ਤਾਜਾ ਖ਼ਬਰਾਂ


14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  14 minutes ago
ਚੰਡੀਗੜ੍ਹ, 8 ਅਪ੍ਰੈਲ (ਹਰਕਵਲਜੀਤ ਸਿੰਘ) - ਪੰਜਾਬ ਸਰਕਾਰ ਵੱਲੋਂ ਅੱਜ ਇਨ੍ਹਾਂ ਖ਼ਬਰਾਂ ਨੂੰ ਰੱਦ ਕੀਤਾ ਗਿਆ ਕਿ ਰਾਜ ਸਰਕਾਰ ਵੱਲੋਂ ਸੂਬੇ ਵਿਚ ਕਰਫ਼ਿਊ 14 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਕੋਈ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਸਪਸ਼ਟ ਕੀਤਾ...
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  18 minutes ago
ਨਵੀਂ ਦਿੱਲੀ, 8 ਅਪ੍ਰੈਲ - ਪ੍ਰਧਾਨ ਮੰਤਰੀ ਨੇ ਅੱਜ ਵੱਖ ਵੱਖ ਸਿਆਸੀ ਦਲਾਂ ਦੇ ਲੀਡਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ...
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  48 minutes ago
ਘਨੌਰ, 8 ਅਪ੍ਰੈਲ (ਬਲਜਿੰਦਰ ਸਿੰਘ ਗਿੱਲ) - ਲੰਘੇ ਦਿਨੀਂ ‘ਅਜੀਤ’ ਅਖ਼ਬਾਰ ‘ਚ ਪ੍ਰਮੁੱਖਤਾ ਨਾਲ ਛਪੀ ਘਨੌਰ ਗਊਸ਼ਾਲਾ ‘ਚ ਤੂੜੀ ਦੀ ਘਾਟ ਦੀ ਖ਼ਬਰ ਸਦਕਾ ਗਊਸ਼ਾਲਾ ‘ਚ ਰੱਖੀਆਂ ਲਗਭਗ 600 ਗਊਆਂ ਲਈ ਤੂੜੀ ਪਹੁੰਚਣ ਲੱਗੀ ਹੈ। ਇਸ ਪਹਿਲ ਕਦਮੀ ‘ਚ ਭਾਵੇਂ ਕਿ ਸਥਾਨਕ...
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  55 minutes ago
ਫ਼ਰੀਦਕੋਟ, 8 ਅਪੈ੍ਰਲ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ‘ਚ ਕੁੱਝ ਦਿਨ ਪਹਿਲਾਂ ਮਿਲੇ ਕੋਰੋਨਾਵਾਇਰਸ ਦੇ ਇੱਕ ਮਰੀਜ਼ ਤੋਂ ਬਾਅਦ ਜਾਂਚ ਲਈ ਭੇਜੇ ਗਏ ਆਖ਼ਰੀ 61 ਸੈਂਪਲਾਂ ਚੋਂ 60 ਸੈਂਪਲ ਨੈਗੇਟਿਵ ਆਏ ਹਨ। ਇੱਕ 53 ਸਾਲਾ ਵਿਅਕਤੀ, ਜਿਸ ਦਾ ਸੈਂਪਲ...
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  about 1 hour ago
ਮੇਹਲੀ 8 ਅਪ੍ਰੈਲ (ਸੰਦੀਪ ਸਿੰਘ ) ਨਾਕੇ ਦੌਰਾਨ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਕਾਰ ਚਾਲਕ ਨੂੰ ਦੇਸੀ ਪਿਸਟਲ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਹਲੀ ਚੌਕੀ ਇੰਚਾਰਜ ਏ.ਐੱਸ.ਆਈ. ਪਵਿੱਤਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਜੰਡਿਆਲੀ...
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  about 1 hour ago
ਫ਼ਰੀਦਕੋਟ, 8 ਅਪ੍ਰੈਲ (ਜਸਵੰਤ ਸਿੰਘ ਪੁਰਬਾ) - ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਕਰੀਬੀ ਰਿਸ਼ਤੇਦਾਰ ਕੋਰੋਨਾ ਪੀੜਤ ਹੋ ਜਾਣ ਕਾਰਨ ਖ਼ੁਦ ਨੂੰ ਇਕਾਂਤਵਾਸ...
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  about 1 hour ago
ਗੁਰੂ ਹਰ ਸਹਾਏ , 8 ਅਪ੍ਰੈਲ (ਕਪਿਲ ਕੰਧਾਰੀ) - ਪੂਰੀ ਦੁਨੀਆਂ ਭਰ ਵਿੱਚ ਚੱਲਰਹੀ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੇ ਚਲਦਿਆਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 14 ਅਪ੍ਰੈਲ ਤੱਕ ਦਾ ਲੋਕ ਡਾਉਣ ਕੀਤਾ ਹੋਇਆ ਹੈ ਉੱਥੇ ਹੀ ਲੋਕਾਂ ਦੀ ਇਸ...
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  about 1 hour ago
ਖਰੜ 8 ਅਪ੍ਰੈਲ (ਜੰਡਪੁਰੀ) - ਕੈਨੇਡਾ ਨਿਵਾਸੀ ਐੱਨ.ਆਰ.ਆਈ ਅਤੇ ਪਿੰਡ ਦਾਊ ਮਾਜਰਾ ਦੀ ਵਸਨੀਕ ਸੁੱਚਾ ਸਿੰਘ ਕੈਨੇਡਾ ਨੇ ਕੋਰੋਨਾਵਾਇਰਸ ਪੀੜਤ ਵਿਅਕਤੀਆਂ ਦਾ ਸਰਬੱਤ ਦਾ ਭਲਾ ਮੰਗਦਿਆਂ ਐਲਾਨ ਕੀਤਾ ਹੈ ਜੇਕਰ ਖਰੜ ਅਤੇ ਮੁਹਾਲੀ ਦੇ ਵਿੱਚ ਕਿਸੇ ਵੀ ਇਸ ਮਹਾਂਮਾਰੀ...
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  about 1 hour ago
ਫਗਵਾੜਾ, 8 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ) - ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜੇਕਰ ਕੋਰੋਨਾਵਾਇਰਸ ਤੋਂ ਬਚਣਾ ਹੈ ਤਾਂ ਸਾਨੂੰ ਘਰ ਵਿਚ ਬੈਠਣਾ ਹੀ ਪਏਗਾ। ਸੋਮ ਪ੍ਰਕਾਸ਼ ਵਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ...
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  about 1 hour ago
ਜਲੰਧਰ, 8 ਅਪ੍ਰੈਲ - ਸੋਸ਼ਲ ਮੀਡੀਆ ਮੀਡੀਆ ’ਤੇ ਵਾਈਰਲ ਹੋ ਰਹੀ ਇਕ ਪੋਸਟ ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਰ ਸਪਾਟਾ ਮੰਤਰਾਲਾ ਵਲੋਂ ਆਦੇਸ਼ ਜਾਰੀ ਹੋਏ ਹਨ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਤੇ ਰਿਜ਼ਾਰਟ ਬੰਦ ਰਹਿਣਗੇ। ਇਸ...
ਹੋਰ ਖ਼ਬਰਾਂ..

ਸਾਡੀ ਸਿਹਤ

ਇੰਝ ਰਹੀਏ ਵਡੇਰੀ ਉਮਰ ਵਿਚ ਚੁਸਤ-ਦਰੁਸਤ

ਜ਼ਿਆਦਾਤਰ ਲੋਕ 50 ਸਾਲ ਦੀ ਉਮਰ ਨੂੰ ਪਾਰ ਕਰਨ ਤੋਂ ਬਾਅਦ ਆਪਣੇ-ਆਪ ਨੂੰ ਬੁੱਢਾ ਸਮਝਣ ਲਗਦੇ ਹਨ ਕਿਉਂਕਿ 40 ਸਾਲ ਦੀ ਉਮਰ ਤੋਂ ਬਾਅਦ ਸਾਡੇ ਅੰਗ ਢਿੱਲੇ ਪੈਣ ਲੱਗਦੇ ਹਨ। ਉਨ੍ਹਾਂ ਵਿਚ ਓਨੀ ਤਾਕਤ ਨਹੀਂ ਰਹਿ ਜਾਂਦੀ ਜਿੰਨੀ ਪਹਿਲਾਂ ਸੀ।
50 ਸਾਲ ਦੀ ਉਮਰ ਤੋਂ ਬਾਅਦ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਘੱਟ ਹੋ ਜਾਂਦਾ ਹੈ ਅਤੇ ਪਾਚਣ ਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ। ਇਸ ਸਥਿਤੀ ਵਿਚ ਹਾਰਮੋਨਾਂ ਦਾ ਬਣਨਾ ਵੀ ਘੱਟ ਹੋ ਜਾਂਦਾ ਹੈ। ਨਤੀਜਾ ਵਿਅਕਤੀ ਆਪਣੇ-ਆਪ ਨੂੰ ਬੁੱਢਾ ਸਮਝਣ ਲੱਗਦਾ ਹੈ। ਉਸ ਦੀ ਨਿਗ੍ਹਾ ਵੀ ਕਮਜ਼ੋਰ ਹੁੰਦੀ ਜਾਂਦੀ ਹੈ।
ਜੇਕਰ ਵਿਅਕਤੀ 40 ਸਾਲ ਦੀ ਉਮਰ ਤੋਂ ਹੀ ਸਹੀ ਭੋਜਨ ਵਿਹਾਰ ਦੀ ਪਾਲਣਾ ਕਰਨ ਲੱਗੇ ਤਾਂ ਬੁਢਾਪੇ ਨੂੰ ਕੁਝ ਸਮੇਂ ਲਈ ਟਾਲਿਆ ਜਾ ਸਕਦਾ ਹੈ ਅਤੇ 60 ਸਾਲ ਦੀ ਉਮਰ ਵਿਚ ਵੀ ਵਿਅਕਤੀ ਚੁਸਤ-ਦਰੁਸਤ ਮਹਿਸੂਸ ਕਰ ਸਕਦਾ ਹੈ ਅਤੇ ਉਪਰੋਕਤ ਨੁਕਸਾਨ ਤੋਂ ਬਚ ਸਕਦਾ ਹੈ। ਯੋਗੀ ਆਪਣੀ ਯੋਗ ਸਾਧਨਾ ਨਾਲ ਅਤੇ ਸਹੀ ਭੋਜਨ ਵਿਹਾਰ ਕਾਰਨ ਤੇਜਸਵੀ ਬਣੇ ਰਹਿੰਦੇ ਹਨ ਅਤੇ ਬੁਢਾਪੇ ਵਿਚ ਵੀ ਜਵਾਨ ਲੱਗਦੇ ਹਨ। ਜੇਕਰ ਤੁਸੀਂ ਵੀ ਲੰਮੀ ਉਮਰ ਹਾਸਲ ਕਰਨਾ ਚਾਹੁੰਦੇ ਹੋ ਅਤੇ ਬੁਢਾਪੇ ਵਿਚ ਵੀ ਜਵਾਨ ਲਗਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦੀ ਪਾਲਣਾ ਕਰੋ :
* ਰਾਤ ਨੂੰ ਜਲਦੀ ਸੌਂਵੋ ਅਤੇ ਸਵੇਰੇ ਚਾਰ ਵਜੇ ਉੱਠ ਜਾਵੋ। ਸਵੇਰੇ ਜਲਦੀ ਜਾਗਣਾ ਸਿਹਤ ਲਈ ਅਤਿਅੰਤ ਲਾਭਕਾਰੀ ਹੁੰਦਾ ਹੈ। ਸਵੇਰੇ ਜਾਗਣ ਤੋਂ ਬਾਅਦ ਮੂੰਹ ਹੱਥ ਧੋ ਕੇ ਇਕ ਗਿਲਾਸ ਤਾਜ਼ੇ ਪਾਣੀ ਵਿਚ ਅੱਧਾ ਕਾਗਜ਼ੀ ਨਿੰਬੂ ਦਾ ਰਸ ਨਿਚੋੜ ਕੇ ਪੀਓ। ਜਿਨ੍ਹਾਂ ਕੋਲ ਨਿੰਬੂ ਉਪਲਬਧ ਨਾ ਹੋਵੇ ਉਹ 10-20 ਗ੍ਰਾਮ ਸ਼ਹਿਦ ਨੂੰ ਪਾਣੀ ਵਿਚ ਮਿਲਾ ਕੇ ਪੀਣ।
* ਹਰ ਰੋਜ਼ ਸਵੇਰੇ-ਸ਼ਾਮ ਅੱਧਾ ਘੰਟਾ ਖੁੱਲ੍ਹੀ ਹਵਾ ਵਿਚ ਟਹਿਲਣ ਨੂੰ ਕਸਰਤ ਮੰਨਿਆ ਜਾਂਦਾ ਹੈ। ਇਸ ਨਾਲ ਫੇਫੜਿਆਂ ਨੂੰ ਆਕਸੀਜਨ ਭਰਪੂਰ ਮਾਤਰਾ ਵਿਚ ਹਾਸਲ ਹੁੰਦੀ ਹੈ। ਸਵੇਰੇ-ਸ਼ਾਮ ਨਿਯਮਿਤ ਰੂਪ ਨਾਲ ਪਖਾਨਾ ਵੀ ਜਾਣਾ ਚਾਹੀਦਾ ਹੈ। ਪਖਾਨੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਚਾਹੀਦਾ।
* ਮੌਸਮ ਅਨੁਸਾਰ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਸ਼ਨਾਨ ਕਰਨ ਤੋਂ ਇਕ ਘੰਟਾ ਪਹਿਲਾਂ ਸਮੁੱਚੇ ਸਰੀਰ ਵਿਚ ਤੇਲ ਦੀ ਮਾਲਿਸ਼ ਕਰ ਲੈਣੀ ਚਾਹੀਦੀ ਹੈ।
* ਖਾਧ ਪਦਾਰਥਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਂਵਲੇ ਦਾ ਰਸ, ਸ਼ਹਿਦ, ਮਿਸ਼ਰੀ ਆਦਿ ਮਿਲਾ ਕੇ ਹਰ ਰੋਜ਼ ਚੱਟਦੇ ਰਹਿਣ ਨਾਲ ਬੁਢਾਪੇ ਦੇ ਦੋਸ਼ ਉਸੇ ਤਰ੍ਹਾਂ ਖ਼ਤਮ ਹੋ ਜਾਂਦੇ ਹਨ, ਜਿਸ ਤਰ੍ਹਾਂ ਮਨ ਲਗਾ ਕੇ ਨਾ ਪੜ੍ਹਨ ਨਾਲ ਯਾਦ ਕੀਤੀ ਹੋਈ ਚੀਜ਼ਾਂ ਨੂੰ ਲੋਕ ਭੁੱਲ ਜਾਂਦੇ ਹਨ।
* ਸਵੇਰੇ 7-8 ਵਜੇ ਨਾਸ਼ਤਾ ਜ਼ਰੂਰ ਕਰ ਲਓ। ਨਾਸ਼ਤੇ ਤੋਂ ਬਾਅਦ ਚਵਨਪ੍ਰਾਸ਼ 20 ਗ੍ਰਾਮ ਜਾਂ ਆਂਵਲੇ ਦਾ ਮੁਰੱਬਾ ਦੋ ਪੀਸ ਅਤੇ ਕਿਸ਼ਮਿਸ਼, ਖਜੂਰ, ਮੂੰਗਫਲੀ, ਕਾਜੂ, ਅੰਜੀਰ ਵਿਚੋਂ ਕੋਈ ਇਕ 20 ਗ੍ਰਾਮ ਅਤੇ ਦੁੱਧ 200 ਗ੍ਰਾਮ ਮਿਲਾ ਕੇ ਜ਼ਰੂਰ ਲਉ।
* ਹੱਸਣਾ ਅਤੇ ਖੁਸ਼ ਰਹਿਣਾ ਜੀਵਨ ਲਈ ਚੰਗਾ ਮੰਨਿਆ ਜਾਂਦਾ ਹੈ। ਖ਼ੁਦ ਵੀ ਹੱਸੋ ਅਤੇ ਦੂਜਿਆਂ ਨੂੰ ਵੀ ਹਸਾਓ। ਗੁੱਸਾ, ਚਿੰਤਾ, ਸ਼ਾਕ, ਡਰ ਆਦਿ ਤੋਂ ਹਮੇਸ਼ਾ ਬਚੇ ਰਹਿਣਾ ਚਾਹੀਦਾ ਹੈ। ਇਹ ਸਾਰੇ ਦੋਸ਼ ਮਨੁੱਖ ਨੂੰ ਰੋਗੀ ਅਤੇ ਕਮਜ਼ੋਰ ਬਣਾ ਦਿੰਦੇ ਹਨ।
* ਭੋਜਨ ਵਿਚ ਘੱਟ ਮਿਰਚ-ਮਸਾਲੇ, ਸਾਗ-ਸਬਜ਼ੀ, ਸਲਾਦ, ਲੱਸੀ, ਮੂੰਗ ਜਾਂ ਮਸਰ ਦੀ ਦਾਲ, ਪੱਤੀਆਂ ਵਾਲੇ ਸਾਗ ਦੀ ਵਰਤੋਂ ਨਿਯਮਿਤ ਰੂਪ ਨਾਲ ਕਰਨੀ ਚਾਹੀਦੀ ਹੈ। ਛਾਣਬੂਰੇ ਸਮੇਤ ਆਟੇ ਦੀ ਰੋਟੀ, ਉੱਬਲੀ ਸਾਗ-ਸਬਜ਼ੀਆਂ, ਟਮਾਟਰ, ਖੀਰਾ, ਕੱਚਾ ਪਿਆਜ਼, ਮੂਲੀ, ਕੱਚਾ ਨਾਰੀਅਲ, ਗਾਜਰ, ਤਰ, ਹਰਾ ਧਨੀਆ ਆਦਿ ਦੀ ਵਰਤੋਂ ਭੋਜਨ ਵਿਚ ਜ਼ਰੂਰ ਹੀ ਕਰਨੀ ਚਾਹੀਦੀ ਹੈ।
* ਬਿਨਾਂ ਜ਼ਰੂਰਤ ਤੋਂ ਵਿਟਾਮਿਨ ਜਾਂ ਹੋਰ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਸੇ ਵੀ ਦਵਾਈ ਦੇ ਸੇਵਨ ਤੋਂ ਪਹਿਲਾਂ ਮਾਹਿਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਭੁੱਖ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਅਤੇ ਜ਼ਿਆਦਾ ਸਮੇਂ ਤੱਕ ਭੁੱਖੇ ਵੀ ਨਹੀਂ ਰਹਿਣਾ ਚਾਹੀਦਾ। ਇਸ ਦਾ ਧਿਆਨ ਰੱਖੋ ਕਿ ਜਿਊਣ ਲਈ ਖਾਂਦੇ ਹਾਂ ਨਾ ਕਿ ਖਾਣੇ ਲਈ ਜਿਊਂਦੇ ਹਾਂ। ਕੋਈ ਵੀ ਬਿਮਾਰੀ ਹੋਵੇ, ਤੁਰੰਤ ਉਸ ਦਾ ਇਲਾਜ ਕਰਾਉਣਾ ਚਾਹੀਦਾ ਹੈ।


ਖ਼ਬਰ ਸ਼ੇਅਰ ਕਰੋ

ਸਿਹਤਮੰਦੀ ਲਈ ਪਹਿਲੀ ਜ਼ਰੂਰਤ ਹੈ ਸਫ਼ਾਈ

ਸਫ਼ਾਈ ਸਿਹਤਮੰਦ ਰਹਿਣ ਲਈ ਅਹਿਮ ਹੈ। ਜੇਕਰ ਤੁਹਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਰਹੇਗਾ ਤਾਂ ਤੁਸੀਂ ਖ਼ੁਦ ਵੀ ਸਿਹਤਮੰਦ ਰਹੋਗੇ। ਇਸ ਲਈ ਸਿਰਫ਼ ਪੰਜ ਸੌਖੇ ਅਸਰਦਾਰ ਢੰਗ ਹਨ ਜੋ ਤੁਹਾਡੇ ਘਰ ਤੇ ਦਫ਼ਤਰ ਨੂੰ ਸਾਫ਼ ਸੁਥਰਾ ਰੱਖਣ ਵਿਚ ਮਦਦਗਾਰ ਸਾਬਤ ਹੋਣਗੇ ਭਾਵ ਤੁਸੀਂ ਅਤੇ ਤੁਹਾਡੇ ਪਰਿਵਾਰ ਵਾਲੇ ਸਿਹਤਮੰਦ ਰਹਿਣਗੇ।
ਗੰਦੇ ਭਾਂਡੇ 'ਚ ਹੁੰਦੇ ਹਨ ਹਾਨੀਕਾਰਕ ਕੀਟਾਣੂ : ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਤ ਨੂੰ ਗੰਦੇ ਭਾਂਡਿਆਂ ਨੂੰ ਸਾਫ਼ ਕਰਨ ਤੋਂ ਬਾਅਦ ਵੀ ਸਿੰਕ ਵਿਚ ਕਿਟਾਣੂ ਰਹਿ ਜਾਂਦੇ ਹਨ। ਇਹ ਕਿਟਾਣੂ ਤੁਹਾਡੇ ਸਿੰਕ ਵਿਚ ਹੀ ਪੈਦਾ ਹੁੰਦੇ ਹਨ ਅਤੇ ਤੁਹਾਡੇ ਹੱਥਾਂ ਨਾਲ, ਸਪੰਜ, ਸਕਰੱਬਰ ਨਾਲ ਭੋਜਨ ਦੇ ਸੰਪਰਕ ਵਿਚ ਆ ਜਾਂਦੇ ਹਨ। ਅਖੀਰ ਇਨ੍ਹਾਂ ਕਿਟਾਣੂਆਂ ਦਾ ਅੰਤ ਕਰਨ ਲਈ ਦਿਨ ਵਿਚ ਇਕ ਵਾਰ ਸਿੰਕ ਨੂੰ ਵਾਸ਼ਿੰਗ ਪਾਊਡਰ ਤੇ ਸਾਫ਼ ਪਾਣੀ ਨਾਲ ਸਾਫ਼ ਕਰੋ।
ਟੁੱਥਬੁਰਸ਼ ਵਰਤੋਂ ਕਰਨ ਤੋਂ ਬਾਅਦ ਉੱਚੇ ਥਾਂ 'ਤੇ ਰੱਖੋ : ਬੁਰਸ਼ ਕਰਨ ਤੋਂ ਬਾਅਦ ਆਪਣੇ ਬੁਰਸ਼ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸਾਫ਼ ਕਰੋ। ਥੋੜ੍ਹਾ ਜਿਹਾ ਵੀ ਪੇਸਟ ਲੱਗਾ ਰਹਿਣ ਨਾਲ ਉਸ 'ਤੇ ਕੀਟਾਣੂ ਪੈਦਾ ਹੋ ਸਕਦੇ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਟੁੱਥਬੁਰਸ਼ ਦੇ ਚੰਗੀ ਤਰ੍ਹਾਂ ਸੁੱਕ ਜਾਣ 'ਤੇ ਢੱਕਣ ਲਗਾ ਕੇ ਕਿਸੇ ਉੱਚੀ ਥਾਂ 'ਤੇ ਰੱਖੋ। ਉਂਜ ਅਲਮਾਰੀ ਵਿਚ ਰੱਖਣਾ ਸਭ ਤੋਂ ਵਧੀਆ ਹੈ।
ਵਾਸ਼ਰੂਮ ਨੂੰ ਰੱਖੋ ਸਾਫ਼ : ਹਰ ਰੋਜ਼ ਵਰਤੋਂ ਕਰਨ ਵਾਲੇ ਵਾਸ਼ਰੂਮ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਟਾਇਲਟ ਨੂੰ ਫਲੱਸ਼ ਕਰਦੇ ਹਾਂ ਤਾਂ ਉਸ ਦੇ ਦੋ ਘੰਟੇ ਬਾਅਦ ਤੱਕ ਪੂਰੇ ਵਾਸ਼ਰੂਮ ਵਿਚ ਕਿਟਾਣੂ ਤੈਰਦੇ ਹਨ ਅਤੇ ਬਿਮਾਰੀਆਂ ਪੈਦਾ ਕਰਦੇ ਹਨ।
ਹੱਥਾਂ ਦੀ ਸਫ਼ਾਈ ਦਾ ਵੀ ਰੱਖੋ ਧਿਆਨ : ਸਾਡੇ ਵਿਚੋਂ ਕੁਝ ਲੋਕ ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਣੇ ਹੱਥ ਧੋਂਦੇ ਰਹਿੰਦੇ ਹਨ। ਇਹ ਇਕ ਚੰਗੀ ਆਦਤ ਹੈ ਪਰ ਸਾਬਣ ਜਾਂ ਲਿਕਵਿਡ ਸਾਬਣ ਨਾਲ ਹੱਥ ਧੋਣਾ ਹੀ ਕਾਫ਼ੀ ਨਹੀਂ ਹੈ। ਸਾਬਣ ਦੀ ਝੱਗ ਨੂੰ ਘੱਟ ਤੋਂ ਘੱਟ 20 ਸੈਕਿੰਡ ਤੱਕ ਮਲੋ ਫਿਰ ਸਾਫ਼ ਪਾਣੀ ਨਾਲ ਹੱਥ ਧੋਵੋ, ਤਾਂ ਹੀ ਤੁਹਾਡੇ ਹੱਥ ਸਾਫ਼ ਰਹਿਣਗੇ ਅਤੇ ਤੁਸੀਂ ਸਿਹਤਮੰਦ।
ਇਕੱਠਾ ਹੋਇਆ ਪਾਣੀ ਸੁੱਟਦੇ ਰਹੋ : ਅਸੀਂ ਸਾਰੇ ਮੱਛਰ ਭਜਾਉਣ ਲਈ ਮੱਛਰ ਵਾਲੀ ਸਪ੍ਰੇਅ, ਕਰੀਮ, ਮੱਛਰਦਾਨੀ ਦੀ ਵਰਤੋਂ ਕਰਦੇ ਹਾਂ ਕਿਉਂਕਿ ਇਨ੍ਹਾਂ ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਕੱਠਾ ਹੋਇਆ ਪਾਣੀ ਮੱਛਰਾਂ ਦੀ ਗਿਣਤੀ ਕਈ ਗੁਣਾ ਵਧਾਉਂਦਾ ਹੈ, ਅਖੀਰ ਆਪਣੇ ਘਰਾਂ, ਦਫ਼ਤਰਾਂ ਵਿਚ ਰੱਖੇ ਫੁੱਲਦਾਨਾਂ, ਪਾਲਤੂ ਜਾਨਵਰਾਂ ਦੇ ਪਾਣੀ ਦੇ ਭਾਂਡਿਆਂ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਬਦਲਣਾ ਚਾਹੀਦਾ ਹੈ, ਜਿਸ ਨਾਲ ਮੱਛਰਾਂ ਦਾ ਆਗਮਨ ਨਾ ਹੋ ਸਕੇ।
ਇਨ੍ਹਾਂ ਨੂੰ ਵੀ ਰੱਖੋ ਸਾਫ਼ : ਅਸੀਂ ਦਿਨ ਭਰ ਦਫ਼ਤਰ ਅਤੇ ਘਰ ਵਿਚ ਕਈ ਵਸਤੂਆਂ ਨੂੰ ਛੂੰਹਦੇ ਹਾਂ ਜਿਵੇਂ ਦਰਵਾਜ਼ੇ ਦੇ ਹੈਂਡਲ, ਪਾਵਰ ਸਵਿੱਚ, ਕੰਪਿਊਟਰ, ਕੀ-ਬੋਰਡ, ਟੀ. ਵੀ. ਜਾਂ ਰਿਮੋਟ। ਇਨ੍ਹਾਂ ਸਭ ਚੀਜ਼ਾਂ ਦੀ ਨਿਯਮਿਤ ਰੂਪ ਨਾਲ ਸਫ਼ਾਈ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਤੁਹਾਡੀ, ਤੁਹਾਡੇ ਘਰ ਦੇ ਮੈਂਬਰਾਂ ਅਤੇ ਦਫ਼ਤਰ ਦੇ ਸਹਿਯੋਗੀਆਂ ਦੀ ਸਿਹਤ ਦੀ ਰੱਖਿਆ ਹੋਵੇਗੀ।
**

ਅਦਰਕ ਖਾਓ, ਬਿਮਾਰੀਆਂ ਭਜਾਓ

ਚਾਹ ਵਿਚ ਥੋੜ੍ਹਾ ਜਿਹਾ ਅਦਰਕ ਚਾਹ ਦਾ ਸਵਾਦ ਵਧਾ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣੇ ਵਿਚ ਅਦਰਕ ਸ਼ਾਮਿਲ ਕਰਨ ਨਾਲ ਬਹੁਤ ਸਾਰੀਆਂ ਛੋਟੀਆਂ-ਵੱਡੀਆਂ ਬਿਮਾਰੀਆਂ ਤੋਂ ਬਚਿਆ ਵੀ ਜਾ ਸਕਦਾ ਹੈ। ਲੰਮੇ ਸਮੇਂ ਤੋਂ ਅਦਰਕ ਦੀ ਵਰਤੋਂ ਚੀਨ ਦੇ ਮੈਡੀਕਲ ਸਟੋਰਾਂ ਅਤੇ ਭਾਰਤੀ ਆਯੁਰਵੈਦਿਕ ਸੰਸਥਾਵਾਂ ਵਿਚ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਅਦਰਕ ਕਿਵੇਂ ਕਿਸ ਬਿਮਾਰੀ ਵਿਚ ਖਾਣਾ ਚਾਹੀਦਾ ਹੈ :
ਦਸਤ :ਪੇਟ ਠੀਕ ਨਹੀਂ ਹੈ ਅਤੇ ਅਜਿਹੀ ਹਾਲਤ 'ਚ ਕੋਈ ਜ਼ਰੂਰੀ ਮੀਟਿੰਗ ਲਈ ਬਾਹਰ ਜਾਣਾ ਪਵੇ ਤਾਂ ਘਬਰਾਉਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ। ਥੋੜ੍ਹਾ ਜਿਹਾ ਅਦਰਕ ਨੂੰ ਚਬਾ ਲਓ। ਬਹੁਤ ਜਲਦ ਆਰਾਮ ਮਿਲੇਗਾ।
ਬਲੱਡ ਸ਼ੂਗਰ : ਜਾਣਕਾਰਾਂ ਦਾ ਮੰਨਣਾ ਹੈ ਕਿ ਰੋਜ਼ ਸਵੇਰੇ ਅਦਰਕ ਵਾਲੀ ਚਾਹ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ।
ਪੇਟ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਵਿਚ ਲਾਭਕਾਰੀ : ਪੇਟ ਵਿਚ ਦਰਦ, ਐਸਿਡਿਟੀ ਜਾਂ ਫਿਰ ਬਵਾਸੀਰ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਖਾਣੇ ਵਿਚ ਅਦਰਕ ਸ਼ਾਮਿਲ ਕਰੋ। ਜਾਪਾਨੀ ਖੋਜਕਾਰਾਂ ਦਾ ਮੰਨਣਾ ਹੈ ਕਿ ਉਲਟੀ ਆਉਣ 'ਤੇ ਵੀ ਅਦਰਕ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।
ਖੂਨ ਸੰਚਾਰ ਵਿਚ ਲਾਭਕਾਰੀ : ਅਦਰਕ ਵਿਚ ਜ਼ਿੰਕ, ਕ੍ਰੋਮੀਅਮ ਅਤੇ ਮੈਗਨੀਸ਼ੀਅਮ ਜਿਹੇ ਤੱਤ ਹੁੰਦੇ ਹਨ ਜੋ ਖੂਨ ਸੰਚਾਰ ਕਰਨ ਵਿਚ ਬਹੁਤ ਮਦਦ ਕਰਦੇ ਹਨ।
ਪੇਟ ਦੇ ਕੈਂਸਰ ਤੋਂ ਬਚਾਅ : ਅਮਰੀਕਾ ਵਿਚ ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਅਦਰਕ ਦੇ ਸੇਵਨ ਨਾਲ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਘਟ ਹੋ ਜਾਂਦਾ ਹੈ।
ਕੋਲੈਸਟ੍ਰੋਲ 'ਚ ਕੰਟਰੋਲ : ਜੇਕਰ ਨਿਯਮਿਤ ਰੂਪ ਨਾਲ ਅਦਰਕ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਵਿਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੋ ਜਾਂਦਾ ਹੈ। ਜਿਸ ਨਾਲ ਖੂਨ ਦੇ ਰੁਕ ਜਾਣ ਦਾ ਜਾਂ ਫਿਰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।
ਸਿਰ ਦਰਦ ਵਿਚ ਵੀ ਲਾਭਕਾਰੀ : ਰੋਜ਼ 30 ਮਿੰਟ ਅਦਰਕ ਨੂੰ ਚਬਾਉਣ ਨਾਲ ਸਿਰ ਦਰਦ ਅਤੇ ਜੀਅ ਮਚਲਾਉਣਾ ਵਰਗੀਆਂ ਸਮੱਸਿਆਵਾਂ ਤੋਂ ਵੀ ਅਰਾਮ ਮਿਲਦਾ ਹੈ।

ਜਦੋਂ ਕਰੋ ਤੁਸੀਂ ਪ੍ਰਾਣਾਯਾਮ

ਅੱਜ ਦੇ ਸਮੇਂ ਵਿਚ ਲੋਕਾਂ ਦਾ ਝੁਕਾਅ ਯੋਗ ਅਤੇ ਪ੍ਰਾਣਾਯਾਮ ਵੱਲ ਕਾਫੀ ਵਧਿਆ ਹੈ। ਯੋਗ ਗੁਰੂ ਸਵਾਮੀ ਰਾਮਦੇਵ ਨੇ ਲੋਕਾਂ ਤੱਕ ਯੋਗ ਦੇ ਮਹੱਤਵ ਨੂੰ ਦੱਸ ਕੇ ਪਹੁੰਚਾਇਆ। ਜਦੋਂ ਤੋਂ ਲੋਕਾਂ ਨੇ ਯੋਗ ਅਤੇ ਪ੍ਰਾਣਾਯਾਮ ਦੇ ਮਹੱਤਵ ਨੂੰ ਸਮਝਿਆ ਹੈ ਉਨ੍ਹਾਂ ਵਿਚ ਇਨ੍ਹਾਂ ਨੂੰ ਜਾਣਨ ਅਤੇ ਸਮਝਣ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ। ਇਹ ਇਕ ਸ਼ੁਭ ਸੰਕੇਤ ਹੈ। ਸਿਹਤ ਦੇ ਪ੍ਰਤੀ ਵਧੀ ਜਾਗਰੂਕਤਾ ਦਾ ਹੀ ਇਹ ਨਤੀਜਾ ਹੈ।
ਪ੍ਰਾਣਾਯਾਮ ਸਾਹ ਪ੍ਰਣਾਲੀ ਦੀ ਇਕ ਅਜਿਹੀ ਪ੍ਰਕਿਰਿਆ ਹੁੰਦੀ ਹੈ ਜੋ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਈਡਾ, ਪਿੰਗਲਾ ਅਤੇ ਸੁਸ਼ੁਮਨਾ, ਇਨ੍ਹਾਂ ਤਿੰਨਾਂ ਹੀ ਨਾੜੀਆਂ ਵਿਚ ਠੀਕ-ਠੀਕ ਸੰਤੁਲਨ ਕਰ ਕੇ ਅਰੋਗਿਆ ਬਲ, ਸ਼ਾਂਤੀ, ਇਕਾਗਰਤਾ ਅਤੇ ਲੰਮੀ ਉਮਰ ਪ੍ਰਦਾਨ ਕਰਨਾ ਪ੍ਰਾਣਾਯਾਮ ਦਾ ਮੁੱਖ ਉਦੇਸ਼ ਹੈ। ਇਸ ਨਾਲ ਆਮਾਸ਼ਿਆ, ਲਿਵਰ, ਕਿਡਨੀ, ਛੋਟੀ ਵੱਡੀ ਅੰਤੜੀ ਅਤੇ ਸਨਾਯੂਮੰਡਲ ਦੀ ਕਾਰਜ-ਕੁਸ਼ਲਤਾ ਵਧਦੀ ਹੈ। ਨਤੀਜੇ ਵਜੋਂ ਅਨੇਕ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ। ਸਰੀਰ ਦੀ ਰੋਗ-ਵਿਰੋਧੀ ਸ਼ਕਤੀ ਵਧਦੀ ਹੈ।
ਪ੍ਰਾਣਾਯਾਮ ਕਰਦੇ ਸਮੇਂ ਸਾਹ ਪ੍ਰਣਾਲੀ ਸਬੰਧੀ ਤਿੰਨ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਸਾਹ ਅੰਦਰ ਗ੍ਰਹਿਣ ਕਰਨ ਦੀ ਕਿਰਿਆ ਨੂੰ 'ਪੂਰਕ' ਸਾਹ ਅਤੇ ਛੱਡਣ ਦੀ ਕਿਰਿਆ 'ਰੇਚਕ' ਅਤੇ ਸਾਹ ਰੋਕਣ ਦੀ ਕਿਰਿਆ ਨੂੰ 'ਕੁੰਭਕ' ਕਿਹਾ ਜਾਂਦਾ ਹੈ। 'ਕੁੰਭਕ' ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਅੰਤਰ ਕੁੰਭਕ ਅਤੇ ਬਾਹਰੀ ਕੁੰਭਕ। ਅੰਦਰ ਵਿਚ ਸਾਹ ਰੋਕਣ ਦੀ ਕਿਰਿਆ ਨੂੰ ਅੰਤਰ ਕੁੰਭਕ ਅਤੇ ਬਾਹਰ ਨੂੰ ਸਾਹ ਰੋਕਣ ਦੀ ਕਿਰਿਆ ਨੂੰ ਬਾਹਰੀ ਕੁੰਭਕ ਕਿਹਾ ਜਾਂਦਾ ਹੈ।
ਪ੍ਰਾਣਾਯਾਮ ਦੀ ਆਪਣੀ ਇਕ ਸੀਮਾ ਹੁੰਦੀ ਹੈ। ਕੁਝ ਲੋਕ ਪ੍ਰਾਣਾਯਾਮ ਨੂੰ ਸਾਰੇ ਰੋਗਾਂ ਦੀ ਇਕ ਦਵਾਈ ਦੇ ਰੂਪ ਵਿਚ ਦੱਸਦੇ ਹਨ ਪਰ ਇਹ ਸੱਚ ਨਹੀਂ ਹੈ। ਉੱਚ ਖੂਨ ਦਬਾਅ, ਦਿਲ ਦੀ ਬਿਮਾਰੀ, ਚੱਕਰ ਜਾਂ ਦਿਮਾਗ ਦੋਸ਼ਾਂ ਵਿਚ, ਕਪਾਲਭਾਤੀ ਅਤੇ ਮੂਰਛਾ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਫੇਫੜਿਆਂ ਦੀ ਬਿਮਾਰੀ ਹੋਵੇ ਜਾਂ ਫੇਫੜਿਆਂ ਵਿਚ ਸੁਰਾਖ ਹੋਵੇ ਤਾਂ ਇਸ ਤਰ੍ਹਾਂ ਸਥਿਤੀ ਵਿਚ ਨਾੜੀ-ਸ਼ੋਧਨ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ। ਜ਼ੋਰ ਲਗਾ ਕੇ ਦੇਰ ਤੱਕ ਕੁੰਭਕ ਕਰਨ ਜਾਂ ਇਸ ਨਾਲ ਖਿਲਵਾੜ ਕਰਨ ਨਾਲ ਨਾੜੀਆਂ, ਫੇਫੜਿਆਂ ਅਤੇ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਠੰਢ ਵਿਚ ਸ਼ੀਤਲੀ ਜਾਂ ਸ਼ੀਤਕਾਰੀ ਪ੍ਰਾਣਾਯਾਮ ਦਾ ਗਰਮੀਆਂ ਵਿਚ ਸੂਰਜਭੇਦਨ ਜਾਂ ਭ੍ਰਸਤਰਿਕਾ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ।
ਪ੍ਰਾਣਾਯਾਮ ਦੇ ਅਭਿਆਸ ਤੋਂ ਪਹਿਲਾਂ ਯੋਗ ਆਸਨਾਂ ਦਾ ਸਮੁਚਿਤ ਅਭਿਆਸ ਕਰਕੇ ਸਰੀਰ ਨੂੰ ਲਚੀਲਾ ਬਣਾ ਲੈਣਾ ਚਾਹੀਦਾ ਹੈ। ਸਿੱਧ ਆਸਨ ਜਾਂ ਪਦਮਾ ਆਸਨ ਹੀ ਪ੍ਰਾਣਾਯਾਮ ਲਈ ਉਤਮ ਆਸਨ ਹੈ। ਇਸ ਵਿਚ ਰੀੜ੍ਹ ਦੀ ਹੱਡੀ ਸਿੱਧੀ ਅਤੇ ਵਿਸ਼ਰਾਮ ਦੀ ਸਥਿਤੀ ਵਿਚ ਰਹਿੰਦੀ ਹੈ। ਨਾਲ ਹੀ ਇਸ ਵਿਚ ਮੋਢਿਆਂ ਦਾ ਫੈਲਾਅ ਜ਼ਿਆਦਾ ਰਹਿਣ ਕਾਰਨ ਫੇਫੜਿਆਂ ਨੂੰ ਪ੍ਰਾਣਵਾਯੂ ਗ੍ਰਹਿਣ ਕਰਨ ਵਿਚ ਕੋਈ ਰੁਕਾਵਟ ਨਹੀਂ ਹੁੰਦੀ ਹੈ। ਭੋਜਨ ਕਰਨ ਦੇ ਅੱਧਾ ਘੰਟਾ ਪਹਿਲਾਂ ਜਾਂ ਚਾਰ ਘੰਟੇ ਬਾਅਦ ਹੀ ਪ੍ਰਾਣਾਯਾਮ ਦਾ ਅਭਿਆਸ ਕਰਨਾ ਚਾਹੀਦਾ ਹੈ। ਹਲਕੇ-ਨਾਸ਼ਤੇ ਤੋਂ ਦੋ ਘੰਟੇ ਬਾਅਦ ਹੀ ਇਸ ਦਾ ਅਭਿਆਸ ਕਰਨਾ ਠੀਕ ਹੈ। ਉਂਝ ਆਦਰਸ਼ ਸਥਿਤੀ ਤਾਂ ਇਹ ਹੈ ਕਿ ਇਸ ਦੇ ਅਭਿਆਸ ਸਮੇਂ ਅਮਾਸ਼ਿਆ, ਵੱਡੀ ਆਂਤ ਅਤੇ ਮੂਤਰ ਗ੍ਰੰਥੀ ਨੂੰ ਖਾਲੀ ਰੱਖਣਾ ਚਾਹੀਦਾ ਹੈ। ਇਸ ਦਾ ਅਭਿਆਸ ਕਰਦੇ ਸਮੇਂ ਮਨ ਵਿਚ ਕਿਸੇ ਤਰ੍ਹਾਂ ਦੇ ਨਕਾਰਾਤਮਕ ਭਾਵ ਜਿਵੇਂ ਗੁੱਸਾ, ਹੰਕਾਰ ਅਤੇ ਵਿਰੋਧ ਨਾ ਹੋਵੇ ਅਤੇ ਮਨ ਸ਼ਾਂਤ ਰਹਿਣਾ ਚਾਹੀਦਾ ਹੈ।
ਗੰਦੇ, ਬਦਬੂਦਾਰ, ਸਿੱਲ੍ਹੇ ਜਾਂ ਬੰਦ ਕਮਰੇ ਵਿਚ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਜਿਥੇ ਤੇਜ਼ ਅਤੇ ਸਿੱਧੀ ਹਵਾ ਆ ਰਹੀ ਹੋਵੇ, ਉਥੇ ਵੀ ਪ੍ਰਾਣਾਯਾਮ ਨਹੀਂ ਕਰਨਾ ਚਾਹੀਦਾ। ਜਿਥੇ ਦੀ ਹਵਾ ਬਹੁਤ ਜ਼ਿਆਦਾ ਠੰਢੀ ਹੋਵੇ ਜਾਂ ਬਹੁਤ ਜ਼ਿਆਦਾ ਗਰਮ ਹੋਵੇ, ਉਥੇ ਵੀ ਅਭਿਆਸ ਕਰਨਾ ਠੀਕ ਨਹੀਂ ਹੈ। ਭੀੜ-ਭਾੜ ਵਾਲੀ ਅਤੇ ਸ਼ੋਰ ਵਾਲੀ ਥਾਂ ਤੋਂ ਵੀ ਬਚਣਾ ਚਾਹੀਦਾ ਹੈ। ਹਵਾਦਾਰ, ਸਾਫ, ਸੁਖਦ ਅਤੇ ਸ਼ਾਂਤ ਵਾਤਾਵਰਨ ਵਿਚ ਹੀ ਅਭਿਆਸ ਕਰਨਾ ਚਾਹੀਦਾ ਹੈ।
ਪ੍ਰਾਣਾਯਾਮ ਕਰਦੇ ਸਮੇਂ ਨਾ ਤਾਂ ਸਰੀਰ ਵਿਚ ਅਕੜਾਹਟ ਹੀ ਰਹਿਣੀ ਚਾਹੀਦੀ ਹੈ ਅਤੇ ਨਾ ਹੀ ਢਿੱਲਾਪਨ। ਸਰੀਰ ਵਿਚ ਕਿਸੇ ਤਰ੍ਹਾਂ ਦਾ ਤਣਾਅ ਵੀ ਨਹੀਂ ਰਹਿਣਾ ਚਾਹੀਦਾ। ਬਹੁਤੇ ਲੋਕ ਪੂਰਕ ਅਤੇ ਰੇਚਕ ਕਰਦੇ ਸਮੇਂ ਸਰੀਰ ਨੂੰ ਬਹੁਤ ਜ਼ਿਆਦਾ ਹਿਲਾਉਂਦੇ ਹਨ ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਅਭਿਆਸ ਸਮੇਂ ਸਰੀਰ ਨਾ ਹਿੱਲ ਸਕੇ, ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਪ੍ਰਾਣਾਯਾਮ ਦੇ ਸ਼ੁਰੂਆਤੀ ਦੌਰ ਵਿਚ ਹੀ ਅੰਤ ਤੱਕ ਨਹੀਂ ਪਹੁੰਚ ਜਾਣਾ ਚਾਹੀਦਾ। ਆਪਣੀ ਤਾਕਤ ਅਨੁਸਾਰ ਹੌਲੀ-ਹੌਲੀ ਫੇਫੜੇ ਦੇ ਸ਼ਕਤੀਸ਼ਾਲੀ ਹੋ ਜਾਣ 'ਤੇ ਹੀ ਅਭਿਆਸ ਦੀ ਰਫ਼ਤਾਰ ਅਤੇ ਸਮਾਂ ਵਧਾਉਣਾ ਚਾਹੀਦਾ ਹੈ। ਕਦੀ ਵੀ ਅਭਿਆਸ ਦੌਰਾਨ ਜ਼ੋਰ ਨਾਲ ਸਾਹ ਪ੍ਰਣਾਲੀ ਦੀ ਕਿਰਿਆ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਗ਼ੈਰ-ਜ਼ਰੂਰੀ ਆਵਾਜ਼ ਹੀ ਪੈਦਾ ਕਰਨੀ ਚਾਹੀਦੀ। ਪ੍ਰਾਣਾਯਾਮ ਦੇ ਅਭਿਆਸ ਲਈ ਸਭ ਤੋਂ ਸਹੀ ਸਮਾਂ ਸਵੇਰੇ ਦਾ ਸਮਾਂ ਹੁੰਦਾ ਹੈ, ਜਦੋਂ ਵਾਤਾਵਰਨ ਸ਼ਾਂਤ ਅਤੇ ਸਾਫ਼ ਰਹਿੰਦਾ ਹੈ।

ਸਿਹਤ ਸਾਹਿਤ

ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ
ਰੋਗਾਂ ਤੋਂ ਛੁਟਕਾਰਾ

ਲੇਖਕ : ਡਾ: ਹਰਪ੍ਰੀਤ ਸਿੰਘ ਭੰਡਾਰੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਪਿੰਡ ਚੱਕ ਅੰਮ੍ਰਿਤਸਰੀਆ,
ਪਾਤੜਾਂ ਰੋਡ, ਸਮਾਣਾ।
ਮੁੱਲ : 150 ਰੁਪਏ, ਪੰਨੇ : 112
ਸੰਪਰਕ : 94174-56573.


ਪੁਸਤਕ 'ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ-ਰੋਗਾਂ ਤੋਂ ਛੁਟਕਾਰਾ' ਪੁਸਤਕ ਰਾਹੀਂ ਡਾ: ਹਰਪ੍ਰੀਤ ਸਿੰਘ ਭੰਡਾਰੀ ਨੇ ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ ਵੱਖ-ਵੱਖ ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੇ ਇਲਾਜ ਸਬੰਧੀ 28 ਲੇਖ ਦਰਜ ਕੀਤੇ ਹਨ। ਡਾ: ਭੰਡਾਰੀ ਦਾ ਆਯੁਰਵੇਦ ਦੇ ਨਾਲ-ਨਾਲ ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਵਿਚ ਚੰਗਾ ਤਜਰਬਾ ਹੈ। ਉਨ੍ਹਾਂ ਨੂੰ ਇਸ ਖੇਤਰ 'ਚ ਕਾਫੀ ਮਾਣ-ਸਨਮਾਨ ਵੀ ਮਿਲੇ ਹਨ। ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਭਾਰਤ ਦਾ ਸੱਭਿਆਚਾਰ ਹੈ, ਜੋ ਭਾਰਤੀਆਂ ਨੂੰ ਵਿਰਸੇ ਵਿਚੋਂ ਮਿਲੀ ਹੈ। ਆਯੁਰਵੇਦ ਪ੍ਰਣਾਲੀ ਬੜੀ ਕਮਾਲ ਦੀ ਪ੍ਰੰਪਰਾ ਹੈ। ਉਨ੍ਹਾਂ ਯੋਗ ਦੇ ਵਿਗਿਆਨਕ ਰੂਪ ਬਾਰੇ ਵਿਸਥਾਰ ਵਿਚ ਗੱਲ ਕੀਤੀ ਹੈ, ਆਮ ਗਤੀ ਨਾਲ ਚੱਲਣ ਵਾਲੇ ਸਾਹ ਲੈਣ ਤੇ ਛੱਡਣ ਨੂੰ 'ਪ੍ਰਾਣਾਯਮ' ਕਹਿੰਦੇ ਹਨ ਜੋ ਸਰੀਰ, ਮਨ ਅਤੇ ਪ੍ਰਾਣ ਨੂੰ ਸ਼ੁੱਧ ਕਰਦਾ ਹੈ।
ਪੁਸਤਕ 'ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ ਰਾਹੀਂ-ਰੋਗਾਂ ਤੋਂ ਛੁਟਕਾਰਾ' ਵਿਚ ਜੋੜਾਂ ਦਾ ਦਰਦ, ਖ਼ੂਨ ਦਬਾਅ, ਸੰਗੀਤ ਸੁਣਨਾ, ਪੇਟ ਦੇ ਰੋਗ ਅਤੇ ਅੱਖਾਂ ਦੀ ਨਜ਼ਰ ਆਦਿ ਅਹਿਮ ਬਿਮਾਰੀਆਂ ਸਬੰਧੀ ਵਿਸ਼ੇਸ਼ ਲੇਖ ਦਿੱਤੇ ਗਏ ਹਨ ਜੋ ਪਾਠਕ ਨੂੰ ਰੋਗ ਬਾਰੇ ਮੁਢਲੀ ਜਾਣਕਾਰੀ ਪ੍ਰਦਾਨ ਕਰਨ ਦੇ ਸਮਰੱਥ ਹਨ। ਡਾ: ਭੰਡਾਰੀ ਦਾ ਕੁਦਰਤੀ ਇਲਾਜ ਪ੍ਰਣਾਲੀ ਦੇ ਖੇਤਰ ਵਿਚ ਇਹ ਨਿਵੇਕਲਾ ਉਦਮ ਹੈ। ਇਹ ਪ੍ਰਣਾਲੀ ਇਕ ਉਤਮ ਪ੍ਰਣਾਲੀ ਹੈ, ਇਹ ਰੋਗ ਨੂੰ ਦਬਾਉਂਦੀ ਨਹੀਂ ਸਗੋਂ ਬਾਹਰ ਕੱਢਦੀ ਹੈ ਅਤੇ ਸਰੀਰ ਨੂੰ ਨਰੋਆ ਕਰਦੀ ਹੈ। ਉਮੀਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਆਪਣੇ ਯਤਨ ਜਾਰੀ ਰੱਖਣਗੇ।


-ਹਰਜਿੰਦਰ ਸਿੰਘ

ਵਿਟਾਮਿਨ-ਡੀ ਦੀ ਕਮੀ ਨੂੰ ਧੁੱਪ ਸੇਕ ਕੇ ਕਰੋ ਦੂਰ

ਵਿਟਾਮਿਨ-ਡੀ ਦਾ ਸਭ ਤੋਂ ਵੱਡਾ ਸਾਧਨ ਧੁੱਪ ਹੈ ਜੋ ਮਹਾਨਗਰਾਂ ਵਿਚ ਸੌਖਿਆਂ ਨਹੀਂ ਮਿਲਦੀ ਕਿਉਂਕਿ ਮਹਾਨਗਰਾਂ ਵਿਚ ਖੁੱਲ੍ਹੀਆਂ ਥਾਵਾਂ ਦੀ ਘਾਟ ਦੇ ਕਾਰਨ ਲੋਕ ਧੁੱਪ ਨਹੀਂ ਸੇਕ ਪਾਉਂਦੇ। ਸਰਦੀਆਂ ਵਿਚ ਤਾਂ ਧੁੱਪ ਦਾ ਸੇਵਨ ਸੁਖਦ ਅਹਿਸਾਸ ਕਰਾਉਂਦਾ ਹੈ। ਧੁੱਪ ਦੇ ਸੇਵਨ ਨਾਲ ਸਰੀਰ ਵਿਚ ਉਚਿਤ ਮਾਤਰਾ ਨਾਲ ਵਿਟਾਮਿਨ-ਡੀ ਬਣੇਗਾ ਤਾਂ ਸਰੀਰ ਕੈਲਸ਼ੀਅਮ ਜਜ਼ਬ ਕਰ ਸਕੇਗਾ।
ਧੁੱਪ ਕਦੋਂ ਸੇਕੋ ਅਤੇ ਕਿਵੇਂ : ਧੁੱਪ ਸੇਕਣ ਦਾ ਸਹੀ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸਰਦੀਆਂ ਵਿਚ ਅਤੇ ਗਰਮੀਆਂ ਵਿਚ 8 ਵਜੇ ਤੋਂ 10-11 ਵਜੇ ਤੱਕ ਹੈ ਕਿਉਂਕਿ ਗਰਮੀਆਂ ਵਿਚ ਤੁਸੀਂ ਜ਼ਿਆਦਾ ਸਮੇਂ ਤੱਕ ਤੇਜ਼ ਧੁੱਪ ਵਿਚ ਨਹੀਂ ਬੈਠ ਸਕਦੇ। ਉਂਝ ਧੁੱਪ ਸੇਕਣ ਦਾ ਸਹੀ ਸਮਾਂ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਪਰਛਾਵਾਂ ਤੁਹਾਡੇ ਕਦ ਤੋਂ ਛੋਟਾ ਦਿਸੇ। ਮਾਹਿਰਾਂ ਅਨੁਸਾਰ ਹਰ ਰੋਜ਼ 45 ਮਿੰਟ ਦੀ ਧੁੱਪ ਇਕ ਦਿਨ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ। ਇਸ ਨਾਲ ਘੱਟ ਧੁੱਪ ਵਿਚ ਵਿਟਾਮਿਨ-ਡੀ ਤਾਂ ਮਿਲ ਜਾਵੇਗਾ ਪਰ ਸਰੀਰ ਉਸ ਨੂੰ ਜਜ਼ਬ ਨਹੀਂ ਕਰ ਸਕੇਗਾ। ਧੁੱਪ ਸੇਕਦੇ ਸਮੇਂ ਗਰਦਨ, ਮੋਢਾ, ਛਾਤੀ, ਪਿੱਠ ਅਤੇ ਚਿਹਰਾ ਖੁੱਲ੍ਹਾ ਰੱਖੋ। ਕਪੜਿਆਂ ਜਾਂ ਸ਼ੀਸ਼ੇ ਨਾਲ ਛਾਣ ਕੇ ਆਈ ਧੁੱਪ ਬਹੁਤ ਘੱਟ ਵਿਟਾਮਿਨ-ਡੀ ਦਾ ਨਿਰਮਾਣ ਕਰਦੀ ਹੈ।
ਧੁੱਪ ਸੇਵਨ ਦੇ ਲਾਭ :
* ਸੂਰਜ ਸਾਨੂੰ ਰੌਸ਼ਨੀ ਤਾਂ ਦਿੰਦਾ ਹੀ ਹੈ ਨਾਲ ਹੀ ਊਰਜਾ ਵੀ ਪ੍ਰਦਾਨ ਕਰਦਾ ਹੈ। ਸਰਦੀਆਂ ਵਿਚ ਸੂਰਜ ਤੋਂ ਮਿਲੀ ਊਰਜਾ ਸਰੀਰ ਦੇ ਅੰਦਰ ਦੀ ਠੰਢਕ ਨੂੰ ਦੂਰ ਕਰਦੀ ਹੈ ਅਤੇ ਪਿਤ ਦੀ ਘਾਟ ਨੂੰ ਦੂਰ ਕਰਦੀ ਹੈ।
* ਕੈਂਸਰ ਰੋਗੀਆਂ ਨੂੰ ਧੁੱਪ ਦੇ ਸੇਵਨ ਦਾ ਲਾਭ ਮਿਲਦਾ ਹੈ। ਸੂਰਜ ਦੀਆਂ ਕਿਰਨਾਂ ਨਾਲ ਸਰੀਰ ਨੂੰ ਕੈਂਸਰ ਨਾਲ ਲੜਨ ਵਾਲੇ ਤੱਤ ਮਿਲਦੇ ਹਨ।
* ਸੂਰਜ ਦੀਆਂ ਕਿਰਨਾਂ ਨਾਲ ਸਰੀਰ ਵਿਚ ਸੈੱਲ ਜ਼ਿਆਦਾ ਬਣਦੇ ਹਨ ਤੇ ਜੋ ਸਰੀਰ ਵਿਚ ਰੋਗ-ਪ੍ਰਤੀਰੋਧਕ ਦੀ ਤਾਕਤ ਵਧਾਉਣ ਵਿਚ ਮਦਦ ਕਰਦੇ ਹਨ।
* ਸੂਰਜ ਦੀਆਂ ਕਿਰਨਾਂ ਵਿਚ ਇਸ ਤਰ੍ਹਾਂ ਦੇ ਗੁਣ ਹੁੰਦੇ ਹਨ ਜਿਨ੍ਹਾਂ ਨਾਲ ਵੱਖ-ਵੱਖ ਤਰ੍ਹਾਂ ਦੇ ਲਾਗ ਰੋਗਾਂ ਦਾ ਪ੍ਰਭਾਵ ਘੱਟ ਹੁੰਦਾ ਹੈ।
* ਧੁੱਪ ਸੇਕਣ ਨਾਲ ਚਮੜੀ ਸਬੰਧੀ ਲਾਭ ਮਿਲਦੇ ਹਨ। ਖੂਨ ਸਾਫ਼ ਹੁੰਦਾ ਹੈ।
* ਧੁੱਪ ਦੇ ਸੇਵਨ ਨਾਲ ਸਾਡੇ ਸਰੀਰ ਵਿਚ ਤਣਾਅ ਦੂਰ ਕਰਨ ਵਾਲੇ ਹਾਰਮੋਨਜ਼ ਸੇਰੇਟਾਨਿਨ ਅਤੇ ਅੰਡੋਬਿਪਨ ਦਾ ਸਹੀ ਰਿਸਾਵ ਹੁੰਦਾ ਹੈ। ਜਿਸ ਨਾਲ ਮਾਨਸਿਕ ਰੂਪ ਨਾਲ ਤੁਸੀਂ ਜ਼ਿਆਦਾ ਫਿੱਟ ਰਹਿੰਦੇ ਹੋ ਅਤੇ ਸਰੀਰ ਚੁਸਤ ਰਹਿੰਦਾ ਹੈ।
* ਸਰੀਰ ਦੀ ਹਾਜ਼ਮਾ ਪ੍ਰਣਾਲੀ ਨੂੰ ਸੁਚਾਰੂ ਰੱਖਣ ਲਈ ਵੀ ਧੁੱਪ ਦਾ ਸੇਵਨ ਲਾਭਕਾਰੀ ਹੁੰਦਾ ਹੈ।
ਸਾਵਧਾਨੀਆਂ : * ਧੁੱਪ ਸੇਕਦੇ ਸਮੇਂ ਟੋਪੀ, ਮਫਲਰ, ਜੁਰਾਬਾਂ ਲਾਹ ਕੇ ਬੈਠੋ ਤਾਂ ਕਿ ਧੁੱਪ ਪੂਰੀ ਤਰ੍ਹਾਂ ਸਰੀਰ ਨੂੰ ਲੱਗ ਸਕੇ।
* ਜੇਕਰ ਚਿਹਰੇ 'ਤੇ ਧੁੱਪ ਦਾ ਸੇਵਨ ਤੁਸੀਂ ਸਹਿਣ ਨਹੀਂ ਕਰ ਸਕਦੇ ਤਾਂ ਪਿੱਠ ਕਰ ਕੇ ਬੈਠੋ।
* 45-60 ਮਿੰਟ ਤੱਕ ਹੀ ਧੁੱਪ ਦਾ ਸੇਵਨ ਕਰੋ। ਜ਼ਿਆਦਾ ਸਮੇਂ ਤੱਕ ਧੁੱਪ ਵਿਚ ਬੈਠਣ ਨਾਲ ਚਮੜੀ ਐਲਰਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਰੀਰ ਵਿਚ ਡੀਹਾਈਡ੍ਰੇਸ਼ਨ ਆਦਿ ਦੀ ਸਮੱਸਿਆ ਹੋ ਸਕਦੀ ਹੈ।
* ਚਮੜੀ ਦਾ ਰੰਗ ਪ੍ਰਭਾਵੀ ਹੋ ਸਕਦਾ ਹੈ ਅਤੇ ਚਮੜੀ ਟੈਨਿੰਗ ਦਾ ਖ਼ਤਰਾ ਵਧ ਜਾਂਦਾ ਹੈ।
* ਧੁੱਪ ਵਿਚ ਬੈਠਦੇ ਸਮੇਂ ਪਾਣੀ ਦਾ ਸੇਵਨ ਕਰਦੇ ਰਹੋ।
**

ਸਿਹਤ ਖ਼ਬਰਨਾਮਾ

ਵਜ਼ਨ 'ਤੇ ਕੰਟਰੋਲ ਬਹੁਤ ਜ਼ਰੂਰੀ

ਨਵੀਨ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਵਜ਼ਨ ਦਾ ਥੋੜ੍ਹਾ ਜਿਹਾ ਵੀ ਵਧਣਾ ਦਿਲ ਦੇ ਰੋਗਾਂ ਦਾ ਕਾਰਨ ਬਣ ਸਕਦਾ ਹੈ। 7000 ਲੋਕਾਂ 'ਤੇ ਕੀਤੀ ਗਈ ਇਕ ਖੋਜ ਕਾਰਜ ਅਨੁਸਾਰ ਪਾਇਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਦਾ ਵਜ਼ਨ ਅਧੇੜ ਉਮਰ ਵਿਚ 4 ਤੋਂ 10 ਫ਼ੀਸਦੀ ਤੱਕ ਵਧਿਆ, ਉਨ੍ਹਾਂ ਵਿਚ ਦਿਲ ਰੋਗ ਹੋਣ ਦੀ ਸੰਭਾਵਨਾ ਵੀ 20-60 ਫ਼ੀਸਦੀ ਵਧੀ। ਇਸ ਲਈ ਅਧੇੜ ਉਮਰ ਵਿਚ ਆਪਣੇ ਵਜ਼ਨ 'ਤੇ ਕੰਟਰੋਲ ਰੱਖੋ ਅਤੇ ਪਤਲੇ ਰਹਿ ਕੇ ਦਿਲ ਰੋਗਾਂ ਤੋਂ ਦੂਰ ਰਹੋ।
ਜੈਤੂਨ ਦਾ ਤੇਲ ਅੰਤੜੀਆਂ ਲਈ ਚੰਗਾ

ਯੂਨੀਵਰਸਿਟੀ ਆਫ਼ ਆਕਸਫੋਰਡ ਦੇ ਮਾਹਿਰਾਂ ਅਨੁਸਾਰ ਜੈਤੂਨ ਦੇ ਤੇਲ ਦਾ ਸੇਵਨ ਅੰਤੜੀਆਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਸ ਖੋਜ ਦੇ ਮਾਹਿਰ ਡਾ: ਮਾਈਕਲ ਗੋਲਡਾਕ੍ਰੇ ਨੇ ਇਸ ਖੋਜ ਵਿਚ ਵੱਖ-ਵੱਖ ਦੇਸ਼ਾਂ ਵਿਚ ਜੈਤੂਨ ਦੇ ਤੇਲ ਤੋਂ ਬਣੇ ਭੋਜਨ ਸੇਵਨ ਕਰਨ ਵਾਲੇ ਤੇ ਹੋਰ ਤੇਲ ਤੋਂ ਬਣਿਆ ਭੋਜਨ ਸੇਵਨ ਕਰਨ ਵਾਲੇ ਵਿਅਕਤੀਆਂ ਦਾ ਤੁਲਨਾਤਮਿਕ ਅਧਿਐਨ ਕੀਤਾ ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਜੈਤੂਨ ਦਾ ਤੇਲ ਹੋਰ ਤੇਲਾਂ ਦੇ ਮੁਕਾਬਲੇ ਅੰਤੜੀਆਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਨ੍ਹਾਂ ਖੋਜਕਾਰੀਆਂ ਦਾ ਮੰਨਣਾ ਹੈ ਕਿ ਜੈਤੂਨ ਦਾ ਤੇਲ ਓਨਾ ਗੁਣਕਾਰੀ ਹੁੰਦਾ ਹੈ ਜਿੰਨਾ ਫਲ ਤੇ ਸਬਜ਼ੀਆਂ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX