ਮੱਕੀ, ਸੂਰਜਮੁਖੀ ਅਤੇ ਕਪਾਹ ਦੇ ਹਾਈਬ੍ਰਿਡ ਬੀਜਾਂ ਦੀ ਪੈਦਾਵਾਰ ਅਤੇ ਵਿਕਰੀ ਵਿਚ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਦਬਦਬਾ ਹੈ। ਉਦਾਹਰਨ ਵਜੋਂ 2017-18 ਦੌਰਾਨ ਦੇਸ਼ ਵਿਚ ਸੂਰਜਮੁਖੀ ਦੇ 0.20 ਲੱਖ ਕੁਇੰਟਲ ਪ੍ਰਮਾਣਿਤ/ਗੁਣਵੱਤਾ ਵਾਲੇ ਬੀਜਾਂ ਦੀ ਕੁੱਲ ਜ਼ਰੂਰਤ ਲਈ ਲੱਗਪਗ 95 ਪ੍ਰਤੀਸ਼ਤ ਹਿੱਸੇ ਦੀ ਪੂਰਤੀ ਨਿੱਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਕੀਤੀ ਗਈ ਸੀ। ਸਥਿਤੀ ਦਾ ਫਾਇਦਾ ਉਠਾਉਂਦਿਆਂ ਪ੍ਰਾਈਵੇਟ ਵਪਾਰੀ ਸਥਾਨਕ ਬਜ਼ਾਰਾਂ ਵਿਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤਾਂ 'ਤੇ ਉਪ-ਮਿਆਰੀ ਬੀਜ ਵੇਚਦੇ ਰਹਿੰਦੇੇ ਹਨ। ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ, ਖੇਤੀਬਾੜੀ ਵਿਭਾਗ ਅਤੇੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਹਾਈਬ੍ਰਿਡ ਬੀਜ ਪੈਦਾ ਕਰਨ ਲਈ ਮੁਫਤ ਸਿਖਲਾਈ ਦੇ ਨਾਲ-ਨਾਲ ਮੱਕੀ ਦੇ ਬੀਜਾਂ 'ਤੇ ਸਬਸਿਡੀ ਦੀ ਸਹੂਲਤ ਵਰਗੇ ਕਦਮ ਚੁਕੇ ਗਏ ਹਨ।
ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਆਰਥਿਕਤਾ
ਅਨਾਜ ਵਾਲੀਆਂ ਫ਼ਸਲਾਂ ਤੋਂ ਬਾਅਦ ਤੇਲ ਬੀਜਾਂ ਦੀਆਂ ਫ਼ਸਲਾਂ ਵੀ ਖੇਤੀ ਅਰਥਚਾਰੇ ਦਾ ਇਕ ਅਭਿੰਨ ਅੰਗ ਹਨ। ਸੂਰਜਮੁਖੀ ਇਕ ਅਜਿਹੀ ਫ਼ਸਲ ਹੈ ਜੋ ਭਾਰਤੀ ...
ਪੰਜਾਬ ਵਿਚ ਬੱਕਰੀਆਂ ਦੀ ਕੁਲ ਆਬਾਦੀ ਲਗਭਗ 3, 87, 896 ਹੈ। ਪੰਜਾਬ ਵਿਚ ਚੈਵਨ (ਬੱਕਰੀ ਦਾ ਮੀਟ) ਦੀ ਕੁਲ ਜ਼ਰੂਰਤ ਲਗਭਗ 30, 000 ਕੁਇੰਟਲ ਹੈ, ਜਦੋਂ ਕਿ ਚੇਵੋਨ ਲਗਭਗ 10, 000 ਕੁਇੰਟਲ ਮੁਹੱਈਆ ਹੈ, ਜੋ ਕਿ ਜ਼ਰੂਰਤ ਨਾਲੋਂ ਤਿੰਨ ਗੁਣਾ ਘਟ ਹੈ। ਇਸ ਲਈ ਪੰਜਾਬ ਵਿਚ ਬੱਕਰੀ ਪਾਲਣ ਦੀ ਬਹੁਤ ਵੱਡੀ ਗੁੰਜਾਇਸ਼ ਹੈ। ਪੰਜਾਬ ਵਿਚ ਬੱਕਰੀਆਂ ਪਾਲਣ ਦੇ ਮੁੱਖ ਉਦੇਸ਼ ਮਾਸ ਅਤੇ ਦੁੱਧ ਦਾ ਉਤਪਾਦਨ ਕਰਨਾ ਹਨ। ਇੰਟੈਂਸਿਵ (ਸਟਾਲ-ਫੀਡਿੰਗ) ਅਤੇ ਅਰਧ-ਇੰਟੈਂਸਿਵ (ਅੰਸਕ ਚਰਾਗਾ ਅਤੇ ਅੰਸਕ ਸਟਾਲ-ਫੀਡਿੰਗ) ਪ੍ਰਣਾਲੀ ਬੱਕਰੀ ਪਾਲਣ ਲਈ ਢੁਕਵੇਂ ਹਨ।
ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਨਾਲੋਂ ਬੱਕਰੀ ਦਾ ਦੁੱਧ ਮਨੁੱਖੀ ਪੋਸ਼ਣ ਲਈ ਵਧੀਆ ਮੰਨਿਆ ਜਾਂਦਾ ਹੈ। ਇਹ ਦੁੱਧ ਸਸਤਾ, ਅਸਾਨੀ ਨਾਲ ਹਜ਼ਮ ਕਰਨ ਯੋਗ ਅਤੇ ਪੌਸ਼ਟਿਕ ਹੁੰਦਾ ਹੈ। ਬੱਕਰੀ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਵਧੀਆ ਹੁੰਦਾ ਹੈ ਅਰਥਾਤ ਚਰਬੀ ਅਤੇ ਪ੍ਰੋਟੀਨ ਵਧੀਆ ਸਥਿਤੀ ਵਿਚ ਮੌਜੂਦ ਹੁੰਦੇ ਹਨ ਅਤੇ ਵਧੇਰੀ ਆਸਾਨੀ ਨਾਲ ਹਜ਼ਮ ਕਰਨ ਯੋਗ ਹੁੰਦੇ ਹਨ। ਬੱਕਰੀ ਦੇ ਦੁੱਧ ਵਿਚ ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਦੇ ਮੁਕਾਬਲੇ ਐਲਰਜੀ ਦੀ ਸਮੱਸਿਆ ਘਟ ਹੁੰਦੀ ਹੈ। ...
ਕਿਸਾਨ ਸੰਸਥਾਵਾਂ ਵਲੋਂ ਕੇਂਦਰ ਦੇ ਸਾਲ 2020-21 ਬਜਟ ਨੂੰ ਕਿਸਾਨ ਹਿੱਤੂ ਨਹੀਂ, ਸਗੋਂ ਕਿਸਾਨ ਵਿਰੋਧੀ ਕਿਹਾ ਗਿਆ ਹੈ। ਇਸ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮੁਨਾਫ਼ੇ ਲਈ ਦੱਸਿਆ ਗਿਆ ਹੈ। ਕੇਂਦਰ ਸਰਕਾਰ ਦਾ 2022 ਤੱਕ ਕਿਸਾਨਾਂ ਦੀ ਆਮਦਨ ਵਧਾਉਣ ਤੇ ਇਸ ਨੂੰ ਵਧਾ ਕੇ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਲਈ ਬਜਟ ਵਿਚ ਕੁਝ ਵੀ ਨਹੀਂ ਅਤੇ ਨਾ ਹੀ ਫ਼ਸਲੀ-ਵਿਭਿੰਨਤਾ ਜੋ ਸਮੇਂ ਦੀ ਲੋੜ ਹੈ, ਉਸ ਨੂੰ ਲਿਆਉਣ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਬਜਟ ਵਜੋਂ ਖੇਤੀਬਾੜੀ ਸੰਕਟ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਕਿਸਾਨ ਹੋਰ ਕਰਜ਼ਈ ਹੋਣਗੇ। ਜੋ 16 ਨੁਕਾਤੀ ਸੁਝਾਅ ਦਿੱਤੇ ਗਏ ਹਨ, ਇਸ ਨਾਲ ਨਾ ਤਾਂ ਖੇਤੀ ਵਿਕਾਸ ਹੋਣ ਦੀ ਆਸ ਹੈ ਅਤੇ ਨਾ ਹੀ ਇਸ ਵਿਚ ਕੋਈ ਸੁਧਾਰ ਆਉਣ ਦੀ ਤਵੱਕੋ ਹੈ। ਖੇਤੀਬਾੜੀ ਜਿਸ ਵਿਚ ਪੇਂਡੂ ਵਿਕਾਸ ਤੇ ਸਿੰਜਾਈ ਖੇਤਰ ਸ਼ਾਮਿਲ ਹਨ, ਉਸ ਲਈ ਰੱਖੇ 2.83 ਲੱਖ ਕਰੋੜ ਰੁਪਏ ਨਾ ਕਾਫੀ ਹਨ। ਇਸ ਵਿਚ ਖੇਤੀਬਾੜੀ ਦਾ ਹਿੱਸਾ ਤਾਂ 1.42 ਲੱਖ ਕਰੋੜ ਹੀ ਹੈ। ਵਧ ਰਹੀ ਮਹਿੰਗਾਈ ਅਤੇ ਕੀਮਤਾਂ ਨੂੰ ਵੇਖਦੇ ਹੋਏ ਇਹ ਰਕਮ ਬਹੁਤ ਹੀ ਥੋੜ੍ਹੀ ਹੈ। ਪਿਛਲੇ ਸਾਲ ਨਾਲੋਂ 5.6 ਫ਼ੀਸਦੀ ਦਾ ਵਾਧਾ ਤਾਂ ਚੀਜ਼ਾਂ ਦੀਆਂ ...
ਬੋਹੜ ਕੋਈ ਆਮ ਰੁੱਖ ਨਹੀਂ ਹੁੰਦਾ। ਇਸ ਨੇ ਹਮੇਸ਼ਾਂ ਹੀ ਪਿੰਡ ਵਿਚ ਸਭ ਤੋਂ ਅਹਿਮ ਥਾਂ ਮੱਲੀ ਹੁੰਦੀ ਹੈ, ਚਾਹੇ ਉਹ ਪਿੰਡ ਵਿਚਲਾ ਚੁਰਾਹਾ ਹੋਵੇ, ਚਾਹੇ ਪਿੰਡੋਂ ਬਾਹਰ ਪੈਹਾ ਹੋਵੇ। ਪੁਰਾਣੇ ਸਮੇਂ ਲੰਮੀਆਂ ਕੱਚੀਆਂ ਵਾਟਾਂ ਤੇ ਰਾਹੀਆਂ ਦੀ ਠਾਹਰ ਵੀ ਬੋਹੜ ਹੀ ਹੁੰਦੇ ਸਨ। ਇਨ੍ਹਾਂ ਬੋਹੜਾਂ ਦੀਆਂ ਛਾਂਵਾਂ ਹੇਠ ਬੈਠ ਹੀ 'ਤੋਤਾ-ਮੈਨਾ' ਵਰਗੇ ਕਿੱਸੇ ਲਿਖੇ ਗਏ ਹੋਣਗੇ। ਇਸੇ ਦੀਆਂ ਖੋੜਾਂ 'ਚ ਵਸਦੇ ਚੁਗਲ਼ ਤੇ ਸੱਪਾਂ ਦੇ ਹਜ਼ਾਰਾਂ ਕਿੱਸੇ/ਕਹਾਣੀ ਬਣੇਹੋਣਗੇ। ਕਿਉਂਕਿ ਇਹ ਬੋਹੜ ਹਮੇਸ਼ਾਂ ਹੀ ਪਿੰਡ ਦੇ ਅਹਿਮ ਸਥਾਨ 'ਤੇ ਰਹੇ ਹਨ, ਇਸੇ ਲਈ ਅਜੋਕੇ ਵਿਖਾਵੇ ਦੀ ਤਰੱਕੀ ਦੇ ਯੁੱਗ ਵਿਚ ਇਹ ਅਹਿਮ ਥਾਵਾਂ ਹੀ ਇਸਦੀਆਂ ਦੁਸ਼ਮਣ ਬਣ ਗਈਆਂ ਹਨ। ਮਨੁੱਖ ਚੁਰਾਹੇ 'ਚ ਵੱਡਾ ਬਜ਼ਾਰ ਬਣਾ ਰਿਹਾ ਹੈ, ਰਾਹਾਂ 'ਚ ਦੋਪਾਸੜ ਹਾਈਵੇ ਬਣ ਰਹੇ ਹਨ ਤੇ ਨਤੀਜੇ ਵਜੋਂ ਬੋਹੜ ਕਤਲ ਹੋ ਰਹੇ ਤੇ ਕਿੱਸੇ ਕਹਾਣੀਆਂ ਵੀ ਹੁਣ 'ਤੋਤਾ-ਮੈਨਾ' ਛੱਡ 'ਪੋਕੇਮੌਨ' ਹੋ ਗਈਆਂ ਹਨ ।
-ਮੋਬਾ: ...
ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ,
ਕਿੰਨੀ ਹੋਈ ਐ ਜਵਾਨੀ ਲਾਚਾਰ ਦੇਖ ਲੈ।
ਕਦੇ ਹੁੰਦੇ ਸੀ ਬਾਂਕੇ ਤੇ ਸੁਡੋਲ ਗੱਭਰੂ,
ਕੰਮ ਕਰਦੇ ਤੇ ਬਾਘੀਆਂ ਪਾਉਣ ਗੱਭਰੂ।
ਮੋਬਾਈਲ ਤੇ ਨਸ਼ੇ ਨੇ ਮੱਤ ਮਾਰੀ ਇਨ੍ਹਾਂ ਦੀ,
ਜਦੋਂ ਦੇ ਹੋਏ ਨੇ ਬੇਰੁਜ਼ਗਾਰ ਗੱਭਰੂ।
ਤ੍ਰਿੰਝਣ, ਕਸੀਦਾ ਭੁੱਲ ਗਈਆਂ ਕੁੜੀਆਂ,
ਫੈਸ਼ਨ ਵਿਚ ਹੋਈਆਂ ਗ਼ਲਤਾਨ ਕੁੜੀਆਂ।
ਬਚਪਨ ਉੱਡ ਗਿਆ ਖੰਭ ਲਾ ਕੇ,
ਜਦ ਦੇ ਨੇ ਬੱਚੇ ਸਮਾਰਟ ਹੋ ਗਏ।
ਬੁਢਾਪਾ ਤਰਸਦਾ ਰਹਿੰਦਾ ਦੋ ਮਿੱਠੇ ਬੋਲਾਂ ਨੂੰ,
ਗੇਟ ਤੋਂ ਬਾਹਰ ਜਦੋਂ ਓਹਨਾਂ ਦੇ ਖਾਟ ਹੋ ਗਏ।
ਬੋਹੜਾਂ ਦੀ ਛਾਂ 'ਤੇ ਅਪਣੱਤ ਕਿਥੇ ਗਈ,
ਲੜਦੇ ਨੇ ਨਿੱਕੀ ਜਿਹੀ ਗੱਲ ਅਤੇ ਗਾਲ ਉਤੇ।
ਪਹਿਲਾਂ ਵਾਲਾ ਪਿਆਰ, ਸਤਿਕਾਰ ਤੇ ਬਹਾਰ ਕਦੋਂ ਪਰਤੂ?
'ਰਣਜੀਤ' ਗੁੰਮਿਆ ਰੰਿਹਦਾ ਇਸ ਸਵਾਲ ਉਤੇ...।
-ਰਣਜੀਤ ਸਿੰਘ ਬਰ੍ਹੇ
ਈ.ਟੀ.ਟੀ. ਅਧਿਆਪਕ। ਮੋਬਾਈਲ : ...
ਬਾਗਬਾਨੀ
ਪੱਤਝੜ ਵਾਲੇ ਬੂਟੇ ਜਿਵੇਂ ਕਿ ਨਾਖ ਅਤੇ ਅੰਗੂਰ ਆਦਿ ਨੂੰ ਫ਼ਰਵਰੀ ਦੇ ਪਹਿਲੇ ਹਫ਼ਤੇ ਤੱਕ ਨਵੀਂ ਫੋਟ ਆਉਣ ਤੋਂ ਪਹਿਲਾਂ ਲਗਾ ਦਿਉ। ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਲੁਕਾਠ ਅਤੇ ਬੇਰ ਆਦਿ ਨੂੰ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿਚ ਲਗਾਇਆ ਜਾ ਸਕਦਾ ਹੈ। ਫ਼ਰਵਰੀ ਦੇ ਅੱਧ ਤਕ ਅੰਗੂਰਾਂ ਦੀ ਕਾਂਟ-ਛਾਂਟ ਹਰ ਹਾਲਤ ਵਿਚ ਕਰ ਲਵੋ। ਨਿੰਬੂ ਜਾਤੀ ਦੇ ਫਲਾਂ ਦੀ ਤੁੜਾਈ ਕਰਨ ਤੋਂ ਬਾਅਦ ਸੁਚੱਜੇ ਤਰੀਕੇ ਨਾਲ ਸੋਕ ਕੱਢ ਕੇ ਬੋਰਡੋ ਮਿਸ਼ਰਣ (2:2:250) ਜਾਂ ਬਲਾਈਟੌਕਸ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ। ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸਟ ਲਗਾ ਦਿਉ ਅਤੇ ਹਫਤੇ ਬਾਅਦ ਤਣਿਆਂ ਉੱਪਰ ਬੋਰਡੋ ਪੇਂਟ ਦਾ ਲੇਪ ਲਗਾਉ। ਕਿਨੂੰ ਦੇ ਪੂਰੇ ਵੱਡੇ ਬੂਟਿਆਂ ਨੂੰ ਫਰਵਰੀ ਮਹੀਨੇ 960 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਖਾਦ ਪਾ ਦਿਉ। ਕਿਨੂੰ ਤੋਂ ਬਿਨਾਂ ਹੋਰ ਨਿੰਬੂ ਜਾਤੀ ਦੇ ਫਲਾਂ ਨੂੰ ਬੂਟਿਆਂ ਦੇ ਆਕਾਰ ਮੁਤਾਬਿਕ 880-1760 ਗ੍ਰਾਮ ਯੂਰੀਆ ਖਾਦ ਪਾ ਦਿਓ। ਸੰਤਰੇ, ਮਾਲਟੇ ਦੇ ਵੱਡੇ ਬੂਟਿਆਂ ਨੂੰ ਇਸ ਮਹੀਨੇ ਬੂਟੇ ਦੇ ਆਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX