ਤਾਜਾ ਖ਼ਬਰਾਂ


ਆੜ੍ਹਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਤੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਨਾਅਰੇਬਾਜ਼ੀ, ਕਿਹਾ ਆੜ੍ਹਤੀ ਨੂੰ ਫਸਾਇਆ ਗਿਆ ਨਾਜਾਇਜ਼
. . .  2 minutes ago
ਰਾਜਾਸਾਂਸੀ, 9 ਮਈ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਵਲੋਂ ਅਟਾਰੀ ਮੰਡੀ ਦੇ ਇਕ ਆੜ੍ਹਤੀ ਨੂੰ 420 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ...
ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  45 minutes ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  1 minute ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  about 1 hour ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 1 hour ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਦਿੱਲੀ ਵਿਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਅਗਲੇ ਆਦੇਸ਼ਾਂ ਤੱਕ ਮੈਟਰੋ ਵੀ ਬੰਦ
. . .  about 1 hour ago
ਨਵੀਂ ਦਿੱਲੀ, 9 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਹੈ। ਇਹ ਲਾਕਡਾਊਨ 17 ਮਈ ਸਵੇਰ 5 ਵਜੇ...
ਲੌਂਗੋਵਾਲ ਦੇ ਪਿੰਡ ਤਕੀਪੁਰ 'ਚ ਕੋਰੋਨਾ ਕਾਰਨ ਇਕ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
. . .  about 1 hour ago
ਲੌਂਗੋਵਾਲ (ਸੰਗਰੂਰ) , 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਸ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ...
ਅਕਾਲ ਚਲਾਣਾ ਕਰ ਗਏ ਸੰਤ ਬਾਬਾ ਗੁਰਮੀਤ ਸਿੰਘ ਜੌਹਲਾਂ ਵਾਲੇ
. . .  about 1 hour ago
ਜੌਹਲਾਂ (ਜਲੰਧਰ), 9 ਮਈ - ਨਿਰਮਲ ਕੁਟੀਆਂ ਜੌਹਲਾਂ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੌਹਲਾਂ ਵਾਲੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੱਜ ਤੜਕੇ 4.30 ਵਜੇ ਦੇ ਕਰੀਬ ਦਿਹਾਂਤ...
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 17 ਪ੍ਰੋਫੈਸਰਾਂ ਦੀ 18 ਦਿਨਾਂ ਵਿਚ ਹੋਈ ਮੌਤ
. . .  about 2 hours ago
ਲਖਨਊ, 9 ਮਈ - ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ ਜਾਰੀ ਰਹਿਣਗੀਆਂ। ਉੱਥੇ ਹੀ, ਇਕ ਪ੍ਰੇਸ਼ਾਨ...
ਉਤਰ ਪ੍ਰਦੇਸ਼ ਵਿਚ 17 ਮਈ ਤੱਕ ਵਧਾਇਆ ਗਿਆ ਕੋਰੋਨਾ ਕਰਫ਼ਿਊ
. . .  about 2 hours ago
ਲਖਨਊ, 9 ਮਈ - ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ...
ਹਿੰਦ ਮਹਾਸਾਗਰ ਵਿਚ ਡਿੱਗਿਆ ਚੀਨ ਦਾ ਬੇਕਾਬੂ ਹੋਇਆ ਰਾਕਟ
. . .  about 3 hours ago
ਸ਼ੰਘਾਈ, 9 ਮਈ - ਚੀਨ ਦੇ ਬੇਕਾਬੂ ਹੋਏ ਰਾਕਟ ਦਾ ਮਲਬਾ ਆਖ਼ਿਰਕਾਰ ਅੱਜ ਧਰਤੀ 'ਤੇ ਡਿਗ ਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਚੀਨ ਦੇ 18ਟਨ ਦਾ ਲਾਂਗ ਮਾਰਚ 5ਬੀ ਨਾਮ ਦਾ ਇਹ ਰਾਕਟ ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ। ਹਾਲਾਂਕਿ ਇਹ...
ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਵਾਨ ਸ਼ਹੀਦ
. . .  about 3 hours ago
ਕੋਟਲੀ ਸੂਰਤ ਮੱਲ੍ਹੀ (ਬਟਾਲਾ) , 9 ਮਈ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦਬੁਰਜੀ ਦੇ ਭਾਰਤੀ ਫ਼ੌਜ ਦੇ ਜਵਾਨ ਦੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ...
ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ 37 ਲੱਖ ਤੋਂ ਹੋਏ ਪਾਰ
. . .  about 4 hours ago
ਨਵੀਂ ਦਿੱਲੀ, 9 ਮਈ - ਭਾਰਤ ਵਿਚ ਕੋਰੋਨਾਵਾਇਰਸ ਪਿਛਲੇ 24 ਘੰਟਿਆਂ ਦੌਰਾਨ 4 ਲੱਖ, 3 ਹਜ਼ਾਰ ਤੇ 738 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 92 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਨਵੇਂ ਐਕਟਿਵ ਕੇਸ...
ਅਮਰੀਕਾ ਦੇ ਮੈਰੀਲੈਂਡ 'ਚ ਗੋਲੀਬਾਰੀ ਤੇ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ
. . .  about 5 hours ago
ਵੁੱਡਲੋਨ, 9 ਮਈ - ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਸਨਿੱਚਰਵਾਰ ਸਵੇਰੇ ਗੋਲੀਬਾਰੀ ਤੇ ਅੱਗ ਲੱਗਣ ਦੀ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ...
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 5 hours ago
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ...
ਦਿੱਲੀ 'ਚ 17 ਮਈ ਤੱਕ ਵੱਧ ਸਕਦੈ ਲਾਕਡਾਊਨ, ਕੇਜਰੀਵਾਲ ਕਰ ਸਕਦੇ ਹਨ ਐਲਾਨ
. . .  1 minute ago
ਨਵੀਂ ਦਿੱਲੀ, 9 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ ਪਰੰਤੂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਵਿਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ...
ਅੱਜ ਦਾ ਵਿਚਾਰ
. . .  about 6 hours ago
ਅਫ਼ਗ਼ਾਨਿਸਤਾਨ ਦੇ ਇਕ ਸਕੂਲ ਬਾਹਰ ਜ਼ੋਰਦਾਰ ਬੰਬ ਧਮਾਕਾ, ਕਰੀਬ 40 ਦੀ ਮੌਤ, 50 ਤੋਂ ਉੱਪਰ ਜ਼ਖਮੀ
. . .  1 day ago
ਕਾਬੁਲ, 8 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 40 ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ...
ਦੁਕਾਨਦਾਰਾਂ ਦੇ ਨਾਂਹਪੱਖੀ ਹੁੰਗਾਰੇ ਤੋਂ ਨਿਰਾਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਹਿਲ ਕਲਾਂ (ਬਰਨਾਲਾ) , 8 ਮਈ (ਅਵਤਾਰ ਸਿੰਘ ਅਣਖੀ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ 'ਤੇ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ...
ਅੰਮ੍ਰਿਤਸਰ ਵਿਚ ਅੱਜ ਆਏ 610 ਕੋਰੋਨਾ ਪਾਜ਼ੀਟਿਵ ਮਾਮਲੇ, 13 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਰਿਪੋਰਟ ਕੀਤੀਆਂ ਗਈਆਂ...
ਕੋਵਿਡ19 : ਸ੍ਰੀ ਮੁਕਤਸਰ ਸਾਹਿਬ 'ਚ 416 ਨਵੇਂ ਕੇਸ - 17 ਮੌਤਾਂ, ਹੁਸ਼ਿਆਰਪੁਰ 'ਚ 266 ਨਵੇਂ ਕੇਸ - 7 ਹੋਈਆਂ ਮੌਤਾਂ ਅਤੇ ਮੋਗਾ 'ਚ ਆਏ 154 ਨਵੇਂ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ/ਹੁਸ਼ਿਆਰਪੁਰ/ਮੋਗਾ, 8 ਮਈ (ਰਣਜੀਤ ਸਿੰਘ ਢਿੱਲੋਂ/ਬਲਜਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਅੱਜ 416 ਨਵੇਂ ਮਾਮਲੇ ਸਾਹਮਣੇ ਆਏ ਅਤੇ...
ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ - ਤ੍ਰਿਪਤ ਬਾਜਵਾ
. . .  1 day ago
ਪਠਾਨਕੋਟ 8 ਮਈ (ਸੰਧੂ) - ਸੂਬੇ ਦੇ ਪਿੰਡਾਂ ਵਿਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਨਜਿੱਠਣ ਲਈ ਰਾਜ ਭਰ ਵਿਚ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ...
ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਗਏ ਅਹਿਮ ਖ਼ੁਲਾਸੇ
. . .  1 day ago
ਚੰਡੀਗੜ੍ਹ , 8 ਮਈ - ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਖ਼ੁਲਾਸੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਕੇ...
ਪਠਾਨਕੋਟ ਵਿਚ ਕੋਰੋਨਾ ਦੇ 464 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 8 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਜਿਸ ਕਰ ਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ...
ਦੇਸ਼ 'ਚ ਆਕਸੀਜਨ ਸਪਲਾਈ ਲਈ ਸੁਪਰੀਮ ਕੋਰਟ ਨੇ ਕੀਤਾ ਕੌਮੀ ਟਾਸਕ ਫੋਰਸ ਦਾ ਗਠਨ
. . .  1 day ago
ਨਵੀਂ ਦਿੱਲੀ, 8 ਮਈ - ਕੋਰੋਨਾਵਾਿੲਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਵਿਚਕਾਰ ਸੁਪਰੀਮ ਕੋਰਟ ਨੇ ਇਕ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਭਵਿੱਖ ਦਾ ਅਨੁਮਾਨ ਲਗਾਉਣ ਲਈ ਅਤੀਤ ਦਾ ਅਧਿਐਨ ਕਰੋ। -ਕੰਫਿਊਸ਼ੀਅਸ

ਰੂਪਨਗਰ

ਸਿਵਲ ਹਸਪਤਾਲ 'ਚ ਕੰਮ ਦਾ ਵਾਧੂ ਬੋਝ ਝੱਲ ਰਹੀਆਂ ਨਰਸਾਂ ਵਲੋਂ ਰੋਸ ਧਰਨਾ

ਰੂਪਨਗਰ, 24 ਫਰਵਰੀ (ਸਤਨਾਮ ਸਿੰਘ ਸੱਤੀ)-ਸਿਵਲ ਹਸਪਤਾਲ ਵਿਖੇ ਸਟਾਫ਼ ਨਰਸਾਂ ਦੀ ਘਾਟ ਹੋਣ ਦੇ ਰੋਸ ਵਜੋਂ ਸਟਾਫ਼ ਨਰਸਾਂ ਨੇ ਸਿਵਲ ਸਰਜਨ ਦਫ਼ਤਰ ਦੇ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਅਤੇ ਉਨ੍ਹਾਂ ਸਟਾਫ਼ ਨਰਸਾਂ ਦੀਆਂ ਖ਼ਾਲੀ ਪੋਸਟਾਂ ਭਰਨ ਦੀ ਮੰਗ ਕੀਤੀ | ਰੋਸ ਧਰਨੇ ਵਿਚ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੀ ਸ਼ਾਮਿਲ ਹੋਈਆਂ | ਉਨ੍ਹਾਂ ਸਾਂਝੀ ਕਮੇਟੀ ਦੀ ਅਗਵਾਈ ਹੇਠ ਆਪਣੇ ਵਾਰਡਾਂ ਵਿਚ ਕੰਮ ਬੰਦ ਰੱਖਿਆ | ਇਕੱਤਰ ਹੋਈਆਂ ਸਟਾਫ਼ ਨਰਸਾਂ ਨੇ ਸਿਵਲ ਸਰਜਨ ਹਾਏ ਹਾਏ, ਐਸ. ਐਮ. ਓ ਹਾਏ ਹਾਏ, ਅਤੇ ਸਾਡਾ ਸਟਾਫ਼ ਪੂਰਾ ਕਰੋ ਦੇ ਨਾਅਰੇ ਵੀ ਲਗਾਏ | ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਦਫ਼ਤਰ ਦੇ ਕਰਮਚਾਰੀ ਭੇਜ ਕੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਕੂਲ ਜਾਣ ਦੀ ਹਦਾਇਤ ਦਿੱਤੀ | ਜ਼ਿਲ੍ਹਾ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਕਮਲਜੀਤ ਕੌਰ, ਉਪ-ਪ੍ਰਧਾਨ ਗੁਰਿੰਦਰ ਕੌਰ, ਸੰਦੀਪ ਰਾਵਤ, ਅਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ 18 ਫਰਵਰੀ ਨੂੰ ਐਸ. ਐੱਮ. ਓ ਰੂਪਨਗਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਮੰਗ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ | ਜਿਸ ਕਾਰਨ ਮਜਬੂਰ ਹੋ ਕੇ ਧਰਨਾ ਦੇਣਾ ਪਿਆ ਹੈ | ਉਨ੍ਹਾਂ ਐਸ. ਐਮ. ਓ ਨੂੰ ਲਿਖੇ ਪੱਤਰ ਦੀ ਕਾਪੀ ਸਿਵਲ ਸਰਜਨ ਰੂਪਨਗਰ ਨੂੰ ਵੀ ਭੇਜੀ ਸੀ | ਉਨ੍ਹਾਂ ਕਿਹਾ ਕਿ 48 ਪੋਸਟਾਂ ਤੇ ਸਿਰਫ਼ 24 ਨਰਸਾਂ ਤਾਇਨਾਤ ਹਨ ਜਿਸ ਕਰਕੇ ਡਬਲ ਕੰਮ ਕਰਨਾ ਪੈ ਰਿਹਾ ਹੈ |
ਉਨ੍ਹਾਂ 24 ਪੋਸਟਾਂ ਭਰਨ ਦੀ ਮੰਗ ਕੀਤੀ | ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਕਿਹਾ ਕਿ ਸਟਾਫ਼ ਨਰਸਾਂ ਨੇ ਪੋਸਟਾਂ ਨੂੰ ਭਰਨ ਲਈ ਪ੍ਰਦਰਸ਼ਨ ਕੀਤਾ ਹੈ | ਸਟਾਫ਼ ਨਰਸਾਂ ਦੀਆਂ ਪੋਸਟਾਂ ਦੇ ਬਾਰੇ ਐਸ. ਐਮ. ਓ ਜੋ ਰਿਪੋਰਟ ਬਣਾ ਕੇ ਭੇਜਣਗੇ, ਉਹ ਉੱਚ ਅਧਿਕਾਰੀਆਂ ਨੂੰ ਪੋਸਟਾਂ ਭਰਨ ਲਈ ਭੇਜੀ ਜਾਵੇਗੀ |

ਠੇਕਾ ਮੁਲਾਜ਼ਮ ਜਥੇਬੰਦੀਆਂ ਵਲੋਂ ਸਾਂਝੀ ਕਨਵੈਨਸ਼ਨ

ਰੂਪਨਗਰ, 24 ਫਰਵਰੀ (ਸਤਨਾਮ ਸਿੰਘ ਸੱਤੀ)-ਲੇਬਰ ਅਤੇ ਖੇਤੀ ਕਾਨੂੰਨਾਂ ਵਿਚ ਤਬਦੀਲੀਆਂ ਕਰਨ ਪਿਛੇ ਛੁਪੀ ਅਸਲੀਅਤ ਬਾਰੇ ਚੇਤੰਨ ਕਰਨ ਕੇ ਸਾਂਝੇ ਸੰਘਰਸ਼ਾਂ ਵਿਚ ਇਕਜੁਟ ਹੋ ਕੇ ਸਰਕਾਰਾਂ ਦੇ ਲੋਕ ਮਾਰੂ ਫ਼ੈਸਲਿਆਂ ਨੂੰ ਮੋੜਾ ਦੇਣ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ...

ਪੂਰੀ ਖ਼ਬਰ »

ਰਜਿੰਦਰ ਬਾਲੀ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਬਣੇ

ਨੰਗਲ, 24 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਬਹੁਤ ਸਮਰਪਿਤ ਟੀਚਰ ਰਜਿੰਦਰ ਬਾਲੀ ਸਰਬਸੰਮਤੀ ਨਾਲ ਗੌਰਮਿੰਟ ਟੀਚਰ ਯੂਨੀਅਨ ਬਲਾਕ ਨੰਗਲ ਦੇ ਪ੍ਰਧਾਨ ਚੁਣੇ ਗਏ ਹਨ | ਅੱਜ ਸਟਾਫ਼ ਕਲੱਬ 'ਚ ਹੋਈ ਮੀਟਿੰਗ 'ਚ ਸ੍ਰੀ ਬਾਲੀ ਨੂੰ ਮੁੜ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਵਿਦਿਆਰਥੀ ਕੋਰੋਨਾ ਪਾਜੀਟਿਵ

ਨੰਗਲ, 24 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਦੋ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ | ਇਹ ਦੋਵੇਂ ਅੱਠਵੀਂ ਅਤੇ ਦਸਵੀਂ 'ਚ ਪੜ੍ਹਦੇ ਹਨ | ਦੋ ਵਿਦਿਆਰਥੀਆਂ ਨੂੰ ਕੋਰੋਨਾ ਹੋਣ ਕਾਰਨ ਨਾ ਸਿਰਫ਼ ਵਿਦਿਆਰਥੀ ...

ਪੂਰੀ ਖ਼ਬਰ »

ਲਾਸ਼ ਬਰਾਮਦ

ਭਰਤਗੜ੍ਹ, 24 ਫਰਵਰੀ (ਜਸਬੀਰ ਸਿੰਘ ਬਾਵਾ)-ਅੱਜ ਸ਼ਾਮੀ 5 ਵਜੇ ਸਥਾਨਕ ਪੁਲਿਸ ਨੂੰ ਬੱਸ ਅੱਡੇ ਦੇ ਜ਼ਮੀਨਦੋਜ਼ ਪੁਲ ਵਿਚਕਾਰ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਚੌਕੀ ਦੇ ਇੰਚਾਰਜ ਬਲਬੀਰ ਸਿੰਘ ਤੇ ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਉਕਤ ਦੀ ਉਮਰ ਕਰੀਬ ...

ਪੂਰੀ ਖ਼ਬਰ »

ਭਗੌੜਾ ਪਕੜ ਸਟਾਫ਼ ਵਲੋਂ ਭਗੌੜਾ ਮੁਲਜ਼ਮ ਕਾਬੂ

ਰੂਪਨਗਰ, 24 ਫਰਵਰੀ (ਸਟਾਫ਼ ਰਿਪੋਰਟਰ)-ਭਗੌੜਾ ਪਕੜ ਸਟਾਫ਼ (ਪੀ. ਉ. ਸਟਾਫ਼) ਰੂਪਨਗਰ ਦੇ ਇੰਚਾਰਜ ਸਬ ਇੰਸਪੈਕਟਰ ਤਰਲੋਚਨ ਸਿੰਘ ਅਤੇ ਉਨ੍ਹਾਂ ਦੀ ਟੀਮ ਮੈਂਬਰ ਏ. ਐਸ. ਆਈ. ਰਜਿੰਦਰ ਸਿੰਘ, ਏ. ਐਸ. ਆਈ. ਜਸਮੇਰ ਸਿੰਘ, ਏ. ਐਸ. ਆਈ. ਤਰਸੇਮ ਸਿੰਘ ਅਤੇ ਹੈੱਡ ਕਾਂਸਟੇਬਲ ਸ਼ੇਰ ...

ਪੂਰੀ ਖ਼ਬਰ »

ਗੰਨਾ ਕਾਸ਼ਤਕਾਰਾਂ ਵਲੋਂ ਖੰਡ ਮਿੱਲ ਅੱਗੇ ਧਰਨਾ ਕੱਲ੍ਹ

ਪੁਰਖਾਲੀ, 24 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਖੰਡ ਮਿੱਲ ਮੋਰਿੰਡਾ ਦੇ ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੀ ਸਾਲ 2019-2020 ਦੀ ਬਕਾਇਆ ਪੇਮੈਂਟ 9 ਕਰੋੜ ਰੁਪਏ ਅਤੇ ਸਾਲ 2020-2021 ਦੀ ਬਕਾਇਆ ਪੇਮੈਂਟ ਕਰੀਬ 35 ਕਰੋੜ ਰੁਪਏ ਨੂੰ ਲੈ ਕੇ ਰੋਸ ਧਰਨਾ 26 ਫਰਵਰੀ ਨੂੰ ਖੰਡ ਮਿੱਲ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਘਨੌਲੀ, 24 ਫਰਵਰੀ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਦੇ ਨਾਂਅ ਦੇ ਬਣੇ ਗੁਰੂ ਗੋਬਿੰਦ ਮਾਰਗ ਦੀ ਮਾਰਗ ਨੂੰ ਖਸਤਾ ਹਾਲਤ ਨੰੂ ਲੈ ਕੇ ਘਨੌਲੀ ਦੀ ਗਰਾਮ ਪੰਚਾਇਤ ਨੇ ਪਿੰਡ ਵਾਸੀਆਂ ਅਤੇ ਮੁਹਤਬਰ ਸੱਜਣਾਂ ਨਾਲ ਮਿਲ ਕੇ ਪੰਜਾਬ ਸਰਕਾਰ ਅਤੇ ਸਬੰਧਿਤ ...

ਪੂਰੀ ਖ਼ਬਰ »

ਸ਼ੋ: ਅ: ਦਲ ਡੈਮੋਕ੍ਰੇਟਿਕ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ

ਰੂਪਨਗਰ, 24 ਫਰਵਰੀ (ਸਤਨਾਮ ਸਿੰਘ ਸੱਤੀ)-ਸ਼੍ਰੋ: ਅ: ਦਲ ਡੈਮੋਕ੍ਰੇਟਿਕ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਬੇਲਾ ਕਾਲਜ ਨੇ 'ਤਣਾਅ ਪ੍ਰਬੰਧਨ' 'ਤੇ ਹਫਤਾਵਾਰੀ ਵਰਕਸ਼ਾਪ

ਬੇਲਾ, 24 ਫਰਵਰੀ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਤਣਾਅ ਮੁਕਤ ਹੋਣ ਲਈ ਇਕ ਹਫ਼ਤਾ ਵਰਕਸ਼ਾਪ ਲਗਵਾਈ ਗਈ | ਇਸ ਮੌਕੇ ਮੈਡਮ ਸੁਚਿੰਤ ਕੌਰ ਸੋਢੀ ਰਾਊਾਡ ਫਾਊਾਡੇਸ਼ਨ ਨੇ ਮੁੱਖ ਬੁਲਾਰੇ ਦੇ ਤੌਰ 'ਤੇ ...

ਪੂਰੀ ਖ਼ਬਰ »

ਪੁਲਿਸ ਚੌਕੀ ਪੁਰਖਾਲੀ ਵਿਖੇ ਪੁਰਖਾਲੀ ਤੇ ਮੀਆਂਪੁਰ ਦੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

ਪੁਰਖਾਲੀ, 24 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪੁਲਿਸ ਚੌਕੀ ਪੁਰਖਾਲੀ ਵਿਖੇ ਚੌਕੀ ਇੰਚਾਰਜ ਸਤਪਾਲ ਸਿੰਘ ਵਲੋਂ ਪੁਰਖਾਲੀ ਅਤੇ ਮੀਆਂਪੁਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਚੌਕੀ ਇੰਚਾਰਜ ਵਲੋਂ ਦੁਕਾਨਦਾਰਾਂ ਨੂੰ ਰਾਤ ਸਮੇਂ ਚੌਕੀਦਾਰ ਰੱਖਣ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ ਦੇ 14 ਪਿੰਡਾਂ 'ਚ ਅੱਜ ਲੱਗਣਗੇ ਕੈਂਪ

ਨੂਰਪੁਰ ਬੇਦੀ, 24 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਸਰਬੱਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਚਲਾਈ ਮਹਿੰਮ ਤਹਿਤ ਅੱਜ 25 ਫਰਵਰੀ ਨੂੰ ਨੂਰਪੁਰ ਬੇਦੀ ਬਲਾਕ ਦੇ 14 ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏਗੀ | ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ...

ਪੂਰੀ ਖ਼ਬਰ »

ਜੀ. ਐਸ. ਬੰਗਾ ਏ. ਆਰ. ਆਰ. ਤੇ ਟੀ. ਆਰ. ਦੇ ਚੀਫ਼ ਬਣੇ

ਢੇਰ, 24 ਫਰਵਰੀ (ਸ਼ਿਵ ਕੁਮਾਰ ਕਾਲੀਆ)-ਬਹੁਤ ਹੀ ਮਿਲਨਸਾਰ ਇੰਜ. ਜੀ. ਐਸ. ਬੰਗਾ ਨੂੰ ਸਰਕਾਰ ਵਲੋਂ ਤਰੱਕੀ ਦੇ ਕੇ ਏ. ਆਰ. ਆਰ. ਤੇ ਟੀ. ਆਰ. ਦਾ ਚੀਫ਼ ਇੰਜ. ਨਿਯੁਕਤ ਕੀਤਾ ਗਿਆ ਹੈ | ਗੁਰਚਰਨ ਸਿੰਘ ਬੰਗਾ ਦੀ ਇਸ ਤਰੱਕੀ ਲਈ ਲੋਕਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ...

ਪੂਰੀ ਖ਼ਬਰ »

ਭਨੂਪਲੀ-ਬਿਲਾਸਪੁਰ (ਬੈਰੀ) ਰੇਲਵੇ ਲਾਈਨ ਦੀ 6 ਨੰ: ਸੁਰੰਗ ਦਾ ਉਦਘਾਟਨ

ਢੇਰ, 24 ਫਰਵਰੀ (ਸ਼ਿਵ ਕੁਮਾਰ ਕਾਲੀਆ)-ਬੀਤੇ ਕੱਲ੍ਹ ਇੱਥੋਂ ਥੋੜ੍ਹੀ ਦੂਰ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿਚ ਭਨੂਪਲੀ ਤੋਂ ਬਿਲਾਸਪੁਰ (ਬੈਰੀ) ਲਈ ਬਣਾਈ ਜਾ ਰਹੀ ਰੇਲ ਪਟੜੀ ਦੀ 6 ਨੰਬਰ ਸੁਰੰਗ ਦਾ ਉਦਘਾਟਨ ਕੀਤਾ ਗਿਆ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਨੂਰਪੁਰ ਬੇਦੀ, ਅਬਿਆਣਾ ਤੇ ਡੂਮੇਵਾਲ ਦੀ ਮੀਟਿੰਗ ਅੱਜ

ਨੂਰਪੁਰ ਬੇਦੀ, 24 ਫਰਵਰੀ (ਵਿੰਦਰਪਾਲ ਝਾਂਡੀਆਂ)-ਸੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਸਬੰਧ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਲਾਮਬੰਦੀ ਕਰਨ ਲਈ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਸਰਕਲਾਂ ਦੀ ਇੱਕ ਅਹਿਮ ਮੀਟਿੰਗਾਂ ਅੱਜ 25 ਫਰਵਰੀ ਨੂੰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਇਕ ਹੋਰ ਨਵੀਂ ਐਂਬੂਲੈਂਸ ਤਾਇਨਾਤ

ਰੂਪਨਗਰ, 24 ਫਰਵਰੀ (ਸਟਾਫ਼ ਰਿਪੋਰਟਰ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਸੂਬੇ ਦੇ 22 ਜ਼ਿਲਿ੍ਹਆਂ ਨੂੰ ਇਕ-ਇਕ ਐਂਬੂਲੈਂਸ ਦਿੱਤੀ ਗਈ ਸੀ | ਅੱਜ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਵਲੋਂ ਉਕਤ ਐਂਬੂਲੈਂਸ ਐਸ.ਐਮ.ਓ. ਸਿਵਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ 'ਚ ਜ਼ਿਲ੍ਹਾ ਰੂਪਨਗਰ ਮੋਹਰੀ - ਸੋਨਾਲੀ ਗਿਰੀ

ਚੰਡੀਗੜ੍ਹ, 24 ਫਰਵਰੀ (ਅਜੀਤ ਬਿਊਰੋ) - ਜ਼ਿਲ੍ਹਾ ਰੂਪਨਗਰ ਨੇ ਪੰਜਾਬ ਸੂਬੇ ਲਈ ਨਾਮਣਾ ਖੱਟਦੇ ਹੋਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮਾਮਲੇ ਵਿਚ ਪੂਰੇ ਦੇਸ਼ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਕੇਂਦਰ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਨੇ ਮਨਾਇਆ 'ਕਿਸਾਨ ਦਮਨ ਦਿਵਸ'

ਰੂਪਨਗਰ, 24 ਫਰਵਰੀ (ਸਤਨਾਮ ਸਿੰਘ ਸੱਤੀ)- ਕਿਸਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਦਮਨ ਦਿਵਸ ਮਨਾਇਆ | ਉਪਰੰਤ ਮਹਾਰਾਜਾ ਰਣਜੀਤ ਸਿੰਘ ਬਾਗ਼ ਤੋਂ ਲੈ ਕੇ ਡੀ.ਸੀ. ਦਫ਼ਤਰ ਤੱਕ ਨਾਅਰੇਬਾਜੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਕੀਰਤਪੁਰ ਸਾਹਿਬ, 24 ਫਰਵਰੀ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ...

ਪੂਰੀ ਖ਼ਬਰ »

ਏਕਨੂਰ ਚੈਰੀਟੇਬਲ ਸੁਸਾਇਟੀ ਵਲੋਂ ਮਾਜਰੀ ਜੱਟਾ 'ਚ ਜਾਗਰੂਕਤਾ ਕੈਂਪ

ਰੂਪਨਗਰ, 24 ਫਰਵਰੀ (ਸਤਨਾਮ ਸਿੰਘ ਸੱਤੀ)-ਏਕ ਨੂਰ ਚੈਰੀਟੇਬਲ ਸੁਸਾਇਟੀ ਰੋਪੜ ਵਲੋਂ ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਪੰਡ ਮਾਜਰੀ ਜੱਟਾ ਰੋਪੜ ਵਿਚ ਕੋਰੋਨਾ ਵਾਇਰਸ (ਕੋਵਿਡ-19) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿਚ ਕੋਵਿਡ-19 ...

ਪੂਰੀ ਖ਼ਬਰ »

ਸੇਲ ਟੈਕਸ ਭਰਨ ਵਾਲਿਆਂ ਦੇ ਬੀਮਾ ਸਕੀਮ ਅਧੀਨ ਫਾਰਮ ਭਰੇ

ਮੋਰਿੰਡਾ, 24 ਫਰਵਰੀ (ਕੰਗ)-ਹਿੰਦੂ ਧਰਮਸ਼ਾਲਾ ਮੋਰਿੰਡਾ ਵਿਖੇ ਸੇਲ ਟੈਕਸ ਵਿਭਾਗ ਵਲੋਂ ਈ.ਟੀ.ਓ. ਇੰਦੂਬਾਲਾ ਅਤੇ ਇੰਸਪੈਕਟਰ ਬਿਕਰਮ ਭਾਟੀਆ ਦੀ ਅਗਵਾਈ ਹੇਠ 1 ਕਰੋੜ ਤੋਂ ਘੱਟ ਸੇਲ ਟੈਕਸ ਭਰਨ ਵਾਲੀਆਂ ਫਰਮਾਂ ਦੇ ਪਰਿਵਾਰਾਂ ਦੇ ਬੀਮਾ ਸਕੀਮ ਅਧੀਨ ਫਾਰਮ ਭਰੇ ਗਏ | ਇਸ ...

ਪੂਰੀ ਖ਼ਬਰ »

ਢੇਰ ਵਿਖੇ ਪਗੜੀ ਸੰਭਾਲ ਦਿਵਸ ਮਨਾਇਆ

ਢੇਰ, 24 ਫਰਵਰੀ (ਸ਼ਿਵ ਕੁਮਾਰ ਕਾਲੀਆ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾਵਾਂ ਵਲੋਂ ਢੇਰ ਵਿਖੇ ਪਗੜੀ ਸੰਭਾਲ ਦਿਵਸ ਮਨਾਇਆ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨਜਿੰਦਰ ਸਿੰਘ ਕਿਸਾਨ ਆਗੂ, ਦਵਿੰਦਰ ਨੰਗਲ, ਸੁਰਜੀਤ ਸਿੰਘ ਢੇਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX