ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ: ਨਵੇਂ ਲਏ ਮੋਟਰਸਾਈਕਲ ਦੀ ਪਾਰਟੀ ਦੇ ਕੇ ਵਾਪਸ ਆ ਰਹੇ ਫ਼ੌਜੀ ਦਾ ਸਾਥੀ ਵਲੋਂ ਕਤਲ
. . .  23 minutes ago
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਹਲਕੇ ਵਿਚ ਪੈਂਦੇ ਗਿੱਦੜਬਾਹਾ ਨੇੜਲੇ ਪਿੰਡ ਥਰਾਜਵਾਲਾ ਤੋਂ ਭਾਰਤੀ ਫ਼ੌਜੀ ਜਵਾਨ ਆਕਾਸ਼ਦੀਪ ਸਿੰਘ (22 ਸਾਲ)...
ਉਲੰਪਿਕ ਮੈਡਲ ਜਿੱਤਣਾ ਬਹੁਤ ਵੱਡਾ ਕੰਮ, ਟੀਮ ਦੀ ਚੰਗੀ ਕੋਸ਼ਿਸ਼ - ਹਰਮਨਪ੍ਰੀਤ ਸਿੰਘ
. . .  39 minutes ago
ਨਵੀਂ ਦਿੱਲੀ, 5 ਅਗਸਤ - ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਪਣੀ ਟੀਮ ਨੂੰ ਮਿਲੀ ਜਿੱਤ 'ਤੇ ਕਿਹਾ ਕਿ...
ਬੀਬੀ ਜਗੀਰ ਕੌਰ ਨੇ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  58 minutes ago
ਅੰਮ੍ਰਿਤਸਰ, 5 ਅਗਸਤ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੋਕੀਓ ਉਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ...
ਖਿਡਾਰੀ ਹਰਮਨਪ੍ਰੀਤ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
. . .  about 1 hour ago
ਟਾਂਗਰਾ, 5 ਅੰਮ੍ਰਿਤਸਰ - (ਹਰਜਿੰਦਰ ਸਿੰਘ ਕਲੇਰ) - ਜ਼ਿਲ੍ਹਾ ਅੰਮ੍ਰਿਤਸਰ ਦੇ ਜੀ.ਟੀ. ਰੋਡ ਟਾਂਗਰਾ ਨੇੜੇ ਪੈਂਦੇ ਪਿੰਡ ਤਿੰਮੋਵਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 1 hour ago
ਚੰਡੀਗੜ੍ਹ, 5 ਅਗਸਤ - ਭਾਰਤੀ ਹਾਕੀ ਟੀਮ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਵਲੋਂ ਟਵੀਟ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਫੋਨ 'ਤੇ ਦਿੱਤੀ ਮੁਬਾਰਕਬਾਦ
. . .  about 1 hour ago
ਨਵੀਂ ਦਿੱਲੀ, 5 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ...
ਹਾਕੀ ਵਿਚ ਮਿਲੀ ਜਿੱਤ ਤੋਂ ਬਾਅਦ ਖਿਡਾਰੀ ਦੇ ਪਰਿਵਾਰਕ ਮੈਂਬਰ ਪਹੁੰਚੇ ਗੁਰਦੁਆਰਾ ਸਾਹਿਬ ਮੱਥਾ ਟੇਕਣ
. . .  15 minutes ago
ਜਲੰਧਰ, 5 ਅਗਸਤ - ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਜ਼ਬਰਦਸਤ ਟੱਕਰ ਹੋਈ ...
ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਫ਼ਰੀਦਕੋਟ 'ਚ ਖ਼ੁਸ਼ੀ ਦੀ ਲਹਿਰ
. . .  about 2 hours ago
ਫ਼ਰੀਦਕੋਟ, 5 ਅਗਸਤ (ਜਸਵੰਤ ਸਿੰਘ ਪੁਰਬਾ) - ਅੱਜ ਸਵੇਰੇ ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਹੋਈ ਜ਼ਬਰਦਸਤ ਟੱਕਰ...
ਗ਼ੈਰ - ਕਾਨੂੰਨੀ ਨਸ਼ਿਆਂ ਦੇ ਅੰਤਰ-ਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼
. . .  about 2 hours ago
ਨਵੀਂ ਦਿੱਲੀ, 5 ਅਗਸਤ - ਅਪਰਾਧ ਸ਼ਾਖਾ ਦੇ ਅੰਤਰ-ਸਰਹੱਦ ਗੈਂਗ ਜਾਂਚ ਦਸਤੇ ਨੇ ਨਾਈਜੀਰੀਆ ਦੇ ਨਾਗਰਿਕਾਂ ਦੁਆਰਾ ...
ਚੋਰਾਂ ਵਲੋਂ ਬੈਂਕ ਵਿਚ ਦਾਖ਼ਲ ਹੋ ਕੇ 4 ਲੱਖ 70 ਹਜ਼ਾਰ ਦੇ ਕਰੀਬ ਰਕਮ ਚੋਰੀ
. . .  about 2 hours ago
ਚੋਹਲਾ ਸਾਹਿਬ, 5 ਅਗਸਤ (ਬਲਵਿੰਦਰ ਸਿੰਘ ਚੋਹਲਾ) - ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਨਜ਼ਦੀਕੀ ਪਿੰਡ ਗੰਡੀਵਿੰਡ ਧੱਤਲ ਵਿਖੇ ਬੀਤੀ...
ਕੱਚੇ ਅਧਿਆਪਕਾਂ ਨੇ ਅੱਜ ਦੂਜੇ ਦਿਨ ਵੀ ਸਿੱਖਿਆ ਵਿਭਾਗ ਤੇ ਸਿੱਖਿਆ ਬੋਰਡ ਦੇ ਗੇਟ ਕੀਤੇ ਬੰਦ
. . .  about 3 hours ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਅੱਜ ਦੂਜੇ ਦਿਨ ਵੀ ਸਥਾਨਕ ਫ਼ੇਜ਼ 8 ਸਥਿਤ...
ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿੰਡ ਖਲੈਹਿਰਾ 'ਚ ਖ਼ੁਸ਼ੀਆਂ ਦਾ ਮਾਹੌਲ
. . .  about 2 hours ago
ਜੰਡਿਆਲਾ ਗੁਰੂ, 5 ਅਗਸਤ (ਪ੍ਰਮਿੰਦਰ ਸਿੰਘ ਜੋਸਨ) - ਭਾਰਤੀ ਹਾਕੀ ਟੀਮ ਨੂੰ ਉਲੰਪਿਕ 'ਚ ਟੋਕੀਓ 'ਚ ਖੇਡਦਿਆਂ 41 ਸਾਲ ...
ਮਲੇਸ਼ੀਆ ਤੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਵੀਡੀਓ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦਿਆਂ ਹੋਈ ਖ਼ੁਸ਼ੀ 'ਚ ਭਾਵੁਕ
. . .  about 3 hours ago
ਜਲੰਧਰ, 5 ਅਗਸਤ(ਚਿਰਾਗ਼ ਸ਼ਰਮਾ) ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੇ ...
ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫ਼ਾ
. . .  about 3 hours ago
ਚੰਡੀਗੜ੍ਹ, 5 ਅਗਸਤ - ਕੈਪਟਨ ਅਮਰਿੰਦਰ ਸਿੰਘ ਦੇ...
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  1 minute ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  about 4 hours ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  about 4 hours ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  about 5 hours ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  about 5 hours ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 5 hours ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 5 hours ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 6 hours ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 6 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 6 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 6 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਫੱਗਣ ਸੰਮਤ 552

ਸੰਗਰੂਰ

ਲੰਬੀ ਚੁੱਪ ਪਿੱਛੋਂ ਇਜ਼ਹਾਰ ਆਲਮ ਵਲੋਂ ਮਲੇਰਕੋਟਲਾ ਦੀ ਰਾਜਨੀਤੀ ਵਿਚ ਨਵੀਂ ਪਾਰੀ ਖੇਡਣ ਦੀ ਤਿਆਰੀ

ਮਲੇਰਕੋਟਲਾ, 28 ਫਰਵਰੀ (ਕੁਠਾਲਾ) - ਪੰਜਾਬ ਦੀ ਸਿਆਸਤ ਵਿਚ ਦਹਾਕਿਆਂ ਤੋਂ ਚਰਚਿਤ ਰਹੇ ਸੇਵਾ ਮੁਕਤ ਡੀ.ਜੀ.ਪੀ. (ਜੇਲ੍ਹਾਂ) ਜਨਾਬ ਮੁਹੰਮਦ ਇਜਹਾਰ ਆਲਮ ਨੇ ਵਰਿ੍ਹਆਂ ਦੀ ਸਿਆਸੀ ਚੁੱਪ ਪਿੱਛੋਂ ਮਲੇਰਕੋਟਲਾ ਦੀ ਸਿਆਸਤ ਅੰਦਰ ਨਵੀਂ ਪਾਰੀ ਖੇਡਣ ਦੀ ਤਿਆਰੀ ਕਰ ਲਈ ਹੈ | ਜਨਾਬ ਆਲਮ ਜੋ ਅਮਾਰਤੇ-ਸ਼ਰੀਆ ਪੰਜਾਬ ਨਾਂ ਦੀ ਜਥੇਬੰਦੀ ਦੇ ਚੇਅਰਮੈਨ ਵੀ ਹਨ ਨੇ ਲੰਘੀ ਰਾਤ ਅਮਾਰਤੇ-ਸ਼ਰੀਆ ਦੇ ਸਥਾਨਕ ਦਫ਼ਤਰ ਵਿਖੇ ਬੁਲਾਈ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਮਾਰਚ ਮਹੀਨੇ ਮਲੇਰਕੋਟਲਾ ਵਿਖੇ ਹੋਣ ਵਾਲੇ ਅਮਾਰਤੇ-ਸ਼ਰੀਆ ਪੰਜਾਬ ਦੇ ਰਾਜ ਪੱਧਰੀ ਸੰਮੇਲਨ ਨੂੰ ਸੰਬੋਧਨ ਕਰਨ ਲਈ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਤੇ ਹੈਦਰਾਬਾਦ (ਤਿਲੰਗਾਨਾ) ਤੋਂ ਲੋਕ ਸਭਾ ਮੈਂਬਰ ਜਨਾਬ ਅਸਾਦੂਦੀਨ ਓਵੈਸੀ ਮਲੇਰਕੋਟਲਾ ਪਹੁੰਚਣਗੇ | ਦੇਸ਼ ਦੇ ਰਾਜਨੀਤੀ ਵਿਚ ਇਕ ਤੇਜ ਤਰਾਰ ਮੁਸਲਿਮ ਆਗੂ ਵਜੋਂ ਜਾਣੇ ਜਾਂਦੇ ਜਨਾਬ ਅਸਾਦੂਦੀਨ ਓਵੈਸੀ ਨੂੰ ਪੰਜਾਬ ਦੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਬੁਲਾਉਣ ਪਿੱਛੇ ਆਪਣੀ ਮਨਸ਼ਾ ਦਾ ਜ਼ਿਕਰ ਕਰਦਿਆਂ ਜਨਾਬ ਆਲਮ ਨੇ ਮੀਟਿੰਗ ਵਿਚ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤਾਂ ਵਿਚ ਦੇਸ਼ ਦਾ ਸੰਵਿਧਾਨ ਅਤੇ ਅਕਲੀਅਤਾਂ ਖ਼ਾਸ ਕਰਕੇ ਮੁਸਲਮਾਨਾਂ, ਸਿੱਖਾਂ, ਦਲਿਤਾਂ ਦਾ ਵਰਤਮਾਨ ਤੇ ਭਵਿੱਖ ਖ਼ਤਰੇ ਵਿਚ ਹੈ ਜਿਸ ਨੂੰ ਮਹਿਫ਼ੂਜ਼ ਰੱਖਣ ਲਈ ਸਾਨੂੰ ਇੱਕ ਜੁੱਟ ਹੋ ਕੇ ਲੜਨਾ ਪਵੇਗਾ | ਮੁਲਕ ਦੀ ਜਮਹੂਰੀਅਤ ਨੂੰ ਬਚਾਉਣ ਲਈ ਜਨਾਬ ਅਸਾਦੂਦੀਨ ਓਵੈਸੀ ਵਰਗੇ ਜਾਗਦੀ ਜ਼ਮੀਰ ਵਾਲੇ ਆਗੂ ਦੀ ਅਗਵਾਈ ਨੂੰ ਸਭ ਤੋਂ ਬਿਹਤਰ ਦੱਸਦਿਆਂ ਜਨਾਬ ਆਲਮ ਨੇ ਕਿਹਾ ਕਿ ਸੀ.ਏ.ਏ. ਦੇ ਮੁੱਦੇ 'ਤੇ ਲੋਕ ਸਭਾ ਅੰਦਰ ਜਨਾਬ ਓਵੈਸੀ ਦੀ ਨਿਡਰਤਾ ਭਰੀ ਬਾਦਲੀਲ ਤਕਰੀਰ ਸਾਬਤ ਕਰਦੀ ਹੈ ਕਿ ਮੁਲਕ ਅੰਦਰ ਅੱਜ ਵੀ ਕੋਈ ਜਿਉਂਦੀ ਜਾਗਦੀ ਜ਼ਮੀਰ ਵਾਲੀ ਆਵਾਜ਼ ਜਿੰਦਾ ਹੈ ਜਿਸ ਦਾ ਇਮਾਨ ਮਹਿਫ਼ੂਜ਼ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੁਹੰਮਦ ਇਜ਼ਹਾਰ ਆਲਮ ਨੂੰ ਅਮਾਰਤੇ-ਸ਼ਰੀਆ ਪੰਜਾਬ ਦੇ ਪਲੇਟਫ਼ਾਰਮ ਰਾਹੀਂ ਜਿੱਥੇ ਮਲੇਰਕੋਟਲਾ ਵਿਖੇ ਪੰਜਾਬ ਭਰ ਤੋਂ ਮੁਸਲਮਾਨਾਂ ਦਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ ਉੱਥੇ ਪਿਛਲੇ ਸਾਢੇ ਚਾਰ ਵਰਿ੍ਹਆਂ ਤੋਂ ਸਥਾਨਕ ਸਿਆਸਤ ਦੇ ਹਾਸ਼ੀਏ ਤੋਂ ਬਾਹਰ ਹੋ ਚੁੱਕੇ ਆਲਮ ਹਾਊਸ ਨੂੰ ਮਲੇਰਕੋਟਲਾ ਅੰਦਰ ਆਪਣੀ ਸਿਆਸੀ ਜ਼ਮੀਨ ਦਾ ਅੰਦਾਜ਼ਾ ਵੀ ਹੋ ਜਾਵੇਗਾ | ਸਥਾਨਕ ਸਿਆਸਤ ਦੇ ਜਾਣਕਾਰਾਂ ਮੁਤਾਬਿਕ ਸ਼ੋ੍ਰਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਅਨੇਕਾ ਵਿਵਾਦਾਂ ਦੇ ਬਾਵਜੂਦ ਜਨਾਬ ਇਜ਼ਹਾਰ ਆਲਮ ਨੂੰ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਕੇ 9 ਦਸੰਬਰ 2009 ਨੂੰ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਥਾਪ ਕੇ 20 ਜਨਵਰੀ 2010 ਨੂੰ ਪਾਰਟੀ ਦੇ ਹਲਕਾ ਇੰਚਾਰਜ ਵਜੋਂ ਮਲੇਰਕੋਟਲਾ ਭੇਜਿਆ ਗਿਆ ਸੀ | ਵਿਧਾਨ ਸਭਾ ਚੋਣਾਂ 2012 ਵਿਚ ਜਨਾਬ ਆਲਮ ਦੀ ਪਤਨੀ ਬੀਬੀ ਫਰਜ਼ਾਨਾ ਨਿਸ਼ਾਰਾ ਖ਼ਾਤੂਨ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਟਿੱਕਟ ਦੇ ਕੇ ਮਲੇਰਕੋਟਲਾ ਤੋਂ ਚੋਣ ਲੜਾਈ ਗਈ ਅਤੇ ਬੀਬੀ ਫਰਜ਼ਾਨਾ ਵਿਧਾਇਕ ਬਣ ਕੇ ਬਾਦਲ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਬਣੇ | ਸ. ਬਾਦਲ ਨੇ ਜਨਾਬ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ, ਬੀਬੀ ਆਲਮ ਨੂੰ ਪਾਰਟੀ ਪੀ.ਏ.ਸੀ. ਦੀ ਮੈਂਬਰ ਅਤੇ ਇਸਤਰੀ ਅਕਾਲੀ ਦਲ ਦੀ ਪਹਿਲਾਂ ਮੀਤ ਪ੍ਰਧਾਨ ਤੇ ਫਿਰ ਜਨਰਲ ਸਕੱਤਰ ਵਰਗੇ ਵਕਾਰੀ ਰੁਤਬੇ ਵੀ ਬਖ਼ਸ਼ੇ | ਸਾਲ 2017 ਦੀ ਵਿਧਾਨ ਸਭਾ ਚੋਣ ਵਿਚ ਬੀਬੀ ਆਲਮ ਦੀ ਟਿਕਟ ਕੱਟ ਕੇ ਸ਼ਹਿਰ ਦੇ ਵੱਡੇ ਉਦਯੋਗਪਤੀ ਜਨਾਬ ਮੁਹੰਮਦ ਉਵੈਸ ਨੂੰ ਦੇ ਦਿੱਤੀ ਗਈ ਪਰੰਤੂ ਉਹ ਚੋਣ ਹਾਰ ਗਏ | ਪਾਰਟੀ ਵਲੋਂ ਟਿੱਕਟ ਕੱਟੇ ਜਾਣ ਪਿੱਛੋਂ ਆਲਮ ਜੋੜੀ ਨੇ ਭਾਵੇਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਸੀਮਤ ਕਰ ਲਿਆ ਪਰੰਤੂ ਉਹ ਆਪਣੇ ਕਰੀਬੀ ਅਕਾਲੀ ਆਗੂ-ਵਰਕਰਾਂ ਦੇ ਸਮਾਜਿਕ ਕਾਰਜਾਂ ਵਿਚ ਸ਼ਮੂਲੀਅਤ ਰਾਹੀਂ ਸਥਾਨਕ ਸਿਆਸਤ ਨਾਲ ਜੁੜੇ ਰਹੇ | ਪ੍ਰਾਪਤ ਜਾਣਕਾਰੀ ਮੁਤਾਬਿਕ ਆਲਮ ਜੋੜੀ ਅੱਜ ਕੱਲ੍ਹ ਸ਼ੋ੍ਰਮਣੀ ਅਕਾਲੀ ਦਲ ਨਾਲ ਕਾਫੀ ਖ਼ਫ਼ਾ ਦੱਸੀ ਜਾਂਦੀ ਹੈ | ਕਿਉਂ ਕਿ ਕੁਝ ਮਹੀਨੇ ਪਹਿਲਾਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਬੀਬੀ ਫਰਜ਼ਾਨਾ ਆਲਮ ਨੂੰ ਜਨਰਲ ਸਕੱਤਰ ਬਣਾ ਕੇ ਕੁਝ ਦਿਨਾਂ ਬਾਅਦ ਹੀ ਸੰਗਰੂਰ ਜ਼ਿਲ੍ਹਾ ਜਥੇਬੰਦੀ ਦੇ ਵਿਰੋਧ ਕਾਰਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ | ਜਨਾਬ ਓਵੈਸੀ ਦੀ ਮਲੇਰਕੋਟਲਾ ਰੈਲੀ ਦਾ ਸਥਾਨਕ ਸਿਆਸਤ ਉੱਪਰ ਪੈਣ ਵਾਲੇ ਅਸਰ ਬਾਰੇ ਤਾਂ ਭਾਵੇਂ ਰੈਲੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰੰਤੂ ਜਨਾਬ ਆਲਮ ਦੀ ਇਸ ਨਵੀਂ ਸਰਗਰਮੀ ਨੇ ਮਲੇਰਕੋਟਲਾ ਦੀ ਅਕਾਲੀ ਸਿਆਸਤ ਅੰਦਰ ਵੱਡਾ ਤੂਫ਼ਾਨ ਜ਼ਰੂਰ ਖੜ੍ਹਾ ਕਰ ਦਿਤਾ ਹੈ |

ਤਿਹਾੜ ਜੇਲ੍ਹ ਤੋਂ ਇਕ ਮਹੀਨੇ ਬਾਅਦ ਰਿਆਹ ਹੋ ਕੇ ਆਏ ਨੌਜਵਾਨਾਂ ਦਾ ਕੀਤਾ ਸਵਾਗਤ

ਮੂਨਕ, 28 ਫਰਵਰੀ (ਗਮਦੂਰ ਸਿੰਘ ਧਾਲੀਵਾਲ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕੁਝ ਹੋਰ ਸੂਬਿਆਂ ਦੇ ਕਿਸਾਨਾਂ ਵਲੋਂ ਵੱਖ-ਵੱਖ ਸਰਹੱਦਾਂ 'ਤੇ ਕੀਤੇ ਜਾ ਰਹੇ ਅੰਦੋਲਨ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਚੱਲ ਰਹੀ ਬੀ.ਸੀ/ਓ.ਬੀ.ਸੀ. ਸਬਸਿਡੀ ਬਾਰੇ ਚਰਚਾ ਦਾ ਖੰਡਨ

ਮਲੇਰਕੋਟਲਾ, 28 ਫਰਵਰੀ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਜਨਾਬ ਆਮੀਰ ਅਸ਼ਰਫ਼ ਨੇ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੀ.ਸੀ/ਓ.ਬੀ.ਸੀ ਸਰਟੀਫਿਕੇਟ ਪ੍ਰਾਪਤ ਬਿਜਲੀ ਖਪਤਕਾਰਾਂ ਨੂੰ ਬੋਰਡ ...

ਪੂਰੀ ਖ਼ਬਰ »

3582 ਅਧਿਆਪਕਾਂ ਵਲੋਂ ਮਸਲਾ ਹੱਲ ਨਾ ਹੋਣ 'ਤੇ 13 ਮਾਰਚ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਸੰਗਰੂਰ, 28 ਫਰਵਰੀ (ਧੀੇਰਜ ਪਸ਼ੋਰੀਆ) - 3582 ਅਧਿਆਪਕ ਯੂਨੀਅਨ ਵਲੋਂ ਪੰਜਾਬ ਦੇ ਸਾਰੇ ਸਕੂਲਾਂ ਵਿਚ ਸਾਰੇ ਖਾਲੀ ਸਟੇਸ਼ਨਾਂ ਨੂੰ ਪੋਰਟਲ ਸੂਚੀ ਵਿੱਚ ਸ਼ਾਮਲ ਕਰਨ ਅਤੇ ਗ੍ਰਹਿ ਜ਼ਿਲਿ੍ਹਆਂ ਤੋਂ ਬਾਹਰ ਭਰਤੀ ਸਾਰੇ ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਬਦਲੀ ਕਰਨ ਦੀ ਮੰਗ ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਘਿਰਾਓ ਕਰ ਕੇ ਅਕਾਲੀ ਦਲ ਕੈਪਟਨ ਸਰਕਾਰ ਨੂੰ ਯਾਦ ਕਰਵਾਏਗਾ ਚੋਣ ਵਾਅਦੇ-ਗਰਗ

ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਭਲਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੰੂ ...

ਪੂਰੀ ਖ਼ਬਰ »

ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦੀਆਂ ਚਿੰਤਾਵਾਂ ਵਧਾਈਆਂ

ਸੰਗਰੂਰ, 28 ਫਰਵਰੀ (ਧੀਰਜ ਪਸ਼ੌਰੀਆ)- ਸੰਗਰੂਰ ਸ਼ਹਿਰ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਦਿਨ ਦਿਹਾੜੇ ਹੋ ਰਹੀਆਂ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੇ ਜਿਥੇ ਸ਼ਹਿਰ ਵਾਸੀਆਂ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੈ ਉੱਥੇ ਪੁਲਿਸ ਦੀ ਕਾਰਗੁਜਾਰੀ 'ਤੇ ਵੀ ...

ਪੂਰੀ ਖ਼ਬਰ »

ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਵਿਖੇ ਭਗਤ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ

ਭਗਤ ਰਵਿਦਾਸ ਜੀ ਇਕ ਕ੍ਰਾਂਤੀਕਾਰੀ ਭਗਤ ਸਨ- ਬਾਬਾ ਦਲੇਰ ਸਿੰਘ ਖੇੜੀ ਸੰਗਰੂਰ, 28 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਵਿਖੇ ਸ਼ੋ੍ਰਮਣੀ ਭਗਤ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਪੰਜਾਬ ਬ੍ਰਾਹਮਣ ਸਭਾ ਦੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ (ਭੁੱਲਰ, ਧਾਲੀਵਾਲ)- ਬ੍ਰਾਹਮਣ ਸਭਾ ਪੰਜਾਬ ਇਕਾਈ ਸੁਨਾਮ ਦੀ ਮੀਟਿੰਗ ਸਭਾ ਦੇ ਪ੍ਰਧਾਨ ਹਰਭਗਵਾਨ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਬ੍ਰਹਮਸਿਰਾ ਮੰਦਿਰ ਵਿਖੇ ਹੋਈ ਜਿਸ ਵਿਚ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਯੂਥ ਦੇ ਕੌਮੀ ...

ਪੂਰੀ ਖ਼ਬਰ »

ਮਹੋਲੀ ਕਲਾਂ ਦੀ ਵਿਦਿਆਰਥਣ ਬੇਅੰਤ ਕੌਰ ਯੂਨੀਵਰਸਿਟੀ ਵਿਚੋਂ ਰਹੀ ਸਰਵੋਤਮ

ਸੰਦੌੜ, 28 ਫਰਵਰੀ (ਗੁਰਪ੍ਰੀਤ ਸਿੰਘ ਚੀਮਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ.ਏ. ਹਿਸਟਰੀ ਦੀ ਲਈ ਗਈ ਪ੍ਰੀਖਿਆ 'ਚੋਂ ਨਜ਼ਦੀਕੀ ਪਿੰਡ ਮਹੋਲੀ ਕਲਾਂ ਦੀ ਵਿਦਿਆਰਥਣ ਬੇਅੰਤ ਕੌਰ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੇ ਹੋਏ ਯੂਨੀਵਰਸਿਟੀ 'ਚੋਂ ਪਹਿਲੀ ...

ਪੂਰੀ ਖ਼ਬਰ »

ਬੈਂਕ ਨੇ ਲੋਨ ਮੇਲਾ ਲਗਾਇਆ

ਖਨੌਰੀ, 28 ਫਰਵਰੀ (ਰਮੇਸ਼ ਕੁਮਾਰ)- ਨਗਰ ਪੰਚਾਇਤ ਖਨੌਰੀ ਦੇ ਕਾਰਜ ਸਾਧਕ ਅਫ਼ਸਰ ਮੁਕੇਸ਼ ਕੁਮਾਰ ਸਿੰਗਲਾ ਦੇ ਹੁਕਮਾਂ ਅਨੁਸਾਰ ਅੱਜ ਨਗਰ ਪੰਚਾਇਤ ਦਫ਼ਤਰ ਦੇ ਵਿਚ ਬੈਂਕਾਂ ਦੇ ਅਧਿਕਾਰੀਆਂ ਵਲੋਂ ਪ੍ਰਧਾਨ ਮੰਤਰੀ ਆਤਮ ਨਿਰਭਰ ਸਵਾਨਿਧੀ ਸਕੀਮ ਦੇ ਤਹਿਤ ਮੇਲਾ ਲਗਾਇਆ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਦੁਰਗਾ ਮੰਦਰ ਵਿਖੇ ਕਰਵਾਏ ਲੜੀਵਾਰ ਪਾਠ

ਲਹਿਰਾਗਾਗਾ, 28 ਫਰਵਰੀ (ਅਸ਼ੋਕ ਗਰਗ) - ਪ੍ਰਾਚੀਨ ਸ਼੍ਰੀ ਸ਼ਿਵ ਦੁਰਗਾ ਮੰਦਰ ਵਿਚ ਪਿਛਲੇ ਇਕ ਪਿਛਲੇ ਮਹੀਨੇ ਤੋਂ ਮਾਘ ਦੇ ਪਵਿੱਤਰ ਮਹੀਨੇ ਦੇ ਵਿਚ 108 ਰਾਮ ਚਰਿੱਤਰ ਮਾਨਸ ਦੇ ਲੜੀਵਾਰ ਪਾਠ ਦਾ ਭੋਗ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਪੰਨ ਹੋਇਆ | ਇਸ ਸਮਾਗਮ ਵਿਚ ਪੰਜਾਬ ਦੀ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਵਲੋਂ ਭੇਜਿਆ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ

ਧੂਰੀ, 28 ਫਰਵਰੀ (ਸੁਖਵੰਤ ਸਿੰਘ ਭੁੱਲਰ)- ਲਾਂਸ ਨਾਇਕ ਦਰਸਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਵਿਖੇ ਸ੍ਰ ਬਲਜਿੰਦਰ ਸਿੰਘ ਕੰਪਿਊਟਰ ਫੈਕਲਟੀ ਇਸ ਸਕੂਲ ਵਿਚ ਕੰਮ ਕਰ ਰਹੇ ਹਨ | ਇਨ੍ਹਾਂ ਨੇ ਸਕੂਲ ਨੂੰ ਸਮਾਰਟ ਬਣਾਉਣ ਵਿਚ ਦਾਨੀ ਸੱਜਣਾਂ ਨਾਲ ਨੇੜਤਾ ...

ਪੂਰੀ ਖ਼ਬਰ »

650 ਸਮਾਰਟ ਰਾਸ਼ਨ ਕਾਰਡ ਵੰਡੇ

ਮਸਤੂਆਣਾ ਸਾਹਿਬ, 28 ਫ਼ਰਵਰੀ (ਦਮਦਮੀ)- ਨੇੜਲੇ ਪਿੰਡ ਕਾਂਝਲਾ ਵਿਖੇ ਸਰਪੰਚ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਸਮੂਹ ਗ੍ਰਾਮ ਪੰਚਾਇਤ ਵਲੋਂ ਪੰਜਾਬ ਸਰਕਾਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਬਣਾਏ ਗਏ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ...

ਪੂਰੀ ਖ਼ਬਰ »

ਸਟੇਟ ਅਵਾਰਡੀ ਖੂਨ ਦਾਨੀ ਸੰਸਥਾ ਕਿਸਾਨ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰੇਗੀ

ਅਹਿਮਦਗੜ੍ਹ, 28 ਫਰਵਰੀ (ਪੁਰੀ)- ਪੰਜਾਬ ਦੀ ਪ੍ਰਸਿੱਧ ਸਟੇਟ ਅਵਾਰਡੀ ਖੂਨ ਦਾਨੀ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਵਲੋਂ ਅੱਜ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਯੋਧਿਆ ਦੇ ਪਰਿਵਾਰਾਂ ...

ਪੂਰੀ ਖ਼ਬਰ »

ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ ਹੋਇਆ

ਰਾਜੀਵ ਸਿੰਗਲਾ (ਸੋਨੰੂ) ਬਣੇ ਪ੍ਰਧਾਨ ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ (ਧਾਲੀਵਾਲ, ਭੁੱਲਰ)- ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਪਾਲੀ ਦੀ ਅਗਵਾਈ ਵਿਚ ਆਪਣਾ 15ਵਾਂ ਸਾਲਾਨਾ ਇਜਲਾਸ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸੁਨਾਮ ਦੇ ਸ਼ਮਸ਼ੇਰ ਸਿੰਘ ਛਾਜਲੀ ਬਣੇ ਪ੍ਰਧਾਨ

ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ (ਧਾਲੀਵਾਲ, ਭੁੱਲਰ) - ਪੰਜਾਬ ਨੰਬਰਦਾਰ ਯੂਨੀਅਨ ਦੀਆਂ ਦੋ ਜਥੇਬੰਦੀਆਂ ਦੀ ਏਕਤਾ ਤੋਂ ਬਾਅਦ ਮੀਟਿੰਗ ਸੂਬਾ ਜਨਰਲ ਸਕੱਤਰ ਰਣ ਸਿੰਘ ਮਹਿਲਾਂ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਲੇਵਾਲ ਅਤੇ ਮੀਤ ਪ੍ਰਧਾਨ ਨਛੱਤਰ ਸਿੰਘ ਤੋਲਾਵਾਲ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਸੰਗਰੂਰ, 28 ਫਰਵਰੀ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਮਾਤਾ ਮਹਾਕਾਲੀ ਦੇਵੀ ਦੇ ਸ਼ਕਤੀ ਭਵਨ ਵਿਖੇ ਸਮਾਜ ਸੇਵਾ ਨੂੰ ਸਮਰਪਿਤ ਅਰੋੜਾ ਵੈਲਫ਼ੇਅਰ ਸਭਾ ਸੰਗਰੂਰ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਹੋਰ ਵਾਧਾ ਕਰਦੇ ਹੋਏ ਪਹਿਲਾਂ ਵਿਸ਼ਾਲ ਖੂਨਦਾਨ ਕੈਂਪ ਸਿਵਲ ...

ਪੂਰੀ ਖ਼ਬਰ »

ਅਧਿਆਪਕ ਬਦਲੀਆਂ ਦੇ ਨਾਂ 'ਤੇ ਸਰਕਾਰ ਸਕੂਲ ਬੰਦ ਕਰਨ ਦੇ ਰਾਹ ਤੁਰ

ਸੰਗਰੂਰ, 28 ਫਰਵਰੀ (ਧੀਰਜ ਪਸ਼ੋਰੀਆ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਆਮ ਬਦਲੀਆਂ ਪ੍ਰਕਿਰਿਆ ਅਧੀਨ ਬਿਨੈ ਪੱਤਰ ਆਨਲਾਈਨ ਲਏ ਜਾ ਰਹੇ ਹਨ ਪਰ ਸਕੂਲਾਂ ਅੰਦਰ ਖਾਲੀ ਪਈਆਂ ਵੱਖ-ਵੱਖ ਵਿਸ਼ਿਆਂ ਅਤੇ ਪ੍ਰਾਇਮਰੀ ਕਾਡਰ ਦੀਆਂ ਪੋਸਟਾਂ ਨੂੰ ਖਾਲੀ ਸਟੇਸ਼ਨ ਵਜੋਂ ...

ਪੂਰੀ ਖ਼ਬਰ »

ਸਰਦਾਰਨੀ ਬਲਵਿੰਦਰ ਕੌਰ ਧਾਲੀਵਾਲ ਨੂੰ ਵੱਖ-ਵੱਖ ਆਗੂਆਂ ਵਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਟ

ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ (ਰੁਪਿੰਦਰ ਸਿੰਘ ਸੱਗੂ)- ਪੰਜਾਬੀ ਦੇ ਪ੍ਰਸਿੱਧ ਲੇਖਕ ਸ੍ਰ ਹਰਦੇਵ ਸਿੰਘ ਧਾਲੀਵਾਲ ਸਾਬਕਾ ਐਸ.ਐਸ.ਪੀ ਦੀ ਧਰਮ ਪਤਨੀ ਸਰਦਾਰਨੀ ਬਲਵਿੰਦਰ ਕੌਰ ਧਾਲੀਵਾਲ ਜੋ ਕਿ ਪਿਛਲੇ ਸਾਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਦੀ ਪਹਿਲੀ ...

ਪੂਰੀ ਖ਼ਬਰ »

ਛੀਨੀਵਾਲ ਕਲਾਂ 'ਚ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦੌਰਾਨ 600 ਮਰੀਜ਼ਾਂ ਦੀ ਜਾਂਚ

ਮਹਿਲ ਕਲਾਂ, 28 ਫਰਵਰੀ (ਅਵਤਾਰ ਸਿੰਘ ਅਣਖੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਐਂਡ ਵੈੱਲਫੇਅਰ ਕਲੱਬ, ਛੀਨੀਵਾਲ ਕਲਾਂ ਵਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸਹਿਯੋਗ ਨਾਲ ਅੱਖਾਂ ਦਾ 11ਵਾਂ ਮੁਫ਼ਤ ਅਪ੍ਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ...

ਪੂਰੀ ਖ਼ਬਰ »

ਨਮ ਅੱਖਾਂ ਨਾਲ ਗੁਰਸਿਮਰਤ ਸਿੰਘ ਸਿੰਮੂ ਨੂੰ ਦਿੱਤੀ ਅੰਤਿਮ ਵਿਦਾਇਗੀ

ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਇਕ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਬੀਤੇ ਦਿਨੀਂ ਮੌਤ ਹੋ ਗਈ ਸੀ ਦਾ ਅੱਜ ਇੱਥੇ ਅੰਤਮ ਸੰਸਕਾਰ ਉੱਭਾਵਾਲ ਸੜਕ ਉੱਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਜਿਕਰਯੋਗ ਹੈ ਕਿ ਗੁਰਸਿਮਰਤ ਸਿੰਘ ...

ਪੂਰੀ ਖ਼ਬਰ »

ਸਿਮਰਪ੍ਰਤਾਪ ਬਰਨਾਲਾ ਵਲੋਂ ਅਕਾਲੀ ਦਲ ਦੇ ਵਿਧਾਨ ਸਭਾ ਘਿਰਾਓ ਸੰਬੰਧੀ ਪਾਰਟੀ ਮੈਂਬਰਾਂ ਨਾਲ ਮੀਟਿੰਗ

ਧੂਰੀ, 28 ਫਰਵਰੀ (ਸੁਖਵੰਤ ਸਿੰਘ ਭੁੱਲਰ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਸਮੇਂ ਘਿਰਾਓ ਕਰਨ ਸੰਬੰਧੀ ਚੰਡੀਗੜ੍ਹ ਵਿਚ ਕੀਤੀ ਜਾਣ ਵਾਲੀ ਰੈਲੀ ਦੇ ਸੰਬੰਧੀ ਅਕਾਲੀ ਦਲ ਦੇ ਮੈਂਬਰਾਂ ਨਾਲ ਸੀ: ਯੂਥ ਆਗੂ ਐਡਵੋਕੇਟ ਸਿਮਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖ਼ਿਲਾਫ਼ ਸੰਗਰੂਰ ਵਿਚ ਕਿਸਾਨਾਂ ਦੇ ਧਰਨੇ ਅੱਜ ਵੀ ਰਹੇ ਜਾਰੀ

ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 1 ਅਕਤੂਬਰ ਤੋਂ ਖੇੜੀ ਪੰਪ ਰਿਲਾਇੰਸ ਵਿਖੇ ਅਤੇ 13 ਅਕਤੂਬਰ ਤੋਂ ਪਿੰਡ ਗੁਰਦਾਸਪੁਰਾ ਵਿਖੇ ਭਾਜਪਾ ਦੇ ਸੂਬਾਈ ਕਾਰਜਕਾਰਨੀ ਦੇ ਮੈਂਬਰ ਸਤਵੰਤ ਸਿੰਘ ਪੂਨੀਆ ਦੇ ਨਿਵਾਸ ਬਾਹਰ ...

ਪੂਰੀ ਖ਼ਬਰ »

ਸਚਿਆਰ ਮਨੁੱਖਾਂ ਦੀ ਘਾੜਤ ਲਈ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਵਿਸ਼ੇ 'ਤੇ ਕਰਵਾਈ ਇਕ ਰੋਜ਼ਾ ਵਿੱਦਿਅਕ ਕਾਰਜ ਸ਼ਾਲਾ

ਮਸਤੂਆਣਾ ਸਾਹਿਬ, 28 ਫਰਵਰੀ (ਦਮਦਮੀ)- ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਆਤਮ ਪ੍ਰਗਾਸ ਸੋਸ਼ਲ ਵੈੱਲਫੇਅਰ ਕੌਂਸਲ ਲੁਧਿਆਣਾ ਦੇ ਸਹਿਯੋਗ ਨਾਲ 'ਸਚਿਆਰ ਮਨੁੱਖਾਂ ਦੀ ਘਾੜਤ ਲਈ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ' ਵਿਸ਼ੇ ਤੇ ਇਕ ਰੋਜ਼ਾ ਵਿੱਦਿਅਕ ਕਾਰਜ ...

ਪੂਰੀ ਖ਼ਬਰ »

ਰਾਮ ਚਰਿਤ ਮਾਨਸ ਪਾਠ ਦੇ ਭੋਗ ਪਾਏ

ਲਹਿਰਾਗਾਗਾ, 28 ਫਰਵਰੀ (ਸੂਰਜ ਭਾਨ ਗੋਇਲ)- ਸ੍ਰੀ ਨੈਣਾਂ ਦੇਵੀ ਮੰਦਰ ਕਾਲੋਨੀ ਰੋਡ ਵਿਖੇ ਮਾਘ ਦੇ ਪਵਿੱਤਰ ਮਹੀਨੇ ਦੇ ਮੱਦੇਨਜ਼ਰ 51 ਰਾਮ ਚਰਿਤ ਮਾਨਸ ਦੇ ਲੜੀਵਾਰ ਪਾਠ ਦਾ ਭੋਗ ਸ਼ਰਧਾ ਨਾਲ ਸੰਪੰਨ ਹੋਇਆ | ਮੰਦਰ ਦੇ ਪੁਜਾਰੀ ਪੰਡਿਤ ਅਜੇ ਸ਼ਰਮਾ ਨੇ ਕਿਹਾ ਕਿ ਮਾਘ ਦਾ ...

ਪੂਰੀ ਖ਼ਬਰ »

ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਨੰੂ ਲੈ ਕੇ ਮੁਲਾਜ਼ਮ ਹੋਏ ਲਾਮਬੰਦ

ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵਲੋਂ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ 12 ਮਾਰਚ ਨੂੰ ਪਟਿਆਲਾ ਵਿਖੇ ਕੀਤੀ ਜਾ ਸੂਬਾ ਪੱਧਰੀ ਰੈਲੀ ਦੀ ...

ਪੂਰੀ ਖ਼ਬਰ »

ਆਡੀਟੋਰੀਅਮ ਹਾਲ ਵਿਚ ਸੰਘਰਸ਼ ਕਮੇਟੀ ਦਾ ਧਰਨਾ ਚੌਥੇ ਦਿਨ ਵੀ ਰਿਹਾ ਨਿਰੰਤਰ ਜਾਰੀ

ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ 25 ਫਰਵਰੀ ਤੋਂ ਕਿਸਾਨ ਰੋਡ ਸੰਘਰਸ਼ ਕਮੇਟੀ ਦਾ ਦਿਨ-ਰਾਤ ਚੱਲ ਰਿਹਾ ਧਰਨਾ ਅੱਜ ਵੀ ਨਿਰੰਤਰ ਜਾਰੀ ਰਿਹਾ | ਸੰਘਰਸ਼ ਕਮੇਟੀ ਦੇ ਪੰਜਾਬ ਕੋਆਰਡੀਨੇਟਰ ਅਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ

ਅਹਿਮਦਗੜ੍ਹ, 28 ਫਰਵਰੀ (ਸੋਢੀ) - ਭਗਤ ਰਵਿਦਾਸ ਵੈੱਲਫੇਅਰ ਕਲੱਬ ਅਹਿਮਦਗੜ੍ਹ ਵਲੋਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸਰਧਾ ਨਾਲ ਮਨਾਇਆ ਗਿਆ | ਕਲੱਬ ਦੇ ਪ੍ਰਧਾਨ ਸਰਪੰਚ ਜਸਬੀਰ ਸਿੰਘ ਜੰਡਾਲੀ ਦੀ ਅਗਵਾਈ ਕਰਵਾਏ ਸਮਾਗਮ ਦੌਰਾਨ ਬਾਬਾ ਭੀਮ ਸਿੰਘ ਜੀ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਹੁਣ ਤੱਕ 2 ਲੱਖ ਬੂਟੇ ਲਗਾ ਚੁੱਕੇ ਹਨ ਪੰਜਾਬ ਦੇ ਉੱਘੇ ਵਾਤਾਵਰਨ ਪ੍ਰੇਮੀ ਤੇ ਸਮਾਜਸੇਵੀ ਸ. ਇੰਦਰਜੀਤ ਸਿੰਘ ਮੁੰਡੇ

ਮਾਲੇਰਕੋਟਲਾ, 28 ਫਰਵਰੀ (ਹਨੀਫ਼ ਥਿੰਦ) - ਰੁੱਖ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ ਇਸ ਕਰਕੇ 'ਹਰਾ ਸੋਨਾ' ਕਹਿਕੇ ਵੀ ਮਾਣ ਦਿੱਤਾ ਜਾਂਦਾ ਹੈ | ਭਗਤ ਰਵਿਦਾਸ ਜੀ ਮਹਾਰਾਜ ਦੇ 644ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੰਜਾਬ ਦੇ ਉੱਘੇ ਵਾਤਾਵਰਨ ਪ੍ਰੇਮੀ, ਸਮਾਜਸੇਵੀ ਅਤੇ ...

ਪੂਰੀ ਖ਼ਬਰ »

ਮਿਡਲ ਸਕੂਲਾਂ ਚੋਂ ਪੀ.ਟੀ.ਆਈ. ਅਧਿਆਪਕਾਂ ਦੀਆਂ ਪੋਸਟਾਂ ਖ਼ਤਮ ਕਰਨ ਦੀ ਨਿਖੇਧੀ

ਸੰਗਰੂਰ, 28 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਮਿਡਲ ਸਕੂਲਾਂ ਵਿਚੋਂ ਪੀ.ਟੀ.ਆਈ. ਅਧਿਆਪਕਾਂ ਨੂੰ ਸ਼ਿਫ਼ਟ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰਾਂ ਵਿਚ ਭੇਜਣ ਦੇ ਫੁਰਮਾਨ ਦੀ ਅਧਿਆਪਕ ਦਲ ਪੰਜਾਬ (ਜਹਾਂਗੀਰ) ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX