ਤਾਜਾ ਖ਼ਬਰਾਂ


ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਸੀਤੋ ਡੱਬਵਾਲੀ ਰੋਡ 'ਤੇ ਧਰਨਾ ਜਾਰੀ
. . .  22 minutes ago
ਅਬੋਹਰ,17 ਜੂਨ (ਸੰਦੀਪ ਸੋਖਲ) - ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚੇ ਵਲੋਂ ਸੀਤੋ ...
ਅੱਜ 2011 ਰਿਵਾਈਜ਼ ਟੈਟ ਪਾਸ ਬੇਰੁਜ਼ਗਾਰ ਸਿੱਖਿਆ ਬੋਰਡ ਪੁੱਜਣਗੇ
. . .  29 minutes ago
ਮਲੌਦ, 17 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ) - 2011 ਦੇ ਰਿਵਾਈਜ਼ ਟੈਟ ਪਾਸ ਬੇਰੁਜ਼ਗਾਰਾਂ ਨੂੰ ਬਣਦਾ ਹੱਕ ਨਾ ਮਿਲਣ ਕਾਰਨ ਅੱਜ 17 ਜੂਨ ਨੂੰ...
ਨੇਪਾਲ ਵਿਚ ਆਏ ਤੂਫ਼ਾਨ ਨੇ ਮਚਾਈ ਤਬਾਹੀ, 7 ਮੌਤਾਂ
. . .  44 minutes ago
ਨੇਪਾਲ, 17 ਜੂਨ - ਨੇਪਾਲ ਦੇ ਸਿੰਧੂਪਾਲਚੋਕ ਵਿਚ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ - ਘੱਟ 7 ਮੌਤਾਂ ਦੀ ਖ਼ਬਰ ...
ਐਨ.ਆਈ.ਏ.ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ 'ਐਨਕਾਉਂਟਰ ਸਪੈਸ਼ਲਿਸਟ' ਦੇ ਘਰ ਮਾਰਿਆ ਛਾਪਾ
. . .  about 1 hour ago
ਮੁੰਬਈ,17 ਜੂਨ - ਮੁੰਬਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼ਿਵ ਸੈਨਾ ਨੇਤਾ ਅਤੇ ...
ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  about 1 hour ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਭਾਰਤ ਬਾਇਓਟੈਕ ਅਤੇ ਡਬਲਯੂ.ਐੱਚ.ਓ. ਦੀ 23 ਜੂਨ ਨੂੰ ਪ੍ਰੀ-ਸਬਮਿਸ਼ਨ ਮੀਟਿੰਗ
. . .  about 1 hour ago
ਨਵੀਂ ਦਿੱਲੀ,17 ਜੂਨ - ਡਬਲਯੂ.ਐੱਚ.ਓ. ਦੇ ਇਕ ਦਸਤਾਵੇਜ਼ ਵਿਚ ਕਿਹਾ 23 ਜੂਨ ਨੂੰ ....
ਮੁੱਖ ਮੰਤਰੀ ਸਟਾਲਿਨ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ, 17 ਜੂਨ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੋਰੋਨਾ ਮਾਮਲੇ, 2,330 ਮੌਤਾਂ
. . .  about 2 hours ago
ਨਵੀਂ ਦਿੱਲੀ,17 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ...
ਫ਼ਿਰੋਜ਼ਪੁਰ 'ਚ ਹਥਿਆਰਬੰਦ ਲੁਟੇਰਿਆਂ ਵਲੋਂ ਪੈਟਰੋਲ ਪੰਪ 'ਤੇ ਲੁੱਟ
. . .  about 2 hours ago
ਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਅਗਰਵਾਲ ਪੈਟਰੋਲ ਪੰਪ ਤੋਂ...
ਦਿੱਲੀ ਪੁਲਿਸ ਨੇ 31 ਮਈ ਨੂੰ 'ਕਾਂਗਰਸ ਟੂਲਕਿੱਟ' ਮਾਮਲੇ 'ਚ ਟਵਿੱਟਰ ਇੰਡੀਆ ਦੇ ਮੁਖੀ ਤੋਂ ਕੀਤੀ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ,17 ਜੂਨ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਸੀਨੀਅਰ ਟੀਮ...
ਪੱਛਮੀ ਬੰਗਾਲ ਦੇ ਰਾਜਪਾਲ ਆਪਣੀ ਪਤਨੀ ਨਾਲ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ,17 ਜੂਨ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਆਪਣੀ ...
ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਅੱਜ ਦੁਪਹਿਰ 12.30 ਵਜੇ
. . .  about 2 hours ago
ਐੱਸ.ਏ.ਐੱਸ. ਨਗਰ, 17 ਜੂਨ, (ਤਰਵਿੰਦਰ ਬੈਨੀਪਾਲ) : ਵਿਦਿਆ ਭਵਨ ਦੇ ਗੇਟਾਂ ਅੱਗੇ ਰੈਗੂਲਰ...
ਦਿੱਲੀ ਦੇ ਏਮਜ਼ ਹਸਪਤਾਲ ਦੀ ਨੌਵੀਂ ਮੰਜ਼ਿਲ 'ਤੇ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ,17 ਜੂਨ - ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਲਾਪਤਾ ਨਾਬਾਲਗ਼ ਲੜਕੀ ਦੀ ਨਹਿਰ ਵਿਚੋਂ ਮਿਲੀ ਲਾਸ਼
. . .  1 day ago
ਫਰੀਦਕੋਟ , 16 ਜੂਨ (ਜਸਵੰਤ ਸਿੰਘ ਪੁਰਬਾ )-ਕੱਲ੍ਹ ਤੋਂ ਲਾਪਤਾ ਹੋਈ ਇਕ ਨਾਬਾਲਗ਼ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਦੇ ਇਕ ਲੜਕੇ ਉੱਤੇ ਵਿਆਹ ਦੇ ...
ਮਣੀਪੁਰ ਵਿਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
. . .  1 day ago
ਇੰਫਾਲ, 16 ਜੂਨ - ਮਨੀਪੁਰ ਵਿਚ ਸਟੇਟ ਬੋਰਡ ਦੀਆਂ 10ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਹਨ । ਰਾਜ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਕੀਤੀ ਸ਼ੁਰੂਆਤ
. . .  1 day ago
ਛੇਹਰਟਾ,16 ਮਈ (ਸੁੱਖ ਵਡਾਲੀ)- ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ...
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਧਰੁਵ ਦਹੀਆ ਨੂੰ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਡਿਪਟੀ ਡਾਇਰੈਕਟਰ ਲਗਾਇਆ
. . .  1 day ago
ਅਜਨਾਲਾ ,16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਧਰੁਵ ਦਹੀਆ ਆਈ.ਪੀ.ਐਸ. ਨੂੰ ਇੰਟੈਲੀਜੈਂਸ...
ਤਾਮਿਲਨਾਡੂ ਚਿੜੀਆਘਰ ਵਿਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਸ਼ੇਰ ਦੀ ਮੌਤ
. . .  1 day ago
ਚੇਨਈ, 16 ਜੂਨ - ਤਾਮਿਲਨਾਡੂ ਦੇ ਚੇਨਈ ਦੇ ਕੋਲ ਵਨਦਾਲੂਰ ਵਿਖੇ ਬੁੱਧਵਾਰ ਸਵੇਰੇ ਇਕ ਹੋਰ ਸ਼ੇਰ ਦੀ ਮੌਤ ਅਰਨੀਗਰ ਅੰਨਾ ਜ਼ੂਲੋਜੀਕਲ ਪਾਰਕ ਵਿਖੇ ਹੋਈ। ਏ.ਏ.ਐਸ.ਪੀ. ਦੇ ਡਿਪਟੀ ਡਾਇਰੈਕਟਰ ਨੇ 12 ਸਾਲਾ ...
5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਲਟੂਨ ਕਮਾਂਡਰ ਵਿਜੀਲੈਂਸ ਵਲੋਂ ਕਾਬੂ
. . .  1 day ago
ਸ਼ਾਹਕੋਟ, 16 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ...
ਅੰਮ੍ਰਿਤਸਰ 'ਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,16 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46301 ਹੋ ਗਏ ਹਨ, ਜਿਨ੍ਹਾਂ 'ਚੋਂ 1396 ...
ਗੰਗਸਰ ਗੁਰਦੁਆਰਾ ਸਾਹਿਬ ਦੇ ਦੋ ਮੁਲਾਜ਼ਮਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਲੱਗਣ 'ਤੇ ਥਾਣਾ ਜੈਤੋ 'ਚ ਮੁਕੱਦਮਾ ਦਰਜ
. . .  1 day ago
ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ...
ਪੰਜਾਬ ਦੀਆਂ 6 ਖ਼ਾਸ ਸਖ਼ਸ਼ੀਅਤਾਂ ਭਾਜਪਾ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ ,16 ਜੂਨ - ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਪਾਰਟੀ ਵਲੋਂ ਯਤਨ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹਨ । ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ...
ਅਧਿਆਪਕਾਂ ਨੇ ਵਿਦਿਆ ਭਵਨ ਦੇ ਸਾਰੇ ਗੇਟ ਕੀਤੇ ਬੰਦ
. . .  1 day ago
ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਵਿਦਿਆ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ...
ਰਾਣਾ ਸੋਢੀ ਵਲੋਂ ਪੰਜਾਬ ਦੇ ਸਟੇਡੀਅਮ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
. . .  1 day ago
ਚੰਡੀਗੜ੍ਹ, 16 ਜੂਨ - ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਘਟ ਰਹੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552

ਪਟਿਆਲਾ

ਸਫ਼ਾਈ ਕਰਮਚਾਰੀਆਂ ਨੇ ਉੱਪ ਕੁਲਪਤੀ ਦਫ਼ਤਰ ਅੱਗੇ ਖਿਲਾਰਿਆ ਕੂੜਾ

ਪਟਿਆਲਾ, 23 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਵਲੋਂ ਪੰਜ ਦਿਨ ਤੋਂ ਕੀਤਾ ਜਾ ਰਿਹਾ ਸੰਘਰਸ਼ ਅੱਜ ਵੀ ਜਾਰੀ ਰਖਿਆ ਗਿਆ | ਇੱਥੇ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਠੇਕਾ ਆਧਾਰਿਤ ਇਨ੍ਹਾਂ ਸਫ਼ਾਈ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨਾਂ ਤੋਂ ਯੂਨੀਵਰਸਿਟੀ ਕੈਂਪਸ ਦੀਆਂ ਅਲੱਗ-ਅਲੱਗ ਥਾਵਾਂ 'ਤੇ ਕੂੜਾ ਖਿਲਾਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਅੰਤਰਗਤ ਅੱਜ ਇਨ੍ਹਾਂ ਸਫ਼ਾਈ ਕਰਮਚਾਰੀਆਂ ਵਲੋਂ ਉਪ ਕੁਲਪਤੀ ਦਫ਼ਤਰ ਅੱਗੇ ਅਤੇ ਹੋਰ ਥਾਵਾਂ 'ਤੇ ਕੂੜਾ ਖਿਲਾਰਿਆ ਗਿਆ | ਪੰਜਾਬੀ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਵਾਂ 'ਤੇ ਅੱਜ ਤੱਕ ਬਹੁਤ ਸਾਰਾ ਕੂੜਾ ਖਿੱਲਰਿਆ ਨਜ਼ਰ ਆਉਂਦਾ ਹੈ ਜਿਸ ਕਾਰਨ ਯੂਨੀਵਰਸਿਟੀ ਦਾ ਵਾਤਾਵਰਨ ਦੂਸ਼ਿਤ ਹੋ ਗਿਆ ਹੈ ਜੋ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ | ਯੂਨੀਵਰਸਿਟੀ ਵਿਚ ਧਰਨਾ ਦੇ ਰਹੇ ਇਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਆਗੂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ ਪਰ ਯੂਨੀਵਰਸਿਟੀ ਕੈਂਪਸ ਦਾ ਵਾਤਾਵਰਨ ਇਸ ਤਰ੍ਹਾਂ ਦਿਨ-ਬ-ਦਿਨ ਹੋਰ ਖ਼ਰਾਬ ਹੁੰਦਾ ਜਾਵੇਗਾ | ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਥਾਵਾਂ ਉੱਤੇ ਖਿੱਲਰੇ ਕੂੜੇ ਕਾਰਨ ਅੱਜ ਯੂਨੀਵਰਸਿਟੀ ਦੇ ਬਹੁਤ ਸਾਰੇ ਕਰਮਚਾਰੀ ਆਪਣੇ ਦਫ਼ਤਰਾਂ ਵਿਚ ਨਹੀਂ ਪਹੁੰਚ ਸਕੇ ਜਿਸ ਕਾਰਨ ਯੂਨੀਵਰਸਿਟੀ ਦਾ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਵਿਦਿਆਰਥੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉੱਧਰ ਸੁਰੱਖਿਆ ਕਰਮਚਾਰੀਆਂ ਵਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਅੱਜ ਵੀ ਆਪਣਾ ਧਰਨਾ ਅਤੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ | ਅੱਜ ਸਫ਼ਾਈ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦੇ ਧਰਨਿਆਂ ਵਿਚ ਵਿਧਾਇਕ ਹਲਕਾ ਸਨੌਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕਰਕੇ ਇਨ੍ਹਾਂ ਧਰਨਿਆਂ ਨੂੰ ਸਮਰਥਨ ਦਿੱਤਾ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਸਲੇ ਨੂੰ ਜਲਦੀ ਹੱਲ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਹ ਯੂਨੀਵਰਸਿਟੀ ਨਾਲ ਸਬੰਧਿਤ ਇਨ੍ਹਾਂ ਗੰਭੀਰ ਮਸਲਿਆਂ ਬਾਰੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਮੁੱਦਾ ਉਠਾਉਣਗੇ |
ਅੱਜ ਦੇਰ ਸ਼ਾਮ ਵਿਦਿਆਰਥੀ ਜਥੇਬੰਦੀਆਂ ਪੀ.ਆਰ.ਐੱਸ.ਯੂ., ਡੀ.ਐਸ.ਓ. ਅਤੇ ਹੋਰਾਂ ਵਲੋਂ ਯੂਨੀਵਰਸਿਟੀ ਵਿਖੇ ਮਾਰਚ ਕਰਕੇ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਧਰਨਾ ਦਿੱਤਾ ਗਿਆ | ਜੋ ਖ਼ਬਰ ਲਿਖੇ ਜਾਣ ਤਕ ਅਤੇ ਦੇਰ ਸ਼ਾਮ ਤਕ ਜਾਰੀ ਸੀ | ਇਸ ਧਰਨੇ ਸਬੰਧੀ ਵਿਦਿਆਰਥੀ ਆਗੂ ਰਸ਼ਪਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਖੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਰੋਸ ਪ੍ਰਦਰਸ਼ਨਾਂ ਦੇ ਮਾਮਲੇ ਨੂੰ ਲੈ ਕੇ ਅੱਜ ਯੂਨੀਵਰਸਿਟੀ ਕੈਂਪਸ ਵਿਖੇ ਪੁਲਿਸ ਪ੍ਰਸ਼ਾਸਨ ਨੇ ਦਖ਼ਲ-ਅੰਦਾਜ਼ੀ ਕੀਤੀ ਜੋ ਕਿ ਸਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਕ ਲੋਕਤਾਂਤਰਿਕ ਅਦਾਰਾ ਹੈ ਜੋ ਆਪਣੇ ਮਸਲੇ ਖ਼ੁਦ ਨਜਿੱਠਦਾ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਮਾਮਲੇ ਵੀ ਆਪਣੇ ਪੱਧਰ ਤੇ ਨਿਬੇੜਨੇ ਚਾਹੀਦੇ ਹਨ |

ਸਕੂਟਰੀ ਸਵਾਰ ਤੋਂ 2 ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ

ਪਟਿਆਲਾ, 23 ਫਰਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਵਿਕਾਸ ਕਲੋਨੀ ਵਿਖੇ ਇਕ ਸਕੂਟਰੀ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ ਥਾਣਾ ਲਹੌਰੀ ਗੇਟ ਦੀ ਪੁਲਿਸ ਨੂੰ 24 ਬੋਤਲਾਂ ਹਰਿਆਣਾ ਦੀ ਸ਼ਰਾਬ ਬਰਾਮਦ ਹੋਈ | ਇਸ ਦੀ ਪੁਸ਼ਟੀ ਕਰਦਿਆਂ ਸਹਾਇਕ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਤੋਂ ਵੱਡੀ ਗਿਣਤੀ ਵਿਦਿਆਰਥੀ ਹਾਲੇ ਵੀ ਰਹਿ ਰਹੇ ਹਨ ਵਾਂਝੇ

ਪਟਿਆਲਾ, 23 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਵੱਖ-ਵੱਖ ਕੋਰਸਾਂ 'ਚ ਪੜ੍ਹ ਰਹੇ 500 ਦੇ ਕਰੀਬ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ | ਦਰਅਸਲ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਲਾਭ ਤੋਂ ਇਸ ਵਾਰ ਪੀ.ਐਚ.ਡੀ. ...

ਪੂਰੀ ਖ਼ਬਰ »

ਕਾਂਗਰਸ ਦੀ ਧੱਕੇਸ਼ਾਹੀ ਤੋਂ ਅੱਕੇ ਲੋਕ 2022 'ਚ ਬਣਾਉਣਗੇ ਅਕਾਲੀ ਦਲ ਬਾਦਲ ਦੀ ਸਰਕਾਰ-ਬੀਬੀ ਮੁਖਮੇਲਪੁਰ

ਘਨੌਰ, 23 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਕਾਂਗਰਸ ਦੀਆਂ ਧੱਕੇਸ਼ਾਹੀਆਂ ਤੋਂ ਦੁਖੀ ਹੋਏ ਪੰਜਾਬ ਦੇ ਲੋਕ ਪੰਜਾਬ 'ਚੋਂ ਕਾਂਗਰਸੀਆਂ ਨੂੰ ਉਖਾੜ ਸੁੱਟਣ ਲਈ ਕਾਹਲੇ ਹੋਏ ਪਏ ਹਨ ਅਤੇ 2022 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਾਦਲ ਦੀ ਸਰਕਾਰ ਬਣਾਉਣ ਲਈ ਉਤਸ਼ਾਹਿਤ ...

ਪੂਰੀ ਖ਼ਬਰ »

ਪਟਿਆਲਾ 'ਚ 25 ਹੋਰ ਵਿਅਕਤੀਆਂ ਨੂੰ ਹੋਇਆ ਕਰੋਨਾ

ਪਟਿਆਲਾ, 23 ਫਰਵਰੀ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ ਅੱਜ ਆਏ ਕਰੋਨਾ ਦੇ ਨਵੇਂ 25 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 16, ਰਾਜਪੁਰਾ ਤੋਂ 4, ਬਲਾਕ ਭਾਦਸੋਂ ਤੋਂ 01, ਬਲਾਕ ਕੌਲੀ ਤੋਂ 2, ਬਲਾਕ ਹਰਪਾਲਪੁਰ ਤੋਂ 1 ਅਤੇ ਬਲਾਕ ਦੁਧਨਸਾਧਾ ਤੋਂ 1 ਕੇਸ ਰਿਪੋਰਟ ਹੋਏ ਹਨ | ਹੁਣ ਤੱਕ ...

ਪੂਰੀ ਖ਼ਬਰ »

ਚੇਅਰਮੈਨ ਮਦਨਜੀਤ ਨੇ ਪਿੰਡ ਡੰਡੋਆ ਵਿਖੇ ਸੜਕ ਬਣਾਉਣ ਦੇ ਕੰਮ ਦਾ ਲਿਆ ਜਾਇਜ਼ਾ

ਡਕਾਲਾ, 23 (ਪਰਗਟ ਸਿੰਘ ਬਲਬੇੜ੍ਹਾ)-ਮਾਰਕੀਟ ਕਮੇਟੀ ਡਕਾਲਾ ਅਧੀਨ ਆਉਂਦੀਆਂ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਆਉਣ ਵਾਲੇ ਦੋ ਮਹੀਨਿਆਂ 'ਚ ਲਗਪਗ ਮੁਕੰਮਲ ਹੋ ਜਾਵੇਗਾ | ਇਹ ਵਿਚਾਰ ਮਾਰਕੀਟ ਕਮੇਟੀ ਡਕਾਲਾ ਦੇ ਚੇਅਰਮੈਨ ...

ਪੂਰੀ ਖ਼ਬਰ »

ਵੈਟਰਨ ਦੌੜਾਕ ਨਾਹਰ ਸਿੰਘ ਨੇ ਜਿੱਤੇ ਦੋ ਸੋਨ ਤਗਮੇ

ਪਟਿਆਲਾ, 23 ਫਰਵਰੀ (ਚਹਿਲ)-ਵੈਟਰਨ ਅਥਲੀਟ ਨਾਹਰ ਸਿੰਘ ਨੇ ਕਿਸਾਨ ਸੰਘਰਸ਼ ਨੂੰ ਸਮਰਪਿਤ ਮਸਤੂਆਣਾ ਸਾਹਿਬ ਵਿਖੇ ਹੋਈ 41ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਦੋ ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਨੇੜਲੇ ਪਿੰਡ ...

ਪੂਰੀ ਖ਼ਬਰ »

ਪੰਜਾਬ ਤਾਇਕਵਾਂਡੋ ਕੱਪ 'ਚ ਪਟਿਆਲਵੀ ਬਣੇ ਚੈਂਪੀਅਨ

ਪਟਿਆਲਾ, 23 ਫਰਵਰੀ (ਚਹਿਲ)-ਇੱਥੇ ਪਲੇਅ ਵੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੋਚ ਸਤਵਿੰਦਰ ਸਿੰਘ ਦੀ ਅਗਵਾਈ ਅਤੇ ਡਾ. ਰਾਜਦੀਪ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਪੰਜਾਬ ਤਾਇਕਵਾਂਡੋ ਕੱਪ 'ਚ ਮੇਜ਼ਬਾਨ ਪਟਿਆਲਾ ਜ਼ਿਲੇ੍ਹ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ | ...

ਪੂਰੀ ਖ਼ਬਰ »

ਮਹਾ ਸ਼ਿਵਰਾਤਰੀ 'ਤੇ ਸ਼ੋਭਾ ਯਾਤਰਾ ਲਈ ਰੂਟ ਯੋਜਨਾ ਤਿਆਰ

ਪਟਿਆਲਾ, 23 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਮਹਾਂ ਸ਼ਿਵਰਾਤਰੀ 'ਤੇ ਸ਼ਹਿਰ 'ਚ 11 ਮਾਰਚ ਨੂੰ ਸ਼ੋਭਾ ਯਾਤਰਾ ਲਈ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ | ਤੈਅ ਕਿਤੇ ਗਏ ਰੂਟ ਦੀ ਸਫ਼ਾਈ ਅਤੇ ਸੜਕਾਂ ਨੂੰ ਦਰੁਸਤ ਕਰਨ ਦੀ ਜਿੰਮੇਦਾਰੀ ਨਗਰ ਨਿਗਮ ਦੀ ਹੋਵੇਗੀ | ਇਸ ਸਬੰਧ 'ਚ ...

ਪੂਰੀ ਖ਼ਬਰ »

ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਜ਼ਿਲ੍ਹਾ ਚੇਅਰਮੈਨ ਦਾ ਵਿਧਾਇਕ ਜਲਾਲਪੁਰ ਅਤੇ ਕੰਬੋਜ ਵਲੋਂ ਸਨਮਾਨ

ਘਨੌਰ, 23 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਨਵ ਨਿਯੁਕਤ ਜ਼ਿਲ੍ਹਾ ਚੇਅਰਮੈਨ ਅਤੇ ਸਰਪੰਚ ਲਖਵਿੰਦਰ ਸਿੰਘ ਲੱਖਾ ਕਬੂਲਪੁਰ ਵਲੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ...

ਪੂਰੀ ਖ਼ਬਰ »

ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਨੇ ਕਾਨਫ਼ਰੰਸ ਕਰ ਮੋਦੀ ਸਰਕਾਰ ਦੇ ਫਾਸ਼ੀਵਾਦ ਵਿਰੁੱਧ ਉੱਠ ਖਲੋਣ ਦਾ ਦਿੱਤਾ ਸੱਦਾ

ਪਟਿਆਲਾ, 23 ਫਰਵਰੀ (ਅ.ਸ. ਆਹਲੂਵਾਲੀਆ)-ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਪੰਜਾਬ ਦੇ ਸੱਦੇ 'ਤੇ ਮਿੰਨੀ ਸਕੱਤਰੇਤ ਦੀ ਪਾਰਕਿੰਗ 'ਚ ਕਿਸਾਨੀ ਸੰਘਰਸ਼ ਦੀ ਹਿਮਾਇਤ 'ਚ ਅਤੇ ਕੇਂਦਰ ਸਰਕਾਰ ਵਲੋਂ ਲੋਕਾਂ 'ਤੇ ਜਬਰੀ ਥੋਪੇ ਸਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ...

ਪੂਰੀ ਖ਼ਬਰ »

ਦਿਵਿਆਂਗਜਨਾਂ ਲਈ ਮੈਡੀਕਲ ਅਸੈਸਮੈਂਟ ਕੈਂਪ ਦੀ ਖੁੱਲ੍ਹੀ ਪੋਲ...

ਘਨੌਰ, 23 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਅਪੰਗ ਸੁਅੰਗ ਲੋਕ ਮੰਚ ਪੰਜਾਬ ਬਲਾਕ ਇਕਾਈ ਘਨੌਰ ਦੇ ਅਹੁਦੇਦਾਰਾਂ ਦੀ ਮੀਟਿੰਗ ਹੰਸ ਰਾਜ ਸਰਾਲਾ, ਲਖਵਿੰਦਰ ਸਿੰਘ ਸਰਾਲਾ ਦੀ ਅਗਵਾਈ ਵਿਚ ਹੋਈ | ਜਿਸ ਵਿਚ ਘਨੌਰ ਵਿਖੇ ਲੱਗੇ ਮੈਡੀਕਲ ਅਸੈਸਮੈਂਟ ਵਿਚ ਦਿਵਿਆਂਗਾਂ ਨੂੰ ...

ਪੂਰੀ ਖ਼ਬਰ »

400 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਕ ਮਾਰਚ ਤੋਂ ਕਰਵਾਏ ਜਾਣਗੇ ਦਰਸ਼ਨ ਦੀਦਾਰ, ਨਗਰ ਕੀਰਤਨ

ਪਟਿਆਲਾ, 23 ਫਰਵਰੀ (ਮਨਦੀਪ ਸਿੰਘ ਖਰੋੜ)-ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਜਾਇਦਾਦ ਸਬ ਕਮੇਟੀ ਦੀ ਇਕੱਤਰਤਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਸਾਈਕਲ ਮਾਰਚ

ਨਾਭਾ, 23 ਫਰਵਰੀ (ਕਰਮਜੀਤ ਸਿੰਘ)-ਸ. ਅਜੀਤ ਸਿੰਘ ਵਲੋਂ ਬਰਤਾਨਵੀ ਕਾਨੰੂਨਾਂ ਦੇ ਖ਼ਿਲਾਫ਼ ਚਲਾਈ ਪਗੜੀ ਸੰਭਾਲ ਲਹਿਰ ਅਤੇ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਸ਼ਹਿਰ ਨਾਭਾ 'ਚ ਜਾਗਰੂਕਤਾ ਮਾਰਚ ਕੀਤਾ ਗਿਆ | ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ...

ਪੂਰੀ ਖ਼ਬਰ »

ਖ਼ਾਲਸਾ ਕਾਲੋਨੀ 'ਚੋਂ ਕਾਰ ਚੋਰੀ

ਪਟਿਆਲਾ, 23 ਫਰਵਰੀ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਖ਼ਾਲਸਾ ਕਲੋਨੀ ਵਿਖੇ ਘਰ ਦੇ ਬਾਹਰ ਖੜ੍ਹੀ ਕਾਰ ਕੋਈ 21 ਫਰਵਰੀ ਦੀ ਰਾਤ ਨੂੰ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਹਰਮਨਪ੍ਰੀਤ ਸਿੰਘ ਨੇ ਥਾਣਾ ਸਿਵਲ ਲਾਈਨ 'ਚ ਦਰਜ ਕਰਵਾਈ ਸੀ | ਜਿਸ ਆਧਾਰ 'ਤੇ ਪੁਲਿਸ ਨੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਕੀਤੀ ਬੈਠਕ-ਬੀਬੀ ਚੀਮਾ

ਪਟਿਆਲਾ, 23 ਫਰਵਰੀ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਬੈਠਕ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਤੀ ਗਈ | ਜਿਸ ਵਿਚ ਕੁਝ ਬੀਬੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਜ਼ਿਲ੍ਹਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਨੇ ਬੈਠਕ ਵਿਚ ...

ਪੂਰੀ ਖ਼ਬਰ »

ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ 'ਚ ਲਾਹਣ ਬਰਾਮਦ

ਸ਼ੁਤਰਾਣਾ/ਅਰਨੋਂ, 23 ਫਰਵਰੀ (ਮਹਿਰੋਕ/ਪਰਮਾਰ)-ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸ਼ਰਾਬ ਤਸਕਰੀ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਲਾਹਣ ਬਰਾਮਦ ਕਰਕੇ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕਰ ਦਿੱਤੇ ਹਨ ...

ਪੂਰੀ ਖ਼ਬਰ »

ਨਿਗਮ ਨੇ ਮਸੀਹ ਭਾਈਚਾਰੇ ਨੂੰ ਕਬਰਿਸਤਾਨ ਲਈ ਦਿੱਤੀ ਇਕ ਏਕੜ ਜ਼ਮੀਨ

ਪਟਿਆਲਾ, 23 ਫਰਵਰੀ (ਗੁਰਵਿੰਦਰ ਸਿੰਘ ਔਲਖ)-ਮਸੀਹ ਭਾਈਚਾਰੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਨਗਰ ਨਿਗਮ ਨੇ ਮਨਜ਼ੂਰ ਕਰਦਿਆਂ ਘਲੌੜੀ ਪਿੰਡ ਦੇ ਰਕਬੇ ਵਿਚ ਇਕ ਏਕੜ ਜ਼ਮੀਨ ਕਬਰਸਤਾਨ ਲਈ ਦੇ ਦਿੱਤੀ ਹੈ | ਕਬਰਸਤਾਨ ਲਈ ਨਿਗਮ ਨੇ ਜਨਰਲ ਹਾਊਸ ਵਿਚ ਮਤਾ 2016 ਨੂੰ ...

ਪੂਰੀ ਖ਼ਬਰ »

ਪੰਜਾਬ ਕਿ੍ਕਟ ਚੈਂਪੀਅਨਸ਼ਿਪ : ਪਟਿਆਲਾ ਨੇ ਮਾਨਸਾ ਜ਼ਿਲੇ੍ਹ ਨੂੰ 9 ਵਿਕਟਾਂ ਨਾਲ ਹਰਾਇਆ

ਪਟਿਆਲਾ, 23 ਫਰਵਰੀ (ਚਹਿਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਅੰਡਰ-19 ਅੰਤਰ ਜ਼ਿਲ੍ਹਾ ਕਿ੍ਕਟ ਚੈਂਪੀਅਨਸ਼ਿਪ ਦੇ ਅੱਜ ਇੱਥੇ ਬਾਰਾਂਦਰੀ ਸਟੇਡੀਅਮ ਵਿਖੇ ਖੇਡੇ ਗਏ ਮੈਚ 'ਚ ਪਟਿਆਲਾ ਜ਼ਿਲੇ੍ਹ ਨੇ ਮਾਨਸਾ ਜ਼ਿਲੇ੍ਹ ਨੂੰ 9 ਵਿਕਟਾਂ ਨਾਲ ਹਰਾ ਦਿੱਤਾ | ਇਸ ...

ਪੂਰੀ ਖ਼ਬਰ »

ਹਿਆਣਾ ਖ਼ੁਰਦ ਤੋਂ ਕਿਸਾਨਾਂ ਦਾ ਜਥਾ ਹੋਇਆ ਦਿੱਲੀ ਲਈ ਰਵਾਨਾ

ਨਾਭਾ, 23 ਫਰਵਰੀ (ਕਰਮਜੀਤ ਸਿੰਘ)-ਨਾਭਾ ਨੇੜਲੇ ਪਿੰਡ ਹਿਆਣਾ ਖ਼ੁਰਦ ਤੋਂ ਅੱਜ ਦਿੱਲੀ ਦੇ ਵੱਖ-ਵੱਖ ਵਾਰਡਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਲਈ ਇਕ ਜਥਾ ਪਿਸ਼ੌਰਾ ਸਿੰਘ ਦੀ ਅਗਵਾਈ 'ਚ ਰਵਾਨਾ ਹੋਇਆ | ਪਿਸ਼ੌਰਾ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਕਿਸਾਨੀ ...

ਪੂਰੀ ਖ਼ਬਰ »

ਸਹੁਰਿਆਂ ਤੋਂ ਤੰਗ ਵਿਅਕਤੀ ਵਲੋਂ ਖ਼ੁਦਕੁਸ਼ੀ

ਪਟਿਆਲਾ, 23 ਫਰਵਰੀ (ਮਨਦੀਪ ਸਿੰਘ ਖਰੋੜ)-ਇਕ ਨੌਜਵਾਨ ਦੀ ਭਾਖੜਾ ਨਹਿਰ 'ਚ ਲਾਸ਼ ਬਰਾਮਦ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਸੁਨੀਲ ਕੁਮਾਰ ਅਰਬਨ ਅਸਟੇਟ ਫੇਜ-2 ਵਜੋਂ ਹੋਈ ਹੈ | ਇਸ ਸਬੰਧੀ ਸੰਪਰਕ ਕਰਨ 'ਤੇ ਗ਼ੋਤੇਖ਼ੋਰ ਕਲੱਬ ਦੇ ...

ਪੂਰੀ ਖ਼ਬਰ »

ਤੇਲ ਦੀਆਂ ਵੱਧ ਰਹੀਆਂ ਕੀਮਤਾਂ ਵਿਰੁੱਧ ਕਾਂਗਰਸ ਵਲੋਂ ਧਰਨਾ

ਦੇਵੀਗੜ੍ਹ, 23 ਫਰਵਰੀ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਮੁਖੀ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਅੱਜ ਬੱਸ ਅੱਡਾ ਦੇਵੀਗੜ੍ਹ ਵਿਖੇ ਇਲਾਕੇ ਦੇ ਕਾਂਗਰਸੀ ਵਰਕਰਾਂ ਵਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਦਿਨੋ-ਦਿਨ ਵਧ ...

ਪੂਰੀ ਖ਼ਬਰ »

ਚੋਰੀ ਸ਼ੁਦਾ ਪਿਕਅੱਪ ਗੱਡੀ ਤੇ 2 ਰੀਪਰ ਪਾਤੜਾਂ ਪੁਲਿਸ ਵਲੋਂ ਬਰਾਮਦ, 3 ਦੇ ਖ਼ਿਲਾਫ਼ ਕੇਸ ਦਰਜ

ਪਾਤੜਾਂ, 23 ਫ਼ਰਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਚੋਰੀ ਸ਼ੁਦਾ ਪਿਕਅਪ ਗੱਡੀ ਅਤੇ 2 ਤੂੜੀ ਬਣਾਉਣ ਵਾਲੇ ਰੀਪਰ ਬਰਾਮਦ ਕੀਤੇ ਹਨ | ਇਸ ਦੇ ਸਬੰਧ 'ਚ 3 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ...

ਪੂਰੀ ਖ਼ਬਰ »

ਸਰਪੰਚਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਹੋਈ ਜ਼ਿਲ੍ਹਾ ਪੱਧਰੀ ਬੈਠਕ

ਪਟਿਆਲਾ, 23 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਜ਼ਿਲ੍ਹੇ ਦੇ ਸਰਪੰਚਾਂ ਦੀ ਜ਼ਿਲ੍ਹਾਪੱਧਰੀ ਬੈਠਕ ਪੰਚਾਇਤ ਯੂਨੀਅਨ ਦੇ ਜ਼ਿਲ੍ਹਾਪ੍ਰਧਾਨ ਯਾਦਵਿੰਦਰ ਸਿੰਘ ਧਨੌਰੀਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹੇਭਰ ਦੇ ਸਰਪੰਚ ਤੇ ਪੰਚ ਹਾਜ਼ਰ ਸਨ | ਇਸ ਮੌਕੇ ...

ਪੂਰੀ ਖ਼ਬਰ »

ਗੁਰਮਤਿ ਕਾਲਜ ਵਲੋਂ ਨਾਨਕਾਣਾ ਸਾਹਿਬ ਦੀ ਪਹਿਲੀ ਸਤਾਬਦੀ ਨੂੰ ਸਮਰਪਿਤ ਵੈਬੀਨਾਰ ਕਰਵਾਇਆ

ਪਟਿਆਲਾ, 23 ਫਰਵਰੀ (ਗੁਰਵਿੰਦਰ ਸਿੰਘ ਔਲਖ)-ਗੁਰਮਤਿ ਕਾਲਜ ਵਿਖੇ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਵਿਸ਼ੇ 'ਤੇ ਕਰਵਾਇਆ ਗਿਆ | ਇਸ ਵੈਬੀਨਾਰ ਦਾ ਆਰੰਭ ਭਾਈ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਚੀਕਾ ਦੀ ਉੱਨਤੀ ਲਈ ਡਾ. ਰਮੇਸ਼ ਲਾਲ ਢਾਂਡਾ ਦੀ ਮਹੱਤਵਪੂਰਨ ਭੂਮਿਕਾ-ਡਾ. ਹੰਸਰਾਜ ਗੰਧਾਰ

ਗੂਹਲਾ ਚੀਕਾ, 23 ਫਰਵਰੀ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ ਦੇ ਨਵੇਂ ਬਣੇ ਪ੍ਰਵੇਸ਼ ਦੁਆਰ ਅਤੇ ਯਗਸ਼ਾਲਾ ਚੀਕਾ ਦਾ ਉਦਘਾਟਨ ਕਾਲਜ ਦੇ ਪਿ੍ੰਸੀਪਲ ਡਾ. ਹੰਸਰਾਜ ਗੰਧਾਰ ਨੇ ਕੀਤੀ ਸੀ | ਇਸ ਮੌਕੇ ਹਾਜ਼ਰ ਮਹਿਮਾਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਡਾ. ਹੰਸਰਾਜ ਗੰਧਾਰ ਨੇ ਕਿਹਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX