ਕ੍ਰਿਕਟ ਦੇ ਚਾਰੇ ਪਾਸੇ ਚੱਲ ਰਹੇ ਮੁਕਾਬਲਿਆਂ ਦਰਮਿਆਨ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਆਸਟ੍ਰੇਲੀਆ ਵਿਚ ਸ਼ੁਰੂ ਹੋ ਚੁੱਕਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਦਾ ਫਾਈਨਲ ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ਵਿਚ ਐਤਕੀਂ ਟੀਮਾਂ ਦੀ ਗਿਣਤੀ ਪਿਛਲੀ ਵਾਰ ਦੀਆਂ 8 ਤੋਂ ਵਧਾ ਕੇ 10 ਕੀਤੀ ਗਈ ਹੈ ਜਿਨ੍ਹਾਂ ਵਿਚ ਮੇਜ਼ਬਾਨ ਆਸਟਰੇਲੀਆ ਤੋਂ ਇਲਾਵਾ, ਭਾਰਤ, ਵੈਸਟਇੰਡੀਜ਼, ਸ੍ਰੀਲੰਕਾ, ਇੰਗਲੈਂਡ, ਪਾਕਿਸਤਾਨ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਥਾਈਲੈਂਡ ਦੀਆਂ ਮਹਿਲਾ ਟੀਮਾਂ ਸ਼ਾਮਿਲ ਹਨ। ਇਨ੍ਹਾਂ ਦਸ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਪੂਲ 'ਏ' ਵਿਚ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ, ਸ੍ਰੀਲੰਕਾ ਅਤੇ ਬੰਗਲਾਦੇਸ਼ ਸ਼ਾਮਿਲ ਹਨ ਜਦਕਿ ਇੰਗਲੈਂਡ, ਵੈਸਟਇੰਡੀਜ਼, ਪਾਕਿਸਤਾਨ, ਦੱਖਣੀ ਅਫਰੀਕਾ ਅਤੇ ਥਾਈਲੈਂਡ ਦੇ ਭੇੜ ਹੋਣਗੇ। ਇਨ੍ਹਾਂ ਟੀਮਾਂ ਦਰਮਿਆਨ ਪਹਿਲੇ ਦੌਰ ਦੇ ਮੁਕਾਬਲੇ ਯਾਨੀ ਪੂਲ ਮੁਕਾਬਲੇ 2 ਮਾਰਚ ਤੱਕ ਖੇਡੇ ਜਾਣਗੇ ਇਸ ਉਪਰੰਤ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣਗੇ। ਜੇਕਰ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ...
ਸਾਲ 1968 ਵਿਚ ਪਹਿਲੀ ਵਾਰ ਇਕ ਅਮਰੀਕੀ ਟ੍ਰੈਕ ਐਂਡ ਫੀਲਡ ਅਥਲੀਟ ਜਿਮ ਹਾਈਂਸ ਨੇ 100 ਮੀਟਰ ਦੀ ਦੂਰੀ 10 ਸੈਕੰਡ ਤੋਂ ਘੱਟ ਸਮੇਂ (9.95 ਸੈਕੰਡ) ਵਿਚ ਦੌੜ ਕੇ ਮੈਕਸੀਕੋ ਉਲੰਪਿਕ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਮਹਿਜ਼ ਸੋਨ ਤਗਮਾ ਜਿੱਤਣ ਜਾਂ 100 ਮੀਟਰ ਦੀ ਦੌੜ ਵਿਚ ਰਿਕਾਰਡ ਬਣਾਉਣ ਤੱਕ ਹੀ ਸੀਮਤ ਨਹੀਂ ਸੀ ਸਗੋਂ ਇਹ ਇਕ ਅਜਿਹੇ ਅਸੰਭਵ ਨੂੰ ਸੰਭਵ ਬਣਾਉਣਾ ਸੀ ਜੋ ਉਦੋਂ ਤੱਕ ਮਹਿਜ਼ ਇਕ ਸੁਪਨਾ ਲਗਦਾ ਸੀ। ਜੀ ਹਾਂ, ਪਤਾ ਨਹੀਂ ਕਿੰਨੇ ਅਥਲੀਟ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਨਸਾਨ ਕਦੇ ਵੀ 100 ਮੀਟਰ ਦੀ ਦੂਰੀ 10 ਸੈਕੰਡ ਵਿਚ ਪੂਰੀ ਨਹੀਂ ਕਰ ਸਕਦਾ।
ਜਿਮ ਹਾਈਂਸ ਨੇ ਨਾ ਸਿਰਫ ਇਸ ਅਸੰਭਵ ਨੂੰ ਸੰਭਵ ਕਰ ਦਿਖਾਇਆ, ਸਗੋਂ ਉਨ੍ਹਾਂ ਤੋਂ ਬਾਅਦ ਪਤਾ ਨਹੀਂ ਕਿੰਨੇ ਅਥਲੀਟਾਂ ਨੇ ਵਾਰ-ਵਾਰ ਇਸ ਅਸੰਭਵ ਨੂੰ ਸੰਭਵ ਕੀਤਾ। ਅੱਜ 100 ਮੀਟਰ ਦੀ ਦੂਰੀ ਨੂੰ ਸਭ ਤੋਂ ਤੇਜ਼ ਦੌੜ ਦਾ ਰਿਕਾਰਡ ਇਨਸਾਨੀ ਚੀਤਾ ਕਹਾਉਣ ਵਾਲੇ ਜਮੈਕਾ ਦੇ ਉਸੈਨ ਬੋਲਟ ਦੇ ਨਾਂਅ ਹੈ। ਸਾਲ 2009 ਵਿਚ ਉਸੈਨ ਬੋਲਟ ਨੇ ਉਲੰਪਿਕ ਤੋਂ ਬਾਅਦ ਬਰਲਿਨ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਹ ਦੂਰੀ 9.58 ਸੈਕੰਡ ਵਿਚ ਕੀਤੀ ਸੀ। ਇਹ ਹੁਣ ਤੱਕ ਦਾ ...
ਹਰਿਆਣੇ ਦੇ ਲੋਕ ਆਪਣੀ ਸੱਭਿਅਤਾ, ਪਰੰਪਰਾ ਅਤੇ ਮਿਹਨਤ ਦੇ ਬੀਜ ਕੁਝ ਇਸ ਤਰ੍ਹਾਂ ਬੀਜਦੇ ਹਨ ਕਿ ਪੂਰਾ ਦੇਸ਼ ਤਰੱਕੀ ਨਾਲ ਹਰਾ-ਭਰਾ ਹੋ ਜਾਂਦਾ ਹੈ। ਅੱਜ ਖੇਡਾਂ ਵਿਚ ਵੀ ਹਰਿਆਣੇ ਦੀ ਬੱਲੇ-ਬੱਲੇ ਹੋ ਰਹੀ ਹੈ। ਕਿਸੇ ਵੀ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਜਦੋਂ ਭਾਰਤੀ ਖਿਡਾਰੀ ਮੈਡਲ ਜਿੱਤਦੇ ਹਨ ਤਾਂ ਅਕਸਰ ਹਰਿਆਣੇ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਗਿਣਿਆ ਜਾਂਦਾ ਹੈ। ਸੰਨ 2008 ਬੀਜਿੰਗ ਉਲੰਪਿਕ 'ਚ ਵਿਜੇਂਦਰ ਸਿੰਘ ਅਤੇ ਸੁਸ਼ੀਲ ਕੁਮਾਰ ਨੇ ਕਾਂਸੀ ਤਗਮੇ ਸੰਨ 2012 ਦੇ ਉਲੰਪਿਕ 'ਚ ਸਾਇਨਾ ਨੇਹਵਾਲ, ਗਗਨ ਨਾਰੰਗ, ਯੁਗੇਸ਼ਵਰ ਦੱਤ ਨੇ ਕਾਂਸੀ ਤਗਮੇ ਅਤੇ ਸੰਨ 2016 ਰੀਉ ਉਲੰਪਿਕ 'ਚ ਹਰਿਆਣੇ ਦੀ ਸਾਕਸ਼ੀ ਮਲਿਕ ਨੇ ਕਾਂਸੀ ਤਗਮਾ ਜਿੱਤਿਆ। ਕੁਸ਼ਤੀ ਹੋਵੇ ਜਾਂ ਮੁੱਕੇਬਾਜ਼ੀ ਹਰਿਆਣੇ ਦੇ ਲਾਲ ਆਪਣੇ ਪਸੀਨੇ ਨਾਲ ਕਦੀ ਦੰਗਲ ਨੂੰ ਸਿੰਜਦੇ ਹਨ ਅਤੇ ਕਦੇ ਦਮਦਾਰ ਮੁੱਕਿਆਂ ਨਾਲ ਦੁਨੀਆ ਭਰ ਵਿਚ ਤਿਰੰਗੇ ਦਾ ਮਾਣ ਵਧਾਉਂਦੇ ਹਨ। ਅਜਿਹੀ ਹੀ ਇਕ ਵੱਡੀ ਪ੍ਰਾਪਤੀ ਹਰਿਆਣੇ ਦੇ ਮੁੱਕੇਬਾਜ਼ ਅਮਿਤ ਪੰਘਾਲ ਦੇ ਨਾਂਅ ਉਸ ਵੇਲੇ ਜੁੜ ਗਈ, ਜਦੋਂ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜੇਤੂ ਅਮਿਤ ਪੰਘਾਲ (52 ...
ਭਾਰਤੀ ਹਾਕੀ ਟੀਮ ਦੇ ਸਫਲ ਕਪਤਾਨ ਮਨਪ੍ਰੀਤ ਸਿੰਘ ਕੋਰੀਅਨ ਦੀ ਸਾਲ 2019 ਲਈ 'ਐਫ.ਆਈ.ਐਚ. ਪਲੇਅਰ ਆਫ ਦਾ ਯੀਅਰ ਐਵਾਰਡ' ਲਈ ਚੋਣ ਨੇ ਭਾਰਤੀ ਹਾਕੀ ਦਾ ਪੂਰੇ ਵਿਸ਼ਵ ਦੇ ਵਿਚ ਮਾਣ ਵਧਾਇਆ। ਪੂਰਾ ਜੱਗ ਜਿੱਤਣ ਵਾਲਾ ਉਹ ਪਹਿਲਾ ਭਾਰਤੀ ਹਾਕੀ ਖਿਡਾਰੀ ਬਣ ਗਿਆ।
ਮਨਪ੍ਰੀਤ ਸਿੰਘ ਕੋਰੀਅਨ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਭਾਰਤੀ ਹਾਕੀ ਦੀ ਦੋ ਵਾਰ ਕਪਤਾਨੀ ਕਰਨ ਵਾਲੇ ਪਰਗਟ ਸਿੰਘ ਤੋਂ ਬਾਅਦ ਮਨਪ੍ਰੀਤ ਸਿੰਘ ਕੋਰੀਅਨ ਨੇ ਮੁੜ ਮਿੱਠਾਪੁਰ ਨੂੰ ਸੁਰਖੀਆਂ ਵਿਚ ਲਿਆਂਦਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ-2020 ਵਿਚ ਵੀ ਮਨਪ੍ਰੀਤ ਦੀ ਅਗਵਾਈ ਹੇਠ ਭਾਰਤੀ ਟੀਮ ਹਿੱਸਾ ਲਵੇਗੀ। ਮਨਪ੍ਰੀਤ ਸਿੰਘ ਦਾ ਜਨਮ 26 ਜੂਨ, 1992 ਨੂੰ ਮਿੱਠਾਪੁਰ ਵਿਖੇ ਹੋਇਆ। ਹਾਕੀ ਖੇਡਣ ਦੀ ਲਗਨ ਉਸ ਨੂੰ ਆਪਣੇ ਵੱਡੇ ਭਰਾ ਤੋਂ ਲੱਗੀ। 10 ਵਰ੍ਹਿਆਂ ਦੀ ਉਮਰੇ ਹਾਕੀ ਖੇਡਣ ਲੱਗੇ ਮਨਪ੍ਰੀਤ ਨੂੰ ਇਸ ਖੇਡ ਵਿਚ ਜਦੋਂ ਪਹਿਲੀ ਵਾਰ 500 ਰੁਪਏ ਦਾ ਇਨਾਮ ਮਿਲਿਆ ਤਾਂ ਉਸ ਨੂੰ ਅੱਗੇ ਵਧਣ ਦਾ ਹੌਸਲਾ ਅਤੇ ਪ੍ਰੇਰਨਾ ਮਿਲੀ। ਮਨਪ੍ਰੀਤ ਦੀ ਖੇਡ ਵਿਚ ਵੱਡਾ ਬਦਲਾਅ ਉਸ ਵੇਲੇ ਆਇਆ ਜਦੋਂ ਉਹ ...
ਮਹਿਰਾਜ ਅੱਖਾਂ ਤੋਂ ਬਿਲਕੁਲ ਨਹੀਂ ਵੇਖ ਸਕਦਾ ਪਰ ਉਸ ਦੀ ਦਿੱਬ ਦ੍ਰਿਸ਼ਟੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕੋਈ ਮੁਕਾਬਲਾ ਨਹੀਂ। ਇਸੇ ਲਈ ਤਾਂ ਜਿੱਥੇ ਉਹ ਪੜ੍ਹਾਈ ਵਿਚ ਹੁਸ਼ਿਆਰ ਹੈ, ਉਥੇ ਉਹ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੇ ਪ੍ਰਾਂਤ ਦਾ ਹੀ ਨਹੀਂ, ਸਗੋਂ ਦੇਸ਼ ਦਾ ਨਾਂਅ ਵੀ ਚਮਕਾ ਰਿਹਾ ਹੈ। ਮਹਿਰਾਜ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਪਿਤਾ ਰੋਜ਼ਾਦੀਨ ਦੇ ਘਰ ਮਾਤਾ ਹੁਸਨਾਰਾ ਖਾਤੂਨ ਦੀ ਕੁੱਖੋਂ ਬਿਹਾਰ ਪ੍ਰਾਂਤ ਦੇ ਜ਼ਿਲ੍ਹਾ ਚਾਪਰਾ ਦੇ ਇਕ ਪਿੰਡ ਹਰਪੁਰ ਕਿਸ਼ਨਪੁਰਾ ਵਿਖੇ ਹੋਇਆ। ਮਹਿਰਾਜ ਨੇ ਜਨਮ ਲਿਆ ਤਾਂ ਉਸ ਨੂੰ ਸ਼ਕਲ ਤਾਂ ਦੇ ਦਿੱਤੀ ਪਰ ਇਸ ਰੰਗਲੇ ਸੰਸਾਰ ਨੂੰ ਤੱਕਣ ਲਈ ਜਾਂ ਫਿਰ ਜ਼ਿੰਦਗੀ ਦੀਆਂ ਵਾਟਾਂ ਤੇਜ਼ੀ ਨਾਲ ਮਾਪਣ ਲਈ ਉਸ ਨੂੰ ਵੇਖ ਸਕਣ ਲਈ ਨਿਗ੍ਹਾ ਨਾ ਦਿੱਤੀ ਅਤੇ ਉਹ ਟੋਟਲ ਬਲਾਈਂਡ, ਜਾਣੀ ਵੇਖ ਸਕਣ ਤੋਂ ਅਸਮਰੱਥ ਹੈ। ਮਾਂ-ਬਾਪ ਨੇ ਸੋਚਿਆ ਕਿ ਆਖਰ ਉਨ੍ਹਾਂ ਦਾ ਇਹ ਰਾਜ ਦੁਲਾਰਾ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰੇਗਾ ਇਹ ਹਮੇਸ਼ਾ ਉਨ੍ਹਾਂ ਦੀ ਜ਼ਿੰਦਗੀ ਲਈ ਸਵਾਲ ਹੀ ਬਣਿਆ ਰਿਹਾ ਪਰ ਮਹਿਰਾਜ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਜ ਸਵਾਰ ਲਿਆ ...
ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਜਗਤ ਦਾ ਉਹ ਖਿਡਾਰੀ ਸੀ ਜਿਸ ਦੀ ਮਹਾਨਤਾ ਸ਼ਬਦਾਂ ਵਿਚ ਬਿਆਨ ਕਰਨੀ ਮੁਸ਼ਕਿਲ ਹੈ। ਉਹ ਇਕ ਅਜਿਹਾ ਫੁੱਟਬਾਲਰ ਸੀ ਜੋੋ ਦੁਨੀਆ ਦੀ ਕਿਸੇ ਵੀ ਫੁੱਟਬਾਲ ਟੀਮ ਵਿਚ ਕਿਸੇ ਵੀ ਥਾਂ ਖੇਡਣ ਦੇ ਸਮਰੱਥ ਮੰਨਿਆ ਜਾਂਦਾ ਸੀ। ਉਲੰਪੀਅਨ ਜਰਨੈਲ ਸਿੰਘ ਨੇ ਦਸ ਸਾਲ ਭਰ ਜਵਾਨੀ ਵਿਚ ਫੁੱਟਬਾਲ ਨਾਲ ਰੱਜ ਕੇ ਮੋਹ ਜਤਾਇਆ ਤੇ ਅਨੇਕਾਂ ਪ੍ਰਾਪਤੀਆਂ ਨੂੰ ਚੁੰਮਿਆ। 1964 ਵਿਚ ਪ੍ਰਾਪਤੀਆਂ ਦੀ ਬਦੌਲਤ ਭਾਰਤ ਸਰਕਾਰ ਵਲੋਂ ਸ: ਜਰਨੈਲ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ। ਏਸ਼ੀਆ ਕੱਪ, ਮਡਰੇਕਾ ਕੱਪ, ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣਾ, ਉਲੰਪਿਕ ਵਿਚ ਸੰਸਾਰ ਇਲੈਵਨ ਦਾ ਮੈਂਬਰ ਚੁਣੇ ਜਾਣਾ, 1970 ਅਤੇ 1974 ਵਿਚ ਸ਼ੰਤੋਸ ਟਰਾਫੀ ਪੰਜਾਬ ਦੀ ਝੋਲੀ ਪਾਉਣੀ, ਸ: ਜਰਨੈਲ ਸਿੰਘ ਦੀਆਂ ਪ੍ਰਾਪਤੀਆਂ ਦਾ ਅਹਿਮ ਹਿੱਸਾ ਸੀ। ਪੰਜਾਬ ਮੋਹਨ ਬਗਾਨ ਅਤੇ ਏਸ਼ੀਆਂ ਦੀ ਟੀਮ ਦਾ ਕਪਤਾਨ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਉਲੰਪੀਅਨ ਜਰਨੈਲ ਸਿੰਘ ਦੇ ਵਿਛੋੜੇ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਵਸਦੇ ਉਨ੍ਹਾਂ ਦੇ ਗੜ੍ਹਸ਼ੰਕਰ ਖੇਤਰ ਦੇ ਸਨੇਹੀਆਂ ਅਤੇ ਫੁੱਟਬਾਲ ਨਾਲ ਮੋਹ ਰੱਖਣ ਵਾਲੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX