ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ, ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਾਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਖੀ ਸਾਹਿਤ ਦੀ ਇਬਤਦਾ, ਰਾਏ ਬੁਲਾਰ ਦੀਆਂ ਸਾਖੀਆਂ ਨਾਲ ਹੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦੀਆਂ ਖੁਸ਼ੀਆਂ ਜਿਵੇਂ ਮਹਿਤਾ ਕਾਲੂ ਜੀ ਦੇ ਪਰਿਵਾਰ ਵਿਚ ਮਨਾਈਆਂ ਗਈਆਂ, ਉਸ ਤੋਂ ਕਿਤੇ ਵੱਧ ਖੁਸ਼ੀ, ਰਾਏ ਬੁਲਾਰ ਸਾਹਿਬ ਦੇ ਪਰਿਵਾਰ ਵਿਚ ਮਨਾਈ ਗਈ ਸੀ। ਰਾਏ ਬੁਲਾਰ ਭੱਟੀ ਗੁਰੂ ...
ਭਾਈ ਸਰਦਾਰਾ ਸਿੰਘ ਦਾ ਜਨਮ 1890 'ਚ ਪਿੰਡ ਹਰਬੰਸਪੁਰਾ, ਜ਼ਿਲ੍ਹਾ ਲੁਧਿਆਣਾ, ਵਿਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ: ਬਧਾਵਾ ਸਿੰਘ ਸੀ। ਸ: ਬਧਾਵਾ ਸਿੰਘ ਗੁਰਮਤਿ ਦਾ ਧਾਰਨੀ ਸੀ, ਇਸ ਲਈ ਭਾਈ ਸਰਦਾਰਾ ਸਿੰਘ ਨੂੰ ਗੁਰਸਿੱਖੀ ਦਾ ਪਿਆਰ ਵਿਰਸੇ ਵਿਚ ਹੀ ਮਿਲਿਆ। ਬਚਪਨ ਵਿਚ ਉਸ ਨੇ ਗੁਰਮੁਖੀ ਗਿਆਨ ਪ੍ਰਾਪਤ ਕੀਤਾ ਅਤੇ ਫਿਰ ਪੰਜ ਗ੍ਰੰਥੀ, ਦਸ ਗ੍ਰੰਥੀ ਪੜ੍ਹਨ ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਿਚ ਮੁਹਾਰਤ ਪ੍ਰਾਪਤ ਕੀਤੀ। ਗੱਭਰੂ ਉਮਰ ਵਿਚ ਉਹ ਅਮਲੋਹ ਨੇੜੇ ਰਿਆਸਤ ਨਾਭਾ ਦੇ ਪਿੰਡ ਭੋਲੀਆ ਵਿਚ ਗੁਰਦੁਆਰੇ ਦਾ ਗ੍ਰੰਥੀ ਨਿਯੁਕਤ ਹੋ ਗਿਆ। ਉਨ੍ਹੀਂ ਦਿਨੀਂ ਪੰਜਾਬੀ ਚੰਗੀ ਕਮਾਈ ਦੀ ਨੀਅਤ ਨਾਲ ਵਿਦੇਸ਼ ਜਾਣ ਲੱਗ ਪਏ ਸਨ। ਭਾਈ ਸਰਦਾਰਾ ਸਿੰਘ ਦੇ ਮਨ ਵਿਚ ਵੀ ਕੁਝ ਸਮੇਂ ਪਿੱਛੋਂ ਵਿਦੇਸ਼ ਜਾਣ ਦਾ ਵਿਚਾਰ ਬਣਿਆ ਤਾਂ ਉਹ ਕਲਕੱਤੇ ਪਹੁੰਚ ਗਿਆ। ਇੱਥੇ ਉਸ ਨੇ ਹਾਵੜਾ ਸਥਿਤ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਸੰਭਾਲ ਲਈ ਅਤੇ 1910 ਵਿਚ ਬਰਮਾ ਵਿਚ ਜਾ ਕੇ ਰੰਗੂਨ ਦੇ ਗੁਰਦੁਆਰੇ ਵਿਚ ਗ੍ਰੰਥੀ ਨਿਯੁਕਤ ਹੋ ਗਿਆ। ਕੁਝ ਸਮੇਂ ਪਿੱਛੋਂ ਉਸ ਨੇ ਮਾਂਡਲੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਲਿਆ। 1914 ...
ਨਿਧੜਕ ਜਰਨੈਲ, ਸਿੱਖ ਰਾਜ ਦਾ ਸ਼ਿੰਗਾਰ, ਅਦੁੱਤੀ ਪ੍ਰਬੰਧਕ ਅਤੇ ਜਾਂਬਾਜ਼ ਸੂਰਮੇ ਸ: ਹਰੀ ਸਿੰਘ ਨਲੂਏ ਦੀ ਗਿਣਤੀ ਸੰਸਾਰ ਦੇ ਬਹਾਦਰਾਂ ਵਿਚ ਹੁੰਦੀ ਹੈ। ਉਸ ਦਾ ਜਨਮ ਗੁੱਜਰਾਂਵਾਲੇ ਵਿਖੇ ਪਿਤਾ ਸ: ਗੁਰਦਿਆਲ ਸਿੰਘ ਅਤੇ ਮਾਤਾ ਧਰਮ ਕੌਰ ਦੇ ਘਰ ਹੋਇਆ। ਸੱਤ ਸਾਲ ਦੀ ਉਮਰ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਸਿੱਖੀ ਸੰਸਕਾਰਾਂ ਵਿਚ ਪਲੇ ਹਰੀ ਸਿੰਘ ਨੇ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਵਿਚ ਨਿਪੁੰਨਤਾ ਹਾਸਲ ਕੀਤੀ। ਸੰਨ 1805 ਵਿਚ ਬਸੰਤ ਮੇਲੇ 'ਤੇ ਸਿਰਫ਼ 14 ਸਾਲ ਦੀ ਉਮਰ ਵਿਚ ਉਸ ਨੇ ਤੇਗ਼ ਅਤੇ ਘੋੜ ਸਵਾਰੀ ਦੇ ਉਹ ਜੌਹਰ ਵਿਖਾਏ ਕਿ ਗੁਣਾਂ ਦੇ ਕਦਰਦਾਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ। ਇਕ ਵਾਰ ਸ਼ੇਰ ਦੇ ਅਚਾਨਕ ਹਮਲਾ ਕਰਨ 'ਤੇ ਹਰੀ ਸਿੰਘ ਨੇ ਉਸ ਨੂੰ ਜਬਾੜ੍ਹਿਆਂ ਤੋਂ ਫੜ ਕੇ ਜ਼ਮੀਨ 'ਤੇ ਪਟਕਾ ਦਿੱਤਾ। ਇਸ ਬਹਾਦਰੀ ਸਦਕਾ ਮਹਾਰਾਜੇ ਨੇ ਉਸ ਨੂੰ ਨਲੂਏ ਦਾ ਖ਼ਿਤਾਬ ਦਿੱਤਾ ਅਤੇ 800 ਘੋੜ ਸਵਾਰਾਂ ਦੀ ਸਰਦਾਰੀ ਦਿੱਤੀ। ਉਸ ਦੀਆਂ ਰਗਾਂ ਵਿਚ ਵਤਨ ਦਾ ਪਿਆਰ ਅਤੇ ਗੁਰੂ ਦਾ ਸਤਿਕਾਰ ਭਰਿਆ ਹੋਇਆ ਸੀ। ਉਸ ਨੇ ਅਨੇਕਾਂ ਮੁਹਿੰਮਾਂ ਅਤੇ ਲੜਾਈਆਂ ਸਰ ਕੀਤੀਆਂ। ਉਹ ...
ਰਸ ਭਰੇ ਵਾਕਾਂ ਤੋਂ ਹੀ ਕਵਿਤਾ ਬਣਦੀ ਹੈ। ਇਸ ਕਰਕੇ ਰਸ-ਭਰਪੂਰ ਕਵਿਤਾ ਕਈ ਪ੍ਰਕਾਰ ਦੇ ਰਸਾਂ ਨਾਲ ਭਰੀ ਹੁੰਦੀ ਹੈ। ਭਾਰਤ ਵਿਚ, ਭਾਰਤੀ ਭਾਸ਼ਾਵਾਂ ਵਿਚ (ਉਰਦੂ ਗ਼ਜ਼ਲ ਤੋਂ ਪਹਿਲਾਂ) ਅਤਿ ਉੱਚ-ਕੋਟੀ ਦੀ ਕਵਿਤਾ ਲਿਖੀ ਗਈ ਹੈ ਅਤੇ ਉੱਤਮ ਸਾਹਿਤ ਦੀ ਰਚਨਾ ਹੋਈ ਹੈ।
ਸਭ ਤੋਂ ਪਹਿਲੋਂ ਭਰਤ ਮੁਨੀ ਨੇ ਰਸ ਵਿਆਖਿਆ ਕੀਤੀ ਸੀ। ਭਰਤ ਮੁਨੀ ਦੀ ਰਸ ਵਿਆਖਿਆ ਨੂੰ ਆਧਾਰ ਮੰਨ ਕੇ ਹੀ ਅਗੋਂ ਹੋਰ ਵਿਦਵਾਨਾਂ ਨੇ ਵਿਆਖਿਆ ਕੀਤੀ ਹੈ। ਕਈ ਵਿਦਵਾਨ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਛੰਦ, ਅਲੰਕਾਰ ਅਤੇ ਰਸ; ਭਾਰਤੀ-ਕਾਵਿ ਦੇ ਜ਼ਰੂਰੀ ਅੰਗ ਹਨ। ਕਵਿਤਾ ਪੜ੍ਹ ਕੇ, ਜਾਂ ਸੁਣ ਕੇ ਅਤੇ ਵਕਤਾ ਦੇ ਹਾਵ ਭਾਵ ਵੇਖ ਕੇ, ਜੋ ਅਨੰਦ ਆਵੇ, ਉਹ ਹੀ ਕਵਿਤਾ ਦਾ ਰਸ ਹੈ। ਰਸ ਹੀ ਕਵਿਤਾ ਦਾ ਅਸਲੀ ਤੱਤ ਹੁੰਦਾ ਹੈ। ਕਈ ਰਸ ਲੰਬਾ ਸਮਾਂ ਰਹਿੰਦੇ ਹਨ ਪਰ, ਕਈ ਥੋੜ੍ਹਾ ਚਿਰ ਹੀ ਰਹਿੰਦੇ ਹਨ। ਜਿਵੇਂ : ਕ੍ਰੋਧ, ਸੋਗ, ਗਿਲਾਨੀ ਆਦਿ ਲੰਬਾ ਸਮਾਂ ਨਹੀਂ ਰਹਿੰਦੇ।
'ਨਾਨਕ ਸਾਇਰ ਏਵ ਕਹਤਿ ਹੈ' : ਨਾਨਕ ਸ਼ਾਇਰ ਨੇ, ਨਾਨਕ ਬਾਣੀ ਵਿਚ ਸਾਰੇ ਹੀ ਰਸ ਲਿਖ ਕੇ, ਇਸ ਬਾਣੀ ਨੂੰ ਰਸ ਭਿੰਨੀ ਬਣਾ ਦਿੱਤਾ ਹੈ। ਜੇ ਇਨ੍ਹਾਂ ਰਸਾਂ ਦਾ ਸਾਨੂੰ ਗਿਆਨ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਚੁਨਾਰ ਦੇ ਕਿਲ੍ਹੇ 'ਤੇ ਬਹੁਤ ਸਾਰੇ ਸਾਸ਼ਕਾਂ ਦੁਆਰਾ ਸਾਸ਼ਨ ਕੀਤਾ ਗਿਆ। ਸ਼ੇਰ ਸ਼ਾਹ ਸੂਰੀ ਨੇ 1530 ਈ: ਵਿਚ ਚੁਨਾਰ ਦੇ ਕਿਲ੍ਹੇ ਨੂੰ ਤਾਜ ਖ਼ਾਨ (ਤਾਜ ਖਾਨ ਇਬਰਾਹਿਮ ਲੋਦੀ ਦੇ ਰਾਜ ਸਮੇਂ ਰਾਜਪਾਲ ਸੀ।) ਦੀ ਵਿਧਵਾ 'ਲਾਡ ਮਲਿਕਾ' ਸਾਰੰਗ ਖਾਨੀ ਨਾਲ ਵਿਆਹ ਕਰਵਾ ਕੇ ਸ਼ਕਤੀਸ਼ਾਲੀ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਫਿਰ ਉਸ ਨੇ ਬੰਗਾਲ ਉੱਤੇ ਕਬਜ਼ਾ ਕਰਨ ਲਈ ਆਪਣੀ ਰਾਜਧਾਨੀ ਰੋਹਤਾਸ ਤਬਦੀਲ ਕਰ ਦਿੱਤੀ।
ਸਮਰਾਟ ਹੁਮਾਯੂੰ ਨੇ ਇਸ ਕਿਲ੍ਹੇ ਉੱਤੇ ਹਮਲਾ ਕੀਤਾ ਅਤੇ ਚਾਰ ਮਹੀਨਿਆਂ ਤਕ ਘੇਰਾਬੰਦੀ ਕੀਤੀ, ਤਾਂ ਉਸ ਨੇ ਸ਼ੇਰ ਖ਼ਾਨ ਨੂੰ ਪ੍ਰਸਤਾਵ ਦਿੱਤਾ ਸੀ ਕਿ ਉਹ ਚੁਨਾਰ ਅਤੇ ਜੌਨਪੁਰ ਛੱਡ ਦੇਵੇ ਅਤੇ ਇਸ ਬਦਲੇ ਉਸ ਨੂੰ ਬੰਗਾਲ ਦਿੱਤਾ ਜਾ ਸਕਦਾ ਹੈ। ਆਖਰਕਾਰ ਉਹ ਦਬਾਅ ਹੇਠਾਂ ਆ ਗਿਆ ਅਤੇ ਉਸ ਨੇ ਹੁਮਾਯੂੰ ਨਾਲ ਇਕ ਸੌਦੇ 'ਤੇ ਦਸਤਖ਼ਤ ਕੀਤੇ। ਸ਼ੇਰ ਸ਼ਾਹ ਚਲਾਕ ਬਹੁਤ ਸੀ ਕਿਉਂਕਿ ਫ਼ੈਸਲੇ ਤੋਂ ਬਾਅਦ ਜਦੋਂ ਹੁਮਾਯੂੰ ਬੰਗਾਲ ਵੱਲ ਚਲਿਆ ਗਿਆ ਤਾਂ ਸ਼ੇਰ ਸ਼ਾਹ ਨੇ ਫਿਰ ਇਸ ਕਿਲ੍ਹੇ 'ਤੇ ਕਬਜ਼ਾ ਕਰ ਲਿਆ।
1545 ਵਿਚ ਸ਼ੇਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਕਿਲ੍ਹਾ 1553 ਤੱਕ ਉਸ ...
ਇਸ ਘਟਨਾ ਦਾ ਜ਼ਿਕਰ ਮੈਨੂੰ ਸਵਰਗੀ ਸੰਤ ਕਰਤਾਰ ਸਿੰਘ ਠੱਠੇ ਟਿੱਬੇ (ਸੁਲਤਾਨਪੁਰ ਲੋਧੀ) ਵਾਲਿਆਂ ਨੇ ਕਈ ਦਹਾਕੇ ਪਹਿਲਾਂ ਕੀਤਾ ਸੀ। ਹੁਣ ਇਹ ਮਸਲਾ ਫਿਰ ਭਖਿਆ ਹੈ। ਇਸ ਕਰਕੇ ਲਿਖਣ ਲੱਗਾ ਹਾਂ।
ਬਹੁਤ ਪੁਰਾਣੀ ਗੱਲ ਹੈ ਕਿ ਇਕ ਦਫ਼ਾ ਕੁਝ ਸਿੱਖ ਧਾਰਮਿਕ ਵਿਦਵਾਨ ਕਿਸੇ ਉੱਚ ਕੋਟੀ ਦੇ ਜੈਨ ਮਹਾਤਮਾ ਨੂੰ ਮਿਲੇ ਤੇ ਧਾਰਮਿਕ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ। ਜੈਨ ਮਹਾਤਮਾ ਕਹਿਣ ਲੱਗੇ ਕਿ 'ਆਪ ਕੋ ਧਰਮ-ਧੁਰਮ ਕਾ ਕਿਆ ਪਤਾ ਹੈ, ਆਪ ਲੋਗ ਫ਼ੌਜ ਮੇਂ ਭਰਤੀ ਹੋ ਕਰ ਦੇਸ਼ ਕੀ ਸੇਵਾ ਕਰ ਰਹੇ ਹੋ, ਕਰਤੇ ਜਾਓ ਅੱਛੀ ਬਾਤ ਹੈ।' ਇਸ 'ਤੇ ਸਿੱਖ ਧਾਰਮਿਕ ਵਿਦਵਾਨਾਂ ਨੇ ਉਨ੍ਹਾਂ ਨੂੰ ਟੋਕ ਕਿਹਾ ਕਿ ਇਹ ਗੱਲ ਸਹੀ ਨਹੀਂ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੋਟ (ਹਵਾਲਾ ਦੇ ਕੇ) ਕਰਕੇ ਦੱਸਣ ਲੱਗੇ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਹਰ ਇਕ ਵਿਅਕਤੀ ਨੂੰ ਗ੍ਰਹਿਸਥ ਦੇ ਵਿਚ ਰਹਿੰਦਿਆਂ ਹੋਇਆਂ ਕਿਵੇਂ ਚੰਗਾ ਨੇਕ ਜੀਵਨ ਬਤੀਤ ਕਰਨ ਵਾਸਤੇ ਕਿਸ-ਕਿਸ ਤਰ੍ਹਾਂ ਦਾ ਉਪਦੇਸ਼ ਦਿੱਤਾ ਗਿਆ ਹੈ ਤਾਂ ਕਿ ਗ੍ਰਹਿਸਥ ਵਿਚ ਰਹਿੰਦਿਆਂ ਹੋਇਆਂ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਕਿਵੇਂ ਮੇਲ ਹੋ ...
ਹਿੰਦੂ ਸੰਸਕ੍ਰਿਤੀ ਵਿਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਮਹਾਨ ਨਾਇਕ ਮੰਨਿਆ ਜਾਂਦਾ ਹੈ। ਪੂਰੇ ਭਾਰਤ ਵਿਚ ਇਨ੍ਹਾਂ ਦੇ ਅਨੇਕਾਂ ਮੰਦਰ ਤੇ ਸ਼ਿਵਾਲੇ ਹਨ, ਜਿਨ੍ਹਾਂ ਨੂੰ ਸ਼ਰਧਾ ਤੇ ਆਸਥਾ ਵਜੋਂ ਪੂਜਿਆ ਜਾਂਦਾ ਹੈ। ਸ੍ਰੀ ਰੰਗ ਨਾਥ ਸਵਾਮੀ ਮੰਦਰ ਤੀਰੂਚੀਰਾਪਲੀ (ਤਾਮਿਲਨਾਡੂ) ਵਿਚ ਸ੍ਰੀ 'ਰੰਗ ਨਾਥ ਸਵਾਮੀ' ਨੂੰ ਵਿਸ਼ਨੂੰ ਭਗਵਾਨ ਦੇ ਅਵਤਾਰ ਵਜੋਂ ਹੀ ਪੂਜਿਆ ਜਾਂਦਾ ਹੈ। ਇਹ ਖ਼ੂਬਸੂਰਤ ਮੰਦਰ ਤੀਰੂਚੀਰਾਪਲੀ ਜ਼ਿਲ੍ਹੇ ਵਿਚ ਕਸਬਾ ਰੰਗਮ ਵਿਚ ਕਾਵੇਰੀ ਨਦੀ ਦੇ ਤੱਟ 'ਤੇ ਸਥਿਤ ਹੈ। 9ਵੀਂ ਤੋਂ 16ਵੀਂ ਸਦੀ ਦਰਮਿਆਨ ਬਣੇ ਇਸ ਮੰਦਰ ਦੀ ਗਿਣਤੀ ਵਿਸ਼ਵ ਪ੍ਰਸਿੱਧ ਹਿੰਦੂ ਮੰਦਰਾਂ ਵਿਚ ਕੀਤੀ ਜਾਂਦੀ ਹੈ। 156 ਏਕੜ ਭੂਮੀ 'ਤੇ ਬਣੇ ਇਸ ਮੰਦਰ ਨੂੰ ਭਾਰਤ ਦਾ ਸਭ ਤੋਂ ਵੱਡਾ ਮੰਦਰ ਮੰਨਿਆ ਜਾਂਦਾ ਹੈ ਕਿ ਇਸ ਮੰਦਰ ਦਾ ਨਿਰਮਾਣ ਚੋਲਕ ਸ਼ਾਸਕਾਂ ਦੁਆਰਾ ਕੀਤਾ ਗਿਆ ਸੀ। ਇਸ ਮੰਦਰ ਵਿਚ ਹਰ ਸਾਲ ਸਾਲਾਨਾ ਉਤਸਵ ਮਨਾਇਆ ਜਾਂਦਾ ਹੈ। ਇਹ ਉਤਸਵ 10 ਦਿਨਾਂ ਤੱਕ ਚਲਦਾ ਹੈ। ਜਿਸ ਦਾ ਵਰਨਣ ਤਾਮਿਲ ਕੈਲੰਡਰ ਵਿਚ ਵੀ ਮਿਲਦਾ ਹੈ। ਇਸ ਤੋਂ ਇਲਾਵਾ ਸਾਲ ਵਿਚ 8 ਦਿਨ ਲਈ ਸਵੈ-ਭੁਸ਼ਣ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਉਤਸਵ ...
'ਜਪੁ' ਪਉੜੀ ਬਾਈਵੀਂ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ
ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ
ਅਸੁਲੂ ਇਕੁ ਧਾਤੁ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ
ਆਪੇ ਜਾਣੈ ਆਪੁ॥੨੨॥ (ਅੰਗ : 5)
ਪਦ ਅਰਥ : ਪਾਤਾਲਾ ਪਾਤਾਲ-ਪਾਤਾਲਾਂ ਥੱਲੇ ਹੋਰ ਪਾਤਾਲ, ਹੋਰ ਪਾਤਾਲ, ਅਣਗਿਣਤ ਪਾਤਾਲ। ਲਖ ਆਗਾਸਾ ਆਗਾਸ-ਆਕਾਸ਼ ਉੱਪਰ ਲੱਖਾਂ ਆਕਾਸ਼, ਅਣਗਿਣਤ ਆਕਾਸ਼, ਬੇਅੰਤ ਆਕਾਸ਼। ਓੜਕ ਓੜਕ -ਆਖ਼ਰ ਨੂੰ। ਭਾਲਿ ਥਕੇ-ਲੱਭ ਲੱਭ ਕੇ ਥੱਕ ਗਏ ਹਨ। ਇਕ ਵਾਤ-ਇਕ ਗੱਲ, ਇਹੋ ਗੱਲ। ਸਹਸ-ਹਜ਼ਾਰ। ਸਹਸ ਅਠਾਰਹ-ਅਠਾਰਾਂ ਹਜ਼ਾਰ। ਕਤੇਬਾ-ਕਤੇਬਾਂ, ਇਸਲਾਮ ਮੱਤ ਦੇ ਧਾਰਮਿਕ ਗ੍ਰੰਥ। ਅਸੁਲੂ-ਮੁੱਢ। ਧਾਤੁ-ਧਾਰਨ ਵਾਲਾ, ਪੈਦਾ ਕਰਨ ਵਾਲਾ। ਲੇਖਾ ਹੋਇ-ਜੇਕਰ ਲੇਖਾ ਹੋ ਸਕਦਾ ਹੋਵੇ। ਤ ਲਿਖੀਐ-ਤਾਂ ਹੀ ਲਿਖਿਆ ਜਾ ਸਕਦਾ ਹੈ। ਲੇਖੈ ਹੋਇ ਵਿਣਾਸੁ-ਲੇਖਿਆਂ ਦਾ ਖ਼ਾਤਮਾ ਹੋ ਜਾਂਦਾ ਹੈ, ਗਿਣਤੀਆਂ ਦੇ ਹਿੰਦਸੇ (ਲੱਖ, ਕਰੋੜ, ਅਰਬ, ਖਰਬ ਆਦਿ) ਹੀ ਖ਼ਤਮ ਹੋ ਜਾਂਦੇ ਹਨ। ਵਡਾ ਆਖੀਐ-ਵੱਡਾ ਆਖਣਾ ਚਾਹੀਦਾ ਹੈ।
ਵੱਖ-ਵੱਖ ਧਾਰਮਿਕ ਗਿਆਨਵਾਨਾਂ ਵਲੋਂ ਆਪੋ-ਆਪਣੀ ਸੂਝ ਅਨੁਸਾਰ ਸ੍ਰਿਸ਼ਟੀ ਦੀ ...
ਜ਼ਿੰਦਗੀ ਭਰ ਅਸੀਂ ਬਾਹਰੀ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਕੁਝ ਘਟਨਾਵਾਂ ਤਾਂ ਸਾਨੂੰ ਅੰਸ਼ਕ ਰੂਪ ਨਾਲ ਹੀ ਪ੍ਰਭਾਵਿਤ ਕਰਦੀਆਂ ਹਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਪਰ ਕੁਝ ਘਟਨਾਵਾਂ ਜਾਂ ਵਿਚਾਰ ਅਜਿਹੇ ਹੁੰਦੇ ਹਨ, ਜਿਹੜੇ ਸਾਨੂੰ ਸਾਰਾ ਜੀਵਨ ਪ੍ਰਭਾਵਿਤ ਕਰਦੇ ਰਹਿੰਦੇ ਹਨ। ਅਜਿਹੇ ਵਿਚਾਰਾਂ ਜਾਂ ਘਟਨਾਵਾਂ ਨੂੰ ਹੀ ਪ੍ਰੇਰਨਾ ਕਹਿੰਦੇ ਹਨ। ਪ੍ਰੇਰਨਾ ਸਦਕਾ ਹੀ ਸਾਡੀ ਕਾਰਜਸ਼ੈਲੀ, ਸਾਡਾ ਵਰਤਾਰਾ ਅਤੇ ਸਾਡੇ ਗੁਣ ਜਾਂ ਚਰਿੱਤਰ ਪ੍ਰਭਾਵਿਤ ਹੁੰਦੇ ਹਨ। ਸਵਾਮੀ ਵਿਵੇਕਾਨੰਦ ਜੀ ਮਨੁੱਖ ਦੀ ਸ਼ਖ਼ਸੀਅਤ ਨਿਰਮਾਣ ਬਾਰੇ ਲਿਖਦੇ ਹਨ ਕਿ ਸਾਡਾ ਵਿਵਹਾਰ 'ਲਾਭ-ਹਾਨੀ' ਨਾਲ ਵੀ ਨਿਰਧਾਰਤ ਹੁੰਦਾ ਹੈ। ਸਾਡੇ ਲਈ ਲਾਭਕਾਰੀ ਵਿਚਾਰ ਸਾਡੀ ਪ੍ਰੇਰਨਾ ਬਣਦੇ ਹਨ। ਅੰਸ਼ਕ ਪ੍ਰੇਰਨਾ ਕੇਵਲ ਬਾਹਰੀ ਪ੍ਰਭਾਵ ਹੀ ਰੱਖਦੀ ਹੈ ਤੇ ਸਥਾਈ ਨਹੀਂ ਹੁੰਦੀ। ਇਹ ਕੇਵਲ ਉਦੋਂ ਤੱਕ ਹੀ ਪ੍ਰਭਾਵ ਰੱਖਦੀ ਹੈ, ਜਦ ਤੱਕ ਪ੍ਰੇਰਕ ਜਾਂ ਘਟਨਾ ਸਾਡੇ ਸਾਹਮਣੇ ਹੁੰਦੇ ਹਨ। ਉਨ੍ਹਾਂ ਦੇ ਹਟਣ ਨਾਲ ਹੀ ਇਸ ਦਾ ਪ੍ਰਭਾਵ ਸਮਾਪਤ ਹੋ ਜਾਂਦਾ ਹੈ। ਦੂਜੇ ਪਾਸੇ ਅੰਦਰੂਨੀ ਪ੍ਰੇਰਨਾ ...
ਬੁੱਲ੍ਹੋਵਾਲ : ਪੰਜਾਬ ਦੀ ਧਰਤੀ, ਜਿਸ ਨੂੰ ਗੁਰੂਆਂ, ਪੀਰਾਂ, ਸੂਰਬੀਰਾਂ, ਦੇਸ਼ ਪ੍ਰੇਮੀਆਂ, ਸਾਧੂ ਸੰਤਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਜਿਥੇ ਵੱਖ-ਵੱਖ ਧਰਮਾਂ, ਜਾਤੀਆਂ, ਕੌਮਾਂ, ਫ਼ਿਰਕਿਆਂ ਦੇ ਲੋਕ ਇਕ ਗੁਲਦਸਤੇ ਦੀ ਤਰ੍ਹਾਂ ਰਹਿੰਦੇ ਹਨ। ਇਸ ਗੁਲਦਸਤੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਇਤਿਹਾਸਕ ਨਗਰ ਪਿੰਡ ਖਡਿਆਲਾ ਸੈਣੀਆਂ (ਬੁੱਲ੍ਹੋਵਾਲ) ਜਿਥੋਂ ਪਿਛਲੇ 250 ਸਾਲਾਂ ਤੋਂ ਵੀ ਪਹਿਲਾਂ ਸਿੰਘਾਂ ਨੇ ਜਥੇ ਦੇ ਰੂਪ ਵਿਚ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਲਈ ਪੈਦਲ ਯਾਤਰਾ ਆਰੰਭ ਕੀਤੀ, ਜੋ ਕਿ ਅੱਜ ਤੱਕ ਨਿਰੰਤਰ ਹਰੇਕ ਸਾਲ ਪਹਿਲੀ ਮਾਰਚ ਨੂੰ ਆਰੰਭ ਹੁੰਦੀ ਹੈ। ਲੱਖਾਂ ਦੀ ਤਦਾਦ ਵਿਚ ਸੰਗਤਾਂ ਚਾਰ ਦਿਨਾਂ ਅੰਦਰ ਵੱਖ-ਵੱਖ ਨਗਰਾਂ ਵਿਚ ਠਹਿਰਾਉ ਕਰਦਿਆਂ ਜੈਕਾਰਿਆਂ ਦੀ ਗੂੰਜ ਵਿਚ ਡੇਰਾ ਬਾਬਾ ਨਾਨਕ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਸ੍ਰੀ 'ਚੋਲਾ ਸਾਹਿਬ' ਦੇ ਦਰਸ਼ਨ ਕਰਦੀਆਂ ਹਨ। ਅੱਜਕਲ੍ਹ ਇਸ ਸੰਗ ਦੀ ਅਗਵਾਈ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਖਡਿਆਲਾ ਸੈਣੀਆਂ ਵਾਲੇ ਕਰਦੇ ਆ ਰਹੇ ਹਨ। ਇਹ ਇਤਿਹਾਸਕ ਯਾਦਗਾਰੀ ਚੋਲਾ ...
ਖਡੂਰ ਸਾਹਿਬ ਇਤਿਹਾਸਕ ਮਹੱਤਵ ਵਾਲਾ ਕਸਬਾ ਹੈ। ਜਿਨ੍ਹਾਂ ਸ਼ਹਿਰਾਂ, ਪਿੰਡਾਂ ਜਾਂ ਕਸਬਿਆਂ ਨਾਲ ਕਿਸੇ ਮਹਾਨ ਧਾਰਮਿਕ ਸ਼ਖ਼ਸੀਅਤ ਦਾ ਨਾਂਅ ਜੁੜ ਜਾਵੇ ਉਨ੍ਹਾਂ ਦੀ ਹੋਂਦ ਹਸਤੀ ਗੂੜ੍ਹੀ ਅਤੇ ਭਰੀ-ਭਰੀ ਹੋ ਜਾਂਦੀ ਹੈ। ਇਸ ਦ੍ਰਿਸ਼ਟੀ ਤੋਂ ਕਸਬਾ ਖਡੂਰ ਸਾਹਿਬ ਭਾਗਾਂ ਭਰਿਆ ਹੈ। ਖਡੂਰ ਸਾਹਿਬ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਪਤ ਹੈ। ਇਸ ਤੋਂ ਇਲਾਵਾ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਅਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇਥੇ ਕਾਫੀ ਲੰਮਾ ਸਮਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਖਡੂਰ ਸਾਹਿਬ ਦੇ ਚੱਪੇ-ਚੱਪੇ ਨੂੰ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਆਪ ਹੀ ਇਥੇ ਨਿਸ਼ਕਾਮ ਸੇਵਾ ਦੇ ਵੱਖ-ਵੱਖ ਕਾਰਜ ਆਰੰਭੇ। ਸੇਵਾ ਦੀ ਇਹ ਨਿਸ਼ਕਾਮ ਭਾਵਨਾ ਹੀ ਬਾਅਦ ਵਿਚ ਸੰਤ ਮਾਹਾਂਪੁਰਸ਼ਾਂ ਦੇ ਸਮੇਂ ਕਾਰਸੇਵਾ ਵਜੋਂ ਰੂਪਾਂਤਰਿਤ ਹੁੰਦੀ ਹੈ।
ਇਤਿਹਾਸਕ ਤੱਥਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਕਾਲ ਦੌਰਾਨ ਬਹੁਤ ਸਾਰੇ ਗੁਰਧਾਮਾਂ ਦੀ ਕਾਰਸੇਵਾ ਕਰਵਾਈ। ਸਿੱਖ ਰਾਜਕਾਲ ਦੇ ਜਾਣ ਤੋਂ ਬਾਅਦ ਇਤਿਹਾਸਕ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਸਲ੍ਹਾ ਜਮ੍ਹਾ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ। ਹੋਰ ਵੀ ਜਿਸ ਕਿਸੇ ਅੰਗਰੇਜ਼ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਬੈਰਕਾਂ 'ਤੇ ਕਬਜ਼ਾ ਕਰਕੇ ਫ਼ੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆ ਵਿਚ ਵੰਡ ਲਿਆ। ਇਕ ਹਿੱਸਾ ਜਰਮਨ ਕੈਦੀਆਂ ਨੂੰ ਜੇਲ੍ਹ ਤੋਂ ਛੁਡਵਾਉਣਗਿਆ ਤਾਂ ਕਿ ਉਨ੍ਹਾਂ ਨੂੰ ਵੀ ਨਾਲ ਰਲਾ ਲਿਆ ਜਾਵੇ। ਇਥੇ ਬਾਗ਼ੀਆਂ ਨੇ ਦੋ ਯੂਰਪੀਨ ਅਫ਼ਸਰ ਕੈਪਟਨ ਬਾਈਸ ਤੇ ਲੈਫ਼ਟੀਨੈਂਟ ਇਲੀਅਟ ਮਾਰ ਦਿੱਤੇ। ਜਰਮਨ ਕੈਦੀ ਜੇਲ੍ਹ ਤੋਂ ਬਾਹਰ ਕੱਢ ਲਏ, ਪਰ ਉਨ੍ਹਾਂ ਨੇ ਗ਼ਦਰੀ ਫ਼ੌਜੀਆਂ ਦਾ ਸਾਥ ਨਾ ਦਿੱਤਾ। ਦੂਸਰਾ ਹਿੱਸਾ ਪਲਟਨ ਦੇ ਹੈੱਡਕੁਆਰਟਰ ਉੱਤੇ ਕਬਜ਼ਾਕਰਨ ਤੁਰਿਆ, ਜਿਸ ਵਿਚ ਉਹ ਕਾਮਯਾਬ ਨਾ ਹੋ ਸਕਿਆ। ਤੀਸਰਾ ਹਿੱਸਾ ਵਲੰਟੀਅਰ ਕੋਰ ਨੂੰ ਰੋਕਣ ਲਈ ਸ਼ਹਿਰ ਵੱਲ ਗਿਆ। ਜਿਹੜਾ ਵੀ ਅੰਗਰੇਜ਼ ਫ਼ੌਜੀਆਂ ਦੇ ਸਾਹਮਣੇ ਆਇਆ , ਮਾਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਸ਼ਹਿਰ ਦੇ ਥਾਣੇ ਤੇ ਕਬਜ਼ਾ ਕਰ ਲਿਆ। ਇਨ੍ਹਾਂ ਝੜਪਾਂ ਵਿਚ 8 ਅੰਗਰੇਜ਼ ਅਫ਼ਸਰ, 19 ਸਿਪਾਹੀ ਅਤੇ 17 ਸ਼ਹਿਰੀ ਮਾਰੇ ਗਏ।
ਅੰਗਰੇਜ਼ਾਂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX