ਤਾਜਾ ਖ਼ਬਰਾਂ


ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  34 minutes ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  41 minutes ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  59 minutes ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  about 1 hour ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  about 1 hour ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 minute ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  about 2 hours ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  about 2 hours ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  about 3 hours ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  about 3 hours ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  about 3 hours ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  about 3 hours ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  about 3 hours ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  about 4 hours ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  about 3 hours ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  about 4 hours ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  about 4 hours ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 5 hours ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  about 5 hours ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  about 5 hours ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  about 5 hours ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  about 6 hours ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  about 6 hours ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮਾਘ ਸੰਮਤ 552

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਜ਼ਿਲ੍ਹਾ ਰੁਜ਼ਗਾਰ ਅਫ਼ਸਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਨਵਾਂਸ਼ਹਿਰ, 21 ਜਨਵਰੀ (ਗੁਰਬਖ਼ਸ ਸਿੰਘ ਮਹੇ)-ਜ਼ਿਲ੍ਹਾ ਰੁਜ਼ਗਾਰ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਵਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਪਲੇਸਮੈਂਟ ਸਬੰਧੀ ਦਿੱਤੇ ਗਏ ਟੀਚੇ ਜਲਦ ਪੂਰੇ ਕਰਨ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਜ਼ਿਲ੍ਹਾ ਉਦਯੋਗ ਕੇਂਦਰ, ਲੀਡ ਬੈਂਕ ਮੈਨੇਜਰ, ਡੇਅਰੀ ਵਿਕਾਸ ਵਿਭਾਗ ਅਤੇ ਬਾਗ਼ਬਾਨੀ ਵਿਭਾਗ ਨੂੰ ਸਵੈ-ਰੁਜ਼ਗਾਰ ਦੇ ਵੱਧ ਤੋਂ ਵੱਧ ਉਪਰਾਲੇ ਕਰਨ ਤੇ ਬਕਾਇਆ ਪਏ ਕੇਸਾਂ ਦਾ ਜਲਦ ਨਿਪਟਾਰਾ ਕਰਨ ਲਈ ਕਿਹਾ ਗਿਆ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਤੇ ਹਰੇਕ ਨੌਜਵਾਨ ਨੂੰ ਉਸ ਦੀ ਯੋਗਤਾ ਅਨੁਸਾਰ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਦਿਵਾਉਣ ਵਿਚ ਜੁਟਿਆ ਹੋਇਆ ਹੈ |

ਨਵੀਆਂ ਸੜਕਾਂ ਟੁੱਟਣੀਆਂ ਸ਼ੁਰੂ

ਸੰਧਵਾਂ, 21 ਜਨਵਰੀ (ਪ੍ਰੇਮੀ ਸੰਧਵਾਂ)-ਟੁੱਟੀਆਂ ਸੜਕਾਂ ਕਾਰਨ ਪਹਿਲਾਂ ਰਾਹਗੀਰਾਂ ਨੇ ਆਪਣੇ ਪਿੰਡੇ 'ਤੇ ਬੜਾ ਹੀ ਦਰਦ ਸਹਾਰਿਆ ਸੀ ਪਰ ਜੇਕਰ ਹੁਣ ਰਾਹਗੀਰਾਂ ਨੂੰ ਉਸ ਦਰਦ ਤੋਂ ਨਿਜਾਤ ਦੇਣ ਲਈ ਟੁੱਟੀਆਂ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ, ਉਹ ਵੀ ਹੁਣ ...

ਪੂਰੀ ਖ਼ਬਰ »

ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਖੇਤੀ ਕਾਨੂੰਨਾਂ ਨੂੰ ਰੱਦ ਕਰੇ-ਢਿੱਲੋਂ

ਮਜਾਰੀ/ਸਾਹਿਬਾ, 21 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਖੇਤੀ ਸੈਕਟਰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਾਪਣ ਲਈ ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਮੁੜ ਗੁਲਾਮੀ ਵੱਲ ਧੱਕ ਰਹੀ ਹੈ | ਜਿਸ ਕਰ ਕੇ ਅੱਜ ਦੇਸ਼ ਦਾ ਕਿਸਾਨ ...

ਪੂਰੀ ਖ਼ਬਰ »

ਨਸ਼ਾ ਸਮਗਰੀ ਤੇ ਨਕਦੀ ਸਮੇਤ ਇਕ ਕਾਬੂ

ਔੜ, 21 ਜਨਵਰੀ (ਜਰਨੈਲ ਸਿੰਘ ਖੁਰਦ)-ਨਸ਼ਾ ਵਿਰੋਧੀ ਮੁਹਿੰਮ ਤਹਿਤ ਔੜ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਇਕ ਨਾਕੇ ਦੌਰਾਨ ਭਾਰੀ ਮਾਤਰਾ 'ਚ ਨਸ਼ੇ ਦੀ ਸਮਗਰੀ ਤੇ ਨਕਦੀ ਸਮੇਤ ਇਕ ਸਮਗਲਰ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਪੁਲਿਸ ਥਾਣਾ ਔੜ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ 24 ਨੂੰ ਹੋਵੇਗੀ ਰਵਾਨਾ-ਜਾਡਲਾ, ਰੌੜੀ

ਨਵਾਂਸ਼ਹਿਰ/ਬਲਾਚੌਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ, ਸ਼ਾਮ ਸੁੰਦਰ ਮੀਲੂ)-ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਬਲਵੀਰ ਸਿੰਘ ਜਾਡਲਾ ਤੇ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਵਲੋਂ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਵਲੋਂ ...

ਪੂਰੀ ਖ਼ਬਰ »

ਮਾਤਰੀ ਮੌਤਾਂ ਦੇ ਕਾਰਨ, ਉਪਾਅ, ਨਿਗਰਾਨੀ ਪ੍ਰਣਾਲੀ ਤੇ ਕਾਰਵਾਈ ਸਬੰਧੀ ਸਿਖਲਾਈ ਸ਼ੁਰੂ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਗੁਰਦੀਪ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਹਾਲ ਵਿਖੇ 'ਮਾਤਰੀ ਮੌਤ ਨਿਗਰਾਨੀ ਤੇ ਕਾਰਵਾਈ' ਵਿਸ਼ੇ 'ਤੇ ਜ਼ਿਲ੍ਹਾ ਪੱਧਰੀ ਦੋ ਦਿਨਾ ਟ੍ਰੇਨਿੰਗ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 9 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 9 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਮੁਜੱਫਰਪੁਰ ਬਲਾਕ 'ਚ 2, ਬਲਾਕ ਮੁਕੰਦਪੁਰ 'ਚ 3, ਬਲਾਕ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਪੋਜੇਵਾਲ ਸਰਾਂ, 21 ਜਨਵਰੀ (ਰਮਨ ਭਾਟੀਆ)-ਥਾਣਾ ਪੋਜੇਵਾਲ ਦੀ ਪੁਲਿਸ ਨੇ ਸਿੰਘਪੁਰ ਟੀ-ਪੁਆਇੰਟ ਨਾਕੇ ਦੌਰਾਨ ਇਕ ਵਿਅਕਤੀ ਨੂੰ 20 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਪੋਜੇਵਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਰਾਮ ਪ੍ਰਕਾਸ਼ ...

ਪੂਰੀ ਖ਼ਬਰ »

ਦੀ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲਜ਼ ਨੇ ਹੁਣ ਤੱਕ ਪੀੜਿਆ 13.70 ਲੱਖ ਕੁਇੰਟਲ ਗੰਨਾ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਦੱਸਿਆ ਕਿ ਮਿੱਲ ਵਲੋਂ ਹੁਣ ਤੱਕ ਲਗਪਗ 13.70 ਲੱਖ ਕੁਇੰਟਲ ਗੰਨਾ ਪੀੜਿਆ ਜਾ ਚੁੱਕਾ ਹੈ ਤੇ ਮਿੱਲ ਵਲੋਂ ਇਸ ਸੀਜ਼ਨ ਦੌਰਾਨ 1.16 ਲੱਖ ਕੁਇੰਟਲ ਖੰਡ ਦਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 25 ਨੂੰ ਹੋਵੇਗੀ 'ਈ-ਈ. ਪੀ. ਆਈ. ਸੀ' ਦੀ ਸ਼ੁਰੂਆਤ-ਜ਼ਿਲ੍ਹਾ ਚੋਣ ਅਫ਼ਸਰ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਭਾਰਤੀ ਚੋਣ ਕਮਿਸ਼ਨ ਵਲੋਂ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ 'ਈ-ਈ. ਪੀ. ਆਈ. ਸੀ' (ਇਲੈੱਕਟ੍ਰਾਨਿਕ ਇਲੈਕਟੋਰਲ ਫ਼ੋਟੋ ਸ਼ਨਾਖ਼ਤੀ ਕਾਰਡ) ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ ਤੇ ਵੋਟਰ ਹੁਣ ਆਪਣੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 9 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 9 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਮੁਜੱਫਰਪੁਰ ਬਲਾਕ 'ਚ 2, ਬਲਾਕ ਮੁਕੰਦਪੁਰ 'ਚ 3, ਬਲਾਕ ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਤੇ ਹਲਕਾ ਵਿਧਾਇਕ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਜਾਡਲਾ/ਉਸਮਾਨਪੁਰ, 21 ਜਨਵਰੀ (ਬਲਦੇਵ ਸਿੰਘ ਬੱਲੀ, ਸੰਦੀਪ ਮਝੂਰ)-ਪਿੰਡ ਸ਼ਹਾਬਪੁਰ ਵਿਖੇ ਸੰਸਦ ਮੈਂਬਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਮਨੀਸ਼ ਤਿਵਾੜੀ ਤੇ ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਸਰਪੰਚ ਹਰਿੰਦਰ ਸਿੰਘ ਬੰਟੀ ਦੀ ਅਗਵਾਈ ਹੇਠ ਪਿੰਡ ਦੇ ਵੱਖ-ਵੱਖ ...

ਪੂਰੀ ਖ਼ਬਰ »

ਲੜੋਆ ਤੋਂ ਕਿਸਾਨਾਂ ਲਈ ਲੋੜੀਂਦਾ ਸਾਮਾਨ ਲੈ ਕੇ ਜਥਾ ਦਿੱਲੀ ਨੂੰ ਰਵਾਨਾ

ਔੜ/ਝਿੰਗੜਾਂ, 21 ਜਨਵਰੀ (ਕੁਲਦੀਪ ਸਿੰਘ ਝਿੰਗੜ)-ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਲਈ ਪਿੰਡ ਲੜੋਆ ਤੋਂ ਮਲਕੀਅਤ ਸਿੰਘ ਤੇ ਗੁਰਮੇਜ ਕੌਰ ਝੱਲੀ ਗਿੱਲ ਯੂ. ਕੇ. ਦੇ ਪਰਿਵਾਰ ਵਲੋਂ ਇਕ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਲਾਇਬ੍ਰੇਰੀ ਤੇ ਆਰਟ ਐਾਡ ਕਰਾਫ਼ਟ ਰੂਮ ਦਾ ਉਦਘਾਟਨ

ਉਸਮਾਨਪੁਰ, 21 ਜਨਵਰੀ (ਸੰਦੀਪ ਮਝੂਰ)-ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜਗਜੀਤ ਸਿੰਘ ਵਲੋਂ ਪਿ੍ੰ: ਰਵਿੰਦਰ ਕੌਰ, ਲੈਕਚਰਾਰ ਸੁਰਜੀਤ ਸਿੰਘ ਮਝੂਰ ਦੀ ਅਗਵਾਈ ਹੇਠ ਸਕੂਲ ਦੇ ਲਾਇਬ੍ਰੇਰੀ ਤੇ ਆਰਟ ਐਾਡ ਕਰਾਫ਼ਟ ਕਮਰੇ ...

ਪੂਰੀ ਖ਼ਬਰ »

ਚੈਨ ਸਿੰਘ ਸੜੋਆ ਨੂੰ ਦਿੱਤੀ ਅੰਤਿਮ ਵਿਦਾਇਗੀ

ਸੜੋਆ, 21 ਜਨਵਰੀ (ਨਾਨੋਵਾਲੀਆ)-ਦੇਸ਼ ਸੇਵਾ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਤੇ ਸੜੋਆ ਦੇ ਸਾਬਕਾ ਸਰਪੰਚ ਸ: ਚੈਨ ਸਿੰਘ (101) ਜਿਨ੍ਹਾਂ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਸੜੋਆ ਵਿਖੇ ਸੈਂਕੜੇ ਲੋਕਾਂ ਤੇ ਸਕੇ-ਸਬੰਧੀਆਂ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਵੋਟਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਮੁਕੰਦਪੁਰ ਦੇ ਸਮਾਰਟ ਸਕੂਲ ਵਿਖੇ 25 ਨੂੰ

ਮੁਕੰਦਪੁਰ, 21 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਮੁਕੰਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਿ੍ੰਸੀਪਲ ਅਮਰਜੀਤ ਖਟਕੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਜਨਵਰੀ ਨੂੰ ਵੋਟਰ ਦਿਵਸ ਮੌਕੇ ਸਕੂਲ 'ਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਜਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਫੂਕੇ ਵਿਸ਼ਵ ਵਪਾਰ ਸੰਸਥਾ ਤੇ ਸੰਸਾਰ ਮੁਦਰਾ ਕੋਸ਼ ਦੇ ਪੁਤਲੇ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਰਿਲਾਇੰਸ ਸਟੋਰ ਅੱਗੇ ਵਿਸ਼ਵ ਵਪਾਰ ਸੰਸਥਾ ਤੇ ਸੰਸਾਰ ਮੁਦਰਾ ਕੋਸ਼ ਦੇ ਪੁਤਲੇ ਫੂਕੇ ਗਏ | ਇਸ ਮੌਕੇ ਯੂਨੀਅਨ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ ਤੇ ਡੈਮੋਕ੍ਰੇਟਿਕ ...

ਪੂਰੀ ਖ਼ਬਰ »

ਮਾਹਿਲ ਖੁਰਦ ਦੇ ਨੰਬਰਦਾਰ ਗੁਰਨੇਕ ਸਿੰਘ ਦੀ ਸਿੰਘੂ ਬਾਰਡਰ ਤੋਂ ਪਰਤੇ ਦੀ ਹੋਈ ਮੌਤ

ਔੜ, 21 ਜਨਵਰੀ (ਜਰਨੈਲ ਸਿੰਘ ਖੁਰਦ)-ਬਲਾਕ ਔੜ ਦੇ ਪਿੰਡ ਮਾਹਿਲ ਖੁਰਦ ਦੇ ਨੰਬਰਦਾਰ ਗੁਰਨੇਕ ਸਿੰਘ ਕਿਸਾਨ ਜੋ ਕਿ ਕਿਸਾਨੀ ਸੰਘਰਸ਼ 'ਚ ਭਾਗ ਲੈਣ ਲਈ ਸਿੰਘੂ ਬਾਰਡਰ ਦਿੱਲੀ ਵਿਖੇ ਗਿਆ ਹੋਇਆ ਸੀ ਜਿਥੇ ਉਸ ਦੀ ਅਚਾਨਕ ਸਿਹਤ ਖ਼ਰਾਬ ਹੋ ਜਾਣ ਦੇ ਕਾਰਨ ਉਸ ਨੂੰ ਵਾਪਸ ਪਿੰਡ ...

ਪੂਰੀ ਖ਼ਬਰ »

ਮਾਜਰਾ ਜੱਟਾਂ ਦੇ ਕਿਸਾਨ ਰਾਸ਼ਨ ਦਾ ਟਰੱਕ ਲੈ ਕੇ ਕਿਸਾਨ ਅੰਦੋਲਨ ਲਈ ਦਿੱਲੀ ਰਵਾਨਾ

ਕਾਠਗੜ੍ਹ/ਰੈਲਮਾਜਰਾ, 21 ਜਨਵਰੀ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਾਸਾ)-ਪਿੰਡ ਮਾਜਰਾ ਜੱਟਾਂ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਇਕ ਟਰੱਕ ਰਾਸ਼ਨ ਦਾ ਲੈ ਕੇ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਇਆ | ਇਸ ਮੌਕੇ ਕਿਸਾਨ ਆਗੂ ਸਰਦਾਰਾ ਸਿੰਘ ਸਾਬਕਾ ਸਰਪੰਚ, ਬਲਵੀਰ ...

ਪੂਰੀ ਖ਼ਬਰ »

ਵੀਰ ਫਾਈਟਰ ਕਲੱਬ ਬੰਗਾ ਦੇ ਖਿਡਾਰੀਆਂ ਦੀ ਰਿਅਲ ਗੋਲਡ ਫੈਡਰੇਸ਼ਨ ਕੱਪ ਲਈ ਚੋਣ

ਬੰਗਾ, 21 ਜਨਵਰੀ (ਕਰਮ ਲਧਾਣਾ)-ਇਲਾਕੇ ਦਾ ਸਿਰਕੱਢ ਕਰਾਟੇ ਕਲੱਬ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਹੋਣਹਾਰ ਖਿਡਾਰੀ 29 ਤੋਂ 31 ਮਈ 2021 ਤੱਕ ਦੁਬਈ 'ਚ ਹੋਣ ਵਾਲੇ ਇੰਟਰਨੈਸ਼ਨਲ ਰਿਅਲ ਗੋਲਡ ਫੈਡਰੇਸ਼ਨ ਕੱਪ ਲਈ ਚੁਣੇ ਗਏ ਹਨ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਤੇ ਕਰਾਟੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਪੱਲੀ ਝਿੱਕੀ ਵਿਖੇ ਮੀਟਿੰਗ

ਪੱਲੀ ਝਿੱਕੀ, 21 ਜਨਵਰੀ (ਕੁਲਦੀਪ ਸਿੰਘ ਪਾਬਲਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਬੱਸ ਅੱਡਾ ਪੱਲੀ ਝਿੱਕੀ ਵਿਖੇ ਪੱਲੀ ਉੱਚੀ ਤੇ ਕੋਟ ਪੱਤੀ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਬੈਂਸ, ਜਸਵੀਰ ਸਿੰਘ, ਬਲਕਾਰ ਸਿੰਘ ...

ਪੂਰੀ ਖ਼ਬਰ »

ਮਹਿੰਦਰ ਪਾਲ ਸਿੰਘ 98153-47789 ਘੁੰਮਣਾਂ-ਪਿੰਡ ਮਹੰਤ ਗੁਰਬਚਨ ਦਾਸ ਨਗਰ (ਫਰਾਲਾ) ਜੋ ਕਿ ਜੱਸੋਮਜਾਰਾ ਨੂੰ ਜਾਂਦੀ ਸੜਕ 'ਤੇ ਸਥਿਤ ਹੈ | ਦੱਸਿਆ ਜਾਂਦਾ ਹੈ ਕਿ ਇਥੇ ਸੰਤ ਗੁਰਬਚਨ ਦਾਸ ਨੇ ਕਾਫੀ ਸਮਾਂ ਤਪੱਸਿਆ ਕੀਤੀ ਸੀ ਜਿਥੇ ਅੱਜ ਕੱਲ੍ਹ ਉਨ੍ਹਾਂ ਦੀ ਯਾਦ 'ਚ ਡੇਰਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕਰਵਾਏ ਸਮਾਗਮ ...

ਪੂਰੀ ਖ਼ਬਰ »

ਬਲਾਚੌਰ ਵਿਖੇ ਕੋਵਿਡ-19 ਦੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਬਲਾਚੌਰ, 21 ਜਨਵਰੀ (ਸ਼ਾਮ ਸੁੰਦਰ ਮੀਲੂ)-ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਜਿਸ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫਸਰ ਡਾ: ਕੁਲਵਿੰਦਰ ਮਾਨ ਨੇ ਖ਼ੁਦ ਨੂੰ ...

ਪੂਰੀ ਖ਼ਬਰ »

ਬਹਿਰਾਮ ਤੋਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਟਰੈਕਟਰ ਪਰੇਡ ਦਿੱਲੀ ਲਈ ਰਵਾਨਾ

ਬਹਿਰਾਮ, 21 ਜਨਵਰੀ (ਨਛੱਤਰ ਸਿੰਘ ਬਹਿਰਾਮ)-ਵੀਰਵਾਰ ਨੂੰ ਟੋਲ ਪਲਾਜ਼ਾ ਬਹਿਰਾਮ ਤੋਂ ਇਲਾਕੇ ਦੇ ਕਿਸਾਨਾਂ ਦਾ ਕਾਫਲਾ ਟਰੈਕਟਰ ਟਰਾਲੀਆਂ ਲੈ ਕੇ ਰਵਾਨਾ ਹੋਇਆ | ਉਨ੍ਹਾਂ ਜਾਣ ਤੋਂ ਪਹਿਲਾਂ ਦੱਸਿਆ ਕਿ 26 ਜਨਵਰੀ ਨੂੰ ਸਾਰੇ ਟਰੈਕਟਰ ਟਰਾਲੀਆਂ ਦਿੱਲੀ ਟਰੈਕਟਰ ਪਰੇਡ ...

ਪੂਰੀ ਖ਼ਬਰ »

ਗਾਇਕ ਸੋਨੀ ਸਰੋਆ ਦੇ 'ਕਿਸਾਨ ਮਜ਼ਦੂਰ' ਗੀਤ ਨੂੰ ਮਿਲਿਆ ਭਰਵਾਂ ਹੁੰਗਾਰਾ

ਬੰਗਾ, 21 ਜਨਵਰੀ (ਜਸਬੀਰ ਸਿੰਘ ਨੂਰਪੁਰ)-ਕਿਸਾਨੀ ਅੰਦੋਲਨ ਨੂੰ ਸਮਰਪਿਤ ਗਾਇਕ ਸੋਨੀ ਸਰੋਆ ਤੇ ਗਾਇਕਾ ਪੰਮੀ ਵਾਲੀਆ ਦਾ ਨਵਾਂ ਗੀਤ 'ਕਿਸਾਨ ਮਜ਼ਦੂਰ' ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਗੀਤ ਦਾ ਵੀਡੀਓ ਫਿਲਮਾਂਕਣ ਪਿੰਡ ਪੱਲੀ ਝਿੱਕੀ ਵਿਖੇ ...

ਪੂਰੀ ਖ਼ਬਰ »

ਨਗਰ ਕੌਾਸਲ ਬਲਾਚੌਰ ਦੇ ਸਟਾਫ਼ ਨੇ ਬਾਜ਼ਾਰ ਵਿਚੋਂ ਨਾਜਾਇਜ਼ ਕਬਜ਼ੇ ਉਠਾਏ

ਬਲਾਚੌਰ, 21 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਨਗਰ ਕੌਾਸਲ ਬਲਾਚੌਰ ਦੀ ਹਦੂਦ ਅੰਦਰ ਵੱਖ-ਵੱਖ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਵਲੋਂ ਦੁਕਾਨਾਂ ਦੇ ਅੰਦਰਲਾ ਸਮਾਨ ਦੁਕਾਨ ਦੇ ਬਾਹਰਵਾਰ ਫੁੱਟਪਾਥ ਵਾਲੀ ਜਗ੍ਹਾ ਤੇ ਰੱਖ ਕੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਅੱਜ ...

ਪੂਰੀ ਖ਼ਬਰ »

ਜੱਸੋਮਜਾਰਾ 'ਚ ਪ੍ਰਕਾਸ਼ ਪੁਰਬ ਸਮਾਗਮ 24 ਤੋਂ

ਬਹਿਰਾਮ, 21 ਜਨਵਰੀ (ਨਛੱਤਰ ਸਿੰਘ ਬਹਿਰਾਮ)-ਗੁਰਦੁਆਰਾ ਬਾਬਾ ਸੰਗੂਆਣਾ ਸਾਹਿਬ ਝਿੱੜੀ ਜੱਸੋਮਜਾਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਗੁਰਪੁਰਬ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 24-25-26 ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਮੀਟਿੰਗ

ਬਲਾਚੌਰ, 21 ਜਨਵਰੀ (ਸ਼ਾਮ ਸੁੰਦਰ ਮੀਲੂ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਤਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਦਿਲਦਾਰ ਸਿੰਘ ਚੇਅਰਮੈਨ, ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਬਹੂਆ ਵਿਖੇ ਬੱਚਿਆਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸਾਈਕਲ ਮਾਰਚ

ਮੇਹਲੀ, 21 ਜਨਵਰੀ (ਸੰਦੀਪ ਸਿੰਘ)-ਪਿੰਡ ਬਹੂਆ ਵਿਖੇ ਬੱਚਿਆਂ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਾਈਕਲ ਮਾਰਚ ਕੱਢਿਆ ਗਿਆ | ਮਾਰਚ ਅਮਰਜੀਤ ਸਿੰਘ ਅੰਬਾ ਦੀ ਅਗਵਾਈ 'ਚ ਕੱਢਿਆ ਗਿਆ | ਇਸ ਮੌਕੇ ਬੱਚਿਆਂ ਵਲੋਂ ਆਪਣੇ ਸਾਈਕਲਾਂ 'ਤੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ 26 ਜਨਵਰੀ ਦੀ ਪਰੇਡ ਦੀ ਤਿਆਰੀ ਲਈ ਕੱਢਿਆ ਟਰੈਕਟਰ ਮਾਰਚ

ਉੜਾਪੜ/ਲਸਾੜਾ, 21 ਜਨਵਰੀ (ਲਖਵੀਰ ਸਿੰਘ ਖੁਰਦ)-ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਤਿੱਖਾ ਕਰਦਿਆਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਸਾਨ ਜਥੇਬੰਦੀਆਂ ਵਲੋਂ ਪਿੰਡ ਲਸਾੜਾ ਤੋਂ ਟਰੈਕਟਰ ਮਾਰਚ ਕੱਢਿਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦੇ ਤਿੰਨ ਟਰੈਕਟਰ ਟਰਾਲੀਆਂ ਦਿੱਲੀ ਰਵਾਨਾ

ਨਵਾਂਸ਼ਹਿਰ, 21 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਦੇ ਤਿੰਨ ਟਰੈਕਟਰ ਟਰਾਲੀਆਂ ਰਿਲਾਇੰਸ ਕੰਪਨੀ ਦੇ ਸਟੋਰ ਅੱਗਿਓਾ ਦਿੱਲੀ ਲਈ ਰਵਾਨਾ ਹੋਈਆਂ | ਇਕ ਟਰੈਕਟਰ ਟਰਾਲੀ ਕਿਸਾਨਾਂ ਦੀ ਤੇ ਦੋ ਬਾਲਣ ਦੀਆਂ ਸਨ | ਇਹ ਪਿੰਡ ਬੁੱਲੋਵਾਲ ਦੀਆਂ ਹਨ | ਇਨ੍ਹਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬੰਗਾ 'ਚ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਬੰਗਾ, 21 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸਿਵਲ ਹਸਪਤਾਲ ਬੰਗਾ ਵਿਖੇ ਕੰਮ ਕਰਦੇ ਸਿਹਤ ਕਰਮਚਾਰੀਆਂ ਦੇ ਟੀਕਾਕਰਨ ਦੀ ਮੁਹਿੰਮ ਕਵਿਤਾ ਭਾਟੀਆ ਐਸ. ਐਮ. ਓ. ਬੰਗਾ ਦੀ ਅਗਵਾਈ 'ਚ ਅਰੰਭੀ ਗਈ | ਇਸ ਮੁਹਿੰਮ ਨੂੰ ਵਿਸ਼ੇਸ਼ ਤੌਰ 'ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਦੀ ...

ਪੂਰੀ ਖ਼ਬਰ »

ਮੈਂਬਰ ਪਾਰਲੀਮੈਂਟ ਤਿਵਾੜੀ ਨੇ ਦਿਲਾਵਰਪੁਰ ਵਿਖੇ ਪਾਰਕ ਦਾ ਉਦਘਾਟਨ

ਰਾਹੋ, 21 ਜਨਵਰੀ (ਬਲਬੀਰ ਸਿੰਘ ਰੂਬੀ)-ਇਥੋਂ ਥੋੜੀ ਦੂਰ ਪਿੰਡ ਦਿਲਾਵਰਪੁਰ ਵਿਖੇ ਗਊਸ਼ਾਲਾ ਦੇ ਨਾਲ ਲਗਦੀ ਢਾਈ ਕਨਾਲ ਜ਼ਮੀਨ 'ਚ ਬਣਾਈ ਪਾਰਕ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਤੇ ਹਲਕਾ ਵਿਧਾਇਕ ਅੰਗਦ ਸਿੰਘ ਵਲੋਂ ਕੀਤਾ ਗਿਆ | 6 ਲੱਖ 78 ਹਜ਼ਾਰ ਦੀ ਲਾਗਤ ...

ਪੂਰੀ ਖ਼ਬਰ »

101ਵੇਂ ਜਨਮ ਦਿਨ 'ਤੇ ਵਿਸ਼ੇਸ਼-ਸਾਬਕਾ ਚੇਅਰਮੈਨ ਇੰਜੀ: ਹਰਬੰਸ ਸਿੰਘ ਸੋਮਲ ਜਿਆਣ

ਬਲਾਚੌਰ-ਹਰਬੰਸ ਸਿੰਘ ਸੋਮਲ ਜਿਆਣ ਦਾ ਜਨਮ 22 ਜਨਵਰੀ 1920 ਨੂੰ ਪਿੰਡ ਜਿਆਣ (ਹੁਸ਼ਿਆਰਪੁਰ) ਦੇ ਸੋਮਲ ਪਰਿਵਾਰ ਨਾਲ ਸਬੰਧਤ ਪਿਤਾ ਸਵ. ਮਲਿਕ ਸਿੰਘ ਸੋਮਲ ਜਿਆਣ ਤੇ ਮਾਤਾ ਸਵ. ਧਨ ਕੌਰ ਸੋਮਲ ਜਿਆਣ ਦੀ ਕੁੱਖੋਂ ਹੋਇਆ | ਮੁੱਢਲੀ ਪੜਾਈ ਉਪਰੰਤ ਆਪ ਦੋਆਬੇ ਦੀ ਪਹਿਲੀ ...

ਪੂਰੀ ਖ਼ਬਰ »

ਕੇਂਦਰ ਦੀ ਭਾਜਪਾ ਸਰਕਾਰ ਦਾ ਹੰਕਾਰ ਆਸਮਾਨ 'ਤੇ-ਰਾਜੀਵ ਸ਼ਰਮਾ

ਮੁਕੰਦਪੁਰ, 21 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਰਾਜੀਵ ਕੁਮਾਰ ਸ਼ਰਮਾ ਨੇ ਮੁਕੰਦਪੁਰ ਦੇ ਗੋਗਨਾ ਜਿਊਲਰਜ਼ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਧਰਤੀ ਮਾਤਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਦੇ ਮੁਆਫ ...

ਪੂਰੀ ਖ਼ਬਰ »

ਮਸਤ ਜੋਗਿੰਦਰ ਭਾਜੀ ਦੀ ਯਾਦ 'ਚ ਜੋੜ ਮੇਲਾ ਕਰਵਾਇਆ

ਮੁਕੰਦਪੁਰ, 21 ਜਨਵਰੀ (ਦੇਸ ਰਾਜ ਬੰਗਾ)-ਦਰਬਾਰ ਜੋਤ ਬਾਂਸਲ ਗ੍ਰਹਿ ਖਾਨਖਾਨਾ ਵਿਖੇ ਮਸਤ ਬਾਬਾ ਜੋਗਿੰਦਰ ਭਾਜੀ ਤੇ ਸਤਿਗੁਰ ਤੂੰ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਿੱਟੂ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX