ਤਾਜਾ ਖ਼ਬਰਾਂ


ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  38 minutes ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  54 minutes ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  59 minutes ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  about 1 hour ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਦਿੱਲੀ ਵਿਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਅਗਲੇ ਆਦੇਸ਼ਾਂ ਤੱਕ ਮੈਟਰੋ ਵੀ ਬੰਦ
. . .  about 1 hour ago
ਨਵੀਂ ਦਿੱਲੀ, 9 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਹੈ। ਇਹ ਲਾਕਡਾਊਨ 17 ਮਈ ਸਵੇਰ 5 ਵਜੇ...
ਲੌਂਗੋਵਾਲ ਦੇ ਪਿੰਡ ਤਕੀਪੁਰ 'ਚ ਕੋਰੋਨਾ ਕਾਰਨ ਇਕ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
. . .  about 1 hour ago
ਲੌਂਗੋਵਾਲ (ਸੰਗਰੂਰ) , 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਸ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ...
ਅਕਾਲ ਚਲਾਣਾ ਕਰ ਗਏ ਸੰਤ ਬਾਬਾ ਗੁਰਮੀਤ ਸਿੰਘ ਜੌਹਲਾਂ ਵਾਲੇ
. . .  about 1 hour ago
ਜੌਹਲਾਂ (ਜਲੰਧਰ), 9 ਮਈ - ਨਿਰਮਲ ਕੁਟੀਆਂ ਜੌਹਲਾਂ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੌਹਲਾਂ ਵਾਲੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੱਜ ਤੜਕੇ 4.30 ਵਜੇ ਦੇ ਕਰੀਬ ਦਿਹਾਂਤ...
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 17 ਪ੍ਰੋਫੈਸਰਾਂ ਦੀ 18 ਦਿਨਾਂ ਵਿਚ ਹੋਈ ਮੌਤ
. . .  about 1 hour ago
ਲਖਨਊ, 9 ਮਈ - ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ ਜਾਰੀ ਰਹਿਣਗੀਆਂ। ਉੱਥੇ ਹੀ, ਇਕ ਪ੍ਰੇਸ਼ਾਨ...
ਉਤਰ ਪ੍ਰਦੇਸ਼ ਵਿਚ 17 ਮਈ ਤੱਕ ਵਧਾਇਆ ਗਿਆ ਕੋਰੋਨਾ ਕਰਫ਼ਿਊ
. . .  about 2 hours ago
ਲਖਨਊ, 9 ਮਈ - ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨੇ ਕੋਰੋਨਾ ਕਰਫ਼ਿਊ ਵਿਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀਆਂ 17 ਮਈ ਤੱਕ...
ਹਿੰਦ ਮਹਾਸਾਗਰ ਵਿਚ ਡਿੱਗਿਆ ਚੀਨ ਦਾ ਬੇਕਾਬੂ ਹੋਇਆ ਰਾਕਟ
. . .  about 3 hours ago
ਸ਼ੰਘਾਈ, 9 ਮਈ - ਚੀਨ ਦੇ ਬੇਕਾਬੂ ਹੋਏ ਰਾਕਟ ਦਾ ਮਲਬਾ ਆਖ਼ਿਰਕਾਰ ਅੱਜ ਧਰਤੀ 'ਤੇ ਡਿਗ ਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਚੀਨ ਦੇ 18ਟਨ ਦਾ ਲਾਂਗ ਮਾਰਚ 5ਬੀ ਨਾਮ ਦਾ ਇਹ ਰਾਕਟ ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ। ਹਾਲਾਂਕਿ ਇਹ...
ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਵਾਨ ਸ਼ਹੀਦ
. . .  about 3 hours ago
ਕੋਟਲੀ ਸੂਰਤ ਮੱਲ੍ਹੀ (ਬਟਾਲਾ) , 9 ਮਈ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦਬੁਰਜੀ ਦੇ ਭਾਰਤੀ ਫ਼ੌਜ ਦੇ ਜਵਾਨ ਦੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋ...
ਦੇਸ਼ ਵਿਚ ਕੋਰੋਨਾ ਦੇ ਐਕਟਿਵ ਕੇਸ 37 ਲੱਖ ਤੋਂ ਹੋਏ ਪਾਰ
. . .  about 3 hours ago
ਨਵੀਂ ਦਿੱਲੀ, 9 ਮਈ - ਭਾਰਤ ਵਿਚ ਕੋਰੋਨਾਵਾਇਰਸ ਪਿਛਲੇ 24 ਘੰਟਿਆਂ ਦੌਰਾਨ 4 ਲੱਖ, 3 ਹਜ਼ਾਰ ਤੇ 738 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4 ਹਜ਼ਾਰ 92 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਨਵੇਂ ਐਕਟਿਵ ਕੇਸ...
ਅਮਰੀਕਾ ਦੇ ਮੈਰੀਲੈਂਡ 'ਚ ਗੋਲੀਬਾਰੀ ਤੇ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ
. . .  about 4 hours ago
ਵੁੱਡਲੋਨ, 9 ਮਈ - ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਸਨਿੱਚਰਵਾਰ ਸਵੇਰੇ ਗੋਲੀਬਾਰੀ ਤੇ ਅੱਗ ਲੱਗਣ ਦੀ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ...
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 5 hours ago
ਕੌਮਾਂਤਰੀ ਮਾਂ ਦਿਵਸ 'ਤੇ 'ਅਜੀਤ' ਵਲੋਂ ਸ਼ੁਭਕਾਮਨਾਵਾਂ...
ਦਿੱਲੀ 'ਚ 17 ਮਈ ਤੱਕ ਵੱਧ ਸਕਦੈ ਲਾਕਡਾਊਨ, ਕੇਜਰੀਵਾਲ ਕਰ ਸਕਦੇ ਹਨ ਐਲਾਨ
. . .  about 5 hours ago
ਨਵੀਂ ਦਿੱਲੀ, 9 ਮਈ - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੁਝ ਕਮੀ ਦੇਖਣ ਨੂੰ ਮਿਲੀ ਹੈ ਪਰੰਤੂ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਵਿਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ...
ਅੱਜ ਦਾ ਵਿਚਾਰ
. . .  1 minute ago
ਅਫ਼ਗ਼ਾਨਿਸਤਾਨ ਦੇ ਇਕ ਸਕੂਲ ਬਾਹਰ ਜ਼ੋਰਦਾਰ ਬੰਬ ਧਮਾਕਾ, ਕਰੀਬ 40 ਦੀ ਮੌਤ, 50 ਤੋਂ ਉੱਪਰ ਜ਼ਖਮੀ
. . .  1 day ago
ਕਾਬੁਲ, 8 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 40 ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ...
ਦੁਕਾਨਦਾਰਾਂ ਦੇ ਨਾਂਹਪੱਖੀ ਹੁੰਗਾਰੇ ਤੋਂ ਨਿਰਾਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਹਿਲ ਕਲਾਂ (ਬਰਨਾਲਾ) , 8 ਮਈ (ਅਵਤਾਰ ਸਿੰਘ ਅਣਖੀ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ 'ਤੇ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ...
ਅੰਮ੍ਰਿਤਸਰ ਵਿਚ ਅੱਜ ਆਏ 610 ਕੋਰੋਨਾ ਪਾਜ਼ੀਟਿਵ ਮਾਮਲੇ, 13 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਰਿਪੋਰਟ ਕੀਤੀਆਂ ਗਈਆਂ...
ਕੋਵਿਡ19 : ਸ੍ਰੀ ਮੁਕਤਸਰ ਸਾਹਿਬ 'ਚ 416 ਨਵੇਂ ਕੇਸ - 17 ਮੌਤਾਂ, ਹੁਸ਼ਿਆਰਪੁਰ 'ਚ 266 ਨਵੇਂ ਕੇਸ - 7 ਹੋਈਆਂ ਮੌਤਾਂ ਅਤੇ ਮੋਗਾ 'ਚ ਆਏ 154 ਨਵੇਂ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ/ਹੁਸ਼ਿਆਰਪੁਰ/ਮੋਗਾ, 8 ਮਈ (ਰਣਜੀਤ ਸਿੰਘ ਢਿੱਲੋਂ/ਬਲਜਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਅੱਜ 416 ਨਵੇਂ ਮਾਮਲੇ ਸਾਹਮਣੇ ਆਏ ਅਤੇ...
ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ - ਤ੍ਰਿਪਤ ਬਾਜਵਾ
. . .  1 day ago
ਪਠਾਨਕੋਟ 8 ਮਈ (ਸੰਧੂ) - ਸੂਬੇ ਦੇ ਪਿੰਡਾਂ ਵਿਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਨਜਿੱਠਣ ਲਈ ਰਾਜ ਭਰ ਵਿਚ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ...
ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਗਏ ਅਹਿਮ ਖ਼ੁਲਾਸੇ
. . .  1 day ago
ਚੰਡੀਗੜ੍ਹ , 8 ਮਈ - ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਖ਼ੁਲਾਸੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਕੇ...
ਪਠਾਨਕੋਟ ਵਿਚ ਕੋਰੋਨਾ ਦੇ 464 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 8 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਜਿਸ ਕਰ ਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ...
ਦੇਸ਼ 'ਚ ਆਕਸੀਜਨ ਸਪਲਾਈ ਲਈ ਸੁਪਰੀਮ ਕੋਰਟ ਨੇ ਕੀਤਾ ਕੌਮੀ ਟਾਸਕ ਫੋਰਸ ਦਾ ਗਠਨ
. . .  1 day ago
ਨਵੀਂ ਦਿੱਲੀ, 8 ਮਈ - ਕੋਰੋਨਾਵਾਿੲਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਵਿਚਕਾਰ ਸੁਪਰੀਮ ਕੋਰਟ ਨੇ ਇਕ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤਾ...
ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸਬ-ਡਵੀਜ਼ਨ ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕਾ ਵਿਚੋਂ ਪਿੰਡ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 14 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਭਵਿੱਖ ਦਾ ਅਨੁਮਾਨ ਲਗਾਉਣ ਲਈ ਅਤੀਤ ਦਾ ਅਧਿਐਨ ਕਰੋ। -ਕੰਫਿਊਸ਼ੀਅਸ

ਸੰਗਰੂਰ

ਕੁਝ ਕੁ ਘਾਟਾਂ ਦੇ ਬਾਵਜੂਦ ਸਿਵਲ ਹਸਪਤਾਲ ਸੰਗਰੂਰ ਦੇ ਰਿਹੈ ਸ਼ਾਨਦਾਰ ਸੇਵਾਵਾਂ

ਸੰਗਰੂਰ, 24 ਫਰਵਰੀ (ਅਮਨਦੀਪ ਸਿੰਘ ਬਿੱਟਾ)-ਕਾ. ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਸੰਗਰੂਰ 120 ਮੰਜਿਆਂ ਵਾਲਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਮੰਨਿਆ ਜਾਂਦਾ ਹੈ | ਇਸ ਹਸਪਤਾਲ ਦੇ ਐਸ.ਐਮ.ਓ. ਡਾ. ਬਲਜੀਤ ਸਿੰਘ ਨੇ ਜਦ ਇੱਥੇ ਕਾਰਜਭਾਰ ਸੰਭਾਲਿਆ ਤਾਂ ਦੇਸ਼-ਵਿਦੇਸ਼ ਵਿਆਪੀ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਪੂਰੇ ਜ਼ੋਰਾਂ 'ਤੇ ਸੀ ਪਰ ਇਕ ਕੁਸ਼ਲ ਪ੍ਰਬੰਧਕ ਵਜੋਂ ਉਨ੍ਹਾਂ ਇਸ ਬੀਮਾਰੀ ਦੇ ਟਾਕਰੇ ਦੇ ਨਾਲ-ਨਾਲ ਹਸਪਤਾਲ 'ਚ ਮਰੀਜ਼ਾਂ ਨੰੂ ਲੋੜੀਂਦੀਆਂ ਸੇਵਾਵਾਂ ਬਹਾਲ ਕਰਵਾਈ ਰੱਖਣ ਲਈ ਹਰ ਸੰਭਵ ਯਤਨ ਵੀ ਕੀਤੇ | ਸਿਵਲ ਹਸਪਤਾਲ ਸੰਗਰੂਰ 'ਚ ਦਰਜਨ ਤੋਂ ਵਧੇਰੇ ਵਿਭਾਗ ਕਾਰਜਸ਼ੀਲ ਹਨ ਪਰ ਅਜੇ ਵੀ ਕੁਝ ਘਾਟਾਂ ਅਜਿਹੀਆਂ ਹਨ ਜਿਨ੍ਹਾਂ ਨੰੂ ਪੂਰਾ ਕਰਵਾਉਣ ਲਈ ਡਾ. ਬਲਜੀਤ ਸਿੰਘ ਪੂਰੀ ਤਰ੍ਹਾਂ ਯਤਨਸ਼ੀਲ ਹਨ |
ਮੈਡੀਸਨ ਵਿਭਾਗ: ਸਿਵਲ ਹਸਪਤਾਲ ਦੇ ਮੈਡੀਸਨ ਵਿਭਾਗ ਵਿਚ ਮੌਜੂਦ ਡਾਕਟਰ ਜਗਮੋਹਨ ਸਿੰਘ ਜੋ ਪਦ-ਉੱਨਤੀ ਉਪਰੰਤ ਸਹਾਇਕ ਸਿਵਲ ਸਰਜਨ ਵਜੋਂ ਸੰਗਰੂਰ 'ਚ ਹੀ ਤਾਇਨਾਤ ਹਨ ਭਾਵੇਂ ਹਫ਼ਤੇ 'ਚ ਇਕ ਦੋ ਦਿਨ ਓ.ਪੀ.ਡੀ. ਇਸ ਹਸਪਤਾਲ ਵਿਚ ਅਜੇ ਵੀ ਕਰਦੇ ਹਨ ਪਰ ਉਨ੍ਹਾਂ ਦੇ ਜਾਣ ਪਿੱਛੋਂ ਇੱਕ ਮੈਡੀਕਲ ਸਪੈਸ਼ਲਿਸਟ ਦੀ ਘਾਟ ਜ਼ਰੂਰ ਨਜ਼ਰ ਆ ਰਹੀ ਹੈ | ਫਿਲਹਾਲ ਡਾਕਟਰ ਰਾਹੁਲ ਗੁਪਤਾ ਜਿਨ੍ਹਾਂ ਦੇ ਮੋਢਿਆਂ 'ਤੇ ਇਹ ਭਾਰ ਹੈ, ਰੋਜ਼ਾਨਾ 100 ਤੋਂ ਵਧ ਮਰੀਜ਼ਾਂ ਦਾ ਚੈੱਕਅਪ ਕਰ ਕੇ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਅ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਰਮਨਦੀਪ ਸਿੰਘ ਢਿੱਲੋਂ ਨੇ ਮੰਗ ਕੀਤੀ ਹੈ ਕਿ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਨੰੂ ਧਿਆਨ ਵਿਚ ਰੱਖਦਿਆਂ ਦੋ ਹੋਰ ਮੈਡੀਕਲ ਮਾਹਿਰਾਂ ਦੀ ਤਾਇਨਾਤੀ ਕੀਤੀ ਜਾਵੇ |
ਸਰਜਰੀ ਵਿਭਾਗ: ਸਿਵਲ ਹਸਪਤਾਲ ਸੰਗਰੂਰ ਵਿਚ ਇਸ ਵੇਲੇ ਚਾਰ ਸਰਜਨ ਡਾ. ਸੁਨੀਤਾ ਸਿੰਗਲਾ, ਡਾ. ਵਿਨੋਦ ਕੁਮਾਰ, ਡਾ. ਅਮਿਤ ਸਿੰਗਲਾ ਅਤੇ ਡਾ. ਉਪਿੰਦਰ ਕੁਮਾਰ ਦੀ ਟੀਮ ਮੌਜੂਦ ਹੈ | ਮਹਾਂਮਾਰੀ ਦੇ ਚੱਲਦਿਆਂ ਆਪੇ੍ਰਸ਼ਨਾਂ 'ਚ ਆਈ ਖੜੋਤ ਉਪਰੰਤ ਹੁਣ ਜ਼ਰੂਰੀ ਆਪੇ੍ਰਸ਼ਨਾਂ ਦੀ ਪ੍ਰਕਿਰਿਆ 'ਚ ਤੇਜ਼ੀ ਆਈ ਹੈ | ਚਾਰ ਮਾਹਿਰ ਸਰਜਨਾਂ ਦੀ ਬਦੌਲਤ ਇਸ ਵਿਭਾਗ ਦੀ ਕਾਰਗੁਜ਼ਾਰੀ ਕਾਫ਼ੀ ਹੱਦ ਤੱਕ ਸੰਤੁਸ਼ਟੀਜਨਕ ਮੰਨੀ ਜਾਂਦੀ ਹੈ |
ਅੱਖਾਂ ਦਾ ਵਿਭਾਗ: ਅੱਖਾਂ ਦੇ ਵਿਭਾਗ 'ਚ ਡਾ. ਸੰਜੀਵ ਅਗਰਵਾਲ ਅਤੇ ਆਈ ਮੋਬਾਈਲ 'ਚ ਡਾ. ਨਿਧੀ ਗੁਪਤਾ ਤਾਇਨਾਤ ਹਨ | ਓ.ਪੀ.ਡੀ. ਵਿਚ ਇਕੱਲੇ ਡਾ. ਸੰਜੀਵ ਅਗਰਵਾਲ ਹੋਣ ਕਾਰਨ ਅੱਖਾਂ ਤੋਂ ਪੀੜਤ ਮਰੀਜ਼ਾਂ ਨੰੂ ਆਉਂਦੀ ਦਿੱਕਤ ਦੇ ਮੱਦੇਨਜ਼ਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਕੁਮਾਰ ਗਰਗ ਨੇ ਮੰਗ ਕੀਤੀ ਹੈ ਕਿ ਇਕ ਹੋਰ ਅੱਖਾਂ ਦੇ ਮਾਹਿਰ ਡਾਕਟਰ ਦੀ ਇੱਥੇ ਜ਼ਰੂਰ ਤਾਇਨਾਤੀ ਕੀਤੀ ਜਾਵੇ |
ਦੰਦਾਂ ਦਾ ਵਿਭਾਗ: ਦੰਦਾਂ ਦੇ ਵਿਭਾਗ 'ਚ ਡਾ. ਵੀਰਇੰਦਰ ਸਿੰਘ ਅਤੇ ਡਾ. ਸੰਜੀਵ ਸ਼ਰਮਾ ਆਪਣੇ ਕਿੱਤੇ ਵਿਚ ਵੱਡੀ ਮੁਹਾਰਤ ਵਾਲੇ ਡਾਕਟਰਾਂ ਵਜੋਂ ਜਾਣੇ ਜਾਂਦੇ ਹਨ ਪਰ ਇਸ ਹਸਪਤਾਲ ਦੇ ਨਾਲ ਵੱਡੀ ਗਿਣਤੀ ਵਿਚ ਕਸਬਿਆਂ ਦੇ ਮਰੀਜ਼ ਆਉਣ ਕਾਰਨ ਮਰੀਜ਼ਾਂ ਨੰੂ ਆਉਂਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਇਕਬਾਲਜੀਤ ਸਿੰਘ ਪੂਨੀਆ ਵਲੋਂ ਮੰਗ ਉਠਾਈ ਗਈ ਹੈ ਕਿ ਦੰਦਾਂ ਦੇ ਮਾਹਿਰ ਦੋ ਹੋਰ ਡਾਕਟਰਾਂ ਦੀ ਤਾਇਨਾਤੀ ਇੱਥੇ ਹੋਰ ਕੀਤੀ ਜਾਵੇ |
ਹੱਡੀਆਂ ਦੇ ਮਾਹਿਰ ਡਾਕਟਰ: ਸਿਵਲ ਹਸਪਤਾਲ ਸੰਗਰੂਰ ਵਿਚ ਹੱਡੀਆਂ ਦੇ ਮਾਹਿਰ ਵਿਭਾਗ ਨੰੂ ਰਾਜ ਦੇ ਸਰਵੋਤਮ ਵਿਭਾਗਾਂ ਦੀ ਸ਼ੇ੍ਰਣੀ ਵਿਚੋਂ ਇਕ ਮੰਨਿਆ ਜਾਂਦਾ ਹੈ | ਹਸਪਤਾਲ ਵਿਚ ਤਾਇਨਾਤ ਡਾ. ਹਰਬੰਸ ਸਿੰਘ, ਡਾ. ਕਰਮਦੀਪ ਕਾਹਲ ਅਤੇ ਡਾ. ਚਮਨਦੀਪ ਸਿੰਘ ਰੇਖੀ ਦੀ ਇੱਥੇ ਤਾਇਨਾਤੀ ਹੈ | ਡਾ. ਹਰਬੰਸ ਸਿੰਘ ਅਤੇ ਡਾ. ਚਮਨਦੀਪ ਸਿੰਘ ਰੇਖੀ ਵਲੋਂ ਚੂਲੇ ਅਤੇ ਗੋਡਿਆਂ ਦੇ ਬਦਲਣ ਦੀ ਪ੍ਰਕਿਰਿਆ ਕਾਰਨ ਇਹ ਹਸਪਤਾਲ ਪੰਜਾਬ 'ਚ ਸੁਰਖ਼ੀਆਂ ਬਟੌਰ ਰਹੇ ਹਨ ਅਤੇ ਇਨ੍ਹਾਂ ਡਾਕਟਰਾਂ ਦੀ ਓ.ਪੀ.ਡੀ. ਬਾਹਰ ਲੱਗੀਆਂ ਭੀੜਾਂ ਇਨ੍ਹਾਂ ਦੀ ਮਕਬੂਲੀਅਤ ਦਾ ਸਪਸ਼ਟ ਨਮੂਨਾ ਹੈ |
ਚਮੜੀ ਦੇ ਮਾਹਿਰ: ਚਮੜੀ ਰੋਗਾਂ ਦੇ ਮਾਹਿਰ ਡਾ. ਨਵਦੀਪ ਅਰੋੜਾ ਭਾਵੇਂ ਹਸਪਤਾਲ 'ਚ ਇਕਲੌਤੇ ਚਮੜੀ ਮਾਹਿਰ ਡਾਕਟਰ ਹਨ | ਸਮਾਜ ਸੇਵੀ ਅਤੇ ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਕ ਹੋਰ ਚਮੜੀ ਰੋਗਾਂ ਦਾ ਮਾਹਿਰ ਨਿਯੁਕਤ ਕੀਤਾ ਜਾਵੇ ਤਾਂ ਬਿਹਤਰ ਰਹੇਗਾ |
ਨੱਕ, ਕੰਨ, ਗਲੇ ਦਾ ਵਿਭਾਗ: ਡਾ. ਦਿਨੇਸ਼ ਕੁਮਾਰ ਇਸ ਹਸਪਤਾਲ ਦੇ ਉਪਰੋਕਤ ਵਿਭਾਗ ਵਿਚ ਤਾਇਨਾਤ ਹਨ ਪਰ ਇਕੱਲੇ ਡਾਕਟਰ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਨੰੂ ਧਿਆਨ ਵਿਚ ਰੱਖਦਿਆਂ ਭਾਜਪਾ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ ਨੇ ਮੰਗ ਕੀਤੀ ਹੈ ਕਿ ਨੱਕ, ਕੰਨ, ਗਲੇ ਦਾ ਇਕ ਹੋਰ ਡਾਕਟਰ ਤਾਇਨਾਤ ਕੀਤਾ ਜਾਵੇ |
ਐਨਸਥਸੀਆ ਵਿਭਾਗ: ਆਪੇ੍ਰਸ਼ਨਾਂ ਵੇਲੇ ਸੁੰਨ ਕਰ ਕੇ ਟੀਕਾ ਲਗਾਉਣ ਵਾਲੇ ਡਾਕਟਰ ਦੀ ਮੰਗ ਲੰਬੇ ਸਮੇਂ ਤੋਂ ਇਸ ਹਸਪਤਾਲ ਵਿਚ ਰਹੀ ਹੈ ਪਰ ਹੁਣ ਮੌਜੂਦਾ ਸਮੇਂ ਡਾ. ਬਿੰਦੂ ਕੌਂਸਲ, ਡਾ. ਸੁੱਰਭੀ ਅਤੇ ਡਾ. ਕੀਰਤੀ ਦੀ ਤਾਇਨਾਤੀ ਹੋਣ ਉਪਰੰਤ ਇਹ ਘਾਟ ਵੀ ਕਾਫ਼ੀ ਹੱਦ ਤੱਕ ਦੂਰ ਹੋ ਗਈ ਹੈ |
ਬੱਚਿਆਂ ਦਾ ਵਿਭਾਗ: ਹਸਪਤਾਲ ਵਿਚ ਡਾ. ਪਰਮਵੀਰ ਸਿੰਘ ਕਲੇਰ ਅਤੇ ਡਾ. ਪ੍ਰਵੀਨ ਮੜਕਣ ਦੀ ਜੋੜੀ ਕਾਫ਼ੀ ਮਕਬੂਲ ਹੈ | ਹਸਮੁੱਖ ਸੁਭਾਅ ਅਤੇ ਰੋਂਦੇ ਬੱਚਿਆਂ ਨੰੂ ਪਿਆਰ ਨਾਲ ਪੁਚਕਾਰ ਕੇ ਸ਼ਾਂਤ ਕਰਨ ਵਾਲੇ ਇਹ ਦੋਵੇਂ ਡਾਕਟਰ ਇਕ ਹੀ ਕਮਰੇ ਦੀ ਛੱਤ ਹੇਠ ਸਾਂਝੀ ਓ.ਪੀ.ਡੀ. ਕਰਦਿਆਂ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿਚ ਹੋਰ ਡਾਕਟਰਾਂ ਲਈ ਵੀ ਇਕ ਪ੍ਰੇਰਨਾ ਹਨ |
ਗਾਇਨੀ ਵਿਭਾਗ: ਹਸਪਤਾਲ ਦੀ ਗਾਇਨੀ ਵਿਭਾਗ ਵਿਚ ਡਾ. ਰਮਨਵੀਰ ਕੌਰ ਬੋਪਾਰਾਏ, ਡਾ. ਜੂਹੀ ਗੋਇਲ, ਡਾ. ਹਰਪ੍ਰੀਤ ਕੌਰ ਰੇਖੀ ਅਤੇ ਡਾ. ਅਮਨਦੀਪ ਕੌਰ ਖੰਗੂੜਾ ਦੀ ਟੀਮ ਕਾਫ਼ੀ ਹੱਦ ਤੱਕ ਸੰਤੁਸ਼ਟੀਜਨਕ ਕੰਮ ਕਰ ਰਹੀ ਹੈ | ਇਨ੍ਹਾਂ ਡਾਕਟਰਾਂ ਦੀ ਓ.ਪੀ.ਡੀ. ਨੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੀ ਓ.ਪੀ.ਡੀ. ਨੰੂ ਕਾਫ਼ੀ ਹੱਦ ਤੱਕ ਠੱਲਿ੍ਹਆ ਹੈ ਅਤੇ ਇਸ ਵਿਭਾਗ ਵਿਚ ਡਲਿਵਰੀ ਕੇਸਾਂ ਦੀ ਗਿਣਤੀ 'ਚ ਵੀ ਪਿਛਲੇ ਸਮੇਂ ਦੌਰਾਨ ਹੈਰਾਨੀਜਨਕ ਵਾਧਾ ਹੋਇਆ ਹੈ |
ਅਲਟਰਾਸਾਊਾਡ ਵਿਭਾਗ: ਅਲਟਰਾਸਾੳਾੂਡ ਵਿਭਾਗ 'ਚ ਸੈਨੋਲਿਜਸਟ ਮਾਹਿਰ ਡਾ. ਰਵਿੰਦਰਪਾਲ ਕੌਰ ਸੇਵਾਵਾਂ ਨਿਭਾਅ ਰਹੇ ਹਨ ਪਰ ਵੱਡੀ ਤਾਦਾਦ 'ਚ ਮਰੀਜ਼ਾਂ ਦੀ ਗਿਣਤੀ ਅੱਗੇ ਇਹ ਨਾ ਕਾਫ਼ੀ ਹੈ | ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਹਸਪਤਾਲ ਵਿਚ ਇਕ ਰੇਡੀਓਲਜਿਸਟ ਅਤੇ ਇਕ ਹੋਰ ਸੈਨੋਲਿਜਸਟ ਡਾਕਟਰ ਦੀ ਨਿਯੁਕਤੀ ਨੰੂ ਲੈ ਕੇ ਜਿੱਥੇ ਉਨ੍ਹਾਂ ਪਿਛਲੇ ਦਿਨੀਂ ਸੰਗਰੂਰ ਆਏ ਸਿਹਤ ਵਿਭਾਗ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਕੋਲ ਇਹ ਮੰਗ ਉਠਾਈ ਸੀ | ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਦੇ ਧਿਆਨ 'ਚ ਵੀ ਇਹ ਲਿਆਂਦਾ ਹੈ ਕਿ ਗਰਭਵਤੀ ਇਸਤਰੀਆਂ ਅਤੇ ਹੋਰ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਇਹ ਨਿਯੁਕਤੀਆਂ ਤੁਰੰਤ ਕਰਵਾਈਆਂ ਜਾਣ |
ਬਲੱਡ ਬੈਂਕ: ਬਲੱਡ ਬੈਂਕ ਦੇ ਇੰਚਾਰਜ ਡਾ. ਪੱਲਵੀ ਇੰਨੀ ਦਿਨੀਂ ਛੁੱਟੀ 'ਤੇ ਹੋਣ ਕਾਰਨ ਬਲੱਡ ਬੈਂਕ ਦੀ ਜ਼ਰੂਰਤ ਨੰੂ ਧਿਆਨ 'ਚ ਰੱਖਦਿਆਂ ਸਮਾਜ ਸੇਵੀ ਅਤੇ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਅਵਤਾਰ ਸਿੰਘ ਖੁਰਾਣੀ ਨੇ ਮੰਗ ਕੀਤੀ ਕਿ ਫਿਲਹਾਲ ਹੋਰ ਡਾਕਟਰ ਦੀ ਇੱਥੇ ਨਿਯੁਕਤੀ ਕੀਤੀ ਜਾਵੇ |
ਐਮਰਜੈਂਸੀ ਵਿਭਾਗ: ਹਸਪਤਾਲ ਵਿਚ ਐਮਰਜੈਂਸੀ ਅੰਦਰ ਡਾ. ਰਵਿੰਦਰ ਨਾਥ, ਡਾ. ਸੁਮਿਤ, ਡਾ. ਜਸਦੀਪ ਕੌਰ, ਡਾ. ਨਵਨੀਤ ਕੌਰ, ਡਾ. ਅਰਸਦੀਪ ਕੌਰ, ਡਾ. ਸੰਦੀਪ ਕੌਰ ਤਾਇਨਾਤ ਹਨ ਜਦਕਿ ਐਮ.ਓ. ਹੋਰ ਡਾ. ਆਂਚਲ, ਡਾ. ਗੁਨਤਾਸ ਕੌਰ, ਡਾ. ਪੂਜਨ ਮਟਕਨ, ਡਾ. ਰਮਨਦੀਪ ਵਰਮਾ ਛੁੱਟੀ ਉੱਤੇ ਹੋਣ ਕਾਰਨ ਉਪਰੋਕਤ ਡਾਕਟਰਾਂ ਦੀ ਟੀਮ ਹੀ ਐਮਰਜੈਂਸੀ ਹਾਲਤ ਵਿਚ ਮਰੀਜ਼ ਸੰਭਾਲ ਰਹੀ ਹੈ |
ਨਸ਼ਾ ਛੁਡਾਓ ਕੇਂਦਰ: ਡਾ. ਦੀਪਕ ਬਾਂਸਲ ਨਸ਼ਾ ਛੁਡਾਓ ਕੇਂਦਰ ਵਿਚ ਤਾਇਨਾਤ ਹਨ ਪਰ ਮਾਲਵਾ ਖਿੱਤੇ ਵਿਚ ਨਸ਼ਿਆਂ ਦੀ ਗਿਣਤੀ ਨੰੂ ਦੇਖਦਿਆਂ ਇਹ ਇਕੱਲੇ ਡਾਕਟਰ ਮਰੀਜ ਸੰਭਾਲਣ ਤੋਂ ਕੁਝ ਹੱਦ ਤੱਕ ਅਸਮਰਥ ਦਿਖਾਈ ਦਿੰਦੇ ਹਨ | ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਬਾਹਰੀ ਨਿੱਜੀ ਨਸ਼ਾ ਛੁਡਾਓ ਕੇਂਦਰਾਂ ਦੀ ਭੀੜ ਨੰੂ ਦੇਖਦਿਆਂ ਇੱਥੇ ਇਕ ਹੋਰ ਨਸ਼ਾ ਛੁਡਾਊ ਡਾਕਟਰ ਦੀ ਨਿਯੁਕਤੀ ਕੀਤੀ ਜਾਵੇ |
ਪੈਥੋਲਿਜਸਟ ਵਿਭਾਗ: ਸਿਵਲ ਹਸਪਤਾਲ ਦੀ ਲੈਬਾਰਟਰੀ ਦੇ ਇੰਚਾਰਜ ਡਾ. ਇੰਦਰਜੀਤ ਸਿੰਗਲਾ ਦੀ ਪਦ ਉੱਨਤੀ ਹੋਣ ਉਪਰੰਤ ਸੁਨਾਮ ਤੋਂ ਡਾ. ਗੁਰਿੰਦਰ ਕੌਰ ਦੀ ਨਿਯੁਕਤੀ ਕੀਤੀ ਗਈ ਹੈ | ਸਮਾਜ ਸੇਵੀ ਅਤੇ ਕਾਂਗਰਸ ਆਗੂ ਨੱਥੂ ਲਾਲ ਢੀਂਗਰਾ ਨੇ ਮੰਗ ਕੀਤੀ ਹੈ ਕਿ ਪੈਥੋਲਿਜਸਟ ਦੀ ਸਥਾਈ ਨਿਯੁਕਤੀ ਤੁਰੰਤ ਕੀਤੀ ਜਾਵੇ |
ਐਸ.ਐਮ.ਓ. ਡਾ. ਬਲਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਉੱਚੀ ਚੁੱਕਣ, ਹਸਪਤਾਲ ਦੀ ਸਾਰੀ ਓ.ਪੀ.ਡੀ. ਦੀ ਮੁਰੰਮਤ ਦੇ ਨਾਲ-ਨਾਲ ਹਸਪਤਾਲ ਦੇ ਹੋਰ ਵਿਕਾਸ ਕਾਰਜਾਂ ਲਈ ਉਹ ਪੂਰੀ ਤਰ੍ਹਾਂ ਯਤਨਸ਼ੀਲ ਹਨ |

ਗੈਸ, ਤੇਲ ਅਤੇ ਡੀਜ਼ਲ ਦੀ ਕੀਮਤਾਂ ਖ਼ਿਲਾਫ਼ ਜ਼ਿਲ੍ਹਾ ਅਧਿਕਾਰੀ ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਮੰਗ-ਪੱਤਰ

ਸੰਗਰੂਰ, 24 ਫਰਵਰੀ (ਅਮਨਦੀਪ ਸਿੰਘ ਬਿੱਟਾ)-ਸ਼੍ਰੋਮਣੀ ਅਕਾਲੀ ਦਲ (ਡੀ) ਵਲੋਂ ਸਾਬਕਾ ਮੰਤਰੀ ਅਤੇ ਵਿਧਾਇਕ ਲਹਿਰਾ ਸ. ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਏ.ਡੀ.ਸੀ. ਅਨਮੋਲ ਸਿੰਘ ਧਾਲੀਵਾਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ...

ਪੂਰੀ ਖ਼ਬਰ »

ਸੀ.ਪੀ.ਐਫ. ਮੁਲਾਜ਼ਮਾਂ ਨੇ ਏ.ਡੀ.ਸੀ. ਨੂੰ ਸੌ ਾਪਿਆ ਮੰਗ-ਪੱਤਰ

ਸੰਗਰੂਰ, 24 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਐਨ.ਪੀ.ਐਸ ਤਹਿਤ ਭਰਤੀ ਹੋਏ ਮੁਲਾਜ਼ਮਾਂ ਤੇ ਲਾਗੂ ਕੀਤੇ ਵਿੱਤ ਵਿਭਾਗ ਪੰਜਾਬ ਸਰਕਾਰ ਦੇ 4% ਹਿੱਸੇ ਤੇ ਲਗਾਏ ਟੈਕਸ ਵਾਲੇ ਪੱਤਰ ਨੂੰ ਰੱਦ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਨੇ ਪਿੰਡ ਸੰਤੋਖਪੁਰਾ 'ਚ ਸਰਕਾਰ ਦੀ ਅਰਥੀ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 24 ਫਰਵਰੀ (ਧੀਰਜ ਪਸ਼ੌਰੀਆ)-ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਰੁਜ਼ਗਾਰ ਪ੍ਰਾਪਤੀ ਲਈ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਪਿੰਡ ਪਿੰਡ ਜਾ ਕੇ ਕਾਂਗਰਸ ਸਰਕਾਰ ਦੇ ਚੋਣ ਵਾਅਦੇ ਚੇਤੇ ਕਰਵਾਉਣ ਅਤੇ ਆਪਣੀਆਂ ...

ਪੂਰੀ ਖ਼ਬਰ »

ਐਸ.ਡੀ.ਐਮ. ਦਫ਼ਤਰ ਅੱਗੇ ਭਾਕਿਊ ਵਲੋਂ ਦਿੱਤਾ ਸੰਕੇਤਕ ਧਰਨਾ

ਲਹਿਰਾਗਾਗਾ, 24 ਫਰਵਰੀ (ਸੂਰਜ ਭਾਨ ਗੋਇਲ)-ਪਿੰਡ ਚੂਲੜ ਕਲਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚੋਂ ਪੰਜਾਬ ਸਰਕਾਰ ਵਲੋਂ ਧੱਕੇ ਨਾਲ ਕੱਢੇ ਜਾ ਰਹੇ ਸੜਕ ਬਾਈਪਾਸ ਲਈ ਵਾਰੰਟ ਕਬਜ਼ਾ ਲੈਣ ਗਏ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਦੇ ਰੋਹ ਕਾਰਨ ਮੁੜਨਾ ਪਿਆ | ਕਿਸਾਨ ...

ਪੂਰੀ ਖ਼ਬਰ »

ਸੰਗਰੂਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਉਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 41

ਸੰਗਰੂਰ, 24 ਫਰਵਰੀ (ਧੀਰਜ਼ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ ਚਾਰ ਹੋਰ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ | ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ...

ਪੂਰੀ ਖ਼ਬਰ »

ਲੋਕ ਪੰਜਾਬ 'ਚ ਬਦਲ ਚਾਹੁੰਦੇ ਹਨ-ਦਿਓਲ

ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਣਦੀਪ ਸਿੰਘ ਦਿਓਲ ਨੇ ਕਿਹਾ ਹੈ ਕਿ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੰੂ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਤੀਜਾਕੁਨ ਨਹੀਂ ਮੰਨਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਸਭ ਨੰੂ ਪਤਾ ਹੈ ਕਿ ...

ਪੂਰੀ ਖ਼ਬਰ »

ਪੰਜਾਬ ਅਤੇ ਹਰਿਆਣਾ 'ਚ ਸਰਗਰਮ ਕਾਰ ਚੋਰ ਗਰੋਹ ਦੇ 5 ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ

ਸੰਗਰੂਰ, 24 ਫਰਵਰੀ (ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ ਕਾਰਾਂ ਚੋਰੀ ਅਤੇ ਖੋਹ ਕਰਨ ਵਾਲੇ ਇਕ ਪੰਜ ਮੈਂਬਰੀ ਗਰੋਹ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਕੇ ਚੋਰੀ ਅਤੇ ਖੋਹ ਕੀਤੀਆਂ 4 ਕਾਰਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਜਿੱਤੇ ਹੋਏ ਆਜ਼ਾਦ ਕੌ ਾਸਲਰਾਂ ਨੂੰ ਹਾਰੇ ਐਲਾਨਣ 'ਤੇ ਭੁੱਖ ਹੜਤਾਲ ਜਾਰੀ

ਲਹਿਰਾਗਾਗਾ, 24 ਫਰਵਰੀ (ਗਰਗ, ਢੀਂਡਸਾ, ਗੋਇਲ) - 17 ਫਰਵਰੀ ਨੂੰ ਭੱਠਲ ਕਾਲਜ ਵਿਖੇ ਚੋਣ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਲਹਿਰਾਗਾਗਾ ਮੈਡਮ ਜੀਵਨਜੋਤ ਕੌਰ ਵਲੋਂ ਐਸ.ਸੀ. ਔਰਤ ਲਈ ਰਾਖਵੇਂ ਵਾਰਡ ਨੰ:2 ਤੋਂ ਜੇਤੂ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਅਤੇ ਐਸ.ਸੀ. ਲਈ ਰਾਖਵੇਂ ...

ਪੂਰੀ ਖ਼ਬਰ »

ਭੱਠਲ ਪਰਿਵਾਰ ਨੇ ਕੀਤੀ ਧੰਨਵਾਦ ਰੈਲੀ, ਜੇਤੂ ਕਾਂਗਰਸੀ ਕੌਂਸਲਰਾਂ ਦਾ ਕੀਤਾ ਸਨਮਾਨ

ਲਹਿਰਾਗਾਗਾ, 24 ਫਰਵਰੀ (ਗਰਗ, ਢੀਂਡਸਾ, ਗੋਇਲ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਅੱਜ ਇੱਥੇ ਨਗਰ ਕੌਂਸਲ ਲਹਿਰਾਗਾਗਾ ਦੀਆਂ ਚੋਣਾਂ ਵਿਚ ਜੇਤੂ ਰਹੇ ਕਾਂਗਰਸੀ ਕੌਂਸਲਰਾਂ ਦਾ ਸਨਮਾਨ ਕਰਨ ਲਈ ...

ਪੂਰੀ ਖ਼ਬਰ »

ਲੋਕ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣ ਅਤੇ ਮਾਸਕ ਨੂੰ ਆਪਣੇ ਸਰੀਰ ਦਾ ਹਿੱਸਾ ਬਣਾਉਣ -ਡੀ.ਐਸ.ਪੀ.

ਸੁਨਾਮ ਊਧਮ ਸਿੰਘ ਵਾਲਾ, 24 ਫਰਵਰੀ (ਰੁਪਿੰਦਰ ਸਿੰਘ ਸੱਗੂ)- ਸ਼ਹਿਰ ਅੰਦਰ ਲੋਕਾਂ ਵਲੋਂ ਮਾਸਕ ਨਾ ਪਾਉਣ ਤੇ ਪੁਲਿਸ ਵਲੋਂ ਸੁਨਾਮ ਵਿਚ ਸਖ਼ਤੀ ਵਧਾ ਦਿੱਤੀ ਗਈ ਹੈ, ਇਸ ਮੌਕੇ ਪੁਲਿਸ ਵਲੋਂ ਅੱਜ ਵੱਡੀ ਗਿਣਤੀ ਵਿਚ ਚਲਾਨ ਕੱਟੇ ਗਏ, ਜਿਸ ਕਾਰਨ ਲੋਕਾਂ ਨੂੰ 1000 ਰੁਪਏ ...

ਪੂਰੀ ਖ਼ਬਰ »

28 ਦੀ ਪਟਿਆਲਾ ਰੈਲੀ ਦੀ ਕੀਤੀ ਹਮਾਇਤ

ਸੰਗਰੂਰ, 24 ਫਰਵਰੀ (ਧੀਰਜ ਪਸ਼ੋਰੀਆ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ 28 ਫਰਵਰੀ ਨੂੰ ਪਟਿਆਲਾ ਵਿਖੇ ਇੱਕ ਜਨਵਰੀ 2004 ਤੋਂ ਬਾਅਦ ਬੰਦ ਹੋ ਚੁੱਕੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਰੈਲੀ ਦੀ ਹਮਾਇਤ ਵਜੋਂ ਡੀ.ਟੀ.ਐਫ. ਪੰਜਾਬ ਵਲੋਂ ਦਿੱਤੇ ਸੱਦੇ ਤਹਿਤ ...

ਪੂਰੀ ਖ਼ਬਰ »

ਨੰਬਰਦਾਰ ਦੀਦਾਰ ਸਿੰਘ ਨੂੰ ਸਰਕਲ ਦਿੜ੍ਹਬਾ ਦਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

ਦਿੜ੍ਹਬਾ ਮੰਡੀ, 24 ਫਰਵਰੀ (ਪਰਵਿੰਦਰ ਸੋਨੂੰ)-ਨੰਬਰਦਾਰ ਦੀਦਾਰ ਸਿੰਘ ਦਾਰੀ ਨੂੰ ਨੰਬਰਦਾਰ ਯੂਨੀਅਨ ਕਾਨੂੰਗੋਈ ਸਰਕਲ ਦਿੜ੍ਹਬਾ ਦਾ ਪ੍ਰਧਾਨ ਬਣਨ ਤੇ ਸਤਨਾਮ ਸਿੰਘ ਘੁਮਾਣ ਸੂਬਾ ਸਕੱਤਰ ਕਾਂਗਰਸ ਤੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਦਿੜ੍ਹਬਾ ਨੇ ਆਪਣੇ ਦਫ਼ਤਰ ...

ਪੂਰੀ ਖ਼ਬਰ »

ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਵਜ਼ੀਫ਼ਾ ਪ੍ਰੀਖਿਆ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਸੰਗਰੂਰ, 24 ਫਰਵਰੀ (ਧੀਰਜ ਪਸ਼ੋਰੀਆ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਅਤੇ ਪ੍ਰੀਖਿਆ ਕੇਂਦਰ ਸੰਗਰੂਰ ਦੇ ਮੁੱਖ ਪ੍ਰਬੰਧਕ ਮਾਸਟਰ ਪਰਮ ਵੇਦ ਨੇ ਦੱਸਿਆ ਕਿ 28 ਫਰਵਰੀ ਨੂੰ ਲਈ ਜਾ ਰਹੀ ਡੀ.ਟੀ.ਐਫ. ਦੀ 31ਵੀਂ ਵਜ਼ੀਫ਼ਾ ...

ਪੂਰੀ ਖ਼ਬਰ »

ਐਸ.ਡੀ.ਐਮ. ਮਾਲੇਰਕੋਟਲਾ ਵਲੋਂ ਅਮਰਗੜ੍ਹ ਸਬ-ਤਹਿਸੀਲ ਦੀ ਅਚਨਚੇਤ ਚੈਕਿੰਗ

.ਅਮਰਗੜ੍ਹ, 24 ਫਰਵਰੀ (ਜਤਿੰਦਰ ਮੰਨਵੀ)-ਮਾਲੇਰਕੋਟਲਾ ਦੇ ਐਸ.ਡੀ.ਐਮ. ਟੀ ਬੈਨਿਥ ਵਲੋਂ ਅਮਰਗੜ੍ਹ ਸਬ-ਤਹਿਸੀਲ ਦੀ ਅਚਨਚੇਤ ਚੈਕਿੰਗ ਕਰਦਿਆਂ ਦਫ਼ਤਰ ਦੇ ਫ਼ਰਦ ਕੇਂਦਰ, ਰਜਿਸਟਰੀਆਂ ਸਮੇਤ ਹੋਰ ਰਿਕਾਰਡ ਫੋਲਦਿਆਂ ਜਿੱਥੇ ਕਈ ਫਾਈਲਾਂ ਜਾਂਚ-ਪੜਤਾਲ ਲਈ ਆਪਣੇ ਨਾਲ ਲੈ ...

ਪੂਰੀ ਖ਼ਬਰ »

ਵਿਦਿਆਰਥੀ ਭਲਾਈ ਸਕੀਮ ਬੰਦ ਕਰਨ ਖਿਲਾਫ਼ ਵਿਦਿਆਰਥੀਆਂ 'ਚ ਰੋਸ

ਸੰਗਰੂਰ, 24 ਫਰਵਰੀ (ਧੀਰਜ ਪਸ਼ੌਰੀਆ)-ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਬੀ.ਪੀ.ਐਲ. ਕਾਰਡ ਵਾਲੇ ਵਿਦਿਆਰਥੀਆਂ ਦੀ ਬੈਠਕ ਕੀਤੀ ਗਈ ਅਤੇ ਕਾਲਜ ਮੈਨੇਜਮੈਂਟ ਨੂੰ ਪੀ.ਟੀ.ਏ. ਫ਼ੰਡ ਵਾਪਸ ਕਰਵਾਉਣ ਦੇ ਮਸਲੇ ਸਬੰਧੀ ...

ਪੂਰੀ ਖ਼ਬਰ »

ਜਥੇ. ਛੱਜੂ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਈਮਾਨ ਸਿੰਘ ਮਾਨ

ਲੌਂਗੋਵਾਲ, 24 ਫਰਵਰੀ (ਸ.ਸ.ਖੰਨਾ, ਵਿਨੋਦ) - ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸਰਕਲ ਜਥੇਦਾਰ ਛੱਜੂ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਨੇ ਪਰਿਵਾਰ ਨਾਲ ਦੁੱਖ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮਾਂ ਨੇ ਦਿੱਤਾ ਮੰਗ-ਪੱਤਰ

ਮਾਲੇਰਕੋਟਲਾ, 24 ਫਰਵਰੀ (ਪਾਰਸ ਜੈਨ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਵਲੋਂ ਮੰਗਾਂ ਸਬੰਧੀ ਮੁੱਖ ਮੰਤਰੀ ਅਤੇ ਵਿਭਾਗ ਦੀ ਮੰਤਰੀ ਦੇ ਨਾਂਅ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਰਾਹੀਂ ਮੰਗ ਪੱਤਰ ਭੇਜਿਆ | ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਫ਼ੀਸ ਨਾ ਭਰਨ ਤੋਂ ਵਾਂਝੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ 'ਤੇ ਇਮਤਿਹਾਨ ਨਾ ਲੈਣ ਦੇ ਲਗਾਏ ਦੋਸ਼

ਪਿ੍ੰਸੀਪਲ ਨੇ ਦੋਸ਼ ਨਕਾਰੇ ਸੰਗਰੂਰ, 24 ਫਰਵਰੀ (ਅਮਨਦੀਪ ਸਿੰਘ ਬਿੱਟਾ)-ਸ਼ਹਿਰ ਦੀ ਵਿਦਿਅਕ ਸੰਸਥਾ ਨਗਨ ਬਾਬਾ ਸਾਹਿਬ ਦਾਸ ਜੀ ਪਬਲਿਕ ਸਕੂਲ ਸੋਹੀਆ ਦੇ ਨਾਲ ਸੰਬੰਧਿਤ ਮਾਪਿਆਂ ਦਾ ਅੱਜ ਇਕ ਵਫ਼ਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨੂੰ ਮਿਲਣ ...

ਪੂਰੀ ਖ਼ਬਰ »

ਯੂਨੀਅਨ ਦੀ ਹੋਈ ਚੋਣ

ਮਹਿਲਾਂ ਚੌਂਕ, ਸੂਲਰ ਘਰਾਟ, 24 ਫਰਵਰੀ (ਢੀਂਡਸਾ, ਔਜਲਾ)- ਜੈ ਸ਼ੰਕਰ ਕਾਰਗੋ ਯੂਨੀਅਨ ਸੁਨਾਮ ਵਿਖੇ ਸਰਬਸੰਮਤੀ ਨਾਲ ਯੂਨੀਅਨ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਗਈ, ਜਿਸ ਵਿਚ ਹਰਦੇਵ ਸਿੰਘ ਸੋਹਣੀਂ ਨੂੰ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਵਿਰਕ ਨੂੰ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ 'ਤੇ ਸਾਨੂੰ ਮਾਣ- ਵਿਵੇਕਸ਼ੀਲ ਸੋਨੀ

ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਦੁਨੀਆ ਦੀਆਂ ਅਮੀਰ ਬੋਲੀਆਂ ਵਿਚੋਂ ਇਕ ਹੈ ਅਤੇ ਸਾਨੂੰ ਇਸ ਬੋਲੀ ਉੱਪਰ ਮਾਣ ਹੋਣਾ ਚਾਹੀਦਾ ਹੈ | ਸ੍ਰੀ ਸੋਨੀ ਅੱਜ 'ਅਜੀਤ' ਉੱਪ ...

ਪੂਰੀ ਖ਼ਬਰ »

ਰੋਲਰ ਸਕੇਟਿੰਗ 'ਚ ਅਨੁਰੀਤ ਨੰੂ ਪਹਿਲਾ ਸਥਾਨ

ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਪੁਲਿਸ ਲਾਇਨ ਵਿਚ ਹੋਈ 22ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਅਨੁਰੀਤ ਨੇ 7 ਤੋਂ 9 ਸਾਲ ਵਰਗ ਵਿਚੋਂ ਪਹਿਲਾ, ਗੁਰਨੂਰ ਕੌਰ ਨੇ ਦੂਜਾ ਅਤੇ ਤਾਨੀਸਾ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ | ਅਨੁਰੀਤ ਦੇ ...

ਪੂਰੀ ਖ਼ਬਰ »

ਮਾ. ਹਰਦੀਪ ਸਿੰਘ ਸੋਨ ਤਗਮਾ ਜਿੱਤਣ 'ਤੇ ਸਨਮਾਨਿਤ

ਧਰਮਗੜ੍ਹ, 24 ਫਰਵਰੀ (ਗੁਰਜੀਤ ਸਿੰਘ ਚਹਿਲ)-ਸਥਾਨਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਆਪਣੀ ਡਿਊਟੀ ਨਿਭਾਅ ਰਹੇ ਮੁੱਖ ਅਧਿਆਪਕ ਹਰਦੀਪ ਸਿੰਘ ਸੁਨਾਮ ਨੇ ਬੀਤੇ ਦਿਨੀਂ ਮਸਤੂਆਣਾ ਸਾਹਿਬ ਵਿਖੇ ਹੋਈ 41ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਦੇ ਉਚੀ ਛਾਲ ਈਵੈਂਟ ...

ਪੂਰੀ ਖ਼ਬਰ »

ਨਿਸ਼ਾਨੇਬਾਜ਼ ਕਟਾਰੀਆ ਨੇ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ

ਸੁਨਾਮ ਊਧਮ ਸਿੰਘ ਵਾਲਾ, 24 ਫਰਵਰੀ (ਭੁੱਲਰ, ਧਾਲੀਵਾਲ)-ਮਿਲੇਨੀਅਮ ਪਬਲਿਕ ਸਕੂਲ ਸੁਨਾਮ ਊਧਮ ਸਿੰਘ ਵਾਲਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਰਾਈਫਲ ਸ਼ੂਟਿੰਗ ਦੇ ਉੱਭਰਦੇ ਨਿਸ਼ਾਨੇਬਾਜ਼ ਝਲਕਦੀਪ ਸਿੰਘ ਕਟਾਰੀਆ ਨੇ ਮੋਹਾਲੀ ਵਿਖੇ 17 ਤੋਂ 23 ਫਰਵਰੀ ਤੱਕ ਹੋਈ 55ਵੀਂ ...

ਪੂਰੀ ਖ਼ਬਰ »

ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ

ਲਹਿਰਾਗਾਗਾ, 24 ਫਰਵਰੀ (ਸੂਰਜ ਭਾਨ ਗੋਇਲ) - ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਦਲਿਤ ਪਰਿਵਾਰ ਦੇ ਨੌਜਵਾਨ ਸਤਗੁਰ ਸਿੰਘ (26) ਪੁੱਤਰ ਲਾਭ ਸਿੰਘ ਨੇ ਆਰਥਿਕ ਤੰਗੀ ਕਰਕੇ ਬੀਤੀ ਰਾਤ ਘਰ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ ਹੈ | ਮਜ਼ਦੂਰ ਮੁਕਤੀ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 340 ਲੋੜਵੰਦਾਂ ਨੂੰ ਮਿੰਨੀ ਬੱਸਾਂ ਦੇ ਰੂਟ ਪਰਮਿਟ ਮਿਲੇ

ਸੰਗਰੂਰ, 24 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਪੰਜ ਹਾਈ-ਟੈਕ ਪ੍ਰੋਜੈਕਟਾਂ ਦਾ ...

ਪੂਰੀ ਖ਼ਬਰ »

ਟਰੱਕ ਯੂਨੀਅਨ ਸੰਗਰੂਰ ਦੀ ਪ੍ਰਧਾਨਗੀ ਦਾ ਰੇੜਕਾ ਨਹੀਂ ਲੈ ਰਿਹਾ ਮੁੱਕਣ ਦਾ ਨਾਂਅ

ਸੰਗਰੂਰ, 24 ਫਰਵਰੀ (ਦਮਨਜੀਤ ਸਿੰਘ) - ਦੀ ਦਸ਼ਮੇਸ਼ ਟਰੱਕ ਓਪਰੇਟਰ ਯੂਨੀਅਨ/ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਦੀ ਚੋਣ ਕਰਵਾਉਣ ਦਾ ਰੇੜਕਾ ਵੱਧਦਾ ਹੀ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਟਰੱਕ ਓਪਰੇਟਰਾਂ ਵਲੋਂ ...

ਪੂਰੀ ਖ਼ਬਰ »

ਨਵਰੀਤ ਸਿੰਘ ਡਿਬਡਿਬਾ ਨਮਿਤ ਸ਼ਰਧਾਂਜਲੀ ਸਮਾਗਮ

ਮਸਤੂਆਣਾ ਸਾਹਿਬ, 24 ਫਰਵਰੀ (ਪ.ਪ.)-ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਲੋਂ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਭਾਈ ਨਵਰੀਤ ਸਿੰਘ ਡਿਬਡਿਬਾ ਅਤੇ ਸਮੂਹ ਹੋਰਾਂ ਮਾਰੇ ਗਏ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਗੁਰਸਾਗਰ ਮਸਤੂਆਣਾ ...

ਪੂਰੀ ਖ਼ਬਰ »

ਕਾ. ਜਗਤਾਰ ਸਿੰਘ ਆੜ੍ਹਤੀਆ ਐਸੋਸੀਏਸ਼ਨ ਦੇ ਚੌਥੀ ਵਾਰ ਬਣੇ ਪ੍ਰਧਾਨ

ਧੂਰੀ, 24 ਫਰਵਰੀ (ਸੰਜੇ ਲਹਿਰੀ, ਦੀਪਕ) - ਆੜ੍ਹਤੀਆ ਐਸੋਸੀਏਸ਼ਨ ਧੂਰੀ ਦੀ ਚੋਣ ਸ਼੍ਰੀ ਹਜ਼ਾਰੀ ਲਾਲ, ਸ. ਜਤਿੰਦਰ ਸਿੰਘ ਸੋਨੀ ਮੰਡੇਰ, ਸ. ਹਰਦੇਵ ਸਿੰਘ ਵੜੈਚ ਅਤੇ ਸ਼੍ਰੀ ਸੰਜੀਵ ਕੁਮਾਰ ਸ਼ੰਮੀ ਦੀ ਅਗਵਾਈ ਵਿਚ ਅਨਾਜ ਮੰਡੀ ਧੂਰੀ ਵਿਖੇ ਹੋਈ ਜਿਸ ਵਿਚ ਕਾਮਰੇਡ ਜਗਤਾਰ ...

ਪੂਰੀ ਖ਼ਬਰ »

ਦੁਕਾਨ ਕੋਲ ਖੜ੍ਹੀ ਬਲੈਰੋ ਪਿੱਕਅਪ ਚੋਰੀ

ਖਨੌਰੀ, 24 ਫਰਵਰੀ (ਬਲਵਿੰਦਰ ਸਿੰਘ ਥਿੰਦ)-ਸ਼ਹਿਰ ਦੇ ਕੈਥਲ ਰੋਡ ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ਨੇੜੇ ਖਾਲੀ ਪਲਾਟ ਵਿਚ ਖੜੀ ਪਿੱਕਅਪ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧ ਵਿਚ ਪੁਲਿਸ ਥਾਣਾ ਖਨੌਰੀ ਵਿਖੇ ਲਿਖਵਾਈ ਆਪਣੀ ਰਿਪੋਰਟ ਵਿਚ ਜਸਪਾਲ ਉਰਫ਼ ਯਸ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਸੰਦੌੜ, 24 ਫਰਵਰੀ (ਜਸਵੀਰ ਸਿੰਘ ਜੱਸੀ)-ਨੇੜਲੇ ਪਿੰਡ ਖ਼ੁਰਦ ਵਿਖੇ ਗੁਰਦੁਆਰਾ ਭਗਤ ਰਵਿਦਾਸ ਦੀ ਪ੍ਰਬੰਧਕੀ ਕਮੇਟੀ ਵਲੋਂ ਨਗਰ ਪੰਚਾਇਤ ਅਤੇ ਨਗਰ ਦੇ ਸਹਿਯੋਗ ਸਦਕਾ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸੰੁਦਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਕਿਸਾਨਾਂ ਨੇ ਦਮਨ ਦਿਵਸ ਵਜੋਂ ਮਨਾਇਆ ਅੱਜ ਦਾ ਦਿਨ

ਸੰਗਰੂਰ, 24 ਫਰਵਰੀ (ਅਮਨਦੀਪ ਸਿੰਘ ਬਿੱਟਾ) - ਕਿਸਾਨ ਸੰਘਰਸ਼ ਦੇ ਚੱਲਦਿਆਂ ਕਿਸਾਨ ਕਾਰਕੁਨਾਂ ਵਲੋਂ ਸੰਗਰੂਰ ਵਿਚ ਪ੍ਰਭਾਵਸ਼ਾਲੀ ਧਰਨਿਆਂ ਦੌਰਾਨ ਅੱਜ ਦਾ ਦਿਨ 'ਦਮਨ ਦਿਵਸ' ਵਜੋਂ ਮਨਾਇਆ ਗਿਆ | ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਤ 32 ਜਥੇਬੰਦੀਆਂ ਵਲੋਂ ਰੇਲਵੇ ...

ਪੂਰੀ ਖ਼ਬਰ »

ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ

ਲਹਿਰਾਗਾਗਾ, 24 ਫਰਵਰੀ (ਸੂਰਜ ਭਾਨ ਗੋਇਲ) - ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਦਲਿਤ ਪਰਿਵਾਰ ਦੇ ਨੌਜਵਾਨ ਸਤਗੁਰ ਸਿੰਘ (26) ਪੁੱਤਰ ਲਾਭ ਸਿੰਘ ਨੇ ਆਰਥਿਕ ਤੰਗੀ ਕਰਕੇ ਬੀਤੀ ਰਾਤ ਘਰ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ ਹੈ | ਮਜ਼ਦੂਰ ਮੁਕਤੀ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਮੁੰਡੇ ਨੇ ਸਿੱਖਿਆ ਸਕੱਤਰ ਵਲੋਂ ਭੇਜੇ ਪ੍ਰਸੰਸਾ-ਪੱਤਰ ਸਕੂਲ ਸਟਾਫ਼ ਨੂੰ ਵੰਡੇ

ਧੂਰੀ, 24 ਫਰਵਰੀ (ਸੰਜੇ ਲਹਿਰੀ) - ਲਾਂਸ ਨਾਇਕ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਨੂੰ ਸਮਾਰਟ ਬਣਾਉਣ ਲਈ ਪਾਏ ਯੋਗਦਾਨ ਬਦਲੇ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕਿ੍ਸ਼ਨ ਕੁਮਾਰ ਵਲੋਂ ਇੰਦਰਜੀਤ ਸਿੰਘ ਮੁੰਡੇ (ਕੇ.ਐਸ.ਗਰੁੱਪ) ਮਲੇਰਕੋਟਲਾ ਅਤੇ ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਲਾਭ ਸਿੰਘ ਦੀ ਪਤਨੀ ਨੂੰ ਐਸ.ਜੀ.ਪੀ.ਸੀ. ਵਲੋਂ ਸੌਂਪਿਆ ਇਕ ਲੱਖ ਦਾ ਚੈੱਕ

ਧੂਰੀ, 24 ਫਰਵਰੀ (ਸੰਜੇ ਲਹਿਰੀ, ਦੀਪਕ) - ਕੇਂਦਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਗਰੂਰ ਰੇਲਵੇ ਸਟੇਸ਼ਨ 'ਤੇ ਧਰਨੇ ਦੌਰਾਨ ਅਕਤੂਬਰ 2020 ਵਿੱਚ ਪਿੰਡ ਭੁੱਲਰਹੇੜੀ ਦੇ ਕਿਸਾਨ ਲਾਭ ਸਿੰਘ ਦੀ ਹੋਈ ਮੌਤ ਦੇ ਚੱਲਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਰੁੱਖ ਲਗਾਓ ਤੇ ਰੁੱਖ ਸੰਭਾਲ ਮੁਹਿੰਮ ਸ਼ੁਰੂ

ਧੂਰੀ, 24 ਫਰਵਰੀ, (ਸੰਜੇ ਲਹਿਰੀ)-ਸੰਤ ਨਿਰੰਕਾਰੀ ਮਿਸ਼ਨ ਦੁਆਰਾ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਬੈਨਰ ਹੇਠ 21 ਤੋਂ 23 ਫਰਵਰੀ ਤੱਕ ਦੇਸ਼ ਭਰ ਵਿਚ ਰੁੱਖ ਲਗਾਓ ਅਤੇ ਰੁੱਖ ਸੰਭਾਲ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ਦੇਸ਼ ਭਰ ਦੀਆਂ 3000 ਬਰਾਂਚਾਂ ਨੇ ...

ਪੂਰੀ ਖ਼ਬਰ »

ਸੰਗਰੂਰ ਦੇ ਲਾਲ ਬੱਤੀ ਚੌਕ ਵਿਖੇ ਕੱਲ੍ਹ ਸਰਕਾਰ ਦੇ ਪੁਤਲੇ ਸਾੜੇ ਜਾਣਗੇ-ਗਰਗ

ਭਵਾਨੀਗੜ੍ਹ, 24 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਕੀਤੇ ਜਾ ਰਹੇ ਵਾਧੇ ਦੇ ਖ਼ਿਲਾਫ਼ 25 ਫਰਵਰੀ ਨੂੰ ਸੰਗਰੂਰ ਦੇ ਲਾਈਟਾਂ ਵਾਲੇ ਚੌਕ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ, ਇਹ ...

ਪੂਰੀ ਖ਼ਬਰ »

ਧੀ ਦੇ ਜਨਮ ਦਿਨ ਮੌਕੇ ਲਗਾਏ ਕੈਂਪ 'ਚ 47 ਵਿਅਕਤੀਆਂ ਵਲੋਂ ਖ਼ੂਨਦਾਨ

ਅਮਰਗੜ੍ਹ, 24 ਫਰਵਰੀ (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮੰਨਵੀ) - ਇਲਾਕੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਵਲੋਂ ਧੂਰੀ ਸੜਕ ਅਮਰਗੜ੍ਹ ਵਿਖੇ ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਦੀ ਧੀ ਸ਼ਮਨੀਕ ਸਿਆਣ ਦੇ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਸੰਦੌੜ, 24 ਫਰਵਰੀ (ਜਸਵੀਰ ਸਿੰਘ ਜੱਸੀ)-ਨੇੜਲੇ ਪਿੰਡ ਅਬਦੁੱਲਾਪੁਰ ਚੁਹਾਣੇ ਵਿਖੇ ਬਾਬੇ ਸਿੰਘ ਸ਼ਹੀਦਾਂ ਦੇ ਅਸਥਾਨ 'ਤੇ ਵੱਡੇ ਘੱਲੂਘਾਰੇ ਕੁੱਪ ਰਹੀੜੇ ਦੇ 35 ਹਜ਼ਾਰ ਸ਼ਹੀਦਾਂ ਸਿੰਘਾਂ ਦੀ ਯਾਦ 'ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੱਤ ਰੋਜ਼ਾ ...

ਪੂਰੀ ਖ਼ਬਰ »

ਸੀਰਤ-ਉਲ-ਨਬੀ 5 ਤੋਂ

ਮਾਲੇਰਕੋਟਲਾ, 24 ਫਰਵਰੀ (ਪਾਰਸ ਜੈਨ) - ਸੀਰਤ ਕਮੇਟੀ ਮਾਲੇਰਕੋਟਲਾ ਪੰਜਾਬ ਦੇ ਜਨਰਲ ਸਕੱਤਰ ਉਸਮਾਨ ਸਿੱਦੀਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਸੀਰਤ ਮੁਬਾਰਕ 'ਤੇ ਚਾਨਣਾ ਪਾਉਣ ਲਈ 59ਵਾਂ ਸਾਲਾਨਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX