ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  1 day ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 day ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  1 day ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  1 day ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 day ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  1 day ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  1 day ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  1 day ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਮਾਘ ਸੰਮਤ 552

ਪਹਿਲਾ ਸਫ਼ਾ

ਕਿਸਾਨ ਕਾਨੂੰਨ ਵਾਪਸੀ 'ਤੇ ਅੜੇ-ਸਰਕਾਰ ਵਲੋਂ ਕੋਰੀ ਨਾਂਹ

ਕਿਸਾਨ ਜਥੇਬੰਦੀਆਂ ਵਲੋਂ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ
• ਫਿਰ ਬੇਸਿੱਟਾ ਰਹੀ ਮੀਟਿੰਗ, ਰੇੜਕਾ ਵਧਿਆ • ਗੱਲਬਾਤ 'ਚ ਆਈ ਖੜੋਤ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 22 ਜਨਵਰੀ-ਦਿੱਲੀ ਦੇ ਵਿਗਿਆਨ ਭਵਨ 'ਚ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ 11ਵੇਂ ਗੇੜ ਦੀ ਬੈਠਕ 'ਚ ਸਰਕਾਰ ਨੇ ਕਿਸਾਨਾਂ ਨੂੰ ਤਿੱਖੇ ਤੇਵਰ ਵਿਖਾਉਂਦਿਆਂ ਕਿਹਾ ਕਿ ਕੇਂਦਰ ਆਪਣਾ ਬਿਹਤਰੀਨ ਪ੍ਰਸਤਾਵ ਕਿਸਾਨਾਂ ਨੂੰ ਦੇ ਚੱੁਕੀ ਹੈ | ਹੁਣ ਇਹ ਕਿਸਾਨਾਂ 'ਤੇ ਹੈ ਕਿ ਉਹ ਤਜਵੀਜ਼ ਰੱਦ ਕਰਨ ਦੇ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ | ਸਰਕਾਰ ਨੇ ਗੱਲਬਾਤ ਲਈ ਕਿਸੇ ਅਗਲੀ ਤਰੀਕ ਦਾ ਵੀ ਐਲਾਨ ਨਹੀਂ ਕੀਤਾ, ਜਿਸ ਨਾਲ ਗੱਲਬਾਤ ਦੀ ਕਵਾਇਦ ਫਿਲਹਾਲ ਖੁੱਡੇ ਲਾਈਨ ਲੱਗ ਗਈ ਹੈ | ਕੇਂਦਰ ਸਰਕਾਰ ਨੇ ਕਿਹਾ ਕਿ ਜੇਕਰ ਕਿਸਾਨ ਮੁੜ ਵਿਚਾਰ ਕਰਕੇ ਸਰਕਾਰ ਨਾਲ ਮੁੜ ਗੱਲਬਾਤ ਕਰਨ ਲਈ ਤਿਆਰ ਹੁੰਦੇ ਹਨ ਤਾਂ ਦੋਵੇਂ ਧਿਰਾਂ ਕੱਲ੍ਹ ਸਨਿਚਰਵਾਰ ਨੂੰ ਰਲ ਕੇ ਆਪਣਾ ਫ਼ੈਸਲਾ ਐਲਾਨ ਦੇਣਗੀਆਂ | ਕਿਸਾਨ ਜਥੇਬੰਦੀਆਂ ਜਿੱਥੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਦੀ ਮੰਗ 'ਤੇ ਅੜੀਆਂ ਹੋਈਆਂ ਹਨ, ਉੱਥੇ ਸਰਕਾਰ ਵੀ ਆਪਣੇ ਸਟੈਂਡ 'ਤੇ ਕਾਇਮ ਹੈ | ਸਰਕਾਰ ਨੇ ਕਿਸਾਨ ਆਗੂਆਂ ਨੂੰ ਸਾਫ਼ ਕਰ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਅਤੇ ਸਾਂਝੀ ਕਮੇਟੀ ਗਠਿਤ ਕਰਨ ਤੋਂ ਬਿਹਤਰ ਬਦਲ ਨਹੀਂ ਦੇ ਸਕਦੀ | ਸ਼ੁੱਕਰਵਾਰ ਨੂੰ ਹੋਈ 11ਵੇਂ ਗੇੜ ਦੀ ਮੀਟਿੰਗ ਉਂਝ ਤਾਂ 5 ਘੰਟੇ ਚੱਲੀ ਪਰ ਇਸ 'ਚ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਿਰਫ਼ ਅੱਧਾ ਕੁ ਘੰਟਾ ਗੱਲਬਾਤ ਹੋਈ | ਦੁਪਹਿਰ 12 ਵਜੇ ਦੀ ਮੀਟਿੰਗ ਲਈ ਕਿਸਾਨ ਆਗੂ ਤਾਂ ਸਮੇਂ ਸਿਰ ਪਹੁੰਚ ਗਏ ਪਰ ਸਰਕਾਰ ਵਲੋਂ ਗੱਲਬਾਤ ਕਰ ਰਹੇ ਤਿੰਨੋਂ ਮੰਤਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਸਨਅਤ ਅਤੇ ਵਣਜ ਮੰਤਰੀ ਪਿਊਸ਼ ਗੋਇਲ ਅਤੇ ਸਨਅਤ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਤਕਰੀਬਨ 45 ਮਿੰਟ ਲੇਟ ਪਹੁੰਚੇ | ਮੀਟਿੰਗ ਸ਼ੁਰੂ ਹੋਣ 'ਤੇ ਹੀ ਜਦੋਂ ਕਿਸਾਨਾਂ ਨੇ ਮੁੜ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਤਿੰਨੋਂ ਕਾਨੂੰਨ ਰੱਦ ਕਰਵਾਉਣਾ ਹੀ ਉਨ੍ਹਾਂ ਦੀ ਮੁੱਖ ਮੰਗ ਹੈ ਤਾਂ ਤੋਮਰ ਨੇ ਉਨ੍ਹਾਂ ਨੂੰ ਮੁੜ ਵਿਚਾਰਨ ਦੀ ਗੱਲ ਕਹਿ ਕੇ ਕਿਹਾ ਕਿ ਅਸੀਂ ਵੱਖ-ਵੱਖ ਹੋ ਕੇ ਵਿਚਾਰ ਕਰਦੇ ਹਾਂ ਪਰ ਤੋਮਰ ਦੇ ਮੀਟਿੰਗ ਤੋਂ ਉੱਠ ਕੇ ਜਾਣ ਤੋਂ ਬਾਅਦ ਜਦ ਅਗਲੇ 3 ਘੰਟੇ ਤੱਕ ਵੀ ਮੰਤਰੀ ਮੀਟਿੰਗ 'ਚ ਨਹੀਂ ਆਏ | ਮੁੜ ਮੀਟਿੰਗ 'ਚ ਸ਼ਾਮਿਲ ਹੋਣ 'ਤੇ ਤੋਮਰ ਨੇ ਸਿਰਫ਼ 5 ਮਿੰਟ ਦੇ ਸੰਖੇਪ ਸਮੇਂ 'ਚ ਕਿਸਾਨਾਂ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਸਰਕਾਰ ਆਪਣੇ ਵਲੋਂ ਦਿੱਤਾ ਜਾ ਸਕਣ ਵਾਲਾ ਬਿਹਤਰੀਨ ਪ੍ਰਸਤਾਵ ਦੇ ਚੱੁਕੀ ਹੈ | ਹੁਣ ਵਾਰੀ ਕਿਸਾਨਾਂ ਦੇ ਮੁੜ ਵਿਚਾਰ ਕਰਨ ਦੀ ਹੈ | ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ 11ਵੇਂ ਗੇੜ ਦੀ ਮੀਟਿੰਗ 'ਚੋਂ ਉਪਜੇ ਹਾਲਾਤਾਂ ਕਾਰਨ ਫਿਲਹਾਲ ਬੰਦ ਹੋਈ ਗੱਲਬਾਤ ਦੀ ਕਵਾਇਦ 'ਤੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਗੱਲਬਾਤ ਕਿਸੇ ਨਤੀਜੇ 'ਤੇ ਨਾ ਪਹੁੰਚਣ ਦਾ ਦੁੱਖ ਹੈ | ਤੋਮਰ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਅੜਿੱਕੇ ਨੂੰ ਹੱਲ ਕਰਨ ਲਈ ਸਰਕਾਰ ਨੇ 43 ਘੰਟਿਆਂ ਦੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਸਰਕਾਰ ਨੇ 11 ਦੌਰ ਦੀ ਅਤੇ ਅਧਿਕਾਰੀਆਂ ਨੇ 1 ਦੌਰ ਦੀ ਗੱਲਬਾਤ ਕਿਸਾਨਾਂ ਦੇ ਨਾਲ ਕੀਤੀ | ਤੋਮਰ ਨੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਜਥੇਬੰਦੀਆਂ ਦਾ ਮਾਣ-ਸਨਮਾਨ ਵੀ ਬਣਿਆ ਰਹੇ, ਪਰ ਜਦੋਂ ਅੰਦੋਲਨ ਦੀ ਗਰਿਮਾ ਖ਼ਤਮ ਹੋ ਜਾਂਦੀ ਹੈ ਤਾਂ ਗੱਲਬਾਤ ਬੇਸਿੱਟਾ ਰਹਿ ਜਾਂਦੀ ਹੈ | ਖੇਤੀਬਾੜੀ ਮੰਤਰੀ ਨੇ ਆਪਣੇ ਸੰਬੋਧਨ 'ਚ ਦੋ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਅੰਦੋਲਨ ਮੁੱਖ ਤੌਰ 'ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ ਜਿਸ 'ਚ ਬਾਅਦ 'ਚ ਇਕ-ਦੋ ਰਾਜਾਂ ਦੇ ਕੁਝ ਇਕ ਕਿਸਾਨ ਹੋਰ ਸ਼ਾਮਿਲ ਹੋਏ ਹਨ | ਤੋਮਰ ਨੇ ਅੰਦੋਲਨ ਲਈ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੁਝ ਆਪਣੇ ਸਿਆਸੀ ਲਾਹੇ ਲਈ ਕਿਸਾਨਾਂ ਦੀਆਂ ਗ਼ਲਤਫਹਿਮੀਆਂ ਦੂਰ ਨਹੀਂ ਹੋਣ ਦੇਣਾ ਚਾਹੁੰਦੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਨੂੰ ਪੇਸ਼ ਕਰਨ | ਤੋਮਰ ਨੇ ਕਿਹਾ ਕਿ ਸਰਕਾਰ ਨੇ ਆਪਣੇ ਵਲੋਂ ਵੀ ਕਈ ਤਜਵੀਜ਼ਾਂ ਰੱਖੀਆਂ ਪਰ ਜਦੋਂ ਭਾਵਨਾ ਖ਼ਤਮ ਹੋ ਜਾਂਦੀ ਹੈ ਤਾਂ ਕੋਈ ਨਤੀਜਾ ਨਹੀਂ ਨਿਕਲਦਾ | ਡੇਢ ਸਾਲ ਤੱਕ ਕਾਨੂੰਨਾਂ ਤੇ ਰੋਕ ਅਤੇ ਉਸ ਸਮੇਂ ਤੱਕ ਕਮੇਟੀ ਦਾ ਗਠਨ ਜਿਸ 'ਚ ਦੋਹਾਂ ਧਿਰਾਂ ਦੇ ਆਗੂ ਸ਼ਾਮਿਲ ਹੋਣ ਦਾ ਪ੍ਰਸਤਾਵ ਜੋ ਸਰਕਾਰ ਨੇ 10ਵੇਂ ਗੇੜ ਦੀ ਮੀਟਿੰਗ 'ਚ ਦਿੱਤਾ ਸੀ, ਨੂੰ ਬਿਹਤਰੀਨ ਦੱਸਦਿਆਂ ਤੋਮਰ ਨੇ ਕਿਹਾ ਕਿ ਜੇਕਰ ਕਿਸਾਨ ਇਸ ਬਾਰੇ 'ਚ ਸਨਿਚਰਵਾਰ ਨੂੰ ਆਪਣੀ ਰਾਇ ਦਿੰਦੇ ਹਨ ਤਾਂ ਸਰਕਾਰ ਉਨ੍ਹਾਂ ਨਾਲ ਸਾਂਝੇ ਤੌਰ 'ਤੇ ਇਸ ਫ਼ੈਸਲੇ ਦਾ ਐਲਾਨ ਕਰੇਗੀ |
ਵਿਨਾਸ਼ ਕਾਲੇ ਵਿਪਰੀਤ ਬੁੱਧੀ-ਕਿਸਾਨ ਆਗੂ
ਸਰਕਾਰ ਦੀ ਦੋ ਟੁੱਕ 'ਤੇ ਕਿਸਾਨ ਆਗੂਆਂ ਨੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਅੜਿੱਕੇ ਨੂੰ ਨਬੇੜਨਾ ਹੀ ਨਹੀਂ ਚਹੁੰਦੀ | ਮਨਜੀਤ ਸਿੰਘ ਰਾਏ ਨੇ ਸਰਕਾਰ ਦੀ ਅੜੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਵਿਨਾਸ਼ ਕਾਲੇ ਵਿਪਰੀਤ ਬੱੁਧੀ | ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ 'ਚ ਸਰਕਾਰ ਨੇ ਗੱਲਬਾਤ ਬੰਦ ਕਰਨ ਦੇ ਹੀ ਸੰਕੇਤ ਦਿੱਤੇ ਹਨ | ਕਿਸਾਨ ਆਗੂ ਰਜਿੰਦਰ ਸਿੰਘ ਨੇ ਕਮੇਟੀ ਦੇ ਗਠਨ ਨੂੰ ਮੁੱਢ ਤੋਂ ਖਾਰਜ ਕਰਦਿਆਂ ਕਿਹਾ ਕਿ ਅਜੇ ਤੱਕ ਕਿੰਨੇ ਹੀ ਮਸਲਿਆਂ 'ਤੇ ਕਿੰਨੀਆਂ ਕਮੇਟੀਆਂ ਬਣੀਆਂ ਪਰ ਕਿਸੇ ਦਾ ਉਦੇਸ਼ ਸਿਰੇ ਨਹੀਂ ਚੜਿ੍ਹਆ | ਸਿੰਘ ਨੇ ਸਵਾਮੀਨਾਥਨ ਕਮਿਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਵੀ ਸਰਕਾਰ ਨੇ ਹੀ ਲਿਆਂਦਾ ਸੀ ਪਰ ਉਸ ਦੀਆਂ ਪੂਰੀਆਂ ਸਿਫ਼ਾਰਸ਼ਾਂ ਅਜੇ ਵੀ ਲਾਗੂ ਨਹੀਂ ਹੋਈਆਂ |
ਕਿਸਾਨ ਆਗੂ ਸਰਕਾਰ ਦੇ ਰੁਖ਼ ਤੋਂ ਨਾਰਾਜ਼
ਕਿਸਾਨ ਜਥੇਬੰਦੀਆਂ ਅੱਜ ਦੀ ਬੈਠਕ 'ਚ ਕੇਂਦਰ ਸਰਕਾਰ ਦੇ ਰੁਖ ਤੋਂ ਨਾਰਾਜ਼ ਦਿਸੀਆਂ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਐਸ.ਐਸ. ਪੰਧੇਰ ਨੇ ਕਿਹਾ ਕਿ ਮੰਤਰੀ ਨੇ ਸਾਡੇ ਕੋਲੋਂ ਸਾਢੇ ਤਿੰਨ ਘੰਟੇ ਤੱਕ ਉਡੀਕ ਕਰਵਾਈ ਅਤੇ ਜਦੋਂ ਉਹ ਆਏ ਤਾਂ ਉਨ੍ਹਾਂ ਨੇ ਸਾਨੂੰ ਸਰਕਾਰ ਦੇ ਪ੍ਰਸਤਾਵਾਂ 'ਤੇ ਵਿਚਾਰ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਬੈਠਕ ਦੀ ਪ੍ਰਕਿਰਿਆ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 11ਵੇਂ ਦੌਰ ਦੀ ਬੈਠਕ ਬੇਸਿੱਟਾ ਰਹੀ, ਪਰ ਸਾਡਾ ਅੰਦੋਲਨ ਸ਼ਾਂਤੀਪੂਰਨ ਤਰੀਕੇ ਨਾਲ ਜਾਰੀ ਰਹੇਗਾ |
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਕਾਰ ਦਾ ਟੁੱਟਿਆ ਸ਼ੀਸ਼ਾ
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸ਼ੁੱਕਰਵਾਰ ਨੂੰ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਮੁਤਾਬਿਕ ਪੁਲਿਸ ਵਲੋਂ ਲਾਈ ਨਾਕੇਬੰਦੀ 'ਚ ਨਾ ਸਿਰਫ਼ ਉਨ੍ਹਾਂ ਨੂੰ ਰੋਕਿਆ ਗਿਆ ਸਗੋਂ ਜਦੋਂ ਉਨ੍ਹਾਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਲੋਂ ਕਾਰ ਨੂੰ ਰੋਕਣ ਲਈ ਕੀਤੀ ਕਾਰਵਾਈ 'ਚ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ | ਵਿਗਿਆਨ ਭਵਨ ਦੇ ਬਾਹਰ ਆਪਣੀ ਕਾਰ 'ਚ ਨਾਰਾਜ਼ ਬੈਠੇ ਰੁਲਦੂ ਸਿੰਘ ਨੂੰ ਮੀਟਿੰਗ 'ਚ ਜਾਣ 'ਚ ਮਨਾਉਣ ਲਈ ਬਲਬੀਰ ਸਿੰਘ ਰਾਜੇਵਾਲ ਅਤੇ ਬਲਦੇਵ ਸਿੰਘ ਸਿਰਸਾ ਆਪ ਆਏ | ਆਗੂਆਂ ਨੇ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕੀਤੀ |
26 ਨੂੰ ਯੋਜਨਾ ਅਨੁਸਾਰ ਹੀ ਨਿਕਲੇਗੀ ਟਰੈਕਟਰ ਰੈਲੀ-ਰਾਜੇਵਾਲ
ਮੀਟਿੰਗ ਤੋਂ ਬਾਅਦ ਅੰਦੋਲਨਕਾਰੀ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਤੋਂ ਤੈਅ ਕੀਤੇ ਗਏ ਪ੍ਰੋਗਰਾਮ ਤਹਿਤ 26 ਜਨਵਰੀ ਨੂੰ ਦਿੱਲੀ ਦੇ ਭੀੜ-ਭਾੜ ਵਾਲੇ ਆਊਟਰ ਰਿੰਗ ਰੋਡ 'ਤੇ ਹੀ ਟਰੈਕਟਰ ਰੈਲੀ ਨਿਕਲੇਗੀ | ਬੈਠਕ ਤੋਂ ਬਾਹਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ ਕਿ ਰੈਲੀ ਸ਼ਾਂਤੀਪੂਰਨ ਰਹੇ | ਰਾਜੇਵਾਲ ਨੇ ਕਿਹਾ ਕਿ ਸਾਡੇ ਵਲੋਂ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ 26 ਜਨਵਰੀ ਨੂੰ ਆਊਟਰ ਰਿੰਗ ਰੋਡ 'ਤੇ ਹੀ ਟਰੈਕਟਰ ਰੈਲੀ ਨਿਕਲੇਗੀ | ਅਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਇਹ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਹੈ ਕਿ ਇਹ ਸ਼ਾਂਤੀਪੂਰਨ ਰਹੇ |

ਕੁਝ ਤਾਕਤਾਂ ਅੰਦੋਲਨ ਜਾਰੀ ਰੱਖਣਾ ਚਾਹੁੰਦੀਆਂ ਹਨ-ਤੋਮਰ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ 12-18 ਮਹੀਨਿਆਂ ਤੱਕ ਮੁਅੱਤਲ ਰੱਖਣ ਅਤੇ ਉਦੋਂ ਤੱਕ ਚਰਚਾ ਰਾਹੀਂ ਹੱਲ ਕੱਢਣ ਲਈ ਕਮੇਟੀ ਬਣਾਏ ਜਾਣ ਸਬੰਧੀ ਕੇਂਦਰ ਦਾ ਕਿਸਾਨ ਜਥੇਬੰਦੀਆਂ ਸਾਹਮਣੇ ਰੱਖਿਆ ਗਿਆ ਪ੍ਰਸਤਾਵ ਬਿਹਤਰ ਤੇ ਦੇਸ਼ ਦੇ ਕਿਸਾਨਾਂ ਦੇ ਹਿਤ 'ਚ ਹੈ | ਕਿਸਾਨ ਸੰਗਠਨਾਂ ਦੁਆਰਾ ਸਰਕਾਰ ਦੇ ਇਸ ਪ੍ਰਸਤਾਵ ਨੂੰ ਖ਼ਾਰਜ ਕੀਤੇ ਜਾਣ 'ਤੇ ਤੋਮਰ ਨੇ ਦੁੱਖ ਜਤਾਇਆ ਅਤੇ ਉਨ੍ਹਾਂ ਨੂੰ ਇਸ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ | ਮੀਟਿੰਗ ਉਪਰੰਤ ਤੋਮਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਤਾਕਤਾਂ ਹਨ ਜੋ ਆਪਣੇ ਨਿੱਜੀ ਤੇ ਰਾਜਨੀਤਕ ਹਿਤਾਂ ਦੇ ਚੱਲਦਿਆਂ ਅੰਦੋਲਨ ਜਾਰੀ ਰੱਖਣਾ ਚਾਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਤੋਂ ਬਾਅਦ ਇਕ ਕਈ ਪ੍ਰਸਤਾਵ ਦਿੱਤੇ ਪਰ ਜਦੋਂ ਅੰਦੋਲਨ ਦੀ ਪਵਿੱਤਰਤਾ ਖ਼ਤਮ ਹੋ ਜਾਂਦੀ ਹੈ ਤਾਂ ਫ਼ੈਸਲਾ ਨਹੀਂ ਹੁੰਦਾ |

ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਫੜਿਆ ਸ਼ੱਕੀ ਵਿਅਕਤੀ

26 ਦੀ ਟਰੈਕਟਰ ਪਰੇਡ 'ਚ ਗੜਬੜੀ ਦੀ ਸੀ ਸਾਜਿਸ਼-4 ਮੋਹਰੀ ਕਿਸਾਨ ਆਗੂ ਸਨ ਨਿਸ਼ਾਨੇ 'ਤੇ
ਨਵੀਂ ਦਿੱਲੀ, 22 ਜਨਵਰੀ (ਉਪਮਾ ਡਾਗਾ ਪਾਰਥ)-ਕਿਸਾਨ ਆਗੂਆਂ ਨੇ ਸਿੰਘੂ ਬਾਰਡਰ 'ਤੇ ਇਕ ਸ਼ੱਕੀ ਵਿਅਕਤੀ ਨੂੰ ਫੜ ਕੇ ਇਕ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ | ਫੜੇ ਗਏ ਵਿਅਕਤੀ ਵਲੋਂ ਕੀਤੇ ਖੁਲਾਸੇ ਮੁਤਾਬਿਕ 4 ਕਿਸਾਨ ਆਗੂਆਂ ਦੀ ਹੱਤਿਆ ਕਰਨ ਦੀ ਯੋਜਨਾ ਸੀ | ਸੰਯੁਕਤ ਕਿਸਾਨ ਮੋਰਚੇ ਵਲੋਂ ਦੇਰ ਰਾਤ ਤਕਰੀਬਨ 10:45 'ਤੇ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਫੜੇ ਗਏ ਸ਼ੱਕੀ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਮੁਤਾਬਿਕ ਇਨ੍ਹਾਂ ਦਾ 10 ਵਿਅਕਤੀਆਂ ਦਾ ਗਰੁੱਪ ਸੀ ਜਿਨ੍ਹਾਂ 'ਚ 2 ਲੜਕੀਆਂ ਵੀ ਸ਼ਾਮਿਲ ਸਨ | ਬਣਾਈ ਗਈ ਯੋਜਨਾ ਤਹਿਤ 26 ਜਨਵਰੀ ਦੀ ਟਰੈਕਟਰ ਰੈਲੀ 'ਚ ਪਹਿਲਾਂ 3 ਲੋਕ ਹਵਾ 'ਚ ਫਾਇਰਿੰਗ ਕਰਨਗੇ ਅਤੇ ਬਾਕੀ 7 ਜਣੇ ਲੋਕਾਂ 'ਚ ਸ਼ਾਮਿਲ ਹੋ ਕੇ ਇਨ੍ਹਾਂ ਆਗੂਆਂ ਨੂੰ ਨਿਸ਼ਾਨਾ ਬਣਾਉਣਗੇ | ਸਾਰੀ ਯੋਜਨਾ ਦਾ ਮਕਸਦ ਰੈਲੀ ਨੂੰ ਅੱਗੇ ਵਧਣ ਤੋਂ ਰੋਕਣਾ ਸੀ | ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬੇਹਿਰਾਮਕੇ, ਰਾਕੇਸ਼ ਟਿਕੈਤ ਅਤੇ ਕੁਲਵੰਤ ਸਿੰਘ ਸੰਧੂ ਵਲੋਂ ਅੱਧੀ ਰਾਤ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਜਦ ਇਹ ਖੁਲਾਸੇ ਕੀਤੇ ਗਏ ਤਾਂ ਮੀਡੀਆ ਸਾਹਮਣੇ ਉਕਤ ਸਖ਼ਸ਼ ਨੇ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੋਬਾਈਲ 'ਤੇ ਲੈਂਡਲਾਈਨ ਤੋਂ ਫ਼ੋਨ ਕਰਕੇ ਆਦੇਸ਼ ਦਿੱਤੇ ਜਾਂਦੇ ਸਨ | ਉਸ ਮੁਤਾਬਿਕ ਸਿੰਘੂ ਬਾਰਡਰ ਦੀਆਂ ਦੋ ਥਾਵਾਂ 'ਤੇ ਅਸਲਾ ਵੀ ਲੁਕੋਇਆ ਗਿਆ ਸੀ | ਇਹ ਗਰੁੱਪ 19 ਜਨਵਰੀ ਤੋਂ ਸਿੰਘੂ ਬਾਰਡਰ 'ਤੇ ਸਰਗਰਮ ਸੀ | ਫੜੇ ਗਏ ਸਖ਼ਸ਼ ਦੇ ਜ਼ਿੰਮੇ ਇਸ ਗੱਲ ਦਾ ਪਤਾ ਲਾਉਣਾ ਸੀ ਕਿ ਕਿਸਾਨਾਂ ਕੋਲ ਕਿੰਨੇ ਕੁ ਹਥਿਆਰ ਹਨ | ਕਬੂਲਨਾਮੇ ਮੁਤਾਬਿਕ ਇਸ ਤੋਂ ਪਹਿਲਾਂ ਉਹ ਪੈਸੇ ਲੈ ਕੇ ਮਨੋਹਰ ਲਾਲ ਖੱਟਰ ਦੀ ਰੈਲੀ 'ਚ ਵੀ ਗੜਬੜੀ ਪੈਦਾ ਕਰਨ ਦਾ ਕੰਮ ਕਰ ਚੁੱਕਾ ਹੈ | ਇਸ ਸਾਰੀ ਯੋਜਨਾ ਨੂੰ 23 ਤੋਂ 26 ਜਨਵਰੀ 'ਚ ਹੀ ਅੰਜਾਮ ਦੇਣਾ ਸੀ, ਜਿਸ ਲਈ ਉਸ ਨੂੰ 10 ਹਜ਼ਾਰ ਰੁਪਏ ਮਿਲਣੇ ਸਨ | ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੁੱਦਾ ਇਹ ਨਹੀਂ ਹੈ ਕਿ ਕਿਹੜੇ ਕਿਸਾਨ ਆਗੂ ਨਿਸ਼ਾਨੇ 'ਤੇ ਹਨ ਸਗੋਂ ਮੁੱਦਾ ਇਹ ਹੈ ਕਿ ਕਿਸਾਨ ਅੰਦੋਲਨ ਨੂੰ ਬਰਬਾਦ ਕਰਨ ਲਈ ਕਿੰਨੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ | ਹਲਕਿਆਂ ਮੁਤਾਬਿਕ ਬਗੈਰ ਨਾਂਅ ਲਏ ਇਕ ਹੋਰ ਸ਼ਖ਼ਸ ਨੂੰ ਵੀ ਫੜਿਆ ਗਿਆ ਸੀ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ | ਫੜੇ ਗਏ ਸ਼ੱਕੀ ਵਿਅਕਤੀ ਨੂੰ ਕਿਸਾਨ ਆਗੂਆਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ |

ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਵਾਲੀ ਸੰਧੀ ਪਹਿਲੀ ਵਾਰ ਹੋਈ ਲਾਗੂ

ਸੰਯੁਕਤ ਰਾਸ਼ਟਰ, 22 ਜਨਵਰੀ (ਏਜੰਸੀ)-ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਵਾਲੀ ਹੁਣ ਤੱਕ ਦੀ ਪਹਿਲੀ ਸੰਧੀ ਸ਼ੁੱਕਰਵਾਰ ਨੂੰ ਪ੍ਰਭਾਵੀ ਤੌਰ 'ਤੇ ਲਾਗੂ ਹੋ ਗਈ ਹੈ, ਜੋ ਦੁਨੀਆ ਨੂੰ ਸਭ ਤੋਂ ਘਾਤਕ ਹਥਿਆਰਾਂ ਤੋਂ ਨਿਜ਼ਾਤ ਦਿਵਾਉਣ ਦੀ ਇਤਿਹਾਸਕ ਪਹਿਲ ਕਦਮੀ ਦੱਸੀ ਜਾ ਰਹੀ ਹੈ | ਪ੍ਰਮਾਣੂ ਹਥਿਆਰ ਮਨਾਹੀ ਸੰਧੀ ਹੁਣ ਅੰਤਰਰਾਸ਼ਟਰੀ ਕਾਨੂੰਨ ਦਾ ਹਿੱਸਾ ਹੈ, ਭਾਵੇਂ ਕਿ ਦੁਨੀਆ ਦੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਵਲੋਂ ਇਸ ਦਾ ਵਿਰੋਧ ਕੀਤਾ ਹੈ | ਇਸ ਦੇ ਨਾਲ ਹੀ ਦੂਜੀ ਵਿਸ਼ਵ ਜੰਗ ਦੇ ਅੰਤਿਮ ਪੜਾਅ ਦੌਰਾਨ 1945 'ਚ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ 'ਤੇ ਅਮਰੀਕਾ ਵਲੋਂ ਪ੍ਰਮਾਣੂ ਬੰਬ ਸੁੱਟਣ ਜਿਹੀ ਘਟਨਾ ਨੂੰ ਰੋਕਣ ਲਈ ਦਹਾਕਿਆਂ ਲੰਬੀ ਮੁਹਿੰਮ ਕਾਮਯਾਬ ਹੁੰਦੀ ਪ੍ਰਤੀਤ ਹੋ ਰਹੀ ਹੈ | ਭਾਵੇਂ ਅਜਿਹੇ ਪ੍ਰਮਾਣੂ ਹਥਿਆਰਾਂ ਨਾ ਰੱਖਣ ਲਈ ਸਭ ਦੇਸ਼ਾਂ ਵਲੋਂ ਇਸ ਸੰਧੀ ਦੀ ਪੁਸ਼ਟੀ ਕਰਨ ਦੀ ਜ਼ਰੂਰਤ ਮੌਜੂਦਾ ਵਿਸ਼ਵ-ਵਿਆਪੀ ਮਾਹੌਲ 'ਚ ਅਸੰਭਵ ਨਹੀਂ ਹੈ, ਪਰ ਬਹੁਤ ਮੁਸ਼ਕਿਲ ਜਾਪਦੀ ਹੈ | ਇਸ ਸੰਧੀ ਨੂੰ ਜੁਲਾਈ 2017 'ਚ 120 ਤੋਂ ਵਧੇਰੇ ਦੇਸ਼ਾਂ ਨੇ ਮਨਜ਼ੂਰੀ ਦਿੱਤੀ ਸੀ, ਪਰ ਪ੍ਰਮਾਣੂ ਹਥਿਆਰ ਰੱਖਣ ਵਾਲੇ 9 ਦੇਸ਼ਾਂ- ਅਮਰੀਕਾ, ਰੂਸ, ਚੀਨ, ਫਰਾਂਸ, ਬਰਤਾਨੀਆ, ਭਾਰਤ, ਪਾਕਿਸਤਾਨ, ਉੱਤਰ ਕੋਰੀਆ ਤੇ ਇਜ਼ਰਾਈਲ ਨੇ ਕਦੇ ਇਸ ਸੰਧੀ ਦਾ ਸਮਰਥਨ ਨਹੀਂ ਕੀਤਾ |

ਕਿਸ਼ਤਵਾੜ 'ਚ ਪੁਲਿਸ 'ਤੇ ਗ੍ਰਨੇਡ ਹਮਲਾ

ਸ੍ਰੀਨਗਰ/ਜੰਮੂ, 22 ਜਨਵਰੀ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਸ਼ੱਕੀ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਪੁਲਿਸ ਦੇ ਵਾਹਨ 'ਤੇ ਗ੍ਰਨੇਡ ਸੁੱਟ ਦਿੱਤਾ, ਪਰ ਨਿਸ਼ਾਨਾ ਖੁੰਝ ਜਾਣ ਕਰਕੇ ਇਸ ਦਾ ਖਾਲੀ ਜਗ੍ਹਾ ਸੜਕ 'ਤੇ ਧਮਾਕਾ ‘ਹੋ ਗਿਆ | ਜਿਸ ਕਾਰਨ ਗ੍ਰਨੇਡ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਾਸਨ ਤੋਂ ਬਚਾਅ ਹੋ ਗਿਆ | ਐਸ.ਐਸ.ਪੀ. ਕਿਸ਼ਤਵਾੜ ਹਰਮੀਤ ਸਿੰਘ ਮਹਿਤਾ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਕਈ ਮਹੀਨੇ ਬਾਅਦ ਕਿਸ਼ਤਵਾੜ ਦੇ ਕਿਸ਼ਤਵਾੜ-ਛਾਤਰਓ ਹਾਈਵੇਅ 'ਤੇ ਡਡਪੈਠ (ਮੈਦਾਨਪੋਰਾ) ਨੇੜੇ ਆਪਣੀ ਮੌਜੂਦਗੀ ਜ਼ਾਹਿਰ ਕਰਾਉਂਦੇ ਪੁਲਿਸ ਦੇ ਇਕ ਗਸ਼ਤ ਗੱਡੀ 'ਤੇ ਗ੍ਰਨੇਡ ਹਮਲਾ ਕੀਤਾ, ਜਿਹੜਾ ਸੜਕ ਕਿਨਾਰੇ ਦੂਰ ਜਾ ਕੇ ਫਟ ਗਿਆ | ਪੁਲਿਸ ਹੁਣ ਇਸ ਮਾਮਲੇ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ |

ਭਜਨ ਸਮਰਾਟ ਨਰਿੰਦਰ ਚੰਚਲ ਨਹੀਂ ਰਹੇ

ਨਵੀਂ ਦਿੱਲੀ, 22 ਜਨਵਰੀ (ਬਲਵਿੰਦਰ ਸਿੰਘ ਸੋਢੀ)-'ਚਲੋ ਬੁਲਾਵਾ ਆਇਆ ਹੈ' ਵਰਗੀਆਂ ਪ੍ਰਸਿੱਧ ਭੇਟਾਂ ਗਾ ਕੇ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਪ੍ਰਸਿੱਧ ਗਾਇਕ ਤੇ ਭਜਨ ਸਮਰਾਟ ਨਰਿੰਦਰ ਚੰਚਲ (80) ਦਾ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | ਜਾਣਕਾਰੀ ਅਨੁਸਾਰ ਉਹ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਤੇ ਉਨ੍ਹਾਂ ਨੂੰ 27 ਨਵੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਰਿਸ਼ੀ ਕਪੂਰ ਤੇ ਡਿੰਪਲ ਕਪਾਡੀਆ ਨੂੰ ਚਮਕਾਉਂਦੀ ਸਾਲ 1973 'ਚ ਪ੍ਰਦਰਸ਼ਿਤ ਹੋਈ ਸੁਪਰਹਿੱਟ ਫਿਲਮ 'ਬੌਬੀ' ਵਿਚ ਨਰਿੰਦਰ ਚੰਚਲ ਵਲੋਂ ਗਾਏ ਗੀਤ 'ਬੇਸ਼ੱਕ ਮੰਦਰ ਮਸਜਿਦ ਤੋੜੇ ਪਰ ਪਿਆਰ ਭਰਾ ਦਿਲ ਕਭੀ ਨਾ ਤੋੜੇ' ਨੇ ਉਨ੍ਹਾਂ ਨੂੰ ਵੀ ਰਾਤੋਂ-ਰਾਤ ਚੋਟੀ ਦੇ ਗਾਇਕਾਂ 'ਚ ਸ਼ੁਮਾਰ ਕਰ ਦਿੱਤਾ ਸੀ | 'ਦੋ ਘੁੱਟ ਪਿਲਾ ਦੇ ਸਾਥੀਆ' ਵਰਗੇ ਅਨੇਕਾਂ ਸੁਪਰ ਹਿੱਟ ਗੀਤ ਗਾਉਣ ਤੋਂ ਇਲਾਵਾ ਨਰਿੰਦਰ ਚੰਚਲ ਨੇ ਭਜਨ ਗਾਇਕੀ 'ਚ ਵੀ ਆਪਣਾ ਲੋਹਾ ਮਨਵਾਇਆ, ਜਿਸ ਕਾਰਨ ਲੋਕ ਆਪ ਨੂੰ ਭਜਨ ਸਮਰਾਟ ਵਜੋਂ ਯਾਦ ਕਰਦੇ ਹਨ | ਨਰਿੰਦਰ ਚੰਚਲ ਨੂੰ ਬਿਹਤਰੀਨ ਪਿੱਠਵਰਤੀ ਗਾਇਕੀ ਲਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ | ਆਪ ਦੀ ਮੌਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ |
ਅੰਮਿ੍ਤਸਰ ਸਥਿਤ ਪੁਸ਼ਤੈਨੀ ਮੁਹੱਲੇ 'ਚ ਪਸਰਿਆ ਸੰਨਾਟਾ
ਅੰਮਿ੍ਤਸਰ, (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਸਪੂਤ ਨਰਿੰਦਰ ਚੰਚਲ ਦੇ ਦਿਹਾਂਤ ਦੀ ਖ਼ਬਰ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਸਦਮਾ ਪਹੁੰਚਿਆ ਹੈ ਤੇ ਉਨ੍ਹਾਂ ਦੇ ਪੁਸ਼ਤੈਨੀ ਮੁਹੱਲੇ 'ਚ ਸੰਨਾਟਾ ਪਸਰ ਗਿਆ ਹੈ | 16 ਅਕਤੂਬਰ 1940 ਨੂੰ ਅੰਮਿ੍ਤਸਰ ਦੀ ਲੂਣ ਮੰਡੀ ਆਬਾਦੀ 'ਚ ਜਨਮੇ ਨਰਿੰਦਰ ਚੰਚਲ ਦਾ ਪੁਸ਼ਤੈਨੀ ਘਰ ਸ਼ਹਿਰ ਦੇ ਸ਼ਕਤੀ ਨਗਰ 'ਚ ਹੈ | ਉਨ੍ਹਾਂ ਦੇ ਗੁਆਂਢੀਆਂ ਨੇ ਅੱਜ 'ਅਜੀਤ' ਨਾਲ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਰਿੰਦਰ ਚੰਚਲ ਆਪਣੀ ਮਾਂ ਕੈਲਾਸ਼ਵਤੀ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਬਚਪਨ 'ਚ ਉਨ੍ਹਾਂ ਤੋਂ ਹੀ ਮਾਤਾ ਦੀਆਂ ਭੇਟਾਂ ਸੁਣਨ ਕਾਰਨ ਉਨ੍ਹਾਂ ਦੀ ਸੰਗੀਤ 'ਚ ਦਿਲਚਸਪੀ ਬਣੀ | ਹਾਲ ਹੀ 'ਚ ਨਰਿੰਦਰ ਚੰਚਲ ਨੇ 'ਕੋਰੋਨਾ' ਬਾਰੇ ਵੀ ਇਕ ਗਾਣਾ ਗਾਇਆ ਸੀ, ਜੋ ਕਾਫ਼ੀ ਵਾਇਰਲ ਹੋਇਆ ਸੀ |

ਵਿਗਿਆਨੀਆਂ ਦੀ ਸਲਾਹ ਨਾਲ ਹੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ-ਮੋਦੀ

ਲਖਨਊ 22 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਵੈਕਸੀਨ 'ਤੇ ਕੀਤੀ ਜਾ ਰਹੀ ਰਾਜਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਿਗਿਆਨੀਆਂ ਨਾਲ ਸਲਾਹ ਹੀ ਇਨ੍ਹਾਂ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਆਪਣੇ ਲੋਕ ਸਭਾ ਹਲਕੇ ਵਾਰਾਨਸੀ ਵਿਚ ਕੋਰੋਨਾ ਟੀਕਾ ਲਗਾਵਾਉਣ ਵਾਲੇ ਸਿਹਤ ਕਰਮੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਰਾਜਨੀਤੀ ਵਿਚ ਬਹੁਤ ਕੁਝ ਬੋਲਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਵਿਗਿਆਨੀਆਂ ਦੀ ਸਲਾਹ ਨਾਲ ਹੀ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮੈਂ ਉਹੀ ਕਰਾਂਗਾ ਜੋ ਵਿਗਿਆਨੀ ਕਹਿਣਗੇ ਅਤੇ ਇਹ ਸਾਡਾ ਸਿਆਸਤਦਾਨਾਂ ਦਾ ਕੰਮ ਨਹੀਂ ਹੈ | ਉਨ੍ਹਾਂ ਨੇ ਕੋਰੋਨਾ ਟੀਕੇ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਨੰੂ ਲੈ ਕੇ ਫੈਲੇ ਡਰ ਅਤੇ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੇ ਟੀਕੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤਾਂ ਇਸ ਨਾਲ ਟੀਕੇ ਦੀ ਕਾਰਜਕੁਸ਼ਲਤਾ ਸਬੰਧੀ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਜਾਂਦਾ ਹੈ | ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਉਨ੍ਹਾਂ ਲਾਭਪਾਤਰੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ |
ਵੈਕਸੀਨ ਲਗਵਾਉਣ ਵਾਲਿਆਂ ਨਾਲ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਸਭਾ ਹਲਕੇ ਵਾਰਾਨਸੀ ਵਿਚ ਕੋਰੋਨਾ ਟੀਕਾ ਲਗਾਉਣ ਵਾਲੇ ਸਿਹਤ ਕਰਮੀਆਂ ਨਾਲ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਟੀਕੇ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਨੰੂ ਲੈ ਕੇ ਫੈਲੇ ਡਰ ਅਤੇ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੇ ਟੀਕੇ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਤਾਂ ਇਸ ਨਾਲ ਟੀਕੇ ਦੀ ਕਾਰਜਕੁਸ਼ਲਤਾ ਸਬੰਧੀ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਜਾਂਦਾ ਹੈ | ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਉਨ੍ਹਾਂ ਲਾਭਪਾਤਰੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ | ਉਨ੍ਹਾਂ ਨੇ ਭਾਰਤ ਵਿਚ ਵਿਕਸਿਤ ਦੋਵਾਂ ਟੀਕਿਆਂ ਦੀ ਸਫ਼ਲਤਾ 'ਤੇ ਖੁਸ਼ੀ ਅਤੇ ਮਾਣ ਵੀ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ਼ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚੱਲ ਰਹੀ ਹੈ ਅਤੇ ਸਾਡੇ ਮੋਹਰਲੀ ਕਤਾਰ ਦੇ 'ਕੋਰੋਨਾ ਯੋਧੇ' ਟੀਕਾ ਲਗਵਾ ਰਹੇ ਹਨ |

ਸੀਤ ਲਹਿਰ ਨੇ ਪੰਜਾਬ ਤੇ ਹਰਿਆਣਾ 'ਚ ਛੇੜੀ ਕੰਬਣੀ

ਚੰਡੀਗੜ੍ਹ, 22 ਜਨਵਰੀ (ਏਜੰਸੀ)-ਪੰਜਾਬ ਤੇ ਹਰਿਆਣਾ 'ਚ ਚੱਲ ਰਹੀ ਸ਼ੀਤ ਲਹਿਰ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਹੈ | ਦੋਹਾਂ ਸੂਬਿਆਂ 'ਚ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ, ਜਦੋਂਕਿ ਪੈ ਰਹੀ ਸੰਘਣੀ ਧੁੰਦ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ...

ਪੂਰੀ ਖ਼ਬਰ »

ਮਮਤਾ ਦੇ ਇਕ ਹੋਰ ਮੰਤਰੀ ਵਲੋਂ ਅਸਤੀਫ਼ਾ

ਕੋਲਕਾਤਾ, 22 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਟੀ.ਐਮ.ਸੀ. ਨੂੰ ਹੋਰ ਝਟਕਾ ਦਿੰਦਿਆਂ ਪਾਰਟੀ ਦੇ ਸਾਬਕਾ ਜੰਗਲਾਤ ਮੰਤਰੀ ਰਾਜਿਬ ਬੈਨਰਜੀ ਵੀ ਮਮਤਾ ਬੈਨਰਜੀ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਕੇ ਪਾਰਟੀ ਤੋਂ ਨਿਰਾਸ਼ ਲੋਕਾਂ ਦੀ ਸੂਚੀ 'ਚ ਸ਼ਾਮਿਲ ਹੋ ...

ਪੂਰੀ ਖ਼ਬਰ »

ਕਿਸਾਨਾਂ ਪ੍ਰਤੀ ਸਰਕਾਰ ਅਸੰਵੇਦਨਸ਼ੀਲ-ਸੋਨੀਆ

ਇਸ ਦੌਰਾਨ ਸੋਨੀਆ ਗਾਂਧੀ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਦੇ ਨਾਂਅ 'ਤੇ ਹੈਰਾਨ ਕਰਨ ਵਾਲੀ ਅਸੰਵੇਦਨਸ਼ੀਲਤਾ ਅਤੇ ਹੰਕਾਰ ਦਿਖਾਇਆ ਹੈ | ਸੋਨੀਆ ਨੇ ਕਿਹਾ ਕਿ ਇਹ ਹੁਣ ਬਿਲਕੁੱਲ ਸਾਫ ਹੋ ਚੁੱਕਾ ਹੈ ਕਿ ਇਹ ਤਿੰਨੇ ਖੇਤੀ ਕਾਨੰੂਨ ...

ਪੂਰੀ ਖ਼ਬਰ »

ਜੂਨ 'ਚ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ

ਵਰਕਿੰਗ ਕਮੇਟੀ ਦੀ ਮੀਟਿੰਗ 'ਚ ਲਿਆ ਫ਼ੈਸਲਾ ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਕਾਂਗਰਸ ਨੇ ਆਪਣੀ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੀ ਬੈਠਕ ਤੋਂ ਬਾਅਦ ਦੱਸਿਆ ਕਿ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਮੁਖੀ ਦੀ ਚੋਣ ਇਸ ਸਾਲ ਜੂਨ ...

ਪੂਰੀ ਖ਼ਬਰ »

26 ਜਨਵਰੀ ਦੇ ਮੱਦੇਨਜ਼ਰ ਟਰਾਲੀ ਵਿਚ ਦੋ-ਦੋ ਟਰੈਕਟਰ ਲੱਦ ਕੇ ਸਿੰਘੂ ਪੁੱਜ ਰਹੇ ਨੇ ਕਿਸਾਨ

ਨਵੀਂ ਦਿੱਲੀ, 22 ਜਨਵਰੀ (ਬਲਵਿੰਦਰ ਸਿੰਘ ਸੋਢੀ)-26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਦੇ ਕਿਸਾਨ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਦਿੱਲੀ ਦੀਆਂ ਸਰਹੱਦਾਂ ਵੱਲ ਪੁੱਜ ਰਹੇ ਹਨ | ਪੰਜਾਬ ਤੋਂ ਜੋ ਟਰੈਕਟਰ ਆ ਰਹੇ ਹਨ, ਉਨ੍ਹਾਂ 'ਚ ...

ਪੂਰੀ ਖ਼ਬਰ »

ਬਰਤਾਨੀਆ 'ਚ ਕੰਟੇਨਰ 'ਚ 39 ਲੋਕਾਂ ਦੀ ਮੌਤ ਮਾਮਲੇ 'ਚ 4 ਮਨੁੱਖੀ ਤਸਕਰਾਂ ਨੂੰ ਕੈਦ

ਲੰਡਨ, 22 ਜਨਵਰੀ (ਏਜੰਸੀ)-ਵੀਅਤਨਾਮ ਦੇ 39 ਲੋਕ, ਜੋ ਇੰਗਲੈਂਡ ਭੇਜੇ ਗਏ ਇਕ ਕੰਟੇਨਰ ਟਰੱਕ 'ਚ ਮਰ ਗਏ ਸਨ, ਦੀ ਹੱਤਿਆ ਦੇ ਦੋਸ਼ੀ ਪਾਏ ਗਏ 4 ਮਨੁੱਖੀ ਤਸਕਰਾਂ ਨੂੰ 13 ਅਤੇ 27 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਗਈ | ਮਾਰੇ ਗਏ ਲੋਕਾਂ ਦੀ ਉਮਰ 15 ਤੋਂ 44 ਸਾਲ ਦਰਮਿਆਨ ਸੀ, ਉਨ੍ਹਾਂ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਵਲੋਂ ਸਿਰਸਾ ਖ਼ਿਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 22 ਜਨਵਰੀ (ਜਗਤਾਰ ਸਿੰਘ)—ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈ.ਓ.ਡਬਲਿਊ.) ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਧੋਖਾਧੜੀ ਦਾ ਇਕ ...

ਪੂਰੀ ਖ਼ਬਰ »

ਪੁਲਿਸ ਅਤੇ ਕਿਸਾਨ ਆਗੂਆਂ ਦਰਮਿਆਨ ਮੀਟਿੰਗ ਬੇਨਤੀਜਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦੇ ਮਾਮਲੇ 'ਤੇ ਕਿਸਾਨ ਆਗੂਆਂ ਅਤੇ ਪੁਲਿਸ ਦਰਮਿਆਨ ਹੋਈ ਮੀਟਿੰਗ ਬੇਨਤੀਜਾ ਰਹੀ | ਦੋਵੇਂ ਧਿਰਾਂ ਆਪਣੇ ਰੁਖ ਦੇ ਕਾਇਮ ਰਹੀਆਂ | ਯੂਨੀਅਨਾਂ ਦਾ ਕਹਿਣਾ ਸੀ ਕਿ ਸ਼ਾਂਤੀ ਬਣਾਈ ਰੱਖਣਾ ਸਰਕਾਰ ਦੀ ...

ਪੂਰੀ ਖ਼ਬਰ »

10 ਲੱਖ ਤੋਂ ਵਧੇਰੇ ਲੋਕਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ

ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਵਿਡ-19 ਖ਼ਿਲਾਫ਼ ਜਾਰੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਸਾਢੇ 10 ਲੱਖ ਦੇ ਕਰੀਬ ਲੋਕਾਂ ਨੂੰ ਕੋਵਿਡ ਟੀਕੇ ਲੱਗ ਚੁੱਕੇ ਹਨ ਅਤੇ ਦੇਸ਼ ਭਰ 'ਚ ਬੀਤੇ 24 ਘੰਟਿਆਂ ਦੌਰਾਨ 4,049 ...

ਪੂਰੀ ਖ਼ਬਰ »

ਪਾਕਿ 'ਚ ਜਮਾਤ-ਉਦ-ਦਾਵਾ ਦੇ 3 ਆਗੂਆਂ ਨੂੰ ਸਜ਼ਾ

ਲਾਹੌਰ, 22 ਜਨਵਰੀ (ਏਜੰਸੀ)-ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਸ਼ੁੱਕਰਵਾਰ ਨੂੰ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ਦੇ ਜਮਾਤ-ਉਦ-ਦਾਵਾ ਅੱਤਵਾਦੀ ਸੰਗਠਨ ਦੇ 3 ਆਗੂਆਂ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ 'ਚ 6 ...

ਪੂਰੀ ਖ਼ਬਰ »

ਸੁਖਬੀਰ ਵਲੋਂ ਨਿਖੇਧੀ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਦੀ ਲੰਗਰ ਤੇ ਹੋਰ ਮਨੁੱਖੀ ਸਹਾਇਤਾ ਕਰਨ ਬਦਲੇ ਦਿੱਲੀ ਸਿੱਖ ਗੁਰਦੁਆਰਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX