ਤਾਜਾ ਖ਼ਬਰਾਂ


ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ
. . .  1 day ago
ਅਜਨਾਲਾ 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਸ. ਅਜਨਾਲਾ ਦੇ ਵੱਡੇ ਭਰਾ ਮੇਜਰ ...
ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਟਰਾਲੇ ਦੀ ਟੱਕਰ ਨਾਲ 1 ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜਲਾਲਾਬਾਦ,16 ਮਈ( ਜਤਿੰਦਰ ਪਾਲ ਸਿੰਘ )- ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਜਾ...
ਮਾਨਸਾ ਜ਼ਿਲੇ੍ ’ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ ਅੱਜ ਇੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ,ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । 583 ਪੀੜਤ ਸਿਹਤਯਾਬ ...
ਆਂਧਰਾ ਪ੍ਰਦੇਸ਼ ਵਿਚ ਅੰਤਿਮ ਸਸਕਾਰ ਲਈ ਮਿਲਣਗੇ 15 ਹਜ਼ਾਰ ਰੁਪਏ
. . .  1 day ago
ਹੈਦਰਾਬਾਦ, 16 ਮਈ - ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 15,000 ਰੁਪਏ ਅਦਾ ਕਰਨ ਦੀ ਇਜਾਜ਼ਤ ...
ਨਵੀਂ ਦਿੱਲੀ: ਕੋਰੋਨਾ ਕਰਫ਼ਿਊ 'ਚ ਵਾਧੇ ਦੇ ਕਾਰਨ ਅਗਲੇ ਹੁਕਮਾਂ ਤਕ ਮੈਟਰੋ ਬੰਦ
. . .  1 day ago
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਹੁਣ ਮੰਗਲਵਾਰ ਨੂੰ ਹੋਵੇਗਾ
. . .  1 day ago
ਅੰਮ੍ਰਿਤਸਰ ,16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ...
ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਜਲਦ ਚਾਲੂ ਹੋਵੇਗਾ ਕੋਰੋਨਾ ਸੰਭਾਲ ਕੇਂਦਰ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ...
ਹਰੇਕ ਬੀ.ਪੀ.ਐਲ. ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਰਾਸ਼ਨ
. . .  1 day ago
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ
. . .  1 day ago
ਕੋਰੋਨਾ ਹੈਲਪਲਾਈਨ 'ਤੇ ਫੋਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਮਿਲੇਗਾ ਖਾਣਾ
. . .  1 day ago
ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਬੰਦ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
. . .  1 day ago
ਕਿਰਪਾ ਕਰਕੇ ਸਰਕਾਰ ਦੀਆਂ ਹਦਾਇਤਾਂ ਦਾ ਕਰੋ ਪਾਲਨ
. . .  1 day ago
ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ
. . .  1 day ago
ਵਪਾਰੀਆਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਆਕਸੀਜਨ ਵਧੀ
. . .  1 day ago
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ - ਕੈਪਟਨ ਅਮਰਿੰਦਰ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ’ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਕੋਰੋਨਾ ਕਾਰਨ 19 ਹੋਰ ...
ਪਠਾਨਕੋਟ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ , 16 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ , ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਠਾਨਕੋਟ ਵਿਚ ...
ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ...
ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਬੈਂਸ ਅਤੇ ਗੋਸ਼ਾ ਸਮੇਤ 60 ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ ,16 ਮਈ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਕਰਫਿਊ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕਰਫਿਊ ਦੀ ਉਲੰਘਣਾ ...
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੇਜੇ 50 ਕੰਸਟ੍ਰੇਟਰ
. . .  1 day ago
ਬਠਿੰਡਾ , 16 ਮਈ {ਨਾਇਬ ਸਿੱਧੂ}- ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਮਹਾਂਮਾਰੀ ਦੀ ਵਧਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਦੇ ਇਲਾਜ ਕਰਵਾਉਣ ਵਿਚ ਅਸਫਲ ਹੋਈ ...
ਬੈਂਸ ਤੇ ਹੋਰਨਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਆਰ-ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ
. . .  1 day ago
ਲੁਧਿਆਣਾ,16 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਸਪੁੱਤਰ ਅਮਨਜੋਤ ਸਿੰਘ ਗੋਹਲਵੜੀਆ 'ਤੇ ਵਿਧਾਇਕ ਤੇ ਲੋਕ ਇਨਸਾਫ ...
ਸ਼ਹੀਦ ਥਾਣੇਦਾਰ ਦਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
. . .  1 day ago
ਪੱਟੀ ,16 ਮਈ (ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ)-ਸ਼ਨੀਵਾਰ ਨੂੰ ਦਾਣਾ ਮੰਡੀ ਜਗਰਾਉ ਵਿਖੇ ਨਸ਼ਾਂ ਤਸਕਰਾਂ ਵੱਲੋਂ ਛਾਪਾਮਾਰੀ ਕਰਨ ਗਈ ਸੀ.ਆਈ.ਏ. ਸਟਾਫ ਜਗਰਾਊ ਦੀ ਟੀਮ 'ਤੇ ਗੋਲੀਆਂ ਚਲਾਈਆਂ ਦੌਰਾਨ ਦੋ ਥਾਣੇਦਾਰ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 31 ਮਈ ਤੱਕ ਵਧਾਈਆਂ ਪਾਬੰਦੀਆਂ
. . .  1 day ago
ਜਲੰਧਰ ਦੇ ਸੋਢਲ ਮੰਦਰ ਨਜ਼ਦੀਕ ਚਲੀ ਗੋਲੀ
. . .  1 day ago
ਜਲੰਧਰ , 16 ਮਈ -ਸੋਢਲ ਮੰਦਰ ਨਜ਼ਦੀਕ ਗੋਲੀ ਚੱਲਣ ਨਾਲ ਹਾਹਾਕਾਰ ਮੱਚ ਗਈ। ਗੋਲੀ ਚੱਲਣ ਦਾ ਕਾਰਨ ਕਲ੍ਹ ਰਾਤ ਮੁਹੱਲੇ 'ਚ ਰਹਿ ਰਹੇ ਨਿਹੰਗ ਸਿੰਘ ਨੇ ਕੁਝ ਨੌਜਵਾਨਾ ਨੂੰ ਖੜ੍ਹੇ ਹੋਣ ਤੋਂ ਰੋਕਿਆ ਸੀ। ਇਸੇ ਰੰਜਸ਼ ਦੇ ...
ਜੈਤੋ ’ਚ ਕੋਰੋਨਾ ਨਾਲ 2 ਔਰਤਾਂ ਦੀ ਮੌਤ
. . .  1 day ago
ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਕਾਰਨ 2 ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 15 ਫੱਗਣ ਸੰਮਤ 552

ਪੰਜਾਬ / ਜਨਰਲ

ਸਰਦੂਲ ਸਿਕੰਦਰ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ

• ਖੇੜੀ ਨੌਧ ਸਿੰਘ ਵਿਖੇ ਕੀਤਾ ਸਪੁਰਦ-ਏ-ਖ਼ਾਕ • ਵੱਡੀ ਗਿਣਤੀ 'ਚ ਪ੍ਰਸੰਸਕ ਤੇ ਉੱਘੀਆਂ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

ਖੰਨਾ/ਫ਼ਤਹਿਗੜ੍ਹ ਸਾਹਿਬ/ਭੜੀ, 25 ਫਰਵਰੀ (ਹਰਜਿੰਦਰ ਸਿੰਘ ਲਾਲ, ਬਲਜਿੰਦਰ ਸਿੰਘ, ਭਰਪੂਰ ਸਿੰਘ ਹਵਾਰਾ)-ਨਾਮਵਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਅਤੇ ਸੁਰਾਂ ਦਾ ਸਿਕੰਦਰ ਸਰਦੂਲ ਸਿਕੰਦਰ ਦੀ ਮਿ੍ਤਕ ਦੇਹ ਅੱਜ ਦੇਰ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਾਲਾ ਵਿਖੇ ਸਪੁਰਦ-ਏ-ਖ਼ਾਕ ਕਰ ਦਿੱਤੀ ਗਈ | ਸਰਦੂਲ ਸਿਕੰਦਰ ਦੇ ਜਨਾਜੇ ਨੂੰ ਉਨ੍ਹਾਂ ਦੇ ਬੇਟਿਆਂ ਨੇ ਮੋਢਾ ਦਿੱਤਾ | ਇਸ ਤੋਂ ਪਹਿਲਾਂ ਖੇੜੀ ਨੌਧ ਸਿੰਘ ਮਸਜਿਦ ਦੇ ਇਮਾਮ ਮੁਹੰਮਦ ਮਨਸੂਰ ਆਲਮ ਨੇ ਨਮਾਜ਼ ਅਦਾ ਕੀਤੀ | ਇਸ ਮੌਕੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ (ਜੀ.ਪੀ), ਸ਼੍ਰੋ.ਅ.ਦਲ ਹਲਕਾ ਬਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਸਮੇਤ ਪੰਜਾਬ ਦੇ ਨਾਮੀ ਗਾਇਕਾਂ ਅਤੇ ਜ਼ਿਲ੍ਹੇ ਦੇ ਆਲ੍ਹਾ ਪੁਲਿਸ ਅਧਿਕਾਰੀਆਂ ਫੱੁਲ੍ਹ ਮਾਲਾ ਭੇਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਸਰਦੂਲ ਸਿਕੰਦਰ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵਿਖੇ ਲਿਜਾਇਆ ਗਿਆ | ਉਪਰੰਤ ਪਿੰਡ ਦੇ ਸਰਪੰਚ ਰੁਪਿੰਦਰ ਰਮਲਾ ਵਲੋਂ ਸਵ: ਸਰਦੂਲ ਸਿਕੰਦਰ ਦੀ ਦੇਹ ਨੂੰ ਦਫ਼ਨਾਉਣ ਲਈ ਆਪਣੇ ਖੇਤਾਂ 'ਚ ਦਿੱਤੀ ਜਗ੍ਹਾ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ | ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਦੇ ਸੋਗ ਵਜੋਂ ਅੱਜ ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ, ਜਦੋਂ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਖੇੜੀ ਨੌਧ ਸਿੰਘ ਵਿਖੇ ਪੱੁਜੀ ਤਾਂ ਉਸ ਵੇਲੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵਲੋਂ ਹੱਥਾਂ 'ਚ ਕਿਸਾਨੀ ਝੰਡੇ ਫੜਕੇ ਤੇ ਸਰਦੂਲ ਸਿਕੰਦਰ ਕਿਸਾਨ ਹਿਤੈਸ਼ੀ ਦੇ ਨਾਅਰੇ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ |
ਖੰਨੇ ਤੋਂ ਰਵਾਨਾ ਹੋਇਆ ਕਾਫ਼ਲਾ
ਅੱਜ ਸਵੇਰੇ ਕਰੀਬ 12 ਵਜੇ ਖੰਨਾ ਸਥਿਤ ਸਾਗਰ ਨਿਵਾਸ ਤੋਂ ਸਰਦੂਲ ਸਿਕੰਦਰ ਦੀ ਮਿ੍ਤਕ ਦੇਹ ਇਕ ਵੱਡੇ ਕਾਫ਼ਲੇ ਨਾਲ ਪਿੰਡ ਖੇੜੀ ਨੌਧ ਸਿੰਘ ਲਈ ਰਵਾਨਾ ਹੋਈ |
ਇਸ ਮੌਕੇ ਪੰਜਾਬ ਭਰ ਤੋਂ ਆਏ ਗਾਇਕ, ਕਲਾਕਾਰ, ਰਾਜਨੀਤਕ ਨੇਤਾ, ਮੰਤਰੀ ਅਤੇ ਅਫ਼ਸਰ ਵੀ ਸ਼ਾਮਿਲ ਹੋਏ | ਕਾਫ਼ਲੇ ਵਿਚ ਹਜ਼ਾਰਾਂ ਲੋਕ ਕਾਰਾਂ, ਸਕੂਟਰਾਂ ਮੋਟਰਸਾਈਕਲਾਂ ਸਵਾਰ ਹੋ ਕੇ ਕਾਫ਼ਲੇ ਦੇ ਨਾਲ-ਨਾਲ ਪਿੰਡ ਤੱਕ ਪੁੱਜੇ ¢ ਇਹ ਕਾਫ਼ਲਾ ਖੰਨਾ ਦੇ ਜੀ. ਟੀ. ਰੋਡ ਤੋਂ ਅਮਲੋਹ ਰੋਡ ਚੌਂਕ, ਲਲਹੇੜੀ ਚੌਂਕ, ਰੇਲਵੇ ਰੋਡ ਚੌਂਕ, ਸਮਰਾਲਾ ਚੌਕ ਅਤੇ ਮਲੇਰਕੋਟਲਾ ਚੌਂਕ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਪਿੰਡ ਖੇੜੀ ਨੌਂਧ ਸਿੰਘ ਪਹੁੰਚਿਆ | ਇਹ ਕਾਫ਼ਲਾ ਜਿੱਥੋਂ-ਜਿੱਥੋਂ ਵੀ ਗੁਜ਼ਰਿਆ ਦੁਕਾਨਦਾਰਾਂ ਅਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ¢ ਗੁਰਦੁਆਰਾ ਕਲਗ਼ੀਧਰ ਸਾਹਿਬ ਨੇੜੇ ਬਾਕਾਇਦਾ ਸਟੇਜ ਲਾ ਕੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ | ਇਸ ਮੌਕੇ ਸਰਦੂਲ ਸਿਕੰਦਰ ਦੀ ਧਰਮ ਪਤਨੀ ਤੇ ਨਾਮਵਰ ਗਾਇਕਾ ਅਮਰ ਨੂਰੀ ਤੇ ਉਨ੍ਹਾਂ ਪੁੱਤਰਾਂ ਸਾਰੰਗ ਅਤੇ ਅਲਾਪ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ, ਗਾਇਕ ਮੁਹੰਮਦ ਸਦੀਕ, ਹੰਸ ਰਾਜ ਹੰਸ, ਭਗਵੰਤ ਮਾਨ, ਵਿਧਾਇਕ ਗੁਰਕੀਰਤ ਸਿੰਘ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀ. ਪੀ., ਡਾ. ਦਲਜੀਤ ਸਿੰਘ ਚੀਮਾ, ਦਰਬਾਰਾ ਸਿੰਘ ਗੁਰੂ ਦੇ ਨਾਲ ਪੰਜਾਬੀ ਜਗਤ ਦੇ ਨਾਮਵਰ ਗਾਇਕ ਗੁਰਦਾਸ ਮਾਨ, ਬੱਬੂ ਮਾਨ, ਸਚਿਨ ਅਹੂਜਾ, ਹਰਭਜਨ ਮਾਨ, ਦਲਜੀਤ ਦੋਸਾਂਝ, ਸਰਬਜੀਤ ਚੀਮਾ, ਕੰਵਰ ਗਰੇਵਾਲ, ਪ੍ਰੀਤ ਹਰਪਾਲ, ਸਤਵਿੰਦਰ ਬਿੱਟੀ, ਮੰਗੀ ਮਾਹਲ, ਲਹਿੰਬਰ ਹੁਸੈਨਪੁਰੀ, ਖ਼ਾਨ ਸਾਹਬ, ਤੇਜਵੰਤ ਕਿੱਟੂ, ਚਾਚਾ ਰੌਣਕੀ ਰਾਮ, ਸਤਨਾਮ ਗੱਗੜਵਾਲ, ਪਾਲੀ ਦੇਤਵਾਲੀਆ, ਬਲਕਾਰ ਸਿੱਧੂ, ਵਰਿੰਦਰ ਸਿੰਘ ਵਿੱਕੀ, ਅਮਰੀਕ ਸਿੰਘ ਰੋਮੀ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਸੋਨੂੰ ਹਰਗਣਾ, ਤਰਸੇਮ, ਰਵਿੰਦਰ ਰੰਗੂਵਾਲ, ਜਸਪਾਲ ਸ਼ੇਰਾ, ਬਾਬਾ ਸੁਲਤਾਨ ਸਿੰਘ ਮਾਨੂੰਪੁਰ, ਮਿਊਜ਼ਿਕ ਡਾਇਰੈਕਟਰ ਜੈ ਦੇਵ ਕੁਮਾਰ, ਜਸਵਿੰਦਰ ਭੱਲਾ, ਬਾਲ ਕ੍ਰਿਸ਼ਨ ਸ਼ਰਮਾ, ਐੱਸ. ਅਸ਼ੋਕਾ ਭੌਰਾ, ਗੁਰਪ੍ਰੀਤ ਘੁੱਗੀ, ਪੰਮੀ ਬਾਈ, ਜਸਵੀਰ ਜੱਸੀ, ਨਛੱਤਰ ਗਿੱਲ, ਸੁਖਵਿੰਦਰ ਸੁੱਖੀ, ਮਿਸ. ਪੂਜਾ, ਬਲਕਾਰ ਅਣਖੀਲਾ, ਸਤਵਿੰਦਰ ਬੁੱਗਾ, ਹਨੀ ਸਿੰਘ, ਦੁਰਗਾ ਰੰਗੀਲਾ, ਸਰਦਾਰ ਸੋਹੀ, ਦੇਬੀ ਮਖਸੂਮਪੁਰੀ, ਚਾਚਾ ਚੌਧਰੀ, ਸੰਤਾ-ਬੰਤਾ, ਭੁਲਾ ਸੁਖਰਾਲਾ, ਕਮਲ ਖਾਨ, ਕਲੇਰ ਕੰਠ, ਫ਼ਿਰੋਜ਼ ਖਾਨ, ਸਰਦਾਰ ਅਲੀ, ਇੰਦਰਜੀਤ ਨਿੱਕੂ, ਮਾਸਟਰ ਸਲੀਮ, ਹੈਪੀ ਰਾਏਕੋਟੀ, ਸ਼ੌਕਤ ਦੀਵਾਨਾ, ਬਲਵੀਰ ਰਾਏ, ਹਰਬੰਸ ਸਹੋਤਾ, ਹਾਕਮ ਬੁੱਢੇਵਾਲੀਆ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਯਾਦਵਿੰਦਰ ਸਿੰਘ ਜੰਡਾਲੀ, ਰਣਜੀਤ ਸਿੰਘ ਹੀਰਾ, ਗਿਆਨ ਸਿੰਘ ਨਾਮਧਾਰੀ, ਯਾਦਵਿੰਦਰ ਸਿੰਘ ਯਾਦੂ, ਰਜਿੰਦਰ ਸਿੰਘ ਜੀਤ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ, ਪਿ੍ੰਸੀਪਲ ਸਤਵੰਤ ਸਿੰਘ ਜਵੱਦੀ ਕਲਾਂ, ਸਤਿੰਦਰਪਾਲ ਸਿੰਘ ਸਿੱਧਵਾਂ ਕੈਨੇਡਾ, ਸਾਬਕਾ ਨਗਰ ਕੌ ਾਸਲ ਪ੍ਰਧਾਨ ਇਕਬਾਲ ਸਿੰਘ ਚੰਨੀ, ਵਿਕਾਸ ਮਹਿਤਾ, ਸੁਖਵੰਤ ਸਿੰਘ ਟਿੱਲੂ, ਭੁਪਿੰਦਰ ਗਿੱਲ, ਹਰਿੰਦਰ ਸੰਧੂ, ਗਗਨ ਅਨਮੋਲ, ਮਦਨ ਸ਼ੋਕੀ, ਰੁਪਿੰਦਰ ਹਾਂਡਾ, ਸਾਗਰ ਬਰਨ, ਕੌਰ ਸਿੰਘ ਕੌਰ, ਧਰਮਿੰਦਰ ਸ਼ਾਹੀ, ਹੁਸ਼ਿਆਰ ਮਾਹੀ, ਸੋਨੂੰ ਅਬਦੁਲਾਪੁਰੀਆ, ਹਰਜੀਤ ਰਾਣੋਂ, ਕਰਮਾ ਰੋਪੜਾ, ਵਿਸ਼ਵਾ ਮਿੱਤਰ, ਗਣੇਸ਼ ਪ੍ਰਦੇਸੀ, ਹਰਸਿਮਰਨ ਹਨੀ, ਸੁਰਤਾਲ, ਵੀਰਸਿਮਰਨ ਹਨੀ, ਪ੍ਰਮੋਦ ਸ਼ਰਮਾ, ਰਾਣਾ, ਗੋਲਡੀ, ਸੱਤਾ, ਹੌਬੀ ਧਾਲੀਵਾਲ, ਖਾਨ ਸਾਬ੍ਹ, ਬੂਟਾ ਮੁਹੰਮਦ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ, ਸੰਗਰਾਮ ਹੰਜਰਾਂ, ਸਾਰੰਗਾ, ਆਲਫ਼ ਸਿਕੰਦਰ, ਬੀਬੀ ਫਾਤਿਮਾ, ਜਮੀਰ ਅਖ਼ਤਰ, ਹਰਪ੍ਰੀਤ ਸਿੰਘ ਸ਼ਾਹੀ, ਕੁਲਦੀਪ ਟੋਨੀ, ਮੋਹਨ ਸਿੰਘ ਸੈਦਪੁਰਾ, ਮਹਿੰਦਰ ਸਿੰਘ ਰਾਏਪੁਰ, ਜਗਤਾਰ ਸਿੰਘ ਦਮਹੇੜੀ, ਸੋਨੰੂ ਮਾਜਰੀ, ਪੱਪੀ, ਜੈਲੀ ਰਾਏਪੁਰ, ਜਗਜੀਤ ਸਿੰਘ ਮੁਸਤਫਾਬਾਦ, ਅੰਮਿ੍ਤ, ਮੰਨਾ ਮਿਲਾਨਪੁਰੀਆ, ਸੁੱਖਾ ਸਰਪੰਚ, ਲਾਲੀ ਜੱਲੋਵਾਲ, ਰਵੀ ਭੜੀ, ਕਰਮਜੀਤ ਸਿੰਘ ਢੋਲੇਵਾਲ, ਮਨਦੀਪ ਸਿੰਘ ਢੋਲੇਵਾਲ, ਪਰਮਿੰਦਰ ਸਿੰਘ ਮਾਜਰੀ, ਗੁਰਮੀਤ ਸਿੰਘ, ਗੁਰਜੀਤ ਸਿੰਘ ਮੀਰਪਰ, ਸੇਖੋਂ ਮੀਰਪੁਰ, ਪੰਥਕ ਅਕਾਲੀ ਲਹਿਰ ਆਗੂ ਅਮਰੀਕ ਸਿੰਘ ਰੋਮੀ, ਡਾਇਰੈਕਟਰ ਰਣਜੀਤ ਸਿੰਘ ਘੋਲਾ, ਹਰਭਜਨ ਜੱਲੋਵਾਲ, ਗੁਰਮੀਤ ਮੁੱਲਾਂਪੁਰ, ਬਿੰਦਰ ਗੋਸਲਾਂ ਅਤੇ ਜਸਵੀਰ ਮੰਡੋਫਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਹਸਤੀਆਂ ਪੁੱਜੀਆਂ ਹੋਈਆਂ ਸਨ |
ਸਰਪੰਚ ਨੇ ਦਿੱਤੀ ਜ਼ਮੀਨ
ਇਸ ਮੌਕੇ ਸਰਦੂਲ ਸਿਕੰਦਰ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਅਤੇ ਮਕਬਰਾ ਬਣਾਉਣ ਲਈ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਆਪਣੀ ਨਿੱਜੀ ਜ਼ਮੀਨ ਮੁਫ਼ਤ ਵਿਚ ਦਿੱਤੀ | ਉਨ੍ਹਾਂ ਆਪਣੀ ਜ਼ਮੀਨ ਖੜੀ ਫ਼ਸਲ ਕਟਵਾ ਕੇ ਧਾਰਮਿਕ ਏਕਤਾ ਤੇ ਸਾਂਝੀਵਾਲਤਾ ਦੀ ਇਕ ਅਹਿਮ ਮਿਸਾਲ ਪੇਸ਼ ਕੀਤੀ | ਸਰਪੰਚ ਰਮਲਾ ਨੇ ਕਿਹਾ ਕਿ ਸਰਦੂਲ ਇਸ ਪਿੰਡ ਦਾ ਜੰਮਪਲ ਸੀ ਤੇ ਉਸ ਨੇ ਦੇਸ਼ਾਂ-ਵਿਦੇਸ਼ਾਂ 'ਚ ਇਸ ਪਿੰਡ ਦਾ ਨਾਂਅ ਰੌਸ਼ਨ ਕੀਤਾ¢ ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ 'ਚ ਉਨ੍ਹਾਂ ਦੀ ਸ਼ਾਨਦਾਰ ਯਾਦਗਾਰ ਉਸਾਰੀ ਜਾਵੇਗੀ, ਜਿੱਥੇ ਹਰ ਸਾਲ ਉਨ੍ਹਾਂ ਦੀ ਯਾਦ 'ਚ ਸੰਗੀਤ ਸੰਮੇਲਨ ਕਰਵਾਇਆ ਜਾਵੇਗਾ |

ਤਰਨ ਤਾਰਨ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮਹਾਂ ਰੈਲੀ

ਤਿੰਨ ਖੇਤੀ ਕਾਨੂੰਨ ਰੱਦ ਹੋਣ ਅਤੇ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣੇ-ਪੰਧੇਰ

ਤਰਨ ਤਾਰਨ, 25 ਫਰਵਰੀ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਤਰਨ ਤਾਰਨ ਦੀ ਦਾਣਾ ਮੰਡੀ 'ਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ, ਸ਼ਹਿਰੀਆਂ, ਦੁਕਾਨਦਾਰਾਂ, ਬੁੱਧੀਜੀਵੀਆਂ, ਆੜ੍ਹਤੀਆਂ, ਪੱਲੇਦਾਰਾਂ, ...

ਪੂਰੀ ਖ਼ਬਰ »

ਸਹਾਇਕ ਸੁਪਰਡੈਂਟ ਦੀ ਅਸਾਮੀ ਲਈ 2 ਨੂੰ ਲਿਆ ਜਾਵੇਗਾ ਸਰੀਰਕ ਯੋਗਤਾ ਟੈਸਟ-ਬਹਿਲ

ਚੰਡੀਗੜ੍ਹ, 25 ਫਰਵਰੀ (ਅਜੀਤ ਬਿਊਰੋ)-ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਲੋਂ ਸਹਾਇਕ ਸੁਪਰਡੈਂਟ ਦੀਆਂ 48 ਅਸਾਮੀਆਂ ਲਈ ਸਰੀਰਕ ਯੋਗਤਾ ਟੈਸਟ ਮਿਤੀ 2 ਮਾਰਚ ਦਿਨ ਮੰਗਲਵਾਰ ਨੂੰ ਸਪੋਰਟਸ ਕੰਪਲੈਕਸ, ਸੈਕਟਰ-78, ਮੁਹਾਲੀ ਵਿਖੇ ਲਿਆ ਜਾਵੇਗਾ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸੈਣੀ ਤੇ ਉਮਰਾਨੰਗਲ ਦੀਆਂ ਅਗਾਊਾ ਜ਼ਮਾਨਤ ਪਟੀਸ਼ਨਾਂ 'ਤੇ ਫ਼ੈਸਲਾ ਰਾਖਵਾਂ

ਚੰਡੀਗੜ੍ਹ, 25 ਫਰਵਰੀ (ਬਿ੍ਜੇਂਦਰ ਗੌੜ)-ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਊਾ ਜ਼ਮਾਨਤ ਪਟੀਸ਼ਨਾਂ ...

ਪੂਰੀ ਖ਼ਬਰ »

ਲੁਧਿਆਣਾ 'ਚ ਨਿੱਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਪਾਸੋਂ 8 ਲੱਖ ਲੁੱਟੇ

ਲੁਧਿਆਣਾ, 25 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੁੱਲਾਂਵਾਲ ਚੌਕ ਵਿਚ ਅੱਜ ਦੁਪਹਿਰ ਦਿਨ ਦਿਹਾੜੇ ਅੱਧੀ ਦਰਜਨ ਦੇ ਕਰੀਬ ਮੋਟਰਸਾਈਕਲ ਹਥਿਆਰਬੰਦ ਲੁਟੇਰੇ ਦੋ ਨਿੱਜੀ ਸੁਰੱਖਿਆ ਕੰਪਨੀ ਦੇ ਮੁਲਾਜ਼ਮਾਂ ਨੂੰ ਜ਼ਖ਼ਮੀ ...

ਪੂਰੀ ਖ਼ਬਰ »

ਪਹਿਲੀ ਨੂੰ ਰਾਜ ਭਵਨ ਦਾ ਘਿਰਾਓ ਕਰੇਗੀ ਪੰਜਾਬ ਕਾਂਗਰਸ-ਜਾਖੜ

ਚੰਡੀਗੜ੍ਹ, 25 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 1 ਮਾਰਚ ਨੂੰ ਪੰਜਾਬ ਕਾਂਗਰਸ ਪੰਜਾਬ ਰਾਜ ਭਵਨ ਦਾ ਘਿਰਾਓ ਕਰੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਰਸੋਈ ...

ਪੂਰੀ ਖ਼ਬਰ »

ਮੌਜੂਦਾ ਸਮੇਂ 'ਚ ਦੇਸ਼ 'ਚ ਵਗ ਰਹੀ 'ਉਲਟੀ' ਗੰਗਾ-ਬਾਦਲ

ਮੰਡੀ ਕਿੱਲਿਆਂਵਾਲੀ, 25 ਫਰਵਰੀ (ਇਕਬਾਲ ਸਿੰਘ ਸ਼ਾਂਤ)-ਕੋਰੋਨਾ ਕਾਰਨ ਡਾਕਟਰੀ ਹਦਾਇਤਾਂ 'ਤੇ ਇਕਾਂਤਵਾਸ 'ਚੋਂ ਵਿਚਰ ਰਹੇ ਵਡੇਰੀ ਉਮਰ ਵਾਲੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਈ ਹਫ਼ਤਿਆਂ ਬਾਅਦ ਘਰੋਂ ਬਾਹਰ ਪੈਰ ਪੁੱਟਿਆ | ਕਰੀਬ 25 ਮਿੰਟਾਂ ਦੀ ...

ਪੂਰੀ ਖ਼ਬਰ »

ਦਲਿਤ ਵੈੱਲਫੇਅਰ ਸੰਗਠਨ ਵਲੋਂ 11 ਮੀਤ ਪ੍ਰਧਾਨ, 65 ਜਨਰਲ ਸਕੱਤਰ ਅਤੇ 75 ਸਕੱਤਰਾਂ ਦੀ ਪਹਿਲੀ ਸੂਚੀ ਜਾਰੀ

ਸੰਗਰੂਰ, 25 ਫਰਵਰੀ (ਦਮਨਜੀਤ ਸਿੰਘ)-ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈੱਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵਲੋਂ ਸੰਗਠਨ ਦੀ ਪਹਿਲੀ ਸੂਬਾ ਕਮੇਟੀ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿਚ 11 ਮੀਤ ਪ੍ਰਧਾਨ, 65 ਜਨਰਲ ਸਕੱਤਰ ਅਤੇ 75 ...

ਪੂਰੀ ਖ਼ਬਰ »

ਐਸ.ਸੀ. ਵਿਦਿਆਰਥੀਆਂ ਦੀਆਂ ਡਿਗਰੀਆਂ ਨਾ ਦੇਣ ਦੇ ਮਾਮਲੇ 'ਚ ਰਿਪੋਰਟ ਤਲਬ

ਚੰਡੀਗੜ੍ਹ, 25 ਫਰਵਰੀ (ਅਜੀਤ ਬਿਊਰੋ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਅੱਜ ਇਕ ਪੱਤਰ ਲਿਖ ਕੇ ਪੰਜਾਬ ਸਰਕਾਰ ਡੀ.ਪੀ. ਆਈ. ਉਚੇਰੀ ਸਿੱਖਿਆ ਤੋਂ ਐਸ.ਸੀ. ਸਕਾਲਰਸ਼ਿਪ ਸਕੀਮ ਅਧੀਨ ਡਿਗਰੀ ਕਰ ਚੁੱਕੇ ਐਸ.ਸੀ. ਵਿਦਿਆਰਥੀਆਂ ਦੀਆਂ ਡਿਗਰੀਆਂ ਦੇਣ ਸਬੰਧੀ ...

ਪੂਰੀ ਖ਼ਬਰ »

ਵਿਧਾਇਕ ਪ੍ਰਗਟ ਸਿੰਘ ਨੇ ਇਕ ਵਾਰ ਆਪਣੀ ਹੀ ਸਰਕਾਰ ਨੂੰ ਕੀਤਾ ਕਟਹਿਰੇ 'ਚ ਖੜ੍ਹਾ

ਕਾਂਗਰਸ ਦੀ ਅੰਦਰੂਨੀ ਸਿਆਸਤ ਗਰਮਾਈ

ਜਲੰਧਰ, 25 ਫਰਵਰੀ (ਜਸਪਾਲ ਸਿੰਘ)-ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਕੇ ਪਾਰਟੀ ਲੀਡਰਸ਼ਿਪ 'ਤੇ ਸਵਾਲ ਉਠਾਏ ਹਨ | ਉਨ੍ਹਾਂ ਦੇ ਇਸ ਤਰ੍ਹਾਂ ਆਪਣੀ ਹੀ ਸਰਕਾਰ ਖਿਲਾਫ਼ ...

ਪੂਰੀ ਖ਼ਬਰ »

ਤੇਲ-ਗੈਸ ਦੀਆਂ ਕੀਮਤਾਂ ਨਾ ਵਾਪਸ ਹੋਈਆਂ ਤਾਂ ਪਾਰਟੀ ਸੰਘਰਸ਼ ਹੋਰ ਤੇਜ਼ ਕਰੇਗੀ-ਢੀਂਡਸਾ

ਚੰਡੀਗੜ੍ਹ, 25 ਫਰਵਰੀ (ਅਜੀਤ ਬਿਊਰੋ)- ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ 'ਚ ਬੇਲੋੜੇ ਵਾਧੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂਆਂ ਅਤੇ ਵਰਕਰਾਂ ਵਲੋਂ ਬੀਤੇ ਦਿਨੀਂ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਅਤੇ ...

ਪੂਰੀ ਖ਼ਬਰ »

ਨੂੰ ਹ ਦੇ ਕਤਲ ਦੇ ਜੁਰਮ 'ਚ ਸਹੁਰੇ ਨੂੰ ਉਮਰ ਕੈਦ

ਸ੍ਰੀ ਮੁਕਤਸਰ ਸਾਹਿਬ, 25 ਫਰਵਰੀ (ਹਰਮਹਿੰਦਰ ਪਾਲ)-ਲਾਗਲੇ ਪਿੰਡ ਚੱਕ ਗਾਧਾਂ ਸਿੰਘ ਵਾਲਾ ਵਿਖੇ ਸਹੁਰੇ ਪਰਿਵਾਰ ਵਲੋਂ ਨੂੰ ਹ ਨੂੰ ਕਤਲ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਰੁਣਵੀਰ ਵਸ਼ਿਸ਼ਟ ਨੇ ਜ਼ਿਲ੍ਹਾ ਅਟਾਰਨੀ ਸ੍ਰੀ ਸੰਦੀਪ ਗਿਰਧਰ ਦੀਆਂ ...

ਪੂਰੀ ਖ਼ਬਰ »

ਭਲਵਾਨ ਹੱਤਿਆ ਮਾਮਲੇ 'ਚ 5 ਮੁਲਜ਼ਮਾਂ ਨੂੰ ਪਹਿਲੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਫ਼ਰੀਦਕੋਟ, 25 ਫਰਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਉਰਫ਼ ਗੁਰਲਾਲ ਭਲਵਾਨ ਹੱਤਿਆ ਮਾਮਲੇ 'ਚ ਫ਼ਰੀਦਕੋਟ ਪਲਿਸ ਵਲੋਂ ਕਾਬੂ ਕੀਤੇ ਗਏ 5 ਨੌਜਵਾਨਾਂ ਨੂੰ ਅੱਜ ਪੁਲਿਸ ਵਲੋਂ ਸਥਾਨਕ ਚੀਫ਼ ...

ਪੂਰੀ ਖ਼ਬਰ »

ਸੰਜੇ ਸਿੰਘ-ਮਜੀਠੀਆ ਮਾਣਹਾਨੀ ਕੇਸ ਦੀ ਸੁਣਵਾਈ 4 ਮਾਰਚ ਤੱਕ ਮੁਲਤਵੀ

ਲੁਧਿਆਣਾ, 25 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਉੱਪਰ ਦਾਇਰ ਕੀਤੇ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ...

ਪੂਰੀ ਖ਼ਬਰ »

ਪ੍ਰਾਈਵੇਟ ਕਾਲਜਾਂ 'ਚ ਡਿਗਰੀਆਂ ਰੁਕਣ ਕਾਰਨ ਵਿਦਿਆਰਥੀਆਂ ਦੇ ਭਵਿੱਖ 'ਤੇ ਲੱਗਾ ਸਵਾਲੀਆਂ ਚਿੰਨ੍ਹ

ਸੰਗਰੂਰ, 25 ਫਰਵਰੀ (ਧੀਰਜ਼ ਪਸ਼ੌਰੀਆ)-ਪੰਜਾਬ ਦੇ ਕਰੀਬ 50 ਹਜ਼ਾਰ ਦਲਿਤ ਵਿਦਿਆਰਥੀਆਂ ਦੀ ਡਿਗਰੀਆਂ ਪੜ੍ਹਾਈ ਪੂਰੀ ਕਰਨ ਦੇ ਬਾਵਜੂਦ ਸੂਬੇ ਦੇ ਵੱਖ-ਵੱਖ ਨਿੱਜੀ ਕਾਲਜਾਂ ਕੋਲ ਰੁਕੀਆਂ ਪਈਆਂ ਹਨ | ਇਸ ਦੇ ਚੱਲਦਿਆਂ ਇਹ ਵਿਦਿਆਰਥੀ ਨਾ ਤਾਂ ਅੱਗੇ ਪੜ੍ਹਾਈ ਕਰ ਸਕਦੇ ਹਨ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ :-

ਲਾਲਜੀਤ ਸਿੰਘ ਸੰਧੂ ਰੱਤਾ ਖੇੜਾ ਪੰਜਾਬ ਸਿੰਘ ਵਾਲਾ

ਫ਼ਿਰੋਜ਼ਸ਼ਾਹ : ਲਾਲਜੀਤ ਸਿੰਘ ਸੰਧੂ ਵਾਸੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦਾ ਜਨਮ ਅਗਸਤ 1944 ਨੂੰ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿਤਾ ਗੁਰਨਾਮ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਇਆ | ਲਾਲਜੀਤ ਸਿੰਘ ਸੰਧੂ ਇਲਾਕੇ ਦੇ ਧਨਾਢ ਜ਼ਿਮੀਂਦਾਰ ਸਨ, ਰਾਜਸੀ ਅਤੇ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ :-

ਬੀਬੀ ਸਤਵੰਤ ਕੌਰ ਸੰਧੂ ਸਾਬਕਾ ਕੈਬਨਿਟ ਮੰਤਰੀ

ਮੋਰਿੰਡਾ : ਬੀਬੀ ਸਤਵੰਤ ਕੌਰ ਸੰਧੂ ਦਾ ਜਨਮ 22 ਫਰਵਰੀ, 1940 ਈ. ਨੂੰ ਪਿੰਡ ਜਿਓਲੀ, ਤਹਿਸੀਲ ਡੇਰਾ ਬਸੀ, ਜ਼ਿਲ੍ਹਾ ਮੁਹਾਲੀ ਵਿਖੇ ਕੈਪਟਨ ਭਗਵਾਨ ਸਿੰਘ ਦੇ ਘਰ ਹੋਇਆ | ਉਨ੍ਹਾਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਕਾਰੀ ਹਾਈ ਸਕੂਲ ਬਲਾਸਪੁਰ 'ਚ ਅਧਿਆਪਕਾ ਵਜੋਂ ਸੇਵਾ ...

ਪੂਰੀ ਖ਼ਬਰ »

ਜਨਗਣਨਾ ਸਬੰਧੀ ਅਗੇਤੇ ਪ੍ਰੀਖਣ ਲਈ ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਚੋਣ

ਮਾਨਸਾ, 25 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਦੇਸ਼ ਦੀ ਜਨਗਣਨਾ-2021 ਦੇ ਮਹੱਤਵਪੂਰਨ ਕਾਰਜ ਦੀ ਸਮੁੱਚੀ ਪ੍ਰਕਿਰਿਆ ਨੂੰ ਲਾਗੂ ਕਰਨ ਤੋਂ ਪਹਿਲਾਂ ਮਾਨਸਾ ਜ਼ਿਲੇ੍ਹ ਦੇ ਪਿੰਡ ਨੰਗਲ ਕਲਾਂ ਵਿਖੇ 'ਸ਼ਾਰਟ ਫ਼ੀਲਡ ਟਰਾਇਲ' ਵਜੋਂ ਮੋਬਾਈਲ ਐਪਲੀਕੇਸ਼ਨਾਂ ਦਾ ਪ੍ਰੀਖਣ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਪੰਜਾਬੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਖਿਲਾਫ਼ ਦਿੱਲੀ ਪੁਲਿਸ ਦਾ ਘਿਰਾਓ ਕਰੇਗਾ-ਬੰਟੀ ਰੋਮਾਣਾ

ਚੰਡੀਗੜ੍ਹ, 25 ਫਰਵਰੀ (ਅਜੀਤ ਬਿਊਰੋ)-ਯੂਥ ਅਕਾਲੀ ਦਲ 26 ਜਨਵਰੀ ਨੂੰ ਕੌਮੀ ਰਾਜਧਾਨੀ ਵਿਚ ਵਾਪਰੀਆਂ ਘਟਨਾਵਾਂ ਲਈ ਪੰਜਾਬੀ ਨੌਜਵਾਨਾਂ ਖਿਲਾਫ਼ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕਰਨ ਲਈ ਦਿੱਲੀ ਪੁਲਿਸ ਅਮਲੇ ਦਾ ਘਿਰਾਓ ਕਰੇਗਾ | ਯੂਥ ਅਕਾਲੀ ਦਲ ਦੀ ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਕੇਸਾਂ ਦੇ ਜਲਦ ਸੁਣਵਾਈ ਲਈ ਹਾਈਕੋਰਟ ਵਲੋਂ ਆਦੇਸ਼

ਚੰਡੀਗੜ੍ਹ, 25 ਫਰਵਰੀ (ਬਿ੍ਜੇਂਦਰ ਗੌੜ)-ਸੰਸਦਾਂ ਮੈਂਬਰਾਂ ਅਤੇ ਵਿਧਾਇਕਾਂ ਦੇ ਖ਼ਿਲਾਫ਼ ਚੱਲ ਰਹੇ ਕੇਸਾਂ ਵਿਚ ਡਿਵੈਲਪਮੈਂਟ ਨੂੰ ਲੈ ਕੇ ਨਿਗਰਾਨੀ ਕਰਨ ਲਈ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਸਬੰਧੀ ਅਹਿਮ ਮਾਮਲੇ ਵਿਚ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ...

ਪੂਰੀ ਖ਼ਬਰ »

ਕੇਂਦਰ ਸਰਕਾਰ ਫਰੋਲਣ ਲੱਗੀ ਕਿਸਾਨ ਆਗੂਆਂ ਦੇ ਮਨ

ਜਲੰਧਰ, 25 ਫਰਵਰੀ (ਮੇਜਰ ਸਿੰਘ) -ਮੋਦੀ ਸਰਕਾਰ ਦੇ ਮੰਤਰੀ ਸਮੇਤ ਪ੍ਰਧਾਨ ਮੰਤਰੀ ਭਾਵੇਂ ਬਿਆਨਬਾਜ਼ੀ ਵਿਚ ਤਾਂ ਨਾ ਝੁਕਣ ਵਾਲੀਆਂ ਗੱਲਾਂ ਦਾ ਵਿਖਾਵਾ ਕਰ ਰਹੇ ਹਨ ਪਰ ਪਤਾ ਲੱਗਾ ਹੈ ਕਿ ਪਿਛਲੇ ਦਰਵਾਜ਼ਿਓਾ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਅਗਲੀ ਗੱਲਬਾਤ ...

ਪੂਰੀ ਖ਼ਬਰ »

ਸਿੱਖ ਬੱਚਿਆਂ ਨੂੰ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦੀ ਜਲਦ ਦਿੱਤੀ ਜਾਵੇਗੀ ਮੁਫ਼ਤ ਕੋਚਿੰਗ-ਬੀਬੀ ਜਗੀਰ ਕੌਰ

ਐੱਸ. ਏ. ਐੱਸ. ਨਗਰ, 25 ਫਰਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਕਮੇਟੀ ਬਹੁਤ ਜਲਦ ਸਾਬਤ ਸੂਰਤ ਸਿੱਖ ਬੱਚਿਆਂ ਨੂੰ ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਸਿਖਲਾਈ ਦੇਣ ਦਾ ਪ੍ਰਬੰਧ ਕਰ ਰਹੀ ਹੈ, ਜਿਸ ਸਬੰਧੀ ਉਨ੍ਹਾਂ ਨੂੰ ਸਿਖਲਾਈ ਦੇਣ ਵਾਲੇ ਮਾਹਿਰਾਂ ਦੀ ...

ਪੂਰੀ ਖ਼ਬਰ »

ਜਲੰਧਰ ਪੁੱਜਣ 'ਤੇ ਵਿਜੇ ਸਾਂਪਲਾ ਦਾ ਸਵਾਗਤ-ਕਿਸਾਨਾਂ ਵਲੋਂ ਵਿਰੋਧ

ਜਲੰਧਰ, 25 ਫਰਵਰੀ (ਸ਼ਿਵ ਸ਼ਰਮਾ)-ਕੌਮੀ ਐਸ. ਸੀ. ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦਾ ਜਲੰਧਰ ਪੁੱਜਣ 'ਤੇ ਸਰਕਟ ਹਾਊਸ 'ਚ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਸ੍ਰੀ ਵਿਜੇ ...

ਪੂਰੀ ਖ਼ਬਰ »

ਰੌਸ਼ਨ ਕਲਾ ਕੇਂਦਰ ਵਲੋਂ ਅਦਬੀ ਮੇਲਾ 28 ਨੂੰ

ਮਾਹਿਲਪੁਰ, 25 ਫਰਵਰੀ (ਦੀਪਕ ਅਗਨੀਹੋਤਰੀ)- ਰੌਸ਼ਨ ਕਲਾ ਕੇਂਦਰ ਗੱਜਰ ਵਲੋਂ ਸਾਲਾਨਾ ਅਦਬੀ ਮੇਲਾ 28 ਫ਼ਰਵਰੀ ਨੂੰ ਬਲਾਕ ਮਾਹਿਲਪੁਰ ਦੇ ਪਿੰਡ ਗੱਜਰ ਵਿਖੇ ਕਰਵਾਇਆ ਜਾ ਰਿਹਾ ਹੈ | ਕਿਸਾਨੀ ਘੋਲ ਨੂੰ ਸਮਰਪਿਤ ਇਸ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ...

ਪੂਰੀ ਖ਼ਬਰ »

ਪਾਸਪੋਰਟ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਦਾ ਗੁਣਗਾਨ ਕਰਨ ਪੁੱਜੇ ਸ਼ਵੇਤ ਮਲਿਕ ਖ਼ਿਲਾਫ਼ ਕਿਸਾਨਾਂ ਵਲੋਂ ਨਾਅਰੇਬਾਜ਼ੀ

ਅੰਮਿ੍ਤਸਰ, 25 ਫਰਵਰੀ (ਜਸਵੰਤ ਸਿੰਘ ਜੱਸ)-ਪਾਸਪੋਰਟ ਬਣਾਉਣ ਸਮੇਂ ਹੁੰਦੇ ਭਿ੍ਸ਼ਟਾਚਾਰ ਨੂੰ ਰੋਕਣ ਸਮੇਤ ਮੋਦੀ ਸਰਕਾਰ ਦਾ ਗੁਣਗਾਣ ਕਰਨ ਪਾਸਪੋਰਟ ਦਫਤਰ ਵਿਖੇ ਪੁੱਜੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ...

ਪੂਰੀ ਖ਼ਬਰ »

ਸਾਉਣੀ ਸੀਜ਼ਨ ਦੌਰਾਨ ਐਮ.ਐਸ.ਪੀ. ਤਹਿਤ ਰਿਕਾਰਡ 661.15 ਲੱਖ ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋਈ-ਸਰਕਾਰ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਮੌਜੂਦਾ ਐਮ.ਐਸ.ਪੀ. ਯੋਜਨਾਵਾਂ ਅਨੁਸਾਰ ਇਸ ਸਾਉਣੀ ਸੀਜ਼ਨ ਦੌਰਾਨ ਰਿਕਾਰਡ 661.15 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ | ਸਰਕਾਰ ਨੇ ਕਿਹਾ ਕਿ 661.15 ਮੀਟਰਿਕ ਟਨ ਦੀ ਕੁੱਲ ਖ਼ਰੀਦ 'ਚੋਂ ...

ਪੂਰੀ ਖ਼ਬਰ »

ਚੀਨ ਨਾਲ ਪਿੱਛੇ ਹਟਣ ਦੇ ਸਮਝੌਤੇ ਤਹਿਤ ਕੋਈ ਜ਼ਮੀਨ ਨਹੀਂ ਗਵਾਈ-ਵਿਦੇਸ਼ ਮੰਤਰਾਲਾ

ਨਵੀਂ ਦਿੱਲੀ, 25 ਫਰਵਰੀ (ਏਜੰਸੀ)- ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਨਾਲ ਪਿੱਛੇ ਹਟਣ ਦੇ ਸਮਝੌਤੇ ਤਹਿਤ ਦੇਸ਼ ਨੇ ਆਪਣੀ ਕੋਈ ਜ਼ਮੀਨ ਨਹੀਂ ਗਵਾਈ, ਬਲਕਿ ਇਕਤਰਫ਼ਾ ਢੰਗ ਨਾਲ ਮੌਜੂਦਾ ਸਥਿਤੀ ਦੇ ਬਦਲਾਅ ਦੀ ਕੋਸ਼ਿਸ਼ ਨੂੰ ਰੋਕਣ ਲਈ ਅਸਲ ਕੰਟਰੋਲ ਰੇਖਾ ਦੀ ...

ਪੂਰੀ ਖ਼ਬਰ »

ਮੁਕੇਸ਼ ਅੰਬਾਨੀ ਦੇ ਘਰ ਨੇੜੇ ਵਾਹਨ 'ਚੋਂ ਮਿਲਿਆ ਧਮਾਕਾਖੇਜ ਪਦਾਰਥ

ਮੁੰਬਈ, 25 ਫਰਵਰੀ (ਏਜੰਸੀ)-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਉੱਘੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਨੇੜੇ ਵੀਰਵਾਰ ਸ਼ਾਮ ਨੂੰ ਇਕ ਸ਼ੱਕੀ ਵਾਹਨ 'ਚੋਂ ਧਮਾਕਾਖੇਜ ਪਦਾਰਥ ਬਰਾਮਦ ਹੋਇਆ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਾਹਨ ...

ਪੂਰੀ ਖ਼ਬਰ »

ਕੇਂਦਰ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ, ਪਰ ਕਿਸਾਨ ਜਥੇਬੰਦੀਆਂ ਪਹਿਲਾਂ ਸਰਕਾਰ ਦੇ ਪ੍ਰਸਤਾਵ ਦਾ ਜਵਾਬ ਦੇਣ- ਤੋਮਰ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਮੁੜ ਦੁਹਰਾਇਆ ਹੈ ਕਿ ਸਰਕਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹੈ ਪਰ ਇਸ ਲਈ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਸਰਕਾਰ ਦੇ ...

ਪੂਰੀ ਖ਼ਬਰ »

ਪਾਕਿ ਸੰਸਦ ਮੈਂਬਰ ਨੇ ਆਪਣੇ ਟਵੀਟ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਮੰਗੀ ਮੁਆਫ਼ੀ

ਕਰਾਚੀ, 25 ਫਰਵਰੀ (ਪੀ.ਟੀ.ਆਈ.)- ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੱਤਾਧਾਰੀ ਪਾਰਟੀ ਦੇ ਇਕ ਸੰਸਦ ਮੈਂਬਰ ਨੂੰ ਆਪਣੇ ਟਵੀਟ ਨਾਲ ਦੇਸ਼ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨ 'ਤੇ ਮੁਆਫ਼ੀ ਮੰਗਣ ਅਤੇ ਵਿਵਾਦਤ ਟਵੀਟ ਨੂੰ ਹਟਾਉਣ ਲਈ ...

ਪੂਰੀ ਖ਼ਬਰ »

ਸਰਕਾਰੀ ਨੌਕਰੀਆਂ 'ਚ ਮੈਰਿਟ ਨੂੰ ਨਜ਼ਰਅੰਦਾਜ਼ ਕਰਨਾ ਸੰਵਿਧਾਨ ਦੀ ਉਲੰਘਣਾ-ਸੁਪਰੀਮ ਕੋਰਟ

ਨਵੀਂ ਦਿੱਲੀ, 25 ਫਰਵਰੀ (ਏਜੰਸੀ)- ਸੁਪਰੀਮ ਕੋਰਟ ਨੇ ਵੀਰਵਾਰ ਕਿਹਾ ਕਿ ਸਰਕਾਰੀ ਰੁਜ਼ਗਾਰਾਂ 'ਚ ਚੋਣ ਨਿਰੋਲ ਮੈਰਿਟ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ ਅਤੇ ਨਿਯੁਕਤੀ ਸਮੇਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਘੱਟ ਯੋਗਤਾ ਵਾਲੇ ਨੂੰ ...

ਪੂਰੀ ਖ਼ਬਰ »

ਐਫ.ਏ.ਟੀ.ਐਫ. ਨੇ ਪਾਕਿ ਨੂੰ 'ਗੇ੍ਰਅ ਸੂਚੀ' ਵਿਚ ਰੱਖਿਆ ਬਰਕਰਾਰ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਹਵਾਲਾ ਰਾਸ਼ੀ ਤੇ ਅੱਤਵਾਦੀਆਂ ਦੇ ਵਿੱਤੀ ਪਾਲਣ ਪੋਸ਼ਣ 'ਤੇ ਨਜ਼ਰ ਰੱਖਣ ਵਾਲੀ ਵਿਸ਼ਵ ਪੱਧਰੀ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਵਿੱਤੀ ਲੈਣ-ਦੇਣ 'ਤੇ ਪੂਰਨ ਤੌਰ 'ਤੇ ਪਾਬੰਦੀ ਨਾ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਯੁਵਰਾਜ ਸਿੰਘ ਦੀ ਪਟੀਸ਼ਨ 'ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ, 25 ਫਰਵਰੀ (ਏਜੰਸੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਭਾਰਤ ਦੇ ਸਾਬਕਾ ਕਿ੍ਕਟ ਖਿਡਾਰੀ ਯੁਵਰਾਜ ਸਿੰਘ ਦੀ ਉਸ ਪਟੀਸ਼ਨ 'ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ, ਜਿਸ 'ਚ ਉਸ ਵਲੋਂ ਪਿਛਲੇ ਸਾਲ ਇੰਸਟਾਗ੍ਰਾਮ 'ਤੇ ਚੈਟ ...

ਪੂਰੀ ਖ਼ਬਰ »

ਭਾਰਤ ਨੇ ਕੈਨੇਡਾ ਨੂੰ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ

ਨਵੀਂ ਦਿੱਲੀ, 25 ਫਰਵਰੀ (ਏਜੰਸੀ)-ਕੈਨੇਡਾ 'ਚ ਭਾਰਤੀ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਦੇ ਸਮਰਥਨ ਕਾਰਨ ਮਿਲ ਰਹੀਆਂ ਧਮਕੀਆਂ ਦੀਆਂ ਖ਼ਬਰਾਂ ਦਰਮਿਆਨ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਓਟਾਵਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX