ਤਾਜਾ ਖ਼ਬਰਾਂ


ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  30 minutes ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  46 minutes ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  51 minutes ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  57 minutes ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਦਿੱਲੀ ਵਿਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਅਗਲੇ ਆਦੇਸ਼ਾਂ ਤੱਕ ਮੈਟਰੋ ਵੀ ਬੰਦ
. . .  about 1 hour ago
ਨਵੀਂ ਦਿੱਲੀ, 9 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਹੈ। ਇਹ ਲਾਕਡਾਊਨ 17 ਮਈ ਸਵੇਰ 5 ਵਜੇ...
ਲੌਂਗੋਵਾਲ ਦੇ ਪਿੰਡ ਤਕੀਪੁਰ 'ਚ ਕੋਰੋਨਾ ਕਾਰਨ ਇਕ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
. . .  about 1 hour ago
ਲੌਂਗੋਵਾਲ (ਸੰਗਰੂਰ) , 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਸ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ...
ਅਕਾਲ ਚਲਾਣਾ ਕਰ ਗਏ ਸੰਤ ਬਾਬਾ ਗੁਰਮੀਤ ਸਿੰਘ ਜੌਹਲਾਂ ਵਾਲੇ
. . .  about 1 hour ago
ਜੌਹਲਾਂ (ਜਲੰਧਰ), 9 ਮਈ - ਨਿਰਮਲ ਕੁਟੀਆਂ ਜੌਹਲਾਂ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੌਹਲਾਂ ਵਾਲੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੱਜ ਤੜਕੇ 4.30 ਵਜੇ ਦੇ ਕਰੀਬ ਦਿਹਾਂਤ...
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 17 ਪ੍ਰੋਫੈਸਰਾਂ ਦੀ 18 ਦਿਨਾਂ ਵਿਚ ਹੋਈ ਮੌਤ
. . .  about 1 hour ago
ਲਖਨਊ, 9 ਮਈ - ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ ਜਾਰੀ ਰਹਿਣਗੀਆਂ। ਉੱਥੇ ਹੀ, ਇਕ ਪ੍ਰੇਸ਼ਾਨ...
ਉਤਰ ਪ੍ਰਦੇਸ਼ ਵਿਚ 17 ਮਈ ਤੱਕ ਵਧਾਇਆ ਗਿਆ ਕੋਰੋਨਾ ਕਰਫ਼ਿਊ
. . .  about 2 hours ago
ਲਖਨਊ, 9 ਮਈ - ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ...
ਹਿੰਦ ਮਹਾਸਾਗਰ ਵਿਚ ਡਿੱਗਿਆ ਚੀਨ ਦਾ ਬੇਕਾਬੂ ਹੋਇਆ ਰਾਕਟ
. . .  about 2 hours ago
ਸ਼ੰਘਾਈ, 9 ਮਈ - ਚੀਨ ਦੇ ਬੇਕਾਬੂ ਹੋਏ ਰਾਕਟ ਦਾ ਮਲਬਾ ਆਖ਼ਿਰਕਾਰ ਅੱਜ ਧਰਤੀ 'ਤੇ ਡਿਗ ਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਚੀਨ ਦੇ 18ਟਨ ਦਾ ਲਾਂਗ ਮਾਰਚ 5ਬੀ ਨਾਮ ਦਾ ਇਹ ਰਾਕਟ ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ। ਹਾਲਾਂਕਿ ਇਹ...
ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਵਾਨ ਸ਼ਹੀਦ
. . .  about 3 hours ago
ਕੋਟਲੀ ਸੂਰਤ ਮੱਲ੍ਹੀ (ਬਟਾਲਾ) , 9 ਮਈ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦਬੁਰਜੀ ਦੇ ਭਾਰਤੀ ਫ਼ੌਜ ਦੇ ਜਵਾਨ ਦੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ...
ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ 37 ਲੱਖ ਤੋਂ ਹੋਏ ਪਾਰ
. . .  about 3 hours ago
ਨਵੀਂ ਦਿੱਲੀ, 9 ਮਈ - ਭਾਰਤ ਵਿਚ ਕੋਰੋਨਾਵਾਇਰਸ ਪਿਛਲੇ 24 ਘੰਟਿਆਂ ਦੌਰਾਨ 4 ਲੱਖ, 3 ਹਜ਼ਾਰ ਤੇ 738 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 92 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਨਵੇਂ ਐਕਟਿਵ ਕੇਸ...
ਅਮਰੀਕਾ ਦੇ ਮੈਰੀਲੈਂਡ 'ਚ ਗੋਲੀਬਾਰੀ ਤੇ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ
. . .  about 4 hours ago
ਵੁੱਡਲੋਨ, 9 ਮਈ - ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਸਨਿੱਚਰਵਾਰ ਸਵੇਰੇ ਗੋਲੀਬਾਰੀ ਤੇ ਅੱਗ ਲੱਗਣ ਦੀ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ...
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 5 hours ago
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ...
ਦਿੱਲੀ 'ਚ 17 ਮਈ ਤੱਕ ਵੱਧ ਸਕਦੈ ਲਾਕਡਾਊਨ, ਕੇਜਰੀਵਾਲ ਕਰ ਸਕਦੇ ਹਨ ਐਲਾਨ
. . .  about 5 hours ago
ਨਵੀਂ ਦਿੱਲੀ, 9 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ ਪਰੰਤੂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਵਿਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ...
ਅੱਜ ਦਾ ਵਿਚਾਰ
. . .  about 5 hours ago
ਅਫ਼ਗ਼ਾਨਿਸਤਾਨ ਦੇ ਇਕ ਸਕੂਲ ਬਾਹਰ ਜ਼ੋਰਦਾਰ ਬੰਬ ਧਮਾਕਾ, ਕਰੀਬ 40 ਦੀ ਮੌਤ, 50 ਤੋਂ ਉੱਪਰ ਜ਼ਖਮੀ
. . .  1 day ago
ਕਾਬੁਲ, 8 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 40 ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ...
ਦੁਕਾਨਦਾਰਾਂ ਦੇ ਨਾਂਹਪੱਖੀ ਹੁੰਗਾਰੇ ਤੋਂ ਨਿਰਾਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਹਿਲ ਕਲਾਂ (ਬਰਨਾਲਾ) , 8 ਮਈ (ਅਵਤਾਰ ਸਿੰਘ ਅਣਖੀ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ 'ਤੇ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ...
ਅੰਮ੍ਰਿਤਸਰ ਵਿਚ ਅੱਜ ਆਏ 610 ਕੋਰੋਨਾ ਪਾਜ਼ੀਟਿਵ ਮਾਮਲੇ, 13 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਰਿਪੋਰਟ ਕੀਤੀਆਂ ਗਈਆਂ...
ਕੋਵਿਡ19 : ਸ੍ਰੀ ਮੁਕਤਸਰ ਸਾਹਿਬ 'ਚ 416 ਨਵੇਂ ਕੇਸ - 17 ਮੌਤਾਂ, ਹੁਸ਼ਿਆਰਪੁਰ 'ਚ 266 ਨਵੇਂ ਕੇਸ - 7 ਹੋਈਆਂ ਮੌਤਾਂ ਅਤੇ ਮੋਗਾ 'ਚ ਆਏ 154 ਨਵੇਂ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ/ਹੁਸ਼ਿਆਰਪੁਰ/ਮੋਗਾ, 8 ਮਈ (ਰਣਜੀਤ ਸਿੰਘ ਢਿੱਲੋਂ/ਬਲਜਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਅੱਜ 416 ਨਵੇਂ ਮਾਮਲੇ ਸਾਹਮਣੇ ਆਏ ਅਤੇ...
ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ - ਤ੍ਰਿਪਤ ਬਾਜਵਾ
. . .  1 day ago
ਪਠਾਨਕੋਟ 8 ਮਈ (ਸੰਧੂ) - ਸੂਬੇ ਦੇ ਪਿੰਡਾਂ ਵਿਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਨਜਿੱਠਣ ਲਈ ਰਾਜ ਭਰ ਵਿਚ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ...
ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਗਏ ਅਹਿਮ ਖ਼ੁਲਾਸੇ
. . .  1 day ago
ਚੰਡੀਗੜ੍ਹ , 8 ਮਈ - ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਖ਼ੁਲਾਸੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਕੇ...
ਪਠਾਨਕੋਟ ਵਿਚ ਕੋਰੋਨਾ ਦੇ 464 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 8 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਜਿਸ ਕਰ ਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ...
ਦੇਸ਼ 'ਚ ਆਕਸੀਜਨ ਸਪਲਾਈ ਲਈ ਸੁਪਰੀਮ ਕੋਰਟ ਨੇ ਕੀਤਾ ਕੌਮੀ ਟਾਸਕ ਫੋਰਸ ਦਾ ਗਠਨ
. . .  1 day ago
ਨਵੀਂ ਦਿੱਲੀ, 8 ਮਈ - ਕੋਰੋਨਾਵਾਿੲਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਵਿਚਕਾਰ ਸੁਪਰੀਮ ਕੋਰਟ ਨੇ ਇਕ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤਾ...
ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸਬ-ਡਵੀਜ਼ਨ ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕਾ ਵਿਚੋਂ ਪਿੰਡ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਭਵਿੱਖ ਦਾ ਅਨੁਮਾਨ ਲਗਾਉਣ ਲਈ ਅਤੀਤ ਦਾ ਅਧਿਐਨ ਕਰੋ। -ਕੰਫਿਊਸ਼ੀਅਸ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪਿੰਡ ਕਜਹੇੜੀ ਦਾ ਰਾਹ ਬੰਦ ਕਰਨ ਦਾ ਮਾਮਲਾ: 50 ਵੇਂ ਦਿਨ ਵੀ ਧਰਨਾ ਜਾਰੀ

ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)- ਅੱਜ ਪਿੰਡ ਕਜਹੇੜੀ ਦਾ ਨਗਰ ਨਿਗਮ ਵਲੋਂ ਪੁਰਾਣਾ ਰਾਹ ਬੰਦ ਕੀਤੇ ਜਾਣ ਦੇ ਖ਼ਿਲਾਫ਼ ਪਿੰਡ ਵਾਸੀਆਂ ਦਾ ਧਰਨਾ ਅੱਜ 50 ਵੇਂ ਦਿਨ ਵਿਚ ਦਾਖਲ ਹੋ ਗਿਆ | ਇਸ ਸਮੇਂ ਦੌਰਾਨ ਸੱਤਾ ਧਿਰ ਦੇ ਆਗੂਆਂ ਸਣੇ ਹੋਰ ਰਵਾਇਤੀ ਧਿਰਾਂ ਦੇ ਆਗੂ ਧਰਨਾਕਾਰੀਆਂ ਦਾ ਦੁੱਖੜਾ ਸੁਨਣ ਜ਼ਰੂਰ ਆਏ ਪਰ ਅਜੇ ਤੱਕ ਕੋਈ ਯੋਗ ਹੱਲ ਵੱਲ ਗੱਲ ਅੱਗੇ ਨਹੀਂ ਤੁਰੀ, ਧਰਨਾਕਾਰੀਆਂ ਅਨੁਸਾਰ ਪਰ ਮੇਅਰ ਨਗਰ ਨਿਗਮ ਸ੍ਰੀ ਰਵੀ ਕਾਂਤ ਸ਼ਰਮਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਰਾਹ ਸਬੰਧੀ ਸਮੱਸਿਆ ਨੂੰ ਮੌਕੇ 'ਤੇ ਦੇਖਣ ਲਈ ਜਲਦ ਉਹ ਅਧਿਕਾਰੀਆਂ ਸਹਿਤ ਪਹੁੰਚਣਗੇ | ਪਿੰਡ ਦੇ ਧਰਨਾ ਮੋਹਰੀ ਆਗੂ ਸੁਰਜੀਤ ਸਿੰਘ ਟਿਵਾਣਾ ਤੇ ਮੋਹਤਬਰਾਂ ਨੇ ਦੱਸਿਆ ਕਿ ਸੈਕਟਰ 52-53 ਦੇ ਮੁੱਖ ਸੜਕ ਤੋਂ ਪਿੰਡ ਵਿਚ ਦਾਖ਼ਲੇ ਲਈ ਅੱਧੀ ਸਦੀ ਤੋਂ ਬਣਿਆ ਰਾਹ, ਨਗਰ ਨਿਗਮ ਗਰੀਨ ਬੈਲਟ ਬਨਾਉਣ ਦੀ ਆੜ ਵਿਚ ਬੰਦ ਕਰਨਾ ਚਾਹੁੰਦਾ ਹੈ ਜਦਕਿ ਮਈ 2005 ਵਿਚ ਕੇਂਦਰ ਦੀ ਅਗਵਾਈ ਵਿਚ ਚੰਡੀਗੜ੍ਹ ਵਿਚ ਕਾਰਜਸ਼ੀਲ 'ਕਰਿਡ' ਅਦਾਰੇ ਵਲੋਂ ਪਿੰਡ ਕਜਹੇੜੀ ਵਿਚ ਕਰੇ ਜਾਣ ਵਾਲੇ ਵਿਕਾਸ ਲਈ ਮਿਥੇ ਗਏ 5 ਏਜੰਡਿਆਂ ਵਿਚ ਦੂਸਰੇ ਨੰਬਰ 'ਤੇ ਸੈਕਟਰ 52-53 ਦੇ ਮੁੱਖ ਸੜਕ ਤੋਂ ਪਿੰਡ ਵਿਚ ਦਾਖ਼ਲੇ ਲਈ ਅੱਧੀ ਸਦੀ ਤੋਂ ਬਣੇ ਰਾਹ ਨੂੰ ਪੱਕਾ ਕਰਨ ਦਾ ਏਜੰਡਾ ਰੱਖਿਆ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਕੰਮ ਸ਼ੁਰੂ ਕਰਵਾ ਕੇ ਪਤਾ ਨਹੀਂ ਕਿਸ ਦੇ ਲੁਕਵੇਂ ਹੁਕਮ 'ਤੇ ਕੰਮ ਰੋਕਣ ਦੇ ਨਾਲ ਹੀ ਰਸਤਾ ਬੰਦ ਕਰਨ ਦੀ ਕਾਰਵਾਈ 'ਤੇ ਤੁੱਲ ਗਿਆ ਹੈ |
ਜ਼ਿਕਰਯੋਗ ਹੈ ਕਿ ਇਸ 'ਤੇ ਨਗਰ ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੀਫ਼ ਆਰਕੀਟੈਕਟ ਵਲੋਂ ਇਸ ਰਾਹ 'ਤੇ ਇਤਰਾਜ਼ ਉਠਾਇਆ ਗਿਆ ਹੈ ਕਿਉਂਕਿ ਇਹ ਰਾਹ ਉਲੀਕੀ ਗਈ ਗਰੀਨ ਬੈਲਟ ਦੇ ਬਿਲਕੁਲ ਵਿਚਾਲੇ ਪੈਂਦਾ ਹੈ | ਪਿੰਡ ਨੂੰ ਆਉਣ-ਜਾਣ ਲਈ ਹੋਰ ਰਾਹ ਵੀ ਹਨ | ਇਸ 'ਤੇ ਪਿੰਡ ਵਾਸੀਆਂ ਦੀ ਦਲੀਲ ਹੈ ਕਿ ਪਿੰਡ ਦੀ ਵਸੋਂ ਸਮੇਂ ਨਾਲ ਵੱਧ ਗਈ ਹੈ ਇਸ ਲਈ ਪਿੰਡ ਨੂੰ ਇਸ ਦੇ ਨਾਲ ਹੀ ਸਗੋਂ ਹੋਰ ਰਾਹਾਂ ਦੀ ਵੀ ਲੋੜ ਹੈ ਜਦਕਿ ਨਗਰ ਨਿਗਮ ਪਿੰਡ ਦਾ ਪੁਰਾਣਾ ਰਾਹ ਵੀ ਬੰਦ ਕਰਨ ਲਈ ਤਿਆਰ ਹੋ ਗਿਆ ਹੈ, ਪਿੰਡ ਨੂੰ , ਜਬਰੀ ਬਣਾਈ ਜਾ ਰਹੀ ਗਰੀਨ ਬੈਲਟ ਦੀ ਐਨੀ ਲੋੜ ਨਹੀਂ ਜਿੰਨੀ ਕਿ ਇਸ ਦਹਾਕਿਆਂ ਪੁਰਾਣੇ ਰਾਹ ਦੀ ਹੈ |

ਸ੍ਰੀ ਗੁਰੂ ਰਵਿਦਾਸ ਪੁਰਬ ਸਬੰਧੀ ਨਗਰ ਕੀਰਤਨ ਅੱਜ

ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸੈਕਟਰ 30ਏ, ਚੰਡੀਗੜ੍ਹ ਵਿਖੇ ਗੁਰੂ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਉਤਸਵ 27 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ | ਇਸ ਦੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ...

ਪੂਰੀ ਖ਼ਬਰ »

ਸੀਨੀਅਰ ਸਟੈਂਡਿੰਗ ਕੌਂਸਲ ਦੇ ਅਹੁਦੇ 'ਤੇ ਪੰਕਜ ਜੈਨ ਨੂੰ ਲਗਾਇਆ

ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)-ਪ੍ਰਸ਼ਾਸਨ ਨੇ ਸ੍ਰੀ ਸੰਜੀਵ ਸ਼ਰਮਾ ਸੀਨੀਅਰ ਵਕੀਲ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਨੀਅਰ ਸਟੈਂਡਿੰਗ ਕੌਂਸਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਇਸ ਲਈ ਉਨ੍ਹਾਂ ਦੀ ਜਗ੍ਹਾ ਯੂਟੀ ਪ੍ਰਸ਼ਾਸਨ ਦੇ ਸੀਨੀਅਰ ...

ਪੂਰੀ ਖ਼ਬਰ »

ਰਾਹ ਜਾਂਦੀ ਲੜਕੀ ਦਾ ਪਰਸ ਝਪਟਿਆ

ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-44 ਦੀ ਰਹਿਣ ਵਾਲੀ ਇਕ ਲੜਕੀ ਨਾਲ ਉਸ ਦੇ ਘਰ ਨੇੜੇ ਝਪਟਮਾਰੀ ਹੋ ਗਈ | ਮਾਮਲੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਐਕਟੀਵਾ ਸਵਾਰਾਂ ਖ਼ਿਲਾਫ਼ ਸਬੰਧਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਡੀ.ਸੀ ਚੰਡੀਗੜ੍ਹ ਵਲੋਂ ਮਿਲਖ ਦਫ਼ਤਰ ਦੀ 'ਅਚਨਚੇਤ ਚੈਕਿੰਗ'

ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)-ਡਿਪਟੀ ਕਮਿਸ਼ਨਰ ਕਮ ਮਿਲਖ ਅਫ਼ਸਰ ਯੂ.ਟੀ ਚੰਡੀਗੜ੍ਹ ਸ੍ਰੀ ਮਨਦੀਪ ਸਿੰਘ ਬਰਾੜ ਨੇ ਮਿਲਖ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ | ਬੁਲਾਰੇ ਅਨੁਸਾਰ ਚੈਕਿੰਗ ਦੌਰਾਨ, ਡੀ.ਸੀ ਨੇ ਪਾਇਆ ਕਿ ਮਿਲਖ ਦਫ਼ਤਰ ਦੇ ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

6,180 ਸਕੂਲਾਂ ਨੂੰ ਐਲ.ਈ.ਡੀਜ਼ ਖਰੀਦਣ ਲਈ 6.8 ਕਰੋੜ ਕੀਤੇ ਜਾਰੀ- ਸਿੰਗਲਾ

ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ)- ਆਧੁਨਿਕ ਤਕਨੀਕ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸਾਧਾਰਨ ਕਮਰਿਆਂ ਨੂੰ ਸਮਾਰਟ ਕਲਾਸਰੂਮ ਬਣਾਇਆ ...

ਪੂਰੀ ਖ਼ਬਰ »

ਕੀ ਫਾਈਨੈਂਸ ਕੰਪਨੀ ਵਲੋਂ ਘਰ 'ਚ ਵੜ ਕੇ ਗੱਡੀ ਚੁੱਕ ਲੈ ਜਾਣਾ ਅਪਰਾਧ ਬਣਦਾ ਹੈ- ਹਾਈਕੋਰਟ

ਚੰਡੀਗੜ੍ਹ, 24 ਫਰਵਰੀ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਇਸ ਗੱਲ ਦਾ ਨਿਰੀਖਣ ਕਰਨ ਦਾ ਆਪਣਾ ਇਰਾਦਾ ਸਾਫ਼ ਕਰ ਦਿੱਤਾ ਹੈ ਕਿ ਫਾਈਨੈਂਸ ਕੰਪਨੀ ਦੇ ਬੰਦੇ ਜੇਕਰ ਕਰਜ਼ਾ ਲੈਣ ਵਾਲੇ ਵਿਅਕਤੀ ਦੇ ਘਰ ਵਿਚ ਵੜ ਕੇ ਉਸ ਦੀ ਗੱਡੀ ...

ਪੂਰੀ ਖ਼ਬਰ »

'ਆਪ' ਨੇ ਪੇਡ ਪਾਰਕਿੰਗ ਠੇਕੇਦਾਰਾਂ ਵਲੋਂ ਕਰਮਚਾਰੀਆਂ ਨਾਲ ਹੁੰਦੇ ਸ਼ੋਸ਼ਣ ਦਾ ਪਰਦਾਫਾਸ਼ ਕਰਨ ਦਾ ਕੀਤਾ 'ਦਾਅਵਾ'

ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)- ਆਮ ਆਦਮੀ ਪਾਰਟੀ ਚੰਡੀਗੜ੍ਹ ਨੇ 'ਆਪ' ਪੇਡ ਪਾਰਕਿੰਗ ਠੇਕੇਦਾਰਾਂ ਵਲੋਂ ਆਪਣੇ ਕਰਮਚਾਰੀਆਂ ਨਾਲ ਹੁੰਦੇ ਸ਼ੋਸ਼ਣ ਦਾ ਪਰਦਾਫਾਸ਼ ਕਰਨ ਦਾ 'ਦਾਅਵਾ' ਕੀਤਾ ਹੈ | ਇਸ ਦਾਅਵੇ ਦੀ ਪੁਸ਼ਟੀ ਲਈ 'ਆਪ' ਚੰਡੀਗੜ੍ਹ ਦੇ ਸਹਿ-ਕਨਵੀਨਰ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 41 ਨਵੇਂ ਮਾਮਲੇ, 1 ਮੌਤ- 17 ਮਰੀਜ਼ ਠੀਕ ਹੋਏ

ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 41 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਇਕ ਮਰੀਜ਼ ਦੀ ਮੌਤ ਹੋਣ ਦੀ ਵੀ ਖ਼ਬਰ ਹੈ | ਸਿਹਤ ਵਿਭਾਗ ਅਨੁਸਾਰ ਮਨੀਮਾਜਰਾ ਦੀ ਵਸਨੀਕ 55 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੀ ਪੀ.ਜੀ.ਆਈ. ...

ਪੂਰੀ ਖ਼ਬਰ »

ਸੈਕਟਰ-43 ਤੇ 17 ਬੱਸ ਅੱਡੇ 'ਚ ਡੀ.ਸੀ ਵਲੋਂ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਦੀ 'ਰਸਮੀ ਸ਼ੁਰੂਆਤ'

ਚੰਡੀਗੜ੍ਹ, 24 ਫਰਵਰੀ (ਆਰ.ਐਸ.ਲਿਬਰੇਟ)-ਸੈਕਟਰ-43 ਤੇ 17 ਬੱਸ ਅੱਡੇ ਵਿਚ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਮਨਦੀਪ ਸਿੰਘ ਬਰਾੜ ਆਈ.ਏ.ਐਸ, ਸਕੱਤਰ ਟਰਾਂਸਪੋਰਟ ਨੇ ਕੀਤੀ | ਇਸ ਉਨ੍ਹਾਂ ਨਾਲ ਸ੍ਰੀ ਉਮਾ ਸ਼ੰਕਰ ਗੁਪਤਾ ...

ਪੂਰੀ ਖ਼ਬਰ »

ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਸਮਝੌਤਾ ਸਹੀਬੱਧ

ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ) - ਜਲ ਸਰੋਤ ਵਿਭਾਗ ਵਲੋਂ ਸ਼ਾਹਪੁਰਕੰਢੀ ਡੈਮ ਪ੍ਰਾਜੈਕਟ ਦੇ ਬਿਜਲੀ ਘਰਾਂ (ਪਾਵਰ ਹਾਊਸਿਜ਼) ਦੇ ਨਿਰਮਾਣ ਲਈ ਸਮਝੌਤਾ ਸਹੀਬੱਧ ਕੀਤਾ ਗਿਆ | ਇਹ ਸਮਝੌਤਾ ਪੰਜਾਬ ਦੇ ਜਲ ਸਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਤੇ ਪ੍ਰਮੁੱਖ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਦੇ 200 ਪੱਤਿਆਂ ਸਮੇਤ ਇਕ ਕਾਬੂ

ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਪੁਲਿਸ ਸਟੇਸ਼ਨ ਸੈਕਟਰ 39 ਦੀ ਟੀਮ ਨੇ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲਾਂ ਦੇ 200 ਪੱਤਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੈਕਟਰ 38/ਏ ਦੇ ...

ਪੂਰੀ ਖ਼ਬਰ »

ਜਬਰ-ਜਨਾਹ ਮਾਮਲੇ 'ਚ ਲੰਮੇ ਸਮੇਂ ਤੱਕ ਪੀੜਿਤਾ ਤੇ ਮਾਂ ਦੀ ਗਵਾਹੀ ਦਰਜ ਨਾ ਹੋਣ 'ਤੇ ਹਾਈਕੋਰਟ ਸਖ਼ਤ

ਚੰਡੀਗੜ੍ਹ, 24 ਫਰਵਰੀ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਵਿਚ ਸੁਣਵਾਈ ਕਰਦਿਆਂ ਡਿਸਟਿ੍ਕਟ ਅਟਾਰਨੀ ਤੋਂ ਜਬਰ ਜਨਾਹ ਦੇ ਇਕ ਕੇਸ ਵਿਚ ਗਵਾਹੀ ਦਰਜ ਕਰਨ ਦੀ ਮਿਆਰੀ ਵਿਧੀ ਤੋਂ ਵੱਖ ਜਾਣ ਨੂੰ ਲੈ ਕੇ ਜਾਣਕਾਰੀ ਮੰਗੀ ਹੈ | ਮਾਮਲੇ ਵਿਚ ...

ਪੂਰੀ ਖ਼ਬਰ »

ਟਰੈਫ਼ਿਕ ਪ੍ਰਬੰਧਨ ਲਈ ਰੋਜ਼ਾਨਾਂ ਦੇ ਯਾਤਰੀਆਂ ਨੂੰ ਜਾਗਰੂਕ ਕਰਨ ਦੀ ਲੋੜ

ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)- ਐਮ.ਸੀ.ਐਮ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਸੈਕਟਰ-36 ਏ ਵਲੋਂ ਟਰੈਫ਼ਿਕ ਦੀ ਸਮੱਸਿਆ ਦੀ ਜਾਂਚ ਅਤੇ ਬਿਹਤਰ ਟਰੈਫ਼ਿਕ ਪ੍ਰਬੰਧਨ ਦੇ ਹੱਲ ਲਈ ਕੀਤੇ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਵਿਚ ਰੋਜ਼ਾਨਾਂ ਦੇ ਯਾਤਰੀਆਂ ...

ਪੂਰੀ ਖ਼ਬਰ »

74400 ਵਿਦਿਆਰਥੀਆਂ ਨੇ ਆਨਲਾਈਨ ਪ੍ਰੀਖਿਆ ਦਿੱਤੀ

ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀਆਂ ਅੰਡਰ ਗਰੈਜੂਏਟ/ਪੋਸਟ ਗਰੈਜੂਏਟ ਅਤੇ ਹੋਰ ਪੇਸ਼ੇਵਰ ਕੋਰਸਾਂ ਦੀ ਅੱਜ ਦਸਵੇਂ ਦਿਨ ਲਗਪਗ 74400 ਵਿਦਿਆਰਥੀਆਂ ਨੇ ਆਨਲਾਈਨ ਪ੍ਰੀਖਿਆ ਦਿੱਤੀ | ਪ੍ਰੀਖਿਆਵਾਂ ਕੰਟਰੋਲਰ ਡਾ. ਜਗਤ ਭੂਸ਼ਣ ਨੇ ਦੱਸਿਆ ...

ਪੂਰੀ ਖ਼ਬਰ »

ਛੱਤ ਤੋਂ ਡਿੱਗਣ ਕਾਰਨ ਸੀ.ਟੀ.ਯੂ ਡਰਾਈਵਰ ਦੀ ਮੌਤ

ਚੰਡੀਗੜ੍ਹ, 24 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਦੜੂਆ 'ਚ ਆਪਣੇ ਦੋਸਤਾਂ ਨੂੰ ਮਿਲਣ ਆਏ ਸੀ.ਟੀ.ਯੂ ਦੇ ਬੱਸ ਡਰਾਈਵਰ ਦੀ ਛੱਤ ਤੋਂ ਡਿੱਗਣ ਕਰਕੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕਮਲ ਸ਼ਰਮਾ ਵਜੋਂ ਹੋਈ ਹੈ, ਜੋ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦਾ ਰਹਿਣ ਵਾਲਾ ਸੀ | ਮਿਲੀ ...

ਪੂਰੀ ਖ਼ਬਰ »

ਲੱਖਾ ਸਿਧਾਣਾ ਵਲੋਂ ਬਠਿੰਡਾ ਵਿਚ ਰੈਲੀ ਕਰਨਾ, ਪੰਜਾਬ ਸਰਕਾਰ ਦੀ ਵੱਡੀ ਅਸਫਲਤਾ - ਡੈਮੋਕਰੇਟਿਕ ਪਾਰਟੀ

ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ)- ਪੰਜਾਬ ਡੈਮੋਕਰੇਟਿਕ ਪਾਰਟੀ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੇ ਖ਼ਿਲਾਫ਼ ਆਪਣਾ ਰੋਸ ਜਿਤਾਇਆ | ਪਾਰਟੀ ਦੇ ਪ੍ਰਧਾਨ ਗੁਰਕਿਰਪਾਲ ਮਾਨ ਨੇ ਪੰਜਾਬ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ 'ਚ ਜ਼ਿਲ੍ਹਾ ਰੂਪਨਗਰ ਮੋਹਰੀ - ਸੋਨਾਲੀ ਗਿਰੀ

ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ) - ਜ਼ਿਲ੍ਹਾ ਰੂਪਨਗਰ ਨੇ ਪੰਜਾਬ ਸੂਬੇ ਲਈ ਨਾਮਣਾ ਖੱਟਦੇ ਹੋਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਾਮਲੇ ਵਿਚ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਕੇਂਦਰ ...

ਪੂਰੀ ਖ਼ਬਰ »

ਪੀ.ਯੂ. ਵਲੋਂ 15 ਦਿਨਾਂ ਰਿਫਰੈਸ਼ਰ ਕੋਰਸ ਸ਼ੁਰੂ

ਚੰਡੀਗੜ੍ਹ, 24 ਫਰਵਰੀ (ਮਨਜੋਤ ਸਿੰਘ ਜੋਤ) -ਪੰਜਾਬ ਯੂਨੀਵਰਸਿਟੀ ਵਿਖੇ ਮਨੁੱਖੀ ਸਰੋਤ ਵਿਕਾਸ ਕੇਂਦਰ (ਐਚ.ਆਰ.ਡੀ.ਸੀ) ਵਲੋਂ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਸਹਿਯੋਗ ਨਾਲ 'ਪ੍ਰਬੰਧਨ ਵਿਚ ਉੱਭਰੇ ਮੁੱਦੇ' ਵਿਸ਼ੇ 'ਤੇ 15 ਦਿਨਾਂ ਰਿਫਰੈਸ਼ਰ ਕੋਰਸ ਦੀ ਸ਼ੁਰੂਆਤ ਕੀਤੀ ਗਈ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲੇ੍ਹ ਦੇ ਦਰਪੇਸ਼ ਜਨਤਕ ਮੁੱਦਿਆਂ ਸਬੰਧੀ ਲੋਕਾਂ ਤੋਂ ਸੁਝਾਵਾਂ ਦੀ ਮੰਗ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਜ਼ਿਲ੍ਹੇ ਵਿਚਲੀਆਂ ਦਰਪੇਸ਼ ਚੁਣੌਤੀਆਂ ਨੂੰ ਦਰਜ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਦਾ ਸਥਾਈ ਹੱਲ ਲੱਭਿਆ ਜਾ ਸਕੇ | ਇਹ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਗੈਂਗਸਟਰ ਯਾਦੀ ਰਾਣਾ ਦੇ 2 ਸਾਥੀ ਅਸਲੇ ਸਮੇਤ ਗਿ੍ਫ਼ਤਾਰ, 27 ਤੱਕ ਰਿਮਾਂਡ 'ਤ

ਐੱਸ. ਏ. ਐੱਸ. ਨਗਰ, 24 ਫਰਵਰੀ (ਜਸਬੀਰ ਸਿੰਘ ਜੱਸੀ)-ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਆਨੰਦਪੁਰ ਸਾਹਿਬ ਇਲਾਕੇ ਦੇ ਨਾਮੀ ਗੈਂਗਸਟਰ ਯਾਦਵਿੰਦਰ ਯਾਦੀ ਰਾਣਾ ਦੇ ਗਰੋਹ ਦੇ 2 ਮੈਂਬਰਾਂ ਨੂੰ ਅਸਲੇ ਸਮੇਤ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ...

ਪੂਰੀ ਖ਼ਬਰ »

ਰੋਨੇ ਕਾਇਗਰ ਦਾ ਧਮਾਕੇਦਾਰ ਸਵਾਗਤ ਹੋਇਆ ਗਰੁੱਪ ਲੈਂਡਮਾਰਕ ਦੇ ਨਾਲ ਮੁਹਾਲੀ 'ਚ

ਚੰਡੀਗੜ੍ਹ, 24 ਫਰਵਰੀ (ਅ.ਬ)-ਮੁਹਾਲੀ ਵਿਖੇ ਇੰਡਸਟ੍ਰੀਅਲ ਏਰੀਆ ਵਿਚ ਲੈਂਡਮਾਰਕ ਰੋਨੇ ਕਾਇਗਰ ਨੂੰ ਪੰਜਾਬ ਵਿਚ ਲਾਂਚ ਕੀਤਾ ਹੈ | ਭਾਰਤ ਸਰਕਾਰ ਵਿਚ ਕਿ੍ਸ਼ੀ ਮੰਤਰਾਲੇ ਦੇ ਮਾਰਕੀਟਿੰਗ ਅਧਿਕਾਰੀ ਅਨੁਜ ਕੁਮਾਰ ਗੋਇਲ ਨੇ ਬੈਂਚਮਾਰਕ ਮੋਟਰਸ ਦੀ ਸੀ.ਈ.ਓ. ਬੀ.ਕੇ.ਅਰੋੜਾ, ...

ਪੂਰੀ ਖ਼ਬਰ »

ਸਾਲਾਨਾ ਸਮਾਗਮ ਅੱਜ

ਕੁਰਾਲੀ, 24 ਫਰਵਰੀ (ਹਰਪ੍ਰੀਤ ਸਿੰਘ)-ਪਿੰਡ ਸਿੰਘਪੁਰਾ ਦੇ ਗੁਰਦੁਆਰਾ ਹਰਿਰਾਏ ਸਾਹਿਬ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਲਾਨਾ ਸਮਾਗਮ ਅੱਜ 25 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ...

ਪੂਰੀ ਖ਼ਬਰ »

ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਬਣਨ ਦੀ ਦੌੜ 'ਚ ਲੱਗੇ ਕੌਂਸਲਰ

ਖਰੜ, 24 ਫਰਵਰੀÐ (ਜੰਡਪੁਰੀ)-ਨਗਰ ਕੌਂਸਲ ਖਰੜ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਬਣਨ ਦੀ ਦੌੜ 'ਚ ਲੱਗੇ ਜੇਤੂ ਕੌਂਸਲਰ ਕੁਰਸੀ ਹਥਿਆਉਣ ਲਈ ਸਥਾਨਕ ਆਜ਼ਾਦ ਕੌਸਲਰਾਂ ਅਤੇ ਹੋਰਨਾਂ ਕੌਸਲਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਪਰ ਅਜੇ ਤੱਕ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਹੋਈ ਨਤਮਸਤਕ

ਐਸ. ਏ. ਐਸ. ਨਗਰ, 24 ਫਰਵਰੀ (ਕੇ. ਐਸ. ਰਾਣਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿਖੇ ਚੱਲ ਰਹੇ ਸਾਲਾਨਾ ਜੋੜ-ਮੇਲ ਦੇ ਦੂਸਰੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ | ਇਸ ਮੌਕੇ ਸਵੇਰੇ ਤੋਂ ਹੀ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਖਰੜ, 24 ਫਰਵਰੀ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਨੇ ਦੀਪਕ ਉਰਫ਼ ਬਬਲੂ ਅਤੇ ਗੁਰਜੀਤ ਸਿੰਘ ਉਰਫ਼ ਕਾਕਾ ਨਾਮਕ ਦੋ ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ...

ਪੂਰੀ ਖ਼ਬਰ »

ਆਗੂਆਂ ਨਾਲ ਦੁਰਵਿਵਹਾਰ ਕਰਨ ਵਾਲੇ ਅਧਿਕਾਰੀ ਵਿਰੁੱਧ ਰੋਸ ਧਰਨਾ 2 ਨੂੰ

ਐੱਸ. ਏ. ਐੱਸ. ਨਗਰ, 24 ਫਰਵਰੀ (ਬੈਨੀਪਾਲ)-ਜੰਗਲਾਤ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਪੁੱਡਾ ਪਾਰਕ ਵਿਖੇ ਹੋਈ, ਜਿਸ ਵਿਚ ਸਾਰੀਆਂ ਰੇਂਜਾਂ ਤੋਂ ਇਲਾਵਾ ਫੈਡਰੇਸ਼ਨ ਆਗੂਆਂ ਵਲੋਂ ਭਾਗ ਲਿਆ ਗਿਆ | ਮੀਟਿੰਗ ਦੌਰਾਨ ਆਗੂਆਂ ਨੇ ਵਣ ਮੰਡਲ ਅਫ਼ਸਰ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਨਵੀਂ ਮੈਂਬਰਸ਼ਿਪ ਸ਼ੁਰੂ

ਖਰੜ, 24 ਫਰਵਰੀ (ਜੰਡਪੁਰੀ)-ਅੰਧ-ਵਿਸ਼ਵਾਸ ਮੁਕਤ ਸਮਾਜ ਦੀ ਸਿਰਜਣਾ ਵਾਸਤੇ ਕਾਰਜਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਖਰੜ ਇਕਾਈ ਦੇ ਕਾਮਿਆਂ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਮੌਕੇ ਸੈਸ਼ਨ 2021-22 ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਹੋਣ ਜਾ ਰਹੀਆਂ ਚੋਣਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਕੰਬਾਲੀ ਤੋਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਫੇਜ਼-11 ਵਿਖੇ ਪੁੱਜਾ ...

ਪੂਰੀ ਖ਼ਬਰ »

2 ਟਰਾਲਿਆਂ 'ਚੋਂ 4 ਬੈਟਰੀਆਂ ਚੋਰੀ

ਡੇਰਾਬੱਸੀ, 24 ਫਰਵਰੀ (ਗੁਰਮੀਤ ਸਿੰਘ)-ਪਿੰਡ ਮੁਬਾਰਿਕਪੁਰ ਵਿਖੇ ਚੋਰੀਆਂ ਦਾ ਸਿਲਸਿਲਾ ਰੱਕਣ ਦਾ ਨਾਂਅ ਨਹੀਂ ਲੈ ਰਿਹਾ | ਬੀਤੀ ਰਾਤ ਰਿਹਾਇਸ਼ੀ ਇਲਾਕੇ 'ਚ ਖੜ੍ਹੇ 12 ਟਾਇਰੀ ਟਰਾਲੇ ਦੇ ਸ਼ੀਸ਼ੇ ਤੋੜ ਕੇ ਚੋਰ ਟਰਾਲੇ ਦੇ ਕੈਬਿਨ ਵਿਚੋਂ 2 ਬੈਟਰੀਆਂ ਚੋਰੀ ਕਰਕੇ ਲੈ ਗਏ | ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ

ਐਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਬਲੱਡ ਡੋਨਰ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼ 8 ਮੁਹਾਲੀ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ)-ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨਗਰ ਖਰੜ ਤੋਂ ਆਰੰਭ ਹੋ ਕੇ ...

ਪੂਰੀ ਖ਼ਬਰ »

ਸਿਹਤ ਅਧਿਕਾਰੀਆਂ ਨੇ ਈ-ਕਾਰਡ ਬਣਾਉਣ ਦੇ ਕੰਮ ਦਾ ਲਿਆ ਜਾਇਜ਼ਾ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਈ-ਕਾਰਡ ਬਣਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ...

ਪੂਰੀ ਖ਼ਬਰ »

ਖਰੜ ਸ਼ਹਿਰ ਦਾ ਵਧੇਰੇ ਵਿਕਾਸ ਕਰਵਾਉਣਾ ਹੀ ਮੁੱਖ ਟੀਚਾ- ਕੰਗ

ਖਰੜ, 24 ਫਰਵਰੀ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਚੁਣੇ ਗਏ ਕੌਂਸਲਰਾਂ, ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਕਿਹਾ ...

ਪੂਰੀ ਖ਼ਬਰ »

ਤੇਲ ਤੇ ਗੈਸ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਬੇਲੋੜੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਇਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ...

ਪੂਰੀ ਖ਼ਬਰ »

ਐਨ. ਆਰ. ਆਈ. ਲੜਕੀ ਨਾਲ ਵਿਆਹ ਕਰਵਾਉਣ ਵਾਲਾ ਲਾੜਾ ਨਿਕਲਿਆ ਕਤਲ ਕੇਸ ਦਾ ਮੁਲਜ਼ਮ

ਐੱਸ. ਏ. ਐੱਸ. ਨਗਰ, 24 ਫਰਵਰੀ (ਜਸਬੀਰ ਸਿੰਘ ਜੱਸੀ)-ਕੈਨੇਡਾ ਰਹਿੰਦੀ ਇਕ ਐਨ. ਆਰ. ਆਈ. ਲੜਕੀ ਜੋ ਕਿ ਇਕ ਲਾੜੇ ਵਲੋਂ ਕੀਤੀ ਗਈ ਧੋਖਾਧੜੀ ਦਾ ਸ਼ਿਕਾਰ ਹੋ ਗਈ, ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਪੁਲਿਸ ਕੋਲੋਂ ਇਨਸਾਫ਼ ਨਹੀਂ ਮਿਲਿਆ | ਇਹ ਮਾਮਲਾ ਰਵਿੰਦਰ ਕੌਰ ਗਿੱਲ ਵਾਸੀ ...

ਪੂਰੀ ਖ਼ਬਰ »

ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ 27 ਨੂੰ ਮਨਾਇਆ ਜਾਵੇਗਾ ਸ਼੍ਰੋਮਣੀ ਭਗਤ ਰਵਿਦਾਸ ਦਾ ਜਨਮ ਦਿਹਾੜਾ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ 27 ਫਰਵਰੀ ਨੂੰ ਪੂਰਨ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ...

ਪੂਰੀ ਖ਼ਬਰ »

ਸੁਨਿਆਰ ਨਾਲ 50 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ

ਜ਼ੀਰਕਪੁਰ, 24 ਫਰਵਰੀ (ਅਵਤਾਰ ਸਿੰਘ)-ਜ਼ੀਰਕਪੁੁਰ ਪੁੁਲਿਸ ਨੇ ਇਕ ਸੁੁਨਿਆਰੇ ਨਾਲ ਕਰੀਬ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦਿੱਲੀ ਦੇ ਵਸਨੀਕ ਪਤੀ ਪਤਨੀ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਰੁੁਣ ਜੈਨ ਪੁੱਤਰ ...

ਪੂਰੀ ਖ਼ਬਰ »

ਹਥਿਆਰਾਂ ਦੇ ਪੁਰਜ਼ੇ ਬਣਾ ਕੇ ਵੇਚਣ ਵਾਲਾ ਇਕ ਮੁਲਜ਼ਮ ਕਾਬੂ

ਜ਼ੀਰਕਪੁਰ, 24 ਫਰਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਅਸਲ੍ਹੇ ਦੇ ਜਾਅਲੀ ਪੁਰਜ਼ੇ ਬਣਾ ਕੇ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਹੈ | ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ...

ਪੂਰੀ ਖ਼ਬਰ »

ਰਾਸਾ ਪੰਜਾਬ ਦੇ ਵਫਦ ਵਲੋਂ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਮੀਟਿੰਗ

ਐੱਸ. ਏ. ਐੱਸ. ਨਗਰ, 24 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ (ਰਾਸਾ) ਦਾ ਇਕ ਵਫ਼ਦ ਚੇਅਰਮੈਨ ਡਾ. ਗੁਰਦੀਪ ਸਿੰਘ ਰੰਧਾਵਾ ਅਤੇ ਪ੍ਰਧਾਨ ਡਾ. ਰਵਿੰਦਰ ਸਿੰਘ ਦੀ ਅਗਵਾਈ ਵਿਚ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ...

ਪੂਰੀ ਖ਼ਬਰ »

ਪਿੰਡ ਲਖਨੌਰ ਵਿਖੇ ਦੁਕਾਨ 'ਚ ਰੱਖੇ 2 ਸਿਲੰਡਰ ਫਟਣ ਕਾਰਨ 2 ਨੌਜਵਾਨ ਝੁਲਸੇ

ਐੱਸ. ਏ. ਐੱਸ. ਨਗਰ, 24 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਲਖਨੌਰ ਦੇ ਬਾਜ਼ਾਰ 'ਚ ਭਾਂਡਿਆਂ ਦੀ ਦੁਕਾਨ 'ਚ 2 ਛੋਟੇ ਸਿਲੰਡਰ ਉਸ ਸਮੇਂ ਫਟ ਗਏ, ਜਦੋਂ ਉਕਤ ਸਿਲੰਡਰਾਂ 'ਚ ਵੱਡੇ ਸਿਲੰਡਰਾਂ 'ਚੋਂ ਗੈਸ ਭਰੀ ਜਾ ਰਹੀ ਸੀ | ਇਸ ਹਾਦਸੇ 'ਚ ਦੁਕਾਨ ਦਾ ...

ਪੂਰੀ ਖ਼ਬਰ »

ਦਾ ਡਾਊਨ ਟਾਊਨ ਓਵਰਸੀਜ਼ ਇੰਮੀਗ੍ਰੇਸ਼ਨ ਕੰਪਨੀ ਦਾ ਪ੍ਰਬੰਧਕ ਧੋਖਾਧੜੀ ਦੇ ਮਾਮਲੇ 'ਚ ਕਾਬੂ

ਐੱਸ. ਏ. ਐੱਸ. ਨਗਰ, 24 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ 1.40 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਦਾ ਡਾਊਨ ਟਾਊਨ ਓਵਰਸੀਜ਼ ਇੰਮੀਗ੍ਰੇਸ਼ਨ ਨਾਮਕ ਕੰਪਨੀ ਦੇ ਪ੍ਰਬੰਧਕ ਬਲਵਿੰਦਰ ਸਿੰਘ ਮੂਲ ਵਾਸੀ ਧੂਰੀ ਅਤੇ ...

ਪੂਰੀ ਖ਼ਬਰ »

ਪਿੰਡ ਨਾਡਾ ਦੇ ਸ਼ਮਸ਼ਾਨਘਾਟ 'ਤੇ ਨਾਜਾਇਜ਼ ਕਬਜ਼ਾ ਕਰਕੇ ਕੱਟੀ ਅਣ-ਅਧਿਕਾਰਤ ਕਾਲੋਨੀ

ਮਾਜਰੀ, 24 ਫਰਵਰੀ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਉਂ ਨੇੜਿਓਾ ਲੰਘਦੀ 'ਪਟਿਆਲਾ ਕੀ ਰਾਓ' ਨਾਮਕ ਬਰਸਾਤੀ ਨਦੀ ਦੇ ਨਾਲ ਲੱਗਦੀ ਸ਼ਾਮਲਾਤ ਜ਼ਮੀਨ 'ਤੇ ਸਥਾਨਕ ਪ੍ਰਾਪਰਟੀ ਡੀਲਰਾਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤੀ ਨਾਲ ਅਣ-ਅਧਿਕਾਰਤ ...

ਪੂਰੀ ਖ਼ਬਰ »

ਸੈਕਟਰ-70 ਵਿਚਲੇ ਸਪੈਸ਼ਲ ਪਾਰਕ ਵਿਖੇ 'ਪੱਗੜੀ ਸੰਭਾਲ ਦਿਵਸ' ਮਨਾਇਆ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ...

ਪੂਰੀ ਖ਼ਬਰ »

ਪਿੰਡ ਸਿੰਘਪੁਰਾ ਵਿਖੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਅਵਤਾਰ ਪੁਰਬ ਸਬੰਧੀ ਧਾਰਮਿਕ ਸਮਾਗਮ ਅੱਜ

ਕੁਰਾਲੀ, 24 ਫਰਵਰੀ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਸਿੰਘਪੁਰਾ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਪੁਰਬ ਦੀਆਂ ਖੁਸ਼ੀਆਂ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਥੇਦਾਰ ਅਰਵਿੰਦਰ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ 64 ਨਵੇਂ ਮਰੀਜ਼ ਸਾਹਮਣੇ ਆਏ ਤੇ 14 ਹੋਏ ਸਿਹਤਯਾਬ

ਐੱਸ. ਏ. ਐੱਸ. ਨਗਰ, 24 ਫਰਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਵਾਇਰਸ ਦੇ 64 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 14 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX