ਤਾਜਾ ਖ਼ਬਰਾਂ


ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ 'ਤੇ ਦਿੱਤੇ 15 ਮਿਲੀਅਨ ਡਾਲਰ
. . .  11 minutes ago
ਨਵੀਂ ਦਿੱਲੀ, 11 ਮਈ - ਟਵਿਟਰ ਨੇ ਭਾਰਤ ਨੂੰ ਮਦਦ ਦੇ ਤੋਰ ਉੱਤੇ 15 ਮਿਲੀਅਨ ਡਾਲਰ ਦਿਤੇ ਹਨ | ਭਾਰਤ ਇਸ ਵੇਲ੍ਹੇ ਵੈਸ਼ਵਿਕ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ...
ਕੇਜਰੀਵਾਲ ਦੀ ਕੇਂਦਰ ਨੂੰ ਅਪੀਲ - ਹੋਰ ਕੰਪਨੀਆਂ ਨੂੰ ਵੀ ਦਿੱਤੀ ਜਾਵੇ ਵੈਕਸੀਨ ਬਣਾਉਣ ਦੀ ਇਜਾਜ਼ਤ
. . .  32 minutes ago
ਨਵੀਂ ਦਿੱਲੀ, 11 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਈਵ ਹੋਏ ਅਤੇ ਉਨ੍ਹਾਂ ਨੇ ਕੋਰੋਨਾ ਦੇ ਦਿੱਲੀ ਵਿਚ ਕਿ ਹਾਲਾਤ ਹਨ,ਉਸ 'ਤੇ ਜਾਣਕਾਰੀ ਸਾਂਝੀ ਕਰਦੇ...
ਅਣਪਛਾਤੀਆਂ ਵਲੋਂ ਕਬਾੜ ਦੀ ਦੁਕਾਨ 'ਤੇ ਹਥਿਆਰ ਦੀ ਨੋਕ 'ਤੇ ਵੱਡੀ ਵਾਰਦਾਤ
. . .  about 1 hour ago
ਅੰਮ੍ਰਿਤਸਰ/ਸੁਲਤਾਨਵਿੰਡ, 11 ਮਈ (ਗੁਰਨਾਮ ਸਿੰਘ ਬੁੱਟਰ ) - ਅੰਮ੍ਰਿਤਸਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਅੰਦਰ ਵਧ ਰਹੀਆਂ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ...
ਅਨੰਤਨਾਗ (ਜੰਮੂ ਕਸ਼ਮੀਰ) ਵਿਚ ਚਲ ਰਹੀ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ
. . .  about 1 hour ago
ਅਨੰਤਨਾਗ , 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਚਲ ਰਹੀ ਅੱਤਵਾਦੀਆਂ ਨਾਲ ਮੁੱਠਭੇੜ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਹਨ...
ਜਲੰਧਰ ਵਿਚ ਵਾਪਰਿਆ ਦਰਦਨਾਕ ਹਾਦਸਾ , ਇਕ ਮੌਤ
. . .  about 2 hours ago
ਜਲੰਧਰ , 11 ਮਈ - ਜਲੰਧਰ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਦੀ ਦਰਦਨਾਕ ਮੌਤ ਹੋ...
ਵਾਇਰਸ ਦੇ ਰੂਪ ਬੀ 1617 ਲਈ ਵਧੇਰੇ ਜਾਣਕਾਰੀ ਦੀ ਜ਼ਰੂਰਤ - ਡਾ ਮਾਰੀਆ ਵੈਨ ਕੇਰਖੋਵ (ਡਬਲਯੂ.ਐੱਚ.ਓ.)
. . .  about 2 hours ago
ਨਵੀਂ ਦਿੱਲੀ , 11 ਮਈ - ਵਾਇਰਸ ਦਾ ਰੂਪ ਬੀ 1617 ਜਿਸ ਨੂੰ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ, ਉਸ 'ਤੇ ਡਬਲਯੂ.ਐੱਚ.ਓ. ਦੁਆਰਾ ਧਿਆਨ ਨਾਲ ਕੰਮ ਕੀਤਾ...
ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 11 ਮਈ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 3,29,942 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ...
ਸੰਦੀਪ ਸਿੰਗਲਾ ਦੀ ਮੌਤ ਨਾਲ "ਆਪ" 'ਚ ਸੋਗ ਦੀ ਲਹਿਰ
. . .  30 minutes ago
ਸੰਗਰੂਰ 11 ਮਈ (ਧੀਰਜ ਪਸ਼ੋਰੀਆ) - ਧੂਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਓੁਸ ਦੇ ਦੋ ਸਾਥੀਆਂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਹੋਈ ਮੌਤ ਨਾਲ "ਆਪ" ਵਿਚ ਸ਼ੋਕ ਦੀ ਲਹਿਰ ...
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨੇਤਾ ਨਕਲੀ ਰੈਮਡੇਸਿਵਿਰ ਦਵਾਈ ਦਾ ਗਿਰੋਹ ਚਲਾਉਣ ਦੇ ਦੋਸ਼ 'ਚ ਕਾਬੂ
. . .  about 3 hours ago
ਜਬਲਪੁਰ, 11 ਮਈ - ਮੱਧ ਪ੍ਰਦੇਸ਼ ਵਿਚ ਜਬਲਪੁਰ ਦੇ ਇਕ ਹਸਪਤਾਲ ਦੇ ਡਾਇਰੈਕਟਰ ਸਮੇਤ ਚਾਰ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਦਵਾਈ ਖਰੀਦਣ ਤੇ ਮਰੀਜ਼ਾਂ ਨੂੰ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ...
ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  about 4 hours ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 4 hours ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 4 hours ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  about 5 hours ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 19 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਫਾਜ਼ਿਲਕਾ / ਅਬੋਹਰ

ਇਕ ਕਰੋੜ ਤੋਂ ਵੱਧ ਦੀ ਕਿਰਾਇਆ ਰਾਸ਼ੀ ਉਗਰਾਹੁਣ ਨੂੰ ਲੈ ਕੇ ਨਗਰ ਨਿਗਮ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬਰਾਂਚ ਕੀਤੀ ਸੀਲ

ਅਬੋਹਰ, 1 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਜਦੋਂ ਤੋਂ ਨਗਰ ਕੌਂਸਲ ਤੋਂ ਨਗਰ ਨਿਗਮ ਬਣੀ ਹੈ ਉਦੋਂ ਤੋਂ ਹੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਅਗਵਾਈ ਵਿਚ ਜਿੱਥੇ ਲਗਾਤਾਰ ਸ਼ਹਿਰ ਵਿਚ ਵਿਕਾਸ ਕੀਤਾ ਜਾ ਰਿਹਾ ਹੈ | ਉੱਥੇ ਰਿਕਵਰੀ ਕਰਨ ਲਈ ਵੀ ਨਗਰ ਨਿਗਮ ਦੀਆਂ ਟੀਮਾਂ ਵਲੋਂ ਭਾਰੀ ਮਸ਼ੱਕਤ ਕੀਤੀ ਜਾ ਰਹੀ ਹੈ | ਨਗਰ ਨਿਗਮ ਦੀ ਟੀਮ ਵਲੋਂ ਅੱਜ ਇਕ ਕਰੋੜ ਤੋਂ ਵੱਧ ਦੀ ਰਾਸ਼ੀ ਉਗਰਾਹੁਣ ਲਈ ਨਿਗਮ ਦੇ ਡਿਫਾਲਟਰ ਸਟੇਟ ਬੈਂਕ ਆਫ਼ ਇੰਡੀਆ ਦੀ ਚਾਰ ਨੰਬਰ ਵਿਚ ਬਣੀ ਮੇਨ ਬਰਾਂਚ ਨੂੰ ਅੱਜ ਸੀਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਨਗਰ ਨਿਗਮ ਵਲੋਂ ਇੱਥੇ ਚਾਰ ਨੰਬਰ ਵਿਚ ਬਣੀ ਇਮਾਰਤ ਅਤੇ ਜਗ੍ਹਾ ਕਰੀਬ 1930 ਵਿਚ ਸਟੇਟ ਬੈਂਕ ਆਫ਼ ਇੰਡੀਆ ਨੂੰ ਲੀਜ਼ 'ਤੇ ਦਿੱਤੀ ਗਈ ਸੀ | ਇਕ ਜਨਵਰੀ 1930 ਤੋਂ ਇੱਥੇ ਬੈਂਕ ਦੀ ਬਰਾਂਚ ਚੱਲ ਰਹੀ ਹੈ | ਲਗਾਤਾਰ ਹੌਲੀ ਹੌਲੀ ਕਿਰਾਇਆ ਵਧਦਾ ਗਿਆ | ਸਾਲ 1982 ਤੋਂ ਵਧੇ ਹੋਏ ਕਿਰਾਏ ਦੀ ਰਾਸ਼ੀ ਬੈਂਕ ਵਲੋਂ ਨਹੀਂ ਦਿੱਤੀ ਗਈ | ਜੋ ਹੌਲੀ ਹੌਲੀ ਜੁੜਦੀ ਹੋਈ ਹੁਣ ਕਰੀਬ 1 ਕਰੋੜ ਦੇ ਨੇੜੇ ਪਹੁੰਚ ਚੁੱਕੀ ਹੈ | ਸਾਲ 2015 ਤੋਂ ਨਗਰ ਨਿਗਮ ਵਲੋਂ ਕਰਾਇਆ ਰਾਸ਼ੀ ਉਗਰਾਹੁਣ ਲਈ ਕਈ ਵਾਰ ਯਤਨ ਕੀਤੇ ਗਏ ਤੇ ਵਾਰ ਵਾਰ ਨੋਟਿਸ ਵੀ ਬਰਾਂਚ ਨੂੰ ਦਿੱਤੇ ਗਏ | ਪਰ ਬਰਾਂਚ ਦੇ ਮੈਨੇਜਰ ਤੇ ਉੱਚ ਅਧਿਕਾਰੀਆਂ ਵਲੋਂ ਇਸ ਗੱਲ ਨੂੰ ਅਣਗੌਲਿਆ ਹੀ ਰੱਖਿਆ ਗਿਆ | ਅੱਜ ਐਸ.ਡੀ.ਐਮ ਵਲੋਂ ਕੀਤੇ ਗਏ ਆਰਡਰਾਂ ਤੋਂ ਬਾਅਦ ਨਗਰ ਨਿਗਮ ਦੀ ਟੀਮ ਡਿਊਟੀ ਮੈਜਿਸਟ੍ਰੇਟ ਦੀ ਅਗਵਾਈ ਵਿਚ ਬੈਂਕ ਪੁੱਜੀ ਤੇ ਬੈਂਕ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ | ਇਸ ਮੌਕੇ ਨਿਗਰਾਨ ਇੰਜੀਨੀਅਰ ਨਗਰ ਨਿਗਮ ਸੰਦੀਪ ਗੁਪਤਾ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਮੁਲਾਜ਼ਮ ਵੀ ਹਾਜ਼ਰ ਸਨ | ਪੁਲਿਸ ਵਲੋਂ ਥਾਣਾ ਮੁਖੀ ਬਲਜੀਤ ਸਿੰਘ ਜਟਾਣਾ ਫੋਰਸ ਸਮੇਤ ਮੌਕੇ 'ਤੇ ਹਾਜ਼ਰ ਸਨ | ਇਸ ਮੌਕੇ ਬਰਾਂਚ ਦੇ ਮੈਨੇਜਰ ਗੌਰਵ ਅਗਰਵਾਲ ਵਲੋਂ ਕਈ ਤਰ੍ਹਾਂ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਲ-ਮਟੋਲ ਕੀਤਾ ਗਿਆ ਪਰ ਵਿਭਾਗ ਦੀ ਟੀਮ ਨਾ ਮੰਨੀ | ਨਗਰ ਨਿਗਮ ਦੀ ਟੀਮ ਵਲੋਂ ਵੱਖ-ਵੱਖ ਥਾਵਾਂ 'ਤੇ ਸੀਲਾਂ ਲਾ ਕੇ ਬੈਂਕ ਨੂੰ ਸੀਲ ਕੀਤਾ ਗਿਆ | ਉੱਧਰ ਇਸ ਗੱਲ ਦਾ ਪਤਾ ਲੱਗਦਿਆਂ ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬਰਾਂਚ ਦੇ ਖਾਤਾ ਧਾਰਕਾਂ ਵਿਚ ਵੀ ਇਕ ਵਾਰ ਭਗਦੜ ਜਿਹੀ ਮੱਚ ਗਈ | ਪਤਾ ਲੱਗਿਆ ਹੈ ਕਿ ਇਸ ਬਰਾਂਚ ਵਿਚ 40 ਹਜ਼ਾਰ ਤੋਂ ਵੱਧ ਗਾਹਕ ਬੈਂਕ ਨਾਲ ਜੁੜੇ ਹੋਏ ਹਨ | ਇਸ ਵਿਚ ਵੱਡੀ ਗਿਣਤੀ 'ਚ ਵੱਡੇ ਗਾਹਕ ਹਨ | ਇਸ ਮੌਕੇ ਸੰਦੀਪ ਗੁਪਤਾ ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਕਿਰਾਇਆ ਰਾਸ਼ੀ ਉਗਰਾਹੁਣ ਲਈ ਉਨ੍ਹਾਂ ਵਲੋਂ ਯਤਨ ਕੀਤੇ ਗਏ ਪਰ ਬੈਂਕ ਵਾਲਿਆਂ ਨੇ ਹਮੇਸ਼ਾ ਇਸ ਗੱਲ ਨੂੰ ਅਣਗੌਲਿਆ ਹੀ ਰੱਖਿਆ | ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਮਿਸ਼ਨਰ ਨਗਰ ਨਿਗਮ ਦੇ ਹੁਕਮਾਂ ਤੇ ਅੱਜ ਸਖ਼ਤੀ ਨਾਲ ਬੈਂਕ ਨੂੰ ਸੀਲ ਕੀਤਾ ਗਿਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਵਲੋਂ ਹੁਣ ਲੋਕਾਂ ਵਲ ਖੜ੍ਹੇ ਬਕਾਇਆ ਰਾਸ਼ੀ ਨੂੰ ਉਗਰਾਹੁਣ ਲਈ ਲਗਾਤਾਰ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ | ਇਸ ਤਹਿਤ ਅੱਜ ਦੀ ਇਹ ਕਾਰਵਾਈ ਪਾਈ ਗਈ |

ਮਾਸਟਰ ਕੇਡਰ ਯੂਨੀਅਨ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਰੋਸ ਪ੍ਰਦਰਸ਼ਨ

ਅਬੋਹਰ, 1 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਸਕੱਤਰ ਵਲੋਂ ਲੁਕਵੇਂ ਢੰਗ ਨਾਲ ਈ ਪੰਜਾਬ ਦੇ ਪੋਰਟਲ 'ਤੇ ਸਰਕਾਰੀ ਸਕੂਲਾਂ 'ਚੋਂ ਮਨਜ਼ੂਰਸ਼ੁਦਾ ਅਸਾਮੀਆਂ ਖ਼ਤਮ ਕਰਕੇ ਗ਼ਰੀਬ ...

ਪੂਰੀ ਖ਼ਬਰ »

15 ਗਰਾਮ ਹੀਰੋਇਨ ਸਣੇ 1 ਔਰਤ ਕਾਬੂ

ਜਲਾਲਾਬਾਦ, 1 ਮਾਰਚ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇਕ ਔਰਤ ਨੂੰ 15 ਗਰਾਮ ਹੀਰੋਇਨ ਸਣੇ ਕਾਬੂ ਕੀਤਾ ਹੈ | ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਸਬ ਇੰਸਪੈਕਟਰ ਹਰਬੰਸ ਲਾਲ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਦੋਸ਼ਣ ...

ਪੂਰੀ ਖ਼ਬਰ »

ਬਾਰਦਾਨੇ ਦੀ ਘਾਟ ਕਾਰਨ ਰਾਈਸ ਮਿੱਲਰਾਂ 'ਚ ਰੋਸ

ਮੰਡੀ ਲਾਧੂਕਾ, 1 ਮਾਰਚ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਵਲੋਂ ਪੈਡੀ ਸੀਜ਼ਨ ਦੀ ਕਸਟਮ ਮਿਿਲੰਗ ਲਈ ਰਾਈਸ ਮਿੱਲਰਾਂ ਨੂੰ ਆਪਣੇ ਹਿੱਸੇ ਦਾ ਬਾਰਦਾਨਾ ਨਾ ਦਿੱਤੇ ਜਾਣ ਕਾਰਨ ਰਾਈਸ ਮਿੱਲਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ ਦੇ ਰਾਈਸ ...

ਪੂਰੀ ਖ਼ਬਰ »

ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)- ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ | ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦਿੱਤੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੜਾਅ ਵਿਚ 60 ਸਾਲ ਤੋਂ ਵੱਧ ...

ਪੂਰੀ ਖ਼ਬਰ »

ਕਿਸਾਨ ਦੇ ਖੇਤ 'ਚੋਂ ਬਿਜਲੀ ਵਾਲੀ ਮੋਟਰ ਦੀ ਤਾਰ ਦਾ ਹੁੱਕਾ ਚੋਰੀ

ਮੰਡੀ ਲਾਧੂਕਾ, 1 ਮਾਰਚ (ਰਾਕੇਸ਼ ਛਾਬੜਾ)-ਮੰਡੀ ਦੇ ਸੇਮ ਨਾਲੇ ਦੇ ਨਾਲ ਲੱਗਦੇ ਖੇਤਾਂ 'ਚੋਂ ਚੋਰ ਬਿਜਲੀ ਵਾਲੀ ਮੋਟਰ ਦੀ ਤਾਰ ਤੇ ਪਾਈਪ ਦਾ ਹੁੱਕਾ ਚੋਰੀ ਕਰਕੇ ਲੈ ਗਏ ਹਨ | ਕਿਸਾਨ ਕ੍ਰਿਸ਼ਨ ਕੰਬੋਜ ਬੱਬੂ, ਰਾਮ ਕ੍ਰਿਸ਼ਨ ਡੂਮੜਾ, ਕੁੰਦਨ ਲਾਲ, ਗੁਲਾਬ ਚੰਦ, ਚੰਨਾ ਸਿੰਘ, ...

ਪੂਰੀ ਖ਼ਬਰ »

ਮਗਨਰੇਗਾ ਮੁਲਾਜ਼ਮ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਕੱਲ੍ਹ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ 3 ਮਾਰਚ ਨੂੰ ਧਰਨਾ ਦਿੱਤਾ ਜਾਵੇਗਾ | ਯੂਨੀਅਨ ਆਗੂ ਵਰਿੰਦਰ ਸਿੰਘ ਤੇ ਸੂਬਾ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਧਰਨੇ ਵਿਚ ਠੇਕਾ ਮੁਲਾਜ਼ਮ ...

ਪੂਰੀ ਖ਼ਬਰ »

ਕੁੱਟਮਾਰ ਦੇ ਦੋਸ਼ 'ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ 2 ਨਾਮਜ਼ਦ ਅਤੇ 2 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਕੁਲਵਿੰਦਰ ਸਿੰਘ ਪੁੱਤਰ ਬਸ਼ੀਰ ਸਿੰਘ ...

ਪੂਰੀ ਖ਼ਬਰ »

15 ਗਰਾਮ ਹੀਰੋਇਨ ਸਣੇ 1 ਔਰਤ ਕਾਬੂ

ਜਲਾਲਾਬਾਦ, 1 ਮਾਰਚ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇਕ ਔਰਤ ਨੂੰ 15 ਗਰਾਮ ਹੀਰੋਇਨ ਸਣੇ ਕਾਬੂ ਕੀਤਾ ਹੈ | ਥਾਣਾ ਸਦਰ ਜਲਾਲਾਬਾਦ ਦੇ ਮੁਲਾਜ਼ਮ ਸਬ ਇੰਸਪੈਕਟਰ ਹਰਬੰਸ ਲਾਲ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਦੋਸ਼ਣ ...

ਪੂਰੀ ਖ਼ਬਰ »

ਵਿਸ਼ਵ ਕੈਂਸਰ ਦਿਹਾੜੇ ਮੌਕੇ ਸਿਹਤ ਵਿਭਾਗ ਨੇ ਕੱਢੀ ਜਾਗਰੂਕਤਾ ਰੈਲੀ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਵਿਸ਼ਵ ਕੈਂਸਰ ਦਿਹਾੜੇ ਮੌਕੇ ਫ਼ਾਜ਼ਿਲਕਾ ਦੇ ਸਿਹਤ ਵਿਭਾਗ ਵਲੋਂ ਬੱਚਿਆਂ ਦੇ ਸਹਿਯੋਗ ਨਾਲ ਸਰਕਾਰੀ ਐਮ.ਆਰ.ਕਾਲਜ ਤੋਂ ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਇਕ ਰੈਲੀ ਕੱਢੀ ਗਈ | ਰੈਲੀ ਨੂੰ ਸਿਵਲ ਸਰਜਨ ਡਾ. ਕੁੰਦਨ ਕੇ. ਪਾਲ ...

ਪੂਰੀ ਖ਼ਬਰ »

ਵਿਧਾਇਕ ਘੁਬਾਇਆ ਨੇ ਅਨੇਕਾਂ ਪਰਿਵਾਰਾਂ ਨੂੰ ਸਮਾਰਟ ਕਾਰਡ ਵੰਡੇ

ਫਾਜ਼ਿਲਕਾ 1 ਮਾਰਚ (ਦਵਿੰਦਰ ਪਾਲ ਸਿੰਘ)-ਸੂਬਾ ਸਰਕਾਰ ਵਲੋਂ ਲੋੜਵੰਦਾਂ ਲਈ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਤਹਿਤ ਲੋਕਾਂ ਨੂੰ ਲਾਭ ਮੁਹੱਈਆ ਕਰਵਾਇਆ ਜਾ ਰਿਹਾ ਹੈ | ਗ਼ਰੀਬ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਹਾ ਪੁੱਜਦਾ ਕਰਨ ਲਈ ਸਰਕਾਰ ਹਰ ...

ਪੂਰੀ ਖ਼ਬਰ »

ਪੰਜਾਬ ਯੂ.ਟੀ. ਮੁਲਾਜ਼ਮ ਪੈਨਸ਼ਨਰਜ਼ ਸੰਯੁਕਤ ਫ਼ਰੰਟ ਦੀ ਮੀਟਿੰਗ

ਜਲਾਲਾਬਾਦ, 1 ਮਾਰਚ (ਕਰਨ ਚੁਚਰਾ)-ਪੰਜਾਬ ਯੂ.ਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਬਿਜਲੀ ਬੋਰਡ ਦਫ਼ਤਰ ਵਿਖੇ ਦੇਸ ਰਾਜ ਕਨਵੀਨਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪੰਜਾਬ ਸੰਯੁਕਤ ਫ਼ਰੰਟ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਡੀ.ਏ.ਪੀ. ਖਾਦ 'ਚ ਕੀਤੇ ਵਾਧੇ ਨੂੰ ਵਾਪਸ ਲਵੇ

ਮੰਡੀ ਲਾਧੂਕਾ, 1 ਮਾਰਚ (ਰਾਕੇਸ਼ ਛਾਬੜਾ)-ਕੇਂਦਰ ਸਰਕਾਰ ਨੇ ਡੀ.ਏ.ਪੀ. ਖਾਦ ਦੀ ਕੀਮਤ ਵਿਚ 600 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਿਸਾਨਾਂ ਤੇ ਇਕ ਹੋਰ ਆਰਥਿਕ ਬੋਝ ਪਾ ਦਿੱਤਾ ਹੈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਦਾ ਗਠਨ ਕੀਤਾ

ਮੰਡੀ ਲਾਧੂਕਾ, 1 ਮਾਰਚ (ਰਾਕੇਸ਼ ਛਾਬੜਾ)-ਪਿੰਡ ਬਹਿਕ ਖ਼ਾਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਕਿਸਾਨ ਜਥੇਬੰਦੀ ਦਾ ਸਰਬਸੰਮਤੀ ਦੇ ਨਾਲ ਗਠਨ ਕੀਤਾ ਗਿਆ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਦੀ ਬੁਲਾਈ ...

ਪੂਰੀ ਖ਼ਬਰ »

ਫ਼ਾਜ਼ਿਲਕਾ ਜ਼ਿਲੇ੍ਹ ਦੇ ਮਾਸਟਰ ਅਥਲੀਟਾਂ ਨੇ ਰਾਜ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ

ਅਬੋਹਰ,1 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਕਰਵਾਈਆਂ ਗਈਆਂ ਤੀਜੀਆਂ ਮਾਸਟਰ ਅਥਲੈਟਿਕਸ ਖੇਡਾਂ ਵਿਚ ਫ਼ਾਜ਼ਿਲਕਾ ਜ਼ਿਲੇ੍ਹ ਦੇ ਮਾਸਟਰ ਅਥਲੀਟਾਂ ਨੇ ਸੋਨੇ ਚਾਂਦੀ ਦੇ ਮੈਡਲ ਜਿੱਤ ਕੇ ਨਾਮਣਾ ਖੱਟਿਆ ਹੈ | ਇਨ੍ਹਾਂ ...

ਪੂਰੀ ਖ਼ਬਰ »

ਸੀਮਾ ਭਠੇਜਾ ਨੇ ਸੁਧਾਰੀ ਸਕੂਲ ਦੀ ਦਿੱਖ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਆਲਮ ਸ਼ਾਹ ਦੀ ਅਧਿਆਪਕਾ ਸੀਮਾ ਭਠੇਜਾ ਨੇ ਸਕੂਲ ਦੀ ਦਿੱਖ ਵਿਚ ਵੱਡਾ ਸੁਧਾਰ ਲਿਆਉਂਦੇ ਹੋਏ ਸਕੂਲ ਨੂੰ ਸਮਾਰਟ ਸਕੂਲਾਂ ਦੇ ਨਾਲ-ਨਾਲ ਸੋਹਣੇ ਸਕੂਲਾਂ ਦੀ ਲੜੀ ਵਿਚ ਲਿਆ ਕੇ ਖੜ੍ਹਾ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰੀ ਬੋਰਡ ਦੇ ਨਤੀਜੇ ਨੂੰ ਲੈ ਕੇ ਕੀਤਾ ਨਿਰੀਖਣ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਮਿਸ਼ਨ ਸ਼ਤ ਪ੍ਰਤੀਸ਼ਤ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਡਾ ਤਿਰਲੋਚਣ ਸਿੰਘ ਸਿੱਧੂ ਵਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲਾਂ ਦਾ ਅੱਜ ਅਚਨਚੇਤ ਦੌਰਾ ਕੀਤਾ ਗਿਆ | ਨਿਰੀਖਣ ਦੌਰਾਨ ਡਾ. ਸਿੱਧੂ ਸਭ ...

ਪੂਰੀ ਖ਼ਬਰ »

ਨਸ਼ੇ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਕੀਆਂ ਦਾ ਸਾਹਮਣੇ ਆਉਣਾ ਜ਼ਰੂਰੀ-ਮਾਰਸ਼ਲ

ਫ਼ਾਜ਼ਿਲਕਾ, 1 ਮਾਰਚ(ਅਮਰਜੀਤ ਸ਼ਰਮਾ)-ਮਾਰਸ਼ਲ ਜਿੰਮ ਐਂਡ ਅਕੈਡਮੀ ਸਪੋਰਟਸ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਨੇ ਹੁਣ ਲੜਕੀਆਂ ਨੂੰ ਨਸ਼ੇ ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਖੜ੍ਹੇ ਕਰਨਾ ਸ਼ੁਰੂ ਕਰ ਦਿੱਤਾ ਹੈ | ਸੁਸਾਇਟੀ ਸਕੱਤਰ ਸਤਪਾਲ ਕੰਬੋਜ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਸਮਾਰਟ ਫ਼ੋਨ ਵੰਡੇ

ਲੱਖੋ ਕੇ ਬਹਿਰਾਮ, 1 ਮਾਰਚ (ਰਾਜਿੰਦਰ ਸਿੰਘ ਹਾਂਡਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਨੂੰ ਸਮਾਰਟ ਫ਼ੋਨ ਦੇਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਵਿਖੇ ਕੈਬਨਿਟ ਮੰਤਰੀ ਰਾਣਾ ...

ਪੂਰੀ ਖ਼ਬਰ »

ਗੋਲਡੀ ਕੰਬੋਜ ਨੇ ਕੀਤੀ ਵਰਕਰ ਮੀਟਿੰਗ

ਮੰਡੀ ਰੋੜਾਂਵਾਲੀ, 1 ਮਾਰਚ (ਮਨਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਵਲੋਂ ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਕਿਸਾਨਾਂ ਦੇ ਹੱਕ ਵਿਚ ਰੱਖੇ ਕਿਸਾਨ ਸੰਮੇਲਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਗੋਲਡੀ ਕੰਬੋਜ ਵਲੋਂ ਅੱਜ ਸਥਾਨਕ ਮੰਡੀ ਰੋੜਾਂਵਾਲੀ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਟਿਕਰੀ ਬਾਰਡਰ 'ਤੇ ਲਾਇਆ ਮੋਰਚਾ

ਮੰਡੀ ਅਰਨੀਵਾਲਾ, 1 ਮਾਰਚ (ਨਿਸ਼ਾਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਟਿਕਰੀ ਬਾਰਡਰ 'ਤੇ ਕਿਸਾਨਾਂ ਦੇ ਹੱਕ ਵਿਚ ਡਟੇ ਹੋਏ ਹਨ | ਯੂਨੀਅਨ ਆਗੂ ਮੇਜਰ ਸਿੰਘ ਸਰਾਂ ਮੁਰਾਦ ਵਾਲਾ ਦਲ ਸਿੰਘ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ਪੈੱ੍ਰਸ ਸਕੱਤਰ ...

ਪੂਰੀ ਖ਼ਬਰ »

ਮਹਿੰਗਾਈ ਦੀ ਮਾਰ : ਮਹੀਨੇ 'ਚ ਚੌਥੀ ਵਾਰ ਵਧੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਮਹਾਤੜਾਂ ਦੀ ਰਸੋਈ ਨੂੰ ਦਿੱਤਾ ਵੱਡਾ ਝਟਕਾ

ਫ਼ਿਰੋਜ਼ਪੁਰ, 1 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਨਿੱਤ ਦਿਹਾੜੇ ਛੜੱਪੇ ਮਾਰ-ਮਾਰ ਵੱਧ ਰਹੀ ਮਹਿੰਗਾਈ ਦੇ ਵਿਚਾਲੇ ਅੱਜ ਫਿਰ 25 ਰੁਪਏ ਪ੍ਰਤੀ ਵਧੀ ਗੈਸ ਸਿਲੰਡਰ ਦੀ ਕੀਮਤ ਨਾਲ ਗੈਸ ਖਪਤਕਾਰਾਂ ਵਿਚ ਹਾਹਾਕਾਰ ਮੱਚ ਗਈ ਹੈ | ਇਕ ਮਹੀਨੇ 'ਚ ਚੌਥੀ ਵਾਰ ਵਧੀਆਂ ਗੈਸ ...

ਪੂਰੀ ਖ਼ਬਰ »

ਹੈਰੋਇਨ ਸਣੇ ਔਰਤ ਪੁਲਿਸ ਅੜਿੱਕੇ

ਮੰਡੀ ਘੁਬਾਇਆ, 1 ਮਾਰਚ (ਅਮਨ ਬਵੇਜਾ)-ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਮੌਜੇ ਵਾਲਾ ਦੀ ਇੱਕ ਔਰਤ ਨੂੰ ਪੁਲਿਸ ਦੇ ਵਲੋਂ 15 ਗਰਾਮ ਹੈਰੋਇਨ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਜਲਾਲਾਬਾਦ ਦੇ ਏ.ਐਸ.ਆਈ ਹਰਬੰਸ ਲਾਲ ਨੇ ਦੱਸਿਆ ਕਿ ਤਫ਼ਤੀਸ਼ੀ ਅਧਿਕਾਰੀ ...

ਪੂਰੀ ਖ਼ਬਰ »

ਸ਼ਰਾਬ ਫ਼ੈਕਟਰੀ ਨਿਰਮਾਣ ਦੇ ਵਿਰੋਧ 'ਚ ਪਿੰਡ ਵਾਸੀਆਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਹੀਰਾਂ ਵਾਲੀ ਵਿਖੇ ਸ਼ਰਾਬ ਫ਼ੈਕਟਰੀ ਨਿਰਮਾਣ ਦੇ ਵਿਰੋਧ ਵਿਚ ਨੈਸ਼ਨਲ ਹਾਈਵੇ 'ਤੇ ਧਰਨਾ ਲਗਾਤਾਰ ਜਾਰੀ ਹੈ | ਕਈ ਪਿੰਡਾਂ ਦੇ ਲੋਕ ਇਸ ਫ਼ੈਕਟਰੀ ਦੇ ਵਿਰੋਧ ਵਿਚ ਪਿਛਲੇ 14-15 ਦਿਨਾਂ ਤੋਂ ਸੰਘਰਸ਼ ...

ਪੂਰੀ ਖ਼ਬਰ »

ਪਿੰਡ ਸਿਮਰੇ ਵਾਲਾ ਵਿਖੇ ਭਾਕਿਯੂ ਏਕਤਾ ਉਗਰਾਹਾਂ ਦੀ 16 ਮੈਂਬਰੀ ਕਮੇਟੀ ਦੀ ਚੋਣ

ਜਲਾਲਾਬਾਦ, 1 ਮਾਰਚ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਸਿਮਰੇ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇ ਵਾਲਾ ਅਤੇ ਬਲਾਕ ਆਗੂ ਹਰਮੀਤ ਸਿੰਘ ਢਾਬਾਂ ਦੀ ਅਗਵਾਈ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਆਂਗਣਵਾੜੀ ਯੂਨੀਅਨ ਦਾ ਵਫ਼ਦ ਮੀਟਿੰਗ ਲਈ ਸੱਦਿਆ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਗੱਲਬਾਤ ...

ਪੂਰੀ ਖ਼ਬਰ »

ਅਣਮਨੁੱਖੀ ਤਸ਼ੱਦਦ ਢਾਹੁੰਦਿਆਂ ਵਿਅਕਤੀ ਨਾਲ ਕੀਤੀ ਬਦਫ਼ੈਲੀ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਖੇ ਇਕ ਵਿਅਕਤੀ ਨਾਲ ਅਣਮਨੁੱਖੀ ਤਸ਼ੱਦਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਕੁੱਝ ਵਿਅਕਤੀਆਂ ਨੇ ਕੁੱਟਮਾਰ ਕਰਦਿਆਂ ਉਸ ਨਾਲ ਬਦਫ਼ੈਲੀ ਵੀ ਕੀਤੀ | ਇਸ ਸਬੰਧ ਵਿਚ ਸਿਟੀ ਥਾਣਾ ਫ਼ਾਜ਼ਿਲਕਾ ਪੁਲਿਸ ...

ਪੂਰੀ ਖ਼ਬਰ »

ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲੈ ਜਾਣ ਦੇ ਦੋਸ਼ ਹੇਠ ਪਰਚਾ ਦਰਜ

ਖੂਈਆਂ ਸਰਵਰ, 1 ਮਾਰਚ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਦੇ ਲੈ ਜਾਣ ਦੇ ਮਾਮਲੇ ਵਿਚ ਪਰਚਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੰਗੂ ਪੁੱਤਰ ਹਰਦਿੱਤ ਸਿੰਘ ਵਾਸੀ ਪਿੰਡ ਸੱਪਾਂ ਵਾਲੀ ...

ਪੂਰੀ ਖ਼ਬਰ »

ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਾ ਵੇਚਣ ਦੇ ਦੋਸ਼ ਹੇਠ 8 ਨੂੰ ਕੀਤਾ ਕਾਬੂ, 2 ਨਾਮਜ਼ਦ

ਅਬੋਹਰ, 1 ਮਾਰਚ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਨਸ਼ਾ ਵੇਚਣ ਦਾ ਆਦੀ ਹੈ ਜੋ ਅੱਜ ਵੀ ...

ਪੂਰੀ ਖ਼ਬਰ »

ਫ਼ਾਜ਼ਿਲਕਾ ਮਿਲਟਰੀ ਸਟੇਸ਼ਨ ਵਿਖੇ ਸਵਰਨੀਮ ਵਿਜੇ ਵਰ੍ਹੇ ਦੌਰਾਨ ਆਰਮੀ ਮੇਲਾ ਕਰਵਾਇਆ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-1971 ਦੀ ਭਾਰਤ-ਪਾਕਿ ਜੰਗ ਵਿਚ ਭਾਰਤੀ ਜਿੱਤ ਦੇ 50 ਸਾਲਾਂ ਦੇ ਪੂਰੇ ਹੋਣ ਦੇ ਮੱਦੇਨਜ਼ਰ ਭਾਰਤੀ ਸੈਨਾ ਵਲੋਂ 'ਸਵਰਨਮ ਵਿਜੇ ਸਾਲ' ਮਨਾਇਆ ਜਾ ਰਿਹਾ ਹੈ | ਚਾਰ ਮੁੱਖ ਦਿਸ਼ਾਵਾਂ ਵਿਚ ਚਾਰ ਵਿਕਟਰੀ ਫਲੈਮਜ਼ ਨੇ ਆਪਣੀ ਵਿਸ਼ਾਲ ...

ਪੂਰੀ ਖ਼ਬਰ »

ਚੂਹੜੀ ਵਾਲਾ ਧੰਨਾ ਦਾ ਪੰਜਵਾਂ ਕਬੱਡੀ ਟੂਰਨਾਮੈਂਟ ਸਮਾਪਤ

ਅਬੋਹਰ, 1 ਮਾਰਚ (ਕੁਲਦੀਪ ਸਿੰਘ ਸੰਧੂ)-ਲਾਇਨਜ਼ ਕਲੱਬ ਵਲੋਂ ਉਪ ਮੰਡਲ ਦੇ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਪਿੰਡ ਦੇ ਸਰਪੰਚ ਤੇਜਿੰਦਰ ਪ੍ਰਕਾਸ਼ ਜਲੰਧਰਾ ਅਤੇ ਕਲੱਬ ਪ੍ਰਧਾਨ ਕੇਵਲ ਕਿਰੋੜੀਵਾਲ ਦੀ ਪ੍ਰਧਾਨਗੀ ਵਿਚ ਲੜਕੇ-ਲੜਕੀਆਂ ਦਾ ਪੰਜਵਾਂ ਕਬੱਡੀ ਟੂਰਨਾਮੈਂਟ ...

ਪੂਰੀ ਖ਼ਬਰ »

ਅਸ਼ੋਕ ਅਨੇਜਾ ਦੀ ਅਗਵਾਈ 'ਚ ਵਰਕਰ ਹੋਏ ਵਿਧਾਨ ਸਭਾ ਦੇ ਘਿਰਾਓ 'ਚ ਸ਼ਾਮਿਲ

ਜਲਾਲਾਬਾਦ, 1 ਮਾਰਚ (ਜਤਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਵਲ਼ੋਂ ਵਿਧਾਨ ਸਭਾ ਦਾ ਘਿਰਾਓ ਕਰਕੇ ਸੁੱਤੇ ਹੋਏ ਮੁੱਖ ਮੰਤਰੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅੱਜ ਤੜਕੇ ਘਿਰਾਓ ਲਈ ਰਵਾਨਾ ਹੋਣ ਸਮੇਂ ਅਸ਼ੋਕ ਅਨੇਜਾ ਜ਼ਿਲ੍ਹਾ ...

ਪੂਰੀ ਖ਼ਬਰ »

ਦੁਰਗਿਆਣਾ ਮੰਦਰ ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਸਿੱਧ ਸ੍ਰੀ ਦੁਰਗਿਆਣਾ ਮੰਦਰ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਸਮਾਜਸੇਵੀ ਕਰਨ ਫ਼ਾਰ ਫ਼ਾਜ਼ਿਲਕਾ ਵਲੋਂ ਮੰਦਰ ਵਿਚ ਜ਼ਰੂਰਤਮੰਦ ਪਰਿਵਾਰਾਂ ਨੂੰ ਮਾਸਕ, ਰਾਸ਼ਨ ਅਤੇ ਸਮਾਜਸੇਵੀ ਕਰਨ ਗਿਲਹੋਤਰਾ ਵਲੋਂ ਭੇਜੀ ਗਈ ...

ਪੂਰੀ ਖ਼ਬਰ »

ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ

ਮੰਡੀ ਲਾਧੂਕਾ, 1 ਮਾਰਚ (ਰਾਕੇਸ਼ ਛਾਬੜਾ)-ਕਾਰਪੋਰੇਟ ਘਰਾਣਿਆਂ ਦਾ ਕਰੋੜਾ ਰੁਪਏ ਦੇ ਮੁਆਫ਼ ਕੀਤੇ ਕਰਜ਼ ਦੀ ਤਰਜ਼ 'ਤੇ ਗ਼ਰੀਬ ਔਰਤਾਂ ਦਾ ਕਰਜ਼ ਵੀ ਮੁਆਫ਼ ਕੀਤਾ ਜਾਵੇ | ਇਹ ਮੰਗ ਧਾਨਕ ਸਮਾਜ ਸਭਾ ਦੇ ਸੀਨੀਅਰ ਆਗੂ ਭਗਵਾਨ ਦਾਸ ਇਟਕਾਨ ਅਤੇ ਅਸ਼ੋਕ ਕਿਰਾੜ ਨੇ ਕੀਤੀ ਹੈ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਸ਼ਬਦ ਗਾਇਣ ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਦੀ ਅਗਵਾਈ ਹੇਠ ਜ਼ੂਮ ਐਪ ਰਾਹੀਂ ਆਨਲਾਈਨ ਸ਼ਬਦ ਗਾਇਣ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਈਵੈਂਟ ਦੇ ਇੰਚਾਰਜ ...

ਪੂਰੀ ਖ਼ਬਰ »

ਇੰਪੀਰੀਅਲ ਸਕੂਲ ਵਿਚ ਵਿਗਿਆਨ ਦਿਵਸ ਮਨਾਇਆ

ਖੂਈਆਂ ਸਰਵਰ, 1 ਮਾਰਚ (ਵਿਵੇਕ ਹੂੜੀਆ)-ਸਥਾਨਕ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ਵਿਗਿਆਨ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨਿਰਦੇਸ਼ਕ ਸੁਖਵਿੰਦਰ ਪਾਲ ਨੇ ਕੌਮੀ ਵਿਗਿਆਨ ਦਿਵਸ ਦੇ ਇਤਿਹਾਸ ਨਾਲ ਸਬੰਧਿਤ ਮਹਾਨ ਵਿਗਿਆਨਿਕ ਅਤੇ ਨੋਬਲ ...

ਪੂਰੀ ਖ਼ਬਰ »

ਚਰਨਜੀਤ ਸਿੰਘ ਘੁੜਿਆਣਾ ਦਿੱਲੀ ਕਿਸਾਨ ਸੰਘਰਸ਼ 'ਚ ਹੋਏ ਸ਼ਾਮਿਲ

ਮੰਡੀ ਅਰਨੀਵਾਲਾ, 1 ਮਾਰਚ (ਨਿਸ਼ਾਨ ਸਿੰਘ ਸੰਧੂ)-ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਰਪੰਚ ਯੂਨੀਅਨ ਬਲਾਕ ਪ੍ਰਧਾਨ ਚਰਨਜੀਤ ਸਿੰਘ ਘੁੜਿਆਣਾ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ | ਉਨ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਕਿਸਾਨ ...

ਪੂਰੀ ਖ਼ਬਰ »

ਕਰਮ ਪੱਟੀ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

ਮੰਡੀ ਅਰਨੀਵਾਲਾ, 1 ਮਾਰਚ (ਨਿਸ਼ਾਨ ਸਿੰਘ ਸੰਧੂ)-ਪਿੰਡ ਟਾਹਲੀ ਵਾਲਾ ਜੱਟਾਂ ਵਿਖੇ 34ਵਾਂ ਸਾਲਾਨਾ ਬਾਬਾ ਨੂਰਸ਼ਾਹ ਅਲੀ ਦੀ ਯਾਦ 'ਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ 30 ਟੀਮਾਂ ਨੇ ਹਿੱਸਾ ਲਿਆ | ਪਿੰਡ ਕਰਮ ਪੱਟੀ ਦੀ ਟੀਮ ਨੇ ਮੁਰਾਦ ਵਾਲਾ ਦਲ ...

ਪੂਰੀ ਖ਼ਬਰ »

ਨਸ਼ੇ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਲਗਾਇਆ ਗਿਆ ਸੈਮੀਨਾਰ

ਫਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਸਾਂਝੀ ਮੁਹਿੰਮ ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਮਾਰਸ਼ਲ ਜਿੰਮ ਐਂਡ ਅਕੈਡਮੀ ਸਪੋਰਟਸ ਐਂਡ ਐਜੂਕੇਸ਼ਨ ਵੈੱਲਫੇਅਰ ਸੋਸਾਇਟੀ ਵਲੋਂ ਫਾਜ਼ਿਲਕਾ ਸ਼ਹਿਰ ਦੇ ਚੱਕਰ ਵਾਲੇ ਝੁੱਗੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਘਰੇਲੂ ਸਿੱਖਿਆ ਦੇਣਾ ਸਕੂਲ ਦਾ ਮੁੱਖ ਉਦੇਸ਼: ਧੂੜੀਆ

ਫ਼ਾਜ਼ਿਲਕਾ, 1 ਮਾਰਚ(ਅਮਰਜੀਤ ਸ਼ਰਮਾ)-ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੇ ਨਾਲ-ਨਾਲ ਘਰੇਲੂ ਸਿੱਖਿਆ ਦੇਣਾ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੰਨਿਆ ਫ਼ਾਜ਼ਿਲਕਾ ਦਾ ਮੁੱਖ ਉਦੇਸ਼ ਹੈ | ਇਹ ਸ਼ਬਦ ਪਿ੍ੰਸੀਪਲ ਸੰਦੀਪ ਧੂੜੀਆ ਨੇ ਕਹੇ | ਉਨ੍ਹਾਂ ਕਿਹਾ ਕਿ ਸਕੂਲ ਵਿਚ ...

ਪੂਰੀ ਖ਼ਬਰ »

ਬਾਬਾ ਰਾਮਦੇਵ ਮੰਦਰ ਦੇ ਸੇਵਾਦਾਰਾਂ ਨੇ ਚਲਾਇਆ ਸਫ਼ਾਈ ਅਭਿਆਨ

ਫ਼ਾਜ਼ਿਲਕਾ, 1 ਮਾਰਚ (ਦਵਿੰਦਰ ਪਾਲ ਸਿੰਘ)-ਪਿੰਡ ਬੰਨਵਾਲਾ ਹਨੂਵੰਤਾ ਸਥਿਤ ਬਾਬਾ ਰਾਮਦੇਵ ਮੰਦਰ ਵਿਖੇ ਚਾਰ ਦਿਨੀਂ ਮੇਲੇ ਦੀ ਸਮਾਪਤੀ ਤੋਂ ਬਾਅਦ ਨੌਜਵਾਨ ਸੇਵਾਦਾਰਾਂ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਦੌਰਾਨ ਪੁਰਸ਼ੋਤਮ ਕਨਸੋਟੀਆ, ਪ੍ਰਵੀਨ ਕਨਸੋਟੀਆ, ਰਮਨ ...

ਪੂਰੀ ਖ਼ਬਰ »

ਐਮ.ਆਰ. ਪਬਲਿਕ ਸਕੂਲ ਵਿਖੇ ਸੈਮੀਨਾਰ

ਅਬੋਹਰ, 1 ਮਾਰਚ (ਕੁਲਦੀਪ ਸਿੰਘ ਸੰਧੂ)-ਪਿੰਡ ਝੌਰੜਖੇੜਾ ਵਿਖੇ ਸਥਿਤ ਐਮ.ਆਰ. ਪਬਲਿਕ ਸਕੂਲ ਵਿਚ ਸ਼ਿਵ ਕੁਮਾਰ ਸ਼ਰਮਾ ਦੇ ਮਾਰਗ ਦਰਸ਼ਨ ਵਿਚ ਬੱਚਿਆਂ ਵਿਚ ਰਚਨਾਤਮਿਕ, ਕੌਸ਼ਲ ਅਤੇ ਪ੍ਰਭੂ ਦੇ ਪ੍ਰਤਿ ਜਾਗਰੂਕ ਕਰਨ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX