ਤਾਜਾ ਖ਼ਬਰਾਂ


ਬਾਲੀਵੁੱਡ ਗਾਇਕ ਅਤੇ ਅਭਿਨੇਤਾ ਯੋ ਯੋ ਹਨੀ ਸਿੰਘ ’ਤੇ ਪਤਨੀ ਸ਼ਾਲਿਨੀ ਤਲਵਾੜ ਨੇ ਕੀਤਾ ਕੇਸ ਦਰਜ
. . .  32 minutes ago
ਮੁੰਬਈ , 3 ਅਗਸਤ - ਬਾਲੀਵੁੱਡ ਗਾਇਕ ਅਤੇ ਅਭਿਨੇਤਾ 'ਯੋ ਯੋ ਹਨੀ ਸਿੰਘ' (ਹਿਰਦੇਸ਼ ਸਿੰਘ) ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਾਨੂੰਨ ਦੇ ਤਹਿਤ ...
ਰਾਮ ਤੀਰਥ ਨੇੜੇ ਸੜਕ ਹਾਦਸੇ ਵਿਚ ਪਤੀ ਪਤਨੀ ਹਲਾਕ
. . .  47 minutes ago
ਰਾਮ ਤੀਰਥ ( ਅੰਮਿ੍ਤਸਰ ) , 3 ਅਗਸਤ ( ਧਰਵਿੰਦਰ ਸਿੰਘ ਔਲਖ )- ਅੱਜ ਰਾਮ ਤੀਰਥ ਨੇੜੇ ਅੱਡਾ ਬਾਉਲੀ ਵਿਖੇ ਹੋਏ ਇੱਕ ਭਿਆਨਕ ਹਾਦਸੇ ਵਿਚ ਪਤੀ ਪਤਨੀ ਹਲਾਕ ਹੋ ਗਏ । ਮਿ੍ਤਕਾਂ ਦੀ ਪਛਾਣ ਬਲਵਿੰਦਰ ਸਿੰਘ ...
ਸਿੱਧੂ ਨੇ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ
. . .  56 minutes ago
ਚੰਡੀਗੜ੍ਹ , 3 ਅਗਸਤ - ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਦਲਿਤ ਭਾਈਚਾਰੇ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ...
ਅੰਮ੍ਰਿਤਸਰ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 1 hour ago
ਅੰਮ੍ਰਿਤਸਰ ,3 ਅਗਸਤ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ...
ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਰਾਹਤ
. . .  about 1 hour ago
ਚੰਡੀਗੜ੍ਹ, 3 ਅਗਸਤ( ਸੁਰਿੰਦਰਪਾਲ) - ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਰਾਹਤ...
ਪੰਜਾਬ ਦੇ ਸਕੂਲਾਂ ਵਿਚ ਹੁਣ ਭਾਸ਼ਾ ਸੁਣਨ ਵਾਲੀਆਂ ਲੈਬਾਂ ਹੋਣਗੀਆਂ ਵਿਕਸਤ
. . .  about 1 hour ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਵਿਚ...
ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਨਹੀਂ ਕਰ ਸਕੇ ਕੁਆਲੀਫ਼ਾਈ
. . .  about 1 hour ago
ਟੋਕੀਓ, 3 ਅਗਸਤ - ਭਾਰਤ ਦੇ ਤਜਿੰਦਰਪਾਲ ਸਿੰਘ ਤੂਰ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ 'ਤੇ ਰਹਿਣ ਤੋਂ ਬਾਅਦ...
ਭਾਰਤ ਅਤੇ ਚੀਨ ਗੋਗਰਾ ਹਾਈਟਸ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਹੋਏ ਤਿਆਰ
. . .  about 1 hour ago
ਨਵੀਂ ਦਿੱਲੀ, 3 ਅਗਸਤ - ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ ਗੋਗਰਾ ਹਾਈਟਸ ਖੇਤਰ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ...
ਰਾਜਨੀਤਿਕ ਪਾਰਟੀਆਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ - ਪਿੰਡ ਬੋਰਡ ਟੰਗਣੇ ਜਾਰੀ
. . .  about 2 hours ago
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ) - ਕਿਸਾਨਾਂ ਨੇ ਵੱਖ - ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਆਗੂਆਂ ਦੇ ਪਿੰਡਾਂ 'ਚ ...
ਮਨਪ੍ਰੀਤ ਸਿੱਧੂ ਬਣੇ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ
. . .  about 2 hours ago
ਮਮਦੋਟ, 3 ਅਗਸਤ (ਸੁਖਦੇਵ ਸਿੰਘ ਸੰਗਮ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਮਮਦੋਟ ਨੂੰ ਪਾਰਟੀ ਦੇ ...
ਘਰੇਲੂ ਖਪਤਕਾਰਾਂ ਲਈ ਬਿਜਲੀ ਦੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ - ਸੁਖਬੀਰ ਸਿੰਘ ਬਾਦਲ
. . .  about 2 hours ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ) - ਪ੍ਰੈੱਸ ਵਾਰਤਾ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਜਨਤਾ ਦੀ...
ਭਾਜਪਾ ਮਹਿਲਾ ਆਗੂਆਂ ਦੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਦਾ ਜ਼ੋਰਦਾਰ ਵਿਰੋਧ
. . .  1 minute ago
ਲੁਧਿਆਣਾ, 3 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਫ਼ਿਰੋਜ਼ਪੁਰ ਸੜਕ ਸਥਿਤ ਹੋਟਲ ਨਾਗਪਾਲ ਰਿਜੈਂਸੀ ਵਿਚ ਭਾਜਪਾ ਮਹਿਲਾ...
ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਅਕਾਲੀ ਦਲ ਦਾ ਵੱਡਾ ਯੋਗਦਾਨ ਰਿਹਾ - ਸੁਖਬੀਰ ਸਿੰਘ ਬਾਦਲ
. . .  about 1 hour ago
ਚੰਡੀਗੜ੍ਹ, 3 ਅਗਸਤ (ਸੁਰਿੰਦਰਪਾਲ ) - ਸੁਖਬੀਰ ਸਿੰਘ ਬਾਦਲ ਵਲੋਂ ਪ੍ਰੈੱਸ ਵਾਰਤਾ ਦੇ ਦੌਰਾਨ ਕਿਹਾ ਗਿਆ ਕਿ ਆਜ਼ਾਦੀ ਤੋਂ ਪਹਿਲਾਂ...
ਸਾਡੀ ਜਥੇਬੰਦੀ ਪੰਜਾਬ ਵਿਚ ਚੋਣਾਂ ਲੜਨ ਦੇ ਹੱਕ ਵਿਚ - ਚੜੂਨੀ
. . .  about 3 hours ago
ਬੰਗਾ, 3 ਅਗਸਤ (ਜਸਬੀਰ ਸਿੰਘ ਨੂਰਪੁਰ) - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਆਗੂ...
ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ
. . .  about 4 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ...
ਦੇਸ਼ ਨੂੰ ਬਚਾਉਣ ਲਈ ਮਿਸ਼ਨ ਭਾਰਤ ਦੀ ਵੀ ਲੋੜ - ਚੜੂਨੀ
. . .  about 4 hours ago
ਗੜ੍ਹਸ਼ੰਕਰ, 3 ਅਗਸਤ (ਧਾਲੀਵਾਲ) - ਮਿਸ਼ਨ ਪੰਜਾਬ ਤਹਿਤ ਗੜ੍ਹਸ਼ੰਕਰ ਪਹੁੰਚੇ...
ਪ੍ਰਧਾਨ ਮੰਤਰੀ 15 ਅਗਸਤ ਨੂੰ ਵਿਸ਼ੇਸ਼ ਮਹਿਮਾਨ ਵਜੋਂ ਲਾਲ ਕਿਲ੍ਹੇ 'ਚ ਸਮੁੱਚੀ ਭਾਰਤੀ ਉਲੰਪਿਕ ਟੀਮ ਨੂੰ ਦੇਣਗੇ ਸੱਦਾ
. . .  about 4 hours ago
ਨਵੀਂ ਦਿੱਲੀ, 3 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ....
ਉਲੰਪਿਕ ਵਿਚ ਹਰ ਖੇਡ ਵਿਚ ਦਿਖਾਈ ਦਿੱਤਾ ਖਿਡਾਰੀਆਂ ਦਾ ਆਤਮ ਵਿਸ਼ਵਾਸ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਨਵੀਂ ਦਿੱਲੀ, 3 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਉਲੰਪਿਕ ਵਿਚ ਗਏ ਖਿਡਾਰੀਆਂ ਦਾ ਮਨੋਬਲ ਵਧਾਇਆ ਗਿਆ...
ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਅੱਜ ਸੰਸਦ ਪਹੁੰਚੇ
. . .  about 5 hours ago
ਨਵੀਂ ਦਿੱਲੀ, 3 ਅਗਸਤ - ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਬਿਪਿਨ...
ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਕੱਢਿਆ ਰੋਸ ਮਾਰਚ
. . .  about 5 hours ago
ਤਰਨਤਾਰਨ, 3 ਅਗਸਤ (ਵਿਕਾਸ ਮਰਵਾਹਾ) - ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਪਾਰਟੀ ਆਗੂ ਮਨਜੀਤ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਹਜ਼ਾਰਾਂ ...
ਡਾਕਟਰਾਂ ਨੇ ਮੰਗਾਂ ਨੂੰ ਲੈ ਕੇ ਐੱਸ.ਐਮ.ਓ ਦੇ ਦਫ਼ਤਰ ਦੀ ਕੀਤੀ ਤਾਲਾਬੰਦੀ
. . .  about 5 hours ago
ਤਪਾ ਮੰਡੀ,3 ਅਗਸਤ (ਪ੍ਰਵੀਨ ਗਰਗ) - ਸੂਬਾ ਪੱਧਰੀ ਜਥੇਬੰਦੀ ਪੀ.ਸੀ.ਐਮ.ਐੱਸ ਐਸੋਸੀਏਸ਼ਨ ਦੇ ਸੱਦੇ 'ਤੇ ਸਿਵਲ ਹਸਪਤਾਲ ਤਪਾ ਦੇ...
ਕੈਪਟਨ ਨੇ ਜਤਾਈ ਸੈਨਾ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ 'ਤੇ ਚਿੰਤਾ, ਕਿਹਾ - ਬਚਾਅ ਕਾਰਜ ਜਾਰੀ
. . .  about 5 hours ago
ਚੰਡੀਗੜ੍ਹ, 3 ਅਗਸਤ (ਅਜੀਤ ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ...
ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 6 hours ago
ਨਵੀਂ ਦਿੱਲੀ, 3 ਅਗਸਤ - ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ...
ਸਮੁੱਚਾ ਵਿਰੋਧੀ ਧਿਰ ਖੇਤੀ ਕਾਨੂੰਨਾਂ ਵਰਗੇ ਮੁੱਦਿਆਂ 'ਤੇ ਇੱਕਜੁੱਟ - ਹਰਸਿਮਰਤ ਕੌਰ ਬਾਦਲ
. . .  about 6 hours ago
ਨਵੀਂ ਦਿੱਲੀ, 3 ਅਗਸਤ - ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬੈਠਕ ਕੀਤੀ...
ਵੱਖ- ਵੱਖ ਰਾਜਨੀਤਕ ਪਾਰਟੀਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕੁਝ ਨਹੀਂ ਸੰਵਾਰਿਆ - ਚੜੂਨੀ
. . .  about 6 hours ago
ਸਮੁੰਦੜਾ (ਹੁਸ਼ਅਿਾਰਪੁਰ), 3 ਅਗਸਤ (ਤੀਰਥ ਸਿੰਘ ਰੱਕੜ) - ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਿਰਕੱਢ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਫੱਗਣ ਸੰਮਤ 551

ਮੋਗਾ

ਪਿੰਡ ਦੀਨਾ ਸਾਹਿਬ ਦੇ ਨੌਜਵਾਨ ਦੀ ਇਟਲੀ 'ਚ ਭੇਦਭਰੀ ਹਾਲਤ 'ਚ ਮੌਤ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 24 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ, ਗੁਰਮੀਤ ਸਿੰਘ ਮਾਣੂੰਕੇ)-ਮਾਲਵੇ ਦੇ ਇਤਿਹਾਸਕ ਨਗਰ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ (ਮੋਗਾ) ਦੇ ਇਕ ਵਿਦੇਸ਼ ਗਏ ਨੌਜਵਾਨ ਹਰਦੀਪ ਸਿੰਘ (ਲਾਲੀ) ਉਮਰ 32 ਸਾਲ ਦੀ ਇਟਲੀ ਦੇ ਜ਼ਿਲ੍ਹਾ ਲਤੀਨਾ ਦੇ ਕਸਬਾ ਬੋਰਗੋ ਹਰਮਾਦਾ 'ਚ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਹਰਦੀਪ ਸਿੰਘ (ਲਾਲੀ) ਦੇ ਪਿਤਾ ਇੰਦਰਜੀਤ ਸਿੰਘ ਅਤੇ ਨੰਬਰਦਾਰ ਜਸਪ੍ਰੀਤ ਸਿੰਘ ਜੱਸੀ ਵਾਸੀ ਦੀਨਾ ਸਾਹਿਬ ਨੇ ਦੱਸਿਆ ਕਿ ਮੇਰਾ ਇਕਲੌਤਾ ਲੜਕਾ ਅਤੇ ਦੋ ਬੇਟੀਆਂ ਦਾ ਲਾਡਲਾ ਵੀਰ ਜੋ ਕਿ 11 ਸਾਲ ਪਹਿਲਾਂ ਇਟਲੀ 'ਚ ਰੋਜ਼ੀ-ਰੋਟੀ ਲਈ ਗਿਆ ਸੀ ਜੋ ਕਿ ਅਜੇ ਕੁਆਰਾ ਸੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ, ਪਰ ਸ਼ਾਇਦ ਕੁਦਰਤ ਨੂੰ ਹੋਰ ਹੀ ਭਾਣਾ ਮਨਜ਼ੂਰ ਸੀ | ਉਨ੍ਹਾਂ ਦੱਸਿਆ ਕਿ 19 ਫਰਵਰੀ ਦੀ ਰਾਤ ਨੂੰ ਉਨ੍ਹਾਂ ਦੀ ਇਕ ਲੜਕੀ ਜੋ ਕੇ ਕੈਨੇਡਾ 'ਚ ਰਹਿ ਰਹੀ ਹੈ ਉਸ ਦਾ ਸਾਨੂੰ ਰਾਤ ਸਮੇਂ ਫ਼ੋਨ ਆਇਆ ਕਿ ਹਰਦੀਪ ਸਿੰਘ (ਲਾਲੀ) ਦੀ ਭੇਦਭਰੀ ਹਾਲਤ 'ਚ ਮੌਤ ਹੋ ਚੁੱਕੀ ਹੈ | ਨੌਜਵਾਨ ਹਰਦੀਪ ਸਿੰਘ (ਲਾਲੀ) ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਉੱਪਰ ਦੁੱਖ ਦਾ ਪਹਾੜ ਡਿੱਗ ਪਿਆ | ਪਰਿਵਾਰ ਵਲੋਂ ਮਿ੍ਤਕ ਨੌਜਵਾਨ ਦੀ ਲਾਸ਼ ਇਟਲੀ ਤੋਂ ਮੰਗਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਸ ਦੀ ਲਾਸ਼ 10 ਦਿਨਾਂ ਤੱਕ ਪੰਜਾਬ ਆਉਣ ਦੀ ਸੰਭਾਵਨਾ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ 22 ਫ਼ਰਵਰੀ ਨੂੰ ਸਾਡੇ ਲੜਕੇ ਨੇ ਪੰਜਾਬ ਆਉਣ ਲਈ ਤਿਆਰੀਆਂ ਅਰੰਭ ਕਰ ਦਿੱਤੀਆਂ ਸਨ, ਕਿਉਂਕਿ ਉਸ ਨੇ ਸਾਨੂੰ ਦੱਸਿਆ ਸੀ ਕਿ ਉਹ ਇਟਲੀ 'ਚ ਪੱਕਾ ਹੋ ਚੁੱਕਾ ਹੈ ਤੇ ਉਸ ਨੇ ਸਿਰਫ਼ ਆਪਣੇ ਪੱਕੇ ਹੋਣ ਦੇ ਪੇਪਰ ਹੀ ਪ੍ਰਾਪਤ ਕਰਨੇ ਹਨ ਅਤੇ ਫਿਰ ਤੁਰੰਤ ਪੰਜਾਬ ਪੁੱਜੇਗਾ | ਮਿ੍ਤਕ ਨੌਜਵਾਨ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅੱਗੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਲੜਕੇ ਦੀ ਭੇਦਭਰੀ ਹਾਲਤ ਹੋਈ ਮੌਤ ਦਾ ਸੱਚ ਸਾਹਮਣੇ ਲਿਆਉਣ ਲਈ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਇਟਲੀ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਾਨੂੰ ਸਾਡੇ ਲੜਕੇ ਦੀ ਹੋਈ ਮੌਤ ਦੇ ਅਸਲੀ ਤੱਥ ਸਾਹਮਣੇ ਲਿਆਂਦੇ ਜਾਣ |

ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਜਨਰਲ ਹਾਊਸ ਦੀ ਮੀਟਿੰਗ ਹੋਈ

ਮੋਗਾ, 24 ਫਰਵਰੀ (ਜਸਪਾਲ ਸਿੰਘ ਬੱਬੀ/ਸੁਰਿੰਦਰਪਾਲ ਸਿੰਘ)-ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਜਨਰਲ ਹਾਊਸ ਦੀ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਸਮਰਾਟ ਹੋਟਲ ਮੋਗਾ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਨਾਬਾਲਗਾ ਵਰਗਲਾਉਣ ਦਾ ਮੁਕੱਦਮਾ ਦਰਜ

ਮੋਗਾ, 24 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਥਾਣਾ ਬੱਧਨੀ ਕਲਾਂ ਅਧੀਨ ਆਉਂਦੇ ਇਕ ਪਿੰਡ ਦੇ ਵਿਅਕਤੀ ਨੇ ਥਾਣਾ ਬੱਧਨੀ ਕਲਾਂ ਵਿਖੇ ਸ਼ਿਕਾਇਤ ਦਰਜ ਕਰਾਈ ਕਿ 16 ਤੇ 17 ਫਰਵਰੀ ਦੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਉਸ ਦੀ 13 ਸਾਲਾਂ ਦੀ ਨਾਬਾਲਗ ਲੜਕੀ ਨੂੰ ਵਰਗ਼ਲਾ ਫੁਸਲਾ ਕੇ ...

ਪੂਰੀ ਖ਼ਬਰ »

ਨਸ਼ਿਆਂ ਨੂੰ ਰੋਕਣ ਲਈ ਪੁਲਿਸ ਨਸ਼ਾ ਸਮਗਲਰਾਂ ਨਾਲ ਸਖ਼ਤੀ ਨਾਲ ਨਜਿੱਠ ਰਹੀ ਹੈ- ਆਈ. ਜੀ. ਅਰੁਣ ਕੁਮਾਰ ਮਿੱਤਲ

ਨਿਹਾਲ ਸਿੰਘ ਵਾਲਾ, 24 ਫਰਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਮਾਲਵੇ ਦੇ ਅਹਿਮ ਸਿਆਸੀ ਹਲਕੇ ਨਿਹਾਲ ਸਿੰਘ ਵਾਲਾ ਤੇ ਮੰਡੀ ਨਿਹਾਲ ਸਿੰਘ ਵਾਲਾ ਦੀ ਜਨਮ ਭੂਮੀ ਦੇ ਮਾਲਕ ਪੰਜਾਬ ਪੁਲਿਸ ਬਠਿੰਡਾ ਰੇਂਜ ਦੇ ਆਈ. ਜੀ. ਅਰੁਣ ਕੁਮਾਰ ਮਿੱਤਲ ਆਪਣੇ ਜੱਦੀ ...

ਪੂਰੀ ਖ਼ਬਰ »

ਟਰੈਕਟਰ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ

ਮੋਗਾ, 24 ਫਰਵਰੀ (ਗੁਰਤੇਜ ਸਿੰਘ)-ਬੀਤੇ ਦਿਨ ਕੋਠੇ ਪੱਤੀ ਮੁਹੱਬਤ ਵਿਖੇ ਇਕ 8 ਸਾਲਾਂ ਬੱਚਾ ਟਰੈਕਟਰ ਦੀ ਲਪੇਟ ਵਿਚ ਆ ਗਿਆ ਸੀ | ਜ਼ਖ਼ਮੀ ਹਾਲਤ ਵਿਚ ਉਸ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਲੁਧਿਆਣਾ ਦੇ ਦਇਆਨੰਦ ...

ਪੂਰੀ ਖ਼ਬਰ »

ਡੈਫੋਡਿਲਜ਼ ਦੀ ਵਿਦਿਆਰਥਣ ਨੇ ਓਵਰਆਲ 6.5 ਬੈਂਡ ਹਾਸਿਲ ਕੀਤੇ

ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਡੈਫੋਡਿਲਜ਼ ਸਟੱਡੀ ਅਵਾਰਡ ਪ੍ਰਾਈਵੇਟ ਲਿਮ: ਸੰਸਥਾ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਜਿਸ ਨੇ ਥੋੜੇ ਸਮੇਂ ਵਿਚ ਇਮੀਗ੍ਰੇਸ਼ਨ ਤੇ ਆਈਲਟਸ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਦਾ ਆਈਲਟਸ ਦਾ ਨਤੀਜਾ ਰਿਹਾ ਸ਼ਾਨਦਾਰ- ਡੱਲਾ

ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਆਈਲਟਸ ਅਤੇ ਵੀਜ਼ਾ ਸੰਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਅਨੇਕਾ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ | ਸੰਸਥਾ ਦੇ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ...

ਪੂਰੀ ਖ਼ਬਰ »

ਬਿੱਲ ਦੇਣ ਗਏ ਬਿਜਲੀ ਮੁਲਾਜ਼ਮ ਨੂੰ ਕੁੱਤੇ ਨੇ ਕੀਤਾ ਜ਼ਖ਼ਮੀ

ਮੋਗਾ, 24 ਫਰਵਰੀ (ਗੁਰਤੇਜ ਸਿੰਘ)-ਮੀਟਰ ਰੀਡਰ ਦੀ ਡਿਊਟੀ ਕਰਨ ਵਾਲੇ ਇਕ ਕਰਮਚਾਰੀ ਨੂੰ ਉਸ ਵਕਤ ਕੁੱਤੇ ਨੇ ਕੱਟ ਲਿਆ ਜਦੋਂ ਉਸ ਨੇ ਇਕ ਘਰ ਬਿੱਲ ਦੇਣ ਲਈ ਦਰਵਾਜ਼ਾ ਖੜਕਾਇਆ | ਜਾਣਕਾਰੀ ਮੁਤਾਬਿਕ ਸੁਭਾਸ਼ ਚੰਦਰ ਪੁੱਤਰ ਰਾਜ ਕੁਮਾਰ ਵਾਸੀ ਗੁਰੂ ਰਾਮਦਾਸ ਨਗਰ ਮੋਗਾ ਜੋ ...

ਪੂਰੀ ਖ਼ਬਰ »

ਸੈਣ ਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

ਨੱਥੂਵਾਲਾ ਗਰਬੀ 24 ਫਰਵਰੀ (ਸਾਧੂ ਰਾਮ ਲੰਗੇਆਣਾ)-ਸ਼੍ਰੋਮਣੀ ਭਗਤ ਬਾਬਾ ਸੈਣ ਜੀ ਦਾ ਰਾਜ ਪੱਧਰੀ ਸਮਾਗਮ ਕਰਵਾਉਣ ਵਾਸਤੇ ਸੈਣ ਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਭਲੂਰ ਵਿਖੇ ਪ੍ਰੀਤਮ ਸਿੰਘ ਦੇ ਗ੍ਰਹਿ ਸਾਬਕਾ ਜੇਲ੍ਹ ਸੁਪਰਡੈਂਟ ਗੁਰਬਖਸ਼ਿੰਦ ਸਿੰਘ ...

ਪੂਰੀ ਖ਼ਬਰ »

ਮਾਣੰੂਕੇ ਗਿੱਲ 'ਚ ਇਕ ਹੋਰ ਨੌਜਵਾਨ ਨੇ ਲਿਆ ਫਾਹਾ

ਨਿਹਾਲ ਸਿੰਘ ਵਾਲਾ, 24 ਫਰਵਰੀ (ਟਿਵਾਣਾ, ਖਾਲਸਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੰੂਕੇ ਵਿਖੇ ਬੀਤੇ ਦਿਨੀਂ ਹੋਈਆਂ ਦੋ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਹਫ਼ਤੇ ਅੰਦਰ ਹੀ ਇਕ ਹੋਰ ਨੌਜਵਾਨ ਨੇ ਲੰਘੀ ਰਾਤ ਫਾਹਾ ਲੈ ਲਿਆ¢ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ...

ਪੂਰੀ ਖ਼ਬਰ »

ਚੂਰਾ ਪੋਸਤ ਤਸਕਰ ਨੂੰ 10 ਸਾਲ ਕੈਦ ਤੇ ਜੁਰਮਾਨਾ

ਮੋਗਾ, 24 ਫਰਵਰੀ (ਗੁਰਤੇਜ ਸਿੰਘ)-ਜ਼ਿਲ੍ਹਾ ਵਧੀਕ ਸੈਸ਼ਨ ਜੱਜ ਜਗਦੀਪ ਸੂਦ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਚੂਰਾ ਪੋਸਤ ਰੱਖਣ ਦੇ ਮਾਮਲੇ ਵਿਚ ਦੋਸ਼ੀ ਮੰਨਦੇ ਹੋਏ 10 ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ | ਜੁਰਮਾਨਾ ਨਾ ਭਰਨ ਦੀ ਸੂਰਤ ...

ਪੂਰੀ ਖ਼ਬਰ »

ਜਸਵੀਰ ਭਲੂਰੀਏ ਦਾ ਲਿਖਿਆ ਗੀਤ ਦੂਰਦਰਸ਼ਨ 'ਤੇ ਅੱਜ

ਨੱਥੂਵਾਲਾ ਗਰਬੀ, 24 ਫਰਵਰੀ (ਸਾਧੂ ਰਾਮ ਲੰਗੇਆਣਾ)-ਉੱਘੇ ਸਾਹਿਤਕਾਰ ਤੇ ਗੀਤਕਾਰ ਜਸਵੀਰ ਭਲੂਰੀਆ ਪ੍ਰਧਾਨ ਸਾਹਿਤ ਸਭਾ ਭਲੂਰ ਦਾ ਲਿਖਿਆ ਤੇ ਮਰਹੂਮ ਗੁਰਪਾਲ ਸਿੰਘ ਪਾਲ ਕੋਟਕਪੂਰਾ ਨੂੰ ਸਮਰਪਿਤ ਕਾਮੇਡੀ ਗੀਤ 'ਪਾਲਾ ਪਾਣੀ ਆਰ.ਓ. ਤੋਂ ਭਰੇ' ਅੱਜ 25 ਫਰਵਰੀ ਨੂੰ ...

ਪੂਰੀ ਖ਼ਬਰ »

ਲੇਖਕ ਵਿਚਾਰ ਮੰਚ ਦੀ ਮੀਟਿੰਗ ਹੋਈ

ਨਿਹਾਲ ਸਿੰਘ ਵਾਲਾ, 24 ਫਰਵਰੀ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਹੋਈ, ਜਿਸ 'ਚ ਮੰਚ ਵਲੋਂ ਮਿਤੀ 29 ਫਰਵਰੀ ਨੂੰ ਸ਼ਾਈਨਿੰਗ ਸਟਾਰ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਸਵੇਰੇ 10 ਵਜੇ ਕਰਵਾਏ ਜਾਣ ਵਾਲੇ ...

ਪੂਰੀ ਖ਼ਬਰ »

ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਵਿਖੇ ਸੋਹਣੀ ਗੁੱਤ ਤੇ ਪਗੜੀ ਮੁਕਾਬਲੇ ਕਰਵਾਏ

ਬੱਧਨੀ ਕਲਾਂ, 24 ਫਰਵਰੀ (ਸੰਜੀਵ ਕੋਛੜ)- ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ ਸਾਹਿਤਕ ਸੱਭਿਆਚਾਰਕ ਕਲੱਬ ਵਲੋਂ ਸੋਹਣੀ ਗੁੱਤ ਤੇ ਪਗੜੀ ਮੁਕਾਬਲੇ ਕਰਵਾਏ ਗਏ¢ ਇਸ ਮੁਕਾਬਲੇ ਵਿਚ ਬੀ. ਐੱਡ. ਅਤੇ ਐੱਮ. ਐੱਡ. ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ¢ ਪਗੜੀ ...

ਪੂਰੀ ਖ਼ਬਰ »

ਪਿੰਡ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਏ

ਨਿਹਾਲ ਸਿੰਘ ਵਾਲਾ, 24 ਫਰਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਗ੍ਰਾਮ ਪੰਚਾਇਤ ਨਵਾਂ ਮਾਛੀਕੇ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ 'ਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ¢ ਸਰਪੰਚ ਗੁਰਪ੍ਰੀਤ ਸਿੰਘ ਨਵਾਂ ਮਾਛੀਕੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਇਆ

ਮੋਗਾ, 24 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਟੈ੍ਰਫਿਕ ਐਜੂਕੇਸ਼ਨ ਸੈੱਲ ਮੋਗਾ ਦੇ ਇੰਚਾਰਜ ਏ.ਐੱਸ.ਆਈ. ਕੇਵਲ ਸਿੰਘ ਨੇ ਹਰਮਨਬੀਰ ਸਿੰਘ ਗਿੱਲ ਐੱਸ.ਐੱਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਵਿਖੇ ਟ੍ਰੈਫਿਕ ...

ਪੂਰੀ ਖ਼ਬਰ »

ਡੀ. ਐੱਸ. ਐਜੂਕੇਸ਼ਨ ਦੇ ਵਿਦਿਆਰਥੀ ਨੇ ਲਏ ਓਵਰਆਲ 6 ਬੈਂਡ

ਬਾਘਾ ਪੁਰਾਣਾ, 24 ਫਰਵਰੀ (ਬਲਰਾਜ ਸਿੰਗਲਾ)-ਇਲਾਕੇ ਦੀ ਨਾਮਵਰ ਸੰਸਥਾ ਡੀ. ਐੱਸ.ਐਜੂਕੇਸ਼ਨ ਹੱਬ (ਆਈਲਟਸ ਇੰਸਟੀਚਿਊਟ) ਬਾਘਾ ਪੁਰਾਣਾ ਦੇ ਐੱਮ. ਡੀ. ਸੰਤੋਸ਼ ਚਾਵਲਾ ਨੇ ਦੱਸਿਆ ਕਿ ਇਸ ਸੰਸਥਾ ਦੇ ਵਿਦਿਆਰਥੀ ਜਸਕਰਨ ਸਿੰਘ ਪੁੱਤਰ ਸੋਹਣ ਸਿੰਘ ਨੇ ਬਹੁਤ ਹੀ ਘੱਟ ਸਮੇਂ ਦੀ ...

ਪੂਰੀ ਖ਼ਬਰ »

ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ ਵਿਖੇ ਵਿਦਾਇਗੀ ਪਾਰਟੀ ਦਿੱਤੀ

ਸਮਾਲਸਰ, 24 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)- ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਦੀਆਂ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਸਕੂਲ ਦੇ ਵਿਹੜੇ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਮੋਗਾ, 24 ਫਰਵਰੀ (ਅਮਰਜੀਤ ਸਿੰਘ ਸੰਧੂ)-ਪਿੰਡ ਰੌਲੀ ਵਿਖੇ ਸੰਤ ਬਾਬਾ ਬਿਸ਼ਨ ਦਾਸ ਰੌਲੀ ਵਾਲਿਆਂ ਦੀ ਸਾਲਾਨਾ 62ਵੀਂ ਬਰਸੀ 'ਤੇ ਦੂਸਰਾ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ¢ ਇਸ ਕੈਂਪ ਦਾ ਉਦਘਾਟਨ ਪਿੰਡ ਦੇ ਸਮੂਹ ਐੱਨ. ਆਰ. ਆਈ. ਵੀਰਾਂ, ਸਮਾਜ ਸੇਵੀ ਸੱਜਣਾ ਤੇ ...

ਪੂਰੀ ਖ਼ਬਰ »

ਕੁਦਰਤੀ ਖੇਤੀ ਅਜੋਕੇ ਸਮੇਂ ਦੀ ਅਹਿਮ ਲੋੜ- ਗੁਰਵਿੰਦਰ ਜਲਾਲੇਆਣਾ

ਨਿਹਾਲ ਸਿੰਘ ਵਾਲਾ, 24 ਫਰਵਰੀ (ਪਲਵਿੰਦਰ ਸਿੰਘ ਟਿਵਾਣਾ)-ਸਮਾਜਿਕ ਚੇਤਨਾ ਦਾ ਛੱਟਾ ਦੇਣ 'ਚ ਜੁਟੀ ਉੱਘੀ ਸਮਾਜ ਸੇਵੀ ਸੰਸਥਾ 'ਸਾਥ ਸਮਾਜਿਕ ਗੂੰਜ' ਵਲੋਂ ਪਿੰਡ ਦੀਪਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ¢ ਇਸ ਮੌਕੇ ਦਰਬਾਰ-ਏ-ਖਾਲਸਾ ਤੇ ...

ਪੂਰੀ ਖ਼ਬਰ »

ਨਕਸਲੀ ਸ਼ਹੀਦ ਚਰਨ ਸਿੰਘ ਦੀ ਬਰਸੀ 11 ਨੂੰ ਮਨਾਈ ਜਾਵੇਗੀ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 24 ਫਰਵਰੀ (ਗੁਰਮੀਤ ਸਿੰਘ ਮਾਣੂੰਕੇ, ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਨਕਸਲੀ ਸ਼ਹੀਦ ਚਰਨ ਸਿੰਘ ਮਾਣੂੰਕੇ ਯਾਦਗਾਰ ਕਮੇਟੀ ਦੀ ਮੀਟਿੰਗ ਪਿੰਡ ਮਾਣੂੰਕੇ ਵਿਖੇ ਸ਼ਹੀਦੀ ਲਾਟ 'ਤੇ ਕੀਤੀ ਗਈ, ਜਿਸ 'ਚ ਫ਼ੈਸਲਾ ਕੀਤਾ ਗਿਆ ...

ਪੂਰੀ ਖ਼ਬਰ »

ਵਿਆਹ ਸਮਾਗਮ ਸਮੇਂ ਵਿਆਹੁਤਾ ਜੋੜੀ ਨੇ ਪੁਸਤਕ ਪ੍ਰਦਰਸ਼ਨੀ ਲਗਾ ਕੇ ਨਵੀ ਪਿਰਤ ਪਾਈ

ਨੱਥੂਵਾਲਾ ਗਰਬੀ, 24 ਫਰਵਰੀ (ਸਾਧੂ ਰਾਮ ਲੰਗੇਆਣਾ)-ਵਿਆਹ ਸਮਾਗਮ ਸਮੇਂ ਦਾਜ ਪ੍ਰਥਾ ਨੂੰ ਲਾਹਨਤ ਪਾਉਣ ਤੇ ਨੌਜਵਾਨ ਵਰਗ 'ਚ ਦਿਨੋਂ-ਦਿਨ ਸਾਹਿਤ ਪੜ੍ਹਨ ਲਿਖਣ ਦੇ ਘਟਦੇ ਜਾ ਰਹੇ ਰੁਝਾਨ ਨੂੰ ਦੋਬਾਰਾ ਤੋਂ ਪ੍ਰਫੁੱਲਿਤ ਕਰਨ ਦੇ ਉਪਰਾਲੇ ਨੂੰ ਮੱਦੇਨਜ਼ਰ ਰੱਖਣ ਤੇ ਮੀਟ ...

ਪੂਰੀ ਖ਼ਬਰ »

ਢੱਡਰੀਆਂ ਵਾਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਮੰਗੇ- ਜਥੇ. ਰਣੀਆਂ

ਨਿਹਾਲ ਸਿੰਘ ਵਾਲਾ, 24 ਫਰਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਸੀਨੀਅਰ ਅਕਾਲੀ ਆਗੂ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆਂ ਨੇ ਕਥਾਵਾਚਕ ਅਤੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਮੋਗਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਸਬੰਧ ਵਿਚ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਲੋਂ ਗਾਇਕੀ, ਲੇਖ ਲਿਖਣ ਤੇ ਮਾਂ ਬੋਲੀ 'ਤੇ ਕਰਵਾਏ ਗਏ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ | ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਮੋਗਾ ਸ਼ਹਿਰ ਦੇ ਨਿਊ ਦਸਮੇਸ਼ ਨਗਰ ਵਿਖੇ ਪੁਲਿਸ ਅਚਾਨਕ ਹਰਕਤ 'ਚ ਆਈ

ਮੋਗਾ, 24 ਫਰਵਰੀ (ਗੁਰਤੇਜ ਸਿੰਘ)-ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਨਿਊ ਦਸਮੇਸ਼ ਨਗਰ ਦੀ ਗਲੀ ਨੰਬਰ-2 ਵਿਖੇ ਪੁਲਿਸ ਨੇ ਇਕ ਕੋਠੀ ਦਾ ਚਾਰ ਚੁਫੇਰਾ ਮੱਲਣਾ ਸ਼ੁਰੂ ਕਰ ਦਿੱਤਾ ਤੇ ਦੇਖਦੇ ਹੀ ਦੇਖਦੇ ਸਮੁੱਚੇ ਨਿਊ ਦਸਮੇਸ਼ ਨਗਰ 'ਚ ਆਸ ਪਾਸ ਭਾਰੀ ਪੁਲਿਸ ਫੋਰਸ ਅਸਲੇ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ

ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਤੇ ਸੂਬਾ ਕਮੇਟੀ ਮੈਂਬਰ ਅਮਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਣ ਬੁੱਝ ਕੇ 7000 ...

ਪੂਰੀ ਖ਼ਬਰ »

ਬਾਬਾ ਸੇਵਾ ਦਾਸ ਦੀ ਯਾਦ ਨੂੰ ਸਮਰਪਿਤ ਦੂਸਰਾ ਕਬੱਡੀ ਕੱਪ ਅੱਜ

ਧਰਮਕੋਟ, 24 ਫਰਵਰੀ (ਪਰਮਜੀਤ ਸਿੰਘ)-ਬਾਬਾ ਸੇਵਾ ਦਾਸ ਦੀ ਯਾਦ ਵਿਚ ਦੂਸਰਾ ਕਬੱਡੀ ਯੂਥ ਵੈੱਲਫੇਅਰ ਕਲੱਬ ਸੰਗਲਾ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਕਲੱਬ ਦਾ ਉਦਘਾਟਨ ਗੁਰਬੀਰ ਸਿੰਘ ਗੱਗਾ ਮੁੱਖ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਮੋਗਾ ਦੀ ਚੋਣ ਲਈ ਐਡਵੋਕੇਟ ਮਿੱਤਲ ਆਰ. ਓ. ਨਿਯੁਕਤ

ਮੋਗਾ, 24 ਫਰਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬਾਰ ਐਸੋਸੀਏਸ਼ਨ ਦੇ ਰੂਮ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ | ਮੀਟਿੰਗ ਦੌਰਾਨ ਐਡਵੋਕੇਟ ਹਰਜੀਤ ਸਿੰਘ ਨਿਧਾਂਵਾਲਾ, ਸੈਕਟਰੀ ਕਰਮਜੀਤ ...

ਪੂਰੀ ਖ਼ਬਰ »

ਮਿੳਾੂਸੀਪਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 26 ਨੂੰ

ਬਾਘਾ ਪੁਰਾਣਾ, 24 ਫਰਵਰੀ (ਬਲਰਾਜ ਸਿੰਗਲਾ)-ਦੀ ਮਿੳਾੂਸੀਪਲ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮੀਟਿੰਗ ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ 26 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗੀ, ਜਿਸ ਵਿਚ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਲਏ ਓਵਰਆਲ 6.5 ਬੈਂਡ

ਬਾਘਾ ਪੁਰਾਣਾ, 24 ਫਰਵਰੀ (ਬਲਰਾਜ ਸਿੰਗਲਾ)-ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਅਤੇ ਇਮੀਗ੍ਰੇਸ਼ਨ ਸੰਸਥਾ ਦੇ ਐੱਮ. ਡੀ. ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸੰਸਥਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਭਾਗ ਸਰ (ਮੁਕਤਸਰ) ਨੇ ਬਹੁਤ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ

ਮੋਗਾ, 24 ਫਰਵਰੀ (ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਹਿਤ ਪਿੰਡ ਘੱਲ ਕਲਾਂ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਵਿਭਾਗਾਂ ਵਲੋਂ ਆਪਣੇ-ਆਪਣੇ ਬੂਥ ਲਗਾਏ ਗਏ ਅਤੇ ਲਾਭਪਾਤਰੀਆਂ ਨੂੰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਮੋਗਾ, 24 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਚਰਨਜੀਤ ਸਿੰਘ ਤਰਨਤਾਰਨ, ਐੱਸ.ਟੀ.ਐੱਫ. ਮੋਗਾ ਅਤੇ ਉਸ ਦੀ ਗਸ਼ਤ ਕਰਦੀ ਪੁਲਿਸ ਪਾਰਟੀ ਵਲੋਂ ਗੀਤਾ ਭਵਨ ਮੋਗਾ ਕੋਲੋਂ ਰਣਜੀਤ ਸਿੰਘ ਉਰਫ਼ ਭਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਇੰਦਰਾ ਕਲੌਨੀ ਮੋਗਾ ਨੂੰ 10 ...

ਪੂਰੀ ਖ਼ਬਰ »

ਪੀ. ਐੱਲ. ਸੀ. ਟਰੇਨਿੰਗ 'ਚ ਵਿਦਿਆਰਥੀਆਂ ਨੇ ਇਨਰੋਲਮੈਂਟ ਕਰਵਾਈ

ਅਜੀਤਵਾਲ, 24 ਫਰਵਰੀ (ਹਰਦੇਵ ਸਿੰਘ ਮਾਨ)-ਲਾਲ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਸੀ.ਟੀ.ਆਰ. ਲੁਧਿਆਣਾ ਦੇ ਸਹਿਯੋਗ ਨਾਲ ਕਾਲਜ ਵਿਖੇ ਪੀ.ਐੱਲ.ਸੀ. ਟਰੇਨਿੰਗ ਸ਼ੁਰੂ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਇਨਰੋਲਮੈਂਟ ਕਰਾਈ | ...

ਪੂਰੀ ਖ਼ਬਰ »

ਸ਼ੁਕਦੇਵਾ ਕਾਲਜ ਦੀ ਅੰਤਰ ਜ਼ੋਨਲ ਮੁਕਾਬਲੇ 'ਚ ਸ਼ਾਨਦਾਰ ਪ੍ਰਾਪਤੀ

ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਮੋਗਾ ਦੀਆਂ ਵਿਦਿਆਰਥਣਾਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ ਅੰਤਰ ਜ਼ੋਨਲ ਸਕਿੱਲ ਇਨ ਟੀਚਿੰਗ ਮੁਕਾਬਲਿਆਂ ਵਿਚ ਬਹੁਤ ਵਧੀਆ ਪ੍ਰਦਰਸ਼ਨ ...

ਪੂਰੀ ਖ਼ਬਰ »

ਪਾਥਵੇਅਜ਼ ਗਲੋਬਲ ਸਕੂਲ ਨੂੰ ਮਾਨਤਾ ਮਿਲੀ

ਕੋਟ ਈਸੇ ਖਾਂ, 24 ਫਰਵਰੀ (ਨਿਰਮਲ ਸਿੰਘ ਕਾਲੜਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਇਲਾਕੇ ਦਾ ਪਹਿਲੇ ਨੰਬਰ ਦਾ ਸੀ.ਆਈ.ਐੱਸ.ਈ. ਤੋਂ ਮਾਨਤਾ ਪ੍ਰਾਪਤ ਹੈ, ਜਿਸ ਨੇ ਸੀਨੀਅਰ ਸੈਕੰਡਰੀ ਦੀ ਮਾਨਤਾ ਲੈ ਕੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਸੈਸ਼ਨ 2020-21 ਵਿਚ ...

ਪੂਰੀ ਖ਼ਬਰ »

ਮਿਡ-ਡੇ-ਮੀਲ ਕੁੱਕ ਯੂਨੀਅਨ ਦੀ ਮੀਟਿੰਗ ਹੋਈ

ਨਿਹਾਲ ਸਿੰਘ ਵਾਲਾ, 24 ਫ਼ਰਵਰੀ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਮਿਡ-ਡੇ-ਮੀਲ ਕੁੱਕ ਯੂਨੀਅਨ ਬਲਾਕ ਨਿਹਾਲ ਸਿੰਘ ਵਾਲਾ ਦੀ ਇਕ ਅਹਿਮ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਬਲਾਕ ਪ੍ਰਧਾਨ ਸੁਖਪ੍ਰੀਤ ਕੌਰ ਦੀ ...

ਪੂਰੀ ਖ਼ਬਰ »

ਕੇਂਦਰ ਦੀਆਂ ਸਕੀਮਾਂ 'ਤੇ ਸੂਬਾ ਸਰਕਾਰ ਆਪਣੀਆਂ ਰੋਟੀਆਂ ਸੇਕਣ ਲੱਗੀ- ਮੱਖਣ ਬਰਾੜ

ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸੂਬੇ ਦੀ ਕੈਪਟਨ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ ਤੇ ਚੋਣਾਂ ਵੇਲੇ ਜਿਸ ਚੋਣ ਮੈਨੀਫੈਸਟੋ 'ਤੇ ਚੋਣ ਲੜ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ, ਪਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਜਾਣ ...

ਪੂਰੀ ਖ਼ਬਰ »

ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਹੋਈ

ਕੋਟ ਈਸੇ ਖਾਂ, 24 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਡਾ. ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਸਰਕਾਰੀ ਸਕੂਲ ਵਿਖੇ ਹੋਈ | ਇਸ ਸਮੇਂ ਭਰਵੀਂ ਗਿਣਤੀ 'ਚ ਪੰਜਾਬੀ ਲੇਖਕਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ | ਆਯੋਜਿਤ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਫਾਰਮੇਸੀ ਐਸੋਸੀਏਸ਼ਨ ਦੀ ਚੋਣ ਹੋਈ

ਮੋਗਾ, 24 ਫਰਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਪੰਜਾਬ ਰਾਜ ਫਾਰਮੇਸੀ ਅਫ਼ਸਰ ਯੂਨੀਅਨ ਜ਼ਿਲ੍ਹਾ ਮੋਗਾ ਦੀ ਚੋਣ ਸਿਵਲ ਹਸਪਤਾਲ ਮੋਗਾ ਵਿਖੇ ਸਟੇਟ ਅਬਜ਼ਰਵਰ ਹਰਪਾਲ ਸਿੰਘ ਅਤੇ ਰਾਜ ਕੁਮਾਰ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਮੋਗਾ ਦੇ ਸਮੂਹ ...

ਪੂਰੀ ਖ਼ਬਰ »

ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਨੇ ਸ਼ੁਕਰਾਨਾ ਦਿਵਸ ਮਨਾਇਆ

ਮੋਗਾ, 24 ਫਰਵਰੀ (ਸ਼ਿੰਦਰ ਸਿੰਘ ਭੁਪਾਲ)-ਸਮੂਹ ਮੈਂਬਰ ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਮੋਗਾ ਨੇ ਸਮੂਹ ਕਮੇਟੀ ਮੈਂਬਰ ਗੁਰਦੁਆਰਾ ਟਾਂਕ ਕਸ਼ੱਤਰੀ ਬਿਲਡਿੰਗ ਮੋਗਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਕਰਾਨਾ ਦਿਵਸ ਗੁਰਦੁਆਰਾ ਟਾਂਕ ਕਸ਼ੱਤਰੀ ਬਿਲਡਿੰਗ ਮੋਗਾ ਵਿਖੇ ...

ਪੂਰੀ ਖ਼ਬਰ »

ਕਣਕ ਦੀ ਫ਼ਸਲ 'ਤੇ ਕੋਈ ਵੀ ਕੀੜੇ-ਮਕੌੜੇ ਜਾਂ ਬਿਮਾਰੀ ਦਾ ਹਮਲਾ ਨਹੀਂ- ਮੁੱਖ ਖੇਤੀਬਾੜੀ ਅਫ਼ਸਰ

ਬਾਘਾ ਪੁਰਾਣਾ, 24 ਫਰਵਰੀ (ਬਲਰਾਜ ਸਿੰਗਲਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾਂ ਵਲੋਂ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਹਿੱਤ ਲਗਾਤਾਰ ਖੇਤਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਸਮਾਲਸਰ, 24 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਵਾਂਦਰ ਦੇ ਗੁਰਦੁਆਰਾ ਸਾਹਿਬ ਵਿਖੇ ਦੂਸਰਾ ਖ਼ੂਨਦਾਨ ਕੈਂਪ ਸ਼ਹੀਦ ਊਧਮ ਸਿੰਘ ਵੈੱਲਫੇਅਰ ਕਲੱਬ ਪਿੰਡ ਵਾਂਦਰ ਵਲੋਂ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਤੇ ਸਰਪੰਚ ਜਸਪਾਲ ਸਿੰਘ ਨੇ ਰੀਬਨ ਕੱਟ ਕੇ ...

ਪੂਰੀ ਖ਼ਬਰ »

ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੇ ਵਿਰੋਧ 'ਚ ਸੀਟੂ ਵਰਕਰਾਂ ਨੇ ਪੁਤਲਾ ਸਾੜਿਆ

ਰਾਏਕੋਟ, 24 ਫਰਵਰੀ (ਸੁਸ਼ੀਲ)-ਪੰਜਾਬ ਸੀਟੂ ਦੇ ਸੱਦੇ ਤੇ ਅੱਜ ਸੀਟੂ ਦੀ ਸਥਾਨਕ ਇਕਾਈ ਦੇ ਵਰਕਰਾਂ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੱਪ ਦੇ ਭਾਰਤ ਦੌਰੇ ਦਾ ਵਿਰੋਧ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ 'ਚ ਸਥਾਨਕ ਸ਼ਹਿਰ 'ਚੋਂ ...

ਪੂਰੀ ਖ਼ਬਰ »

ਕੇਂਦਰ ਵਲੋਂ ਜਿਣਸਾਂ ਦੇ ਸਮਰਥਨ ਮੁੱਲ ਤੋਂ ਭੱਜਣ ਿਖ਼ਲਾਫ਼ ਚੰਡੀਗੜ੍ਹ ਰੋਸ ਰੈਲੀ ਲਈ ਕਾਫ਼ਲਾ ਰਵਾਨਾ

ਰਾਏਕੋਟ, 24 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸੂਬੇ ਦੀ ਕਿਸਾਨੀ ਅਤੇ ਆੜ੍ਹਤੀਆਂ ਭਾਈਚਾਰੇ ਨੂੰ ਬਰਬਾਦ ਕਰਨ ਦੀਆਂ ਕੋਝੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਿਸ ਦੇ ਿਖ਼ਲਾਫ਼ ਅੱਜ ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਸਹਿਯੋਗ ਨਾਲ ਚਾਇਲਡ ਲਾਈਨ-1098 ਬਾਲ ਅਧਿਕਾਰਾਂ ਨੂੰ ਸਮਰਪਿਤ-ਬੋਈ, ਦੀਪਕ

ਜਗਰਾਉਂ/ਲੋਹਟਬੱਦੀ, 24 ਫਰਵਰੀ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ)-ਸਾਡੇ ਸਮਾਜ 'ਚ 0 ਤੋਂ 18 ਸਾਲ ਉਮਰ ਦੇ ਬੱਚਿਆਂ 'ਤੇ ਹੋ ਰਹੇ ਜ਼ੁਲਮਾਂ/ਅਤਿਆਚਾਰਾਂ/ਧੱਕੇਸ਼ਾਹੀਆਂ ਨੂੰ ਰੋਕਣ ਲਈ ਮਹਿਲ ਅਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਚਾਇਲਡ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ 26 ਫਰਵਰੀ ਤੱਕ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਹੋਣਗੇ ਮੋਟੇ ਜੁਰਮਾਨੇ-ਰੰਧਾਵਾ

ਜਗਰਾਉਂ, 24 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਜਿਨ੍ਹਾਂ ਨੇ ਬਕਾਇਆ ਰਹਿੰਦਾ ਪ੍ਰਾਪਰਟੀ ਟੈਕਸ ਨਗਰ ਕੌਾਸਲ ਵਿਖੇ ਜਮ੍ਹਾਂ ਨਹੀਂ ਕਰਵਾਇਆ ਬਿਨ੍ਹਾਂ ਜੁਰਮਾਨਾ ਟੈਕਸ ਜਮ੍ਹਾਂ ਕਰਵਾਉਣ ਲਈ ਸਿਰਫ਼ ਦੋ ਦਿਨ ਹੀ ਬਾਕੀ ਰਹਿ ਗਏ ਹਨ | 26 ਫਰਵਰੀ ਤੋਂ ਬਾਅਦ ਪ੍ਰਾਪਰਟੀ ਟੈਕਸ ...

ਪੂਰੀ ਖ਼ਬਰ »

30 ਲੱਖ ਦੀ ਫਿਰੌਤੀ ਮੰਗਣ ਤੇ ਹਵਾਈ ਫਾਇਰ ਕਰਨ 'ਤੇ ਅਣਪਛਾਤਿਆਂ 'ਤੇ ਮਾਮਲਾ ਦਰਜ

ਜਗਰਾਉਂ, 24 ਫਰਵਰੀ (ਅਜੀਤ ਸਿੰਘ ਅਖਾੜਾ)-ਪਿੰਡ ਢੋਲਣ ਵਿਖੇ ਇਕ ਨੌਜਵਾਨ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਤੇ ਧਮਕੀ ਦੇਣ ਲਈ ਹਵਾਈ ਕਰਨ 'ਤੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰਬੀਰ ਸਿੰਘ ...

ਪੂਰੀ ਖ਼ਬਰ »

ਕੈਪਟਨ ਸੰਧੂ ਨੇ ਪਿੰਡ ਅੱਕੂਵਾਲ ਵਿਖੇ ਰੇਤੇ ਦਾ ਟੱਕ ਚਲਾ ਰਹੇ ਠੇਕੇਦਾਰਾਂ ਤੇ ਲਾਗਲੇ ਪਿੰਡਾਂ ਦੇ ਮਜ਼ਦੂਰਾਂ ਵਿਚਕਾਰ ਸਮਝੌਤਾ ਕਰਵਾਇਆ

ਸਿੱਧਵਾਂ ਬੇਟ, 24 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅੱਕੂਵਾਲ ਨਜ਼ਦੀਕ ਜ਼ਿਲ੍ਹਾ ਜਲੰਧਰ ਵਿਚ ...

ਪੂਰੀ ਖ਼ਬਰ »

ਕੈਨੇਡਾ ਰਹਿੰਦੇ ਸਾਬਕਾ ਡੀ.ਪੀ. ਤੇ ਉਸ ਦੇ ਭਰਾ 'ਤੇ ਵਿਦੇਸ਼ ਬੁਲਾਉਣ ਦਾ ਝਾਂਸਾ ਦੇ ਕੇ ਨਾਜਾਇਜ਼ ਸਬੰਧ ਬਣਾਉਣ ਦੇ ਦੋਸ਼

ਜਗਰਾਉਂ, 24 ਫਰਵਰੀ (ਪੱਤਰ ਪ੍ਰੇਰਕ)-ਇਕ ਵਿਆਹੁਤਾ ਲੜਕੀ ਤੇ ਪਿੰਡ ਡੱਲਾ ਦੇ ਸਾਬਕਾ ਡੀ.ਪੀ. ਵਿਚਕਾਰ ਨਾਜਾਇਜ਼ ਸਬੰਧਾਂ ਦੇ ਰੌਸ਼ਨੀ 'ਚ ਆਏ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ | ਇਸ ਮਾਮਲੇ 'ਚ ਇਕ ਪਾਸੇ ਨੂੰ ਉਕਤ ਡੀ.ਪੀ. ਜੋ ਕਿ ਕੈਨੇਡਾ 'ਚ ਸੈਟਲਡ ਹੈ ਤੇ ਅੱਜ-ਕੱਲ੍ਹ ...

ਪੂਰੀ ਖ਼ਬਰ »

ਮਾਮਲਾ ਪਿੰਡ ਛੋਕਰਾ ਦੀ ਪੰਚਾਇਤ ਮੁਅੱਤਲ ਦਾ ਗੁਰਦੁਆਰਾ ਸਾਹਿਬ 'ਚ ਲੰਗਰ ਲਈ ਪਾਏ ਸ਼ੈੱਡ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ-ਕਾਂਗਰਸੀ ਆਗੂ

ਜੋਧਾਂ, 24 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਦੇ ਪਿੰਡ ਛੋਕਰਾਂ ਦੀ ਸਰਪੰਚ ਤੇ ਪੰਚਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਡਾਇਰੈਕਟਰ ਵਲੋਂ ਝੂਠੀ ਸ਼ਿਕਾਇਤ ਦੇਣ 'ਤੇ ਮੁਅੱਤਲ ਕਰ ਦਿੱਤਾ ਸੀ | ਜ਼ਿਕਰਯੋਗ ਹੈ ਕਿ ਪੰਚਾਇਤ ਵਲੋਂ ਇਹ ਸਿਕਾਇਤ ਦਿੱਤੀ ਗਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX