ਤਾਜਾ ਖ਼ਬਰਾਂ


“ਆਪ੍ਰੇਸ਼ਨ ਗ੍ਰੀਨਜ਼’ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ - ਹਰਸਿਮਰਤ ਕੌਰ ਬਾਦਲ
. . .  28 minutes ago
ਚੰਡੀਗੜ੍ਹ , 6 ਅਗਸਤ {ਅਜੀਤ ਬਿਊਰੋ }- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਫਲਾਂ ਅਤੇ ਸਬਜ਼ੀ ਉਤਪਾਦਕਾਂ ਨੂੰ ਹੁਲਾਰਾ ਦੇਣ ਅਤੇ ਵਿਕਰੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ...
ਸ਼ਰਾਬ ਠੇਕੇਦਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਘੱਗਰ 'ਚ ਮਾਰੀ ਛਾਲ, ਡੁੱਬਣ ਕਾਰਨ ਹੋਈ ਮੌਤ
. . .  about 1 hour ago
ਸੀ.ਬੀ.ਆਈ. ਨੇ ਸੁਸ਼ਾਂਤ ਮਾਮਲੇ 'ਚ 6 ਦੋਸ਼ੀਆਂ ਖਿਲਾਫ ਦਰਜ ਕੀਤਾ ਕੇਸ
. . .  about 1 hour ago
ਅਜਨਾਲਾ, 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ 6 ਦੋਸ਼ੀਆਂ ਤੇ ਹੋਰ ਵਿਅਕਤੀਆਂ ਖਿਲਾਫ...
ਮਾਨਸਾ ਜ਼ਿਲੇ 'ਚ 16 ਹੋਰ ਕੋਰੋਨਾ ਪਾਜ਼ੀਟਿਵ
. . .  about 1 hour ago
ਮਾਨਸਾ, 6 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਜ਼ਿਲੇ 'ਚ ਅੱਜ 16 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁੱਲ ਮਾਮਲੇ 169 ਹੋ ਗਏ ਹਨ, ਜਿਨਾਂ 'ਚ 65 ਸਿਹਤਯਾਬ ਹੋ ਚੁੱਕੇ ਹਨ। ਇਕ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਮਾਨਸਾ ਖ਼ੁਰਦ, ਲੱਲੂਆਣਾ ਰੋਡ...
ਭੱਖਾ ਤਾਰਾ ਸਿੰਘ (ਅਜਨਾਲਾ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  about 1 hour ago
ਅਜਨਾਲਾ 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੀ ਵਾਰਡ ਨੰਬਰ 10 (ਭੱਖਾ ਤਾਰਾ ਸਿੰਘ) ਦੇ ਇੱਕ ਨੌਜਵਾਨ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਨੌਜਵਾਨ ਦੀਪਕ ਨੂੰ ਕੁਝ...
ਸਮਰਾਏ ਵਿਚ ਚਾਰ ਅਤੇ ਜੰਡਿਆਲਾ ਵਿਚ ਇਕ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜੰਡਿਆਲਾ ਮੰਜਕੀ, 6 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਵਿੱਚ ਅੱਜ ਤਿੰਨ ਔਰਤਾਂ ਮੋਨਿਕਾ ਰਾਣੀ ,ਪੂਨਮ ਰਾਣੀ,ਪਰਮਿੰਦਰ ਅਤੇ ਇੱਕ ਬੱਚੀ ਨਵਦਿਸ਼ਾ ਸਮੇਤ ਚਾਰ ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ!ਮੁੱਢਲਾ ਸਿਹਤ ਕੇਂਦਰ ਜੰਡਿਆਲਾ...
ਰਾਜਪੁਰਾ 'ਚ 22 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  about 1 hour ago
ਰਾਜਪੁਰਾ, 6 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਸ਼ਹਿਰ ਵਿਚ ਅੱਜ 22 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ । ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ...
179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ
. . .  about 1 hour ago
ਮੋਹਾਲੀ/ਚੰਡੀਗੜ੍ਹ , 6 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 179...
ਪਠਾਨਕੋਟ 'ਚ ਕੋਰੋਨਾ ਦੇ ਆਏ 22 ਮਾਮਲੇ
. . .  about 1 hour ago
ਪਠਾਨਕੋਟ, 6 ਅਗਸਤ (ਚੌਹਾਨ) - ਅੱਜ ਪਠਾਨਕੋਟ ਅੰਦਰ ਵੱਖ ਵੱਖ ਥਾਵਾਂ ਤੋਂ 22 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੀ ਡਿਸਚਾਰਜ ਪਾਲਿਸੀ ਮੁਤਾਬਿਕ ਅੱਜ ਕੋਵਿਡ19 ਹਸਪਤਾਲ ਤੋਂ 8 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ...
ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  about 2 hours ago
ਠੱਠੀ ਭਾਈ, 6 ਅਗਸਤ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਬਲਾਕ ਬਾਘਾ ਪੁਰਾਣਾ ਅਧੀਨ ਪੈਂਦੇ ਇੱਥੋਂ ਨੇੜਲੇ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਦੇ ਇਕ ਗਰੀਬ ਕਿਸਾਨ ਦੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਵਾਲੇ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ 21 ਕੁ ਸਾਲਾ ਨੌਜਵਾਨ...
ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਜੰਡਿਆਲਾ ਗੁਰੂ ਵਿਖੇ ਰੈਨ ਗੰਨ ਸਿਸਟਮ ਦਾ ਟਰਾਇਲ ਲਾਇਆ ਗਿਆ
. . .  about 2 hours ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੂਮੀ ਰੱਖਿਆ ਵਿਭਾਗ ਪੰਜਾਬ ਵੱਲੋਂ ਸ. ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸ਼੍ਰੀ ਧਰਮਿੰਦਰ ਸ਼ਰਮਾ ਮੁੱਖ ਭੂਮੀ ਪਾਲ ਪੰਜਾਬ ਦੇ ਦਿਸ਼ਾ...
ਕੈਪਟਨ ਭਲਕੇ ਸ਼ਰਾਬ ਕਾਂਡ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
. . .  about 2 hours ago
ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਰਨਤਾਰਨ 'ਚ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਡੀ...
ਨਵਾਂਸ਼ਹਿਰ ਜ਼ਿਲ੍ਹੇ 'ਚ 11 ਦੀ ਹੋਰ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਅੱਜ ਦੀ ਗਿਣਤੀ ਹੋਈ 15
. . .  about 2 hours ago
ਨਵਾਂਸ਼ਹਿਰ, 6 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ 'ਚ ਕੁਝ ਸਮਾਂ ਪਹਿਲਾਂ ਆਈ ਚਾਰ ਦੀ ਕੋਰੋਨਾ ਰਿਪੋਰਟ ਤੋਂ ਬਾਅਦ 11 ਲੋਕਾਂ ਦੀ ਰਿਪੋਰਟ ਹੋਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਚ 10 ਵਿਅਕਤੀ...
ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ
. . .  about 2 hours ago
ਚੰਡੀਗੜ੍ਹ, 6 ਅਗਸਤ (ਤਰਨਜੀਤ ਸਿੰਘ ਕਿੰਨੜਾ) - ਪੰਜਾਬ 'ਚ 4 ਆਈ.ਏ.ਐਸ. ਤੇ 5 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ...
ਹਰਸਿਮਰਤ ਬਾਦਲ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ 'ਅਪਰੇਸ਼ਨ ਗ੍ਰੀਨਜ਼' ਨੂੰ ਕਿਸਾਨਾਂ 'ਤੱਕ ਪਹੁੰਚਾਉਣ ਲਈ ਮੁੱਖ ਮੰਤਰੀਆਂ ਨੂੰ ਲਿਖਿਆ ਪੱਤਰ
. . .  about 2 hours ago
ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਭਾਰਤ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਨ•ਾਂ ਨੂੰ ਭਾਰਤ ਸਰਕਾਰ ਦੀ ਨਵੀਂ ਪਹਿਲਕਦਮੀ 'ਆਪਰੇਸ਼ਨ ਗ੍ਰੀਨਜ਼' ਬਾਰੇ ਕਿਸਾਨਾਂ ਵਿੱਚ ਜਾਗਰੂਕਤਾ ਲਿਆਉਣ ਦੀ ਮੁਹਿੰਮ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਆਤਮ...
ਲੁਧਿਆਣਾ 'ਚ 226 ਨਵੇਂ ਮਾਮਲੇ ਆਏ ਸਾਹਮਣੇ, 11 ਮਰੀਜ਼ਾਂ ਦੀ ਹੋਈ ਮੌਤ
. . .  about 2 hours ago
ਲੁਧਿਆਣਾ, 6 ਅਗਸਤ (ਸਲੇਮਪੁਰੀ) - ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 11 ਮਰੀਜ਼ਾਂ ਦੀ ਮੌਤ ਹੋਈ ਹੈ, ਜਿਸ ਵਿਚ 9 ਮ੍ਰਿਤਕ ਮਰੀਜ ਲੁਧਿਆਣਾ ਨਾਲ ਜਦਕਿ...
ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ ਵੱਖ ਹਲਕਿਆਂ ਵਿੱਚ ਆਵਾਜ਼ ਉਠਾਏਗੀ
. . .  about 2 hours ago
ਸੁਲਤਾਨਪੁਰ ਲੋਧੀ 6 ਅਗਸਤ (ਥਿੰਦ,ਲਾਡੀ, ਹੈਪੀ) ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅੱਜ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ, ਪੈਂਨਸ਼ਨਾਂ, ਸ਼ਗਨ ਸਕੀਮ ਅਤੇ ਰਾਸ਼ਨ ਦੀ ਕੀਤੀ ਜਾ ਰਹੀ ਕਾਣੀ ਵੰਡ ਵਿਰੁੱਧ 11ਅਗਸਤ ਤੋਂ ਵੱਖ...
ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਕੋਟਕਪੂਰਾ, 6 ਅਗਸਤ (ਮੋਹਰ ਸਿੰਘ ਗਿੱਲ)-ਪੱਕੇ ਰੁਜ਼ਗਾਰ ਦੇ ਲਈ ਫ਼ਿਲਪਾਈਨ (ਮਨੀਲਾ) 'ਚ ਪਿਛਲੇ 12-13 ਸਾਲਾਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਮਾਨ ਵਾਸੀ ਪਿੰਡ ਫ਼ਿੱਡੇ ਕਲਾਂ (ਫ਼ਰੀਦਕੋਟ) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਸਵੇਰ ਸਮੇਂ...
ਕੇਂਦਰ ਵਲੋਂ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨਿਰਮਾਣ ਤੋਂ ਕੋਰੀ ਨਾਂਹ
. . .  about 2 hours ago
ਫ਼ਾਜ਼ਿਲਕਾ ਜ਼ਿਲ੍ਹੇ 'ਚ 7 ਸਾਲਾਂ ਬੱਚੀ ਸਣੇ 7 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 2 hours ago
ਫ਼ਾਜ਼ਿਲਕਾ , 6 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 7 ਹੋਰ ਕੋਰੋਨਾ ਮਾਮਲਿਆਂ ਪੁਸ਼ਟੀ ਹੋਈ ਹੈ, ਜਿਸ ਵਿਚ ਫ਼ਾਜ਼ਿਲਕਾ 'ਚ 3 ਕੇਸ, ਅਬੋਹਰ 'ਚ 3 ਕੇਸ ਅਤੇ ਜਲਾਲਾਬਾਦ 'ਚ 1 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ, ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਚ 7 ਸਾਲਾਂ ਬੱਚੀ, 60...
ਆਰ.ਸੀ.ਐਫ. ਵਲੋਂ ਘੱਟ ਭਾਰ ਵਾਲੇ ਐਲ.ਐਚ.ਬੀ. ਰੇਲ ਡੱਬੇ ਬਣਾਉਣ ਲਈ ਡਿਜ਼ਾਈਨ ਤਿਆਰ
. . .  about 2 hours ago
ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਘੱਟ ਭਾਰ ਵਾਲੇ ਐਲ.ਐਚ.ਵੀ. ਡੱਬਿਆਂ ਦੇ ਨਿਰਮਾਣ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਗਲੇ ਡੇਢ ਮਹੀਨੇ ਵਿਚ ਘੱਟ ਭਾਰ ਵਾਲੇ ਇਸ ਰੇਲ ਡੱਬੇ ਦਾ ਪ੍ਰੋਟੋਟਾਈਪ ਤਿਆਰ ਕਰਕੇ ਭਾਰਤੀ ਰੇਲਵੇ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਤੇਸ਼...
ਬਾਜਵਾ ਤੇ ਦੂਲੋ ਨੂੰ ਤੁਰੰਤ ਕਾਂਗਰਸ ਵਿਚੋਂ ਕੱਢਿਆ ਜਾਵੇ - ਪੰਜਾਬ ਕੈਬਨਿਟ
. . .  about 2 hours ago
ਚੰਡੀਗੜ੍ਹ, 6 ਅਗਸਤ - ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਲੋਂ ਤੁਰੰਤ ਪ੍ਰਭਾਵ ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਅਨੁਸ਼ਾਸਨਹੀਣਤਾ ਦੇ ਚੱਲਦਿਆਂ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਟੀਵੀ ਤੇ ਫਿਲਮ ਅਦਾਕਾਰਾ ਨੇ ਕੀਤੀ ਖੁਦਕੁਸ਼ੀ
. . .  about 3 hours ago
ਮੁੰਬਈ, 6 ਅਗਸਤ - ਟੈਲੀਵਿਜ਼ਨ ਅਦਾਕਾਰਾ ਅਨੂਪਮਾ ਪਾਠਕ ਨੇ ਦੋ ਅਗਸਤ ਨੂੰ ਆਪਣੀ ਰਿਹਾਇਸ਼ ਵਿਖੇ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਆਰਥਿਕ ਸੰਕਟ ਦੱਸਿਆ ਜਾ ਰਿਹਾ ਹੈ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਫੇਸਬੁੱਕ 'ਤੇ 10 ਮਿੰਟ...
ਪੱਤਰਕਾਰ ਸਮੇਤ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ
. . .  about 2 hours ago
ਜਿਲ੍ਹਾਂ ਪ੍ਰਧਾਨ ਐਸ. ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ ਕੀਤੇ ਰੋਸ ਪ੍ਰਦਰਸ਼ਨ
. . .  about 3 hours ago
ਬਟਾਲਾ, 6 ਅਗਸਤ (ਕਾਹਲੋਂ) - ਜਿਲ੍ਹਾਂ ਪ੍ਰਧਾਨ ਐਸ. ਸੀ. ਵਿੰਗ ਲਖਵਿੰਦਰ ਸਿੰਘ ਘੁੰਮਣ ਨੇ ਵੱਖ-ਵੱਖ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਸ. ਗੁਲਜ਼ਾਰ ਸਿੰਘ ਰਾਣੀਕੇ ਅਤੇ ਜਿਲ੍ਹਾਂ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਦਿਸ਼ਾ...
ਹੋਰ ਖ਼ਬਰਾਂ..

ਦਿਲਚਸਪੀਆਂ

ਆਪਣਾ ਪਿੰਡ

ਬਾਰਾਂ ਸਾਲਾਂ ਬਾਅਦ ਅਫ਼ਰੀਕਾ ਤੋਂ ਪਰਤਿਆ। ਆਪਣੇ ਦੇਸ਼ ਦੀ ਧਰਤੀ 'ਤੇ ਮੱਥਾ ਟੇਕਿਆ। ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ। ਇਥੋਂ ਦੀ ਹਵਾ ਸੁਗੰਧਤ, ਬਾਹਰ ਡਾਲਰ ਜ਼ਰੂਰ ਕਮਾਏ ਪਰ ਜੋ ਸ਼ਾਂਤੀ ਆਪਣੇ ਪਿੰਡ ਆ ਕੇ ਮਿਲਦੀ ਹੈ, ਕਿਤੇ ਨਹੀਂ ਮਿਲਦੀ। ਪੈਂਦੀ ਸੱਟੇ ਪਿੰਡ ਪਹੁੰਚ ਗਏ ਜਿਥੇ ਛੱਪੜਾਂ ਵਿਚ ਕੱਟੇ ਦੀ ਪੂਛ ਫੜ ਕੇ ਤੈਰਨਾ ਸਿੱਖਿਆ, ਮੱਝਾਂ ਚਾਰੀਆਂ, ਪਿੰਡ ਵਾਲੀ ਪੱਕੀ ਸੜਕ, ਚਾਰ-ਚੁਫੇਰੇ ਹਰਿਆਵਲ ਦੇਖ ਕੇ ਤਬੀਅਤ ਪ੍ਰਸੰਨ ਹੋ ਗਈ। ਸਕੂਲ ਜਾਂਦੇ ਬੱਚੇ ਵਰਦੀਆਂ ਵਿਚ ਦੇਖ ਕੇ ਅਨੰਦ ਆ ਗਿਆ। ਉਹ ਵੀ ਜ਼ਮਾਨਾ ਸੀ ਜਦੋਂ ਆਪਣੇ ਬੋਰੇ ਵਿਚ ਕਾਇਦਾ ਪਾ ਕੇ ਸਕੂਲ ਜਾ ਕੇ ਉਸੇ ਬੋਰੇ ਉਤੇ ਬੈਠ ਕੇ ਜ਼ਮੀਨ ਸਾਫ਼ ਕਰਕੇ ਉਂਗਲੀ ਨਾਲ ਲਿਖਣਾ ਸਿੱਖਿਆ। ਸ਼ਾਮ ਨੂੰ ਖੁੰਡ ਚਰਚਾ ਹੋਈ। ਸਰਪੰਚ ਨੂੰ ਮਿਲੇ। ਮੇਰਾ ਇਕੋ ਸਵਾਲ ਸੀ, 'ਸਭ ਲੋਕ ਖੁਸ਼ ਹਨ, ਚਾਰ ਚੁਫੇਰੇ ਹਰਿਆਵਲ ਹੈ, ਇਹ ਚਮਤਕਾਰ ਕਿੱਦਾਂ ਹੋਇਆ?' ਉਹ ਬੋਲਿਆ।
'ਬਾਈ ਜੀ ਆਪਣੇ ਪਿੰਡ ਦੇ ਮੁੰਡੇ ਵਧੀਆ ਨੌਕਰੀਆਂ 'ਤੇ ਲੱਗੇ ਹੋਏ ਹਨ। ਉਨ੍ਹਾਂ ਨੇ ਰਲ ਕੇ ਤਿੰਨ-ਤਿੰਨ ਮਹੀਨਿਆਂ ਦੀ ਤਨਖਾਹ ਇਕੱਠੀ ਕੀਤੀ, ਪੈਸੇ ਜਮ੍ਹਾ ਹੋਣ 'ਤੇ ਪੰਜਾਬ ਸਰਕਾਰ ਨੇ ਇਕ ਸਮਾਜਿਕ ਪਰੋਉਪਕਾਰ ਸੰਸਥਾ ਸਥਾਪਤ ਕੀਤੀ ਹੈ। ਇਸ ਸੰਸਥਾ ਦਾ ਕੰਮ ਹੈ ਪੈਸੇ ਮਿਲਣ 'ਤੇ ਪੰਜਾਬ ਸਰਕਾਰ ਵਲੋਂ ਸਬਸਿਡੀ ਨਾਲ ਪਿੰਡ ਦਾ ਨਕਸ਼ਾ ਬਣਾ ਕੇ, ਮੀਂਹ ਪਾਣੀ ਦੀ ਸਹੀ ਨਿਕਾਸੀ ਕਰਨੀ, ਸੀਵਰ ਸਿਸਟਮ ਪਾਉਣਾ ਤੇ ਗੰਦੇ ਪਾਣੀ ਨੂੰ ਪਲਾਂਟ ਰਾਹੀਂ ਸਾਫ਼ ਕਰ ਕੇ ਨੇੜੇ ਕਿਸਾਨਾਂ ਨੂੰ ਕਾਸ਼ਤ ਵਾਸਤੇ ਦੇਣਾ, ਛੱਪੜਾਂ ਨੂੰ ਸਾਫ਼ ਕਰਕੇ ਉਥੇ ਮੱਛੀਆਂ ਪਾਲਣਾ। ਇਨ੍ਹਾਂ ਦੀ ਸਿੱਖਿਆ ਅਨੁਸਾਰ ਹਰ ਘਰ ਵਿਚ ਨਿੰਬੂ, ਪਪੀਤਾ, ਜਾਮਨ, ਅੰਬ ਦੇ ਬੂਟੇ ਲਾ 'ਤੇ। ਜਿਥੇ ਹੋ ਸਕਦਾ ਹੈ ਸੁਆਣੀਆਂ ਨੂੰ ਘਰ ਸਬਜ਼ੀਆਂ ਜਿਵੇਂ ਕੱਦੂ, ਕਰੇਲਾ, ਤੋਰੀਆਂ ਦੀਆਂ ਵੇਲਾਂ ਤੇ ਭਿੰਡੀ, ਪਿਆਜ਼, ਲਸਣ ਆਦਿ ਦੇ ਬੀਜ, ਪਨੀਰੀ ਦੇ ਕੇ ਕੰਮ ਸ਼ੁਰੂ ਕਰਵਾ ਦਿੱਤਾ। ਵਿਹਲੇ ਬੈਠੇ ਮੁੰਡਿਆਂ ਨੂੰ ਖੇਤਾਂ ਵਿਚ ਇਕ ਪਾਸੇ ਸਬਜ਼ੀਆਂ, ਫਲ ਲਾਉਣ ਵਾਸਤੇ ਸਿੱਖਿਆ ਦਿੱਤੀ। ਇਨ੍ਹਾਂ ਨੂੰ ਚੰਗੀ ਕਿਸਮ ਦੀਆਂ ਸਬਜ਼ੀਆਂ, ਫਲਾਂ ਦੇ ਬੀਜ, ਪਨੀਰੀਆਂ ਵਕਤ ਸਿਰ ਦਿੱਤੀਆਂ ਗਈਆਂ। ਸਬਜ਼ੀਆਂ/ਫਲ਼ ਹੋਣ 'ਤੇ ਨੇੜੇ ਸ਼ਹਿਰਾਂ ਵਿਚ ਵੇਚਣ ਦਾ ਇੰਤਜ਼ਾਮ ਕਰਤਾ। ਨਤੀਜਾ ਤੁਹਾਡੇ ਸਾਹਮਣੇ ਹੈ। ਕੋਈ ਵਿਹਲਾ ਨਹੀਂ ਬੈਠਦਾ। ਬੱਚੇ ਫਲ, ਸਬਜ਼ੀਆਂਦਾ ਕੰਮ ਖੁਸ਼ੀ-ਖੁਸ਼ੀ ਪੜ੍ਹਾਈ ਤੋਂ ਵਾਧੂ ਵਕਤ ਵਿਚ ਕਰਕੇ ਮੰਮੀ-ਪਾਪਾ ਦੀ ਆਮਦਨ ਵਿਚ ਵਾਧਾ ਕਰਦੇ ਹਨ। ਤਾਜ਼ੀਆਂ ਸਬਜ਼ੀਆਂ, ਫਲ ਖਾ ਕੇ ਇਨ੍ਹਾਂ ਦੀ ਸਿਹਤ ਵੀ ਵਧੀਆ ਬਣ ਗਈ।
ਸਰਕਾਰੀ ਮਹਿਕਮੇ ਨੂੰ ਬੋਲ ਕੇ ਹੱਥ ਪੇਸ਼ਾ ਵਿਦਿਆ ਦਾ ਸਕੂਲ ਖੋਲ੍ਹਿਆ ਗਿਆ। ਬੱਚੇ ਹੁਣ ਕੰਪਿਊਟਰ, ਬਿਜਲੀ, ਪਲੰਬਰ ਮੱਛੀਆਂ ਪਾਲਣ, ਮੁਰਗੀਆਂ ਪਾਲਣਾ ਆਦਿ ਦੇ ਕੰਮਾਂ ਵਿਚ ਮਾਹਿਰ ਹਨ। ਇਥੋਂ ਦੀਆਂ ਕੁੜੀਆਂ ਦੇ ਹੱਥੀਂ ਕੱਢੇ ਹੋਏ ਫੁਲਕਾਰੀਆਂ ਤੇ ਬਾਗ਼ ਬਾਹਰਲੇ ਦਸ਼ਾਂ ਵਿਚ 300 ਡਾਲਰ ਤੱਕ ਵਿਕਦੇ ਹਨ। ਭਲਾ ਹੋਵੇ ਇਨ੍ਹਾਂ ਮੁੰਡਿਆਂ ਦਾ, ਆਪਣਾ ਪਿੰਡ ਨਹੀਂ ਭੁੱਲੇ। ਸਾਰਾ ਪਿੰਡ ਇਨ੍ਹਾਂ ਨੂੰ ਦਿਨ-ਰਾਤ ਅਸੀਸਾਂ ਦਿੰਦਾ ਹੈ। ਬਾਈ ਜੀ, ਜੇ ਤੁਸੀਂ ਪਿੰਡ ਵਾਸਤੇ ਸਾਂਝਾ ਕੰਮ ਕਰਨਾ ਚਾਹੁੰਦੇ ਹੋ ਤਾਂ ਪਿੰਡ ਵਿਚ ਸੋਲਰ ਸਿਸਟਮ ਲਾ ਦਿਓ। ਪੰਜਾਬ ਸਰਕਾਰ ਵਲੋਂ ਇਸ ਵਾਸਤੇ ਸਬਸਿਡੀ ਵੀ ਹੈ। ਇਹ ਇਕ ਵਕਤ ਦਾ ਪੈਸਾ ਲੱਗਿਆ ਤੁਹਾਨੂੰ ਸਦੀਆਂ ਤੱਕ ਗਰਾਈਂ ਅਸੀਸਾਂ ਦੇਣਗੇ।'
ਇਕ ਹੋਰ ਮਹਾਂਪੁਰਸ਼ ਨਾਲ ਗੱਲਬਾਤ ਹੋਈ, ਜਿਸ ਨੇ ਕਿਹਾ, ਪਿੰਡ ਨੂੰ ਚਮਕਾਉਣ ਨਾਲ ਜਿਥੇ ਗਰੀਬ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਊ, ਨਾਲ-ਨਾਲ ਉਨ੍ਹਾਂ ਦੀਆਂ ਖ਼ੁਦਕੁਸ਼ੀਆਂ ਦੀ ਭੈੜੀ ਲਹਿਰ ਨੂੰ ਠੱਲ੍ਹ ਪਊ, ਬਾਬੇ ਦੀ ਅਪਾਰ ਕਿਰਪਾ ਸਦਕਾ, ਆਪਾਂ ਪੜ੍ਹੇ-ਲਿਖੇ ਵਧੀਆ ਨੌਕਰੀਆਂ 'ਤੇ ਲੱਗੇ ਹੋਏ ਬਹੁਤ ਖੁਸ਼ ਕਿਸਮਤ ਹਾਂ, ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣ ਦੇ ਨਾਤੇ ਆਪਾਂ ਨੂੰ ਆਪਣੇ ਪਿੰਡ ਦੇ ਸੁਧਾਰ ਹਿਤ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
'ਪੰਛੀ ਪੀਏ ਜਲ ਨਾ ਘਟੇ, ਘਟੇ ਨਾ ਸਰਤਿਾ ਨੀਰ।
ਦਾਨ ਦੀਏ ਧਨ ਨਾ ਘਟੇ ਕਹਿ ਗਏ ਭਗਤ ਕਬੀਰ।
ਗੁਰਦੁਆਰੇ ਵਿਚ ਭਾਈ ਜੀ ਅਰਦਾਸ ਕਰਨ ਉਪੰਰਤ ਮੁੱਖ ਵਾਕ ਉੱਚੀ-ਉੱਚੀ ਬੋਲ ਰਿਹਾ ਸੀ।


-595, ਫੇਜ਼ 3-ਏ, ਮੁਹਾਲੀ।
ਮੋਬਾਈਲ : 98037-44401.


ਖ਼ਬਰ ਸ਼ੇਅਰ ਕਰੋ

ਸਮਾਈਲ ਸਫ਼ਰ... ਫਰੈਗਰੈਂਸ ਹਮਸਫ਼ਰ

ਜ਼ਿੰਦਗੀ ਦਾ ਸਫ਼ਰ ਤਾਂ ਸਮਾਈਲ ਸਫਰ ਹੈ। ਫਰੈਗਰੈਂਸ ਹਮਸਫ਼ਰ ਤਾਂ ਇਸ ਸਫ਼ਰ ਦਾ ਹਰ ਪਲ, ਪਲ ਯਾਦਗਾਰੀ ਬਣਾ ਦਿੰਦਾ ਹੈ। ਵਿਆਹ ਸਮੇਂ ਪੰਡਤ ਜੀ ਸੰਸਕ੍ਰਿਤ ਦਾ ਇਕ ਮੰਤਰ ਪੜ੍ਹਦੇ ਹਨ ਜਿਸ ਦਾ ਅਰਥ ਹੈ 'ਜਿਵੇਂ ਦੋ ਖੂਹਾਂ ਦਾ ਪਾਣੀ ਇਕ ਕਰ ਦਿੱਤਾ ਜਾਵੇ, ਤਿਵੇਂ ਹੀ ਤੁਸੀਂ ਦੋਵੇਂ ਇਕ ਹੋ ਗਏ ਹੋ।' ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ ਮੀਆਂ-ਬੀਵੀ ਦੀ ਜ਼ਿੰਦਗੀ 'ਚ ਅਨੇਕਾਂ ਉਤਰਾਅ-ਚੜ੍ਹਾਅ ਆਉਂਦੇ ਹਨ। ਸਮੇਂ ਅਨੁਸਾਰ ਘਰ ਦਾ ਰੂਪ ਰੰਗ ਬਦਲਦਾ ਹੈ ਅਤੇ ਰਿਸ਼ਤਿਆਂ ਦਾ ਵੀ। ਸਮਾਂ ਕਦੇ ਛੱਪਰ ਪਾੜ ਕੇ ਦਿੰਦਾ ਹੈ ਅਤੇ ਕਦੇ ਬਿਮਾਰੀ, ਮੁਕੱਦਮੇ, ਘਾਟੇ ਸਾਰੀ ਕਮਾਈ ਰੋੜ੍ਹ ਦਿੰਦੇ ਹਨ। ਦੁੱਖ-ਸੁੱਖ ਦੇ ਇਸ ਸਫ਼ਰ ਵਿਚ ਵਿਆਹ ਦੀ ਪਹਿਲੀ, ਦੂਜੀ, ਤੀਜੀ, ਚੌਥੀ ਵਰ੍ਹੇਗੰਢ ਆਉਂਦੀ ਹੈ। ਸੁਭਾਗੀਆਂ ਨੇ ਉਹ ਜੋੜੀਆਂ ਜਿਹੜੀਆਂ ਸਿਲਵਰ ਜੁਬਲੀ ਮਨਾਉਂਦੀਆਂ ਹਨ। ਉਨ੍ਹਾਂ ਦਾ ਤਾਂ ਕਹਿਣਾ ਹੀ ਕੀ, ਜਿਨ੍ਹਾਂ ਨੂੰ ਗੋਲਡਨ ਜੁਬਲੀ' ਮਨਾਉਣ ਦਾ ਮੌਕਾ ਮਿਲਿਆ। ਹਿੰਦੁਸਤਾਨੀ ਜੋੜੀਆਂ ਖੁਸ਼ਕਿਸਮਤ ਹਨ ਕਿਉਂਕਿ ਉਹ ਅਕਸਰ ਸੱਤ ਜਨਮ ਦੇ ਸਾਥ ਦਾ ਵਾਅਦਾ ਕਰਦੀਆਂ ਹਨ। 14000 ਕਿਲੋਮੀਟਰ ਦੂਰ ਹੈ ਫਲਾਂ ਤੇ ਫੁੱਲਾਂ ਦਾ ਦੇਸ਼ ਕੈਨੇਡਾ। ਫਲਾਂ ਤੇ ਫੁੱਲਾਂ ਦਾ ਦੇਸ਼। ਕੈਨੇਡਾ 'ਚ ਤਿੰਨ ਡਬਲਯੂ ਬੜੇ ਹੀ ਬੇਵਫ਼ਾ ਹਨ। ਪਤਾ ਨਹੀਂ ਕਦੋਂ ਰੰਗ ਦਿਖਾ ਦੇਣ 'ਵਰਕ', 'ਵਾਈਫ' ਅਤੇ 'ਵੈਦਰ' ਭਾਵੇਂ ਹਿੰਦੁਸਤਾਨ 'ਚ ਵੀ ਇਸ ਪਵਿੱਤਰ ਰਿਸ਼ਤੇ ਨੂੰ ਨਵੀਂ ਤੇ ਤੇਜ਼ ਰਫ਼ਤਾਰ ਜੀਵਨਸ਼ੈਲੀ ਨੇ 'ਈਗੋ', 'ਲਾਲਚ', 'ਬੁਲਿਟ ਪਰੂਫ਼ ਬਰੇਨ' ਦਾ ਘੁਣ ਲਗਾ ਦਿੱਤਾ ਹੈ। ਪਰ ਅਜੇ ਵੀ ਪਿਆਰ, ਸਿਆਣਪ, ਅਡਜਸਟਮੈਂਟ ਦੀ ਸਰਦਾਰੀ ਹੈ। ਜ਼ਿੰਦਗੀ ਲਈ ਆਕਸੀਜਨ ਜ਼ਰੂਰੀ ਹੈ ਅਤੇ ਸਾਥੀ ਵੀ।


-ਭਾਖੜਾ ਡੈਮ ਰੋਡ, ਨੰਗਲ-140120.
ਮੋਬਾਈਲ : 98156-24927

ਯਾਦਾਂ ਦੇ ਝਰੋਖੇ 'ਚੋਂ

ਮਾਂ ਦਾ ਕਰਜ਼

ਉਮਰ ਦਾ ਤਕਾਜ਼ਾ ਹੀ ਸੀ ਕਿ ਮਾਂ ਦਿਨ-ਬ-ਦਿਨ ਨਿਢਾਲ ਹੋਈ ਜਾ ਰਹੀ ਸੀ। ਇਸ ਵਰਤਾਰੇ ਦੇ ਚਲਦਿਆਂ ਮੈਨੂੰ ਮਾਂ ਦੇ ਸਦਾ ਲਈ ਵਿੱਛੜ ਜਾਣ ਦਾ ਤੌਖਲਾ ਲੱਗਾ ਰਹਿੰਦਾ ਸੀ। ਕੁਦਰਤ ਦੇ ਅਟੱਲ ਨਿਯਮ ਨੂੰ ਸਮਝਦਿਆਂ ਮੈਂ ਮਾਂ ਦੀ ਸੇਵਾ ਸੰਭਾਲ ਕਰਨ ਵਿਚੋਂ ਹੀ ਇਕ ਮਾਨਸਿਕ ਤਸੱਲੀ ਭਾਲਦਾ ਸੀ।
ਬਿਰਧ ਹੋ ਚੁੱਕੇ ਕਿਸੇ ਵੀ ਇਨਸਾਨ ਦਾ ਮਨ ਬਾਲਪੁਣੇ ਦੀ ਅਵਸਥਾ ਵਰਗਾ ਹੀ ਹੋ ਜਾਂਦਾ ਹੈ, ਮੈਂ ਕਈ ਵੇਰਾਂ ਸੁਣ ਚੁੱਕਿਆ ਸੀ।
ਮੇਰਾ ਬਚਪਨ ਮੇਰੇ ਜ਼ਿਹਨ ਵਿਚ ਘੁੰਮਣ ਲੱਗਾ, ਜਦੋਂ ਮਾਂ ਦੇ ਹੱਥਾਂ ਦੀ ਛੋਹ ਮੈਨੂੰ ਕਿੰਨਾ ਹੀ ਸਕੂਨ ਦਿੰਦੀ ਸੀ। ਮਾਂ ਦੀ ਗੋਦ ਤਾਂ ਮੇਰੇ ਲਈ ਜੰਨਤ ਦਾ ਝੂਟਾ ਹੁੰਦੀ ਸੀ, ਕਦੋਂ ਗੂੜ੍ਹੀ ਨੀਂਦ ਵਿਚ ਚਲਾ ਜਾਂਦਾ, ਮੈਨੂੰ ਪਤਾ ਵੀ ਨਾ ਲਗਦਾ ਸੀ।
ਮੈਂ ਹੁਣ ਸਮਾਂ ਕੱਢ ਕੇ ਹਰ ਰੋਜ਼ ਮਾਂ ਦੇ ਬਿਰਧ ਸਰੀਰ ਨੂੰ ਪੋਲਾ-ਪੋਲਾ ਦਬਾਉਣਾ। ਮਾਂ ਨਾਲ ਅਤੀਤ ਦੀਆਂ ਗੱਲਾਂ ਕਰਨੀਆਂ, ਜਦੋਂ ਉਹਨੇ ਮੇਰੀ ਪੜ੍ਹਾਈ ਦਾ ਫਿਕਰ ਕਰਦਿਆਂ, ਕਿੰਨੀਆਂ ਹੀ ਅਰਦਾਸਾਂ ਕੀਤੀਆਂ ਸਨ। ਇਉਂ ਮਾਂ ਥੋੜ੍ਹੇ ਸਮੇਂ ਵਿਚ ਹੀ ਹਲਕੀ-ਫੁਲਕੀ ਤੇ ਨਰੋਈ ਮਹਿਸੂਸ ਕਰਨ ਲਗਦੀ ਸੀ। ਮੈਨੂੰ ਮਾਂ ਦੇ ਸਕੂਨ ਦੀ ਇਹ ਅਸਲੀ ਦਵਾ ਲੱਭ ਗਈ ਸੀ।
ਅੱਜ ਤਿਰਕਾਲਾਂ ਵੇਲੇ ਮਾਂ ਦਾ ਸਾਹ ਕੁਝ ਕਾਹਲਾ ਜਿਹਾ ਪੈ ਗਿਆ ਜਾਪਦਾ ਸੀ। ਤਕਲੀਫ਼ ਪੁੱਛਣ 'ਤੇ ਨਾਂਹ ਵਿਚ ਸਿਰ ਹਿਲਾ ਦਿੱਤਾ ਸੀ। ਉਸ ਦਿਨ ਵੱਡੀ ਭੈਣ ਆਈ ਹੋਈ ਸੀ। ਅਸੀਂ ਤਿੰਨੋਂ ਜੀਅ ਕੁਦਰਤ ਦੇ ਇਸ ਬਦਲਦੇ ਰੁਖ਼ ਨੂੰ ਸਮਝਦੇ ਹੋਏ ਮਾਂ ਦੇ ਕਮਰੇ ਵਿਚ ਹੀ ਮੰਜੇ ਡਾਹ ਲਏ ਸਨ।
ਰਾਤ ਭਰ ਅਸੀਂ ਮਾਂ ਦੇ ਕਮਜ਼ੋਰ ਹੋ ਚੁੱਕੇ ਸਰੀਰ ਨੂੰ ਵਾਰੋ-ਵਾਰੀ ਘੁੱਟ ਰਹੇ ਸੀ। ਸਵੇਰ ਅੰਮ੍ਰਿਤ ਵੇਲੇ ਮੈਨੂੰ ਨੀਂਦ ਧੱਕਾ ਕਰ ਰਹੀ ਸੀ। ਮਾਂ ਭੈਣ ਦੀ ਗੋਦ ਵਿਚ ਸ਼ਾਂਤ ਚਿੱਤ ਪਈ ਸੀ। ਉਦੋਂ ਹੀ ਮੈਨੂੰ ਭੈਣ ਨੇ ਮਲੂਕੜੇ ਜਿਹੇ ਹੱਥ ਲਾ ਧੀਮੀ ਆਵਾਜ਼ 'ਚ ਆਖਿਆ ਸੀ, 'ਦੇਖ ਵੀਰ ਮਾਂ ਆਰਾਮ ਨਾਲ ਸੌਂ ਗਈ ਹੈ।'
ਮੈਂ ਮਾਂ ਦੇ ਚਿਹਰੇ ਵੱਲ ਤੱਕਿਆ, ਪਰ ਮਾਂ....ਮਾਂ... ਤਾਂ ਸਦਾ ਲਈ ਸੌਂ ਚੁੱਕੀ ਸੀ। ਮੈਂ ਬਦੌਂਲਿਆ ਜਿਹਾ ਮਾਂ ਦੇ ਸਰੀਰ ਨੂੰ ਘੁੱਟਣ ਲੱਗਾ, ਕਿਉਂ ਜੋ ਮਾਂ ਦੇ ਕਰਜ਼ ਦਾ ਬਹੁਤਾ ਵੱਡਾ ਹਿੱਸਾ ਤਾਂ ਅਜੇ ਵੀ ਮੇਰੇ ਸਿਰ ਬਾਕੀ ਖੜ੍ਹਾ ਸੀ।


-ਪਿੰਡ ਤੇ ਡਾਕ: ਬਧੌਛੀ ਕਲਾਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।
ਮੋਬਾਈਲ : 70098-78336

ਲਾਈਨ

ਇਕ ਬਾਪ ਨੇ ਆਪਣੇ ਬੱਚੇ ਨੂੰ ਦਵਾਈ ਦਿਵਾਉਣੀ ਸੀ। ਉਹ ਬੱਚਿਆਂ ਦੇ ਡਾਕਟਰ ਕੋਲ ਗਿਆ ਤੇ ਜਾ ਉਸ ਨੂੰ ਕਹਿਣ ਲੱਗਾ, 'ਅਸੀਂ ਵੀ ਥੋੜ੍ਹੀ ਬਹੁਤ ਹਿਕਮਤ ਦਾ ਕੰਮ ਕਰਦੇ ਹਾਂ। ਮੇਰਾ ਬੱਚਾ ਬਿਮਾਰ ਹੈ, ਇਸ ਨੂੰ ਦਵਾਈ ਦਿਓ।'
ਡਾਕਟਰ ਨੇ ਬੜੇ ਪਿਆਰ ਨਾਲ ਬੱਚੇ ਨੂੰ ਵੇਖਿਆ ਤੇ ਵੇਖ ਕੇ ਪੁੱਛਣ ਲੱਗਾ, 'ਕਾਕਾ ਕਿਥੋਂ ਆਇਆ ਹੈਂ?'
'ਜੀ ਮੈਂ... ਪਿੰਡੋਂ ਆਇਆ ਹਾਂ।'
'ਉਥੇ ਤੂੰ ਡਾ:.... ਨੂੰ ਜਾਣਦਾ ਹੈਂ?'
'ਜੀ ਬਹੁਤ ਚੰਗੀ ਤਰ੍ਹਾਂ, ਸਾਡੇ ਘਰ ਕੋਲ ਹੀ ਰਹਿੰਦੇ ਹਨ। ਸਾਡਾ ਉਨ੍ਹਾਂ ਨਾਲ ਰੋਜ਼ ਦਾ ਉਠਣ-ਬੈਠਣ ਹੈ। ਉਨ੍ਹਾਂ ਨੇ ਹੀ ਤੁਹਾਡੇ ਨਾਂਅ ਦੀ ਦੱਸ ਪਾਈ ਹੈ ਤੇ ਨਾਲ ਦੀ ਨਾਲ ਇਕ ਰੁੱਕਾ ਕੱਢ ਉਨ੍ਹਾਂ ਦੇ ਹੱਥ ਫੜਾ ਦਿੱਤਾ।'
'ਕਾਕਾ, ਮੈਂ ਦਵਾਈ ਦੇ ਦਿੰਦਾ ਹਾਂ, ਬੱਚਾ ਠੀਕ ਹੋ ਜਾਵੇਂਗਾ।' ਇਹ ਕਹਿ ਕੇ ਉਸ ਨੇ ਉਸ ਨੂੰ ਦਵਾਈ ਦੇ ਦਿੱਤੀ ਤੇ ਉਸੇ ਸਮੇਂ ਸਮਝਾ ਵੀ ਦਿੱਤਾ।
'ਡਾਕਟਰ ਸਾਹਿਬ, ਤੁਹਾਨੂੰ ਕੀ ਦਈਏ?'
'ਕੁਝ ਨਹੀਂ, ਕੁਝ ਨਹੀਂ।'
'ਕੁਝ ਤਾਂ ਦੱਸੋ? ਆਪਣੀ ਦਵਾਈ ਦਾ ਮੁੱਲ ਤਾਂ ਲੈ ਲਵੋ।'
'ਨਹੀਂ ਕਾਕਾ, ਤੈਥੋਂ ਕਾਹਦੇ ਪੈਸੇ, ਤੂੰ ਸਾਡੇ ਯਾਰ ਦੇ ਪਿੰਡੋਂ ਆਇਆ ਹੈਂ ਨਾਲੇ ਉਨ੍ਹਾਂ ਨੇ ਤਾਂ ਤੈਨੂੰ ਭੇਜਿਆ ਹੈ। ਇਹ ਕੋਈ ਮਾਮੂਲੀ ਗੱਲ ਨ੍ਹੀਂ। ਯਾਰ ਤਾਂ ਯਾਰ ਹੀ ਹੁੰਦਾ ਐ।'
ਬੱਸ ਫੇਰ ਕੀ ਸੀ, ਉਨ੍ਹਾਂ ਪਿੰਡਾਂ ਦੇ ਆਲੇ-ਦੁਆਲੇ ਦੇ ਮਰੀਜ਼ਾਂ ਦੀ ਡਾਕਟਰ ਕੋਲ ਲਾਈਨ ਲੱਗਣ ਲੱਗੀ।

ਸੁਲੱਖਣੇ ਪੈਰ

ਇਕ ਮਹੀਨਾ ਪਹਿਲਾਂ ਉਸ ਦੀ ਮੰਗਣੀ ਹੋਈ ਸੀ। ਉਸ ਨੇ ਆਪਣੇ ਹੋਣ ਵਾਲੇ ਪਤੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, 'ਤੁਸੀਂ ਆਪਣੇ ਮਾਪਿਆਂ ਦੀ ਇਕੋ-ਇਕ ਔਲਾਦ ਕਿਉਂ ਰਹਿ ਗਏ? ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ ਹੋਏ?'
ਉਸ ਨੇ ਹਾਸੇ ਵਿਚ ਪਾਉਂਦਿਆਂ ਆਖਿਆ, 'ਆਪਣੇ ਮਾਂ-ਬਾਪ ਨੂੰ ਪੁੱਛ ਕੇ ਦੱਸਾਂਗਾ।'
ਵਿਆਹ ਦੀ ਤਾਰੀਖ ਪੱਕੀ ਹੋ ਗਈ ਹੈ। ਅੱਜ ਚੁੰਨੀ ਚੜ੍ਹਾਉਣ ਦੀ ਰਸਮ ਹੈ। ਸਹੁਰਿਆਂ ਵਾਲੇ ਪੂਰੀ ਠਾਠ-ਬਾਠ ਨਾਲ ਆਏ ਹਨ। ਉਨ੍ਹਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਚਾਹ-ਪਾਣੀ ਪਿਲਾ ਕੇ ਬਿਠਾਇਆ ਗਿਆ ਹੈ। ਖ਼ੁਸ਼ੀ ਦਾ ਮਾਹੌਲ ਹੈ।
ਜਦੋਂ ਕੁੜੀ ਭਾਵ ਉਸ ਨੂੰ ਰਸਮ ਲਈ ਬੁਲਾਇਆ ਗਿਆ ਤਾਂ ਉਹ ਸਧਾਰਨ ਜਿਹੇ ਕੱਪੜੇ ਪਹਿਨ ਕੇ ਆ ਗਈ। ਸਾਰਿਆਂ ਦੇ ਚਿਹਰੇ ਪ੍ਰਸ਼ਨ ਚਿੰਨ੍ਹ ਬਣ ਗਏ।
ਕੁੜੀ ਨੇ ਕਿਹਾ, 'ਇਸ ਤੋਂ ਪਹਿਲਾਂ ਕਿ ਰਸਮ ਅਦਾ ਕੀਤੀ ਜਾਵੇ, ਮੈਂ ਇਕ ਭੁਲੇਖਾ ਸਪੱਸ਼ਟ ਕਰ ਲੈਣਾ ਚਾਹੁੰਦੀ ਹਾਂ ਮੈਨੂੰ ਲਗਦਾ ਹੈ ਕਿ ਸਾਨੂੰ ਵਿਚੋਲੇ ਅੰਕਲ ਨੇ, ਸਹੁਰੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ।'
ਵਿਚੋਲੇ ਨੇ ਭੜਕਦਿਆਂ ਕਿਹਾ, 'ਕੁੜੀਏ ਕੀ, ਉਨ੍ਹਾਂ ਦੀ 20 ਏਕੜ ਜ਼ਮੀਨ ਨਹੀਂ?'... 'ਹੈ',... ਕੀ ਉਨ੍ਹਾਂ ਨੂੰ ਨਾਨਕਾ ਢੇਰੀ ਨਹੀਂ ਆਉਂਦੀ?... 'ਆਉਂਦੀ ਹੈ' ਕੀ ਉਨ੍ਹਾਂ ਦਾ ਇਕੋ ਇਕ ਮੁੰਡਾ ਨਹੀਂ... 'ਹੈ' ਤੈਨੂੰ ਹੋਰ ਕੀ ਨਹੀਂ ਦੱਸਿਆ ਗਿਆ?
'ਮੈਨੂੰ ਇਹ ਨਹੀਂ ਦੱਸਿਆ ਗਿਆ ਕਿ ਮੇਰੇ ਹੋਣ ਵਾਲੇ ਪਤੀ ਨੂੰ ਇਕੋ-ਇਕ ਮੁੰਡਾ ਰੱਖਣ ਲਈ, ਇਨ੍ਹਾਂ ਦੋ ਆਬੌਰਸ਼ਨ ਕਰਵਾਏ ਹਨ। ਦੋ ਕੁੜੀਆਂ ਦੇ ਅਬੌਰਸ਼ਨ... ਦੋ ਕਤਲ ਕੀਤੇ ਹਨ, ਇਨ੍ਹਾਂ ਨੇ। ਜਿਸ ਘਰ ਵਿਚ ਮਰਦਾਵੀਂ ਹੋਂਦ ਨੂੰ ਕਾਇਮ ਰੱਖਣ ਲਈ ਕੁੜੀ ਦੇ ਸੁਲੱਖਣੇ ਪੈਰ ਨਹੀਂ ਪੈਣ ਦਿੱਤੇ ਗਏ। ਮੁਆਫ਼ ਕਰਨਾ, ਉਸ ਘਰ ਵਿਚ, ਬਹੂ ਬਣ ਕੇ, ਸ਼ਗਨਾਂ ਵਾਲੇ ਪੈਰ ਪਾਉਣ ਦੀ ਗ਼ਲਤੀ ਮੈਂ ਹਰਗਿਜ਼ ਨਹੀਂ ਕਰ ਸਕਦੀ।'


-ਮਕਾਨ ਨੰ: 63, ਬਹਾਦਰਗੜ੍ਹ, ਪਟਿਆਲਾ-147021 (ਪੰਜਾਬ)।
ਮੋਬਾਈਲ : 70875-11475.

ਹਥਿਆਰ ਜੋ ਮੌਕੇ 'ਤੇ ਕੰਮ ਆਵੇ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
ਆਪਣੇ ਸਾਬਕਾ ਫ਼ੌਜੀ ਚਾਚੇ ਤੋਂ ਸੁਣੀ ਇਕ ਕਹਾਣੀ ਯਾਦ ਆ ਗਈ। ਉਸ ਨੇ ਦੂਸਰੀ ਸੰਸਾਰ ਜੰਗ ਵਿਚ ਕੂਚ ਕਰਨ ਤੋਂ ਪਹਿਲਾਂ ਆਪਣੇ ਕਮਾਂਡਿੰਗ ਅਫ਼ਸਰ ਤੋਂ ਸੁਣੀ ਸੀ। ਇਕ ਵਾਰ ਅਕਬਰ ਦਰਬਾਰ ਵਿਚ ਵਜ਼ੀਰਾਂ ਤੋਂ ਪੁੱਛਣ ਲੱਗਾ ਕਿ ਸਭ ਤੋਂ ਵਧੀਆ ਹਥਿਆਰ ਕਿਹੜਾ ਹੈ। ਸਾਰਿਆਂ ਨੇ ਆਪਣੀ ਅਕਲ ਅਤੇ ਤਜਰਬੇ ਅਨੁਸਾਰ ਵੱਖ-ਵੱਖ ਹਥਿਆਰਾਂ ਦੇ ਨਾਂਅ ਲੈ ਦਿੱਤੇ। ਆਖ਼ਰ ਬੀਰਬਲ ਦੀ ਵਾਰੀ ਆਈ ਤਾਂ ਕਹਿਣ ਲੱਗਾ ਕਿ ਬਾਦਸ਼ਾਹ ਹਥਿਆਰ ਉਹ ਜੋ ਮੌਕੇ 'ਤੇ ਕੰਮ ਆ ਜਾਵੇ। ਬਾਦਸ਼ਾਹ ਨੇ ਇਕਦਮ ਹੁਕਮ ਦਿੱਤਾ ਕਿ ਮਸਤ ਹਾਥੀ ਤਿਆਰ ਕੀਤਾ ਜਾਵੇ । ਬੀਰਬਲ ਨੂੰ ਇਕ ਰੜੇ ਮੈਦਾਨ ਵਿਚ ਖਾਲੀ ਹੱਥ ਖੜ੍ਹਾ ਕਰ ਕੇ ਹਾਥੀ ਉਸ ਵੱਲ ਛੱਡ ਦਿੱਤਾ। ਰੱਬ ਦੀ ਕੁਦਰਤ ਇਕ ਕਤੂਰਾਭੱਜ ਕੇ ਮੈਦਾਨ ਵਿਚ ਆ ਵੜਿਆ। ਬੀਰਬਲ ਨੇ ਨਾ ਅੱਗਾ ਦੇਖਿਆਂ ਨਾ ਪਿੱਛਾ, ਕਤੂਰੇ ਨੂੰ ਪੂਛ ਤੋਂ ਫੜ ਕੇ ਜ਼ੋਰ ਨਾਲ ਘੁਮਾ ਕੇ ਹਾਥੀ ਦੇ ਮੱਥੇ ਵਿਚ ਮਾਰਿਆ। ਟਊਂ-ਟਊਂ ਕਰਦੀ ਚੀਜ਼ ਮੱਥੇ ਵਿਚ ਵੱਜਣੀ ਹਾਥੀ ਲਈ ਨਵੀਂ ਗੱਲ ਸੀ, ਜਿਸ ਤੋਂ ਡਰ ਕੇ ਹਾਥੀ ਪਿੱਛੇ ਭੱਜ ਗਿਆ। ਇਹ ਟੋਟਕਾ ਇਕ ਦਿਨ ਤੜਕੇ ਸੈਰ ਕਰਦੇ ਸਮੇਂ ਮੇਰੇ ਵੀ ਕੰਮ ਆਇਆ। ਮੈਂ ਸੜਕ ਦੇ ਕਿਨਾਰੇ ਝੋਨੇ ਦੇ ਖੇਤ ਦੇ ਨਾਲ ਤੁਰਿਆ ਜਾ ਰਿਹਾ ਸੀ ਤਾਂ ਇਕ ਦਮ ਝੋਨੇ ਵਿਚੋਂ ਵੱਟ ਦੇ ਨੇੜਿਓਂ ਹੀ ਉੱਠਕੇ ਕੁੱਤਾ ਮੈਨੂੰ ਵੱਢਣ ਪੈ ਗਿਆ। ਮੈਂ ਇਕਦਮ ਛਾਲ ਮਾਰ ਕੇ ਸੜਕ ਦੇ ਵਿਚਕਾਰ ਹੋ ਕੇ ਰੋੜਾ ਚੁੱਕਣ ਲਈ ਥੱਲੇ ਝਾਕਿਆ ਤਾਂ ਸੜਕ ਸਾਫ ਸੀ। ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਰੋੜਾ ਚੁੱਕਣ ਦੇ ਅੰਦਾਜ਼ ਵਿਚ ਨਿਉਂਕੇ ਸੜਕ ਨੂੰ ਕਦੋਂ ਹੱਥ ਲਾ ਦਿੱਤਾ। ਏਨਾ ਕਰਨ ਦੀ ਦੇਰ ਸੀ ਕੁੱਤਾ ਭੱਜ ਗਿਆ। ਭੇਜਦਾ ਵੀ ਕਿਉਂ ਨਾ? ਇੱਟ ਕੁੱਤੇ ਦਾ ਪੱਕਾ ਵੈਰ ਜਿਉਂ ਹੋਇਆ।


-ਮੋਬਾਈਲ : 98551-30393

ਕਾਵਿ-ਵਿਅੰਗ

ਰੀਝ

* ਨਵਰਾਹੀ ਘੁਗਿਆਣਵੀ *

ਰਾਜਨੀਤੀ ਦੇ ਮੇਚ ਭਲਮਾਣਸੀ ਨਹੀਂ,
ਏਥੇ ਲੋੜ ਹੈ ਕੁਟਿਲ ਬਦਨੀਤੀਆਂ ਦੀ।
ਜਿਥੇ ਨਹੀਂ ਵਿਸ਼ਵਾਸ ਦੀ ਦਾਲ ਗਲਦੀ,
ਉਥੇ ਹੁੰਦੀ ਹੈ ਪੁੱਛ ਤਵੀਤੀਆਂ ਦੀ।
ਲਗਦੀ ਵਾਹ ਰਿਵਾਜਾਂ ਦੀ ਕਦਰ ਹੋਵੇ,
ਚੰਗੀ ਗੱਲ ਸਥਾਪਨਾ ਰੀਤੀਆਂ ਦੀ।
ਮੇਰੀ ਰੀਝ ਕਠੋਰਤਾ ਖ਼ਤਮ ਹੋਵੇ,
ਆਵੇ ਰੁੱਤ ਜਾਂ ਸਾਂਝ ਪ੍ਰੀਤੀਆਂ ਦੀ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਪਾਪ

'ਆਓ ਜੀ ਐੱਸ ਪੀ ਸਾਹਿਬ! ਕੀ ਹਾਲ ਹੈ, ਬਾਹਲਾ ਈ ਕਮਜ਼ੋਰ ਜੇ ਲਗਦੇ ਹੋ, ਸਿਹਤ ਠੀਕ ਰਹਿੰਦੀ ਐ?', ਗੌਤਮ ਰਾਜ ਭਾਵੇਂ ਸੇਵਾ ਮੁਕਤ ਹੋ ਗਿਆ ਸੀ ਪਰ ਮਿੱਤਰ ਦੋਸਤ ਉਸਨੂੰ ਐੱਸ ਪੀ ਸਾਹਿਬ ਕਹਿ ਕੇ ਬੁਲਾਉਂਦੇ ਸਨ।
'ਨਹੀਂ ਬਲਵੰਤ ਸਿਆਂ ਜ਼ਿੰਦਗੀ ਦਾ ਆਖ਼ਰੀ ਸਮਾਂ ਬਹੁਤ ਭਿਆਨਕ ਦਿਖਾਈ ਦੇਣ ਲੱਗ ਪਿਐ। ਘਰ ਵਾਲੀ ਕੈਂਸਰ ਦੀ ਬਿਮਾਰੀ ਨਾਲ ਮਰ ਗਈ, ਨੌਜਵਾਨ ਪੁੱਤ ਐਕਸੀਡੈਂਟ 'ਚ ਤੁਰ ਗਿਆ, ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਮੈਨੂੰ ਵੀ ਕੈਂਸਰ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ। ਇਲਾਜ ਚਲਦੈ, ਪਰ ਕਮਜ਼ੋਰੀ ਬਹੁਤ ਹੋ ਗਈ ਹੈ।' ਗੌਤਮ ਰਾਜ ਨੇ ਇੱਕੋ ਫਿਕਰੇ ਵਿਚ ਹੀ ਆਪਣੀ ਸਰੀਰਕ ਹਾਲਤ ਦੀ ਜਾਣਕਾਰੀ ਦੇ ਦਿੱਤੀ।
'ਅੱਛਾ ਭਰਾ! ਬੜੀ ਦੁਖਦਾਈ ਖ਼ਬਰ ਸੁਣੀ, ਵਾਹਿਗੁਰੂ ਤੰਦਰੁਸਤੀ ਬਖਸ਼ੇ', ਬਲਵੰਤ ਨੇ ਹਮਦਰਦੀ ਜਤਾਈ।
'ਦੁਖਦਾਈ ਖ਼ਬਰ ਤਾਂ ਕਾਹਦੀ ਆ ਬਲਵੰਤ ਸਿੰਆਂ, ਕੈਂਸਰ ਹੋਰ ਕੀਹਨੂ ਹੋਵੇ। ਜ਼ਿੰਦਗੀ 'ਚ ਕਿੰਨੇ ਮਾੜੇ ਕੰਮ ਕੀਤੇ ਨੇ, ਪੰਜਾਬ ਦੇ ਕਾਲੇ ਦੌਰ ਸਮੇਂ ਕਿੰਨੇ ਬੇਕਸੂਰ ਨੌਜਵਾਨ ਖਪਾ ਦਿੱਤੇ, ਆਬਦੀ ਤਰੱਕੀ ਤੇ ਅਫ਼ਸਰਾਂ ਨੂੰ ਖੁਸ਼ ਰੱਖਣ ਲਈ। ਪਾਪ ਮੈਂ ਕਰਾਂ, ਸਜ਼ਾ ਕਿਸੇ ਹੋਰ ਨੂੰ ਮਿਲੇ, ਭਰਾਵਾ ਮਾੜੇ ਕੰਮਾਂ ਦੀ ਸਜ਼ਾ ਤਾਂ ਮਿਲਣੀ ਹੀ ਹੋਈ।' ਗੌਤਮ ਰਾਜ ਨੇ ਜ਼ਿੰਦਗੀ 'ਚ ਕੀਤੇ ਮਾੜੇ ਕੰਮਾਂ ਨੂੰ ਯਾਦ ਕਰਦਿਆਂ ਅੰਦਰਲਾ ਸੱਚ ਵੀ ਕਹਿ ਸੁਣਾਇਆ।
'ਵਾਹ ਬਈ ਵਾਹ ਗੌਤਮ ਜੀ! ਇਹੋ ਜੇ ਮਾੜੇ ਕੰਮ ਤਾਂ ਉਸ ਸਮੇਂ ਦੇ ਹੋਰ ਅਫ਼ਸਰਾਂ ਨੇ ਕੀਤੇ ਸਨ, ਪਰ ਤੁਸੀਂ ਕੱਲੇ ਹੀ ਅਜਿਹੇ ਸ਼ਖ਼ਸ ਹੋ ਜੋ ਸੱਚ ਨੂੰ ਸਾਹਮਣੇ ਲਿਆ ਰਹੇ ਹੋ। ਜੇ ਥੋਡੇ ਜੀਵਨ 'ਚ ਵਾਪਰੇ ਇਨ੍ਹਾਂ ਦੁੱਖਾਂ ਤੋਂ ਸਬਕ ਲੈ ਕੇ ਅੱਜ ਦੇ ਅਫ਼ਸਰ ਤੇ ਮੁਲਾਜ਼ਮ ਪਾਪਾਂ ਤੋਂ ਤੋਬਾ ਕਰ ਲੈਣ ਤਾਂ ਥੋਡੇ ਪਾਪ ਵੀ ਧੋਤੇ ਜਾ ਸਕਣਗੇ।' ਬਲਵੰਤ ਨੇ ਉਸ ਨੂੰ ਹੌਸਲਾ ਦਿੱਤਾ।


-ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ।
ਮੋਬਾਈਲ : 098882-75913

ਮਨ ਦੀ ਕੈਨਵਸ

ਵਿਦੇਸ਼ ਜਾਣ ਲਈ ਮੈਂ ਉਸ ਏਅਰਪੋਰਟ 'ਤੇ ਪੁੱਜ ਚੁੱਕਾ ਸਾਂ। ਸਕਿਉਰਿਟੀ ਚੈਕਿੰਗ ਅਤੇ ਇਮੀਗਰੇਸ਼ਨ ਪ੍ਰਕਿਰਿਆ ਜਾਰੀ ਸੀ। ਮੇਰੀ ਵਾਰੀ ਆਉਣ 'ਤੇ ਸੰਬੰਧਿਤ ਅਧਿਕਾਰੀ ਮੇਰਾ ਲੱਗੇਜ਼ ਚੈਕਅੱਪ ਕਰਦਿਆਂ ਸ਼ੱਕੀ ਨਜ਼ਰਾਂ ਨਾਲ ਨਿਹਾਰਦਿਆਂ ਪੁੱਛਣ ਲੱਗਾ, 'ਸਰਦਾਰ ਜੀ, ਏਨਾ ਓਵਰਵੇਟ ਲੈ ਕੇ ਕਿਧਰ ਜਾ ਰਹੇ ਓ, ਨਾਲੇ ਆਹ ਕੀ ਏਨੀਆਂ ਸਾਰੀਆਂ ਕਿਤਾਬਾਂ, ਏਨਾ ਸਾਰਾ ਪ੍ਰਿੰਟਿੰਡ ਮੈਟਰ ਕਿਧਰ ਜਾ ਰਹੇ ਹੋ...?'
'ਸਰ, ਮੈਂ ਸਾਹਿਤਕਾਰ ਬੰਦਾ ਹਾਂ, ਇਹ ਮੇਰੀਆਂ ਲਿਖੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਨੇ, ਜੋ ਮੈਂ ਅਮਰੀਕਾ ਵਿਖੇ ਹੋਣ ਵਾਲੇ ਇਕ ਸਾਹਿਤਕ ਸਮਾਗਮ ਦੇ ਸਬੰਧ ਵਿਚ ਲੈ ਕੇ ਜਾ ਰਿਹਾ ਹਾਂ। ਚਾਹੋ ਤਾਂ ਉਥੋਂ ਦੀ ਪੰਜਾਬੀ ਸਾਹਿਤ ਸਭਾ ਦਾ ਸੱਦਾ-ਪੱਤਰ ਵੀ ਵੇਖ ਸਕਦੇ ਹੋ, ਬਾਕੀ ਰਹੀ ਗੱਲ ਲੱਗੇਜ ਵੇਟ ਦੀ, ਮੇਰੀ ਸਮਝ-ਬੂਝ ਮੁਤਾਬਿਕ ਤਾਂ ਇਹ ਵੇਟ ਤੁਹਾਡੀ ਏਅਰਲਾਈਨ ਦੁਆਰਾ ਨਿਰਧਾਰਤ ਸੀਮਾ ਦੇ ਅਨੁਕੂਲ ਐ', ਮੈਂ ਬੜੇ ਆਤਮ-ਵਿਸ਼ਵਾਸ ਅਤੇ ਅਦਬ ਸਹਿਤ ਉਹਦੀ ਗੱਲ ਦਾ ਜਵਾਬ ਮੋੜਿਆ।
ਉਹ ਅਧਿਕਾਰੀ ਮੇਰੇ ਉੱਤਰ ਵਿਚ ਜਿਵੇਂ ਸੰਤੁਸ਼ਟ ਨਾ ਹੋਇਆ ਹੋਵੇ ਤੇ ਫਿਰ ਦੁਬਾਰਾ ਬੋਲਿਆ, 'ਸਰਦਾਰ ਜੀ, ਤੁਹਾਡਾ ਲਾਗੇਜ ਵੇਟ ਨਿਯਤ ਲਿਮਟ ਤੋਂ ਬਿਲਕੁਲ ਉੱਪਰ ਹੈ, ਕੁਝ ਸਾਮਾਨ ਤੁਹਾਨੂੰ ਏਥੇ ਕੱਢਣਾ ਪਵੇਗਾ ਜਾਂ ਗਾਰਬੇਜ ਕਰਨਾ ਹੋਵੇਗਾ।'
ਪੈਕਡ ਲੱਗੇਜ 'ਚੋਂ ਕਿਤਾਬਾਂ ਬਾਹਰ ਕੱਢਣ ਜਾਂ ਗਾਰਬੇਜ ਕਰਨ ਦੀ ਗੱਲ ਸੁਣ ਕੇ ਮੇਰੀ ਅੰਤਰ-ਆਤਮਾ ਜਿਵੇਂ ਵਲੂੰਧਰੀ ਗਈ। ਕਿਉਂਕਿ ਲੇਖਕ ਦੀਆਂ ਰਚੀਆਂ ਕਿਤਾਬਾਂ ਉਸ ਦੀਆਂ ਚੰਗੀਆਂ ਦੋਸਤ ਅਤੇ ਧੀਆਂ-ਪੁੱਤਰਾਂ ਵਰਗੀਆਂ ਹੀ ਹੁੰਦੀਆਂ ਨੇ। ਮੇਰੀ ਬੇਵਸ ਅਤੇ ਗਮਗੀਨ ਜਿਹੀ ਅਵਸਥਾ ਨੂੰ ਭਾਂਪਦਿਆਂ ਉਸ ਅਧਿਕਾਰੀ ਦਾ ਸਾਥੀ ਕਹਿਣ ਲੱਗਾ, 'ਚਲੋ ਟੈਨਸ਼ਨ ਨਾ ਲਓ, ਸਰਦਾਰ ਜੀ, ਇਹ ਦੱਸੋ ਤੁਹਾਡੇ ਕੋਲ ਵਿਦੇਸ਼ੀ ਕਰੰਸੀ ਕਿੰਨੀ ਕੁ ਏ...?'
'ਜਨਾਬ ਵਿਦੇਸ਼ੀ ਕਰੰਸੀ ਤਾਂ ਕੋਈ ਨਹੀਂ... ਆਹ ਇੰਡੀਆ ਦੇ ਦੋ ਹਜ਼ਾਰ ਰੁਪਏ ਹੈਗੇ ਨੇ ਬਸ', ਮੈਂ ਦੋ ਹਜ਼ਾਰ ਦਾ ਨੋਟ ਉਸ ਨੂੰ ਫੜਾਉਂਦਿਆਂ ਕਿਹਾ ਤੇ ਉਸ ਨੇ ਝੱਟ ਸਹਿਮਤੀ ਦੀ ਮੋਹਰ ਲਾਉਂਦਿਆਂ ਸਾਰਾ ਸਾਮਾਨ ਓ.ਕੇ. ਕਰ ਦਿੱਤਾ।
ਆਪਣੇ ਦੇਸ਼ ਦੇ ਅਜਿਹੇ ਬੰਦਿਆਂ ਦੀ ਭ੍ਰਿਸ਼ਟ ਮਾਨਸਿਕਤਾ ਵਿਦੇਸ਼ ਦੀ ਧਰਤੀ 'ਤੇ ਪਹੁੰਚਣ ਤੱਕ ਮੇਰੇ ਸਾਹਿਤਕ ਮਨ ਦੀ ਕੈਨਵਸ ਨੂੰ ਝਰੀਟਦੀ ਰਹੀ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ। ਮੋਬਾਈਲ : 99887-10234.

ਅੱਤ ਦਾ ਅੰਤ

ਇਨ੍ਹਾਂ ਦਿਨਾਂ ਵਿਚ ਪੂਰੀ ਦੁਨੀਆ ਕੋਰੋਨਾ-19 ਦੀ ਮਹਾਂਮਾਰੀ ਨਾਲ ਜੂਝ ਰਹੀ ਹੈ। ਹਾਲਾਤ ਜੋ ਵੀ ਹੋਣ, ਸਾਨੂੰ ਉਸ ਤੋਂ ਕੋਈ ਨਾ ਕੋਈ ਸਬਕ ਜ਼ਰੂਰ ਲੈਣਾ ਚਾਹੀਦਾ ਹੈ। ਆਓ! ਕੁਝ ਸਮਝਣ ਦੀ ਕੋਸ਼ਿਸ਼ ਕਰੀਏ :-
ਮਹੱਤਤਾ : ਜੇ ਅਸੀਂ ਇਸ ਬਿਮਾਰੀ ਦੇ ਕਾਰਨ ਦੀ ਗੱਲ ਕਰੀਏ ਤਾਂ ਇਹ ਇਕ ਵਿਸ਼ਾਣੂ ਰੋਗ ਹੈ ਅਤੇ ਇਨ੍ਹਾਂ ਵਿਸ਼ਾਣੂਆਂ ਨੂੰ ਅਸੀਂ ਸਿੱਧਾ ਆਪਣੀ ਅੱਖ ਨਾਲ ਨਹੀਂ ਦੇਖ ਸਕਦੇ ਪਰ ਫਿਰ ਵੀ ਇਸ ਨੇ ਦੁਨੀਆ ਨੂੰ ਹਿਲਾ ਦਿੱਤਾ।
ਦੂਜਿਆਂ ਨੂੰ ਉਂਗਲਾਂ 'ਤੇ ਨਚਾਉਣ ਵਾਲਿਆਂ ਲਈ ਸਬਕ : ਇਹ ਵਿਸ਼ਾਣੂ ਕਦੇ ਵੀ ਆਪਣੀ ਗਿਣਤੀ ਖੁਦ ਨਹੀਂ ਵਧਾ ਸਕਦੇ। ਇਨ੍ਹਾਂ ਨੂੰ ਲੋੜ ਪੈਂਦੀ ਹੈ ਸਾਡੇ ਸਰੀਰ ਦੇ ਸੈਲਾਂ ਦੀ ਇਸ ਤਰ੍ਹਾਂ ਇਹ ਸਰੀਰ 'ਚ ਦਾਖਲ ਹੋ ਕੇ ਸਾਰੇ ਸਰੀਰ ਦੀ। ਮਸ਼ੀਨਰੀ ਨੂੰ ਆਪਣੇ ਅਨੁਸਾਰ ਹੀ ਚਲਾਉਂਦੇ ਹਨ। ਹੁਣ ਦੋਖੋ ਜਦੋਂ ਕਿਸੇ ਨੂੰ ਮਜਬੂਰ ਕਰਕੇ ਆਪਣੇ ਅਨੁਸਾਰ ਕੰਮ ਕਰਾਉਂਦੇ ਹਾਂ ਤਾਂ ਕਿਵੇਂ ਲਗਦਾ ਹੈ।
ਸਭ ਇਕ ਹਨ : ਇਸ ਵਿਸ਼ਾਣੂ ਨੇ ਦੱਸਿਆ ਕਿ ਇਹ ਸੀਮਾ, ਧਰਮ, ਊਚ-ਨੀਚ ਦੇ ਰੌਲੇ ਸਾਡੇ ਹੀ ਪਾਏ ਹੋਏ ਹਨ ਕਿਉਂਕਿ ਇਹ ਕਿਸੇ ਵੀ ਦੇਸ਼ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਜਾਤ ਦੇ ਇਨਸਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸਜਾਵਟੀ ਅਤੇ ਸਾਦਗੀ : ਅਸੀਂ ਇਨਸਾਨ ਸਾਦਗੀ ਨੂੰ ਛੱਡ ਕੇ ਸਜਾਵਟੀ ਚੀਜ਼ਾਂ, ਕੱਪੜਿਆਂ, ਗਹਿਣਿਆਂ, ਫਾਸਟ ਫੂਡ ਵੱਲ ਕੁਝ ਜ਼ਿਆਦਾ ਹੀ ਆਕਰਸ਼ਿਤ ਹੋ ਗਏ ਸੀ ਪਰ ਇਸ ਨੇ ਸਾਨੂੰ ਸਿਖਾਇਆ ਕਿ ਸਾਦਾ ਭੋਜਨ, ਸਾਦਾ ਰਹਿਣ-ਸਹਿਣ, ਸਾਦੇ ਵਿਆਹ ਅਤੇ ਸਾਦੇ ਭੋਗ ਵੀ ਕੋਈ ਮਾੜੀ ਗੱਲ ਨਹੀਂ। ਬਾਹਰੀ ਦੁਨੀਆ ਤੋਂ ਪਹਿਲਾਂ ਘਰ ਵਿਚ ਵੀ ਇਕ ਦੁਨੀਆ ਹੈ ਜਿਸ ਵਿਚ ਵੀ ਸਮਾਂ ਬਤੀਤ ਕਰਨਾ ਚਾਹੀਦਾ ਹੈ।
ਅੱਤ ਦਾ ਅੰਤ : ਜੇ ਅਸੀ ਗੱਲ ਕਰੀਏ ਪੰਜਾਬ ਦੀ, ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਸੀ ਜੋ ਕਿ ਇੱਥੋ ਦੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਬੁਰੀ ਤਰ੍ਹਾਂ ਨਿਗਲ ਰਿਹਾ ਸੀ। ਹੁਣ ਇਸ ਮਹਾਂਮਾਰੀ ਕਰ ਕੇ ਸਰਕਾਰਾਂ ਨੇ ਜੋ ਕਰਫਿਊ ਲਗਾ ਕੇ ਸਖ਼ਤੀ ਕੀਤੀ, ਉਹ ਕਿਸੇ ਹੱਦ ਤੱਕ ਇਸ ਦਰਿਆਂ ਨੂੰ ਠੱਲ੍ਹ ਵੀ ਜ਼ਰੂਰੀ ਪਾਵੇਗੀ।
ਇਕ ਹੋਰ ਸਮੱਸਿਆਂ ਇਨ੍ਹਾਂ ਦਿਨਾਂ ਵਿਚ ਜੋ ਬਹੁਤ ਵਧ ਗਈ ਸੀ, ਉਹ ਸੀ ਪ੍ਰਦੂਸ਼ਣ। ਜਿਸ ਦਾ ਕਾਰਨ ਸੀ, ਵਧੀ ਹੋਈ ਆਵਾਜਾਈ, ਕਾਰਖਾਨਿਆਂ 'ਚੋਂ ਨਿਕਲਣ ਵਾਲਾ ਧੂੰਆਂ, ਕਾਰਖਾਨਿਆਂ 'ਚੋਂ ਨਿਕਲਣ ਵਾਲੇ ਜ਼ਹਿਰੀਲੇ ਪਦਾਰਥ, ਜਿਨ੍ਹਾਂ ਨੇ ਸਾਡੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਨੂੰ ਘੱਟ ਕਰਨਾ ਸ਼ਾਇਦ ਇਨਸ਼ਾਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਪਰ ਇਸ ਮਹਾਂਮਾਰੀ ਤੋਂ ਬਚਾਅ ਲਈ ਲੱਗੀਆਂ ਪਾਬੰਦੀਆਂ ਕਾਰਨ ਸ਼ਾਇਦ ਇਸ ਕੁਦਰਤ ਨੂੰ ਵੀ ਬਚਾਇਆ ਜਾ ਸਕੇਗਾ ਅਤੇ ਵਾਤਾਵਰਨ ਨੂੰ ਵੀ ਸਾਫ਼ ਹੋਣ ਵਿਚ ਮਦਦ ਮਿਲੇਗੀ।
ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਚੰਗੀ ਰੱਖਦੇ ਹੋਏ ਫਰੇਬਾਂ ਦਾ ਤਿਆਗ ਕਰਕੇ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਹੋਏ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਜਦਂੋ ਮਾੜੇ ਕੰਮਾਂ ਦੀ ਅੱਤ ਹੁੰਦੀ ਹੈ ਤਾਂ ਕੁਦਰਤ ਇਸ ਦਾ ਅੰਤ ਕਰਨ ਲਈ ਕੋਈ ਨਾ ਕੋਈ ਜ਼ਰੀਆ ਜ਼ਰੂਰ ਬਣਾਉਂਦੀ ਹੈ ਅਤੇ ਫਿਰ ਕੁਦਰਤ ਨੂੰ ਮੁੱਠੀ ਵਿਚ ਸਮਝਣ ਵਾਲੇ ਇਨਸਾਨ ਬੇਵੱਸ ਹੋ ਜਾਂਦੇ ਹਨ।
ਘਰ ਰਹੋ, ਸੁਰੱਖਿਅਤ ਰਹੋ।
ਹੱਥਾਂ ਨੂੰ ਧੋਵੋ, ਮਨ ਵੀ ਸਾਫ਼ ਕਰੋ।
ਸਾਦਗੀ ਅਪਣਾਓ, ਕੁਦਰਤ ਨੂੰ ਬਚਾਓ।


taranjitkaur@gmal.com

ਸਿਹਤ ਸੁਧਾਰ

* ਹਰਦੀਪ ਢਿੱਲੋਂ *

ਜੜੇ ਜਿੰਦਰੇ ਜਿੱਦਣ ਦੇ ਹੱਟੀਆਂ ਨੂੰ,
ਸਰਿਆ ਘਰਾਂ ਦਾ ਮਹਿੰਗੇ ਸਮਾਨ ਬਾਝੋਂ।
ਖੜ੍ਹ ਕੇ ਗਲੀ ਦੇ ਵਿਚ ਨਾ ਕੋਈ ਲੜਿਆ,
ਮਿਠਾਸ ਜੀਭ ਦੀ ਵਧੀ ਮਿਸ਼ਠਾਨ ਬਾਝੋਂ।
ਹੋਏ ਬਿਨਾਂ ਬਾਰਾਤਾਂ ਤੋਂ ਵਿਆਹ ਸਸਤੇ,
ਮੁਰਦੇ ਫੂਕੇ ਵੀ ਗਏ ਸ਼ਮਸ਼ਾਨ ਬਾਝੋਂ।
'ਮੁਰਾਦਵਾਲਿਆ' ਸਿਹਤ ਸੁਧਾਰ ਹੋਇਆ,
ਚੱਲਣੋਂ ਰੁਕੇ ਨਾ ਅੰਗ ਲੁਕਮਾਨ ਬਾਝੋਂ।


-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਮੋਬਾਈਲ : 98764-57242.

ਅਫ਼ਸਰ

ਪੋਹ ਦਾ ਮਹੀਨਾ, ਅੰਤਾਂ ਦੀ ਧੁੰਦ ਸੀਤ ਲਹਿਰ ਵਗੀ ਜਾਂਦੀ ਤੇ ਓਹ ਬੱਚਾ ਹਰ ਰੋਜ਼ ਦੀ ਤਰ੍ਹਾਂ ਓਹਦੇ ਘਰ ਅਖ਼ਬਾਰ ਸੁੱਟ ਜਾਂਦਾ। ਇਕ ਦਿਨ ਡਿਉੜੀ ਵਿਚ ਬੈਠੇ ਚਾਹ ਪੀਂਦੇ ਨੇ ਉਸ ਬੱਚੇ ਨੂੰ ਆਵਾਜ਼ ਮਾਰੀ, 'ਓ ਕਾਕਾ ਆਜਾ ਚਾਹ ਪੀ ਲਾ' ਤੇ ਓ ਬੱਚਾ ਵੀ ਜਿਵੇਂ ਉਡੀਕ ਰਿਹਾ ਸੀ ਤੇ ਆ ਗਿਆ। 'ਕਾਕਾ ਆ, ਉਮਰ ਐ ਤੇਰੀ ਕੰਮ ਕਰਨ ਦੀ? ਮੈਂ ਰੋਜ਼ ਵੇਂਹਦਾ ਤੈਨੂੰ ਅਖ਼ਬਾਰ ਸੁੱਟ ਕੇ ਜਾਂਦੇ ਨੂੰ ਤੇ ਸੋਚਿਆ ਅੱਜ ਚਾਹ ਦੇ ਬਹਾਨੇ ਪੁੱਛ ਈ ਲਵਾਂ, ਬਈ ਐਨੀ ਠੰਢ ਐ, ਤੇਰੇ ਅਰਗੇ ਜਵਾਕ ਤਾਂ ਸਾਰਾ ਦਿਨ ਰਜਾਈ ਨਾ ਛੱਡਣ, ਤੇ ਤੂੰ ਕਿਵੇਂ ਸਵੇਰੇ ਈ ਲੰਘ ਜਾਂਦੈਂ ਅਖ਼ਬਾਰ ਸੁੱਟ।' ਓਹਨੇ ਇਕੋ ਸਾਹ ਕਿੰਨਾ ਕੁਸ਼ ਕਹਿ ਦਿੱਤਾ। ਬੱਚਾ ਬੋਲਿਆ, ਮੇਰਾ ਬਾਪੂ ਦਿਹਾੜੀ ਕਰਦਾ ਸੀ ਪਰ ਓਹਦਾ ਸੁਪਨਾ ਸੀ ਮੈਨੂੰ ਅਫ਼ਸਰ ਬਣਿਆ ਵੇਖਣ ਦਾ। ਮੇਰੀ ਮਾਂ ਬਿਮਾਰ ਰਹਿੰਦੀ ਏ ਤੇ ਸਾਰਾ ਕੰਮ ਭੈਣ ਕਰਦੀ ਏ, ਬਸ ਮੇਰੀ ਵੀ ਇਕੋ ਈ ਇੱਛਾ ਹੈ ਕਿ ਜੋ ਮਰਜ਼ੀ ਹੋ ਜਾਵੇ, ਹੁਣ ਬਾਪੂ ਨੂੰ ਵੱਡਾ ਅਫ਼ਸਰ ਬਣ ਕੇ ਦਿਖਾਊਂ ਪਰ ਜੀ ਮੇਰਾ ਬਾਪੂ ਥੋੜ੍ਹੇ ਦਿਨ ਈ ਹੋਏ ਨੇ ਮਰ ਗਿਆ ਤੇ ਪੈਸੇ ਕਮਾਉਣ ਵਾਲਾ ਕੋਈ ਨੀ, ਤਾਂ ਹੀ ਮੈਂ ਪਹਿਲਾਂ ਅਖ਼ਬਾਰਾਂ ਵੰਡਦਾ, ਫਿਰ ਸਕੂਲ ਜਾਂਦਾ ਹਾਂ, ਬਸ ਬਾਪੂ ਦਾ ਸੁਪਨਾ ਪੂਰਾ ਕਰਨਾ ਏ। ਚਾਹ ਦਾ ਕੱਪ ਖਾਲੀ ਕਰ ਕੇ ਬੱਚਾ ਚਲਿਆ ਗਿਆ। ਹੁਣ ਉਹ ਆਪਣੇ ਰਜਾਈ ਵਿਚ ਸੁੱਤੇ ਤੇ ਸਾਰਾ ਦਿਨ ਠੰਢ-ਠੰਢ ਕਰਦੇ ਮੁੰਡੇ ਬਾਰੇ ਸੋਚਣ ਲੱਗਾ?


-ਫਿਰੋਜ਼ਪੁਰ। ਮੋਬਾਈਲ : 99147-01060

ਗੀਤ

ਬੰਦਾ ਕਿੱਥੇ ਗਿਆ?

* ਪ੍ਰਿੰ: ਹਰੀ ਕ੍ਰਿਸ਼ਨ ਮਾਇਰ *

ਭੀੜ ਭੜੱਕਾ, ਨਾ ਰੌਲਾ ਰੱਪਾ
ਖੰਡਰਾਂ ਜੇਹੀ ਸੁੰਨਸਾਨ
ਬੰਦਾ ਕਿੱਥੇ ਗਿਆ
ਹੋਏ ਪੰਛੀ ਬੜੇ ਹੈਰਾਨ...
ਸੁੰਨੀਆਂ ਸੜਕਾਂ ਗਲ਼ੀਆਂ
ਸੁੰਨੇ ਬਾਗ ਬਗ਼ੀਚੇ
ਕੰਧਾਂ 'ਤੇ ਚੁੱਪ ਬੈਠੀ
ਬੁੱਲ੍ਹੀਆਂ ਮੀਚੇ
ਬਣ ਬੈਠਾ ਸੀ ਭਗਵਾਨ...
ਫੜ ਫੜ ਸਾਨੂੰ ਰਿਹਾ
ਪਿੰਜਰੇ ਵਿਚ ਪਾਉਂਦਾ
ਬੈਠ ਚੁਰਾਹੇ ਰਿਹਾ ਬੋਲੀ
ਲਾਉਂਦਾ ਨੋਟ ਕਮਾਉਂਦਾ
ਉਹ ਠੱਗ ਨਿਰਾ ਬੇਈਮਾਨ...
ਸਾਡੇ ਹਿੱਸੇ ਦੀ
ਸਾਥੋਂ ਭੋਂ ਖੋਹ ਕੇ
ਬੈਠ ਗਿਆ ਸੀ ਉਹ
ਮਾਲਕ ਹੋ ਕੇ
ਸਾਥੋਂ ਖੋਂਹਦਾ ਸੀ ਅਸਮਾਨ...
ਜਿੱਦਣ ਦਾ ਉਹ
ਐਥੇ ਦਿੱਸਿਆ ਨਾ
ਹਵਾ ਕਹੇ ਹੋਈਆਂ ਨੇ
ਮੇਰੀਆਂ ਲਹਿਰਾਂ ਬਹਿਰਾਂ
ਪਈ ਪਾਣੀਆਂ ਅੰਦਰ ਜਾਨ...
ਸੁਣਿਆਂ ਨਿੱਕੇ ਵਾਇਰਸ
ਤੋਂ ਬੰਦਾ ਹੈ ਡਰਿਆ
ਢਕਿਆ ਮੂੰਹ ਸਿਰ
ਜਿੰਦਰੇ ਮਾਰ ਕੇ ਅੰਦਰ ਵੜਿਆ
ਕਹੇ ਨਿੱਕਾ ਮੰਗਦਾ ਜਾਨ...
ਤੱਕ ਅੰਬਰ ਵਿਚ ਤੋਤੇ
ਕੋਇਲਾਂ ਚਿੜੀਆਂ ਕਬੂਤਰ ਆਏ
ਤੇਰੀ ਛੱਤ 'ਤੇ ਮੋਰ ਕਲਹਿਰੀ
ਪੈਲਾਂ ਪਾਏ
ਅੱਜ ਖੁੱਲ੍ਹਾ ਹੈ ਅਸਮਾਨ...
ਜੰਗਲ਼ ਨੂੰ ਵੀ ਸੁਣ ਗਈ
ਸਾਰੀ ਰਾਮ ਕਹਾਣੀ
ਸੜਕਾਂ ਮੱਲੀ ਬੈਠੀ ਹੈ
ਮਿਰਗਾਂ ਦੀ ਢਾਣੀ
ਉਨ੍ਹਾਂ ਧਰਤੀ ਲਈ ਪਛਾਣ
ਬੰਦਾ ਕਿੱਥੇ ਗਿਆ?
ਬੰਦਾ ਕਿੱਥੇ ਗਿਆ?


-ਮੋਬਾ : 9780667686Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX