ਤਾਜਾ ਖ਼ਬਰਾਂ


ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  37 minutes ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  44 minutes ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  about 1 hour ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  about 1 hour ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  about 2 hours ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  about 2 hours ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  about 2 hours ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  about 2 hours ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  about 3 hours ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  about 3 hours ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  about 3 hours ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  about 3 hours ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 minute ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  about 4 hours ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  about 3 hours ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  about 4 hours ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 minute ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  about 5 hours ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  about 5 hours ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  about 5 hours ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  about 5 hours ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਕੋਰੋਨਾ ਕਾਰਨ ਭਾਰਤ 'ਚ ਫਸੇ ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਪਹੁੰਚੀ ਪਹਿਲੀ ਉਡਾਣ
. . .  about 6 hours ago
ਮੈਲਬੌਰਨ,15 ਮਈ - ਕੋਰੋਨਾ ਦੇ ਚਲਦਿਆਂ ਆਸਟ੍ਰੇਲੀਆ ਵਲੋਂ ਹਵਾਈ ਯਾਤਰਾ 'ਤੇ ਲਗਾਈ ਗਈ ਪਾਬੰਦੀ ਹਟਾਉਣ ਤੋਂ ਬਾਅਦ ਅੱਜ ਭਾਰਤ ਤੋਂ ਪਹਿਲੀ ਹਵਾਈ ਉਡਾਣ ਯਾਤਰੀਆਂ...
ਪੱਛਮੀ ਬੰਗਾਲ ਵਿਚ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ
. . .  about 6 hours ago
ਕੋਲਕਾਤਾ,15 ਮਈ - ਪੱਛਮੀ ਬੰਗਾਲ ਦੀ ਸਰਕਾਰ ਨੇ 16 ਮਈ ਤੋਂ 30 ਮਈ ਤੱਕ ਪੂਰੀ ਤਾਲਾਬੰਦੀ ਦਾ ਸੂਬੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਮਾਘ ਸੰਮਤ 552

ਸੰਪਾਦਕੀ

ਬਿਜਲੀ ਦਰਾਂ ਵਿਚ ਵਾਧੇ ਦਾ ਖ਼ਦਸ਼ਾ

ਪੰਜਾਬ ਪਾਵਰਕਾਮ ਦੇ ਪ੍ਰਸਤਾਵ 'ਤੇ ਪੰਜਾਬ ਰਾਜ ਬਿਜਲੀ ਰੈਗੂਲੇਸ਼ਨ ਕਮਿਸ਼ਨ ਨੇ ਰਾਜ ਵਿਚ ਬਿਜਲੀ ਦੀਆਂ ਦਰਾਂ ਵਿਚ ਆਗਾਮੀ ਵਿੱਤੀ ਵਰ੍ਹੇ ਤੋਂ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਮੱਦੇਨਜ਼ਰ ਜਨਤਕ ਪੱਧਰ 'ਤੇ ਲੋਕਾਂ ਨਾਲ ਗੱਲਬਾਤ ਲਈ ਬਾਕਾਇਦਾ ਰੂਪ-ਰੇਖਾ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰਕਿਰਿਆ ਅਗਲੇ ਮਹੀਨੇ 2 ਤੋਂ 11 ਫਰਵਰੀ ਦਰਮਿਆਨ ਚੱਲੇਗੀ। ਜਿਸ ਤੋਂ ਬਾਅਦ ਬਿਜਲੀ ਦੀਆਂ ਨਵੀਆਂ ਦਰਾਂ ਨਿਰਧਾਰਤ ਕਰਨ ਦਾ ਅਮਲ ਸ਼ੁਰੂ ਹੋ ਜਾਵੇਗਾ। ਇਸ ਵਿਚਾਰ-ਚਰਚਾ ਵਿਚ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਸਬੰਧਿਤ ਧਿਰਾਂ ਨੂੰ ਸ਼ਾਮਿਲ ਕਰਨ ਸਬੰਧੀ ਵੀ ਕਿਹਾ ਗਿਆ ਹੈ। ਸਭ ਤੋਂ ਪਹਿਲਾਂ ਇਹ ਚਰਚਾ ਅੰਮ੍ਰਿਤਸਰ ਵਿਖੇ ਹੋਣ ਦੀ ਸੰਭਾਵਨਾ ਹੈ। ਇਸੇ ਦੇ ਆਧਾਰ 'ਤੇ ਪੰਜਾਬ ਵਿਚ ਬਿਜਲੀ ਦੀਆਂ ਨਵੀਆਂ ਦਰਾਂ ਦਾ ਫ਼ੈਸਲਾ ਕੀਤਾ ਜਾਵੇਗਾ। ਕਾਰੋਬਾਰੀ ਬਿਜਲੀ ਦੇ ਖੇਤਰ ਵਿਚ ਉਦਯੋਗਿਕ ਅਤੇ ਵਪਾਰਕ ਫਰਮਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀਆਂ ਦਰਾਂ ਸ਼ਾਮਿਲ ਹੁੰਦੀਆਂ ਹਨ, ਜਦਕਿ ਖ਼ਪਤਕਾਰ ਬਿਜਲੀ ਦੇ ਅਧੀਨ ਘਰੇਲੂ ਬਿਜਲੀ ਨੂੰ ਸ਼ੁਮਾਰ ਕੀਤਾ ਜਾਂਦਾ ਹੈ। ਪਾਵਰਕਾਮ ਦੇ ਪ੍ਰਸਤਾਵ ਅਨੁਸਾਰ ਰਾਜ ਵਿਚ ਹਰ ਤਰ੍ਹਾਂ ਦੀਆਂ ਬਿਜਲੀ ਦਰਾਂ 'ਤੇ ਪੁਨਰ ਵਿਚਾਰ ਕੀਤਾ ਜਾਣਾ ਹੈ।
ਪਾਵਰਕਾਮ ਵਲੋਂ ਇਹ ਮੰਗ ਹਾਲ ਹੀ ਵਿਚ ਦੁਬਾਰਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਜਾਣ ਲੱਗਾ ਸੀ ਪਰ ਪੰਜਾਬ ਰਾਜ ਬਿਜਲੀ ਰੈਗੂਲੇਸ਼ਨ ਕਮਿਸ਼ਨ ਦੀ ਸਿਫ਼ਾਰਸ਼ 'ਤੇ ਇਹ ਫ਼ੈਸਲਾ ਟਾਲ ਦਿੱਤਾ ਗਿਆ ਸੀ। ਇਸ ਅਨੁਸਾਰ ਨਵੇਂ ਸਾਲ ਵਿਚ ਇਨ੍ਹਾਂ ਦਰਾਂ ਵਿਚ ਵਾਧਾ ਹੋਣਾ ਲਾਜ਼ਮੀ ਸਮਝਿਆ ਜਾ ਰਿਹਾ ਸੀ। ਇਸੇ ਅਧੀਨ ਪਾਵਰਕਾਮ ਵਲੋਂ ਕਮਿਸ਼ਨ ਕੋਲ ਇਕ ਪਟੀਸ਼ਨ ਵੀ ਪਾ ਦਿੱਤੀ ਗਈ ਹੈ, ਜਿਸ ਵਿਚ ਸਪੱਸ਼ਟ ਰੂਪ ਨਾਲ ਪਾਵਰਕਾਮ ਦੇ ਖ਼ਰਚਿਆਂ ਨੂੰ ਪੂਰਾ ਕਰਨ ਅਤੇ ਪਿਛਲੇ ਸਮੇਂ ਤੋਂ ਪੈ ਰਹੇ ਘਾਟੇ ਨੂੰ ਪੂਰਾ ਕਰਨ ਲਈ ਬਿਜਲੀ ਦਰਾਂ ਵਿਚ ਵਾਧੇ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਇਹ ਵਾਧਾ ਕੁੱਲ 8 ਫ਼ੀਸਦੀ ਤੱਕ ਭਾਵ 35 ਪੈਸੇ ਪ੍ਰਤੀ ਯੂਨਿਟ ਕਰਨ ਦੀ ਮੰਗ ਕੀਤੀ ਗਈ ਹੈ। ਪਾਵਰਕਾਮ ਨੇ ਇਸ ਰਾਹੀਂ 3 ਹਜ਼ਾਰ ਕਰੋੜ ਰੁਪਏ ਦੇ ਘਾਟੇ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ ਹੈ।
ਪੰਜਾਬ ਵਿਚ ਬਿਜਲੀ ਦਰਾਂ ਦੇ ਵਾਧੇ ਦਾ ਇਹ ਮਾਮਲਾ ਕੋਈ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਰਾਜ ਵਿਚ ਬਿਜਲੀ ਦੀਆਂ ਦਰਾਂ ਵਿਚ ਵਾਧਾ ਹੁੰਦਾ ਰਿਹਾ ਹੈ ਅਤੇ ਕਈ ਵਾਰ ਇਹ ਵਾਧਾ ਚੁੱਪ-ਚਾਪ ਵੀ ਕਰ ਦਿੱਤਾ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਵਾਧੂ ਸੈੱਸ ਲਗਾਉਣ ਨਾਲ ਵੀ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਵਧਦੀਆਂ ਰਹੀਆਂ ਹਨ। ਅੱਜ ਸਥਿਤੀ ਇਹ ਹੈ ਕਿ ਪੰਜਾਬ ਵਿਚ ਬਿਜਲੀ ਹੋਰ ਗੁਆਂਢੀ ਰਾਜਾਂ ਦੇ ਮੁਕਾਬਲੇ ਕਾਫ਼ੀ ਮਹਿੰਗੀ ਹੈ। ਇਸ ਦਾ ਪ੍ਰਭਾਵ ਇਕ ਪਾਸੇ ਜਿਥੇ ਸਮਾਜ ਵਿਚ ਮਹਿੰਗਾਈ ਵਧਣ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਉਥੇ ਕਾਰੋਬਾਰੀ ਅਤੇ ਉਦਯੋਗਿਕ ਸਰਗਰਮੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਬਿਜਲੀ ਦਰਾਂ ਵਿਚ ਵਾਧਾ ਹੋਣ ਨਾਲ ਕੱਚੇ ਮਾਲ ਦੀਆਂ ਕੀਮਤਾਂ ਅਤੇ ਉਤਪਾਦਨ ਖ਼ਰਚੇ ਵੀ ਵਧਦੇ ਹਨ, ਜਿਸ ਕਾਰਨ ਉਦਯੋਗਿਕ ਉਤਪਾਦਨ ਦੇ ਖੇਤਰ ਵਿਚ ਪੰਜਾਬ ਗੁਆਂਢੀ ਰਾਜਾਂ ਤੋਂ ਪਛੜਨ ਲਗਦਾ ਹੈ। ਇਹ ਸਥਿਤੀ ਕਾਰੋਬਾਰੀ ਖੇਤਰ ਵਿਚ ਵੀ ਦੇਖਣ ਨੂੰ ਮਿਲਦੀ ਹੈ। ਇਸ ਪ੍ਰਸਤਾਵਿਤ ਵਾਧੇ ਦਾ ਰਾਜ ਦੇ ਸਾਰੇ ਖੇਤਰਾਂ ਵਿਚ ਚੋਖਾ ਪ੍ਰਭਾਵ ਪੈਣ ਦਾ ਖਦਸ਼ਾ ਹੈ, ਜਿਸ ਨਾਲ ਬਾਜ਼ਾਰ ਵਿਚ ਹਰ ਤਰ੍ਹਾਂ ਦੀਆਂ ਵਸਤਾਂ ਦੀਆਂ ਕੀਮਤਾਂ ਵਧਣਗੀਆਂ। ਪੰਜਾਬ ਪਹਿਲਾਂ ਹੀ ਕਾਰੋਬਾਰੀ ਅਤੇ ਉਦਯੋਗਿਕ ਖੇਤਰ ਵਿਚ ਪਛੜ ਜਾਣ ਦੇ ਸੰਕਟ ਨਾਲ ਜੂਝ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਉੱਤਰ ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਕਾਫ਼ੀ ਜ਼ਿਆਦਾ ਵਸੂਲੀਆਂ ਜਾ ਰਹੀਆਂ ਹਨ ਅਤੇ ਇਸ ਪ੍ਰਸਤਾਵਿਤ ਵਾਧੇ ਨਾਲ ਸਥਿਤੀ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ।
ਰਾਜ ਵਿਚ ਹਰ ਸਾਲ ਬਿਜਲੀ ਦੀਆਂ ਦਰਾਂ ਵਿਚ ਵਾਧਾ ਹੋਣ ਦੀ ਤਲਵਾਰ ਆਮ ਲੋਕਾਂ 'ਤੇ ਸਿਰ 'ਤੇ ਲਟਕਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਜਨਵਰੀ ਮਹੀਨੇ ਵਿਚ ਰਾਜ ਦੇ ਲੋਕਾਂ 'ਤੇ ਬਿਜਲੀ ਦਰਾਂ ਵਿਚ ਵਾਧੇ ਰਾਹੀਂ 1490 ਕਰੋੜ ਰੁਪਏ ਦਾ ਵਾਧੂ ਬੋਝ ਪਾਇਆ ਗਿਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਘਰੇਲੂ ਬਿਜਲੀ ਨੂੰ ਸਸਤਾ ਕਰਨਗੇ ਪਰ ਹਰ ਸਾਲ ਰਾਜ ਵਿਚ ਬਿਜਲੀ ਦਰਾਂ ਵਧਾਈਆਂ ਜਾਂਦੀਆਂ ਹਨ।
ਅਸੀਂ ਸਮਝਦੇ ਹਾਂ ਕਿ ਰਾਜ ਦੇ ਉਦਯੋਗਿਕ ਅਤੇ ਕਾਰੋਬਾਰੀ ਖੇਤਰ ਨੂੰ ਵਪਾਰਕ ਮੁਕਾਬਲੇ ਦੇ ਸਮਰੱਥ ਬਣਾਉਣ ਲਈ ਬਿਜਲੀ ਦੀਆਂ ਦਰਾਂ ਹੋਰ ਗੁਆਂਢੀ ਰਾਜਾਂ ਦੇ ਬਰਾਬਰ ਰੱਖਣੀਆਂ ਬੇਹੱਦ ਜ਼ਰੂਰੀ ਹਨ। ਰਾਜ ਵਿਚ ਬਿਜਲੀ ਦੀਆਂ ਦਰਾਂ ਵਿਚ ਵਾਧੇ ਦਾ ਇਕ ਵੱਡਾ ਕਾਰਨ ਸਰਕਾਰ ਵਲੋਂ ਨਿੱਜੀ ਤਾਪ ਘਰਾਂ ਨਾਲ ਕੀਤੇ ਗਏ ਤਰੁਟੀਪੂਰਨ ਸਮਝੌਤੇ ਵੀ ਹਨ। ਇਨ੍ਹਾਂ ਸਮਝੌਤਿਆਂ 'ਤੇ ਪੁਨਰ ਵਿਚਾਰ ਕਰਨ ਦੀ ਵੱਡੀ ਜ਼ਰੂਰਤ ਹੈ ਅਤੇ ਇਸ ਜ਼ਰੂਰਤ ਦੀ ਪੂਰਤੀ ਲਈ ਰਾਜਸੀ ਇੱਛਾ-ਸ਼ਕਤੀ ਦੀ ਲੋੜ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਰਾਜ ਵਿਚ ਸੂਰਜੀ ਊਰਜਾ 'ਤੇ ਨਿਰਭਰਤਾ ਦੇ ਸਮਝੌਤਿਆਂ 'ਤੇ ਪੁਨਰ ਵਿਚਾਰ ਵੀ ਓਨਾ ਹੀ ਅਹਿਮ ਹੋਵੇਗਾ। ਇਸ ਨਾਲ ਰਾਜ ਵਿਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਪ੍ਰਸਤਾਵਿਤ ਵਾਧੇ ਲਈ ਆਮ ਲੋਕਾਂ ਤੋਂ ਸੁਝਾਅ ਮੰਗੇ ਗਏ ਹਨ, ਪਰ ਇਹ ਸੰਪੂਰਨ ਪ੍ਰਕਿਰਿਆ ਰਸਮੀ ਹੈ। ਕਿਉਂਕਿ ਜਿਸ ਤਰ੍ਹਾਂ ਘਾਟੇ ਅਤੇ ਵਧੇ ਖਰਚਿਆਂ ਦਾ ਜ਼ਿਕਰ ਪਾਵਰਕਾਮ ਨੇ ਕੀਤਾ ਹੈ, ਉਸ ਦੇ ਮੱਦੇਨਜ਼ਰ ਬਿਜਲੀ ਦਰਾਂ ਵਿਚ ਵਾਧਾ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਪਰ ਇਸ ਨਾਲ ਉਦਯੋਗਾਂ ਅਤੇ ਖ਼ਪਤਕਾਰਾਂ ਲਈ ਵਧਣ ਵਾਲੀਆਂ ਮੁਸ਼ਕਿਲਾਂ ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

ਸਰਕਾਰ ਦੇ ਰੁਖ਼ ਵਿਚ ਨਰਮੀ ਦਾ ਰਾਜ਼ ਕੀ ਹੈ?

ਮੈਂ ਚਾਹਤਾ ਹੂੰ ਯਹੀਂ ਸਾਰੇ ਫ਼ੈਸਲੇ ਹੋ ਜਾਏਂ ਕਿ ਇਸ ਕੇ ਬਾਅਦ ਯੇ ਦੁਨੀਆ ਕਹਾਂ ਸੇ ਲਾਊਂਗਾ ਮੈਂ। ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਦੀ ਮਾਨਸਿਕ ਹਾਲਤ ਬਿਲਕੁਲ ਇਸ ਸ਼ੇਅਰ ਵਰਗੀ ਹੈ ਤੇ ਉਹ 100 ਫ਼ੀਸਦੀ ਜਿੱਤ ਲਈ ਲੜਾਈ ਲੜ ਰਹੇ ਹਨ। ਪਰ ਇਹ ਵੀ ਸੱਚ ਹੈ ਕਿ ...

ਪੂਰੀ ਖ਼ਬਰ »

ਜੰਮੂ ਕਸ਼ਮੀਰ : ਨਵੀਂ ਸਵੇਰ ਦੀ ਆਮਦ ਦੇ ਆਸਾਰ

ਜੰਮੂ ਕਸ਼ਮੀਰ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਖਿੜੇ ਨਜ਼ਰ ਆਏ ਜਦੋਂ ਦਸੰਬਰ-20 ਅਤੇ ਅੱਧ ਜਨਵਰੀ 2021 ਤੱਕ ਪਿਛਲੇ ਸਾਲ ਦੀ ਤੁਲਨਾ 88 ਫ਼ੀਸਦੀ ਤੋਂ ਜ਼ਿਆਦਾ ਸੈਲਾਨੀ ਕਸ਼ਮੀਰ ਪਹੁੰਚ ਗਏ। ਮਤਲਬ ਸਥਿਤੀ 'ਚ ਆਏ ਸੁਧਾਰ ਕਰ ਕੇ 20 ਹਜ਼ਾਰ ਸੈਲਾਨੀ ਆ ਚੁੱਕੇ ਹਨ। ...

ਪੂਰੀ ਖ਼ਬਰ »

ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ ਪਰਮਾਣੂ ਹਥਿਆਰ ਰੋਕ ਸੰਧੀ

22 ਜਨਵਰੀ, 2021 ਨੂੰ ਸੰਯੁਕਤ ਰਾਸ਼ਟਰ ਦੁਆਰਾ ਪਾਸ ਕੀਤੀ ਪ੍ਰਮਾਣੂ ਹਥਿਆਰਰੋਕਣ ਵਾਲੀ ਸੰਧੀ-ਟੀ. ਪੀ. ਐਨ. ਡਬਲਯੂ. (Treaty Prohibiting Nuclear Weapons TPNW) ਲਾਗੂ ਹੋ ਜਾਵੇਗੀ। ਇਸ ਨਾਲ ਪ੍ਰਮਾਣੂ ਹਥਿਆਰ ਗ਼ੈਰ-ਕਾਨੂੰਨੀ ਹੋਜਾਣਗੇ। ਉਨ੍ਹਾਂ ਦੀ ਵਰਤੋਂ, ਚਲਾਉਣ ਲਈ ਤਿਆਰੀ, ਖੋਜਬੀਨ, ਤਕਨਾਲੋਜੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX