ਤਾਜਾ ਖ਼ਬਰਾਂ


ਗ੍ਰੇਟ ਖਲੀ ਦੀ ਮਾਂ ਦਾ ਦਿਹਾਂਤ
. . .  1 day ago
ਲੁਧਿਆਣਾ, 20 ਜੂਨ {ਸਲੇਮਪੁਰੀ} -ਰੈਸਲਰ ਦ ਗ੍ਰੇਟ ਖਲੀ ਦੀ ਮਾਂ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ 13 ਜੂਨ ਤੋਂ ਜੇਰੇ ਇਲਾਜ ਸਨ ...
ਕਤਲ ਕੇਸ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਕਰ ਰਹੀ ਹੈ ਕੰਮ -ਪੁਲਿਸ ਕਮਿਸ਼ਨਰ
. . .  1 day ago
ਜਲੰਧਰ, 20 ਜੂਨ{ ਚਿਰਾਗ਼ ਸ਼ਰਮਾ } - ਸਥਾਨਕ ਗੋਪਾਲ ਨਗਰ ਇਲਾਕੇ ਵਿਚ ਸੁਖਮੀਤ ਸਿੰਘ ਡਿਪਟੀ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਕਮਿਸ਼ਨਰੇਟ ਪੁਲਿਸ ਨੂੰ ਕੁਝ ਵੱਡੇ ਸੁਰਾਗ ਮਿਲੇ ਹਨ, ਜੋ ਮਾਮਲੇ ਨੂੰ ਥੋੜੇ ਸਮੇਂ ਵਿਚ ਹੀ ਸੁਲਝਾਉਣ ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਭਾਰਤ ਨੇ ਪਹਿਲੀ ਪਾਰੀ 'ਚ ਬਣਾਈਆਂ 217 ਦੌੜਾਂ
. . .  1 day ago
ਮੁੱਖ ਮੰਤਰੀ ਪੰਜਾਬ ਦੇ ਸਿਸਵਾਂ ਫਾਰਮ ਹਾਊਸ ਨੇੜੇ ਪੁਲਿਸ ਨੂੰ ਮਿਲੀ ਸਿਰ ਕਟੀ ਲਾਸ਼
. . .  1 day ago
ਮੁੱਲਾਂਪੁਰ ਗਰੀਬਦਾਸ (ਮੋਹਾਲੀ) , 20 ਜੂਨ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਪੁਲਿਸ ਥਾਣੇ ਅਧੀਨ ਸ਼ਿਵਾਲਿਕ ਪਹਾੜੀਆਂ ਵਿਚ ਸਥਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਮਹਿੰਦਰਾ ਬਾਗ ਨੇੜੇ ਅੱਜ ਸਿਰ ...
ਰਾਵੀ ਦਰਿਆ ਵਿਚ ਪਿਕਨਿਕ ਮਨਾਉਣ ਆਏ ਨੌਜਵਾਨਾਂ ਵਿਚੋਂ ਇਕ ਵਹਿਆ ਅਤੇ ਦੋ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ
. . .  1 day ago
ਮਾਧੋਪੁਰ ,20 ਜੂਨ (ਨਰੇਸ਼ ਮਹਿਰਾ) - ਐਤਵਾਰ ਦਿਨ ਸਮੇਂ ਰਾਵੀ ਦਰਿਆ ’ਚ ਪਿਕਨਿਕ ਮਨਾਉਣ ਆਏ ਕੁੱਝ ਨੌਜਵਾਨ ਰਣਜੀਤ ਸਾਗਰ ਡੈਮ ਤੋਂ ਅਚਾਨਕ ਪਾਣੀ ਜ਼ਿਆਦਾ ਆਣ ਕਰਕੇ ਰਾਵੀ ਦਰਿਆ ਦੇ ਵਿਚਕਾਰ ਫਸ ਗਏ ,ਜਿਨ੍ਹਾਂ ਨੂੰ ਸਥਾਨਕ ...
ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਜਲੰਧਰ , 20 ਜੂਨ- ਮਿੱਕੀ ਅਗਵਾ ਕਾਂਡ 'ਚ ਸਜ਼ਾ ਕੱਟ ਚੁੱਕੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ 'ਤੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ , ਜਦੋਂ ਉਹ ਆਪਣੇ ਬੁਲੇਟ 'ਤੇ ਗੋਪਾਲ ਨਗਰ ਜਾ ਰਹੇ ਸੀ । 4 ਨੌਜਵਾਨਾਂ ਨੇ ...
ਪੰਜਾਬ ਸਰਕਾਰ ਵਲੋਂ 52 ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ 'ਤੇ ਅਗਲੇ ਹੁਕਮਾਂ ਤਕ ਲਗਾਈ ਰੋਕ
. . .  1 day ago
ਕੈਨੇਡਾ ਬੈਠੇ ਖਾਲਿਸਤਾਨ ਟਾਈਗਰ ਫੋਰਸ ਦੇ ਸੰਚਾਲਕ ਅਰਸ਼ ਡਾਲਾ ਦਾ ਕਰੀਬੀ ਸਾਥੀ ਮੋਗਾ ਪੁਲਿਸ ਵਲੋਂ ਗ੍ਰਿਫਤਾਰ
. . .  1 day ago
ਮੋਗਾ ,20 ਜੂਨ { ਗੁਰਦੇਵ ਭਾਮ }– ਮੋਗਾ ਪੁਲਿਸ ਨੇ ਐਤਵਾਰ ਨੂੰ ਇੱਕ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ...
ਪਿਸਤੌਲ ਦੀ ਨੋਕ 'ਤੇ ਅਣਪਛਾਤੇ ਲੁਟੇਰਿਆਂ ਵਲੋਂ 63 ਹਜ਼ਾਰ ਰੁਪਏ ਦੀ ਲੁੱਟ
. . .  1 day ago
ਜੰਡਿਆਲਾ ਗੁਰੂ , 20 ਜੂਨ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜਦੀਕ ਜੇ.ਸੀ. ਫਿਊਲ ਪੁਆਇੰਟ ਨਵਾਂ ਕੋਟ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ ਪੈਟਰੋਲ ਪੰਪ ਦੇ ਮੈਨੇਜਰ ਪਾਸੋਂ 63,190 ਰੁਪਏ ਲੁੱਟ ਕੇ ...
ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
. . .  1 day ago
ਨਵੀਂ ਦਿੱਲੀ, 20 ਜੂਨ – ਡੀ.ਸੀ.ਪੀ. ਕ੍ਰਾਈਮ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਐਂਟੀਫੰਗਲ ਡਰੱਗ ਐਂਫੋਟੇਰੀਸਿਨ ਬੀ. ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ...
ਦੁਬਈ 'ਚ ਰੁੱਖ ਹੇਠਾਂ ਜ਼ਿੰਦਗੀ ਕੱਟ ਰਹੇ ਤਿੰਨ ਨੌਜਵਾਨ ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪਰਤੇ
. . .  1 day ago
ਅਜਨਾਲਾ , 20 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਕੌਮਾਂਤਰੀ ਪੱਧਰ ’ਤੇ ਸਮਾਜ ਸੇਵਾ ਦੇ ਖੇਤਰ 'ਚ ਨਿੱਤ ਨਵੇਂ ਮੀਲ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ...
ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਬਾਈਸਨ ਡਵੀਜ਼ਨ ਦੀ ਕਮਾਨ ਸੰਭਾਲੀ
. . .  1 day ago
ਨਵੀਂ ਦਿੱਲੀ, 20 ਜੂਨ- ਮੇਜਰ ਜਨਰਲ ਪ੍ਰੀਤ ਪਾਲ ਸਿੰਘ ਨੇ ਅੱਜ ਸਿਕੰਦਰਬਾਦ, ਤੇਲੰਗਾਨਾ ਵਿਖੇ 35 ਵੇਂ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਵਜੋਂ ਬਾਈਸਨ ਡਿਵੀਜ਼ਨ ਦਾ ਚਾਰਜ ਸੰਭਾਲ ...
ਹਦਵਾਣੇ ਭਰਨ ਲਈ ਮਜ਼ਦੂਰੀ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਮੌਤ
. . .  1 day ago
ਕਾਲਾ ਸੰਘਿਆਂ, 20 ਜੂਨ (ਬਲਜੀਤ ਸਿੰਘ ਸੰਘਾ) - ਸਥਾਨਕ ਕਸਬੇ 'ਚ ਘਰੋਂ ਗੱਡੀ 'ਚ ਹਦਵਾਣੇ ਭਰਨ ਦਾ ਕੰਮ ਕਰਨ ਆਏ ਲੜਕੇ ਦੀ ਟਰਾਲੇ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ...
ਸੜਕ ਹਾਦਸੇ 'ਚ ਪਤੀ ਪਤਨੀ ਦੀ ਮੌਤ
. . .  1 day ago
ਨੱਥੂਵਾਲਾ ਗਰਬੀ (ਮੋਗਾ), 20 ਜੂਨ (ਸਾਧੂ ਰਾਮ ਲੰਗੇਆਣਾ) - ਅੱਜ ਦੁਪਹਿਰ ਦੇ ਸਮੇਂ ਬਾਘਾਪੁਰਾਣਾ ਵਿਖੇ ਮੋਗਾ ਰੋਡ 'ਤੇ ਸਥਿਤ ਮਾਤਾ ਦੇ ਮੰਦਰ ਕੋਲ ਵਾਪਰੇ ਇਕ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ...
ਚਿਰਾਗ਼ ਪਾਸਵਾਨ ਵਲੋਂ 5 ਜੁਲਾਈ ਨੂੰ ਕੱਢੀ ਜਾਵੇਗੀ ਆਸ਼ੀਰਵਾਦ ਯਾਤਰਾ
. . .  1 day ago
ਨਵੀਂ ਦਿੱਲੀ, 20 ਜੂਨ - ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨਾਲ ਖਿੱਚੋਤਾਣ ਵਿਚਕਾਰ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ ਅਹਿਮ ਮੀਟਿੰਗ ਕੀਤੀ ਗਈ। ਬੈਠਕ ਤੋਂ ਬਾਅਦ ਚਿਰਾਗ਼ ਪਾਸਵਾਨ ਨੇ ਕਿਹਾ ਕਿ ਅੱਜ...
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ
. . .  1 day ago
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ : ਤੀਸਰੇ ਦਿਨ ਵੀ ਮੌਸਮ ਦਾ ਅਸਰ, ਦੇਰੀ ਨਾਲ ਸ਼ੁਰੂ ਹੋਵੇਗਾ ਮੈਚ, ਭਾਰਤ 146/3 'ਤੇ...
ਪੰਜਾਬ ਭਰ 'ਚ 21 ਜੂਨ ਨੂੰ ਮਨਾਇਆ ਜਾਵੇਗਾ ਗੱਤਕਾ ਦਿਵਸ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ) - ਪੰਜਾਬ ਭਰ ਵਿਚ 21 ਜੂਨ ਨੂੰ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ। 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਯੋਗ ਦਿਵਸ ਦੇ ਮੁਕਾਬਲੇ ਪਾਰਟੀ...
ਮਹਿਬੂਬਾ ਮੁਫ਼ਤੀ ਮੋਦੀ ਦੀ ਅਹਿਮ ਬੈਠਕ 'ਚ ਨਹੀਂ ਕਰੇਗੀ ਸ਼ਿਰਕਤ
. . .  1 day ago
ਨਵੀਂ ਦਿੱਲੀ, 20 ਜੂਨ - ਜੰਮੂ ਕਸ਼ਮੀਰ ਦੇ ਸਿਆਸੀ ਭਵਿੱਖ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੂਨ ਨੂੰ ਉੱਥੋਂ ਦੀਆਂ ਸਾਰੀਆਂ ਸਿਆਸੀ ਧਿਰਾਂ ਨਾਲ ਬੈਠਕ ਕਰ ਸਕਦੇ ਹਨ। ਹਾਲਾਂਕਿ ਇਸ ਅਹਿਮ ਬੈਠਕ ਤੋਂ ਪਹਿਲਾ ਰਿਪੋਰਟਾਂ ਮੁਤਾਬਿਕ ਪੀ.ਡੀ.ਪੀ. ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿੱਸਾ ਨਹੀਂ ਲਵੇਗੀ...
ਅਨਲਾਕ ਦੀ ਪ੍ਰਕਿਰਿਆ ਤਹਿਤ ਦਿੱਲੀ ਵਾਸੀਆਂ ਨੂੰ ਭਲਕੇ ਤੋਂ ਹੋਰ ਮਿਲੇਗੀ ਰਾਹਤ
. . .  1 day ago
ਨਵੀਂ ਦਿੱਲੀ, 20 ਜੂਨ - ਦਿੱਲੀ ਵਿਚ ਅਨਲਾਕ ਦੀ ਪ੍ਰਕਿਰਿਆ ਤਹਿਤ ਭਲਕੇ ਸੋਮਵਾਰ ਤੋਂ ਕਈ ਹੋਰ ਖੇਤਰਾਂ ਵਿਚ ਰਾਹਤ ਮਿਲੇਗੀ। ਜਿਸ ਤਹਿਤ ਦਿੱਲੀ ਵਿਚ 50 ਫ਼ੀਸਦੀ ਸਮਰਥਾ ਨਾਲ ਬਾਰ ਸ਼ੁਰੂ ਕਰਨ ਦੀ ਇਜਾਜ਼ਤ...
ਬ੍ਰਾਜ਼ੀਲ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਲੱਖ ਤੋਂ ਟੱਪੀ
. . .  1 day ago
ਬ੍ਰਾਸੀਲੀਆ, 20 ਜੂਨ - ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਵਿਚ ਕੋਰੋਨਾ ਕਾਰਨ ਬੁਰੇ ਹਾਲਾਤ ਹਨ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬੇਹੱਦ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਮਹਾਂਮਾਰੀ ਕਾਰਨ ਬਹੁਤ ਭੈੜੇ ਹਾਲਾਤ ਹੋ ਸਕਦੇ ਹਨ। ਬਰਾਜ਼ੀਲ ਵਿਚ ਕੋਰੋਨਾ...
ਚਿਰਾਗ਼ ਪਾਸਵਾਨ ਨੇ ਪਾਰਟੀ ਆਗੂਆਂ ਨਾਲ ਦਿੱਲੀ ਵਿਚ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜੂਨ - ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਆਗੂ ਚਿਰਾਗ਼ ਪਾਸਵਾਨ ਵਲੋਂ ਪਾਰਟੀਆਂ ਆਗੂਆਂ ਨਾਲ ਦਿੱਲੀ ਵਿਖੇ ਆਪਣੇ ਦਫ਼ਤਰ 'ਚ...
ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ - ਧਿਆਨ ਸਿੰਘ ਮੰਡ
. . .  1 day ago
ਅੰਮ੍ਰਿਤਸਰ , 20 ਜੂਨ (ਹਰਮਿੰਦਰ ਸਿੰਘ ) - ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ 'ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕੀਤੀ । ਇਸ ਦੌਰਾਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਮਿਲੇ ਤਿੰਨ ਮੋਬਾਈਲ ਫ਼ੋਨ ਤੇ ਚਾਰਜਰ
. . .  1 day ago
ਫ਼ਿਰੋਜ਼ਪੁਰ, 20 ਜੂਨ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਬੈਰਕ ਅੰਦਰੋਂ ਤਿੰਨ ਮੋਬਾਈਲ ਫ਼ੋਨ (ਕੀ-ਪੈਡ) ਸਮੇਤ ਸਿੰਮ ਕਾਰਡ ਅਤੇ ਦੋ ਦੇਸੀ ਚਾਰਜਰ ਬਰਾਮਦ ਹੋਣ...
ਪ੍ਰਗਟ ਸਿੰਘ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਕੀਤਾ ਵਿਰੋਧ
. . .  1 day ago
ਜਲੰਧਰ, 20 ਜੂਨ - ਕੈਪਟਨ ਸਰਕਾਰ ਵਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਸਮੇਤ ਪੰਜਾਬ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਕੁਝ ਵਿਧਾਇਕਾਂ ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਬਕਾ ਹਾਕੀ...
ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਸ੍ਰੀ ਬੰਗਲਾ ਸਾਹਿਬ ਟੇਕਿਆ ਮੱਥਾ
. . .  1 day ago
ਨਵੀਂ ਦਿੱਲੀ, 20 ਜੂਨ - ਭਾਰਤ ਦੀ ਉੱਘੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਮੇਲ ਐਕਸਪੈੱ੍ਰਸ ਦੀ ਆੜ 'ਚ ਪਸੰਜਰ ਗੱਡੀਆਂ ਚਲਾ ਕੇ ਰੇਲ ਯਾਤਰੀਆਂ ਦੀ ਮੋਦੀ ਸਰਕਾਰ ਵਲੋਂ ਨਵੀਂ ਲੁੱਟ

ਫ਼ਿਰੋਜ਼ਪੁਰ, 23 ਫਰਵਰੀ (ਕੁਲਬੀਰ ਸਿੰਘ ਸੋਢੀ)-ਕੋਰੋਨਾ ਕਾਲ ਤੋਂ ਬਾਅਦ ਮੋਦੀ ਸਰਕਾਰ ਨੇ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਬੰਦ ਹੋਈਆਂ ਛੋਟੇ ਸਟੇਸ਼ਨਾਂ ਦੀਆਂ ਪਸੰਜਰ ਗੱਡੀਆਂ ਨੂੰ ਦੋਬਾਰਾ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ | ਰੇਲ ਵਿਭਾਗ ਨੇ ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ 35 ਜੋੜੀ ਪਸੰਜਰ ਯਾਤਰੀ ਗੱਡੀਆਂ ਨੂੰ ਮੇਲ ਐਕਸਪੈੱ੍ਰਸ ਦੇ ਰੂਪ ਵਿਚ 22 ਫਰਵਰੀ ਤੋਂ ਚਲਾਇਆ ਜਾਵੇਗਾ | ਇਸੇ ਕੜੀ ਅਧੀਨ ਫ਼ਿਰੋਜ਼ਪੁਰ ਮੰਡਲ ਤੋਂ ਜਲੰਧਰ ਤੇ ਬਠਿੰਡਾ ਸਟੇਸ਼ਨਾਂ ਲਈ ਪਸੰਜਰ ਗੱਡੀਆਂ ਨੂੰ ਨਵਾਂ ਨਾਂਅ ਅਤੇ ਨਵਾਂ ਨੰਬਰ ਲਗਾ ਕੇ ਸਹੀ ਸਮੇਂ 'ਤੇ ਮਈ ਐਕਸਪੈੱ੍ਰਸ ਦੇ ਰੂਪ ਵਿਚ ਚਲਾਈਆਂ ਗਈਆਂ, ਪਰ ਗੱਡੀਆਂ ਦੇ ਚੱਲਣ ਨਾਲ ਆਮ ਜਨਤਾ ਵਿਚ ਮੋਦੀ ਸਰਕਾਰ ਤੇ ਰੇਲ ਵਿਭਾਗ ਵਿਰੁੱਧ ਰੋਸ ਦੀ ਨਵੀਂ ਲਹਿਰ ਦੌੜ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਮੋਦੀ ਸਰਕਾਰ ਵਿਰੁੱਧ ਜੋ ਪ੍ਰਦਰਸ਼ਨ ਕਰ ਰਹੇ ਹਨ, ਉਹ ਬਿਲਕੁਲ ਸਹੀ ਹੈ, ਕਿਉਂਕਿ ਮੋਦੀ ਸਰਕਾਰ ਦੇਸ਼ ਦੇ ਹਿੱਤ ਲਈ ਘੱਟ, ਬਲਕਿ ਕਾਰਪੋਰੇਟ ਘਰਾਣਿਆਂ ਦੇ ਲਈ ਵੱਧ ਕੰਮ ਕਰ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਬਣਾਇਆ ਜਾਂਦਾ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਾ ਕੇ ਦੇਸ਼ ਨੂੰ ਵੇਚਣ ਦੀਆਂ ਤਿਆਰੀਆਂ ਵਿਚ ਹਨ | ਲੋਕਾਂ ਵਿਚ ਪਹਿਲਾਂ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ, ਡੀਜ਼ਲ ਅਤੇ ਪੈਟਰੋਲ ਵਿਚ ਹੋ ਰਹੇ ਦਿਨ-ਬ-ਦਿਨ ਵਾਧੇ ਦਾ ਰੋਸ ਸੀ, ਪਰ ਹੁਣ ਮੋਦੀ ਸਰਕਾਰ ਨੇ ਰੇਲ ਵਿਭਾਗ ਵਿਚ ਰੇਲ ਗੱਡੀਆਂ ਦੀ ਵੱਡੀ ਫੇਰ ਬਦਲ ਕਰਕੇ ਇਕ ਵਾਰ ਫਿਰ ਆਪਣੀ ਮਾੜੀ ਸੋਚ ਨੂੰ ਉਜਾਗਰ ਕੀਤਾ ਹੈ | ਜਾਣਕਾਰੀ ਅਨੁਸਾਰ ਮੋਦੀ ਸਰਕਾਰ ਨੇ ਮੇਲ ਐਕਸਪੈੱ੍ਰਸ ਦੀ ਆੜ ਵਿਚ ਪਸੰਜਰ ਗੱਡੀਆਂ ਚਲਾ ਕੇ ਲੋਕਾਂ ਦੀ ਲੁੱਟ ਦਾ ਨਵਾਂ ਕਾਰਨਾਮਾ ਕੀਤਾ ਹੈ, ਕਿਉਂਕਿ ਗੱਡੀਆਂ ਦੇ ਕਿਰਾਏ ਨੂੰ ਦੁੱਗਣਾ ਕਰ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਸੰਜਰ ਗੱਡੀਆਂ ਦਾ ਨਾਂਅ 'ਤੇ ਨੰਬਰ ਬਦਲ ਕੇ ਨਵੇਂ ਕਰ ਦਿੱਤੇ ਗਏ ਹਨ, ਪਰ ਗੱਡੀਆਂ ਓਹੀ ਹਨ | ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੋਦੀ ਸਰਕਾਰ ਕੋਰੋਨਾ ਕਾਲ ਦੌਰਾਨ ਪਏ ਰੇਲਵੇ ਦੇ ਘਾਟੇ ਨੂੰ ਲੋਕਾਂ ਦਾ ਖ਼ੂਨ ਚੂਸ ਕੇ ਪੂਰਾ ਕਾਰਨ ਦੀ ਆੜ ਵਿਚ ਹੈ | ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੇ ਲੋਕਾਂ ਦਾ ਆਰਥਿਕ ਢਾਂਚਾ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ, ਪਰ ਮੋਦੀ ਸਰਕਾਰ ਨੂੰ ਇਸ ਪਾਸੇ ਕੋਈ ਪ੍ਰਵਾਹ ਨਹੀਂ ਹੈ, ਕਿਉਂਕਿ ਉਹ ਸਿਰਫ਼ ਆਪਣੇ ਤੇ ਆਪਣੇ ਚਹੇਤਿਆਂ ਬਾਰੇ ਸੋਚ ਰਹੀ ਹੈ | ਦੂਸਰੇ ਪਾਸੇ ਮੋਦੀ ਸਰਕਾਰ ਵਲੋਂ ਦਿਨ-ਬ-ਦਿਨ ਕੀਤੀ ਜਾ ਰਹੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਹੈ | ਮੋਦੀ ਸਰਕਾਰ ਵਲੋਂ ਅਚਨਚੇਤ ਵਧਾਏ ਕਿਰਾਏ ਤੇ ਪਸੰਜਰ ਗੱਡੀਆਂ ਨੂੰ ਨਵਾਂ ਨਾਂਅ ਦੇ ਕੇ ਚਲਾਈਆਂ ਮੇਲ ਐਕਸਪੈੱ੍ਰਸ ਗੱਡੀਆਂ 'ਤੇ ਲੋਕਾਂ ਵਿਚ ਮੋਦੀ ਸਰਕਾਰ ਵਿਰੁੱਧ ਗ਼ੁੱਸਾ ਵਧਦਾ ਜਾ ਰਿਹਾ ਹੈ | ਦੇਖਿਆ ਜਾਵੇ ਤਾਂ ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਸੋਚ ਦਾ ਨਤੀਜਾ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿਚ ਭਾਜਪਾ ਦੇ ਗਰਾਫ਼ ਨੂੰ ਜ਼ੀਰੋ ਕਰਕੇ ਦਿੱਤਾ ਹੈ |
ਮੋਦੀ ਸਰਕਾਰ ਚੱਲ ਰਹੀ ਹੈ ਲੋਕ ਮਾਰੂ ਨੀਤੀਆਂ 'ਤੇ- ਜੋਰਾ ਸਿੰਘ ਸੰਧੂ
ਕੇਂਦਰ ਸਰਕਾਰ ਵਲੋਂ ਰੇਲ ਗੱਡੀਆਂ ਦੇ ਨਾਂਅ ਅਤੇ ਕਿਰਾਏ ਵਿਚ ਕੀਤੀ ਅਚਨਚੇਤ ਵੱਡੀ ਹੋਰ ਫੇਰ ਤੇ ਪ੍ਰਤੀਕਰਮ ਦਿੰਦੇ ਹੋਏ ਸਮਾਜ ਸੇਵੀ ਜੋਰਾ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਕਿਸਾਨ ਮਾਰੂ ਨੀਤੀਆਂ ਨੂੰ ਅਪਣਾ ਕੇ ਕੋਝੀ ਚਾਲ ਚੱਲਦੇ ਹੋਏ ਕਾਲੇ ਕਾਨੂੰਨ ਬਣਾਏ ਤੇ ਹੁਣ ਅੰਦਰਖਾਤੇ ਨਵੀਂ ਚਾਲ ਚੱਲਦੇ ਹੋਏ ਆਮ ਪਸੰਜਰ ਗੱਡੀ ਨੂੰ ਮੇਲ ਐਕਸਪੈੱ੍ਰਸ ਦਾ ਨਾਂਅ ਦੇ ਕੇ ਕਿਰਾਏ ਵਿਚ ਦੁੱਗਣਾ ਵਾਧਾ ਕਰ ਦਿੱਤਾ ਹੈ, ਜੋ ਗ਼ਰੀਬ ਜਨਤਾ 'ਤੇ ਵਾਧੂ ਭਾਰ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਗ਼ਰੀਬ ਬੰਦੇ ਤੋਂ ਰੇਲ ਸਫ਼ਰ ਕਰਨ ਦਾ ਹੱਕ ਖੋਹਣ ਦੀ ਤਿਆਰੀ ਵਿਚ ਹੈ, ਜਿਸ ਕਰਕੇ ਮੋਦੀ ਸਰਕਾਰ ਨੇ ਨਵੀਂ ਚਾਲ ਚੱਲੀ ਹੈ | ਸਮਾਜ ਸੇਵੀ ਤੇ ਸਾਬਕਾ ਕੈਂਟ ਬੋਰਡ ਮੈਂਬਰ ਨੇ ਲੋਕਾਂ ਨੂੰ ਮੋਦੀ ਸਰਕਾਰ ਵਲੋਂ ਨਿੱਤ ਜਾਰੀ ਹੋ ਰਹੇ ਨਾਦਰਸ਼ਾਹੀ ਫੁਰਮਾਨਾਂ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ |
ਲੱਕ-ਤੋੜ ਮਹਿੰਗਾਈ 'ਚ ਕਿਰਾਏ ਵਧਣ ਨਾਲ ਆਮ ਵਿਅਕਤੀ ਦਾ ਜੀਣਾ ਮੁਸ਼ਕਿਲ- ਐਡਵੋਕੇਟ ਸੰਧੂ
ਜ਼ਿਲ੍ਹਾ ਕਚਹਿਰੀ ਦੇ ਨੌਜਵਾਨ ਵਕੀਲ ਗੁਰਵਿੰਦਰ ਸਿੰਘ ਸੰਧੂ ਕਰਮੂਵਾਲਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਅਸਿੱਧੇ ਢੰਗ ਨਾਲ ਰੇਲ ਗੱਡੀਆਂ ਦੇ ਕਿਰਾਏ ਦੁੱਗਣੇ ਕਰਕੇ ਆਮ ਵਿਅਕਤੀ ਦੀ ਜ਼ਿੰਦਗੀ 'ਤੇ ਮਾੜਾ ਅਸਰ ਪਿਆ ਹੈ | ਉਨ੍ਹਾਂ ਕਿਹਾ ਕਿ ਬੱਸਾਂ ਦੇ ਕਿਰਾਏ ਦੀ ਮਾਰ ਕਰਕੇ ਜਿਹੜਾ ਗ਼ਰੀਬ ਤਬਕੇ ਵਾਲਾ ਵਿਅਕਤੀ ਰੇਲ ਗੱਡੀਆਂ ਵਿਚ ਭਾਰੀ ਰਸ਼ ਹੋਣ ਦੇ ਬਾਵਜੂਦ ਸਫ਼ਰ ਕਰਦਾ ਸੀ ਤਾਂਕਿ ਰੇਲਾਂ ਦਾ ਕਿਰਾਇਆ ਘੱਟ ਹੋਣ ਕਰਕੇ ਆਰਥਿਕ ਮਾਰ ਘੱਟ ਪੈਂਦੀ ਸੀ | ਐਡਵੋਕੇਟ ਸੰਧੂ ਨੇ ਕਿਹਾ ਕਿ ਰੇਲ ਗੱਡੀਆਂ ਦੇ ਕਿਰਾਏ ਵਿਚ ਹੋਏ ਵਾਧੇ ਨਾਲ ਵਿਦਿਆਰਥੀਆਂ ਦੀ ਆਰਥਿਕ ਸਥਿਤੀ ਨੂੰ ਬਹੁਤ ਵੱਡੀ ਢਾਅ ਲੱਗੇਗੀ, ਕਿਉਂਕਿ ਅੱਗੇ ਉਹ ਘੱਟ ਕਿਰਾਏ ਦੇ ਚੱਲਦੇ ਸਫ਼ਰ ਕਰਦੇ ਸਨ, ਪਰ ਹੁਣ ਦੋ ਪਾਸਿਆਂ ਦਾ ਕਿਰਾਇਆ ਇਕ ਪਾਸੇ ਜਿੰਨਾ ਹੋਣ ਕਰਕੇ ਖ਼ਰਚੇ ਵਿਚ ਭਾਰੀ ਵਾਧਾ ਹੋ ਗਿਆ ਹੈ | ਉਨ੍ਹਾਂ ਕੇਂਦਰ ਸਰਕਾਰ ਦੀ ਮਾੜੀ ਸੋਚ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਜਦ ਜਨਤਾ ਦੀ ਰਾਖੀ ਕਾਰਨ ਵਾਲਾ ਆਪ ਹੀ ਜ਼ੁਲਮ ਕਰਨ ਲੱਗ ਜਾਏ ਤਾਂ ਉਸ ਦੇਸ਼ ਦਾ ਵਿਕਾਸ ਕਦੇ ਨਹੀਂ ਹੋ ਸਕੇਗਾ |
ਰੇਲ ਕਿਰਾਏ ਵਧਾ ਕੇ ਮੋਦੀ ਸਰਕਾਰ ਨੇ ਦੇਸ਼ ਵਾਸੀਆਂ 'ਤੇ ਪਾਇਆ ਬੋਝ- ਜ਼ਿਲ੍ਹਾ ਪ੍ਰਧਾਨ ਭੁੱਲਰ
ਬੀ. ਕੇ. ਯੂ. ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਚਨ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਨੇ ਪਹਿਲਾਂ ਕਿਸਾਨ ਮਾਰੂ ਨੀਤੀਆਂ ਨੂੰ ਅਪਣਾਉਂਦੇ ਹੋਏ ਖੇਤੀ ਸਬੰਧੀ ਕਾਲੇ ਕਾਨੂੰਨ ਪਾਸ ਕੀਤੇ ਤੇ ਹੁਣ ਰੇਲ ਸਫ਼ਰ ਦੇ ਕਿਰਾਏ ਵਿਚ ਦੁੱਗਣਾ ਵਾਧਾ ਕਰਕੇ ਆਪਣੀ ਮਾੜੀ ਸੋਚ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਪਹਿਲਾਂ ਹੀ ਆਪਣੇ ਹੱਕ ਦੀ ਲੜਾਈ ਬਾਰਡਰ 'ਤੇ ਬੈਠ ਕੇ ਲੜ ਰਿਹਾ ਹੈ ਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਹਰੇਕ ਨਾਗਰਿਕ ਮੋਦੀ ਵਿਰੁੱਧ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਅੱਗੇ ਨਹੀਂ ਆਏਗਾ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇਕਰ ਲਗਾਤਾਰ ਮੋਦੀ ਸਰਕਾਰ ਅਜਿਹੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਦੀ ਰਹੀ

ਸੜਕ 'ਤੇ ਪਏ ਖੱਡਿਆਂ ਕਾਰਨ ਵਾਪਰ ਰਹੇ ਹਨ ਹਾਦਸੇ

ਕੁੱਲਗੜ੍ਹੀ, 23 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਦਿਨ-ਰਾਤ ਵਾਹਨਾਂ ਦਾ ਭਾਰੀ ਰਸ਼ ਬਣਿਆ ਰਹਿੰਦਾ ਹੈ | ਇਸ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਬਣਾਇਆ ਸੀ, ਜਿਸ ਨੂੰ ਬਣਿਆ ਕਾਫ਼ੀ ਸਾਲ ਹੋ ਗਏ ਹਨ | ਇਸ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ 'ਚ ਇਕ ਬਰੀ

ਫ਼ਿਰੋਜ਼ਪੁਰ, 23 ਫਰਵਰੀ (ਰਾਕੇਸ਼ ਚਾਵਲਾ)-ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਨੇ ਬਰੀ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਵਲੋਂ 13 ਜਨਵਰੀ 2019 ਨੂੰ ਦਰਜ ਕੀਤੇ ...

ਪੂਰੀ ਖ਼ਬਰ »

ਰੇਲਵੇ ਫੁੱਟ ਓਵਰ ਬਿ੍ਜ ਚਾਲੂ ਹੋਣ 'ਤੇ ਤਲਵੰਡੀ ਭਾਈ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ- ਅਰੋੜਾ

ਤਲਵੰਡੀ ਭਾਈ, 23 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਰੇਲਵੇ ਸਟੇਸ਼ਨ 'ਤੇ ਸ਼ਹਿਰ ਦੇ ਲੋਕਾਂ ਦੀ ਸੌਖਾਲੀ ਆਵਾਜਾਈ ਲਈ ਰੇਲਵੇ ਫੁੱਟ ਓਵਰ ਬਿ੍ਜ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਚਾਲੂ ਹੋਣ ਨਾਲ ਯਾਤਰੂਆਂ ਨੂੰ ਵੱਡੀ ਰਾਹਤ ਮਿਲੇਗੀ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਦੇ ਇਕ ਨਿੱਜੀ ਸਕੂਲ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਫ਼ਿਰੋਜ਼ਪੁਰ, 23 ਫਰਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪਿਛਲੇ 11 ਮਹੀਨਿਆਂ ਤੋਂ ਵਿਸ਼ਵ ਭਰ ਵਿਚ ਦਹਿਸ਼ਤ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਸੂਬੇ ਅੰਦਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਬੀਤੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਸਕੂਲ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਬਰਾਮਦ

ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਜੇਲ੍ਹ ਅੰਦਰ ਬੰਦ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਅਕਸਰ ਹੀ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਾਰਨ ਸੁਰਖ਼ੀਆਂ 'ਚ ਰਹਿਣ ਵਾਲੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਬੀਤੀ ਰਾਤ ਫਿਰ ਮੋਬਾਈਲ ਫ਼ੋਨ ...

ਪੂਰੀ ਖ਼ਬਰ »

ਟਰਾਲਾ ਡਰਾਈਵਰ ਨੂੰ ਰਾਜਸਥਾਨ ਫੀਡਰ ਨਹਿਰ 'ਚ ਸੁੱਟਿਆ, ਮੌਤ

ਤਲਵੰਡੀ ਭਾਈ, 23 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਘੱਲ ਖ਼ੁਰਦ ਅਧੀਨ ਪੈਂਦੇ ਪਿੰਡ ਵਾੜਾ ਭਾਈ ਵਿਖੇ ਇਕ ਟਰਾਲਾ ਚਾਲਕ ਨੂੰ ਉਸ ਦੇ ਨਾਲ ਕੰਮ ਕਰਨ ਵਾਲੇ ਸਹਾਇਕ ਡਰਾਈਵਰ ਵਲੋਂ ਨਹਿਰ ਵਿਚ ਸੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ...

ਪੂਰੀ ਖ਼ਬਰ »

ਘਰ ਦੇ ਬਾਹਰੋਂ ਐਕਟਿਵਾ ਚੋਰੀ

ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਪਾਸ ਇਲਾਕੇ ਵਿਚੋਂ ਦਿਨ ਦਿਹਾੜੇ ਘਰ ਦੇ ਬਾਹਰੋਂ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਇਤਲਾਹ ਵਿਚ ਰਿਸ਼ਭ ਮਛਰਾਲ ਪੁੱਤਰ ਨਰਿੰਦਰ ਮਛਰਾਲ ਵਾਸੀ 110, ਮਾਡਲ ਟਾਊਨ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਧਰਨਾ ਜਾਰੀ

ਕੁੱਲਗੜ੍ਹੀ, 23 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ 'ਚ ਰਿਲਾਇੰਸ ਪੰਪ ਵਲੂਰ 'ਤੇ ਪਿਛਲੇ 146 ਦਿਨਾਂ ਤੋਂ ਰੋਸ ਧਰਨਾ ਜਾਰੀ ਹੈ | ਇਸ ਧਰਨੇ ਵਿਚ ਇਲਾਕੇ ਦੇ ਕਿਸਾਨ ਲਗਾਤਾਰ ਹਾਜ਼ਰੀ ...

ਪੂਰੀ ਖ਼ਬਰ »

ਜੰਗਲਾਤ ਮੁਲਾਜ਼ਮਾਂ ਨੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੂੰ ਸੌਂਪਿਆ ਮੰਗ ਪੱਤਰ

ਜ਼ੀਰਾ, 23 ਫਰਵਰੀ (ਮਨਜੀਤ ਸਿੰਘ ਢਿੱਲੋਂ)-ਜੰਗਲਾਤ ਕਾਮਿਆਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਜਾਗਰੂਕ ਕਰਨ ਲਈ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਅਨੁਸਾਰ ਜੰਗਲਾਤ ਵਰਕਰਜ਼ ਫ਼ਿਰੋਜ਼ਪੁਰ ਦੇ ਮੰਡਲ ਜਰਨਲ ਸਕੱਤਰ ਸ਼ੇਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਚੇਅਰਮੈਨ ਬਾਵਾ ਵਲੋਂ ਵਿਧਾਇਕ ਪਿੰਕੀ ਦਾ ਧੰਨਵਾਦ

ਫ਼ਿਰੋਜ਼ਪੁਰ, 23 ਫਰਵਰੀ (ਤਪਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਪਿਛਲੇ 35 ਸਾਲਾਂ ਤੋਂ ਪਾਰਟੀ ਦੀ ਨਿਰਸਵਾਰਥ ਸੇਵਾ ਦੇ ਮੱਦੇਨਜ਼ਰ ਬਲਵੀਰ ਸਿੰਘ ਬਾਵਾ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ...

ਪੂਰੀ ਖ਼ਬਰ »

ਔਰਤ ਤੋਂ ਪਰਸ ਝਪਟਿਆ

ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਫ਼ਿਰੋਜ਼ਪੁਰ ਸ਼ਹਿਰ ਦੇ ਭੀੜ-ਭਾੜ ਵਾਲੀ ਮੱਲਵਾਲ ਰੋਡ 'ਤੇ ਪਤੀ ਦੇ ਮਗਰ ਮੋਟਰਸਾਈਕਲ 'ਤੇ ਬੈਠੀ ਔਰਤ ਤੋਂ ਮੋਟਰਸਾਈਕਲ ਸਵਾਰ ਲੜਕੇ ਵਲੋਂ ਪਰਸ ਝਪਟਣ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਸੂਰਯਕਾਂਤ ਤਿ੍ਪਾਠੀ ਨਿਰਾਲਾ ਦਾ ਜਨਮ ਦਿਨ ਮਨਾਇਆ

ਫ਼ਿਰੋਜ਼ਪੁਰ, 23 ਫਰਵਰੀ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਰੇਲ ਡਵੀਜ਼ਨ ਦੇ ਮੱੁਖ ਦਫ਼ਤਰ ਵਿਖੇ ਹਿੰਦੀ ਸਾਹਿਤ ਦੇ ਪ੍ਰਸਿੱਧ ਲੇਖਕ ਸੂਰਯਕਾਂਤ ਤਿ੍ਪਾਠੀ ਨਿਰਾਲਾ ਦਾ ਜਨਮ ਦਿਨ ਆਨਲਾਈਨ ਪ੍ਰੋਗਰਾਮ ਕਰਕੇ ਮਨਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਮੰਡਲ ਰੇਲਵੇ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਫ਼ਾਰ ਵੂਮੈਨ 'ਚ ਇੰਡਸਟਰੀ-ਅਕੇਡੀਮਿਆ ਇੰਟਰਫੇਸ ਕਰਵਾਇਆ

ਫ਼ਿਰੋਜ਼ਪੁਰ, 23 ਫਰਵਰੀ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਹੋਮ ਸਾਇੰਸ ਪੋਸ਼ਣ ਤੇ ਡਾਈਟਿਟਿਕਸ ਵਿਭਾਗ ਵਲੋਂ ਇਕ ਰੋਜ਼ਾ ਇੰਡਸਟਰੀ-ਅਕੇਡੀਮਿਆ ਇੰਟਰਫੇਸ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ 'ਫੂਡ ਸੇਫ਼ਟੀ ਐਂਡ ਫੂਡ ਹੈਜਾਰਡਸ' | ਇਸ ...

ਪੂਰੀ ਖ਼ਬਰ »

ਫੜੇ ਨੌਜਵਾਨਾਂ ਤੇ ਕਿਸਾਨਾਂ ਦੀ ਰਿਹਾਈ ਲਈ ਮੱਲਾਂਵਾਲਾ ਤੋਂ ਫ਼ਿਰੋਜ਼ਪੁਰ ਤੱਕ ਮਾਰਚ 25 ਨੂੰ

ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਚ ਫੜੇ ਕਿਸਾਨਾਂ, ਨੌਜਵਾਨਾਂ ਨੂੰ ਰਿਹਾਅ ਕਰਵਾਉਣ ਵਾਸਤੇ 25 ਫਰਵਰੀ ਨੂੰ ਮੱਲਾਂਵਾਲਾ ਤੋਂ ਫ਼ਿਰੋਜ਼ਪੁਰ ਤੱਕ ਮੋਟਰਸਾਈਕਲ, ਕਾਰਾਂ, ਜੀਪਾਂ 'ਤੇ ਮਾਰਚ ਕੱਢਿਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਕਾਂਗਰਸ ਵਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਹਰ ਵਰਗ ਖ਼ੁਸ਼ਹਾਲ- ਵਿਧਾਇਕ ਜ਼ੀਰਾ

ਜ਼ੀਰਾ, 23 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਕਾਂਗਰਸ ਪਾਰਟੀ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਹਰ ਵਰਗ ਖ਼ੁਸ਼ਹਾਲ ਨਜ਼ਰ ਆ ਰਿਹਾ ਹੈ ਅਤੇ ਜੋ ਵੀ ਵਿਕਾਸ ਕਾਰਜਾਂ ਦੇ ਕੰਮ ਰਹਿੰਦੇ ਹਨ, ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸੰਯੁਕਤ ਮੋਰਚੇ ਦੇ ਪ੍ਰੋਗਰਾਮਾਂ 'ਚ ਕਿਸਾਨ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਗੇ- ਸੰਧੂ

ਗੁਰੂਹਰਸਹਾਏ, 23 ਫਰਵਰੀ (ਹਰਚਰਨ ਸਿੰਘ ਸੰਧੂ)-ਕਿਸਾਨੀ ਅੰਦੋਲਨ ਨੂੰ ਲੈ ਕੇ ਸੰਯੁਕਤ ਮੋਰਚੇ ਵਲੋਂ ਦਿੱਲੀ ਵਿਚ ਪਹੁੰਚਣ ਲਈ ਦਿੱਤੇ ਗਏ ਸੱਦੇ ਅਨੁਸਾਰ ਕਿਸਾਨਾਂ ਵਲੋਂ 27 ਫਰਵਰੀ ਨੂੰ ਦਿੱਲੀ ਪੁੱਜਣ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ, ਜਿਸ ਦੌਰਾਨ ਕਿਸਾਨਾਂ ...

ਪੂਰੀ ਖ਼ਬਰ »

ਆਕਿਬ ਅਖ਼ਤਰ ਨੇ ਵਾਰਡ ਅੰਦਰ ਕੀਤਾ ਧੰਨਵਾਦੀ ਦੌਰਾ

ਫ਼ਿਰੋਜ਼ਪੁਰ, 23 ਫਰਵਰੀ (ਜਸਵਿੰਦਰ ਸਿੰਘ ਸੰਧੂ)-ਨਗਰ ਕੌਂਸਲ ਚੋਣਾਂ 'ਚ ਸਫਲਤਾ ਮਿਲਣ 'ਤੇ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 20 ਤੋਂ ਕੌਂਸਲਰ ਚੁਣੇ ਗਏ ਨੌਜਵਾਨ ਆਕਿਬ ਅਖ਼ਤਰ ਅਤੇ ਉਨ੍ਹਾਂ ਦੇ ਪਿਤਾ ਜਾਵੇਦ ਅਖ਼ਤਰ ਵਲੋਂ ਸਮਰਥਕਾਂ ਨੂੰ ਨਾਲ ਲੈ ਕੇ ਗਲੀ-ਗਲੀ ਜਾ ਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਜਾਰੀ

ਮੱਲਾਂਵਾਲਾ, 23 ਫਰਵਰੀ (ਸੁਰਜਨ ਸਿੰਘ ਸੰਧੂ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਤੇ ਰਵਿਦਾਸ ਸਮਾਜ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਜੋ ਕਿ ਸੰਗਤਾਂ ਵਲੋਂ ਰੋਜ਼ਾਨਾ ਪ੍ਰਭਾਤ ਫੇਰੀਆਂ ਕੱਢ ਕੇ ਮਹਾਰਾਜ ਦੀ ਮਹਿਮਾ ...

ਪੂਰੀ ਖ਼ਬਰ »

ਕੋਰੋਨਾ ਦੇ 2 ਮਾਮਲੇ ਸਾਹਮਣੇ ਆਏ

ਫ਼ਿਰੋਜ਼ਪੁਰ, 23 ਫਰਵਰੀ (ਤਪਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ | ਸਿਹਤ ਵਿਭਾਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 341 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਸੈਂਪਲ ਲਏ ਗਏ, ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਨੇ ਕੀਤਾ ਲਾਲਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ

ਫ਼ਿਰੋਜ਼ਸ਼ਾਹ, 23 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਇਲਾਕੇ ਦੀ ਮਸ਼ਹੂਰ ਹਸਤੀ ਤੇ ਪ੍ਰਸ਼ਾਸਨਿਕ ਤੇ ਸਿਆਸੀ ਸਫ਼ਾਂ 'ਚ ਅਹਿਮ ਸਥਾਨ ਰੱਖਣ ਵਾਲੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦੇ ਧਨਾਢ ਜ਼ਿਮੀਂਦਾਰ ਲਾਲਜੀਤ ਸਿੰਘ ਸੰਧੂ ਸਾਬਕਾ ਸਰਪੰਚ ਜੋ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਗ਼ਜ਼ਲ ਗਾਇਕ ਜਗਜੀਤ ਜ਼ੀਰਵੀ ਪੰਜ ਤੱਤਾਂ 'ਚ ਵਿਲੀਨ

ਜ਼ੀਰਾ, 23 ਫਰਵਰੀ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)-ਪੰਜਾਬੀ, ਹਿੰਦੀ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ, ਗਾਇਕ ਅਤੇ ਗਜ਼ਲਕਾਰ ਜਗਜੀਤ ਸਿੰਘ ਜ਼ੀਰਵੀ ਦਾ ਬੀਤੀ ਦੇਰ ਸ਼ਾਮ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਮਿ੍ਤਕ ਦੇਹ ਦਾ ਉਨ੍ਹਾਂ ਦੇ ਜੱਦੀ ਸ਼ਹਿਰ ...

ਪੂਰੀ ਖ਼ਬਰ »

ਗ਼ਜ਼ਲ ਗਾਇਕ ਜਗਜੀਤ ਜ਼ੀਰਵੀ ਪੰਜ ਤੱਤਾਂ 'ਚ ਵਿਲੀਨ

ਜ਼ੀਰਾ, 23 ਫਰਵਰੀ (ਜੋਗਿੰਦਰ ਸਿੰਘ ਕੰਡਿਆਲ, ਮਨਜੀਤ ਸਿੰਘ ਢਿੱਲੋਂ)-ਪੰਜਾਬੀ, ਹਿੰਦੀ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ, ਗਾਇਕ ਅਤੇ ਗਜ਼ਲਕਾਰ ਜਗਜੀਤ ਸਿੰਘ ਜ਼ੀਰਵੀ ਦਾ ਬੀਤੀ ਦੇਰ ਸ਼ਾਮ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਮਿ੍ਤਕ ਦੇਹ ਦਾ ਉਨ੍ਹਾਂ ਦੇ ਜੱਦੀ ਸ਼ਹਿਰ ...

ਪੂਰੀ ਖ਼ਬਰ »

ਕਾਨੂੰਨ ਦਾ ਜ਼ੋਰ ਸਿਰਫ਼ ਮਾੜਿਆਂ 'ਤੇ

ਫ਼ਿਰੋਜ਼ਪੁਰ, 23 ਫਰਵਰੀ (ਰਾਕੇਸ਼ ਚਾਵਲਾ)-ਕੰਟੋਨਮੈਂਟ ਬੋਰਡ ਅਧੀਨ ਜੀ. ਟੀ. ਰੋਡ 'ਤੇ ਸਥਿਤ ਸਮੁੰਦਰੀ ਪੈਟਰੋਲ ਪੰਪ ਦੇ ਸਾਹਮਣੇ ਨਵੀਂ ਖੁੱਲ੍ਹ ਰਹੀ ਇਕ ਖਾਣ-ਪੀਣ ਦੀ ਦੁਕਾਨ ਦੇ ਅੱਗੇ ਕਾਰੋਬਾਰੀ ਵਲੋਂ ਦਿਨ ਦਿਹਾੜੇ ਦਰਖ਼ਤ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ...

ਪੂਰੀ ਖ਼ਬਰ »

ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਮਕਾਨ ਮਾਲਕ ਖਿਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਥਾਣਾ ਸਿਟੀ ਅਧੀਨ ਪੈਂਦੇ ਸ਼ਾਂਤੀ ਨਗਰ ਵਿਚ ਮਕਾਨ ਮਾਲਕ ਵਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਤੰਗ ਆ ਕੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਮਿ੍ਤਕ ਦੀ ਪਤਨੀ ਦੇ ਬਿਆਨਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX