ਤਾਜਾ ਖ਼ਬਰਾਂ


ਸ਼ੰਭੂ ਬਾਰਡਰ ‘ਤੇ ਆਰਮੀ ਦੀਆ ਗੱਡੀਆਂ ਕਿਸਾਨਾਂ ਨੇ ਰੋਕੀਆਂ
. . .  about 1 hour ago
ਪਟਿਆਲਾ , 25 ਸਤੰਬਰ - ਕਿਸਾਨਾਂ ਦੇ ਬੰਦ ਦੇ ਸੱਦੇ ਦਾ ਅਸਰ ਹਰ ਥਾਂ ਦੇਖਣ ਨੂੰ ਮਿਲਿਆ ਹੈ । ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਆਰਮੀ ਦੀਆਂ ਗੱਡੀਆਂ ਰੋਕੀਆਂ ਹਨ ।
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਦਿੱਤਾ 176 ਦੌੜਾਂ ਦਾ ਟੀਚਾ
. . .  about 1 hour ago
ਬਿੱਲ ਵਾਪਸ ਨਾ ਲਏ ਤਾਂ ਸਾਰਾ ਪੰਜਾਬ ਦਿੱਲੀ ਪਹੁੰਚ ਜਾਵੇਗਾ - ਕੈਪਟਨ
. . .  about 2 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਮਹਾਂਮਾਰੀ ਤੇ ਗਰਮੀ ਦੀ ਪਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਅੱਜ ਖੇਤੀ ਬਿੱਲਾਂ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਸਮਝੇਗੀ ਤੇ ਇਹ...
ਕਿਸਾਨਾਂ ਦੇ ਹੱਕ ਵਿੱਚ ਯੂਥ ਕਾਂਗਰਸੀ ਆਗੂ ਬਨੀ ਖਹਿਰਾ ਬੈਠੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ
. . .  about 2 hours ago
ਨਾਭਾ, 25 ਸਤੰਬਰ (ਅਮਨਦੀਪ ਸਿੰਘ ਲਵਲੀ) - ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਖਿਲਾਫ਼ ਫੈਸਲੇ ਲੈ ਬਿੱਲ ਪਾਸ ਕੀਤੇ ਗਏ ਹਨ ਉਨ੍ਹਾਂ ਖਿਲਾਫ ਉਦੋਂ ਤੱਕ ਮੋਰਚੇ ਭੁੱਖ ਹੜਤਾਲਾਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਕੀਤੇ ਜਾਂਦੇ ਪੰਜਾਬ ਦਾ ਕਿਸਾਨ ਨੌਜਵਾਨ ਹਰ ਵਰਗ ਮੋਦੀ ਦੇ ਫੈਸਲੇ...
ਆਈ.ਪੀ.ਐਲ. 2020 : ਦਿੱਲੀ ਕੈਪੀਟਲਜ਼ ਨੇ ਪੰਜ ਓਵਰਾਂ 'ਚ ਬਣਾਈਆਂ 30 ਦੌੜਾਂ
. . .  1 minute ago
ਆਈ.ਪੀ.ਐਲ. 2020 : ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਦਿੱਲੀ ਕੈਪੀਟਲਜ਼ ਵਲੋਂ ਬੱਲੇਬਾਜ਼ੀ ਦੀ ਸ਼ੁਰੂਆਤ
. . .  about 3 hours ago
ਜੰਡਿਆਲਾ ਗੁਰੂ ਚ ਦੋ ਸਾਬਕਾ ਅਕਾਲੀ ਵਿਧਾਇਕਾਂ ਨੇ ਵੱਖੋ ਵੱਖਰੀ ਵਜਾਈ ਡੁਗਡੁਗੀ
. . .  about 3 hours ago
ਜੰਡਿਆਲਾ ਗੁਰੂ 25 ਸਤੰਬਰ ( ਪ੍ਮਿੰਦਰ ਸਿੰਘ ਜੋਸਨ ) - ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੁੱਧ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਜਿੱਥੇ ਵੱਖ ਵੱਖ ਥਾਵਾਂ ਦੇ ਹਰ ਪਾਰਟੀ ਵੱਲੋਂ ਕੇਂਦਰ ਦੀ ਨਰੇਂਦਰ ਮੋਦੀ ਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਕੀਤੇ ਗਏ , ਪਰ ਜੰਡਿਆਲਾ...
ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਖੇਤੀ ਬਿੱਲ ਵਿਰੁੱਧ ਕੀਤੀ ਰੋਸ ਰੈਲੀ 
. . .  about 3 hours ago
ਜੰਡਿਆਲਾ ਗੁਰੂ 25 ਸਤੰਬਰ (ਪ੍ਰਮਿੰਦਰ ਸਿੰਘ ਜੋਸਨ ) ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਪੈਨਸ਼ਨਰਜ਼ ਯੂਨੀਅਨ ਨੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸ ਵਿਰੁੱਧ ਪੰਜਾਬ ਬੰਦ ਸੱਦੇ ਦੇ ਸਬੰਧ...
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੱਢੀ ਰੱਜ ਕੇ ਭੜਾਸ
. . .  about 3 hours ago
ਨਾਭਾ 25 ਸਤੰਬਰ (ਅਮਨਦੀਪ ਸਿੰਘ ਲਵਲੀ ) - ਇਤਿਹਾਸਿਕ ਨਗਰੀ ਨਾਭਾ ਵਿੱਚ ਅੱਜ ਕਿਸਾਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਨੇ ਵੱਖੋ ਵੱਖਰੀਆਂ ਥਾਵਾਂ ਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਕੇਂਦਰ ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਧਰਨੇ ਲਗਾ ਮੋਦੀ ਸਰਕਾਰ ਖਿਲਾਫ ਰੱਜ ਕੇ ਭੜਾਸ...
ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਮੈਣੀ ਵਲੋਂ ਅਸਤੀਫਾ
. . .  about 2 hours ago
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਦੇ ਸਾਬਕਾ ਸੂਬਾ ਬੁਲਾਰੇ ਐਡਵੋਕੇਟ ਆਰ.ਪੀ. ਸਿੰਘ ਮੈਣੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਅਸਤੀਫਾ ਭਾਜਪਾ ਦੀ ਸੂਬਾ ਇਕਾਈ ਦੀ ਇਸ ਬਿੱਲ ਪ੍ਰਤੀ ਦਿਖਾਈ...
ਫ਼ਾਜ਼ਿਲਕਾ ਜ਼ਿਲ੍ਹੇ 'ਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਫ਼ਾਜ਼ਿਲਕਾ, 25 ਸਤੰਬਰ (ਪ੍ਰਦੀਪ ਕੁਮਾਰ) ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਆਏ ਦਿਨ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਦਰਜਨਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪ੍ਰਾਪਤ ਹੋਇਆ ਕੋਰੋਨਾ ਰਿਪੋਰਟਾਂ ਵਿਚ 8 ਸਾਲ ਦੇ ਬੱਚੇ ਸਣੇ 68 ਹੋਰ ਲੋਕ ਕੋਰੋਨਾ ਨਾਲ...
ਵਿਧਾਇਕ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ
. . .  about 4 hours ago
ਜੰਡਿਆਲਾ ਗੁਰੂ, 25 ਸਤੰਬਰ (ਰਣਜੀਤ ਸਿੰਘ ਜੋਸਨ) - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਕਿਸਾਨਾਂ ਵੱਲੋਂ ਅੱਜ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਧਰਨਾ...
ਰਾਜਪੁਰਾ 'ਚ 17 ਪਾਜ਼ੀਟਿਵ ਕੇਸ ਆਏ
. . .  about 4 hours ago
ਰਾਜਪੁਰਾ, 25 ਸਤੰਬਰ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਵੱਖ ਵੱਖ ਥਾਵਾਂ ਤੇ 17 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਹ ਜਾਣਕਾਰੀ ਸੀ ਐਮ ਉ ਡਾ ਹਰੀਸ਼ ਮਲਹੋਤਰਾ ਨੇ ਦਿਤੀ ਹੈ ।ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਪਾਉਣ ਦੇ ਨਾਲ ਨਾਲ ਸੋਸਲ ਡਿਸਟੈਂਸ ਬਣਾਂ ਕੇ ਰੱਖਣ ਦੀ ਸਲਾਹ...
ਬੀਬੀ ਜਗੀਰ ਕੌਰ ਦੇ ਸੰਬੋਧਨ ਦੌਰਾਨ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ
. . .  about 4 hours ago
ਸੁਭਾਨਪੁਰ, 25 ਸਤੰਬਰ (ਜੱਜ) - ਸੁਭਾਨਪੁਰ ਚੋਕ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸਥਿਤੀ ਉਸ ਸਮੇਂ ਖ਼ਰਾਬ ਹੋ ਗਈ ਜਦੋਂ ਧਰਨੇ ਦੌਰਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾ ਕੁੱਝ ਕਿਸਾਨਾਂ ਨੇ ਬੀਬੀ ਜਗੀਰ ਕੌਰ ਦੇ ਭਾਸ਼ਣ ਦਾ ਇਹ ਕਹਿੰਦਿਆਂ ਵਿਰੋਧ ਕਰਨਾ ਸ਼ੁਰੂ...
ਮੋਗਾ ਜ਼ਿਲ੍ਹੇ 'ਚ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰੇ, 62 ਆਏ ਹੋਰ ਮਾਮਲੇ
. . .  about 4 hours ago
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਖੇ ਦੋ ਹੋਰ ਵਿਅਕਤੀ ਕੋਰੋਨਾ ਤੋਂ ਜੰਗ ਹਾਰ ਗਏ ਹਨ ਤੇ ਜ਼ਿਲ੍ਹੇ 'ਚ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਮੌਤਾਂ ਦੀ ਗਿਣਤੀ ਦਾ ਅੰਕੜਾ 64 ਤੱਕ ਪੁੱਜ ਗਿਆ ਹੈ। ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 62 ਹੋਰ ਲੋਕਾਂ ਨੂੰ ਕੋਰੋਨਾ ਹੋ ਗਿਆ...
ਪਠਾਨਕੋਟ ਅੰਮ੍ਰਿਤਸਰ ਜੰਮੂ ਕੌਮੀ ਸ਼ਾਹ ਮਾਰਗ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ
. . .  about 4 hours ago
ਕਿਸਾਨਾਂ ਮੂਹਰੇ ਅਫਸਾਨਾ ਖ਼ਾਨ ਦਾ ‘ਧੱਕਾ’ ਨਾ ਚੱਲਿਆ
. . .  about 5 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ (ਇਕਬਾਲ ਸਿੰਘ ਸ਼ਾਂਤ)-ਬਾਦਲ ਪਿੰਡ ਦੀ ਜੰਮਪਲ ਗਾਇਕਾ ਅਫਸਾਨਾ ਦੀ ਭਾਕਿਯੂ ਦੇ ਲੰਬੀ ਧਰਨੇ ’ਚ ਮੂਹਰੇ ਬੈਠਣ ਦੀ ਜਿੱਦ ਪੁੱਗ ਨਾ ਸਕੀ। ਉਹ ਅੱਜ ਲੰਬੀ ਭਾਕਿਯੂ ਦੇ ਵਿਸ਼ਾਲ ਧਰਨੇ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ। ਅਫਸਾਨਾ ਜਦੋਂ ਧਰਨੇ ’ਚ ਸਟੇਜ ਦੇ ਨੇੜੇ ਬੈਠਣ ਲੱਗੀ...
ਅੰਮ੍ਰਿਤਸਰ 'ਚ ਕੋਰੋਨਾ ਦੇ 171 ਮਾਮਲੇ ਆਏ ਸਾਹਮਣੇ, 6 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  about 5 hours ago
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 171 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9238 ਹੋ ਗਏ ਹਨ, ਜਿਨ੍ਹਾਂ 'ਚੋਂ 1580 ਸਰਗਰਮ ਮਾਮਲੇ ਹਨ। ਉੱਥੇ ਹੀ, ਅੱਜ ਜ਼ਿਲ੍ਹੇ 'ਚ 6 ਹੋਰ ਕੋਰੋਨਾ ਮਰੀਜ਼...
ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ
. . .  about 5 hours ago
ਐੱਸ.ਏ.ਐੱਸ. ਨਗਰ, 25 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ|ਬੋਰਡ ਦੇ ਸਕੱਤਰ...
ਪਠਾਨਕੋਟ ਵਿੱਚ ਅੱਜ 99 ਕੋਰੋਨਾ ਪਾਜ਼ੀਟਿਵ, 3 ਦੀ ਮੌਤ, 152 ਡਿਸਚਾਰਜ
. . .  about 5 hours ago
ਪਠਾਨਕੋਟ, 25 ਸਤੰਬਰ (ਆਰ.ਸਿੰਘ) ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਪਠਾਨਕੋਟ ਵਿੱਚ 99 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਠੀਕ ਹੋਣ ਕਾਰਨ 152 ਲੋਕਾਂ ਨੂੰ ਅੱਜ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ...
ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਰਮਨ ਬਖ਼ਸ਼ੀ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ
. . .  about 5 hours ago
ਛੇਹਰਟਾ,25 ਸਤੰਬਰ (ਸੁੱਖ ਵਡਾਲੀ, ਸੁਰਿੰਦਰ ਵਿਰਦੀ) - ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਬਿੱਲ ਨੂੰ ਪਾਸ ਕਰਨ ਦੇ ਵਿਰੁੱਧ ਵਿਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ:ਰਾਜ ਕੁਮਾਰ ਵੇਰਕਾ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਦੀ ਅਗਵਾਈ 'ਚ ਇੰਡੀਆ ਗੇਟ ਬਾਈਪਾਸ ਛੇਹਰਟਾ ਵਿਖੇ ਰੋਸ ਧਰਨਾ...
ਸਰਲੀ ਕਲਾਂ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ
. . .  about 5 hours ago
ਮੀਆਂਵਿੰਡ, (ਤਰਨ ਤਾਰਨ), 25 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਸਰਲੀ ਕਲਾਂ ਦੇ ਗੁਰਮੀਤ ਸਿੰਘ ਨਾਂਅ ਦੇ ਨੌਜਵਾਨ ਦੀ ਦੁਬਈ ਵਿੱਚ ਮੌਤ ਹੋਣ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਪਿੰਦਰਜੀਤ ਸਿੰਘ ਸਰਲੀ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਪੰਚ ਦਲੇਰ ਸਿੰਘ ਸਰਲੀ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਮਾਰਗ ਤੇ ਧਰਨਾ 29 ਸਤੰਬਰ ਤੱਕ ਜਾਰੀ ਰਹੇਗਾ - ਸਰਵਣ ਸਿੰਘ ਪੰਧੇਰ
. . .  about 5 hours ago
ਜੰਡਿਆਲਾ ਗੁਰੂ, 25 ਸਤੰਬਰ -(ਰਣਜੀਤ ਸਿੰਘ ਜੋਸਨ)- ਕੇਂਦਰ ਵੱਲੋਂ ਪਾਸ ਕੀਤੇ ਗੂਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਸਰੇ ਦਿਨ ਵੀ ਜਾਰੀ ਹੈ। ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਰੇਲ ਆਵਾਜਾਈ ਠੱਪ ਕਰਕੇ ਭਾਰੀ...
ਮੋਦੀ ਸਰਕਾਰ ਨੇ ਕਾਲਾ ਕਾਨੂੰਨ ਪਾਸ ਕਰਕੇ ਖੇਤੀ ਦਾ ਕਿੱਤਾ ਵੀ ਵੱਡੇ ਘਰਾਨਿਆਂ ਨੂੰ ਥਾਲ਼ੀ 'ਚ ਪਰੋਸ ਕੇ ਦਿੱਤਾ-ਰਣੀਕੇ
. . .  about 5 hours ago
ਮਾਨਾਂਵਾਲਾ, 25 ਸਤੰਬਰ (ਗੁਰਦੀਪ ਸਿੰਘ ਨਾਗੀ)-ਕਿਸਾਨ ਹੈ ਤਾਂ ਵਪਾਰ ਹੈ, ਵਪਾਰ ਨਹੀਂ ਤਾਂ ਦੇਸ਼ ਨਹੀਂ ਪਰ ਦੇਸ਼ ਦੀ ਸੱਤਾ 'ਤੇ ਕਾਬਜ਼ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨ, ਮਜ਼ਦੂਰ ਸਮੇਤ ਅਨੇਕਾਂ ਸੰਬੰਧਿਤ ਨਾਲ ਵਰਗਾਂ ਖੇਤੀ ਵਿਰੁੱਧ ਕਾਲਾ ਕਾਨੂੰਨ ਪਾਸ ਕਰਕੇ ਖੇਤੀਬਾੜੀ ਕਿੱਤਾ ਵੱਡਿਆਂ ਘਰਾਨਿਆਂ ਨੂੰ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਪਰ ਰੋਸ ਪ੍ਰਦਰਸ਼ਨ
. . .  about 6 hours ago
ਮਹਿਲ ਕਲਾਂ, 25 ਸਤੰਬਰ(ਅਵਤਾਰ ਸਿੰਘ ਅਣਖੀ) ਕੇਂਦਰ ਸਰਕਾਰ ਪਾਸ ਕੀਤੇ ਕਿਸਾਨ ਮਾਰੂ ਆਰਡੀਨੈਂਸ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਦਿੱਤੇ ਬੰਦ ਦੇ ਸੱਦੇ ਤਹਿਤ ਹਲਕਾ ਮਹਿਲ ਕਲਾਂ ਦੇ ਸਮੂਹ ਅਕਾਲੀ ਵਰਕਰਾਂ...
ਹੋਰ ਖ਼ਬਰਾਂ..

ਨਾਰੀ ਸੰਸਾਰ

ਆਓ ਰਿਸ਼ਤਿਆਂ ਦਾ ਆਨੰਦ ਮਾਣੀਏ

ਰਿਸ਼ਤਿਆਂ ਦੇ ਕਮਜ਼ੋਰ ਹੋਣ ਦਾ ਮਤਲਬ ਕਿ ਅੱਜ ਹਰ ਮਨੁੱਖ ਅੰਦਰੋਂ-ਅੰਦਰ ਆਪਣੇ-ਆਪ ਨੂੰ ਖੋਖਲਾ ਮਹਿਸੂਸ ਕਰ ਰਿਹਾ ਹੈ। ਸਮਾਜਿਕ ਤਾਣੇ-ਬਾਣੇ ਦੀ ਤੰਦ ਤਾਰ-ਤਾਰ ਹੋ ਰਹੀ ਹੈ। ਅੱਜ ਆਧੁਨਿਕਤਾ ਦੀ ਦੌੜ ਵਿਚ ਅਤੇ ਸੋਸ਼ਲ ਸਾਈਟਸ ਦੇ ਯੁੱਗ ਵਿਚ ਰਿਸ਼ਤਿਆਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਭਾਵ ਇਹ ਹੈ ਕਿ ਰਿਸ਼ਤੇ ਮਰ ਰਹੇ ਹਨ। ਫੇਸਬੁੱਕ 'ਤੇ ਅਸੀਂ ਹਜ਼ਾਰਾਂ ਰਿਸ਼ਤੇ ਬਣਾ ਚੁੱਕੇ ਹਾਂ ਜਿਨ੍ਹਾਂ ਨੂੰ ਅਸੀਂ ਕਦੀ ਫੇਸ ਟੂ ਫੇਸ ਦੇਖਿਆ ਵੀ ਨਹੀਂ, ਪਰ ਉਨ੍ਹਾਂ ਦੀ ਦੁਨੀਆ ਵਿਚ ਮਸਤ ਰਹਿਣਾ ਸਾਨੂੰ ਬਹੁਤ ਚੰਗਾ ਲਗਦਾ ਹੈ। ਜਦੋਂ ਕਿ ਸਾਨੂੰ ਪਤਾ ਹੈ ਕਿ ਇਹ ਰਿਸ਼ਤੇ ਸਭ ਨਾਂਅ ਦੇ ਹਨ ਅਤੇ ਕਦੀ ਵੀ ਮੁਸੀਬਤ ਵਿਚ ਕੰਮ ਨਹੀਂ ਆਉਂਦੇ, ਪਰ ਫਿਰ ਵੀ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਕੀਮਤੀ ਸਮਾਂ ਇਨ੍ਹਾਂ ਨਾਲ ਬਿਤਾ ਰਹੇ ਹਾਂ। ਸੋਸ਼ਲ ਸਾਈਟਸ ਨੇ ਮਨੁੱਖੀ ਰਿਸ਼ਤਿਆਂ ਨੂੰ ਇਸ ਤਰ੍ਹਾਂ ਦੂਰ ਕਰ ਦਿੱਤਾ ਹੈ ਕਿ ਹਰ ਕੋਈ ਆਪਣੀ ਦੁਨੀਆ ਬਣਾ ਕੇ ਬੈਠਾ ਹੈ ਜਿਸ ਵਿਚ ਉਹ ਕਿਸੇ ਹੋਰ ਦੀ ਦਖਲ-ਅੰਦਾਜ਼ੀ ਬਿਲਕੁਲ ਪਸੰਦ ਨਹੀਂ ਕਰਦਾ। ਪਰ ਇਸ ਦੇ ਬਹੁਤ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਮਾਂ-ਬਾਪ ਬੱਚਿਆਂ ਨੂੰ ...

ਪੂਰਾ ਲੇਖ ਪੜ੍ਹੋ »

ਜ਼ਿਆਦਾ ਟਾਫ਼ੀਆਂ ਅਤੇ ਚਾਕਲੇਟ ਖਾਣ ਨਾਲ ਛੋਟੇ ਬੱਚਿਆਂ ਦੇ ਦੰਦਾਂ ਨੂੰ ਹੋ ਸਕਦਾ ਬਹੁਤ ਵੱਡਾ ਨੁਕਸਾਨ

ਸਾਰੇ ਹੀ ਮਾਤਾ-ਪਿਤਾ ਦੀ ਇਹ ਹੀ ਖ਼ਵਾਹਿਸ਼ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਰਹੇ ਇਸ ਲਈ ਉਹ ਆਪਣੇ ਬੱਚਿਆਂ ਨੂੰ ਘਰ ਦਾ ਬਣਿਆ ਹੋਇਆ ਸਿਹਤਮੰਦ ਭੋਜਨ ਖਵਾਉਣਾ ਚਾਹੁੰਦੇ ਹਨ ਪਰ ਅੱਜਕਲ੍ਹ ਹਰ ਇਕ ਮਾਂ-ਬਾਪ ਦੀ ਇਕ ਸਾਂਝੀ ਸ਼ਿਕਾਇਤ ਬਣ ਚੁੱਕੀ ਹੈ ਕਿ ਬੱਚੇ ਘਰਾਂ ਵਿਚ ਬਣਿਆ ਖਾਣਾ ਖਾਣ ਦੀ ਬਜਾਏ ਟਾਫ਼ੀਆਂ, ਚਾਕਲੇਟ, ਚੂਰਨ, ਇਮਲੀ, ਮੈਗੀ, ਪੀਜ਼ਾ, ਬਰਗਰ, ਕੋਲਡ ਡਰਿੰਕ ਅਤੇ ਅਈਸਕ੍ਰੀਮ ਆਦਿ ਖਾਣਾ ਵੱਧ ਪਸੰਦ ਕਰਦੇ ਹਨ ਘਰ ਦਾ ਦਹੀਂ, ਦੁੱਧ, ਲੱਸੀ, ਦਾਲਾਂ-ਸਬਜ਼ੀਆਂ ਆਦਿ ਉਨ੍ਹਾਂ ਦੇ ਮਨਪਸੰਦ ਖਾਣੇ ਨਹੀਂ ਰਹੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਘਰ ਵਿਚ ਛੋਟਾ ਬੱਚਾ ਦੁਕਾਨ ਤੋਂ ਟਾਫ਼ੀਆਂ, ਚਾਕਲੇਟ ਅਤੇ ਹੋਰ ਬਜ਼ਾਰੀ ਚੀਜ਼ਾਂ ਆਦਿ ਲੈਣ ਲਈ ਜ਼ਿੱਦ ਕਰਦਾ ਹੈ ਜਾਂ ਰੋਂਦਾ ਹੈ ਤਾਂ ਮਜ਼ਬੂਰੀ ਵੱਸ ਮਾਂ ਬਾਪ ਬੱਚੇ ਨੂੰ ਲਾਲਚ ਲਗਾ ਕੇ ਚੁੱਪ ਕਰਵਾਉਣ ਲਈ ਦੁਕਾਨ ਤੋਂ ਟਾਫ਼ੀਆਂ ਚਾਕਲੇਟ ਅਤੇ ਹੋਰ ਬਜ਼ਾਰੀ ਚੀਜ਼ਾਂ ਵੀ ਲੈ ਦਿੰਦੇ ਹਨ ਅਤੇ ਬੱਚਾ ਟਾਫ਼ੀਆਂ ਦੇ ਲਾਲਚ ਲੱਗ ਕੇ ਚੁੱਪ ਕਰ ਜਾਂਦਾ ਹੈ ਜਦੋਂ ਬੱਚੇ ਨੂੰ ਫਿਰ ਟਾਫ਼ੀਆਂ ਖਾਣ ਦੀ ਆਦਤ ਬਣ ਜਾਂਦੀ ਹੈ ਤਾਂ ਬੱਚਾ ਟਾਫ਼ੀਆਂ ਖਾਣ ਤੋਂ ਬਿਨਾਂ ...

ਪੂਰਾ ਲੇਖ ਪੜ੍ਹੋ »

ਘਰ 'ਚ ਰਹਿ ਕੇ ਮੋਟਾਪੇ ਤੋਂ ਕਿਵੇਂ ਬਚ ਸਕਦੇ ਹਾਂ?

ਪਿਛਲੇ ਛੇ ਮਹੀਨਿਆਂ ਵਿਚ ਘਰ ਵਿਚ ਹੀ ਰਹਿਣ ਕਾਰਨ 50 ਫ਼ੀਸਦੀ ਤੋਂ ਜ਼ਿਆਦਾ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਗਈਆਂ ਹਨ। ਨਿਸਚਿਤ ਤੌਰ 'ਤੇ ਇਹ ਵੱਡੀ ਸਮੱਸਿਆ ਹੈ ਪਰ ਇਸ ਤੋਂ ਬਚਿਆ ਜਾ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿਵੇਂ? ਆਓ! ਇਸ ਕਵਿੱਜ਼ ਜ਼ਰੀਏ ਤੁਹਾਨੂੰ ਪਰਖਦੇ ਹਾਂ। 1. ਅੱਜਕਲ੍ਹ ਦੇ ਦਿਨਾਂ 'ਚ ਡਾਈਟ ਲੈਣੀ ਚਾਹੀਦੀ ਹੈ (ੳ) ਮਜ਼ਬੂਤ ਤਾਂ ਕਿ ਲੰਮੇ ਸਮੇਂ ਤੱਕ ਬਿਨਾਂ ਅੱਕੇ ਕੰਮ ਕਰ ਸਕੋ। (ਅ) ਸੰਤੁਲਿਤ ਭੋਜਨ, ਤਾਂ ਕਿ ਫਿਟ ਵੀ ਰਿਹਾ ਜਾ ਸਕੇ ਅਤੇ ਸਿਹਤਮੰਦ ਵੀ। (ੲ) ਜਿੰਨੀ ਭੁੱਖ ਲੱਗੀ ਹੋਵੇ, ਓਨਾ ਖਾਓ। 2. ਸਾਬਤ ਅਨਾਜ, ਮੌਸਮੀ ਫਲ, ਹਰੀਆਂ ਸਬਜ਼ੀਆਂ, ਦਾਲ ਅਤੇ ਮੇਵੇ ਦਾ ਸੇਵਨ ਇਸ ਕੋਰੋਨਾ ਕਾਲ ਵਿਚ ਸਾਨੂੰ ਕਿਉਂ ਜ਼ਰੂਰੀ ਹੈ?(ੳ) ਤਾਂ ਕਿ ਕੰਮ ਲਈ ਸਰੀਰ ਵਿਚ ਭਰਪੂਰ ਤਾਕਤ ਵੀ ਰਹੇ ਅਤੇ ਜ਼ਿਆਦਾ ਸਮਾਂ ਬੈਠੇ ਰਹਿਣ ਕਾਰਨ ਅਸੀਂ ਗੋਲਗੱਪੇ ਵਰਗੇ ਮੋਟੇ ਵੀ ਨਾ ਹੋਈਏ। (ਅ) ਸਿਰਫ਼ ਕੋਰੋਨਾ ਕਾਲ ਵਿਚ ਹੀ ਨਹੀਂ ਇਹ ਡਾਈਟ ਸਾਨੂੰ ਹਰ ਕਾਲ ਵਿਚ ਚਾਹੀਦੀ ਹੈ। (ੲ) ਇਸ ਤਰ੍ਹਾਂ ਦੀ ਡਾਈਟ ਇਸ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਸਿਹਤਮੰਦ ਰਹਿ ਸਕੀਏ। 3. ਅੱਜਕਲ੍ਹ ਦੇ ਸਮੇਂ 'ਚ ਲਗਾਤਾਰ ਘਰ ਵਿਚ ਰਹਿਣ ਤੋਂ ਬਾਅਦ ...

ਪੂਰਾ ਲੇਖ ਪੜ੍ਹੋ »

ਸੁੰਦਰਤਾ ਨਿਖਾਰੋ ਘਰੇਲੂ ਚੀਜ਼ਾਂ ਨਾਲ

ਹਰ ਸਮੇਂ ਬਿਊਟੀ ਪਾਰਲਰ ਜਾ ਕੇ ਬਿਊਟੀ ਟ੍ਰੀਟਮੈਂਟ ਲੈਣਾ ਸੰਭਵ ਨਹੀਂ ਹੁੰਦਾ। ਕਦੀ ਸਮੇਂ ਦੀ ਪ੍ਰੇਸ਼ਾਨੀ, ਕਦੀ ਘਰ ਪਰਿਵਾਰ ਅਤੇ ਕਦੀ ਆਰਥਿਕ ਰੂਪ ਕਰਕੇ। ਇਸ ਤਰ੍ਹਾਂ ਦੇ ਸਮੇਂ ਅਸੀਂ ਘਰ ਬੈਠੇ ਉਪਲਬਧ ਫਲ ਅਤੇ ਸਬਜ਼ੀਆਂ ਦੀ ਸਹੀ ਵਰਤੋਂ ਕਰਕੇ ਲਾਭ ਲੈ ਸਕਦੇ ਹਾਂ। ਨਾ ਜਾਣ ਦਾ ਝੰਜਟ, ਨਾ ਪੈਸਿਆਂ ਦਾ ਬੋਝ ਅਤੇ ਸਮੇਂ ਦੀ ਵੀ ਬੱਚਤ। ਆਓ! ਦੇਖੀਏ ਕਿਹੜੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਕੇ ਅਸੀਂ ਆਪਣੀ ਸੁੰਦਰਤਾ ਨੂੰ ਵਧਾ ਸਕਦੇ ਹਾਂ। ਲਗਾਓ ਸੇਬ ਦਾ ਪੇਸਟ : ਘਰ 'ਚ ਉਪਲਬਧ ਸੇਬ ਨੂੰ ਕੱਦੂਕਸ਼ ਕਰ ਕੇ ਪੇਸਟ ਬਣਾਓ। ਉਸ ਪੇਸਟ ਨੂੰ 10 ਤੋਂ 15 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ। 10 ਤੋਂ 15 ਮਿੰਟ ਬਾਅਦ ਟਿਸ਼ੂ ਨਾਲ ਪੇਸਟ ਸਾਫ਼ ਕਰਕੇ ਚਿਹਰਾ ਧੋ ਲਓ। ਇਸ ਨਾਲ ਅੱਖਾਂ ਨੂੰ ਕਾਫ਼ੀ ਆਰਾਮ ਮਿਲੇਗਾ ਅਤੇ ਅੱਖਾਂ ਦੇ ਚਾਰੇ ਪਾਸੇ ਕਾਲੇ ਘੇਰੇ ਵੀ ਘੱਟ ਹੋਣਗੇ। ਕੇਲਾ ਲਗਾਓ ਮਸਲ ਕੇ : ਪੱਕੇ ਹੋਏ ਕੇਲੇ ਨੂੰ ਚੰਗੀ ਤਰ੍ਹਾਂ ਮਸਲ ਕੇ ਉਸ ਵਿਚ ਥੋੜ੍ਹਾ ਸ਼ਹਿਦ ਜਾਂ 'ਆਲਿਵ ਆਇਲ' ਦੀਆਂ ਕੁਝ ਬੂੰਦਾਂ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। 15 ਮਿੰਟ ਬਾਅਦ ਚਿਹਰੇ ਅਤੇ ਗਰਦਨ ਨੂੰ ਟਿਸ਼ੂ ਪੇਪਰ ਨਾਲ ਸਾਫ਼ ਕਰਕੇ ...

ਪੂਰਾ ਲੇਖ ਪੜ੍ਹੋ »

ਸਿਹਤ ਝਰੋਖੇ 'ਚੋਂ

* ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਜ਼ਰੂਰ ਕਰੋ ਅਤੇ ਬਰੱਸ਼ ਕਰਨ ਤੋਂ ਬਾਅਦ ਪਾਣੀ ਪੀਣ ਤੋਂ ਬਿਨਾਂ ਕੁਝ ਵੀ ਖਾਓ-ਪੀਓ ਨਾ। * ਸੌਣ ਤੋਂ ਪਹਿਲਾਂ ਅੱਖਾਂ ਨੂੰ ਠੰਢੇ ਤੇ ਸਾਫ਼ ਪਾਣੀ ਨਾਲ ਧੋਵੋ। ਸਾਰੇ ਦਿਨ ਦਾ ਮਿੱਟੀ ਘੱਟਾ ਸਾਫ਼ ਹੋ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਅੱਖਾਂ ਸਿਹਤਮੰਦ ਰਹਿਣਗੀਆਂ। * ਸਵੇਰੇ ਉੱਠ ਕੇ ਬਿਨਾਂ ਚੂਲੀ ਕੀਤੇ ਇਕ ਲੀਟਰ ਦੇ ਲਗਪਗ ਕੋਸਾ ਪਾਣੀ ਪੀਵੋ ਕਿਉਂਕਿ ਮੂੰਹ ਵਿਚਲਾ ਬਿਹਾ ਥੁੱਕ ਸਰੀਰ ਲਈ ਬਹੁਤ ਲਾਭਕਾਰੀ ਹੁੰਦਾ ਹੈ। ਕੋਸਾ ਪਾਣੀ ਪੀਣ ਨਾਲ ਪੇਟ ਵੀ ਸਾਫ਼ ਹੋ ਜਾਵੇਗਾ। * ਸੈਰ ਤੇ ਕਸਰਤ ਜ਼ਰੂਰ ਕਰੋ। ਸੈਰ ਤੇ ਕਸਰਤ ਜ਼ੋਰ ਲਗਾ ਕੇ ਕਰੋ। * ਸਵੇਰੇ ਨਾਸ਼ਤਾ ਰੱਜ ਕੇ ਕਰੋ। * ਆਪਣੇ ਭੋਜਨ ਵਿਚ ਇਕ ਸਮੇਂ ਇਕ ਹੀ ਸਬਜ਼ੀ-ਦਾਲ ਆਦਿ ਖਾਓ। ਇਸ ਤਰ੍ਹਾਂ ਕਰਨ 'ਤੇ ਭੋਜਨ ਜਲਦੀ ਪਚ ਜਾਂਦਾ ਹੈ। ਫਲ ਸਲਾਦ ਵੀ ਇਕ ਸਮੇਂ ਇਕ ਹੀ ਕਿਸਮ ਦਾ ਖਾਓ। * ਖੰਡ, ਨਮਕ ਤੇ ਮੈਦੇ ਦੀ ਵਰਤੋਂ ਘੱਟ ਤੋਂ ਘੱਟ ਕਰੋ। * ਆਪਣੇ ਭੋਜਨ ਵਿਚ ਰੋਟੀਆਂ ਦੀ ਗਿਣਤੀ ਘਟਾਓ ਤੇ ਸਬਜ਼ੀ ਦੀ ਮਾਤਰਾ ਵਧਾਓ। ਅਜਿਹਾ ਕਰਨ ਨਾਲ ਮੁਟਾਪਾ ਘਟੇਗਾ। * ਖਾਣਾ ਖਾਣ ਤੋਂ ਲਗਪਗ ਅੱਧਾ ਘੰਟਾ ਪਹਿਲਾਂ ਤੇ ਪੰਜਾਹ ਮਿੰਟ ਬਾਅਦ ...

ਪੂਰਾ ਲੇਖ ਪੜ੍ਹੋ »

ਕਾਮਯਾਬ ਐਵੇਂ ਨਹੀਂ ਬਣਦੇ...

ਕਈ ਲੋਕ ਜ਼ਿਆਦਾ ਮਿਹਨਤ ਕਰਦੇ ਰਹਿੰਦੇ ਹਨ ਅਤੇ ਓਨੀ ਸਫ਼ਲਤਾ ਉਨ੍ਹਾਂ ਨੂੰ ਨਹੀਂ ਮਿਲਦੀ। ਇਸ ਤਰ੍ਹਾਂ ਕਿਉਂ? ਕੀ ਤੁਸੀਂ ਕਦੀ ਸੋਚਿਆ ਹੈ ਕਿ ਕਾਮਯਾਬ ਵਿਅਕਤੀ ਵਿਚ ਇਸ ਤਰ੍ਹਾਂ ਦੇ ਕੀ ਗੁਣ ਹੁੰਦੇ ਹਨ ਜੋ ਉਨ੍ਹਾਂ ਨੂੰ ਸਫ਼ਲ ਬਣਾਉਂਦੇ ਹਨ ਅਤੇ ਉਹ ਭੀੜ ਵਿਚ ਆਪਣੀ ਖ਼ਾਸ ਪਛਾਣ ਬਣਾਉਂਦੇ ਹਨ। ਜੇਕਰ ਤੁਸੀਂ ਉਨ੍ਹਾਂ ਸਿਧਾਂਤਾਂ ਨੂੰ ਨਹੀਂ ਜਾਣਦੇ ਤਾਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਅਤੇ ਸਫ਼ਲਤਾ ਦੀਆਂ ਪੌੜੀਆਂ ਤੁਸੀਂ ਵੀ ਚੜ੍ਹੋ। ਉੱਚੀਆਂ ਉਮੀਦਾਂ ਰੱਖਣ ਵਾਲਾ ਵਿਅਕਤੀ ਇਸ ਤਰ੍ਹਾਂ ਕਾਮਯਾਬੀ ਹਾਸਲ ਕਰ ਸਕਦੇ ਹਨ : * ਜਦੋਂ ਵੀ ਖ਼ੁਦ ਨੂੰ ਸਹੀ ਸਾਬਤ ਕਰਨ ਦਾ ਮੌਕਾ ਮਿਲੇ, ਉਸ ਨੂੰ ਵਿਅਰਥ ਨਾ ਗਵਾਓ ਕਿਉਂਕਿ ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ। * ਉਮੀਦ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੋ, ਤਦੇ ਤੁਸੀਂ ਸਫ਼ਲ ਹੋਵੋਗੇ। ਚੰਗਾ ਕੰਮ ਤਾਂ ਬਹੁਤ ਸਾਰੇ ਲੋਕ ਕਰਦੇ ਹਨ ਪਰ ਉਮੀਦ ਤੋਂ ਚੰਗਾ ਸਾਰੇ ਨਹੀਂ ਕਰਦੇ। ਇਸ ਤਰ੍ਹਾਂ ਉਹੀ ਸਫ਼ਲ ਹੁੰਦੇ ਹਨ ਜੋ ਉਮੀਦ 'ਤੇ ਖ਼ਰੇ ਉੱਤਰਦੇ ਹਨ। * ਦਫ਼ਤਰ ਜਾਂ ਵਪਾਰ ਵਿਚ ਵੀ ਤਦੇ ਅੱਗੇ ਵਧ ਸਕਦੇ ਹਾਂ ਜੇਕਰ ਤੁਸੀਂ ਸਮਰੱਥਾ ਤੋਂ ਜ਼ਿਆਦਾ ਕੰਮ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX