ਤਾਜਾ ਖ਼ਬਰਾਂ


ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਮੀਂਹ ਨਾਲ ਆਏ ਤੇਜ਼ ਤੁਫ਼ਾਨ ਕਾਰਨ ਬਿਜਲੀ ਗੁੱਲ ਤੇ ਆਵਾਜਾਈ ਵੀ ਹੋਈ ਪ੍ਰਭਾਵਿਤ
. . .  1 day ago
ਨਸਰਾਲਾ, 9 ਮਈ (ਸਤਵੰਤ ਸਿੰਘ ਥਿਆੜਾ)-ਸ਼ਾਮ ਨੂੰ ਅਚਾਨਕ ਬਣੇ ਬੱਦਲਾਂ ਨਾਲ ਪਏ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਤੇਜ਼ ਤੁਫ਼ਾਨ ਨਾਲ ਡਿੱਗੇ ਦਰਖਤਾਂ ਦੇ ਕਾਰਨ ਨਸਰਾਲਾ (ਹੁਸ਼ਿਆਰਪੁਰ) ਤੇ ਇਸ ਦੇ ਨਾਲ ...
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਸਾਈਬਰ ਕੈਫ਼ੇ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਮਈ { ਚਿਰਾਗ਼ ਸ਼ਰਮਾ}- ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਜਸਬੀਰ ਸਿੰਘ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਤੋਂ ਪਹਿਲਾਂ ਪਰਖ
. . .  1 day ago
ਨਵੀਂ ਦਿੱਲੀ, 9 ਮਈ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਿਤ ਕੀਤੇ ਗੁਰੂ ਤੇਗ ਬਹਾਦਰ ਕੋਰੋਨਾ ...
5 ਕਾਰ ਸਵਾਰਾਂ ਵਲੋਂ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਦੀ ਖੋਹ
. . .  1 day ago
ਪਾਤੜਾਂ ,9 ਮਈ (ਜਗਦੀਸ਼ ਸਿੰਘ ਕੰਬੋਜ)- ਮਠਿਆਈ ਵਾਲੀਆਂ ਮਸ਼ੀਨਾਂ ਦਿਵਾਉਣ ਦੇ ਬਹਾਨੇ ਪਾਤੜਾਂ ਵਿਖੇ 5 ਕਾਰ ਸਵਾਰ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ । ਖੋਹ ਦਾ ਸ਼ਿਕਾਰ ਹੋਏ ਮੋਹਾਲੀ ਦੇ ਸ਼ਿਵ ਸ਼ੰਕਰ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ , 32 ਮੌਤਾਂ
. . .  1 day ago
ਲੁਧਿਆਣਾ ,9 ਮਈ {ਪਰਮਿੰਦਰ ਸਿੰਘ ਆਹੂਜਾ }- ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਅੱਜ ਕੋਰੋਨਾ ਕਾਰਨ 32 ਵਿਅਕਤੀਆਂ ਦੀ ਮੌਤ ਹੋ ਗਈ , ਜਿਨ੍ਹਾਂ ਵਿੱਚੋਂ 22 ਵਿਅਕਤੀ ਲੁਧਿਆਣਾ ਨਾਲ ਸਬੰਧਤ ਹਨ ...
ਛੇਤੀ ਹੀ ਸਰਕਾਰੀ ਹਸਪਤਾਲਾਂ ਵਿਚ 18-45 ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਟੀਕਾ- ਸੋਨੀ
. . .  1 day ago
ਅੰਮਿ੍ਤਸਰ, 9 ਮਈ {ਜੱਸ } - ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਵੱਲੋਂ ਸੂਬੇ ਨੂੰ ਇਕ ਲੱਖ ਖੁਰਾਕਾਂ ਮਿਲ ਰਹੀਆਂ ਹਨ, ਜਿਸ ਕਾਰਨ ਛੇਤੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ 18-45 ਸਾਲ ਉਮਰ ਵਰਗ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦਾ ਕਹਿਰ ਜਾਰੀ , 9 ਹੋਰ ਮੌਤਾਂ, 326 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 9 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 1, ਮਲੋਟ 3, ਪਿੰਡ ਮਾਨ ...
ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ 300 ਮੀਟਰਕ ਟਨ ਵਧਾਉਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 9 ਮਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਕਸੀਜਨ ਦੇ ਕੁਲ ਕੋਟੇ ਨੂੰ ਵਧਾ ਕੇ 300 ਮੀਟ੍ਰਿਕ ਟਨ ਕਰਨ ਦੀ ਮੰਗ ਕੀਤੀ ਅਤੇ ਅਤੇ ਕਿਹਾ ਹੈ ਕਿ ਸੂਬੇ ...
ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਮੁੰਬਈ, 9 ਮਈ -ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕਰੋਨਾ ਕਾਰਨ ਦਿਹਾਂਤ ਹੋ ਗਿਆ । ਨਿਰਦੇਸ਼ਕ ਅਤੇ ਗੁਰੂ ਅਰਵਿੰਦ ਗੌੜ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੁਆਰਾ ਖਬਰ ਦੀ ਪੁਸ਼ਟੀ ਕੀਤੀ ...
ਮੋਗਾ ਵਿਚ ਕੋਰੋਨਾ ਦਾ ਕਹਿਰ ਜਾਰੀ , 2 ਮੌਤਾਂ , ਆਏ 113 ਮਾਮਲੇ ਸਾਹਮਣੇ
. . .  1 day ago
ਮੋਗਾ , 9 ਮਈ (ਗੁਰਤੇਜ ਸਿੰਘ ਬੱਬੀ)- ਮੋਗਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਦੋ ਹੋਰ ਕੀਮਤੀ ਜਾਨਾਂ ਕੋਰੋਨਾ ਦੀ ਭੇਟ ਚੜ੍ਹ ਗਈਆਂ । ਇਕੋ ਦਿਨ ਕੋਰੋਨਾ ਦੇ 113 ਹੋਰ ਮਾਮਲੇ ਸਾਹਮਣੇ ਆਏ ...
ਸਿੱਖਾਂ ਦੀ ਸੇਵਾ ਨੂੰ ਸਲਾਮ , ਕਿਹਾ ਅਮਿਤਾਭ ਬਚਨ ਨੇ , ਦਿੱਤਾ 2 ਕਰੋੜ ਦਾ ਦਾਨ
. . .  1 day ago
ਮੁੰਬਈ , 9 ਮਈ - ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬਚਨ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ । ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ...
ਵਿਜੀਲੈਂਸ ਵਲੋਂ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਨ ਦੇ ਮਾਮਲੇ ਵਿਚ ਪਟਵਾਰੀ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਐਸ.ਏ.ਐਸ.ਨਗਰ , 9 ਮਈ (ਜਸਬੀਰ ਸਿੰਘ ਜੱਸੀ) - ਵਿਜੀਲੈਂਸ ਵਲੋਂ ਪਿੰਡ ਮਾਜਰੀ ਦੀ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਾਉਣ ਅਤੇ ਇੰਤਕਾਲ ਚੜ੍ਹਾਉਣ ਦੇ ਮਾਮਲੇ ਵਿਚ...
ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਚੱਲ ਰਹੀ ਹਕੂਮਤ - ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸੋਸ਼ਲ ਮੀਡੀਆ ਦੇ ਰਾਹੀਂ ਇਕ ਵਾਰ ਫਿਰ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ...
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਦੁਕਾਨਾਂ ਖੋਲ੍ਹਣ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਫ਼ਿਰੋਜ਼ਪੁਰ, 9 ਮਈ (ਤਪਿੰਦਰ ਸਿੰਘ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵਲੋਂ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖ ਕੇ ਪੱਤਰ ਜਾਰੀ ਕੀਤਾ ਗਿਆ...
ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ ਇਕ ਮੌਤ
. . .  1 day ago
ਸਿਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ) - ਲਾਗਲੇ ਪਿੰਡ ਤਿਹਾੜਾ ਦੇ ਖੇਤਾਂ ਵਿਚ ਤੂੜੀ ਦੀ ਢਿਗ ਲਿਪ ਰਹੇ ਵਿਅਕਤੀਆਂ 'ਤੇ ਅਚਾਨਕ ਅਸਮਾਨੀ ਬਿਜਲੀ ਪੈ ਗਈ। ਜਿਸ ਕਾਰਨ 60 ਸਾਲਾ ਅਜੈਬ ਸਿੰਘ ਦੀ ਮੌਤ ਹੋ...
ਆੜ੍ਹਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਤੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਨਾਅਰੇਬਾਜ਼ੀ, ਕਿਹਾ ਆੜ੍ਹਤੀ ਨੂੰ ਫਸਾਇਆ ਗਿਆ ਨਾਜਾਇਜ਼
. . .  1 day ago
ਰਾਜਾਸਾਂਸੀ, 9 ਮਈ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਵਲੋਂ ਅਟਾਰੀ ਮੰਡੀ ਦੇ ਇਕ ਆੜ੍ਹਤੀ ਨੂੰ 420 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ...
ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  1 day ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  1 day ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਦਿੱਲੀ ਵਿਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਅਗਲੇ ਆਦੇਸ਼ਾਂ ਤੱਕ ਮੈਟਰੋ ਵੀ ਬੰਦ
. . .  1 day ago
ਨਵੀਂ ਦਿੱਲੀ, 9 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਹੈ। ਇਹ ਲਾਕਡਾਊਨ 17 ਮਈ ਸਵੇਰ 5 ਵਜੇ...
ਲੌਂਗੋਵਾਲ ਦੇ ਪਿੰਡ ਤਕੀਪੁਰ 'ਚ ਕੋਰੋਨਾ ਕਾਰਨ ਇਕ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ (ਸੰਗਰੂਰ) , 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਸ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮਾਘ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸ਼ਹੀਦ ਭਗਤ ਸਿੰਘ ਨਗਰ 'ਚ ਏ. ਡੀ. ਸੀ. ਤੇ ਸਿਵਲ ਸਰਜਨ ਵਲੋਂ ਕੋਰੋਨਾ ਵੈਕਸੀਨ ਦੀ ਸ਼ੁਰੂਆਤ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਵਿਚ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ | ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਦਿੱਤਿਆ ਉੱਪਲ ਤੇ ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਸਾਂਝੇ ਤੌਰ 'ਤੇ ਕੋਵਿਡ-19 ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ | ਮੁਹਿੰਮ ਦੌਰਾਨ ਅਜੀਤ ਦੀ ਟੀਮ ਵਲੋਂ ਵਿਸ਼ੇਸ਼ ਤੌਰ 'ਤੇ ਅਧਿਕਾਰੀਆਂ ਪਾਸੋਂ ਜ਼ਿਲ੍ਹਾ ਹਸਪਤਾਲ 'ਚ ਵੱਡੇ ਪੱਧਰ 'ਤੇ ਮਸ਼ੀਨਰੀ ਦੀ ਘਾਟ, ਮੁਲਾਜ਼ਮਾਂ ਦੀ ਘਾਟ ਤੇ ਗੰਭੀਰ ਮਰੀਜ਼ਾਂ, ਜੱਚਾ-ਬੱਚਾ ਦੀ ਸਾਂਭ-ਸੰਭਾਲ ਸਬੰਧੀ ਨਾਕਸ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਗਈ ਜਿਸ ਦੇ ਜਵਾਬ ਅਧਿਕਾਰੀਆਂ ਵਲੋਂ ਪਹਿਲੇ ਦੀ ਤਰ੍ਹਾਂ ਰਟਿਆ ਜਵਾਬ ਕਿ ਘਾਟਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਹੀ ਕਿਹਾ ਗਿਆ ਪਰ ਕਦੋਂ ਕੀਤੀਆਂ ਜਾਣਗੀਆਂ ਇਹ ਕੋਈ ਜਾਣਕਾਰੀ ਨਹੀਂ ਮਿਲੀ | ਦੱਸਣਯੋਗ ਹੈ ਕਿ ਅੱਜ 100 ਕੋਰੋਨਾ ਯੋਧਿਆਂ ਨੂੰ ਚੁਣਿਆ ਗਿਆ ਸੀ ਜਿਨ੍ਹਾਂ ਦੇ ਟੀਕਾਕਰਨ ਹੋਣਾ ਸੀ ਪਰ 11 ਤੋਂ 2 ਵਜੇ ਤੱਕ ਸਿਰਫ਼ 4 ਕੋਰੋਨਾ ਯੋਧੇ ਹੀ ਮੈਦਾਨ 'ਚ ਨਿੱਤਰੇ, ਜਿਸ 'ਚ 2 ਲੜਕੀਆਂ ਤੇ 2 ਲੜਕੇ ਸ਼ਾਮਿਲ ਸਨ | ਅਧਿਕਾਰੀਆਂ ਨੇ ਆਖਿਆ ਕਿ ਸਾਨੂੰ ਆਸ ਹੈ ਕਿ ਸ਼ਾਮ ਤੱਕ ਹੋਰ ਯੋਧੇ ਵੀ ਆਉਣਗੇ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਬਲਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਦਵਿੰਦਰ ਢਾਂਡਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਾਜ ਰਾਣੀ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਪਾਲ ਕਟਾਰੀਆ, ਨੋਡਲ ਅਫ਼ਸਰ ਤੇ ਡਾਕਟਰ ਹਰਪਿੰਦਰ ਸਿੰਘ, ਡਾ ਸਤਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀ ਰਾਮ ਸਿੰਘ, ਬਲਾਕ ਐਜੂਕੇਟਰ ਵਿਕਾਸ ਵਿਰਦੀ ਤੇ ਸਿਵਲ ਸਰਜਨ ਦੇ ਸਹਾਇਕ ਅਜੇ ਕੁਮਾਰ ਮੌਜੂਦ ਸਨ | ਇਸ ਮੌਕੇ ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਦਵਿੰਦਰ ਢਾਂਡਾ ਨੇ ਦੱਸਿਆ ਅੱਜ ਸਵੇਰੇ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਕੋਵਿਡ-19 ਦਾ ਪਹਿਲਾ ਟੀਕਾ ਲਗਾ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਹਿਲਾ ਟੀਕਾ ਸਿਹਤ ਵਿਭਾਗ 'ਚ ਕੰਮ ਕਰਦੇ ਇਕ ਬਲਾਕ ਐਕਸਟੈਨਸ਼ਨ ਐਜੂਕੇਟਰ ਤੇ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਵਿਖੇ ਪਹਿਲਾ ਟੀਕਾ ਇਕ ਡਾਕਟਰ ਨੇ ਲਗਵਾਇਆ | ਡਾ: ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੰਨੇ ਵੀ ਹੈਲਥ ਕੇਅਰ ਵਰਕਰਾਂ ਨੂੰ ਟੀਕੇ ਲਾਏ ਗਏ, ਉਹ ਪੂਰੀ ਤਰ੍ਹਾਂ ਨਾਲ ਫਿੱਟ ਹਨ | ਹੈਲਥ ਕੇਅਰ ਵਰਕਰਾਂ ਦੀ ਸਿਹਤ 'ਤੇ ਕੋਵਿਡ-19 ਟੀਕੇ ਦਾ ਕੋਈ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ | ਸਾਵਧਾਨੀ ਦੇ ਤੌਰ ਉੱਤੇ ਟੀਕਾਕਰਨ ਤੋਂ ਬਾਅਦ ਹੈਲਥ ਕੇਅਰ ਵਰਕਰਾਂ ਨੂੰ ਅੱਧਾ ਘੰਟਾ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ | ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਦਵਿੰਦਰ ਢਾਂਡਾ ਨੇ ਦੱਸਿਆ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ | ਉਨ੍ਹਾਂ ਦੱਸਿਆ ਕਿ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ: ਗੁਰਪਾਲ ਕਟਾਰੀਆ ਤੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਮੁਕੰਦਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਵਿੰਦਰ ਸਿੰਘ ਦੀ ਅਗਵਾਈ 'ਚ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਗਏ | ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ 'ਚ ਹਾਲ ਦੀ ਘੜੀ ਕੇਵਲ ਦੋ ਸਥਾਨਾਂ ਹੀ 'ਤੇ ਟੀਕੇ ਲਗਾਏ ਜਾ ਰਹੇ ਹਨ | ਡਾ: ਢਾਂਡਾ ਨੇ ਦੱਸਿਆ ਕਿ ਹਰੇਕ ਸੈਸ਼ਨ ਸਾਈਟ 'ਤੇ ਅੱਜ ਪੰਜ-ਪੰਜ ਵੈਕਸੀਨੇਸ਼ਨ ਅਫਸਰ ਤੇ ਇਕ-ਇਕ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ | ਸਭ ਤੋਂ ਪਹਿਲਾਂ ਵੈਕਸੀਨੇਸ਼ਨ ਅਫਸਰ-1 ਵਲੋਂ ਕੋਵਿਡ-19 ਟੀਕੇ ਦੇ ਰਜਿਸਟਰਡ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾ ਕੇ ਵੇਟਿੰਗ ਰੂਮ 'ਚ ਬਿਠਾਇਆ ਗਿਆ, ਜਿਸ ਦੌਰਾਨ ਲਾਭਪਾਤਰੀ ਸੂਚੀ 'ਚ ਦਰਜ ਨਾਂਅ ਦੀ ਤਸਦੀਕ ਕੀਤੀ ਗਈ | ਇਸੇ ਦੌਰਾਨ ਵੈਕਸੀਨੇਸ਼ਨ ਅਫਸਰ-2 ਵਲੋਂ ਕੋ-ਵਿਨ ਪੋਰਟਲ 'ਤੇ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਦੀ ਬਾਰੀਕੀ ਨਾਲ ਘੋਖ ਕੀਤੀ ਗਈ | ਇਸ ਤੋਂ ਬਾਅਦ ਉਨ੍ਹਾਂ ਨੂੰ ਵੈਕਸੀਨੇਟ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਲਾਭਪਾਤਰੀ ਹੈਲਥ ਕੇਅਰ ਵਰਕਰ ਨੂੰ ਕੋਵਿਡ-19 ਦਾ ਟੀਕਾ ਲਾਉਣ ਉਪਰੰਤ ਲਾਭਪਾਤਰੀ ਨੂੰ ਦੂਜਾ ਟੀਕਾ ਲਗਵਾਉਣ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ | ਦੂਜੇ ਟੀਕੇ ਲਈ ਵੀ ਲਾਭਪਾਤਰੀਆਂ ਨੂੰ ਮੈਸੇਜ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਹੀ ਭੇਜਿਆ ਜਾਵੇਗਾ | ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ 'ਚ ਰੱਖਿਆ ਗਿਆ | ਇਸ ਮੌਕੇ ਫਾਰਮੇਸੀ ਅਫ਼ਸਰ ਪਰਮਵੀਰ ਪਿ੍ੰਸ, ਐੱਲ. ਐੱਚ. ਵੀ. ਬਲਵਿੰਦਰ ਕੌਰ, ਸੀਨੀਅਰ ਨਰਸਿੰਗ ਸਿਸਟਰ ਰਾਜ ਰਾਣੀ, ਏ. ਐਨ. ਐਮ. ਮਨਪ੍ਰੀਤ ਕੌਰ, ਰਿੰਪੀ ਸਹੋਤਾ, ਬਲਜੀਤ ਕੌਰ, ਮਨਜੀਤ ਕੌਰ, ਸੋਨੀਆ ਅਤੇ ਜੋਤੀ ਵੱਲੋਂ ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ, ਜਦ ਕਿ ਰਾਜੇਸ਼ ਕੁਮਾਰ, ਰਾਜ ਕੁਮਾਰ, ਅਜੇ ਕੁਮਾਰ, ਸੁਸ਼ੀਲ ਕੁਮਾਰ, ਪੰਕਜ ਤੇ ਚਮਨ ਲਾਲ ਵਲੋਂ ਨਿਗਰਾਨੀ ਰੂਮ ਵਿਚ ਡਿਊਟੀ ਨਿਭਾਈ ਗਈ |

ਮੁਕੰਦਪੁਰ ਵਿਖੇ ਸਤਵੀਰ ਪੱਲੀ ਝਿੱਕੀ ਨੇ ਕੋਵਿਡ-19 ਵੈਕਸੀਨ ਦੀ ਕੀਤੀ ਸ਼ੁਰੂਆਤ

ਮੁਕੰਦਪੁਰ, 16 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਕਸਬਾ ਮੁਕੰਦਪੁਰ ਦੇ ਸਰਕਾਰੀ ਹਸਪਤਾਲ ਵਿਖੇ ਹਲਕਾ ਇੰਚਾਰਜ ਬੰਗਾ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਵੀਰ ਸਿੰਘ ਪੱਲੀ ਝਿੱਕੀ ਨੇ ਕੋਵਿਡ-19 ਦੀ ਵੈਕਸੀਨ ਕਮਪੇਨ ਦੀ ਸ਼ੁਰੂਆਤ ਕੀਤੀ | ਇਸ ...

ਪੂਰੀ ਖ਼ਬਰ »

ਨਵਾਂਸ਼ਹਿਰ ਸਕੂਲ ਦੀ ਅੰਗਰੇਜ਼ੀ ਲੈਕ. ਪੂਜਾ ਸ਼ਰਮਾ ਬੈਸਟ ਟੀਚਰ ਐਵਾਰਡ 2020 ਨਾਲ ਸਨਮਾਨਿਤ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਇੰਸਟੀਚਿਊਟ ਆਫ਼ ਸਕਾਲਰਜ਼ ਬੰਗਲੌਰ ਸੰਸਥਾ ਵਲੋਂ ਮੈਡਮ ਪੂਜਾ ਸ਼ਰਮਾ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਨੂੰ ਉਨ੍ਹਾਂ ਦੇ ਸਿੱਖਿਆ ਦੇ ਖੇਤਰ 'ਚ ਸੇਵਾਵਾਂ ਨੂੰ ਦੇਖਦੇ ਹੋਏ ...

ਪੂਰੀ ਖ਼ਬਰ »

22 ਨੂੰ ਪੇ-ਕਮਿਸ਼ਨ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ-ਸੰਹੂਗੜਾ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਸਟੇਟ ਕਮੇਟੀ ਦੇ ਫ਼ੈਸਲੇ ਅਨੁਸਾਰ ਬੀ. ਐੱਡ ਅਧਿਆਪਕ ਫ਼ਰੰਟ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਪੇ-ਕਮਿਸ਼ਨ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ 22 ਜਨਵਰੀ ਨੂੰ ਡੀ. ਸੀ. ਦਫ਼ਤਰ ਦੇ ਸਾਹਮਣੇ ਫੂਕੀਆਂ ਜਾਣਗੀਆਂ | ...

ਪੂਰੀ ਖ਼ਬਰ »

ਪੋਜੇਵਾਲ ਪੁਲਿਸ ਵਲੋਂ ਬੇਗਮਪੁਰ ਵਿਖੇ ਹੋਈ ਚੋਰੀ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ

ਪੋਜੇਵਾਲ ਸਰਾਂ, 16 ਜਨਵਰੀ (ਨਵਾਂਗਰਾਈਾ)-ਪੋਜੇਵਾਲ ਪੁਲਿਸ ਵਲੋਂ ਪਿੰਡ ਬੇਗਮਪੁਰ ਵਿਖੇ ਚੋਰੀ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੇਗਮਪੁਰ ਦੇ ਕਿ੍ਸ਼ਨ ਕੁਮਾਰ ਪੁੱਤਰ ...

ਪੂਰੀ ਖ਼ਬਰ »

ਅਵਤਾਰ ਸਿੰਘ ਤਾਰੀ ਸੀ. ਪੀ. ਆਈ. ਐਮ. ਬ੍ਰਾਂਚ ਲੱਖਪੁਰ ਦੇ ਸਕੱਤਰ ਚੁਣੇ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਬ੍ਰਾਂਚ ਲੱਖਪੁਰ ਦੀ ਮੀਟਿੰਗ ਚਮਨ ਲਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬੋਲਦਿਆਂ ਸੀ. ਪੀ. ਆਈ. ਐਮ. ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਸੀ. ਪੀ. ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਨੇ ਲਾਦੀਆਂ 'ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅਤੇ ਮੋਦੀ ਦਾ ਪੁਤਲਾ ਫੁਕ ਕੇ ਮਨਾਈ ਲੋਹੜੀ

ਕਟਾਰੀਆਂ, 16 ਜਨਵਰੀ (ਨਵਜੋਤ ਸਿੰਘ ਜੱਖੂ) - ਪੇਂਡੂ ਖੇਤ ਮਜ਼ਦੂਰ ਯੂਨੀਅਨ ਅਤੇ ਕਿਸਾਨ ਜੱਥੇਬੰਦੀਆਂ ਵਲੋਂ ਯੂਨੀਅਨ ਦੇ ਸੂਬਾ ਆਗੂ ਮਹਿੰਦਰ ਸਿੰਘ ਖੈਰੜ ਅਤੇ ਜੱਥੇਦਾਰ ਸਵਰਨ ਸਿੰਘ ਲਾਦੀਆਂ ਦੀ ਅਗਵਾਈ 'ਚ ਬੰਗਾ ਬਲਾਕ ਦੇ ਪਿੰਡ ਲਾਦੀਆਂ 'ਚ ਕੇਂਦਰ ਸਰਕਾਰ ਵਲੋਂ ਪਾਸ ...

ਪੂਰੀ ਖ਼ਬਰ »

ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਸਾਲਾਨਾ ਕੈਲੰਡਰ ਸੰਗਤਾਂ ਲਈ ਜਾਰੀ

ਬਲਾਚੌਰ, 16 ਜਨਵਰੀ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ...

ਪੂਰੀ ਖ਼ਬਰ »

28 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਥਾਨਕ ਰਾਜਾਂ ਮੁਹੱਲੇ 'ਚ ਇਕ 28 ਸਾਲਾ ਨੌਜਵਾਨ ਵਲੋਂ ਆਪਣੇ ਗੁਆਂਢੀ ਔਰਤ, ਉਸ ਦੇ ਪਤੀ ਤੇ ਇਕ ਹੋਰ ਵਿਅਕਤੀ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ | ਇਸ ਮਾਮਲੇ ਨੂੰ ਲੈ ਕੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ...

ਪੂਰੀ ਖ਼ਬਰ »

ਬਹਿਰਾਮ ਵਿਖੇ ਨਵੇਂ ਥਾਣਾ ਮੁਖੀ ਨੇ ਚਾਰਜ ਸੰਭਾਲਿਆ

ਬਹਿਰਾਮ, 16 ਜਨਵਰੀ (ਨਛੱਤਰ ਸਿੰਘ ਬਹਿਰਾਮ)-ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਔਰਤਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾਵੇਗਾ | ਇਹ ਪ੍ਰਗਟਾਵਾ ਥਾਣਾ ਬਹਿਰਾਮ ਦੇ ਨਵੇਂ ਮੱਖੀ ਦਾ ਚਾਰਜ ਸੰਭਾਲਦਿਆ ਰਾਜੀਵ ਕੁਮਾਰ ਐਸ. ...

ਪੂਰੀ ਖ਼ਬਰ »

ਸਵ. ਸ਼ਾਮ ਸਿੰਘ ਅਟਵਾਲ ਬਹਿਰਾਮ ਦੀ ਯਾਦ 'ਚ ਸਕੂਲ 'ਚ ਕਮਰਾ ਬਣਾਉਣ ਦਾ ਉਦਘਾਟਨ

ਬਹਿਰਾਮ, 16 ਜਨਵਰੀ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵੀ ਕੰਮਾਂ 'ਚ ਮੋਹਰੀ 'ਚਾਚਾ ਪਿਆਰਾ ਸਿੰਘ ਅਟਵਾਲ ਚੈਰੀਟੇਬਲ ਸੁਸਾਇਟੀ ਬਹਿਰਾਮ' ਦੇ ਪ੍ਰਧਾਨ ਰਣਜੀਤ ਸਿੰਘ ਅਟਵਾਲ ਯੂ. ਐਸ. ਏ. ਦੇ ਯਤਨਾਂ ਸਦਕਾ ਸਵ: ਮੋਹਰ ਸਿੰਘ ਅਟਵਾਲ ਤੇ ਸਵ: ਪਿਆਰਾ ਸਿੰਘ ਅਟਵਾਲ ਪੁੱਤਰ ਸਵ: ...

ਪੂਰੀ ਖ਼ਬਰ »

ਗੋਡਿਆਂ ਦੀ ਗਰੀਸ ਦਾ ਗੋਡਿਆਂ ਦੀ ਬਿਮਾਰੀ 'ਚ ਖਾਸ ਮਹੱਤਵ-ਡਾ: ਸ਼ਰਮਾ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਲਹਿਰੀ ਸ਼ਾਹ ਮੰਦਰ ਰੋਡ ਨਜ਼ਦੀਕ ਡਾ: ਸਰਦਾਨਾ ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਗੋਡਿਆਂ, ਸਰਵਾਈਕਲ, ਡਿਸਕ, ਸੈਟੀਕਾ ਪੇਨ, ਬਵਾਸੀਰ, ਨਸ਼ੇ ਦੇ ਮਰੀਜ਼, ਦਮਾ ਆਦਿ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ...

ਪੂਰੀ ਖ਼ਬਰ »

ਫਿਲੌਰ ਰੋਡ 'ਤੇ ਗੰਦੇ ਨਾਲੇ ਦਾ ਪਾਣੀ ਸੜਕ 'ਤੇ ਆਉਣ ਕਾਰਨ ਲੋਕ ਪ੍ਰੇਸ਼ਾਨ

ਰਾਹੋਂ, 16 ਜਨਵਰੀ (ਬਲਬੀਰ ਸਿੰਘ ਰੂਬੀ)-ਰਾਹੋਂ-ਫਿਲੌਰ ਰੋਡ 'ਤੇ ਗੁਰੂ ਤੇਗ ਬਹਾਦਰ ਨਗਰ ਤੇ ਇਸੇ ਸੜਕ 'ਤੇ ਸਥਿਤ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਨਾਲੇ ਦਾ ਗੰਦਾ ਪਾਣੀ ਮੱੁਖ ਸੜਕ 'ਤੇ ਪਹੁੰਚ ਰਿਹਾ ਹੈ | ਜਿਸ ਕਾਰਨ ਇਥੋਂ ਦੇ ਦੁਕਾਨਦਾਰ ਨਰਕ ਭਰੀ ...

ਪੂਰੀ ਖ਼ਬਰ »

ਵਿਕਾਸ ਵਿਹੂਣੀ ਕਾਂਗਰਸ ਫੌੜ੍ਹੀਆਂ ਦਾ ਸਹਾਰਾ ਲੈ ਕੇ ਨਹੀਂ ਜਿੱਤ ਸਕਦੀ ਨਗਰ ਕੌ ਾਸਲ ਚੋਣਾਂ-ਠੰਡਲ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਬਜ਼ਰਵਰ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਵਲੋਂ ਵਰਕਰਾਂ ਤੇ ਸੰਭਾਵੀ ਉਮੀਦਵਾਰਾਂ ਨਾਲ ਚੋਣਾਂ ਸਬੰਧੀ ਮੀਟਿੰਗ ਕਰਦਿਆਂ ਕਿਹਾ ...

ਪੂਰੀ ਖ਼ਬਰ »

ਕੰਢੀ ਏਰੀਏ 'ਚ ਗੈਰ ਕਾਨੂੰਨੀ ਮਾਈਨਿੰਗ ਆਖ਼ਰ ਬੰਦ ਕਿਉਂ ਨਹੀਂ ਹੋ ਰਹੀ-ਮਹਾਂ ਸਿੰਘ ਰੌੜੀ

ਬਲਾਚੌਰ, 16 ਜਨਵਰੀ (ਪੱਤਰ ਪ੍ਰੇਰਕ)-ਭਾਵੇਂ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਪੰਜਾਬ ਦੇ ਡੀ. ਜੀ. ਪੀ. ਵਲੋਂ ਹਲਫ਼ਨਾਮਾ ਦੇ ਕੇ ਹਾਈ ਕੋਰਟ ਨੂੰ ਵਿਸ਼ਵਾਸ ਦੁਆਇਆ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਬਖ਼ਸ਼ਣਗੇ ਨਹੀਂ ਪਰ ਫਿਰ ਵੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਗੰਨੇ ਦਾ ਪਿਛਲਾ ਬਕਾਇਆ ਦੇਵੇ ਤੇ ਗੰਨੇ ਦਾ ਭਾਅ ਵਧਾਵੇ-ਜਾਡਲੀ

ਮਜਾਰੀ/ਸਾਹਿਬਾ, 16 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਸ਼ੂਗਰਫੈੱਡ ਪੰਜਾਬ ਦੇ ਡਾਇਰੈਕਟਰ ਹਰੀਪਾਲ ਸਿੰਘ ਜਾਡਲੀ ਨੇ ਕਸਬਾ ਮਜਾਰੀ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਦਾ ਸਹਿਕਾਰੀ ਸ਼ੂਗਰ ਮਿੱਲ ਨਵਾਂਸ਼ਹਿਰ ਵੱਲ ਸਾਲ 2019-20 ਦਾ ਪਿਛਲਾ 11 ਕਰੋੜ ਰੁਪਏ ਦੇ ...

ਪੂਰੀ ਖ਼ਬਰ »

ਪਿੰਡ ਝਿੰਗੜਾਂ ਵਿਖੇ ਖੇਤੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ

ਔੜ/ਝਿੰਗੜਾਂ, 16 ਜਨਵਰੀ (ਕੁਲਦੀਪ ਸਿੰਘ ਝਿੰਗੜ)- ਅੱਜ ਖ਼ੁਸ਼ੀਆਂ ਦੇ ਤਿਉਹਾਰ ਮੌਕੇ ਪਿੰਡ ਝਿੰਗੜਾਂ ਦੇ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਖ਼ਿਲਾਫ਼ ...

ਪੂਰੀ ਖ਼ਬਰ »

ਪਠਲਾਵਾ 'ਚ ਏਕ ਨੂਰ ਸਵੈ-ਸੇਵੀ ਸੰਸਥਾ ਨੇ 75 ਬੱਚੀਆਂ ਦੀ ਮਨਾਈ ਲੋਹੜੀ

ਬੰਗਾ, 16 ਜਨਵਰੀ (ਕਰਮ ਲਧਾਣਾ) - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਲੜਕੀਆਂ ਪ੍ਰਤੀ ਸੌੜੀ ਅਤੇ ਨਾਕਾਰਾਤਮਕ ਸੋਚ ਵਾਲੇ ਨਜ਼ਰੀਏ ਨੂੰ ਬਦਲਣ ਲਈ ਪ੍ਰੇਰਿਤ ਕਰਨ ਹਿੱਤ ਵਾਰੀਆ ਪਾਰਕ ਪਠਲਾਵਾ 'ਚ ਇਕ ਸ਼ਾਨਦਾਰ ਸਮਾਗਮ ਕਰਵਾਇਆ | ਜਿਸ ਦੌਰਾਨ ਨਵਜਨਮੀਆਂ 75 ਬੱਚੀਆਂ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨਗਰ ਕੌ ਾਸਲ ਚੋਣਾਂ 'ਚ ਜਿੱਤ ਪ੍ਰਾਪਤ ਕਰੇਗੀ- ਸਤਨਾਮ ਝਿੱਕਾ

ਮੁਕੰਦਪੁਰ, 16 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)- ਪੰਜਾਬ ਅੰਦਰ ਹੋ ਰਹੀਆਂ ਨਗਰ ਕੋਸ਼ਲ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਝਿੱਕਾ ਨੇ ਮੁਕੰਦਪੁਰ ...

ਪੂਰੀ ਖ਼ਬਰ »

ਪੰਜਾਬ ਪੁਲਿਸ ਮਹਿਲਾ ਮਿੱਤਰ ਸੰਸਥਾ ਵਲੋਂ ਗਰਲਜ਼ ਕਾਲਜ ਵਿਖੇ ਜਾਗਰੂਕਤਾ ਕੈਂਪ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਬੀ. ਐਲ. ਐਮ. ਗਰਲਜ਼ ਕਾਲਜ ਵਿਖੇ ਪੰਜਾਬ ਪੁਲਿਸ ਮਹਿਲਾ ਮਿੱਤਰ ਸੰਸਥਾ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਕੌਰ ਤੇ ਉਨ੍ਹਾਂ ਦੇ ਸਹਿਯੋਗੀ ਏ. ਐੱਸ. ਸੀ. ਸਤਨਾਮ ਸਿੰਘ ਐਜੂਕੇਸ਼ਨ ਸੈੱਲ, ਮਦਨ ਗੋਪਾਲ, ਹਰਜਿੰਦਰ ਕੌਰ ਵਲੋਂ ...

ਪੂਰੀ ਖ਼ਬਰ »

ਸਾਡਾ ਵਿਰਸਾ ਸੇਵਾ ਟਰੱਸਟ ਵਲੋਂ ਸੱਲ੍ਹ ਕਲਾਂ 'ਚ ਗੁਰਮਤਿ ਪ੍ਰੀਖਿਆ ਕਰਾਈ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਸੱਲ੍ਹ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਗੁਰਮਤਿ ਇਤਿਹਾਸ 'ਤੇ ਗੁਰਮਿਤ ਪ੍ਰੀਖਿਆ ਕਰਵਾਈ ਗਈ | ਇਹ ਪ੍ਰੀਖਿਆ ਸਾਡਾ ਵਿਰਸਾ ਸੇਵਾ ਟਰੱਸਟ ਪੰਜਾਬ ਦੇ ਬੈਨਰ ਹੇਠ ਜਤਿੰਦਰ ਸਿੰਘ ਬਾਹੜੋਵਾਲ ...

ਪੂਰੀ ਖ਼ਬਰ »

ਬੀ.ਐਸ.ਪੀ. ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਰਾਹੋਂ, 16 ਜਨਵਰੀ (ਬਲਬੀਰ ਸਿੰਘ ਰੂਬੀ)- ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਨਛੱਤਰਪਾਲ ਦੀ ਅਗਵਾਈ ਵਿਚ ਹੈਪੀ ਮਾਡਲ ਸਕੂਲ ਦੇ ਨਜ਼ਦੀਕ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਡਾ: ਨਛੱਤਰਪਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਵੱਖ-ਵੱਖ ...

ਪੂਰੀ ਖ਼ਬਰ »

ਮੱਲਪੁਰ ਤੋਂ ਬਜੀਦਪੁਰ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਕਰਨ ਦੀ ਮੰਗ

ਔੜ, 16 ਜਨਵਰੀ (ਜਰਨੈਲ ਸਿੰਘ ਖੁਰਦ)-ਫਿਲੌਰ ਤੋਂ ਰਾਹੋ ਨੂੰ ਜਾਂਦੀ ਮੇਨ ਸੜਕ ਤੋਂ ਪਿੰਡ ਮੱਲਪੁਰ ਤੋਂ ਬਜੀਦਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਪਿੰਡ ਮੱਲਪੁਰ, ਮਹਿਰਮਪੁਰ ਤੇ ਕੰਗਾਂ ਦੇ ਕਿਸਾਨਾਂ ਨੂੰ ਆਪਣੀ ਖੇਤੀ ਜਿਣਸਾ ਵੇਚਣ ਲਈ ਖਰੀਦ ਕੇਂਦਰ ਬਜੀਦਪੁਰ ਨਾਲ ...

ਪੂਰੀ ਖ਼ਬਰ »

ਕਟਾਰੀਆਂ 'ਚ ਖੇਤੀ ਕਾਨੂੰਨਾਂ ਖ਼ਿਲਾਫ਼ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਕਟਾਰੀਆਂ, 16 ਜਨਵਰੀ (ਨਵਜੋਤ ਸਿੰਘ ਜੱਖੂ)-ਪੇਂਡੂ ਖੇਤ ਮਜ਼ਦੂਰ ਯੂਨੀਅਨ ਵਲੋਂ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ਦੀ ਅਗਵਾਈ 'ਚ ਬੰਗਾ ਬਲਾਕ ਦੇ ਪਿੰਡ ਕਟਾਰੀਆਂ 'ਚ ਕੇਂਦਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਸਾਂ ਦੀਆਂ ਕਾਪੀਆਂ ਤੇ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ...

ਪੂਰੀ ਖ਼ਬਰ »

ਗੰਨਾ ਅਧਿਕਾਰੀ ਵਲੋਂ ਕਿਸਾਨਾਂ ਨਾਲ ਮੁਲਾਕਾਤ

ਉੜਾਪੜ/ਲਸਾੜਾ, 16 ਜਨਵਰੀ (ਲਖਵੀਰ ਸਿੰਘ ਖੁਰਦ)-ਗੰਨਾ ਮਿੱਲ ਦੇ ਅਧਿਕਾਰੀ ਅਮਰਜੀਤ ਸਿੰਘ ਕਰਨਾਣਾ ਵਲੋਂ ਜਨਰਲ ਮੈਨੇਜਰ ਸੁਰਿੰਦਰਪਾਲ ਤੇ ਮੁੱਖ ਗੰਨਾ ਵਿਕਾਸ ਅਫ਼ਸਰ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿੱਲ ਅਧੀਨ ਆਉਂਦੇ ਗੰਨਾ ਕਾਸ਼ਤ ਵਾਲੇ ਵੱਖ-ਵੱਖ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਪੱਲੀਝਿੱਕੀ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਪਾਰਟੀ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅਤੇ ਡੀਜਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦਾ ਘਿਰਾਓ ਕਰਨ ਲਈ ਹਲਕਾ ਬੰਗਾ ਤੋਂ ਹਲਕਾ ਇੰਚਾਰਜ ਬੰਗਾ ਸ. ਸਤਵੀਰ ...

ਪੂਰੀ ਖ਼ਬਰ »

ਕਾਮਨ ਸਰਵਿਸ ਸੈਂਟਰ ਦਾ ਪੰਚਾਇਤ ਵਲੋਂ ਉਦਘਾਟਨ

ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਕੌਮਨ ਸਰਵਿਸ ਸੈਂਟਰ ਦਾ ਉਦਘਾਟਨ ਸਰਪੰਚ ਸਤਿਕਰਤਾਰ ਸਿੰਘ ਸੰਧੂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਸਬੰਧੀ ਡਾ. ਜਗਨ ਨਾਥ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ 'ਚ ਆਧਾਰ ਕਾਰਡ ਅਪਡੇਸ਼ਨ, ...

ਪੂਰੀ ਖ਼ਬਰ »

ਗੜ੍ਹਪਧਾਣਾ 'ਚ ਚਾਲੀ ਮੁਕਤਿਆਂ ਦੀ ਯਾਦ 'ਚ ਧਾਰਮਿਕ ਸਮਾਗਮ

ਔੜ, 16 ਜਨਵਰੀ (ਜਰਨੈਲ ਸਿੰਘ ਖੁਰਦ)-ਗੜ੍ਹਪਧਾਣਾ ਦੇ ਪੁਰਾਤਨ ਧਾਰਮਿਕ ਤੱਪ ਅਸਥਾਨ ਗੁਰਦੁਆਰਾ ਠੇਰ੍ਹੀ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਤੋਂ ...

ਪੂਰੀ ਖ਼ਬਰ »

ਮੌਜੋਵਾਲ ਮਜਾਰਾ ਵਿਖੇ ਕੋਰੋਨਾ ਸਬੰਧੀ ਸਥਿਤੀ ਕਾਬੂ ਹੇਠ-ਐੱਸ. ਐਮ. ਓ.

ਭੱਦੀ, 16 ਜਨਵਰੀ (ਨਰੇਸ਼ ਧੌਲ)-ਪਿੰਡ ਮੌਜੋਵਾਲ ਮਜਾਰਾ ਵਿਖੇ ਜਿਥੇ ਕੁਝ ਦਿਨ ਪਹਿਲਾਂ ਕੋਰੋਨਾ ਕਾਰਨ ਦੋ ਮੌਤਾਂ ਹੋਈਆਂ ਸਨ ਤੇ ਕੁਝ ਵਿਅਕਤੀ ਪਾਜ਼ੀਟਿਵ ਵੀ ਪਾਏ ਗਏ ਸਨ ਪਰ ਹੁਣ ਮੌਜੂਦਾ ਹਾਲਤ ਪੂਰੀ ਤਰ੍ਹਾਂ ਸਥਿਰ ਪਾਏ ਜਾ ਰਹੇ ਹਨ | ਇਸ ਸਬੰਧੀ ਐੱਸ. ਐਮ. ਓ. ਸੜੋਆ ਡਾ: ...

ਪੂਰੀ ਖ਼ਬਰ »

ਸ਼ਹਿਬਾਜ਼ਪੁਰ ਵਿਖੇ ਭੂਰੀ ਵਾਲੇ ਲਾਲ ਦਾਸ ਨਿੱਤਿਆ ਨੰਦ ਆਸ਼ਰਮ ਦਾ ਨੀਂਹ ਪੱਥਰ ਰੱਖਿਆ

ਭੱਦੀ, 16 ਜਨਵਰੀ (ਨਰੇਸ਼ ਧੌਲ)-ਪਿੰਡ ਸਹਿਬਾਜਪੁਰ ਵਿਖੇ ਭੂਰੀ ਵਾਲੇ ਲਾਲ ਦਾਸ ਨਿੱਤਿਆ ਨੰਦ ਆਸ਼ਰਮ ਦਾ ਨੀਂਹ ਪੱਥਰ ਸਵਾਮੀ ਨਿੱਤਿਆ ਨੰਦ ਰਮਤਾ ਰਾਮ ਤੇ ਸਵਾਮੀ ਅਤੁੱਲ ਕਿ੍ਸ਼ਨ ਭੂਰੀ ਵਾਲਿਆਂ ਵਲੋਂ ਰੱਖਿਆ ਗਿਆ | ਉਨ੍ਹਾਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਬੰਗਾ ਸ਼ਹਿਰ 'ਚ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਨੌਜਵਾਨਾਂ ਵਲੋਂ ਰੋਸ ਮਾਰਚ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ 'ਚ ਨੌਜਵਾਨਾਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ | ਸ਼ਹਿਰ 'ਚ ਕੇਂਦਰ ਸਰਕਾਰ ਵਿਰੁੱਧ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ ਗਈ | ਮਨਦੀਪ ਸਿੰਘ ਗੋਬਿੰਦਪੁਰ ਨੇ ਆਖਿਆ ਕਿ ਜਦੋਂ ਤੱਕ ਸਰਕਾਰ ...

ਪੂਰੀ ਖ਼ਬਰ »

ਅਦਾਲਤਾਂ ਤੋਂ ਕਿਸਾਨਾਂ ਨੂੰ ਇਨਸਾਫ ਦੀ ਪੂਰੀ ਆਸ-ਕਰਨਾਣਾ

ਬੰਗਾ, 16 ਜਨਵਰੀ (ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਾਡ ਕਲਚਰਲ ਸੁਸਾਇਟੀ ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ 'ਚ ਹੋਈ | ਜਿਸ ਦੇ ਆਰੰਭ 'ਚ ਸੁਸਾਇਟੀ ਵਲੋਂ ਕੀਤੇ ਗਏ ਸਮਾਜ ਸੇਵੀ ਕਾਰਜਾਂ ਦੀ ਸਮੀਖਿਆ ਕੀਤੀ ਗਈ ਤੇ ਕੀਤੇ ਜਾਣ ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ

ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ)-ਮਹਿਜ ਕਿਸਾਨਾਂ ਲਈ ਨਹੀਂ ਸਗੋਂ ਹਰ ਵਰਗ ਲਈ ਘਾਤਕ ਸਾਬਤ ਹੋਣ ਵਾਲੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪਿੰਡ ਸੰਧਵਾਂ ਵਿਖੇ ਕੇਂਦਰ ਸਰਕਾਰ ਵਿਰੁੱਧ ਕਿਰਤੀ ਲੋਕਾਂ ਵਲੋਂ ਜੰਮ ਦੇ ਨਾਅਰੇਬਾਜ਼ੀ ਕੀਤੀ ਗਈ | ਬੁੱਧ ਰਾਮ ਹੀਰਾ, ...

ਪੂਰੀ ਖ਼ਬਰ »

ਸਤਵੀਰ ਸਿੰਘ ਪੱਲੀਝਿੱਕੀ ਨੂੰ ਦੂਜੀ ਵਾਰ ਚੇਅਰਮੈਨ ਬਣਾਉਣਾ ਉਨ੍ਹਾਂ ਦੀ ਕਾਬਲੀਅਤ ਦਾ ਸਬੂਤ-ਗਗਨਦੀਪ ਸਿੰਘ ਬੱਲ

ਭੱਦੀ, 16 ਜਨਵਰੀ (ਨਰੇਸ਼ ਧੌਲ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਦੂਜੀ ਵਾਰ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦਾ ਚੇਅਰਮੈਨ ਨਿਯੁਕਤ ਕਰਨਾ ਉਨ੍ਹਾਂ ਦੀ ਵਿਲੱਖਣ ਕਾਬਲੀਅਤ ਦਾ ਸਬੂਤ ਪੇਸ਼ ਕਰਦਾ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਕਟਾਰੀਆਂ 'ਚ ਸਾਲਾਨਾ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲੇ ਸੰਬੰਧੀ ਮੀਟਿੰਗ

ਕਟਾਰੀਆਂ, 16 ਜਨਵਰੀ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਵਿਖੇ ਸਲਾਨਾ ਜੋੜ ਮੇਲੇ ਸਬੰਧੀ ਮੀਟਿੰਗ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਕੀਤੀ ਗਈ | ਜਾਣਕਾਰੀ ਦਿੰਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX