ਤਾਜਾ ਖ਼ਬਰਾਂ


45 ਲੱਖ ਲੁੱਟ ਮਾਮਲੇ 'ਚ ਬੈਂਕ ਮੁਲਾਜ਼ਮ ਪਾਇਆ ਗਿਆ ਦੋਸ਼ੀ, ਲੁਟੇਰੇਆਂ ਦੀ ਵੀ ਹੋਈ ਪਹਿਚਾਣ, ਪੁਲਿਸ ਨੇ ਮਾਮਲਾ ਸੁਲਝਾਇਆ
. . .  8 minutes ago
ਜਲਾਲਾਬਾਦ,14 ਮਈ (ਜਤਿੰਦਰ ਪਾਲ ਸਿੰਘ) - 12 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਜਲਾਲਾਬਾਦ ਸੜਕ 'ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ...
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ
. . .  40 minutes ago
ਬੰਗਾ, 14 ਮਈ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ...
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ ਦੀ ਪੁਲਿਸ ਨੇ ਕੀਤੀ ਸ਼ੁਰੂਆਤ
. . .  51 minutes ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਅਹੂਜਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਤੋਂ ਬਾਅਦ ਲੁਧਿਆਣਾ ਪੁਲਿਸ ਵਲੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਤੱਕ ਖਾਣਾ ਪਹੁੰਚਾਉਣ...
ਕੋਵਿਡ19 : ਅੰਮ੍ਰਿਤਸਰ 'ਚ 438 ਲੋਕ ਆਏ ਪਾਜ਼ੀਟਿਵ, 23 ਹੋਈਆਂ ਮੌਤਾਂ, ਪਠਾਨਕੋਟ 'ਚ 492 ਲੋਕ ਆਏ ਪਾਜ਼ੀਟਿਵ ਤੇ 4 ਹੋਈਆਂ ਮੌਤਾਂ
. . .  about 2 hours ago
ਲੈਵਲ 3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦੇਣ ਪੰਜਾਬ ਵਾਸੀ, ਪਹਿਲਾ ਹੀ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ - ਕੈਪਟਨ ਦੀ ਸੂਬਾ ਵਾਸੀਆਂ ਨੂੰ ਅਪੀਲ
. . .  about 2 hours ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ...
ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
ਚੰਡੀਗੜ੍ਹ, 14 ਮਈ - ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਵਲੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਕਾਰਨ 11 ਮੌਤਾਂ, 403 ਆਏ ਪਾਜ਼ੀਟਿਵ ਕੇਸ, ਫ਼ਾਜ਼ਿਲਕਾ 'ਚ 9 ਮੌਤਾਂ, 449 ਆਏ ਨਵੇਂ ਕੇਸ
. . .  about 3 hours ago
ਸ੍ਰੀ ਮੁਕਤਸਰ ਸਾਹਿਬ/ਫ਼ਾਜ਼ਿਲਕਾ, 14 ਮਈ (ਰਣਜੀਤ ਸਿੰਘ ਢਿੱਲੋਂ/ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤੇ ਅੱਜ 11 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ...
ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  about 3 hours ago
ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 340 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23048 ਅਤੇ 8 ਮਰੀਜ਼ਾਂ...
ਸ੍ਰੀ ਮੁਕਤਸਰ ਸਾਹਿਬ - ਸ਼ਨਿੱਚਰਵਾਰ ਨੂੰ ਅਧਿਆਪਕ ਵੀ ਨਹੀਂ ਜਾਣਗੇ ਸਕੂਲ - ਡੀ.ਈ.ਓ.
. . .  about 3 hours ago
ਸ੍ਰੀ ਮੁਕਤਸਰ ਸਾਹਿਬ, 14 ਮਈ (ਰਣਜੀਤ ਸਿੰਘ ਢਿੱਲੋਂ) - ਭਾਵੇਂ ਕੋਰੋਨਾ ਕਾਰਨ ਸਾਰੇ ਸਕੂਲ ਬੰਦ ਹਨ, ਪਰ ਅਧਿਆਪਕ ਸਕੂਲ ਵਿਚ ਹਾਜ਼ਰ ਹੁੰਦੇ ਹਨ, ਪਰ ਡਿਪਟੀ ਕਮਿਸ਼ਨਰ ਸ੍ਰੀ...
ਸਰਨਾ ਤੇ ਜੀ. ਕੇ. ਦੱਸਣ ਕਿ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਖ਼ਿਲਾਫ਼ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ : ਹਰਮੀਤ ਕਾਲਕਾ
. . .  about 3 hours ago
ਨਵੀਂ ਦਿੱਲੀ, 14 ਮਈ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ...
ਲੁਧਿਆਣਾ ਵਿਚ ਕੋਰੋਨਾ ਨਾਲ 31 ਮੌਤਾਂ
. . .  1 minute ago
ਲੁਧਿਆਣਾ,14 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 31 ਮੌਤਾਂ ਹੋ ਗਈਆਂ ਹਨ | ਜਿਸ ਵਿਚ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ...
ਮੋਗਾ ਵਿਚ 70 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  about 4 hours ago
ਮੋਗਾ, 14 ਮਈ (ਗੁਰਤੇਜ ਸਿੰਘ ਬੱਬੀ) - ਅੱਜ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨੇ ਇਕ ਹੋਰ ਜਾਨ ਨਿਗਲ਼ ਲਈ ਅਤੇ ਅੱਜ 70 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ...
ਹਰਸਿਮਰਤ ਕੌਰ ਬਾਦਲ ਵਲੋਂ ਸੋਨੀ ਨੂੰ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ ਸਪਲਾਈ ਦੇ ਕੇ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
. . .  about 4 hours ago
ਬਠਿੰਡਾ, 14 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਬੇਨਤੀ ਕੀਤੀ ਕਿ ਏਮਜ਼ ਵਿਖੇ ਵੈਂਟੀਲੇਟਰ ਤੇ ਵਾਧੂ ਆਕਸੀਜਨ...
ਬੀ.ਐੱਸ.ਐਫ. ਨੇ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਹਥਿਆਰ ਕੀਤੇ ਬਰਾਮਦ
. . .  about 4 hours ago
ਸਾਂਬਾ (ਜੰਮੂ-ਕਸ਼ਮੀਰ), 14 ਮਈ - ਬਾਰਡਰ ਸਿਕਿਉਰਿਟੀ ਫੋਰਸ (ਬੀ.ਐੱਸ.ਐਫ.) ਦੇ ਜਵਾਨਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਖੇਤਰ ਵਿਚ ਇਕ ਪਾਕਿਸਤਾਨੀ ਡਰੋਨ ਦੁਆਰਾ...
ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਸਾਥੀ ਸਮੇਤ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 14 ਮਈ (ਪਰਮਿੰਦਰ ਸਿੰਘ ਆਹੂਜਾ) - ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਪੂਰੀ ਬਿਜਲੀ ਸਪਲਾਈ ਨਾ ਮਿਲਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ
. . .  about 4 hours ago
ਖੋਸਾ ਦਲ ਸਿੰਘ,14 ਮਈ (ਮਨਪ੍ਰੀਤ ਸਿੰਘ ਸੰਧੂ) - ਵੱਖ - ਵੱਖ ਪਿੰਡਾਂ ਦੇ ਕਿਸਾਨ ਆਗੂਆਂ ਨੇ ਅਜੀਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਸਾਨੂੰ ਸਿਰਫ਼ 2 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ, ...
ਅਫ਼ਗ਼ਾਨਿਸਤਾਨ ਦੀ ਇਕ ਮਸਜਿਦ ਅੰਦਰ ਹੋਇਆ ਧਮਾਕਾ
. . .  about 3 hours ago
ਕਾਬੁਲ (ਅਫ਼ਗ਼ਾਨਿਸਤਾਨ), 14 ਮਈ - ਅਫ਼ਗ਼ਾਨਿਸਤਾਨ ਦੀ ਪੁਲਿਸ ਦਾ ਕਹਿਣਾ ਹੈ ਕਿ ਕਾਬੁਲ ਮਸਜਿਦ 'ਤੇ ਹੋਏ ਬੰਬ ਧਮਾਕੇ ਵਿਚ 4 ਸ਼ਰਧਾਲੂ ਮਾਰੇ ਗਏ ਹਨ...
ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਗਾਟਵਾਲੀ ਦਾ ਕੋਰੋਨਾ ਕਾਰਨ ਦਿਹਾਂਤ
. . .  about 5 hours ago
ਤਲਵੰਡੀ ਸਾਬੋ,14 ਮਈ (ਰਣਜੀਤ ਸਿੰਘ ਰਾਜੂ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਦਾ ਅੱਜ ਕੋਰੋਨਾ...
ਘਰੇਲੂ ਝਗੜੇ ਦੇ ਚੱਲਦਿਆਂ 23 ਸਾਲਾ ਦੇ ਨੌਜਵਾਨ ਫ਼ੌਜੀ ਦੀ ਗੋਲੀ ਲੱਗਣ ਨਾਲ ਮੌਤ
. . .  about 5 hours ago
ਜਲਾਲਾਬਾਦ, ਮੰਡੀ ਘੁਬਾਇਆ (ਫ਼ਾਜ਼ਿਲਕਾ), 14 ਮਈ (ਅਮਨ ਬਵੇਜਾ, ਕਰਨ ਚੁਚਰਾ) - ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਗਹਿਲੇਵਾਲਾ ਵਿਖੇ 23 ਸਾਲਾਂ ਦੇ ਨੌਜਵਾਨ ਫ਼ੌਜੀ ਨੂੰ ਗੋਲੀ ਲੱਗਣ ...
18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੀਤੀ ਵੈਕਸੀਨ ਦੀ ਸ਼ੁਰੂਆਤ
. . .  about 6 hours ago
ਤਪਾ ਮੰਡੀ,14 ਮਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਹੁਕਮਾ ਅਤੇ ਸਿਵਲ ਸਰਜਨ ਹਰਿੰਦਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਕੈਂਪ ਵਿਖੇ 18 ਸਾਲ ਤੋਂ ਵੱਧ ਉਮਰ ਦੇ...
ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਦਿੱਤੇ ਗਏ ਮੁਫ਼ਤ ਆਕਸੀਜਨ ਕੰਸਟਰੇਟਰ
. . .  about 6 hours ago
ਨਵੀਂ ਦਿੱਲੀ ,14 ਮਈ ( ਦਵਿੰਦਰ ਸਿੰਘ ) - ਦਿੱਲੀ ਵਿਚ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਨੂੰ ਆਕਸੀਜਨ ਕੰਸਟਰੇਟਰ...
ਟੋਭੇ 'ਚ ਪੰਜ ਬੱਚੇ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ - ਦੋ ਦੀ ਭਾਲ ਜਾਰੀ
. . .  about 6 hours ago
ਕੁਹਾੜਾ (ਲੁਧਿਆਣਾ), 14 ਮਈ (ਸੰਦੀਪ ਸਿੰਘ ਕੁਹਾੜਾ) - ਚੰਡੀਗੜ੍ਹ - ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਾਨ ਗੜ੍ਹ ਦੇ ਛੱਪੜ ਵਿਚ ਪੰਜ ਬੱਚਿਆਂ ਦੇ ਡੁੱਬਣ ਦੀ ਮੰਦਭਾਗੀ ਘਟਨਾ ਵਾਪਰ ਗਈ...
3 ਕਾਰ ਸਵਾਰਾਂ ਨੂੰ 255 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
. . .  about 6 hours ago
ਸੁਲਤਾਨਪੁਰ ਲੋਧੀ,14 ਮਈ (ਲਾਡੀ, ਹੈਪੀ ,ਥਿੰਦ) - ਸਮਗਲਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸ.ਆਈ ਪਰਮਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆ ਦੀ ਅਗਵਾਈ ਵਿਚ ਇਕ ਵੱਡੀ...
ਕੋਟਲੀ ਸੱਕਾ ਤੋਂ ਪੁਲਿਸ ਵਲੋਂ 1000 ਲੀਟਰ ਲਾਹਣ ਬਰਾਮਦ
. . .  about 7 hours ago
ਓਠੀਆਂ,14 ਮਈ - (ਗੁਰਵਿੰਦਰ ਸਿੰਘ) ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੀ ਪੁਲਿਸ ਚੌਕੀ ਓਠੀਆਂ ਦੇ ਇੰਚਾਰਜ....
ਸੀ.ਬੀ.ਐੱਸ.ਈ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਕੋਈ ਫ਼ੈਸਲਾ ਨਹੀਂ - ਅਧਿਕਾਰੀ
. . .  about 7 hours ago
ਨਵੀਂ ਦਿੱਲੀ, 14 ਮਈ - ਸੀ.ਬੀ.ਐੱਸ.ਈ. ਨੇ ਕਿਹਾ ਕਿ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ , ਕਿਉਂਕਿ ਵਿਦਿਆਰਥੀਆਂ ਅਤੇ ਮਾਪਿਆਂ ਨੇ ਕੋਰੋਨਾ ਮਹਾਂਮਾਰੀ ਦੀ ਸਥਿਤੀ ਦੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਫੱਗਣ ਸੰਮਤ 552

ਪੰਜਾਬ / ਜਨਰਲ

ਕੈਪਟਨ ਸਰਕਾਰ ਦਾ ਆਖ਼ਰੀ ਬਜਟ ਇਜਲਾਸ ਅੱਜ ਤੋਂ-ਹੰਗਾਮੇਦਾਰ ਹੋਣ ਦੀ ਸੰਭਾਵਨਾ

ਹਰਕੰਵਲਜੀਤ ਸਿੰਘ
ਚੰਡੀਗੜ੍ਹ, 28 ਫਰਵਰੀ-ਕਿਸਾਨ ਅੰਦੋਲਨ ਦੇ ਸਾਏ ਹੇਠ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰਾਜਪਾਲ ਪੰਜਾਬ ਵਲੋਂ ਭਾਸ਼ਣ ਪੜ੍ਹਨ ਨਾਲ ਸ਼ੁਰੂ ਹੋਵੇਗਾ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਇਹ ਆਖ਼ਰੀ ਬਜਟ ਹੋਣ ਕਾਰਨ ਕਾਫ਼ੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਕਿਉਂਕਿ ਸਰਕਾਰ ਇਸ ਬਜਟ 'ਚ ਨਵੇਂ ਟੈਕਸਾਂ ਤੋਂ ਗੁਰੇਜ਼ ਕਰਕੇ ਕਿਸਾਨਾਂ ਦੀ ਬਾਕੀ ਰਹਿੰਦੀ ਕਰਜ਼ਾ ਮੁਆਫ਼ੀ, ਮੁਲਾਜ਼ਮਾਂ ਲਈ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਸਮੇਤ ਆਪਣੇ ਚੋਣ ਵਾਅਦੇ ਪੂਰੇ ਕਰਨ ਦੀ ਜ਼ਰੂਰ ਕੋਸ਼ਿਸ਼ ਕਰੇਗੀ | ਵਿਰੋਧੀ ਧਿਰ ਵਲੋਂ ਇਸ ਇਜਲਾਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ, ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ, ਯੂਨੀਵਰਸਿਟੀ 'ਚ ਤਨਖ਼ਾਹ ਨਾ ਮਿਲਣ ਤੇ ਕੋਵਿਡ-19 ਦੌਰਾਨ ਲੋੜੀਂਦੇ ਇਲਾਜ ਸਬੰਧੀ ਰਹੀਆਂ ਕਮੀਆਂ ਤੇ ਦੂਜੇ ਜਨਤਕ ਮੁੱਦੇ ਵਿਧਾਨ ਸਭਾ 'ਚ ਉਠਾਉਣ ਲਈ ਲੋੜੀਂਦਾ ਸਮਾਂ ਨਾ ਰੱਖੇ ਜਾਣ ਨੂੰ ਲੈ ਕੇ ਭਾਰੀ ਹੰਗਾਮੇ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਅਕਾਲੀ ਦਲ ਵਲੋਂ 1 ਮਾਰਚ ਨੂੰ ਪਹਿਲੇ ਦਿਨ ਹੀ ਵਿਧਾਨ ਸਭਾ ਦਾ ਘਿਰਾਓ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ | ਅਕਾਲੀ ਦਲ ਦੇ ਵਰਕਰ ਤੇ ਆਗੂ ਜੋ ਸੈਕਟਰ-25 ਦੀ ਗਰਾਊਾਡ 'ਚ ਇਕੱਠੇ ਹੋਣਗੇ, ਵਲੋਂ ਕੋਈ 11.30 ਵਜੇ ਵਿਧਾਨ ਸਭਾ ਵਲ ਤੁਰਨ ਦਾ ਪ੍ਰੋਗਰਾਮ ਹੈ, ਜਦੋਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਕਾਂਗਰਸ ਦੇ ਵਿਧਾਇਕ, ਜ਼ਿਲ੍ਹਾ ਪ੍ਰਧਾਨ, ਅਹੁਦੇਦਾਰ ਤੇ ਯੂਥ ਕਾਂਗਰਸ ਵਲੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚਲੇ ਵਾਧੇ ਵਿਰੁੱਧ ਰਾਜ ਭਵਨ ਬਾਹਰ ਧਰਨਾ ਦੇਣ ਦਾ ਪ੍ਰੋਗਰਾਮ ਹੈ, ਜੋ ਰਾਜਪਾਲ ਦੇ ਭਾਸ਼ਣ ਤੋਂ ਤੁਰੰਤ ਬਾਅਦ ਸ਼ੁਰੂ ਹੋਵੇਗਾ | ਕੱਲ੍ਹ ਸਵੇਰੇ ਰਾਜਪਾਲ ਪੰਜਾਬ ਵਲੋਂ ਵਿਧਾਨ ਸਭਾ 'ਚ ਰਾਜ ਸਰਕਾਰ ਵਲੋਂ ਪ੍ਰਵਾਨ ਕੀਤਾ ਗਿਆ ਭਾਸ਼ਣ ਸਵੇਰੇ 11.00 ਪੜ੍ਹਨਾ ਸ਼ੁਰੂ ਕੀਤਾ ਜਾਵੇਗਾ, ਜਦੋਂਕਿ ਬਾਅਦ ਦੁਪਹਿਰ 2.00 ਵਜੇ ਸੋਕ ਮਤਿਆਂ ਲਈ ਬੈਠਕ ਹੋਵੇਗੀ, ਜੋ ਸੋਕ ਮਤਿਆਂ ਦੇ ਪ੍ਰੋਗਰਾਮ ਤੋਂ ਬਾਅਦ ਉੱਠ ਜਾਵੇਗੀ | ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿਧਾਨ ਸਭਾ ਦੀ ਕਾਰਵਾਈ 'ਤੇ ਭਾਰੂ ਰਹਿਣ ਦੀ ਸੰਭਾਵਨਾ ਹੈ ਤੇ ਰਾਜ ਸਰਕਾਰ ਵਲੋਂ ਵਿਧਾਨ ਸਭਾ ਦੇ ਮਗਰਲੇ ਇਜਲਾਸ ਦੌਰਾਨ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਜੋ ਬਿੱਲ ਪਾਸ ਕੀਤੇ ਗਏ ਸਨ, ਨੂੰ ਰਾਜਪਾਲ ਵਲੋਂ ਰੋਕੇ ਜਾਣ ਦੇ ਮੁੱਦੇ 'ਤੇ ਵਿਧਾਨ ਸਭਾ ਵਲੋਂ ਇਕ ਵਿਸ਼ੇਸ਼ ਮਤਾ ਵੀ ਪਾਸ ਕੀਤੇ ਜਾਣ ਦਾ ਪ੍ਰੋਗਰਾਮ ਹੈ | ਵਿਰੋਧੀ ਧਿਰ ਵਲੋਂ ਹਾਲਾਂਕਿ ਇਜਲਾਸ ਨੂੰ ਅੱਗੋਂ ਵਧਾਏ ਜਾਣ ਦੀ ਮੰਗ ਰੱਖੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਮੁੱਦੇ ਵਿਚਾਰਨ ਲਈ ਪੂਰਾ ਸਮਾਂ ਮਿਲ ਸਕੇ ਪਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੂਬੇ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਕਾਰਨ ਰਾਜ ਸਰਕਾਰ ਬਜਟ ਇਜਲਾਸ ਨੂੰ ਹੋਰ ਅੱਗੇ ਵਧਾਉਣ ਦੀ ਥਾਂ ਇਕ-ਦਿਨ ਘਟਾਉਣ ਦਾ ਵੀ ਫ਼ੈਸਲਾ ਲੈ ਸਕਦੀ ਹੈ, ਕਿਉਂਕਿ ਸਰਕਾਰ ਵਲੋਂ ਬਜਟ ਪੇਸ਼ ਕਰਨ ਦਾ ਸਮਾਂ 8 ਮਾਰਚ ਦੀ ਥਾਂ ਪਹਿਲਾਂ ਹੀ ਬਦਲ ਕੇ 5 ਮਾਰਚ ਕਰ ਲਿਆ ਗਿਆ ਹੈ | ਮਗਰਲੇ ਕੁਝ ਇਜਲਾਸਾਂ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਸਿਹਤ ਦੇ ਕਾਰਨ ਇਜਲਾਸਾਂ 'ਚ ਸ਼ਮੂਲੀਅਤ ਨਹੀਂ ਕਰ ਰਹੇ ਤੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਜੋ ਅਸਤੀਫ਼ਾ ਦੇਣ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਿਲ ਨਹੀਂ ਹੋਏ, ਦੀ ਇਸ ਇਜਲਾਸ 'ਚ ਸ਼ਮੂਲੀਅਤ ਸਬੰਧੀ ਵੀ ਸਿਆਸੀ ਹਲਕਿਆਂ ਵਲੋਂ ਕਿੰਤੂ-ਪ੍ਰੰਤੂ ਕੀਤੀ ਜਾ ਰਹੀ ਹੈ | ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ 'ਚ ਸਫਲਤਾ ਨਹੀਂ ਮਿਲੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕਦਾ ਕਿ ਉਹ ਕੱਲ੍ਹ ਦੇ ਇਜਲਾਸ 'ਚ ਹਾਜ਼ਰ ਹੋਣਗੇ ਜਾਂ ਨਹੀਂ |
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੱਡੇ ਸੁਰੱਖਿਆ ਪ੍ਰਬੰਧ
ਚੰਡੀਗੜ੍ਹ ਕੇਂਦਰੀ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਮੌਕੇ ਹੀ ਅਕਾਲੀ ਦਲ ਤੇ ਕਾਂਗਰਸ ਵਲੋਂ ਧਰਨਿਆਂ-ਮੁਜ਼ਾਹਿਰਆਂ ਦੇ ਦਿੱਤੇ ਗਏ ਪ੍ਰੋਗਰਾਮ, ਜੋ ਇਕੋ ਸਮੇਂ 'ਤੇ ਹੀ ਹਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਐਮ. ਐਲ. ਏ. ਹੋਸਟਲ ਤੋਂ ਵਿਧਾਨ ਸਭਾ ਤੱਕ ਸਵੇਰੇ ਪੈਦਲ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਮੁੱਖ ਰੱਖ ਕੇ ਵੱਡੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਰਾਜ 'ਚੋਂ ਮੁਜ਼ਾਹਰਾਕਾਰੀਆਂ ਦੀ ਬਹੁਤੀ ਗਿਣਤੀ ਚੰਡੀਗੜ੍ਹ ਪੁੱਜਣ ਤੋਂ ਰੋਕੀ ਜਾਵੇ ਤਾਂ ਜੋ ਅਮਨ ਕਾਨੂੰਨ ਲਈ ਕੋਈ ਸਮੱਸਿਆ ਪੈਦਾ ਨਾ ਹੋਵੇ | ਪ੍ਰਸ਼ਾਸਨ ਵਲੋਂ ਇਸ ਮੰਤਵ ਲਈ ਵਾਧੂ ਪੁਲਿਸ ਫੋਰਸ ਵੀ ਮੰਗੀ ਗਈ ਹੈ | ਅਕਾਲੀ ਦਲ ਦੇ ਵਿਧਾਨ ਸਭਾ ਘਿਰਾਓ ਦੇ ਪ੍ਰੋਗਰਾਮ 'ਚ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਅਕਾਲੀ ਸੰਸਦ ਮੈਂਬਰ ਤੇ ਚੰਡੀਗੜ੍ਹ ਦੇ ਨੇੜਲੇ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਦੇ ਪੁੱਜਣ ਦੀ ਸੰਭਾਵਨਾ ਹੈ |

ਅੰਮਿ੍ਤਸਰ-ਜਾਮਨਗਰ ਐਕਸਪੈ੍ਰਸ ਵੇਅ ਦੇ ਇਕ ਪਾਸੇ ਮੁਆਵਜ਼ਾ 25 ਲੱਖ, ਦੂਜੇ ਬੰਨੇ੍ਹ 47 ਲੱਖ ਰੁਪਏ

ਡੱਬਵਾਲੀ, 28 ਫਰਵਰੀ (ਇਕਬਾਲ ਸ਼ਾਂਤ)- ਭਾਰਤ ਮਾਲਾ ਪ੍ਰਾਜੈਕਟ ਤਹਿਤ ਅੰਮਿ੍ਤਸਰ-ਜਾਮਨਗਰ ਐਕਸਪੈ੍ਰਸ ਵੈਅ ਐਨ.ਐਚ.-54 ਲਈ ਡੱਬਵਾਲੀ ਖੇਤਰ ਦੇ 10 ਪਿੰਡਾਂ 'ਚ ਜ਼ਮੀਨ ਗ੍ਰਹਿਣ ਲਈ ਤੈਅ ਰੇਟਾਂ 'ਚ ਪੱਖਪਾਤੀ ਰਵੱਈਏ ਖ਼ਿਲਾਫ਼ ਕਿਸਾਨਾਂ ਨੇ ਸੰਘਰਸ਼ ਵਿੱਢ ਦਿੱਤਾ ਹੈ | ਕਿਸਾਨ ...

ਪੂਰੀ ਖ਼ਬਰ »

15 ਤੱਕ ਪੰਜਾਬ ਦੇ ਸਕੂਲ 9 ਵਜੇ ਹੀ ਲੱਗਣਗੇ

ਪੋਜੇਵਾਲ ਸਰਾਂ, 28 ਫਰਵਰੀ (ਨਵਾਂਗਰਾਈਾ)-ਪੰਜਾਬ ਦੇ ਸਕੂਲਾਂ ਦਾ ਸਮਾਂ 15 ਮਾਰਚ ਤੱਕ ਪਹਿਲਾਂ ਵਾਲਾ ਹੀ ਰਹੇਗਾ | ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਨੁਸਾਰ 15 ਮਾਰਚ ਤੱਕ ਰਾਜ ਦੇ ਸਰਕਾਰੀ/ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ | ...

ਪੂਰੀ ਖ਼ਬਰ »

58 ਲੱਖ 60 ਹਜ਼ਾਰ ਦੀ ਹੋਰ ਡਰੱਗਮਨੀ ਬਰਾਮਦ

ਲੋਪੋਕੇ, 28 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਸੀਨੀਅਰ ਕਪਤਾਨ ਪੁਲਿਸ ਦਿਹਾਤੀ ਧਰੁਵ ਦਹੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡੀ. ਐੱਸ. ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਹਰਪਾਲ ਸਿੰਘ ਸੋਹੀ ਵਲੋਂ ਬੀਤੇ ਦਿਨੀਂ ...

ਪੂਰੀ ਖ਼ਬਰ »

ਖ਼ੁਦ ਨੂੰ ਰਾਜਪਾਲ ਦਾ ਨਿੱਜੀ ਸਕੱਤਰ ਦੱਸ ਠੇਕਿਆਂ ਤੋਂ ਜਬਰਨ ਸ਼ਰਾਬ ਵਸੂਲਣ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 28 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਖ਼ੁਦ ਨੂੰ ਪੰਜਾਬ ਦੇ ਰਾਜਪਾਲ ਦਾ ਪ੍ਰਾਈਵੇਟ ਸਕੱਤਰ ਦੱਸ ਕੇ ਸ਼ਰਾਬ ਠੇਕੇਦਾਰਾਂ ਤੋਂ ਜ਼ਬਰਨ ਕੀਮਤੀ ਸ਼ਰਾਬ ਵਸੂਲਣ ਵਾਲੇ ਇਕ ਵਿਅਕਤੀ ਨੂੰ ਪੁਲਿਸ ਸਟੇਸ਼ਨ ਸੈਕਟਰ-17 ਦੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ | ...

ਪੂਰੀ ਖ਼ਬਰ »

ਸੈਂਕੜੇ ਬੇਰੁਜ਼ਗਾਰਾਂ ਨੇ ਸੰਗਰੂਰ ਪੁੱਜ ਕੇ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਸੰਗਰੂਰ, 28 ਫਰਵਰੀ (ਧੀਰਜ ਪਸ਼ੌਰੀਆ)- ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਂਦਰ ਸਿੰਗਲਾ ਦੀ ਸਥਾਨਕ ਕੋਠੀ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੱਦੇ 'ਤੇ ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਬੇਰੁਜ਼ਗਾਰਾਂ ...

ਪੂਰੀ ਖ਼ਬਰ »

ਲੁੱਟਣ ਦੀ ਨੀਅਤ ਨਾਲ ਮੋਪਿਡ 'ਤੇ ਜਾ ਰਹੀ ਮਾਂ-ਧੀ ਦੇ ਮਾਰਿਆ ਦਾਤਰ, ਮਾਂ ਦੀ ਮÏਤ

ਊਧਨਵਾਲ, 28 ਫਰਵਰੀ (ਪਰਗਟ ਸਿੰਘ)- ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ਨਜ਼ਦੀਕ ਊਧਨਵਾਲ ਦੇ ਕੋਲ ਮੋਪਿਡ 'ਤੇ ਜਾ ਰਹੀ ਮਾਂ-ਧੀ ਪਾਸੋਂ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਮੋਬਾਈਲ ਤੇ ਪਰਸ ਖੋਹਣ ਦੀ ਨੀਅਤ ਨਾਲ ਦਾਤਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਮਾਂ-ਧੀ ਮੋਪਿਡ ਤੋਂ ...

ਪੂਰੀ ਖ਼ਬਰ »

ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ ਹੋਲਾ ਮਹੱਲਾ-ਗਿਆਨੀ ਰਘਬੀਰ ਸਿੰਘ

ਸ੍ਰੀ ਅਨੰਦਪੁਰ ਸਾਹਿਬ, 28 ਫਰਵਰੀ (ਜੇ. ਐੱਸ. ਨਿੱਕੂਵਾਲ)- ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ 24 ਤੋਂ 26 ਮਾਰਚ ਨੂੰ ਸ੍ਰੀ ਕੀਰਤਪੁਰ ਸਾਹਿਬ ਤੇ 27 ਤੋਂ 29 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ, ਜਿਸ 'ਚ ਸਮੁੱਚਾ ਖ਼ਾਲਸਾ ਪੰਥ ਵੱਡੀ ...

ਪੂਰੀ ਖ਼ਬਰ »

ਕਰਜ਼ੇ ਦੇ ਸਤਾਏ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ

ਭੀਖੀ, 28 ਫਰਵਰੀ (ਬਲਦੇਵ ਸਿੰਘ ਸਿੱਧੂ)- ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਇਕ ਨੌਜਵਾਨ ਕਿਸਾਨ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜਗਸੀਰ ਸਿੰਘ (29) ਪੁੱਤਰ ਜਗਰੂਪ ਸਿੰਘ, ਜਿਸ ਕੋਲ ਇਕ ਏਕੜ ਜ਼ਮੀਨ ਸੀ ਤੇ ਉਸ ਦੇ ਸਿਰ ਲਗਪਗ 5 ਲੱਖ ...

ਪੂਰੀ ਖ਼ਬਰ »

ਰੇਲਵੇ ਮੁਲਾਜ਼ਮ ਵਲੋਂ ਸਹੁਰੇ ਘਰ ਦਾਖ਼ਲ ਹੋ ਕੇ ਪਤਨੀ ਦਾ ਕਤਲ

ਮਾਹਿਲਪੁਰ, 28 ਫ਼ਰਵਰੀ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਨਜ਼ਦੀਕੀ ਪਿੰਡ ਬਘੌਰਾ ਦੇ ਬਾਹਰਵਾਰ ਉਸ ਵੇਲੇ ਹਾਹਾਕਾਰ ਮੱਚ ਗਈ, ਜਦੋਂ ਇਕ ਹਥਿਆਰਬੰਦ ਵਿਅਕਤੀ ਨੇ ਆਪਣੇ ਸਹੁਰੇ ਘਰ ਦਾਖ਼ਲ ਹੋ ਕੇ ਅੰਦਰੋਂ ਕੁੰਡੇ ਲਗਾ ਕੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਪਤਨੀ ਦਾ ...

ਪੂਰੀ ਖ਼ਬਰ »

ਜੈਸ਼-ਉਲ-ਹਿੰਦ ਨੇ ਲਈ ਅੰਬਾਨੀ ਦੇ ਘਰ ਬਾਹਰ ਧਮਾਕੇਖੇਜ਼ ਸਮੱਗਰੀ ਵਾਲੀ ਗੱਡੀ ਖੜ੍ਹੀ ਕਰਨ ਦੀ ਜ਼ਿੰਮੇਵਾਰੀ

ਮੁੰਬਈ, 28 ਫਰਵਰੀ (ਏਜੰਸੀ)-ਬੀਤੀ ਦਿਨੀਂ ਉੱਘੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਜੈਸ਼-ਉਲ-ਹਿੰਦ ਨਾਂਅ ਦੇ ਇਕ ਸੰਗਠਨ ਨੇ ਲਈ ਹੈ | ਇਸ ਦੀ ਜਾਣਕਾਰੀ ਐਤਵਾਰ ਨੂੰ ਪੁਲਿਸ ਵਲੋਂ ਦਿੱਤੀ ...

ਪੂਰੀ ਖ਼ਬਰ »

ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਤਾਕਤਵਰ ਦੁਸ਼ਮਣ, ਹਰਾਉਣ ਦਾ ਕੀਤਾ ਪ੍ਰਣ

ਤਿਰੂਨੇਲਵੇਲੀ (ਤਾਮਿਲਨਾਡੂ), 28 ਫਰਵਰੀ (ਏਜੰਸੀ)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਤਾਕਤਵਰ ਦੁਸ਼ਮਣ ਕਰਾਰ ਦਿੱਤਾ, ਜਿਸ ਨੇ ਆਪਣੇ ਵਿਰੋਧੀਆਂ ਨੂੰ ਕੁਚਲਿਆ ਅਤੇ ਉਨ੍ਹਾਂ ਨੂੰ ਪਿਆਰ ਅਤੇ ਅਹਿੰਸਾ ਦੇ ਰਸਤੇ 'ਤੇ ਚੱਲਦਿਆਂ ...

ਪੂਰੀ ਖ਼ਬਰ »

ਗਾਇਕ ਸਰਦੂਲ ਸਿਕੰਦਰ ਨਮਿਤ ਸ਼ਰਧਾਂਜਲੀ ਸਮਾਗਮ 7 ਨੂੰ

ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)- ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦਾ ਸ਼ਰਧਾਂਜਲੀ ਸਮਾਗਮ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਗਰਾਊਾਡ 'ਚ 7 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜੋ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗਾ | ਸ਼ਰਧਾਂਜਲੀ ਸਮਾਗਮ 'ਚ ਪੰਜਾਬ ...

ਪੂਰੀ ਖ਼ਬਰ »

ਮੰਗਾਂ ਮੰਨਣ ਦਾ ਭਰੋਸਾ ਦੇਣ ਪਿੱਛੋਂ ਸੰਘਰਸ਼ ਕਮੇਟੀ ਵਲੋਂ ਭੁੱਖ ਹੜਤਾਲ ਮੁਲਤਵੀ

ਲੁਧਿਆਣਾ, 28 ਫਰਵਰੀ (ਸਲੇਮਪੁਰੀ)-ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੁਲਬੀਰ ਸਿੰਘ ਮੋਗਾ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਮੇਟੀ ਆਗੂਆਂ ਦੀ ਇਕ ਮੀਟਿੰਗ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਪੰਜਾਬ ਨਾਲ ਹੋਈ, ...

ਪੂਰੀ ਖ਼ਬਰ »

ਹੈਰੋਇਨ ਸਮੇਤ 2 ਤਸਕਰ ਗਿ੍ਫ਼ਤਾਰ

ਲੁਧਿਆਣਾ, 28 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 10 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਐਸ.ਟੀ.ਐਫ. ...

ਪੂਰੀ ਖ਼ਬਰ »

ਚੌਕੀ ਇੰਚਾਰਜ ਤੇ ਇਕ ਹੋਰ ਥਾਣੇਦਾਰ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਅੱਤਲ

ਤਰਨ ਤਾਰਨ, 28 ਫਰਵਰੀ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਦੇ ਅਧੀਨ ਪੈਂਦੀ ਪੁਲਿਸ ਚੌਕੀ ਮਾਣੋਚਾਲ੍ਹ ਦੇ ਇੰਚਾਰਜ ਏ.ਐਸ.ਆਈ. ਅਮਰਜੀਤ ਸਿੰਘ ਵਲੋਂ ਆਪਣੇ ਸਾਥੀ ਥਾਣਾ ਸਦਰ ਤਰਨ ਤਾਰਨ 'ਚ ਤਾਇਨਾਤ ਏ. ਐਸ. ਆਈ. ਸਵਿੰਦਰ ਸਿੰਘ ਨਾਲ ਰਲ ਕੇ ਇਕ ਔਰਤ ਪਾਸੋਂ 10 ਹਜ਼ਾਰ ਰੁਪਏ ...

ਪੂਰੀ ਖ਼ਬਰ »

ਮਹਿੰਗੀ ਬਿਜਲੀ ਵਿਕਣ 'ਤੇ ਵੀ ਕਰਜ਼ਾ ਚੱਕਰ ਤੋਂ ਬਾਹਰ ਨਹੀਂ ਨਿਕਲਿਆ ਪਾਵਰਕਾਮ

ਸ਼ਿਵ ਸ਼ਰਮਾ ਜਲੰਧਰ, 28 ਫਰਵਰੀ- ਰਾਜ 'ਚ ਮਹਿੰਗੀ ਬਿਜਲੀ ਵੇਚਣ ਦੇ ਬਾਵਜੂਦ ਵੀ ਪਾਵਰਕਾਮ ਕਰਜ਼ੇ ਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ, ਜਿਸ ਕਰਕੇ ਹਰ ਸਾਲ ਲਗਾਤਾਰ ਵਧ ਰਹੇ ਖ਼ਰਚੇ, ਬਿਜਲੀ ਚੋਰੀ, ਬਕਾਇਆ ਰਕਮਾਂ ਮਿਲਣ 'ਚ ਦੇਰੀ ਹੋਣ ਕਰਕੇ ਪਾਵਰਕਾਮ ਨੂੰ ਹਰ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਭਾਊ ਮਾਨ ਸਿੰਘ

ਲੁਧਿਆਣਾ- ਉੱਘੇ ਕੱਪੜਾ ਵਪਾਰੀ ਭਾਊ ਮਾਨ ਸਿੰਘ ਦੀ ਸ਼ਖਸੀਅਤ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ ਹੈ, ਉਹ ਇਕ ਵਿਅਕਤੀ ਨਹੀਂ ਸਗੋਂ ਸੰਸਥਾ ਸਨ | ਭਾਊ ਮਾਨ ਸਿੰਘ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹੇ ਮਿੰਟਗੁਮਰੀ 'ਚ 4 ਜੁਲਾਈ 1938 ਈ: ਨੂੰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ...

ਪੂਰੀ ਖ਼ਬਰ »

ਗਜ਼ਲਕਾਰ ਜਗਜੀਤ ਸਿੰਘ ਜ਼ੀਰਵੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਜ਼ੀਰਾ, 28 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਪੰਜਾਬ ਦੇ ਉੱਘੇ ਗਜ਼ਲਕਾਰ ਜਗਜੀਤ ਸਿੰਘ ਜ਼ੀਰਵੀ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਡੇਰਾ ਹਰਨਾਮਸਰ (ਨਾਨਕਸਰ) ਕੋਟ ਈਸੇ ਖ਼ਾਂ ਰੋਡ ...

ਪੂਰੀ ਖ਼ਬਰ »

ਮੌਸਮੀ ਤਪਸ਼ ਵਧਣ ਕਾਰਨ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ

ਜਲੰਧਰ, 28 ਫਰਵਰੀ (ਮੇਜਰ ਸਿੰਘ)-ਪੰਜਾਬ 'ਚ ਪਿਛਲੇ ਕਰੀਬ 1 ਹਫ਼ਤੇਂ ਤੋਂ ਮੌਸਮ ਦੇ ਇਕਦਮ ਗਰਮ ਹੋਣ ਨਾਲ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਬਣ ਰਿਹਾ ਹੈ | ਖੇਤੀ ਮਾਹਿਰਾਂ ਮੁਤਾਬਕ ਮਾਰਚ ਮਹੀਨੇ ਦਾ ਕਣਕ ਦੀ ਫ਼ਸਲ ਦੇ ਪੱਕਣ 'ਚ ਬੜਾ ਅਹਿਮ ਰੋਲ ਹੁੰਦਾ ਹੈ | ਇਸ ਮਹੀਨੇ ਜੇਕਰ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਸਮਾਗਮ

ਅਕਾਲ ਤਖ਼ਤ ਤੋਂ ਬਾਬਾ ਬਕਾਲਾ ਸਾਹਿਬ ਤੱਕ ਨਗਰ ਕੀਰਤਨ ਸਜਾਇਆ

ਅੰਮਿ੍ਤਸਰ, 28 ਫਰਵਰੀ (ਜਸਵੰਤ ਸਿੰਘ ਜੱਸ)- ਨੌਵੇਂ ਪਾਤਸ਼ਾਹ, ਧਰਮ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਤੇ ਭਲਾਈ ਟਰੱਸਟ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਬਾਬਾ ਬਕਾਲਾ ...

ਪੂਰੀ ਖ਼ਬਰ »

ਰਣਨੀਤੀ ਬਣਾਉਣ ਦਾ ਸਮਾਂ ਗਿਆ, ਹੁਣ ਮੈਦਾਨ 'ਚ ਨਿਤਰਨ ਦਾ ਵੇਲਾ- ਜਾਖੜ

ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਕੁਝ ਆਗੂਆਂ ਦੇ ਆਏ ਤਾਜੇ ਬਿਆਨਾਂ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਹੁਣ ਨੀਤੀਗਤ ਰਾਜਨੀਤੀ ਦੀ ਬਜਾਏ ਸੰਘਰਸ਼ ਦੀ ਰਾਜਨੀਤੀ ਕਰਨ ਦਾ ਸੱਦਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ- ਡੀ.ਜੀ.ਪੀ. ਗੁਪਤਾ

ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)-ਸੂਬੇ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਜੰਗ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਆਪਣੀ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ 'ਚ ਐਨ.ਡੀ.ਪੀ.ਐਸ. ਐਕਟ ਅਧੀਨ 283 ਐਫ.ਆਈ.ਆਰ. ਦਰਜ ਕਰਕੇ 392 ਵਿਅਕਤੀਆਂ ਨੂੰ ...

ਪੂਰੀ ਖ਼ਬਰ »

ਰਾਜ ਭਵਨ ਵਿਖੇ ਪ੍ਰਦਰਸ਼ਨ ਦਾ ਡਰਾਮਾ ਕਿਉਂ ਰਚ ਰਹੀ ਕਾਂਗਰਸ-ਮਜੀਠੀਆ

ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਆਖਿਆ ਕਿ ਉਹ ਬਜਟ ਇਜਲਾਸ ਦੌਰਾਨ ਕਾਂਗਰਸ ਸਰਕਾਰ ਨੂੰ ਇਹ ਦੱਸਣ ਲਈ ਮਜਬੂਰ ਕਰ ਦੇਵੇਗਾ ਕਿ ਉਸ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕਿਉਂ ਕੀਤਾ ਤੇ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ...

ਪੂਰੀ ਖ਼ਬਰ »

ਸੂਬੇ 'ਚ ਕੋਰੋਨਾ ਦੇ 582 ਨਵੇਂ ਮਾਮਲੇ, 7 ਹੋਰ ਮੌਤਾਂ

ਚੰਡੀਗੜ੍ਹ, 28 ਫਰਵਰੀ (ਬਿਊਰੋ ਚੀਫ਼)- ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 582 ਨਵੇਂ ਮਾਮਲੇ ਮਿਲੇ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 4632 'ਤੇ ਪੁੱਜ ਗਈ ਹੈ, ਜਦੋਂਕਿ 7 ਹੋਰ ਮੌਤਾਂ ਹੋਣ ਦੀ ਵੀ ਖ਼ਬਰ ਹੈ | ਅੱਜ ਜਲੰਧਰ 'ਚ ਸਭ ਤੋਂ ਵੱਧ 108, ਕਪੂਰਥਲਾ 'ਚ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰੰਧਾਵਾ ਸਿਹਤ ਵਿਭਾਗ ਦੀ ਕੋਰੋਨਾ ਰਿਪੋਰਟ 'ਚ ਪਾਜ਼ੀਟਿਵ, ਪੀ.ਜੀ.ਆਈ. 'ਚ ਨੈਗੇਟਿਵ

ਚੰਡੀਗੜ੍ਹ, 28 ਫਰਵਰੀ (ਏਜੰਸੀ)-ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਕੋਰੋਨਾ ਟੈਸਟ ਰਿਪੋਰਟ ਤੋਂ ਬਹੁਤ ਹੈਰਾਨ ਤੇ ਪ੍ਰੇਸ਼ਾਨ ਹਨ ਅਤੇ ਅਜੀਬ ਸਥਿਤੀ ਦਾ ਸਾਹਮਣਾ ਕਰ ਰਹੇ ਹਨ¢ ਦੱਸਣਯੋਗ ਹੈ ਕਿ ਰਾਜ ਵਿਧਾਨ ਸਭਾ ਦੇ ਬਜਟ ਇਜਲਾਸ 'ਚ ਸਾਰੇ ...

ਪੂਰੀ ਖ਼ਬਰ »

ਦਿੱਲੀ ਕਿਸਾਨ ਮੋਰਚਾ ਹੁਣ ਇਨਸਾਨ ਮੋਰਚਾ ਬਣ ਚੁੱਕਾ- ਭਾਈ ਪਿੰਦਰਪਾਲ ਸਿੰਘ

ਅਜਨਾਲਾ, 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਕਿਸਾਨ ਮੋਰਚਾ ਹੁਣ ਇਨਸਾਨ ਮੋਰਚਾ ਬਣ ਗਿਆ ਹੈ | ਇਹ ਪ੍ਰਗਟਾਵਾ ਪੰਥ ਪ੍ਰਸਿੱਧ ਕਥਾਵਾਚਕ ਭਾਈ ...

ਪੂਰੀ ਖ਼ਬਰ »

'ਆਪ' ਆਗੂ ਗੁਰਵਿੰਦਰ ਸੇਲਬਰਾਹ ਦੇ ਛੋਟੇ ਭਰਾ ਵਲੋਂ ਕੁਝ ਵਿਅਕਤੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ

ਭਾਈਰੂਪਾ, 28 ਫਰਵਰੀ (ਵਰਿੰਦਰ ਲੱਕੀ)- ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਬਾਠ ਦੇ ਛੋਟੇ ਭਰਾ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਫੂਲ ਪੁਲਿਸ ਨੇ ਇਸ ਸੰਬੰਧੀ ਪਿੰਡ ...

ਪੂਰੀ ਖ਼ਬਰ »

ਵੈਟਰਨਰੀ ਇੰਸਪੈਕਟਰ ਦਿਵਸ 12 ਨੂੰ ਜਲੰਧਰ 'ਚ -ਸੱਚਰ

ਜਲੰਧਰ, 28 ਫਰਵਰੀ (ਸ਼ਿਵ)- ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਵਲੋਂ 12ਵਾਂ ਇੰਸਪੈਕਟਰ ਦਿਵਸ ਹਰ ਸਾਲ ਦੀ ਤਰ੍ਹਾਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਸੈਮੀਨਾਰ ਹਾਲ 'ਚ 11 ਮਾਰਚ ਨੂੰ ਮਨਾਇਆ ...

ਪੂਰੀ ਖ਼ਬਰ »

ਬਾਬਾ ਪਰਮਜੀਤ ਸਿੰਘ ਬਦੇਸ਼ਾ ਦੀ ਪਤਨੀ ਨਮਿਤ ਅੰਤਿਮ ਅਰਦਾਸ ਕੱਲ੍ਹ

ਸ਼ਾਹਕੋਟ, 28 ਫਰਵਰੀ (ਸਚਦੇਵਾ)- ਸ਼ਾਹਕੋਟ ਇਲਾਕੇ ਦੇ ਉੱਘੇ ਸਮਾਜ ਸੇਵਕ ਬਾਬਾ ਪਰਮਜੀਤ ਸਿੰਘ ਬਦੇਸ਼ਾ ਦੀ ਪਤਨੀ ਸੁਖਪਾਲ ਕੌਰ ਬਦੇਸ਼ਾ ਵਾਸੀ ਪਿੰਡ ਢੰਡੋਵਾਲ (ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ) ਦਾ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ...

ਪੂਰੀ ਖ਼ਬਰ »

ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਨੂੰ ਸਦਮਾ, ਪਤਨੀ ਦਾ ਦਿਹਾਂਤ

ਤਰਨ ਤਾਰਨ, 28 ਫਰਵਰੀ (ਹਰਿੰਦਰ ਸਿੰਘ)- ਤਰਨ ਤਾਰਨ ਦੇ ਕਸਬਾ ਫਤਿਆਬਾਦ ਤੋਂ 'ਅਜੀਤ' ਦੇ ਪੱਤਰਕਾਰ ਹਰਵਿੰਦਰ ਸਿੰਘ ਧੂੰਦਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ...

ਪੂਰੀ ਖ਼ਬਰ »

ਬਠਿੰਡਾ ਦੀ ਸ਼ਿਫ਼ਾਲੀ ਸਿੰਘ ਨੇ ਜਿੱਤਿਆ 'ਗਲੈਮਨ ਮਿਸ ਇੰਡੀਆ' ਦਾ ਖ਼ਿਤਾਬ

ਬਠਿੰਡਾ, 28 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਵਸਨੀਕ ਤੇ ਨਾਮੀ ਆਈ.ਟੀ. ਕੰਪਨੀ 'ਚ ਸੇਵਾਵਾਂ ਨਿਭਾਅ ਰਹੀ ਪਿਤਾ ਇੰਜੀ: ਜੈਲਾ ਰਾਮ ਤੇ ਮਾਤਾ ਜਸਵਿੰਦਰ ਕੌਰ ਦੀ ਲਾਡਲੀ ਧੀ ਇੰਜੀ: ਸ਼ਿਫ਼ਾਲੀ ਸਿੰਘ ਨੇ ਜੈਪੁਰ ਵਿਖੇ ਹੋਏ 'ਗਲੇਮਨ ਮਿਸ ਇੰਡੀਆ' ਦਾ ਖ਼ਿਤਾਬ ਆਪਣੇ ...

ਪੂਰੀ ਖ਼ਬਰ »

ਮਹਿੰਗਾਈ ਦੀ ਮਾਰ: ਅੱਛੇ ਦਿਨਾਂ ਦੇ ਸੁਪਨਿਆਂ ਨੇ ਲੋਕਾਂ ਨੂੰ ਦਿਨੇ ਦਿਖਾਏ ਤਾਰੇ

ਫ਼ਿਰੋਜ਼ਪੁਰ, 28 ਫਰਵਰੀ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- 2014 'ਚ ਕੇਂਦਰ 'ਚ ਭਾਜਪਾ ਸਰਕਾਰ ਆਉਣ 'ਤੇ ਮਹਿੰਗਾਈ ਤੋਂ ਰਾਹਤ, ਤੇਲ ਕੀਮਤਾਂ 'ਚ ਕਟੌਤੀ, ਰਸੋਈ ਗੈਸ ਕੀਮਤਾਂ ਘੱਟ ਕਰਨ, ਘਰ-ਘਰ ਨੌਕਰੀ ਤੇ ਕਾਲਾ ਧੰਨ ਵਾਪਸ ਲਿਆਉਣ ਦੇ ਵਾਅਦਿਆਂ ਨਾਲ ਸੱਤਾ 'ਚ ਆਉਣ ਵਾਲੀ ਮੋਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX