ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਔਰਤ, ਸਮਾਜ ਤੇ ਸਿੱਖਿਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਡਗਮਗਾਉਣ ਵਾਲਾ ਰਿਹਾ ਹੈ। ਸਮਾਜ ਮਨੁੱਖ ਨੂੰ ਜਿੱਥੇ ਪਰੰਪਰਾਵਾਂ ਦੀ ਦੱਸ ਪਾਉਂਦਾ ਹੈ ਉੱਥੇ ਸਿੱਖਿਆ ਮਨੁੱਖ ਨੂੰ ਸਮਾਜ ਵਿਚ ਵਿਚਰਨ ਦੇ ਤੌਰ-ਤਰੀਕੇ ਸਿਖਾਉਂਦੀ ਹੋਈ ਆਧੁਨਿਕਤਾ ਨਾਲ ਵੀ ਜੋੜਦੀ ਹੈ। ਜੇਕਰ ਗੱਲ ਔਰਤ, ਸਮਾਜ ਤੇ ਸਿੱਖਿਆ ਦੇ ਪ੍ਰਸੰਗ ਵਿਚ ਕੀਤੀ ਜਾਵੇ ਤਾਂ ਹਾਲੇ ਵੀ ਬਦਲਦੀਆਂ ਪ੍ਰਸਥਿਤੀਆਂ ਤਹਿਤ ਔਰਤ ਸਮਾਜ ਤੇ ਸਿੱਖਿਆ ਵਿਚਕਾਰ ਸੀਮਾ ਕਾਫ਼ੀ ਚੁਣੌਤੀਪੂਰਨ ਬਣੀ ਹੋਈ ਹੈ। ਸਿੱਖਿਆ ਤੇ ਮਿਹਨਤ ਦੇ ਬਲਬੂਤੇ ਔਰਤ ਨੇ ਨਾ ਕੇਵਲ ਆਪਣੇ ਦੇਸ਼ ਵਿਚ ਬਲਕਿ ਵਿਦੇਸ਼ਾਂ ਵਿਚ ਵੀ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਲਈ ਹੈ, ਪਰ ਅਜੇ ਵੀ ਉਸ ਦੇ ਸੰਘਰਸ਼ੀ ਰਸਤੇ ਦੀਆਂ ਔਕੜਾਂ ਖ਼ਤਮ ਨਹੀਂ ਹੋਈਆਂ ਹਨ। ਔਰਤ ਸਮਾਜ ਤੋਂ ਆਪਣੇ ਲਈ ਮਾਣ-ਸਨਮਾਨ ਦੀ ਸਥਿਤੀ ਚਾਹੁੰਦੀ ਹੈ ਜੋ ਉਸ ਨੂੰ ਸਹੀ ਅਰਥਾਂ ਵਿਚ ਮਿਲ ਨਹੀਂ ਰਹੀ ਹੈ। ਬੇਸ਼ੱਕ ਅਜੋਕੀ ਔਰਤ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖਲੋ ਬੁਲੰਦੀਆਂ ਛੋਹ ਰਹੀ ਹੈ ਪਰ ਅਜੋਕੇ ਸਮਾਜ ਦੀ ਸੋਚ ਤੇ ਨਜ਼ਰੀਆਂ ਔਰਤ ਪ੍ਰਤੀ ਉੱਥੇ ਦਾ ਉੱਥੇ ਹੀ ਹੈ। ਅੱਜ ਵੀ ...
ਸਰਦ ਰੁੱਤ ਵਿਚ ਪੌਸ਼ਟਿਕ ਭੋਜਨ ਖਾਣਾ ਠੀਕ ਹੁੰਦਾ ਹੈ। ਇਸ ਰੁੱਤ ਵਿਚ ਘਿਓ, ਦੁੱਧ, ਮਲਾਈ, ਬਦਾਮ, ਕਾਜੂ ਸਮੇਤ ਹੋਰ ਸੁੱਕੇ ਮੇਵੇ, ਕੇਲੇ, ਸੇਬ, ਖਜੂਰ, ਗੁੜ, ਗੱਚਕ, ਮੂੰਗਫਲੀ, ਮਾਂਹ ਦੀ ਦਾਲ, ਸ਼ਹਿਦ ਆਦਿ ਦਾ ਭਰਪੂਰ ਮਾਤਰਾ ਵਿਚ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਪੌਸ਼ਟਿਕ ਚੀਜ਼ਾਂ ਦਾ ਸੇਵਨ ਹੌਲੀ-ਹੌਲੀ ਵਧਾਓ। ਜੋ ਵੀ ਖਾਓ ਠੀਕ ਤਰ੍ਹਾਂ ਨਾਲ ਹਜ਼ਮ ਹੋ ਜਾਵੇ ਅਤੇ ਕਬਜ਼ ਨਾ ਹੋ ਸਕੇ, ਇਸ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ।
ਭੋਜਨ ਦੇ ਨਾਲ ਹੀ ਵਰਤੋਂ-ਵਿਹਾਰ ਦਾ ਵੀ ਸਰਦ ਰੁੱਤ ਵਿਚ ਧਿਆਨ ਦੇਣਾ ਜ਼ਰੂਰੀ ਹੈ। ਸਰਦ ਰੁੱਤ ਵਿਚ ਪੌਸ਼ਟਿਕ ਭੋਜਨ ਦਾ ਸੇਵਨ ਲਾਭਕਾਰੀ ਹੈ ਅਤੇ ਇਨ੍ਹਾਂ ਦੇ ਹਾਜ਼ਮੇ ਲਈ ਸਵੇਰੇ ਸੈਰ ਅਤੇ ਕਸਰਤ ਕਰਨਾ ਜ਼ਰੂਰੀ ਹੈ। ਇਨ੍ਹਾਂ ਤਰੀਕਿਆਂ ਨਾਲ ਜਿਥੇ ਹਾਜ਼ਮਾ ਤੰਤਰ ਵਧਦਾ ਹੈ, ਉਥੇ ਸਰੀਰ ਤੰਦਰੁਸਤ ਵੀ ਹੁੰਦਾ ਹੈ। ਸਵੇਰੇ ਸੈਰ, ਯੋਗਾ ਆਸਣ, ਸੂਰਯ ਨਮਸਕਾਰ, ਡੰਡ-ਬੈਠਕ ਆਦਿ ਕਰਦੇ ਰਹਿਣਾ ਚਾਹੀਦਾ।
ਸਵੇਰੇ ਧੁੱਪ ਵਿਚ ਬੈਠ ਕੇ ਤੇਲ ਮਾਲਸ਼ ਕਰਨੀ ਸਰਦ ਰੁੱਤ ਵਿਚ ਲਾਭਕਾਰੀ ਮੰਨੀ ਜਾਂਦੀ ਹੈ। ਇਸ ਨਾਲ ਮਾਸਪੇਸ਼ੀਆਂ ਵਿਚ ਤਾਕਤ ਆਉਂਦੀ ਹੈ ਅਤੇ ...
ਬੱਚਿਆਂ ਦੇ ਸ਼ਰਮੀਲੇ ਹੋਣ ਦਾ ਕਾਰਨ
* ਕਦੀ ਕਦੀ ਬੱਚੇ ਦੇ ਸ਼ਰਮੀਲੇ ਹੋਣ ਦਾ ਕਾਰਨ ਪੀੜ੍ਹੀ-ਦਰ-ਪੀੜ੍ਹੀ ਵੀ ਹੁੰਦਾ ਹੈ ਕਿਉਂਕਿ ਮਾਤਾ-ਪਿਤਾ ਵੀ ਸ਼ਮਰੀਲੇ ਸੁਭਾਅ ਦੇ ਹੁੰਦੇ ਹਨ। * ਕਦੀ-ਕਦੀ ਬੱਚਿਆਂ ਦੀ ਸ਼ਖ਼ਸੀਅਤ ਅਤਿ ਸੰਵੇਦਨਸ਼ੀਲ ਹੁੰਦੀ ਹੈ। ਉਹ ਆਪਣੀ ਗੱਲ ਕਿਸੇ ਨੂੰ ਵੀ ਖੁੱਲ੍ਹ ਕੇ ਨਹੀਂ ਕਹਿ ਸਕਦੇ। ਮਨ ਵਿਚ ਸੰਕੋਚ ਰਹਿੰਦਾ ਹੈ ਕਿ ਕਿਤੇ ਝਿੜਕਾਂ ਨਾ ਪੈ ਜਾਣ, ਕਿਤੇ ਮੈਂ ਗ਼ਲਤ ਨਾ ਹੋਵਾਂ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸੁਭਾਅ ਸ਼ਰਮੀਲਾ ਹੋ ਜਾਂਦਾ ਹੈ। * ਬਚਪਨ ਵਿਚ ਕਦੀ-ਕਦੀ ਕਿਸੇ ਵੀ ਮਾਹੌਲ ਵਿਚ ਜੋ ਬੱਚੇ ਇਕੱਲੇ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ਨਾਲ ਜ਼ਿਆਦਾ ਗੱਲ ਕਰਨ ਦੀ ਆਦਤ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਬੱਚੇ ਸੁਸਾਇਟੀ ਵਿਚ ਸੌਖਿਆਂ ਘੁਲਮਿਲ ਨਹੀਂ ਪਾਉਂਦੇ। ਇਹੀ ਆਦਤ ਅੱਗੇ ਜਾ ਕੇ ਉਨ੍ਹਾਂ ਨੂੰ ਸ਼ਰਮੀਲਾ ਬਣਾਉਂਦੀ ਹੈ।
ਸ਼ਰਮੀਲੇ ਬੱਚਿਆਂ ਦੀਆਂ ਪ੍ਰੇਸ਼ਾਨੀਆਂ
-ਟੇਲੈਂਟਡ ਹੋਣ 'ਤੇ ਵੀ ਇਸ ਤਰ੍ਹਾਂ ਬੱਚੇ ਉਸ ਦਾ ਪੂਰਾ ਲਾਭ ਨਹੀਂ ਲੈ ਸਕਦੇ।
-ਆਪਣੇ ਟੇਲੈਂਟ ਨੂੰ ਕਰੀਅਰ ਦੇ ਰੂਪ ਵਿਚ ਅੱਗੇ ਨਹੀਂ ਲਿਆ ਸਕਦੇ।
-ਪੜ੍ਹਾਈ 'ਤੇ ਵੀ ਪ੍ਰਭਾਵ ਪੈਂਦਾ ਹੈ। ਕੁਝ ਸਮਝ ...
ਇਕਦਮ ਮੌਸਮ ਦੇ ਬਦਲਣ ਨਾਲ ਜਿਥੇ ਗਰਮ ਕੱਪੜਿਆਂ ਦੀ ਲੋੜ ਪੈਂਦੀ ਹੈ, ਉਸ ਤਰ੍ਹਾਂ ਸਾਡੀ ਚਮੜੀ ਵੀ ਇਕਦਮ ਧਿਆਨ ਰੱਖਣ ਦੀ ਲੋੜ ਹੈ। ਤੁਸੀਂ ਆਪਣੀ ਚਮੜੀ ਨੂੰ ਮੌਸਮ ਦੇ ਹਮਲੇ ਤੋਂ ਕਿਸ ਤਰ੍ਹਾਂ ਬਚਾ ਸਕਦੇ ਹੋ, ਇਸ ਦਾ ਉੱਤਰ ਹੈ ਤੁਹਾਨੂੰ ਆਪਣੀ ਚਮੜੀ ਦੇ ਖਰਾਬ ਹੋਣ ਦੇ ਖ਼ਤਰਿਆਂ ਨੂੰ ਘਟਾਉਣਾ ਚਾਹੀਦਾ ਹੈ।
(1) ਸਰਦੀਆਂ ਵਿਚ ਸਾਨੂੰ ਨਾ ਬਹੁਤਾ ਠੰਢਾ ਅਤੇ ਨਾ ਹੀ ਬਹੁਤਾ ਗਰਮ ਸਿਰਫ਼ ਕੋਸਾ ਪਾਣੀ ਵਰਤਣਾ ਚਾਹੀਦਾ ਹੈ।
(2) ਨਹਾਉਣ ਲਈ ਨਰਮ ਸਾਬਣ ਦੀ ਵਰਤੋਂ ਕਰੋ। ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਖ਼ੁਸ਼ਕ ਹੈ ਤਾਂ ਤੁਸੀਂ ਨਹਾਉਣ ਤੋਂ ਪਹਿਲਾਂ ਜੈਤੂਨ ਜਾਂ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰ ਸਕਦੇ ਹੋ। ਜੇਕਰ ਤੁਹਾਡੀ ਚਮੜੀ ਕਾਫ਼ੀ ਖੁਸ਼ਕ ਹੈ ਤਾਂ ਸਾਬਣ ਵਰਤਣਾ ਬੰਦ ਕਰ ਦਿਓ।
(3) ਪੀਣ ਵਾਲੇ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਤੁਸੀਂ ਆਪਣੇ ਕੋਲ ਪਾਣੀ ਵਾਲੀ ਬੋਤਲ ਜ਼ਰੂਰ ਰੱਖੋ ਤਾਂ ਕਿ ਤੁਸੀਂ ਘੁੱਟ-ਘੁੱਟ ਕਰ ਕੇ ਪਾਣੀ ਪੀ ਸਕੋ।
(4) ਸ਼ੁਰੂਆਤ ਵਿਚ ਤੁਸੀਂ ਨਮੀ ਵਾਲਾ ਮਾਇਸਚਰਾਈਜ਼ਰ ਲਗਾਤਾਰ ਵਰਤ ਸਕਦੇ ਹੋ। ਜੇਕਰ ਚਮੜੀ ਜ਼ਿਆਦਾ ਖ਼ੁਸ਼ਕ ਹੈ ਤਾਂ ਕੋਈ ਯੋਗ ਬਾਡੀਵਾਟਰ ਵੀ ਵਰਤਿਆ ਜਾ ਸਕਦਾ ਹੈ। ...
ਸਰਦੀਆਂ ਦੀ ਠੰਢ ਨੇ ਦਸਤਕ ਦੇ ਦਿੱਤੀ ਹੈ। ਸਰਦੀਆਂ ਦੀ ਰੁੱਤ ਸ਼ੁਰੂ ਹੁੰਦੇ ਅਕਸਰ ਹਰ ਉਮਰ ਦੀਆਂ ਔਰਤਾਂ ਖ਼ਾਸ ਕਰ ਕੇ ਜਵਾਨ ਕੁੜੀਆਂ ਅਤੇ ਨੌਕਰੀਪੇਸ਼ਾ ਔਰਤਾਂ ਅੱਗੇ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਣ, ਜਿਸ ਪਹਿਰਾਵੇ ਨੂੰ ਪਾਉਣ ਨਾਲ ਉਨ੍ਹਾਂ ਨੂੰ ਠੰਢ ਵੀ ਨਾ ਲੱਗੇ ਅਤੇ ਉਨ੍ਹਾਂ ਦਾ ਪਹਿਰਾਵਾ ਉਨ੍ਹਾਂ ਦੀ ਸੁੰਦਰਤਾ ਵਿਚ ਵੀ ਵਾਧਾ ਕਰੇ।
ਜਵਾਨ ਅਤੇ ਅੱਧਖੜ ਉਮਰ ਦੀਆਂ ਔਰਤਾਂ ਸ਼ੋਖ ਕਿਸਮ ਦੇ ਸਵੈਟਰ ਅਤੇ ਸ਼ਾਲਾਂ ਲੈ ਸਕਦੀਆਂ ਹਨ। ਔਰਤਾਂ ਅਕਸਰ ਹੀ ਗਰਮ ਕੋਟੀਆਂ, ਗਰਮ ਕੋਟਾਂ ਅਤੇ ਦਸਤਾਨਿਆਂ ਨੂੰ ਧੋਣ ਵਿਚ ਆਲਸ ਦਿਖਾਉਂਦੀਆਂ ਹਨ ਕਿਉਂਕਿ ਸਰਦੀਆਂ ਵਿਚ ਗਰਮ ਕੱਪੜੇ ਧੋਣੇ ਅਤੇ ਸੁਕਾਉਣੇ ਬਹੁਤ ਮੁਸ਼ਕਿਲ ਹੁੰਦੇ ਹਨ। ਇਸ ਕਾਰਨ ਵੀ ਕਈ ਵਾਰ ਬੈਕਟੀਰੀਆ ਅਤੇ ਜਰਾਸੀਮ ਕੱਪੜਿਆਂ ਵਿਚ ਪੈਦਾ ਹੋ ਜਾਂਦੇ ਹਨ ਜੋ ਕਿ ਔਰਤਾਂ ਨੂੰ ਬਿਮਾਰ ਕਰ ਦਿੰਦੇ ਹਨ। ਇਸ ਲਈ ਸਰਦੀਆਂ ਵਿਚ ਪਾਉਣ ਵਾਲੇ ਗਰਮ ਕੱਪੜਿਆਂ ਨੂੰ ਸਮੇਂ ਸਿਰ ਧੋ ਕੇ ਧੁੱਪ ਲਗਾਉਂਦੇ ਰਹੋ। ਦਸਤਾਨਿਆਂ ਵਿਚ ਵੀ ਬਹੁਤ ਕੀਟਾਣੂ ਹੁੰਦੇ ਹਨ, ਜਿਨ੍ਹਾਂ ਨੂੰ ਹਟਾਉਣ ਲਈ ਦਸਤਾਨੇ ਵੀ ...
ਗਰਮ ਪਾਣੀ ਉੱਨ ਵਾਲੇ ਕੱਪੜਿਆਂ ਦਾ ਜਨਮਜਾਤ ਦੁਸ਼ਮਣ ਹੈ। ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਨਾ ਭਿਉਂ ਕੇ ਰੱਖੋ। ਇਸ ਨਾਲ ਉਹ ਕਮਜ਼ੋਰ ਹੁੰਦੇ ਹਨ ਅਤੇ ਉੱਨ ਦੀ ਕੁਦਰਤੀ ਤਾਕਤ ਵੀ ਘੱਟ ਹੋਣ ਲਗਦੀ ਹੈ। ਕੀੜੇ-ਮਕੌੜੇ ਅਤੇ ਕਾਕਰੋਚ ਨੂੰ ਵੀ ਨਮੀ ਵਾਲੇ ਕੱਪੜਿਆਂ ਵਿਚ ਰਹਿਣਾ ਸੁਰੱਖਿਅਤ ਲਗਦਾ ਹੈ। ਅਖੀਰ ਕੱਪੜੇ ਰੱਖਦੇ ਸਮੇਂ ਜ਼ਰਾ ਜਿੰਨੀ ਵੀ ਨਮੀ ਰਹਿ ਗਈ ਤਾਂ ਕੀੜੇ-ਮਕੌੜਿਆਂ ਨੂੰ ਕੱਪੜੇ ਖਾਣ ਦਾ ਮੌਕਾ ਮਿਲ ਜਾਂਦਾ ਹੈ।
ਡਰਾਈਕਲੀਨਰ ਕੋਲੋਂ ਲਿਆਉਣ ਤੋਂ ਬਾਅਦ ਵੀ ਗਰਮ ਕੱਪੜਿਆਂ ਨੂੰ ਦੋ ਘੰਟੇ ਧੁੱਪ ਤੇ ਹਵਾ ਵਿਚ ਜ਼ਰੂਰ ਟੰਗੋ। ਕਦੀ ਵੀ ਕੱਪੜਿਆਂ ਨੂੰ ਲਾਪ੍ਰਵਾਹੀ ਨਾਲ ਤਹਿ ਨਾ ਲਗਾਓ। ਗ਼ਲਤ ਤਹਿ ਦੇ ਨਿਸ਼ਾਨ ਬੜੀ ਮੁਸ਼ਕਿਲ ਨਾਲ ਜਾਂਦੇ ਹਨ। ਬਹੁਤ ਸਾਰੇ ਲੋਕ ਗ਼ਲਤ ਤਹਿ ਦੇ ਨਿਸ਼ਾਨਾਂ ਅਤੇ ਸਿਲਵਟਾਂ 'ਤੇ ਭਾਰੀ ਗਰਮ ਪ੍ਰੈੱਸ ਵਾਰ-ਵਾਰ ਫੇਰਦੇ ਹਨ। ਇਸ ਤਰ੍ਹਾਂ ਕਰਕੇ ਉਹ ਖ਼ੁਦ ਉਸ ਥਾਂ ਤੋਂ ਕੱਪੜਾ ਫਟਣ ਦਾ ਖ਼ਤਰਾ ਪੈਦਾ ਕਰਦੇ ਹਨ। ਡੂੰਘੀਆਂ ਸਿਲਵਟਾਂ ਦੂਰ ਕਰਨ ਲਈ ਹੇਠ ਲਿਖੇ ਵਿਗਿਆਨਕ ਢੰਗ ਅਪਣਾਓ :
* ਇਕ ਬਾਲਟੀ ਵਿਚ ਗਰਮ ਪਾਣੀ ਭਰ ਕੇ ਉਸ ਦੀ ਭਾਫ਼ ਨਾਲ ਸਿਲਵਟਾਂ ਵਾਲਾ ਹਿੱਸਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX