ਤਾਜਾ ਖ਼ਬਰਾਂ


ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਦਾ ਰਿਜ਼ਲਟ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ
. . .  2 minutes ago
ਨਵੀਂ ਦਿੱਲੀ, 17 ਜੂਨ - ਸੀ.ਬੀ.ਐੱਸ.ਈ. ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਗਰੇਡ / ਅੰਕ ਦੇਣ ਲਈ ਆਪਣੇ ਮੁਲਾਂਕਣ ਮਾਪਦੰਡ ਸੁਪਰੀਮ ਕੋਰਟ ਦੇ ਸਾਹਮਣੇ ਜਮ੍ਹਾਂ ਕਰਵਾਏ ਹਨ...
ਸੰਯੁਕਤ ਕਿਸਾਨ ਮੋਰਚਾ ਦੇ ਵਲੋਂ ਸੀਤੋ ਡੱਬਵਾਲੀ ਰੋਡ 'ਤੇ ਧਰਨਾ ਜਾਰੀ
. . .  30 minutes ago
ਅਬੋਹਰ,17 ਜੂਨ (ਸੰਦੀਪ ਸੋਖਲ) - ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਸੰਯੁਕਤ ਕਿਸਾਨ ਮੋਰਚਾ ਅਤੇ ਆਜ਼ਾਦ ਕਿਸਾਨ ਮੋਰਚੇ ਵਲੋਂ ਸੀਤੋ ...
ਅੱਜ 2011 ਰਿਵਾਈਜ਼ ਟੈਟ ਪਾਸ ਬੇਰੁਜ਼ਗਾਰ ਸਿੱਖਿਆ ਬੋਰਡ ਪੁੱਜਣਗੇ
. . .  37 minutes ago
ਮਲੌਦ, 17 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ) - 2011 ਦੇ ਰਿਵਾਈਜ਼ ਟੈਟ ਪਾਸ ਬੇਰੁਜ਼ਗਾਰਾਂ ਨੂੰ ਬਣਦਾ ਹੱਕ ਨਾ ਮਿਲਣ ਕਾਰਨ ਅੱਜ 17 ਜੂਨ ਨੂੰ...
ਨੇਪਾਲ ਵਿਚ ਆਏ ਤੂਫ਼ਾਨ ਨੇ ਮਚਾਈ ਤਬਾਹੀ, 7 ਮੌਤਾਂ
. . .  52 minutes ago
ਨੇਪਾਲ, 17 ਜੂਨ - ਨੇਪਾਲ ਦੇ ਸਿੰਧੂਪਾਲਚੋਕ ਵਿਚ ਤੂਫਾਨ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਹੁਣ ਤੱਕ ਘੱਟੋ - ਘੱਟ 7 ਮੌਤਾਂ ਦੀ ਖ਼ਬਰ ...
ਐਨ.ਆਈ.ਏ.ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ 'ਐਨਕਾਉਂਟਰ ਸਪੈਸ਼ਲਿਸਟ' ਦੇ ਘਰ ਮਾਰਿਆ ਛਾਪਾ
. . .  about 1 hour ago
ਮੁੰਬਈ,17 ਜੂਨ - ਮੁੰਬਈ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸ਼ਿਵ ਸੈਨਾ ਨੇਤਾ ਅਤੇ ...
ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
. . .  about 1 hour ago
ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7...
ਭਾਰਤ ਬਾਇਓਟੈਕ ਅਤੇ ਡਬਲਯੂ.ਐੱਚ.ਓ. ਦੀ 23 ਜੂਨ ਨੂੰ ਪ੍ਰੀ-ਸਬਮਿਸ਼ਨ ਮੀਟਿੰਗ
. . .  about 2 hours ago
ਨਵੀਂ ਦਿੱਲੀ,17 ਜੂਨ - ਡਬਲਯੂ.ਐੱਚ.ਓ. ਦੇ ਇਕ ਦਸਤਾਵੇਜ਼ ਵਿਚ ਕਿਹਾ 23 ਜੂਨ ਨੂੰ ....
ਮੁੱਖ ਮੰਤਰੀ ਸਟਾਲਿਨ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ, 17 ਜੂਨ - ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 67,208 ਨਵੇਂ ਕੋਰੋਨਾ ਮਾਮਲੇ, 2,330 ਮੌਤਾਂ
. . .  about 2 hours ago
ਨਵੀਂ ਦਿੱਲੀ,17 ਜੂਨ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ...
ਫ਼ਿਰੋਜ਼ਪੁਰ 'ਚ ਹਥਿਆਰਬੰਦ ਲੁਟੇਰਿਆਂ ਵਲੋਂ ਪੈਟਰੋਲ ਪੰਪ 'ਤੇ ਲੁੱਟ
. . .  about 2 hours ago
ਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਅਗਰਵਾਲ ਪੈਟਰੋਲ ਪੰਪ ਤੋਂ...
ਦਿੱਲੀ ਪੁਲਿਸ ਨੇ 31 ਮਈ ਨੂੰ 'ਕਾਂਗਰਸ ਟੂਲਕਿੱਟ' ਮਾਮਲੇ 'ਚ ਟਵਿੱਟਰ ਇੰਡੀਆ ਦੇ ਮੁਖੀ ਤੋਂ ਕੀਤੀ ਪੁੱਛਗਿੱਛ
. . .  about 2 hours ago
ਨਵੀਂ ਦਿੱਲੀ,17 ਜੂਨ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਇਕ ਸੀਨੀਅਰ ਟੀਮ...
ਪੱਛਮੀ ਬੰਗਾਲ ਦੇ ਰਾਜਪਾਲ ਆਪਣੀ ਪਤਨੀ ਨਾਲ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਮਿਲਣਗੇ
. . .  about 2 hours ago
ਨਵੀਂ ਦਿੱਲੀ,17 ਜੂਨ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਆਪਣੀ ...
ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਅੱਜ ਦੁਪਹਿਰ 12.30 ਵਜੇ
. . .  about 3 hours ago
ਐੱਸ.ਏ.ਐੱਸ. ਨਗਰ, 17 ਜੂਨ, (ਤਰਵਿੰਦਰ ਬੈਨੀਪਾਲ) : ਵਿਦਿਆ ਭਵਨ ਦੇ ਗੇਟਾਂ ਅੱਗੇ ਰੈਗੂਲਰ...
ਦਿੱਲੀ ਦੇ ਏਮਜ਼ ਹਸਪਤਾਲ ਦੀ ਨੌਵੀਂ ਮੰਜ਼ਿਲ 'ਤੇ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ,17 ਜੂਨ - ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਲਾਪਤਾ ਨਾਬਾਲਗ਼ ਲੜਕੀ ਦੀ ਨਹਿਰ ਵਿਚੋਂ ਮਿਲੀ ਲਾਸ਼
. . .  1 day ago
ਫਰੀਦਕੋਟ , 16 ਜੂਨ (ਜਸਵੰਤ ਸਿੰਘ ਪੁਰਬਾ )-ਕੱਲ੍ਹ ਤੋਂ ਲਾਪਤਾ ਹੋਈ ਇਕ ਨਾਬਾਲਗ਼ ਲੜਕੀ ਦੀ ਲਾਸ਼ ਨਹਿਰ ਵਿਚੋਂ ਮਿਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫਰੀਦਕੋਟ ਦੇ ਇਕ ਲੜਕੇ ਉੱਤੇ ਵਿਆਹ ਦੇ ...
ਮਣੀਪੁਰ ਵਿਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ
. . .  1 day ago
ਇੰਫਾਲ, 16 ਜੂਨ - ਮਨੀਪੁਰ ਵਿਚ ਸਟੇਟ ਬੋਰਡ ਦੀਆਂ 10ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਇਸ ਸਾਲ ਰੱਦ ਕਰ ਦਿੱਤੀਆਂ ਗਈਆਂ ਹਨ । ਰਾਜ ਸਰਕਾਰ ਨੇ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ...
ਬੀਬੀ ਜਗੀਰ ਕੌਰ ਵਲੋਂ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਬਣਾਉਣ ਦੀ ਕੀਤੀ ਸ਼ੁਰੂਆਤ
. . .  1 day ago
ਛੇਹਰਟਾ,16 ਮਈ (ਸੁੱਖ ਵਡਾਲੀ)- ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ...
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ ਧਰੁਵ ਦਹੀਆ ਨੂੰ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਡਿਪਟੀ ਡਾਇਰੈਕਟਰ ਲਗਾਇਆ
. . .  1 day ago
ਅਜਨਾਲਾ ,16 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )-ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾ ਰਹੇ ਧਰੁਵ ਦਹੀਆ ਆਈ.ਪੀ.ਐਸ. ਨੂੰ ਇੰਟੈਲੀਜੈਂਸ...
ਤਾਮਿਲਨਾਡੂ ਚਿੜੀਆਘਰ ਵਿਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਸ਼ੇਰ ਦੀ ਮੌਤ
. . .  1 day ago
ਚੇਨਈ, 16 ਜੂਨ - ਤਾਮਿਲਨਾਡੂ ਦੇ ਚੇਨਈ ਦੇ ਕੋਲ ਵਨਦਾਲੂਰ ਵਿਖੇ ਬੁੱਧਵਾਰ ਸਵੇਰੇ ਇਕ ਹੋਰ ਸ਼ੇਰ ਦੀ ਮੌਤ ਅਰਨੀਗਰ ਅੰਨਾ ਜ਼ੂਲੋਜੀਕਲ ਪਾਰਕ ਵਿਖੇ ਹੋਈ। ਏ.ਏ.ਐਸ.ਪੀ. ਦੇ ਡਿਪਟੀ ਡਾਇਰੈਕਟਰ ਨੇ 12 ਸਾਲਾ ...
5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪਲਟੂਨ ਕਮਾਂਡਰ ਵਿਜੀਲੈਂਸ ਵਲੋਂ ਕਾਬੂ
. . .  1 day ago
ਸ਼ਾਹਕੋਟ, 16 ਜੂਨ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ)- ਮਾਡਲ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਇਕ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਰੰਗੇ ਹੱਥੀ ਕਾਬੂ ਕੀਤਾ ਹੈ । ਵਿਜੀਲੈਂਸ ਵਲੋਂ ਰਿਸ਼ਵਤ ਵਿਚ ...
ਅੰਮ੍ਰਿਤਸਰ 'ਚ ਕੋਰੋਨਾ ਦੇ 40 ਨਵੇਂ ਮਾਮਲੇ ਆਏ ਸਾਹਮਣੇ, 3 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,16 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46301 ਹੋ ਗਏ ਹਨ, ਜਿਨ੍ਹਾਂ 'ਚੋਂ 1396 ...
ਗੰਗਸਰ ਗੁਰਦੁਆਰਾ ਸਾਹਿਬ ਦੇ ਦੋ ਮੁਲਾਜ਼ਮਾਂ ਦੇ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਲੱਗਣ 'ਤੇ ਥਾਣਾ ਜੈਤੋ 'ਚ ਮੁਕੱਦਮਾ ਦਰਜ
. . .  1 day ago
ਜੈਤੋ, 16 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ...
ਪੰਜਾਬ ਦੀਆਂ 6 ਖ਼ਾਸ ਸਖ਼ਸ਼ੀਅਤਾਂ ਭਾਜਪਾ 'ਚ ਸ਼ਾਮਿਲ
. . .  1 day ago
ਨਵੀਂ ਦਿੱਲੀ ,16 ਜੂਨ - ਪੰਜਾਬ 'ਚ ਭਾਜਪਾ ਦੀ ਮਜ਼ਬੂਤੀ ਲਈ ਪਾਰਟੀ ਵਲੋਂ ਯਤਨ ਜ਼ੋਰ ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੇ ਹਨ । ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ...
ਅਧਿਆਪਕਾਂ ਨੇ ਵਿਦਿਆ ਭਵਨ ਦੇ ਸਾਰੇ ਗੇਟ ਕੀਤੇ ਬੰਦ
. . .  1 day ago
ਐੱਸ. ਏ. ਐੱਸ. ਨਗਰ, 16 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਵਿਦਿਆ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 13 ਫੱਗਣ ਸੰਮਤ 552

ਕਪੂਰਥਲਾ / ਫਗਵਾੜਾ

ਜਨਤਾ ਨੂੰ ਰੋਟੀ ਤੋਂ ਬੇਜ਼ਾਰ ਕਰਕੇ ਕਿਹੜੇ ਨਵੇਂ ਭਾਰਤ ਦੇ ਨਿਰਮਾਣ ਦੀ ਗੱਲ ਕਰ ਰਹੀ ਹੈ ਮੋਦੀ ਸਰਕਾਰ-ਮਾਨ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)-ਦੇਸ਼ ਵਿਚ ਲਗਾਤਾਰ ਵਧਦੀਆਂ ਪੈਟਰੋਲ ਡੀਜ਼ਲ ਤੇ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਪਿਛਲੇ ਸੱਤਾਂ ਸਾਲਾਂ ਦਰਮਿਆਨ ਡੀਜ਼ਲ 'ਤੇ ਐਕਸਾਈਜ਼ ਡਿਊਟੀ 700 ਫ਼ੀਸਦੀ ਵਧਾ ਦਿੱਤੀ ਗਈ ਹੈ, ਜੋ ਕਿ ਮੋਦੀ ਸਰਕਾਰ ਦੀ ਟਰਾਂਸਪੋਰਟਾਂ, ਕਿਸਾਨਾਂ ਤੇ ਆਮ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਹੀ ਹੈ | ਸਾਬਕਾ ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰ ਵਿਚ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਡੀਜ਼ਲ ਉੱਪਰ ਸਰਕਾਰ ਵਲੋਂ ਸਬਸਿਡੀ ਦਿੱਤੀ ਜਾਂਦੀ ਸੀ, ਜਿਸ ਕਰਕੇ ਪੈਟਰੋਲ ਦੇ ਮੁਕਾਬਲੇ ਡੀਜ਼ਲ ਦਾ ਮੁੱਲ ਕਾਫ਼ੀ ਘੱਟ ਹੁੰਦਾ ਸੀ | ਜਿਸ ਨਾਲ ਟਰਾਂਸਪੋਰਟ ਦਾ ਖ਼ਰਚ ਘੱਟ ਸੀ ਤੇ ਮਹਿੰਗਾਈ ਕਾਬੂ ਵਿਚ ਸੀ | ਦੂਸਰਾ ਕਿਸਾਨਾਂ ਨੂੰ ਵੀ ਸਸਤੇ ਡੀਜ਼ਲ ਦਾ ਲਾਭ ਮਿਲਦਾ ਸੀ ਪ੍ਰੰਤੂ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹੁਣ ਡੀਜ਼ਲ ਪੈਟਰੋਲ ਤੋਂ ਵੀ ਮਹਿੰਗਾ ਹੋ ਰਿਹਾ ਹੈ | ਜਿਸ ਨੂੰ ਲੈ ਕੇ ਜਨਤਾ ਵਿਚ ਮੋਦੀ ਸਰਕਾਰ ਦੇ ਪ੍ਰਤੀ ਭਾਰੀ ਗੁੱਸਾ ਹੈ | ਉਨ੍ਹਾਂ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਨੂੰ ਵੀ ਗ਼ਰੀਬ ਤੇ ਮੱਧ ਵਰਗ ਦੀ ਜੇਬ 'ਤੇ ਡਾਕਾ ਦੱਸਿਆ ਅਤੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਲੋਂ ਸਾਲ 2014 ਵਿਚ ਜੋ ਐਲ.ਪੀ.ਜੀ. ਸਿਲੰਡਰ ਸਬਸਿਡੀ ਰੇਟ 'ਤੇ ਕਰੀਬ 400 ਰੁਪਏ ਵਿਚ ਮਿਲਦਾ ਸੀ ਅੱਜ ਉਸ ਦਾ ਮੁੱਲ 728 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ, ਗ਼ਰੀਬਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ | ਪ੍ਰਧਾਨ ਮੰਤਰੀ ਮੋਦੀ ਕਿਹੜੇ ਨਵੇਂ ਭਾਰਤ ਦੇ ਨਿਰਮਾਣ ਦੀ ਗੱਲ ਕਰਦੇ ਹਨ ? ਇਹ ਜਨਤਾ ਦੀ ਸਮਝ ਤੋਂ ਪਰੇ ਹੈ | ਉਨ੍ਹਾਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਤੁਰੰਤ ਕਮੀ ਕਰਨ ਦੀ ਮੰਗ ਦੇ ਨਾਲ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਦੇਸ਼ ਦੀ ਜਨਤਾ ਇਸ ਅਣ-ਐਲਾਨੀ ਤਾਨਾਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ |

ਆਰ. ਸੀ. ਐਫ. ਨੇ ਆਧੁਨਿਕ ਰੇਲ ਡੱਬਿਆਂ ਦਾ ਨਿਰਮਾਣ ਕਰਕੇ ਦੇਸ਼ ਦੀ ਪ੍ਰਗਤੀ 'ਚ ਲਾਮਿਸਾਲ ਯੋਗਦਾਨ ਪਾਇਆ-ਥੋਰੀ

ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)-ਦੇਸ਼ ਦੀ ਸੱਭ ਤੋਂ ਵੱਡੀ ਰੇਲ ਡੱਬੇ ਬਣਾਉਣ ਵਾਲੀ ਫ਼ੈਕਟਰੀ ਆਰ. ਸੀ. ਐਫ. ਨੇ ਵੱਖ-ਵੱਖ ਡਿਜ਼ਾਈਨਾਂ ਦੇ ਆਧੁਨਿਕ ਕਿਸਮ ਦੇ ਰੇਲ ਡੱਬਿਆਂ ਦਾ ਨਿਰਮਾਣ ਕਰਕੇ ਦੇਸ਼ ਦੀ ਪ੍ਰਗਤੀ ਵਿਚ ਲਾਮਿਸਾਲ ਯੋਗਦਾਨ ਪਾਇਆ ਹੈ | ਇਹ ਸ਼ਬਦ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 23 ਫਰਵਰੀ (ਸਡਾਨਾ)-ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਦੇ 11 ਹੋਰ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ 5272 ਹੋ ਗਈ ਹੈ, ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ 206 ਹੈ ਜਦਕਿ 155 ਐਕਟਿਵ ਮਾਮਲੇ ਹਨ ਤੇ 4909 ਮਰੀਜ਼ ਹੁਣ ਤੱਕ ਸਿਹਤਯਾਬ ਹੋ ਚੁੱਕੇ ਹਨ | 10 ਹੋਰ ...

ਪੂਰੀ ਖ਼ਬਰ »

ਮਾਂ ਬੋਲੀ ਦੇ ਪਾਸਾਰ ਲਈ ਸਰਕਾਰ ਵੱਧ ਤੋਂ ਵੱਧ ਮੌਕੇ ਪੈਦਾ ਕਰੇ-ਡਾ: ਘੁੰਮਣ

ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)-ਸਿਰਜਣਾ ਕੇਂਦਰ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਬੰਧ ਵਿਚ ਸਥਾਨਕ ਵਿਰਸਾ ਵਿਹਾਰ ਵਿਚ ਸਮਾਗਮ ਕਰਵਾਇਆ ਗਿਆ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਉੱਘੇ ਸ਼ਾਇਰ ਚੰਨ ਮੋਮੀ, ਸਿਰਜਣਾ ਕੇਂਦਰ ਦੇ ਪ੍ਰਧਾਨ ਡਾ: ਆਸਾ ਸਿੰਘ ਘੁੰਮਣ, ...

ਪੂਰੀ ਖ਼ਬਰ »

ਆਯੂਸ਼ਮਾਨ ਯੋਜਨਾ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਐਸ.ਡੀ.ਐਮ. ਨੇ ਕੀਤੀ ਮੀਟਿੰਗ

ਸੁਲਤਾਨਪੁਰ ਲੋਧੀ, 23 ਫਰਵਰੀ (ਨਰੇਸ਼ ਹੈਪੀ, ਥਿੰਦ)-ਭਾਰਤ ਸਰਕਾਰ ਵੱਲੋਂ ਚਲਾਈ ਗਈ ਆਯੂਸ਼ਮਾਨ ਸਰਬੱਤ ਬੀਮਾ ਯੋਜਨਾ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ: ਚਾਰੂਮਿਤਾ ਦੀ ਅਗਵਾਈ ਹੇਠ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਸਰਪੰਚਾਂ, ...

ਪੂਰੀ ਖ਼ਬਰ »

ਜੇਤੂ ਕੌਂਸਲਰਾਂ ਨੇ ਹਲਕਾ ਵਿਧਾਇਕ ਨੂੰ ਗੁਲਦਸਤੇ ਭੇਟ ਕਰਕੇ ਸਾਂਝੀ ਕੀਤੀ ਜਿੱਤ ਦੀ ਖ਼ੁਸ਼ੀ

ਕਪੂਰਥਲਾ, 23 ਫਰਵਰੀ (ਸਡਾਨਾ)-ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 10 ਤੋਂ ਕਾਂਗਰਸ ਦੇ ਜੇਤੂ ਰਹੇ ਉਮੀਦਵਾਰ ਅਜਮੇਰ ਸਿੰਘ ਸੰਨੀ ਤੇ ਵਾਰਡ ਨੰਬਰ 11 ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਨਰਜੀਤ ਕੌਰ ਵਲੋਂ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਹਲਕਾ ਵਿਧਾਇਕ ਰਾਣਾ ...

ਪੂਰੀ ਖ਼ਬਰ »

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਗਿ੍ਫ਼ਤਾਰੀ ਦੇਣ ਜਾ ਰਹੇ ਪੰਜ ਮੈਂਬਰੀ ਜਥੇ ਦਾ ਭਰਵਾਂ ਸਵਾਗਤ

ਫਗਵਾੜਾ, 23 ਫਰਵਰੀ (ਹਰੀਪਾਲ ਸਿੰਘ)-ਲਾਲ ਕਿਲ੍ਹਾ ਹਿੰਸਾ ਵਿਚ ਗਿ੍ਫ਼ਤਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਰਿਹਾਅ ਕਰਵਾਉਣ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਵਿਖੇ ਗਿ੍ਫ਼ਤਾਰੀ ਦੇਣ ਲਈ ਰਵਾਨਾ ਹੋਏ ...

ਪੂਰੀ ਖ਼ਬਰ »

ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਵਿੱਕੀ ਗੁਜਰਾਲ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ

ਕਪੂਰਥਲਾ, 23 ਫਰਵਰੀ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਕਪੂਰਥਲਾ ਹਲਕੇ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਦਵਿੰਦਰ ਸਿੰਘ ਢੱਪਈ, ਸ਼ਹਿਰੀ ਪ੍ਰਧਾਨ ਹਰਜੀਤ ਸਿੰਘ ਵਾਲੀਆ ਨੇ ਪਾਰਟੀ ਦੇ ਆਈ.ਟੀ. ...

ਪੂਰੀ ਖ਼ਬਰ »

ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕੇ ਜਾਣ ਦੀ ਕੀਤੀ ਨਿੰਦਾ

ਕਪੂਰਥਲਾ, 23 ਫਰਵਰੀ (ਵਿ.ਪ੍ਰ.)-ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਦੇ ਪ੍ਰਧਾਨ ਠੇਕੇਦਾਰ ਉੱਜਲ ਸਿੰਘ, ਕਾਰਜਕਾਰੀ ਪ੍ਰਧਾਨ ਹਰਿੰਦਰਜੀਤ ਸਿੰਘ ਬਾਵਾ, ਸਰਪ੍ਰਸਤ ਹਰੀਬੁੱਧ ਸਿੰਘ, ਟਰੱਸਟੀ ਖੁਸ਼ਵਿੰਦਰ ਸਿੰਘ ਬਾਵਾ, ਸਕੱਤਰ ਬੋਹੜ ਸਿੰਘ, ਦਫ਼ਤਰ ਸਕੱਤਰ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ

ਫਗਵਾੜਾ, 23 ਫਰਵਰੀ (ਹਰੀਪਾਲ ਸਿੰਘ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਪਿਉ-ਪੁੱਤਰ ਟਰੈਵਲ ਏਜੰਟਾਂ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ਼ ਕਰ ਲਿਆ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਪਲਾਹੀ ਦੇ ...

ਪੂਰੀ ਖ਼ਬਰ »

ਡਰੇਨ ਵਿਭਾਗ ਵਲੋਂ ਰਾਵਲਪਿੰਡੀ ਤੋਂ ਵਾਹਦ ਤੱਕ ਵੇਈਾ ਦੀ ਸਫ਼ਾਈ ਦਾ ਕੰਮ ਜਾਰੀ

ਖਲਵਾੜਾ, 23 ਫਰਵਰੀ (ਮਨਦੀਪ ਸਿੰਘ ਸੰਧੂ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਦੇ ਅਣਥੱਕ ਯਤਨਾਂ ਸਦਕਾ ਡਰੇਨ ਵਿਭਾਗ ਸਬਡਵੀਜ਼ਨ ਫਿਲੌਰ ਵਲੋਂ ਰਾਵਲਪਿੰਡੀ ਤੋਂ ਵਾਹਦ ਮੰਡੀ ਤੱਕ ਦੀ ਵੇਈਾ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਜਸਕਿਰਨ ਕੌਰ ਦਾ ਜੱਜ ਬਣਨ 'ਤੇ ਸਨਮਾਨ

ਫਗਵਾੜਾ, 23 ਫਰਵਰੀ (ਵਾਲੀਆ)-ਨਿਊ ਸਨਫਲਾਵਰ ਹਾਈ ਸਕੂਲ, ਫਗਵਾੜਾ ਦੀ ਸਾਬਕਾ ਵਿਦਿਆਰਥਣ ਜਸਕਿਰਨ ਕੌਰ ਸੌਂਦ ਪੰਜਾਬ ਜੁਡੀਸ਼ੀਅਲ ਸਰਵਿਸ (ਪੀ.ਸੀ.ਐੱਸ.ਜੇ) 'ਚ 8ਵੇਂ ਸਥਾਨ 'ਤੇ ਆ ਕੇ ਜੱਜ ਬਣ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰ: ਜਸਵਿੰਦਰ ...

ਪੂਰੀ ਖ਼ਬਰ »

ਗੁਰਸ਼ਰਨ ਸਿੰਘ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨਿਯੁਕਤ

ਫਗਵਾੜਾ, 23 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਨਾਲ ਸਬੰਧਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ ਦੇ ਪਿ੍ੰਸੀਪਲ ਅਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਗੁਰਸ਼ਰਨ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਨਿਯੁਕਤ ਹੋਏ | ...

ਪੂਰੀ ਖ਼ਬਰ »

ਫਗਵਾੜਾ ਕਾਰਪੋਰੇਸ਼ਨ ਦਫ਼ਤਰ ਵਿਖੇ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਸਬੰਧੀ ਆਈ.ਏ.ਐਸ. ਅਧਿਕਾਰੀ ਨੇ ਕੀਤੀ ਚੈਕਿੰਗ

ਫਗਵਾੜਾ, 23 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਕਾਰਪੋਰੇਸ਼ਨ ਦਫ਼ਤਰ ਵਿਖੇ ਬਣ ਰਹੇ ਜਨਮ ਅਤੇ ਮੌਤ ਦੇ ਸਰਟੀਫਿਕੇਟਾਂ ਦੇ ਰਿਕਾਰਡ ਦੀ ਚੈਕਿੰਗ ਆਈ. ਏ. ਐਸ. ਡਾ: ਅਭਿਸ਼ੇਕ ਜੈਨ ਡਾਇਰੈਕਟਰ ਆਫ਼ ਸੈਨਸ਼ ਪੰਜਾਬ ਅਤੇ ਜੁਆਇੰਟ ਰਜਿਸਟਰਾਰ ਜਨਰਲ ਜਨਮ ਅਤੇ ਮੌਤ ਨੇ ...

ਪੂਰੀ ਖ਼ਬਰ »

ਫਾਇਰ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ 'ਤੇ ਕੇਸ ਦਰਜ-ਤਿੰਨ ਕਾਬੂ, ਦੋ ਫਰਾਰ

ਢਿਲਵਾਂ, 23 ਫਰਵਰੀ (ਸੁਖੀਜਾ, ਪ੍ਰਵੀਨ)-ਥਾਣਾ ਢਿਲਵਾਂ ਦੀ ਪੁਲਿਸ ਨੇ ਪੈਲੇਸ ਦੇ ਬਾਹਰ ਫਾਇਰ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ 2 ਵਿਅਕਤੀ ਫ਼ਰਾਰ ਹੋ ਗਏ | ਇਸ ਸਬੰਧੀ ਥਾਣਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਦੀ ਚੋਣ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)-ਪਿੰਡ ਗੰਢਵਾ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਬੁਲਾਈ ਗਈ ਜਿਸ ਵਿਚ ਸਮੂਹ ਪਿੰਡ ਵਾਸੀ ਤੇ ਪੰਚਾਇਤ ਮੈਂਬਰ ਸ਼ਾਮਲ ਹੋਏ | ਸਾਰਿਆਂ ਦੀ ਸਹਿਮਤੀ ਨਾਲ ਨਵੇਂ ...

ਪੂਰੀ ਖ਼ਬਰ »

ਦੀ ਲੱਖਵਰਿ੍ਹਆ ਕੋਆਪਰੇਟਿਵ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਸੁਲਤਾਨਪੁਰ ਲੋਧੀ, 23 ਫਰਵਰੀ (ਨਰੇਸ਼ ਹੈੋਪੀ, ਥਿੰਦ)-ਦੀ ਲੱਖਵਰਿ੍ਹਆਂ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਦੀ ਚੋਣ ਸਬੰਧੀ ਵਿਸ਼ਾਲ ਇਕੱਤਰਤਾ ਸੁਸਾਇਟੀ ਦੇ ਦਫ਼ਤਰ ਫੱਤੋਵਾਲ ਵਿਖੇ ਜਸਵੰਤ ਸਿੰਘ ਸਾਬਕਾ ਪ੍ਰਧਾਨ ਅਤੇ ਬਲਵਿੰਦਰ ਸਿੰਘ ਸਾਬਕਾ ...

ਪੂਰੀ ਖ਼ਬਰ »

ਕੌਂਸਲਰ ਵਜੋਂ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਂਦਿਆਂ ਲੋਕਾਂ ਦੀ ਸੇਵਾ ਕਰਾਂਗੀ-ਮਨਜੀਤ ਕੌਰ

ਕਪੂਰਥਲਾ, 23 ਫਰਵਰੀ (ਵਿ.ਪ੍ਰ.)-ਸਥਾਨਕ ਪੰਜ ਮੁਖੀ ਸ਼ਿਵ ਮੰਦਿਰ ਕਚਹਿਰੀ ਚੌਂਕ ਵਿਖੇ ਵਾਰਡ ਨੰਬਰ 5 ਤੋਂ ਜੇਤੂ ਕਾਂਗਰਸੀ ਕੌਂਸਲਰ ਬੀਬੀ ਮਨਜੀਤ ਕੌਰ ਦੀ ਸ਼ਾਨਦਾਰ ਜਿੱਤ 'ਤੇ ਉਨ੍ਹਾਂ ਦੇ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਅਸ਼ੋਕ ...

ਪੂਰੀ ਖ਼ਬਰ »

ਦੋ ਰੁਪਏ ਕਿੱਲੋ ਕਣਕ ਦੀ ਸਪਲਾਈ ਨਾ ਹੋਣ ਨਾਲ ਗ਼ਰੀਬ ਜਨਤਾ ਪ੍ਰੇਸ਼ਾਨ-ਅਰੁਣ ਖੋਸਲਾ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)-ਸੀਨੀਅਰ ਭਾਜਪਾ ਆਗੂ ਤੇ ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਖਾਦ ਸੁਰੱਖਿਆ ਸਕੀਮ ਅਧੀਨ ਭੇਜੀ ਜਾਂਦੀ 2 ਰੁਪਏ ਕਿੱਲੋ ਵਾਲੀ ਕਣਕ ...

ਪੂਰੀ ਖ਼ਬਰ »

ਪਿੰਡਾਂ 'ਚ ਜਾ ਕੇ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਬਾਰੇ ਕੀਤਾ ਜਾਗਰੂਕ

ਕਪੂਰਥਲਾ, 23 ਫਰਵਰੀ (ਵਿ. ਪ੍ਰ.)-ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਈ ਕਾਰਡ ਹਫ਼ਤੇ ਦੇ ਸਬੰਧ ਵਿਚ ਜਾਗਰੂਕਤਾ ਵੈਨ ਨੇ ਅੱਜ ਕਾਲਾ ਸੰਘਿਆਂ, ਆਰੀਆਂਵਾਲ, ਸੈਦੋਵਾਲ, ਭੁਲਾਣਾ, ਜੱਲੋਵਾਲ, ਸਿੱਧਵਾਂ ਦੋਨਾ ਆਦਿ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਾਰਤ ਸਰਬੱਤ ਸਿਹਤ ...

ਪੂਰੀ ਖ਼ਬਰ »

ਕਾਮਰੇਡ ਹਰਬੰਸ ਸਿੰਘ ਅਣਖੀ ਨਹੀਂ ਰਹੇ

ਸੁਲਤਾਨਪੁਰ ਲੋਧੀ, 23 ਫਰਵਰੀ (ਥਿੰਦ, ਹੈਪੀ)-ਸੀ.ਪੀ.ਆਈ. ਜ਼ਿਲ੍ਹਾ ਕਪੂਰਥਲਾ ਦੇ ਸਹਾਇਕ ਸਕੱਤਰ ਕਾਮਰੇਡ ਹਰਬੰਸ ਸਿੰਘ ਅਣਖੀ ਨਹੀਂ ਰਹੇ, ਦਾ ਸੋਮਵਾਰ ਦੇਰ ਰਾਤ ਦਿਹਾਂਤ ਹੋ ਗਿਆ | ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ | ਵਿਦਿਆਰਥੀਆਂ ਜੀਵਨ ਤੋਂ ਲੈ ਕੇ ...

ਪੂਰੀ ਖ਼ਬਰ »

ਕੋਰੋਨਾ ਨੂੰ ਮੁੱਖ ਰੱਖਦਿਆਂ ਸਕੂਲ ਮੁਖੀ ਛੋਟੇ ਬੱਚਿਆਂ ਨੂੰ ਆਨਲਾਈਨ ਪ੍ਰੀਖਿਆ ਰਾਹੀਂ ਪ੍ਰਮੋਟ ਕਰਨ-ਡਾ: ਕੌਸ਼ਲ

ਕਪੂਰਥਲਾ, 23 ਫਰਵਰੀ (ਵਿ.ਪ੍ਰ.)-ਜਨ ਜਾਗਰਣ ਮੰਚ ਕਪੂਰਥਲਾ ਦੀ ਮੀਟਿੰਗ ਇੱਥੇ ਮੰਚ ਦੇ ਪ੍ਰਧਾਨ ਡਾ: ਰਣਬੀਰ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ...

ਪੂਰੀ ਖ਼ਬਰ »

ਮਹਾਂਮਾਈ ਦੀਆਂ ਜੋਤਾਂ ਦੇ ਦਰਸ਼ਨ ਕਰਨ ਲਈ ਮੰਦਿਰ ਦੇ ਬਾਹਰ ਲੱਗੀਆਂ ਭਗਤਾਂ ਦੀਆਂ ਲੰਮੀਆਂ ਲਾਈਨਾਂ

ਕਪੂਰਥਲਾ, 23 ਫਰਵਰੀ (ਦੀਪਕ ਬਜਾਜ)-ਮਹਾਂਮਾਈ ਦੀਆਂ ਜੋਤਾਂ ਦੇ ਆਗਮਨ ਦੇ ਅੱਜ ਪੰਜਵੇਂ ਦਿਨ ਅੱਧਾ ਕਿੱਲੋਮੀਟਰ ਤੋਂ ਵੱਧ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਸ੍ਰੀ ਸਤਨਰਾਇਣ ਮੰਦਿਰ ਦੇ ਬਾਹਰ ਦੇਖਣ ਨੂੰ ਮਿਲੀਆਂ | ਸਵੇਰ ਤੋਂ ਹੀ ਹੋ ਰਹੇ ਧਾਰਮਿਕ ਸਮਾਗਮਾਂ ਦਾ ਰਾਤ 11 ...

ਪੂਰੀ ਖ਼ਬਰ »

ਨਗਰ ਪੰਚਾਇਤ ਬੇਗੋਵਾਲ ਨੇ ਸੀਵਰੇਜ ਦੀ ਸਫ਼ਾਈ ਲਈ ਲਿਆਂਦੀ ਜੈਟਿੰਗ ਮਸ਼ੀਨ

ਬੇਗੋਵਾਲ, 23 ਫਰਵਰੀ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ 'ਚ ਲੰਮੇ ਸਮੇਂ ਤੋਂ ਜੈਟਿੰਗ ਮਸ਼ੀਨ ਲਿਆਉਣ ਲਈ ਜੱਦੋ-ਜਹਿਦ ਆਖ਼ਰ ਅੱਜ ਪੂਰੀ ਹੋ ਗਈ ਜਿਸ ਤਹਿਤ ਨਗਰ ਪੰਚਾਇਤ ਵਲੋਂ ਨਵੀਂ ਲਿਆਂਦੀ ਜੈਟਿੰਗ ਸੈਨਸ਼ਨ ਮਸ਼ੀਨ ਦਾ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਰਜਿੰਦਰ ...

ਪੂਰੀ ਖ਼ਬਰ »

ਲੋੜਵੰਦਾਂ ਦੀ ਸੇਵਾ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼-ਸਾਉਦੀ ਸਿੰਘ

ਫਗਵਾੜਾ 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਲੋੜਵੰਦਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ | ਇਸ ਲਈ ਸਾਰਿਆਂ ਨੂੰ ਇਸ ਸੇਵਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰ ਦੀ ਉੱਘੀ ਸਮਾਜ ਸੇਵਿਕਾ 'ਏਕ ਕੋਸ਼ਿਸ਼' ਐਨ.ਜੀ.ਓ. ਤੇ ...

ਪੂਰੀ ਖ਼ਬਰ »

ਸੰਤ ਬਾਬਾ ਕੇਵਲ ਦਾਸ ਰੋਹੀ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ

ਕਪੂਰਥਲਾ, 23 ਫਰਵਰੀ (ਵਿ.ਪ੍ਰ.)-ਸੰਤ ਬਾਬਾ ਕੇਵਲ ਦਾਸ ਰੋਹੀ ਵਾਲੇ ਮਹਾਂਪੁਰਖਾਂ ਦੀ 39ਵੀਂ ਬਰਸੀ ਦੇ ਸਬੰਧ ਵਿਚ ਮੁਹੱਲਾ ਸੰਤਪੁਰਾ ਦੇ ਗੁਰਦੁਆਰਾ ਸਾਹਿਬ ਵਿਚ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਜਗਜੀਤ ਸਿੰਘ, ਭਾਈ ਗੁਰਵਿੰਦਰ ਸਿੰਘ ਹਜ਼ੂਰੀ ...

ਪੂਰੀ ਖ਼ਬਰ »

ਚੌਥਾ ਸਾਲਾਨਾ ਛਿੰਝ ਤੇ ਸੱਭਿਆਚਾਰਕ ਮੇਲਾ ਕਰਵਾਇਆ

ਸੁਲਤਾਨਪੁਰ ਲੋਧੀ, 23 ਫਰਵਰੀ (ਥਿੰਦ, ਹੈਪੀ)-ਹਲਕੇ ਦੇ ਪਿੰਡ ਵਾਟਾਂ ਵਾਲੀ ਖ਼ੁਰਦ ਅਤੇ ਵਾਟਾਂ ਵਾਲੀ ਕਲਾਂ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਪੀਰ ਬਾਬਾ ਰਹਿਮਤ ਸ਼ਾਹ ਦੀ ਯਾਦ ਵਿਚ ਚੌਥਾ ਛਿੰਝ ਅਤੇ ਸੱਭਿਆਚਾਰਕ ਮੇਲਾ ਪੀਰ ਬਾਬਾ ਰਹਿਮਤ ਸ਼ਾਹ ਪ੍ਰਬੰਧਕ ਕਮੇਟੀ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX