ਤਾਜਾ ਖ਼ਬਰਾਂ


“ਆਪ੍ਰੇਸ਼ਨ ਗ੍ਰੀਨਜ਼’ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ - ਹਰਸਿਮਰਤ ਕੌਰ ਬਾਦਲ
. . .  17 minutes ago
ਚੰਡੀਗੜ੍ਹ , 6 ਅਗਸਤ {ਅਜੀਤ ਬਿਊਰੋ }- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਫਲਾਂ ਅਤੇ ਸਬਜ਼ੀ ਉਤਪਾਦਕਾਂ ਨੂੰ ਹੁਲਾਰਾ ਦੇਣ ਅਤੇ ਵਿਕਰੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ...
ਸ਼ਰਾਬ ਠੇਕੇਦਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਘੱਗਰ 'ਚ ਮਾਰੀ ਛਾਲ, ਡੁੱਬਣ ਕਾਰਨ ਹੋਈ ਮੌਤ
. . .  1 minute ago
ਸੀ.ਬੀ.ਆਈ. ਨੇ ਸੁਸ਼ਾਂਤ ਮਾਮਲੇ 'ਚ 6 ਦੋਸ਼ੀਆਂ ਖਿਲਾਫ ਦਰਜ ਕੀਤਾ ਕੇਸ
. . .  about 1 hour ago
ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ 6 ਦੋਸ਼ੀਆਂ ਤੇ ਹੋਰ ਵਿਅਕਤੀਆਂ ਖਿਲਾਫ...
ਮਾਨਸਾ ਜ਼ਿਲੇ 'ਚ 16 ਹੋਰ ਕੋਰੋਨਾ ਪਾਜ਼ੀਟਿਵ
. . .  about 1 hour ago
ਮਾਨਸਾ, 6 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਜ਼ਿਲੇ 'ਚ ਅੱਜ 16 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁੱਲ ਮਾਮਲੇ 169 ਹੋ ਗਏ ਹਨ, ਜਿਨਾਂ 'ਚ 65 ਸਿਹਤਯਾਬ ਹੋ ਚੁੱਕੇ ਹਨ। ਇਕ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਮਾਨਸਾ ਖ਼ੁਰਦ, ਲੱਲੂਆਣਾ ਰੋਡ...
ਭੱਖਾ ਤਾਰਾ ਸਿੰਘ (ਅਜਨਾਲਾ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  about 1 hour ago
ਅਜਨਾਲਾ 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 10 (ਭੱਖਾ ਤਾਰਾ ਸਿੰਘ) ਦੇ ਇੱਕ ਨੌਜਵਾਨ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਨੌਜਵਾਨ ਦੀਪਕ ਨੂੰ ਕੁਝ...
ਸਮਰਾਏ ਵਿਚ ਚਾਰ ਅਤੇ ਜੰਡਿਆਲਾ ਵਿਚ ਇਕ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜੰਡਿਆਲਾ ਮੰਜਕੀ, 6 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਵਿੱਚ ਅੱਜ ਤਿੰਨ ਔਰਤਾਂ ਮੋਨਿਕਾ ਰਾਣੀ ,ਪੂਨਮ ਰਾਣੀ,ਪਰਮਿੰਦਰ ਅਤੇ ਇੱਕ ਬੱਚੀ ਨਵਦਿਸ਼ਾ ਸਮੇਤ ਚਾਰ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ!ਮੁੱਢਲਾ ਸਿਹਤ ਕੇਂਦਰ ਜੰਡਿਆਲਾ...
ਰਾਜਪੁਰਾ 'ਚ 22 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  about 1 hour ago
ਰਾਜਪੁਰਾ, 6 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਸ਼ਹਿਰ ਵਿਚ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ । ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ...
179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
. . .  about 1 hour ago
ਮੋਹਾਲੀ/ਚੰਡੀਗੜ੍ਹ , 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 179...
ਪਠਾਨਕੋਟ 'ਚ ਕੋਰੋਨਾ ਦੇ ਆਏ 22 ਮਾਮਲੇ
. . .  about 1 hour ago
ਪਠਾਨਕੋਟ, 6 ਅਗਸਤ (ਚੌਹਾਨ) - ਅੱਜ ਪਠਾਨਕੋਟ ਅੰਦਰ ਵੱਖ ਵੱਖ ਥਾਵਾਂ ਤੋਂ 22 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੀ ਡਿਸਚਾਰਜ ਪਾਲਿਸੀ ਮੁਤਾਬਿਕ ਅੱਜ ਕੋਵਿਡ19 ਹਸਪਤਾਲ ਤੋਂ 8 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ...
ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 1 hour ago
ਠੱਠੀ ਭਾਈ, 6 ਅਗਸਤ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਇੱਥੋਂ ਨੇੜਲੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਦੇ ਇਕ ਗਰੀਬ ਕਿਸਾਨ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਵਾਲੇ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ 21 ਕੁ ਸਾਲਾ ਨੌਜਵਾਨ...
ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਜੰਡਿਆਲਾ ਗੁਰੂ ਵਿਖੇ ਰੈਨ ਗੰਨ ਸਿਸਟਮ ਦਾ ਟਰਾਇਲ ਲਾਇਆ ਗਿਆ
. . .  about 2 hours ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੂਮੀ ਰੱਖਿਆ ਵਿਭਾਗ ਪੰਜਾਬ ਵੱਲੋਂ ਸ. ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸ਼੍ਰੀ ਧਰਮਿੰਦਰ ਸ਼ਰਮਾ ਮੁੱਖ ਭੂਮੀ ਪਾਲ ਪੰਜਾਬ ਦੇ ਦਿਸ਼ਾ...
ਕੈਪਟਨ ਭਲਕੇ ਸ਼ਰਾਬ ਕਾਂਡ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਰਨਤਾਰਨ 'ਚ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਡੀ...
ਨਵਾਂਸ਼ਹਿਰ ਜ਼ਿਲ੍ਹੇ 'ਚ 11 ਦੀ ਹੋਰ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 15
. . .  about 2 hours ago
ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੁਝ ਸਮਾਂ ਪਹਿਲਾਂ ਆਈ ਚਾਰ ਦੀ ਕੋਰੋਨਾ ਰਿਪੋਰਟ ਤੋਂ ਬਾਅਦ 11 ਲੋਕਾਂ ਦੀ ਰਿਪੋਰਟ ਹੋਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਵਿਅਕਤੀ...
ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 6 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 4 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ...
ਹਰਸਿਮਰਤ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ 'ਅਪਰੇਸ਼ਨ ਗ੍ਰੀਨਜ਼' ਨੂੰ ਕਿਸਾਨਾਂ 'ਤੱਕ ਪਹੁੰਚਾਉਣ ਲਈ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
. . .  about 2 hours ago
ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ•ਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਆਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਆਤਮ...
ਲੁਧਿਆਣਾ 'ਚ 226 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਦੀ ਹੋਈ ਮੌਤ
. . .  about 2 hours ago
ਲੁਧਿਆਣਾ, 6 ਅਗਸਤ (ਸਲੇਮਪੁਰੀ) - ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿਚ 9 ਮ੍ਰਿਤਕ ਮਰੀਜ ਲੁਧਿਆਣਾ ਨਾਲ ਜਦਕਿ...
ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ ਵੱਖ ਹਲਕਿਆਂ ਵਿੱਚ ਆਵਾਜ਼ ਉਠਾਏਗੀ
. . .  about 2 hours ago
ਸੁਲਤਾਨਪੁਰ ਲੋਧੀ 6 ਅਗਸਤ (ਥਿੰਦ,ਲਾਡੀ, ਹੈਪੀ) ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪੱਕੇ ਰੁਜ਼ਗਾਰ ਦੇ ਲਈ ਫ਼ਿਲਪਾਈਨ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਮਾਨ ਵਾਸੀ ਪਿੰਡ ਫ਼ਿੱਡੇ ਕਲਾਂ (ਫ਼ਰੀਦਕੋਟ) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ...
ਕੇਂਦਰ ਵਲੋਂ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨਿਰਮਾਣ ਤੋਂ ਕੋਰੀ ਨਾਂਹ
. . .  about 2 hours ago
ਫ਼ਾਜ਼ਿਲਕਾ ਜ਼ਿਲ੍ਹੇ 'ਚ 7 ਸਾਲਾਂ ਬੱਚੀ ਸਣੇ 7 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 2 hours ago
ਫ਼ਾਜ਼ਿਲਕਾ , 6 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 7 ਹੋਰ ਕੋਰੋਨਾ ਮਾਮਲਿਆਂ ਪੁਸ਼ਟੀ ਹੋਈ ਹੈ, ਜਿਸ ਵਿਚ ਫ਼ਾਜ਼ਿਲਕਾ 'ਚ 3 ਕੇਸ, ਅਬੋਹਰ 'ਚ 3 ਕੇਸ ਅਤੇ ਜਲਾਲਾਬਾਦ 'ਚ 1 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਚ 7 ਸਾਲਾਂ ਬੱਚੀ, 60...
ਆਰ.ਸੀ.ਐਫ. ਵਲੋਂ ਘੱਟ ਭਾਰ ਵਾਲੇ ਐਲ.ਐਚ.ਬੀ. ਰੇਲ ਡੱਬੇ ਬਣਾਉਣ ਲਈ ਡਿਜ਼ਾਈਨ ਤਿਆਰ
. . .  about 2 hours ago
ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਘੱਟ ਭਾਰ ਵਾਲੇ ਐਲ.ਐਚ.ਵੀ. ਡੱਬਿਆਂ ਦੇ ਨਿਰਮਾਣ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਗਲੇ ਡੇਢ ਮਹੀਨੇ ਵਿਚ ਘੱਟ ਭਾਰ ਵਾਲੇ ਇਸ ਰੇਲ ਡੱਬੇ ਦਾ ਪ੍ਰੋਟੋਟਾਈਪ ਤਿਆਰ ਕਰਕੇ ਭਾਰਤੀ ਰੇਲਵੇ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਤੇਸ਼...
ਬਾਜਵਾ ਤੇ ਦੂਲੋ ਨੂੰ ਤੁਰੰਤ ਕਾਂਗਰਸ ਵਿਚੋਂ ਕੱਢਿਆ ਜਾਵੇ - ਪੰਜਾਬ ਕੈਬਨਿਟ
. . .  about 2 hours ago
ਚੰਡੀਗੜ੍ਹ, 6 ਅਗਸਤ - ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਲੋਂ ਤੁਰੰਤ ਪ੍ਰਭਾਵ ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨਹੀਣਤਾ ਦੇ ਚੱਲਦਿਆਂ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਟੀਵੀ ਤੇ ਫਿਲਮ ਅਦਾਕਾਰਾ ਨੇ ਕੀਤੀ ਖੁਦਕੁਸ਼ੀ
. . .  about 2 hours ago
ਮੁੰਬਈ, 6 ਅਗਸਤ - ਟੈਲੀਵਿਜ਼ਨ ਅਦਾਕਾਰਾ ਅਨੂਪਮਾ ਪਾਠਕ ਨੇ ਦੋ ਅਗਸਤ ਨੂੰ ਆਪਣੀ ਰਿਹਾਇਸ਼ ਵਿਖੇ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਫੇਸਬੁੱਕ 'ਤੇ 10 ਮਿੰਟ...
ਪੱਤਰਕਾਰ ਸਮੇਤ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ
. . .  about 2 hours ago
ਜਿਲ੍ਹਾਂ ਪ੍ਰਧਾਨ ਐਸ. ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ ਕੀਤੇ ਰੋਸ ਪ੍ਰਦਰਸ਼ਨ
. . .  about 3 hours ago
ਬਟਾਲਾ, 6 ਅਗਸਤ (ਕਾਹਲੋਂ) - ਜਿਲ੍ਹਾਂ ਪ੍ਰਧਾਨ ਐਸ. ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ ਨੇ ਵੱਖ-ਵੱਖ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਸ. ਗੁਲਜ਼ਾਰ ਸਿੰਘ ਰਾਣੀਕੇ ਅਤੇ ਜਿਲ੍ਹਾਂ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਦਿਸ਼ਾ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜੀਵਨ ਅਤੇ ਜੀਵਨ ਸਰੋਤ ਸਮੁੰਦਰ

8 ਜੂਨ ਨੂੰ ਸਮੁੰਦਰ ਦਿਵਸ 'ਤੇ ਵਿਸ਼ੇਸ਼

ਧਰਤੀ ਦਾ ਦੋ ਤਿਹਾਈ ਹਿੱਸਾ ਅਤੇ ਇਸ ਦਾ 97% ਪਾਣੀ ਇਸ ਦੇ ਸਮੁੰਦਰ ਦੀ ਗੋਦ ਵਿਚ ਸਮਾਇਆ ਹੋਇਆ ਹੈ। ਸਾਡੇ ਵਾਯੂਮੰਡਲ ਨੂੰ ਅੱਧੇ ਤੋਂ ਵੀ ਵੱਧ ਆਕਸੀਜਨ ਦੇਣ ਵਾਲਾ ਧਰਤੀ 'ਤੇ ਸਭ ਤੋਂ ਵੱਧ ਕਾਰਬਨ-ਡਾਈਆਕਸਾਈਡ ਆਪਣੇ ਅੰਦਰ ਸਮੋਅ ਲੈਣ ਵਾਲਾ ਅਤੇ ਮੀਂਹ, ਗੜੇ ਅਤੇ ਬਰਫ਼ ਦੇ ਰੂਪ ਵਿਚ ਧਰਤੀ 'ਤੇ ਪਾਣੀ ਦਾ ਜਲ ਚੱਕਰ ਚਲਾਉਣ ਵਾਲਾ ਇਹ ਵਿਸ਼ਾਲ ਸਮੁੰਦਰ ਹੀ ਹੈ।
ਸਮੁੰਦਰ ਧਰਤੀ 'ਤੇ ਜੀਵਨ ਪ੍ਰਦਾਨ ਕਰਦਾ ਹੈ। ਸਾਡਾ ਹਰੇਕ ਸਾਹ ਅਤੇ ਪਾਣੀ ਦੀ ਪੀਤੀ ਹਰੇਕ ਬੂੰਦ ਸਮੁੰਦਰ ਦੀ ਮੁਹਤਾਜ ਹੈ। ਸਾਡੇ ਪੌਣ-ਪਾਣੀ ਜਾਂ ਜਲਵਾਯੂ ਨੂੰ ਚਲਾਉਣ ਵਾਲੀ ਅਸਲੀ ਸ਼ਕਤੀ ਵੀ ਇਹ ਸਮੁੰਦਰ ਹੀ ਹੈ। ਇਹ ਸਾਡੇ ਪਿਛੋਕੜ, ਵਰਤਮਾਨ ਅਤੇ ਭਵਿੱਖ ਦੇ ਤਾਣੇ-ਬਾਣੇ ਦੇ ਸੂਤਰਾਂ ਵਿਚ ਸਾਡੇ ਨਾਲ ਹੀ ਬੱਝਾ ਹੋਇਆ ਹੈ।
ਪਾਣੀ ਤੋਂ ਬਿਨਾਂ ਸਾਡੀ ਧਰਤੀ ਵਿਰਾਨ ਅਤੇ ਬੰਜਰ ਹੈ। ਪਹਾੜਾਂ ਦੀਆਂ ਚੋਟੀਆਂ ਤੋਂ ਲੈ ਕੇ ਡੂੰਘੀਆਂ ਖਾਈਆਂ ਤੱਕ, ਵਿਸ਼ਾਲ ਮੈਦਾਨਾਂ ਤੋਂ ਲੈ ਕੇ ਸੰਘਣੇ ਜੰਗਲਾਂ ਤੱਕ, ਪਾਣੀ ਹੀ ਜੀਵਨ ਅਤੇ ਜੀਵਨ ਸਰੋਤ ਹੈ। ਪਾਣੀ ਦਾ ਇਹ ਨੀਲਾ ਜਾਲ ਜਿਸ ਨੂੰ ਅਸੀਂ ਸਮੁੰਦਰ ਕਹਿੰਦੇ ਹਾਂ, 1.3 ਬਿਲੀਅਨ ਕਿਊਬਿਕ ਕਿੱਲੋਮੀਟਰ ਦਾ ਹੈ ਭਾਵ ਧਰਤੀ ਦਾ 70% ਹਿੱਸਾ ਸਮੁੰਦਰ ਨਾਲ ਘਿਰਿਆ ਹੋਇਆ ਹੈ। ਇਹ ਸ਼ਾਨਦਾਰ ਡੂੰਘੇ ਨੀਲੇ ਪਾਣੀ ਦਾ ਜਾਲ ਧਰਤੀ ਦੇ ਵਾਯੂਮੰਡਲ, ਪੌਣ ਪਾਣੀ ਅਤੇ ਮੌਸਮ ਨੂੰ ਚਲਾਉਂਦਾ ਹੈ।
ਮਨੁੱਖ ਦੇ ਇਸ ਧਰਤੀ 'ਤੇ ਪੈਦਾ ਹੋਣ ਤੋਂ ਪਹਿਲਾਂ ਸਮੁੰਦਰ ਹੋਂਦ 'ਚ ਆਇਆ ਪਰ ਅੱਜ ਵੀ ਇਹ ਮਨੁੱਖ ਲਈ ਰਹੱਸਮਈ ਬਣਿਆ ਹੋਇਆ ਹੈ। ਇਸ ਦੀਆਂ ਡੂੰਘਾਈਆਂ ਵਿਚ ਸਮਾਈ ਕੁਦਰਤ ਦਾ ਅੱਜ ਵੀ ਸਾਨੂੰ ਪੂਰੀ ਤਰ੍ਹਾਂ ਗਿਆਨ ਅਤੇ ਅਹਿਸਾਸ ਨਹੀਂ ਹੈ।
ਨਦੀਆਂ, ਨਾਲਿਆਂ ਦਾ ਪ੍ਰਦੂਸ਼ਿਤ ਪਾਣੀ ਅਖ਼ੀਰ ਵਿਚ ਸਮੁੰਦਰ ਵਿਚ ਹੀ ਜਾ ਕੇ ਡਿਗਦਾ ਹੈ। ਪੂਰੀ ਮਨੁੱਖਤਾ ਅੱਗੇ ਇਹ ਸਵਾਲ ਹੈ ਕਿ ਜੇਕਰ ਇਹ ਸਮੁੰਦਰ ਹੀ ਪ੍ਰਦੂਸ਼ਿਤ ਹੋ ਗਿਆ, ਇਹ ਪਲਾਸਟਿਕ, ਕੂੜੇ, ਸੀਵਰੇਜ, ਉਦਯੋਗਿਕ ਰਹਿੰਦ-ਖੂੰਹਦ, ਰਸਾਇਣਾਂ, ਕੀਟ-ਨਾਸ਼ਕਾਂ ਨਾਲ ਭਰ ਗਿਆ ਤਾਂ ਕੀ ਹੋਵੇਗਾ? ਪਹਿਲਾਂ ਹੀ ਗਲੋਬਲ ਵਾਰਮਿੰਗ (ਆਲਮੀ ਤਪਸ਼) ਕਰਕੇ ਸਮੁੰਦਰੀ ਤਲ ਦੀ ਉਚਾਈ ਵਧ ਰਹੀ ਹੈ, ਜਿਸ ਨਾਲ ਕੁਦਰਤੀ ਕਰੋਪੀਆਂ ਦਿਨੋ-ਦਿਨ ਵਧ ਰਹੀਆਂ ਹਨ।
ਵਾਯੂਮੰਡਲ ਵਿਚ ਗ੍ਰੀਨ ਹਾਊਸ ਗੈਸਾਂ ਕੇਵਲ ਜ਼ਮੀਨ ਦਾ ਹੀ ਨਹੀਂ ਬਲਕਿ ਸਮੁੰਦਰ ਦੇ ਪਾਣੀ ਦਾ ਤਾਪਮਾਨ ਵੀ ਵਧਾਉਂਦੀਆਂ ਹਨ। ਗਰਮ ਹੋਣ ਕਰਕੇ ਪਾਣੀ ਦਾ ਵਾਸ਼ਪੀਕਰਨ ਛੇਤੀ ਹੁੰਦਾ ਹੈ, ਜਿਸ ਨਾਲ ਬੇਮੌਕੇ ਅਤੇ ਜ਼ਿਆਦਾ ਮੀਂਹ ਅਤੇ ਹਨੇਰੀਆਂ ਆਉਂਦੀਆਂ ਹਨ। ਵਧੇ ਹੋਏ ਤਾਪਮਾਨ ਨਾਲ ਸਮੁੰਦਰ ਦੇ ਜੀਵ-ਜੰਤੂਆਂ ਦਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਸਮੁੰਦਰ ਦਾ ਪਾਣੀ ਗਰਮ ਹੋ ਕੇ ਫੈਲਦਾ ਹੈ, ਜਿਸ ਨਾਲ ਸਮੁੰਦਰੀ ਤਲ ਦੀ ਉਚਾਈ ਵਧਦੀ ਹੈ ਅਤੇ ਇਹ ਸਮੁੰਦਰੀ ਤੱਟਾਂ ਅਤੇ ਨੇੜਲੇ ਇਲਾਕਿਆਂ ਵਿਚ ਹੜ੍ਹ ਆਉਣ ਦਾ ਕਾਰਨ ਬਣ ਜਾਂਦਾ ਹੈ।
ਗਲੇਸ਼ੀਅਰ ਅਤੇ ਧਰੁਵਾਂ ਦੀਆਂ ਬਰਫ਼ੀਲੀਆਂ ਤਹਿਆਂ ਪਿਘਲਣ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਹੋਰ ਵਧ ਰਿਹਾ ਹੈ। ਇਕ ਅਨੁਮਾਨ ਅਨੁਸਾਰ ਜੇਕਰ ਗ੍ਰੀਨਲੈਂਡ ਦੀ ਬਰਫ਼ ਪਿਘਲ ਜਾਏ ਤਾਂ ਧਰਤੀ 'ਤੇ ਸਥਿਤ ਸਾਰੇ ਸਮੁੰਦਰ ਦਾ ਪਾਣੀ ਦਾ ਪੱਧਰ 7 ਮੀਟਰ ਉੱਪਰ ਹੋ ਜਾਵੇਗਾ ਅਤੇ ਜੇਕਰ ਐਂਟਾਰਕਟਿਕ ਦੀ ਬਰਫ਼ ਪਿਘਲ ਜਾਵੇ ਤਾਂ ਇਹ ਪੱਧਰ 65 ਮੀਟਰ ਵਧ ਜਾਵੇਗਾ। ਦੁਨੀਆ ਦੇ ਕਈ ਦੀਪ ਅਤੇ ਸ਼ਹਿਰ ਜਿਵੇਂ ਮਾਲਦੀਵਜ਼, ਸੈਸ਼ਲਜ਼, ਵੈਨਿਸ, ਢਾਕਾ, ਬੈਂਕਾਕ, ਅਲੈਗਜ਼ੈਂਡਰੀਆ, ਮਿਆਮੀ, ਜਕਾਰਤਾ ਅਤੇ ਸਾਡਾ ਆਪਣਾ ਮੁੰਬਈ ਸ਼ਹਿਰ, ਜਲਦੀ ਹੀ ਸਮੁੰਦਰ ਦੇ ਪਾਣੀ ਦੀਆਂ ਡੂੰਘਾਈਆਂ ਵਿਚ ਡੁੱਬ ਜਾਣਗੇ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਇਹ ਕਿੰਨਾ ਖ਼ਤਰਨਾਕ ਸਾਬਤ ਹੋਵੇਗਾ।
ਵਾਯੂਮੰਡਲ ਵਿਚ ਵਧੇਰੇ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਘੁਲ ਕੇ ਉਸ ਨੂੰ ਤੇਜ਼ਾਬੀ ਬਣਾ ਦਿੰਦੀਆਂ ਹਨ, ਜਿਸ ਨਾਲ ਪਾਣੀ ਵਿਚ ਕੈਲਸ਼ੀਅਮ ਕਾਰਬੋਨੇਟ ਦੀ ਮਾਤਰਾ ਬਹੁਤ ਘਟ ਜਾਂਦੀ ਹੈ। ਕਈ ਸਮੁੰਦਰੀ ਜੀਵ ਵਿਸ਼ੇਸ਼ ਕਰਕੇ ਕਲੈਮਜ਼, ਓਸਟਰਜ਼, ਮੂਸਲਸ ਅਤੇ ਕੋਰਲ ਨਹੀਂ ਬਣ ਸਕਦੇ ਅਤੇ ਕਈ ਵਿਸ਼ੇਸ਼ ਕਿਸਮ ਦੀਆਂ ਮੱਛੀਆਂ ਮਰ ਜਾਂਦੀਆਂ ਹਨ।
ਇਕ ਸਰਵੇਖਣ ਅਨੁਸਾਰ ਅਸੀਂ ਆਪਣੇ ਸਮੁੰਦਰ ਦੀਆਂ 90 ਫ਼ੀਸਦੀ ਵੱਡੀਆਂ ਮੱਛੀਆਂ ਖ਼ਤਮ ਕਰ ਚੁੱਕੇ ਹਾਂ। ਅਸੀਂ ਹਰ ਸਾਲ 8 ਮਿਲੀਅਨ ਮੀਟਰਿਕ ਟਨ ਪਲਾਸਟਿਕ ਇਸ ਵਿਚ ਸੁੱਟਦੇ ਹਾਂ। ਜੇਕਰ ਅਸੀਂ ਆਪਣੀਆਂ ਆਦਤਾਂ ਨਾ ਬਦਲੀਆਂ ਤਾਂ ਸੰਨ 2050 ਤੱਕ ਸਮੁੰਦਰ ਦੇ ਪਾਣੀ ਵਿਚ ਪਲਾਸਟਿਕ, ਇਸ ਵਿਚ ਰਹਿੰਦੇ ਜੀਵ-ਜੰਤੂ ਅਤੇ ਮੱਛੀਆਂ ਨਾਲੋਂ ਕਿਤੇ ਵਧੇਰੇ ਹੋਵੇਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਮੁੰਦਰੀ ਬੂਟੇ ਵੀ ਇਸ ਕਾਰਨ ਖ਼ਤਮ ਹੋ ਚੁੱਕੇ ਹਨ। ਸਮੁੰਦਰੀ ਜੀਵ-ਜੰਤੂ ਅਤੇ ਮੱਛੀਆਂ 'ਤੇ ਨਿਰਭਰ ਕਈ ਪੰਛੀ ਵੀ ਵਿਨਾਸ਼ ਵੱਲ ਵਧ ਰਹੇ ਹਨ।
ਖੇਤੀਬਾੜੀ ਦੀ ਰਹਿੰਦ-ਖੂੰਹਦ ਵੀ ਜਦੋਂ ਸਮੁੰਦਰਾਂ ਵਿਚ ਸੁੱਟੀ ਜਾਂਦੀ ਹੈ ਤਾਂ ਇਸ ਵਿਚ ਮੌਜੂਦ ਨਾਈਟ੍ਰੋਜਨ ਵਰਗੇ ਖਣਿਜ ਪਦਾਰਥਾਂ ਕਾਰਨ ਸਮੁੰਦਰੀ ਪਾਣੀ ਵਿਚ ਕਾਈ ਵਧੇਰੇ ਪੈਦਾ ਹੋ ਜਾਂਦੀ ਹੈ, ਜਿਸ ਕਰਕੇ ਪਾਣੀ ਵਿਚ ਆਕਸੀਜਨ ਦੀ ਮਾਤਰਾ ਘਟਣ ਨਾਲ ਮੱਛੀਆਂ ਅਤੇ ਹੋਰ ਸਮੁੰਦਰੀ ਜੀਵ ਅਤੇ ਪੌਦੇ ਮਰ ਜਾਂਦੇ ਹਨ। ਇਸ ਕਰਕੇ ਸਮੁੰਦਰ ਦਾ ਉਹ ਹਿੱਸਾ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ। ਸੰਨ 2004 ਵਿਚ ਮੈਰੀਨ ਬਾਇਓਲੋਜਿਸਟ ਦੇ ਮੁਤਾਬਿਕ ਇਸ ਤਰ੍ਹਾਂ ਦੇ 146 'ਡੈੱਡ ਜ਼ੋਨ' ਸਨ ਜਿਨ੍ਹਾਂ ਦੀ ਗਿਣਤੀ ਸੰਨ 2008 'ਚ ਵਧ ਕੇ 405 ਹੋ ਗਈ ਸੀ।
ਮਨੁੱਖ ਕੋਲ ਸੋਚਣ ਅਤੇ ਸਮਝਣ ਦੀ ਸ਼ਕਤੀ ਹੈ। ਅਸੀਂ ਜਾਣ ਚੁੱਕੇ ਹਾਂ ਕਿ ਅਸੀਂ ਕੀ ਗ਼ਲਤੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਕਰਕੇ ਸਹੀ ਲੀਹ ਅਪਣਾਉਣ ਦੀ ਲੋੜ ਹੈ। ਇਸ ਸੰਦਰਭ ਵਿਚ ਸਾਨੂੰ ਕੀ ਠੋਸ ਕਦਮ ਚੁੱਕਣੇ ਚਾਹੀਦੇ ਹਨ, ਇਨ੍ਹਾਂ ਬਾਰੇ ਵੀ ਅਸੀਂ ਸੁਚੇਤ ਹਾਂ। ਬਸ ਹੁਣ ਲੋੜ ਹੈ ਤਾਂ ਪ੍ਰਤੀਬੱਧ ਹੋਣ ਦੀ, ਆਪਣੇ ਵਾਤਾਵਰਨ ਨੂੰ ਬਚਾਉਣ ਦੀ, ਆਪਣੇ ਸਮੁੰਦਰ ਨੂੰ ਬਚਾਉਣ ਦੀ, ਮਨੁੱਖਤਾ ਨੂੰ ਬਚਾਉਣ ਦੀ, ਆਪਣੇ-ਆਪ ਨੂੰ ਬਚਾਉਣ ਦੀ, ਕਿਉਂਕਿ ਸਮਾਂ ਸਾਡੇ ਹੱਥੋਂ ਰੇਤ ਵਾਂਗ ਕਿਰਦਾ ਜਾ ਰਿਹਾ ਹੈ।

E-mail : sarvinder_ajit@yahoo.co.in
Blog : sarvinderkaur.wordpress.com


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਵਿਰਸੇ ਦਾ ਵਾਰਸ ਮਾਝਾ

ਮਾਝਾ ਪੰਜਾਬ ਦਾ ਉਹ ਹਿੱਸਾ ਹੈ, ਜਿਸ ਦੇ ਜ਼ਿਕਰ ਤੋਂ ਬਗੈਰ ਸਾਡੇ ਪੰਜ ਦਰਿਆਵਾਂ ਦੀ ਪਾਕ ਜ਼ਮੀਨ ਦਾ ਇਤਿਹਾਸ ਅਧੂਰਾ ਹੈ। ਇਹ ਉਹ ਖਿੱਤਾ ਹੈ, ਜੋ ਪੰਜਾਬ ਦਾ ਹੀ ਨਹੀਂ, ਬਲਕਿ ਹਿੰਦ-ਪਾਕਿ ਦਾ ਅਹਿਮ ਹਿੱਸਾ ਹੈ। ਪੂਰੇ ਇਲਾਕੇ ਵਿਚ ਮਾਝੇ ਦੀ ਸਿਆਸੀ, ਸਮਾਜਿਕ, ਮਾਲੀ ਅਤੇ ਧਾਰਮਿਕ ਦੇਣ (ਜਿਨ੍ਹਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ) ਨੂੰ ਮੱਦੇਨਜ਼ਰ ਰੱਖਦਿਆਂ ਇਹ ਕਹਿਣ ਵਿਚ ਕੋਈ ਸ਼ੱਕ ਨਹੀਂ ਕਿ ਮਾਝਾ ਪੰਜਾਬ ਦਾ ਸਰਤਾਜ ਹੈ। ਪੰਜ ਦਰਿਆਵਾਂ ਨੇ ਪੰਜਾਬ ਨੂੰ ਪੰਜ ਦੁਆਬਾਂ (ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ) ਵਿਚ ਵੰਡਿਆ ਹੈ ਅਤੇ ਇਨ੍ਹਾਂ ਦੁਆਬਾਂ ਦੇ ਨਾਂਅ ਵੀ ਉਨ੍ਹਾਂ ਦੇ ਨਾਲ ਹੀ ਲਗਦੇ ਦਰਿਆਵਾਂ ਦੇ ਨਾਂਅ 'ਤੇ ਬਣਾਏ ਗਏ ਹਨ। ਚੜ੍ਹਦੇ ਪਾਸਿਓਂ ਸ਼ੁਰੂ ਕਰੀਏ ਸਤਲੁਜ-ਬਿਆਸ ਦੇ ਵਿਚਕਾਰੇ 'ਬਿਸਤ ਦੁਆਬ' (ਜਾਂ ਦੁਆਬਾ) ਹੈ, ਇਸ ਵਿਚ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਆਉਂਦੇ ਹਨ। ਅੱਗੇ ਚੱਲੀਏ, ਬਿਆਸ ਤੇ ਰਾਵੀ ਦਾ ਇਲਾਕਾ 'ਬਾਰੀ ਦੁਆਬ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੀ ਤਫਸੀਲ ਥੋੜ੍ਹੀ ਦੇਰ ਬਾਅਦ। ਰਾਵੀ ਅਤੇ ਚਿਨਾਬ ਦਰਿਆਵਾਂ ਵਿਚ ਦਾ ਇਲਾਕਾ 'ਰਚਨਾ ਦੁਆਬ' (ਸ਼ਹੀਦ ਭਗਤ ਸਿੰਘ ਨਗਰ) ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਗੁਜਰਾਂਵਾਲਾ, ਸਿਆਲਕੋਟ, ਸ੍ਰੀ ਕਰਤਾਰਪੁਰ ਸਾਹਿਬ ਹਨ। ਹੋਰ ਲਹਿੰਦੇ ਪਾਸੇ ਚੱਲੀਏ, ਚਿਨਾਬ ਅਤੇ ਜੇਹਲਮ ਦੇ ਦਰਮਿਆਨ 'ਛੱਜ ਦੁਆਬ' ਹੈ, ਸਾਹੀਵਾਲ ਅਤੇ ਗੁਜਰਾਤ ਇਥੋਂ ਦੇ ਮਸ਼ਹੂਰ ਇਲਾਕੇ ਹਨ। ਆਖਿਰ ਵਿਚ ਜੇਹਲਮ ਤੇ ਸਿੰਧ ਦਰਿਆ ਦੇ ਇਲਾਕੇ ਨੂੰ 'ਸਿੰਧ ਸਾਗਰ ਦੁਆਬ' ਕਹਿੰਦੇ ਹਨ, ਰਾਵਲਪਿੰਡੀ ਤੇ ਮੀਆਂਵਾਲੀ ਇਸ ਦੁਆਬ ਦਾ ਹਿੱਸਾ ਹਨ।
'ਬਾਰੀ ਦੁਆਬ' ਤਕਰੀਬਨ ਪੰਜਾਬ ਵਿਚਕਾਰ ਹੋਣ ਕਰਕੇ ਪਹਿਲਾਂ ਇਸ ਨੂੰ 'ਮੰਝਲੀ' ਤੇ ਫਿਰ ਵਕਤ ਗੁਜ਼ਰਨ ਨਾਲ 'ਬਾਰੀ ਦੁਆਬ' ਦਾ ਨਾਂਅ 'ਮਾਝਾ' ਹੋ ਗਿਆ, ਜੋ ਇਸ ਲੇਖ ਦਾ ਮਜ਼ਮੂਨ ਹੈ। ਲਾਹੌਰ, ਅੰਮ੍ਰਿਤਸਰ, ਕਸੂਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਇਥੋਂ ਦੇ ਮਸ਼ਹੂਰ ਇਲਾਕੇ ਹਨ।
ਸ਼ੁਰੂ ਤੋਂ ਹੀ ਮਾਝਾ ਰਿਸ਼ੀਆਂ-ਮੁਨੀਆਂ ਤੇ ਪੀਰਾਂ-ਫ਼ਕੀਰਾਂ ਦਾ ਇਲਾਕਾ ਰਿਹਾ ਹੈ। ਤ੍ਰੇਤਾ ਯੁੱਗ ਵਿਚ ਮਾਤਾ ਸੀਤਾ ਦੇ ਬਨਵਾਸ ਦੌਰਾਨ ਸ੍ਰੀ ਰਾਮ ਚੰਦਰ ਦੇ ਸਪੂਤ ਲਵ-ਕੁਸ਼ ਦਾ ਜਨਮ ਇਥੇ ਹੋਇਆ, ਜੋ ਅੱਜਕਲ੍ਹ ਰਾਮ ਤੀਰਥ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮਾਝੇ ਨੂੰ ਗੁਰੂਆਂ ਦੀ ਨਗਰੀ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਪ੍ਰਚਾਰ ਅਤੇ ਇਸ ਦੀ ਰੱਖਿਆ ਲਈ ਕੀਤੀਆਂ ਕੁਰਬਾਨੀਆਂ ਨੇ ਇਸ ਮਾਝੇ ਨੂੰ ਬਾਕੀ ਖਿੱਤਿਆਂ ਤੋਂ ਅੱਗੇ ਲੈ ਆਂਦਾ। ਮਾਈ ਭਾਗੋ ਤੇ 40 ਮੁਕਤਿਆਂ ਦੀ ਕੁਰਬਾਨੀ (ਜੋ ਸਾਰੇ ਮਾਝੇ ਤੋਂ ਸੀ) ਕਿਸੇ ਤੋਂ ਲੁਕੀ ਨਹੀਂ ਹੈ। ਮੁਗਲਾਂ ਤੇ ਖਾਸ ਕਰਕੇ ਮੱਸਾ ਰੰਗੜ ਦੇ ਤਸ਼ੱਦਦ ਤੋਂ ਕੌਣ ਵਾਕਿਫ ਨਹੀਂ। ਪਹੁਵਿੰਡ ਦੇ ਬਾਬਾ ਦੀਪ ਸਿੰਘ, ਝਬਾਲ ਦੇ ਬਲਾਕਾ ਸਿੰਘ, ਮੀਰਾਂਕੋਟ ਦੇ ਮਹਿਤਾਬ ਸਿੰਘ ਅਤੇ ਮਾੜੀਮੇਘਾ ਦੇ ਸੁੱਖਾ ਸਿੰਘ ਨੇ ਸ਼ਹਾਦਤਾਂ ਦੇ ਕੇ ਮੁਗਲਾਂ ਦੇ ਜ਼ੁਲਮਾਂ ਤੋਂ ਸਿਰਫ਼ ਨਿਜਾਤ ਹੀ ਨਹੀਂ ਦਿਵਾਈ, ਬਲਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਮੁੜ ਬਹਾਲ ਕੀਤੀ। ਸੂਫ਼ੀ ਸੰਤਾਂ ਦੇ ਸਿਰਮੌਰ ਬਾਬਾ ਬੁੱਲ੍ਹੇ ਸ਼ਾਹ ਤੇ ਉਸ ਦੇ ਮੁਰਸ਼ਦ ਸ਼ਾਹ ਇਨਾਇਤ ਦਾ ਕਸੂਰ ਅਤੇ ਲਾਹੌਰ ਨਾਲ ਤਾਅਲੁਕ ਹੈ। ਹੋਰ ਤੇ ਹੋਰ ਬੇਸ਼ੱਕ ਵਾਰਿਸ ਸ਼ਾਹ ਜਿਨ੍ਹਾਂ 'ਹੀਰ ਰਾਂਝੇ' ਦਾ ਕਿੱਸਾ ਲਿਖਿਆ ਸ਼ੇਖੂਪੁਰੇ ਦੇ ਸਨ, ਪਰ ਉਨ੍ਹਾਂ ਦੀ ਮੁਢਲੀ ਤਾਲੀਮ ਕਸੂਰ ਵਿਚ ਹੋਈ ਸੀ। ਇਸੇ ਲੜੀ ਵਿਚ ਰਾਧਾ ਸੁਆਮੀ ਡੇਰਾ ਬਿਆਸ ਅਤੇ ਧਿਆਨਪੁਰ (ਗੁਰਦਾਸਪੁਰ) ਵਿਚ ਬਾਵਾ ਲਾਲ ਜੀ ਦੀ ਗੱਦੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜਿਨ੍ਹਾਂ ਦੀ ਮਾਨਤਾ ਬਹੁਤ ਦੂਰ-ਦੂਰ ਹੈ।
ਇਸੇ ਤਰ੍ਹਾਂ ਸਿਆਸਤ ਵਿਚ ਵੀ ਮਾਝਾ ਹਮੇਸ਼ਾ ਅਗਲਵਾਂਢੀ ਰਿਹਾ ਹੈ। ਸਿੱਖ ਸਿਆਸਤ ਦਾ ਆਗਾਜ਼ ਵੀ ਮਾਝੇ ਤੋਂ ਸ਼ੁਰੂ ਹੋਇਆ ਸੀ। ਸਿੱਖ ਮਿਸਲਾਂ ਤੋਂ ਸ਼ੁਰੂ ਹੋਈਏ ਤਾਂ ਸਭ 12 ਮਿਸਲਾਂ ਦੀ ਹੋਂਦ ਅਤੇ ਉਨ੍ਹਾਂ ਦਾ ਕੇਂਦਰ ਮਾਝਾ ਹੀ ਰਿਹਾ ਹੈ। ਅੱਗੇ ਚੱਲ ਕੇ ਮਾਝੇ ਦੀ ਅਹਿਮੀਅਤ ਨੂੰ ਵੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਸਿਆਸੀ ਤੇ ਅੰਮ੍ਰਿਤਸਰ ਨੂੰ ਧਾਰਮਿਕ ਰਾਜਧਾਨੀਆਂ ਦਾ ਖ਼ਿਤਾਬ ਦਿੱਤਾ। ਅੰਗਰੇਜ਼ਾਂ ਨਾਲ ਕੀਤੀਆਂ ਦੋ ਸੰਧੀਆਂ ਵੀ ਲਾਹੌਰ ਅਤੇ ਅੰਮ੍ਰਿਤਸਰ ਦੇ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ। ਅੰਗਰੇਜ਼ਾਂ-ਸਿੱਖਾਂ ਦੀ ਜੰਗ ਵਿਚ ਵੀ ਮਾਝਾ ਆਗੂ ਸੀ। ਸ਼ਾਮ ਸਿੰਘ ਅਟਾਰੀ ਵਾਲੇ ਦੀ ਰਹਿਨੁਮਾਈ ਅਤੇ ਸ਼ਹਾਦਤ ਕਿਸੇ ਤੋਂ ਭੁੱਲੀ ਨਹੀਂ ਹੈ। ਸ਼ਾਹ ਮੁਹੰਮਦ ਨਾਮੀ ਸ਼ਾਇਰ ਵੀ ਮਝੈਲ ਸੀ, ਉਨ੍ਹਾਂ ਇਸ ਜੰਗ ਵਿਚ ਮਝੈਲਾਂ ਦੀ ਬਹਾਦਰੀ ਦਾ ਜ਼ਿਕਰ ਬੜੇ ਸੋਹਣੇ ਅੰਦਾਜ਼ ਨਾਲ ਕੀਤਾ ਹੈ। ਉਹ ਲਿਖਦੇ ਨੇ:
ਸ਼ਾਮ ਸਿੰਘ ਸਰਦਾਰ ਨੇ ਕੂਚ ਕੀਤਾ
ਜਲ੍ਹੇ ਵਾਲੀਏ ਬਣਤ ਬਣਾਂਵਦੇ ਨੀਂ।
ਆਏ ਹੋਰ ਪਹਾੜ ਦੇ ਸਭ ਰਾਜੇ,
ਜਿਹੜੇ ਤੇਗ ਦੇ ਧਨੀ ਕਹਾਂਵਦੇ ਨੀਂ।
ਆਏ ਸਭ ਮਝੈਲ ਦੁਆਬੀਏ,
ਸੰਧਾਵਾਲੀਏ ਕਾਠੀਆਂ ਪਾਂਵਦੇ ਨੀਂ।
ਸ਼ਾਹ ਮੁਹੰਮਦਾ ਚੜ੍ਹੀ ਅਕਾਲ ਰੈਜਮੈਂਟ,
ਖੰਡੇ ਸਾਰ ਦੇ ਸਿਕਲ ਕਹਾਂਵਦੇ ਨੀਂ।
ਜੰਗ-ਏ-ਆਜ਼ਾਦੀ ਵਿਚ ਵੀ ਮਾਝੇ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਰਹਾਲੀ ਕਲਾਂ ਦੇ ਬਾਬਾ ਗੁਰਦਿੱਤ ਸਿੰਘ ਨੇ ਲਾਲਾ ਹਰਦਿਆਲ ਜੋ ਕਿ ਲਾਹੌਰ ਤੋਂ ਤਾਲੀਮ ਯਾਫਤਾ ਸਨ, ਨਾਲ ਮਿਲ ਕੇ 'ਗ਼ਦਰ ਪਾਰਟੀ' ਬਣਾ ਕੇ ਆਜ਼ਾਦੀ ਦੀ ਹੁੰਕਾਰ ਭਰੀ। ਅੱਗੇ ਚੱਲ ਕੇ ਸ: ਹੁਕਮ ਸਿੰਘ ਨੇ ਲਾਹੌਰ ਦੇ ਸਿਕੰਦਰ ਹਿਯਾਤ ਅਤੇ ਖਿਜ਼ਰ ਹਿਯਾਤ ਦੀ ਜੋੜੀ ਨਾਲ ਮਿਲ ਕੇ ਯੂਨੀਆਨਿਸਟ ਪਾਰਟੀ ਬਣਾਈ ਤੇ ਇਸ ਨੇ ਵੀ ਆਜ਼ਾਦੀ ਦੀ ਲੜਾਈ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਧਾਰਮਿਕ ਤੇ ਸਮਾਜੀ ਤਨਜ਼ੀਮ 'ਆਰੀਆ ਸਮਾਜ' ਜਿਸ ਦਾ ਕੇਂਦਰ ਲਾਹੌਰ ਸੀ, ਦਾ ਵੀ ਆਜ਼ਾਦੀ ਦੀ ਜੰਗ ਵਿਚ ਅਹਿਮ ਕਿਰਦਾਰ ਹੈ।
ਦੇਸ਼ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ ਦਾ ਸਭ ਤੋਂ ਵੱਡਾ ਧੱਕਾ ਕਿਸੇ ਨੂੰ ਲੱਗਾ ਹੈ ਤਾਂ ਉਹ ਮਾਝਾ ਹੈ, ਕਿਉਂਕਿ ਲਾਹੌਰ ਜੋ ਮਾਝੇ ਦਾ ਹੀ ਨਹੀਂ, ਬਲਕਿ ਪੂਰੇ ਪੰਜਾਬ ਦਾ ਸਿਆਸੀ, ਸਮਾਜਿਕ ਤੇ ਧਾਰਮਿਕ ਕੇਂਦਰ ਸੀ, ਪਾਕਿਸਤਾਨ ਨੂੰ ਚਲੇ ਗਿਆ। ਸਾਡੇ ਲਈ ਇਹ ਘਾਟੇ ਨੂੰ ਭਰਨਾ ਬੜਾ ਮੁਸ਼ਕਿਲ ਸੀ, ਫਿਰ ਵੀ ਮਾਝੇ ਦੀ ਖੁਸ਼ਕਿਸਮਤੀ ਸੀ ਕਿ ਸਾਨੂੰ ਸ: ਪ੍ਰਤਾਪ ਸਿੰਘ ਕੈਰੋਂ, ਪੰਡਿਤ ਮੋਹਨ ਲਾਲ, ਈਸ਼ਰ ਸਿੰਘ ਮਝੈਲ, ਦਰਸ਼ਨ ਸਿੰਘ ਨਾਗੋਕੇ, ਸੋਹਣ ਸਿੰਘ ਜਲਾਲ ਉਸਮਾਂ ਅਤੇ ਜੀਵਨ ਸਿੰਘ ਉਮਰਾ ਨੰਗਲ ਵਰਗੇ ਉਘੇ ਰਹਿਨੁਮਾ ਮਿਲ ਗਏ।
ਸ: ਪ੍ਰਤਾਪ ਸਿੰਘ ਕੈਰੋਂ ਦਾ ਯਾਦਗਾਰੀ ਰਾਜ ਪੰਜਾਬੀ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਸ: ਕੈਰੋਂ ਇਕ ਮੰਨੇ ਸਿਆਸਤਦਾਨ ਤੋਂ ਇਲਾਵਾ ਆਪਣੇ-ਆਪ 'ਤੇ ਮਝੈਲ ਹੋਣ ਦਾ ਫਖ਼ਰ ਕਰਦੇ ਸਨ।ਇਕ ਵਾਕਿਆ ਦਾ ਜ਼ਿਕਰ ਕਰਦਾ ਹਾਂ, ਉਹ ਦਿਨ ਜਦ ਉਨ੍ਹਾਂ 'ਤੇ ਗੱਦੀ ਛੱਡਣ ਦਾ ਦਬਾਅ ਵਧ ਰਿਹਾ ਸੀ, ਇਕ ਅਖ਼ਬਾਰ ਨਵੀਸ ਦੇ ਪੁੱਛਣ 'ਤੇ ਉਨ੍ਹਾਂ ਕਿਹਾ, 'ਮੈਂ ਜੱਟ ਹਾਂ ਔਰ ਮਝੈਲ ਵੀ ਹਾਂ, ਮੈਂ ਡਰਨ ਵਾਲਾ ਨਹੀਂ।'
ਸਿਆਸਤ ਨੂੰ ਥੋੜ੍ਹੀ ਦੇਰ ਆਰਾਮ ਦੇਈਏ ਤੇ ਅਦਬ ਦੇ ਖੇਤਰ ਵਿਚ ਮਾਝੇ ਦੇ ਕਿਰਦਾਰ 'ਤੇ ਝਾਤੀ ਮਾਰੀਏ ਤਾਂ ਪੰਜਾਬ ਦੀ ਵੰਡ ਤੋਂ ਪਹਿਲਾਂ ਲਾਹੌਰ ਦੇ ਪ੍ਰੋ: ਦਿਲ ਮੁਹੰਮਦ ਨਾਮਵਰ ਅਦੀਬ ਹੋਏ ਹਨ, ਉਨ੍ਹਾਂ ਨੇ ਪਵਿੱਤਰ ਗੀਤਾ, ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ ਦਾ ਉਰਦੂ ਤਰਜਮਾ ਕਰਕੇ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਹਰ ਤਬਕੇ ਵਿਚ ਪਹੁੰਚਾਇਆ। ਮਿਸਾਲ ਵਜੋਂ ਜਪੁਜੀ ਸਾਹਿਬ ਦੇ ਮੂਲ ਮੰਤਰ ਦੇ ਉਰਦੂ ਤਰਜ਼ਮੇ ਦਾ ਆਨੰਦ ਮਾਣੋ:
ਸੱਚਾ ਰੋਜ਼ ਅਜ਼ਲ ਸੇ ਪਹਿਲੇ,
ਸੱਚਾ ਰੋਜ਼ ਅਜ਼ਲ ਭੀ ਵੋ।
ਸੱਚਾ ਹੈ ਵੋ ਆਜ ਭੀ ਨਾਨਕ,
ਸੱਚਾ ਹੋਗਾ ਕੱਲ੍ਹ ਭੀ ਵੋ।
ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ, ਧਨੀ ਰਾਮ ਚਾਤ੍ਰਿਕ, ਪ੍ਰੋ: ਈਸ਼ਵਰ ਚੰਦਰ ਨੰਦਾ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਉੱਘੇ ਮਝੈਲਾਂ ਨੇ ਪੰਜਾਬੀ ਅਦਬ ਵਿਚ ਅਮਿੱਟ ਯੋਗਦਾਨ ਦਿੱਤਾ ਹੈ, ਜਿਸ ਤਰੀਕੇ ਨਾਲ ਕੁਲਵੰਤ ਸਿੰਘ ਵਿਰਕ ਜੋ ਇਕ ਸਾਬਕਾ ਫ਼ੌਜੀ ਸਨ, ਨੇ ਆਪਣੀਆਂ ਲਿਖਤਾਂ ਵਿਚ ਮਾਝੇ ਦੀ ਤਹਿਜ਼ੀਬ, ਵਿਰਸਾ ਅਤੇ ਇਥੋਂ ਦੀ ਤਰਜ਼ੇ ਜ਼ਿੰਦਗੀ ਨੂੰ ਲੋਕਾਂ ਤੱਕ ਪਹੁੰਚਾਇਆ, ਉਹ ਕਾਬਲੇ ਤਾਰੀਫ਼ ਹੈ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੀ ਹਰ ਲਿਖਤ ਵਿਚ ਮਾਝੇ ਦਾ ਜ਼ਿਕਰ ਲਾਜ਼ਮੀ ਹੁੰਦਾ ਸੀ। ਉਨ੍ਹਾਂ ਦੀ ਲਿਖੀ ਕਹਾਣੀ 'ਧਰਤੀ ਹੇਠਲਾ ਬਲਦ' ਜਿਸ ਦਾ ਟੀ.ਵੀ. ਫਿਲਮਾਂਕਣ ਵੀ ਹੋਇਆ ਸੀ, ਇਹ ਉਹ ਯਾਦਗਾਰੀ ਰਚਨਾ ਹੈ, ਜਿਸ ਵਿਚ ਉਹ ਮਝੈਲਾਂ ਦੀ ਆਓ ਭਗਤ, ਆਏ-ਗਏ ਦੀ ਖ਼ਾਤਿਰਦਾਰੀ, ਸਬਰ, ਸਿਦਕ ਅਤੇ ਜੁੱਸੇ ਨੂੰ ਉਜਾਗਰ ਕਰਦਾ ਹੈ।
ਪੰਜਾਬੀ ਦੀ ਇਕ ਮਸ਼ਹੂਰ ਕਹਾਵਤ ਹੈ 'ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ' ਦਾ ਵੀ ਮਾਝੇ ਨਾਲ ਤਾਅਲੁਕ ਹੈ। ਲਾਹੌਰ ਦੇ ਵਪਾਰੀ ਛੱਜੂ ਰਾਮ ਭਾਟੀਆ ਨੇ 16ਵੀਂ ਸਦੀ ਵਿਚ ਮੁਗਲ ਰਾਜ ਦੇ ਦੌਰਾਨ ਅਨਾਰਕਲੀ ਬਾਜ਼ਾਰ ਲਾਗੇ ਇਕ ਸਰਾਂ, ਚੁਬਾਰਾ ਤੇ ਮੰਦਰ ਬਣਵਾਇਆ, ਜੋ ਅੱਗੇ ਜਾ ਕੇ 'ਛੱਜੂ ਰਾਮ ਦੇ ਚੁਬਾਰੇ' ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਕਿਹਾ ਜਾਂਦਾ ਹੈ ਕਿ ਲੋਕਾਂ ਵਿਚ ਇਸ ਦੀ ਕਾਫ਼ੀ ਪ੍ਰਸਿੱਧੀ ਹੋ ਗਈ ਸੀ ਤੇ ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਅਕਸਰ ਇਥੇ ਆਉਂਦੇ ਰਹਿੰਦੇ ਸੀ। ਲੋਕ ਭਲਾਈ ਅਤੇ ਸਮਾਜਿਕ ਕੰਮਾਂ ਵਿਚ ਵੀ ਮਾਝੇ ਦਾ ਅਹਿਮ ਕਿਰਦਾਰ ਹੈ। ਓਕਾੜਾ ਦੇ ਸਰ ਗੰਗਾ ਰਾਮ ਤੋਂ ਕੌਣ ਵਾਕਿਫ਼ ਨਹੀਂ ਹੈ। ਲਾਹੌਰ ਦੇ ਮਾਡਲ ਟਾਊਨ ਨੂੰ ਬਣਾਉਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਇਹੋ ਹੀ ਨਹੀਂ ਉਨ੍ਹਾਂ ਨੇ ਆਪਣੇ ਜ਼ਿਲ੍ਹੇ ਓਕਾੜਾ ਦੇ ਲੋਕਾਂ ਲਈ ਇਕ ਮੈਗਾਵਾਟ ਪਣ-ਬਿਜਲੀ ਘਰ ਬਣਾਇਆ। ਹੋਰ ਤੇ ਹੋਰ ਉਨ੍ਹਾਂ ਦੇ ਦੋ ਹਸਪਤਾਲ ਲਾਹੌਰ ਅਤੇ ਦਿੱਲੀ ਵਿਚ ਅੱਜ ਵੀ ਕਾਇਮ ਹਨ। ਇਕ ਵਾਰ ਫਿਰ ਸਿਆਸਤ ਵੱਲ ਜਾਂਦੇ ਹਾਂ। ਸ: ਕੈਰੋਂ ਦੇ ਇੰਤਕਾਲ ਤੋਂ ਬਾਅਦ ਇੰਜ ਲੱਗਾ ਕਿ ਜਿਵੇਂ ਮਾਝਾ ਸਿਆਸੀ ਤੌਰ 'ਤੇ ਯਤੀਮ ਹੋ ਗਿਆ। ਬਾਅਦ ਵਿਚ ਬੇਸ਼ੱਕ ਇਥੋਂ ਦੇ ਹੋਰ ਲੀਡਰ ਵੀ ਆਏ ਪਰ ਕੋਈ ਵੀ ਕੈਰੋਂ ਵਰਗਾ ਪ੍ਰਭਾਵਸ਼ਾਲੀ ਆਗੂ ਨਹੀਂ ਨਿਕਲਿਆ। ਨਤੀਜਾ ਇਹ ਹੋਇਆ ਕਿ ਪੰਜਾਬੀ ਸਿਆਸਤ ਮਾਲਵਾ ਅਤੇ ਕੁਝ ਹੱਦ ਤੱਕ ਦੁਆਬਾ ਦੇ ਹੱਥ ਆ ਗਈ। ਥੋੜ੍ਹਾ ਪਿਛੇ ਝਾਤੀ ਮਾਰੀਏ ਤਾਂ ਮਾਝੇ ਨਾਲ ਵਿਤਕਰਾ ਦੇਸ਼ ਦੀ ਤਕਸੀਮ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਜਿਥੇ ਲਾਹੌਰ ਲਹਿੰਦੇ ਪੰਜਾਬ ਦੀ ਰਾਜਧਾਨੀ, ਵੱਡਾ ਸਨਅਤੀ ਕੇਂਦਰ ਤੇ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਬਣ ਗਿਆ, ਉਥੇ ਆਪਣੇ ਪਾਸੇ ਅੰਮ੍ਰਿਤਸਰ ਨੂੰ ਸਰਹੱਦੀ ਜ਼ਿਲ੍ਹਾ ਹੋਣ ਦੇ ਬਹਾਨੇ ਇਨ੍ਹਾਂ ਸਭ ਸਹੂਲਤਾਂ ਤੋਂ ਵਾਂਝਿਆਂ ਰੱਖਿਆ ਗਿਆ। ਰਹਿੰਦੀ-ਖੂੰਹਦੀ ਕਸਰ ਦਹਿਸ਼ਤਗਰਦੀ ਦੇ ਦੌਰ ਨੇ ਪੂਰੀ ਕਰ ਦਿੱਤੀ ਤੇ ਛੇਹਰਟਾ, ਬਟਾਲਾ ਤੇ ਵੇਰਕਾ ਤੋਂ ਸਨਅਤੀ ਅਦਾਰੇ ਪੰਜਾਬ ਛੱਡ ਗਏ। ਅੱਜ ਵੀ ਇਨ੍ਹਾਂ ਦੇ ਉਜੜੇ ਅਹਾਤੇ ਵੇਖ ਕੇ ਰੋਣਾ ਆਉਂਦਾ ਹੈ। ਇਹ ਤਾਂ ਰੱਬ ਦੀ ਕਰਾਮਾਤ ਵਾਹਿਗੁਰੂ ਦਾ ਕ੍ਰਿਸ਼ਮਾ ਸਮਝੋ ਕਿ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਵਧਦੀ ਸ਼ਰਧਾ ਅਤੇ ਆਸਥਾ ਨੇ ਪੰਜਾਬ ਸਰਕਾਰ ਦੀ ਜਾਗ ਖੋਲ੍ਹੀ ਤੇ ਉਨ੍ਹਾਂ ਨੇ ਇਸ ਇਲਾਕੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਚਲੋ ਦੇਰ ਆਏ ਦਰੁਸਤ ਆਏ। ਇਹ ਖ਼ੁਸ਼ੀ ਦੀ ਗੱਲ ਹੈ ਕਿ ਮੁੜ ਅੰਮ੍ਰਿਤਸਰ ਤੇ ਬਾਕੀ ਮਾਝਾ ਤਰੱਕੀ ਤੇ ਉਸਾਰੀ ਦੀ ਰਾਹ 'ਤੇ ਚਲ ਪਿਆ ਹੈ। ਮੰਜ਼ਿਲ ਅਜੇ ਦੂਰ ਹੈ। ਸਾਰੇ ਪੰਜਾਬੀਆਂ ਤੇ ਖਾਸ ਕਰਕੇ ਮਝੈਲਾਂ ਦਾ ਫ਼ਰਜ਼ ਹੈ ਕਿ ਅਸੀਂ ਆਪਣੇ ਇਲਾਕੇ ਨੂੰ ਅਸਲੀ ਰੁਤਬਾ ਦਵਾਈਏ। ਮਾਝੇ ਦੇ ਸਿਆਸਤਦਾਨਾਂ ਨੂੰ ਸਿਆਸੀ ਤੰਗੀਆਂ-ਤੁਰਸ਼ੀਆਂ ਤੋਂ ਉਤੇ ਉਠ ਕੇ ਇਲਾਕੇ ਲਈ ਜੀਅ-ਤੋੜ ਮਿਹਨਤ ਕਰਨੀ ਪਵੇਗੀ। ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਬਾਹਰ ਗਈਆਂ ਸਨਅਤਾਂ ਨੂੰ ਵਾਪਸ ਲਿਆਉਣਾ ਹੈ। ਸ੍ਰੀ ਗੋਇੰਦਵਾਲ ਸਾਹਿਬ ਨੂੰ 1980 ਵਿਚ ਇਕ ਸਨਅਤੀ ਕੇਂਦਰ ਬਣਾਇਆ ਗਿਆ ਸੀ, ਜਿਥੇ 10-12 ਵੱਡੇ ਅਦਾਰਿਆਂ ਨੂੰ ਲਿਆਉਣ ਦਾ ਵਾਅਦਾ ਸੀ ਪਰ ਹਕੀਕਤ ਇਨ੍ਹਾਂ ਤੋਂ ਬਹੁਤ ਦੂਰ ਹੈ। ਇਸ ਦੇ ਨਾਲ-ਨਾਲ ਸਾਨੂੰ ਹੋਰ ਵੱਡੀਆਂ ਸਨਅਤਾਂ ਨੂੰ ਮਾਝੇ ਵਿਚ ਖਿੱਚਣ ਲਈ ਹੱਲਾਸ਼ੇਰੀ ਦੀ ਜ਼ਰੂਰਤ ਹੈ। ਯਾਦ ਰੱਖੀਏ ਕਿ ਮਹਿਜ਼ 'ਮਾਝੇ ਦਾ ਜਰਨੈਲ' ਜਾਂ 'ਮਾਝੇ ਦਾ ਸ਼ੇਰ' ਕਹਿਣ ਨਾਲ ਕੁਝ ਨਹੀਂ ਬਣਨਾ, ਬਲਕਿ ਅਸਲ ਅਰਥਾਂ ਵਿਚ ਜਰਨੈਲ ਤੇ ਸ਼ੇਰ ਬਣ ਕੇ ਮਾਝੇ ਦੀ ਉਸਾਰੂ ਕਰਨੀ ਪੈਣੀ ਹੈ।
ਮਾਝਾ ਟੂਰਿਜ਼ਮ ਦਾ ਵੱਡਾ ਖਜ਼ਾਨਾ ਹੈ। ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਰਾਮ ਤੀਰਥ, ਬਾਬਾ ਬਕਾਲਾ ਅਤੇ ਤਰਨ ਤਾਰਨ ਦੇ ਇਤਿਹਾਸਕ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਸੈਲਾਨੀਆਂ ਨੂੰ ਖਿੱਚਣਾ ਚਾਹੀਦਾ ਹੈ। ਵਾਹਗਾ ਬਾਰਡਰ ਪਹਿਲੋਂ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ, ਇਥੇ ਹੋਰ ਸਹੂਲਤਾਂ ਵਧਾਉਣ ਦੀ ਜ਼ਰੂਰਤ ਹੈ। ਖ਼ਾਲਸਾ ਕਾਲਜ, ਦੇਸ਼ ਵਿਚ ਹੀ ਨਹੀਂ, ਬਲਕਿ ਦੁਨੀਆ ਵਿਚ ਆਪਣੀ ਕਿਸਮ ਦਾ ਇਕ ਹੀ ਇਮਾਰਤੀ ਸ਼ਾਹਕਾਰ ਹੈ। ਇਹ ਬਹੁਤ ਵਧੀਆ ਸੈਲਾਨੀ ਕੇਂਦਰ ਬਣ ਸਕਦਾ ਹੈ।
ਆਖਿਰ ਵਿਚ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਮਾਝੇ ਦਾ ਵਿਰਸਾ ਸਾਂਭ ਕੇ ਰੱਖਣਾ ਹੀ ਨਹੀਂ, ਬਲਕਿ ਇਸ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। ਇਕ ਵਕਤ ਸੀ ਅਸੀਂ ਆਪਣੇ-ਆਪ ਨੂੰ ਮਝੈਲ ਕਹਿਣ ਵਿਚ ਫ਼ਖਰ ਮਹਿਸੂਸ ਕਰਦੇ ਸਾਂ। ਅੱਜਕਲ੍ਹ ਦੀ ਹਾਲਤ ਸਭ ਦੇ ਸਾਹਮਣੇ ਹੈ। ਮਾਝੇ ਦੀ ਪੰਜਾਬੀ ਬੋਲਣ ਦਾ ਲਹਿਜ਼ਾ ਅਨਮੋਲ ਹੈ। ਇਸ ਨੂੰ ਮਾਝੀ ਪੰਜਾਬੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੈਨੂੰ ਇਹ ਕਹਿਣ ਵਿਚ ਕੋਈ ਸ਼ਰਮ ਨਹੀਂ ਕਿ ਸਾਨੂੰ ਲਹਿੰਦੇ ਪੰਜਾਬ ਤੋਂ ਸਿੱਖਣ ਦੀ ਬਹੁਤ ਲੋੜ ਹੈ। ਉਨ੍ਹਾਂ ਦੀ ਮਾਝੀ ਪੰਜਾਬੀ ਸੁਣ ਕੇ ਮਜ਼ਾ ਆ ਜਾਂਦਾ ਹੈ। ਇਕ ਵੇਲਾ ਸੀ ਕਿ ਮਾਝੇ ਦਾ ਜ਼ਿਕਰ ਫ਼ਿਲਮੀ ਤੇ ਲੋਕ ਗੀਤਾਂ ਵਿਚ ਆਮ ਮਿਲਦਾ ਸੀ।
ਮਿਸਾਲ ਵਜੋਂ :
ਛੱਡ ਦੇ ਤੂੰ ਮੇਰਾ ਦੁਪੱਟਾ, ਸੁਣ ਵੇ ਮਾਝੇ ਦਿਆ ਜੱਟਾ...
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਗਾਏ ਗੀਤ:
ਜੁੱਤੀ ਕਸੂਰੀ ਪੈਰੀਂ ਨਾ ਪੂਰੀ...
ਅਤੇ
ਮੈਂ ਮਾਝੇ ਦੀ ਜੱਟੀ ਤੇ ਰੰਗ ਮੇਰਾ ਸਿਓ ਵਰਗਾ....।
ਹੁਣ ਇਹ ਆਲਮ ਹੈ ਕਿ ਮਾਝੇ ਦਾ ਜੋਸ਼ ਤੇ ਪਿਆਰ ਲੱਭਿਆਂ ਵੀ ਨਹੀਂ ਲੱਭਦਾ। ਮਾਝਾ, ਜਿਸ ਨੇ ਆਜ਼ਾਦੀ ਤੋਂ ਬਾਅਦ ਫ਼ੌਜ, ਖੇਡਾਂ, ਫ਼ਿਲਮਾਂ, ਅਦਬੀ ਅਤੇ ਸੱਭਿਆਚਾਰਕ ਖਿਤਿਆਂ ਵਿਚ ਅਮੁੱਲ ਹਿੱਸਾ ਪਾਇਆ, ਨੂੰ ਹੁਣ ਜ਼ਰੂਰਤ ਹੈ ਕਿ ਸਰਕਾਰੀ ਅਤੇ ਗ਼ੈਰ-ਸਰਕਾਰੀ ਤਨਜ਼ੀਮਾਂ ਇਸ ਦੀ ਗੁਆਚੀ ਸ਼ੋਹਰਤ ਨੂੰ ਮੁੜ ਕੇ ਬਹਾਲ ਕਰਨ ਲਈ ਅੱਗੇ ਆਉਣ। ਮੈਂ ਆਪਣੇ-ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਮੇਰਾ ਰਿਸ਼ਤਾ ਪੂਰੇ ਮਾਝੇ ਨਾਲ ਰਿਹਾ ਹੈ, ਮੇਰੀ ਪੈਦਾਇਸ਼ ਲਾਹੌਰ, ਪਰਵਰਿਸ਼ ਜੱਦੀ ਪਿੰਡ ਤਰਨ ਤਾਰਨ, ਨਾਨਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਤੇ ਪੜ੍ਹਾਈ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਹੋਈ ਹੈ।

-16 ਐਲ-1, ਪਾਮ ਗਰੋਵਜ਼ ਬੀ.ਟੀ. ਕਾਵਡੇ ਰੋਡ, ਪੁਣੇ-411036.
ਮੋਬਾਈਲ : +91-99234-83103.

ਕਲਾ ਖੇਤਰ ਦੇ ਅਮਿਟ ਹਸਤਾਖ਼ਰ ਪਾਬਲੋ ਪਿਕਾਸੋ

ਗੱਲ ਜਦੋਂ ਆਧੁਨਿਕ ਤੇ ਸਮਕਾਲੀ ਕਲਾ ਦੀ ਆਉਂਦੀ ਹੈ ਤਾਂ ਜੋ ਨਾਂਅ ਸਭ ਤੋਂ ਪਹਿਲਾਂ ਸਾਡੇ ਦਿਮਾਗ਼ ਵਿਚ ਉੱਭਰਦਾ ਹੈ, ਉਹ ਹੈ ਪਾਬਲੋ ਪਿਕਾਸੋ। 25 ਅਕਤੂਬਰ 1881 ਨੂੰ ਮਲਾਗਾ, ਸਪੇਨ ਵਿਚ ਇਕ ਕਲਾ ਅਧਿਆਪਕ ਦੇ ਘਰ ਪੈਦਾ ਹੋਏ ਪਾਬਲੋ ਦਾ ਦਿਹਾਂਤ 8 ਅਪ੍ਰੈਲ, 1973 ਨੂੰ ਫਰਾਂਸ ਵਿਚ ਹੋਇਆ ਸੀ। ਬਹੁਪੱਖੀ ਪ੍ਰਤਿਭਾ ਦੇ ਧਨੀ ਇਸ ਕਲਾਕਾਰ ਨੇ ਆਪਣੀਆਂ ਕਲਾ ਕ੍ਰਿਤਾਂ ਨਾਲ ਦੇਸ਼, ਦੁਨੀਆ ਵਿਚ ਜੋ ਬੇਤਹਾਸ਼ਾ ਪ੍ਰਸਿੱਧੀ ਹਾਸਲ ਕੀਤੀ, ਉਹ ਕਿਸੇ ਹੋਰ ਦੇ ਹਿੱਸੇ ਅੱਜ ਤੱਕ ਨਹੀਂ ਆਈ। ਆਪਣੀ ਕਲਾ ਵਿਚ ਜਿੰਨੇ ਸਫਲ ਤਜਰਬੇ ਇਸ ਕਲਾਕਾਰ ਨੇ ਕੀਤੇ, ਉਸ ਦਾ ਕਿਤੇ ਕੋਈ ਦੂਜਾ ਉਦਾਹਰਨ ਦੀਆਂ ਨਹੀਂ ਮਿਲਦਾ। ਆਮ ਤੌਰ 'ਤੇ ਕਲਾਕਾਰਾਂ ਦੀ ਕਲਾ ਕ੍ਰਿਤਾਂ ਨੂੰ ਕਲਾ ਬਾਜ਼ਾਰ ਵਿਚ ਉਸ ਦੇ ਜਿਊਂਦੇ ਜੀਅ ਓਨੀ ਸਫ਼ਲਤਾ ਨਹੀਂ ਮਿਲਦੀ, ਜਿੰਨੀ ਉਸ ਦੇ ਮਰਨ ਤੋਂ ਬਾਅਦ ਮਿਲਦੀ ਹੈ। ਇਸ ਦਾ ਸਭ ਤੋਂ ਸਹੀ ਉਦਾਹਰਨ ਵਾਨਗਾਗ ਵਰਗੇ ਕਲਾਕਾਰ ਰਹੇ ਹਨ। ਪਿਕਾਸੋ ਇਸ ਮਾਇਨੇ ਵਿਚ ਵੀ ਆਪਣੇ ਸਮੇਂ ਦੇ ਸਭ ਤੋਂ ਸਫਲ ਕਲਾਕਾਰ ਰਹੇ ਭਾਵ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਹਮੇਸ਼ਾ ਮਹਿੰਗੀਆਂ ਕਲਾਕ੍ਰਿਤੀਆਂ ਵਿਚ ਸ਼ਾਮਿਲ ਰਹੀਆਂ।
ਉਨ੍ਹਾਂ ਨਾਲ ਜੁੜਿਆ ਇਕ ਦਿਲਚਸਪ ਵਾਕਿਆ ਹੈ ਕਿ ਇਕ ਵਾਰ ਅਚਾਨਕ ਮਿਲੀ ਇਕ ਔਰਤ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਲਈ ਕੋਈ ਚਿੱਤਰ ਬਣਾ ਦੇਵੇ। ਇਸ ਤਰ੍ਹਾਂ ਜਦੋਂ ਚਿੱਤਰ ਬਣਾਉਣ ਲਈ ਜ਼ਰੂਰੀ ਸਮੱਗਰੀ ਉਥੇ ਉਪਲਬਧ ਨਹੀਂ ਸੀ ਤਾਂ ਪਿਕਾਸੋ ਨੇ ਇਕ ਕਾਗਜ਼ 'ਤੇ ਪੈੱਨ ਨਾਲ ਰੇਖਾ ਚਿੱਤਰ ਬਣਾ ਦਿੱਤਾ। ਔਰਤ ਵਲੋਂ ਉਸ ਦੀ ਕੀਮਤ ਪੁੱਛਣ 'ਤੇ ਪਿਕਾਸੋ ਨੇ ਕਰੋੜਾਂ ਵਿਚ ਮੁੱਲ ਦੱਸਿਆ। ਔਰਤ ਨੂੰ ਵਿਸ਼ਵਾਸ ਨਹੀਂ ਹੋਇਆ ਪਰ ਜਦੋਂ ਉਸ ਨੇ ਇਕ ਆਰਟ ਡੀਲਰ ਤੋਂ ਚਿੱਤਰ ਦਾ ਮੁਲਾਂਕਣ ਕਰਵਾਇਆ ਤਾਂ ਸੱਚਮੁੱਚ ਉਸ ਚਿੱਤਰ ਦੀ ਉਹੀ ਕੀਮਤ ਲਗਾਈ ਗਈ ਜੋ ਪਿਕਾਸੋ ਨੇ ਕਹੀ ਸੀ। ਫਿਲਹਾਲ ਇਹ ਵਾਕਿਆ ਉਸ ਸਮੇਂ ਦੇ ਕਲਾ ਬਾਜ਼ਾਰ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਮੰਗ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਬਹੁਮੁਖੀ ਕਲਾ ਪ੍ਰਤਿਭਾ ਨੂੰ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਚਿੱਤਰਕਲਾ ਤੋਂ ਇਲਾਵਾ ਮੂਰਤੀ ਕਲਾ, ਸੇਰੇਮਿਕਸ ਤੇ ਪ੍ਰਿੰਟ ਮੇਕਿੰਗ ਮਾਧਿਅਮ ਵਿਚ ਵੀ ਉਨ੍ਹਾਂ ਨੇ ਕੰਮ ਕੀਤਾ।
ਬਾਰਸੀਲੋਨਾ ਤੋਂ ਬਾਅਦ ਮੈਡ੍ਰਿਡ ਤੋਂ ਹੁੰਦੇ ਹੋਏ ਕਲਾ ਦਾ ਇਹ ਸਫ਼ਰ ਅਖੀਰ 1904 ਵਿਚ ਇਨ੍ਹਾਂ ਨੂੰ ਪੈਰਿਸ ਲੈ ਆਇਆ। ਪੈਰਿਸ ਆਉਣ ਤੋਂ ਪਹਿਲਾਂ 1901 ਤੋਂ 1904 ਤੱਕ ਉਨ੍ਹਾਂ ਨੇ ਜੋ ਚਿੱਤਰ ਬਣਾਏ, ਉਨ੍ਹਾਂ ਵਿਚ ਨੀਲੇ ਰੰਗਾਂ ਦੀ ਭਰਮਾਰ ਸੀ। ਉਨ੍ਹਾਂ ਦੇ ਇਸ ਦੌਰ ਨੂੰ ਕਲਾ ਇਤਿਹਾਸ ਵਿਚ ਅੱਜ ਅਸੀਂ 'ਬਲਿਊ ਪੀਰੀਅਡ' ਦੇ ਤੌਰ 'ਤੇ ਜਾਣਦੇ ਹਾਂ। ਜਿਥੋਂ ਤੱਕ ਵਿਸ਼ੇ ਦੀ ਗੱਲ ਹੈ, ਤਾਂ ਇਨ੍ਹਾਂ ਚਿੱਤਰਾਂ ਵਿਚ ਆਮ ਜਨ-ਜੀਵਨ, ਭਿਖਾਰੀ, ਗਲੀ ਗਾਇਕ ਤੇ ਮਿਹਨਤਕਸ਼ਾਂ ਦਾ ਚਿਤਰਨ ਹੈ। ਇਹ ਵਿਸ਼ਾ ਚੋਣ ਇਸ ਕਲਾਕਾਰ ਦੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਦੀ ਹੈ।
ਸਾਲ 1905 ਤੋਂ ਬਾਅਦ ਦੇ ਉਨ੍ਹਾਂ ਦੇ ਚਿੱਤਰਾਂ ਵਿਚ ਨੀਲੇ ਰੰਗ ਦੀ ਥਾਂ ਗੁਲਾਬੀ ਰੰਗਾਂ ਨੇ ਲੈ ਲਈ, ਪਰ ਵਿਸ਼ੇ ਦੇ ਤੌਰ 'ਤੇ ਕੇਂਦਰ ਬਿੰਦੂ ਉਸੇ ਤਰ੍ਹਾਂ ਆਮ ਆਦਮੀ ਜਾਂ ਕੰਮਕਾਜੀ ਸਮਾਜ ਹੀ ਰਿਹਾ। 1906 ਤੋਂ 1908 ਤੋਂ ਬਾਅਦ ਉਨ੍ਹਾਂ ਨੇ ਆਪਣੀ ਸ਼ੈਲੀ ਵਿਚ ਜੋ ਬਦਲਾਅ ਕੀਤਾ, ਉਹ ਘਣਵਾਦ ਭਾਵ ਕਿਊਬਿਜ਼ਮ ਦੀ ਸ਼੍ਰੇਣੀ ਵਿਚ ਰੱਖਿਆ ਗਿਆ। ਚਿੱਤਰ ਸਿਰਜਣਾ ਦੇ ਆਧਾਰ 'ਤੇ ਉਨ੍ਹਾਂ ਦੇ ਚਿੱਤਰਾਂ ਨੂੰ 'ਬਲਿਊ ਪੀਰੀਅਡ' ਤੇ 'ਰੋਜ਼ ਪੀਰੀਅਡ' ਤੋਂ ਇਲਾਵਾ ਅਪ੍ਰੀਕਨ ਪ੍ਰਭਾਵ ਵਾਲਾ ਕਾਲ (1907-1909), ਐਨਾਲਿਟੀਕਲ ਕਿਊਬਿਜ਼ਮ ਭਾਵ ਵਿਸ਼ਲੇਸ਼ਤਾਮਕ ਘਣਵਾਦ (1912-1919), ਨਵਸ਼ਾਸਤਰੀ (ਨਿਓਕਲਾਸੀਕਲ) ਤੇ ਯਥਾਰਥਵਾਦ ਜਾਂ ਅਤਿ ਯਥਾਰਥਵਾਦ ਦੀ ਸ਼੍ਰੇਣੀ ਵਿਚ ਵੰਡਿਆ ਗਿਆ।
ਘਣਵਾਦ ਤੇ ਫਾਵਵਾਦ ਤੋਂ ਇਲਾਵਾ ਕੋਲਾਜ਼ ਮਾਧਿਅਮ ਵਿਚ ਚਿੱਤਰਾਂ ਦੇ ਨਿਰਮਾਣ ਵਰਗੇ ਤਜਰਬਿਆਂ ਲਈ ਵੀ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ। ਇਹੀ ਨਹੀਂ ਕਵੀ, ਨਾਟਕਕਾਰ ਅਤੇ ਨਾਟਕਾਂ ਲਈ ਸੈੱਟ ਡਿਜ਼ਾਈਨ ਵਰਗੇ ਕੰਮਾਂ ਨੂੰ ਵੀ ਉਨ੍ਹਾਂ ਨੇ ਬਾਖੂਬੀ ਅੰਜਾਮ ਦਿੱਤਾ। ਕਲਾ ਮਾਹਿਰਾਂ ਅਨੁਸਾਰ ਉਨ੍ਹਾਂ ਦੇ ਅਤਿ ਯਥਾਰਥਵਾਦੀ ਅਤੇ ਘਣਵਾਦੀ ਸ਼ੈਲੀਆਂ ਦਾ ਭਾਵਨਾਤਮਕ ਰਚਨਾ 1937 ਵਿਚ ਬਣਾਏ ਗਏ ਵਿਸ਼ਵ ਪ੍ਰਸਿੱਧ ਚਿੱਤਰ ਗੁਰਯੇਨਿਕਾ ਵਿਚ ਵਰਨਣ ਹੁੰਦਾ ਹੈ। ਰੂਪਾਕਾਰਾਂ ਦੇ ਸਰਲੀਕਰਨ ਰਾਹੀਂ ਘੋੜਾ, ਸਾਨ੍ਹ ਤੇ ਰੋਂਦੀ ਹੋਈ ਔਰਤ ਦੇ ਮਾਧਿਅਮ ਰਾਹੀਂ ਯੁੱਧ ਦੀ ਭਿਆਨਕਤਾ ਨੂੰ ਚਿੱਤਰਤ ਕੀਤਾ ਗਿਆ। ਇਸ ਸੰਦਰਭ ਵਿਚ ਪਿਕਾਸੋ ਦਾ ਕਥਨ ਸੀ ਕਿ ਇਥੇ ਬੈਲ ਦਾ ਚਿੱਤਰ ਤਾਨਾਸ਼ਾਹੀ ਦੇ ਪ੍ਰਤੀਕ ਰੂਪ ਵਿਚ ਨਹੀਂ ਕੀਤਾ ਗਿਆ ਹੈ, ਸਗੋਂ ਉਹ ਪਸ਼ੂ ਅੱਤਿਆਚਾਰ ਤੇ ਅਨਿਆਂ ਦਾ ਪ੍ਰਤੀਕ ਹੈ, ਘੋੜਾ ਇਥੇ ਜਨਤਾ ਦਾ ਪ੍ਰਤੀਕ ਹੈ। ਇਕ ਚਿੱਤਰਕਾਰ ਦੀ ਕੀ ਭੂਮਿਕਾ ਹੋਣੀ ਚਾਹੀਦੀ, ਇਸ ਦਾ ਵਰਨਣ ਕਰਦਾ ਉਨ੍ਹਾਂ ਦਾ ਮਹੱਤਵਪੂਰਨ ਕਥਨ ਹੈ ਤੁਹਾਡੀਆਂ ਕਲਾਕਾਰ ਬਾਰੇ ਕੀ ਧਾਰਨਾਵਾਂ ਹਨ? ਕੀ ਉਹ ਇਕ ਇਸ ਤਰ੍ਹਾਂ ਦਾ ਬੁੱਧੀਹੀਣ ਪ੍ਰਾਣੀ ਹੈ, ਜੋ ਸਿਰਫ਼ ਅੱਖਾਂ ਨਾਲ ਦੇਖ ਸਕਦਾ ਹੈ। ਭਾਵ ਉਹ ਚਿੱਤਰਕਾਰ ਹੈ ਭਾਵ ਉਹ ਸੰਗੀਤਕਾਰ ਹੈ ਤਾਂ ਸਿਰਫ਼ ਕੰਨਾਂ ਨਾਲ ਸੁਣ ਸਕਦਾ ਹੈ, ਕਵੀ ਦੇ ਤੌਰ 'ਤੇ ਉਸ ਦੀ ਸਾਰੀ ਸ਼ਕਤੀ ਕੀ ਸਿਰਫ਼ ਦਿਲ ਵਿਚ ਹੀ ਹੈ। ਇਨ੍ਹਾਂ ਸਭ ਦੇ ਚਿੱਤਰ ਕਿਸੇ ਵੀ ਰਚਨਾਕਾਰ ਦਾ ਰਾਜਨੀਤਕ ਵਿਚਾਰ ਵੀ ਹੁੰਦੇ ਹਨ, ਜਿਸ ਸਮਾਜ ਦੇ ਕਾਰਨ ਕਲਾਕਾਰ ਨੂੰ ਏਨਾ ਮਹਾਨ ਜੀਵਨ ਹਾਸਲ ਹੁੰਦਾ ਹੈ, ਉਸ ਪ੍ਰਤੀ ਏਨਾ ਉਮੀਦ ਭਾਵ ਰੱਖ ਕੇ ਸਿਰਫ਼ ਸਵੈ ਸੁਖ ਵਾਲੀ ਕਲਾ ਸਾਧਨਾ ਕਰਦੇ ਰਹਿਣਾ ਕਲਾਕਾਰ ਲਈ ਕਿਵੇਂ ਸੰਭਵ ਹੈ?
ਪਿਕਾਸੋ ਨੇ ਨਾ ਸਿਰਫ਼ ਆਪਣੇ ਚਿੱਤਰਾਂ ਜਾਂ ਚਿੱਤਰ ਲੜੀਆਂ ਦੇ ਮਾਧਿਅਮ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਇਕ ਮੂਰਤੀਕਾਰ ਦੇ ਤੌਰ 'ਤੇ ਵੀ ਉਨ੍ਹਾਂ ਨੇ ਕਲਾ ਜਗਤ ਨੂੰ ਖ਼ੁਸ਼ਹਾਲ ਕੀਤਾ। ਪਿਕਾਸੋ ਦੇ ਵਿਚਾਰ ਨਾਲ ਕਲਾ ਲਈ ਕਲਾ ਇਕ ਅਰਧ ਸਚਾਈ ਹੈ, ਕਲਾ ਨੂੰ ਕਿਸੇ ਵੀ ਹਾਲ ਵਿਚ ਮਾਨਵੀ ਜੀਵਨ ਦੇ ਸੰਪੂਰਨ ਸੱਚ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਕਲਾਕਾਰ ਦੇ ਸਿਰਫ਼ ਮੌਨ ਸਾਧਕ ਬਣੇ ਰਹਿਣ ਦੀ ਬਜਾਏ ਉਹ ਲੋੜ ਪੈਣ 'ਤੇ ਰੋਹਪੂਰਨ ਢੰਗ ਵਰਤਣ ਦੇ ਵੀ ਹਾਮੀ ਸਨ। ਕਿਸੇ ਪਹਿਲਾਂ ਸਿਰਜੀ ਧਾਰਨਾ ਦੇ ਬੰਧਨ ਤੋਂ ਮੁਕਤ ਰਹਿ ਕੇ ਵਿਸ਼ਾਲ ਤੇ ਬਹੁਰੰਗੀ ਦੁਨੀਆ ਤੋਂ ਨਿਰੰਤਰ ਪ੍ਰੇਰਨਾ ਲੈ ਕੇ ਸਿਰਜਣਾ ਕਰਦੇ ਰਹਿਣਾ, ਉਨ੍ਹਾਂ ਦੀ ਪਹਿਲ ਸੀ। ਉਨ੍ਹਾਂ ਦੇ ਚਿੱਤਰਾਂ ਦੇ ਵਰਗੀਕਰਨ ਦੇ ਆਧਾਰ 'ਤੇ ਕਲਾ ਮਾਹਿਰਾਂ ਅਤੇ ਸਮੀਖਿਅਕਾਂ ਨੇ ਭਾਵੇਂ ਹੀ ਸਾਰੀਆਂ ਸ਼ੈਲੀਆਂ ਤੋਂ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਹੋਵੇ, ਪਰ ਉਹ ਆਪਣੇ-ਆਪ ਨੂੰ ਕਿਸੇ ਸ਼ੈਲੀ ਬੰਧਨ ਤੋਂ ਮੁਕਤ ਮੰਨਦੇ ਸਨ। ਆਪਣੇ ਇਕ ਮਿੱਤਰ ਨੂੰ ਉਨ੍ਹਾਂ ਨੇ ਕਿਹਾ ਸੀ ਮੈਂ ਇਕ ਸ਼ੈਲੀਵਿਹੀਨ ਚਿੱਤਰਕਾਰ ਹਾਂ। ਕਲਾ ਦੇ ਸਾਰ ਤੱਤ ਦੇ ਤੌਰ 'ਤੇ ਉਨ੍ਹਾਂ ਦਾ ਇਹ ਕਥਨ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ। ਅੰਤ ਵਿਚ ਸਭ ਦਾ ਮੂਲ ਪ੍ਰੇਮ ਹੈ, ਹੁਣ ਉਸ ਦੀ ਮੁਲਾਕਾਤ ਤੁਹਾਡੇ ਨਾਲ ਭਾਵੇਂ ਕਿਸੇ ਵੀ ਰੂਪ ਵਿਚ ਹੋਵੇ। ਉਨ੍ਹਾਂ ਦਾ ਕਥਨ ਸੀ ਕਿ ਕੋਈ ਵੀ ਵਿਅਕਤੀ ਉਦੋਂ ਤੱਕ ਸੱਚਾ ਕਲਾਕਾਰ ਜਾਂ ਸਾਧਕ ਨਹੀਂ ਹੋ ਸਕਦਾ, ਜਦੋਂ ਤੱਕ ਕਿ ਉਹ ਆਪਣੇ ਅੰਤਰਮਨ ਦੀ ਦ੍ਰਿਸ਼ਟੀ ਤੋਂ ਦੁਨੀਆ ਨੂੰ ਦੇਖਣ, ਸਮਝਣ ਦੀ ਤਾਕਤ ਵਿਕਸਿਤ ਨਾ ਕਰ ਲਵੇ

ਆਮ ਆਦਮੀ ਦੀਆਂ ਭਾਵਨਾਵਾਂ ਦੇ ਸੱਚੇ ਪੇਸ਼ਕਾਰ ਸਨ ਬਾਸੂ ਚੈਟਰਜੀ

ਬਾਸੂ ਚੈਟਰਜੀ ਦੀ ਮੌਤ ਸਿਨੇਮਾ ਦੇ ਉਸ ਅਧਿਆਏ ਦਾ ਖ਼ਤਮ ਹੋ ਜਾਣਾ ਹੈ, ਜਿਸ ਵਿਚ ਮੱਧ ਵਰਗ ਦੀਆਂ ਭਾਵਨਾਵਾਂ ਦੀ ਦ੍ਰਿੜ੍ਹ ਵਿਸ਼ਵਾਸ ਯੋਗਤਾ ਸੀ। ਚਾਹੇ ਵੱਡੇ ਪਰਦੇ ਦੀਆਂ ਫਿਲਮਾਂ ਹੋਣ ਜਾਂ ਛੋਟੇ ਪਰਦੇ ਦੇ ਲੜੀਵਾਰ, ਉਨ੍ਹਾਂ ਨੇ ਹਮੇਸ਼ਾ ਆਪਣੇ ਕੈਮਰੇ ਰਾਹੀਂ ਆਮ ਆਦਮੀ ਦੀਆਂ ਸੱਚੀਆਂ ਭਾਵਨਾਵਾਂ ਨੂੰ ਹੀ ਲੱਭਿਆ। ਉਹ ਹਮੇਸ਼ਾ ਸਿੱਧੀਆਂ-ਸਾਦੀਆਂ ਅਤੇ ਬੇਹੱਦ ਪਿਆਰੀਆਂ ਫਿਲਮਾਂ ਬਣਾਇਆ ਕਰਦੇ ਸਨ। ਸ਼ਾਇਦ ਇਸੇ ਲਈ ਬਾਲੀਵੁੱਡ ਵਿਚ ਉਨ੍ਹਾਂ ਦਾ ਕੋਈ ਆਪਣਾ ਮੁਕਾਬਲੇਬਾਜ਼ ਨਹੀਂ ਸੀ, ਭਾਵੇਂ ਕੁਝ ਫਿਲਮ ਆਲੋਚਕ ਰਿਸ਼ੀਕੇਸ਼ ਮੁਖਰਜੀ ਨੂੰ ਉਨ੍ਹਾਂ ਦਾ ਮੁਕਾਬਲੇਬਾਜ਼ ਮੰਨਦੇ ਸਨ। ਬਾਸੂ ਚੈਟਰਜੀ ਦੀ ਸਭ ਤੋਂ ਵੱਡੀ ਪੂੰਜੀ ਸੀ ਲੋਕਾਂ 'ਤੇ ਆਪਣੇ ਪ੍ਰਭਾਵ ਦੀ ਛਾਪ ਛੱਡਣਾ। ਬਾਸੂ ਨੇ ਆਪਣੀਆਂ ਫਿਲਮਾਂ ਰਾਹੀਂ ਆਮ ਲੋਕਾਂ ਦੀ ਜ਼ਿੰਦਗੀ ਵਿਚ ਬਹੁਤ ਪ੍ਰਭਾਵ ਛੱਡਿਆ ਹੈ।
ਮੈਂ ਕਿਸਮਤ ਵਾਲਾ ਰਿਹਾ ਹਾਂ ਕਿ ਉਹ ਨਾ ਸਿਰਫ਼ ਮੈਨੂੰ ਫਿਲਮਾਂ ਵਿਚ ਲਿਆਏ ਸਗੋਂ ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿਚ ਕੁਝ ਸਭ ਤੋਂ ਚੰਗੇ ਕਿਰਦਾਰ ਮੈਨੂੰ ਦਿੱਤੇ। ਉਨ੍ਹਾਂ ਦੀਆਂ ਬਣਾਈਆਂ ਫਿਲਮਾਂ ਦੇ ਜ਼ਿਆਦਾਤਰ ਬਿਹਤਰੀਨ ਗਾਣੇ ਮੇਰੇ ਹਿੱਸੇ ਆਏ। ਇਸ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹਾਂਗਾ। ਦਰਅਸਲ ਹਿੰਦੁਸਤਾਨ ਦੇ ਆਮ ਸਿਨੇ ਦਰਸ਼ਕਾਂ ਵਿਚ ਜੋ ਮੇਰੀ ਕਿ ਦਿੱਖ ਹੈ, ਜੇਕਰ ਮੈਂ ਕਹਾਂ ਕਿ ਉਹ ਦਿੱਖ ਮੈਂ ਘੱਟ, ਬਾਸੂ ਜੀ ਨੇ ਜ਼ਿਆਦਾ ਬਣਾਈ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਾਇਦ ਅੱਜ ਦੀ ਪੀੜ੍ਹੀ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਗੱਲ ਪਤਾ ਨਾ ਹੋਵੇ ਕਿ ਬਾਸੂ ਜੀ ਸਿਰਫ਼ ਫਿਲਮਾਂ ਹੀ ਨਹੀਂ ਬਣਾਉਂਦੇ ਸਨ, ਸਗੋਂ ਉਹ ਇਸ ਦੇਸ਼ ਦੇ ਲੋਕਾਂ ਵਿਚ ਇਕ ਫਿਲਮ ਸੱਭਿਆਚਾਰ ਵੀ ਪੈਦਾ ਕਰਨਾ ਚਾਹੁੰਦੇ ਸਨ। ਉਹ ਹਮੇਸ਼ਾ ਚਾਹੁੰਦੇ ਸਨ ਕਿ ਲੋਕ ਚੰਗੀਆਂ ਫਿਲਮਾਂ ਦੇਖਣ ਅਤੇ ਚੰਗੀਆਂ ਫਿਲਮਾਂ ਬਾਰੇ ਸੋਚਣ। ਇਸ ਲਈ 60 ਦੇ ਦਹਾਕੇ ਵਿਚ ਉਹ ਫਿਲਮ ਸੁਸਾਇਟੀ ਮੂਵਮੈਂਟ ਨਾਲ ਜੁੜੇ ਸਨ। ਉਨ੍ਹਾਂ ਦੀ ਬਦੌਲਤ ਸਾਡੀ ਪੀੜ੍ਹੀ ਦੇ ਲੋਕਾਂ ਨੂੰ ਦੁਨੀਆ ਦੀਆਂ ਬੇਹਤਰੀਨ ਅੰਗਰੇਜ਼ੀ ਫਿਲਮਾਂ ਦੇਖਣ ਨੂੰ ਮਿਲੀਆਂ।
ਬਾਸੂ ਉਸ ਦੌਰ ਵਿਚ ਆਪਣੀ ਇਕ ਵੱਖਰੀ ਅਤੇ ਮਜ਼ਬੂਤ ਪਛਾਣ ਰੱਖਦੇ ਸਨ ਜਦੋਂ ਬਾਲੀਵੁੱਡ ਵਿਚ 'ਲਾਰਜਰ ਦੈਨ ਲਾਈਫ਼' ਵਾਲੇ ਹੀਰੋ ਦਾ ਰੁਝਾਨ ਸੀ ਅਤੇ ਉਹ ਇਸ ਰੁਝਾਨ ਤੋਂ ਬਿਲਕੁਲ ਵੱਖਰੀਆਂ ਫਿਲਮਾਂ ਵਿਚ ਆਪਣੇ ਕਿਰਦਾਰਾਂ ਨੂੰ ਹੀਰੋ ਬਣਾਉਂਦੇ ਸਨ। ਬਾਸੂ ਇਸ ਤਰ੍ਹਾਂ ਦੇ ਫਿਲਮਕਾਰ ਸਨ, ਜਿਨ੍ਹਾਂ ਨੇ ਸਮਾਨਾਂਤਰ ਸਿਨੇਮਾ ਅਤੇ ਵਪਾਰਕ ਸਿਨੇਮਾ ਵਿਚਾਲੇ ਦੀ ਖਾਈ ਨੂੰ ਆਪਣੀ ਬੌਧਿਕ ਸ਼ਕਤੀ ਅਤੇ ਆਮ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਪੂਰਾ ਕੀਤਾ ਸੀ। ਉਨ੍ਹਾਂ ਦੀਆਂ ਫਿਲਮਾਂ ਵਿਚ ਇਕ ਸਾਮਾਨਾਂਤਰ ਸਿਨੇਮਾ ਅਤੇ ਕਮਰਸ਼ੀਅਲ ਸਿਨੇਮਾ ਦਾ ਫ਼ਰਕ ਮਿਟ ਗਿਆ ਸੀ। ਬਾਸੂ ਦੀਆਂ ਫਿਲਮਾਂ ਵਿਚ ਕਿਰਦਾਰ ਹੀਰੋ ਹੁੰਦੇ ਸਨ ਅਤੇ ਉਹ ਆਪਣੇ ਨਾਲ-ਨਾਲ ਆਪਣੇ ਦੌਰ ਦੀ ਵੀ ਕਹਾਣੀ ਕਹਿੰਦੇ ਸਨ। ਉਨ੍ਹਾਂ ਦੀਆਂ ਫਿਲਮਾਂ ਵਿਚ ਵੱਡੇ ਤੋਂ ਵੱਡਾ ਹੀਰੋ ਵੀ ਕਦੀ ਉਸ ਤਰ੍ਹਾਂ ਦਾ ਹੀਰੋ ਨਹੀਂ ਰਿਹਾ, ਜਿਵੇਂ ਦੂਜੀਆਂ ਕਮਰਸ਼ੀਅਲ ਫਿਲਮਾਂ ਵਿਚ ਹੁੰਦਾ ਹੈ।
ਕਹਿੰਦੇ ਹਨ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅਸਰ ਉਸ ਦੇ ਕੰਮ ਵਿਚੋਂ ਹੀ ਝਲਕਦਾ ਹੈ। ਬਾਸੂ ਦੀ ਸ਼ਖ਼ਸੀਅਤ ਵੀ ਉਸ ਦੇ ਕੰਮ ਵਿਚੋਂ ਝਲਕਦੀ ਸੀ। ਉਹ ਜਿੰਨੀਆਂ ਸਾਦਾ ਅਤੇ ਪਿਆਰੀਆਂ ਫਿਲਮਾਂ ਬਣਾਇਆ ਕਰਦੇ ਸਨ, ਉਨ੍ਹਾਂ ਦਾ ਨਿੱਜੀ ਜੀਵਨ ਵੀ ਓਨਾ ਹੀ ਸਾਦਾ ਅਤੇ ਪਿਆਰਾ ਸੀ। ਉਹ ਧਿਆਨ ਖਿੱਚਣ ਵਾਲੇ ਬਿਲਕੁਲ ਨਹੀਂ ਸਨ। ਉਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਿ ਲੋਕ ਉਨ੍ਹਾਂ 'ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਦੇਣ। ਉਨ੍ਹਾਂ ਨੇ ਕਦੀ ਵੀ ਦਿਲ ਤੋਂ ਨਹੀਂ ਚਾਹਿਆ ਕਿ ਉਨ੍ਹਾਂ ਨੂੰ ਲੋਕ ਖ਼ਾਸ ਵਿਅਕਤੀ ਮੰਨਣ। ਮੈਨੂੰ ਯਾਦ ਨਹੀਂ ਆਉਂਦਾ ਕਿ ਮੈਂ ਏਨੇ ਸਾਲਾਂ ਤੱਕ ਉਨ੍ਹਾਂ ਨਾਲ ਕੰਮ ਕੀਤਾ ਅਤੇ ਮੈਂ ਕਦੀ ਉਨ੍ਹਾਂ ਨੂੰ ਕਿਸੇ ਕਲਾਕਾਰ 'ਤੇ ਜਾਂ ਕਿਸੇ ਆਮ ਵਿਅਕਤੀ ਨਾਲ ਗੁੱਸੇ ਹੁੰਦਿਆਂ ਵੇਖਿਆ ਹੋਵੇ। ਉਹ ਬਹੁਤ ਘੱਟ ਬੋਲਦੇ ਸਨ। ਇਥੋਂ ਤੱਕ ਕਿ ਆਪਣੀਆਂ ਫਿਲਮਾਂ ਦੀ ਕਹਾਣੀ ਵੀ ਉਹ ਕਦੀ ਕਿਸੇ ਕਲਾਕਾਰ ਨੂੰ ਪੂਰੀ ਨਹੀਂ ਸੁਣਾ ਪਾਉਂਦੇ ਸਨ। ਇਸ ਲਈ ਉਹ ਹਮੇਸ਼ਾ ਆਪਣੇ ਨਾਲ ਆਪਣੀ ਲਿਖੀ ਹੋਈ ਫੁੱਲ ਲੈਂਥ ਸਕਰਿਪਟ ਰੱਖਦੇ ਸਨ। ਉਹ ਆਪਣੇ ਕਲਾਕਾਰਾਂ ਤੋਂ ਫਿਲਮ ਦੀ ਗੱਲ ਸ਼ੁਰੂ ਕਰਦੇ ਸਨ ਅਤੇ ਦੋ-ਚਾਰ ਲਾਈਨਾਂ ਤੋਂ ਬਾਅਦ ਹੀ ਉਨ੍ਹਾਂ ਨੂੰ ਲਿਖੀ ਹੋਈ ਸਕਰਿਪਟ ਫੜਾ ਦਿੰਦੇ ਸਨ ਕਿ ਉਹ ਖ਼ੁਦ ਪੜ੍ਹ ਲੈਣ।
ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਕਦੀ ਵੀ ਕਿਸੇ ਨਵੇਂ ਤੋਂ ਨਵੇਂ ਕਲਾਕਾਰ ਨੂੰ ਜ਼ਰਾ ਵੀ ਡਰ ਨਹੀਂ ਸੀ ਲੱਗਿਆ। ਉਨ੍ਹਾਂ ਨਾਲ ਨਵੇਂ ਚਿਹਰੇ ਬਹੁਤ ਹੀ ਸਹਿਜਤਾ ਨਾਲ ਕੰਮ ਕਰਦੇ ਸਨ। ਬਾਸੂ ਜੀ ਨਾਲ ਮੈਂ 8 ਫਿਲਮਾਂ ਕੀਤੀਆਂ ਅਤੇ ਕਿਸੇ ਵੀ ਫਿਲਮ ਦੀ ਉਨ੍ਹਾਂ ਨੇ ਮੈਨੂੰ ਮੂੰਹਜ਼ੁਬਾਨੀ ਪੂਰੀ ਕਹਾਣੀ ਨਹੀਂ ਸੁਣਾਈ। ਉਹ ਦੋ-ਚਾਰ ਲਾਈਨਾਂ ਸੁਣਾ ਕੇ ਮੈਨੂੰ ਸਕਰਿਪਟ ਫੜਾ ਦਿੰਦੇ ਅਤੇ ਮੈਂ ਪੜ੍ਹ ਕੇ ਜਾਣ ਜਾਂਦਾ ਸੀ ਕਿ ਉਹ ਮੇਰੇ ਤੋਂ ਕੀ ਚਾਹੁੰਦੇ ਹਨ। ਬਾਸੂ ਦੀ ਫਿਲਮ ਦੇ ਮਾਧਿਅਮ 'ਤੇ ਜ਼ਬਰਦਸਤ ਪਕੜ ਸੀ। ਉਹ ਚੌਵੀ ਘੰਟੇ ਫਿਲਮਾਂ ਬਾਰੇ ਫ੍ਰੇਮ-ਦਰ-ਫ੍ਰੇਮ ਸੋਚਦੇ ਰਹਿੰਦੇ ਸਨ। ਬਾਸੂ ਜੀ ਮੰਨਦੇ ਸਨ ਕਿ ਤੁਹਾਨੂੰ ਆਪਣੇ ਫ਼ਨ ਦਾ ਫ਼ਨਕਾਰ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿਚ ਇਹ ਖੂਬੀ ਹੈ ਤਾਂ ਕੋਈ ਵੀ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ।
ਹਾਲਾਂਕਿ ਬਾਸੂ ਸਮਾਨਾਂਤਰ ਸਿਨੇਮਾ ਦੀ ਪਿੱਠਭੂਮੀ ਤੋਂ ਆਏ ਸਨ, ਪਰ ਉਹ ਪੂਰੀ ਤਰ੍ਹਾਂ ਆਪਣੀਆਂ ਫਿਲਮਾਂ ਨੂੰ ਸਮਾਨਾਂਤਰ ਫਿਲਮਾਂ ਦੇ ਵਰਗ ਵਿਚ ਨਹੀਂ ਰੱਖ ਸਕੇ। ਉਹ ਚਾਹੁੰਦੇ ਸਨ ਕਿ ਫਿਲਮਾਂ ਆਪਣਾ ਸੰਦੇਸ਼ ਵੀ ਦੇਣ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰਨ। ਪਰ ਉਹ ਨਾਟਕੀ ਢੰਗ ਨਾਲ ਕਹਾਣੀਆਂ ਕਹੇ ਜਾਣ ਦੇ ਪੱਖ ਵਿਚ ਨਹੀਂ ਸਨ। ਉਹ ਹਮੇਸ਼ਾ ਹਕੀਕਤ ਨੂੰ ਕਹਾਣੀ ਕਹਿਣ ਲਈ ਜ਼ਿਆਦਾ ਮੁਫ਼ੀਦ ਮਾਧਿਅਮ ਮੰਨਦੇ ਸਨ। ਬਾਸੂ ਨੂੰ ਜਿੰਨੀ ਸਮਝ ਕੈਮਰੇ ਤੋਂ ਦਿਸ ਰਹੇ ਕਿਸੇ ਦ੍ਰਿਸ਼ ਦੀ ਹੁੰਦੀ ਸੀ, ਉਨ੍ਹਾਂ ਦੀ ਓਨੀ ਹੀ ਸਮਝ ਸੰਗੀਤ ਬਾਰੇ ਵੀ ਸੀ। ਬਾਸੂ ਕਦੀ ਕਿਸੇ ਚਰਿੱਤਰ ਨੂੰ ਸਿਰਫ਼ ਉਸ ਚਰਿੱਤਰ ਦੇ ਰੂਪ ਵਿਚ ਨਹੀਂ ਦੇਖਦੇ ਸਨ, ਉਹ ਚਰਿੱਤਰ ਦੇ ਨਾਲ-ਨਾਲ ਉਸ ਦੇ ਆਲੇ-ਦੁਆਲੇ ਦੇ ਸਮਾਜ ਨੂੰ ਵੀ ਉਸ ਦੇ ਹਿੱਸੇ ਦੇ ਰੂਪ ਵਿਚ ਦੇਖਦੇ ਸਨ। ਇਸ ਲਈ ਉਨ੍ਹਾਂ ਦੀਆਂ ਫਿਲਮਾਂ ਵਿਚ ਸਿਰਫ਼ ਚਰਿੱਤਰ ਹੀ ਨਹੀਂ ਸੀ, ਉਸ ਚਰਿੱਤਰ ਦਾ ਦੌਰ, ਉਸ ਚਰਿੱਤਰ ਦਾ ਸ਼ਹਿਰ ਅਤੇ ਉਸ ਚਰਿੱਤਰ ਦੇ ਦੌਰ ਦੀ ਜੱਦੋ-ਜਹਿਦ ਵੀ ਸ਼ਾਮਿਲ ਹੁੰਦੀ ਸੀ।
ਬਾਸੂ ਜੀ ਬੇਹੱਦ ਸੰਵੇਦਨਸ਼ੀਲ ਅਤੇ ਬਹੁਗੁਣੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਆਪਣੀਆਂ ਫਿਲਮਾਂ ਵਿਚ ਦੋਹਰਾਓ ਪਸੰਦ ਨਹੀਂ ਕਰਦੇ ਸਨ। ਇਸ ਲਈ ਉਨ੍ਹਾਂ ਦੀਆਂ ਫਿਲਮਾਂ ਦੇ ਬਹੁਤੇ ਵਿਸ਼ੇ ਵੱਖ-ਵੱਖ ਹਨ, ਵੱਖ-ਵੱਖ ਸਮੱਸਿਆਵਾਂ ਹਨ। ਉਹ ਕਦੀ ਕਿਸੇ ਐਕਟਰ ਨੂੰ ਇਹ ਨਹੀਂ ਕਹਿੰਦੇ ਸਨ ਕਿ ਤੂੰ ਕੀ ਕਰਨਾ ਹੈ, ਕਿਵੇਂ ਕਰਨਾ ਹੈ? ਉਹ ਐਕਟਰ ਨੂੰ ਸਕਰਿਪਟ ਫੜਾ ਦਿੰਦੇ ਸਨ ਅਤੇ ਉਸ ਨੂੰ ਇਸ ਗੱਲ ਦਾ ਪੂਰਾ-ਪੂਰਾ ਹੱਕ ਦਿੰਦੇ ਸਨ ਕਿ ਉਹ ਆਪਣੇ ਕਿਰਦਾਰ ਨੂੰ ਆਪਣੇ ਢੰਗ ਨਾਲ ਪੇਸ਼ ਕਰ ਸਕੇ। ਪਰ ਜਦੋਂ ਕੋਈ ਕਲਾਕਾਰ ਉਨ੍ਹਾਂ ਦੀ ਚਾਹਤ ਨੂੰ ਨਹੀਂ ਪੂਰਾ ਕਰ ਪਾਉਂਦਾ ਸੀ ਤਾਂ ਉਹ ਉਸੇ ਸਮੇਂ ਸ਼ੂਟਿੰਗ ਰੋਕ ਦਿੰਦੇ ਸਨ ਅਤੇ ਫਿਰ ਉਦੋਂ ਤੱਕ ਇੰਤਜ਼ਾਰ ਕਰਦੇ ਸਨ, ਜਦੋਂ ਤੱਕ ਕਿ ਉਸ ਕਲਾਕਾਰ ਨੂੰ ਆਪਣੇ ਦ੍ਰਿਸ਼ ਬਾਰੇ ਸਹੀ ਤਰ੍ਹਾਂ ਪਤਾ ਨਾ ਲੱਗ ਜਾਵੇ।

ਜਾਣਕਾਰੀ ਕੁੱਲ ਦੇ ਵਾਰਸ

ਸਾਡੇ ਵੱਡੇ-ਵਡੇਰਿਆਂ ਨੇ ਸਾਡੇ ਲਈ ਬਹੁਤ ਹੀ ਜ਼ਿਆਦਾ ਘਾਲਣਾ ਘਾਲੀ ਹੈ। ਪਹੀਏ ਅਤੇ ਅੱਗ ਦੀ ਕਾਢ ਤੋੋਂ ਇਲਾਵਾ ਇਹ ਦੱਸਣਾ ਕਿ ਕਿਹੜੀ ਸਬਜ਼ੀ ਅਤੇ ਫਲ ਤੁਹਾਡੇ ਖਾਣਯੋਗ ਹੈ ਅਤੇ ਕਿਹੜੇ ਸਬਜ਼ੀ ਜਾਂ ਫਲ ਨਾਲ ਜ਼ਹਿਰਬਾਦ ਹੋ ਜਾਂਦਾ ਹੈ। ਬਹੁਤ ਵੱਡੀ ਕੁਰਬਾਨੀ ਹੈ। ਚਾਹੇ ਉਹ ਵਿਗਿਆਨਕ ਤੱਥ ਨਹੀਂ ਜਾਣਦੇ ਸਨ, ਪ੍ਰੰਤੂ ਵਹਿਮਾਂ-ਭਰਮਾਂ ਦਾ ਸਹਾਰਾ ਲੈ ਕੇ ਉਹ ਕਾਫੀ ਗੱਲਾਂ ਤੋਂ ਨਿਜਾਤ ਪਾ ਲੈਂਦੇ ਸਨ। ਬੱਚੇ ਦੇ ਜਨਮ ਵੇਲੇ ਹੱਥ 'ਤੇ, ਲਸਣ ਛਿੱਲਕੇ ਉਸ ਦੀਆਂ ਗੰਢੀਆਂ ਬੰਨ੍ਹਣਾ ਅਤੇ ਕਹਿਣਾ ਕਿ ਭੂਤ ਪ੍ਰੇਤ ਨੇੜੇ ਨਹੀਂ ਆਉਂਦੇ। ਅਸਲ ਵਿਚ ਲਸਣ ਇਕ ਐਂਟੀਬੈਕਟੀਰੀਆ ਦਾ ਕੰਮ ਕਰਦਾ ਹੈ ਅਤੇ ਬਿਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਨੇੜੇ ਨਹੀਂ ਸੀ ਆਉਂਦੇ ਅਤੇ ਇਸ ਤਰ੍ਹਾਂ ਹੀ ਬਾਹਰੋਂ ਆਉਣ ਵੇਲੇ ਹੱਥ ਧੋ ਕੇ ਬੱਚੇ ਕੋਲ ਆਉਣਾ ਵੀ ਇਹੀ ਕਾਰਨ ਹੈ। ਸੁਰਤ ਸੰਭਾਲਣ ਤੋਂ ਹੀ ਇਨਸਾਨ ਆਪਣੇ ਲੜਕੇ ਜਾਂ ਲੜਕਿਆਂ ਨੂੰ ਹੀ ਕੁੱਲ ਦਾ ਵਾਰਿਸ ਕਹਿੰਦਾ ਆਇਆ ਹੈ। ਪ੍ਰੰਤੂ ਵਿਗਿਆਨਕ ਤੱਥ ਵੀ ਇਹੀ ਕਹਿੰਦਾ ਹੈ ਕਿ ਸਾਡੇ ਸਰੀਰ ਵਿਚ 23 ਜੋੜੇ ਕਰੋਮੋਸੋਮ ਦੇ ਹੁੰਦੇ ਹਨ। ਜਿਨ੍ਹਾਂ ਵਿਚ 22 ਜੋੜੇ ਨਰ ਅਤੇ ਮਾਦਾ ਵਿਚ ਇਕੋ ਜਿਹੇ ਗੁਣਾਂ ਨੂੰ ਵੱਖ-ਵੱਖ ਦਰਸਾਉਂਦੇ ਹਨ, ਜਿਵੇਂ ਕਿ ਵਾਲਾਂ ਜਾਂ ਅੱਖਾਂ ਦੇ ਰੰਗ ਨੂੰ ਦਰਸਾਉਣ ਵਾਲੇ ਕਰੋਮੋਸੋਮ। ਪ੍ਰੰਤੂ 23ਵਾਂ ਕਰੋਮੋਸੋਮ ਦਾ ਜੋੜਾ ਤੁਹਾਡੇ ਮੁੰਡਾ ਜਾਂ ਕੁੜੀ ਹੋਣ ਨੂੰ ਦਰਸਾਉਂਦਾ ਹੈ। ਇਹ 23ਵੇਂ ਕਰੋਮੋਸੋਮ ਦੇ ਜੋੜੇ ਨੂੰ ਜੇ ਸਮਝਣਾ ਹੋਵੇ ਤਾਂ ਇਹ ਨਰ ਭਾਵ ਮੁੰਡੇ ਵਿਚ X ਅਤੇ Y ਵਿਚ ਹੁੰਦੇ ਹਨ ਅਤੇ ਮਾਦਾ ਵਿਚ ਭਾਵ ਕੁੜੀ ਵਿਚ ਇਕੋ ਜਿਹੇ ਭਾਵ X ਅਤੇ X ਹੁੰਦੇ ਹਨ। ਯਾਨਿ ਕਿ Y ਕਰੋਮੋਸੋਮ ਸਿਰਫ ਮੁੰਡਿਆਂ ਵਿਚ ਹੁੰਦਾ ਹੈ ਅਤੇ ਮੁੰਡੇ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਥੋੜ੍ਹੀ ਜਿਹੀ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਸਾਡੇ ਪੜਦਾਦੇ ਤੋਂ Y ਕਰੋਮੋਸੋਮ ਸਾਡੇ ਦਾਦੇ ਵਿਚ ਅਤੇ ਦਾਦੇ ਤੋਂ ਉਹੀ ਕਰੋਮੋਸੋਮ ਸਾਡੇ ਪਿਤਾ ਵਿਚ ਅਤੇ ਸਾਡੇ ਤੋਂ ਉਹੀ Y ਕਰੋਮੋਸੋਮ ਸਾਡੇ ਲੜਕੇ ਵਿਚ ਆ ਜਾਂਦਾ ਹੈ ਅਤੇ ਅੱਗੇ ਦੀ ਅੱਗੇ ਪੀੜ੍ਹ੍ਹੀ-ਦਰ-ਪੀੜ੍ਹੀ ਸਿਰਫ ਲੜਕਿਆਂ ਵਿਚ ਚਲਦਾ ਰਹਿੰਦਾ ਹੈ। ਦੂਜੇ ਪਾਸੇ ਕੁੜੀ ਦਾ, ਪਿਤਾ ਤੋਂ X ਅਤੇ ਮਾਤਾ ਤੋਂ ਵੀ X ਕਰੋਮੋਸੋਮ ਮਿਲ ਕੇ ਜਨਮ ਹੁੰਦਾ ਹੈ, ਪ੍ਰੰਤੂ ਅਗਲੀ ਸਟੇਜ 'ਤੇ ਇਹ ਵੀ ਹੋ ਸਕਦਾ ਹੈ ਕਿ ਇਕ X ਕਰੋਮੋਸੋਮ ਉਸ ਦੀ ਮਾਤਾ ਵਾਲਾ ਅਤੇ ਦੂਜਾ X ਕਰੋਮੋਸੋਮ ਉਸ ਦੇ ਪਤੀ ਵਾਲਾ ਮਿਲਕੇ ਕੁੜੀ ਨੂੰ ਜਨਮ ਦੇਵੇ ਜਾਂ ਇਕ X ਕਰੋਮੋਸੋਮ ਉਸ ਦੀ ਮਾਤਾ ਵਾਲਾ ਅਤੇ ਦੂਜਾ Y ਕਰੋਮੋਸੋਮ ਉਸਦੇ ਪਤੀ ਦਾ ਮਿਲਕੇ ਲੜਕੇ ਨੂੰ ਜਨਮ ਦੇਵੇ ਭਾਵ ਕਿ ਕੁੱਲ ਦਾ ਵਾਰਸ ਕੁੜੀ ਵਾਲੇ ਕੇਸ ਵਿਚ ਪਹਿਲੀ ਸਟੇਜ਼ ਤੇ ਹੀ ਖਤਮ ਹੋ ਜਾਂਦਾ ਹੈ, ਜਦਕਿ ਮੁੰਡੇ ਦੇ ਕੇਸ ਵਿਚ Y ਕਰੋਮੋਸੋਮ ਹੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਜਾਂਦਾ ਹੈ ਅਤੇ ਲੜਕਾ ਹੋਣ ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਸਾਡੇ ਵੱਡੇ ਵਡੇਰਿਆਂ ਨੂੰ ਚਾਹੇ ਵਿਗਿਆਨਿਕ ਤੱਥਾਂ ਬਾਰੇ ਜਾਣਕਾਰੀ ਨਹੀਂ ਸੀ। ਪ੍ਰੰਤੂ ਉਹ ਆਪਣੀ ਵਿਚਾਰਧਾਰਾ ਦੇ ਸੱਚੇ ਸਨ ਅਤੇ ਹਨ। ਸੋ ਅੰਤ ਵਿਚ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਬਜ਼ੁਰਗ ਸਾਡੇ ਸੱਭਿਆਚਾਰ ਦਾ ਗਹਿਣਾ ਹੁੰਦੇ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵਿਚ ਹੀ ਸਾਡਾ ਭਵਿੱਖ ਅਤੇ ਸਾਡੀਆਂ ਪੀੜ੍ਹੀਆਂ ਸੁਰੱਖਿਅਤ ਰਹਿਣਗੀਆਂ। ਆਓ, ਰਲ ਕੇ ਬਿਰਧ ਆਸ਼ਰਮਾਂ ਦਾ ਖਾਤਮਾ ਕਰੀਏ ਅਤੇ ਕੁੜੀਆਂ ਅਤੇ ਮੁੰਡਿਆਂ ਦੋਵਾਂ ਨੂੰ ਬਰਾਬਰ ਦਾ ਸਨਮਾਨ ਦਈਏ।

-ਨਿਊ ਆਤਮ ਨਗਰ, ਜਗਰਾਉਂ।
ਮੋਬਾਈਲ : 83600-13307

ਜ਼ਿੰਦਗੀ 'ਚ ਸਫ਼ਲ ਹੋਣ ਲਈ ਸੋਲਾਂ ਕਲਾਵਾਂ ਅੱਜ ਦੀਆਂ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਵਿਅਰਥ ਨੂੰ ਉਪਯੋਗੀ ਬਣਾਉਣਾ: ਜੀਵਨ ਦਾ ਇਕ ਨਿਸ਼ਾਨਾ ਮਿੱਥਣਾ ਜ਼ਰੂਰੀ ਹੈ। ਆਪਣੇ ਹਰ ਪਲ ਨੂੰ ਉਸ ਨਿਸ਼ਾਨੇ ਦੀ ਪ੍ਰਾਪਤੀ ਦੇ ਲੇਖੇ ਲਾ ਦੇਣਾ ਚਾਹੀਦਾ ਹੈ। ਜੀਵਨ ਦਾ ਉਦੇਸ਼ ਆਪਣੇ ਸਵੈ ਨੂੰ ਦੂਜਿਆਂ ਦੀ ਭਲਾਈ ਲਈ ਲਾਉਣਾ ਅਤੇ ਵਿਅਰਥ ਦੀਆਂ ਗੱਲਾਂਬਾਤਾਂ, ਕੰਮਾਂ-ਕਾਰਾਂ ਵਿਚੋਂ ਨਿਰਲੇਪ ਰਹਿ ਕੇ ਇਕ-ਇਕ ਪਲ ਨੂੰ ਸਮਰੱਥ ਬਣਾਉਣਾ ਆਉਣਾ ਚਾਹੀਦਾ ਹੈ। ਆਪਣੇ ਆਪ ਨੂੰ ਨਕਾਰਾਤਮਿਕ ਵਿਚਾਰਾਂ, ਗ਼ਲਤ ਆਦਤਾਂ ਤੋਂ ਬਚਾਉਣਾ ਅਤੇ ਸਮਾਜ ਭਲਾਈ ਲਈ ਆਪਣਾ ਆਪ ਨਿਛਾਵਰ ਕਰਨਾ ਵੀ ਇਕ ਮਹਾਨ ਕਲਾ ਹੈ।
* ਦੂਸਰਿਆਂ ਨੂੰ ਆਪਣਾ ਬਣਾਉਣ ਦੀ ਕਲਾ: ਇਹ ਦੁਨੀਆ ਸਵਾਰਥੀ ਅਤੇ ਆਕੜਖੋਰ ਲੋਕਾਂ ਨਾਲ ਭਰੀ ਹੋਈ ਹੈ। ਹਰ ਕੋਈ ਆਪਣਾ ਉੱਲੂ ਸਿੱਧਾ ਰੱਖਣਾ ਚਾਹੁੰਦਾ ਹੈ। ਇਸੇ ਕਰਕੇ ਹੀ ਰਿਸ਼ਤੇ ਨਾਤੇ ਵੀ ਟੁੱਟ ਰਹੇ ਨੇ। ਪਰ ਕਈ ਵਾਰ ਦੇਖੀਦਾ ਹੈ ਕਿ ਕਈ ਲੋਕ ਬੜੇ ਹੀ ਮਿਲਾਪੜੇ ਸੁਭਾਅ ਦੇ ਹੁੰਦੇ ਹਨ, ਉਹ ਆਪਣੇ ਮਿੱਠੇ ਵਰਤਾਓ ਦੇ ਨਾਲ ਕਿਸੇ ਦੇ ਕੰਮ ਆ ਕੇ ਕਿਸੇ ਦੁਖੀ ਨੂੰ ਸਹਾਰਾ ਦੇ ਕੇ ਆਪਣਾ ਬਣਾ ਲੈਂਦੇ ਹਨ। ਲੋਕਾਂ ਵਿਚ ਅੱਜਕਲ੍ਹ ਇਹ ਕਲਾ ਖਤਮ ਹੁੰਦੀ ਜਾ ਰਹੀ ਹੈ।
* ਸਿੱਖਣ ਦੀ ਕਲਾ: ਮਨੁੱਖ ਪੰਘੂੜੇ ਤੋਂ ਲੈ ਕੇ ਕਬਰ ਤੱਕ ਹਰ ਪਲ ਜੀਵਨ ਦੇ ਅਨੁਭਵ ਸਿਖਦਾ ਰਹਿੰਦਾ ਹੈ। ਜੀਵਨ ਇਕ ਪਾਠਸ਼ਾਲਾ ਹੈ, ਜਿੰਨਾ ਵੀ ਸਿੱਖੋਗੇ, ਉਨਾਂ ਹੀ ਘੱਟ ਹੈ । ਉਹੀ ਮਨੁੱਖ ਸਫ਼ਲ ਹੁੰਦਾ ਹੈ ਜਿਸ ਵਿਚ ਸਿੱਖਣ ਦੀ ਜਿਗਿਆਸਾ ਹੋਵੇ। ਸਿੱਖਿਆ ਪ੍ਰਾਪਤੀ ਨੂੰ ਇਕ ਨਿਰੰਤਰ ਪ੍ਰਕਿਰਿਆ ਬਣਾ ਕੇ ਮਨੁੱਖ ਨੂੰ ਦੂਸਰੇ ਵਿਅਕਤੀਆਂ ਦੇ ਜੀਵਨ, ਗੁਣਾਂ ਅਤੇ ਤਜਰਬਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਜਿਹੜਾ ਮਨੁੱਖ ਆਪਣੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਵਾਚਦਾ ਹੈ, ਘੋਖਦਾ ਹੈ ਅਤੇ ਉਨ੍ਹਾਂ ਤੋਂ ਸਬਕ ਲੈਂਦਾ ਹੈ, ਉਹੀ ਸਫ਼ਲ ਅਤੇ ਸੁਖੀ ਜੀਵਨ ਬਤੀਤ ਕਰਦਾ ਹੈ।
* ਅਗਵਾਈ ਕਰਨਾ: ਵਿਅਕਤੀ ਵਿਚ ਘਰ, ਪਰਿਵਾਰ, ਸਮਾਜ ਅਤੇ ਸੱਤਾ ਜਾਂ ਕਿਸੇ ਵੀ ਸੰਗਠਨ ਦੀ ਅਗਵਾਈ ਕਰਨ ਦੀ ਯੋਗਤਾ ਹੋਣਾ ਵੀ ਇਕ ਕਲਾ ਹੈ। ਮਨੁੱਖ ਦੇ ਇਸ ਧਰਤੀ 'ਤੇ ਸੁਖੀ ਅਤੇ ਸਫ਼ਲ ਜੀਵਨ ਜਿਊਣ ਲਈ ਜ਼ਰੂਰੀ ਹੈ ਕਿ ਉਸ ਦਾ ਇਮਾਨਦਾਰੀ, ਸਹਿਯੋਗੀ ਭਾਵਨਾ, ਚੰਗਾ ਬੁਲਾਰਾ ਹੋਣਾ ਅਤੇ ਸਹੀ ਸਮੇਂ 'ਤੇ ਸਹੀ ਨਿਰਣਾ ਲੈ ਕੇ ਯੋਗ ਅਗਵਾਈ ਕਰਨ ਦੀ ਯੋਗਤਾ ਵਰਗੇ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਇਹ ਗੁਣ ਉਸ ਨੂੰ ਚੰਗਾ ਲੀਡਰ ਬਣਾਉਂਦੇ ਹਨ। ਇਹ ਕਲਾ ਨਿਰੰਤਰ ਅਭਿਆਸ, ਲਗਨ ਅਤੇ ਅਨੁਭਵ ਨਾਲ ਵਿਕਸਿਤ ਕੀਤੀ ਜਾ ਸਕਦੀ ਹੈ।
* ਅੱਗੇ ਵਧਣ ਦੀ ਕਲਾ : ਗਿਆਨ ਇਕ ਅਥਾਹ ਸਮੁੰਦਰ ਹੈ। ਇਸੇ ਤਰ੍ਹਾਂ ਜੀਵਨ ਦੀ ਪ੍ਰਕਿਰਤੀ ਇੰਨੀ ਵਿਸ਼ਾਲ ਹੈ ਕਿ ਅਸੀਂ ਭੇਦ ਨਹੀਂ ਪਾ ਸਕਦੇ। ਇਸੇ ਕਰਕੇ ਅਸੀਂ ਕਈ ਵਾਰ ਥੋੜ੍ਹੀ ਜਿਹੀ ਸਫ਼ਲਤਾ ਨੂੰ ਪੂਰਨ ਸਫ਼ਲਤਾ ਮੰਨ ਕੇ ਰੁਕ ਜਾਂਦੇ ਹਾਂ। ਸਾਡਾ ਜੀਵਨ ਤਾਂ ਇਕ ਨਦੀ ਦੀ ਧਾਰਾ ਹੈ ਜੋ ਪਹਾੜਾਂ, ਮੈਦਾਨਾਂ ਰੁਕਾਵਟਾਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਲੋੜਦਾ ਹੈ। ਮਨੁੱਖ ਅੰਦਰ ਮੰਜ਼ਿਲ ਦੀ ਪ੍ਰਾਪਤੀ ਲਈ ਅੱਗੇ ਵਧਣ ਦੀ ਇੱਛਾ ਹੋਣੀ ਜ਼ਰੂਰੀ ਹੈ। ਹਰ ਪਲ ਕੁੱਝ ਨਵਾਂ ਕਰਨ, ਨਵਾਂ ਸਿੱਖਣ ਅਤੇ ਰਚਨਾਤਮਿਕ ਕੰਮਾਂ ਵਿਚ ਲੱਗੇ ਰਹਿਣ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ।
* ਭੇਦ ਸੰਭਾਲਣ ਦੀ ਕਲਾ: ਸਮਾਜ ਵਿਚ ਅਨੇਕਾਂ ਬੁਰਾਈਆਂ, ਗ਼ਲਤ ਵਿਚਾਰ, ਚੁਗਲਖੋਰੀ ਆਦਿ ਔਗੁਣ ਵਧ ਰਹੇ ਹਨ। ਘਰ ਪਰਿਵਾਰ, ਸਮਾਜ ਦੇ ਰਾਜ਼ ਅਤੇ ਦੂਜਿਆਂ ਦੀ ਬੁਰਾਈ ਨੂੰ ਆਪਣੇ ਮਨ ਦੀਆਂ ਪਰਤਾਂ ਵਿਚ ਲੁਕਾ ਕੇ ਰੱਖਣ ਦੀ ਕਲਾ ਇਕ ਮਹੱਤਵਪੂਰਨ ਗੁਣ ਹੈ। ਵਿਅਕਤੀ ਨੂੰ ਦੂਜਿਆਂ ਦੀ ਬੁਰਾਈ ਸੁਣ ਕੇ ਉਸ ਨੂੰ ਆਪਣੇ ਅੰਦਰ ਹੀ ਦਬਾ ਲੈਣਾ ਚਾਹੀਦਾ ਹੈ। ਦੂਜਿਆਂ ਦਾ ਮਾਣ ਸਤਿਕਾਰ ਕਰਨ ਵਾਲਾ ਵਿਅਕਤੀ ਕਦੇ ਵੀ ਜੀਵਨ ਵਿਚ ਨੀਵਾਂ ਨਹੀ ਡਿਗਦਾ।
* ਫ਼ਰਜ਼ਾਂ ਦੀ ਪਾਲਣਾ : ਦੂਜਿਆਂ ਦਾ ਦੁੱਖ ਸੁੱਖ ਵਿਚ ਸਾਥ ਦੇਣਾ, ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀਆਂ ਸਹੂਲਤਾਂ ਦਾ ਖ਼ਿਆਲ ਰੱਖਣਾ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਅਜਿਹੇ ਗੁਣ ਹਨ, ਜਿਸ ਨਾਲ ਮਨੁੱਖ ਦੀ ਆਤਮਾ ਸ਼ਾਂਤ ਰਹਿੰਦੀ ਹੈ। ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕ ਉਸ ਨੂੰ ਆਪਣਾ ਆਦਰਸ਼ ਮੰਨਦੇ ਹਨ। ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਨੂੰ ਜੀਵਨ ਦਾ ਮਨੋਰਥ ਬਣਾਉਣ ਦੀ ਕਲਾ ਹਰ ਮਨੁੱਖ ਵਿਚ ਹੋਣੀ ਜ਼ਰੂਰੀ ਹੈ।
* ਸ਼ਾਂਤਮਈ, ਤਣਾਅ ਮੁਕਤ ਜ਼ਿੰਦਗੀ ਜਿਊਣ ਦੀ ਕਲਾ : ਜ਼ਿੰਦਗੀ ਵਿਚ ਛੋਟੀਆਂ ਵੱਡੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਦੁੱਖ-ਸੁੱਖ ਜੀਵਨ ਦੇ ਦੋ ਪਹਿਲੂ ਹਨ। ਜੀਵਨ ਦੀਆਂ ਦੁਸ਼ਵਾਰੀਆਂ ਨਾਲ ਨਿਪਟਦਿਆਂ ਤਣਾਅ ਮੁਕਤ ਸ਼ਾਂਤ ਜੀਵਨ ਜਿਊਣਾ ਵੀ ਇਕ ਕਲਾ ਹੈ। ਅੱਜਕਲ੍ਹ ਮਾਨਸਿਕ ਸਮੱਸਿਆਵਾਂ ਵੱਧ ਰਹੀਆਂ ਹਨ। ਲੋਕ ਤਣਾਅ ਭਰਿਆ ਜੀਵਨ ਜੀਅ ਰਹੇ ਹਨ। ਹਰ ਘਰ ਵਿਚ ਤਣਾਅ ਹੈ। ਆਰਥਿਕ ਪੱਖ ਸਾਡੀ ਮਾਨਸਿਕ ਸ਼ਾਂਤੀ ਨੂੰ ਖੋਹ ਰਿਹਾ ਹੈ। ਅਜਿਹੀ ਸਥਿਤੀ ਵਿਚ ਖ਼ੁਦ ਨੂੰ ਤਣਾਅਮੁਕਤ ਰੱਖਣਾ ਵੀ ਇਕ ਕਲਾ ਹੈ। ਹਰ ਮੁਸ਼ਕਿਲ ਨੂੰ ਖਿੜੇ ਮੱਥੇ ਸਹਾਰਦਿਆਂ ਉਸ ਦੇ ਹੱਲ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਆਓ, ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਅਨੁਭਵ, ਨਿਰੰਤਰ ਅਭਿਆਸ ਅਤੇ ਦੂਸਰਿਆਂ ਦੇ ਸਹਿਯੋਗ ਦੇ ਨਾਲ ਇਨ੍ਹਾਂ ਸੋਲਾਂ ਕਲਾਵਾਂ ਨੂੰ ਆਪਣੇ ਜੀਵਨ ਵਿਚ ਢਾਲਣ ਦਾ ਯਤਨ ਕਰੀਏ ਤਾਂ ਜੋ ਇਸ ਕਾਦਰ ਦੀ ਬਖ਼ਸ਼ੀ ਨਿਆਮਤ ਇਸ ਦੁਨੀਆ ਵਿਚ ਸੁੱਖਾਂ ਦਾ ਵਾਸਾ ਹੋਵੇ। (ਸਮਾਪਤ)

-ਫ਼ੋਨ: 9417166386
email:-jagtarsokhi@gmail.comWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX