ਤਾਜਾ ਖ਼ਬਰਾਂ


ਉਤਰ ਪੂਰਬ ਪ੍ਰਦੇਸ਼ਾਂ ਵਿਚ ਮਹਿਸੂਸ ਕੀਤੇ ਜਾ ਰਹੇ ਹਨ ਭੁਚਾਲ ਦੇ ਝਟਕੇ
. . .  50 minutes ago
ਨਵੀਂ ਦਿੱਲੀ, 20 ਜੂਨ - ਦੇਸ਼ ਦੇ ਪੂਰਬ ਉਤਰ ਸੂਬਿਆਂ 'ਚ ਭੁਚਾਲ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਤੇ ਸਨਿੱਚਰਵਾਰ ਨੂੰ ਆਏ ਭੁਚਾਲ ਦੇ ਝਟਕਿਆ ਤੋਂ ਬਾਅਦ ਐਤਵਾਰ ਦੇਰ ਰਾਤ ਨੂੰ ਵੀ ਮਨੀਪੁਰ ਤੇ ਅਰੁਣਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ...
ਅੱਜ ਦਾ ਵਿਚਾਰ
. . .  about 1 hour ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ
. . .  about 1 hour ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ ਅਜੀਤ ਵਲੋਂ ਸ਼ੁਭਕਾਮਨਾਵਾਂ...
21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕ ਲਈ ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਭੇਜਿਆ ਗਿਆ ਸੱਦਾ
. . .  1 day ago
ਸ੍ਰੀਨਗਰ, 19 ਜੂਨ - ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਸਨਿੱਚਰਵਾਰ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ 24 ਜੂਨ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਬੈਠਕ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼...
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ
. . .  1 day ago
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ...
ਫਰਾਂਸ ਸਰਕਾਰ ਵਲੋਂ 125 ਬੈੱਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜਨ ਪਲਾਂਟ ਦਿੱਲੀ ਗੁਰਦੁਆਰਾ ਕਮੇਟੀ ਕੋਲ ਪੁੱਜਾ
. . .  1 day ago
ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ, ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ - ਜੀ ਟੀ ਯੂ
. . .  1 day ago
ਸੰਗਰੂਰ , 19 ਜੂਨ (ਧੀਰਜ ਪਸ਼ੋਰੀਆ) - ਮੁਹਾਲੀ ਵਿਖੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਵਲੰਟੀਅਰ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ...
ਬੀ.ਕੇ.ਯੂ. ਡਕੌਂਦਾ ਵਲੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ’ਤੇ ਬਿਜਲੀ ਗਰਿੱਡ ਜੈਤੋ ਦੇ ਦਫਤਰ ਅੱਗੇ ਦਿੱਤਾ ਧਰਨਾ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪਿੰਡ ਚੰਦਭਾਨ ਅਤੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਕਿਸਾਨ ਵਲੋਂ...
ਡੇਰਾ ਬੱਸੀ ਦੀ ਮਹਿਕ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ
. . .  1 day ago
ਡੇਰਾ ਬੱਸੀ, 19 ਜੂਨ (ਗੁਰਮੀਤ ਸਿੰਘ) - ਡੇਰਾ ਬੱਸੀ ਦੇ ਦਾਦਪੁਰਾ ਮੁਹੱਲਾ ਵਾਸੀ ਮਹਿਕ ਮਿੱਤਲ ਪੁੱਤਰੀ ਰਮੇਸ਼ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ...
ਪੰਜ ਤੱਤਾਂ ਵਿਚ ਵਿਲੀਨ ਹੋਏ ਸ. ਮਿਲਖਾ ਸਿੰਘ
. . .  1 day ago
ਚੰਡੀਗੜ੍ਹ, 19 ਜੂਨ - ਸਰਕਾਰੀ ਸਨਮਾਨਾਂ ਨਾਲ ਸ. ਮਿਲਖਾ ਸਿੰਘ ਦਾ ਅੰਤਿਮ ਸਸਕਾਰ ...
ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸੁਆਗਤ
. . .  1 day ago
ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ 'ਚ ਹਲਕਾ ਚੰਨਣਵਾਲ...
ਦੇਸ਼ 'ਚ ਗ੍ਰੀਨ ਫੰਗਸ ਦਾ ਦੂਸਰਾ ਮਾਮਲਾ ਜਲੰਧਰ 'ਚ ਮਿਲਿਆ
. . .  1 day ago
ਜਲੰਧਰ, 19 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗਰੀਨ ਫੰਗਸ ਦਾ ਪਹਿਲਾ ਮਾਮਲਾ ਮਿਲਿਆ ਹੈ, ਜੋ ਦੇਸ਼ 'ਚ ਦੂਸਰਾ ਮਾਮਲਾ ਦੱਸਿਆ ਜਾ ਰਹਾ ਹੈ। ਗ੍ਰੀਨ ਫੰਗਸ ਦਾ ਪਹਿਲਾ...
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਵਿਚ ਮੋਟੀ ਰਕਮ ਲੈ ਮੋਬਾਈਲ ਸਪਲਾਈ ਕਰਨ ਵਾਲਾ ਆਈ. ਆਰ. ਬੀ. ਦਾ ਮੁਲਾਜ਼ਮ ਗ੍ਰਿਫ਼ਤਾਰ
. . .  1 day ago
ਨਾਭਾ,19 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਬਣੀ ਸਖ਼ਤ ਸੁਰੱਖਿਆ ਜੇਲ੍ਹ ਜੋ ਕਿ ਲਗਾਤਾਰ ਗੈਰ ਕਾਨੂੰਨੀ ਸਮੱਗਰੀ ਨਸ਼ਾ ਅਤੇ ਮੋਬਾਈਲ ਮਿਲਣ...
ਦਿਲਬਾਗ ਬਾਗੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਸਰਕਲ ਜੈਤੋ ਦੇ ਪ੍ਰਧਾਨ ਨਿਯੁਕਤ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸ਼੍ਰੋਮਣੀ ਅਕਾਲੀ ਦਲ ਦੇ ਸਰਗਮ ਵਰਕਰ ਦਿਲਬਾਗ ਬਾਗੀ ਸ਼ਰਮਾ ਨੂੰ ਪਾਰਟੀ ਦਾ ਸਰਕਲ ਜੈਤੋ ...
ਸੰਗਰੂਰ ਦੇ ਰਿਸ਼ਭ ਬਾਂਸਲ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ 7ਵਾਂ ਸਥਾਨ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੋਰੀਆ) ਸੰਗਰੂਰ ਦੀ ਥਲੇਸ ਬਾਗ ਕਾਲੋਨੀ ਦੇ 26 ਸਾਲਾ ਰਿਸ਼ਭ ਬਾਂਸਲ ਨੇ ਪੀ. ਸੀ. ਐੱਸ. ਦੀ ਪ੍ਰੀਖਿਆ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 15 ਨਵੇਂ ਕੇਸ, 1 ਮੌਤ
. . .  1 day ago
ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਮਰੀਜ਼ ਦੀ ਮੌਤ ਹੋਈ ਹੈ...
ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ
. . .  1 day ago
ਨਵੀਂ ਦਿੱਲੀ, 19 ਜੂਨ - ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ ਹੋਏ ਹਨ। ਰਜਨੀਕਾਂਤ ਨੇ ਇਕ ਵਿਸ਼ੇਸ਼ ਨਿੱਜੀ ਉਡਾਣ ਵਿਚ ਉਡਾਨ ਭਰੀ...
ਕੈਬਨਿਟ ਮੰਤਰੀ ਸਰਕਾਰੀਆ ਵਲੋਂ ਕਿਸਾਨਾਂ ਨੂੰ ਸੂਇਆ ਰਾਹੀਂ ਟਿੱਲਾ ਤੱਕ ਪਾਣੀ ਪਹੁੰਚਾਉਣ ਦਾ ਲਿਆ ਜਾਇਜ਼ਾ, ਕਿਸਾਨ ਹੋਏ ਬਾਗੋ - ਬਾਗ
. . .  1 day ago
ਲੋਪੋਕੇ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਲਾਹੌਰ ਬਰਾਂਚ ਦੀਆਂ ਨਹਿਰਾਂ...
ਬੁੱਧੀਜੀਵੀਆਂ ਦੀ ਰਿਹਾਈ ਲਈ ਸੰਗਰੂਰ 'ਚ ਕੀਤਾ ਗਿਆ ਰੋਸ ਮੁਜ਼ਾਹਰਾ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ) - ਭੀਮਾ ਕੋਰੇਗਾਉਂ ਕੇਸ ਵਿਚ ਬੀਤੇ ਤਿੰਨ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ...
4520 ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
. . .  1 day ago
ਤਪਾ ਮੰਡੀ,19 ਜੂਨ (ਪ੍ਰਵੀਨ ਗਰਗ) - ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 4520 ਨਸ਼ੀਲੀਆਂ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ...
ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਸ.ਮਿਲਖਾ ਸਿੰਘ ਦੀ ਇਕ ਕੁਰਸੀ ਕੀਤੀ ਜਾਵੇਗੀ ਸਥਾਪਿਤ
. . .  1 day ago
ਚੰਡੀਗੜ੍ਹ,19 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦੇ ਹੋਏ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵੱਡਾ...
ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  1 day ago
ਲੁਧਿਆਣਾ,19 ਜੂਨ (ਪੁਨੀਤ ਬਾਵਾ) - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ...
ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਸ.ਮਿਲਖਾ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਚੰਡੀਗੜ੍ਹ,19 ਜੂਨ - ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552

ਲੁਧਿਆਣਾ

ਨੈਸ਼ਨਲ ਹਾਈਵੇਅ ਅਥਾਰਿਟੀ ਦੇ ਚੇਅਰਮੈਨ ਸੰਧੂ ਨੇ ਲੁਧਿਆਣਾ ਤੇ ਆਸ-ਪਾਸ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਲਧਿਆਣਾ, 23 ਫਰਵਰੀ (ਪੁਨੀਤ ਬਾਵਾ)-ਲੁਧਿਆਣਾ ਸ਼ਹਿਰ ਤੇ ਆਸ-ਪਾਸ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਲਈ ਅੱਜ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਲੁਧਿਆਣਾ ਦੌਰੇ 'ਤੇ ਆਏ | ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਪ੍ਰਸ਼ਾਨਿਕ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ | ਸ. ਸੰਧੂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ, ਸੰਯੁਕਤ ਪੁਲਿਸ ਕਮਿਸ਼ਨਰ ਦੀਪਕ ਪਾਰਿਕ, ਐੱਸ. ਡੀ. ਐੱਮ. ਲੁਧਿਆਣਾ ਪੱਛਮੀ ਅਮਰਿੰਦਰ ਸਿੰਘ ਮੱਲ੍ਹੀ, ਐੱਸ. ਡੀ. ਐੱਮ. ਲੁਧਿਆਣਾ ਪੂਰਬੀ ਡਾ. ਬਲਜਿੰਦਰ ਸਿੰਘ ਢਿੱਲੋਂ, ਏ. ਸੀ. ਪੀ. ਟ੍ਰੈਫ਼ਿਕ ਗੁਰਦੇਵ ਸਿੰਘ, ਟ੍ਰੈਫ਼ਿਕ ਮਾਹਿਰ ਰਾਹੁਲ ਵਰਮਾ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪੁਨੀਤਪਾਲ ਸਿੰਘ ਗਿੱਲ ਸਮੇਤ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਲੁਧਿਆਣਾ-ਚੰਡੀਗੜ੍ਹ ਜੀ. ਟੀ. ਰੋਡ ਪ੍ਰਾਜੈਕਟ, ਦਿੱਲੀ-ਅੰਮਿ੍ਤਸਰ ਜੀ.ਟੀ. ਰੋਡ-44 ਪ੍ਰਾਜੈਕਟ, ਲਾਢੋਵਾਲ ਬਾਈਪਾਸ ਪ੍ਰਾਜੈਕਟ, ਲੁਧਿਆਣਾ ਦੀ ਫਿਰੋਜ਼ਪੁਰ ਰੋਡ ਚੰੂਗੀ ਤੋਂ ਲੁਧਿਆਣਾ ਦੇ ਸਮਾਰਾਲਾ ਚੌਂਕ ਤੱਕ ਬਣਨ ਵਾਲੇ ਹਾਈਵੇਅ ਪ੍ਰਾਜੈਕਟ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਸ. ਸੰਧੂ ਨੇ ਸਟਨ ਹਾਊੁਸ ਵਿਖੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ | ਸ. ਸੰਧੂ ਨੂੰ ਪਿੁਲਸ ਕਮਿਸ਼ਨਰ ਨੇ ਟ੍ਰੈਫ਼ਿਕ ਨਾਲ ਸਬੰਧਿਤ ਵੱਖ-ਵੱਖ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੇ ਰੈਂਪ ਨਾ ਹੋਣ ਕਰਕੇ ਦੋਪਹੀਆ ਵਾਹਨ ਚਾਲਕਾਂ ਦੇ ਹਾਦਸਾਗ੍ਰਸਤ ਹੋਣ ਬਾਰੇ ਵੀ ਆਖਿਆ ਤਾਂ ਸ. ਸੰਧੂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਦੇ ਨਾਲ ਓਵਰਬਿ੍ਜ ਦੇ ਨਾਲ ਉੱਚਾ ਰੱਖ ਕੇ ਰੈਂਪ ਬਣਾਉਣ ਲਈ ਆਖਿਆ ਅਤੇ ਕਿਹਾ ਕਿ ਹਾਦਸਿਆਂ ਨੂੰ ਰੋਕਣ ਲਈ ਜਿੰਨੇ ਵੀ ਰੈਂਪ ਬਣਾਉਣ ਦੀ ਜ਼ਰੂਰਤ ਹੈ, ਉਸ ਨੂੰ ਤੁਰੰਤ ਬਣਾਇਆ ਜਾਵੇਗਾ | ਸ. ਸੰਧੂ ਨੇ ਸਾਊਥ ਸਿਟੀ ਵਿਖੇ ਸਥਿਤ ਐਫ਼-2 ਰੇਸਵੇਅ ਕੱਟ 'ਤੇ ਲੱਗਦੇ ਜ਼ਾਮ ਦੀ ਸਮੱਸਿਆ ਦਾ ਹੱਲ ਕਰਨ ਲਈ ਆਰਜ਼ੀ ਤੌਰ 'ਤੇ ਉੱਥੇ ਟ੍ਰੈਫ਼ਿਕ ਲਾਈਟਾਂ ਲਗਾਉਣ ਅਤੇ ਟ੍ਰੈਫ਼ਿਕ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਯੋਜਨਾ ਬਣਾਉਣ ਦੀ ਗੱਲ ਆਖੀ | ਸ. ਸੰਧੂ ਨੇ ਸਥਾਨਕ ਜਲੰਧਰ ਬਾਈਪਾਸ ਚੌਂਕ ਵਿਖੇ ਗਰੀਨ ਲੈਂਡ ਸਕੂਲ ਦੇ ਸਾਹਮਣੇ, ਟਰਾਂਸਪੋਰਟ ਨਗਰ, ਫ਼ੋਕਲ ਪੁਆਇੰਟ ਸਮੇਤ ਜਿੱਥੇ ਵੀ ਜ਼ਰੂਰਤ ਹੋਵੇਗੀ, ਉੱਥੇ ਸਲਿੱਪ ਵੇਅ ਬਣਾਉਣ ਨੂੰ ਮਨਜੂਰੀ ਦੇਣ ਦਾ ਭਰੋਸਾ ਦਿਵਾਇਆ ਪਰ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਥਾਂ 'ਤੇ ਟ੍ਰੈਫ਼ਿਕ ਸਬੰਧੀ ਸਮੱਸਿਆ ਜਾਂ ਹਾਦਸੇ ਹੋਣ ਦਾ ਡਰ ਹੋਵੇਗਾ, ਉੱਥੇ ਸਲਿੱਪ ਵੇਅ ਨਹੀਂ ਬਣਾਏ ਜਾਣਗੇ | ਸ. ਸੰਧੂ ਨੇ ਨੈਸ਼ਨਲ ਹਾਈਵੇਅ ਦੇ ਨਾਲ ਲੋਕਾਂ ਵਲੋਂ ਜੋ ਗੈਰ-ਕਾਨੂੰਨੀ ਤਰੀਕੇ ਨਾਲ ਕੱਟ ਬਣਾਏ ਗਏ ਹਨ ਜਾਂ ਜਾਲੀਆਂ ਤੋੜੀਆਂ ਗਈਆਂ ਹਨ | ਕੱਟਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇਗਾ ਅਤੇ ਜੋ ਵੀ ਟੁੱਟ ਭੱਜ ਹੋਈ ਹੈ, ਉਸ ਨੂੰ ਸਹੀ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਮਕਸਦ ਸੜਕੀ ਹਾਦਸਿਆਂ ਨੂੰ ਰੋਕਣਾ ਹੀ ਹੈ | ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਦਿਸ਼ਾ ਸੂਚਕ ਬੋਰਡ ਵੀ ਲਗਾਉਣ ਦੀ ਹਦਾਇਤ ਕੀਤੀ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਰਾਹਗੀਰਾਂ ਨੂੰ ਪਤਾ ਲੱਗ ਸਕੇ ਕਿ ਕਿਹੜੀ ਸੜਕ ਕਿੱਧਰ ਜਾ ਰਹੀ ਹੈ |
ਲੁਧਿਆਣਾ ਸ਼ਹਿਰ ਮੇਰੇ ਦਿਲ ਦੇ ਨੇੜੇ, ਵਿਕਾਸ ਕਾਰਜਾਂ 'ਚ ਕਮੀ ਨਾ ਆਵੇ
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਨ੍ਹਾਂ ਨੇ ਲੁਧਿਆਣਾ ਸ਼ਹਿਰ 'ਚ ਕਾਫ਼ੀ ਸਮਾਂ ਨੌਕਰੀ ਕੀਤੀ ਹੈ ਅਤੇ ਇਹ ਸ਼ਹਿਰ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹਨ, ਇਸ ਲਈ ਲੁਧਿਆਣਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਜੋ ਵੀ ਵਿਕਾਸ ਕਾਰਜ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਕਰਵਾਏ ਜਾਣੇ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇੇ |
ਸਰਕਾਰ ਥਾਂ ਦੇਵੇ, ਨੈਸ਼ਨਲ ਹਾਈਵੇਅ ਅਥਾਰਿਟੀ ਸਾਈਕਲ ਟ੍ਰੈਕ ਬਣਾ ਕੇ ਦੇਵੇਗੀ
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਆਫ਼ ਇੰਡੀਆ ਵਲੋਂ ਬਣਾਏ ਜਾ ਰਹੇ ਸਾਰੇ ਜੀ. ਟੀ. ਰੋਡਾਂ ਦੇ ਨਾਲ ਸਾਈਕਲ ਟਰੈਕ ਬਣਾਉਣ ਦੀ ਵੀ ਹਮੀ ਭਰੀ ਹੈ | ਉਨ੍ਹਾਂ ਨੇ ਸਾਈਕਲ ਟਰੈਕ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਹਾਈਵੇਅ ਦੇ ਨਾਲ ਥਾਂ ਦੇਣ ਦੀ ਵੀ ਆਖਿਆ ਹੈ | ਸ. ਸੰਧੂ ਨੇ ਇਸ ਪ੍ਰਾਜੈਕਟ ਬਾਰੇ ਰਿਪੋਰਟ ਬਣਾ ਕੇ ਵੀ ਭੇਜਣ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਖਿਆ ਹੈ |

ਲੁਧਿਆਣਾ 'ਚ ਕੋਰੋਨਾ ਦਾ ਧਮਾਕਾ!

ਲੁਧਿਆਣਾ, 23 ਫਰਵਰੀ (ਸਲੇਮਪੁਰੀ)-ਲੁਧਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਅਤੇ ਪੀੜ੍ਹਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਜਾਣ ਕਾਰਨ ਲੋਕਾਂ 'ਚ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਜਦਕਿ ਅੱਜ ਤਾਂ ਕੋਰੋਨਾ ਦਾ ...

ਪੂਰੀ ਖ਼ਬਰ »

ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋਣ ਕਾਰਨ ਡੀ. ਸੀ. ਵਲੋਂ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ

ਲਧਿਆਣਾ, 23 ਫਰਵਰੀ (ਪੁਨੀਤ ਬਾਵਾ)-ਸਥਾਨਕ ਬਚਤ ਭਵਨ ਵਿਖੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਦੇ ਪ੍ਰਬੰਧ ਕਰਨ ਤੇ ਭਵਿੱਖ ਦੀ ਯੋਜਨਾ ਤਿਆਰ ਕਰਨ ਬਾਰੇ ਇਕ ਉੱਚ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵਰਿੰਦਰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਦੀ ਅਧਿਆਤਮਿਕ ਯਾਤਰਾ ਨੂੰ ਦਰਸਾਉਂਦੀ ਡਾਕੂਮੈਂਟਰੀ ਡੀ. ਸੀ. ਵਲੋਂ ਜਾਰੀ

ਲੁਧਿਆਣਾ, 23 ਫਰਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ ’ਵਿਸ਼ੇ 'ਤੇ ਹਾਈ ਕੋਰਟ ਦੇ ਵਕੀਲ ਤੇ ਕੁਦਰਤ ਦੇ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਵਲੋਂ ...

ਪੂਰੀ ਖ਼ਬਰ »

ਮਜੀਠਾ ਨਗਰ ਕੌਂਸਲ 'ਚ ਅਕਾਲੀ ਦਲ ਨੂੰ ਮਿਲੀ ਭਾਰੀ ਜਿੱਤ 'ਤੇ ਮੱਕੜ ਨੇ ਮਜੀਠੀਆ ਨੂੰ ਦਿੱਤੀ ਵਧਾਈ

ਲੁਧਿਆਣਾ, 23 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਯੂਥ ਵਿੰਗ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਦੀ ਅਗਵਾਈ ਹੇਠ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਵਲੋਂ ਮਜੀਠਾ ਨਗਰ ਕੌਂਸਲ ਦੀਆਂ ਪਿਛਲੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਮਾਲ ਮੰਤਰੀ ਤੇ ਮੁੱਖ ਮੰਤਰੀ ਦੇ ਹਲਕਿਆਂ 'ਚ ਰੋਸ ਰੈਲੀਆਂ ਕਰੇਗੀ-ਖੱਟੜਾ, ਨਨਹੇੜਾ

ਆਲਮਗੀਰ, 23 ਫਰਵਰੀ (ਜਰਨੈਲ ਸਿੰਘ ਪੱਟੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਪੰਜਾਬ ਬਾਡੀ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਮੰਜੀ ਸਹਿਬ ਆਲਮਗੀਰ ਵਿਖੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖੱਟਰਾ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾ ਦੀ ਸਾਂਝੀ ...

ਪੂਰੀ ਖ਼ਬਰ »

ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ 28 ਨੂੰ

ਲੁਧਿਆਣਾ, 23 ਫਰਵਰੀ (ਕਵਿਤਾ ਖੁੱਲਰ)-ਬਾਬਾ ਨਾਮਦੇਵ ਸੇਵਕ ਸੁਸਾਇਟੀ ਵਲੋਂ ਸੰਤ ਸ਼੍ਰੋਮਣੀ ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ 28ਵਾਂ ਸਾਲਾਨਾ ਸਮਾਗਮ 28 ਫਰਵਰੀ ਨੂੰ ਨਵ ਭਾਰਤ ਡਾਇੰਗ, ਸੇਖੇਵਾਲ ਰੋਡ ਲੁਧਿਆਣਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ...

ਪੂਰੀ ਖ਼ਬਰ »

ਮੋਬਾਈਲ ਚੋਰੀ ਕਰਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਨੰਦਾ ਕਾਲੋਨੀ 'ਚ ਅੱਜ ਬਾਅਦ ਦੁਪਹਿਰ ਘਰ ਵਿਚ ਮੋਬਾਈਲ ਚੋਰੀ ਕਰਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਗੁਆਂਢੀਆਂ ਵਲੋਂ ਕੀਤੇ ਹਮਲੇ 'ਚ ਔਰਤ ਜ਼ਖ਼ਮੀ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਸੰਤ ਨਗਰ 'ਚ ਗੁਆਂਢੀਆਂ ਵਲੋਂ ਕੀਤੇ ਹਮਲੇ 'ਚ ਇਕ ਔਰਤ ਜ਼ਖ਼ਮੀ ਹੋ ਗਈ ਹੈ | ਜਾਣਕਾਰੀ ਦਿੰਦੇ ਜ਼ਖ਼ਮੀ ਹੋਈ ਔਰਤ ਤਾਰਾ ਦੇਵੀ ਦੇ ਪੁੱਤਰ ਵਿਜੇ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

25 ਹਜ਼ਾਰ ਲੀਟਰ ਲਾਹਣ ਬਰਾਮਦ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਐਂਟੀ ਸਮੱਗਲਿੰਗ ਸੈੱਲ ਦੀ ਪੁਲਿਸ ਨੇ ਪਿੰਡ ਰਜਾਪੁਰ ਅਤੇ ਭੋਲੇਵਾਲ ਜਦੀਦ 'ਚ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 25 ਹਜ਼ਾਰ ਲੀਟਰ ਲਾਹਣ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ...

ਪੂਰੀ ਖ਼ਬਰ »

ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਭਰ 'ਚ ਕੈਂਪ ਲਗਾਏ

ਲਧਿਆਣਾ, 23 ਫਰਵਰੀ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ...

ਪੂਰੀ ਖ਼ਬਰ »

ਨਿਸਚੈ ਇਕ ਕਾਫ਼ਲਾ ਵਲੋਂ ਦਰਬਾਰ-ਏ-ਬਸੰਤ ਗੁਰਮਤਿ ਸਮਾਗਮ

ਲੁਧਿਆਣਾ, 23 ਫਰਵਰੀ (ਕਵਿਤਾ ਖੁੱਲਰ)-ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ, ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਹੌਜ਼ਰੀ ਵਰਕਰ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਊ ਪ੍ਰੇਮ ਨਗਰ ਵਿਚ ਅੱਜ ਰਾਤ ਇਕ ਹੌਜ਼ਰੀ ਵਰਕਰ ਵਲੋਂ ਸ਼ੱਕੀ ਹਾਲਾਤ 'ਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਂਚ ਕਰ ਰਹੇ ਅਧਿਕਾਰੀ ਐੱਸ. ਐੱਚ. ਓ. ...

ਪੂਰੀ ਖ਼ਬਰ »

ਰੋਗ ਪ੍ਰਤੀਰੋਧਕ ਵਿਗਿਆਨ ਸਬੰਧੀ ਵੈਟਰਨਰੀ ਯੂਨੀਵਰਸਿਟੀ ਨੇ ਕਰਵਾਇਆ ਅੰਤਰਰਾਸ਼ਟਰੀ ਸਿੰਪੋਜ਼ੀਅਮ

ਲੁਧਿਆਣਾ, 23 ਫਰਵਰੀ (ਪੁਨੀਤ ਬਾਵਾ)-ਐਨੀਮਲ ਬਾਇਓਤਕਨਾਲੌਜੀ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਰੋਗ ਪ੍ਰਤੀਰੋਧਕ ਸਮਰੱਥਾ ਪ੍ਰਤੀ ਖੋਜ ਕਰਨ ਵਾਲੀ ਸੁਸਾਇਟੀ ਵਲੋਂ ਪ੍ਰਾਯੋਜਿਤ ਦੋ ਦਿਨ ਦਾ ਈ-ਸਿੰਪੋਜ਼ੀਅਮ ਕਰਵਾਇਆ ...

ਪੂਰੀ ਖ਼ਬਰ »

ਪੁਲਿਸ ਦੀ ਮੌਜੂਦਗੀ 'ਚ ਕੀਤਾ ਅਕਾਲੀਆਂ ਤੇ ਕਾਂਗਰਸੀਆਂ ਨੇ ਆਪੋ-ਆਪਣੇ ਤੌਰ 'ਤੇ ਉਦਘਾਟਨ

ਭਾਮੀਆਂ ਕਲਾਂ, 23 ਫਰਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰ: 26 ਵਿਖੇ ਅੱਜ ਮਾਹੌਲ ਉਸ ਸਮੇਂ ਤਣਾਅਪੂਰਣ ਹੋ ਗਿਆ, ਜਦ ਇਲਾਕਾ ਕੌਂਸਲਰ ਸੁਰਜੀਤ ਰਾਏ ਵਲੋਂ ਲਗਪਗ 1.70 ਲੱਖ ਦੇ ਵਿਕਾਸ ਕਾਰਜਾਂ ਸਬੰਧੀ ਇਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਸੰਘਰਸ਼ ਨੂੰ ਤਿੱਖਾ ਕਰਨ ਲਈ ਪੰਜਾਬ ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਅੱਜ

ਲੁਧਿਆਣਾ, 23 ਫਰਵਰੀ (ਸਲੇਮਪੁਰੀ)- ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਦੌਰਾਨ ਸੂਬਾ ਕਨਵੀਨਰ ਠਾਕੁਰ ਸਿੰਘ, ਸਤੀਸ਼ ਰਾਣਾ, ਸੱਜਣ ਸਿੰਘ ਅਤੇ ਸੁਖਜੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਮੀਟਿੰਗਾਂ ਦੌਰਾਨ ...

ਪੂਰੀ ਖ਼ਬਰ »

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ 3 ਗਿ੍ਫ਼ਤਾਰ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਜਬਰ ਜਨਾਹ ਦਾ ਸ਼ਿਕਾਰ ਲੜਕੀ ਦੇ ਭਰਾ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ 8 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦਾ ਸ਼ਿਕਾਰ ਲੜਕੀ ਦੇ ਭਰਾ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਨੇ 8 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਕੁੱਟਮਾਰ ਦਾ ਸ਼ਿਕਾਰ ਹੋਏ ਜਬਰ ਜਨਾਹ ਦੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ

ਲੁਧਿਆਣਾ, 23 ਫਰਵਰੀ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸਥਾਨਕ ਬਚਤ ਭਵਨ ਵਿਖੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ 'ਚ ਰੋਕ ਉੱਚ ਪੱਧਰੀ ਮੀਟਿੰਗ ਹੋਈ, ਜਿਸ 'ਚ ਵਿਭਾਗਾਂ ਦੇ ...

ਪੂਰੀ ਖ਼ਬਰ »

ਪੀੜਤ ਔਰਤ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਬੈਂਸ ਉੱਪਰ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਔਰਤ ਦੀ ਹਮਾਇਤ 'ਤੇ ਆਏ ਢਾਂਡਾ ਤੇ ਗੋਸ਼ਾ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਔਰਤ ਦੀ ਹਮਾਇਤ 'ਤੇ ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਅਤੇ ਗੁਰਦੀਪ ਸਿੰਘ ਗੋਸ਼ਾ ਆ ...

ਪੂਰੀ ਖ਼ਬਰ »

ਬੈਂਸ ਉੱਪਰ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਔਰਤ ਦੀ ਹਮਾਇਤ 'ਤੇ ਆਏ ਢਾਂਡਾ ਤੇ ਗੋਸ਼ਾ

ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਔਰਤ ਦੀ ਹਮਾਇਤ 'ਤੇ ਸੀਨੀਅਰ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਅਤੇ ਗੁਰਦੀਪ ਸਿੰਘ ਗੋਸ਼ਾ ਆ ...

ਪੂਰੀ ਖ਼ਬਰ »

ਕੁਲਾਰ ਕਾਲਜ ਵਿਖੇ ਨਰਸਿੰਗ ਕੋਰਸਾਂ ਦੇ ਦਾਖ਼ਲਿਆਂ ਲਈ ਕਾਊਾਸਲਿੰਗ ਕੱਲ੍ਹ

ਬੀਜਾ, 23 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਪਿਛਲੇ ਲੰਬੇ ਸਮੇਂ ਤੋਂ ਸੂਬੇ ਦੀਆਂ ਲੜਕੀਆਂ ਨੂੰ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਵਾਲੀ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਬੀਜਾ (ਖੰਨਾ) ਦੇ ਪਿ੍ੰਸੀਪਲ ਡਾਕਟਰ ਰਾਜਿੰਦਰ ਕੌਰ ਤੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਲੁਧਿ: ਬ੍ਰਾਂਚ ਰਾਹੀਂ ਕੋਚਿੰਗ ਲੈ ਆਸ਼ੀਮਾਂ ਨੇ ਲਏ 8 ਬੈਂਡ

ਮੁੱਲਾਂਪੁਰ-ਦਾਖਾ, 23 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਆਈਲੈਟਸ ਦੀ ਕੋਚਿੰਗ ਅਤੇ ਇੰਮੀਗ੍ਰੇਸ਼ਨ ਸਰਵਿਸ 'ਚ ਮੋਹਰੀ ਮੈਕਰੋ ਗਲੋਬਲ ਮੋਗਾ ਦੀ ਆਂਸਲ ਪਲਾਜ਼ਾ ਬ੍ਰਾਂਚ ਲੁਧਿਆਣਾ ਅੰਦਰ ਆਈਲੈਟਸ ਦੀ ਕੋਚਿੰਗ ਲੈ ਕੇ ਆਸ਼ੀਮਾਂ ਨੇ ਓਵਰਆਲ 8.0 ਬੈਂਡ ਪ੍ਰਾਪਤ ਕਰਕੇ ਮੈਕਰੋ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX