਹੀਂ ਸੀ ਪਹੁੰਚੀ ਅਜੇ ਸਾਡੇ ਪਿੰਡ, ਲਾਲਟੈਣ ਜਗਾ ਕੇ ਰਾਤ ਨੂੰ ਮਾੜਾ-ਮੋਟਾ ਪੜ੍ਹਨਾ, ਕੱਚੇ ਘਰ ਸੀ ਅਜੇ ਪਿੰਡ 'ਚ ਲਗਪਗ ਸਾਰੇ, ਲਾਲਟਣ ਦਾ ਕਮਰੇ 'ਚ ਧੰੂਆਂ ਹੋਣਾ ਤਾਂ ਮਾਂ ਨੇ ਕਹਿਣਾ, 'ਪੁੱਤ ਪੈ ਜਾ ਸਵੇਰੇ ਪੜ੍ਹ ਲੀਂ |' ਇਕ ਵਾਰ ਅੱਧੀ ਰਾਤ ਮੈਂ ਅੱਭੜਵਾਹੇ ਸੁੱਤਾ ਉਠਿਆ ਤੇ ਮਾਂ ਨੂੰ ਜਗਾ ਕੇ ਆਖਿਆ, 'ਮਾਂ ਮੇਰੇ ਮੰਜੇ ਥੱਲੇ ਚੜੇਲਾਂ ਐ |' 'ਲੈ ਕਰ ਲੋ ਘਿਉ ਨੂੰ ਭਾਂਡਾ, ਜਾਏ ਵੱਢਿਆ ਦਿਆ, ਤੂੰ ਸੀ ਕਿਥੇ ਅੱਜ ਸਾਰੀ ਦਿਹਾੜੀ, ਸਕੂਲ ਵੀ ਨੀ ਗਿਆ, ਪਤਾ ਨੀਂ ਕਿਥੇ-ਕਿਥੇ ਧੱਕੇ ਖਾਂਦਾ ਫਿਰਦੈਂ ਦਿਨੇ ਤੇ ਹੁਣ ਚੜੇਲਾਂ ਦੇ ਸੁਪਨੇ ਆਉਂਦੇ ਐ ਤੈਨੂੰ |' ਸਾਰੀ ਰਾਤ ਮੈਂ ਉਸ 'ਤੇ ਇਕ ਲੱਤ ਰੱਖ ਕੇ ਸੁੱਤਾ ਰਿਹਾ, ਮੇਰੇ ਵਾਲਾਂ 'ਚ ਹੱਥ ਫੇਰਦੀ ਰਹੀ ਉਹ ਆਪਣੀ ਬਾਂਹ 'ਤੇ ਪਾ ਕੇ ਮੈਨੂੰ | ਪਤਾ ਨੀਂ ਕੀ ਮਨ 'ਚ ਆਇਆ ਉਹਦੇ, ਸਵੇਰੇ ਉਠ ਕੇ ਮੇਰਾ ਮੰਜਾ ਇਕ ਪਾਸੇ ਕੀਤਾ ਤੇ ਹੇਠੋਂ ਆਟੇ ਵਾਲੀ ਚੱਕੀ ਘੜੀਸ ਕੇ ਕੱਪੜੇ ਨਾਲ ਕਾਫ਼ ਕਰਨ ਲੱਗ ਪਈ | ਪਿਛਲੇ 20 ਸਾਲ ਤੋਂ ਸ਼ਾਇਦ ਇਹ ਚੱਕੀ ਇਥੇ ਈ ਪਈ ਸੀ | ਮਸ਼ੀਨੀ ਚੱਕੀਆਂ ਆਉਣ ਤੋਂ ਪਹਿਲਾਂ ਮਾਂ ਤੇ ਉਹਦੀ ਸੱਸ ਨੇ ਪਤਾ ਨੀਂ ਕਿੰਨੇ ਢੇਰਾਂ ਦੇ ਢੇਰ ਕਣਕ, ਛੋਲੇ ਤੇ ਮੱਕੀ ਪੀਹੀ ਸੀ ਇਹਦੇ 'ਚ | ਚੱਕੀ ਸਾਫ਼ ਕਰਕੇ ਮਾਂ ਨੇ ਦੋ ਬੁੱਕ ਕਣਕ ਲਿਆ ਕੇ ਚੱਕੀ ਦੇ ਪੁੜਾਂ 'ਚ ਪਾਏ ਤੇ ਪੀਹਣ ਲੱਗੀ | ਉਸ ਆਟੇ ਦੀਆਂ ਦੋ ਰੋਟੀਆਂ ਬਣਾ ਕੇ ਮਿਰਚ ਦੀ ਚਟਣੀ ਰਗੜ ਕੇ ਮੈਨੂੰ ਦਹੀਂ ਨਾਲ ਖਵਾਈਆਂ | ਉਸ ਦਿਨ ਤੋਂ ਬਾਅਦ ਫਿਰ ਮੈਨੂੰ ਚੜੇਲਾਂ ਨੀ ਦਿਸੀਆਂ ਕਦੇ | ਅੱਠਵੀਂ 'ਚੋਂ ਸਕੂਲ 'ਚੋਂ ਪਹਿਲੇ ਨੰਬਰ 'ਤੇ ਆਇਆ, ਨੰਬਰ ਆਏ 800 'ਚੋਂ 416, ਪੂਰੇ 52 ਫ਼ੀਸਦੀ | ਪਿਤਾ ਨੂੰ ਫਿਕਰ ਹੋਇਆ ਤੇ ਡੰਡੇ ਨਾਲ ਮੈਨੂੰ ਸਿੱਧਾ ਕਰਨ ਦੀ ਯੋਜਨਾ ਬਣਾਈ ਗਈ | ਇਸ ਦਾ ਅਸਰ ਵੀ ਸਾਹਮਣੇ ਆਇਆ | ਦਸਵੀਂ 'ਚੋਂ ਚੰਗੇ ਨੰਬਰ ਲੈ ਗਿਆ ਮੈਂ | ਬਾਪੂ (ਦਾਦਾ) ਕਹੇ ਹੁਣ ਏਹਦਾ ਮੰਗਣਾ ਕਰ ਦਿਉ ਤੇ ਹਲ ਮਗਰ ਲਾ ਦਿਉ | ਚਾਚੇ ਦਾ ਵਾਹੀ 'ਚ ਪਹਿਲਾਂ ਈ ਘੱਟ ਧਿਆਨ ਸੀ | ਫਿਲਮਾਂ ਵੇਖਣਾ, ਮੁਹੰਮਦ ਸਦੀਕ, ਮਾਣਕ ਤੇ ਦੀਦਾਰ ਸੰਧੂ ਦੇ ਖਾੜੇ ਵੇਖਣ ਤੁਰਿਆ ਰਹਿਣਾ ਤੇ ਸ਼ਾਮ ਨੂੰ ਟੰੁਨ ਹੋ ਕੇ ਘਰੇ ਮੁੜਨਾ | ਇਹ ਨਹੀਂ, ਕਿ ਉਹਨੇ ਕਦੇ ਕੰਮ ਨਹੀਂ ਸੀ ਕੀਤਾ | ਬੜਾ ਸਚਿਆਰਾ ਸੀ ਉਹ ਖੇਤੀ ਦੇ ਕੰਮ ਨੂੰ | ਕਈ ਸਾਲ ਰੱਜ ਕੇ ਕੰਮ ਕੀਤਾ, ਫਿਰ ਪਤਾ ਨਹੀਂ ਕਈ ਸਾਲ ਨਰਮੇ ਦੀ ਫ਼ਸਲ ਦਾ ਸੰੁਡੀ ਕਾਰਨ ਸਿਰੇ ਨਾ ਚੜ੍ਹਨ ਕਾਰਨ ਜਾਂ ਕੋਈ ਹੋਰ,ਉਸ ਦਾ ਮਨ ਕੰਮ ਤੋਂ ਉਕਤਾ ਗਿਆ | ਜਿਹੜੀ ਗੱਲੋਂ ਮਲੋਟੋਂ ਅੱਡਾ ਪੱਟਿਆ ਸੀ ਘਰ ਦੀ ਖੇਤੀ ਨੂੰ ਕਿਸੇ ਰਾਹੇ ਪਾਉਣ ਦਾ ਉਹ ਮਕਸਦ ਪੂਰਾ ਨਾ ਹੁੰਦਿਆਂ ਵੇਖ ਅਸੀਂ ਅੱਡ ਹੋ ਕੇ ਮੁਕਤਸਰ ਆ ਡੇਰੇ ਲਾਏ, ਤੇ ਮੈਨੂੰ ਗੌਰਮਿੰਟ ਕਾਲਜ ਪਰੈਪ ਮੈਡੀਕਲ 'ਚ ਦਾਖਲ ਕਰਵਾ ਦਿੱਤਾ | ਕਦੇ-ਕਦੇ ਪਿੰਡ ਜਾਂਦਾ ਤਾਂ ਮਾਂ ਗਲ ਨੂੰ ਚੰੁਬੜ ਜਾਂਦੀ, ਫੋੜੇ ਵਾਂਗੰੂ ਫਿੱਸ ਪੈਂਦੀ, ਚਾਚੇ ਦੀਆਂ ਸ਼ਿਕਾਇਤਾਂ ਲਾਉਂਦੀ ਤੇ ਉਹ ਕੋਲੇ ਬੈਠਾ ਮੁਸਕੜੀਆਂ 'ਚ ਹੱਸਦਾ ਰਹਿੰਦਾ | ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾਖਲਾ ਮਿਲਿਆ ਤਾਂ ਖੇਡਾਂ 'ਚ ਦਿਲਚਸਪੀ ਕਰਕੇ ਪਿੰਡ ਜਾਣਾ ਹੋਰ ਘਟ ਗਿਆ | ਮਾਂ ਤਾਂ ਜਿਵੇਂ ਵਿੱਸਰ ਈ ਗਈ | ਫਿਰ ਵੀ ਜਦੋਂ ਕਦੇ ਜਾਂਦਾ ਉਡੀਕਦੀ ਮਿਲਦੀ, ਆ ਗਿਆ 'ਮੇਰਾ ਪਿੰਦਰ' ਕਹਿ ਕੇ ਗਲ ਨੂੰ ਚੰੁਬੜ ਜਾਂਦੀ, ਹੰਝੂਆਂ ਨਾਲ ਮੋਢਾ ਭਿਉਂ ਦਿੰਦੀ | (ਚਲਦਾ)

-8/33, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ |
ਮੋਬਾਈਲ : 75085-02300.


ਖ਼ਬਰ ਸ਼ੇਅਰ ਕਰੋ

ਗ਼ਜ਼ਲ

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਰਾਹਾਂ ਤੱਕ ਤੱਕ ਸਾਡੇ ਨੈਣਾਂ ਦਾ ਸੀ ਛੰਭ ਸੁੱਕਾ, ਨਜ਼ਰਾਂ ਸੀ ਗਈਆਂ ਪਥਰਾ |
ਰੋਮ ਰੋਮ ਵਿਚੋਂ ਦਿਲ ਚੀਰਵੀਂ ਪੁਕਾਰ ਉੱਠੀ, ਆ ਕੇ ਸਾਨੂੰ ਚਾਨਣ ਪਿਲਾ |
ਤੇਰਿਆਂ ਵਿਛੋੜਿਆਂ ਨੇ ਦਿਨੇ ਹੀ ਹਨੇਰ ਕੀਤਾ, ਦਿੱਤਾ ਸਾਨੂੰ ਮੱਸਿਆ ਬਣਾ,
ਮਿੱਟੀ ਦੇ ਸਰੀਰ ਵਾਲੇ ਦੀਵੇ ਵਿਚ ਚਾਨਣਾ ਵੇ, ਵਸਲਾਂ ਦੀ ਜੋਤਿ ਜਗਾ |
ਜਦੋਂ ਥੱਕ ਹੰਭ ਸਾਡੀ ਜਿੰਦ ਸੀ ਉਦਾਸ ਹੋਈ, ਹਉਕਿਆਂ ਦਾ ਮੁੱਲ ਪੈ ਗਿਆ,
ਦਿਲ ਦੇ ਪਪੀਹੇ ਨੂੰ ਸੀ ਦੀਦ ਦੀ ਪਿਆਸ ਲੱਗੀ, ਬਣ ਕੇ ਤੂੰ ਬੰੂਦ ਆ ਗਿਆ |
ਹਿਰਦੇ ਦੇ ਵਿਹੜੇ ਵਿਚ ਰਾਤ ਰਾਣੀ ਮਹਿਕ ਉਠੀ, ਸੱਧਰਾਂ ਨੂੰ ਬੂਰ ਪੈ ਗਿਆ,
ਸੁੱਕੀਆਂ ਕਰੰੂਬਲਾਂ ਤੇ ਮੁਰਝਾਈਆਂ ਕਲੀਆਂ ਤੇ, ਮੌਸਮੇ ਬਹਾਰ ਆ ਗਿਆ |
ਸਾਹਾਂ ਵਿਚ ਜਦੋਂ ਤੇਰੇ ਆਉਣ ਦੀ ਫੁਹਾਰ ਪਈ, ਝੂਮ ਉਠੀ ਦਿਲ ਦੀ ਫ਼ਿਜ਼ਾ,
ਨੈਣਾਂ ਦੇ ਕਟੋਰਿਆਂ ਨੇ ਚੰਨ ਦਾ ਦੀਦਾਰ ਕੀਤਾ, ਰੰਗਲਾ ਖ਼ੁਮਾਰ ਛਾ ਗਿਆ |
ਚਿਰਾਂ ਪਿਛੋਂ ਜਦੋਂ ਤੇਰਾ ਨੂਰੀ ਮੁੱਖ ਤੱਕਿਆ ਤਾਂ ਅੱਥਰੂ ਵੀ ਪਏ ਮੁਸਕਾ,
ਜਦੋਂ ਅਸੀਂ ਡੀਕ ਲਾ ਕੇ ਨੂਰ ਵਾਲੇ ਜਾਮ ਪੀਤੇ, ਰੂਹ ਨੂੰ ਸਰੂਰ ਆ ਗਿਆ |
ਨੇਤਰਾਂ 'ਚ ਵਸੀ ਸਾਡੇ ਠੰਢ ਸੀ ਹਿਮਾਲਿਆ ਦੀ, ਹਿਰਦੇ ਨੂੰ ਸਬਰ ਪਿਆ,
ਅਰਸ਼ੀ ਸੁਗੰਧੀਆਂ ਤੇ ਸੱਚੀਆਂ ਫ਼ਕੀਰੀਆਂ ਦਾ ਦਿਲ ਵਿਚ ਵਾਸ ਹੋ ਗਿਆ |

ਗਾਰੰਟੀ

ਵੋਟਾਂ ਲੈਣ ਆਏ ਨੇਤਾ ਨੇ ਲੋਕਾਂ ਦੇ ਇਕੱਠ ਨੂੰ ਕਿਹਾ, 'ਤੁਸੀਂ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਘਰ-ਘਰ ਵਿਚ ਨੌਕਰੀਆਂ ਦੇਣ ਦੀ ਗਾਰੰਟੀ ਦੇ ਰਿਹਾ ਹਾਂ |'
ਇਕ ਪੜਿ੍ਹਆ-ਲਿਖਿਆ ਬੇਰੁਜ਼ਗਾਰ ਨੌਜਵਾਨ ਉਠ ਕੇ ਬੋਲਿਆ, 'ਸਾਹਿਬ ਜੀ, ਨੌਕਰੀਆਂ ਤਾਂ ਤੁਸੀਂ ਦੇਵੋਗੇ, ਪਰ ਤਨਖਾਹ ਦੀ ਗਾਰੰਟੀ ਕੌਣ ਦੇਵੇਗਾ |'
'ਨੇਤਾ...?'

-ਸਾਹਿਤ ਸਭਾ, ਜਗਰਾਉਂ | ਮੋਬਾਈਲ : 98551-27254.

ਇਤਿਹਾਸ ਤੇ ਵਰਤਮਾਨ ਦੀਆਂ ਬਾਤਾਂ ਪਾਉਂਦਾ ਪੰਜਾਬੀ ਰੰਗਮੰਚ-2019

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਟਿਆਲੇ ਤੋਂ ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਹੇਠ ਨਾਟਕ 'ਮੈਂ ਜ਼ਿੰਦਗੀ' ਦੇ ਕਈ ਸ਼ੋਅ ਕੀਤੇ ਗਏ ਅਤੇ ਉਨ੍ਹਾਂ ਨੇ 10 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਕਰਵਾਇਆ | 'ਲੋਕ ਕਲਾ ਮੰਚ ਮੁੱਲਾਂਪੁਰ' ਸਾਰਾ ਸਾਲ ਹੀ ਨਾਟ ਸਰਗਰਮੀਆਂ ਨਾਲ ਵਾਬਸਤਾ ਰਿਹਾ ਤੇ ਉਨ੍ਹਾਂ ਨੇ ਜਲਿ੍ਹਆਂ ਵਾਲਾ ਬਾਗ਼ ਬਾਰੇ ਮਹੱਤਵਪੂਰਨ ਨਾਟਕ 'ਸਿਰ ਜੋ ਝੁਕੇ ਨਹੀਂ', 'ਪਾਉਣ ਪੈੜਾਂ ਜੋ ਪੈਰ', 'ਬਾਗ਼ੀ', 'ਜੇ ਅਸੀਂ ਚੁੱਪ ਹੀ ਰਹੇ', ਅਤੇ 'ਅੱਗ ਦਾ ਸਫ਼ਰ' ਨਾਟਕ ਖੇਡਣ ਤੋਂ ਇਲਾਵਾ ਹਰਕੇਸ਼ ਚੌਧਰੀ ਨੇ 'ਗੁਰਸ਼ਰਨ ਨਾਟ ਕਲਾ ਭਵਨ' ਵਿਚ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨਾਟਕ ਸਰਗਰਮੀਆਂ ਜਾਰੀ ਰੱਖੀਆਂ | ਬਠਿੰਡੇ ਵਾਲੇ ਕੀਰਤੀ ਕਿਰਪਾਲ ਵਲੋਂ ਰੰਗਮੰਚ ਸਰਗਰਮੀਆਂ ਦੀ ਲਗਾਤਾਰਤਾ ਨੂੰ ਜਾਰੀ ਰੱਖਦਿਆਂ ਬਠਿੰਡੇ ਵਿਚ 13 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਕੀਤਾ ਅਤੇ ਆਪਣੇ ਨਵੇਂ ਪੁਰਾਣੇ ਨਾਟਕਾਂ 'ਜਿਥੇ ਬਾਬਾ ਪੈਰ ਧਰਿ' (ਸਤਵਿੰਦਰ ਸੋਨੀ), 'ਸੌਦਾਗਰ' (ਨਿਰਮਲ ਜੌੜਾ), 'ਇਹ ਮਹਾਂਭਾਰਤ ਦਾ ਯੁੱਗ ਨਹੀਂ' (ਡਾ: ਆਤਮਜੀਤ), 'ਸਿਰਜਣਾ' (ਪਾਲੀ ਭੁਪਿੰਦਰ) ਅਤੇ 'ਰੱਬ ਜੀ ਥੱਲੇ ਆ ਜਾਓ' ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ | ਇਸੇ ਤਰ੍ਹਾਂ ਚੰਡੀਗੜ੍ਹ ਵਾਲੀ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ 'ਚਿੜੀ ਦੀ ਅੰਬਰ ਵੱਲ ਉਡਾਣ', 'ਚੱਲ ਅੰਮਿ੍ਤਸਰ ਲੰਡਨ ਚੱਲੀਏ' ਅਤੇ 'ਮਨ ਮਿੱਟੀ ਦਾ ਬੋਲਿਆ' ਦੀਆਂ ਪੇਸ਼ਕਾਰੀਆਂ ਪੰਜਾਬ ਅਤੇ ਕੈਨੇਡਾ, ਇੰਗਲੈਂਡ ਵਿਚ ਵੀ ਹੁੰਦੀਆਂ ਰਹੀਆਂ | ਸੰਗੀਤਾ ਗੁਪਤਾ ਨੇ ਵੀ ਆਪਣੇ ਨਾਟ ਮੰਡਲੀ ਦੇ ਨਾਲ ਨਾਟਕ 'ਮੈਟਰੀਮੋਨੀਅਲ', 'ਕਠਪੁਤਲੀਆਂ' 'ਮਾਈ ਲਾਈਫ਼ ਮਾਈ ਵੇ' ਅਤੇ 'ਖਤ ਲਈ ਸ਼ੁਕਰੀਆ' ਦੀਆਂ ਲਗਾਤਾਰ ਪੇਸ਼ਕਾਰੀਆਂ ਕੀਤੀਆਂ | ਚੰਡੀਗੜ੍ਹ ਸਕੂਲ ਆਫ਼ ਡਰਾਮਾ ਵਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਨਾਟਕ 'ਸੱਤ ਬੇਗਾਨੇ', 'ਮਿੱਟੀ ਦਾ ਮੁੱਲ', 'ਛੱਤ', ਜਿਨ ਸੱਚ ਪਲੇ ਹੋਇ' ਅਤੇ 'ਹਵਾਈ ਗੋਲੇ' ਕਾਮਯਾਬੀ ਨਾਲ ਖੇਡੇ ਗਏ | ਨਾਟਕੀ ਪੇਸ਼ਕਾਰੀਆਂ ਵਿਚ ਨਵੇਂ ਤਜਰਬੇ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਚਕਰੇਸ਼ ਕੁਮਾਰ ਨੇ ਆਪਣੇ ਨਾਟਕ 'ਪਹਿਲਾ ਅਧਿਆਪਕ', 'ਭੁੱਖ ਦਾ ਇਲਾਜ', 'ਜਲਿ੍ਹਆਂ ਵਾਲਾ ਬਾਗ਼', 'ਰੋਡੈਂਟ' ਅਤੇ 'ਚਾਰਾ ਹੋ ਗਿਆ' ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ | ਨਿਰਦੇਸ਼ਕ ਰਮਨ ਮਿੱਤਲ ਨੇ ਹਰ ਸਾਲ ਦੀ ਤਰ੍ਹਾਂ ਰੋਪੜ ਵਿਖੇ ਨਵ ਉਸਾਰੇ ਓਪਨ ਏਅਰ ਥੀਏਟਰ ਵਿਚ ਚਾਰ ਰੋਜ਼ਾ ਰੰਗਮੰਚ ਉਤਸਵ 2019 ਕਾਮਯਾਬੀ ਨਾਲ ਕੀਤਾ ਅਤੇ ਨਾਟਕ 'ਇਕ ਸੀ ਗਧਾ', 'ਪੁਲ-ਸਿਰਾਤ', 'ਅੱਧੇ-ਅਧੂਰੇ' ਅਤੇ 'ਸੱਤ ਬੇਗਾਨੇ' ਦੀ ਪੇਸ਼ਕਾਰੀ ਕਰਵਾਈ | ਚੰਡੀਗੜ੍ਹ ਦੇ ਬਾਲ ਭਵਨ ਵਿਖੇ ਸੁਦੇਸ਼ ਸ਼ਰਮਾ ਦੀ ਅਗਵਾਈ ਵਿਚ 'ਥੀਏਟਰ ਫਾਰ ਥੀਏਟਰ' ਵਲੋਂ ਦੂਸਰਾ ਰੰਗਮੰਚ ਮੇਲਾ ਜੋ ਕਿ ਇਕ ਮਹੀਨਾ ਲਗਾਤਾਰ ਕਰਵਾਇਆ ਗਿਆ, ਇਸ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਨਾਟਕ ਟੀਮਾਂ ਨੇ ਸ਼ਮੂਲੀਅਤ ਕੀਤੀ | ਇਸੇ ਤਰ੍ਹਾਂ ਬਟਾਲਾ ਵਿਖੇ ਬਣੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਚ ਵੀ ਸਾਰਾ ਸਾਲ ਲਗਾਤਾਰ ਨਾਟਕੀ ਪੇਸ਼ਕਾਰੀਆਂ, ਡਾ: ਰਵਿੰਦਰ, ਡਾ: ਸਤਿਨਾਮ ਸਿੰਘ, ਡਾ: ਨਿੱਜਰ ਅਤੇ ਡਾ: ਨਰੇਸ਼ ਦੀ ਅਗਵਾਈ ਵਿਚ ਕਰਵਾਈਆਂ ਜਾਂਦੀਆਂ ਰਹੀਆਂ |
ਜਲੰਧਰ ਸ਼ਹਿਰ ਵਿਚ ਪੰਜਾਬੀ ਰੰਗਮੰਚ ਨੂੰ ਨਿਰੰਤਰਤਾ ਦੇਣ ਲਈ ਪ੍ਰੋ: ਅੰਕੁਰ ਸ਼ਰਮਾ ਨੇ ਕੇ. ਐਲ. ਸਹਿਗਲ ਮੈਮੋਰੀਅਲ ਫਾਊਾਡੇਸ਼ਨ ਨਾਲ ਮਿਲ ਕੇ ਪੰਜਾਬੀ ਰੰਗਮੰਚ ਉਤਸਵ ਕਰਵਾਉਣਾ ਸ਼ੁਰੂ ਕੀਤਾ ਹੈ | 2019 ਵਿਚ ਵੀ ਸੱਤ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਕਰਵਾਇਆ ਗਿਆ ਹੈ | ਜਲੰਧਰ ਵਿਚ ਵੀ ਹਰ ਸਾਲ ਦੀ ਤਰ੍ਹਾਂ ਗ਼ਦਰੀ ਬਾਬਿਆਂ ਦੇ ਮੇਲੇ ਉਤੇ ਇਕ ਨਵੰਬਰ 2019 ਦੀ ਸਾਰੀ ਰਾਤ ਨਾਟਕ 'ਬੁੱਲ੍ਹਾ', 'ਸੰਮਾਂ ਵਾਲੀ ਡਾਂਗ', 'ਚੱਲ ਅੰਮਿ੍ਤਸਰ ਲੰਡਨ ਚੱਲੀਏ', 'ਦੇਸ਼ ਧਰੋਹੀ ਕੌਣ', 'ਕਹਾਣੀ ਵਾਲਾ ਦਲਬੀਰ' ਨੇ ਹਜ਼ਾਰਾਂ ਦਰਸ਼ਕਾਂ ਸਾਹਮਣੇ ਭਰਵੀਂ ਹਾਜ਼ਰੀ ਲਵਾਈ ਹੈ | 'ਪਲਸ ਮੰਚ' ਵਲੋਂ ਹਰ ਸਾਲ ਬਰਨਾਲਾ ਵਿਖੇ 27 ਸਤੰਬਰ ਦੀ ਰਾਤ 'ਗੁਰਸ਼ਰਨ ਸਿੰਘ ਇਨਕਲਾਬੀ ਰੰਗਮੰਚ ਦਿਵਸ' ਦੇ ਤੌਰ 'ਤੇ ਮਨਾਉਂਦੇ ਹੋਏ ਕਈ ਨਾਟਕ ਖਿਡਵਾਏ ਗਏ ਹਨ | ਕਰਤਾਰਪੁਰ ਵਿਖੇ ਬਣੇ 'ਜੰਗ-ਏ-ਆਜ਼ਾਦੀ ਯਾਦਗਾਰ' ਵਿਖੇ ਸਾਲ 2019 ਵਿਚ ਨਾਟਕਾਂ ਦੀ ਪੇਸ਼ਕਾਰੀ ਹਰ ਮਹੀਨੇ ਸ਼ੁਰੂ ਕੀਤੀ ਗਈ, ਜਿਸ ਵਿਚ 'ਬਸੰਤੀ ਚੋਲਾ', 'ਸ਼ਹਾਦਤ', 'ਤੋਪਾਂ ਦੇ ਮੂੰਹ ਮੋੜਨ ਵਾਲੇ', 'ਮੈਂ ਫੇਰ ਆਵਾਂਗਾ', ਖ਼ੂਨੀ ਵਿਸਾਖੀ' ਅਤੇ 'ਚੱਲ ਅੰਮਿ੍ਤਸਰ ਲੰਡਨ ਚਲੀਏ' ਪੇਸ਼ ਕੀਤੇ ਗਏ |
ਡਾ: ਕੁਲਦੀਪ ਦੀਪ ਨੇ ਨਵੇਂ ਨਾਟਕ ਲਿਖੇ ਵੀ ਤੇ ਪੇਸ਼ ਵੀ ਕੀਤੇ ਨੇ ਜਿਨ੍ਹਾਂ ਵਿਚ ਜਲਿ੍ਹਆਂ ਵਾਲਾ ਬਾਗ਼ ਬਾਰੇ ਦਸ ਛੋਟੇ-ਛੋਟੇ ਹਿੱਸਿਆਂ ਵਿਚ ਸਕੂਲ ਦੇ ਬੱਚਿਆਂ ਕੋਲੋਂ ਨਾਟਕ ਖਿਡਵਾਏ ਗਏ | ਨਾਟਕਕਾਰ ਬਲਰਾਮ ਨੇ ਨਵਾਂ ਨਾਟਕ 'ਇਕ ਤਜਰਬਾ ਹੋਰ' ਲਿਖਿਆ ਹੈ | ਪਟਿਆਲੇ ਤੋਂ ਹੀ ਬਜ਼ੁਰਗ ਰੰਗਕਰਮੀ ਜੋੜੀ 'ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ' ਨੇ ਬੱਚਿਆਂ ਤੇ ਵੱਡਿਆਂ ਕਲਾਕਾਰਾਂ ਨਾਲ ਰੰਗਮੰਚ ਵਰਕਸ਼ਾਪਾਂ ਕੀਤੀਆਂ ਤੇ ਨਾਟਕ ਤਿਆਰ ਕੀਤੇ |
ਲੁਧਿਆਣੇ ਤੋਂ ਤਰਲੋਚਨ ਦੀ ਨਿਰਦੇਸ਼ਨਾ ਹੇਠ 'ਇਕ ਵਿਚਾਰਾ ਬਚਪਨ', 'ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ', 'ਦੂਰ-ਪਾਸ' ਅਤੇ 'ਕਥਾ ਇਕ ਕੰਸ ਦੀ' ਨਾਟਕ ਖੇਡੇ ਗਏ | ਪ੍ਰੋ: ਅਜਮੇਰ ਔਲਖ ਦੇ ਤੁਰ ਜਾਣ ਤੋਂ ਬਾਅਦ ਵੀ 'ਲੋਕ ਕਲਾ ਮੰਚ ਮਾਨਸਾ' ਨੇ ਪੈਰ ਪਿਛੇ ਨਹੀਂ ਕੀਤੇ, ਬਲਕਿ ਆਪਣੀਆਂ ਨਾਟ ਸਰਗਰਮੀਆਂ ਜਾਰੀ ਰੱਖਦਿਆਂ 'ਬੇਗਾਨੇ ਬੋਹੜ ਦੀ ਛਾਂ', 'ਕਲਖ ਹਨੇਰੇ' ਅਤੇ 'ਅਵੇਸਲੇ ਯੁੱਧਾਂ ਦੀ ਨਾਇਕਾ' ਨਾਟਕ ਮਨਜੀਤ ਔਲਖ ਦੀ ਅਗਵਾਈ ਅਤੇ ਸੁਭਾਸ਼ ਬਿੱਟੂ ਦੀ ਨਿਰਦੇਸ਼ਨਾ ਹੇਠ ਕਈ ਥਾਵਾਂ 'ਤੇ ਖੇਡੇ | ਨੌਜਵਾਨ ਨਿਰਦੇਸ਼ਕ ਬਨਿੰਦਰ ਬੰਨੀ ਨੇ 2019 ਵਿਚ ਨਾਟਕ 'ਹੁਣ ਮੈਂ ਸੈਟ ਹਾਂ' ਕਾਮਯਾਬੀ ਨਾਲ ਖੇਡਿਆ ਹੈ | ਮੋਗੇ ਤੋਂ ਬਲਜੀਤ ਮੋਗਾ ਨੇ ਆਪਣੇ ਨਾਟ ਗਰੁੱਪ 'ਰੈਡ ਆਰਟਸ ਮੋਗਾ' ਵਲੋਂ ਨੁੱਕੜ ਨਾਟਕਾਂ ਦੀ ਲੜੀ ਤਹਿਤ ਲਗਭਗ 1500 ਸ਼ੋਅ ਕੀਤੇ | ਕੁਝ ਸਟੇਜ ਨਾਟਕਾਂ ਦੀ ਪੇਸ਼ਕਾਰੀ ਵੀ ਕੀਤੀ | ਰੈਡ ਆਰਟਸ ਮੋਗਾ ਵਲੋਂ ਭਗਤ ਸਿੰਘ ਬਾਰੇ ਨਾਟਕ ਲਗਭਗ 200 ਪਿੰਡਾਂ ਵਿਚ ਕੀਤੇ ਗਏ | 'ਆਖਿਰ ਕਦੋਂ ਤੱਕ', 'ਵਹਿੰਗੀ', 'ਜੈ ਪ੍ਰਦੂਸ਼ਨ' ਅਤੇ 'ਸਾਹਿਬ ਬੀਵੀ ਤੇ ਰਿਸ਼ਤੇਦਾਰ', 'ਆਰਡਰ-ਆਰਡਰ', 'ਅਡਮਿਟ ਇੰਡੀਆ' ਅਤੇ 'ਗੱਲ ਕਿਰਤੀ ਲੋਕਾਂ ਦੀ' ਦੀਪ ਜਗਦੀਪ ਤੇ ਦੀਪਕ ਨਿਆਜ਼ ਦੀ ਨਿਰਦੇਸ਼ਨਾ ਹੇਠ ਕੀਤੇ ਗਏ | ਸਾਲ 2019 ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਲਗਭਗ 200 ਪਿੰਡਾਂ ਤੇ ਸ਼ਹਿਰਾਂ ਵਿਚ ਵੱਖ-ਵੱਖ ਟੀਮਾਂ ਕੋਲੋਂ ਨਾਟਕ ਕਰਵਾਏ ਗਏ ਅਤੇ ਨਾਟਕ ਦੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਵੀ ਕਰਵਾਈ ਗਈ ਅਤੇ ਨਾਟਕਕਾਰ ਦਵਿੰਦਰ ਦਮਨ, ਜਤਿੰਦਰ ਕੌਰ, ਉਮਾ ਗੁਰਬਖ਼ਸ਼ ਸਿੰਘ, ਨੀਲਮ ਮਾਨ ਸਿੰਘ ਅਤੇ ਗੁਰਮੀਤ ਬਾਵਾ ਬਾਰੇ ਦਸਤਾਵੇਜ਼ੀ ਫ਼ਿਲਮਾਂ ਵੀ ਬਣਾਈਆਂ ਗਈਆਂ | ਸਾਲ 2019 ਵਿਚ ਜਲਿ੍ਹਆਂ ਵਾਲਾ ਬਾਗ਼ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਅਗਵਾਈ ਵਿਚ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਨਾਟਕ 'ਖ਼ੂਨੀ ਵਿਸਾਖੀ' (ਕੇਵਲ ਧਾਲੀਵਾਲ), 'ਚੱਲ ਅੰਮਿ੍ਤਸਰ ਲੰਡਨ ਚੱਲੀਏ' (ਅਨੀਤਾ ਸ਼ਬਦੀਸ਼), 'ਸਿਰ ਜੋ ਝੁਕੇ ਨਹੀਂ' (ਸੁਰਿੰਦਰ ਸ਼ਰਮਾ), 'ਸ਼ਹੀਦੀ ਖ਼ੂਹ' (ਵਿਸ਼ੂ ਸ਼ਰਮਾ), 'ਦੇਸ਼ ਮੇਰਾ-1919', (ਗੁਰਤੇਜ ਮਾਨ), 'ਆਜ਼ਾਦੀ ਦਾ ਸੁਪਨਾ' (ਰਜੇਸ਼ ਸ਼ਰਮਾ), 'ਜਲਿ੍ਹਆਂ ਵਾਲਾ' (ਪਵੇਲ ਸੰਧੂ) ਅਤੇ ਹੋਰ ਕਈ ਨਾਟਕ ਜਲਿ੍ਹਆਂ ਵਾਲਾ ਬਾਗ਼ ਬਾਰੇ ਅੰਮਿ੍ਤਸਰ, ਜਲੰਧਰ, ਕਰਤਾਰਪੁਰ, ਸਰਾਭਾ, ਲੁਧਿਆਣਾ, ਬਟਾਲਾ, ਗੁਰਦਾਸਪੁਰ, ਪ੍ਰੀਤ ਨਗਰ, ਤਰਨ-ਤਾਰਨ, ਸੰਗਰੂਰ, ਮਲੇਰਕੋਟਲਾ, ਸੁਨਾਮ, ਧੂਰੀ, ਪਟਿਆਲਾ, ਫਗਵਾੜਾ, ਕਪੂਰਥਲਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ ਅਤੇ ਪੰਜਾਬ ਦੇ ਹੋਰ ਸ਼ਹਿਰਾਂ, ਕਸਬਿਆਂ ਵਿਚ ਵੀ ਕੀਤੇ ਗਏ | ਸਾਲ 2019 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦਾ ਸਾਲ ਵੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਬਾਬਾ ਨਾਨਕ ਜੀ ਦੇ ਬਾਰੇ ਲਿਖੇ 13 ਨਾਟਕਾਂ ਦੀ ਪੁਸਤਕ 'ਜਿਥੇ ਬਾਬਾ ਪੈਰ ਧਰਿ' (ਸੰਪਾਦਕ ਕੇਵਲ ਧਾਲੀਵਾਲ) ਵੀ ਛਾਪੀ ਗਈ ਅਤੇ ਪੰਜਾਬ ਸਰਕਾਰ ਦੇ ਸੱਭਿਆਚਾਰਕ ਵਿਭਾਗ ਦੀ ਅਗਵਾਈ ਵਿਚ ਬਾਬਾ ਨਾਨਕ ਬਾਰੇ ਲਿਖੇ ਨਾਟਕਾਂ ਦਾ ਮੰਚਨ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਕੀਤਾ ਗਿਆ | ਸਾਲ 2019 ਦੀਆਂ ਰੰਗਮੰਚ ਸਰਗਰਮੀਆਂ ਦੀ ਲਗਾਤਾਰਤਾ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੇ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਪੰਜਾਬੀ ਜਨਜੀਵਨ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਸਮੱਸਿਆਵਾਂ ਤੋਂ ਅਵੇਸਲੇ ਨਹੀਂ | ਸਾਲ 2019 ਦੀਆਂ ਨਾਟਕ ਪੇਸ਼ਕਾਰੀਆਂ ਵਿਚ ਜਿੱਥੇ ਕਲਾਸੀਕਲ ਅਤੇ ਬਹੁ-ਪਰਤੀ ਨਾਟਕਾਂ ਦੀਆਂ ਉੱਚ ਪੇਸ਼ਕਾਰੀਆਂ ਨੇ ਹਾਜ਼ਰੀ ਲਵਾਈ ਹੈ, ਉਥੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਨੁੱਕੜ ਨਾਟਕਾਂ ਦੇ ਰਾਹੀਂ ਕਲਾਕਾਰ ਲੋਕਾਈ ਨੂੰ ਸੰਬੋਧਨ ਹੋਏ ਹਨ | ਸਾਲ 2019 ਵਿਚ ਪੰਜਾਬੀ ਰੰਗਮੰਚ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਮੌਕੇ ਵੀ ਸਿਜਦਾ ਕੀਤਾ ਹੈ ਤੇ ਨਾਟਕੀ ਪੇਸ਼ਕਾਰੀਆਂ ਰਾਹੀਂ ਜਲਿ੍ਹਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਹੈ | ਸਾਲ 2019 ਦਾ ਪੰਜਾਬੀ ਰੰਗਮੰਚ ਇਤਿਹਾਸ ਤੇ ਵਰਤਮਾਨ ਦੀਆਂ ਬਾਤਾਂ ਪਾਉਂਦਾ ਰਿਹਾ | (ਸਮਾਪਤ)

-ਮੋਬਾਈਲ : 98142 99422

ਚਿੰਤਾ

• ਚਿੰਤਾ ਦੋ ਅੱਖਰਾਂ ਦਾ ਸ਼ਬਦ ਹੈ | ਜੇ ਟਿੱਪੀ ਹਟਾ ਲਈ ਜਾਵੇ ਤਾਂ ਲਫ਼ਜ਼ ਚਿਤਾ ਬਣ ਜਾਂਦਾ ਹੈ | ਭਾਵ ਚਿੰਤਾ ਤੋਂ ਸ਼ੁਰੂ ਕੀਤੇ ਸਫ਼ਰ ਦਾ ਅੰਤ ਚਿਤਾ 'ਤੇ ਜਾ ਕੇ ਹੁੰਦਾ ਹੈ | ਸ਼ਮਸ਼ਾਨ ਭੂਮੀ ਵਿਖੇ ਚਿਤਾ 'ਤੇ ਜਾ ਕੇ ਮਨੁੱਖ ਦਾ ਨਾਤਾ ਪਰਿਵਾਰ ਨਾਲੋਂ ਖ਼ਤਮ ਹੋ ਜਾਂਦਾ ਹੈ |
• ਚਿੰਤਾ (ਫਿਕਰ) ਤਾਂ ਇਕ ਅਜਿਹਾ ਵਿਆਜ ਹੈ ਜਿਹੜਾ ਦੁਖਾਂਤ ਵਾਪਰਨ ਤੋਂ ਪਹਿਲਾਂ ਹੀ ਤਾਰਿਆ ਜਾਂਦਾ ਹੈ |
• ਚਿੰਤਾ ਤੋਂ ਵੱਡਾ ਕੋਈ ਕਸ਼ਟ ਨਹੀਂ | ਚਿੰਤਾ ਡੀਪ੍ਰੈਸ਼ਨ ਹੈ, ਬਿਮਾਰੀ ਹੈ, ਸਰੀਰਕ ਅਤੇ ਮਾਨਸਿਕ ਜਕੜਨ ਹੈ | ਚਿੰਤਾ ਮਾਨਸਿਕ ਪ੍ਰਕਿਰਿਆ ਹੈ ਅਤੇ ਬੰਦੇ ਦੇ ਅੰਦਰ ਰਹਿੰਦੀ ਹੈ |
• ਮਾਂ ਬੱਚੇ ਦੇ ਬਾਹਰ ਜਾਣ ਤੋਂ ਲੈ ਕੇ ਵਾਪਸ ਆਉਣ ਤੱਕ ਉਸ ਦੀ ਰਾਹ ਵੇਖਦੀ ਹੈ | ਬੱਚੇ ਦੇ ਪ੍ਰਤੀ ਮਾਂ ਦੀ ਚਿੰਤਾ ਨੂੰ ਬਸ ਉਹੀ ਸਮਝ ਸਕਦੀ ਹੈ |
• ਚਿੰਤਨ ਅਤੇ ਚਿੰਤਾ 'ਚ ਉਹੀ ਅੰਤਰ ਹੁੰਦਾ ਹੈ ਜੋ ਇਕ ਆਤਮ-ਵਿਸ਼ਵਾਸ ਭਰੇ ਤੰਦਰੁਸਤ ਵਿਅਕਤੀ ਅਤੇ ਰੋਗੀ 'ਚ ਹੁੰਦਾ ਹੈ |
• ਚਿੰਤਨ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਰਾਹਤ ਹੈ, ਸਕੂਨ ਹੈ, ਹੱਲ ਹੈ ਜੋ ਤਾਜ਼ਗੀ ਬਣ ਕੇ ਜੀਵਨ ਨੂੰ ਰਵਾਨੀ ਬਖਸ਼ਦਾ ਹੈ | ਚਿੰਤਾ ਨਾਲ ਨਹੀਂ, ਚਿੰਤਨ ਨਾਲ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ | ਉਸਾਰੂ ਚਿੰਤਾ, ਚਿੰਤਨ ਕਹਾਉਂਦੀ ਹੈ |
• ਜੋ ਸਮਾਂ ਚਿੰਤਾ 'ਚ ਗਿਆ, ਸਮਝੋ ਕੂੜੇਦਾਨ 'ਚ ਗਿਆ | ਜੋ ਸਮਾਂ ਚਿੰਤਨ 'ਚ ਗਿਆ ਸਮਝੋ ਤਿਜੋਰੀ ਵਿਚ ਜਮ੍ਹਾ ਹੋ ਗਿਆ |
• ਚਿੰਤਾ ਕਰੋਗੇ ਤਾਂ ਭਟਕ ਜਾਓਗੇ | ਚਿੰਤਨ ਕਰੋਗੇ ਤਾਂ ਭਟਕੇ ਹੋਇਆਂ ਨੂੰ ਵੀ ਰਸਤਾ ਵਿਖਾ ਸਕੋਗੇ |
• ਆਮ ਤੌਰ'ਤੇ ਚਿੰਤਾਵਾਂ, ਇੱਛਾਵਾਂ ਦਾ ਨਤੀਜਾ ਹੁੰਦੀਆਂ ਹਨ |
• ਬੱਚਿਆਂ ਨੂੰ ਨਾ ਬੀਤੇ ਦੀ ਚਿੰਤਾ ਹੁੰਦੀ ਹੈ ਅਤੇ ਨਾ ਭਵਿੱਖ ਦੀ, ਉਹ ਸਿਰਫ਼ ਵਰਤਮਾਨ ਵਿਚ ਹੀ ਜਿਊਾਦੇ ਹਨ ਪਰ ਅਸੀਂ ਅਜਿਹਾ ਨਹੀਂ ਕਰ ਸਕਦੇ |
• ਜੀਵ ਜੋ ਪ੍ਰਾਪਤ ਕਰਨਾ ਚਾਹੁੰਦਾ ਹੈ, ਸ਼ਾਇਦ ਨਾ ਮਿਲੇ | ਇਹ ਚਿੰਤਾ ਹਰੇਕ ਉਸ ਜੀਵ ਦੇ ਮਨ ਵਿਚ ਚਲਦੀ ਹੈ ਜੋ ਕਾਮਨਾਵਾਂ ਨਾਲ ਜੀਅ ਰਿਹਾ ਹੈ |
• ਜਿਨ੍ਹਾਂ ਲੋਕਾਂ ਨੂੰ ਨੌਕਰੀ ਖੁਸਣ ਦਾ ਡਰ ਰਹਿੰਦਾ ਹੈ, ਉਨ੍ਹਾਂ ਲੋਕਾਂ ਦੀ ਸਿਹਤ ਖਰਾਬ ਰਹਿੰਦੀ ਹੈ ਅਤੇ ਉਨ੍ਹਾਂ ਵਿਚ ਤਣਾਅ ਅਤੇ ਚਿੰਤਾ ਦੇ ਲੱਛਣ ਵੀ ਪਨਪਦੇ ਹਨ |
• ਮਨੁੱਖ ਨੂੰ ਜੀਵਨ ਵਿਚ ਕਿਸ-ਕਿਸ ਤਰ੍ਹਾਂ ਦੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਬਾਰੇ ਪੰਜਾਬੀ ਦੇ ਕਿਸੇ ਸ਼ਾਇਰ ਨੇ ਬਹੁਤ ਵੇਰਵੇ ਸਹਿਤ ਇੰਝ ਲਿਖਿਆ ਹੈ:
ਸੁੱਖ ਸ਼ਾਂਤੀ ਕੀਕਣ ਹੋਵੇ, ਸਭ ਨੂੰ ਇਹੋ ਸੁਆਲ ਦੀ ਚਿੰਤਾ |
ਕਿਸੇ ਨੂੰ ਆਪਣੇ ਢਿੱਡ ਦੀ ਚਿੰਤਾ, ਕਿਸੇ ਨੂੰ ਭਾਈਵਾਲ ਦੀ ਚਿੰਤਾ |
ਕਿਸੇ ਨੂੰ ਆਉਂਦੇ ਮਾਲ ਦੀ ਚਿੰਤਾ, ਕਿਸੇ ਨੂੰ ਜਾਂਦੇ ਮਾਲ ਦੀ ਚਿੰਤਾ |
• ਵਿਆਹਾਂ 'ਤੇ ਹੁੰਦਾ ਬੇਲੋੜਾ ਖਰਚਾ ਵੀ ਚਿੰਤਾ ਦਾ ਸਬਬ ਬਣ ਰਿਹਾ ਹੈ |
• ਡਰ, ਮੋਹ, ਅਸ਼ਕਤੀ ਅਤੇ ਹੜਬੜੀ ਇਹ ਚਾਰੋਂ ਚਿੰਤਾ ਦੇ ਰਿਸ਼ਤੇਦਾਰ ਹਨ | ਜੇਕਰ ਇਕ ਹੈ ਤਾਂ ਦੂਸਰੇ ਆਪਣੇ-ਆਪ ਆ ਜਾਣਗੇ |
• ਜਿਥੇ ਕੁਬੁੱਧੀ ਹੋਵੇਗੀ, ਉਥੇ ਅਸ਼ਾਂਤੀ, ਚਿੰਤਾ ਅਤੇ ਤਿ੍ਸ਼ਨਾ ਨੇ ਡੇਰੇ ਲਾਏ ਹੋਏ ਹੋਣਗੇ |
• ਦਿਲ ਵਿਸ਼ਵਾਸ ਦਾ ਨਾਂਅ ਹੈ, ਜਦਕਿ ਬੁੱਧੀ ਸ਼ੱਕ ਅਤੇ ਚਿੰਤਾ ਕਰਦੀ ਹੈ |
• ਵਕਤ ਅਤੇ ਤਜਰਬੇ ਹੀ ਇਨਸਾਨ ਦਾ ਡਰ, ਚਿੰਤਾ ਅਤੇ ਈਰਖਾ ਨਾਲ ਵਾਕਫ਼ੀਅਤ ਪਾਉਂਦੇ ਹਨ | ਉਸ ਨੂੰ ਇਨਸਾਨਾਂ ਦੇ ਦੂਜੇ ਰੂਪ ਨਾਲ ਜਾਣੂ ਕਰਾਉਂਦੇ ਹਨ |
• ਚਿੰਤਾਵਾਂ ਦੀ ਗਿਣਤੀ ਕਰਨੀ ਔਖੀ ਹੈ, ਕਿਉਂਕਿ ਚਿੰਤਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ | ਜਿਵੇਂ : ਪਰਿਵਾਰ ਵਿਚ ਕਿਸੇ ਮੈਂਬਰ ਨੂੰ ਖ਼ਤਰਨਾਕ ਬਿਮਾਰੀ ਦਾ ਲੱਗ ਜਾਣਾ, ਕਿਸੇ ਮੁਕੱਦਮੇਬਾਜ਼ੀ ਵਿਚ ਉਲਝ ਜਾਣਾ, ਜ਼ਿਆਦਾ ਬਾਰਿਸ਼ ਪੈਣ ਕਰਕੇ ਘਰ (ਮਕਾਨ) ਢਹਿ ਜਾਣਾ ਤੇ ਉਸ ਨੂੰ ਦੁਬਾਰਾ ਬਣਾਉਣ ਜੋਗੇ ਪੈਸੇ ਕੋਲ ਨਾ ਹੋਣਾ, ਪਰਿਵਾਰ ਵਿਚ ਬੱਚੇ ਬਹੁਤ ਜ਼ਿਆਦਾ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਕੋਈ ਨੌਕਰੀ ਜਾਂ ਕੰਮ ਨਾ ਮਿਲਣਾ, ਲੜਕੀ/ਲੜਕੇ ਦੀ ਸ਼ਾਦੀ ਦੀ ਉਮਰ ਲੰਘ ਜਾਣਾ, ਆਪਣੀ ਪਤਨੀ ਨਾਲ ਜਾਂ ਪਤਨੀ ਦੀ ਪਤੀ ਨਾਲ ਨਾ ਬਣਨੀ, ਪੁੱਤਰ ਦਾ ਨਸ਼ੇੜੀ ਬਣ ਜਾਣਾ, ਲੜਕੀ ਨੂੰ ਸਹੁਰਿਆਂ ਵਲੋਂ ਤੰਗ ਕਰਨਾ, ਮਾੜੇ ਗੁਆਂਢੀ ਨਾਲ ਵਾਹ ਪੈ ਜਾਣਾ, ਸਿਆਲ ਭਾਵ ਠੰਢ ਦੀ ਰੁੱਤ ਆਉਣ ਵਾਲੀ ਹੋਵੇ ਪਰ ਘਰ ਵਿਚ ਗਰਮ ਬਿਸਤਰ ਜਾਂ ਕੱਪੜੇ ਨਾ ਹੋਣਾ, ਘਰ ਵਿਚ ਅਚਾਨਕ ਗੈਸ ਸਿਲੰਡਰ ਮੁੱਕ ਜਾਣਾ, ਕਿਸਾਨ ਦੀ ਪੱਕੀ ਫ਼ਸਲ 'ਤੇ ਗੜੇ ਪੈ ਜਾਣਾ ਆਦਿ |
• ਚਿੰਤਾ ਨਾਲ ਸੰੁਦਰਤਾ, ਤਾਕਤ ਅਤੇ ਗਿਆਨ ਦਾ ਨਾਸ ਹੁੰਦਾ ਹੈ |
• ਚਿੰਤਾ ਨਾਲ ਪਾਗਲਪਨ ਹੋ ਸਕਦਾ ਹੈ, ਦਿਲ ਦੀ ਬਿਮਾਰੀ ਲੱਗ ਸਕਦੀ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ | ਚਿੰਤਾ ਰੋਗਾਂ ਦੀ ਜੜ੍ਹ ਹੈ | ਇਸ ਲਈ ਕਦੇ ਵੀ ਚਿੰਤਾ, ਫਿਕਰ ਨਾ ਕਰੋ ਤੇ ਨਾ ਹੀ ਤਣਾਓ ਵਿਚ ਰਹੋ | (ਚਲਦਾ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਸਹਾਰਾ
'ਹੈਲੋ, ਤੁਸੀਂ ਕਿੱਥੇ ਹੋ?'
'ਮੈਂ ਇੱਥੇ ਟਰੈਫਿਕ ਵਿਚ ਫਸ ਗਿਆ ਹਾਂ | ਦਸ ਪੰਦਰਾਂ ਮਿੰਟ ਲੱਗ ਜਾਣਗੇ |'
'ਠੀਕ ਹੈ ਜਲਦੀ ਕਰੋ |'
ਏਨਾ ਕਹਿ ਸੁਨੀਤਾ ਨੇ ਫੋਨ ਕੱਟ ਦਿੱਤਾ ਅਤੇ ਬੇਚੈਨੀ ਨਾਲ ਏਧਰ ਉਧਰ ਵੇਖਣ ਲੱਗੀ | ਸਕੂਲ ਦੀ ਛੁੱਟੀ ਹੋ ਜਾਣ ਤੋਂ ਬਾਅਦ ਉਸ ਨੇ ਆਪਣੇ ਪਤੀ ਸੁਰੇਸ਼ ਨਾਲ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਸੀ | ਇਸ ਕਰਕੇ ਉਹ ਸਕੂਲ ਵੈਨ ਤੋਂ ਇਸ ਬਾਈਪਾਸ 'ਤੇ ਹੀ ਉਤਰ ਗਈ ਸੀ ਤਾਂ ਜੋ ਅੱਗੇ ਜਲਦੀ ਪਹੁੰਚ ਸਕਣ | ਦੁਪਹਿਰ ਦਾ ਸਮਾਂ ਸੀ ਅਤੇ ਸੁਨੀਤਾ ਇਕੱਲੀ ਖੜ੍ਹੀ ਆਸੇ ਪਾਸੇ ਦੇਖ ਰਹੀ ਸੀ | ਲੰਘਦੇ ਟੱਪਦੇ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੇ ਸਨ | ਸੁਨੀਤਾ ਨੂੰ ਇਹ ਸਭ ਸਹੀ ਨਹੀਂ ਲੱਗ ਰਿਹਾ ਸੀ | ਉਹ ਤਾਂ ਸਕੂਲੋਂ ਘਰ ਤੇ ਘਰੋਂ ਸਕੂਲ ਵਾਲੀ ਰੁਟੀਨ ਵਿਚ ਬੱਝੀ ਹੋਈ ਸੀ | ਥੋੜ੍ਹੇ ਜਿਹੇ ਫਾਸਲੇ 'ਤੇ ਇਕ ਬਜ਼ੁਰਗ ਮੈਲੇ ਕੁਚੈਲੇ ਕੱਪੜੇ ਪਾਈ ਬੈਠਾ ਸੀ | ਜਿਸ ਦੇ ਸਿਰ ਦੇ ਵਾਲ ਵੀ ਉਲਝੇ ਹੋਏ ਸਨ | ਲੰਘਦੇ ਰਾਹਗੀਰ ਉਸ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਸਨ | ਉਹ ਉਨ੍ਹਾਂ ਨੂੰ ਘੂਰ-ਘੂਰ ਵੇਖਦਾ ਤੇ ਕੋਲ ਪਏ ਇੱਟਾਂ ਵੱਟੇ ਵੀ ਚਲਾ ਦਿੰਦਾ | ਸੁਨੀਤਾ ਨੇ ਪਰਸ ਵਿਚ ਪਈਆਂ ਕੁਝ ਟਾਫੀਆਂ ਉਸ ਵੱਲ ਵਧਾਈਆਂ | ਬੜੇ ਚਾਅ ਨਾਲ ਉਸ ਨੇ ਟਾਫੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ | ਸੁਨੀਤਾ ਨੇ ਇਕ ਦੋ ਗੱਲਾਂ ਉਸ ਤੋਂ ਪੁੱਛੀਆਂ , ਉਹ ਇਸ਼ਾਰਿਆਂ ਵਿਚ ਹੀ ਸਮਝਾਉਣ ਲੱਗਾ | ਹੁਣ ਨਾ ਤਾਂ ਸੁਨੀਤਾ ਨੂੰ ਇਕੱਲਾਪਣ ਮਹਿਸੂਸ ਹੋਇਆ ਤੇ ਨਾ ਹੀ ਲੋਕ ਉਸ ਬਜ਼ੁਰਗ ਨੂੰ ਕੁਝ ਕਹਿ ਰਹੇ ਸਨ | ਦੋਵਾਂ ਨੂੰ ਇਕ ਦੂਜੇ ਦਾ ਸਹਾਰਾ ਮਿਲ ਗਿਆ ਸੀ |

-ਹਰਮਨਦੀਪ ਕੌਰ 
ਬਰਨਾਲਾ |

ਫ਼ਰਜ਼
ਬੜੀ ਤੇਜ਼ੀ ਨਾਲ ਸ਼ਹਿਰ ਵੱਲ ਨੂੰ ਵਧ ਰਹੇ ਬੁਲਟ ਮੋਟਰਸਾਈਕਲ 'ਤੇ ਸਵਾਰ ਤਿੰਨ ਲੜਕਿਆਂ ਨੂੰ ਪੁਲਿਸ ਨੇ ਨਾਕੇ 'ਤੇ ਰੋਕਿਆ ਹੋਇਆ ਸੀ | ਹੈਲਮੈਟ ਨਾ ਪਾਉਣ ਅਤੇ ਤੀਹਰੀ ਸਵਾਰੀ ਬੈਠਣ ਦੇ ਜੁਰਮ 'ਚ ਏ.ਐਸ.ਆਈ. ਨੇ ਮੋਟਰਸਾਈਕਲ ਦਾ ਚਲਾਨ ਕਰ ਕੇ ਥਾਣੇ ਬੰਦ ਕਰਨ ਦਾ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ ਸੀ |
ਉਨ੍ਹਾਂ ਤਿੰਨੋਂ ਲੜਕਿਆਂ ਨੇ ਆਪਣਾ ਪੱਖ ਰਖਦਿਆਂ ਸਨਿਮਰ ਬੇਨਤੀ ਕੀਤੀ, 'ਸਰ ਸਾਡੇ ਕਾਲਜ ਦੇ ਸਾਥੀ ਦਾ ਐਕਸੀਡੈਂਟ ਹੋ ਗਿਆ, ਸਾਨੂੰ ਖ਼ਬਰ ਮਿਲੀ ਹੈ ਕਿ ਉਸਨੂੰ ਖੂਨ ਦੀ ਸਖ਼ਤ ਜ਼ਰੂਰਤ ਹੈ | ਅਸੀਂ ਤਿੰਨੇ ਉਸੇ ਨੂੰ ਹੀ ਖੂਨ ਦੇਣ ਜਾ ਰਹੇ ਹਾਂ | ਸਰ ਪਲੀਜ਼ ਸਾਨੂੰ ਜਾਣ ਦਿਓ, ਸਾਡੇ ਦੋਸਤ ਦੀ ਜ਼ਿੰਦਗੀ ਦਾ ਸਵਾਲ ਹੈ |' ਉਹ ਤਿੰਨੋਂ ਹੀ ਕਰੀਬ ਅੱਧਾ ਘੰਟਾ ਕੋਸ਼ਿਸ਼ਾਂ ਕਰਦੇ ਰਹੇ ਪਰ ਏ.ਐਸ.ਆਈ. ਨੇ ਉਨ੍ਹਾਂ ਦੀ ਇਕ ਨਾ ਸੁਣੀ | ਉਹ ਤਿੰਨੋਂ ਉਥੋਂ ਪੈਦਲ ਚੱਲਣ ਹੀ ਲੱਗੇ ਸਨ ਕਿ ਪੁਲਿਸ ਦੀ ਜਿਪਸੀ 'ਚ ਏ.ਐਸ.ਆਈ. ਲਈ ਵਾਇਰਲੈੱਸ ਤੋਂ ਕਾਲ ਸੈਨ ਆਈ, 'ਜਨਾਬ ਮੈਂ ਸਿਵਲ ਹਸਪਤਾਲ ਤੋਂ ਹੌਲਦਾਰ ਬਿੱਕਰ ਸਿੰਘ ਗੱਲ ਕਰ ਰਿਹਾਂ, ਘੰਟਾ ਕੁ ਪਹਿਲਾਂ ਇਥੇ ਚੌਕ ਵਿਚ ਇਕ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਸੀ | ਮੈਂ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਪਰ ਜਨਾਬ ਖ਼ੂਨ ਬਹੁਤ ਵਹਿ ਚੁੱਕਾ ਸੀ, ਜਿਨ੍ਹਾਂ ਨੇ ਖੂਨ ਦੇਣਾ ਸੀ ਉਹ ਟਾਈਮ 'ਤੇ ਪੁੱਜੇ ਨਹੀਂ, ਖ਼ੂਨ ਨਾ ਮਿਲਣ ਕਾਰਨ ਉਹ ਮੰੁਡਾ ਦਮ ਤੋੜ ਗਿਆ | ਉਸ ਦੇ ਬਟੂਏ 'ਚੋਂ ਮਿਲੇ ਲਾਈਸੈਂਸ ਅਤੇ ਆਈਡੈਂਟਿਟੀ ਕਾਰਡ ਤੋਂ ਉਸ ਦੀ ਤੁਹਾਡੇ ਘਰ ਦੇ ਚਿਰਾਗ....' ਏਸ ਤੋਂ ਬਾਅਦ ਹੌਲਦਾਰ ਦਾ ਗਚ ਭਰ ਗਿਆ ਸੀ |

-ਗੁਰਦੀਪ 'ਮਣਕੂ' ਪੋਨਾ
ਐਚ.ਐਸ.ਐਮ. ਜਗਰਾਉਂ |
ਮੋਬਾਈਲ : 94639-88918.

ਉਹੀ
ਆਜ਼ਾਦ ਦੇਸ਼ ਦੇ ਆਜ਼ਾਦ ਬਾਸ਼ਿੰਦਿਆਂ ਦੇ ਜਦੋਂ ਮੈਂ ਨੱਕ ਵਿਚ ਨਕੇਲ ਤੇ ਮੰੂਹ ਉਤੇ ਛਿਕਲੀ ਲੱਗੀ ਹੋਈ ਵੇਖੀ ਤਾਂ ਮੇਰੇ ਬੁੱਲ੍ਹਾਂ ਉਤੇ ਇਕ ਕਵਿਤਾ ਦੇ ਕੁਝ ਲਫ਼ਜ਼ ਆ ਕੇ ਬੋਲਣ ਲੱਗੇ : ਥਾਂ ਗੋਰਿਆਂ ਦੀ ਕਾਲੇ ਆਣ ਬੈਠੇ, ਹੁਲੀਆ ਬਦਲਿਆ ਰਹੀ ਸਰਕਾਰ ਉਹੀਓ |

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ, 155 ਸੈਕਟਰ 2-ਏ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ | ਮੋਬਾਈਲ : 98554-80191

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX