ਏਲਨਾਬਾਦ, 29 ਨਵੰਬਰ (ਜਗਤਾਰ ਸਮਾਲਸਰ)- ਨਾਮਧਾਰੀ ਪੰਥ ਦੇ ਸਤਿਗੁਰੂ ਦਲੀਪ ਸਿੰਘ ਦੀ ਪ੍ਰੇਰਨਾ ਸਦਕਾ ਅੱਜ ਪਿੰਡ ਦਮਦਮਾ ਵਿਖੇ ਮਾਤਾ ਚੰਦ ਕੌਰ ਸਮਾਜ ਸੇਵਾ ਟਰੱਸਟ ਵਲੋਂ ਸਿਲਾਈ ਸੈਂਟਰ ਦਾ ਸ਼ੁਭ ਆਰੰਭ ਕੀਤਾ ਗਿਆ | ਇਸ ਮੌਕੇ ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਸਕੱਤਰ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਟਰੱਸਟ ਦੀ ਸਥਾਪਨਾ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ ਜਿਸ ਵਿੱਚ ਨਾਮਧਾਰੀ ਸੰਗਤ ਸਤਿਗੁਰੂ ਦਲੀਪ ਸਿੰਘ ਦੀ ਪ੍ਰੇਰਨਾ ਨਾਲ ਵੱਧ ਚੜ ਕੇ ਭਾਗ ਲੈ ਰਹੀ ਹੈ | ਇਸ ਸਿਲਾਈ ਸੈਂਟਰ ਵਿੱਚ ਗਰੀਬ ਅਤੇ ਜਰੂਰਤਮੰਦ ਲੜਕੀਆਂ ਨੂ ਸਿਲਾਈ ਦੀ ਟਰੇਨਿੰਗ ਦਿੱਤੀ ਜਾਵੇਗੀ | ਜਦੋ ਤੱਕ ਲੜਕੀਆਂ ਟਰੇਨਿੰਗ ਲੈ ਕੇ ਆਤਮ-ਨਿਰਭਰ ਨਹੀ ਹੋ ਜਾਂਦੀਆ ਉਸ ਸਮੇ ਤੱਕ ਉਨ੍ਹਾਂ ਨੂੰ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ | ਸਿਲਾਈ ਸੈਂਟਰ ਦਾ ਪੂਰਾ ਖਰਚ ਟਰੱਸਟ ਵਲੋਂ ਕੀਤਾ ਜਾਵੇਗਾ | ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਟਰੱਸਟ ਦਾ ਮੁੱਖ ਮਕਸਦ ਲੋੜਵੰਦ ਪਰਿਵਾਰਾਂ ਦੀਆ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਮਾਤਾ ਚੰਦ ਕੌਰ ਸਮਾਜ ਸੇਵਾ ਟਰੱਸਟ ਵਲੋਂ ਹੋਰ ਪਿੰਡਾਂ ਵਿੱਚ ਵੀ ਜਲਦੀ ਹੀ ਅਜਿਹੇ ਸਿਲਾਈ ਸੈਂਟਰ ਖੋਲ੍ਹੇ ਜਾਣਗੇ ਤਾਂ ਕਿ ਲੜਕੀਆਂ ਸਿਲਾਈ ਦਾ ਕੰਮ ਸਿਖ ਕੇ ਆਤਮ-ਨਿਰਭਰ ਹੋ ਸਕਣ | ਟਰੱਸਟ ਵਲੋਂ ਜਲਦੀ ਹੀ ਗਰੀਬ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ | ਇਸ ਮੌਕੇ ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ, ਸਕੱਤਰ ਵੀਰਪਾਲ ਕੌਰ, ਸੂਬਾ ਬਲਜੀਤ ਸਿੰਘ, ਸੂਬਾ ਦਰਸ਼ਨ ਸਿੰਘ, ਸੂਬਾ ਅਮਰੀਕ ਸਿੰਘ, ਉਪ-ਪ੍ਰਧਾਨ ਸੀਤਲ ਸਿੰਘ, ਖਜ਼ਾਨਚੀ ਗੁਰਦੇਵ ਸਿੰਘ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ, ਜਥੇਦਾਰ ਰਘੁਬੀਰ ਸਿੰਘ, ਇਕਬਾਲ ਸਿੰਘ, ਸੁਰਜੀਤ ਸਿੰਘ, ਸਵਰਨ ਸਿੰਘ, ਪ੍ਰੇਮ ਸਿੰਘ, ਬਲਦੇਵ ਸਿੰਘ, ਬਲੌਰ ਸਿੰਘ, ਸ਼ੇਰ ਸਿੰਘ, ਹਰਦੇਵ ਸਿੰਘ, ਸੁਰਜੀਤ ਸਿੰਘ, ਕਿ੍ਪਾਲ ਸਿੰਘ ਸਹਿਤ ਅਨੇਕ ਲੋਕ ਮੌਜੂਦ ਸਨ |
ਕਪੂਰਥਲਾ, 29 ਨਵੰਬਰ (ਦੀਪਕ ਬਜਾਜ)-ਲੱਕ ਸਟੋਨ ਵੈੱਲਫੇਅਰ ਫਾਉਂਡੇਸ਼ਨ ਵਲੋਂ ਪਲਾਸਟਿਕ ਮੁਕਤ ਕਪੂਰਥਲਾ ਮੁਹਿੰਮ ਤਹਿਤ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਪਹੁੰਚੇ ਨਰੇਸ਼ ਪੰਡਿਤ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ...
ਬੇਗੋਵਾਲ, 29 ਨਵੰਬਰ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਜੋ ਦੁਆਬੇ ਦੇ ਅਹਿਮ ਕਸਬਿਆਂ ਵਿਚ ਇੱਕ ਜਾਣਿਆਂ ਜਾਂਦਾ, 'ਚ ਕਪੂਰਥਲਾ-ਟਾਂਡਾ ਤੇ ਪਠਾਨਕੋਟ ਨੂੰ ਭਾਰੀ ਵਾਹਨ ਤੇ ਆਵਾਜਾਈ ਰੋਡ ਤੋਂ ਲੰਘਦੀ ਹੈ ਪਰ ਇਸ ਕਸਬੇ ਦੇ ਮੇਨ ਰੋਡ 'ਤੇ ਬਾਜ਼ਾਰ 'ਚ ਦੁਕਾਨਦਾਰਾਂ ਤੇ ...
ਸਿਰਸਾ, 29 ਨਵੰਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੇ ਪਿੰਡ ਰੋੜੀ ਵਿਚ ਇਕ ਖੇਤ ਮਜ਼ਦੂਰ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀ ਵਾਸੀ ਖੇਤ ਮਜ਼ਦੂਰ ਹਰਪਾਲ ਸਿੰਘ (40) ਖੇਤ 'ਚੋਂ ਨਰਮੇ ਦੀਆਂ ਛਟੀਆਂ ਚੁੱਕ ਰਿਹਾ ਸੀ ਕਿ ਉਸ ਨੂੰ ...
ਸਿਰਸਾ, 29 ਨਵੰਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਕਿਸਾਨਾਂ ਦੇ ਸਮਰਥਨ ਵਿੱਚ ...
ਗੁਹਲਾ ਚੀਕਾ, 29 ਨਵੰਬਰ (ਓ.ਪੀ. ਸੈਣੀ)- ਇੱਥੇ ਗੁਰਦੁਆਰਾ ਸਾਹਿਬ 6ਵੀਂ ਤੇ 9ਵੀਂ ਪਾਤਸ਼ਾਹੀ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਵਿਚ ਜਿੱਥੇ ਅਨੇਕਾਂ ਧਰਮਾਂ ਦੇ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ...
ਗੁਹਲਾ ਚੀਕਾ, 29 ਨਵੰਬਰ (ਓ.ਪੀ. ਸੈਣੀ)- ਆਪਣੀ 23 ਸਾਲ 2 ਮਹੀਨੇ ਦੇ ਸੇਵਾ ਪੂਰੀ ਕਰਕੇ ਸੰਸਕ੍ਰਿਤਕ ਅਧਿਆਪਕ ਗੌਤਮ ਦੱਤ ਸ਼ਾਸਤਰੀ ਸੇਵਾਮੁਕਤ ਹੋ ਗਏ ਹਨ | ਇਸ ਮੌਕੇ ਸਰਕਾਰੀ ਸਕੂਲ ਮਿਡਲ ਸਕੂਲ ਰਤਨਗੜ੍ਹ ਕਕਰਾਲੀ ਵਿਖੇ ਸ੍ਰੀ ਸ਼ਾਸਤਰੀ ਦੇ ਸਨਮਾਨ ਮੌਕੇ ਅਧਿਆਪਕਾਂ ਵਲੋਂ ...
ਸਿਰਸਾ, 29 ਨਵੰਬਰ (ਪਰਦੀਪ ਸਚਦੇਵਾ)- ਸਿਰਸਾ ਜ਼ਿਲ੍ਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ | ਅੱਜ ਇੱਕ ਹੋਰ ਵਿਅਕਤੀ ਦੀ ਮੌਤ ਕਰੋਨਾ ਨਾਲ ਹੋ ਜਾਣ 'ਤੇ ਕੋਰੋਨਾ ਮਰਨ ਵਾਲਿਆਂ ਦੀ ਗਿਣਤੀ 108 ਹੋ ਗਈ ਹੈ | ਜ਼ਿਲ੍ਹੇ 'ਚ ਅੱਜ 36 ਨਵੇਂ ਕੋਰੋਨਾ ...
ਸਿਰਸਾ, 29 ਨਵੰਬਰ (ਪਰਦੀਪ ਸਚਦੇਵਾ)- ਪੰਜਾਬ ਦੇ ਕਸਬਾ ਭੀਖੀ ਦੇ ਕੋਲ ਟਰੱਕ ਅਤੇ ਟਵੇਰਾ ਗੱਡੀ ਦੀ ਟੱਕਰ ਵਿੱਚ ਕਾਲਾਂਵਾਲੀ ਦੀ ਇੱਕ ਲੜਕੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਈਆਂ | ਇਸ ਲੜਕੀ ਦੀ ਮੌਤ ਦੀ ਖ਼ਬਰ ਜਦੋਂ ਕਾਲਾਂਵਾਲੀ ਪੁੱਜੀ ਤਾਂ ਲੋਕਾਂ ਵਿੱਚ ਸੋਗ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨਾਂ ਪਿਛਲੇ ਦਿਨਾਂ ਤੋਂ ਆਪਣੀਆਂ ਮੰਗਾਂ ਪ੍ਰਤੀ ਪ੍ਰਦਰਸ਼ਨ ਤੇ ਧਰਨੇ ਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਦਿੱਲੀ ਵੱਲ ਕੂਚ ਕੀਤਾ ਹੈ | ਕਿਸਾਨਾਂ ਨੂੰ ਰੋਕਣ ਲਈ ਹਰਿਆਣਾ 'ਚ ਸਰਕਾਰ ਨੇ ਕਈ ਰੋਕਾਂ ਲਗਾ ਕੇ ਰੋਕਣ ਦੀ ...
ਨਵੀਂ ਦਿੱਲੀ, 29 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ 'ਚ ਇਲੈਕਟਿ੍ਕ ਗੱਡੀਆਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਕਈ ਖੇਤਰਾਂ 'ਚ ਪਬਲਿਕ ਈ-ਵਾਹਨ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ | ਇਸ ਤੋਂ ਇਲਾਵਾ ਇਨ੍ਹਾਂ ...
ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਕਰਨਾਲ ਅੰਦਰ ਐਤਵਾਰ ਨੂੰ 55 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 1,22,025 ...
ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਮੁੱਖ ਅਤੇ ਸਮਾਜਸੇਵੀ ਰਮੇਸ਼ ਨਾਰੰਗ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਮਾਜਿਕ ਕਾਰਜਾਂ ਹੀ ਮਹਾਨ ਬਣਾਉਦੀਆਂ ਹਨ | ਸਮਾਜਿਕ ਕਾਰਜਾਂ ਵਿਚ ਹਿੱਸੇਦਾਰੀ ਨਿਭਾਉਣ ਵਾਲੇ ਹੀ ਮਹਾਨ ਹੁੰਦੇ ਹਨ ...
ਸ਼ਾਹਬਾਦ ਮਾਰਕੰਡਾ, 29 ਨਵੰਬਰ (ਅਵਤਾਰ ਸਿੰਘ)-ਕੌਮਾਂਤਰੀ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਜੀ ਵਲੋਂ ਚੜ੍ਹਦੀਕਲਾ ਟਾਈਮ ਟੀ. ਵੀ. 'ਤੇ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 6ਵੇਂ ਸਹਿਜ ਪਾਠ ਦੀ ਸੰਪੂਰਨਤਾ ਅਤੇ 7ਵੇਂ ਸਹਿਜ ਪਾਠ ਦੀ ਆਰੰਭਤਾ ਦੀ ...
ਸ਼ਾਹਬਾਦ ਮਾਰਕੰਡਾ, 29 ਨਵੰਬਰ (ਅਵਤਾਰ ਸਿੰਘ)-ਐਤਵਾਰ ਨੂੰ ਸਮਾਜ ਸੇਵਾ ਵਿਚ ਆਗੂ ਸੰਸਥਾ ਰੋਟਰੀ ਕਲੱਬ ਅਤੇ ਸ਼ਰੀਮਦ ਭਗਵਤੀ ਸ਼ਾਕੁੰਭਰੀ ਦੇਵੀ ਮੰਦਰ ਸ਼ਾਹਬਾਦ ਦੇ ਸੰਯੁਕਤ ਤਤਵਾਧਾਨ ਵਿਚ 800 ਲੋਕਾਂ ਨੂੰ ਗਰਮ ਅਤੇ ਹੋਰ ਬਸਤਰ ਮੁਫ਼ਤ ਵੰਡੇ ਗਏ ਹਨ | ਕਲੱਬ ਦੇ ਪ੍ਰਧਾਨ ...
ਏਲਨਾਬਾਦ, 29 ਨਵੰਬਰ (ਜਗਤਾਰ ਸਮਾਲਸਰ)-ਸੀ ਆਈ ਏ ਸਿਰਸਾ ਪੁਲੀਸ ਟੀਮ ਨੇ ਗਸਤ ਅਤੇ ਚੈਕਿੰਗ ਦੌਰਾਨ ਪਿੰਡ ਮੱਲੇਕਾ ਖੇਤਰ ਵਿੱਚੋਂ ਇੱਕ ਨੌਜਵਾਨ ਨੂੰ 7 ਕਿਲੋ ਚੂਰਾਪੋਸਤ ਨਾਲ ਕਾਬੂ ਕੀਤਾ ਹੈ | ਸੀ ਆਈ ਏ ਸਿਰਸਾ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਫੜੇ ਗਏ ...
ਏਲਨਾਬਾਦ, 29 ਨਵੰਬਰ (ਜਗਤਾਰ ਸਮਾਲਸਰ)- ਫਾਸੀਵਾਦੀ ਭਾਰਤ ਸਰਕਾਰ ਵਲੋਂ ਬਣਾਏ ਲੋਕ ਮਾਰੂ ਕਾਲੇ ਕਾਨੂੰਨਾਂ ਦੇ ਖਿਲਾਫ਼ ਲਗਾਤਾਰ ਲੋਕ ਲੜ ਰਹੇ ਹਨ | ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ ਮਾਰੂ ਹਨ¢ | ਇਹ ਸ਼ਬਦ ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ...
ਏਲਨਾਬਾਦ, 29 ਨਵੰਬਰ (ਜਗਤਾਰ ਸਮਾਲਸਰ)-ਰਾਣੀਆ ਪੁਲਿਸ ਨੇ ਗਸਤ ਅਤੇ ਚੈਕਿੰਗ ਦੌਰਾਨ ਅਨਾਜ ਮੰਡੀ ਜੀਵਨ ਨਗਰ ਖੇਤਰ ਵਿਚੋਂ ਸਪਲਾਇਰ ਸਮੇਤ ਦੋ ਆਦਮੀਆਂ ਨੂੰ 100 ਨਸ਼ੀਲੇ ਪ੍ਰਤੀਬੰਧਿਤ ਕੈਪਸੂਲਾਂ ਨਾਲ ਕਾਬੂ ਕੀਤਾ ਹੈ | ਰਾਣੀਆਂ ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ...
ਅਹਿਮਦਾਬਾਦ/ਹੈਦਰਾਬਾਦ/ਪੂਣੇ, 29 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ 'ਚ ਬਣ ਰਹੇ ਕੋਰੋਨਾ ਟੀਕਿਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ (ਅਹਿਮਦਾਬਾਦ, ਹੈਦਰਾਬਾਦ ਅਤੇ ਪੂਣੇ) ਦਾ ਦੌਰਾ ਕੀਤਾ | ਪ੍ਰਧਾਨ ਮੰਤਰੀ ਨੇ ...
ਜਲੰਧਰ, 29 ਨਵੰਬਰ (ਸ਼ਿਵ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਦਿੱਲੀ ਘੇਰਨ ਤੋਂ ਬਾਅਦ ਕੇਂਦਰ ਨੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਦਾ ਸੰਕੇਤ ਦਿੱਤਾ ਹੈ | ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਅੰਦੋਲਨ ਦੇ ...
ਨਦਾਮਪੁਰ, ਚੰਨੋਂ, 29 ਨਵੰਬਰ (ਹਰਜੀਤ ਸਿੰਘ ਨਿਰਮਾਣ)- ਸਥਾਨਕ ਨਗਰ ਨਦਾਮਪੁਰ ਤੋਂ ਕਾਦਰਾਬਾਦ ਨੂੰ ਜਾਂਦੀ ਸੜਕ ਉਪਰ ਸਥਿਤ ਇਕ ਸ਼ਰਾਬ ਦੀ ਦੁਕਾਨ ਉੱਪਰ ਬੀਤੀ ਰਾਤ ਦੋ ਅਣਪਛਾਤੇ ਲੁਟੇਰਿਆਂ ਵਲੋਂ ਕਰਿੰਦੇ ਦੀ ਹੱਤਿਆ ਕਰਨ ਤੋਂ ਬਾਅਦ ਦੁਕਾਨ ਤੋਂ ਸ਼ਰਾਬ ਤੇ ਨਗਦੀ ਲੈ ...
ਅੰਮਿ੍ਤਸਰ, 29 ਨਵੰਬਰ (ਸੁਰਿੰਦਰ ਕੋਛੜ)- ਗਿਲਗਿਤ-ਬਾਲਟਿਸਤਾਨ ਨੂੰ ਪਾਕਿਸਤਾਨ ਦਾ ਹਿੱਸਾ ਨਾ ਮੰਨਣ ਵਾਲੇ ਤੇ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਬਾਬਾ ਜਾਨ ਨੂੰ ਆਖ਼ਰਕਾਰ 9 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਈ ਮਿਲ ਗਈ ਹੈ | ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ...
ਅੰਮਿ੍ਤਸਰ, 29 ਨਵੰਬਰ (ਸੁਰਿੰਦਰ ਕੋਛੜ)- ਦੁਨੀਆ ਭਰ 'ਚ ਧਾਰਮਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੇ ਸੰਘੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ 'ਏ ਵਾਕ ਵਿਦ ਪੂਨਮ ਕੌਰ 2020' ਸਿਰਲੇਖ ਹੇਠ ਇਕ ਨਵਾਂ ਗੀਤ ਜਾਰੀ ਕੀਤਾ ਹੈ | ਇਸ ਗੀਤ ਨੂੰ ਜ਼ਿਲ੍ਹਾ ਨਾਰੋਵਾਲ ...
ਨਵੀਂ ਦਿੱਲੀ, 29 ਨਵੰਬਰ (ਏਜੰਸੀ)- ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਤਿੰਨ ਮਹੀਨੇ ਟਲ ਚੁੱਕੀਆਂ ਭਾਰਤੀ ਮੁੱਕੇਬਾਜ਼ੀ ਮਹਾਂਸੰਘ ਦੀਆਂ ਚੋਣਾਂ ਹੁਣ 18 ਦਸੰਬਰ ਨੂੰ ਹੋਣਗੀਆਂ | ਬੀ.ਐਫ਼.ਆਈ. ਦੇ ਜਨਰਲ ਸਕੱਤਰ ਜੈ ਕੋਵਲੀ ਨੇ ਕਿਹਾ ਕਿ ਗੁਰੂਗ੍ਰਾਮ 'ਚ ਹੋਣ ਵਾਲੀ ...
ਅੰਮਿ੍ਤਸਰ, 29 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਏ ਜਾ ਰਹੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚੇ ਸੰਘੀ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX