ਤਾਜਾ ਖ਼ਬਰਾਂ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ
. . .  1 day ago
ਅੰਮ੍ਰਿਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਗੁਰਬਾਣੀ ਦੇ ਮਹਾਨ ਵਿਆਕਰਨ ਮਾਹਿਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ...
ਠਾਣੇ 'ਚ ਇਮਾਰਤ ਡਿੱਗਣ ਕਾਰਨ ਬੱਚੇ ਸਮੇਤ 4 ਦੀ ਮੌਤ
. . .  1 day ago
ਮੁੰਬਈ, 15 ਮਈ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਅੱਜ ਸਨਿੱਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੀ ਸਲੈਬ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇਕ 12 ਸਾਲਾ ਬੱਚਾ ਵੀ...
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 6 ਨਵੇਂ ਡਾਕਟਰਾਂ ਦੀ ਨਿਯੁਕਤੀ ਹੋਈ
. . .  1 day ago
ਜਗਰਾਉਂ 'ਚ ਪੁਲਿਸ ਪਾਰਟੀ 'ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਹੋਈ ਮੌਤ, ਇਕ ਥਾਣੇਦਾਰ ਜ਼ਖਮੀ
. . .  1 day ago
ਜਗਰਾਉਂ, 15 ਮਈ (ਜੋਗਿੰਦਰ ਸਿੰਘ) - ਜਗਰਾਉਂ ਦੀ ਨਵੀਂ ਦਾਣਾ ਮੰਡੀ 'ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਨੇ ਮਚਾਈ ਤਬਾਹੀ, 20 ਮੌਤਾਂ
. . .  1 day ago
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 15 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ...
ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 14 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਕੋਰੋਨਾ ਵਾਇਰਸ ਕਾਰਨ ਅੱਜ 14 ਹੋਰ ਮੌਤਾਂ ਹੋਣ ਦਾ ਸਮਾਚਾਰ ...
ਲੁਧਿਆਣਾ ਵਿਚ ਕੋਰੋਨਾ ਨਾਲ 25 ਮੌਤਾਂ
. . .  1 day ago
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 25 ਮੌਤਾਂ ਹੋ ਗਈਆਂ ਹਨ | ਜਿਸ ਵਿਚ 18 ਮੌਤਾਂ ਲੁਧਿਆਣਾ ਜ਼ਿਲ੍ਹੇ...
ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਆਇਆ ਭਾਜਪਾ ਵਲੋਂ ਸਖ਼ਤ ਪ੍ਰਤੀਕਰਮ
. . .  1 day ago
ਸੰਗਰੂਰ, 15 ਮਈ (ਧੀਰਜ ਪਸ਼ੌਰੀਆ) - ਮਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਬਣਾਉਣ ਦੀ ਘੋਸ਼ਣਾ ਹੁੰਦੇ ਸਾਰ ਹੀ ਇਸ 'ਤੇ ਵੱਖੋ - ਵੱਖਰੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ...
ਮਲੇਰਕੋਟਲਾ 'ਤੇ ਆਏ ਯੋਗੀ ਆਦਿਤਿਆਨਾਥ ਦੇ ਟਵੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ
. . .  1 day ago
ਚੰਡੀਗੜ੍ਹ, 15 ਮਈ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮਲੇਰਕੋਟਲਾ ਨੂੰ ਪੰਜਾਬ ਰਾਜ ਦਾ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ । ਇਸ ਐਲਾਨ ਤੋਂ ਬਾਅਦ ਯੋਗੀ ਆਦਿਤਿਆਨਾਥ...
ਚਾਰ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਤਿੰਨ ਗ੍ਰਿਫ਼ਤਾਰ
. . .  1 day ago
ਲੁਧਿਆਣਾ,15 ਮਈ (ਪਰਮਿੰਦਰ ਸਿੰਘ ਆਹੂਜਾ) - ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ...
''ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ'' ਵਾਲਾ ਲੋਕ ਪੱਖੀ ਪੰਜਾਬੀ ਸ਼ਾਇਰ ਮਹਿੰਦਰ ਸਾਥੀ ਕੋਰੋਨਾ ਨਾਲ ਲੜ ਰਿਹਾ ਜ਼ਿੰਦਗੀ ਮੌਤ ਦੀ ਜੰਗ
. . .  1 day ago
ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ) - ਲਗਾਤਾਰ ਪੰਜ ਦਹਾਕੇ ਆਪਣੇ ਸ਼ਬਦਾਂ ਤੇ ਬੁਲੰਦ ਆਵਾਜ਼ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਣ ਵਾਲਾ ਲੋਕ ਪੱਖੀ ਸ਼ਾਇਰ ਮਹਿੰਦਰ ਸਾਥੀ ...
ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਗਲੀਆਂ 'ਚ ਲੱਗੇ ਕੂੜੇ ਦੇ ਢੇਰ, ਬਿਮਾਰੀਆਂ ਫੈਲਣ ਦਾ ਡਰ
. . .  1 day ago
ਤਪਾ ਮੰਡੀ,15 ਮਈ (ਪ੍ਰਵੀਨ ਗਰਗ) - ਜਿੱਥੇ ਇਕ ਪਾਸੇ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਕੇਂਦਰ ਅਤੇ ਸੂਬਾ ਸਰਕਾਰ ਪੱਬਾਂ ਭਾਰ ਹੈ...
ਹਿਮਾਚਲ ਪ੍ਰਦੇਸ਼ ਵਿਚ 26 ਮਈ ਤੱਕ ਤਾਲਾਬੰਦੀ
. . .  1 day ago
ਸ਼ਿਮਲਾ,15 ਮਈ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੀ ਕੈਬਨਿਟ ਨੇ ਕੋਰੋਨਾ ਤਾਲਾਬੰਦੀ ਨੂੰ ਅੱਗੇ 26 ਮਈ ਤੱਕ ਵਧਾ ਦਿੱਤਾ ਹੈ । ਸਿਹਤ ਵਿਭਾਗ ਨੇ ਕੋਵੀਡ ਸਥਿਤੀ...
ਮੋਗਾ ਵਿਚ ਨਹੀਂ ਥੰਮ ਰਿਹਾ ਕੋਰੋਨਾ ਦਾ ਕਹਿਰ , 6 ਮੌਤਾਂ
. . .  1 day ago
ਮੋਗਾ,15 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ | ਅੱਜ ਕੋਰੋਨਾ ਨੇ 6 ਹੋਰ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ...
36 ਘੰਟਿਆਂ 'ਚ ਹੋਈਆਂ ਤਪਾ 'ਚ ਅੱਠ ਮੌਤਾਂ
. . .  1 day ago
ਤਪਾ ਮੰਡੀ, 15 ਮਈ (ਵਿਜੇ ਸ਼ਰਮਾ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚਲਦਿਆਂ ਚਾਰ ਚੁਫੇਰੇ ਲੋਕਾਂ ਅੰਦਰ ਸਿਹਮ ਦਾ ਮਾਹੌਲ ਵੇਖਣ ਨੂੰ ਮਿਲ...
ਭਾਰਤੀ ਕਮਿਊਨਿਸਟ ਪਾਰਟੀ ਬਰਾਂਚ ਚੱਕ ਛੱਪੜੀ ਵਾਲਾ ਨੇ ਸਿਵਲ ਸਰਜਨ ਫ਼ਾਜ਼ਿਲਕਾ ਦਾ ਪੁਤਲਾ ਫੂਕਿਆ
. . .  1 day ago
ਮੰਡੀ ਲਾਧੂਕਾ, 15 ਮਈ (ਮਨਪ੍ਰੀਤ ਸਿੰਘ ਸੈਣੀ) - ਭਾਰਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ ਬਰਾਂਚ ਚੱਕ ਛੱਪੜੀ ਵਾਲਾ ਵਲੋਂ ਬਰਾਂਚ ਸਕੱਤਰ ਕਾਮਰੇਡ ਹੰਸ ਰਾਜ, ਸਾਬਕਾ ਸਰਪੰਚ ਸਤਨਾਮ...
ਚਾਚੇ ਵਲੋਂ ਮਾਰੇ ਗਏ ਫ਼ੌਜੀ ਭਤੀਜੇ ਦੀ ਲਾਸ਼ ਨੂੰ ਪਰਿਵਾਰ ਨੇ ਪੁਲਿਸ ਚੌਂਕੀ ਦੇ ਸਾਹਮਣੇ ਰੱਖ ਕੇ ਹਾਈਵੇ ਕੀਤਾ ਜਾਮ
. . .  1 day ago
ਮੰਡੀ ਘੁਬਾਇਆ/ਜਲਾਲਾਬਾਦ(ਫ਼ਾਜ਼ਿਲਕਾ),15 ਮਈ (ਅਮਨ ਬਵੇਜਾ/ਕਰਨ ਚੁਚਰਾ) - ਬੀਤੇ ਦਿਨੀਂ ਚਾਚੇ ਵਲੋਂ ਆਪਣੇ ਫ਼ੌਜੀ ਭਤੀਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ...
ਜਲੰਧਰ 'ਚ ਪਤੀ ਪਤਨੀ ਦੀ ਭੇਦਭਰੀ ਹਾਲਤ 'ਚ ਮੌਤ
. . .  1 day ago
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਨਿਊ ਉਪਕਾਰ ....
ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਬਾਹਰ ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਹੋਈ ਮੌਤ
. . .  1 day ago
ਛੇਹਰਟਾ,15 ਮਈ (ਸੁਰਿੰਦਰ ਸਿੰਘ ਵਿਰਦੀ) ਪੁਲਿਸ ਥਾਣਾ ਕੰਟੋਨਮੈਂਟ ਦੇ ਅਧੀਨ ਖੇਤਰ ਖ਼ਾਲਸਾ ਕਾਲਜ ਫ਼ਾਰ....
ਟੈੱਸਟ ਰਿਪੋਰਟਾਂ ਕਰ ਕੇ ਸਿਹਤ ਅਧਿਕਾਰੀਆਂ ਤੇ ਖਲਵਾਣਾਂ ਵਾਸੀਆਂ 'ਚ ਸਥਿਤੀ ਤਣਾਅ ਪੂਰਨ ਬਣੀ
. . .  1 day ago
ਨਸਰਾਲਾ, 15 ਮਈ (ਸਤਵੰਤ ਸਿੰਘ ਥਿਆੜਾ)- ਨਸਰਾਲਾ ਨਜ਼ਦੀਕ ਪਿੰਡ ਖਲਵਾਣਾਂ ਦੇ ਲੋਕਾਂ ਅਤੇ ਸਿਹਤ...
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਨਾਭਾ, 15 ਮਈ ( ਕਰਮਜੀਤ ਸਿੰਘ ) - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ...
ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਨ ਗੜ੍ਹ ਪਹੁੰਚੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਢਿੱਲੋਂ
. . .  1 day ago
ਕੁਹਾੜਾ ( ਲੁਧਿਆਣਾ) 15 ਮਈ ( ਸੰਦੀਪ ਸਿੰਘ ਕੁਹਾੜਾ) - ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਮਾਨ ਗੜ੍ਹ 'ਚ ਛੱਪੜ 'ਚ ਡੁੱਬਣ ਕਾਰਨ ਪੰਜ ਬੱਚਿਆਂ ਦੀ ਮੌਤ ਦੀ ਵਾਪਰੀ ਮੰਦਭਾਗੀ ਘਟਨਾ ਦੇ...
ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 40 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਬੋਕਾਰੋ ਰਵਾਨਾ
. . .  1 day ago
ਚੰਡੀਗੜ੍ਹ, 15 ਮਈ: ਅੱਜ ਸਵੇਰੇ ਬੋਕਾਰੋ ਵੱਲ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਰਵਾਨਾ ਹੋਈ ਹੈ । ਇਸ ਨਾਲ ਸੂਬਾ ਜਲਦ ਹੀ ਆਪਣੇ ਪੂਰੇ 80 ਮੀਟਰਿਕ ਟਨ 2 ਕੋਟੇ...
ਸਾਬਕਾ ਵਿਧਾਇਕ ਤੇ ਜ਼ਿਲ੍ਹਾ ਯੂਥ ਪ੍ਰਧਾਨ ਵਲੋਂ ਅਕਾਲੀ ਦਲ ਹਾਈ ਕਮਾਂਡ ਨੂੰ ਅਲਟੀਮੇਟਮ
. . .  1 day ago
ਸਮਰਾਲਾ,15 ਮਈ( ਰਾਮ ਗੋਪਾਲ ਸੋਫਤ/ ਕੁਲਵਿੰਦਰ ਸਿੰਘ ) - ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕੇ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਉਪਰੰਤ ਇੱਥੋਂ ਦੇ ਟਕਸਾਲੀ ਅਕਾਲੀਆਂ ਵਿਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 10 ਮਾਘ ਸੰਮਤ 552

ਪੰਜਾਬ / ਜਨਰਲ

ਗਣਤੰਤਰ ਦਿਵਸ ਮੌਕੇ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ

ਨਵੀਂ ਦਿੱਲੀ/ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)-ਗਣਤੰਤਰ ਦਿਵਸ ਮੌਕੇ ਇਸ ਵਾਰ ਪੰਜਾਬ ਦੀ ਝਾਕੀ, ਸਦੀਵੀ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਿ੍ਸ਼ਮਾਨ ਕਰੇਗੀ | ਫ਼ੁਲ ਡਰੈੱਸ ਰਿਹਰਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰ-ਚੁਫੇਰੇ ਰੂਹਾਨੀਅਤ ਦਾ ਪਾਸਾਰ ਕਰੇਗੀ | ਟਰੈਕਟਰ ਵਾਲੇ ਅਗਲੇ ਹਿੱਸੇ 'ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਹੋਵੇਗੀ | ਟਰੇਲਰ ਵਾਲੇ ਹਿੱਸੇ ਦੇ ਸ਼ੁਰੂ ਵਿਚ 'ਪ੍ਰਭਾਤ ਫੇਰੀ' ਦਰਸਾਈ ਜਾਵੇਗੀ ਅਤੇ ਸੰਗਤ ਕੀਰਤਨ ਕਰਦੀ ਵਿਖਾਈ ਦੇਵੇਗੀ | ਟਰੇਲਰ ਦੇ ਆਖ਼ਰੀ ਹਿੱਸੇ 'ਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ, ਜੋ ਉਸ ਥਾਂ ਉਸਾਰਿਆ ਗਿਆ ਹੈ, ਜਿਥੇ ਭਾਈ ਲੱਖੀਂ ਸ਼ਾਹ ਵਣਜਾਰਾ ਜੀ ਅਤੇ ਉਨ੍ਹਾਂ ਦੇ ਪੁੱਤਰ ਭਾਈ ਨਗਾਹੀਆ ਜੀ ਨੇ ਗੁਰੂ ਸਾਹਿਬ ਦੇ ਬਿਨਾਂ ਸੀਸ ਦੇ ਧੜ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ |

ਮੁੱਖ ਸਕੱਤਰ ਵਲੋਂ ਪਸ਼ੂ ਪਾਲਣ ਵਿਭਾਗ ਨੂੰ ਸਖ਼ਤ ਚੌਕਸੀ ਰੱਖਣ ਦੀ ਹਦਾਇਤ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ) -ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਨੂੰ ਆਦੇਸ਼ ਦਿੱਤਾ ਕਿ ਬਰਡ ਫਲੂ ਵਜੋਂ ਜਾਣੇ ਜਾਂਦੇ ਏਵੀਅਨ ਇਨਫਲੂਐਾਜਾ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ | ...

ਪੂਰੀ ਖ਼ਬਰ »

ਅੰਦੋਲਨ ਮੌਕੇ ਜਾਨ ਗਵਾਉਣ ਵਾਲੇ ਹਰੇਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)-ਖੇਤੀ ਕਾਨੂੰਨਾਂ ਦੇ ਮੁੱਦੇ ਸਬੰਧੀ ਅਕਾਲੀਆਂ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਕਰੜੇ ਹੱਥੀਂ ਲੈਂਦਿਆਂ ਅਤੇ ਕੇਂਦਰ ਸਰਕਾਰ ਵਲੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤੇ ਜਾਣ ਨੂੰ 'ਅਣਮਨੁੱਖੀ' ਕਰਾਰ ਦਿੰਦੇ ਹੋਏ ...

ਪੂਰੀ ਖ਼ਬਰ »

ਨਿਗਮ ਚੋਣਾਂ ਮੁਲਤਵੀ ਕੀਤੀਆਂ ਜਾਣ-ਬੈਂਸ

ਚੰਡੀਗੜ੍ਹ, 22 ਜਨਵਰੀ (ਮਨਜੋਤ ਸਿੰਘ ਜੋਤ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੈਕਟਰ-17 ਵਿਖੇ ਸਥਿਤ ਰਾਜ ਚੋਣ ਕਮਿਸ਼ਨ ਦਫ਼ਤਰ ਦੇ ਸਾਹਮਣੇ ਸੰਕੇਤਕ ਧਰਨਾ ਦੇ ਕੇ ਮੰਗ ਕੀਤੀ ...

ਪੂਰੀ ਖ਼ਬਰ »

ਡੇਰਾਬੱਸੀ ਦੇ 2 ਪੋਲਟਰੀ ਫਾਰਮਾਂ ਦੀ ਰਿਪੋਰਟ ਆਈ ਪਾਜ਼ੀਟਿਵ

ਡੇਰਾਬੱਸੀ, 22 ਜਨਵਰੀ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਸਥਿਤ ਪਿੰਡ ਬੇਹੜਾ ਦੇ ਅਲਫਾ ਅਤੇ ਰਾਇਲ ਪੋਲਟਰੀ ਫਾਰਮ ਤੋਂ ਜਲੰਧਰ ਲੈਬ 'ਚ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਬਰਡ ਫਲੂ ਦੇ ਖਤਰੇ ਨੂੰ ਵੇਖਦੇ ਪ੍ਰਸ਼ਾਸਨ ਵਲੋਂ ਅੱਜ 50 ਹਜ਼ਾਰ ਤੋਂ ਵੱਧ ...

ਪੂਰੀ ਖ਼ਬਰ »

ਦਿੱਲੀ ਕਿਸਾਨ ਪਰੇਡ ਲਈ ਪੰਜਾਬ 'ਚੋਂ ਵੱਡੀ ਗਿਣਤੀ 'ਚ ਕਿਸਾਨਾਂ ਨੇ ਘੱਤੀਆਂ ਵਹੀਰਾਂ

ਮੇਜਰ ਸਿੰਘ ਜਲੰਧਰ, 22 ਜਨਵਰੀ-ਦਿੱਲੀ ਦੀਆਂ ਸਰਹੱਦਾਂ ਮੱਲ੍ਹੀ ਬੈਠੀਆਂ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਜਿਣਸਾਂ ਦੇ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲੈਣ ਲਈ ਕੇਂਦਰ ਸਰਕਾਰ ਉੱਪਰ ਦਬਾਅ ਪਾਉਣ ਲਈ 26 ਜਨਵਰੀ ਨੂੰ ਦਿੱਲੀ 'ਚ ਗਣਤੰਤਰ ...

ਪੂਰੀ ਖ਼ਬਰ »

ਡਿਊਟੀ ਤੋਂ ਪਰਤ ਰਹੇ 2 ਪੁਲਿਸ ਮੁਲਾਜ਼ਮਾਂ ਦੀ ਸੜਕ ਹਾਦਸੇ 'ਚ ਮੌਤ-1 ਗੰਭੀਰ ਜ਼ਖ਼ਮੀ

ਘਨੌਲੀ, 22 ਜਨਵਰੀ (ਜਸਵੀਰ ਸਿੰਘ ਸੈਣੀ)-ਸੰਘਣੀ ਧੁੰਦ ਹੋਣ ਕਾਰਨ ਦੇਰ ਰਾਤ 12.30 ਦੇ ਕਰੀਬ ਡਿਊਟੀ ਤੋਂ ਪਰਤ ਰਹੇ ਪੀ. ਏ. ਪੀ. ਦੇ ਦੋ ਪੁਲਿਸ ਮੁਲਾਜ਼ਮਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਪੁਲਿਸ ਚੌਕੀ ਘਨੌਲੀ ਤੋਂ ਮਿਲੀ ...

ਪੂਰੀ ਖ਼ਬਰ »

ਦਿੱਲੀ ਵਿਖੇ ਟਰੈਕਟਰ ਪਰੇਡ 'ਚ ਭਾਗ ਲੈਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅਬੋਹਰ, 22 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਅਬੋਹਰ ਦੇ ਪਿੰਡ ਸੀਤੋ ਗੰੁਨੋ੍ਹ ਤੋਂ ਦਿੱਲੀ ਵਿਖੇ 26 ਜਨਵਰੀ ਦੀ ਪਰੇਡ ਵਿਚ ਭਾਗ ਲੈਣ ਜਾ ਰਹੇ ਇਕ ਟਰੈਕਟਰ ਟਰਾਲੀ ਦੇ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ | ਜਦੋਂਕਿ ਉਸ ਦੇ ਬਾਕੀ ...

ਪੂਰੀ ਖ਼ਬਰ »

ਹਾਵੜਾ-ਕਾਲਕਾ ਰੇਲ ਗੱਡੀ ਦਾ ਨਾਂਅ ਅੱਜ ਤੋਂ ਹੋਵੇਗਾ ਨੇਤਾ ਜੀ ਐਕਸਪ੍ਰੈੱਸ

ਸੰਗਰੂਰ, 22 ਜਨਵਰੀ (ਚੌਧਰੀ ਨੰਦ ਲਾਲ ਗਾਂਧੀ)-ਉੱਤਰ ਰੇਲਵੇ ਨੇ ਹਾਵੜਾ-ਕਾਲਕਾ ਰੇਲ ਗੱਡੀ ਦਾ ਨਾਮ 23 ਜਨਵਰੀ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ਼ ਦੇ ਨਾਮ ਉੱਤੇ 'ਨੇਤਾ ਜੀ ਐਕਸਪ੍ਰੈਸ' ਰੱਖਣ ਦਾ ਫ਼ੈਸਲਾ ਕੀਤਾ ਹੈ | ਸੁਤੰਤਰਤਾ ਸੈਨਾਨੀ ਪਰਿਵਾਰਾਂ ਨੇ ਉੱਤਰ ਰੇਲਵੇ ਦੇ ...

ਪੂਰੀ ਖ਼ਬਰ »

10ਵੀਂ ਤੇ 12ਵੀਂ ਸ਼੍ਰੇਣੀ ਗੋਲਡਨ ਚਾਂਸ/ ਰੀਅਪੀਅਰ ਪ੍ਰੀਖਿਆ ਦੀ ਡੇਟਸ਼ੀਟ ਜਾਰੀ

ਐੱਸ. ਏ. ਐੱਸ. ਨਗਰ, 22 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਗੋਲਡਨ ਚਾਂਸ/ਰੀਅਪੀਅਰ ਪ੍ਰੀਖਿਆ ਜਨਵਰੀ 2021 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ | ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ...

ਪੂਰੀ ਖ਼ਬਰ »

ਤਲਵਾੜਾ ਨੇੜੇ ਕਾਰ ਤੇ ਬੱਸ ਦੀ ਆਹਮੋ-ਸਾਹਮਣੇ ਟੱਕਰ 'ਚ ਬੱਚੇ ਸਮੇਤ ਚਾਰ ਦੀ ਮੌਤ

ਤਲਵਾੜਾ/ਹਾਜੀਪੁਰ, 22 ਜਨਵਰੀ (ਸ਼ੰਮੀ, ਓਸ਼ੋ, ਮਹਿਤਾ, ਪੁਨੀਤ ਭਾਰਦਵਾਜ)- ਤਲਵਾੜਾ ਨੇੜੇ ਕੰਢੀ ਨਹਿਰ ਦੇ ਨਜ਼ਦੀਕ ਭਿਆਨਕ ਸੜਕ ਹਾਦਸੇ 'ਚ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਕਾਰ 'ਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਗਈ | ਟੱਕਰ ਏਨੀ ਭਿਆਨਕ ਸੀ ਕਿ ...

ਪੂਰੀ ਖ਼ਬਰ »

ਵਿੱਤੀ ਸੰਕਟ ਨਾਲ ਜੂਝ ਰਹੀਆਂ ਕੌਾਸਲਾਂ ਲਈ ਚੋਣ ਭੇੜ ਦੀ ਤਿਆਰੀ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 22 ਜਨਵਰੀ- ਪੰਜਾਬ 'ਚ 8 ਨਗਰ ਨਿਗਮਾਂ, 109 ਨਗਰ ਕੌਾਸਲਾਂ ਅਤੇ ਨਗਰ ਪੰਚਾਇਤ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ | ਇਨ੍ਹਾਂ ਲਈ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 17 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ | ...

ਪੂਰੀ ਖ਼ਬਰ »

ਪਟਨਾ ਸਾਹਿਬ ਵਿਖੇ ਸਿੱਖ ਮਿਸ਼ਨ ਖੋਲ੍ਹੇਗੀ ਸ਼੍ਰੋਮਣੀ ਕਮੇਟੀ-ਬੀਬੀ ਜਗੀਰ ਕੌਰ

ਪਟਨਾ ਸਾਹਿਬ, 22 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਸਿੱਖ ਮਿਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਥੇ ਇਲਾਕੇ ਅੰਦਰ ਧਰਮ ਪ੍ਰਚਾਰ ਲਈ ...

ਪੂਰੀ ਖ਼ਬਰ »

ਚੌਹਾਨ ਬਣੇ ਰਾਜਪੂਤ ਕਲਿਆਣ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ

ਜਲੰਧਰ, 22 ਜਨਵਰੀ (ਜਸਪਾਲ ਸਿੰਘ)-ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਚੌਹਾਨ ਨੂੰ ਰਾਜਪੂਤ ਕਲਿਆਣ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ...

ਪੂਰੀ ਖ਼ਬਰ »

ਚੰਦੂਮਾਜਰਾ ਨੇ ਕੇਂਦਰੀ ਖੇਤੀ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਸਬੰਧ ਵਿਚ ਕੇਂਦਰੀ ਖੇਤੀ ਮੰਤਰੀ ਸ੍ਰੀ ਨਰਿੰਦਰ ਤੋਮਰ ਨੂੰ ਇਕ ਪੱਤਰ ਲਿਖ ਕੇ ਮੰਗ ...

ਪੂਰੀ ਖ਼ਬਰ »

ਦਿੱਲੀ ਕਿਸਾਨੀ ਸੰਘਰਸ਼ 'ਚ ਹਰ ਘਰ 'ਚੋਂ ਇਕ-ਇਕ ਵਿਅਕਤੀ ਸ਼ਾਮਿਲ ਹੋਵੇ-ਰਾਮੂਵਾਲੀਆ

ਐੱਸ. ਏ. ਐੱਸ. ਨਗਰ, 22 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਕਿਸਾਨ ਦਿੱਲੀ ਵਿਖੇ ਆਪਣੀ ਹਸਤੀ ਦੀ, ਹੋਂਦ ਦੀ, ਜੱਦੀ ਜਾਇਦਾਦਾਂ ਦੀ ਰਾਖੀ ਲਈ ਅਤੇ ਆਉਣ ਵਾਲੀਆਂ ਨਸਲਾਂ ਲਈ ਖੇਤ ਬਚਾਉਣ ਲਈ ਸੰਘਰਸ਼ ਕਰ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ...

ਪੂਰੀ ਖ਼ਬਰ »

ਪੰਜਾਬ 'ਚ ਨਵ-ਜੰਮੇ ਬੱਚਿਆਂ ਦੀ ਮੌਤ ਦਰ 'ਚ ਹੋਇਆ ਸੁਧਾਰ

ਚੰਡੀਗੜ੍ਹ, 22 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਵ-ਜੰਮੇਂ ਬੱਚਿਆਂ ਦੀ ਮੌਤ ਦੀ ਦਰ 'ਚ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ | ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਸਾਲ ਪਹਿਲਾਂ ਤੱਕ ਜਿੱਥੇ ਪ੍ਰਤੀ ਸਾਲ 8000 ...

ਪੂਰੀ ਖ਼ਬਰ »

ਪੇਂਡੂ ਵਿਕਾਸ ਫੰਡ ਨਾ ਦੇਣਾ ਕੇਂਦਰ ਦਾ ਸੰਘੀ ਢਾਂਚੇ ਦੇ ਖ਼ਿਲਾਫ਼ ਵੱਡਾ ਕਦਮ

ਜਲੰਧਰ, 22 ਜਨਵਰੀ (ਮੇਜਰ ਸਿੰਘ)-ਕੇਂਦਰੀ ਖੁਰਾਕ ਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਝੋਨੇ ਦੀ ਖ਼ਰੀਦ ਦੇ ਪੇਂਡੂ ਵਿਕਾਸ ਫੰਡ ਦਾ 1200 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦੇਣ ਤੋਂ ਇਨਕਾਰ ਕਰਨਾ ਸੰਘੀ ਢਾਂਚੇ ਦੀ ਸ਼ਰੇਆਮ ਉਲੰਘਣਾ ਹੈ ਤੇ ਰਾਜਾਂ ਦੇ ਅੰਦਰੂਨੀ ਮਾਮਲਿਆਂ ...

ਪੂਰੀ ਖ਼ਬਰ »

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਸਬੰਧੀ ਕਿਸਾਨਾਂ ਦੇ ਹਰ ਤੌਖ਼ਲੇ ਨੂੰ ਦੂਰ ਕੀਤਾ ਜਾਵੇਗਾ-ਸਿੰਗਲਾ

ਚੰਡੀਗੜ੍ਹ, 22 ਜਨਵਰੀ (ਅਜੀਤ ਬਿਊਰੋ)-ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਐਕਵਾਇਰ ਕਰਨ ਸਬੰਧੀ ਵੱਖ-ਵੱਖ ਜ਼ਿਲਿ੍ਹਆਂ ਦੇ ਕਿਸਾਨਾਂ ਵਲੋਂ ਉਠਾਏ ਜਾ ਰਹੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਤਿੰਨ ਮੈਂਬਰੀ ...

ਪੂਰੀ ਖ਼ਬਰ »

ਸਿੱਖ ਇਤਿਹਾਸ 'ਚ ਵਿਸ਼ੇਸ਼ ਸਥਾਨ ਰੱਖਣ ਵਾਲੀ ਲਾਹੌਰ ਦੀ ਮੁਬਾਰਕ ਹਵੇਲੀ ਅੱਜ ਵੀ ਮੌਜੂਦ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਲਾਹੌਰ ਸ਼ਹਿਰ ਦੇ ਮੋਚੀ ਦਰਵਾਜ਼ੇ ਦੇ ਅੰਦਰ ਆਬਾਦ ਕੂਚਾ ਚਾਬੁਕਸਵਾਰਾਂ 'ਚ ਮੌਜੂਦ ਮਹਿਲਨੁਮਾ ਆਲੀਸ਼ਾਨ 'ਮੁਬਾਰਕ ਹਵੇਲੀ' ਦਾ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਿੱਖ ਇਤਿਹਾਸ 'ਚ ਵਿਸ਼ੇਸ਼ ਸਥਾਨ ਹੈ ਅਤੇ ਵਿਸ਼ਵ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਸਾਕੇ ਨੂੰ ਸਮਰਪਿਤ ਨਵੀਂ ਯਾਦਗਾਰ ਕਾਇਮ ਕਰਨਾ ਬੇਲੋੜਾ-ਤਰਲੋਚਨ ਸਿੰਘ

ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜ਼ਲਿ੍ਹਆਂਵਾਲਾ ਬਾਗ ਦੇ ਖੂਨੀ ਸਾਕੇ ਦੀ 100ਵੀਂ ਵਰੇ੍ਹਗੰਢ ਨੂੰ ਸਮਰਪਿਤ ਸਥਾਨਕ ਰਣਜੀਤ ਐਵੀਨਿਊ ਵਿਖੇ ਅੰਮਿ੍ਤ ਆਨੰਦ ਪਾਰਕ 'ਚ ਯਾਦਗਾਰ ਉਸਾਰਨ ...

ਪੂਰੀ ਖ਼ਬਰ »

ਗੱਲਬਾਤ ਬੇਸਿੱਟਾ ਰਹਿਣਾ ਮੰਦਭਾਗਾ-ਢੀਂਡਸਾ

ਸੰਗਰੂਰ, 22 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਸਾਨ ਜਥੇਬੰਦੀਆਂ ਨਾਲ ਹੋਈ 11ਵੇਂ ਦੌਰ ਦੀ ਮੀਟਿੰਗ ਬੇਸਿੱਟਾ ਰਹਿਣ 'ਤੇ ਸਖ਼ਤ ਰੋਸ ਪ੍ਗਟ ਕਰਦਿਆਂ ਕੇਂਦਰ ਸਰਕਾਰ ਦੇ ਰਵੱਈਆ ਨੂੰ ...

ਪੂਰੀ ਖ਼ਬਰ »

ਬੀਬੀ ਸੁਰਿੰਦਰ ਕੌਰ ਲਿਬੜਾ ਨਮਿਤ ਅੰਤਿਮ ਅਰਦਾਸ 25 ਨੂੰ

ਖੰਨਾ, 22 ਜਨਵਰੀ (ਹਰਜਿੰਦਰ ਸਿੰਘ ਲਾਲ)-ਉੱਘੇ ਟਰਾਂਸਪੋਰਟਰ ਲਿਬੜਾ ਪਰਿਵਾਰ ਦੇ ਸ: ਤਾਰਾ ਸਿੰਘ ਲਿਬੜਾ ਦੀ ਪਤਨੀ ਅਤੇ ਉੱਘੀ ਵੈਟਰਨ ਦੌੜਾਕ ਸੁਰਿੰਦਰ ਕੌਰ ਲਿਬੜਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 25 ਜਨਵਰੀ ਦਿਨ ਸੋਮਵਾਰ ਨੂੰ ਰਾਮਗੜ੍ਹੀਆ ਭਵਨ ਖੰਨਾ ਵਿਖੇ ...

ਪੂਰੀ ਖ਼ਬਰ »

ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ 'ਚ ਹੋਣ ਵਾਲੇ ਗੁਰਮਤਿ ਸਮਾਗਮ 'ਚ ਹੋਣਗੇ ਸ਼ਾਮਿਲ!

ਅੰਮਿ੍ਤਸਰ, 22 ਜਨਵਰੀ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਗਲੇ ਹਫ਼ਤੇ ਪਾਕਿਸਤਾਨ ਦੇ ਸੂਬਾ ਸਿੰਧ ਵਿਖੇ ਹੋ ਰਹੇ ਇੱਕ ਗੁਰਮਿਤ ਸਮਾਗਮ ਵਿਚ ਸ਼ਾਮਿਲ ਹੋਣ ਲਈ ਅਟਾਰੀ ਵਾਹਗਾ ਸੜਕ ਮਾਰਗ ਰਾਹੀਂ ਪਾਕਿਸਤਾਨ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 224 ਨਵੇਂ ਮਾਮਲੇ-8 ਮੌਤਾਂ

ਚੰਡੀਗੜ੍ਹ, 22 ਜਨਵਰੀ (ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 8 ਹੋਰ ਮੌਤਾਂ ਹੋ ਗਈਆਂ, ਉੱਥੇ 217 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 224 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 8 ਮੌਤਾਂ ਵਿੱਚੋਂ ...

ਪੂਰੀ ਖ਼ਬਰ »

'ਆਪ' ਵਲੋਂ ਨਿਗਮ ਚੋਣਾਂ ਲਈ 107 ਉਮੀਦਵਾਰਾਂ ਦੀ ਹੋਰ ਸੂਚੀ ਜਾਰੀ

ਚੰਡੀਗੜ੍ਹ, 22 ਜਨਵਰੀ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਹੋਣ ਜਾ ਰਹੀਆਂ ਨਿਗਮ ਚੋਣਾਂ ਸਬੰਧੀ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ ਹੈ | ਅੱਜ ਇਥੇ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ...

ਪੂਰੀ ਖ਼ਬਰ »

ਕੌ ਾਸਲ ਚੋਣਾਂ 'ਚ ਭਾਜਪਾ ਥਿੜਕਣ ਲੱਗੀ?

ਚੰਡੀਗੜ੍ਹ, 22 ਜਨਵਰੀ (ਐਨ.ਐਸ. ਪਰਵਾਨਾ)-ਪੰਜਾਬ ਵਿਚ 14 ਫਰਵਰੀ ਨੂੰ ਹੋਣ ਵਾਲੀਆਂ ਕੌਾਸਲ ਚੋਣਾਂ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਭਾਜਪਾ ਦਾ ਫ਼ੈਸਲਾ ਹੈ ਕਿ ਉਹ ਇਹ ਚੋਣਾਂ ਆਪਣੇ ...

ਪੂਰੀ ਖ਼ਬਰ »

ਡਾ. ਓਬਰਾਏ ਨੇ ਖਾੜੀ ਮੁਲਕ 'ਚ ਫਸੀਆਂ 12 ਲੜਕੀਆਂ ਨੂੰ ਵਾਪਸ ਲਿਆਂਦਾ

ਰਾਜਾਸਾਂਸੀ, 22 ਜਨਵਰੀ (ਹੇਰ, ਖੀਵਾ)-ਆਪਣੇ ਪਰਿਵਾਰਾਂ ਦੀ ਆਰਥਿਕ ਨੂੰ ਦਸ਼ਾ ਠੀਕ ਕਰਨ ਲਈ ਅਰਬ ਮੁਲਕਾਂ 'ਚ ਭਾਰਤ ਤੇ ਖਾਸਕਰ ਪੰਜਾਬ ਤੋਂ ਜਾ ਕੇ ਸ਼ੇਖਾਂ ਦੇ ਘਰੀਂ ਬੰਧੂਆ ਮਜ਼ਦੂਰ ਬਣ ਕੇ ਜੀਵਨ ਬਤੀਤ ਕਰਨ ਵਾਲੀਆਂ ਬੇਵੱਸ 12 ਧੀਆਂ ਦੇ ਸਿਰ 'ਤੇ ਹੱਥ ਰੱਖਦਿਆਂ ਸਰਬੱਤ ...

ਪੂਰੀ ਖ਼ਬਰ »

ਓ.ਟੀ.ਐਸ. ਸਕੀਮ 'ਚ 30 ਅਪ੍ਰੈਲ ਤੱਕ ਕਾਰੋਬਾਰੀ ਦੇ ਸਕਣਗੇ ਅਰਜ਼ੀਆਂ

ਜਲੰਧਰ, 22 ਜਨਵਰੀ (ਸ਼ਿਵ ਸ਼ਰਮਾ)-ਵੈਟ ਦੇ ਨਿਰਧਾਰਨ ਕੀਤੇ ਕੇਸਾਂ 'ਚ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਓ. ਟੀ. ਐੱਸ. ਸਕੀਮ ਦਾ ਐਲਾਨ ਕਰ ਦਿੱਤਾ ਹੈ ਤੇ ਜਿੱਥੇ ਇਹ ਸਕੀਮ 15 ਜਨਵਰੀ ਤੋਂ ਲਾਗੂ ਕਰ ਦਿੱਤੀ ਗਈ ਹੈ ਤੇ ਜਿਹੜੇ ਕਾਰੋਬਾਰੀ ਇਸ ਸਕੀਮ ਦਾ ਫ਼ਾਇਦਾ ਲੈਣਾ ਚਾਹੁੰਦੇ ...

ਪੂਰੀ ਖ਼ਬਰ »

ਮੁੰਬਈ 'ਚ ਪੈਟਰੋਲ 92 ਤੋਂ ਪਾਰ, ਡੀਜ਼ਲ ਵੀ ਹੋਇਆ ਮਹਿੰਗਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਤੇਲ ਕੰਪਨੀਆਂ ਵਲੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ | ਅੱਜ ਫਿਰ ਡੀਜ਼ਲ 23 ਤੋਂ 27 ਪੈਸੇ ਅਤੇ ਪੈਟਰੋਲ 22 ਤੋਂ 25 ਪੈਸੇ ਮਹਿੰਗਾ ਹੋਇਆ ਹੈ | ਦਿੱਲੀ 'ਚ ਪੈਟਰੋਲ ਦੀ ਕੀਮਤ ਪਹਿਲੀ ਵਾਰ 85.45 ਰੁਪਏ ਪ੍ਰਤੀ ਲੀਟਰ ...

ਪੂਰੀ ਖ਼ਬਰ »

ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ 'ਚ ਦੇਵ ਪ੍ਰੀਆ ਤਿਆਗੀ ਭਾਜਪਾ 'ਚ ਸ਼ਾਮਿਲ

ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਮੋਗਾ ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਰਾਈਟ ਵੇ ਏਅਰਲਿੰਕ ਦੇ ਮੈਨੇਜਿੰਗ ਡਾਇਰੈਕਟਰ ਦੇਵ ਪ੍ਰੀਆ ਤਿਆਗੀ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ 'ਚ ਚੰਡੀਗੜ੍ਹ ਵਿਖੇ ਮੁੱਖ ਦਫ਼ਤਰ 'ਚ ਭਾਜਪਾ ...

ਪੂਰੀ ਖ਼ਬਰ »

ਮੇਘਾਲਿਆ 'ਚ ਗ਼ੈਰ-ਕਾਨੂੰਨੀ ਕੋਲਾ ਖਾਣ ਢਹਿਣ ਨਾਲ 6 ਮੌਤਾਂ

ਸ਼ਿਲਾਂਗ, 22 ਜਨਵਰੀ (ਏਜੰਸੀ)- ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੇਘਾਲਿਆ ਦੇ ਪੂਰਬੀ ਜੈਂਤੀਆ ਹਿੱਲ ਜ਼ਿਲ੍ਹੇ 'ਚ ਇਕ ਗੈਰ-ਕਾਨੂੰਨੀ ਕੋਲਾ ਖਾਨ ਦੇ ਮਕੈਨੀਕਲ ਢਾਂਚੇ ਦੇ ਢਹਿਣ ਨਾਲ 6 ਖਾਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ | ਡਿਪਟੀ ਕਮਿਸ਼ਨਰ ਈ. ਖਰਮਲਕੀ ਨੇ ...

ਪੂਰੀ ਖ਼ਬਰ »

ਪਾਕਿ ਨੇ ਕੋਰੋਨਾ ਵੈਕਸੀਨ ਸਬੰਧੀ ਬੇਨਤੀ ਨਹੀਂ ਕੀਤੀ-ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੱਸਿਆ ਕਿ ਭਾਰਤ ਨੂੰ ਕੋਰੋਨਾ ਵਾਇਰਸ ਵੈਕਸੀਨ ਸਬੰਧੀ ਪਾਕਿਸਤਾਨ ਵਲੋਂ ਕੋਈ ਵੀ ਬੇਨਤੀ ਪ੍ਰਾਪਤ ਨਹੀਂ ਹੋਈ ਹੈ, ਜਦੋਂਕਿ ਉਸ ਵਲੋਂ ਕਈ ਦੇਸ਼ਾਂ ਜਿਨ੍ਹਾਂ 'ਚ ਸਾਊਦੀ ਅਰਬ, ...

ਪੂਰੀ ਖ਼ਬਰ »

ਕੋਰੋਨਾ ਕਾਰਨ ਯੂ.ਪੀ.ਐਸ.ਸੀ. ਪ੍ਰੀਖਿਆ ਨਾ ਦੇ ਸਕਣ ਵਾਲਿਆਂ ਨੂੰ ਝਟਕਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਕੇਂਦਰ ਸਰਕਾਰ ਕੋਰੋਨਾ ਮਹਾਂਮਾਰੀ ਕਾਰਨ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਉਮੀਦਵਾਰਾਂ ਨੂੰ ਹੁਣ ਕੋਈ ਹੋਰ ਮੌਕਾ ਨਹੀਂ ਦੇਣਾ ਚਾਹੁੰਦੀ | ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ...

ਪੂਰੀ ਖ਼ਬਰ »

ਰੰਜਨ ਗੋਗੋਈ ਨੂੰ 'ਜ਼ੈੱਡ ਪਲੱਸ' ਸੁਰੱਖਿਆ ਦਿੱਤੀ

ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਕੇਂਦਰ ਸਰਕਾਰ ਨੇ ਭਾਰਤ ਦੇ ਸਾਬਕਾ ਮੁੱਖ ਜੱਜ ਰੰਜਨ ਗੋਗੋਈ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੈ | ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਗੋਗੋਈ (66) ਨੂੰ ਦੇਸ਼ ਭਰ 'ਚ ਆਪਣੀ ਯਾਤਰਾ ਦੌਰਾਨ ਸੀ.ਆਰ.ਪੀ.ਐਫ਼. (ਕੇਂਦਰੀ ਅਰਧ ...

ਪੂਰੀ ਖ਼ਬਰ »

ਭਾਰਤ-ਚੀਨ ਵਿਚਾਲੇ ਅਗਲੇ ਦੌਰ ਦੀ ਸੈਨਿਕ ਗੱਲਬਾਤ ਲਈ ਨੇੜਲਾ ਸੰਪਰਕ ਬਣਿਆ ਹੋਇਆ ਹੈ- ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)- ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤ ਤੇ ਚੀਨ ਵਿਚਾਲੇ ਅਗਲੇ ਦੌਰ ਦੀ ਸੀਨੀਅਰ ਕਮਾਂਡਰ-ਪੱਧਰ ਦੀ ਬੈਠਕ ਲਈ ਸਹਿਮਤੀ ਬਣੀ ਹੋਈ ਹੈ ਅਤੇ ਇਸ ਲਈ ਦੋਵੇਂ ਧਿਰਾਂ 'ਚ ਕੂਟਨੀਤਕ ਤੇ ਸੈਨਿਕ ਚੈਨਲਾਂ ਜਰੀਏ ਨੇੜਲਾ ਸੰਪਰਕ ...

ਪੂਰੀ ਖ਼ਬਰ »

ਸੋਨੂੰ ਸੂਦ ਨੇ ਹਾਈਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ

ਨਵੀਂ ਦਿੱਲੀ, 22 ਜਨਵਰੀ (ਏਜੰਸੀ)-ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਬੰਬੇ ਹਾਈਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ | ਜ਼ਿਕਰਯੋਗ ਹੈ ਕਿ ਬੰਬੇ ਹਾਈਕੋਰਟ ਨੇ ਸੋਨੂੰ ਸੂਦ ਦੀ ਜੁਹੂ ਸਥਿਤ ਰਿਹਾਇਸ਼ੀ ਇਮਾਰਤ 'ਚ ਕਥਿਤ ...

ਪੂਰੀ ਖ਼ਬਰ »

ਹਾਈ ਕਮਿਸ਼ਨਾਂ ਦੇ ਬਾਹਰ ਪ੍ਰਦਰਸ਼ਨ ਖ਼ਿਲਾਫ਼ ਰਾਜ ਢੁਕਵੇਂ ਕਦਮ ਉਠਾਉਣ- ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 22 ਜਨਵਰੀ (ਏਜੰਸੀ)—ਗਣਤੰਤਰ ਦਿਵਸ ਦੇ ਮੌਕੇ 'ਤੇ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸਮੂਹ ਦੀਆਂ ਯੂ.ਕੇ. ਵਰਗੇ ਦੇਸ਼ਾਂ 'ਚ ਭਾਰਤੀ ਹਾਈ ਕਮਿਸ਼ਨਾਂ ਦੇ ਬਾਹਰ ਪ੍ਰਦਰਸ਼ਨ ਦੀਆਂ ਰਿਪੋਰਟਾਂ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੇ ਰਾਜਾਂ ਨੂੰ ਭਾਰਤੀ ...

ਪੂਰੀ ਖ਼ਬਰ »

ਬਾਬਾ ਫੌਜਾ ਸਿੰਘ 'ਤੇ ਬਣੇਗੀ ਹਿੰਦੀ ਫਿਲਮ

ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਰਹਿਣ ਵਾਲੇ 109 ਸਾਲਾ ਬਾਬਾ ਫੌਜਾ ਸਿੰਘ 'ਤੇ ਹਿੰਦੀ ਫਿਲਮ ਬਣਨ ਜਾ ਰਹੀ ਹੈ | ਇਹ ਫਿਲਮ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ 'ਟਰਬਨ ਟੌਰਨੈਡੋ' 'ਤੇ ਆਧਾਰਿਤ ਹੋਵੇਗੀ | ਫਿਲਮ ਦਾ ਨਾਂਅ ਫੌਜਾ ਹੋਵੇਗਾ | ਇਸ ਫਿਲਮ ਨੂੰ ...

ਪੂਰੀ ਖ਼ਬਰ »

ਗੁਰੂਗ੍ਰਾਮ 'ਚ ਕੋਰੋਨਾ ਟੀਕਾ ਲਗਵਾਉਣ ਵਾਲੀ ਸਿਹਤ ਕਰਮੀ ਦੀ ਮੌਤ

ਚੰਡੀਗੜ੍ਹ, 22 ਜਨਵਰੀ (ਏਜੰਸੀ)-ਸ਼ੁੱਕਰਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ 'ਚ ਉਸ ਮਹਿਲਾ ਸਿਹਤ ਕਰਮੀ ਦੀ ਮੌਤ ਹੋ ਗਈ, ਜਿਸ ਨੇ ਕੁਝ ਦਿਨ ਪਹਿਲਾਂ ਕੋਰੋਨਾ ਦਾ ਟੀਕਾ ਲਗਵਾਇਆ ਸੀ ਪਰ ਅਧਿਕਾਰੀਆਂ ਨੇ ਕਿਹਾ ਕਿ ਮੌਤ ਦਾ ਟੀਕੇ ਨਾਲ ਕੋਈ ਸਬੰਧ ਨਹੀਂ ਹੈ | ਜਾਣਕਾਰੀ ...

ਪੂਰੀ ਖ਼ਬਰ »

ਅਮਰੀਕਾ 'ਚ 1 ਦਿਨ 'ਚ ਰਿਕਾਰਡ 4300 ਮੌਤਾਂ ਦਰਜ

ਬਾਈਡਨ ਵਲੋਂ '100 ਡੇਜ਼ ਮਾਸਕ ਚੈਲੰਜ' ਪਹਿਲ ਦੀ ਸ਼ੁਰੂਆਤ

ਵਾਸ਼ਿੰਗਟਨ, 22 ਜਨਵਰੀ (ਏਜੰਸੀ)- ਅਮਰੀਕੀ 'ਚ ਕੋਰੋਨਾ ਮਹਾਂਮਾਰੀ ਕਾਰਨ ਸਥਿਤੀ ਬੇਹੱਦ ਗੰਭੀਰ ਹੈ | ਇਥੇ ਇਕ ਦਿਨ 'ਚ ਰਿਕਾਰਡ 4300 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ 1 ਲੱਖ 88 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਇਥੇ ਕੋਰੋਨਾ ਕਾਰਨ 4 ਲੱਖ ...

ਪੂਰੀ ਖ਼ਬਰ »

ਪਾਕਿ ਵਲੋਂ ਕੁਪਵਾੜਾ 'ਚ ਗੋਲੀਬਾਰੀ

ਸ੍ਰੀਨਗਰ, 22 ਜਨਵਰੀ (ਮਨਜੀਤ ਸਿੰਘ)- ਪਾਕਿ ਸੈਨਾ ਨੇ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ 'ਚ ਕਰਨਾ ਸੈਕਟਰ ਦੇ ਸਰਹੱਦੀ ਕਸਬੇ ਦੀਆਂ ਅਗਲੇਰੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੰਗਬੰਦੀ ਉਲੰਘਣਾ ਕਰਦਿਆਂ ਭਾਰੀ ਗੋਲੀਬਾਰੀ ਕੀਤੀ | ਸਰਕਾਰੀ ਸੂਤਰਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX