ਤਾਜਾ ਖ਼ਬਰਾਂ


ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਮੀਂਹ ਨਾਲ ਆਏ ਤੇਜ਼ ਤੁਫ਼ਾਨ ਕਾਰਨ ਬਿਜਲੀ ਗੁੱਲ ਤੇ ਆਵਾਜਾਈ ਵੀ ਹੋਈ ਪ੍ਰਭਾਵਿਤ
. . .  1 day ago
ਨਸਰਾਲਾ, 9 ਮਈ (ਸਤਵੰਤ ਸਿੰਘ ਥਿਆੜਾ)-ਸ਼ਾਮ ਨੂੰ ਅਚਾਨਕ ਬਣੇ ਬੱਦਲਾਂ ਨਾਲ ਪਏ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਤੇਜ਼ ਤੁਫ਼ਾਨ ਨਾਲ ਡਿੱਗੇ ਦਰਖਤਾਂ ਦੇ ਕਾਰਨ ਨਸਰਾਲਾ (ਹੁਸ਼ਿਆਰਪੁਰ) ਤੇ ਇਸ ਦੇ ਨਾਲ ...
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਸਾਈਬਰ ਕੈਫ਼ੇ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਮਈ { ਚਿਰਾਗ਼ ਸ਼ਰਮਾ}- ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਜਸਬੀਰ ਸਿੰਘ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਤੋਂ ਪਹਿਲਾਂ ਪਰਖ
. . .  1 day ago
ਨਵੀਂ ਦਿੱਲੀ, 9 ਮਈ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਿਤ ਕੀਤੇ ਗੁਰੂ ਤੇਗ ਬਹਾਦਰ ਕੋਰੋਨਾ ...
5 ਕਾਰ ਸਵਾਰਾਂ ਵਲੋਂ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਦੀ ਖੋਹ
. . .  1 day ago
ਪਾਤੜਾਂ ,9 ਮਈ (ਜਗਦੀਸ਼ ਸਿੰਘ ਕੰਬੋਜ)- ਮਠਿਆਈ ਵਾਲੀਆਂ ਮਸ਼ੀਨਾਂ ਦਿਵਾਉਣ ਦੇ ਬਹਾਨੇ ਪਾਤੜਾਂ ਵਿਖੇ 5 ਕਾਰ ਸਵਾਰ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ । ਖੋਹ ਦਾ ਸ਼ਿਕਾਰ ਹੋਏ ਮੋਹਾਲੀ ਦੇ ਸ਼ਿਵ ਸ਼ੰਕਰ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ , 32 ਮੌਤਾਂ
. . .  1 day ago
ਲੁਧਿਆਣਾ ,9 ਮਈ {ਪਰਮਿੰਦਰ ਸਿੰਘ ਆਹੂਜਾ }- ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਅੱਜ ਕੋਰੋਨਾ ਕਾਰਨ 32 ਵਿਅਕਤੀਆਂ ਦੀ ਮੌਤ ਹੋ ਗਈ , ਜਿਨ੍ਹਾਂ ਵਿੱਚੋਂ 22 ਵਿਅਕਤੀ ਲੁਧਿਆਣਾ ਨਾਲ ਸਬੰਧਤ ਹਨ ...
ਛੇਤੀ ਹੀ ਸਰਕਾਰੀ ਹਸਪਤਾਲਾਂ ਵਿਚ 18-45 ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਟੀਕਾ- ਸੋਨੀ
. . .  1 day ago
ਅੰਮਿ੍ਤਸਰ, 9 ਮਈ {ਜੱਸ } - ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਵੱਲੋਂ ਸੂਬੇ ਨੂੰ ਇਕ ਲੱਖ ਖੁਰਾਕਾਂ ਮਿਲ ਰਹੀਆਂ ਹਨ, ਜਿਸ ਕਾਰਨ ਛੇਤੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ 18-45 ਸਾਲ ਉਮਰ ਵਰਗ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦਾ ਕਹਿਰ ਜਾਰੀ , 9 ਹੋਰ ਮੌਤਾਂ, 326 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 9 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 1, ਮਲੋਟ 3, ਪਿੰਡ ਮਾਨ ...
ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ 300 ਮੀਟਰਕ ਟਨ ਵਧਾਉਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 9 ਮਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਕਸੀਜਨ ਦੇ ਕੁਲ ਕੋਟੇ ਨੂੰ ਵਧਾ ਕੇ 300 ਮੀਟ੍ਰਿਕ ਟਨ ਕਰਨ ਦੀ ਮੰਗ ਕੀਤੀ ਅਤੇ ਅਤੇ ਕਿਹਾ ਹੈ ਕਿ ਸੂਬੇ ...
ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਮੁੰਬਈ, 9 ਮਈ -ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕਰੋਨਾ ਕਾਰਨ ਦਿਹਾਂਤ ਹੋ ਗਿਆ । ਨਿਰਦੇਸ਼ਕ ਅਤੇ ਗੁਰੂ ਅਰਵਿੰਦ ਗੌੜ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੁਆਰਾ ਖਬਰ ਦੀ ਪੁਸ਼ਟੀ ਕੀਤੀ ...
ਮੋਗਾ ਵਿਚ ਕੋਰੋਨਾ ਦਾ ਕਹਿਰ ਜਾਰੀ , 2 ਮੌਤਾਂ , ਆਏ 113 ਮਾਮਲੇ ਸਾਹਮਣੇ
. . .  1 day ago
ਮੋਗਾ , 9 ਮਈ (ਗੁਰਤੇਜ ਸਿੰਘ ਬੱਬੀ)- ਮੋਗਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਦੋ ਹੋਰ ਕੀਮਤੀ ਜਾਨਾਂ ਕੋਰੋਨਾ ਦੀ ਭੇਟ ਚੜ੍ਹ ਗਈਆਂ । ਇਕੋ ਦਿਨ ਕੋਰੋਨਾ ਦੇ 113 ਹੋਰ ਮਾਮਲੇ ਸਾਹਮਣੇ ਆਏ ...
ਸਿੱਖਾਂ ਦੀ ਸੇਵਾ ਨੂੰ ਸਲਾਮ , ਕਿਹਾ ਅਮਿਤਾਭ ਬਚਨ ਨੇ , ਦਿੱਤਾ 2 ਕਰੋੜ ਦਾ ਦਾਨ
. . .  1 day ago
ਮੁੰਬਈ , 9 ਮਈ - ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬਚਨ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ । ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ...
ਵਿਜੀਲੈਂਸ ਵਲੋਂ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਨ ਦੇ ਮਾਮਲੇ ਵਿਚ ਪਟਵਾਰੀ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਐਸ.ਏ.ਐਸ.ਨਗਰ , 9 ਮਈ (ਜਸਬੀਰ ਸਿੰਘ ਜੱਸੀ) - ਵਿਜੀਲੈਂਸ ਵਲੋਂ ਪਿੰਡ ਮਾਜਰੀ ਦੀ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਾਉਣ ਅਤੇ ਇੰਤਕਾਲ ਚੜ੍ਹਾਉਣ ਦੇ ਮਾਮਲੇ ਵਿਚ...
ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਚੱਲ ਰਹੀ ਹਕੂਮਤ - ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸੋਸ਼ਲ ਮੀਡੀਆ ਦੇ ਰਾਹੀਂ ਇਕ ਵਾਰ ਫਿਰ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ...
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਦੁਕਾਨਾਂ ਖੋਲ੍ਹਣ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਫ਼ਿਰੋਜ਼ਪੁਰ, 9 ਮਈ (ਤਪਿੰਦਰ ਸਿੰਘ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵਲੋਂ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖ ਕੇ ਪੱਤਰ ਜਾਰੀ ਕੀਤਾ ਗਿਆ...
ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ ਇਕ ਮੌਤ
. . .  1 day ago
ਸਿਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ) - ਲਾਗਲੇ ਪਿੰਡ ਤਿਹਾੜਾ ਦੇ ਖੇਤਾਂ ਵਿਚ ਤੂੜੀ ਦੀ ਢਿਗ ਲਿਪ ਰਹੇ ਵਿਅਕਤੀਆਂ 'ਤੇ ਅਚਾਨਕ ਅਸਮਾਨੀ ਬਿਜਲੀ ਪੈ ਗਈ। ਜਿਸ ਕਾਰਨ 60 ਸਾਲਾ ਅਜੈਬ ਸਿੰਘ ਦੀ ਮੌਤ ਹੋ...
ਆੜ੍ਹਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਤੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਨਾਅਰੇਬਾਜ਼ੀ, ਕਿਹਾ ਆੜ੍ਹਤੀ ਨੂੰ ਫਸਾਇਆ ਗਿਆ ਨਾਜਾਇਜ਼
. . .  1 day ago
ਰਾਜਾਸਾਂਸੀ, 9 ਮਈ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਵਲੋਂ ਅਟਾਰੀ ਮੰਡੀ ਦੇ ਇਕ ਆੜ੍ਹਤੀ ਨੂੰ 420 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ...
ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  1 day ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  1 day ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਦਿੱਲੀ ਵਿਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਅਗਲੇ ਆਦੇਸ਼ਾਂ ਤੱਕ ਮੈਟਰੋ ਵੀ ਬੰਦ
. . .  1 day ago
ਨਵੀਂ ਦਿੱਲੀ, 9 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਹੈ। ਇਹ ਲਾਕਡਾਊਨ 17 ਮਈ ਸਵੇਰ 5 ਵਜੇ...
ਲੌਂਗੋਵਾਲ ਦੇ ਪਿੰਡ ਤਕੀਪੁਰ 'ਚ ਕੋਰੋਨਾ ਕਾਰਨ ਇਕ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ (ਸੰਗਰੂਰ) , 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਸ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮਾਘ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਮਾਨਸਾ

ਪ੍ਰਭਜੋਤ ਕੌਰ ਨੇ ਡੀ. ਐਸ. ਪੀ. ਬੁਢਲਾਡਾ ਵਜੋਂ ਅਹੁਦਾ ਸੰਭਾਲਿਆ

ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ)-ਲੁਧਿਆਣਾ ਤੋਂ ਬਦਲ ਕੇ ਆਏ ਸਬ-ਡਵੀਜ਼ਨ ਬੁਢਲਾਡਾ ਦੇ ਨਵੇਂ ਡੀ.ਐਸ. ਪੀ. ਪ੍ਰਭਜੋਤ ਕੌਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਦਫ਼ਤਰ ਪੁੱਜਣ 'ਤੇ ਦਫ਼ਤਰੀ ਸਟਾਫ਼ ਤੇ ਥਾਣਾ ਮੁਖੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਨੂੰ ਇਨਸਾਫ਼ ਦੇਣਾ ਹੈ ਅਤੇ ਸਬ-ਡਵੀਜ਼ਨ ਦੇ ਸਮੁੱਚੇ ਥਾਣਿਆਂ ਅੰਦਰ ਹਰ ਪੀੜਤ ਨੂੰ ਸਹੀ ਤੇ ਸਮੇਂ ਸਿਰ ਬਿਨਾਂ ਕਿਸੇ ਭੇਦ-ਭਾਵ ਦੇ ਇਨਸਾਫ਼ ਦਿੱਤਾ ਜਾਵੇਗਾ |
ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਨਤਾ ਦੇ ਸੇਵਕ ਬਣ ਕੇ ਹੀ ਕੰਮ ਕਰਨ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਉਪਰਾਲਾ ਕਰਨ ਅਤੇ ਥਾਣਿਆਂ ਅੰਦਰ ਬਿਨਾਂ ਵਜ੍ਹਾ ਕਿਸੇ ਵੀ ਔਰਤ, ਬਜ਼ੁਰਗ ਜਾਂ ਬੱਚੇ ਨੂੰ ਪੁੱਛ-ਪੜਤਾਲ ਲਈ ਨਾ ਲਿਆਂਦਾ ਜਾਵੇ | ਉਨ੍ਹਾਂ ਬੁਢਲਾਡਾ, ਬਰੇਟਾ ਅਤੇ ਬੋਹਾ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਦੇ ਹੱਲ ਲਵੀ ਵੀ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ ਸੁਰੱਖਿਅਤ ਬਣਾਉਣ ਅਤੇ ਆਪਣੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਗੈਰ ਸਮਾਜੀ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਪੁਲਿਸ ਦੇ ਸਹਿਯੋਗੀ ਬਣਨ |

ਗ੍ਰਾਮ ਸਭਾ ਦਾ ਇਜਲਾਸ ਹੋਇਆ

ਝੁਨੀਰ, 16 ਜਨਵਰੀ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਝੰਡੂਕੇ ਵਿਖੇ ਗ੍ਰਾਮ ਸਭਾ ਦਾ ਇਜਲਾਸ ਹੋਇਆ, 'ਚ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਮਾਜ ਸੇਵੀ ਬਿੱਕਰਜੀਤ ਸਿੰਘ ਸਾਧੂਵਾਲਾ, ਸਰਪੰਚ ਸੁਖਦੇਵ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ 'ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ-ਪਹਿਲੇ ਦਿਨ 100 ਸਿਹਤ ਵਰਕਰਾਂ ਨੇ ਲਗਵਾਇਆ ਟੀਕਾ

ਮਾਨਸਾ, 16 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਦੇ 1.74 ਲੱਖ ਸਿਹਤ ਕਰਮਚਾਰੀਆਂ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤੇ ਜਾਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਛੀਨਾ 5 ਲੱਖ ਦੇ ਨਕਦ ਇਨਾਮ ਨਾਲ ਸਨਮਾਨਿਤ

ਬੋਹਾ, 16 ਜਨਵਰੀ (ਰਮੇਸ਼ ਤਾਂਗੜੀ)- ਨਜ਼ਦੀਕੀ ਪਿੰਡ ਕਾਸਮਪੁਰ ਛੀਨਾ ਦੀ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਛੀਨਾ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ 2017-18 ਦੇ ਮੈਡਲ ਵਿਜੇਤਾ ਖਿਡਾਰੀਆਂ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜ਼ਿਲ੍ਹੇ ਭਰ 'ਚ ਰੋਸ ਪ੍ਰਦਰਸ਼ਨ

ਮਾਨਸਾ, 16 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)-3 ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ. ਐਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹੇ ਭਰ 'ਚ ਹੱਡ ਚੀਰਵੀਂ ਠੰਢ ਦੇ ਚੱਲਦਿਆਂ 109ਵੇਂ ਦਿਨ ਵੀ ਰੋਸ ਮੁਜ਼ਾਹਰੇ ਜਾਰੀ ...

ਪੂਰੀ ਖ਼ਬਰ »

ਭਾਕਿਯੂ ਕ੍ਰਾਂਤੀਕਾਰੀ ਵਲੋਂ ਪਿੰਡਾਂ 'ਚ ਟਰੈਕਟਰ ਮਾਰਚ

ਭਗਤਾ ਭਾਈਕਾ, 16 ਜਨਵਰੀ (ਸੁਖਪਾਲ ਸਿੰਘ ਸੋਨੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਅੱਜ ਸਥਾਨਕ ਬਲਾਕ ਦੇ ਪਿੰਡਾਂ ਅੰਦਰ ਖੇਤੀ ਕਾਨੂੰਨਾਂ ਦੇ ਰੋਸ ਵਿਚ ਟਰੈਕਟਰ ਮਾਰਚ ਕੀਤਾ ਗਿਆ | ਇਹ ਮਾਰਚ ਸਥਾਨਕ ਅਨਾਜ ਮੰਡੀ ਤੋਂ ...

ਪੂਰੀ ਖ਼ਬਰ »

ਧੀਆਂ ਦੀ ਲੋਹੜੀ ਮੌਕੇ ਅਰਸ਼ਦੀਪ ਨੇ 'ਗਿੱਧਿਆਂ ਦੀ ਰਾਣੀ' ਦਾ ਖ਼ਿਤਾਬ ਜਿੱਤਿਆ

ਸੀਂਗੋ ਮੰਡੀ, 16 ਜਨਵਰੀ (ਲੱਕਵਿੰਦਰ ਸ਼ਰਮਾ)-ਬੇਸ਼ੱਕ ਸਮਾਜ ਲੜਕਿਆਂ ਦੀ ਲੋਹੜੀ ਮਨਾਉਣ ਨੂੰ ਵੱਧ ਤਰਜੀਹ ਦਿੰਦਾ ਹੈ ਪਰ ਹੁਣ ਲੜਕੀਆਂ ਵੀ ਘੱਟ ਨਹੀ ਤੇ ਲੜਕੀਆਂ ਆਪਣੀ ਮਿਹਨਤ ਦੇ ਬਲਬੂਤੇ ਤੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਜਿਸ ਦੀ ਤਾਜ਼ਾ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਵੈਬੀਨਾਰ 18 ਨੂੰ

ਬਠਿੰਡਾ, 16 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ 'ਮਾਨਤਾ ਦੁਆਰਾ ਗੁਣਵੱਤਾ ਵਧਾਉਣ' ਸਬੰਧੀ ਵਿਸ਼ੇ 'ਤੇ ਵੈਬਿਨਾਰ 18 ਜਨਵਰੀ (ਸੋਮਵਾਰ) ਨੂੰ ਯੂਨੀਵਰਸਿਟੀ ਦੇ ਸਾਰੇ ਕੰਸਟੀਚਿਊਐਾਟ ਤੇ ਐਫੀਲੀਏਟਡ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਝੁਨੀਰ, 16 ਜਨਵਰੀ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਪਿਲਛੀਆ ਵਿਖੇ ਲੋਕਲ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਸਮਾਜ ਸੇਵੀ ਅਤੇ ਖ਼ੂਨਦਾਨੀ ਬਲਜਿੰਦਰ ਸਿੰਘ ਪਿਲਛੀਆਂ ਨੇ ਦੱਸਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

ਬੋਹਾ, 16 ਜਨਵਰੀ (ਰਮੇਸ਼ ਤਾਂਗੜੀ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਬੀਮਾ ਯੋਜਨਾ ਦੇ ਤਹਿਤ ਕਾਰਡਾਂ ਦੀ ਵੰਡ ਕੀਤੀ ਗਈ | ਇਸ ਕਾਰਜ ਲਈ ਮਾਰਕੀਟ ਕਮੇਟੀ ਬੋਹਾ ਦੇ ਦਫ਼ਤਰ ਵਿਖੇ ਸਮਾਗਮ ਕੀਤਾ ਗਿਆ, ਜਿਸ ਦੀ ...

ਪੂਰੀ ਖ਼ਬਰ »

ਹਰਿਆਣਾ ਮਾਰਕਾ 276 ਬੋਤਲਾਂ ਸ਼ਰਾਬ ਬਰਾਮਦ

ਮਾਨਸਾ, 16 ਜਨਵਰੀ (ਸਟਾਫ਼ ਰਿਪੋਰਟਰ)-ਬਰੇਟਾ ਪੁਲਿਸ ਨੇ ਇੱਕ ਕਾਰ 'ਚੋਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਟੀਮ ਨੇ ਪਿੰਡ ਕਾਹਨਗੜ੍ਹ ਕੋਲ ਸੜਕ 'ਤੇ ਖੜੀ ਇੱਕ ਕਾਰ ਦੀ ਜਦੋਂ ਤਲਾਸ਼ੀ ਲਈ ਤਾਂ ਉਸ 'ਚੋਂ 276 ਬੋਤਲਾਂ (252 ਬੋਤਲਾਂ ...

ਪੂਰੀ ਖ਼ਬਰ »

ਮਹਿਲਾ ਕਿਸਾਨ ਦਿਵਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੱਜ ਦਿੱਲੀ ਦੇ ਬਾਰਡਰਾਂ 'ਤੇ

ਗੋਨਿਆਣਾ, 16 ਜਨਵਰੀ (ਗਰਗ)-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਮਹਿਲਾ ਕਿਸਾਨ ਦਿਵਸ ਮੌਕੇ 17 ਤੇ 18 ਜਨਵਰੀ ਨੂੰ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨਾਲ ਸਬੰਧਤ ਪੰਜਾਬ ਭਰ ਵਿਚੋਂ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ...

ਪੂਰੀ ਖ਼ਬਰ »

ਠੰਢ ਨਾਲ ਸ਼ਰਾਬੀ ਦੀ ਮੌਤ

ਬਠਿੰਡਾ, 16 ਜਨਵਰੀ (ਅਵਤਾਰ ਸਿੰਘ)-ਸ਼ਹਿਰ ਦੇ ਗਣਪਤੀ ਇਨਕੇਲਵ ਦੇ ਕੋਲ ਸ਼ਰਾਬ ਦੇ ਅਹਾਤੇ ਦੇ ਬਾਹਰ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਦੇ ਮੈਂਬਰ ਹਰਬੰਸ ਸਿੰਘ ਅਤੇ ਰਾਜਿੰਦਰ ਕੁਮਾਰ ਆਪਣੀ ਐਾਬੂਲੈਂਸ ...

ਪੂਰੀ ਖ਼ਬਰ »

ਮਾਨਸਾ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ

ਮਾਨਸਾ, 16 ਜਨਵਰੀ (ਸ. ਰਿ.)- ਮਾਨਸਾ ਜ਼ਿਲੇ੍ਹ 'ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 2 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ 230 ਨਮੂਨੇ ਲਏ ਗਏ ਹਨ | ...

ਪੂਰੀ ਖ਼ਬਰ »

ਨਗਰ ਸੁਧਾਰ ਸਭਾ ਨੇ ਰੇਲਵੇ ਰੋਡ ਦੇ ਫੁੱਟਪਾਥ ਅਤੇ ਹੋਰ ਵਿਕਾਸ ਕਾਰਜਾਂ 'ਚ ਬੇਨਿਯਮੀਆਂ ਦਾ ਕੀਤਾ ਵਿਰੋਧ

ਬੁਢਲਾਡਾ, 16 ਜਨਵਰੀ (ਸੁਨੀਲ ਮਨਚੰਦਾ)-ਨਗਰ ਸੁਧਾਰ ਸਭਾ ਬੁਢਲਾਡਾ ਨੇ ਨਗਰ ਕੌਾਸਲ ਬੁਢਲਾਡਾ ਵੱਲੋਂ ਰੇਲਵੇ ਰੋਡ 'ਤੇ ਫੁੱਟਪਾਥ ਦੇ ਕੰਮ ਵਿਚ ਮਟੀਰੀਅਲ ਘੱਟ ਵਰਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ | ਇਸ ਸਬੰਧੀ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਅਹੁਦੇਦਾਰਾਂ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX