ਤਾਜਾ ਖ਼ਬਰਾਂ


ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  4 minutes ago
ਚੰਡੀਗੜ੍ਹ, 5 ਅਗਸਤ - ਭਾਰਤੀ ਹਾਕੀ ਟੀਮ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਵਲੋਂ ਟਵੀਟ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਫੋਨ 'ਤੇ ਦਿੱਤੀ ਮੁਬਾਰਕਬਾਦ
. . .  18 minutes ago
ਨਵੀਂ ਦਿੱਲੀ, 5 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ...
ਹਾਕੀ ਵਿਚ ਮਿਲੀ ਜਿੱਤ ਤੋਂ ਬਾਅਦ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਪਹੁੰਚੇ ਗੁਰਦੁਆਰਾ ਸਾਹਿਬ ਮੱਥਾ ਟੇਕਣ
. . .  25 minutes ago
ਜਲੰਧਰ, 5 ਅਗਸਤ - ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਜ਼ਬਰਦਸਤ ਟੱਕਰ ਹੋਈ ...
ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਫ਼ਰੀਦਕੋਟ 'ਚ ਖ਼ੁਸ਼ੀ ਦੀ ਲਹਿਰ
. . .  44 minutes ago
ਫ਼ਰੀਦਕੋਟ, 5 ਅਗਸਤ (ਜਸਵੰਤ ਸਿੰਘ ਪੁਰਬਾ) - ਅੱਜ ਸਵੇਰੇ ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਹੋਈ ਜ਼ਬਰਦਸਤ ਟੱਕਰ...
ਗ਼ੈਰ - ਕਾਨੂੰਨੀ ਨਸ਼ਿਆਂ ਦੇ ਅੰਤਰ-ਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼
. . .  about 1 hour ago
ਨਵੀਂ ਦਿੱਲੀ, 5 ਅਗਸਤ - ਅਪਰਾਧ ਸ਼ਾਖਾ ਦੇ ਅੰਤਰ-ਸਰਹੱਦ ਗੈਂਗ ਜਾਂਚ ਦਸਤੇ ਨੇ ਨਾਈਜੀਰੀਆ ਦੇ ਨਾਗਰਿਕਾਂ ਦੁਆਰਾ ...
ਚੋਰਾਂ ਵਲੋਂ ਬੈਂਕ ਵਿਚ ਦਾਖ਼ਲ ਹੋ ਕੇ 4 ਲੱਖ 70 ਹਜ਼ਾਰ ਦੇ ਕਰੀਬ ਰਕਮ ਚੋਰੀ
. . .  about 1 hour ago
ਚੋਹਲਾ ਸਾਹਿਬ, 5 ਅਗਸਤ (ਬਲਵਿੰਦਰ ਸਿੰਘ ਚੋਹਲਾ) - ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਨਜ਼ਦੀਕੀ ਪਿੰਡ ਗੰਡੀਵਿੰਡ ਧੱਤਲ ਵਿਖੇ ਬੀਤੀ...
ਕੱਚੇ ਅਧਿਆਪਕਾਂ ਨੇ ਅੱਜ ਦੂਜੇ ਦਿਨ ਵੀ ਸਿੱਖਿਆ ਵਿਭਾਗ ਤੇ ਸਿੱਖਿਆ ਬੋਰਡ ਦੇ ਗੇਟ ਕੀਤੇ ਬੰਦ
. . .  about 1 hour ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਅੱਜ ਦੂਜੇ ਦਿਨ ਵੀ ਸਥਾਨਕ ਫ਼ੇਜ਼ 8 ਸਥਿਤ...
ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿੰਡ ਖਲੈਹਿਰਾ 'ਚ ਖ਼ੁਸ਼ੀਆਂ ਦਾ ਮਾਹੌਲ
. . .  about 1 hour ago
ਜੰਡਿਆਲਾ ਗੁਰੂ, 5 ਅਗਸਤ (ਪ੍ਰਮਿੰਦਰ ਸਿੰਘ ਜੋਸਨ) - ਭਾਰਤੀ ਹਾਕੀ ਟੀਮ ਨੂੰ ਉਲੰਪਿਕ 'ਚ ਟੋਕੀਓ 'ਚ ਖੇਡਦਿਆਂ 41 ਸਾਲ ...
ਮਲੇਸ਼ੀਆ ਤੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਵੀਡੀਓ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦਿਆਂ ਹੋਈ ਖ਼ੁਸ਼ੀ 'ਚ ਭਾਵੁਕ
. . .  about 1 hour ago
ਜਲੰਧਰ, 5 ਅਗਸਤ(ਚਿਰਾਗ਼ ਸ਼ਰਮਾ) ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੇ ...
ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 5 ਅਗਸਤ - ਕੈਪਟਨ ਅਮਰਿੰਦਰ ਸਿੰਘ ਦੇ...
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  about 2 hours ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  about 3 hours ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  about 3 hours ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  about 3 hours ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  about 3 hours ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 4 hours ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 4 hours ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 4 hours ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 4 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 5 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 5 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 5 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 5 hours ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 5 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 5 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਫੱਗਣ ਸੰਮਤ 552

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਮਹਿੰਦੀਪੁਰ ਵਿਖੇ ਸਮਾਗਮ
ਨਵਾਂਸ਼ਹਿਰ, 28 ਫਰਵਰੀ (ਗੁਰਬਖਸ਼ ਸਿੰਘ ਮਹੇ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਿੰਦੀਪੁਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ | ਜਿਸ 'ਚ ਭਾਈ ਸੁਖਵੀਰ ਸਿੰਘ ਅਲੀਪੁਰ ਵਾਲਿਆਂ ਨੇ ਕੀਰਤਨ ਵਿਚਾਰਾਂ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਹੀ ਬਰਾਬਰਤਾ ਲਈ ਲੜਾਈ ਲੜੀ | ਉਨ੍ਹਾਂ ਕਿਹਾ ਕਿ ਉਸ ਮਹਾਨ ਪੈਗ਼ੰਬਰ ਦੀਆਂ ਸਿੱਖਿਆਵਾਂ ਨੂੰ ਸਾਨੂੰ ਆਪਣੇ ਜੀਵਨ 'ਚ ਧਾਰਨ ਕਰ ਕੇ ਜੀਵਨ ਜਿਊਣਾ ਚਾਹੀਦਾ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਜਿਥੇ ਸਮਾਗਮਾਂ 'ਚ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਉਥੇ ਵਿਸ਼ੇਸ਼ ਤੌਰ 'ਤੇ ਜੱਜ ਬਣਨ ਦੀ ਤਿਆਰੀ ਕਰ ਰਹੀ ਸੁਖਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਤੇ ਵੋਟ ਪਾਉਣ ਦੇ ਅਧਿਕਾਰ ਦਾ ਲੈਕਚਰ ਅੰਗਰੇਜ਼ੀ ਭਾਸ਼ਾ 'ਚ ਕਰਨ ਕਰਕੇ ਨਾਮਣਾ ਖੱਟਣ ਵਾਲੀ ਅਨਾਮਿਕਾ ਸੱਲ੍ਹਣ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤਾਂ ਬੀਤੇ 8 ਦਿਨਾ ਤੋਂ ਲੰਗਰ ਦੀ ਸੇਵਾ ਕਰਨ ਵਾਲੇ ਪਵਨ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜੋਗਾ ਰਾਮ, ਗੁਰਦਿਆਲ ਖ਼ਜ਼ਾਨਚੀ, ਓਮਕਾਰ ਸਿੰਘ ਸਕੱਤਰ, ਚੇਅਰਮੈਨ ਸੁੱਚਾ ਸੱਲਣ, ਹੁਸਨ ਲਾਲ, ਜਗਤਾਰ ਸਿੰਘ, ਹਰੀ ਰਾਮ, ਜਗਤਾਰ ਸਿੰਘ, ਟੀ.ਟੀ. ਹਰਬੰਸ ਲਾਲ ਸਾਬਕਾ ਚੇਅਰਮੈਨ, ਸੁਰਜੀਤ ਸਿੰਘ, ਗਿਆਨ ਕੌਰ, ਨਛੱਤਰ ਕੌਰ ਵੀ ਹਾਜ਼ਰ ਸਨ |
ਕਟਾਰੀਆਂ 'ਚ ਧਾਰਮਿਕ ਸਮਾਗਮ
ਕਟਾਰੀਆਂ, (ਨਵਜੋੋਤ ਸਿੰਘ ਜੱਖੂ)-ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਪਿੰਡ ਕਟਾਰੀਆਂ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ ਤੇ ਐਨ. ਆਰ. ਆਈਜ਼. ਦੇ ਸਹਿਯੋਗ ਨਾਲ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭੈਣੀ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਲਾਲ ਸਿੰਘ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਤੇ ਗਰਮਤਿ ਵਿਚਾਰਾਂ ਨਾਲ ਜੋੜਿਆ ਗਿਆ | ਉਪਰੰਤ ਗ੍ਰੰਥੀ ਭਾਈ ਸੁਖਦੇਵ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸਮਾਗਮ 'ਚ ਸੰਤ ਮਹਾਂਪੁਰਸ਼ਾਂ ਬਾਬਾ ਸਾਧੂ ਸ਼ਾਹ ਚਿਸ਼ਤੀ ਗੱਦੀ ਨਸ਼ੀਨ ਰੌਜ਼ਾ ਸ਼ਰੀਫ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਕਟਾਰੀਆਂ, ਸਾਈਾ ਲਖਵੀਰ ਸ਼ਾਹ ਕਾਦਰੀ, ਸਾਈਾ ਸਵਰਨਾ ਸ਼ਾਹ, ਬਾਬਾ ਮੋਹਨ ਲਾਲ ਆਦਿ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਕਾਂਗਰਸ ਦੇ ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ, ਕਾਂਗਰਸੀ ਆਗੂ ਠੇਕੇਦਾਰ ਰਜਿੰਦਰ ਸਿੰਘ, ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕਿਟ ਕਮੇਟੀ ਬੰਗਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਲਗਾਈ | ਉਪਰੰਤ ਪ੍ਰਬੰਧਕ ਕਮੇਟੀ ਵਲੋਂ ਆਏ ਸੰਤ ਮਹਾਂਪੁਰਸ਼ਾਂ ਤੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਮ ਦਾਸ ਬੰਗਾ, ਉਪ ਪ੍ਰਧਾਨ ਐਨ. ਐਸ. ਜੱਖੂ, ਮੁਕੇਸ਼ ਕੁਮਾਰ, ਸੁਖਦੇਵ ਜੱਖੂ, ਕੁਲਵਿੰਦਰ ਕੁਮਾਰ, ਪਰਮਜੀਤ ਬੰਗਾ, ਸਰਪੰਚ ਪ੍ਰੇਮ ਲਾਲ, ਨੰਬਰਦਾਰ ਵਰਿੰਦਰ ਸਿੰਘ, ਗੁਰਮੇਲ ਚੰਦ ਪੰਚ, ਰਛਪਾਲ ਚੰਦ ਪੰਚ, ਜੋਗਾ ਸਿੰਘ ਪੰਚ, ਮਨਜੀਤ ਕੌਰ ਪੰਚ, ਪ੍ਰਭਜੋਤ ਪੰਚ, ਸੰਤੋਖ ਜੱਖੂ, ਮਲਕੀਤ ਬੰਗਾ, ਕਸ਼ਮੀਰ ਚੰਦ ਚੋਪੜਾ, ਬੇਲਦਾਰ ਸੰਤੋਖ ਲਾਲ, ਹਰਪ੍ਰੀਤ ਜੱਖੂ, ਗੁਰਬਚਨ ਬਾਦਸ਼ਾਹ, ਧਰਮਪ੍ਰੀਤ ਜੱਖੂ, ਅਸੋਕ ਚੌਪੜਾ ਅਤੇ ਭਾਰੀ ਗਿਣਤੀ ਚ ਸੰਗਤਾਂ ਹਾਜ਼ਰ ਸਨ |
ਗੁਰਦੁਆਰਾ ਚਰਨ ਕੰਵਲ ਵਿਖੇ ਗੁਰਮਤਿ ਸਮਾਗਮ
ਬੰਗਾ, (ਕਰਮ ਲਧਾਣਾ)-ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਂਦੋਵਾਲ ਬੰਗਾ ਵਿਖੇ ਸ਼ੋ੍ਰਮਣੀ ਭਗਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਸਾਂਝੇ ਤੌਰ 'ਤੇ ਕਰਵਾਏ ਸਮਾਗਮ ਦੇ ਆਰੰਭ 'ਚ ਪਾਠ ਦੇ ਭੋਗ ਪਏ | ਉਪਰੰਤ ਸਜੇ ਦੀਵਾਨ ਵਿਚ ਉੱਘੇ ਕਥਾ ਵਾਚਕ ਗਿ: ਗੁਰਦੀਪ ਸਿੰਘ ਕਪੂਰਥਲਾ ਨੇ ਵਿਸ਼ੇਸ਼ ਤੌਰ 'ਤੇ ਹਾਜਰੀ ਭਰਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਫਲਸਫੇ ਸਬੰਧੀ ਵਿਚਾਰ ਸੰਗਤਾਂ ਦੇ ਸਨਮੁੱਖ ਪੇਸ਼ ਕੀਤੇ | ਕੀਰਤਨ ਦੀ ਸੇਵਾ ਸੁਰੀਲੇ ਕੀਰਤਨੀਏ ਭਾਈ ਗੁਰਮੁੱਖ ਸਿੰਘ ਤੇ ਭਾਈ ਸਤਨਾਮ ਸਿੰਘ ਵਲੋਂ ਕੀਤੀ ਗਈ | ਸ਼ੋ੍ਰਮਣੀ ਕਮੇਟੀ ਦੇ ਕਵੀਸ਼ਰੀ ਜਥੇ ਵਲੋਂ ਸੰਗਤਾਂ ਨੂੰ ਭਰਪੂਰ ਨਿਹਾਲ ਕੀਤਾ ਗਿਆ | ਸੰਗਤਾਂ 'ਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਪਰਵਿੰਦਰ ਸਿੰਘ ਕਠਿਆਲ, ਮੁੱਖ ਗ੍ਰੰਥੀ ਬਗੀਚਾ ਸਿੰਘ, ਕਥਾ ਵਾਚਕ ਗਿ. ਪਰਵਿੰਦਰ ਸਿੰਘ, ਬਰਿੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਚੰਨਪ੍ਰੀਤ ਸਿੰਘ, ਪੰਚ ਲਖਵੀਰ ਸਿੰਘ, ਸਤਵੀਰ ਸਿੰਘ ਜੀਂਦੋਵਾਲ, ਬੀਬੀ ਮਨਜੀਤ ਕੌਰ, ਪਰਮਜੀਤ ਸਿੰਘ, ਸੁਖਦੇਵ ਸਿੰਘ, ਕੁਲਵੰਤ ਸਿੰਘ ਖਾਲਸਾ, ਦਵਿੰਦਰ ਸਿੰਘ, ਪਰਮਵੀਰ ਸਿੰਘ ਮਾਨ, ਸੀਤਲ ਸਿੰਘ, ਸਿਮਰਨਪ੍ਰੀਤ ਸਿੰਘ ਚੰਡੀਗੜ੍ਹ, ਅਮਰਜੀਤ ਸਿੰਘ ਅਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ |
ਲਧਾਣਾ ਉੱਚਾ ਵਿਖੇ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਲਧਾਣਾ ਉੱਚਾ ਵਿਖੇ ਗੁਰੂ ਸਾਹਿਬ ਦੇ 644ਵੇਂ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ ਹੋਇਆ | ਅਖੰਡ ਪਾਠ ਦੇ ਭੋਗ ਉਪਰੰਤ ਪਿੰਡ ਅਟਾਰੀ ਦੇ ਕੀਰਤਨੀ ਜਥੇ ਨੇ ਆਰਤੀ ਸ਼ਬਦ ਦੇ ਗਾਇਨ ਤੋਂ ਇਲਾਵਾ ਗੁਰੂ ਰਵਿਦਾਸ ਜੀ ਦੇ ਰਚੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਤੇ ਵਿਚਾਰਧਾਰਾ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਪਾਠੀ ਗਿ: ਹਰਪਾਲ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਤੇ ਫਲਸਫੇ ਬਾਰੇ ਵਿਚਾਰ ਪੇਸ਼ ਕਰਕੇ ਸੰਗਤਾਂ ਦਾ ਧਿਆਨ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ | ਇਸ ਮੌਕੇ ਸੰਗਤਾਂ 'ਚ ਕਮੇਟੀ ਪ੍ਰਧਾਨ ਲਾਲ ਚੰਦ, ਸਕੱਤਰ ਭਗਤ ਰਾਮ, ਵਾਇਸ ਪ੍ਰਧਾਨ ਪਰਮਜੀਤ, ਮੈਂਬਰ ਸੁਰਜੀਤ ਰਾਮ ਜੀਤੀ ਸਟੂਡੀਓ, ਮਾ. ਸਤੀਸ਼ ਕੁਮਾਰ, ਬੋਧ ਰਾਜ, ਕਮਲਜੀਤ ਪੰਚ, ਜਸਪਾਲ ਲਧਾਣਾ, ਸੁਰਜੀਤ ਭੱਟੀ, ਸਰਪੰਚ ਡਾ: ਅਮਰੀਕ ਸਿੰਘ ਸੋਢੀ ਆਦਿ ਹਾਜ਼ਰ ਸਨ |
ਗੁ: ਗੁਰਪਲਾਹ ਪੰਜ ਟਾਹਲੀਆਂ ਵਿਖੇ ਸਮਾਗਮ
ਬਹਿਰਾਮ, (ਸਰਬਜੀਤ ਸਿੰਘ ਚੱਕਰਾਮੂੰ)-ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਜਿਸ 'ਚ ਭਾਈ ਜਤਿੰਦਰ ਸਿੰਘ ਖਾਲਸਾ (ਢੱਡਿਆ ਵਾਲੇ) ਤੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹੈੱਡ ਗ੍ਰੰਥੀ ਮਲਕੀਤ ਸਿੰਘ, ਜਿੰਦਰ ਬਾਬਾ, ਸਰਪੰਚ ਮਨਜੀਤ ਕੌਰ, ਗੁਰਮੀਤ ਸਿੰਘ, ਅਵਤਾਰ ਸਿੰਘ ਚੱਕ ਗੁਰੂ, ਅਵਤਾਰ ਸਿੰਘ ਸਰਹਾਲਾ ਰਾਣੂੰਆਂ, ਸੁਖਵਿੰਦਰ ਸਿੰਘ ਚਾਹਲ, ਭਗਵੰਤ ਸਿੰਘ, ਮਹਿਤਾਬ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ ਜ਼ੈਲਦਾਰ, ਸੁੱਖਾ ਸਿੰਘ, ਗੁਰਮੀਤ ਸਿੰਘ, ਗੁਰਦਿਆਲ ਸਿੰਘ, ਇੰਦਰਜੀਤ ਸਿੰਘ ਲੇਹਲ ਕਲਾਂ, ਪਲਵਿੰਦਰ ਸਿੰਘ ਸ਼ਹੀਦ, ਕਸ਼ਮੀਰ ਸਿੰਘ, ਪਰਮਜੀਤ ਸਿੰਘ ਢੇਸੀ, ਜਗਤਾਰ ਸਿੰਘ ਰੰਧਾਵਾ ਆਦਿ ਸੰਗਤਾਂ ਹਾਜ਼ਰ ਸਨ |
ਸਰਹਾਲਾ ਰਾਣੂੰਆਂ 'ਚ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਾਹਰਲੀ ਅਬਾਦੀ ਸਰਹਾਲਾ ਰਾਣੂੰਆਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਪਿ੍ੰ. ਰੋਸ਼ਨ ਲਾਲ (ਰਿਟਾ.) ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਬਲਦੇਵ ਸਿੰਘ ਦੇ ਜਥੇ ਵਲੋਂ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀ ਗੁਰੂ ਸਾਹਿਬ ਜੀ ਦੇ ਜੀਵਨ ਤੇ ਉਨ੍ਹਾਂ ਦੇ ਫਲਸਫੇ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪ੍ਰਬੰਧਕ ਕਮੇਟੀ ਵਲੋਂ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰ: ਰੋਸ਼ਨ ਲਾਲ(ਰਿਟਾ.) ਭਾਈ ਜੋਗਾ ਸਿੰਘ ਹੈੱਡ ਗ੍ਰੰਥੀ, ਮਾਸਟਰ ਬਲਵੀਰ ਸਿੰਘ, ਹਰਜੀਤ ਸਿੰਘ ਪੰਚ, ਰਾਮ ਦਾਸ, ਬੀਬੀ ਚੰਨਣ ਕੌਰ ਸਾ. ਸਰਪੰਚ, ਦਰਸ਼ਨ ਲਾਲ, ਅਜੈ ਕੁਮਾਰ, ਜਸਵਿੰਦਰ ਸਿੰਘ, ਹਰਬਲਾਸ ਸੋਢੀ, ਮਦਨ ਲਾਲ, ਕਿਰਨਦੀਪ ਪੰਚ, ਜਰਨੈਲ ਸਿੰਘ, ਕਮਲ ਕੁਮਾਰ, ਜਸਵਿੰਦਰ ਔਜਲਾ, ਬਲਵਿੰਦਰ ਭਿੰਦਾ ਆਦਿ ਸੰਗਤਾਂ ਹਾਜ਼ਰ ਸਨ |
ਬਲਾਚੌਰ 'ਚ ਸ਼ੋਭਾ ਯਾਤਰਾ ਕੱਢੀ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਵਾਰਡ ਨੰਬਰ 12 ਦੀ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਪ੍ਰਵਾਸੀ ਭਾਰਤੀ ਤੇ ਕੌਂਸਲਰ ਠੇਕੇਦਾਰ ਸੋਮ ਨਾਥ ਆਰੇਵਾਲਾ ਪ੍ਰਧਾਨ ਮੰਦਰ ਕਮੇਟੀ ਵਲੋਂ ਝੰਡੇ ਦੀ ਰਸਮ ਕੀਤੀ ਗਈ | ਉਪਰੰਤ ਮਾਸਟਰ ਜੈ ਦੇਵ ਮਹੇ ਨੇ ਪਾਲਕੀ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਵਿਜੇ ਮੋਹਨ ਟਕਾਰਲਾ ਨੇ ਨਗਰ ਕੀਰਤਨ ਦੀ ਆਰੰਭਤਾ ਕਰਵਾਈ | ਇਸ ਮੌਕੇ ਪ੍ਰਧਾਨ ਸੋਮ ਨਾਥ ਆਰੇਵਾਲੇ ਤੇ ਕਾਮਰੇਡ ਪਰਮਿੰਦਰ ਮੇਨਕਾ ਕੌਂਸਲਰ ਅਤੇ ਸਮੂਹ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਸਜਾਈ ਗਈ ਜਿਹੜੀ ਕਿ ਜੰਝ ਘਰ ਰੋਪੜ ਰੋਡ ਤੋਂ ਹੁੰਦੀ ਹੋਈ ਮਹਿੰਦੀਪੁਰ, ਗੜ੍ਹਸ਼ੰਕਰ ਰੋਡ, ਮੁੱਖ ਚੌਕ, ਭੱਦੀ ਰੋਡ ਗਈ | ਮਹਿੰਦੀਪੁਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ, ਗੜ੍ਹਸ਼ੰਕਰ ਰੋਡ 'ਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਭੱਦੀ ਰੋਡ 'ਤੇ ਭਗਵਾਨ ਵਾਲਮੀਕਿ ਮੰਦਰ ਕਮੇਟੀ, ਮਰਹੂਮ ਪ੍ਰਧਾਨ ਠੇਕੇਦਾਰ ਕਰਮ ਸਿੰਘ ਆਰੇਵਾਲਾ ਦੇ ਸਮੁੱਚੇ ਪਰਿਵਾਰ, ਭਲਵਾਨ ਕਰਨੈਲ ਸਿੰਘ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਸ਼ੋਭਾ ਯਾਤਰਾ 'ਚ ਸ਼ਾਮਿਲ ਸੰਗਤਾਂ ਲਈ ਵਰਤਾਇਆ ਗਿਆ ਅਤੇ ਪ੍ਰਸਿੱਧ ਗਾਇਕ ਮਨਮੋਹਨ ਭੱਟੀ ਤੇ ਸੀਮਾ ਭੱਟੀ ਨੇ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸ਼ੋਭਾ ਯਾਤਰਾ 'ਚ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਪੁੱਤਰ ਸੇਠੀ ਚੌਧਰੀ ਮੰਗੂਪੁਰ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਘਈ ਟਿੰਕੂ, ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਜਸਵੀਰ ਔਲੀਆਪੁਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਿੰਦਰ ਛਿੰਦੀ, ਸ਼੍ਰੋਮਣੀ ਅਕਾਲੀ ਦਲ ਬਾਦਲ ਐਸ. ਸੀ. ਵਿੰਗ ਦੇ ਜਨਰਲ ਸਕੱਤਰ ਕੇਵਲ ਕਿ੍ਸ਼ਨ ਬੈਂਸ ਤੇ ਹੋਰ ਪ੍ਰਮੁੱਖ ਤੌਰ 'ਤੇ ਸ਼ਾਮਿਲ ਹੋਏ ਤੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਲਾਲ ਬਹਾਦਰ ਗਾਂਧੀ, ਨਰੇਸ਼ ਚੇਚੀ, ਪਰਵਿੰਦਰ ਭਾਟੀਆ ਪੰਮਾ, ਰਿੱਕੀ ਬਜਾਜ, ਠੇਕੇਦਾਰ ਦਵਿੰਦਰ ਸੀਂਹਮਾਰ, ਦਿਲਬਾਗ ਚੰਦ ਮਹਿੰਦੀਪੁਰ, ਰੌਸ਼ਨ ਲਾਲ ਰਾਜੇਸ਼ ਕੁਮਾਰ, ਰਾਜ ਕੁਮਾਰ ਸੁਮਨ, ਮਨੋਜ ਗੰਗੜ, ਹੇਮ ਰਾਜ ਸਾਂਗਰਾ, ਕਾਮਰੇਡ ਮਲਕੀਤ ਸਿੰਘ, ਕਿ੍ਸ਼ਨ ਲਾਲ ਕੇਸੀ, ਨਰੇਸ਼ ਕੁਮਾਰ, ਰਾਜ ਕੁਮਾਰ, ਡਾ: ਰਾਜ ਕੁਮਾਰ ਖੇਤੀ ਵਿਕਾਸ ਅਧਿਕਾਰੀ, ਪਰਮਿੰਦਰ ਲਾਲੀ, ਗਿਆਨੀ ਰਤਨ ਸਿੰਘ, ਕਰਤਾ ਰਾਮ ਮੇਨਕਾ, ਸੁਖਵੰਤ ਰਾਏ ਪੱਪੂ, ਜਸਵੰਤ ਕਲੇਰ ਸਿਆਣਾ, ਰਾਮ ਪ੍ਰਕਾਸ਼ ਫ਼ਾਨੀ, ਜਸਵੰਤ ਰਾਏ ਸੁਮਨ, ਨਿਰਮਲਾ ਰਾਣੀ ਪ੍ਰਧਾਨ, ਕੁਲਵਿੰਦਰ ਕੌਰ ਮੇਨਕਾ, ਮਲਕੀਤ ਮੂਮ, ਸੰਜੀਵ ਮਿੰਟੂ, ਦਿਨੇਸ਼ ਗੰਗੜ, ਹਰਦੀਪ ਹੀਰਾ, ਸੂਬੇਦਾਰ ਰਾਮ ਜੀ ਦਾਸ ਤੇ ਹੋਰ ਹਾਜ਼ਰ ਸਨ |
ਝਿੰਗੜਾਂ 'ਚ ਕੀਰਤਨ ਦਰਬਾਰ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਗਿਆਨੀ ਭੁਪਿੰਦਰ ਸਿੰਘ ਝਿੰਗੜਾਂ ਵਾਲਿਆਂ ਤੇ ਸੰਤ ਬਾਬਾ ਜੀਤ ਦਾਸ ਮਾਹਲ ਗਹਿਲਾਂ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ ਗਿਆ | ਸਟੇਜ ਸਕੱਤਰ ਰਾਮ ਲੁਭਾਇਆ ਕਲਸੀ ਨੇ ਕੀਰਤਨ ਦਰਬਾਰ 'ਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਜਨਮ ਦਿਹਾੜੇ ਦੀ ਵਧਾਈ ਦਿੱਤੀ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਕਲਸੀ, ਸੁਰਜੀਤ ਸਿੰਘ ਝਿੰਗੜ, ਸੁਰਜੀਤ ਸਿੰਘ ਬੰਬੇ, ਸੰਤੋਖ ਸਿੰਘ ਢੰਡਾ, ਸੁੱਚਾ ਸਿੰਘ ਝਿੰਗੜ, ਨਿਰਮਲ ਸਿੰਘ ਮਹਿਮੀ, ਸੁਰਿੰਦਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨੇ ਕੀਰਤਨੀ ਜਥਿਆਂ ਅਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੁਰਜੀਤ ਸਿੰਘ ਇਟਲੀ, ਸੁੱਚਾ ਸਿੰਘ ਝਿੰਗੜ, ਸੁਰਿੰਦਰ ਸਿੰਘ, ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਭੋਲਾ ਰਾਮ, ਸੋਮ ਨਾਥ, ਬਲਦੇਵ ਸਿੰਘ ਮਹਿਮੀ, ਕਿ੍ਸ਼ਨ ਕੁਮਾਰ, ਮਲਕੀਤ ਸਿੰਘ, ਗੁਰਮੇਜ ਰਾਮ ਸੀ. ਬੀ. ਆਈ., ਦਵਿੰਦਰ ਸਿੰਘ ਏ. ਐੱਸ. ਆਈ., ਠੇਕੇਦਾਰ ਪਰਸ ਰਾਮ, ਮਾਸਟਰ ਨਰੰਜਨ ਸਿੰਘ, ਕੁਲਦੀਪ ਸਿੰਘ, ਮਦਨ ਸਿੰਘ, ਗੁਰਵਿੰਦਰ ਸਿੰਘ, ਮੰਗਤ ਰਾਏ, ਅਸ਼ੋਕ ਕੁਮਾਰ, ਬਿਸ਼ਨ ਝਿੰਗੜ, ਜਸਵਿੰਦਰ ਸਿੰਘ ਢੰਡਾ, ਅਮਰੀਕ ਸਿੰਘ, ਇੰਜ. ਸੁਰਜੀਤ ਰਾਮ, ਗੁਰਮੇਲ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ ਬਹਿਰੀਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿੰਡ ਮਝੂਰ ਵਿਖੇ ਸਮਾਗਮ
ਉਸਮਾਨਪੁਰ, (ਸੰਦੀਪ ਮਝੂਰ)-ਪਿੰਡ ਮਝੂਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰਕੇਵਲ ਸਿੰਘ ਹੀਰਾ ਮਹਿੰਦਪੁਰ-ਜੈਨਪੁਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਜੀਵਨੀ ਸਬੰਧੀ ਢਾਡੀ ਵਾਰਾਂ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪਿੰਡ ਮਝੂਰ ਦੀਆਂ ਛੋਟੀਆਂ ਬੱਚੀਆਂ ਦੇ ਕੀਰਤਨੀ ਜਥੇ ਵਲੋਂ ਵੀ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਗ੍ਰੰਥੀ, ਰਾਮ ਲਾਲ, ਤਰਸੇਮ ਸਿੰਘ, ਕਿ੍ਸ਼ਨ ਲਾਲ, ਚੇਤਨ ਕੁਮਾਰ, ਗੁਰਪ੍ਰੀਤ ਕੁਮਾਰ, ਹਰਮੇਸ਼ ਲਾਲ, ਸੁਰਿੰਦਰ ਪਾਲ, ਸੁਰਿੰਦਰ ਕੁਮਾਰ, ਜੀਵਨ ਕੁਮਾਰ, ਸੀਤਲ ਰਾਮ, ਲਛਮਣ ਦਾਸ, ਸੀਤਲ ਸਿੰਘ, ਮਹਿੰਦਰ ਸਿੰਘ, ਰਾਮ ਲਾਲ, ਧਰਮਵੀਰ ਕੁਮਾਰ, ਦਾਰਾ ਸਿੰਘ, ਲਹਿੰਬਰ ਰਾਮ, ਚੰਨਣ ਰਾਮ, ਪੂਰਨ ਚੰਦ, ਸਚਿਨ ਕੁਮਾਰ, ਪ੍ਰਕਾਸ਼ ਚੰਦ, ਕਿ੍ਸ਼ਨ ਕੁਮਾਰ, ਜੀਤ ਰਾਮ, ਜੋਧ ਪਾਲ, ਸੁਨੀਲ ਕੁਮਾਰ, ਜਸ਼ਨ, ਹਰਮਨ ਆਦਿ ਵੀ ਹਾਜ਼ਰ ਸਨ |
ਪੋਜੇਵਾਲ ਵਿਖੇ ਸਮਾਗਮ
ਪੋਜੇਵਾਲ ਸਰਾਂ, (ਨਵਾਂਗਰਾਈਾ)-ਪਿੰਡ ਪੋਜੇਵਾਲ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰੂ ਰਵਿਦਾਸ ਮੰਦਰ ਵਿਖੇ ਮਨਾਇਆ ਗਿਆ | ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਬਾਅਦ 'ਚ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਮਾਸਟਰ ਮਹਿੰਦਰ ਪਾਲ, ਸਾਮ ਸੁੰਦਰ ਮੀਲੂ ਸਰਪੰਚ, ਰਾਮ ਨਾਥ ਨੰਬਰਦਾਰ, ਸੀਤਾ ਰਾਮ, ਬੂਟਾ ਰਾਮ, ਕਰਮ ਚੰਦ, ਹਰਮੇਸ਼ ਲਾਲ, ਰਾਮ ਬਖ਼ਸ਼, ਸ਼ਿੰਗਾਰਾ ਰਾਮ ਸੁਰਜੀਤ ਲਾਲਾ, ਅਮਰ ਚੰਦ ਆਦਿ ਸਮੇ ਸੰਗਤ ਹਾਜ਼ਰ ਸੀ |
ਬੈਂਸਾਂ 'ਚ ਨਗਰ ਕੀਰਤਨ ਸਜਾਇਆ
ਪੱਲੀ ਝਿੱਕੀ/ਮੱਲਪੁਰ ਅੜਕਾਂ, (ਕੁਲਦੀਪ ਸਿੰਘ ਪਾਬਲਾ, ਮਨਜੀਤ ਸਿੰਘ ਜੱਬੋਵਾਲ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ 'ਤੇ ਪਿੰਡ ਬੈਸਾਂ ਵਿਖੇ ਗੁਰੂ ਰਵਿਦਾਸ ਧਰਮਸ਼ਾਲਾ ਤੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਫਲ ਫਰੂਟ ਤੇ ਲੰਗਰ ਛਕਾਏ ਗਏ | ਇਸ ਮੌਕੇ ਮਨਦੀਪ ਕੌਰ ਸਰਪੰਚ, ਮੇਜਰ ਸਿੰਘ ਪੰਚ, ਮਨਿੰਦਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਗੁਰਮੇਜ ਸਿੰਘ ਪੰਚ, ਰਾਕੇਸ਼ ਕੁਮਾਰ ਪੰਚ, ਸੰਤੋਖ ਦਾਸ ਪੰਚ, ਗੁਰਮੀਤ ਰਾਮ ਪੰਚ, ਮਹੇਸ਼ ਕੁਮਾਰ ਰਿਟਾਇਰਡ ਕਾਨੂੰਗੋ, ਮੱਖਣ ਸਿੰਘ, ਜਸਵੀਰ ਸਿੰਘ, ਜੋਗਾ ਸਿੰਘ, ਸੁਰਿੰਦਰ ਸਿੰਘ ਬੈਂਸ, ਡਾ. ਕਮਲਜੀਤ, ਤਰਸੇਮ ਸਿੰਘ ਬੈਂਸ, ਕੇਸ਼ਾ ਕੇਵਲ ਵਾਲਾ ਆਦਿ ਹਾਜ਼ਰ ਸਨ |
ਤਲਵੰਡੀ ਜੱਟਾਂ 'ਚ ਧਾਰਮਿਕ ਸਮਾਗਮ
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਤਲਵੰਡੀ ਜੱਟਾਂ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਮਨਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ, ਭਾਈ ਪਰਮਜੀਤ ਸਿੰਘ ਸਮਰਾੜੀ ਤੇ ਕਲਸੀ ਬ੍ਰਦਰਜ਼ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜਿੰਦਰ ਰਾਮ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ | ਉਪਰੰਤ ਦਾਨੀ ਸੱਜਣਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਬਲਜਿੰਦਰ ਰਾਮ ਪ੍ਰਧਾਨ ਪ੍ਰਬੰਧਕ ਕਮੇਟੀ, ਸਰਬਜੀਤ ਕਲਸੀ ਖਜਾਨਚੀ, ਜਨਰਲ ਸਕੱਤਰ ਹਰਦੀਪ ਕੁਮਾਰ ਪੰਚ, ਜਗਮੀਤ ਕਲਸੀ ਵਾਈਸ ਖਜਾਨਚੀ, ਰਘਵੀਰ ਸਿੰਘ ਬਿੱਲਾ ਬਲਾਕ ਪ੍ਰਧਾਨ ਕਾਂਗਰਸ, ਅਮਰਜੀਤ ਕਲਸੀ ਬਲਾਕ ਜਨਰਲ ਸਕੱਤਰ, ਸਰਪੰਚ ਜਗਤਾਰ ਸਿੰਘ ਚਾਹਲ, ਧਰਮਪਾਲ ਤਲਵੰਡੀ, ਕੁਲਵਿੰਦਰ ਜੀਤ, ਜਸਵਿੰਦਰਪਾਲ, ਗੁਰਪ੍ਰੀਤ, ਸੰਦੀਪ ਕੁਮਾਰ, ਪਵਨ ਕਲਸੀ, ਸੁਰਜੀਤ ਸਿੰਘ, ਹਰਵਿੰਦਰ, ਗੁਰਮੀਤ ਕਲਸੀ, ਅਵਤਾਰ ਰਾਮ, ਮੋਹਣ ਸਿੰਘ, ਸਾਬਕਾ ਸਰਪੰਚ ਪਰਮਜੀਤ, ਪਵਨ ਕੁਮਾਰ, ਹੈਪੀ, ਦੀਪਾ, ਗੌਤਮ, ਕਰਨ ਕਲਸੀ, ਨਰਿੰਦਰਪਾਲ, ਸਨੀ ਕਲਸੀ, ਕੁਨਾਲ, ਮਨੋਹਰ ਲਾਲ, ਸ਼ੀਤਲ ਸਿੰਘ ਆਦਿ ਹਾਜ਼ਰ ਸਨ |
ਚੱਕ ਗੁੱਜਰਾਂ ਵਿਖੇ ਨਗਰ ਕੀਰਤਨ
ਸਮੁੰਦੜਾ, (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁੱਜਰਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ | ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਸਵੇਰੇ 11ਵਜੇ ਦੇ ਕਰੀਬ ਆਰੰਭ ਹੋਇਆ ਤੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਮੌਕੇ ਭਾਈ ਗੁਰਮੇਲ ਸਿੰਘ ਬਘਾਣਾ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਪਾਵਨ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਪਿੰਡ ਵਾਸੀਆਂ ਵਲੋਂ ਚਾਹ-ਪਕੌੜੇ ਤੇ ਫਲਾਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਨੰਬਰਦਾਰ ਕੀਮਤੀ ਸਿੰਘ, ਗੁਰਮੀਤ ਸਿੰਘ, ਜਸਵਿੰਦਰ ਸਿੰਘ , ਗੁਰਪਾਲ ਸਿੰਘ ਪਾਲੀ, ਹਰਭਜਨ ਸਿੰਘ, ਰਣਵੀਰ ਸਿੰਘ ਰਾਣਾ, ਕੇਵਲ ਸਿੰਘ ਇੰਦਰਜੀਤ ਸਿੰਘ ਸੇਮਾ, ਰਾਮਦਾਸ, ਸੁਰਿੰਦਰ ਸਿੰਘ ਲਾਡੀ ਕੁਲਦੀਪ ਸਿੰਘ ਰਾਮ ਸਿੰਘ ਆਦਿ ਵੀ ਹਾਜ਼ਰ ਸਨ |
ਬਘੌਰਾਂ ਵਿਖੇ ਨਗਰ ਕੀਰਤਨ ਸਜਾਏ
ਜਾਡਲਾ, (ਬੱਲੀ)-ਪਿੰਡ ਬਘੌਰਾਂ ਵਿਖੇ ਨਗਰ ਵਾਸੀਆਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਪੁਰਬ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ 'ਤੇ ਪੁੱਜਾ, ਜਿਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੀ ਸਮਾਪਤੀ ਉਪਰੰਤ ਕਰਵਾਏ ਧਾਰਮਿਕ ਸਮਾਗਮ 'ਚ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ਵਾਲਿਆਂ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਸਿੱਖਿਆਵਾਂ ਤੋਂ ਜਾਣੂੰ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ, ਪ੍ਰੀਤਮ ਭਗਤ, ਜੋਗਾ ਸਿੰਘ, ਮੋਹਣ ਲਾਲ, ਆਸਾ ਰਾਮ, ਬਲਜਿੰਦਰ ਕੁਮਾਰ, ਪੰਮਾ ਬਘੌਰੀਆ, ਹਰਬੰਸ ਲਾਲ, ਪਰਗਟ ਸਿੰਘ, ਹੈੱਡ ਗ੍ਰੰਥੀ ਪਰਮਜੀਤ ਸਿੰਘ ਵੀ ਹਾਜ਼ਰ ਸਨ |
ਜਨਮ ਦਿਹਾੜੇ 'ਤੇ ਨਿਸ਼ਾਨ ਸਾਹਿਬ ਸਜਾਏ
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਹਿਰਾਮ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਸਜਾਏ ਗਏ | ਪ੍ਰਬੰਧਕ ਕਮੇਟੀ ਵਲੋਂ ਜਿਥੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਸੰਗਤਾਂ ਨੂੰ ਬੇਨਤੀ ਕੀਤੀ | ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਹਰਬੰਸ ਲਾਲ ਜਿਲੇਦਾਰ, ਬਲਜਿੰਦਰ ਕੁਮਾਰ ਪੰਚ, ਤਰਸੇਮ ਲਾਲ ਪੰਚ, ਰਵੀ ਕੁਮਾਰ ਭੁੱਟਾ, ਮੋਹਣ ਲਾਲ ਭੁੱਟਾ, ਸਾਬਕਾ ਸਰਪੰਚ ਪਰਮਜੀਤ ਕੌਰ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਥਾਣੇਦਾਰ ਰੇਸ਼ਮ ਲਾਲ ਭੁੱਟਾ, ਚੌਂਕੀਦਾਰ ਜਗਦੀਸ਼ ਰਾਏ, ਧਰਮ ਪਾਲ ਮਹਿਮੀ ਆਦਿ ਸੰਗਤਾਂ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਜਨਮ ਦਿਹਾੜਾ ਮਨਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਥਾਨਕ ਰਿਲਾਇੰਸ ਸਟੋਰ ਅੱਗੇ ਚੱਲਦੇ ਕਿਸਾਨੀ ਦੇ ਧਰਨਾ ਸਥਾਨ 'ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਦੇਸ਼ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਚੰਦਰ ਸ਼ੇਖਰ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜੀ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਅਰਦਾਸ ਕਰਨ ਉਪਰੰਤ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਸੰਘਰਸ਼ 'ਤੇ ਚਾਨਣਾ ਪਾਇਆ | ਇਸ ਮੌਕੇ ਜਸਬੀਰ ਦੀਪ, ਬੂਟਾ ਸਿੰਘ, ਅਜਮੇਰ ਸਿੱਧੂ, ਗੁਰਬਖਸ਼ ਕੌਰ ਸੰਘਾ, ਹਰੀ ਰਾਮ ਰਸੂਲਪੁਰੀ, ਸੋਹਣ ਸਿੰਘ ਅਟਵਾਲ, ਪਰਮਜੀਤ ਸਿੰਘ ਸ਼ਹਾਬਪੁਰ, ਰਣਜੀਤ ਕੌਰ ਮਹਿਮੂਦ ਪੁਰ ਤੇ ਜਸਵੀਰ ਕੌਰ ਭੰਗਲ ਨੇ ਵੀ ਸੰਬੋਧਨ ਕੀਤਾ |
ਕਿਸਾਨ ਜਥੇਬੰਦੀਆਂ ਨੇ ਮਨਾਇਆ ਜਨਮ ਦਿਹਾੜਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਨਵਾਂਸ਼ਹਿਰ ਦੀਆਂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਸਾਂਬਰ, ਜਮਹੂਰੀ ਕਿਸਾਨ ਸਭਾ, ਪੰਜਾਬ ਖੇਤ ਮਜ਼ਦੂਰ ਸਭਾ (ਬੀ. ਕੇ. ਐਮ. ਯੂ.) ਤੇ ਦਿਹਾਤੀ ਮਜ਼ਦੂਰ ਸਭਾ ਨੇ ਸਾਂਝੇ ਤੌਰ 'ਤੇ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਮਨਾਇਆ ਗਿਆ | ਇਸ ਦੀ ਪ੍ਰਧਾਨਗੀ ਕਾਮਰੇਡ ਕੁਲਦੀਪ ਸਿੰਘ ਸੁੱਜੋਂ ਨੇ ਕੀਤੀ | ਸਮਾਗਮ ਦਾ ਸੰਚਾਲਨ ਕਾਮਰੇਡ ਸੁਤੰਤਰ ਕੁਮਾਰ ਨੇ ਕੀਤਾ | ਇਸ ਮੌਕੇ ਮਹਾਨ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕਾਮਰੇਡ ਮੁਕੰਦ ਲਾਲ ਮਹਿੰਦੀ ਪੁਰ, ਕਾਮਰੇਡ ਸਤਨਾਮ ਸਿੰਘ ਸੁੱਜੋਂ, ਪ੍ਰੋਫੈਸਰ ਇਕਬਾਲ ਸਿੰਘ ਚੀਮਾ, ਸੁਰਿੰਦਰ ਸਿੰਘ ਭੱਟੀ, ਡਾ: ਜੋਗਿੰਦਰ ਸਿੰਘ ਜੋਗੀ, ਪ੍ਰੀਤਮ ਸਿੰਘ ਰਮਲਾ, ਮੱਖਣ ਸਿੰਘ ਤਾਰ ਪੁਰੀ, ਮੇਜਰ ਬੀਸਲਾ, ਧਰਮਿੰਦਰ ਸਿੰਘ ਬਿੰਦਰਾ ਅਤੇ ਨਿੰਦਰ ਮਾਈ ਦਿੱਤਾ ਨੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ, ਗੁਰੂ ਨਾਨਕ ਦੇਵ ਜੀ ਕਿਰਤੀਆਂ, ਲਾਲੋਆਂ ਨੂੰ ਭਾਗੋਆਂ ਦੀ ਲੁੱਟ ਤੋਂ ਬਚਾਉਣ ਲਈ ਲੁੱਟ ਰਹਿਤ, ਬਰਾਬਰੀ ਵਾਲਾ ਸਮਾਜ ਬਣਾਉਣਾ ਚਾਹੁੰਦੇ ਸਨ | ਉਨ੍ਹਾਂ ਇਸ ਲਈ ਸੰਘਰਸ਼ ਮਈ ਰਾਹ ਅਪਣਾਉਣ ਦਾ ਰਾਹ ਦੱਸਿਆ | ਅੱਜ ਕਿਰਤੀਆਂ ਦੀ ਹਾਲਤ ਅਤਿ ਤਰਸਯੋਗ ਹੈ | ਭਾਗੋਆਂ ਕੋਲ ਰਾਜਸੀ ਤਾਕਤ ਦੇ ਨਾਲ-ਨਾਲ ਆਰਥਿਕ ਤਾਕਤ ਵੀ ਅਥਾਹ ਹੈ | ਕੁਦਰਤੀ ਸੋਮਿਆਂ 'ਤੇ ਇਨ੍ਹਾਂ ਦਾ ਕਬਜ਼ਾ ਹੈ | ਅੱਜ ਮਹਿੰਗਾਈ ਅੱਤ 'ਤੇ ਪਟਰੋਲ, ਡੀਜ਼ਲ, ਰਸੋਈ ਗੈੱਸ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ | ਸਰਮਾਏਦਾਰਾਂ (ਭਾਗੋਆਂ) ਨੇ ਰਵਿਦਾਸ ਜੀ ਅਤੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਕਿਰਤੀਆਂ ਤੋਂ ਪਾਸੇ ਕਰਕੇ ਕਿਰਤ ਤੋਂ ਮਰਹੂਮ ਕਰ ਦਿੱਤਾ | ਅੱਜ ਗੁਰੂਆਂ ਦੇ ਦੱਸੇ ਰਾਹ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਦਲਜੀਤ ਸਿੰਘ ਸੁੱਜੋਂ, ਜਸਵਿੰਦਰ ਸਿੰਘ ਭੰਗਲ, ਜਸਪਾਲ ਸਿੰਘ ਕੁਲਾਮ, ਦੇਸ ਰਾਜ ਬੀਕਾ, ਦਸੌਂਧਾ ਆਦਿ ਵੀ ਹਾਜ਼ਰ ਸਨ |
ਹਿਆਤਪੁਰ ਜੱਟਾਂ ਵਿਖੇ ਸਮਾਗਮ
ਸੜੋਆ, (ਨਾਨੋਵਾਲੀਆ)-ਗੁਰਦੁਆਰਾ ਸਿੰਘ ਸਭਾ ਪਿੰਡ ਹਿਆਤਪੁਰ ਜੱਟਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਪਾਠ ਦੇ ਭੋਗ ਉਪਰੰਤ ਭਾਈ ਰਜਿੰਦਰ ਸਿੰਘ ਛਦੌੜੀ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਜਮਨ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ | ਉਨ੍ਹਾਂ ਦੀਆਂ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕਰਨੈਲ ਸਿੰਘ ਭੱਟੀ ਪ੍ਰਧਾਨ, ਸੁਰਿੰਦਰ ਕੁਮਾਰ, ਬਲਵੀਰ ਸਿੰਘ ਫ਼ੌਜੀ, ਨਿਰਮਲ ਸਿੰਘ ਭੱਟੀ, ਸਤਨਾਮ ਸਿੰਘ ਭੱਟੀ, ਹਰਜਿੰਦਰ ਭੱਟੀ, ਗਿਆਨ ਚੰਦ ਪੰਚ, ਮਨਜੀਤ ਕੌਰ ਸਰਪੰਚ, ਅਵਤਾਰ ਸਿੰਘ, ਚੂਹੜ ਸਿੰਘ ਪ੍ਰਧਾਨ, ਸੋਢੀ ਸਿੰਘ, ਅਵਤਾਰ ਸਿੰਘ, ਹਰਮੇਸ਼ ਸਿੰਘ, ਮਾ:ਸੁਰਿੰਦਰ ਪਾਲ ਸਿੰਘ, ਜਸਪਾਲ ਫ਼ੌਜੀ, ਰਘਵੀਰ ਸਿੰਘ ਸੋਨੀ, ਸ਼ਿੰਦਰ ਪਾਲ ਤੇ ਜੋਗਿੰਦਰ ਪਾਲ ਆਦਿ ਵੀ ਹਾਜ਼ਰ ਸਨ |
ਅਟਾਲ ਮਜਾਰਾ 'ਚ ਸਮਾਗਮ
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਅਟਾਲ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਕਰਵਾਏ ਗਏ | ਸਮਾਗਮ ਸਬੰਧੀ ਆਰੰਭੇ ਪਾਠ ਦੇ ਭੋਗ ਉਪਰੰਤ ਭਾਈ ਨਿਸ਼ਾਨ ਸਿੰਘ ਮਾਛੀਵਾੜਾ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਤੇ ਗੁਰਬਿੰਦਰ ਸਿੰਘ ਸਰਪੰਚ ਨੇ ਸੰਗਤਾਂ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਅੰਦਰ ਦੀ ਈਰਖਾ ਭਾਵਨਾ ਨੂੰ ਖ਼ਤਮ ਕਰਕੇ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ | ਇਸ ਮੌਕੇ ਗੁਰਬਿੰਦਰ ਸਿੰਘ ਸਰਪੰਚ ਵਲੋਂ ਪ੍ਰਬੰਧਕ ਕਮੇਟੀ ਨੂੰ 11000 ਰੁਪਏ ਤੇ ਸਰਦਾਰਾ ਸਿੰਘ ਕੈਨੇਡਾ ਨਿਵਾਸੀ ਵਲੋਂ 10 ਹਜ਼ਾਰ ਰੁਪਏ ਦਾਨ ਵੱਜੋ ਦਿੱਤੇ | ਇਸ ਮੌਕੇ ਕਮੇਟੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੁਰਿੰਦਰ ਸਿੰਘ, ਠੇਕੇਦਾਰ ਗੁਰਮੀਤ ਸਿੰਘ, ਮੱਖਣ ਸਿੰਘ ਠੇਕੇਦਾਰ, ਮਹਿੰਦਰ ਸਿੰਘ ਥਾਣੇਦਾਰ, ਨਰੇਸ਼ ਕੁਮਾਰ, ਜਰਨੈਲ ਸਿੰਘ, ਪਿੰ੍ਰਸੀਪਲ ਸੁਖਵੀਰ ਸਿੰਘ, ਮਾ: ਜੋਗਿੰਦਰ ਸਿੰਘ, ਲਖਵੀਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਚਰਨਜੀਤ ਪੰਚ, ਸੋਮ ਨਾਥ, ਸੁਖਵਿੰਦਰ ਸਿੰਘ, ਪਰਮਜੀਤ ਅਤੇ ਕਸ਼ਮੀਰੀ ਰਾਮ ਆਦਿ ਵੀ ਹਾਜ਼ਰ ਸਨ |
ਬਹਿਰਾਮ ਬਾਹਰਲੀ ਅਬਾਦੀ ਵਿਖੇ ਸਮਾਗਮ
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਾਹਰਲੀ ਅਬਾਦੀ ਬਹਿਰਾਮ ਵਿਖੇ ਸਮੂਹ ਵਾਸੀਆਂ ਦੇ ਸਹਿਯੋਗ ਨਾਲ ਸਮਾਗਮ ਸਜਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਵਤਾਰ ਸਿੰਘ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ | ਪ੍ਰਬੰਧਕ ਕਮੇਟੀ ਵਲੋਂ ਜਿਥੇ ਦਾਨੀ ਸੰਗਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ, ਉਥੇ ਉਨ੍ਹਾਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਸੰਗਤਾਂ ਨੂੰ ਬੇਨਤੀ ਕੀਤੀ | ਇਸ ਮੌਕੇ ਕਮੇਟੀ ਪ੍ਰਧਾਨ ਸਤਨਾਮ ਬੱਧਣ, ਸੈਕਟਰੀ ਭਾਗਮੱਲ ਰੱਤੂ, ਇੰਸਪੈਕਟਰ ਗੁਰਮੀਤ ਰਾਮ ਬੱਧਣ, ਚੰਦਰ ਪ੍ਰਤਾਪ, ਅਮਰਜੀਤ ਸਿੰਘ ਲੇਹਲ, ਬਲਜਿੰਦਰ ਸਿੰਘ ਮਾਨ, ਸੇਵਾਮੁਕਤ ਇੰਸਪੈਕਟਰ ਕਸ਼ਮੀਰ ਲਾਲ, ਗੁਰਦਿਆਲ ਬੋਧ, ਧਰਮਪਾਲ ਸਾਬਕਾ ਪੰਚ, ਸੁਨੀਤਾ ਰਾਣੀ ਪੰਚ, ਅੰਬੀ ਬਾਬਾ, ਬਲਜਿੰਦਰ ਕੁਮਾਰ ਪੰਚ, ਸੀਮਾ ਰਾਣੀ ਪੰਚ, ਲੈਂਬਰ ਰਾਮ, ਸੱਤਪਾਲ, ਕੁਲਬੀਰ ਰਾਮ, ਮਦਨ ਲਾਲ, ਬੁੱਧ ਰਾਮ ਜੱਖੂ, ਡਾ: ਭੁਪਿੰਦਰ ਕੁਮਾਰ ਪੌਲੀ ਕਲੀਨਿਕ ਬਹਿਰਾਮ, ਕੁਲਵਿੰਦਰ ਢਿੱਲੋਂ, ਮੋਹਣ ਲਾਲ, ਕੁਲਵੀਰ ਰਾਮ, ਰੈਂਟਾ ਬੱਧਣ, ਬਲਦੇਵ ਸਿੰਘ, ਸਿਰੀ ਰਾਮ, ਅਮਰਜੀਤ ਰਾਮ, ਪਰਮਜੀਤ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ |
ਖਰੌੜ ਵਿਖੇ ਪ੍ਰਭਾਤ ਫੇਰੀ ਕੱਢੀ
ਪੋਜੇਵਾਲ ਸਰਾਂ, (ਰਮਨ ਭਾਟੀਆ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਪਿੰਡ ਖਰੌੜ ਦੀ ਸੰਗਤ ਵਲੋਂ ਪਿੰਡ ਵਿਖੇ ਪ੍ਰਭਾਤ ਫੇਰੀ ਕੱਢੀ ਗਈ | ਇਸ ਮੌਕੇ ਮੋਹਣ ਲਾਲ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਦੀਆ ਸੰਗਤਾਂ 'ਚ ਪੂਰਾ ਉਤਸ਼ਾਹ ਹੈ ਤੇ ਸੰਗਤਾਂ ਵੱਧ ਚੜ੍ਹ ਕੇ ਪ੍ਰਭਾਤ ਫੇਰੀ 'ਚ ਸ਼ਾਮਿਲ ਹੋ ਰਹੀਆਂ ਹਨ | ਇਸ ਮੌਕੇ ਮੋਹਣ ਲਾਲ ਬੰਗੜ, ਰਣਜੀਤ, ਸੋਨੂੰ ਘਮੌਰੀਆ, ਰਾਜਵੀਰ, ਦਵਿੰਦਰ, ਹੈਪੀ, ਸੁਰਿੰਦਰ ਭਿੰਦਾ, ਕਸ਼ਮੀਰ, ਸਾਹਿਲ, ਗੱਗੀ ਤੇ ਹੋਰ ਪਤਵੰਤੇ ਹਾਜ਼ਰ ਸਨ |
ਲੋਧੀਪੁਰ 'ਚ ਨਿਸ਼ਾਨ ਸਾਹਿਬ ਦੀ ਰਸਮ ਅਦਾ
ਸਾਹਲੋਂ, (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਲੋਧੀਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਰਾਜੇਸ਼ ਕੁਮਾਰ ਦੀ ਅਗਵਾਈ 'ਚ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ | ਇਸ ਮੌਕੇ ਨਗਰ ਵਾਸੀਆਂ ਵਲੋਂ ਨਿਸ਼ਾਨ ਸਾਹਿਬ ਦੇ ਪੁਰਾਣੇ ਚੋਲੇ੍ਹ ਉਤਾਰ ਕੇ ਨਵੇਂ ਚੋਲੇ੍ਹ ਪਹਿਨਾਏ ਗਏ | ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਪਰਮਿੰਦਰ ਸਿੰਘ ਨੇ ਗੁਰਬਾਣੀ ਦੇ ਸਲੋਕ ਪੜੇ੍ਹ ਤੇ ਅਰਦਾਸ ਕੀਤੀ | ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੁਰਪੁਰਬ ਨੂੰ ਸਮਰਪਿਤ 1 ਮਾਰਚ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ, 5 ਮਾਰਚ ਤੋਂ ਸ੍ਰੀ ਅਖੰਡ ਪਾਠ ਆਰੰਭੇ ਜਾਣਗੇ, 6 ਮਾਰਚ ਨੂੰ ਨਗਰ ਕੀਰਤਨ ਸਜਾਏ ਜਾਣਗੇ ਜਿਸ 'ਚ ਕੀਰਤਨੀ ਤੇ ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਅਤੇ 7 ਮਾਰਚ ਗੁਰਪੁਰਬ ਮਨਾਇਆ ਜਾਵੇਗਾ ਜਿਸ 'ਚ ਪ੍ਰਸਿੱਧ ਕਲਾਕਾਰ ਸੁਲੇਖਾ ਬੰਗੜ ਆਪਣਾ ਪੋ੍ਰਗਰਾਮ ਪੇਸ਼ ਕਰਨਗੇ | ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ |
ਕਸਬਾ ਮਜਾਰੀ ਵਿਖੇ ਸਮਾਗਮ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਟੋਲ ਪਲਾਜ਼ਾ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਗੁਰੂ ਰਵਿਦਾਸ ਜੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਜਰਨੈਲ ਸਿੰਘ ਸ਼ੌਕੀ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ | ਇਸੇ ਤਰ੍ਹਾਂ ਕਸਬਾ ਮਜਾਰੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਰਾਮ ਸਿੰਘ ਹਜ਼ੂਰੀ ਰਾਗੀ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮਾਹੀ, ਸਰਵਣ ਸਿੰਘ ਅਟਵਾਲ, ਨੰਬਰਦਾਰ ਪਾਖਰ ਸਿੰਘ, ਹਰਕਮਲ ਸਿੰਘ ਗਿੱਲ, ਮਾ: ਸਤਨਾਮ ਸਿੰਘ ਪਨੇਸਰ, ਸੂਬੇ: ਕੁਲਦੀਪ ਸਿੰਘ ਗਿੱਲ, ਕੈਪ: ਹਰਜੀਤ ਸਿੰਘ, ਬਲਿਹਾਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਪਨੇਸਰ, ਜਗਤਾਰ ਸਿੰਘ ਮਾਹੀ, ਪ੍ਰੇਮ ਸਿੰਘ, ਗੁਰਮੁਖ ਸਿੰਘ ਆਦਿ ਹਾਜ਼ਰ ਸਨ |
ਹੇੜੀਆਂ ਵਿਖੇ ਜਨਮ ਦਿਹਾੜਾ ਮਨਾਇਆ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਪਿੰਡ ਹੇੜੀਆਂ ਵਿਖੇ ਗੁਰਦੁਆਰਾ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਇੰਟਰਨੈਸ਼ਨਲ ਗੋਲਡ ਮੈਡਲਿਸਟ ਗਿਆਨੀ ਉਂਕਾਰ ਸਿੰਘ ਗੜ੍ਹਪਧਾਣੇ ਦੇ ਜਥੇ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਚਰਨਾਂ ਨਾਲ ਜੋੜਿਆ | ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਨੂੰ ਆਗਮਨ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਚੇਅਰਮੈਨ ਸਤਨਾਮ ਸਿੰਘ, ਬਲਵੰਤ ਰਾਏ, ਗਿਆਨੀ ਹਰਮੇਲ ਸਿੰਘ, ਸੁਖਵਿੰਦਰ ਕੁਮਾਰ, ਹਰਦੀਪ ਸਿੰਘ ਸਕੱਤਰ, ਨਿਰਮਲ ਸਿੰਘ ਗ੍ਰੰਥੀ, ਜਸਕਰਨ ਸਿੰਘ, ਗੁਰਜੀਤ ਸਿੰਘ, ਸਰਪੰਚ ਬਰਿੰਦਰ ਹਰੀਸ਼, ਮਾ: ਚੈਂਚਲ ਸਿੰਘ, ਹਰਜੀਤ ਸਿੰਘ, ਮਾ: ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਰਾਣਾ, ਮੱਖਣ ਸਿੰਘ, ਪਾਲਾ ਸਿੰਘ, ਰਾਮ ਸਰੂਪ, ਚਮਨ ਲਾਲ, ਡਾ: ਲਛਮਣ ਸਿੰਘ ਆਦਿ ਤੋਂ ਇਲਾਵਾ ਪਿੰਡ ਦੀਆਂ ਸਮੂਹ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ |
ਰਵਿਦਾਸ ਮੰਦਰ ਕਾਠਗੜ੍ਹ ਵਿਖੇ ਸਮਾਗਮ
ਕਾਠਗੜ੍ਹ, (ਬਲਦੇਵ ਸਿੰਘ ਪਨੇਸਰ)-ਰਵਿਦਾਸ ਮੰਦਰ ਕਾਠਗੜ੍ਹ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ੍ਹ ਪਹਿਨਾਏ ਗਏ ਤੇ ਧਾਰਮਿਕ ਦੀਵਾਨਾ 'ਚ ਭਾਈ ਮਨਜੀਤ ਸਿੰਘ ਨਾਈ ਮਜਾਰੇ ਵਾਲਿਆਂ ਦੇ ਕੀਰਤਨੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਰਪੰਚ ਗੁਰਨਾਮ ਸਿੰਘ ਚਾਹਲ, ਅਵਤਾਰ ਸਿੰਘ ਕਟਾਰੀਆ, ਲਾਲ ਸਿੰਘ, ਪਾਲ ਸਿੰਘ, ਗੁਰਮੇਜ ਸਿੰਘ ਸੈਕਟਰੀ, ਮੋਨੂੰ, ਕਾਬਲ ਸਿੰਘ ਚੇਚੀ, ਜਸਪਾਲ ਸਿੰਘ ਸਾਬਕਾ ਰੇਂਜ ਅਫ਼ਸਰ, ਜੀਤ ਫ਼ੌਜੀ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਪਿੰਡ ਚਾਹਲਾਂ, ਬੱਗੋਵਾਲ, ਟੁੰਡੇਵਾਲ, ਗੋਲੂਮਾਜਰਾ, ਬਾਲੇਵਾਲ, ਨੱਥਾ ਨੰਗਲ, ਜਲਾਲਪੁਰ, ਕੁਲਾਰ ਆਦਿ ਪਿੰਡਾਂ 'ਚ ਵੀ ਜਨਮ ਦਿਹਾੜਾ ਮਨਾਇਆ ਗਿਆ |
ਆਸਰੋਂ ਵਿਖੇ ਜਨਮ ਦਿਹਾੜਾ ਮਨਾਇਆ
ਰੈਲਮਾਜਰਾ, (ਰਾਕੇਸ਼ ਰੋਮੀ)-ਪਿੰਡ ਆਸਰੋਂ ਵਿਖੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਜਰਨੈਲ ਸਿੰਘ ਖਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਸਵੇਰੇ ਤੋਂ ਚਾਹ-ਪਕੌੜੇ ਤੇ ਲੰਗਰ ਅਤੱੁਟ ਵਰਤਿਆ ਗਿਆ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਮਾ: ਬੱੁਧ ਸਿੰਘ, ਸੋਹਣ ਸਿੰਘ, ਹਰਪ੍ਰੀਤ ਸਿੰਘ, ਰਣਵੀਰ ਸਿੰਘ, ਸਤਪਾਲ ਪੰਚ, ਅਮਰਜੀਤ ਪੰਚ, ਲਲਿਤ ਚੋਪੜਾ ਆਦਿ ਹਾਜ਼ਰ ਸਨ |
ਰਾਹੋਂ ਵਿਖੇ ਜਨਮ ਦਿਹਾੜਾ ਮਨਾਇਆ
ਰਾਹੋਂ, (ਬਲਬੀਰ ਸਿੰਘ ਰੂਬੀ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਪ੍ਰਬੰਧਕ ਕਮੇਟੀਆਂ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸੱਚ ਖੰਡ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਸੰਤ ਬਾਬਾ ਸਤਨਾਮ ਦਾਸ ਗਹਰ ਮਹਿਮੂਦ ਵਾਲਿਆਂ ਵਲੋਂ ਰਸ ਭਿੰਨਾ ਕਥਾ ਤੇ ਕੀਰਤਨ ਕੀਤਾ ਗਿਆ | ਗੁਰਦੁਆਰਾ ਸੱਚ ਖੰਡ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨਾਂ ਤੋਂ ਸੇਵਾ ਕਰ ਰਹੇ ਸੇਵਾਦਾਰਾਂ, ਪ੍ਰਮੁੱਖ ਸ਼ਖ਼ਸੀਅਤਾਂ, ਕੀਰਤਨੀ ਜਥਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮਾ: ਕਰਮਜੀਤ ਸਿੰਘ, ਬਿਮਲ ਕੁਮਾਰ, ਸਤਪਾਲ ਸਿੰਘ, ਮਾ: ਦੇਸ ਰਾਜ, ਸੁਖਵਿੰਦਰ ਸਿੰਘ ਛੀਨਾ, ਮਾ: ਛੋਟੂ ਰਾਮ, ਧਰਮਪਾਲ ਬੰਗੜ, ਮਾ: ਮਹਿੰਦਰ ਪਾਲ ਕੌਂਸਲਰ, ਮਲਕੀਤ ਸਿੰਘ ਕਾਹਲੋਂ, ਸੁਖਦੇਵ ਮੁੱਖਾ, ਪਿਆਰਾ ਲਾਲ ਮਾਹੀ, ਭਗਤ ਤਰਸੇਮ ਲਾਲ, ਤਰਸੇਮ ਚੁੰਬਰ, ਰਾਮ ਸਾਹਿਲ, ਕੌਂਸਲਰ ਨਵਜੋਤ ਕੌਰ ਭਾਰਤੀ, ਬਲਦੇਵ ਭਾਰਤੀ, ਜਾਨਕੀ ਰਾਮ, ਅਮਰਜੀਤ ਸੂੰਢ, ਮਾ: ਕਰਨੈਲ ਸਿੰਘ ਆਦਿ ਵੀ ਹਾਜ਼ਰ ਸਨ |

ਉਸਮਾਨਪੁਰ ਵਿਖੇ ਸਮਾਗਮ
ਉਸਮਾਨਪੁਰ, (ਸੰਦੀਪ ਮਝੂਰ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸਮੂਹ ਪ੍ਰਬੰਧਕ ਕਮੇਟੀ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸੰਤ ਕੁਲਦੀਪ ਸਿੰਘ ਨਾਨਕਸਰ ਠਾਠ ਮਜਾਰੀ ਵਾਲਿਆਂ ਵਲੋਂ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ |
ਗੜ੍ਹਪਧਾਣੇ 'ਚ ਨਗਰ ਕੀਰਤਨ ਸਜਾਇਆ
ਔੜ, (ਜਰਨੈਲ ਸਿੰਘ ਖੁਰਦ)-ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਗੜ੍ਹਪਧਾਣਾ ਦੀ ਪ੍ਰਬੰਧਕ ਕਮੇਟੀ ਸਮੇਤ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਗੜ੍ਹਪਧਾਣਾ ਵਿਖੇ ਪਹੁੰਚ ਕੇ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਸ਼ਮੀਰ ਸਿੰਘ ਬੰਗੜ, ਜਸਪਾਲ ਸਿੰਘ, ਜਸਪਾਲ ਰਾਮ ਚੰਦੜ, ਕੁਲਵੰਤ ਰਾਏ ਸਿੱਧੂ, ਬਾਵਾ ਸਿੰਘ, ਅਮਰਜੀਤ ਸਿੰਘ ਸਰਪੰਚ, ਰਵਿੰਦਰ ਕਟਾਰੀਆ, ਜਸਵੰਤ ਸਿੰਘ, ਮਨਜੀਤ ਕੌਰ ਤੇ ਜਸਵਿੰਦਰ ਕੌਰ ਦੋਵੇਂ ਪੰਚ, ਰਾਮ ਦਾਸ ਭੁੱਟਾ ਤੇ ਜੱਸਲ ਪਰਿਵਾਰ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਵੀ ਹਾਜ਼ਰ ਸਨ | ਨਗਰ ਕੀਰਤਨ ਦੇ ਹਰ ਪੜਾਅ 'ਤੇ ਪੰਥ ਪ੍ਰਸਿੱਧ ਰਾਗੀ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ ਸੁਣਾ ਕੇ ਨਿਹਾਲ ਕੀਤਾ | ਨਗਰ ਕੀਰਤਨ ਦੇ ਹਰੇਕ ਰਸਤੇ 'ਚ ਸੰਗਤਾਂ ਵਲੋਂ ਥਾਂ-ਥਾਂ ਚਾਹ, ਮਠਿਆਈਆਂ, ਫਲ ਫਰੂਟ ਤੇ ਕੜਾਹ ਪ੍ਰਸ਼ਾਦ ਦੇ ਲੰਗਰ ਲਗਾਏ ਹੋਏ ਸਨ | ਨਗਰ ਕੀਰਤਨ ਦੀ ਸੋਭਾ ਨੂੰ ਵਧਾਉਣ ਲਈ ਬੈਂਡ ਵਾਜਿਆਂ ਦੀਆਂ ਧਾਰਮਿਕ ਧੁੰਨਾਂ ਦੇ ਨਾਲ-ਨਾਲ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਲੋਕਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ | ਇਸ ਮੌਕੇ ਪਿੰਡ ਦੀਆਂ ਹੋਰ ਵੀ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਠਠਿਆਲਾ ਢਾਹਾ ਵਿਖੇ ਸਮਾਗਮ
ਜਾਡਲਾ, (ਬੱਲੀ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ 'ਤੇ ਇਲਾਕੇ ਭਰ ਦੇ ਪਿੰਡਾਂ 'ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾ ਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ ਗਿਆ | ਲਾਗਲੇ ਪਿੰਡ ਠਠਿਆਲਾ ਢਾਹਾ ਵਿਖੇ ਭੋਗ ਪਾਉਣ ਮਗਰੋਂ ਸਜਾਏ ਦੀਵਾਨ 'ਚ ਸੰਤ ਮਹਿਤਾਬ ਸਿੰਘ ਠੇਰ੍ਹੀ ਸਾਹਿਬ ਵਾਲਿਆਂ ਦੇ ਜਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਸੱਚੀ ਸੁੱਚੀ ਕਿਰਤ ਕਮਾਉਣ ਦੀ ਗੱਲ ਕਰਦਿਆਂ ਉਨ੍ਹਾਂ ਦੇ ਇਨਕਲਾਬੀ ਫ਼ਲਸਫ਼ੇ ਦੇ ਲੜ ਲੱਗਣ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਸਰਪੰਚ ਪਰਮਜੀਤ ਕੌਰ, ਹੁਸਨ ਸਿੰਘ ਸੋਢੀ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਸਿੰਘ ਬਿੱਲਾ, ਗੁਰਚਰਨ ਸਿੰਘ ਲੱਭੀ, ਝਲਮਣ ਸਿੰਘ, ਹਰਬਲਾਸ, ਗੁਰਪ੍ਰੀਤ ਸਿੰਘ ਗੋਪੀ, ਜਤਿੰਦਰ ਸਿੰਘ, ਬਲਕਾਰ ਸਿੰਘ, ਹੁਸਨ ਲਾਲ, ਸਵਰਨ ਸਿੰਘ ਰਾਣਾ, ਕੁਲਦੀਪ ਸਿੰਘ, ਮੁਨੀਸ਼, ਮੰਗਤ ਰਾਮ, ਅਮਰਜੀਤ ਸਿੰਘ ਲੱਕੀ, ਮਨਜੀਤ ਸਿੰਘ ਆਦਿ ਹਾਜ਼ਰ ਸਨ |
ਚਾਂਦਪੁਰ ਰੁੜਕੀ ਵਿਖੇ ਸਮਾਗਮ
ਪੋਜੇਵਾਲ ਸਰਾਂ, (ਨਵਾਂਗਰਾਈਾ)-ਪਿੰਡ ਚਾਂਦਪੁਰ ਰੁੜਕੀ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਜਥੇਦਾਰ ਜਰਨੈਲ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ਇਸ ਮੌਕੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸਤਿੰਦਰ ਕੁਮਾਰ ਸਾਬਕਾ ਸਰਪੰਚ, ਬਿੰਦਰ ਕੁਮਾਰ ਸਰਪੰਚ, ਨਰੇਸ਼ ਕੁਮਾਰ ਪੰਚ, ਗੁਰਮੇਲ ਪੰਚ, ਧਰਮ ਚੰਦ, ਚਮਨ ਲਾਲ ਪੰਜਾਬ ਪੁਲਿਸ, ਹਰਚਰਨਜੀਤ ਸਿੰਘ ਪਟਵਾਰੀ, ਨਰੰਜਣਜੋਤ ਸਿੰਘ, ਸਤਪਾਲ, ਤਿਲਕ ਰਾਜ, ਕਸ਼ਮੀਰੀ ਲਾਲ, ਹਰਬੰਸ ਲਾਲ, ਟਿੰਕ ਕੁਮਾਰ, ਸਰਬਜੀਤ, ਬਲਕਾਰ, ਗੁਰਦੇਵ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਕਮਲੇਸ਼ ਕੌਰ ਪੰਚ ਆਦਿ ਸਮੇਤ ਸੰਗਤ ਹਾਜ਼ਰ ਸੀ |
ਮਕੰਦਪੁਰ 'ਚ ਨਗਰ

ਪਾਵਰਕਾਮ ਦਫ਼ਤਰ ਤੇ ਕਾਲੋਨੀਆਂ 'ਚ ਰਹਿਣ ਵਾਲੇ ਮੁਲਾਜ਼ਮ ਹੋਏ ਪੀਣ ਵਾਲੇ ਪਾਣੀ ਤੋਂ ਵੀ ਔਖੇ

ਨਵਾਂਸ਼ਹਿਰ, 28 ਫਰਵਰੀ (ਗੁਰਬਖਸ਼ ਸਿੰਘ ਮਹੇ)-ਬੀਤੇ 14 ਦਿਨਾਂ ਤੋਂ ਪਾਵਰਕਾਮ ਦਫ਼ਤਰ ਨਵਾਂਸ਼ਹਿਰ ਵਿਖੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਮੁਲਾਜ਼ਮਾਂ ਤੇ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ 'ਚ ਹੁਣ ਤੱਕ 58328 ਪਰਿਵਾਰਾਂ ਦੇ ਬਣੇ ਕਾਰਡ-ਡੀ. ਸੀ.

ਨਵਾਂਸ਼ਹਿਰ, 28 ਫਰਵਰੀ (ਗੁਰਬਖਸ਼ ਸਿੰਘ ਮਹੇ)-ਲੋਕਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਚਲਾਈ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਹੁਣ ਤੱਕ 58328 ਪਰਿਵਾਰਾਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇੰਗਲਿਸ਼ ਬੂਸਟਰ ਕਲੱਬ 'ਚ ਪੁੱਟ ਰਹੇ ਹਨ ਵੱਡੀਆਂ ਪੁਲਾਂਘਾ

ਨਵਾਂਸ਼ਹਿਰ/ਰਾਹੋਂ, 28 ਫਰਵਰੀ (ਹਰਿੰਦਰ ਸਿੰਘ, ਬਲਵੀਰ ਸਿੰਘ ਰੂਬੀ)-ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ 'ਚ ਸੁਧਾਰ ਹਿਤ ਸਥਾਪਤ ਕੀਤੇ ਗਏ ਇੰਗਲਿਸ਼ ਬੂਸ਼ਟਰ ਕਲੱਬਾਂ ਨਾਲ ਵਿਦਿਆਰਥੀਆਂ 'ਚ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਬਲਾਚੌਰ, 28 ਫਰਵਰੀ (ਸ਼ਾਮ ਸੁੰਦਰ ਮੀਲੂ)-ਥਾਣਾ ਸਦਰ ਬਲਾਚੌਰ ਦੀ ਪੁਲਿਸ ਨੇ ਨਾਕੇ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਫੜਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਵਰਿੰਦਰ ਕੁਮਾਰ ਤੇ ਓਮ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਖੋਥੜਾਂ ਕਾਲੋਨੀਆਂ ਵਿਖੇ ਪ੍ਰਵਾਸੀ ਔਰਤ ਦੀ ਲਾਸ਼ ਮਿਲੀ

ਮੇਹਲੀ, 28 ਫਰਵਰੀ (ਸੰਦੀਪ ਸਿੰਘ)-ਖੋਥੜਾਂ ਕਾਲੋਨੀਆਂ ਵਿਖੇ ਪ੍ਰਵਾਸੀ ਔਰਤ ਦੀ ਤੇਜ਼ ਹਥਿਆਰਾਂ ਨਾਲ ਵੱਢੀ ਹੋਈ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਥਾਣਾ ਬਹਿਰਾਮ ਮੁਖੀ ਰਜੀਵ ਕੁਮਾਰ ਨੇ ਦੱਸਿਆ ਕਿ ਉਕਤ ਔਰਤ ਜਿਸ ਦੀ ਲਾਸ਼ ਮਿਲੀ ਹੈ, ਉਂਕਾਰ ਨਗਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 56 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ, 28 ਫਰਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 56 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਨਵਾਂਸ਼ਹਿਰ 'ਚ 7, ਬਲਾਕ ਰਾਹੋਂ 'ਚ 1, ਬਲਾਕ ਬੰਗਾ 'ਚ 11, ਬਲਾਕ ...

ਪੂਰੀ ਖ਼ਬਰ »

ਜੰਗਲਾਤ ਵਰਕਰਜ਼ ਯੂਨੀਅਨ ਨੇ ਵਿਧਾਇਕ ਮੰਗੂਪੁਰ ਨੂੰ ਦਿੱਤਾ ਮੰਗ-ਪੱਤਰ

ਬਲਾਚੌਰ, 28 ਫਰਵਰੀ (ਸ਼ਾਮ ਸੁੰਦਰ ਮੀਲੂ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਮੁਤਾਬਿਕ ਹੱਕੀ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਹਰ ਹਲਕੇ ਦੇ ਵਿਧਾਇਕ ਦੇ ਜ਼ਰੀਏ ਮੰਗ-ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਹਲਕਾ ਬਲਾਚੌਰ ਦੇ ਜੰਗਲਾਤ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਰੈਲਮਾਜਰਾ, 28 ਫਰਵਰੀ (ਰਾਕੇਸ਼ ਰੋਮੀ)-ਰੋਪੜ ਨਜ਼ਦੀਕ ਸਵਰਾਜ ਮਾਂਜਦਾ ਫ਼ੈਕਟਰੀ ਨੇੜੇ ਆਸਰੋਂ ਪੁਲਿਸ ਨੇ ਇਕ ਵਿਅਕਤੀ ਨੂੰ 50 ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧ 'ਚ ਚੌਕੀ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਸਵਰਾਜ ਮਾਂਜਦਾ ਨਜ਼ਦੀਕ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਅੰਦਰ ਅਨੁਵਾਦ ਕੀਤੀ ਬਾਬਾ ਗਰੀਬ ਦਾਸ ਰਚਿਤ ਬਾਣੀ ਸਵਾਮੀ ਨਮਰਤਾ ਨੰਦ ਭੂਰੀ ਵਾਲਿਆਂ ਨੂੰ ਕੀਤੀ ਭੇਟ

ਭੱਦੀ, 28 ਫਰਵਰੀ (ਨਰੇਸ਼ ਧੌਲ)-ਕੁਟੀਆ ਸਾਹਿਬ ਮੋਕਸ਼ ਧਾਮ ਪਿੰਡ ਉਧਨਵਾਲ ਵਿਖੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ (ਮੌਜੂਦਾ ਗੱਦੀ ਨਸ਼ੀਨ ਧਾਮ ਤਲਵੰਡੀ ਖੁਰਦ) ਵਾਲਿਆਂ ਵਲੋਂ ਪੰਜਾਬੀ ਭਾਸ਼ਾ ਅੰਦਰ ਅਨੁਵਾਦ ਕਰਵਾਈ ਬਾਬਾ ਗਰੀਬ ਦਾਸ ਰਚਿਤ ਬਾਣੀ ਸਵਾਮੀ ਨਮਰਤਾ ਨੰਦ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਵਾਂਸ਼ਹਿਰ 'ਚ ਰੈਲੀ ਤੇ ਮੁਜ਼ਾਹਰਾ ਕੱਲ੍ਹ

ਨਵਾਂਸ਼ਹਿਰ, 28 ਫਰਵਰੀ (ਗੁਰਬਖਸ਼ ਸਿੰਘ ਮਹੇ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ 2 ਮਾਰਚ ਨੂੰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨਵਾਂਸ਼ਹਿਰ 'ਚ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ | ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਆਗੂ ਹਰੀ ਰਾਮ ਰਸੂਲਪੁਰੀ ਨੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ 3 ਨੰੂ ਕਰਨਗੇ ਮੋਤੀ ਮਹਿਲ ਵੱਲ ਮਾਰਚ-ਖੰਨਾ/ਸ਼ਰਮਾ

ਗੁਰਦਾਸਪੁਰ, 28 ਫਰਵਰੀ (ਆਰਿਫ਼)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅੰਦਰ ਮੁਲਾਜ਼ਮ ਹਿਤਾਂ ਲਈ ਲੜਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਖੰਨਾ ਤੇ ਸਕੱਤਰ ਰਮੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਮੌਜੂਦਾ ...

ਪੂਰੀ ਖ਼ਬਰ »

ਲਧਾਣਾ ਝਿੱਕਾ ਦੇ ਐਨ. ਆਰ. ਆਈ. ਪਰਿਵਾਰਾਂ ਨੇ ਸਿੰਘੂ ਬਾਰਡਰ 'ਤੇ ਜਲ ਪਹੁੰਚਾਇਆ

ਬੰਗਾ, 28 ਫਰਵਰੀ (ਕਰਮ ਲਧਾਣਾ)-ਦਿੱਲੀ ਦੇ ਬਾਰਡਰਾਂ 'ਤੇ ਚਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਦੌਰਾਨ ਉਥੇ ਲੋਕਾਂ ਨੂੰ ਪੀਣ ਵਾਲੇ ਸ਼ੁੱਧ ਜਲ ਦੀ ਘਾਟ ਮਹਿਸੂਸ ਹੋ ਰਹੀ ਹੈ | ਇਸੇ ਘਾਟ ਨੂੰ ਮਹਿਸੂਸ ਕਰਦੇ ਹੋਏ ਪਿੰਡ ਲਧਾਣਾ ਝਿੱਕਾ ਦੀਆਂ ਐਨ. ਆਰ. ਆਈ. ਤੇ ਨਗਰ ਵਾਸੀ ...

ਪੂਰੀ ਖ਼ਬਰ »

ਪੱਤਰਕਾਰ-ਲੇਖਕ ਐਸ. ਅਸ਼ੋਕ ਭੌਰਾ ਨਾਲ ਹੋਇਆ ਰੂ-ਬ-ਰੂ ਸਮਾਗਮ

ਬੰਗਾ, 28 ਫਰਵਰੀ (ਸੁਰਿੰਦਰ ਸਿੰਘ ਕਰਮ, ਜਸਬੀਰ ਸਿੰਘ ਨੂਰਪੁਰ)-ਮਾਤਾ ਗੁਜਰੀ ਕਾਲਜ ਬੰਗਾ ਵਲੋਂ ਸਥਾਨਕ ਮੰਢਾਲੀ ਭਵਨ ਵਿਖੇ ਪ੍ਰਸਿੱਧ ਪ੍ਰਵਾਸੀ ਪੱਤਰਕਾਰ, ਲੇਖਕ ਤੇ ਕਾਲਮ ਨਵੀਸ ਐਸ. ਅਸ਼ੋਕ ਭੌਰਾ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਉਨ੍ਹਾਂ ਬਾਰੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼-ਕਾਮਰੇਡ ਕਰਮ ਸਿੰਘ ਲਸਾੜਾ

ਉੜਾਪੜ ਲਸਾੜਾ-ਕਾਮਰੇਡ ਕਰਮ ਸਿੰਘ ਦਾ ਜਨਮ 1924 ਨੂੰ ਪਿੰਡ ਲਸਾੜਾ ਦੇ ਮਿਹਨਤੀ ਕਿਸਾਨ ਚੂਹੜ ਸਿੰਘ ਦੇ ਘਰ ਮਾਤਾ ਈਸ਼ਰ ਕੌਰ ਦੀ ਕੁੱਖੋਂ ਹੋਇਆ | ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਅਤੇ ਅੱਠਵੀਂ ਕਲਾਸ ਖਾਲਸਾ ਹਾਈ ਸਕੂਲ ਚੱਕਦਾਨਾ ਤੋਂ ਪਾਸ ਕੀਤੀ | ਬਾਅਦ 'ਚ ...

ਪੂਰੀ ਖ਼ਬਰ »

ਟੋਲ ਪਲਾਜ਼ਾ ਦੇ ਮੁਲਾਜ਼ਮਾਂ 'ਤੇ ਲਟਕੀ ਬੇਰੁਜ਼ਗਾਰੀ ਦੀ ਤਲਵਾਰ

ਮਜਾਰੀ/ਸਾਹਿਬਾ, 28 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਕਿਸਾਨੀ ਸੰਘਰਸ਼ ਦੇ ਚੱਲਦਿਆਂ ਬੰਦ ਪਏ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੇ ਬੇਰੁਜ਼ਗਾਰੀ ਦੀ ਤਲਵਾਰ ਲਟਕਣ ਕਾਰਨ ਨੌਕਰੀ ਖੁਸਣ ਦਾ ਖ਼ਤਰਾ ਬਣਦਾ ਜਾ ਰਿਹਾ ਹੈ | ਇਸ ਬਾਰੇ ਮਜਾਰੀ ਟੋਲ ਪਲਾਜ਼ਾ 'ਤੇ ਡਿਊਟੀ ਕਰਦੇ ...

ਪੂਰੀ ਖ਼ਬਰ »

ਜਨਤਾ ਨੂੰ ਰੋਟੀ ਤੋਂ ਬੇਜ਼ਾਰ ਕਰਕੇ ਕਿਹੜੇ ਨਵੇਂ ਭਾਰਤ ਦੇ ਨਿਰਮਾਣ ਦੀ ਗੱਲ ਕਰ ਰਹੀ ਹੈ ਮੋਦੀ ਸਰਕਾਰ-ਜਥੇ: ਝਿੰਗੜ

ਮੁਕੰਦਪੁਰ, 28 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)-ਦੇਸ਼ 'ਚ ਲਗਾਤਾਰ ਵਧਦੀਆਂ ਪੈਟਰੋਲ, ਡੀਜ਼ਲ ਤੇ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਰਣਜੀਤ ਸਿੰਘ ਝਿੰਗੜ ਨੇ ਕਿਹਾ ਨਰਿੰਦਰ ਮੋਦੀ ...

ਪੂਰੀ ਖ਼ਬਰ »

ਸਰਕਾਰ ਨੇ ਜ਼ਿਲਿਆਂ ਅੰਦਰ 6 ਸਕੂਲਾਂ 'ਚ ਕਾਮਰਸ ਤੇ 3 ਸਕੂਲਾਂ 'ਚ ਸਾਇੰਸ ਗਰੁੱਪ ਚਲਾਉਣ ਦੀ ਦਿੱਤੀ ਮਨਜ਼ੂਰੀ

ਪੋਜੇਵਾਲ ਸਰਾਂ, 28 ਫਰਵਰੀ (ਨਵਾਂਗਰਾਈਾ)-ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਦੇਖ-ਰੇਖ 'ਚ ਸਿੱਖਿਆ ਵਿਭਾਗ ਦਿਨ-ਬ-ਦਿਨ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ | ਜਿਸ ਤਹਿਤ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ 9 ...

ਪੂਰੀ ਖ਼ਬਰ »

ਬਲਵੀਰ ਸਿੰਘ ਬੈਂਸ ਸਾਬਕਾ ਸਰਪੰਚ ਦੇ ਪਰਿਵਾਰ ਨਾਲ ਦੁੱਖ ਪ੍ਰਗਟ

ਸੜੋਆ, 28 ਫਰਵਰੀ (ਨਾਨੋਵਾਲੀਆ)-ਤਪ ਅਸਥਾਨ ਬਾਬਾ ਬਣਖੰਡੀ ਸਾਹਿਬ ਪਿੰਡ ਅਟਾਲ ਮਜਾਰਾ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਸਿੰਘ ਬੈਂਸ ਸਾਬਕਾ ਸਰਪੰਚ ਜਿਨ੍ਹਾਂ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ, ਦੇ ਪਰਿਵਾਰਕ ਮੈਂਬਰਾਂ ਨਾਲ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ...

ਪੂਰੀ ਖ਼ਬਰ »

ਸੇਵਾ-ਮੁਕਤ ਇੰਸਪੈਕਟਰ ਸ਼ੰਕਰ ਸਿੰਘ ਖੇਪੜ ਨਮਿਤ ਸ਼ਰਧਾਂਜਲੀ ਸਮਾਰੋਹ

ਪੋਜੇਵਾਲ ਸਰਾਂ, 28 ਫਰਵਰੀ (ਰਮਨ ਭਾਟੀਆ)-ਪਿੰਡ ਚੰਦਿਆਣੀ ਖ਼ੁਰਦ ਦੀ ਨਾਮੀ ਸ਼ਖ਼ਸੀਅਤ ਸ਼ੰਕਰ ਸਿੰਘ ਖੇਪੜ ਸੇਵਾ-ਮੁਕਤ ਇੰਸਪੈਕਟਰ ਦਿੱਲੀ ਪੁਲਿਸ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਚੰਦਿਆਣੀ ਖ਼ੁਰਦ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਪਰਿਵਾਰ ...

ਪੂਰੀ ਖ਼ਬਰ »

ਨਸ਼ਿਆਂ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਸਬ ਇੰਸਪੈਕਟਰ ਨਰੇਸ਼ ਕੁਮਾਰੀ

ਬਲਾਚੌਰ, 28 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਸਬ ਇੰਸਪੈਕਟਰ ਨਰੇਸ਼ ਕੁਮਾਰੀ ਐਸ. ਐੱਚ. ਓ. ਥਾਣਾ ਸਿਟੀ ਬਲਾਚੌਰ ਨੇ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਆਖਿਆ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਹਾਲਤ 'ਚ ਨਹੀਂ ਬਖ਼ਸ਼ਿਆਂ ਜਾਵੇਗਾ | ਉਨ੍ਹਾਂ ਦੱਸਿਆਂ ਕਿ ਨਸ਼ੇ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX