ਤਾਜਾ ਖ਼ਬਰਾਂ


ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਕੀਤੀ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  7 minutes ago
ਚੰਡੀਗੜ੍ਹ, 5 ਅਗਸਤ - ਭਾਰਤੀ ਹਾਕੀ ਟੀਮ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਭਗਵੰਤ ਮਾਨ ਵਲੋਂ ਟਵੀਟ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਫੋਨ 'ਤੇ ਦਿੱਤੀ ਮੁਬਾਰਕਬਾਦ
. . .  21 minutes ago
ਨਵੀਂ ਦਿੱਲੀ, 5 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ...
ਹਾਕੀ ਵਿਚ ਮਿਲੀ ਜਿੱਤ ਤੋਂ ਬਾਅਦ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਪਹੁੰਚੇ ਗੁਰਦੁਆਰਾ ਸਾਹਿਬ ਮੱਥਾ ਟੇਕਣ
. . .  2 minutes ago
ਜਲੰਧਰ, 5 ਅਗਸਤ - ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਜ਼ਬਰਦਸਤ ਟੱਕਰ ਹੋਈ ...
ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਫ਼ਰੀਦਕੋਟ 'ਚ ਖ਼ੁਸ਼ੀ ਦੀ ਲਹਿਰ
. . .  47 minutes ago
ਫ਼ਰੀਦਕੋਟ, 5 ਅਗਸਤ (ਜਸਵੰਤ ਸਿੰਘ ਪੁਰਬਾ) - ਅੱਜ ਸਵੇਰੇ ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਹੋਈ ਜ਼ਬਰਦਸਤ ਟੱਕਰ...
ਗ਼ੈਰ - ਕਾਨੂੰਨੀ ਨਸ਼ਿਆਂ ਦੇ ਅੰਤਰ-ਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼
. . .  about 1 hour ago
ਨਵੀਂ ਦਿੱਲੀ, 5 ਅਗਸਤ - ਅਪਰਾਧ ਸ਼ਾਖਾ ਦੇ ਅੰਤਰ-ਸਰਹੱਦ ਗੈਂਗ ਜਾਂਚ ਦਸਤੇ ਨੇ ਨਾਈਜੀਰੀਆ ਦੇ ਨਾਗਰਿਕਾਂ ਦੁਆਰਾ ...
ਚੋਰਾਂ ਵਲੋਂ ਬੈਂਕ ਵਿਚ ਦਾਖ਼ਲ ਹੋ ਕੇ 4 ਲੱਖ 70 ਹਜ਼ਾਰ ਦੇ ਕਰੀਬ ਰਕਮ ਚੋਰੀ
. . .  about 1 hour ago
ਚੋਹਲਾ ਸਾਹਿਬ, 5 ਅਗਸਤ (ਬਲਵਿੰਦਰ ਸਿੰਘ ਚੋਹਲਾ) - ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਨਜ਼ਦੀਕੀ ਪਿੰਡ ਗੰਡੀਵਿੰਡ ਧੱਤਲ ਵਿਖੇ ਬੀਤੀ...
ਕੱਚੇ ਅਧਿਆਪਕਾਂ ਨੇ ਅੱਜ ਦੂਜੇ ਦਿਨ ਵੀ ਸਿੱਖਿਆ ਵਿਭਾਗ ਤੇ ਸਿੱਖਿਆ ਬੋਰਡ ਦੇ ਗੇਟ ਕੀਤੇ ਬੰਦ
. . .  about 1 hour ago
ਐੱਸ. ਏ. ਐੱਸ. ਨਗਰ, 5 ਅਗਸਤ (ਤਰਵਿੰਦਰ ਸਿੰਘ ਬੈਨੀਪਾਲ) - ਕੱਚੇ ਅਧਿਆਪਕਾਂ ਵਲੋਂ ਅੱਜ ਦੂਜੇ ਦਿਨ ਵੀ ਸਥਾਨਕ ਫ਼ੇਜ਼ 8 ਸਥਿਤ...
ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਿੰਡ ਖਲੈਹਿਰਾ 'ਚ ਖ਼ੁਸ਼ੀਆਂ ਦਾ ਮਾਹੌਲ
. . .  about 1 hour ago
ਜੰਡਿਆਲਾ ਗੁਰੂ, 5 ਅਗਸਤ (ਪ੍ਰਮਿੰਦਰ ਸਿੰਘ ਜੋਸਨ) - ਭਾਰਤੀ ਹਾਕੀ ਟੀਮ ਨੂੰ ਉਲੰਪਿਕ 'ਚ ਟੋਕੀਓ 'ਚ ਖੇਡਦਿਆਂ 41 ਸਾਲ ...
ਮਲੇਸ਼ੀਆ ਤੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਵੀਡੀਓ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦਿਆਂ ਹੋਈ ਖ਼ੁਸ਼ੀ 'ਚ ਭਾਵੁਕ
. . .  about 1 hour ago
ਜਲੰਧਰ, 5 ਅਗਸਤ(ਚਿਰਾਗ਼ ਸ਼ਰਮਾ) ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੇ ...
ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਪ੍ਰਸ਼ਾਂਤ ਕਿਸ਼ੋਰ ਦਾ ਅਸਤੀਫ਼ਾ
. . .  about 2 hours ago
ਚੰਡੀਗੜ੍ਹ, 5 ਅਗਸਤ - ਕੈਪਟਨ ਅਮਰਿੰਦਰ ਸਿੰਘ ਦੇ...
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੰਜਾਬ ਦੇ ਸਾਰੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
. . .  about 2 hours ago
ਚੰਡੀਗੜ੍ਹ, 5 ਅਗਸਤ - ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਦੇਰ ਰਾਤ ਬੀਜਾ ਨੇੜੇ ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ
. . .  about 3 hours ago
ਬੀਜਾ,5 ਅਗਸਤ (ਅਵਤਾਰ ਸਿੰਘ ਜੰਟੀ ਮਾਨ ) - ਬੀਜਾ ਵਿਖੇ ਦੇਰ ਰਾਤ ਖੰਨਾ ਸਾਈਡ ਤੋਂ ਲੁਧਿਆਣਾ ...
ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
. . .  about 3 hours ago
ਨਵੀਂ ਦਿੱਲੀ, 5 ਅਗਸਤ - ਉਲੰਪਿਕ 'ਚ ਭਾਰਤ ਦੀ ਇਤਿਹਾਸਕ ਜਿੱਤ ਤੋਂ ਬਾਅਦ...
ਭਾਰਤ ਨੇ ਰਚਿਆ ਇਤਿਹਾਸ 41 ਸਾਲ ਬਾਅਦ ਉਲੰਪਿਕ 'ਚ ਜਿੱਤਿਆ ਤਗਮਾ
. . .  about 3 hours ago
ਭਾਰਤ ਨੇ ਰਚਿਆ ਇਤਿਹਾਸ 41 ਸਾਲ...
ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ ਸ਼ਮਸ਼ੇਰ ਸਿੰਘ ਦੇ ਪਿੰਡ ਅਟਾਰੀ ਨੇੜੇ ਵਾਹਗਾ ਬਾਰਡਰ 'ਚ ਖ਼ੁਸ਼ੀਆਂ ਦਾ ਮਾਹੌਲ
. . .  about 3 hours ago
ਅਜੀਤ ਬਿਊਰੋ, 5 ਅਗਸਤ - ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਖਿਡਾਰੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਨੇ ਇਕ ਹੋਰ ਕਾਂਸੀ ਤਗਮਾ ਕੀਤਾ ਆਪਣੇ ਨਾਂਅ ,ਜਰਮਨੀ ਨੂੰ 5-4 ਨਾਲ ਹਰਾਇਆ
. . .  about 4 hours ago
ਟੋਕੀਓ,5 ਅਗਸਤ - ਭਾਰਤ ਨੇ ਇਕ ਹੋਰ ਤਗਮਾ ਕੀਤਾ ਆਪਣੇ ਨਾਂਅ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦੇ ਚੌਥੇ ਗੇੜ 'ਚ ਜਰਮਨੀ ਨੇ ਕੀਤਾ ਚੌਥਾ ਗੋਲ
. . .  about 4 hours ago
ਟੋਕੀਓ,5 ਅਗਸਤ - ਮੈਚ ਦੇ ਚੌਥੇ ਗੇੜ 'ਚ ਜਰਮਨੀ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਚੌਥਾ ਗੇੜ ਹੋਇਆ ਸ਼ੁਰੂ
. . .  about 4 hours ago
ਟੋਕੀਓ,5 ਅਗਸਤ - ਮੈਚ ਦਾ ਚੌਥਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਖ਼ਤਮ
. . .  about 4 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ:ਭਾਰਤ ਜਰਮਨੀ ਤੋਂ 5-3 ਨਾਲ ਅੱਗੇ,ਸਿਮਰਨਜੀਤ ਨੇ ਕੀਤਾ 5ਵਾਂ ਗੋਲ
. . .  about 5 hours ago
ਟੋਕੀਓ,5 ਅਗਸਤ - ਭਾਰਤ ਜਰਮਨੀ ਤੋਂ 5-3 ਨਾਲ ਅੱਗੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ ਕੀਤਾ ਚੌਥਾ ਗੋਲ
. . .  about 5 hours ago
ਟੋਕੀਓ,5 ਅਗਸਤ - ਭਾਰਤ ਟੀਮ ਦੇ ਰੁਪਿੰਦਰਪਾਲ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਮੈਚ ਦਾ ਤੀਜਾ ਗੇੜ ਹੋਇਆ ਸ਼ੁਰੂ
. . .  about 5 hours ago
ਟੋਕੀਓ,5 ਅਗਸਤ - ਮੈਚ ਦਾ ਤੀਜਾ ਗੇੜ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ ਜਰਮਨੀ 3-3 ਦੀ ਬਰਾਬਰੀ 'ਤੇ
. . .  about 5 hours ago
ਟੋਕੀਓ,5 ਅਗਸਤ - ਮੈਚ ਦੇ ਦੂਜੇ ਗੇੜ ਦੇ ਅੰਤ ਤੱਕ ਭਾਰਤ ਤੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ ਕੀਤਾ ਤੀਜਾ ਗੋਲ
. . .  about 5 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਰਮਨਪ੍ਰੀਤ ਸਿੰਘ ਨੇ...
ਉਲੰਪਿਕ ਪੁਰਸ਼ ਹਾਕੀ ਮੁਕਾਬਲਾ: ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ ਕੀਤਾ ਦੂਜਾ ਗੋਲ।
. . .  about 5 hours ago
ਟੋਕੀਓ,5 ਅਗਸਤ - ਭਾਰਤੀ ਟੀਮ ਦੇ ਹਾਰਦਿਕ ਸਿੰਘ ਨੇ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 18 ਫੱਗਣ ਸੰਮਤ 552

ਸੰਪਾਦਕੀ

ਸੋਸ਼ਲ ਮੀਡੀਆ ਦੀ ਜਵਾਬਦੇਹੀ ਤੇ ਸਰਕਾਰ

ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿਚ ਸੋਸ਼ਲ ਮੀਡੀਆ ਇਕ ਵੱਡੀ ਤਾਕਤ ਬਣ ਕੇ ਉੱਭਰਿਆ ਹੈ। ਇਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਸ ਵਿਚ ਜੋੜਿਆ ਹੈ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਸਮਰੱਥ ਬਣਾਇਆ ਹੈ। ਇਸ ਨਾਲ ਦੱਬੇ-ਕੁਚਲੇ ਲੋਕਾਂ ਨੂੰ ਵੀ ਆਪਣੇ ਹੱਕਾਂ-ਹਿਤਾਂ ਲਈ ਆਵਾਜ਼ ਉਠਾਉਣ ਦਾ ਅਵਸਰ ਮਿਲਿਆ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਵੱਖ-ਵੱਖ ਭਾਈਚਾਰਿਆਂ ਨੂੰ ਆਪਣੀਆਂ ਬੋਲੀਆਂ, ਇਤਿਹਾਸ, ਸੱਭਿਆਚਾਰ, ਸਾਹਿਤ, ਗੀਤ-ਸੰਗੀਤ, ਪੱਤਰਕਾਰੀ, ਚਿੱਤਰਕਾਰੀ ਅਤੇ ਤਕਨੀਕੀ ਤੇ ਸਾਇੰਸ ਆਧਾਰਿਤ ਗਿਆਨ ਸਾਂਝਾ ਕਰਨ ਲਈ ਇਕ ਵੱਡਾ ਮੰਚ ਮਿਲਿਆ ਹੈ। ਇਸ ਅਵਸਰ ਦੇ ਮਹੱਤਵ ਨੂੰ ਸਮਝਦਿਆਂ ਦੁਨੀਆ ਦੇ ਬਹੁਤ ਸਾਰੇ ਅਖ਼ਬਾਰੀ ਅਦਾਰੇ ਅਤੇ ਟੈਲੀਵਿਜ਼ਨ ਚੈਨਲਾਂ ਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੁਨੀਆ ਭਰ ਵਿਚ ਖ਼ਬਰਾਂ ਦੇਣ ਲਈ ਕਰੋੜਾਂ ਹੀ ਵੈੱਬ ਪੋਰਟਲ ਹੋਂਦ ਵਿਚ ਆ ਗਏ ਹਨ।
ਅੰਤਰਰਾਸ਼ਟਰੀ ਪੱਧਰ 'ਤੇ ਫੇਸਬੁੱਕ, ਯੂ-ਟਿਊਬ, ਵੱਟਸਐਪ, ਟਵਿੱਟਰ, ਇੰਸਟਾਗ੍ਰਾਮ, ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਆਦਿ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਨੇ ਆਪਣੀ ਵੱਡੀ ਪਕੜ ਬਣਾ ਲਈ ਹੈ। ਜੇਕਰ ਭਾਰਤ ਦੀ ਹੀ ਗੱਲ ਕਰੀਏ ਤਾਂ ਇਸ ਸਮੇਂ ਵੱਟਸਐਪ ਦੇ 53 ਕਰੋੜ, ਯੂ-ਟਿਊਬ ਦੇ 44.8 ਕਰੋੜ, ਫੇਸਬੁੱਕ ਦੇ 41 ਕਰੋੜ, ਇੰਸਟਾਗ੍ਰਾਮ ਦੇ 21 ਕਰੋੜ ਅਤੇ ਟਵਿੱਟਰ ਦੇ 1.75 ਕਰੋੜ ਵਰਤੋਂਕਾਰ ਹਨ। ਬਿਨਾਂ ਸ਼ੱਕ ਸੋਸ਼ਲ ਮੀਡੀਆ ਦਾ ਏਨਾ ਮਕਬੂਲ ਹੋਣਾ ਦੁਨੀਆ ਭਰ ਵਿਚ ਗਿਆਨ-ਵਿਗਿਆਨ ਦੇ ਪਾਸਾਰ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਜਮਹੂਰੀਅਤ ਦੀ ਮਜ਼ਬੂਤੀ ਲਈ ਚੰਗੀ ਗੱਲ ਹੈ।
ਪਰ ਸੋਸ਼ਲ ਮੀਡੀਆ ਨਾਲ ਸਬੰਧਿਤ ਤਸਵੀਰ ਦਾ ਦੂਜਾ ਪੱਖ ਵੀ ਹੈ। ਸੋਸ਼ਲ ਮੀਡੀਆ ਦੀ ਵੱਡੀ ਪੱਧਰ 'ਤੇ ਦੁਰਵਰਤੋਂ ਵੀ ਹੁੰਦੀ ਹੈ। ਸਮਾਜ ਵਿਰੋਧੀ ਤੇ ਜਰਾਇਮਪੇਸ਼ਾ ਲੋਕ ਇਨ੍ਹਾਂ ਪਲੇਟਫਾਰਮਾਂ ਰਾਹੀਂ ਲੱਚਰ ਤੇ ਅਸ਼ਲੀਲ ਜਾਣਕਾਰੀ ਵੀ ਫੈਲਾਉਂਦੇ ਹਨ। ਸਮਾਜ ਵਿਰੋਧੀ ਅਨਸਰ ਨਸ਼ੀਲੇ ਪਦਾਰਥਾਂ, ਅਸਲ੍ਹਾ ਅਤੇ ਨਾਜਾਇਜ਼ ਹਥਿਆਰਾਂ ਦੀ ਵਿਕਰੀ ਲਈ ਵੀ ਸਿੱਧੇ-ਅਸਿੱਧੇ ਢੰਗ ਨਾਲ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ। ਵੱਖ-ਵੱਖ ਦੇਸ਼ਾਂ ਵਿਚ ਅੱਤਵਾਦੀ ਤੇ ਵੱਖਵਾਦੀ ਅਨਸਰ ਵੀ ਇਨ੍ਹਾਂ ਪਲੇਟਫਾਰਮਾਂ 'ਤੇ ਸਰਗਰਮ ਰਹਿੰਦੇ ਹਨ। ਦੁਨੀਆ ਭਰ ਵਿਚ ਅਨੇਕਾਂ ਵਾਰ ਅਜਿਹੇ ਅਨਸਰਾਂ ਵਲੋਂ ਜਾਅਲੀ ਖ਼ਬਰਾਂ ਫੈਲਾ ਕੇ ਫ਼ਿਰਕੂ ਫਸਾਦ ਅਤੇ ਹਿੰਸਾ ਵੀ ਕਰਵਾਈ ਗਈ ਹੈ। ਭਾਰਤ ਵਿਚ ਵੀ ਅਜਿਹੀਆਂ ਅਨੇਕਾਂ ਵਾਰ ਘਟਨਾਵਾਂ ਵਾਪਰ ਚੁੱਕੀਆਂ ਹਨ। ਜਾਅਲੀ, ਗ਼ਲਤ ਖ਼ਬਰਾਂ ਤੇ ਤੱਥਹੀਣ ਜਾਣਕਾਰੀ ਫੈਲਾ ਕੇ ਸਮਾਜ ਦੇ ਅਮਨ-ਚੈਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਅਜਿਹੀ ਸਮੱਗਰੀ ਵੀ ਅਜਿਹੇ ਲੋਕਾਂ ਵਲੋਂ ਫੈਲਾਈ ਜਾਂਦੀ ਹੈ, ਜੋ ਕਿਸੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ, ਉਸ ਦੀ ਅੰਦਰੂਨੀ ਸੁਰੱਖਿਆ ਲਈ ਅਤੇ ਉਸ ਦੇ ਅੰਤਰਰਾਸ਼ਟਰੀ ਹਿਤਾਂ ਲਈ ਹਾਨੀਕਾਰਕ ਹੁੰਦੀ ਹੈ।
ਇਸ ਗੱਲ ਨੂੰ ਮੁੱਖ ਰੱਖਦਿਆਂ ਭਾਰਤ ਵਿਚ ਸਮੇਂ-ਸਮੇਂ 'ਤੇ ਇਹ ਗੱਲ ਚਲਦੀ ਰਹੀ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇ। ਇਸ ਸਬੰਧੀ ਕੇਂਦਰੀ ਸਰਕਾਰ ਅਤੇ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਅਧਿਕਾਰੀਆਂ ਦਰਮਿਆਨ ਕਈ ਵਾਰ ਮੀਟਿੰਗਾਂ ਵੀ ਹੋਈਆਂ ਹਨ ਪਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ ਸਬੰਧੀ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ। ਇਸ ਸਬੰਧੀ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਸੰਚਾਲਕਾਂ ਦੀ ਇਹ ਦਲੀਲ ਰਹੀ ਹੈ ਕਿ ਇਸ ਨਾਲ ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਉਨ੍ਹਾਂ ਦੀ ਨਿੱਜਤਾ ਨੂੰ ਵੀ ਢਾਹ ਲੱਗ ਸਕਦੀ ਹੈ। ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਸੰਚਾਲਕਾਂ ਦੀ ਇਹ ਰਾਏ ਵੀ ਹੈ ਕਿ ਇਸ ਨਾਲ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੇ ਰਾਜਨੀਤਕ ਹਿਤਾਂ ਨੂੰ ਮੁੱਖ ਰੱਖਦਿਆਂ ਸਰਕਾਰ ਵਿਰੁੱਧ ਵਿਚਾਰ ਪ੍ਰਗਟ ਕਰਨ ਵਾਲਿਆਂ ਜਾਂ ਅੰਦੋਲਨਾਂ ਨੂੰ ਦਬਾ ਸਕਦੀਆਂ ਹਨ। ਦੂਜੇ ਪਾਸੇ ਸਰਕਾਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਜਾਗਰੂਕ ਲੋਕਾਂ ਦੇ ਇਕ ਵੱਡੇ ਹਿੱਸੇ ਦੀ ਵੀ ਇਹ ਮੰਗ ਰਹੀ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜਵਾਬਦੇਹੀ ਜ਼ਰੂਰ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਜਥੇਬੰਦੀ ਜਾਂ ਲੋਕਾਂ ਦੇ ਸਮੂਹ ਜਾਂ ਨਿੱਜੀ ਤੌਰ 'ਤੇ ਕਿਸੇ ਵਿਅਕਤੀ ਦੇ ਖਿਲਾਫ਼ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗ਼ਲਤ ਜਾਣਕਾਰੀ ਜਾਂ ਲੱਚਰ ਜਾਂ ਅਸ਼ਲੀਲ ਤਸਵੀਰਾਂ ਜਾਂ ਵੀਡੀਓਜ਼ ਨਸ਼ਰ ਕੀਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਅਤੇ ਗ਼ਲਤ ਜਾਣਕਾਰੀ ਪਾਉਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਇਨ੍ਹਾਂ ਸਾਰੇ ਪਹਿਲੂਆਂ ਨੂੰ ਮੁੱਖ ਰੱਖਦਿਆਂ ਪਿਛਲੇ ਦਿਨੀਂ ਭਾਰਤ ਦੇ ਇਲੈਕਟ੍ਰਾਨਿਕਸ, ਸੂਚਨਾ ਤਕਨੀਕ ਅਤੇ ਕਾਨੂੰਨ ਅਤੇ ਇਨਸਾਫ਼ ਸਬੰਧੀ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਸੂਚਨਾ, ਪ੍ਰਸਾਰਨ ਅਤੇ ਵਾਤਾਵਰਨ ਸਬੰਧੀ ਮੰਤਰੀ ਪ੍ਰਕਾਸ਼ ਜਾਵੜੇਕਰ ਵਲੋਂ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਅਗਵਾਈ ਲੀਹਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਲਾਗੂ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਅਗਵਾਈ ਲੀਹਾਂ ਦੇ ਅਨੁਸਾਰ ਹੁਣ ਹਰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵੈੱਬ ਪੋਰਟਲ ਨੂੰ ਆਪਣੇ ਸੰਪਾਦਕ ਅਤੇ ਕੰਮ ਕਰਨ ਦੇ ਸਥਾਨ ਬਾਰੇ ਸਪੱਸ਼ਟ ਰੂਪ ਵਿਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਜਾਣਕਾਰੀ ਦੇਣੀ ਪਵੇਗੀ। ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਰਕਾਰੀ ਏਜੰਸੀਆਂ ਅਤੇ ਨਾਗਰਿਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਤਿੰਨ ਭਾਰਤੀ ਅਧਿਕਾਰੀ ਰੱਖਣੇ ਪੈਣਗੇ। ਸ਼ਿਕਾਇਤ ਮਿਲਣ 'ਤੇ 24 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸ਼ਿਕਾਇਤ ਦੀ ਪੁਸ਼ਟੀ ਕਰਨੀ ਪਵੇਗੀ ਅਤੇ ਪਲੇਟਫਾਰਮਾਂ ਤੋਂ ਇਤਰਾਜ਼ਯੋਗ ਸਮੱਗਰੀ ਤੱਕ ਲੋਕਾਂ ਦੀ ਪਹੁੰਚ ਬੰਦ ਕਰਨੀ ਪਵੇਗੀ। 15 ਦਿਨਾਂ ਦੇ ਅੰਦਰ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਵੇਗਾ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਬੰਧੀ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਸਬੰਧੀ ਮਹੀਨਾਵਾਰ ਸਰਕਾਰ ਨੂੰ ਜਾਣਕਾਰੀ ਦੇਣੀ ਪਵੇਗੀ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗ਼ਲਤ ਅਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਬਾਰੇ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸੰਚਾਲਕਾਂ ਨੂੰ ਮੰਗਣ 'ਤੇ ਸਰਕਾਰੀ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਦੇਣੀ ਪਵੇਗੀ ਅਤੇ ਦੋਸ਼ੀਆਂ ਦੇ ਖਿਲਾਫ਼ ਜਾਂਚ-ਪੜਤਾਲ ਵਿਚ ਵੀ ਸਹਿਯੋਗ ਕਰਨਾ ਪਵੇਗਾ। ਦੇਸ਼ ਵਿਚ ਕੰਮ ਕਰ ਰਹੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪ੍ਰੈੱਸ ਕੌਂਸਲ ਆਫ ਇੰਡੀਆ ਵਲੋਂ ਪੱਤਰਕਾਰੀ ਲਈ ਬਣਾਏ ਗਏ ਨਿਯਮਾਂ ਅਤੇ ਕੇਬਲ ਟੀ.ਵੀ. ਨੈੱਟਵਰਕ ਲਈ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸਰਕਾਰ ਵਲੋਂ ਸੋਸ਼ਲ ਮੀਡੀਆ ਨਾਲ ਸਬੰਧਿਤ ਸਾਰੇ ਮਾਮਲਿਆਂ ਨਾਲ ਨਿਪਟਣ ਲਈ ਇਕ ਅਥਾਰਿਟੀ ਵੀ ਬਣਾਈ ਜਾਏਗੀ।
ਕੇਂਦਰ ਸਰਕਾਰ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕੰਮਕਾਜ ਲਈ ਨਿਰਧਾਰਤ ਕੀਤੀਆਂ ਗਈਆਂ ਉਪਰੋਕਤ ਅਗਵਾਈ ਲੀਹਾਂ ਨਾਲ ਇਸ ਗੱਲ ਦੀ ਸੰਭਾਵਨਾ ਬਣ ਗਈ ਹੈ ਕਿ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਗ਼ਲਤ ਖ਼ਬਰਾਂ ਲਈ, ਲੱਚਰ ਤਸਵੀਰਾਂ ਅਤੇ ਵੀਡੀਓਜ਼ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਬਣਾਇਆ ਜਾ ਸਕੇਗਾ ਪਰ ਇਸ ਦੇ ਨਾਲ ਹੀ ਇਸ ਗੱਲ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ ਕਿ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਆਪਣੇ ਰਾਜਨੀਤਕ ਸਵਾਰਥਾਂ ਨੂੰ ਮੁੱਖ ਰੱਖ ਕੇ ਸਰਕਾਰਾਂ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਦੀ ਪਹੁੰਚ ਵਿਚੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬਾਹਰ ਕਰ ਦੇਣਗੀਆਂ ਅਤੇ ਸੱਤਾ ਦੇ ਦਬਾਅ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵਿਰੋਧੀ ਵਿਚਾਰਾਂ ਵਾਲੀਆਂ ਪੋਸਟਾਂ ਅਤੇ ਸਮੱਗਰੀ ਹਟਾਉਣ ਲਈ ਮਜਬੂਰ ਕਰ ਦੇਣਗੀਆਂ। ਬਹੁਤ ਸਾਰੇ ਅਖ਼ਬਾਰ ਅਤੇ ਟੀ.ਵੀ. ਚੈਨਲ ਇਸ ਪੱਖ ਤੋਂ ਪਹਿਲਾਂ ਹੀ ਦੇਸ਼ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ ਅਤੇ ਸਰਕਾਰੀ ਦਬਾਅ ਹੇਠ ਸੋਸ਼ਲ ਮੀਡੀਆ ਪਲੇਟਫਾਰਮ ਵੀ ਵਿਚਾਰ ਪ੍ਰਗਟ ਕਰਨ ਲਈ ਲੋਕਾਂ ਨੂੰ ਖੁੱਲ੍ਹੇ-ਡੁੱਲ੍ਹੇ ਮੰਚ ਮੁਹੱਈਆ ਨਹੀਂ ਕਰ ਸਕਣਗੇ।
ਇਸ ਸੰਦਰਭ ਵਿਚ ਸਾਡੀ ਇਹ ਰਾਏ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕੰਮਕਾਜ ਵਿਚ ਸਰਕਾਰਾਂ ਨੂੰ ਘੱਟ ਤੋਂ ਘੱਟ ਹੀ ਦਖ਼ਲ ਦੇਣਾ ਚਾਹੀਦਾ ਹੈ। ਸਿਰਫ ਦੇਸ਼ ਦੀ ਏਕਤਾ ਤੇ ਅਖੰਡਤਾ ਜਾਂ ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਜਾਂ ਅਸ਼ਲੀਲ ਤੇ ਲੱਚਰ ਸਮੱਗਰੀ ਨੂੰ ਹੀ ਠੋਸ ਸਬੂਤਾਂ ਤੇ ਦਲੀਲਾਂ ਦੇ ਆਧਾਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਗ਼ੈਰ-ਜ਼ਰੂਰੀ ਤੌਰ 'ਤੇ ਡਰਾਇਆ, ਧਮਕਾਇਆ ਨਹੀਂ ਜਾਣਾ ਚਾਹੀਦਾ ਤੇ ਨਾ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਨ੍ਹਾਂ ਦੇ ਵਿਚਾਰ ਪ੍ਰਗਟ ਕਰਨ ਦੇ ਅਧਿਕਾਰਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧੀ ਸੰਤੁਲਿਤ ਨੀਤੀ ਹੀ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾ ਸਕਦੀ ਹੈ ਅਤੇ ਦੇਸ਼ ਦੇ ਜਾਗਰੂਕ ਲੋਕਾਂ ਨੂੰ ਵੀ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਰਕਾਰਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਕੰਮ ਕਰਨ ਦੀ ਆਜ਼ਾਦੀ ਅਤੇ ਲੋਕਾਂ ਦੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਉੱਪਰ ਬਹੁਤੀਆਂ ਰੋਕਾਂ ਲਾਉਣ ਦੇ ਸਮਰੱਥ ਨਾ ਹੋ ਸਕਣ। ਜਾਗਰੂਕ ਲੋਕਾਂ ਦੇ ਸਿਰ 'ਤੇ ਹੀ ਕਿਸੇ ਦੇਸ਼ ਜਾਂ ਸਮਾਜ ਵਿਚ ਜਮਹੂਰੀਅਤ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਮਹੱਤਵਪੂਰਨ ਹੈ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਨਵੇਂ ਖੇਤੀ ਕਾਨੂੰਨਾਂ 'ਤੇ ਟਿੱਪਣੀ

ਏਨੀ ਵੱਡੀ ਗਿਣਤੀ ਵਿਚ ਅਤੇ ਏਨਾ ਲੰਮਾ ਸਮਾਂ ਚੱਲਣ ਕਰਕੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਅੰਦੋਲਨ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਦੇ ਬੁਲਾਰੇ ਗੈਰੀ ਰਾਈਸ ਵਲੋਂ ਕੀਤੀ ਗਈ ਇਸ ਟਿੱਪਣੀ ਕਿ 'ਖੇਤੀ ...

ਪੂਰੀ ਖ਼ਬਰ »

ਦੇਸ਼ ਦਾ ਸਰਮਾਇਆ ਹੁੰਦੇ ਹਨ ਕਲਾਕਾਰ ਤੇ ਲੇਖਕ

ਸਾਲ 1993 ਦੀ ਜਨਵਰੀ ਦੇ ਆਰੰਭਲੇ ਦਿਨ ਸਨ। ਦੂਰਦਰਸ਼ਨ ਦੇ ਸਾਹਮਣੇ ਵਾਲੀ ਕਾਲੋਨੀ ਵਿਚ ਹੰਸ ਰਾਜ ਹੰਸ ਦੇ ਘਰ ਵਿਚ ਬੈਠਾ ਸਾਂ। ਮੈਂ ਤੇ ਹੰਸ ਡਰਾਇੰਗ ਰੂਮ ਵਿਚ ਬੈਠੇ ਦੂਰਦਰਸ਼ਨ ਦੇ ਸੰਗੀਤਕ ਪ੍ਰੋਗਰਾਮਾਂ ਸਬੰਧੀ ਗੱਲਾਂਬਾਤਾਂ ਕਰ ਰਹੇ ਸਾਂ। ਸਰਦੂਲ ਸਿਕੰਦਰ ਆਪਣੇ ਵਿਆਹ ...

ਪੂਰੀ ਖ਼ਬਰ »

ਪੰਜਾਬ ਦੇ ਚੋਣ ਨਤੀਜਿਆਂ ਬਾਰੇ ਖ਼ਾਮੋਸ਼ ਹੈ ਭਾਜਪਾ

ਪਿਛਲੇ ਦਿਨੀਂ ਪੰਜਾਬ ਵਿਚ 7 ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਸਨ, ਜਿਸ ਵਿਚ ਕਾਂਗਰਸ ਨੂੰ ਵੱਡੀ ਜਿੱਤ ਮਿਲੀ ਸੀ। 7 ਨਿਗਮਾਂ ਦੀਆਂ 350 ਸੀਟਾਂ ਵਿਚੋਂ 269 'ਤੇ ਕਾਂਗਰਸ ਜਿੱਤੀ ਸੀ। ਆਪ ਨੂੰ ਸਿਰਫ਼ 9 ਅਤੇ ਭਾਜਪਾ ਨੂੰ 16 ਸੀਟਾਂ ਮਿਲੀਆਂ ਸਨ। ਇਸ ਨਤੀਜੇ ਤੋਂ ਬਾਅਦ ਇਹ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX